ਕੀ ਤੁਸੀਂ ਜੰਮ ਕੇ ਪਛਤਾਉਂਦੇ ਹੋ?
ਇਸ ਸੰਸਾਰ ਤੇ ਜੋ ਵੀ ਜੀਵ ਜੰਮਿਆ
ਹੈ ਉਹ ਥੋੜੇ ਕੀਤੇ ਮਰਨਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਲੰਮੀ ਉਮਰ
ਭੋਗਾਂ ਅਤੇ ਸੰਸਾਰ ਦੇ ਸਾਰੇ ਰਸ-ਕਸ ਭੋਗਦਾ ਰਹਾਂ। ਪਹਿਲਾਂ ਧੀਆਂ ਪੁੱਤਰਾਂ ਦੀ ਆਸ ਫਿਰ
ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਆਸ ਰਹਿੰਦੀ ਹੈ। ਜਦੋਂ ਇਹ ਵੀ ਪੂਰੀ ਹੋ ਜਾਂਦੀ ਹੈ ਫਿਰ
ਅਗਾਂਹ ਦੀ ਹੋਰ ਖਾਹਸ਼ ਵਧ ਜਾਂਦੀ ਹੈ ਕਿ ਮੈਂ ਇਹਨਾ ਦੇ ਵਿਆਹ ਵੀ ਦੇਖਾਂ। ਕਹਿਣ ਤੋਂ ਭਾਵ ਹੈ ਕਿ
ਇਨਸਾਨ ਦੀਆਂ ਆਸਾਂ/ਖਾਹਿਸ਼ਾਂ ਦੀ ਲਾਲਸਾ ਸਾਰੀ ਉਮਰ ਖਤਮ ਨਹੀਂ ਹੁੰਦੀ। ਜੇ ਕਰ ਇਨਸਾਨ ਦਾ ਜੀਵਨ
ਤੰਦਰੁਸਤ ਹੈ ਅਤੇ ਪੈਸੇ ਦੀ ਵੀ ਕੋਈ ਕਮੀ ਨਹੀ ਹੈ ਤਾਂ ਦੱਸੋ ਇਸ ਦੁਨੀਆ ਤੇ ਕਿਹੜਾ ਹੈ ਜਿਹੜਾ ਵੱਧ
ਤੋਂ ਵੱਧ ਜੀਉਣਾ ਨਹੀਂ ਚਾਹੁੰਦਾ? ਹਾਂ, ਜਿਹਨਾ ਨੂੰ ਕਿਸੇ ਨਾ-ਇਲਾਜ਼ ਬਿਮਾਰੀ ਨੇ ਘੇਰ ਲਿਆ ਹੈ ਅਤੇ
ਉਹ ਆਪਣੇ ਸਰੀਰ ਦੀ ਦੇਖ-ਭਾਲ ਆਪ ਚੰਗੀ ਤਰ੍ਹਾਂ ਨਹੀਂ ਕਰ ਸਕਦੇ, ਹਰ ਵੇਲੇ ਪੀੜਾ ਵਿੱਚ ਰਹਿੰਦੇ
ਹਨ, ਉਹ ਜਰੂਰ ਮਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਹੱਡ ਰਗੜ ਕੇ ਮਰਨ ਨਾਲੋਂ ਮਾਣ ਨਾਲ
ਮਰੀਏ। ਕਿਸੇ ਡਾ: ਦੀ ਸਹਾਇਤਾ ਨਾਲ ਮਰੀਏ। ਕਈ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਬਣੇ ਹੋਏ ਹਨ ਜਿੱਥੇ
