ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸ਼ਹੀਦੀ ਪੁਰਬ ਤੇ ਨਾਨਕਸ਼ਾਹੀ ਕੈਲੰਡਰ
ਦੇਸ ਪੰਜਾਬ ਦੀ ਵੰਡ ਉਪਰੰਤ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਾਉਣ
ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਦੀ ਹੁੰਦੀ ਸੀ। ਹੋਰ ਦੇਸ਼ਾਂ ਵਿੱਚ
ਰਹਿਣ ਵਾਲੇ ਗੁਰਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ
ਸਹੀ ਢੰਗ ਤਰੀਕੇ ਨਾਲ ਨਹੀਂ ਹੋ ਰਹੀ ਹੈ। ਇਹ ਵੀ ਮਹਿਸੂਸ ਕੀਤਾ ਗਿਆ ਕਿ ਜਿਹੜੇ ਗੁਰਦੁਆਰਿਆਂ ਦੀ
ਸੇਵਾ ਹੁੰਦੀ ਹੈ ਉਹ ਹੀ ਬਚੇ ਰਹਿ ਸਕਦੇ ਹਨ ਨਹੀਂ ਤਾਂ ਜਿਹੜਾ ਕਾਬਜ਼ ਹੋ ਗਿਆ ਉਹ ਮੁੜ ਕੇ ਜਗ੍ਹਾ
ਖਾਲੀ ਕਰਨ ਲਈ ਤਿਆਰ ਨਹੀਂ ਹੁੰਦਾ। ਇੱਕ ਖ਼ਿਆਲ ਇਹ ਵੀ ਆ ਰਿਹਾ ਸੀ ਕਿ ਪਾਕਿਸਤਾਨ ਸਰਕਾਰ ਕੋਲੋਂ
ਕੰਮ ਕਰਾਉਣ ਲਈ ਵੀ ਇੱਕ ਸਥਾਈ ਕਮੇਟੀ ਦਾ ਹੋਣਾ ਜ਼ਰੂਰੀ ਸਮਝਿਆ ਜਾ ਰਿਹਾ ਸੀ। ਏਹੋ ਜੇਹੇ ਕਈ ਕਾਰਨਾ
ਕਰਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅੰਮ੍ਰਿਤਸਰ ਵਲੋਂ ਵਿਰੋਧ ਹੋਣ ਦੇ ਬਾਵਜੂਦ ਵੀ ਦੁਜੇ ਮੁਲਕਾਂ ਦੇ ਸਿੱਖਾਂ ਦੀ ਸਹਾਇਤਾ ਨਾਲ
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ। ਇਸ ਕਮੇਟੀ ਨੇ ਸਾਰਾ ਕੁੱਝ ਸਿੱਖ ਰਹਿਤ
ਮਰਯਾਦਾ ਅਨੁਸਾਰ ਕਰਨ ਦਾ ਇੱਕ ਯਤਨ ਅਰੰਭਿਆ ਹੋਇਆ ਹੈ। ਉਂਜ ਮੁਲਕਾਂ ਦੀ ਵੰਡ ਉਪਰੰਤ ਦੋਹਾਂ
ਮੁਲਕਾਂ ਦੇ ਫੈਸਲੇ ਅਨੁਸਾਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਹੀ
ਜੱਥੇ ਭੇਜਦੀ ਸੀ। ਹੌਲ਼ੀ ਹੌਲ਼ੀ ਕਾਨੂੰਨੀ ਦਾਅ ਪੇਚਾਂ ਨੂੰ ਜਾਣਨ ਵਾਲਿਆਂ ਨੇ ਆਪਣੀਆਂ ਆਪਣੀਆਂ
ਜੱਥੇਬੰਦੀਆਂ ਦੁਆਰਾ ਵੀ ਜੱਥੇ ਭੇਜਣੇ ਸ਼ੁਰੂ ਕਰ ਕੀਤੇ। ਮਿੱਥੇ ਹੋਏ ਕੋਟੇ ਅਨੁਸਾਰ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਜੱਥੇ ਭੇਜੇ ਜਾਂਦੇ ਹਨ।
ਇਸ ਸਮੇਂ ਦੌਰਾਨ ਸਿੱਖ ਕੌਮ ਦੇ ਬੁੱਧੀ ਜੀਵੀ ਵਰਗ ਨੇ ਮਹਿਸੂਸ ਕੀਤਾ ਕਿ
ਗੁਰੂਆਂ ਦੇ ਗੁਰਪੁਰਬ ਮਨਾਉਣ ਲਈ ਅਸੀਂ ਹਰ ਸਾਲ ਝਮੇਲ੍ਹੇ ਵਿੱਚ ਰਹਿੰਦੇ ਹਾਂ ਕਿਉਂਕਿ ਗੁਰੂਆਂ ਦੇ
ਦਿਹਾੜੇ ਹਰ ਸਾਲ ਅੱਗੇ ਪਿੱਛੇ ਆਉਂਦੇ ਹਨ। ਦਿਨ ਨਿਹਚਤ ਨਾ ਹੋਣ ਕਰਕੇ ਕਦੇ ਗੁਰੁ ਗੋਬਿੰਦ ਸਿੰਘ ਜੀ
ਦਾ ਆਗਮਨ ਦਿਵਸ ਸਾਲ ਵਿੱਚ ਦੋ ਵਾਰੀ ਆ ਜਾਂਦਾ ਹੈ ਤੇ ਕਦੇ ਸਾਲ ਵਿੱਚ ਇੱਕ ਵਾਰੀ ਵੀ ਨਹੀਂ ਮਨਾਇਆ
ਜਾਂਦਾ। ਇਸ ਦਾ ਸਥਾਈ ਹੱਲ ਲੱਭਦਿਆਂ ਸੰਨ ੨੦੦੩ ਨੂੰ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਲਿਆਂਦਾ ਗਿਆ।
