ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲਾ ਸਾਧ ਭੱਜਿਆ ਕਿਉਂ ਨਹੀਂ?
ਇਹ ਸਵਾਲ ਆਮ ਹੀ ਕੀਤਾ ਜਾਂਦਾ ਹੈ
ਅਤੇ ਕੁੱਝ ਦਿਨ ਪਹਿਲਾਂ ਇੱਥੇ ‘ਸਿੱਖ ਮਾਰਗ’ ਤੇ ਵੀ ਕੀਤਾ ਗਿਆ ਸੀ ਕਿ ਜਦੋਂ ਜੂਨ 1984 ਨੂੰ
ਮਿਲਟਰੀ ਵਲੋਂ ਅਟੈਕ ਕੀਤਾ ਗਿਆ ਸੀ ਤਾਂ ਅਟੈਕ ਵੇਲੇ ਬਹੁਤ ਸਾਰੇ ਲੜਾਕੂ ਭੱਜ ਗਏ ਸਨ। ਖਾਸ ਕਰਕੇ
ਬੱਬਰਾਂ ਦਾ ਨਾਮ ਲਿਆ ਜਾਂਦਾ ਹੈ ਕਿ ਉਹਨਾ ਵਿਚੋਂ ਕਈ ਉੱਥੋਂ ਭੱਜ ਗਏ ਸਨ। ਜੇ ਕਰ ਮੈਂ ਗਲਤ ਨਾ
ਹੋਵਾਂ ਤਾਂ ਇਹਨਾ ਭੱਜਣ ਵਾਲਿਆਂ ਵਿੱਚ ਸੁਖਦੇਵ ਸਿੰਘ ਬੱਬਰ ਵੀ ਸੀ। ਇਹਨਾ ਭੱਜਣ ਵਾਲਿਆਂ ਵਿਚੋਂ
ਵੀ ਬਹੁਤੇ ਬਾਹਰ ਜਾ ਕੇ ਸਰਕਾਰੀ ਫੋਰਸਾਂ ਨਾਲ ਲੜ ਮਰ ਰਹੇ ਸਨ। ਸ਼ਾਇਦ ਉਹ ਇਸ ਕਰਕੇ ਭੱਜੇ ਹੋਣ ਕਿ
ਇੱਥੇ ਆਮ ਜਨਤਾ ਦਾ ਬਹੁਤਾ ਨੁਕਸਾਨ ਨਾ ਹੋਵੇ ਜਾਂ ਕਿਸੇ ਹੋਰ ਕਾਰਨ ਭੱਜੇ ਹੋਣ ਜਿਸ ਬਾਰੇ ਠੀਕ-ਠੀਕ
ਕੁੱਝ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਉਂ ਭੱਜੇ? ਜਿਹੜੇ ਹਾਲੇ ਜੀਉਂਦੇ ਹਨ ਅਤੇ ਅੰਦਰ ਬੈਠੇ ਮਾਰ
ਮਰਈਆ ਕਰਦੇ ਸਨ ਉਹਨਾ ਨੂੰ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਕਿਉਂ ਭੱਜੇ ਸੀ?
