"ਵਿਸ਼ਣੂ" ਦੇ ਚੌਬੀਸ ਅਵਤਾਰਾਂ `ਚੋਂ ਬਾਰਵੇਂ ਅਵਤਾਰ ‘ਜਲੰਧਰ’ ਦੀ ਕਹਾਣੀ
ਬਚਿਤ੍ਰ ਨਾਟਕ ਵਿਖੇ ਇੰਜ ਲਿਖੀ ਮਿਲਦੀ ਹੈ:
ਅਬ ਜਲੰਧਰ ਅਵਤਾਰ ਕਥਨੰ
ਸ੍ਰੀ ਭਗਉਤੀ ਜੀ ਸਹਾਇ
ਚੌਪਈ
ਵਹੁ ਜੋ ਜਰੀ ਰੁਦ੍ਰ ਕੀ ਦਾਰਾ। ਤਿਨਿ ਹਿਮ ਗਿਰਿ ਗ੍ਰਿਹਿ ਲਿਯ ਅਵਤਾਰਾ।
ਛੁਟੀ ਬਾਲਤਾ ਜਬ ਸੁਧਿ ਆਈ। ਬਹੁਰੇ ਮਿਲੀ ਨਾਥ ਕਹੁ ਜਾਈ। ੧।
ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਉਹ ਜਿਹੜੀ
ਸ਼ਿਵ ਦੀ ਇਸਤਰੀ (ਹਵਨ-ਕੁੰਡ) ਵਿੱਚ ਸੜ ਗਈ ਸੀ, ਉਸ ਨੇ ਹਿਮਾਚਲ ਦੇ ਘਰ ਜਨਮ ਲਿਆ। ਜਦੋਂ (ਉਸ ਦਾ)
ਬਾਲਪਣ ਖ਼ਤਮ ਹੋਇਆ ਅਤੇ ਜੁਆਨੀ ਆਈ ਤਾਂ ਉਹ ਫਿਰ ਆਪਣੇ ਸੁਆਮੀ ਨੂੰ ਜਾ ਕੇ ਮਿਲ ਪਈ। ੧।
ਜਿਹ ਬਿਧਿ ਮਿਲੀ ਰਾਮ ਸੇ ਸੀਤਾ। ਜੈਸਕ ਚਤੁਰ ਬੇਦ ਤਨ ਗੀਤਾ।
ਜੈਸੇ ਮਿਲਤ ਸਿੰਧ ਤਨ ਗੰਗਾ। ਤਿਯੇ ਮਿਲਿ ਗਈ ਰੁਦ੍ਰ ਕੈ ਸੰਗਾ। ੨।
ਅਰਥ: ਜਿਵੇਂ ਰਾਮ ਨਾਲ ਸੀਤਾ ਮਿਲ ਗਈ ਸੀ, ਜਿਵੇਂ ਚੌਹਾਂ ਵੇਦਾਂ ਨਾਲ ਗੀਤਾ
(ਦੀ ਵਿਚਾਰਧਾਰਾ) ਮਿਲਦੀ ਹੈ, ਜਿਵੇਂ ਸਮੁੰਦਰ ਨਾਲ ਗੰਗਾ ਮਿਲਦੀ ਹੈ, ਉਸੇ ਤਰ੍ਹਾਂ (ਪਾਰਬਤੀ)
ਰੁਦ੍ਰ ਨਾਲ ਮਿਲ ਗਈ। ੨।
ਜਬ ਤਿਹ ਬ੍ਹਯਾਹਿ ਰੁਦ੍ਰ ਘਰਿ ਆਨਾ। ਨਿਰਖਿ ਜਲੰਧਰ ਤਾਹਿ ਲੁਭਾਨਾ।
ਦੂਤ ਏਕ ਤਹ ਦੀਯ ਪਠਾਈ। ਲਿਆਉ ਰੁਦ੍ਰ ਤੇ ਨਾਰਿ ਛਿਨਾਈ। ੩।
ਅਰਥ: ਜਦੋਂ ਉਸ ਨੂੰ ਵਿਆਹ ਕੇ ਸ਼ਿਵ ਨੇ ਘਰ ਲਿਆਉਂਦਾ ਤਾਂ ਜਲੰਧਰ ਉਸ ਨੂੰ
ਵੇਖ ਕੇ ਮੋਹਿਤ ਹੋ ਗਿਆ। ਉਸ ਨੇ ਇੱਕ ਦੂਤ ਭੇਜਿਆ ਕਿ ਰੁਦ੍ਰ ਤੋਂ ਇਸਤਰੀ ਖੋਹ ਲਿਆਓ। ੩।
ਦੋਹਰਾ। ਜਲੰਧੁਰ ਬਾਚ
ਕੈ ਸਿਵ ਨਾਹਿ ਸੀਗਾਰ ਕੈ ਮਮ ਗ੍ਰਿਹ ਦੇਹ ਪਠਾਇ। ਨ ਤਰ ਸੂਲ ਸੰਭਾਰ ਕੇ
ਸੰਗਿ ਲਰਹੁ ਮੁਰਿ ਆਇ। ੪।
ਅਰਥ: ਜਲੰਧਰ ਨੇ ਕਿਹਾ: ‘ਹੇ ਸ਼ਿਵ! ਜਾਂ ਤਾਂ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ
