ਮਹਲਾ ੧: ਗੁਰੂ ਨਾਨਕ ਸਾਹਿਬ
ਪੰਨਾ ੫: ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ ੨੩॥
ਪੰਨਾ ੧੫੩: ਵਾਹੁ ਵਾਹੁ ਸਾਚੇ ਮੈ ਤੇਰੀ ਟੇਕ॥ ਹਉ ਪਾਪੀ ਤੂੰ ਨਿਰਮਲੁ ਏਕ॥
੧॥ ਰਹਾਉ॥
ਪੰਨਾ ੨੨੬: ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ॥ ਤਿਸ ਕਉ ਵਾਹੁ ਵਾਹੁ ਜਿ
ਸਬਦੁ ਸੁਣਾਵੈ॥
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ॥ ੬॥ ਵਾਹੁ ਵਾਹੁ ਤਿਸ ਕਉ ਜਿਸ ਕਾ
ਇਹੁ ਜੀਉ॥
ਗੁਰ ਸਬਦੀ ਮਥਿ ਅੰਮ੍ਰਿਤੁ ਪੀਉ॥ ਨਾਮ ਵਡਾਈ ਤੁਧੁ ਭਾਣੈ ਦੀਉ॥ ੭॥
ਪੰਨਾ ੪੩੯: ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥
ਪੰਨਾ ੭੮੮: ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ॥
ਮਹਲਾ ੩: ਗੁਰੂ ਅਮਰਦਾਸ ਸਾਹਿਬ
ਪੰਨਾ ੫੧੪: ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ॥ ਵਾਹੁ ਵਾਹੁ
ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ
ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥ ੧॥ ਮ: ੩॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥ ਪੂਰੈ ਸਬਦਿ
ਪ੍ਰਭੁ ਮਿਲਿਆ ਆਈ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ
ਕਉ ਪਰਜਾ ਪੂਜਣ ਆਈ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥ ੨॥
ਸਲੋਕੁ ਮ: ੩॥ ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥ ਵਾਹੁ ਵਾਹੁ ਕਰਤਿਆ
ਸਦਾ ਅਂਨਦੁ ਹੋਵੈ ਮੇਰੀ ਮਾਇ॥ ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥ ਵਾਹੁ ਵਾਹੁ ਕਰਮੀ ਬੋਲੈ
ਬੋਲਾਇ॥ ਵਾਹੁ ਵਾਹੁ ਕਰਤਿਆ ਸੋਭਾ ਪਾਇ॥ ਨਾਨਕ ਵਾਹੁ ਵਾਹੁ ਸਤਿ ਰਜਾਇ॥ ੧॥ ਮ: ੩॥ ਵਾਹੁ ਵਾਹੁ
ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥ ਵਾਹੁ
ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ॥ ੨॥
ਸਲੋਕੁ ਮ: ੩॥ ਵਾਹੁ ਵਾਹੁ ਤਿਸ ਨੋ ਆਖਐ ਜਿ ਸਚਾ ਗਹਿਰ ਗੰਭੀਰੁ॥
ਪੰਨਾ ੫੧੫: ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ॥ ਵਾਹੁ
ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ॥ ੧॥ ਮ: ੩॥ ਵਾਹੁ ਵਾਹੁ ਗੁਰਮੁਖ
ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ॥ ਗੁਰਮੁਖਿ
ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ
ਸੋਝੀ ਪਾਇ॥ ੨॥
ਸਲੋਕੁ ਮ: ੩॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ ਕਉ ਆਪੇ ਦੇਇ ਬੁਝਾਇ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ
ਮਨ ਚਿੰਦਿਆ ਫਲੁ ਪਾਇ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ ਕੈ ਸੰਗਿ ਮਿਲਾਇ॥ ਵਾਹੁ ਵਾਹੁ
ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ ਕਉ
ਦੇਉ॥ ੧॥ ਮ: ੩॥ ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥ ਜਿਨਿ ਸੇਵਿਆ ਤਿਨਿ ਫਲੁ