ਹੁਣ ਗੱਲ ਕਦਰੇ ਹਾਂ ਇਸ ਇਨਸਾਨੀਅਤ ਤੋਂ ਗਿਰੇ ਹੋਏ ਭਿੰਡਰਾਂ ਵਾਲੇ ਸਾਧ ਦੀ ਕਿ ਉਹ ਕਿਉਂ ਨਹੀਂ
ਭੱਜਿਆ? ਉਸ ਦੇ ਨਾ ਭੱਜਣ ਦਾ ਕਾਰਨ ਇਹ ਸੀ ਕਿ ਇਹ ਪਹਿਲਾਂ ਹੀ ਦੋ ਵਾਰੀ ਭੱਜ ਚੁੱਕਾ ਸੀ ਇਸ ਲਈ
ਸ਼ਾਇਦ ਤੀਜੀ ਵਾਰੀ ਭੱਜਣ ਦੀ ਹਿੰਮਤ ਨਹੀਂ ਸੀ ਅਤੇ ਨਾ ਹੀ ਹੋਰ ਤੋਏ-ਤੋਏ ਸੁਣਨ ਦੀ। ਹੁਣ ਤੁਸੀਂ
ਪੁੱਛੋਂਗੇ ਕਿ ਪਹਿਲਾਂ ਦੋ ਵਾਰੀ ਕਦੋਂ ਭੱਜਾ ਸੀ? ਲਓ ਸੁਣੋਂ ਕਿ ਉਹ ਕਦੋਂ ਭੱਜਾ ਸੀ। ਇਹ ਗੱਲ
ਮੇਰੀ ਆਪਣੀ ਨਹੀਂ ਅਤੇ ਨਾ ਹੀ ਆਪਣੇ ਕੋਲੋਂ ਬਣਾ ਕੇ ਕਹਿ ਰਿਹਾ ਹਾਂ। ਇਹ ਸਾਰਾ ਕੁੱਝ ਪਹਿਲਾਂ ਹੀ
ਮੀਡੀਏ ਵਿੱਚ ਛਪ ਚੁੱਕਾ ਹੈ ਮੈਂ ਸਿਰਫ ਦੁਹਰਾ ਰਿਹਾ ਹਾਂ। ਇਹ ਭੱਜਣ ਦੇ ਇਲਜ਼ਾਮ ਮੇਰੇ ਨਹੀਂ, ਇਹ
ਬੱਬਰ ਖ਼ਾਲਸਾ ਅਤੇ ਅਖੰਡਕੀਰਤਨੀਆਂ ਦੇ ਹਨ। ਇਹ ਬਕਾਇਦਾ ਅਖਬਾਰਾਂ ਵਿੱਚ ਛਪ ਚੁੱਕੇ ਹਨ ਖਾਸ ਕਰਕੇ
ਸੰਤ-ਸਿਪਾਹੀ ਰਸਾਲੇ ਵਿਚ। ਇਹਨਾ ਦੇ ਕਹਿਣ ਮੁਤਾਬਕ ਪਹਿਲੀ ਵਾਰੀ ਇਹ ਸਾਧ 1978 ਦੇ ਨਿਰੰਕਾਰੀ
ਸਾਕੇ ਵੇਲੇ ਅਰਦਾਸ ਕਰਕੇ ਭੱਜਿਆ ਸੀ ਅਤੇ ਫਿਰ ਚੰਦੋ ਕਲਾਂ ਤੋਂ ਭੱਜਿਆ ਸੀ ਜਦੋਂ ਇਸ ਡੇਰੇ ਦੀਆਂ
ਬੱਸਾਂ ਪੁਲੀਸ ਵਾਲਿਆਂ ਨੇ ਸਾੜੀਆਂ ਸਨ। ਕੁੱਝ ਦਿਨ ਪਹਿਲਾਂ ਕਈ ਪਾਠਕਾਂ ਨੇ ਇੱਕ ਵੀਡੀਓ ਦੇਖੀ
ਹੋਵੇਗੀ ਜਿਸ ਵਿੱਚ ਇਸ ਡੇਰੇ ਨਾਲ ਸੰਬੰਧਿਤ ਇੱਕ ਅਮਰੀਕ ਸਿੰਘ ਅਜਨਾਲੇ ਨਾਮ ਦਾ ਬੰਦਾ, ਜਿਸ ਨੂੰ
ਕਈ ਗੰਦਨਾਲਾ ਵੀ ਕਹਿੰਦੇ ਹਨ। ਉਹ ਭਿੰਡਰਾਂਵਾਲੇ ਸਾਧ ਦਾ ਨਾਮ ਲੈ ਕੇ ਕਹਿੰਦਾ ਸੀ ਕਿ ਹੋਵੇ ਟਕਸਾਲ
ਦਾ ਸਿੰਘ, ਉਸ ਕੋਲ ਹਥਿਆਰ ਹੋਣ ਅਤੇ ਉਹ ਹਮਲੇ ਵੇਲੇ ਉਸ ਦੀ ਵਰਤੋਂ ਨਾ ਕਰੇ ਤਾਂ ਉਹ ਟਕਸਾਲੀ ਸਿੰਘ
ਨਹੀਂ ਹੋ ਸਕਦਾ। ਹੁਣ ਤੁਸੀਂ ਸੋਚੋ ਕਿ ਇਹ ਗੱਲ ਉਸ ਸਾਧ ਤੇ ਕਿਤਨੀ ਕੁ ਢੁਕਦੀ ਹੈ? ਕੀ ਚੰਦੋ ਕਲਾਂ
ਅਤੇ 1978 ਵੇਲੇ ਉਸ ਕੋਲ ਹਥਿਆਰ ਨਹੀਂ ਸਨ?