ਇਸ ਦਾ ਸਾਰਾ ਸਿਹਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ। ਸਾਰੀ ਕੌਮ ਨੇ
ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣੇ ਅਰੰਭ ਕਰ ਦਿੱਤੇ ਪਰ ਭਗਵੇ ਸਿੱਖ ਸਾਧਾਂ ਨੇ ਟਿੰਡ
ਵਿੱਚ ਕਾਨਾ ਪਾ ਲਿਆ ਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਇਹ
ਨਿਕਲਿਆ ਕਿ ਆਪਣੀ ਪੰਥਕ ਸਰਕਾਰ ਵਲੋਂ ਹੀ ੨੦੦੯ ਨੂੰ ਨਾਨਾਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਮੁੜ ਉਹੀ
ਬਿਕਰਮੀ ਕੈਲੰਡਰ ਨੂੰ ਲਾਗੂ ਕਰਾ ਲਿਆ। ਜਾਗਰੁਕ ਕਮੇਟੀਆਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ
ਕਮੇਟੀ ਨੇ ੨੦੦੩ ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣ ਅਰੰਭ ਰੱਖੇ। ਸ਼੍ਰੋਮਣੀ
ਕਮੇਟੀ ਆਪਣੀ ਜ਼ਿੱਦ ਕਰਨ ਲੱਗ ਪਈ ਕਿ ਅਖੇ ਸੋਧੇ ਹੋਏ ਕੈਲੰਡਰ ਅਨੁਸਾਰ ਗੁਰਪੁਰਬ ਮਨਾਏ ਜਾਣੇ
ਚਾਹੀਦੇ ਹਨ। ਹੁਣ ਵੀਜ਼ੇ ਤਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਹੀ ਮਿਲਣੇ ਸਨ।
ਪਾਕਿਸਤਾਨ ਦੀ ਦਿੱਲੀ ਵਾਲੀ ਅੰਬੈਸੀ ਨੇ ਸਿੱਧਾ ਹੀ ਕਹਿ ਦਿੱਤਾ ਕਿ ਅਸੀਂ ਵੀਜ਼ੇ ਓਸੇ ਤਰੀਕ ਦੇ ਹੀ
ਦੇਣੇ ਹਨ ਜਿਸ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਤਾ ਦੇਵੇਗੀ। ਦੂਜੇ ਪਾਸੇ ਭਾਈ
ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੁਰਾਣੇ
ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਪੁਰਬ ਮਨਾਉਣ ਦੀ ਹਾਮੀ ਭਰਦੇ ਸੀ। ਇਸ ਵਾਰ ਵੀ ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਨਾਨਕਸ਼ਾਹੀ ਕੈਲੰਡਰ
ਅਨੁਸਾਰ ਹੀ ਮਨਾਉਣ ਦਾ ਪੱਕਾ ਫੈਸਲਾ ਕਰ ਲਿਆ। ਨਾਨਕਸ਼ਹੀ ਕੈਲੰਡਰ ਅਨੁਸਾਰ ਪੰਚਮ ਪਿਤਾ ਜੀ ਦਾ
ਸ਼ਹੀਦੀ ਪੁਰਬ ਮਨਾਉਣ ਲਈ ਭਾਈ ਪਰਮਜੀਤ ਸਿੰਘ ਜੀ ਸਰਨਾ ਨੂੰ ਆਗਿਆ ਮਿਲੀ। ਦੂਸਰਾ ਇਸ ਜੱਥੇ ਨੂੰ
ਸੜਕੀ ਆਵਾਜਾਈ ਰਾਂਹੀ ਜੱਥਾ ਲਿਜਾਣ ਦੀ ਆਗਿਆ ਪ੍ਰਾਪਤ ਹੋਈ। ਇਹ ਨਾਨਕਸ਼ਾਹੀ ਕੈਲੰਡਰ ਦੀਆਂ ਬਰੀਕੀਆਂ
ਕੀ ਹਨ ਥੋੜਾ ਜੇਹਾ ਸਮਝਣ ਦੀ ਜ਼ਰੂਰਤ ਹੈ--
ਮਨੁੱਖ ਨੇ ਹੋਸ਼ ਸੰਭਾਲਦਿਆਂ ਹੀ ਆਪਣੀ ਸੁੱਖ ਸਹੂਲਤ ਲਈ ਚੱਲ ਰਹੇ ਸਮੇਂ ਨੂੰ
ਸੂਰਜ ਤੇ ਚੰਦ੍ਰਮਾਂ ਦੀ ਚਾਲ ਨਾਲ ਮੇਲ ਕੇ ਨਿਰਧਾਰਤ ਕੀਤਾ ਹੈ। ਕੁਦਰਤ ਦੀ ਗੋਦ ਅੰਦਰ ਮਨੁੱਖੀ
ਸੁਭਾਅ ਵਿੱਚ ਸਭ ਤੋਂ ਵੱਧ ਪ੍ਰਭਾਵ ਚੰਦ੍ਰਮਾਂ ਤੇ ਸੂਰਜ ਦਾ ਲੱਗਦਾ ਹੈ। ਏਸੇ ਲਈ ਅੱਜ ਤੱਕ ਵੀ