ਮੇਰੇ ਘਰ ਭੇਜ ਦੇ, ਨਹੀਂ ਤਾਂ ਤ੍ਰਿਸ਼ੂਲ ਪਕੜ ਕੇ ਮੇਰੇ ਨਾਲ ਆ ਕੇ ਯੁੱਧ ਕਰ’। ੪।
ਚੌਪਈ
ਕਥਾ ਭਈ ਇਹ ਦਿਸ ਇਹ ਭਾਤਾ। ਅਬ ਕਹੋ ਬਿਸਨ ਤ੍ਰੀਯਾ ਕੀ ਬਾਤਾ।
ਬ੍ਰਿੰਦਾਰਿਕ ਦਿਨ ਏਕ ਪਕਾਏ। ਦੈਂਤ ਸਭਾ ਤੇ ਬਿਸਨੇ ਬੁਲਾਏ। ੫।
ਅਰਥ: ਇਧਰ ਤਾਂ ਇਸ ਤਰ੍ਹਾਂ ਦੀ ਕਥਾ ਹੋਈ, ਹੁਣ ਵਿਸ਼ਣੂ ਦੀ ਇਸਤਰੀ (ਲੱਛਮੀ)
ਦੀ ਗੱਲ ਕਹਿੰਦੇ ਹਾਂ। ਲੱਛਮੀ ਨੇ ਇੱਕ ਦਿਨ ਬੈਂਗਣ ਪਕਾਏ ਸਨ, (ਉਸ ਵੇਲੇ) ਦੈਂਤਾਂ ਦੀ ਸਭਾ ਤੋਂ
ਵਿਸ਼ਣੂ ਨੂੰ ਬੁਲਾਵਾ ਆ ਗਿਆ। ੫।
ਆਇ ਗਯੋ ਤਹ ਨਾਰਦ ਰਿਖਿ ਬਰ। ਬਿਸਨ ਨਾਰਿ ਕੇ ਧਾਮਿ ਛੁਧਾਤੁਰ।
ਬੈਗਨ ਨਿਰਖਿ ਅਧਿਕ ਲਲਚਾਯੋ। ਮਾਗ ਰਹਿਯੋ ਪਰ ਹਾਥਿ ਨ ਆਯੌ। ੬।
ਅਰਥ: ਸ੍ਰੇਸ਼ਟ ਰਿਸ਼ੀ ਨਾਰਦ ਭੁਖ ਨਾਲ ਸਤਿਆ ਹੋਇਆ ਉਥੇ ਲੱਛਮੀ ਦੇ ਘਰ ਆ
ਗਿਆ। ਬੈਂਗਣ ਵੇਖ ਕੇ ਬਹੁਤ ਲਲਚਾਇਆ। (ਉਹ) ਮੰਗਦਾ ਰਿਹਾ ਪਰ (ਬੈਂਗਣ) ਪ੍ਰਾਪਤ ਨ ਹੋ ਸਕੇ। ੬।
ਨਾਥ ਹੇਤੁ ਮੈ ਭੋਜ ਪਕਾਯੋ। ਮਨੁਛ ਪਠੈ ਕਰ ਬਿਸਨੁ ਬੁਲਾਯੋ।
ਨਾਰਦ ਖਾਇ ਜੂਠ ਹੋਇ ਜੈ ਹੈ। ਪੀਅ ਕੋਪਿਤ ਹਮਰੇ ਪਰ ਹੁਐ ਹੈ। ੭।
ਅਰਥ: (ਲੱਛਮੀ ਨੇ ਕਿਹਾ-) ਮੈਂ ਸੁਆਮੀ ਲਈ ਭੋਜਨ ਤਿਆਰ ਕੀਤ ਹੈ ਪਰ ਬੰਦਾ
ਭੇਜ ਕੇ ਵਿਸ਼ਣੂ ਨੂੰ (ਦੈਂਤ ਸਭਾ ਨੇ) ਬੁਲਾ ਲਿਆ ਹੈ। ਹੇ ਨਾਰਦ! ਜੇ ਤੂੰ ਖਾ ਲਏਂਗਾ ਤਾਂ (ਭੋਜਨ)
ਜੂਠਾ ਹੋ ਜਾਵੇਗਾ ਅਤੇ ਪ੍ਰੀਤਮ ਮੇਰੇ ਉਤੇ ਗੁੱਸੇ ਹੋਵੇਗਾ। ੭।
ਨਾਰਦ ਬਾਚ
ਮਾਗ ਥਕਿਯੋ ਮੁਨਿ ਭੋਜ ਨ ਦੀਆ। ਅਧਿਕ ਰੋਸੁ ਮੁਨਿ ਬਰਿ ਤਬ ਕੀਆ।
ਬ੍ਰਿੰਦਾ ਨਾਮ ਰਾਛਸੀ ਬਪੁ ਧਰਿ। ਤ੍ਰੀਆ ਹੁਐ ਬਸੋ ਜਲੰਧਰ ਕੇ ਘਰਿ। ੮।
ਅਰਥ: ਨਾਰਦ ਮੁਨੀ ਮੰਗ ਮੰਗ ਕੇ ਥਕ ਗਿਆ, ਪਰ ਲੱਛਮੀ ਨੇ ਭੋਜਨ ਨ ਦਿੱਤਾ।
ਤਦੋਂ ਮਹਾਮੁਨੀ (ਨਾਰਦ) ਨੇ ਮਨ ਵਿੱਚ ਬਹੁਤ ਗੁੱਸਾ ਕੀਤਾ (ਅਤੇ ਇਹ ਸਰਾਪ ਦਿੱਤਾ-ਹੇ ਲੱਛਮੀ! ਤੂੰ)