ਹੁਣ ਤੁਹਾਡੇ ਨਾਲ ਇੱਕ 36 ਕੁ ਸਾਲ ਪਹਿਲਾਂ ਦੀ ਗੱਲ ਸਾਂਝੀਂ ਕਰਦਾ ਹਾਂ। ਇਹ ਗੱਲ ਫਰਵਰੀ-ਮਾਰਚ
1980 ਦੀ ਹੈ। ਜਲੰਧਰ ਸ਼ਹਿਰ ਦੇ ਲਾਗੇ ਇੱਕ ਪਿੰਡ ਹੈ ਮਿੱਠਾ ਪੁਰ। ਮੇਰੇ ਦੂਰ ਦੇ ਇੱਕ ਰਿਸ਼ਤੇਦਾਰ
ਦੇ ਕਿਸੇ ਸੁਨੇਹੇ ਕਾਰਨ ਮੈਂ ਉਥੇ ਗਿਆ ਸੀ। ਮੇਰੇ ਨਾਲ ਇੱਕ ਟਕਸਾਲ ਨਾਲ ਨੇੜਤਾ ਰੱਖਣ ਵਾਲਾ ਸਿੰਘ
ਵੀ ਸੀ। ਇਸ ਸਿੰਘ ਦਾ ਭਰਾ ਮੇਰੇ ਨੇੜਲੇ ਸ਼ਹਿਰ ਪਰਿੰਸ ਜੌਰਜ਼ ਦਾ ਰਹਿਣ ਵਾਲਾ ਸੀ, ਜਿਸ ਕਰਕੇ
ਜਾਣ-ਪਛਾਣ ਬਣੀ ਸੀ। ਜਦੋਂ ਅਸੀਂ ਉਸ ਪਿੰਡ ਗਏ ਅਤੇ ਪੁੱਛ-ਪੜਤਾਲ ਕਰਕੇ ਘਰ ਪਹੁੰਚੇ ਤਾਂ ਘਰ ਵਾਲੇ
ਦੋਵੇਂ ਜੀ ਘਰ ਵਿੱਚ ਹੀ ਸਨ। ਉਸ ਬੀਬੀ ਦਾ ਨਾਮ ਸ਼ਾਇਦ ਹਰਸ਼ਰਨ ਕੌਰ ਸੀ ਅਤੇ ਉਸ ਦੇ ਘਰ ਵਾਲਾ ਫੌਜ
ਵਿੱਚ ਕਰਨਲ ਸੀ। ਇਹ ਦੋਵੇਂ ਜੀਅ ਅਖੰਡਕੀਰਤਨੀ ਜਥੇ ਵਿੱਚ ਚੰਗੀ ਜਾਣ-ਪਛਾਣ ਰੱਖਦੇ ਸਨ। ਕਿਉਂਕਿ
1978 ਦੇ ਨਿਰੰਕਾਰੀ ਸਾਕੇ ਨੂੰ ਹਾਲੇ ਦੋ ਸਾਲ ਵੀ ਨਹੀਂ ਹੋਏ ਸਨ ਇਸ ਲਈ ਉਸ ਵੇਲੇ ਆਮ ਹੀ ਇਸ ਸਾਕੇ
ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਸਨ। ਅਸੀਂ ਵੀ ਹੋਰ ਜਾਣਕਾਰੀ ਹਾਂਸਲ ਕਰਨ ਦੇ ਇਰਾਦੇ ਨਾਲ ਇਹ ਗੱਲ
ਛੇੜ ਲਈ। ਜਦੋਂ ਭਿੰਰਡਾਂਵਾਲੇ ਦੀ ਗੱਲ ਆਈ ਤਾਂ ਇਹ ਬੀਬੀ ਮੂੰਹ ਲਾਲ ਕਰਕੇ ਕਹਿਣ ਲੱਗੀ ਕਿ ਤੁਸੀਂ
ਉਸ ਨੂੰ ਸੰਤ ਕਹਿੰਦੇ ਹੋ! ਉਸ ਤਾਂ ਚਿੱਟਕੱਪੜੀਆ ਬਗਲਾ ਭਗਤ ਹੈ। ਅਸੀਂ ਕਿਹਾ ਉਹ ਕਿਵੇਂ? ਕਹਿੰਦੀ
ਕਿ ਉਹ ਅਰਦਾਸ ਕਰਕੇ ਉਥੋਂ ਭੱਜ ਗਿਆ ਸੀ। ਇਹ ਗੱਲ ਕਿਤਨੀ ਕੁ ਠੀਕ ਜਾਂ ਗਲਤ ਹੈ ਇਸ ਬਾਰੇ ਅਸੀਂ
ਕੁੱਝ ਨਹੀਂ ਕਹਿ ਸਕਦੇ। ਅਸੀਂ ਸਿਰਫ ਸੁਣਾਈ ਗੱਲ ਹੀ ਦੁਹਰਾਈ ਹੈ। ਇਹ ਦੋਵੇਂ ਜੀ ਹਾਲੇ ਜਿਉਂਦੇ ਹਨ
ਜਾਂ ਨਹੀਂ ਮੈਨੂੰ ਨਹੀਂ ਪਤਾ। ਹਾਂ, ਫੌਜਾ ਸਿੰਘ ਦੀ ਘਰਵਾਲੀ ਬੀਬੀ ਅਮਰਜੀਤ ਕੌਰ ਅਤੇ ਹੋਰ ਕਈ
ਪੁਰਾਤਨ ਸਿੰਘਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਾਂ
ਨਹੀਂ?