ਇਹਨਾਂ ਦੋਹਾਂ ਦੀ ਪੂਜਾ ਹੁੰਦੀ ਦੇਖੀ ਜਾ ਸਕਦੀ ਹੈ ਤੇ ਇਹਨਾਂ ਦੋਹਾਂ ਨੂੰ ਲੋਕ ਦੇਵਤਾ ਮੰਨਦੇ ਹਨ।
ਸਾਡੇ ਮੁਲਕ ਵਿੱਚ ਸੂਰਜ ਤੇ ਚੰਦ੍ਰਮਾ ਨਾਲ ਸਬੰਧਿਤ ਦਸ ਦਿਹਾੜੇ ਸੂਰਜ ਗ੍ਰਹਿਣ, ਚੰਦ ਗ੍ਰਹਿਣ,
ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ, ਦੋ ਜਨਮ ਅਸ਼ਟਮੀਆਂ ਪਵਿੱਤ੍ਰ ਸਮਝੇ
ਜਾਂਦੇ ਹਨ। ਸੂਰਜ ਗ੍ਰਹਿਣ ਤੇ ਸੰਗ੍ਰਾਂਦ ਸੂਰਜ ਦੇਵਤੇ ਨਾਲ ਸਬੰਧ ਰੱਖਦੇ ਹਨ ਜਦ ਕੇ ਬਾਕੀ ਦੇ ਦਿਨ
ਚੰਦ੍ਰਮਾ ਨਾਲ ਸਬੰਧ ਰੱਖਦੇ ਹਨ। ਕੈਲੰਡਰ ਦਾ ਵਿਸ਼ਾ ਕੋਈ ਧਰਮ ਨਾਲ ਸਬੰਧ ਨਹੀਂ ਰੱਖਦਾ। ਕੈਲੰਡਰ ਦਾ
ਅਰਥ ਤਾਂ ਕੇਵਲ ਏੰਨਾ ਕੁ ਹੀ ਹੈ ਕਿ ਸਾਲ ੳਪਰੰਤ ਕਦੋਂ ਕਿਹੜੀ ਤਰੀਕ ਆ ਰਹੀ ਹੈ। ਦੂਜਾ ਮਹੱਤਵ
ਪੂਰਨ ਦਿਨਾਂ ਦੀ ਸ਼ਨਾਖ਼ਤ ਕਰਨੀ ਹੁੰਦੀ ਹੈ। ਕੈਲੰਡਰ ਅਨੁਸਾਰ ਜੀਵਨ ਵਿੱਚ ਵਿਉਂਤ ਬੰਦੀ ਸੌਖੀ ਆ
ਸਕਦੀ ਹੈ। ਕੈਲੰਡਰ ਅਨੁਸਾਰ ਹੀ ਸਾਰੇ ਸੰਸਾਰ ਦੀ ਤਰਤੀਬ ਸਮਝ ਆਉਂਦੀ ਹੈ। ਇੰਜ ਕਿਹਾ ਜਾਏ ਕਿ ਸਾਰਾ
ਸੰਸਾਰ ਮਿੱਥੀਆਂ ਤਰੀਕਾਂ ਅਨੁਸਾਰ ਚੱਲ ਰਿਹਾ ਹੈ। ਮਿੱਥੀਆਂ ਤਰੀਕਾਂ ਤੋਂ ਬਿਨਾ ਤਾਂ ਇੰਜ ਲੱਗੇਗਾ
ਜਿਵੇਂ ਵੱਗ ਤੁਰਿਆ ਫਿਰਦਾ ਹੈ।
ਹਰ ਕੌਮ ਨੇ ਆਪਣਾ ਆਪਣਾ ਕੈਲੰਡਰ ਬਣਾਇਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਉਦਮ ਕਰਕੇ ੨੦੦੩ ਨੂੰ ਨਾਨਕ ਸ਼ਾਹੀ ਕੈੰਲਡਰ ਬਣਾ ਕੇ ਲਾਗੂ ਕਰਾਇਆ ਸੀ ਤਾਂ ਕਿ
ਸਾਡੀ ਵਿਲੱਖਣਤਾ ਦੁਨੀਆਂ ਵਿੱਚ ਵੱਖਰੀ ਦਿਸੇ। ਦੁਖਾਂਤ ਇਹ ਹੈ ਕਿ ਇਸ ਲਾਗੂ ਹੋਏ ਕੈਲੰਡਰ ਨੂੰ ਛੇ
ਸਾਲ ਬਾਅਦ ਵੋਟਾਂ ਦੀ ਖਾਤਰ ਸਾਡੇ ਅਗੂਆਂ ਨੇ ਤਾਰਪੀਡੋ ਕਰਨ ਦਾ ਯਤਨ ਕੀਤਾ ਹੈ ਜਿਸ ਨਾਲ ਕੌਮ ਵਿੱਚ
ਦੁਬਿੱਧਾ ਪੈਦਾ ਹੋ ਗਈ ਹੈ। ਇੱਕ ਪਾਸੇ ਕੌਮ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ
ਦੂਜੇ ਪਾਸੇ ਦਸਮੇਸ਼ ਪਿਤਾ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਹਨ
ਸਮੱਸਿਆ ਕੀ ਹੈ—
ਸੂਰਜ, ਚੰਦ੍ਰਮਾ ਤੇ ਧਰਤੀ ਮਨੁੱਖ ਨਾਲ ਸਭ ਤੋਂ ਵੱਧ ਸਬੰਧ ਰੱਖਦੇ ਹਨ।
ਧਰਤੀ ਸੂਰਜ ਦੁਆਲੇ ੩੬੫. ੨੪੨੨ ਜਨੀ ਕਿ ੩੬੫ ਦਿਨ ੫ ਘੰਟੇ ੪੮ ਮਿੰਟ ਅਤੇ ੪੫ ਸੈਕਿੰਡ ਵਿੱਚ ਪੂਰਾ
ਕਰਦੀ ਹੈ। ਇਸ ਨੂੰ ਮੌਸਮੀ ਜਾਂ ਰੁੱਤੀ ਸਾਲ ਕਹਿੰਦੇ ਹਨ। ਚੰਦ ਧਰਤੀ ਦੁਆਲੇ ੨੯. ੫੩
(੨੯ ਦਿਨ ੧੨ ਘੰਟੇ ੪੪ ਮਿੰਟ ੩
ਸੈਕਿੰਡ) ਦਿਨਾਂ ਵਿੱਚ ਪੂਰਾ ਕਰਦਾ ਹੈ। ਇਸ
ਤਰ੍ਹਾਂ ਇਸ ਦੇ ਇੱਕ ਸਾਲ ਵਿੱਚ ੩੫੪. ੩੭ ਬਣਦੇ ਹਨ। ਜਨੀ ਕਿ ੩੫੪ ਦਿਨ ੮ ਘੰਟੇ ੫੨ ਮਿੰਟ ੪੮
ਸੈਕਿੰਡ ਵਿੱਚ ਇੱਕ ਪੂਰਾ ਚੱਕਰ ਬਣਦਾ ਹੈ। ਹੁਣ ਸਿੱਧਾ-ਸਾਦਾ ਸਮਝ ਆਉਂਦਾ ਹੈ ਕਿ ਇੱਕ ਸੂਰਜ ਤੇ