ਪਾਇਆ ਹਉ ਤਿਨ ਬਲਿਹਾਰੈ ਜਾਉ॥
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥ ਵਾਹੁ ਵਾਹੁ ਜਲਿ ਥਲਿ
ਭਰਪੂਰੁ ਹੈ ਗੁਰਮੁਖਿ ਪਾਇਆ
ਜਾਇ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ॥ ੨॥ ਸਲੋਕੁ ਮ: ੩॥ ਵਾਹੁ ਵਾਹੁ
ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ
ਪਾਵੈ ਕੋਇ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥
ਪੰਨਾ ੫੧੬: ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥ ੧॥
ਪੰਨਾ ੫੬੫: ਵਾਹੁ ਵਾਹੁ ਸਹਜੇ ਗੁਣ ਰਵੀਜੈ॥ ਰਾਮ ਨਾਮੁ ਇਸੁ ਜੁਗ ਮਹਿ
ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ॥ ੧॥ ਰਹਾਉ॥
ਪੰਨਾ ੭੫੪: ਵਾਹੁ ਵਾਹੁ ਪੂਰੇ ਗੁਰ ਕੀ ਬਾਣੀ॥ ਪੂਰੇ ਗੁਰ ਤੇ ਉਪਜੀ ਸਾਚਿ
ਸਮਾਣੀ॥ ੧॥ ਰਹਾਉ॥
ਪੰਨਾ ੭੫੫: ਵਾਹੁ ਮੇਰੇ ਸਾਹਿਬਾ ਵਾਹੁ॥ ਗੁਰਮੁਖਿ ਸਦਾ ਸਲਾਹੀਐ ਸਚਾ
ਵੇਪਰਵਾਹੁ॥ ੧॥ ਰਹਾਉ॥
ਪੰਨਾ ੯੪੭: ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ ੧॥ ਰਹਾਉ॥
ਪੰਨਾ ੧੨੭੭: ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ॥ ਵਾਹੁ ਵਾਹੁ
ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ॥ ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ॥ ੩॥
ਮਹਲਾ ੪: ਗੁਰੂ ਰਾਮਦਾਸ ਸਾਹਿਬ
ਪੰਨਾ ੧੪੨੧: ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ॥ ਜਿਤੁ
ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ
ਕੋਇ॥ ਵਾਹੁ ਵਾਹੁ ਸਤਿਗੁਰੁ ਨਿਰਵੈਰ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ॥ ਵਾਹੁ ਵਾਹੁ ਸਤਿੁਗੁਰੁ
ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ
ਪਾਰਾਵਾਰੁ॥ ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ॥ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ
ਨਾਮੁ ਪਰਾਪਤਿ ਹੋਇ॥ ੨॥
ਮਹਲਾ ੫: ਗੁਰੂ ਅਰਜਨ ਸਾਹਿਬ
ਪੰਨਾ ੩੭੬: ਵੇਮੁਹਤਾਜਾ ਵੇਪਰਵਾਹੁ॥ ਨਾਨਕ ਦਾਸ ਕਹਹੁ ਗੁਰ ਵਾਹੁ॥ ੪॥ ੨੧॥
ਪੰਨਾ ੫੨੧: ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ॥ ਜੀਅ ਜੰਤ
ਮਿਹਰਵਾਨੁ ਤਿਸ ਨੋ ਸਦਾ ਜਾਪਿ॥
ਪੰਨਾ ੫੨੨: ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥ ਸੋ ਸਤਿਗੁਰੁ
ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥
ਭਗਤ ਕਬੀਰ ਜੀ
ਪੰਨਾ ੪੭੮: ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ॥ ਹਰਿ ਕਾ ਨਾਮੁ ਮੇਰੈ ਮਨਿ
ਭਾਵਤਾ ਹੈ॥ ੧॥ ਰਹਾਉ॥
ਸਵਈਏ ਮਹਲੇ ਚਉਥੇ ਕੇ ੪
ਪੰਨਾ ੧੪੦੨: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਜੀਉ॥ ੧॥ ੬॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਜੀਉ॥ ੨॥ ੭॥