ਸ਼ਾਇਦ ਤੁਸੀਂ ਸੋਚੋਂਗੇ ਕਿ ਇਸ ਲੇਖ ਦਾ ਹੈਡਿੰਗ ਠੀਕ ਨਹੀਂ। ਜਿਸ ਨੂੰ ਬਹੁਤੇ ਸਿੱਖ ਵੀਹਵੀਂ ਸਦੀ
ਦਾ ਮਹਾਨ ਸਿੱਖ/ਸ਼ਹੀਦ ਕਹਿੰਦੇ ਹਨ ਉਹ ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲਾ ਕਿਵੇਂ ਹੋ ਗਿਆ? ਲਓ
ਇਹ ਵੀ ਸੁਣ ਲਓ। ਜੋ ਹੁਣ ਤੱਕ ਮੀਡੀਏ ਵਿੱਚ ਛਪ ਚੁੱਕਾ ਹੈ ਉਸ ਦੇ ਅਧਾਰ ਤੇ ਹੀ ਲਿਖ ਰਿਹਾ ਹਾਂ।
ਇਸ ਜਰਨੈਲ ਸਿੰਘ ਸਾਧ ਦਾ ਸਭ ਤੋਂ ਵੱਡਾ ਸ਼ੇਰ ਵਰਗਾ ਸੂਰਮਾ ਸੀ ਸੋਢੀ। ਇਸ ਸੋਢੀ ਦਾ ਇੱਕ ਸਾਥੀ ਸੀ
ਸ਼ਿੰਦਾ। ਸ਼ਿੰਦੇ ਅਤੇ ਸੋਢੀ ਦੀ ਇੱਕ ਰਖੇਲ ਸੀ ਬਲਜੀਤ ਕੌਰ। ਇਹ ਡਰੱਗ ਸਮਗਲਰ ਵੀ ਸਨ। ਉਂਜ ਇਸ ਸਾਧ
ਦੇ ਕਈ ਹੋਰ ਸਾਥੀਆਂ ਤੇ ਵੀ ਡਰੱਗ ਸਮਗਲਰ ਦੇ ਇਲਜ਼ਾਮ ਲੱਗਦੇ ਸਨ। ਜਦੋਂ ਸੋਢੀ ਅਤੇ ਸ਼ਿੰਦੇ ਦੀ ਕਿਸੇ
ਗੱਲੋਂ ਅਣਬਣ ਹੋ ਗਈ ਤਾਂ ਸੋਢੀ ਦਾ ਕਤਲ ਹੋ ਗਿਆ। ਸੋਢੀ ਦੇ ਕਤਲ ਦਾ ਬਦਲਾ ਸ਼ਿੰਦੇ ਅਤੇ ਬਲਜੀਤ ਕੌਰ
ਨੂੰ ਮਾਰ ਕੇ ਲਿਆ ਗਿਆ। ਇਹ ਹੰਕਾਰੀ ਸਾਧ ਆਪਣੀਆਂ ਸਪੀਚਾਂ ਵਿੱਚ ਬੜੇ ਮਾਣ ਨਾਲ ਇਹ ਗੱਲ ਕਬੂਲ
ਕਰਦਾ ਹੈ ਕਿ ਸੋਢੀ ਦੇ ਕਤਲ ਦਾ ਬਦਲਾ ਇੰਤਨੇ ਘੰਟਿਆਂ ਦੇ ਵਿਚ-ਵਿਚ ਲੈ ਲਿਆ ਗਿਆ ਸੀ। ਜਿਸ ਤੋਂ
ਸਾਫ ਜਾਹਰ ਹੈ ਕਿ ਇਸ ਸਾਧ ਨੇ ਬਲਜੀਤ ਕੌਰ ਨੂੰ ਆਪ ਤਸੀਹੇ ਦੁਆਏ ਜਾਂ ਇਸ ਦੀ ਪੂਰੀ ਜਾਣਕਾਰੀ ਸੀ।
ਬਦਲੇ ਵਿੱਚ ਕਤਲ ਕਰਨੇ/ਹੋਣੇ ਕੋਈ ਅਨਹੋਣੀ ਗੱਲ ਨਹੀਂ ਹੈ। ਪਰ ਅਨਹੋਣੀ ਗੱਲ ਹੈ ਅਣਮਨੁੱਖੀ ਤਸੀਹੇ
