ਬੇਲੋੜੀ ਸੁੱਚ ਦਾ ਭਰਮ ਅਤੇ ਸਫਾਈ ਦਾ ਕਰਮ
ਅਵਤਾਰ ਸਿੰਘ ਮਿਸ਼ਨਰੀ (5104325827)
ਗਾਹੇ ਬਾਗਾਹੇ
ਡੇਰਿਆਂ ਵਾਂਗ ਗੁਰਦੁਆਰਿਆਂ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ-ਭਰਮ ਪ੍ਰਚਲਤ ਕਰ ਦਿੱਤੇ ਗਏ ਹਨ
ਉਨ੍ਹਾਂ ਚੋਂ ਹੀ ਇੱਕ ਜੁਰਾਬਾਂ ਨਾਂ ਪਾ ਕੇ ਜਾਣ ਦਾ ਵੀ ਹੈ। ਕਈ ਤਾਂ ਪੈਂਟ ਕਮੀਜ਼ ਤੇ ਵੀ
ਪਾਬੰਦੀ ਲਾਉਂਦੇ ਹਨ ਅਤੇ ਬੀਬੀਆਂ ਨੂੰ ਵੀ ਗਲੀਚ ਕਹਿ ਕੇ ਗੁਰਦੁਆਰੇ ਜਾਣੋਂ ਜਾਂ ਗੁਰਬਾਣੀ ਦਾ
ਪਾਠ ਕੀਰਤਨ ਕਰਨੋ ਰੋਕਦੇ ਹਨ ਜੋ ਸਰਾਸਰ ਧੱਕਾ ਅਤੇ ਬ੍ਰਾਹਮਣਵਾਦ ਹੈ। ਬਾਕੀ ਸਰੀਰ ਤੇ ਕਪੜੇ
ਪਹਿਨਣੇ ਕੋਈ ਮਨਮਤਿ ਨਹੀਂ ਸਗੋਂ ਨੰਗੇ ਰਹਿਣਾ ਮਨਮਤਿ ਹੈ-ਨਗਨ
ਫਿਰਤ ਜਉ ਪਾਈਐ ਜੋਗੁ॥ਬਨ ਕਾ ਮਿਰਗ ਮੁਕਤਿ ਸਭ ਹੋਗੁ॥(੩੨੪)
ਸਾਫ ਜੁਰਾਬਾਂ ਪਾਉਣ ਨਾਲ ਕੋਈ ਗੁਰਮਤਿ ਖੰਡਨ ਨਹੀਂ ਹੁੰਦੀ। ਵਾਸਤਾ ਰੱਬ
ਦਾ! ਲੋਕਾਂ ਨੂੰ ਵਹਿਮਾਂ ਵਿੱਚ ਪਾ ਅਤੇ ਡਰਾਕੇ ਗੁਰਦੁਆਰੇ ਆਉਣ ਤੋਂ ਨਾਂ ਰੋਕੋ। ਜੇ ਤੁਸੀਂ
ਕਹਿੰਦੇ ਹੋ ਕਿ ਜੁਰਾਬਾਂ ਦੀ ਸਮੈਲ ਆਉਂਦੀ ਹੈ ਤਾਂ ਫਿਰ ਪੇਟ ਵਿਚਲੀ ਗੰਦੀ ਗੈਸ ਦੀ ਵੀ ਸਮੈਲ
ਹੈ ਫਿਰ ਤਾਂ ਪਹਿਲਾਂ ਜੁਲਾਬ ਲੈ ਕੇ, ਚੰਗੀ ਤਰ੍ਹਾਂ ਪੇਟ ਸਾਫ ਕਰੋ ਅਤੇ ਬਿਨਾਂ ਕੁਝ ਖਾਧੇ
ਪੀਤੇ ਹੀ ਗੁਰਦੁਆਰੇ ਆਉ।
ਸੁੱਚ ਭਿਟ ਦਾ
ਪ੍ਰਚਾਰ ਕਰਨ ਵਾਲੇ ਵੀਰੋ ਭੈਣੋਂ ਜਰਾ ਸੋਚੋ! ਲੋੜ ਤਾਂ ਗੁਰਦੁਆਰੇ ਵਿੱਚ ਮਨਮਤਿ,
ਕਰਮਕਾਂਡ, ਵਹਿਮ ਭਰਮ,
ਅੰਧਵਿਸ਼ਵਾਸ਼, ਹਾਉਮੇਂ ਹੰਕਾਰ,
ਊਚ-ਨੀਚ, ਜਾਤਿ-ਪਾਤਿ,
ਸੁੱਚ-ਭਿਟ ਅਤੇ ਡੇਰਵਾਦ ਆਦਿਕ ਦਾ ਗੰਦ ਲਿਆਉਣਾ ਰੋਕਣ
ਦੀ ਹੈ ਜੋ ਸਿੱਖੀ ਨੂੰ ਘੁਣਵਾਂਗ ਖਾ ਅਤੇ ਜੋਕਾਂ ਵਾਂਗ ਸਿੱਖੀ ਦਾ ਖੂਨ ਪੀ ਰਿਹਾ ਹੈ। ਹਾਂ ਜੇ
ਜੁਰਾਬਾਂ ਗੰਦੀਆਂ ਹਨ ਤਾਂ ਲਾਹ ਕੇ, ਪੈਰ ਚੰਗੀ ਤਰ੍ਹਾਂ ਧੋ ਕੇ ਅਤੇ ਸੁੱਕੇ ਕੱਪੜੇ ਨਾਲ ਸਾਫ
ਕਰਕੇ ਗੁਰਦੁਆਰੇ ਅੰਦਰ ਜਾਣਾ ਚਾਹੀਦਾ ਹੈ ਨਾਂ ਕਿ ਕੇਵਲ ਪੈਰਾਂ ਦੀ ਪਾਣੀ ਵਿੱਚ ਚੁੱਭੀ ਲਵਾ
ਕਰ, ਬਿਨਾਂ ਸੁਕਾਏ ਹੀ ਅੰਦਰ ਜਾ ਕੇ ਚਿੱਟੀਆਂ ਚਾਦਰਾਂ ਤੇ ਦਾਗ ਪਾ ਦਿੱਤੇ ਜਾਣ।
ਸੋ ਲੋੜ ਸਫਾਈ
ਦੀ ਹੈ ਨਾਂ ਕਿ ਭਰਮਾਈ ਦੀ-ਸੂਚੇ
ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇਞ॥(੪੭੨)ਸੰਪ੍ਰਦਾਈ
ਟਕਸਾਲੀ ਤਾਂ ਕਹਿੰਦੇ ਹਨ ਕਿ ਪੁਜਾਮਾਂ ਵੀ ਨਹੀਂ ਪਾਉਣਾ ਚਾਹੀਦਾ ਸਗੋਂ ਨੰਗੀਆਂ ਲੱਤਾਂ ਨਾਲ
ਹੀ ਗੁਰਦੁਆਰੇ ਜਾਣਾ ਚਾਹੀਦਾ ਹੈ ਫਿਰ ਬੀਬੀਆਂ ਵਿਚਾਰੀਆਂ ਕੀ ਕਰਨ?
ਕੀ ਸਿੱਖ ਨੇ ਹੁਕਮ ਸੁੱਚ-ਭਿੱਟ ਦੇ ਮੁਦਈ ਭੇਖੀ ਸਾਧਾਂ ਦਾ ਮੰਨਣਾ ਹੈ ਜਾਂ
ਗਿਆਨ ਦਾਤਾ ਮਨ ਬੁੱਧੀ ਨੂੰ ਸੁੱਚੇ ਕਰਨ ਵਾਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ?