.

ਪਉੜੀ 15

ਮੰਨੈ ਪਾਵਹਿ ਮੋਖੁ ਦੁਆਰੁ ॥

ਮੋਖੁ:ਮੁਕਤੀ।

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਚਿੰਦਾ, ਬੇਚੈਨੀ, ਡਰ ਅਤੇ ਕ੍ਰੋਧ ਤੋਂ ਮੁਕਤੀ ਪ੍ਰਾਪਤ ਕਰਨ ਜੋਗ ਹੋ ਜਾਂਦਾ ਹੈ।

ਮੰਨੈ ਪਰਵਾਰੈ ਸਾਧਾਰੁ ॥

ਪਰਵਾਰੈ:ਕਰਮ ਇੰਦ੍ਰੇ ਅਤੇ ਗਿਆਨ ਇੰਦ੍ਰੇਸਾਧਾਰੁ:ਆਧਾਰ।

ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਨਾਲ ਹਰ ਇੰਦ੍ਰੇ-ਗਿਆਨ ਇੰਦ੍ਰੇ ਤੋਂ ਆਉਣ ਵਾਲੇ ਖਿਆਲਾਂ ਵਿਚ ਠਹਿਰਾਉ ਆਂਦਾ ਜਾਂਦਾ ਹੈ।

ਮੰਨੈ ਤਰੈ ਤਾਰੇ ਗੁਰੁ ਸਿਖ ॥

ਵਿਰਲਾ ਮਨ ਸਤਿਗੁਰ ਦੀ ਸਿਖਿਆ ਅਪਣਾਕੇ ਆਪਣੀ ਇੰਦ੍ਰੀਆਂ, ਗਿਆਨ ਇੰਦ੍ਰੀਆਂ, ਸੁਰਤ, ਮੱਤ, ਮਨ, ਬੁਧ ਅਤੇ ਰੋਮ-ਰੋਮ ਨੂੰ ਵਿਕਾਰਾਂ ਦੇ ਸਮੁੰਦਰ ਤੋਂ ਤਾਰ (ਪਾਰ) ਲੰਘਾ ਲੈਂਦਾ ਹੈ।

ਮੰਨੈ ਨਾਨਕ ਭਵਹਿ ਨ ਭਿਖ ॥

ਭਵਹਿ:ਭਟਕਣਾਭਿਖਜ਼ਹਿਰ।

ਨਾਨਕ ਜੀ ਆਖਦੇ ਹਨ ਕਿ ਅਦ੍ਵੈਤ ਅਵਸਥਾ ਵਿਚ ਸਤਿਗੁਰ ਦੀ ਮੱਤ ਰਾਹੀਂ ਵਿਰਲਾ ਮਨ ਕਿਸੇ ਵੀ ਜ਼ਹਿਰੀਲੇ ਖਿਆਲ ਵਿਚ ਨਹੀਂ ਭਟਕਦਾ।

ਐਸਾ ਨਾਮੁ ਨਿਰੰਜਨੁ ਹੋਇ ॥

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਕੂੜ (ਮਨ ਕੀ ਮੱਤ) ਤੋਂ ਛੁੱਟਦਾ ਨਿਰ-ਅੰਜਨ ਹੋ ਜਾਂਦਾ ਹੈ।

ਜੇ ਕੋ ਮੰਨਿ ਜਾਣੈ ਮਨਿ ਕੋਇ ॥15॥

ਜਦੋਂ ਕੋਈ ਵੀ ਕੂੜ ਤੋਂ ਛੁਟਣ ਲਈ ਸਤਿਗੁਰ ਦੀ ਮੱਤ ਸੁਣ-ਮੰਨ ਕੇ ਅਮਲੀ ਜੀਵਨ ਜਿਊਂਦਾ ਹੈ ਤਾਂ ਉਹ ਵਿਰਲਾ ਮਨਿ (ਮਨਿ ਕੋਇ) ਬਣ ਜਾਂਦਾ ਹੈ।

ਵੀਰ ਭੁਪਿੰਦਰ ਸਿੰਘ




.