ਦੂਜਾ ਚੰਦ੍ਰਮਾ ਦੀ ਚਾਲ ਨਾਲ ਇਕੱਠੀਆਂ ਦੋ ਸਮਾਂ ਨਾਪ ਪ੍ਰਣਾਲ਼ੀਆਂ ਚੱਲ ਰਹੀਆਂ ਹਨ। ਚੰਦ੍ਰਮਾ ਵਾਲਾ
ਸਾਲ ਸੂਰਜ ਨਾਲੋਂ ਲੱਗ-ਪਗ ੧੧ ਦਿਨ ਛੋਟਾ ਆਉਂਦਾ ਹੈ। ਮੋਟੇ ਤੌਰ `ਤੇ ਸੂਰਜੀ ਸਾਲ ੩੬੫ ਦਿਨਾਂ ਦਾ
`ਤੇ ਚੰਦਰਮਾ ਸਾਲ ੩੫੪ ਦਿਨ ਦਾ ਬਣਦਾ ਹੈ। ਇਸਲਾਮ ਧਰਮ ਵਿੱਚ ਚੰਦ੍ਰਮਾ ਦੀ ਚਾਲ ਨਾਲ ਈਦ ਮਨਾਈ
ਜਾਂਦੀ ਹੈ। ਇਸ ਲਈ ਇਹਨਾਂ ਦੀ ਈਦ ਹਰ ਸਾਲ ੧੧ ਦਿਨ ਪਹਿਲਾਂ ਆਉਂਦੀ ਹੈ। ਇੰਜ ੩੩
ਸਾਲ ਪਿਛੋ
ਸਾਲ ਬਾਅਦ ਈਦ ਉਸੇ ਸਾਲ ਭਾਵ
ਮੁੜ ਉਸੇ ਸਮੇ
ਹੀ ਆ ਜਾਂਦੀ ਹੈ
ਜਿਸ ਸਮੇ ੩੩ ਸਾਲ
ਪਹਿਲਾਂ ਆਈ ਸੀ। ਚੰਦ੍ਰਮਾ ਦੀ ਨਾਪ ਪ੍ਰਣਾਲ਼ੀ ਨਾਲ
(ਇਕ ਸਾਲ ਵਿੱਚ ੧੧ ਦਿਨ,)
ਦੋ ਸਾਲ ਵਿੱਚ ੨੨ ਦਿਨਾਂ ਦਾ ਫਰਕ ਪੈ ਜਾਂਦਾ ਹੈ।
ਸੂਰਜੀ ਕੈੰਲਡਰ ਵਿੱਚ ਚਾਰ ਸਾਲਾਂ ਉਪਰੰਤ ਇੱਕ ਦਿਨ ਦਾ ਫਰਕ ਪੈਂਦਾ ਹੈ।
ਇੰਜ ਇਹਨਾਂ ਨੇ ਹਰ ਚਾਰ ਸਾਲ ਬਾਅਦ ਇੱਕ ਦਿਨ ਫਰਵਰੀ ਦਾ ਵਧਾ ਕਿ ਬਾਕੀ ੨੮ ਦਿਨ ਫਰਵਰੀ ਦੇ ਰੱਖ ਕੇ
ਸਾਲਾਂ ਦੀ ਗਿਣਤੀ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ। ਦੂਸਰੇ ਪਾਸੇ ਚੰਦ੍ਰਮਾ ਸਾਲ ਜਿਸ ਨੂੰ
ਬਿਕਰਮੀ ਸੰਮਤ ਕਿਹਾ ਜਾਂਦਾ ਹੈ ਇਸ ਦੇ ਸਾਲਾਂ ਦੀ ਲੰਬਾਈ ਪੂਰੀ ਕਰਨ ਲਈ ਹਰ ਤੀਜੇ ਸਾਲ ਇੱਕ ਮਹੀਨਾ
ਵਾਧੂ ਦਾ ਬਣਾ ਕਿ ਸਾਲ ਦੀ ਲੰਬਾਈ ਨੂੰ ਪੂਰਾ ਕੀਤਾ ਜਾਂਦਾ ਹੈ। ਜਦੋਂ ਛੋਟੇ ਹੁੰਦੇ ਸੀ ਤਾਂ ਅਕਸਰ
ਕਿਹਾ ਜਾਂਦਾ ਸੀ ਕਿ ਇਸ ਵਾਰ ਹਾੜ੍ਹ ਦਾ ਮਹੀਨਾ ਦੋ ਵਾਰ ਆਇਆ ਹੈ ਜਾਂ ਭਾਦਰੋਂ ਦਾ ਮਹੀਨਾ ਦੋ ਵਾਰ
ਆਏਗਾ ਤੇ ਵਾਧੂ ਆਏ ਮਹੀਨੇ ਨੂੰ ਨਹਿਸ਼, ਕੁਲੱਛਣਾ ਜਾਂ ਮਾੜਾ ਗਿਣਿਆ ਗਿਆ ਹੈ। ਇੰਜ ਕਹੀਏ ਕਿ
ਬਿਕ੍ਰਮੀ ਕੈੰਲਡਰ ਤਿੰਨ ਸਾਲਾਂ ਵਿੱਚ ੩੩ ਦਿਨ ਪਿੱਛੇ ਰਹਿ ਜਾਂਦਾ ਹੈ। ਬਿਕ੍ਰਮੀ ਕੈੰਲਡਰ ਵਿੱਚ ੩੦
ਦਿਨ ਜੋੜਨ ਨਾਲ ਸਾਲ ਦੇ ੩੮੪ ਦਿਨ ਬਣ ਜਾਂਦੇ ਹਨ ਇੰਜ ਤੀਜੇ ਸਾਲ ਵਿੱਚ ੩੬੫ ਦਿਨ ਕਰਨ ਲਈ ੧੮-੧੯
ਦਿਨਾਂ ਨੂੰ ਘਟ ਕਰਕੇ ਸਾਲ ਪੂਰਾ ਕਰ ਲਿਆ ਜਾਂਦਾ ਹੈ ਤੇ ਇਹ ਪ੍ਰਕਿਰਿਆ ੧੯ ਸਾਲ ਵਿੱਚ ਸੱਤ ਵਾਰ
ਕੀਤੀ ਜਾਂਦੀ ਹੈ। ਵਾਹ ਨੀ ਬਿਕ੍ਰਮੀ ਕੈਲੰਡਰੀਏ! ਆਪਣੇ ਆਪ ਨੂੰ ਪੂਰਾ ਕਰਨ ਲਈ ਆਪੇ ਹੀ ਆਪਣੀ ਉਮਰ
ਘਟਾ ਲੈਂਦੀ ਏਂ ਤੇ ਆਪੇ ਹੀ ਵਧਾ ਲੈਂਦੀ ਏਂ। ਸਦਕੇ ਜਾਈਏ ਸਾਧ ਲਾਣੇ ਦੇ ਜਿਹੜੇ ਤੈਨੂੰ ਦਿਨੇ ਰਾਤ
ਨਮਸਕਾਰਾਂ ਪਏ ਕਰਦੇ ਨੇ। ਉਂਜ ਕਹਿੰਦੇ ਨੇ ਖਾਲਸਾ ਪੰਥ ਨਿਆਰਾ ਹੈ। ਪਰ ਪੁੱਛਦੇ ਤੈਨੂੰ ਹਨ ਕਿ
ਤੇਰੀ ਉਮਰ ਇਸ ਸਾਲ ਕਿੰਨੀ ਹੈ। ਅਸੀਂ ਇਸ ਸਾਲ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਦਿਨ ਮਨਾਈਏ ਕਿ
ਨਾ ਮਨਾਈਏ?