ਲਾ-ਇਲਾਜ਼ ਰੋਗ ਵਾਲਾ ਰੋਗੀ ਡਾ: ਦੀ ਸਹਾਇਤਾ ਨਾਲ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ।
ਆਮ ਤੰਦਰੁਸਤ ਬੰਦਾ ਤਾਂ ਕਦੀ ਵੀ ਮਰਨਾ ਨਹੀਂ ਚਾਹੁੰਦਾ। ਪਰ ਕਈ ਵਾਰੀ ਜਦੋਂ ਬੰਦਾ ਕੋਈ ਵੱਡੀ ਗਲਤੀ
ਕਰ ਲੈਂਦਾ ਹੈ ਅਤੇ ਉਸ ਦੀ ਉਹ ਗਲਤੀ ਜੱਗ ਜਾਹਰ ਹੋ ਜਾਂਦੀ ਹੈ, ਅਜਿਹੇ ਬੰਦੇ ਵੀ ਕਈ ਵਾਰੀ ਸਮਾਜ
ਦੀ ਧਿਰਕਾਰ ਕਾਰਨ ਆਤਮ ਹੱਤਿਆ ਕਰ ਲੈਂਦੇ ਹਨ। ਕਈ ਮਾਨਸਿਕ ਰੋਗੀ ਵੀ ਆਤਮਿਕ ਹੱਤਿਆ ਕਰਦੇ ਹਨ।
ਹਿੰਦੋਸਤਾਨ ਖਾਸ ਕਰਕੇ ਪੰਜਾਬ ਵਿੱਚ ਬਹੁਤੇ ਕਿਸਾਨ ਕਰਜ਼ਾਈ ਹੋ ਕੇ ਵੀ ਆਤਮ ਹੱਤਿਆ ਕਰਦੇ ਹਨ। ਕਈ
ਧਰਮਾ ਦੇ ਕੱਟੜ ਪੰਥੀ ਖਾਸ ਕਰਕੇ ਇਸਲਾਮ ਨੂੰ ਮੰਨਣ ਵਾਲੇ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਲੋਕਾਂ
ਨੂੰ ਮਾਰ ਕੇ ਆਤਮਘਾਤੀ ਬਣਦੇ ਹਨ ਤਾਂ ਕਿ ਕਿਸੇ ਕਲਿਪਤ ਬਹਿਸ਼ਤ ਵਿੱਚ ਛੇਤੀਂ ਤੋਂ ਛੇਤੀਂ ਪਹੁੰਚ
ਸਕਣ ਤਾਂ ਕਿ ਉਥੇ ਜਾ ਕੇ ਸ਼ਰਾਬ ਤੇ ਹੂਰਾਂ ਦਾ ਅਨੰਦ ਲੈ ਸਕਣ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਸ
ਬੰਦੇ ਕੋਲ ਇਸ ਦੁਨੀਆ ਵਿੱਚ ਚੰਗੀ ਸਿਹਤ ਅਤੇ ਪੈਸਾ ਹੈ, ਜਿੰਦਗੀ ਵਿੱਚ ਹੋਰ ਕੋਈ ਪਰੇਸ਼ਾਨੀ ਨਹੀਂ
ਹੈ ਤਾਂ ਦੱਸੋ ਕਿ ਅਜਿਹਾ ਕੋਈ ਵਿਆਕਤੀ ਮਰਨਾ ਚਾਹੁੰਦਾ ਹੈ?
