ਅੰਨੀ ਸ਼ਰਧਾ ਜਾਂ ਗਰਜ ਵੱਸ ਦਿੱਤਾ ਦਾਨ ਕੁਥਾਏਂ ਪੈਂਦਾ ਹੈ
ਸ਼ਰਧਾ ਸੁਜਾਖੀ
ਨਾਂ ਕਿ ਅੰਨ੍ਹੀ ਹੋਣੀ ਚਾਹੀਦੀ ਹੈ। ਅੰਨ੍ਹੀ ਸ਼ਰਧਾ ਬੇੜੇ ਡੋਬੂ ਅਤੇ ਸੁਜਾਖੀ ਬੇੜੇ ਪਾਰ ਕਰਦੀ
ਹੈ। ਗੁਰਬਾਣੀ ਵੀ ਫੁਰਮਾਂਦੀ ਹੈ ਕਿ-ਜਿਨ
ਸ਼ਰਧਾ ਰਾਮ ਨਾਮਿ ਲਗੀ ਤਿਨ੍ ਦੂਜੈ ਚਿਤੁ ਨ ਲਾਇਆ ਰਾਮੁ॥ (444) ਆਪਣੀ ਕਿਰਤ
ਕਮਾਈ ਚੋਂ ਸ਼ਰਧਾ ਲੋੜ ਵੰਦਾਂ ਨੂੰ ਦਿੱਤਾ ਸ਼ੁੱਭ ਦਾਨ ਹੈ ਅਤੇ ਹੇਰਾ ਫੇਰੀ ਦੇ ਧੰਨ ਚੋਂ
ਦਿੱਤਾ ਜਹਿਰ ਹੈ। ਦਾਨ ਕੁਥਾਏਂ ਓਦੋਂ ਪੈਂਦਾ ਹੈ ਜਦੋਂ ਕਿਸੇ ਡਰੱਗੀ, ਸ਼ਰਾਬੀ, ਨਸ਼ਈ ਅਤੇ ਵਿਸ਼ਈ
ਨੂੰ ਦਿੱਤਾ ਜਾਵੇ ਜੋ ਉਸ ਦੀ ਗਲਤ ਵਰਤੋਂ ਕਰਕੇ ਆਪਣਾ ਅਤੇ ਸਮਾਜ ਦਾ ਨੁਕਸਾਨ ਕਰਦਾ ਹੈ। ਇਸ
ਲਈ ਦਾਨ ਕਰਨ ਵੇਲੇ ਵੀ ਅਕਲ ਵਰਤਨੀ ਚਾਹੀਦੀ ਹੈ-ਅਕਲੀ
ਸਾਹਿਬੁ ਸੇਵੀਐ ਅਕਲੀਂ ਪਾਈਐ ਮਾਨੁ॥ ਅਕਲੀਂ ਪੜ੍ਹ ਕੈ ਬੁਝੀਐ ਅਕਲੀਂ ਕੀਚੈ ਦਾਨੁ॥ ਨਾਨਕੁ ਆਖੇ
ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (1245)
ਅੱਜ ਕੱਲ੍ਹ ਹੋਰ
ਹੀ ਭਾਣਾ ਵਰਤਿਆ ਹੋਇਆ ਹੈ ਕਿ ਗੁਰਮਤਿ ਪ੍ਰਚਾਰਨ ਵਾਲੇ ਲੋੜਵੰਦ ਕਿਰਤੀ ਪ੍ਰਚਾਰਕਾਂ ਨੂੰ ਤਾਂ
ਬਹੁਤੇ ਪ੍ਰਬੰਧਕ ਸਮਾਂ ਵੀ ਨਹੀਂ ਦਿੰਦੇ ਪਰ ਸਰਕਾਰੀ ਕਰਿੰਦਿਆਂ,
ਅਖੌਤੀ
ਜਥੇਦਾਰ ਪੁਜਾਰੀਆਂ ਅਤੇ ਸੰਪ੍ਰਦਾਈ ਡੇਰੇਦਾਰ ਸਾਧਾਂ ਨੂੰ ਅੰਨੀ ਸ਼ਰਧਾ ਜਾਂ ਕਿਸੇ ਖਾਸ ਗਰਜ
ਵਾਸਤੇ ਲੱਖਾਂ ਰੁਪਈਆ,
ਸੋਨਾ ਅਤੇ
ਜਮੀਨਾਂ ਬਿਨਾ ਕਿਸੇ ਲਿਖਤ ਪੜਤ ਦੇ ਦਾਨ ਕਰੀ ਜਾਂਦੇ ਹਨ। ਜਦ ਮਾਂਜਾ ਜਿਆਦਾ ਲਹਿ ਜਾਂਦਾ ਹੈ