ਵਧਾਏ ਹੋਏ ਮਹੀਨੇ ਨੂੰ ਅਸ਼ੁਭ ਗਿਣਿਆ ਜਾਂਦਾ ਹੈ।
(ਨਵੇ ਸਾਲ ਭਾਵ ੨੦੭੨ ਬਿਕ੍ਰਮੀ
(੨੦੧੫-੧੬ ਈ: ) ਵਿੱਚ ਚੰਦ ਦੇ ੧੩ ਮਹੀਨੇ ਹੋਣਗੇ, ਹਾੜ ਦੇ ੨ ਮਹੀਨੇ ਹੋਣਗੇ)
ਮਿਸਾਲ ਦੇ ਤੌਰ `ਤੇ ਪਹਿਲੇ ਭਾਦਰੌਂ
(ਹਾੜ)
ਆਖਰੀ ਅੱਧ ਅਤੇ ਦੂਸਰੇ ਭਾਦਰੋਂ
(ਹਾੜ)
ਪਹਿਲਾਂ ਅੱਧ ਨੂੰ ਅਸ਼ੁਭ ਮਹੀਨਾ ਮੰਨਿਆ ਗਿਆ ਹੈ ਤੇ ਇਸ
ਮਹੀਨੇ ਵਿੱਚ ਕੋਈ ਕੀਤਾ ਹੋਇਆ ਕੰਮ ਅਸ਼ੁਭ ਹੀ ਗਿਣਿਆ ਜਾਂਦਾ ਹੈ। ਇਹ ਦੋਵੇਂ ਮਹੀਨੇ ਇਕੱਠੇ ਹੀ
ਚਲਦੇ ਹਨ ਪਰ ਇਸ ਮਹੀਨੇ ਵਿੱਚ ਕੋਈ ਵੀ ਸ਼ੁਭ ਦਿਹਾੜਾ ਨਹੀਂ ਮਨਾਇਆ ਜਾਂਦਾ।
ਸੂਰਜੀ ਕੈਲੰਡਰ ਦੇ ਵੀ ਦੋ ਜੂਲੀਅਨ ਤੇ ਗਰੈਗੋਰੀਅਨ ਮੁੱਖ ਕੈਲੰਡਰ ਹੋਂਦ
ਵਿੱਚ ਆਏ।
(ਜੂਲੀਅਨ
ਕੈਲੰਡਰ ਵਿੱਚ ਵੀ ੧੫੮੨ ਵਿੱਚ ਸੋਧ ਕੀਤੀ ਗਈ ਸੀ) ਭਾਵ
ਸਮੇਂ ਸਮੇਂ ਇਹਨਾਂ ਵਿੱਚ ਹੋਰ ਵੀ ਸੋਧਾਂ ਹੁੰਦੀਆਂ ਰਹੀਆਂ
ਹਨ। ਜਿਵੇਂ ਕਿ ੫ ਅਕਤੂਬਰ ੧੫੮੨ ਵਿੱਚ ੧੦
ਤਾਰੀਖ
ਦਾ ਵਾਧਾ ਕਰਕੇ ੧੫ ਅਕਤੂਬਰ ੧੫੮੨ ਮੰਨ ਲਿਆ ਗਿਆ। ਪਰ
ਓਦੋਂ ਇੰਗਲੈਂਡ ਵਾਲਿਆਂ ਨੇ ਇਸ ਕੈਲੰਡਰ ਨੂੰ ਮਾਨਤਾ ਨਾ ਦਿੱਤੀ। ਹੁਣ ਜਦੋਂ ੧੦
ਦਿਨਾਂ ਦਾ ਫਰਕ ਵਧਕੇ ੧੧ ਦਿਨਾ ਦਾ
ਹੋ ਗਿਆ ਤਾਂ ਫਿਰ ਇੰਗਲੈਂਡ ਨੇ ਵੀ ੧੭੫੨
ਵਿੱਚ ੧੧ ਦਿਨ ਦੀ ਸੋਧ ਕੀਤੀ। ਜਿਸ ਦਿਨ ਸੋਧ ਕੀਤੀ ਸੀ ਉਸ ਦਿਨ ੩ ਸਤੰਬਰ ਬਣਦਾ ਸੀ। ੧੭੫੨ ਈਸਵੀ
ਨੂੰ ੩ ਸਤੰਬਰ ਤੋਂ ਪਿਛੋ
੧੪ ਸਤੰਬਰ ਕਰ ਦਿਤਾ ਗਿਆ। ਇੰਜ ੧੧ ਦਿਨ ਜੋੜ
ਕੇ ੧੪ ਸਤੰਬਰ ੧੭੫੨ ਬਣਾ ਲਿਆ ਤੇ
(ਯੂਲੀਅਨ ਤੋਂ ਗਰੈਗੋਰੀਅਨ ਕੈਲੰਡਰ
ਬਣ ਗਿਆ ਜਿਸ ਨੂੰ ਅਜ ਸੀ.
ਈ.
ਕਿਹਾ ਜਾਦਾ ਹੈ) ਭਾਵ ਗਰੈਗੋਰੀਅਨ ਕੈਲੰਡਰ
ਦਾ ਸੀ.
ਈ.
ਬਣਾ ਦਿੱਤਾ। ਇਸ ਕੈਲੰਡਰ ਨੂੰ ਬਾਕੀ ਦੁਨੀਆਂ ਨੇ ਸਹਿਜੇ ਹੀ ਅਪਨਾ ਲਿਆ। ਕੁਦਰਤੀ ਗੱਲ ਸੀ ਕਿ ਸਾਰੀ
ਦੁਨੀਆਂ ਦੀਆਂ ਤਰੀਕਾਂ ਤਬਦੀਲ ਹੋ ਗਈਆਂ। ੧੭੫੨ ਈਸਵੀ ਨੂੰ ਵੈਸਾਖੀ ੨੯ ਮਾਰਚ ਦੀ ਸੀ ਜੋ ਇੱਕ ਦਮ
੧੭੫੩ ਈਸਵੀ ਨੂੰ ੯ ਅਪ੍ਰੈਲ ਦੀ ਹੋ ਗਈ ਸੀ।
(ਕਿਉਂਕਿ ਬਿਕ੍ਰਮੀ ਸਾਲ ਦੀ ਲੰਬਾਈ
੩੬੫ ਦਿਨ ੬ ਘੰਟੇ ੯ ਮਿੰਟ ੧੦ ਸੈਕਿੰਡ ਹੈ ਜੋ ਧਰਤੀ ਦੇ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਤੋਂ
੨੦ ਮਿੰਟ ਵਧ ਹੋਣ ਕਾਰਨ ੭੨ ਸਾਲ ਪਿੱਛੋ ਇੱਕ ਦਿਨ ਵਧ ਜਾਂਦਾ ਹੈ ਇਸ ਕਰਕੇ)
ਅੱਜ ਕਲ੍ਹ ਵੈਸਾਖੀ
(੧੩-੧੪)
ਅਪ੍ਰੈਲ ਤੱਕ ਚਲੀ ਗਈ ਹੈ।
ਇੰਜ ਬਿਕ੍ਰਮੀ ਕੈਲੰਡਰੀ ਨੂੰ ਮਾਨਤਾ
ਦਿੱਤਿਆਂ (੩੦੦੦ ਈਸਵੀ ਵਿੱਚ ਵੈਸਾਖੀ ੨੭ ਅਪ੍ਰੈਲ ਨੂੰ ਆਵੇਗੀ)।
ਪੋਹ ਸੁਦੀ ੭ ਤੇ ੨੩ ਪੋਹ ਦੀ ਸਮੱਸਿਆ
ਜਦੋਂ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਸੀ ਉਸ ਦਿਨ ਸੁਰਜੀ+ਚੰਦ
ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ ਸਤਵੀਂ ਸੀ, ਸੂਰਜੀ ਕੈਲੰਡਰ ਅਨੁਸਾਰ ੨੩ ਪੋਹ ਸੀ ਜਦ ਕਿ ਜੂਲੀਅਨ
ਕੈਲੰਡਰ ੨੨ ਦਸੰਬਰ ੧੬੬੬ ਦਾ