ਹੁਣ ਤੱਕ ਇਸ ਦੁਨੀਆ ਵਿੱਚ ਜਿਤਨੇ ਵੀ ਵਿਆਕਤੀ ਪੈਦਾ ਹੋਏ ਹਨ ਉਹ ਸਾਰੇ ਇਸਤਰੀਆਂ ਨੂੰ ਹੀ ਪੈਦਾ
ਹੋਏ ਹਨ। ਜੇ ਨਹੀਂ ਹੋਏ ਤਾਂ ਦੱਸੋ? ਹਾਂ, ਆਉਣ ਵਾਲੇ ਸਮੇਂ ਵਿੱਚ ਜੇ ਕਰ ਸਾਂਇੰਸ ਇਤਨੀ ਤਰੱਕੀ ਕਰ
ਜਾਵੇ ਕਿ ਬੱਚੇ ਲਿਬਾਟਰੀਆਂ ਵਿੱਚ ਪੈਦਾ ਕੀਤੇ ਜਾ ਸਕਦੇ ਹੋਣ। ਅਤੇ ਇਹਨਾ ਨੂੰ ਪੈਦਾ ਕਰਨ ਵਿੱਚ
ਕਿਸੇ ਵੀ ਇਸਤਰੀ ਦੇ ਆਂਡਿਆਂ ਦੀ ਲੋੜ ਨਹੀਂ ਹੋਵੇਗੀ। ਇਹ ਅੰਡਕੋਸ਼ ਵੀ ਕੈਮੀਕਲਾਂ ਦੁਆਰਾ ਤਿਆਰ
ਕੀਤੇ ਜਾ ਸਕਦੇ ਹੋਣ। ਚਲੋ ਜੇ ਕਰ ਇਹ ਵੀ ਹੋ ਜਾਵੇ ਤਾਂ ਫਿਰ ਕੀ ਬੰਦੇ ਨੂੰ ਇਸਤਰੀ ਦੀ ਲੋੜ ਨਹੀਂ
ਪਵੇਗੀ? ਕੀ ਫਿਰ ਉਹ ਸਾਰੇ ਕੰਮ ਆਪ ਹੀ ਕਰੇਗਾ? ਕੀ ਫਿਰ ਉਸ ਦੀ ਕੋਈ ਕਾਮ ਦੀ ਭੁੱਖ ਨਹੀਂ ਹੋਵੇਗੀ?
ਜੇ ਹੋਵੇਗੀ ਤਾਂ ਫਿਰ ਕੀ ਸਾਰੇ ਸੰਮਲਿੰਗੀ ਹੋਣਗੇ? ਜੇ ਹੋਣਗੇ ਤਾਂ ਕੀ ਇਸ ਸੰਸਾਰ ਦਾ ਅੰਤ ਬਹੁਤ
ਨੇੜੇ ਨਹੀਂ ਆ ਜਾਵੇਗਾ? ਕਈ ਦਹਾਕੇ ਲੰਘ ਜਾਣ ਤੇ ਵੀੇ ਸਾਰੀ ਦੁਨੀਆਂ ਦੇ ਵਿਗਿਆਨੀ ਹਾਲੇ ਏਡਜ਼ ਵਰਗੀ
ਭਿਆਨਕ ਬਿਮਾਰੀ ਤੇ ਕਾਬੂ ਨਹੀਂ ਪਾ ਸਕੇ ਅਤੇ ਜੇ ਕਰ ਇਸ ਨਾਲੋਂ ਵੀ ਕੋਈ ਹੋਰ ਭਿਆਨਕ ਬਿਮਾਰੀ ਲੱਗ
ਗਈ ਤਾਂ ਉਸ ਨੂੰ ਕਿਵੇਂ ਕਾਬੂ ਕਰਨਗੇ?