ਬ੍ਰਿੰਦਾ ਨਾਂ ਦੀ ਰਾਖਸ਼ੀ ਦੇਹ ਧਾਰਨ ਕਰ ਅਤੇ ਜਲੰਧਰ ਦੀ ਇਸਤਰੀ ਹੋ ਕੇ ਉਸ ਦੇ ਘਰ ਵਿੱਚ ਵਸ। ੮।
ਦੇ ਕਰ ਸ੍ਰਾਪ ਜਾਤ ਭਯੋ ਰਿਖਿ ਬਰ। ਆਵਤ ਭਯੋ ਬਿਸਨ ਤਾ ਕੇ ਘਰਿ।
ਸੁਨਤ ਸ੍ਰਾਪ ਅਤਿ ਹੀ ਦੁਖ ਪਾਯੋ। ਬਿਹਸ ਬਚਨ ਤ੍ਰੀਯ ਸੰਗਿ ਸੁਨਾਯੋ। ੯।
ਅਰਥ: ਮਹਾਰਿਸ਼ੀ ਨਾਰਦ ਸਰਾਪ ਦੇ ਕੇ ਚਲਾ ਗਿਆ। ਉਧਰੋਂ ਵਿਸ਼ਣੂ ਉਸ ਕੋਲ ਆ
ਗਿਆ। (ਰਿਸ਼ੀ ਦਾ) ਸ਼ਰਾਪ ਸੁਣ ਕੇ (ਜਿਸ ਨੇ) ਬਹੁਤ ਦੁਖ ਪਾਇਆ ਹੋਇਆ ਸੀ, (ਉਸ ਪਾਸੋਂ ਸਾਰੇ ਬਚਨ
ਸੁਣ ਕੇ) ਵਿਸ਼ਣੂ ਨੇ ਹਸ ਕੇ ਇਸਤਰੀ ਨੂੰ ਧੀਰਜ ਦਿੱਤਾ। ੯।
ਦੋਹਰਾ
ਤ੍ਰੀਯ ਕੀ ਛਾਯਾ ਲੈ ਤਬੈ ਬ੍ਰਿਦਾ ਰਚੀ ਬਨਾਇ। ਧੂਮ੍ਰਕੇਸ ਦਾਨਵ ਸਦਨਿ ਜਨਮ
ਧਰਤ ਭਈ ਜਾਇ। ੧੦।
ਅਰਥ: (ਵਿਸ਼ਣੂ ਨੇ) ਉਸੇ ਵੇਲੇ (ਆਪਣੀ) ਇਸਤਰੀ ਦੀ ਪਰਛਾਈ ਲੈ ਕੇ ਸੁੰਦਰ
ਬ੍ਰਿੰਦਾ ਬਣਾ ਦਿੱਤੀ ਅਤੇ (ਉਸ ਬ੍ਰਿੰਦਾ ਨੇ) ਧੂਮ੍ਰਕੇਸ ਦਾਨਵ ਦੇ ਘਰ ਜਾ ਕੇ ਜਨਮ ਧਾਰਨ ਕੀਤਾ।
੧੦।
ਚੌਪਈ
ਜੈਸਕ ਰਹਤ ਕਮਲ ਜਲ ਭੀਤਰ। ਪੁਨਿ ਨ੍ਰਿਪ ਬਸੀ ਜਲੰਧਰ ਕੇ ਘਰਿ।
ਤਿਹ ਨਿਮਿਤ ਜਲੰਧਰ ਅਵਤਾਰਾ। ਧਰ ਹੈ ਰੂਪ ਅਨੂਪ ਮੁਰਾਰਾ। ੧੧।
ਅਰਥ: ਜਿਵੇਂ ਪਾਣੀ ਵਿੱਚ ਕਮਲ (ਨਿਰਲੇਪ) ਰਹਿੰਦਾ ਹੈ ਉਵੇਂ ਉਹ ਪਹਿਲੇ
ਧੂਮ੍ਰਕੇਸ ਦੈਂਤ ਦੇ ਘਰ ਪੈਦਾ ਹੋਈ ਅਤੇ ਫਿਰ ਜਲੰਧਰ ਦੇ ਘਰ ਜਾ ਕੇ ਵਸੀ। ਉਸ ਦੇ (ਉੱਧਾਰ) ਵਾਸਤੇ
ਵਿਸ਼ਣੂ ਜਲੰਧਰ ਦਾ ਅਨੂਪ ਰੂਪ ਧਾਰਨ ਕਰਨਗੇ। ੧੧।
ਕਥਾ ਐਸ ਇਹ ਦਿਸ ਮੋ ਭਈ। ਅਬ ਚਲਿ ਬਾਤ ਰੁਦ੍ਰ ਪਰ ਗਈ।
ਮਾਗੀ ਨਾਰਿ ਨ ਦੀਨੀ ਰੁਦ੍ਰਾ। ਤਾ ਤੇ ਕੋਪ ਅਸੁਰ ਪਤਿ ਛੁਦ੍ਰਾ। ੧੨।
ਅਰਥ: ਇਸ ਤਰ੍ਹਾਂ ਦੀ ਕਥਾ ਇਧਰ ਹੋਈ, ਹੁਣ ਗੱਲ ਰੁਦ੍ਰ ਵਲ ਨੂੰ ਚਲੀ।
(ਜਲੰਧਰ ਨੇ) ਇਸਤਰੀ ਮੰਗੀ, ਪਰ ਸ਼ਿਵ ਨੇ ਨ ਦਿੱਤੀ। ਇਸ ਲਈ ਜਲੰਧਰ ਝਟ ਪਟ ਗੁੱਸੇ ਵਿੱਚ ਆ ਗਿਆ।
੧੨।
ਬਜੇ ਢੋਲ ਨਫੀਰਿ ਨਗਾਰੇ। ਦੂੰਹੂ ਦਿਸਾ ਡਮਰੂ ਡਮਕਾਰੇ।