(ਸ਼ਨਿਚਰਵਾਰ) ਦਿਨ ਸੀ।
(ਹੁਣ)
ਜਦੋਂ ਦਾ ਜੂਲੀਅਨ ਕੈਲੰਡਰ ਗ੍ਰੈਗੋਰੀਅਨ ਵਿੱਚ ਤਬਦੀਲ ਹੋ
ਗਿਆ ਹੈ ਤਾਂ ਇਹ ਤਿੰਨੇ ਤਰੀਕਾਂ ਕਦੇ ਵੀ ਇਕੱਠੀਆਂ ਨਹੀਂ ਆਉਣਗੀਆਂ। ੧੬੬੬ ਉਪਰੰਤ ਪੋਹ ਸੁਦੀ ੭ ਤੇ
੨੩ ਪੋਹ ੧੬੮੫ ਨੂੰ ਇਕੋ ਦਿਨ ਆਏ ਸਨ। ਪਿੱਛਲੀ ਸਦੀ ਵਿੱਚ ਪੋਹ ਸੁਦੀ ੭ ਤੇ ੨੩ ਪੋਹ ੧੯੦੩, ੪੮, ੬੮
ਤੇ ੮੭ ਵਿੱਚ ਇਕੱਠੀਆਂ ਆਈਆਂ ਸਨ। ਇਹ ਪੋਹ ਸੁਦੀ ੭ ਤੇ ੨੩ ਪੋਹ ੭ ਜਨਵਰੀ ੨੦੧੪ ਉਪਰੰਤ ੬ ਜਨਵਰੀ
੨੦੨੫ ਨੂੰ ਇਕੱਠੀਆਂ ਆਉਣਗੀਆਂ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹਨਾਂ ਦੋਹਾਂ ਤਰੀਕਾਂ ਨੂੰ ਇਕੱਠੀਆਂ
ਉਡੀਕਦੇ ਰਹਾਂਗੇ ਤਾਂ ਫਿਰ ਗੁਰਪੁਰਬ ਕਦੋਂ ਮਨਾਇਆ ਜਾਏਗਾ? ਇਸ ਦਾ ਜੁਆਬ ਤਾਂ ਭਗਵਾ ਬ੍ਰਗੇਟ ਹੀ ਦੇ
ਸਕਦਾ ਹੈ।
ਬਹੁਤ ਸਾਰੀਆਂ ਇਕੱਤਰਤਾਵਾਂ ਦੀ ਹੁੰਦਾ ਹੋਇਆ ਤੇ ਕਈ ਮੁਸੀਬਤਾਂ ਝੱਲਦਾ
ਹੋਇਆ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ। ਹੁਣ ਇਸ ਕੈਲੰਡਰ ਅਨੁਸਾਰ ੨੩
ਪੋਹ ਹਰ ਸਾਲ ੫ ਜਨਵਰੀ ਨੂੰ ਹੀ
ਆਵੇਗੀ। ਜਨੀ ਕਿ ੫ ਜਨਵਰੀ ਹਮੇਸ਼ਾਂ ਵਾਸਤੇ ਪੱਕੀ
ਕਰ ਲਈ ਗਈ ਸੀ। ਪਰ ਡੇਰਾ ਵਾਦ ਬਿਰਤੀਆਂ ਨੇ ਇਹ ਇਕਸਾਰਤਾ ਰਹਿਣ ਨਹੀਂ ਦਿੱਤੀ। ਛਿਆਂ ਸਾਲਾਂ ਬਾਅਦ
ਹੀ ਨਾਨਕ ਸ਼ਾਹੀ ਕੈਲੰਡਰ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਕੈਲੰਡਰ ਅਨੁਸਾਰ ਕਦੇ ਸਾਲ ਵਿੱਚ
ਦੋ ਵਾਰ ਗੁਰੁ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਆਏਗਾ ਤੇ ਕਦੇ ਸਾਲ ਵਿੱਚ ਇੱਕ ਵਾਰ ਵੀ ਨਹੀਂ
ਆਏਗਾ। ਅਜੇਹੇ ਬਿਕ੍ਰਮੀ ਕੈਲੰਡਰ ਨੂੰ ਸਾਧ ਲਾਣਾ ਕੌਮ `ਤੇ ਥੋਪ ਰਹੇ ਹਨ।
ਸਾਡਾ ਮੱਤ
ਸਾਡਾ ਮੱਤ ਹੈ ਕਿ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਸਾਰੀਆਂ ਤਰੀਕਾਂ ਪੱਕੀਆਂ
ਕਰ ਲੈਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕਦੇ ਸਾਲ ਵਿੱਚ ਗੁਰੂ ਸਾਹਿਬ ਜੀ
ਦੇ ਆਗਮਨ ਪੁਰਬ ਦੋ ਮਨਾਏ ਜਾਣ ਤੇ ਕਿਸੇ ਸਾਲ ਕੋਈ ਵੀ ਨਾ ਮਨਾਇਆ ਜਾਏ। ਪੋਹ ਸੁਦੀ ਸਤਵੀਂ ਮੰਨਣ
ਨਾਲ ਹਮੇਸ਼ਾਂ ਹੀ ਦਿਨਾਂ ਦਾ ਘਾਟਾ ਵਾਧਾ ਹੁੰਦਾ ਰਹਿਣਾ ਹੈ। ਕਿਉਂਕਿ ੧੧ ਦਿਨ ਦਾ ਫਰਕ ਸਦਾ ਹੀ
ਚਲਦਾ ਰਹਿਣਾ ਹੈ।
(ਦੂਜਾ ਚੰਦ
ਦੇ ਕੈਲੰਡਰ ਮੁਤਾਬਕ ਪੁਰਾ ਮਹੀਨਾ ਹੀ ਮਾੜਾ ਆ ਜਾਣਾ ਹੈ)। ਬਿਕ੍ਰਮੀ ਕੈਲੰਡਰ
ਦੀ ਪੋਹ ਸੁਦੀ ੭ ਮੰਨ ਕੇ ਚਲਦੇ
ਹਾਂ ਤਾਂ ਗੁਰੂਆਂ ਦੇ ਗੁਰ-ਪੁਰਬਾਂ
ਦੀਆਂ ਤਰੀਕਾਂ ਹਮੇਸ਼ਾਂ ਬਦਲ ਦੀਆਂ ਹੀ ਰਹਿਣਗੀਆਂ ਜਿਸ ਨਾਲ ਕੌਮ ਦੀ ਸਥਿੱਤੀ ਹਾਸੋਹੀਣੀ ਬਣ ਜਾਂਦੀ
ਹੈ। ਇਹ ਅਵਸਥਾ ਏਸੇ ਸਾਲ ਹੀ ਦੇਖੀ ਜਾ ਸਕਦੀ
ਹੈ--ਇਕ ਪਾਸੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸਾਰੀ ਕੌਮ ਮਨਾ ਰਹੀ ਸੀ ਤੇ ਦੂਸਰੇ ਪਾਸੇ ਗੁਰੂ
ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਸਾਡੇ ਖ਼ਿਆਲ ਅਨੁਸਾਰ ਸਾਰੇ
ਇਤਿਹਾਸਕ ਦਿਹਾੜਿਆਂ ਦੀ ਤਰੀਕਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ। ਘੱਟੋ ਘੱਟ ਕ੍ਰਿਸਮਿਸ ਦੀ ਤਰੀਕ
ਵਾਂਗ ਸਾਡੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਸਾਲ ਵਿੱਚ ਗੁਰੂ ਸਾਹਿਬ ਜੀ ਦਾ ਪੁਰਬ ਕਿਸ ਤਰੀਕ ਨੂੰ
ਆ ਰਿਹਾ ਹੈ। ਉਂਜ ਸਿੱਖ ਸਿਧਾਂਤ ਅਨੁਸਾਰ ਕੋਈ ਵੀ ਦਿਨ ਚੰਗਾ ਜਾਂ ਮਾੜਾ ਨਹੀਂ ਹੈ---
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।। ੧।।
ਸਲੋਕ ਮ: ੧ ਪੰਨਾ ੩੧੮
ਸਵਾਲਾਂ
ਦਾ
ਸਵਾਲ ਹੈ ਕਿ ਅਸੀਂ ਗੁਰ ਪੁਰਬ ਮਨਾ ਕਿਸ ਢੰਗ ਨਾਲ ਰਹੇ
ਹਾਂ?
ਜਿਸ ਢੰਗ ਨਾਲ ਅੱਜ ਪੁਰਬ ਮਨਾਏ ਜਾ ਰਹੇ ਹਨ ਇਹਨਾਂ ਵਿਚੋਂ ਕੋਈ ਸਿਖਿਆ
ਦਾਇਕ ਗੱਲ ਨਹੀਂ ਹੋ ਰਹੀ ਹੈ। ਸਿਰਫ ਲੋਕ ਵਿਖਾਵਾ ਹੀ ਹੋ ਰਿਹਾ ਹੈ। ਆਪੇ ਹੀ ਲੰਗਰ ਤਿਆਰ ਕਰਕੇ
ਆਪੇ ਹੀ ਛੱਕੇ ਕਹਿ ਦੇਂਦੇ ਹਾਂ ਕਿ ਜੀ ਅਸੀਂ ਗੁਰਪੁਰਬ ਮਨਾ ਲਿਆ ਹੈ।
ਜਿਹੜੀਆਂ ਸੰਪ੍ਰਦਾਵਾਂ ਅੱਜ ਬਿਕਰਮੀ ਕੈਲੰਡਰ ਦਾ ਰੋਲ਼ਾ ਪਾ ਰਹੀਆਂ ਹਨ
ਇਹਨਾਂ ਦਿਆਂ ਡੇਰਿਆਂ ਵਿੱਚ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਇੱਕ ਵੀ ਮੱਦ ਲਾਗੂ ਨਹੀਂ ਹੈ। ਉਂਜ
ਅਸੀਂ ਆਪਣੇ ਨਿਆਰੇ ਪਨ ਦਾ ਪੂਰਾ ਢੌਡੋਰਾ ਦੇ ਰਹੇ ਹਾਂ ਪਰ ਸਾਡੇ ਰੀਤੀ ਰਿਵਾਜ ਬਿਲਕੁਲ ਹਿੰਦੂ ਰਹੁ
ਰੀਤੀ ਵਾਲੇ ਹੋ ਗਏ ਹਨ।
ਅੱਜ ਸਾਰਾ ਸਿੱਖ ਜਗਤ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲੀ ੨੫ ਬੀ ਧਾਰਾ
ਵਿੱਚ ਸੋਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ
ਦੂਜੇ ਪਾਸੇ ਵਖਰੇ ਨਾਨਕਸ਼ਾਹੀ ਕੈਲੰਡਰ
ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਿਤਮਗੀਰੀ ਦੀ
ਗੱਲ ਦੇਖੋ ਇਸ ਧਾਰਾ ਤੇ ਅਜੋਕੀ ਲੀਡਰਸ਼ਿੱਪ ਨੇ ਕਈ ਵਾਰ ਰੋਟੀਆਂ ਸੇਕੀਆਂ ਹਨ ਪਰ ਪਤਾ ਨਹੀਂ ਜਿਉਂ
ਹੀ ਸਤਾ ਵਿੱਚ ਆਉਂਦੇ ਨੇ ਸਾਰਾ ਕੁੱਝ ਭੁੱਲ-ਭੱਲਾ ਹੀ ਜਾਂਦੇ ਹਨ। ਦੂਸਰਾ ਉਹ ਵੀਰ ਜਿੰਨ੍ਹਾਂ ਨੂੰ
ਸਾਰਾ ਕੁੱਝ ਪਤਾ ਉਹ ਫਿਰ ਵੀ ਮਹਾਂ-ਕਾਲਕਾ ਅਰਾਧੀ ਨਾਲ ਸਮਝਾਉਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ
ਗੁਰ-ਪੁਰਬ ਅੱਤੇ ਸੰਗਤਾਂ ਨੂੰ ਸਣਾਉਣ ਲਈ ਬਜ਼ਿੱਦ ਹਨ ਇਹਨਾਂ ਬਾਰੇ ਕਦੋਂ ਵਿਚਾਰਿਆ ਜਾਏਗਾ? ਤਰੀਕਾਂ
ਦਾ ਰੌਲ਼ਾ ਤਾਂ ਜ਼ਰੂਰ ਪੈ ਰਿਹਾ ਹੈ ਪਰ ਕੌਮ ਨੂੰ ਦਿੱਤਾ ਕੀ ਜਾ ਰਿਹਾ ਹੈ ਸੋਚਣ ਵਾਲਾ ਵਿਸ਼ਾ ਹੈ।
ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਿਆਂ ਡੇਰਿਆਂ ਵਿੱਚ ਮਰ
ਚੁੱਕੇ ਸਾਧਾਂ ਦੀਆਂ ਤਸਵੀਰਾਂ ਦੀ ਪੂਜਾ ਹੋ ਰਹੀ ਹੈ। ਅਜੇਹਾ ਕਰਮ ਕਰਾ ਕੇ ਕੌਮ ਨੂੰ ਮੂਰਤੀ ਪੁਜਕ
ਬਣਾਇਆ ਜਾ ਰਿਹਾ ਹੈ?