ਫਿਰ ਪਿਟਦੇ ਹਨ। ਗੁਰੂ ਸਾਹਿਬ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆਖਦੇ ਹਨ ਪਰ ਅਜੋਕੇ ਬਹੁਤੇ
ਸਿੱਖ ਲੋੜਵੰਦ ਗਰੀਬ ਸਿੱਖਾਂ ਦੀ ਮਦਦ ਕਰਕੇ ਉੱਚੇ ਚੁੱਕਣ ਦੀ ਥਾਂ ਪਾਰਟੀਬਾਜ ਪ੍ਰਬੰਧਕਾਂ
ਦੀਆਂ ਗੋਲਕਾਂ,
ਬ੍ਰਾਹਮਣਵਾਦ ਤੇ
ਕਰਮਕਾਂਡਾਂ ਦਾ ਪ੍ਰਚਾਰ ਕਰਨ ਵਾਲੇ ਵੱਡੇ ਵੱਡੇ ਪੁਜਾਰੀਆਂ ਦੇ ਪੇਟ ਭਰਦੇ ਅਤੇ ਪਾਖੰਡ ਪਾਠਾਂ
ਦੀਆਂ ਇਕੋਤਰੀਆਂ ਉੱਤੇ ਅੰਨ੍ਹੇਵਾਹ ਪੈਸਾ ਤੇ ਪਦਾਰਥ ਰੋਹੜੀ ਜਾ ਰਹੇ ਹਨ ਪਰ ਗੁਰੂ ਗ੍ਰੰਥ
ਸਾਹਿਬ ਜੀ ਦੀ ਸੱਚੀ ਬਾਣੀ ਸਿੱਖਣ ਸਿਖੌਣ ਵਾਲੇ ਅਦਾਰਿਆਂ,
ਗੁਰਮੁਖ
ਪ੍ਰਚਾਰਕਾਂ ਦੀ ਕੋਈ ਮਦਦ ਨਹੀਂ ਕਰਦੇ। ਇਸ ਕਰਕੇ ਦੋ ਨੰਬਰ ਦੇ ਪੈਸੇ,
ਪ੍ਰਾਪਰਟੀ ਅਤੇ ਪ੍ਰਬੰਧ ਦੇ ਜੋਰ ਨਾਲ ਡੇਰੇਦਾਰ,
ਪੁਜਾਰੀ
ਅਤੇ ਪੁਲੀਟੀਕਲ ਚਾਲਬਾਜ ਪ੍ਰਬੰਧਕ ਹਰ ਥਾਂ ਹਾਵੀ ਹੋ ਕੇ ਸਾਡੀਆਂ ਜੁੱਤੀਆਂ ਸਾਡੇ ਹੀ ਸਿਰ
ਮਾਰੀ ਜਾ ਰਹੇ ਹਨ। ਸੋ ਅੰਨ੍ਹੀ ਸ਼ਰਧਾ ਵਹਿਮਾਂ ਦੇ ਸਾਗਰ ਵਿੱਚ ਡੋਬਦੀ ਅਤੇ ਸੁਜਾਖੀ ਹੀ ਪਾਰ
ਲਘਾਂਉਂਦੀ ਤੇ ਆਪੇ ਦੀ ਪਛਾਨ ਕਰਾਉਂਦੀ ਹੈ-ਗੁਣ
ਨਾਨਕੁ ਬੋਲੈ ਭਲੀ ਬਾਣਿ॥ਤੁਮ ਹੋਹੁ ਸੁਜਾਖੇ ਲੇਹੁ ਪਛਾਣਿ॥(1190) ਦਾਸ ਦੀ
ਸਨਿਮਰ ਬੇਨਤੀ ਹੈ ਕਿ ਸੁਰਿਹਦ ਪ੍ਰਬੰਧਕਾਂ,
ਪ੍ਰਚਾਰਕਾਂ ਅਤੇ ਸੰਗਤਾਂ ਨੂੰ ਇਧਰ ਫੌਰੀ ਧਿਆਨ ਦੇਣਾ ਚਾਹੀਦਾ ਹੈ। ਉਹ ਸਾਰੇ ਸਿੱਖ ਤੇ
ਪ੍ਰਚਾਕ ਧੰਨਤਾਯੋਗ ਹਨ ਜੋ ਪੁਜਾਰੀਆਂ ਤੇ ਸਰਕਾਰੀਆਂ ਵਿਰੁੱਧ ਮੈਦਾਨ ਵਿੱਚ ਨਿੱਤਰੇ ਅਤੇ ਹੋਰ
ਨਿਤਰ ਰਹੇ ਹਨ।
ਅਵਤਾਰ ਸਿੰਘ ਮਿਸ਼ਨਰੀ