ਪੰਨਾ ੧੪੦੩: ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ ੩॥ ੮॥
ਸੇਵਕ ਕੈ ਭਰਪੂਰ ਜੁਗ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥ ਨਿਰੰਕਾਰੁ ਪ੍ਰਭੁ
ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦਾ ਕਾ॥ … ਸੇਵਕ ਕੈ ਭਰਪੂਰ ਜੁਗ ਜੁਗੁ ਵਾ
ਗੁਰੂ ਤੇਰਾ ਸਭੁ ਸਦਕਾ॥ ੧॥ ੧੧॥
ਵਾਹੁ ਵਾਹੁ ਕਾ ਬਡਾ ਤਮਾਸਾ॥ ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ
ਪਰਗਾਸਾ॥ …ਗੁਰਮੁਖਿ
ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ॥ ੨॥ ੧੨॥ ਕੀਆ ਖੇਲੁ ਬਡ
ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥
ਪੰਨਾ ੧੪੦੪: ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ ੩॥
੧੩॥ ੪੨॥
ਪੰਨਾ ੧੪੦੫: ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ
ਧ੍ਹਾਇਯਉ॥
*******************************************
ਇਨ੍ਹਾਂ ਸ਼ਬਦਾਂ ਤੋਂ ਇਲਾਵਾ ਹੋਰ ਵੀ ਐਸੇ ਬੇਅੰਤ ਸ਼ਬਦ ਹੋ ਸਕਦੇ ਹਨ, ਪਰ
ਸਮੁਚੇ ਭਾਵ ਅਨੁਸਾਰ "ਵਾਹੁ, ਵਾਹਿ ਅਤੇ ਵਾਹਿਗੁਰੂ" ਅਕਾਲ ਪੁਰਖ ਦੀ ਸਿਫਤਿ-ਸਾਲਾਹ ਲਈ ਹੀ ਉਚਾਰੇ
ਜਾਪਦੇ ਹਨ! ਗੁਰਬਾਣੀ ਅਨੁਸਾਰ ਕਿਸੇ ਇੱਕ ਅੱਖਰ/ਲਫਜ਼ ਦੇ ਰੱਟਣ ਜਾਂ ਵਾਰ ਵਾਰ ਉਚਾਰਨ ਬਾਰੇ ਕੋਈ
ਪ੍ਰੜੋਤਾ ਨਹੀਂ ਕੀਤੀ ਗਈ।
ਜਪੁ ਜੀ ਸਾਹਿਬ ਦੀ ਪਉੜੀ ੩੨ ਦੁਆਰਾ ਗੁਰੂ ਨਾਨਕ ਸਾਹਿਬ ਭੀ ਸਾਨੂੰ ਹਰ ਰੋਜ਼
ਓਪਦੇਸ਼ ਕਰਦੇ ਹਨ: "ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ
ਜਗਦੀਸ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥ ਨਾਨਕ ਨਦਰੀ
ਪਾਈਐ ਕੂੜੀ ਕੂੜੈ ਠੀਸ॥ ੩੨॥
ਅਰਥ: ਜੇ ਕਿਸੇ ਪ੍ਰਾਣੀ ਦੀ ਇੱਕ ਜੀਭ ਤੋਂ ਅਣਗਿਣਤ ਜੀਭਾਂ ਭੀ ਕਿਉਂ ਨਾ ਹੋ
ਜਾਣ। ਇੰਜ, ਹਰੇਕ ਜੀਭ ਨਾਲ ਜੇ ਐਸਾ ਪ੍ਰਾਣੀ ਅਕਾਲ ਪੁਰਖ ਦੇ ਨਾਮ ਨੂੰ ਬੇਅੰਤ ਵਾਰੀ ਜੱਪਦਾ ਰਹੇ।
ਪਰ, ਅਕਾਲ ਪੁਰਖ ਨਾਲ ਇਕ-ਮਿਕ ਹੋਂਣ ਲਈ, ਇਨਸਾਨ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਹੀ, ਭਗਤੀ ਦੇ
ਮਾਰਗ ਉੱਪਰ ਚਲਣਾ ਪਵੇਗਾ। ਐਸੀਆਂ ਗਿਣਤੀ -ਮਿਣਤੀ ਦੀਆਂ ਗੱਲਾਂ ਸੁਣ ਕੇ, ਕੀੜੀਆਂ ਨੂੰ ਭੀ ਰੀਸ
ਕਰਨ ਦੀ ਸੁੱਝੀ ਕਿ ਅਸੀਂ ਭੀ ਆਕਾਸ਼ ਤੇ ਚੜ੍ਹ ਸਕਦੀਆਂ ਹਾਂ। ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ
ਅਕਾਲ ਪੁਰਖ ਦੀ ਮਿਹਰ ਸਦਕਾ ਹੀ, ਉਸ ਨਾਲ ਨੇੜਤਾ ਹਾਸਲ ਹੋ ਸਕਦੀ ਹੈ, ਨਹੀਂ ਤਾਂ ਕਈ ਝੂਠੇ ਪ੍ਰਾਣੀ
ਆਪਣੀਆਂ ਝੂਠੀਆਂ ਸ਼ੇਖੀਆਂ ਹੀ ਮਾਰਦੇ ਰਹਿੰਦੇ ਹਨ। ੩੨। ਇਸ ਤੋਂ ਸਾਨੂੰ ਭੀ ਸੇਧ ਲੈਣੀ ਚਾਹੀਦੀ ਹੈ
ਕਿ ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਜੱਪਣ ਨਾਲ ਜਾ ਦਿਖਾਵੇ ਦੇ ਸਿਮਰਨ ਕਰਨ ਨਾਲ, ਕੋਈ ਪ੍ਰਾਣੀ ਅਕਾਲ
ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ!
ਸ਼ਾਇਦ ਹੋਰ ਕੋਈ ਪਾਠਕ ਇਸ ਬਾਰੇ ਸੇਧ ਦੇਣ ਦੀ ਕ੍ਰਿਪਾਲਤਾ ਕਰੇ ਤਾਂ ਬਹੁਤ
ਮਿਹਰਬਾਨੀ ਹੋਵੇਗੀ।
ਖਿਮਾ ਦਾ ਜਾਚਕ,