ਮਾਚਤ ਭਯੋ ਲੋਹ ਬਿਕਰਾਰਾ। ਝਮਕਤ ਖਗ ਅਦਗ ਅਪਾਰਾ। ੧੩।
ਅਰਥ: ਢੋਲ, ਤੂਤੀਆਂ ਅਤੇ ਨਗਾਰੇ ਵਜੇ, ਦੋਹਾਂ ਪਾਸਿਆਂ ਤੋਂ ਡੌਰੂ ਡੰਮ ਡੰਮ
ਕਰਨ ਲਗੇ। ਵੱਡਾ ਭਿਆਨਕ ਯੁੱਧ ਮਚਿਆ, (ਜਿਸ ਵਿਚ) ਵੱਡੀ ਚਮਕ ਵਾਲੇ ਅਪਾਰ ਖੜਗ ਚਮਕਣ ਲਗੇ। ੧੩।
ਗਿਰਿ ਗਿਰਿ ਪਰਤ ਸੁਭਟ ਰਣ ਮਾਹੀ। ਧੁਮ ਧੁਮ ਉਠਤ ਮਸਾਣ ਤਹਾਹੀ।
ਗਜੀ ਰਥੀ ਬਾਜੀ ਪੈਦਲ ਰਣਿ। ਜੂਝਿ ਗਿਰੇ ਰਣ ਕੀ ਛਿਤਿ ਅਨਗਣ। ੧੪।
ਅਰਥ: ਸੂਰਮੇ ਰਣ ਵਿੱਚ ਡਿਗ ਡਿਗ ਪੈਂਦੇ ਸਨ, ਉਥੇ ਹੀ ਧੁੱਖ ਧੁੱਖ ਕੇ ਮਸਾਣ
ਉਠਦੇ ਸਨ। ਹਾਥੀਆਂ ਦੇ ਸਵਾਰ, ਰਥਾਂ ਦੇ ਸਵਾਰ, ਘੋੜਿਆਂ ਦੇ ਸਵਾਰ ਅਤੇ ਪੈਦਲ (ਸੂਰਮੇ) ਜੰਗ (ਕਰ
ਰਹੇ ਹਨ) ਅਤੇ ਅਣਗਿਣਤ (ਸੂਰਮੇ) ਯੁੱਧ-ਭੂਮੀ ਵਿੱਚ ਜੂਝ ਕੇ ਡਿਗ ਰਹੇ ਸਨ। ੧੪।
ਤੋਟਕ ਛੰਦ
ਬਿਰਚੇ ਰਣਬੀਰ ਸੁਧੀਰ ਕ੍ਰੁਧੰ। ਮਚਿਯੋ ਤਿਹ ਦਾਰੁਣ ਭੂਮਿ ਜੁਧੰ।
ਹਹਰੰਤ ਹਯੰ ਗਰਜੰਤ ਗਜੰ। ਸੁਣਿ ਕੇ ਧੁਨਿ ਸਾਵਣ ਮੇਘ ਲਜੰ। ੧੫।
ਅਰਥ: ਧੀਰਜ ਵਾਲੇ ਸੂਰਮੇ ਰਣ ਵਿੱਚ ਕ੍ਰੋਧਵਾਨ ਹੋ ਕੇ ਫਿਰਦੇ ਸਨ। ਉਸ ਧਰਤੀ
ਤੇ ਭਿਆਨਕ ਯੁੱਧ ਮਚ ਰਿਹਾ ਸੀ। ਘੋੜੇ ਹਿਣਕਦੇ ਸਨ, ਹਾਥੀ ਚਿੰਘਾੜਦੇ ਸਨ, ਜਿੰਨ੍ਹਾਂ ਦੀ ਆਵਾਜ਼ ਸੁਣ
ਕੇ ਸਾਵਣ ਦੇ ਬਦਲ ਲੱਜਾ ਰਹੇ ਸਨ। ੧੫।
ਬਰਖੈ ਰਣਿ ਬਾਣ ਕਮਾਣ ਖਗੰ। ਤਹ ਘੋਰ ਭਯਾਨਕ ਜੁਧ ਜਗੰ।
ਗਿਰ ਜਾਤ ਭਟੰ ਹਹਰੰਤ ਹਠੀ। ਉਮਗੀ ਰਿਪੁ ਸੈਨ ਕੀਏ ਇਕਠੀ। ੧੬।
ਅਰਥ: ਰਣ ਵਿੱਚ ਤਲਵਾਰਾਂ ਅਤੇ ਕਮਾਨਾਂ ਤੋਂ ਤੀਰ ਵਰ੍ਹਦੇ ਸਨ। ਜਗਤ ਵਿੱਚ
ਘੋਰ ਅਤੇ ਭਿਆਨਕ ਯੁੱਧ (ਹੋਇਆ ਸੀ)। ਸੂਰਮੇ ਡਿਗਦੇ ਜਾਂਦੇ ਸਨ, ਹਠੀ ਸੈਨਿਕ ਘਬਰਾ ਰਹੇ ਸਨ। ਵੈਰੀ
ਆਪਣੀ ਖਿੰਡੀ-ਪੁੰਡੀ ਸੈਨਾ ਨੂੰ ਇਕੱਠਾ ਕਰ ਰਿਹਾ ਸੀ।
੧੬।
ਚਹੂੰ ਓਰ ਘਿਰਿਯੋ ਸਰ ਸੋਧਿ ਸਿਵੰ। ਕਰਿ ਕੋਪ ਘਨੋ ਅਸੁਰਾਰ ਇਵੰ।
