. |
|
ਸਿੱਖ ਕੌਮ, ਕੌਮੀ ਤਸਵੀਰ ਦੇ ਮਜਬੂਤ ਪੋਸਟਰ ਕਦ ਲਗਾਵੇਗੀ?
ਅਵਤਾਰ ਸਿੰਘ ਮਿਸ਼ਨਰੀ (5104325827)
ਜਿਨ੍ਹਾਂ ਚਿਰ ਸਿੱਖ ਕੌਮ "ਗੁਰੂ
ਗ੍ਰੰਥ ਸਾਹਿਬ"ਨੂੰ
ਆਪਣਾ ਆਗੂ ਮੰਨ ਕੇ ਉਨ੍ਹਾਂ ਦੀ ਸ਼ਰਨ ਵਿੱਚ ਇਕੱਠੀ ਨਹੀਂ ਹੁੰਦੀ ਓਨਾਂ ਚਿਰ ਇਵੇਂ ਹੀ ਸਰਕਾਰੀ ਜਬਰ
ਦੀ ਮਾਰ ਖਾਂਦੀ ਰਹੇਗੀ। ਬਾਕੀ ਬਹੁਤੀਆਂ ਜਥੇਬੰਦੀਆਂ ਨੇ ਅੱਜ ਬਾਬਾ ਗੁਰੂ ਨਾਨਾਕ,ਗੁਰੂ ਗੋਬਿੰਦ
ਸਿੰਘ,ਬਾਬਾ ਬੰਦਾ ਸਿੰਘ ਬਹਾਦਰ,ਸ਼ਹੀਦ ਭਾਈ ਮਨੀ ਸਿੰਘ,ਸ਼ਹੀਦ ਬਾਬਾ ਦੀਪ ਸਿੰਘ ਜੀਆਂ ਨੂੰ ਭੁਲਾ
ਦਿੱਤਾ ਹੈ ਤੇ ਭਾਈ,ਸਿੰਘ,ਬਾਬਾ,ਜਥੇਦਾਰ ਅਤੇ ਸਿਰਦਾਰਆਦਿਕ ਗੁਰੂ ਬਖਸ਼ੇ ਚੜ੍ਹਦੀਕਲਾ ਦੇ
ਪ੍ਰਤੀਕ ਸਿਰਨਾਵਿਆਂ ਨੂੰ ਛੱਡ ਕੇ"ਸੰਤ"
ਅਖਵਾਉਣਾ ਸ਼ੁਰੂ ਕਰ
ਦਿੱਤਾ ਹੈ ਜਾਂ ਅਸੀਂ ਧੱਕੇ ਨਾਲ ਮੁਖੀਆਂ ਨੂੰ"ਸੰਤ"ਕਹੀ
ਜਾਂਦੇ ਹਾਂ। ਪਹਿਲਾਂ ਅਸੀਂ ਬਾਬਾ ਜਰਨੈਲ ਸਿੰਘ ਸ਼ਹੀਦ ਦੀ ਕੁਰਬਾਨੀ ਨੂੰ ੨੦ ਸਾਲ ਜਿੰਦਾ ਕਹਿ ਕੇ
ਰੋਲਿਆ ਫਿਰ ਬ੍ਰਾਹਮਣੀ ਕਰਮਕਾਂਡ,ਮਰਯਾਦਾਵਾਂ ਅਤੇ ਕਰਾਮਾਤਾਂ ਉਨ੍ਹਾਂ ਨਾਲ ਜੋੜੀਆਂ ਤੇ ਹੁਣ
ਤਸਵੀਰ ਪੂਜਾ ਅਤੇ ਸ਼ਖਸ਼ੀਅਤ ਪੂਜਾ ਜੋੜ ਰਹੇ ਹਾਂ ਜੋ ਸਾਨੂੰ ਗੁਰੂਆਂ,ਭਗਤਾਂ ਅਤੇ ਪੁਰਾਤਨ ਸਿੰਘ,
ਸਿੰਘਣੀਆਂ ਸ਼ਹੀਦਾਂ ਨਾਲੋਂ ਤੋੜ ਰਹੀ ਹੈ।ਸੁਤੀ ਕੌਮ ਤਸਵੀਰਾਂ ਨਾਲ ਨਹੀਂ ਸਗੋਂ ਗਿਆਨ, ਵਿਗਿਆਨ
ਦੀਆਂ ਬਾਬਾਣੀਆਂ ਕਹਾਣੀਆਂ, ਸ਼ੁਭ ਗੁਣਾਂ, ਚੰਗੇ ਕਰਤਬਾਂ, ਮੀਰੀ-ਪੀਰੀ ਦੇ ਸਿਧਾਂਤ ਅਤੇ ਸਦੀਵੀ
ਸਰਬਉੱਚ ਸ਼ਬਦ ਗੁਰੂ ਦੀ ਅਗਵਾਈ ਵਿੱਚ ਚੱਲਣ ਨਾਲ ਜਾਗਣੀ ਹੈ। ਪੁਜਾਰੀਵਾਦ ਦੀਆਂ ਤਸਵੀਰਾਂ ਆਪਣੇ
