ਪਉੜੀ 14
ਮੰਨੈ ਮਾਰਗਿ ਠਾਕ ਨ ਪਾਇ ॥
ਠਾਕ:
ਰੋਕਣਾ, ਰੁਕਾਵਟ
ਸੱਚ ਨੂੰ ਜੀਵਨ ਦਾ ਆਧਾਰ ਬਣਾਇਆਂ ਰੱਬੀ ਮਿਲਾਪ ਦੇ ਮਾਰਗ ਤੇ ਵਿਕਾਰ (ਭਾਵ ਕੂੜ) ਰੁਕਾਵਟ ਨਹੀਂ
ਪਾ ਸਕਦੇ।
ਮੰਨੈ ਪਤਿ ਸਿਉ ਪਰਗਟੁ ਜਾਇ ॥
ਜੀਵਨ ’ਚ ਹੀਨ ਭਾਵਨਾ ਤੋਂ ਬਚਣ ਲਈ (ਪਤਿ ਸਿਉ) ਆਪਣੀ ਸਮਝ-ਬੂਝ ਨੂੰ ਕੇਵਲ ਸੱਚ ਦ੍ਰਿੜ ਕਰਨ ਲਈ
ਵਰਤਦਾ ਹੈ।
ਮੰਨੈ ਮਗੁ ਨ ਚਲੈ ਪੰਥੁ ॥
ਪੰਥੁ:
ਮਾਰਗ।
ਵਿਰਲਾ ਮਨ ਜਮਾਂ ਦੇ ਮਾਰਗ ’ਤੇ ਨਹੀਂ ਚਲਦਾ ਭਾਵ ਵਿਕਾਰੀ ਸੋਚ ਤੋਂ ਆਜ਼ਾਦ ਹੋ ਜਾਂਦਾ ਹੈ।
ਮੰਨੈ ਧਰਮ ਸੇਤੀ ਸਨਬੰਧੁ ॥
ਵਿਰਲਾ ਮਨ ਕੇਵਲ ਸਤਿਗੁਰ ਦੀ ਮਤ ਰਾਹੀਂ ਪ੍ਰਾਪਤ ਬਿਬੇਕ ਬੁਧ ਦੇ ਧਰਮ ਨਾਲ ਸੰਬੰਧ ਜੋੜ ਕੇ
ਰੱਖਦਾ ਹੈ।
ਐਸਾ ਨਾਮੁ ਨਿਰੰਜਨੁ ਹੋਇ ॥
ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਕੂੜ (ਮਨ ਕੀ ਮੱਤ) ਤੋਂ ਛੁੱਟਦਾ ਜਾਂਦਾ ਹੈ।
ਜੇ ਕੋ ਮੰਨਿ ਜਾਣੈ ਮਨਿ ਕੋਇ ॥ 14॥
ਜਦੋਂ ਕੋਈ ਵੀ ਕੂੜ ਤੋਂ ਛੁਟਣ ਲਈ ਸਤਿਗੁਰ ਦੀ ਮੱਤ ਸੁਣ-ਮੰਨ ਕੇ ਅਮਲੀ ਜੀਵਨ ਜਿਊਂਦਾ ਹੈ ਤਾਂ
ਉਹ ਵਿਰਲਾ ਮਨਿ (ਮਨਿ ਕੋਇ) ਬਣ ਜਾਂਦਾ ਹੈ।
ਵੀਰ ਭੁਪਿੰਦਰ ਸਿੰਘ