ਦੁਹੁੰ ਓਰਨ ਤੇ ਇਮ ਬਾਣ ਬਹੇ। ਨਭ ਅਉਰ ਧਰਾ ਦੋਊ ਛਾਇ ਰਹੇ। ੧੭।
ਅਰਥ: ਚੌਹਾਂ ਪਾਸਿਆ ਤੋਂ ਸ਼ਿਵ ਨੇ ਚੰਗੀ ਤਰ੍ਹਾਂ ਤੀਰਾਂ ਨਾਲ ਵੈਰੀ ਨੂੰ
ਘੇਰ ਲਿਆ। ਦੈਂਤ ਰਾਜੇ (ਜਲੰਧਰ) ਨੇ ਵੀ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਕੀਤਾ। ਦੋਹਾਂ ਪਾਸਿਆਂ
ਤੋਂ ਇੰਜ ਤੀਰ ਚਲ ਰਹੇ ਸਨ ਕਿ ਉਨ੍ਹਾਂ ਨੇ ਧਰਤੀ ਅਤੇ ਆਕਾਸ਼ ਦੋਹਾਂ ਨੂੰ ਢਕ ਲਿਆ ਸੀ। ੧੭।
ਗਿਰਗੇ ਤਹ ਟੋਪਨ ਟੂਕ ਘਨੇ। ਰਹਗੇ ਜਨੁ ਕਿੰਸਕ ਸ੍ਰੋਣ ਸਨੇ।
ਰਣ ਹੇਰਿ ਅਗੰਮ ਅਨੂਪ ਹਰੰ। ਜੀਯ ਮੋ ਇਹ ਭਾਤਿ ਬਿਚਾਰ ਕਰੰ। ੧੮।
ਅਰਥ: ਉਥੇ ਟੋਪਾਂ ਦੇ ਬਹੁਤ ਸਾਰੇ ਟੁਕੜੇ ਡਿਗੇ ਪਏ ਸਨ (ਜੋ) ਲਹੂ ਨਾਲ
ਭਿਜੇ (ਇਉਂ ਮਲੂਮ ਹੁੰਦੇ ਸਨ) ਮਾਨੋ ਕੇਸੂ ਝੜੇ ਪਏ ਹੋਣ। ਇਸ ਤਰ੍ਹਾਂ ਦੇ ਅਦੁੱਤੀ ਅਤੇ ਅਗੰਮੀ
ਯੁੱਧ ਨੂੰ ਵੇਖ ਕੇ, ਸ਼ਿਵ ਨੇ ਦਿਲ ਵਿੱਚ ਇਸ ਤਰ੍ਹਾਂ ਵਿਚਾਰ ਕੀਤਾ। ੧੮।
ਜੀਯ ਮੋ ਸਿਵ ਦੇਖਿ ਰਹਾ ਚਕ ਕੈ। ਦਲ ਦੈਤਨ ਮਧਿ ਪਰਾ ਹਕ ਕੈ।
ਰਣਿ ਸੂਲ ਸੰਭਾਰਿ ਪ੍ਰਹਾਰ ਕਰੰ। ਸੁਣ ਕੇ ਧੁਨਿ ਦੇਵ ਅਦੇਵ ਡਰੰ। ੧੯।
ਅਰਥ: ਸ਼ਿਵ ਯੁੱਧ ਨੂੰ ਵੇਖ ਕੇ ਦਿਲ ਵਿੱਚ ਹੈਰਾਨ ਹੋ ਗਿਆ ਅਤੇ ਲਲਕਾਰਾ ਮਾਰ
ਕੇ ਦੈਂਤਾਂ ਦੇ ਦਲ ਵਿੱਚ ਜਾ ਪਿਆ। ਤ੍ਰਿਸ਼ੂਲ ਨੂੰ ਸੰਭਾਲ ਕੇ (ਉਹ) ਰਣ ਵਿੱਚ ਵਾਰ ਕਰ ਰਿਹਾ ਸੀ।
ਸ਼ਿਵ ਦੇ (ਲਲਕਾਰੇ ਦੀ) ਆਵਾਜ਼ ਨੂੰ ਸੁਣ ਕੇ, ਦੇਵਤੇ ਅਤੇ ਦੈਂਤ ਡਰ ਗਏ ਸਨ। ੧੯।
ਜੀਯ ਮੋ ਸਿਵ ਧ੍ਹਯਾਨ ਧਰਾ ਜਬ ਹੀ। ਕਲਿ ਕਾਲ ਪ੍ਰਸੰਨਿ ਭਏ ਤਬ ਹੀ।
ਕਹਿਯੋ ਬਿਸਨ ਜਲੰਧਰ ਰੂਪ ਧਰੋ। ਪੁਨਿ ਜਾਇ ਰਿਪੇਸ ਕੋ ਨਾਸ ਕਰੋ। ੨੦।
ਅਰਥ: ਸ਼ਿਵ ਨੇ ਜਦੋਂ ਮਨ ਵਿੱਚ ‘ਕਾਲ’ ਦਾ ਧਿਆਨ
ਧਰਿਆ, ਤਦੋਂ ਹੀ ‘ਕਾਲ-ਪੁਰਖ’ ਪ੍ਰਸੰਨ ਹੋ ਗਏ। (ਉਨ੍ਹਾਂ ਨੇ) ਵਿਸ਼ਣੂ ਨੂੰ ਕਿਹਾ- (ਜਾ ਕੇ) ਜਲੰਧਰ
ਦਾ ਰੂਪ ਧਾਰਨ ਕਰੋ ਅਤੇ ਫਿਰ ਜਾ ਕੇ ਵੱਡੇ ਵੈਰੀ ਦਾ ਨਾਸ਼ ਕਰੋ। ੨੦।