ਘਰਾਂ ਅਤੇ ਮਨਾਂ ਚੋਂ ਲਾਹ ਦਿਓ ਅਤੇ ਇਨ੍ਹਾਂ ਦੇ ਲਾਉਣ-ਲੌਹਣ ਤੇ ਨਾਂ ਲੜੋ, ਇਵੇਂ ਕੀਮਤੀ ਵਕਤ ਅਤੇ
ਕੌਮੀ ਸਰਮਾਇਆ ਨਾਸ ਹੁੰਦਾ ਹੈ।
ਭਲਿਓ ਜਾਬਰ ਸਰਕਾਰ ਤੇ ਮੂਹਰੇ ਕੌਮੀ ਕਾਫਲੇ ਦੀ ਤਸਵੀਰ ਖੜੀ ਕਰੋ ਜੋ ਤੋੜੀ
ਨਹੀਂ ਜਾ ਸੱਕੇਗੀ।
ਇਕੱਲੇ ਭਾਰਤ ਵਿੱਚ ਹੀ ੧੪ (ਚੌਦਾਂ) ਕਰੋੜ ਸਿਕਲੀਗਰ,ਵਣਜਾਰੇ,ਲੁਬਾਣੇ,ਸਤਨਾਮੀਏਂ ਆਦਿਕ ਬਹੁਤਾਤੀ
ਦਲਤ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਹਨ ਜਿੰਨ੍ਹਾਂ ਨੂੰ ਅਸੀਂ ਇਗਨੋਰ ਕੀਤਾ ਹੋਇਆ ਹੈ। ਅਸੀਂ
ਸਾਰੀ ਦੁਨੀਆਂ ਵਿੱਚ ੨-੩ ਕਰੋੜ ਮੰਨੇ ਜਾਂਦੇ ਹਾਂ ਤੇ ਉਹ ਵੀ ਸਾਰੇ"ਗੁਰੂ
ਗ੍ਰੰਥ ਸਾਹਿਬ"ਨੂੰ
ਸਮਰਪਿਤ ਨਹੀਂ ਸਗੋਂ ਹੋਰ ਹੋਰ ਗ੍ਰੰਥਾਂ ਤੇ ਸਾਧਾਂ ਸੰਤਾਂ ਨੂੰ ਸਮਰਪਿਤ ਹਾਂ। ਜਦ ੧੪+੩=੧੭ ਕਰੋੜ
ਇਕੱਠੇ ਹੋ ਗਏ ਫਿਰ ਕੋਈ ਜਾਲਮ ਸਰਕਾਰ ਤੇ ਫਿਰਕੂ ਤਾਕਤਾਂ ਸਿੱਖ ਕੌਮ ਦਾ ਵਾਲ ਵੀ ਵਿੰਗਾ ਨਹੀਂ ਕਰ
ਸਕਣਗੀਆਂ। ਗੁਰੂ ਨਾਨਕ ਨੇ ਕਹੇ ਜਾਂਦੇ ਨੀਵਿਆਂ ਨੂੰ ਗਲੇ ਲਾਇਆ, ਸਾਥੀ ਬਣਾਇਆ ਤੇ ਗੁਰੂ ਗੋਬਿੰਦ
ਸਿੰਘ ਜੀ ਨੇ ਪੰਜਾਂ ਦੀ ਪੰਚਾਇਤ ਵੀ ਨੀਵੇਂ ਕਹੇ ਜਾਂਦਿਆਂ ਨੂੰ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ
ਝੰਡੇ ਥੱਲੇ ਇਕੱਠੀ ਕਰਕੇ ਬਣਾਈ ਪਰ ਅਸੀਂ ਤਾਂ ਬ੍ਰਾਹਮਣੀ ਸਾਧਾਂ-ਸੰਤਾਂ ਦੇ ਮੱਗਰ ਲੱਗ ਕੇ,
ਉਨ੍ਹਾਂ ਨੂੰ ਵਿਸਾਰ ਦਿੱਤਾ ਹੈ ਜਿੰਨ੍ਹਾਂ ਦੀ ਖਾਤਰ ਬਾਬਾ ਗੁਰੂ ਨਾਨਕ ਸਾਹਿਬ ਨੇ ਹੁਕਮਜਾਰੀ ਕੀਤਾ
ਸੀ-ਨੀਚਾਂ ਅੰਦਰਿ ਨੀਚ