ਦੇ ਕੇ ਮਾਰਨਾ ਅਤੇ ਉਹ ਵੀ ਕਿਸੇ ਸਮੇਂ ਆਪਣੇ ਨੇੜੇ ਰਹੇ ਸਾਥੀਆਂ ਨੂੰ। ਇਸ ਤਰ੍ਹਾਂ ਦੇ ਜੁਲਮ ਤਾਂ
ਸ਼ਾਇਦ ਨਾਸਤਕ ਤੋਂ ਨਾਸਤਕ ਕਹਾਉਂਦੀਆਂ ਸਰਕਾਰਾਂ ਵੀ ਨਾ ਕਰਦੀਆਂ ਹੋਣ। ਜਿਸ ਤਰ੍ਹਾਂ ਦੇ ਇਹ ਧਰਮੀ
ਕਹਾਉਂਦੇ ਚੋਲਿਆਂ ਵਾਲਿਆਂ ਨੇ ਕੀਤੇ ਹਨ। ਮੇਰੀ ਜਾਣਕਾਰੀ ਵਿੱਚ ਤਾਂ ਹਾਲੇ ਤੱਕ ਇਹ ਗੱਲ ਨਹੀਂ ਆਈ
ਕਿ ਕਿਸੇ ਸਰਕਾਰ ਨੇ ਕਿਸੇ ਬੀਬੀ ਤੋਂ ਪੁੱਛ-ਗਿੱਛ ਲਈ ਉਸ ਬੀਬੀ ਦੀਆਂ ਛਾਤੀਆਂ ਵੱਢੀਆਂ ਹੋਣ ਅਤੇ
ਗੁਪਤ ਅੰਗਾਂ ਵਿੱਚ ਡੰਡੇ ਫੇਰ-ਫੇਰ ਕੇ ਤਸੀਹੇ ਦੇ ਕੇ ਮਾਰਿਆ ਹੋਵੇ। ਪੰਜਾਬ ਦੇ ਸ਼ਰਾਬੀ ਪੁਲਸੀਆਂ
ਨੇ ਅਣਮਨੁੱਖੀ ਤਸੀਹੇ ਜਰੂਰ ਦਿੱਤੇ ਸਨ ਅਤੇ ਉਹ ਵੀ ਬਹੁਤਾ ਕਰਕੇ ਬੰਦਿਆਂ ਨੂੰ। ਪੱਛਮੀ ਦੇਸ਼ਾਂ
ਵਿੱਚ ਕਿਸੇ ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਤਸੀਹੇ ਦੇਣ ਦੀ ਕੋਈ ਗੱਲ ਨਹੀਂ ਸੁਣੀ। ਅਮਰੀਕਾ
ਵਿੱਚ ਵਰਡ ਟਰੇਡ ਸੈਂਟਰ ਵਿੱਚ ਜਹਾਜ ਅਗਵਾ ਕਰਕੇ ਮਾਰਨ ਵਾਲਿਆਂ ਨਾਲ ਸੰਬੰਧਿਤ ਜਾਂ ਹੋਰ ਖਾਸ
ਅਪਰਾਧੀਆਂ ਨੂੰ ਕਿਊਬਾ ਨਾਲ ਲਗਦੀ ਜੇਲ ਵਿੱਚ ਤਸੀਹਿਆਂ ਦੀਆਂ ਖਬਰਾਂ ਜਰੂਰ ਸੁਣੀਆ ਸਨ ਉਹ ਵੀ
ਇਤਨੀਆਂ ਘਿਨਾਉਣੀਆਂ ਨਹੀਂ ਸਨ। ਪਰ ਇਹਨਾ ਬਾਰੇ ਵੀ ਮਨੁੱਖੀ ਅਧਿਕਾਰਾਂ ਵਾਲੀਆਂ ਜਥੇਬੰਦੀਆਂ ਅਵਾਜ਼
ਉਠਾਉਂਦੀਆਂ ਰਹੀਆ ਹਨ। ਇਹਨਾ ਦੇਸ਼ਾਂ ਦੇ ਲੋਕ ਮੀਟ ਆਮ ਹੀ ਖਾਂਦੇ ਹਨ ਅਤੇ ਮੀਟ ਵਾਲੇ ਪਸ਼ੂਆਂ ਨੂੰ