ਆਓ ਹੁਣ ਅਸਲੀ ਗੱਲ ਵੱਲ ਆਈਏ। ਦਸਮ ਗ੍ਰੰਥ ਨਾਮ ਦੀ ਇੱਕ ਗੰਦੀ ਜਿਹੀ ਕਿਤਾਬ ਵਿੱਚ ਇਸਤ੍ਰੀਆਂ ਦੇ
ਚਰਿਤ੍ਰਾਂ ਵਿੱਚ ਚਰਿਤ੍ਰ ਨੰ: 322 ਵਿੱਚ ਇੱਕ ਪੰਗਤੀ ਇਸਤਰੀਆਂ ਦੇ ਚਰਿਤ੍ਰ ਬਾਰੇ ਲਿਖੀ ਹੋਈ ਹੈ
ਕਿ ਇਹਨਾ ਨੂੰ ਸਿਰਜ ਕੇ ਕਰਤਾਰ ਵੀ ਪਛਤਾਇਆ ਹੈ। ਇਹ ਪੰਗਤੀ ਪਾਠਕਾਂ/ਲੇਖਕਾਂ ਨੇ ਕਈ ਵਾਰੀ ਪੜ੍ਹੀ
ਸੁਣੀ ਹੋਵੇਗੀ। ਚਲੋ ਕੋਈ ਗੱਲ ਨਹੀਂ ਫਿਰ ਦੁਹਰਾ ਲੈਂਦੇ ਹਾਂ ਜੋ ਕਿ ਇਸ ਤਰ੍ਹਾਂ ਹੈ:
ਇਨ ਇਸਤ੍ਰਿਨ ਕੇ ਚਰਿਤ ਅਪਾਰਾ। ਸਜਿ ਪਛੁਤਾਨਯੋ ਇਨ ਕਰਤਾਰਾ।
ਜਿਸ ਚਰਿਤ੍ਰ ਦੀ ਇਹ ਪੰਗਤੀ ਹੈ ਉਸ ਦੀ ਕਹਾਣੀ ਵੀ ਨਿਰੇ ਝੂਠੇ ਗਪੌੜ ਹਨ। ਚਲੋ ਇਸ ਪਾਸੇ ਵੀ
ਆਪਾਂ ਨਹੀਂ ਜਾਂਦੇ। ਇਹ ਝੂਠੀ ਹੋਵੇ ਜਾਂ ਸੱਚੀ। ਜੇ ਕਰ ਇਹ ਦਸਮੇ ਗੁਰੂ ਦੀ ਲਿਖਤ ਹੋਵੇ ਜਿਵੇਂ ਕਿ
ਸਾਰੇ ਭੰਗ ਪੀਣੇ ਅਤੇ ਡੇਰਿਆਂ ਵਾਲੇ ਸਾਧ ਅਤੇ ਉਹਨਾ ਦੇ ਤਕਰੀਬਨ ਸਾਰੇ ਚੇਲੇ ਕੁੱਝ ਇੱਕ ਨੂੰ ਛੱਡ
ਕੇ ਮੰਨਦੇ ਹਨ ਤਾਂ ਸੋਚੋ ਕਿ ਜੇ ਕਰ ਕਿਸੇ ਸਿੱਖ ਨੇ ਉਸ ਵੇਲੇ ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸਿਆ
ਹੋਵੇ ਕਿ ਮਾਤਾ ਜੀ ਤੁਹਾਡੇ ਪੁੱਤਰ ਨੇ ਆਹ ਕੁੱਝ ਲਿਖਿਆ ਹੈ। ਅਤੇ ਮਾਤਾ ਗੁਜਰੀ ਜੀ ਆਪ ਜਾ ਕੇ
ਪੁੱਛਦੇ ਕਿ ਪੁੱਤਰ ਆ ਤੂੰ ਹੀ ਲਿਖਿਆ ਹੈ? ਜੇ ਕਰ ਪੁੱਤਰ ਜੀ ਅੱਗੋਂ ਜਵਾਬ ਦਿੰਦੇ ਕਿ ਹਾਂ ਮਾਤਾ
ਜੀ, ਇਹ ਮੈਂ ਹੀ ਲਿਖਿਆ ਹੈ। ਤਾਂ ਫਿਰ ਮਾਤਾ ਗੁਜਰੀ ਜੀ ਨੇ ਜੇ ਇਹ ਕਿਹਾ ਹੋਵੇ ਕਿ ਪੁੱਤਰ ਜੇ ਮੈਂ