ਭੁਜੰਗ ਪ੍ਰਯਾਤ ਛੰਦ
ਦਈ ਕਾਲ ਆਗਿਆ ਧਰਿਯੋ ਬਿਸਨ ਰੂਪੰ। ਸਜੇ ਸਾਜ ਸਰਬੰ ਬਨਿਯੋ ਜਾਨ ਭੂਪੰ।
ਕਰਿਯੋ ਨਾਥ ਯੌ ਆਪ ਨਾਰੰ ਉਧਾਰੰ। ਤ੍ਰਿਯਾ ਰਾਜ ਬਿੰਦਾ ਸਤੀ ਸਤ ਟਾਰੰ। ੨੧।
ਅਰਥ: ਕਾਲ ਨੇ ਆਗਿਆ ਦਿੱਤੀ ਤਾਂ ਵਿਸ਼ਣੂ ਨੇ
ਜਲੰਧਰ ਦਾ ਰੂਪ ਧਾਰਨ ਕੀਤਾ। ਜੰਗ ਦੇ ਸਾਰੇ ਸਾਜ ਬਣਾ ਕੇ (ਵਿਸ਼ਣੂ) ਰਾਜਾ ਜਲੰਧਰ ਵਰਗਾ ਲਗਣ ਲਗਿਆ।
(ਵਿਸ਼ਣੂ) ਸੁਆਮੀ ਦੇ ਇਸ ਤਰ੍ਹਾਂ ਨਾਲ ਆਪਣੀ ਇਸਤਰੀ ਦਾ ਉੱਧਾਰ ਕੀਤਾ। ਇਸ ਕਰ ਕੇ (ਉਨ੍ਹਾਂ ਨੇ)
ਸ਼ਿਰੋਮਣੀ ਇਸਤਰੀ ਰੂਪ ਸਤੀ ‘ਬ੍ਰਿੰਦਾ’ ਇਸਤਰੀ ਦਾ ਸੱਤ ਭੰਗ ਕੀਤਾ ਸੀ। ੨੧।
ਤਜਿਯੋ ਦੇਹਿ ਦੈਤੰ ਭਈ ਬਿਸਨੁ ਨਾਰੰ। ਧਰਿਯੋ ਦੁਆਦਸਮੋ ਬਿਸਨੁ ਦਈਤਾਵਤਾਰੰ।
ਪੁਨਰ ਜੁਧੁ ਸਜਿਯੋ ਗਹੇ ਸਸਤ੍ਰ ਪਾਣੰ। ਗਿਰੇ ਭੂਮਿ ਮੋ ਸੂਰ ਸੋਭੇ ਬਿਮਾਣੰ।
੨੨।
ਅਰਥ: ‘ਬ੍ਰਿੰਦਾ’ ਨੇ ਦੈਂਤ ਦੇਹ ਉਸੇ ਵੇਲੇ ਹੀ ਛੱਡ ਦਿੱਤੀ ਅਤੇ ਲੱਛਮੀ
ਰੂਪ ਹੋ ਗਈ। ਇਸ ਤਰ੍ਹਾਂ ਵਿਸ਼ਣੂ ਨੇ ਬਾਰ੍ਹਵਾਂ (ਜਲੰਧਰ) ਦੈਂਤ ਦਾ ਅਵਤਾਰ ਧਾਰਨ ਕੀਤਾ ਸੀ। ਮੁੜ
ਕੇ ਜੰਗ ਹੋਣ ਲਗਾ ਅਤੇ ਵੀਰਾਂ ਨੇ ਹੱਥ ਵਿੱਚ ਸ਼ਸਤ੍ਰ ਫੜ ਲਏ। ਜੋ ਸੂਰਮੇ ਧਰਤੀ ਤੇ ਡਿਗ ਪਏ ਸਨ, ਉਹ
ਬਿਮਾਨਾਂ ਵਿੱਚ ਬੈਠੇ ਸ਼ੋਭਾ ਪਾ ਰਹੇ ਸਨ। ੨੨।
ਮਿਟਿਯੋ ਸਤਿ ਨਾਰੰ ਕਟਿਯੋ ਸੈਨ ਸਰਬੰ। ਮਿਟਿਯੋ ਭੂਪ ਜਾਲੰਧਰੰ ਦੇਹ ਗਰਬੰ।
ਪੁਨਰ ਜੁਧ ਸਜਿਯੋ ਹਠੇ ਤੇਜ ਹੀਣੰ। ਭਜੇ ਛਾਡ ਕੈ ਸੰਗ ਸਾਥੀ ਅਧੀਣੰ। ੨੩।
ਅਰਥ: (ਇਧਰ) ਇਸਤਰੀ ਦਾ ਸੱਤ ਨਸ਼ਟ ਹੋ ਗਿਆ, (ਉਧਰ) ਸਾਰੀ ਸੈਨਾ ਕਟੀ ਗਈ
ਅਤੇ ਜਲੰਧਰ ਰਾਜੇ ਦੀ ਦੇਹ ਦਾ ਸਾਰਾ ਹੰਕਾਰ ਮਿਟ ਗਿਆ। ਫਿਰ ਤੇਜਹੀਨ (ਜਲੰਧਰ ਨੇ) ਹਠ ਪੂਰਵਕ ਯੁੱਧ
ਸ਼ੁਰੂ ਕੀਤਾ। ਉਸ ਦੇ ਅਧੀਨ ਰਹਿਣ ਵਾਲੇ ਸਾਥੀ ਵੀ (ਉਸ ਦਾ) ਸਾਥ ਛਡ ਕੇ ਭਜ ਗਏ। ੨੩।
ਚੌਪਈ