ਆਮ ਖੇਤੀ ਵਾਂਗ ਸਮਝ ਕੇ ਪਾਲਿਆ ਜਾਂਦਾ ਹੈ। ਪਰ ਇਹ ਤਾਂ ਵੀ ਕਿਸੇ ਬੰਦੇ ਨੂੰ ਤਾਂ ਇੱਕ ਪਾਸੇ ਕਿਸੇ
ਜਾਨਵਰ/ਪਸ਼ੂ ਨੂੰ ਵੀ ਤਸੀਹੇ ਦੇ ਕੇ ਮਾਰਨ ਨੂੰ ਚੰਗਾ ਨਹੀਂ ਸਮਝਦੇ। ਪਰ ਨਹੀਂ ਰੀਸਾਂ ਸਿੱਖਾਂ ਦੀਆਂ
ਜਿਹੜੇ ਪਸ਼ੂਆਂ/ਜਾਨਵਰਾਂ ਨੂੰ ਮਾਰ ਕੇ ਮੀਟ ਖਾਣਾ ਪਾਪ ਸਮਝਦੇ ਹਨ ਪਰ ਬੰਦਿਆਂ ਨੂੰ ਮਾਰਨਾ ਪੁੰਨ
ਅਤੇ ਉਹ ਵੀ ਤਸੀਹੇ ਦੇ-ਦੇ ਕੇ। ਬਲਿਹਾਰੇ ਜਾਈਏ ਸਿੱਖੋ ਤੁਹਾਡੀ ਸੋਚਣੀ ਦੇ।
ਜੇ ਕਰ ਇਹਨਾ ਟਕਸਾਲੀਆਂ ਬਾਰੇ ਅਤੇ ਇਸ ਭਿੰਡਰਾਂਵਾਲੇ ਸਾਧ ਬਾਰੇ ਹੋਰ ਵੀ ਸੱਚੀ ਗੱਲ ਕਰਨੀ ਹੋਵੇ
ਤਾਂ ਇਹਨਾ ਨੂੰ ਚੰਗੇ ਸਿੱਖ ਜਾਂ ਇਨਸਾਨ ਨਹੀਂ ਬਲਕਿ ਡਰੱਗ ਸਮਗਲਰਾਂ ਵਾਰਗੇ ਗੈਂਗਸਟਰ ਕਹਿਣਾ
ਚਾਹੀਦਾ ਹੈ। ਇਹਨਾ ਗੈਂਗਸਟਰਾਂ ਨੇ ਧਰਮ ਦੀ ਐਸੀ ਅਫੀਮ ਵਾਲੀ ਗੋਲੀ ਖਾਧੀ ਹੋਈ ਹੈ ਇਹ ਆਪਣੀ ਸੋਚ
ਤੋਂ ਉਲਟ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਉਸ ਨੂੰ ਨਾਸਤਿਕਤਾ ਦਾ ਨਾਮ ਦਿੰਦੇ ਹਨ ਅਤੇ ਕਤਲ
ਕਰਨ ਦੀਆਂ ਧਮਕੀਆਂ ਦਿੰਦੇ ਹਨ, ਜੋ ਕਿ ਇਹਨਾ ਦਾ ਆਮ ਹੀ ਰੋਟੀਨ ਹੈ ਅਤੇ ਪਹਿਲਾਂ ਤੋਂ ਹੀ ਹੈ।
ਕੁੱਝ ਹਫਤੇ ਪਹਿਲਾਂ ਜਗਤਾਰ ਸਿੰਘ ਜਾਚਕ ਨਾਲ ਇੱਕ ਹੱਡਬੀਤੀ ਇੰਨਟਰਨੈੱਟ ਤੇ ਛਪੀ ਸੀ। ਬਹੁਤਿਆਂ ਨੇ
ਉਹ ਪੜ੍ਹੀ ਹੋਵੇਗੀ ਕਿ ਜਦੋਂ ਇਹ ਲੁਧਿਆਣੇ ਦੇ ਇੱਕ ਗੁਰਦੁਆਰੇ ਵਿੱਚ ਸੇਵਾ ਕਰਦਾ ਹੁੰਦਾ ਸੀ ਤਾਂ
