. |
|
☬ ਲੜੀ ਵਾਰ (ਸੰ: ੨੨ ਤੋਂ ੨੫)
(ਭਾਗ ਪੰਜਵਾਂ)
☬
ਗੁਰਮੱਤ ਸੰਦੇਸ਼
ਅਥਵਾ
ਗੁਰਬਾਣੀ ਦਾ ਸੱਚ
ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
ਗੁਰਮਤੀ ਆਪੁ ਪਛਾਣਿਆ …
(ਸੰ: ੨੨)
ਸਤਿਗੁਰੁ ਸੇਵਿ ਸੁਖੁ ਪਾਇਆ, ਸਚੁ
ਨਾਮੁ ਗੁਣਤਾਸੁ॥ ਗੁਰਮਤੀ ਆਪੁ ਪਛਾਣਿਆ, ਰਾਮ ਨਾਮ ਪਰਗਾਸੁ॥ ਸਚੋ ਸਚੁ ਕਮਾਵਣਾ, ਵਡਿਆਈ ਵਡੇ ਪਾਸਿ॥
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ॥ ਸਚੈ ਸਬਦਿ ਸਾਲਾਹਣਾ, ਸੁਖੇ ਸੁਖਿ ਨਿਵਾਸੁ॥ ਜਪੁ
ਤਪੁ ਸੰਜਮੁ ਮਨੈ ਮਾਹਿ, ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ, ਮਨਮੁਖ ਮੋਹਿ ਵਿਣਾਸੁ॥
ਜਿਉ ਭਾਵੈ ਤਿਉ ਰਾਖੁ ਤੂੰ, ਨਾਨਕੁ ਤੇਰਾ ਦਾਸੁ॥ ੨॥
(ਪੰ: ੮੬)
ਅਰਥ:
— ਜਿਸ ਮਨੁੱਖ ਨੇ ਸਤਿਗੁਰੂ
ਦੀ ਦੱਸੀ ਸੇਵਾ ਕੀਤੀ ਭਾਵ ਸ਼ਬਦ-ਗਰੂ ਦੀ ਕਮਾਈ ਕੀਤੀ ਅਥਵਾ ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਣ ਕੀਤਾ,
ਉਸ ਨੂੰ ਗੁਣਾਂ ਦਾ ਖ਼ਜ਼ਾਨਾ, ਸੱਚਾ ਨਾਮ ਰੂਪ ਸੁਖ ਆਂਪਣੇ ਆਪ ਪ੍ਰਾਪਤ ਹੁੰਦਾ ਹੈ। ਗੁਰੂ ਦੀ ਮਤਿ ਲੈ
ਕੇ ਉਹ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਉਸ ਨੂੰ ਮਨੁੱਖਾ ਜਨਮ ਦਾ ਮਕਸਦ ਸਪਸ਼ਟ ਹੋ ਜਾਂਦਾ
ਹੈ। ਇਸੇ ਤੋਂ ਉਸ ਦੇ ਜੀਵਨ ਅੰਦਰ ਪ੍ਰਭੂ ਦੀ ਸਿਫ਼ਤ ਸਲਾਹ ਉਪਜਣ ਕਾਰਣ ਉਸ ਦਾ ਜੀਵਨ ਪ੍ਰਭੂ ਦੇ ਰੰਗ
`ਚ ਰੰਗਿਆ ਜਾਂਦਾ ਹੈ ਅਤੇ ਉਸ ਦੇ ਜੀਵਨ `ਚ ਆਤਮਕ ਚਾਨਣ ਹੋ ਜਾਂਦਾ ਹੈ।