ਦੁਹੁੰ ਜੁਧੁ ਕੀਨਾ ਰਣ ਮਾਹੀ। ਤੀਸਰ ਅਵਰੁ ਤਹਾ ਕੋ ਨਾਹੀ।
ਕੇਤਕ ਮਾਸ ਮਚਿਯੋ ਤਹ ਜੁਧਾ। ਜਾਲੰਧਰ ਹੁਐ ਸਿਵ ਪੁਰ ਕ੍ਰੋਧਾ। ੨੪।
ਅਰਥ: ਦੋਹਾਂ ਨੇ ਰਣ-ਭੂਮੀ ਵਿੱਚ ਯੁੱਧ ਕੀਤਾ। ਉਥੇ ਤੀਜਾ ਹੋਰ ਕੋਈ ਨਹੀਂ
ਸੀ। ਕਈ ਮਹੀਨੇ ਉਥੇ ਯੁੱਧ ਹੁੰਦਾ ਰਿਹਾ, (ਅੰਤ ਵਿੱਚ ਜਦੋਂ) ਜਲੰਧਰ ਨੇ ਸ਼ਿਵ ਉਤੇ ਕ੍ਰੋਧ ਕੀਤਾ।
੨੪।
ਤਬ ਸਿਵ ਧਿਆਨ ਸਕਤਿ ਕੌ ਧਰਾ। ਤਾ ਤੇ ਸਕਤਿ ਕ੍ਰਿਪਾ ਕਰ ਕਰਾ।
ਤਾ ਤੇ ਭਯੋ ਰੁਦ੍ਰ ਬਲਵਾਨਾ। ਮੰਡਿਯੋ ਜੁਧੁ ਬਹੁਰਿ ਬਿਧਿ ਨਾਨਾ। ੨੫।
ਅਰਥ: ਉਦੋਂ ਸ਼ਿਵ ਨੇ (ਦੁਰਗਾ) ਸ਼ਕਤੀ ਦਾ ਧਿਆਨ
ਕੀਤਾ। ਉਸ ਕਰ ਕੇ ਸ਼ਕਤੀ ਨੇ (ਉਸ ਉਤੇ) ਕ੍ਰਿਪਾ ਕੀਤੀ ਅਤੇ ਸ਼ਿਵ ਬਲਵਾਨ ਹੋ ਗਿਆ ਅਤੇ ਫਿਰ
ਅਨੇਕ ਪ੍ਰਕਾਰ ਨਾਲ ਯੁੱਧ ਮਚਾ ਦਿੱਤਾ। ੨੫।
ਉਤ ਹਰਿ ਲਯੋ ਨਾਰਿ ਰਿਪ ਸਤ ਹਰਿ। ਇਤ ਸਿਵ ਭਯੋ ਤੇਜ ਦੇਬੀ ਕਰਿ।
ਛਿਨ ਮੋ ਕੀਯੋ ਅਸੁਰ ਕੋ ਨਾਸਾ। ਨਿਰਖਿ ਰੀਝ ਭਟ ਰਹੇ ਤਮਾਸਾ। ੨੬।
ਅਰਥ: ਉਧਰ ਵਿਸ਼ਣੂ ਨੇ ਵੈਰੀ ਦੀ ਇਸਤਰੀ ਬ੍ਰਿੰਦਾ ਦਾ ਸੱਤ ਹਰ ਲਿਆ ਅਤੇ ਇਧਰ
ਸ਼ਿਵ ਵੀ ਦੇਵੀ (ਦੇ ਵਰ) ਨਾਲ ਤੇਜ ਵਾਲਾ ਹੋ ਗਿਆ। ਛਿਣ ਵਿੱਚ ਹੀ ਦੈਂਤ ਨੂੰ ਨਸ਼ਟ ਕਰ ਦਿੱਤਾ ਗਿਆ।
ਯੋਧੇ ਇਹ ਤਮਾਸ਼ਾ ਵੇਖ ਕੇ ਪ੍ਰਸੰਨ ਹੋ ਰਹੇ ਸਨ। ੨੬।
ਜਲੰਧਰੀ ਤਾ ਦਿਨ ਤੇ ਨਾਮਾ। ਜਪਹੁ ਚੰਡਿਕਾ ਕੋ ਸਬ ਜਾਮਾ।
ਤਾ ਤੇ ਹੋਤ ਪਵਿਤ੍ਰ ਸਰੀਰਾ। ਜਿਮ ਨ੍ਹਾਏ ਜਲ ਗੰਗ ਗਹੀਰਾ। ੨੭।
ਅਰਥ: ਉਸ ਦਿਨ ਤੋਂ (ਦੁਰਗਾ ਦਾ) ਨਾਂ ‘ਜਲੰਧਰੀ’
ਪੈ ਗਿਆ। ਚੰਡਿਕਾ ਨੂੰ ਸਾਰੇ (ਇਸ ਨਾਮ ਨਾਲ) ਅੱਠੇ ਪਹਿਰ ਜਪੋ। ਜਿਸ ਕਰ ਕੇ ਸ਼ਰੀਰ (ਇਸ ਤਰ੍ਹਾਂ)
ਪਵਿੱਤਰ ਹੋ ਜਾਏਗਾ, ਜਿਸ ਤਰ੍ਹਾਂ ਗੰਗਾ ਜਲ ਦੇ ਪ੍ਰਵਾਹ ਵਿੱਚ ਨ੍ਹਾਤਿਆਂ ਹੋ ਜਈਦਾ ਹੈ।
ਤਾ ਤੇ ਕਹੀ ਨ ਰੁਦ੍ਰ ਕਹਾਨੀ। ਗ੍ਰੰਥ ਬਢਨ ਕੀ ਚਿੰਤ ਪਛਾਨੀ।