ਇਹ ਸਾਧ ਅਤੇ ਇਸ ਦੇ ਸਾਥੀ ਬਾਬਾ ਠਾਰਾ ਸਿੰਘ ਸਮੇਤ ਉਥੇ ਆਏ ਸਨ। ਜਾਚਕ ਨੇ ਉਥੇ ਸਾਧ ਦੀ ਕਹੀ ਗੱਲ
ਦੇ ਉਲਟ ਕੋਈ ਪੰਥਕ ਮਰਯਾਦਾ ਦੀ ਗੱਲ ਕਰ ਦਿੱਤੀ ਸੀ ਤਾਂ ਇਹ ਠਾਰਾ ਸਿੰਘ ਦੇ ਨਾਮ ਦਾ ਗੈਂਗਸਟਰ
ਕਹਿੰਦਾ ਬੰਦੂਕ ਦੀ ਗੋਲੀ ਤੇਰੀ ਬੁੰ----- ਵਿਚੋਂ ਮਾਰ ਕੇ ਮੂੰਹ ਵਿੱਚ ਦੀ ਕੱਢ ਦਊਂ। ਤੇਰੀ ਹਿੰਮਤ
ਕਿਵੇਂ ਪੈ ਗਈ ਸਾਡੇ ਸੰਤ ਵਿਰੁੱਧ ਬੋਲਣ ਦੀ? ਇਹ ਟਕਸਾਲੀ ਗੈਂਗਸਟਰ ਸ਼ਾਇਦ ਜਾਚਕ ਨੂੰ ਮਾਰ ਵੀ
ਦਿੰਦੇ ਪਰ ਕਮੇਟੀ ਦੇ ਕੁੱਝ ਚੰਗੇ ਬੰਦਿਆਂ ਕਾਰਨ ਬਚਾ ਹੋ ਗਿਆ ਸੀ। ਇਹ ਗੈਂਗਸਟਰ ਜਦੋਂ ਮਾਰੇ ਗਏ
ਤਾਂ ਸਿੱਖਾਂ ਦੇ ਮਹਾਨ ਸ਼ਹੀਦ ਬਣ ਗਏ ਕਿਉਂਕਿ ਉਹ ਉਥੇ ਇੱਕ ਖਾਸ ਜਗਾ ਤੇ ਲੁਕ ਕੇ ਬੈਠੇ ਹੋਏ ਸਨ।
ਜਾਚਕ ਜੀ ਨੇ ਇਹ ਹੱਡ-ਬੀਤੀ ਮੈਨੂੰ ਕਈ ਸਾਲ ਪਹਿਲਾਂ ਦੱਸੀ ਸੀ ਪਰ ਪੂਰੀ ਗੱਲ ਨਹੀਂ ਸੀ ਦੱਸੀ। ਹੁਣ
ਤਾਂ ਇਹ ਛਪ ਵੀ ਚੁੱਕੀ ਹੈ ਅਤੇ ਜਾਚਕ ਹਾਲੇ ਜਿਉਂਦਾ ਹੈ ਉਸ ਤੋਂ ਤਸਦੀਕ ਕੀਤੀ ਜਾ ਸਕਦੀ ਹੈ। ਇਹਨਾ
ਟਕਸਾਲੀ ਗੈਂਗਸਟਰਾਂ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਮਸ਼ੀਨਾ ਵੀ ਭੰਨੀਆਂ ਸਨ ਜਦੋਂ ਉਹ
ਮੰਗਲਾਚਰਨ ਦੀ ਤਰਤੀਬ ਠੀਕ ਕਰਨ ਲੱਗੇ ਸਨ। ਪਰ ਹੁਣ ਪਿਛਲੇ ਕੁੱਝ ਸਾਲਾਂ ਤੋਂ ਤਾਂ ਇਹਨਾ ਨੇ ਅੱਤ
ਹੀ ਚੁੱਕੀ ਹੋਈ ਹੈ ਹਰ ਇੱਕ ਨਾਲ ਗੁੰਡਿਆਂ ਵਰਗਾ ਵਰਤਾਓ ਕਰਦੇ ਹਨ। ਪੰਜਾਬ ਦੀ ਗੁੰਡਾ ਸਰਕਾਰ ਇਹਨਾ