ਅਜਿਹਾ ਮਨੁੱਖ ਫ਼ਿਰ ਜੀਵਨ ਕਰਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ
ਜੁੜਿਆ ਰਹਿੰਦਾ ਹੈ। ਇਸੇ ਕਾਰਣ ਉਸ ਨੂੰ ਪ੍ਰਭੂ ਦੀ ਦਰਗਾਹ ਚੋਂ ਵੀ ਆਦਰ ਮਿਲਦਾ ਹੈ।
ਫ਼ਿਰ ਇਹ ਜਾਨਣ ਬਾਅਦ ਕਿ ਉਸ ਦੀ ਜਿੰਦ
ਤੇ ਸਰੀਰ ਵੀ ਪ੍ਰਭੂ ਦੀ ਹੀ ਦੇਣ ਹਨ, ਉਹ ਕੇਵਲ ਪ੍ਰਭੂ ਦੀਆਂ ਵਡਿਆਈਆਂ ਤੇ ਉਸ ਦੇ ਚਰਣਾਂ `ਚ ਹੀ
ਅਰਦਾਸਾਂ ਕਰਦਾ ਹੈ, ਭਾਵ ਪ੍ਰਭੂ ਦਾ ਲੜ ਛੱਡ ਕੇ ਫ਼ਿਰ ਉਹ ਇਧਰ-ਓਧਰ ਨਹੀਂ ਭਟਕਦਾ।
ਉਹ ਸ਼ਬਦ-ਗੁਰੂ ਦੀ ਕਮਾਈ ਕਾਰਣ ਸੁਆਸ-ਸੁਆਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਨਾਲ
ਜੁੜਿਆ ਰਹਿੰਦਾ ਹੈ ਅਤੇ ਆਤਮਕ ਆਨੰਦ ਮਾਣਦਾ ਹੈ। ਇਹੀ ਉਸ ਲਈ ਜਪ, ਤਪ, ਸੰਜਮ ਆਦਿ ਵੀ ਹੁੰਦੇ ਹਨ
ਭਾਵ ਉਸ ਨੂੰ ਵੱਖਰੇ ਤੌਰ `ਤੇ ਕਿਸੇ ਹੋਰ ਜਪ, ਤਪ, ਸੰਜਮ ਆਦਿ ਦੀ ਲੋੜ ਨਹੀਂ ਰਹਿੰਦੀ। ਇਥੋਂ ਤੱਕ
ਕਿ ਪ੍ਰਭੂ ਦੀ ਸਿਫ਼ਤ ਸਲਾਹ ਵਿਹੂਣਾ ਜੀਵਨ ਹੀ ਉਸ ਨੂੰ ਫਿਟਕਾਰ-ਜੋਗ ਪ੍ਰਤੀਤ ਹੋਣ ਲੱਗ ਜਾਂਦਾ ਹੈ।
ਕਿਉਂਕਿ ਸੱਚ ਵੀ ਇਹ ਹੈ ਕਿ ਸ਼ਬਦ-ਗੁਰੂ ਦੇ ਅਨੁਸਾਰੀ ਹੋਇਆਂ ਹੀ ਕਰਤੇ ਦੀ
ਸਿਫ਼ਤ ਸਲਾਹ ਨਾਲ ਜੁੜਿਆ ਜਾ ਸਕਦਾ ਹੈ। ਜਦਕਿ ਆਪਣੇ ਮਨ ਪਿੱਛੇ ਟੁਰਣ ਵਾਲਾ ਮਨਮੁਖ, ਮੋਹ ਮਾਇਆ `ਚ
ਫਸਿਆ ਰਹਿਕੇ ਆਪਣੇ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਲੈਂਦਾ ਹੈ ਭਾਵ ਉਸ ਲਈ ਜੀਂਦੇ ਜੀਅ ਵੀ
ਖੁਆਰੀਆਂ ਤੇ ਭਟਕਣਾ ਹੀ ਹੁੰਦੀ ਹੈ ਤੇ ਮੌਤ ਤੋਂ ਬਾਅਦ ਵੀ ਉਹ ਪ੍ਰਭੂ `ਚ ਅਭੇਦ ਨਹੀਂ ਹੁੰਦਾ, ਮੁੜ