ਜਾਤਿ ਨੀਚੀ ਹੂੰ ਅਤਿ ਨੀਚ॥ ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥ ਜਿੱਥੇ ਨੀਚ
ਸਮਾਲੀਅਬ ਤਿਥੈ ਨਦਰਿ ਤੇਰੀ ਬਖਸ਼ੀਸ਼॥ (ਗੁਰੂ ਗ੍ਰੰਥ)ਅਤੇ
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਸੀ-ਇਨ
ਗਰੀਬ ਸਿਖਨ ਕਉ ਦੇਊਂ ਪਾਤਸ਼ਾਹੀ॥ ਯਾਦ ਕਰਹਿ ਹਮਰੀ ਗੁਰਿਆਈ॥
(ਇਹ ਇਤਿਹਾਸਕ ਕਵਿਤਾ ਹੈ)
ਜਦ ਕੌਮ ਦੀ ਸਾਂਝੀ ਤਸਵੀਰ ਦੇ ਐਸੇ ਕ੍ਰਾਂਤੀਕਾਰੀ ਪੋਸਟਰ ਥਾਂ ਥਾਂ ਲੱਗ
ਜਾਣਗੇ ਤਾਂ ਕੌਮੀ ਤਾਕਤ ਦੀਆਂ ਤਸਵੀਰਾਂ ਫਿਰਕਾਪ੍ਰਸਤ ਜਾਲਮ ਸਰਕਾਰ ਅਤੇ ਜਨੂੰਨੀ ਗੁੰਡੇ ਗੈਂਗ
ਸਿੱਖਾਂ ਦੇ ਹਿਰਦਿਆਂ ਤੋਂ ਲਾਹ ਨਹੀਂ ਸੱਕਣਗੇ। ਏਕਤਾ ਚ'ਬਲ ਹੈ ਅਤੇ ਵੱਖਰੇਵੇਂ ਵਿੱਚ ਖਜਲ ਖੁਆਰੀ
ਅਤੇ ਨਿਰਾਸਤਾ। ਸਿੱਖੋ ਅਰਵਿੰਦ ਕੇਜਰੀਵਾਲ ਤੋਂ ਹੀ ਕੁਝ ਸਿੱਖ ਲਵੋ ਉਸ ਨੇ ਦਿਮਾਗ ਵਰਤ ਕੇ ਬਿਨਾਂ
ਬੰਦੇ ਮਰਵਾਇਆਂ ਦਿੱਲੀ ਤੇ ਬਹੁਤਮੱਤ ਨਾਲ ਕਬਜਾ ਕੀਤਾ ਹੈ। ਕਾਂਗਰਸ,ਭਾਜਪਾ ਗੱਲ ਕੀ ਸਾਰੀਆਂ
ਫਿਰਕੂ ਅਤੇ ਧੱਕੜ ਪਾਰਟੀਆਂ ਇੱਕ ਪਾਸੇ ਇਕੱਲੀ ਆਂਮ ਆਦਮੀ ਪਾਰਟੀ, ਮਿਸਟਰ ਕੇਜਰੀਵਾਲ ਦੀ ਕਮਾਨ ਹੇਠ
ਰੜੇ ਮੈਦਾਨ ਬਿਨਾਂ ਹਥਿਆਰਾਂ,ਸਰਕਾਰਾਂ ਅਤੇ ਬਹੁ ਕਰੋੜੀ ਧੰਨ ਦੌਲਤ। ਅਸੀਂ ਹੁਣ ਤੱਕ ਸਿਰ ਦਿੱਤੇ
ਹਨ ਪਰ ਹੁਣ ਸਿਰ ਜੋੜਨ ਤੇ ਵਰਤਣ ਦੀ ਅਤਿਅੰਤ ਲੋੜ ਹੈ। ਕਾਸ਼ ਕੀ ਕਦੇ ਸਿੱਖ ਕੌਮ ਦੀਆਂ ਜਥੇਬੰਦੀਆਂ
ਅਤੇ ਲੀਡਰ ਇਧਰ ਵੀ ਸੁਹਿਰਦਤਾ ਨਾਲ ਧਿਆਨ ਦੇਣਗੇ ਜਾਂ ਆਪੋ ਆਪਣਾ ਰਾਗ ਅਲਾਪ ਦੇ ਹੀ ਤਸਵੀਰਾਂ ਅਤੇ
ਭੇਖੀ ਸਾਧਾਂ ਦੀਆਂ ਤਕਰੀਰਾਂ ਦੇ ਨਾਂ ਤੇ ਆਪਸ ਵਿੱਚ ਲੜਦੇ ਤੇ ਮਾਰ ਖਾਂਦੇ ਰਹਿਣਗੇ?
|
. |