ਦੇ ਨਾਲ ਹੈ। ਢੱਡਰੀਆਂ ਵਾਲੇ ਦੇ ਨਿਰਦੋਸ਼ੇ ਸਾਥੀ ਨੂੰ ਮਾਰ ਕੇ ਵੀ ਖੁਸ਼ੀਆਂ ਮਨਾਉਂਦੇ ਹਨ। ਆਪਣੀਆਂ
ਅੱਖਾਂ ਨਾਲ ਸਾਰਾ ਕੁੱਝ ਹੁੰਦਾ ਦੇਖ ਕੇ ਵੀ ਬਹੁਤੇ ਸਿੱਖ ਇਹਨਾ ਗੈਂਗਸਟਰਾਂ ਦੇ ਸੋਹਲੇ ਗਉਂਦੇ ਹਨ।
ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲੇ ਸਾਧ ਅਤੇ ਇਸ ਦੇ ਚੇਲਿਆਂ ਦੇ ਸੋਹਲੇ ਗਉਂਦੇ ਹਨ। ਇਸ ਸਾਧ
ਦੀਆਂ ਇੱਕ ਦੋ ਚੰਗੀਆਂ ਗੱਲਾਂ ਨੂੰ ਬਾਰ-ਬਾਰ ਦੁਹਰਾਉਂਦੇ ਹਨ। ਇਹ ਸਾਰਾ ਕੁੱਝ ਦੇਖ ਕੇ ਕਈ ਵਾਰੀ
ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿ ਦੁਨੀਆ ਦਾ ਸਾਰਾ ਝੂਠ ਇਹਨਾ ਕਥਿਤ ਸਿੱਖਾਂ ਕੋਲ ਹੀ ਆ ਗਿਆ ਹੋਵੇ।
ਮੈਨੂੰ ਪਤਾ ਹੈ ਕਿ ਮੇਰਾ ਇਹ ਲਿਖਿਆ ਸੱਚ ਤੁਹਾਨੂੰ ਹਾਜ਼ਮ ਨਹੀਂ ਹੋਣਾ ਪਰ ਮੇਰੀ ਔਫਰ ਸਦਾ ਹੀ
ਸਾਰਿਆਂ ਲਈ ਖੁੱਲੀ ਹੈ। ਜਦੋਂ ਜੀਅ ਚਾਹੇ ਮੈਨੂੰ ਆਪਣੇ ਕਥਿਤ ਪੰਥ ਵਿਚੋਂ ਬਾਹਰ ਕੱਢ ਸਕਦੇ ਹੋ ਅਤੇ
ਜੇ ਕਰ ਮੇਰੇ ਸ਼ਹਿਰ ਵਿੱਚ ਹੀ ਕੋਈ ਮੇਰਾ ਸਮਾਜ਼ਿਕ ਬਾਈਕਾਟ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਹੋ। ਪਰ
ਮੈਂ ਕਦੀ ਵੀ ਤੁਹਾਡੇ ਇਸ ਨੀਚ ਸਾਧ ਨੂੰ ਮਹਾਨ ਨਹੀਂ ਕਹਿ ਸਕਦਾ। ਮਨੁੱਖਤਾ ਦੇ ਘਾਣ ਲਈ ਜਿਤਨਾ
ਸਰਕਾਰਾਂ ਦੋਸ਼ੀ ਹਨ ਉਤਨਾ ਹੀ ਇਹ ਦਸਮ ਗ੍ਰੰਥੀਆ ਇਨਸਾਨੀਅਤ ਤੋਂ ਗਿਰਿਆ ਹੋਇਆ ਭਿਡਰਾਂਵਾਲਾ ਨੀਚ
ਸਾਧ।
ਮੱਖਣ ਸਿੰਘ ਪੁਰੇਵਾਲ।
ਜੂਨ 26, 2016.