ਜਿਹੜਾ ਕਰਮ ਮੰਦਰਾਂ ਵਿੱਚ ਹੋ ਰਿਹਾ ਹੈ ਉਹ ਹੀ ਕਰਮ-ਧਰਮ ਅੱਜ ਗੁਰਦੁਆਰਿਆਂ
ਵਿੱਚ ਹੋ ਰਿਹਾ ਹੈ ਫਿਰ ਅਸੀਂ ਨਿਆਰੇ ਕਿਦਾਂ ਹੋਏ?
ਪੂਰਨਮਾਸ਼ੀ ਨੂੰ ਡੇਰੇ ਦੀ ਯਾਤਰਾ ਕਰਾਉਣੀ, ਮੱਸਿਆ ਦਾ ਇਸ਼ਨਾਨ, ਸੰਗਰਾਂਦ
ਨੂੰ ਸੂਰਜ ਦੀ ਪੂਜਾ ਕਰਨਾ, ਆਪਣਿਆਂ ਡੇਰਿਆਂ ਦੇ ਪਾਣੀਆਂ ਨੂੰ ਜਲ ਕਹਿਣਾ, ਮੋਟੀ ਵੱਟੀ ਰੱਖ ਕੇ
ਜੋਤਾਂ ਜਗਾਉਣੀਆਂ, ਗੁਰੂਆਂ ਦੀ ਤਰਜ਼ `ਤੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣੀਆਂ ਤੇ ਉਹਨਾਂ
ਦੀਆਂ ਵਰਤੀਆਂ ਚੀਜ਼ਾਂ ਦੇ ਦਰਸ਼ਨ ਕਰਾਉਣੇ, ਜਪ-ਤਪ ਦੇ ਸਮਾਗਮ, ਚਲੀਹੇ ਕੱਟਣਾ, ਸੰਪਟ ਪਾਠਾਂ ਦਾ
ਰਿਵਾਜ ਸ਼ੁਰੂ ਕਰਨਾ, ਚੁਪਹਿਰਿਆਂ ਦੁਪਹਿਰਿਆਂ ਦਾ ਸਿਮਰਨ, ਲਾਲ ਧਾਗੇ ਗੁੱਟਾਂ ਨਾਲ ਬੰਨਣੇ,
ਜੋਤਸ਼ੀਆਂ ਨੂੰ ਪੁੱਛ ਕੇ ਮੁੰਦਰੀਆਂ ਵਿੱਚ ਨੱਗ ਪਉਣੇ, ਰੁੱਖਾਂ ਦੀ ਪੂਜਾ ਕਰਾਉਣੀ ਤੇ ਨਰਕ-ਸੁਰਗ ਦੇ
ਲਾਲਚ ਦੇਣ ਵਾਲੇ ਕਦੇ ਵੀ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਹੋਣ ਦੇਣਗੇ। ਇਹ ਸੀ ਨਾਨਕਸ਼ਾਹੀ
ਕੈਲੰਡਰ ਦੀ ਇੱਕ ਪੇਤਲੀ ਜੇਹੀ ਜਾਣਕਾਰੀ
ਪੰਜਾਬ ਦੇ ਆਪੇ ਬਣੇ ਸਾਧਾਂ ਤੇ ਬਿਨਾਂ ਜਾਂ ਇਹਨਾਂ ਦੇ ਪਿੱਠੂਆਂ ਤੋਂ ਬਿਨਾ
ਸਾਰਾ ਸਿੱਖ ਜਗਤ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਰਿਹਾ ਹੈ ਪਰ ਇਹ ਕਹਿ ਰਹੇ ਹਨ ਕਿ ਜੀ ਅਸੀਂ
ਤਾਂ ਭਗਵੇ ਕੈਲੰਡਰ ਅਨੁਸਾਰ ਹੀ ਚੱਲਣ ਦਾ ਪ੍ਰਣ ਕੀਤਾ ਹੋਇਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ
ਕਮੇਟੀ ਨੇ ਸਿੱਖਾਂ ਦੇ ਨਿਆਰੇ ਪਨ ਦੀ ਹੋਂਦ ਨੂੰ ਕਾਇਮ ਰੱਖਦਿਆਂ ਸਾਰੇ ਪੁਰਬ ਨਾਨਕਸ਼ਾਹੀ ਕੈਲੰਡਰ
ਅਨੁਸਾਰ ਮਨਾਉਣ ਦਾ ਯਤਨ ਕੀਤਾ ਹੈ। ਇੰਜ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਵੀ ਨਾਨਕਸ਼ਾਹੀ
ਕੈਲੰਡਰ ਅਨੁਸਾਰ ਹੀ ਮਨਾਉਣ ਦਾ ਉਪਰਾਲਾ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਤੋਂ ਮੂੰਹ ਮੋੜ ਲਿਆ।
ਸ੍ਰ. ਪਰਮਜੀਤ ਸਿੰਘ ਜੀ ਸਰਨਾ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਗੁਰੂ ਅਰਜਨ ਪਾਤਸ਼ਾਹ ਜੀ ਦਾ
ਸ਼ਹੀਦੀ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਲਈ ਆਪ ਜੱਥਾ ਲੈ ਕੇ ਜਾਣ ਦੀ ਜ਼ਿੰਮੇਵਾਰੀ ਲੈ ਲਈ।
ਇਸ ਜੱਥੇ ਨਾਲ ਸਾਨੂੰ ਵੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਨ ਦਾ ਅਵਸਰ ਮਿਲ ਗਿਆ।