ਜਨਮਾਂ –ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।
ਤਾਂ ਤੇ ਹੇ ਪ੍ਰਭੂ! ਨਾਨਕ ਵੀ ਤੇਰਾ ਹੀ ਸੇਵਕ ਹੈ ਜਿਵੇਂ ਤੈਨੂੰ ਚੰਗਾ
ਲੱਗੇ, ਤਿਵੇਂ ਸਹੈਤਾ ਕਰ ਅਤੇ ਨਾਮ ਵਾਲੀ ਦਾਤਿ ਬਖ਼ਸ, ਭਾਵ ਮਨੁੱਖਾ ਜਨਮ ਦੀ ਸਫ਼ਲਤਾ, ਸ਼ਬਦ-ਗੁਰੂ ਦੀ
ਸ਼ਰਣ `ਚ ਆਉਣ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਬਿਨਾ ਕਤੱਈ ਸੰਭਵ ਨਹੀਂ। ੨। (ਪੰ: ੮੬)
"ਏਹੁ ਸਭੁ ਕਿਛੁ ਆਵਣ ਜਾਣੁ ਹੈ … "
(ਸੰ: ੨੩)
"ਏਹੁ ਸਭੁ ਕਿਛੁ ਆਵਣ ਜਾਣੁ ਹੈ, ਜੇਤਾ
ਹੈ ਆਕਾਰੁ॥ ਜਿਨਿ ਏਹੁ ਲੇਖਾ ਲਿਖਿਆ, ਸੋ ਹੋਆ ਪਰਵਾਣੁ॥ ਨਾਨਕ ਜੇ ਕੋ ਆਪੁ ਗਣਾਇਦਾ, ਸੋ ਮੂਰਖੁ
ਗਾਵਾਰੁ॥ ੧॥" {ਪੰ: ੫੧੬}
ਮਨੁੱਖ ਸਮੇਤ, ਸਮੂਚੀ ਰਚਨਾ ਪ੍ਰਭੂ ਦੀ ਬਣਾਈ ਹੋਈ ਹੀ ਇੱਕ ਖੇਡ ਹੈ। ਸਿਵਾਏ
ਪ੍ਰਭੂ ਦੇ, ਸਮੂਚੀ ਰਚਨਾ `ਤੇ ਜਨਮ, ਬਚਪਣ, ਜੁਆਨੀ, ਬੁਢਾਪਾ ਤੇ ਅੰਤ ਭਾਵ ਘੱਟਣ-ਵੱਧਣ, ਬਦਲਾਵ,
ਆਉਣ-ਜਾਣ ਵਾਲਾ ਪ੍ਰਭੂ ਦਾ ਸਿਲਸਿਲਾ ਹਰ ਪਲ ਚੱਲਦਾ ਰਹਿੰਦਾ ਹੈ।
ਇਸ ਤਰ੍ਹਾਂ
"ਸੋ ਹੋਆ ਪਰਵਾਣੁ"
ਅਨੁਸਾਰ
ਮਨੁੱਖਾ ਜਨਮ ਪਾ ਕੇ ਜਿਹੜੇ,
ਪ੍ਰਭੂ ਦੀ ਰਚਨਾ ਦੀ ਇਸ ਸਚਾਈ ਨੂੰ ਪਛਾਣ ਤੇ ਸਮਝ ਲੈਂਦੇ ਹਨ
ਉਹ ਜੀਂਦੇ ਜੀਅ ਪ੍ਰਭੂ `ਚ ਅਭੇਦ ਰਹਿ
ਕੇ ਅਨੰਦਤ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ
ਭਾਵ ਸਰੀਰਕ ਮੌਤ ਤੋਂ ਬਾਅਦ ਵੀ ਉਹ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮ-ਮਰਨ, ਜੂਨਾਂ-ਗਰਭਾਂ
ਦੇ ਗੇੜ `ਚ ਨਹੀਂ ਆਉਂਦੇ।
ਦੂਜੇ ਲਫ਼ਜ਼ਾਂ `ਚ ਉਹ ਇਸ ਸੰਸਾਰ ਚੋਂ ਆਤਮਕ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ।
"ਨਾਨਕ, ਜੇ ਕੋ ਆਪੁ ਗਣਾਇਦਾ … "- ਹੇ
ਨਾਨਕ, ਮਨੁੱਖਾ ਜਨਮ ਪਾ ਕੇ ਜਿਹੜੇ ਆਪਣੀ ਹੋਂਦ (ਹਉਂ), ਧਨ-ਮਾਲ, ਰਾਜ-ਮਿਲਖ-ਸਿਕਦਾਰੀਆਂ ਜਾਂ
ਕਿਸੇ ਵੀ ਤਰ੍ਹਾਂ ਦੀ ਅਪਣਤ ਵਾਲਾ ਭਰਮ ਪਾਲਦੇ ਹਨ, ਉਹ ਮੂਰਖ ਤੇ ਗਵਾਰ ਹੁੰਦੇ ਹਨ।
(ਕਿਉਂਕਿ ਨਾ ਉਨ੍ਹਾਂ ਦੀਆਂ ਇਨ੍ਹਾਂ ਸੰਸਾਰਕ ਪ੍ਰਾਪਤੀਆਂ ਨੇ ਉਨ੍ਹਾਂ ਨਾਲ
ਨਿਭਣਾ ਹੁੰਦਾ ਹੈ ਤੇ ਨਾ ਉਨ੍ਹਾਂ ਨੇ ਉਹ ਸਫ਼ਲ ਜਨਮ ਨੂੰ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ
ਦਾ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ ਤੇ ਪ੍ਰਭੂ ਦੇ ਸੱਚ ਨਿਆਂ `ਚ ਉਹ ਮੁੜ ਉਨ੍ਹਾਂ
ਹੀ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ)।
{ਪੰ: ੫੧੬}
ਕੋਟਿ ਜਨਮ, ਭਰਮਹਿ ਬਹੁ ਜੂਨਾ
(ਸੰ: ੨੪)
"ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ
ਜੋਹਹਿ ਦੂਤ ਧਰਮਰਾਇ॥ ੧ ॥
ਤਿਸੁ ਸਿਉ ਬੇਮੁਖੁ ਜਿਨਿ ਜੀਉ
ਪਿੰਡੁ ਦੀਨਾ॥ ਕੋਟਿ ਜਨਮ
ਭਰਮਹਿ ਬਹੁ ਜੂਨਾ॥ ੧ ॥
ਰਹਾਉ॥ ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥ ੨ ॥
ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ॥ ਸੋਈ ਠਾਕੁਰੁ ਮਨਹੁ ਬਿਸਾਰਿਆ॥ ੩ ॥
ਬਧੇ ਬਿਕਾਰ ਲਿਖੇ ਬਹੁ ਕਾਗਰ …॥
(ਪੰ: ੧੯੫)
ਅਰਥ :
—ਹੇ ਭਾਈ !