ਤਾ ਤੇ ਕਥਾ ਥੋਰਿ ਹੀ ਭਾਸੀ। ਨਿਰਖਿ ਭੂਲਿ ਕਬਿ ਕਰੋ ਨ ਹਾਸੀ। ੨੮।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ
ਸਤੁ ਸੁਭਮ ਸਤੁ। ੧੨।
ਅਰਥ: ਸ਼ਿਵ ਦੀ ਸਾਰੀ ਕਥਾ ਇਸ ਕਰ ਕੇ ਨਹੀਂ ਕਹੀ, ਕਿਉਂਕਿ ਗ੍ਰੰਥ ਵੱਧਣ ਦੀ
ਚਿੰਤਾ ਲਗੀ ਹੋਈ ਸੀ। ਇਸ ਕਰਕੇ ਥੋੜੀ ਕਥਾ ਕਹੀ ਹੈ। ਹੇ ਕਵੀ ਜਨੋ! ਕਿਧਰੇ ਕਿਸੇ ਭੁਲ ਨੂੰ ਵੇਖ ਕੇ
ਹਾਸੀ ਨ ਕਰਨਾ। ੨੮।
{ਜਲੰਧਰ ਅਵਤਾਰ ਬਾਰੇ ਦੇਖੋ! ਭਾਈ ਕਾਨ੍ਹ ਸਿੰਘ ਨਾਭਾ ਜੀ ਦਾ "ਮਹਾਨ ਕੋਸ਼"
੧੯੯੯ ਐਡੀਸ਼ਨ: ਪੰਨਾ ੫੧੩-੧੪}
ਇਹ ਸਾਰਾ ਪ੍ਰਸੰਗ, ਗੁਰੂ ਸਾਹਿਬਾਨ ਦੀ ਸਿਖਿਆ ਦੇ ਓਲਟ ਹੈ। ਜਿਵੇਂ ‘ਗੁਰ
ਬਿਲਾਸ ਪਾਤਸ਼ਾਹੀ ੬’ ਦੀ ਵਿਕਰੀ ਉਪਰ ਸ਼੍ਰੋਮਣੀ ਕਮੇਟੀ ਨੇ ੬ ਜਨਵਰੀ ੨੦੦੧ ਤੋਂ ਪਾਬੰਦੀ ਲਾ ਦਿੱਤੀ
ਹੋਈ ਹੈ, ਇਵੇਂ ਹੀ ਬਚਿਤ੍ਰ ਨਾਟਕ-ਅਖੌਤੀ ਦਸਮ ਗ੍ਰੰਥ ਦੀ ਵਿਕਰੀ ਉਪਰ ਵੀ ਪਾਬੰਦੀ ਲਗਣੀ ਚਾਹੀਦੀ
ਹੈ ਅਤੇ ਇਸ ਨੂੰ ਕੋਈ ਮਾਣਤਾ ਨਹੀਂ ਦੇਣੀ ਚਾਹੀਦੀ। ਪਰ ਜੇ ਕੋਈ ਪ੍ਰਾਣੀ ਜਾਂ ਸੰਸਥਾ ਇਸ ਨੂੰ
ਮੰਨਦੀ ਹੈ ਜਾਂ ਇਸ ਵਿੱਚ ਅੰਕਿਤ ਰਚਨਾਵਾਂ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ "ਸਿੱਖ" ਨਹੀਂ
ਕਿਹਾ ਜਾ ਸਕਦਾ ਕਿਉਂਕਿ ਗੁਰੂ ਸਾਹਿਬਾਨ ਦਾ ਸਿੱਖਾਂ ਲਈ ਹੁਕਮ ਹੈ ਕਿ ਉਨ੍ਹਾ ਦਾ "ਸ਼ਬਦ ਗੁਰੂ" ਹੀ
ਗੁਰੂ ਹੈ (ਗੁਰੂ ਗਰੰਥ ਸਾਹਿਬ):
"ੴ ਸਤਿ ਨਾਮੁ ਕਰਤਾ
ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥" ਤੋਂ ਲੈ ਕੇ "ਨਾਨਕ ਨਾਮੁ
ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥" (ਪੰਨੇ ੧ ਤੋਂ ੧੪੨੯)
ਉਤਾਰਾ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ ਤਾਂ ਖਿਮਾ ਕਰ ਦੇਣਾ ਜੀ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੪
ਦਸੰਬਰ ੨੦੧੫