ਨਾ ਜੰਮਦੀ ਤਾਂ ਤੂੰ ਵੀ ਨਹੀਂ ਸੀ ਜੰਮਣਾ। ਤਾਂ ਸ਼ਾਇਦ ਫਿਰ ਇਹੀ ਕਿਹਾ ਹੋਵੇਗਾ ਕਿ ਮੈਂ ਤਾਂ ਜੰਮਣਾ
ਹੀ ਨਹੀਂ ਸੀ ਚਾਹੁੰਦਾ ਮੈਂ ਤਾਂ ਹੇਮਕੁੰਟ ਵਿਖੇ ਹੀ ਮੌਜ ਵਿੱਚ ਬੈਠਾ ਸੀ ਤੁਸੀਂ ਤਾਂ ਐਵੇ ਹੀ
ਤੀਰਥਾਂ ਤੇ ਇਸ਼ਨਾਨ ਕਰ-ਕਰਕੇ ਮੈਨੂੰ ਜੰਮ ਕੇ ਹੋਰ ਹੀ ਬਿਪਤਾ ਪਾ ਦਿੱਤੀ ਹੈ। ਜੇ ਕਰ ਦਸਮ ਗ੍ਰੰਥੀਏ
ਇਸ ਨੂੰ ਗੁਰੂ ਦੀ ਕਿਰਤ ਮੰਨਦੇ ਹਨ ਫਿਰ ਤਾਂ ਉਹ ਵੀ ਜੰਮ ਕੇ ਪਛਤਾਉਂਦੇ ਹੋਣਗੇ ਕਿ ਇਸਤ੍ਰੀ ਦੇ
ਪੇਟੋਂ ਕਿਉਂ ਜੰਮੇ ਹਨ। ਕਿਉਂਕਿ ਹੁਣ ਤੱਕ ਤਾਂ ਸਾਰੇ ਇਸਤ੍ਰੀਆਂ ਨੇ ਹੀ ਜੰਮੇ ਹਨ। ਜਦੋਂ ਇਹਨਾ ਦੇ
ਕਹਿਣ ਮੁਤਾਬਕ ਕਰਤਾਰ/ਅਕਾਲ ਪੁਰਖ ਹੀ ਇਸਤ੍ਰੀਆਂ ਨੂੰ ਜੰਮ ਕੇ ਪਛਤਾਉਂਦਾ ਹੈ ਤਾਂ ਫਿਰ ਕੀ ਇਹਨਾ
ਨੂੰ ਨਹੀਂ ਪਛਤਾਉਣਾ ਚਾਹੀਦਾ ਕਿ ਸਾਡੀਆਂ ਮਾਵਾਂ ਨੇ ਸਾਨੂੰ ਕਿਉਂ ਜੰਮਿਆਂ ਹੈ? ਕੀ ਇਹਨਾ ਸਾਰਿਆਂ
ਨੂੰ ਸਮੁੰਦਰ ਵਿੱਚ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਅਤੇ ਉਸ ਵੇਲੇ ਹੀ ਜੰਮਣਾ ਚਾਹੀਦਾ ਹੈ ਜਦੋਂ
ਵਿਗਿਆਨੀ ਕਿਸੇ ਨਵੀਂ ਤਕਨੀਕ ਨਾਲ ਬਿਨਾ ਕਿਸੇ ਇਸਤ੍ਰੀ ਦੇ ਅੰਡਕੋਸ਼ ਤੋਂ ਇਹਨਾ ਨੂੰ ਲਿਬਾਟਰੀ ਵਿੱਚ
ਬਣਾ ਦੇਣ। ਹੁਣ ਤੁਸੀਂ ਦੱਸੋ ਕਿ ਤੁਸੀਂ ਤਾਂ ਜੰਮ ਕੇ ਨਹੀਂ ਪਛਤਾਉਂਦੇ ਜਾਂ ਆਪਣੇ ਧੀਆਂ ਪੁਤਰਾਂ
ਨੂੰ ਜਮਾ ਕੇ ਤਾਂ ਨਹੀਂ ਪਛਤਾਉਂਦੇ?
ਮੱਖਣ ਸਿੰਘ ਪੁਰੇਵਾਲ,
ਜੁਲਾਈ 24, 2016.