ਜਿਸ ਪ੍ਰਭੂ ਨੇ ਤੈਨੂੰ ਜਿੰਦ ਦਿੱਤੀ, ਇਹ ਸੋਹਣਾ ਸਰੀਰ ਦਿੱਤਾ। ਤੂੰ ਉਸ ਪ੍ਰਭੂ ਦੀ ਯਾਦ ਵਲੋਂ ਹੀ
ਮੂੰਹ ਮੋੜੀ ਬੈਠਾ ਹੈਂ। ਚੇਤੇ ਰੱਖ! ਮਨੁੱਖਾ ਜਨਮ ਵਾਲਾ ਸਮਾਂ ਖੁੰਝਾ ਕੇ ਤੂੰ ਫ਼ਿਰ ਤੋਂ ਉਨ੍ਹਾਂ
ਕ੍ਰੋੜਾਂ ਜੂਨਾਂ `ਚ ਹੀ ਭਟਕਦਾ ਫਿਰੇਂਗਾ ਭਾਵ ਤੈਨੂੰ ਫ਼ਿਰ ਤੋਂ ਉਨ੍ਹਾਂ ਹੀ ਜੂਨਾਂ ਦੇ ਗੇੜ `ਚ
ਪੈਣਾ ਪਵੇਗਾ ਜਿਨ੍ਹਾਂ ਭਿੰਨ ਭਿੰਨ ਜੂਨਾਂ ਵਾਲੇ ਨਰਕ `ਚੋਂ ਕੱਢ ਕੇ ਪ੍ਰਭੂ ਪ੍ਰਮਾਤਮਾ ਨੇ ਤੈਨੂੰ
ਮਨੁੱਖਾ ਜਨਮ ਵਾਲਾ ਇਹ ਸੁਅਵਸਰ ਬਖ਼ਸ਼ਿਆ ਹੈ। ੧ ਰਹਾਉ।
ਜਿਹੜਾ ਮਨੁੱਖ ਪ੍ਰਭੂ ਦੀਆਂ ਬਖ਼ਸ਼ੀਆਂ ਅਨੰਤ ਦਾਤਾਂ ਖਾਂਦਾ ਵੀ ਹੈ ਅਤੇ
ਭੁੰਚਦਾ ਵੀ ਹੈ, ਫ਼ਿਰ ਵੀ ਮੁਕਰਿਆ ਰਹਿੰਦਾ ਹੈ ਕਿ ਇਹ ਸਮੂਹ ਦਾਤਾਂ ਪ੍ਰਭੂ ਦੀਆਂ ਹੀ ਦਿੱਤੀਆਂ
ਹੋਈਆਂ ਹਨ। ਅਜਿਹੇ ਮਨੁੱਖ ਨੂੰ ਧਰਮ-ਰਾਜ ਦੇ ਦੂਤ ਵੀ ਸਦਾ ਆਪਣੀ ਤੱਕ `ਚ ਰੱਖਦੇ ਹਨ ਭਾਵ, ਉਹ
ਸਰੀਰ `ਚ ਹੁੰਦਾ ਹੋਇਆ ਵੀ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦਾ ਹੈ ਤੇ ਵਿਕਾਰ ਉਸ ਦੇ ਜੀਵਨ `ਤੇ
ਸਦਾ ਭਾਰੂ ਰਹਿੰਦੇ ਹਨ। ੧।
ਹੇ ਭਾਈ !
ਪ੍ਰਭੂ ਨੂੰ ਵਿਸਾਰ ਕੇ ਮੋਹ ਮਾਇਆ `ਚ ਗ਼ਲਤਾਨ ਮਨੁੱਖ, ਜਿਤਨੇ ਵੀ ਕਰਮ ਕਰਦਾ ਹੈ, ਪ੍ਰਭੂ ਦੇ ਸੱਚ
ਨਿਆਂ `ਚ, ਉਹ ਸਭ ਮਨਮੁਖਤਾ ਦੇ ਆਪਹੁੱਦਰੇ ਕਰਮ ਹੀ ਹੁੰਦੇ ਹਨ। ੨।
ਐ ਭਾਈ! ਜਿਸ ਪ੍ਰਭੂ ਨੇ ਮਨੁੱਖ ਨੂੰ ਜਿੰਦ, ਮਨ ਤੇ ਸਰੀਰ ਲਈ ਆਪਣੀ ਜੋਤ ਦਾ
ਆਸਰਾ ਦਿੱਤਾ ਹੋਇਆ ਹੈ, ਪਰ ਸਾਕਤ ਬਿਰਤੀ, ਉਸ ਪਾਲਣਹਾਰ ਪ੍ਰਭੂ ਨੂੰ, ਆਪਣੇ ਮਨ ਚੋਂ ਵੀ ਵਿਸਾਰੀ
ਰੱਖਦਾ ਹੈ। ੩।
ਇਸੇ ਕਾਰਣ ਉਸ ਜੀਵਨ `ਚ ਵਿਕਾਰ ਇੰਨੇ ਵੱਧ ਜਾਂਦੇ ਹਨ ਜਿਵੇਂ ਕਿ ਉਸ ਦੀਆਂ
ਉਨ੍ਹਾਂ ਮਾੜੀਆਂ ਕਰਤੂਤਾਂ ਨੂੰ ਲਿਖਣ ਲਈ ਵੀ ਬਹੁਤ ਸਾਰੇ ਕਾਗਜ਼ ਚਾਹੀਦੇ ਹੋਣ ਭਾਵ ਪ੍ਰਭੂ ਪਿਆਰ
ਤੋਂ ਟੁੱਟਾ ਹੋਇਆ ਜੀਵਨ ਮਾਨੋ ਅਉਗੁਣਾ ਦੀ ਖਾਣ ਹੀ ਹੁੰਦਾ ਹੈ।
ਪਦ-ਅਰਥ:- ਸਾਕਤ-ਸ਼ਕਤੀਆਂ
ਦਾ ਪੁਜਾਰੀ, ਕਰਣਹਾਰ ਦਾਤੇ
ਪ੍ਰਭੂ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ `ਚ ਖੱਚਤ ਅਤੇ ਉਸ ਦੀਆਂ ਸ਼ਕਤੀਆਂ ਦਾ ਪੁਜਾਰੀ ਮਨੁੱਖ।
(ਪੰ: ੧੯੫)
"ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ…"
(ਸੰ: ੨੫)
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ॥
ਤੂੰ ਆਪੇ ਮਨਮੁਖਿ ਜਨਮਿ
