ਧਨੰਤਰ ਵੈਦ ਅਵਤਾਰ
[Dhananter Physician, the Seventeenth Incarnation of Vishnu]
ਅਥ ਧੰਨਤਰ ਬੈਦ ਅਵਤਾਰ ਕਥਨੰਨ
ਸ੍ਰੀ ਭਗਉਤੀ ਜੀ ਸਹਾਇ
ਚੌਪਈ
ਸਭ ਧਨਵੰਤ ਭਏ ਜਗ ਲੋਗਾ। ਏਕੁ ਨ ਰਹਾ ਤਿਨੋ ਤਨਿ ਸੋਗਾ।
ਭਾਤਿ ਭਾਤਿ ਭਛਤ ਪਕਵਾਨਾ। ਉਪਜਤ ਰੋਗ ਦੇਹ ਤਿਨ ਨਾਨਾ। ੧।
ਅਰਥ
ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ:
ਸਾਰੇ ਜਗਤ ਦੇ ਲੋਕ ਧਨਵਾਨ ਹੋ ਗਏ ਅਤੇ ਉਨ੍ਹਾਂ ਦੇ ਤਨ (ਤੇ ਮਨ) ਵਿੱਚ ਇੱਕ ਵੀ ਸੋਗ ਨ ਰਿਹਾ।
ਭਾਂਤ ਭਾਂਤ ਦੇ ਪਕਵਾਨ ਖਾਂਦੇ ਸਨ, ਜਿਸ ਕਰ ਕੇ ਉਨ੍ਹਾਂ ਦੀ ਦੇਹ ਵਿੱਚ ਅਨੇਕਾਂ ਰੋਗ ਪੈਦਾ ਹੋ ਗਏ।
੧।
ਰੋਗਾਕੁਲ ਸਬ ਹੀ ਭਏ ਲੋਗਾ। ਉਪਜਾ ਅਧਿਕ ਪ੍ਰਜਾ ਕੋ ਸੋਗਾ।
ਪਰਮ ਪੁਰਖ ਕੀ ਕਰੀ ਬਡਾਈ। ਕ੍ਰਿਪਾ ਕਰੀ ਤਿਨ ਪਰ ਹਰਿ ਰਾਈ। ੨।
ਅਰਥ:
ਸਾਰੇ ਲੋਕ ਰੋਗ ਨਾਲ
ਦੁਖੀ ਹੋ ਗਏ ਅਤੇ ਪਰਜਾ ਲਈ ਬਹੁਤ ਦੁਖ ਪੈਦਾ ਹੋ ਗਏ। (ਫਿਰ ਸਭ ਨੇ ਮਿਲ ਕੇ) ਪਰਮ ਪੁਰਖ ਦੀ ਸਿਫ਼ਤ
ਕੀਤੀ (ਜਿਸ ਕਰ ਕੇ) ਹਰੀ ਰਾਜੇ ( ‘ਕਾਲ-ਪੁਰਖ’ ) ਨੇ ਉਨ੍ਹਾਂ ਉਤੇ ਕ੍ਰਿਪਾ ਕੀਤੀ। ੨।
ਬਿਸਨ ਚੰਦ ਕੋ ਕਹਾ ਬੁਲਾਈ। ਧਰੁ ਅਵਤਾਰ ਧੰਨਤਰ ਜਾਈ।
ਆਯੁਰਬੇਦ ਕੋ ਕਰੋ ਪ੍ਰਕਾਸਾ। ਰੋਗ ਪ੍ਰਜਾ ਕੇ ਕਰੀਯਹੁ ਨਾਸਾ। ੩।
ਅਰਥ:
ਵਿਸ਼ਣੂ ਨੂੰ ਸਦ ਕੇ
(ਕਾਲ-ਪੁਰਖ) ਨੇ ਕਿਹਾ-ਧਨੰਤਰੀ ਅਵਤਾਰ ਧਾਰ ਕੇ (ਜਗਤ ਵਿਚ) ਜਾਓ, ‘ਆਯੁਰਵੇਦ’ ਨੂੰ ਪ੍ਰਗਟ ਕਰੋ
ਅਤੇ ਪਰਜਾ ਦੇ ਸਾਰੇ ਰੋਗਾਂ ਨੂੰ ਨਾਸ ਕਰੋ। ੩।
ਦੋਹਰਾ
ਤਾ ਤੇ ਦੇਵ ਇਕਤ੍ਰ ਹੁਐ ਮਥਿਯੋ ਸਮੁੰਦ੍ਰਹਿ ਜਾਇ।
ਰੋਗ ਬਿਨਾਸਨ ਪ੍ਰਜਾ ਹਿਤ ਕਢਿਯੌ ਧੰਨਤਰ ਰਾਇ। ੪।
ਅਰਥ:
ਇਸ ਵਾਸਤੇ ਦੇਵਤੇ
(ਅਤੇ ਦੈਂਤਾਂ ਨੇ) ਮਿਲ ਕੇ ਸਮੁੰਦਰ ਨੂੰ ਜਾ ਰਿੜਕਿਆ ਅਤੇ ਲੋਕਾਂ ਦੇ ਰੋਗਾਂ ਨੂੰ ਨਾਸ਼ ਕਰਨ ਲਈ
(ਸਮੁੰਦਰ ਵਿਚੋਂ) ਧਨੰਤਰੀ ਰਾਜੇ ਨੂੰ ਕਢਿਆ। ੪।
ਚੌਪਈ
ਆਯੁਰਬੇਦ ਤਿਨਿ ਕੀਯੋ ਪ੍ਰਕਾਸਾ। ਜਗ ਕੇ ਰੋਗ ਕਰੇ ਸਬ ਨਾਸਾ।
ਬਈਦ ਸਾਸਤ੍ਰ ਕਹੁ ਪ੍ਰਗਟ ਦਿਖਾਵਾ। ਭਿੰਨ ਭਿੰਨ ਅਉਖਧੀ ਬਤਾਵਾ। ੫।