ਭਵਾਇਹਿ॥ ਨਾਨਕ ਦਾਸ ਤੇਰੈ
ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ॥ (ਪੰ:
੯੭)
ਅਰਥ- ਹੇ
ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸ਼ਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ
ਹੈਂ, ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ-ਮਰਨ ਦੇ ਗੇੜ ਵਿੱਚ ਭਵਾਂਦਾ ਹੈਂ।
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ
ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ। ੪।
(ਪੰ: ੯੭)
ਪਦ ਅਰਥ- ਤੂੰ
ਆਪੇ: —ਪ੍ਰਭੂ
ਦੇ ਸੱਚ ਨਿਆਂ `ਚ ਜਿਵੇਂ
"ਅਗੈ ਕਰਣੀ ਕੀਰਤਿ ਵਾਚੀਐ.
." (ਪੰ੪੬੪) ਅਥਵਾ "ਕਚ ਪਕਾਈ
ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" (ਬਾਣੀ ਜਪੁ)
ਆਦਿ
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ
ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ
ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ
ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this
ਗੁਰਮੱਤ ਸੰਦੇਸ਼
(ਭਾਗ ਪੰਜਵਾਂ)
ਲੜੀ ਵਾਰ ( ਸੰ:
੨੨ ਤੋਂ
੨੫)
(ਭਾਗ ਪੰਜਵਾਂ)
ਗੁਰਮੱਤ ਸੰਦੇਸ਼
ਅਥਵਾ
ਗੁਰਬਾਣੀ ਦਾ ਸੱਚ
ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ
For all the
Self Learning Gurmat Lessons including recently started
"Gurmat Sndesh"
Series (Excluding
Books)
written by ‘Principal Giani Surjit
Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps etc
with the intention of Gurmat Parsar, at quite nominal
printing cost i.e. mostly Rs 350/-(in rare cases Rs. 450/- per hundred
copies (+P&P.Extra) From ‘Gurmat Education Centre, Delhi’, Postal Address-
A/16 Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
web sites-
www.gurbaniguru.org
theuniqeguru-gurbani.com
gurmateducation centre.c
om
|
. |