ਅਰਥ:
ਉਸ ਧਨੰਤਰੀ ਨੇ ਜਗਤ
ਵਿੱਚ ‘ਆਯੁਰਵੇਦ’ ਪ੍ਰਗਟ ਕੀਤਾ ਅਤੇ ਜਗਤ ਦੇ ਸਾਰੇ ਰੋਗਾਂ ਨੂੰ ਨਸ਼ਟ ਕਰ ਦਿੱਤਾ। ਵੈਦਿਕ ਸ਼ਾਸਤ੍ਰ
ਨੂੰ ਪ੍ਰਗਟ ਕਰ ਕੇ ਵਿਖਾ ਦਿੱਤਾ (ਜਿਸ ਵਿਚ) ਵਖਰੇ ਵਖਰੇ (ਰੋਗਾਂ ਦੀ) ਔਸ਼ਧੀ ਦਸ ਦਿੱਤੀ। ੫।
ਦੋਹਰਾ
ਰੋਗ ਰਹਤ ਕਰਿ ਅਉਖਧੀ ਸਬ ਹੀ ਕਰਿਯੋ ਜਹਾਨ।
ਕਾਲ ਪਾਇ ਤਛਕਿ ਹਨਿਯੋ ਸੁਰਪੁਰਿ ਕੀਯੋ ਪਯਾਨ। ੬।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਧਨੰਤ੍ਰ ਅਵਤਾਰ ਸਤਾਰ੍ਹਵਾ ਸਮਾਪਤਮ
ਸਤੁ ਸੁਭਮ ਸਤ। ੧੭।
ਅਰਥ:
ਰੋਗਾਂ ਨੂੰ ਨਾਸ਼
ਕਰਨ ਵਾਲੀ ਦਵਾਈ ਸਾਰੇ ਜਗਤ ਲਈ (ਉਸ ਨੇ) ਪ੍ਰਗਟ ਕਰ ਦਿੱਤੀ। ਸਮਾਂ ਪਾ ਕੇ (ਉਸ ਨੂੰ) ਤੱਛਕ (ਨਾਗ)
ਨੇ (ਡੰਗ ਮਾਰ ਕੇ) ਮਾਰ ਦਿੱਤਾ ਅਤੇ (ਉਸ ਨੇ) ਸੁਅਰਗ ਨੂੰ ਕੂਚ ਕੀਤਾ। ੬।
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਧਨੰਤਰ ਅਵਤਾਰ ਸਤਾਰ੍ਹਵੇਂ ਦੀ ਸਮਾਪਤੀ,
ਸਭ ਸ਼ੁਭ ਹੈ। ੧੭।
(ਬਚਿਤ੍ਰ ਨਾਟਕ ਖੇਡਣ ਵਾਲੇ ਪ੍ਰਾਣੀ ਹੁਣ ਕਿਉਂ ਨਹੀਂ ਸਮੁੰਦਰ ਰਿੜਕ ਕੇ ਧੰਨਤਰੀ ਵੈਦ ਨੂੰ ਲੈ
ਆਉਂਦੇ ਤਾਂ ਜੋ ਉਹ ਇੰਡੀਆ ਦੇਸ਼ ਦੇ ਸਾਰੇ ਰੋਗੀਆਂ ਦਾ ਇਲਾਜ ਕਰ ਸਕਣ! ਹੋਰ ਅਜੀਬ ਗਲ ਦੇਖੋ ਕਿ
ਜਿਹੜਾ ਵਿਸ਼ਣੂ ਦਾ ਅਵਤਾਰ “ਧਨੰਤਰ ਵੈਦ” ਆਪ ਇੱਕ ‘ਨਾਗ’ ਦੇ ਡੰਗਣ ਨਾਲ ਮਰ ਗਿਆ ਅਤੇ ਆਪਣਾ ਇਲਾਜ
ਨਾ ਕਰ ਸਕਿਆ, ਉਹ ਸਾਰੇ ਸੰਸਾਰ ਦੇ ਰੋਗਾਂ ਨੂੰ ਕਿਵੇਂ ਨਸ਼ਟ ਕਰ ਸਕਦਾ? ਇਵੇਂ ਹੀ, ਸੁਰਜੀਤ ਸਿੰਘ
ਗਾਂਧੀ (ਸੰਗਰੂਰ) ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਸੰਤ ਅਤਰ ਸਿੰਘ ਜੀ ਦਾ ਦਿਹਾਂਤ ਵੀ ੩੧
ਜਨਵਰੀ ੧੯੨੭ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇੱਕ ਸੱਪ ਦੇ ਡੰਗਣ ਨਾਲ ਹੀ ਹੋਇਆ ਸੀ!
(Reference:
Akal Journal of Spiritualism, Patiala April-Sept 2002 at pages 23-26)
ਉਤਾਰਾ
ਕਰਤਾ:
ਗੁਰਮੀਤ
ਸਿੰਘ (ਸਿੱਡਨੀ, ਅਸਟ੍ਰੇਲੀਆ): ੨੨ ਜਨਵਰੀ ੨੦੧੬