ਹੁਣ ਨਾ ਜਾਗੇ ਤੇ ਰਾਤ ਹੋ ਜਾਵੇਗੀ
ਇਹ ਵਿਚਾਰ ਬਿਲਕੁਲ ਦਰੁਸਤ ਹੈ ਕਿ ਸਿਨੇਮਾ ਕਿਸੀ ਵੀ ਸਮਾਜ ਲਈ ਸ਼ੀਸ਼ਾ ਹੁੰਦਾ ਹੈ ਜੋ ਸਮਾਜ ਨੂੰ
ਪਰਦੇ ਦੇ ਉਤੇ ਸਮਾਜ ਦੀ ਸੋਚ ਨੂੰ ਉਕੇਰਦਾਂ ਹੈ। ਜੇ ਸਿਨੇਮਾ ਕਿਸੀ ਮੰਦ ਭਾਵਨਾ ਨਾਲ ਜੇ ਕਿਸੇ
ਸਮਾਜ ਦੇ ਵਿਰੁਧ ਦਿਖਾਉਣ ਲੱਗ ਜਾਵੇ ਤਾਂ ਉਸ ਸਮਾਜ ਨੂੰ ਸਾਰੀ ਖੱਲਕਤ ਅਗੇ ਸਿਨੇਮਾ ਖਲਨਾਇਕ ਬਣਾਉਣ
ਵਿਚ ਸਮਰੱਥ ਹੁੰਦਾ ਹੈ ਤੇ ਸਿਨੇਮਾ ਹੀ ਖਲਨਾਇਕ ਨੂੰ ਨਾਇਕ ਵੀ ਬਣਾ ਸਕਦਾ ਹੈ।
ਸਿੱਖ ਪਰੰਪਰਾਵਾਂ ਵਿਚ ਕਿਸੀ ਵੀ ਇਤਿਹਾਸਿਕ ਕਿਰਦਾਰ ਦੀ ਨਾਟਕੀ ਨਹੀਂ ਕੀਤੀ ਜਾ ਸਕਦੀ, ਜਿਸਦਾ ਮੁਖ
ਕਾਰਣ ਇਹ ਹੈ ਕਿ ਸੰਸਾਰ ਦਾ ਕੋਵੀ ਫਿਲਮਕਾਰ ਮਹਾਨ ਸਿੱਖਾਂ ਦੇ ਕਿਰਦਾਰਾਂ ਨੁੰ ਉਨ੍ਹਾਂ ਦੀਆਂ
ਭਾਵਨਾਵਾਂ ਨਾਲ ਪਰਦੇ ਉਤੇ ਉਕੇਰਨ ਵਿਚ ਸਮਰਥ ਨਹੀਂ ਹੁੰਦਾ ਹੈ,। ਫਿਲਮਕਾਰ ਕਦੀ ਵੀ ਮਹਾਨ ਘਟਨਾਵਾਂ
ਦੇ ਪਿਛੇ ਗੁਰਬਾਣੀ ਉਪਦੇਸ਼ ਦੀ ਰੋਸ਼ਨੀ ਨੂੰ ਦਰਸਾਉਣ ਅਤੇ ਮਹਾਨ ਸਿੱਖਾਂ ਦੇ ਮਨੋ ਭਾਵਾਂ ਨੂੰ
ਦਿਖਾਉਣ ਵਿਚ ਸਫਲ ਨਹੀਂ ਹੋ ਪਾਉਂਦਾ ਕਿਉਕਿ ਮਹਾਨ ਇਤਿਹਾਸਕ ਘਟਨਾ ਦੇ ਇਤਿਹਾਸਕ ਕਿਰਦਾਰ ਦੀ
ਪੇਸ਼ਕਾਰੀ ਲਈ ਉਹ ਆਪਣਾ ਨਜਰਿਆ ਵਰਤਦਾ ਹੈ, ਜਿਸ ਨਾਲ ਇਤਿਹਾਸਕ ਘਟਨਾ ਦੀ ਸਹੀ ਅਤੇ ਸੱਚੀ ਪੇਸ਼ਕਾਰੀ
ਹੋ ਪਾਣਾ ਸੰਭਵ ਨਹੀਂ ਹੂੰਦੀ ਹੈ। ਦੂਜਾ ਸਿੱਖ ਕਿਰਦਾਰ ਦੀ ਰੀਸ, ਫੋਟੋ ਜਾਂ ਮੂਰਤੀ ਗੁਰਮਤਿ ਵਿਚ
ਪ੍ਰਵਾਨ ਨਹੀਂ ਹੈ।
ਜਿਵੇਂ ਚਾਰ ਸਾਹਿਬਜਾਦੇ ਮੂਵੀ ਵਿਚ ਮਾਤਾ ਗੁਜਰ ਕੌਰ ਜੀ ਨੂੰ ਇਕ ਸਾਧਰਣ ਇਸਤਰੀ ਵਾੰਗ
ਸਾਹਿਬਜਾਦਿਆਂ ਦੇ ਵਿਆਹ ਦਾ ਸੁਫਣਾ ਵੇਖਦੇ ਵਿਖਾਇਆ ਗਿਆ ਉਹ ਮਾਤਾ ਗੁਜਰ ਕੌਰ ਜੀ ਦੇ ਮਹਾਨ ਕਿਰਦਾਰ
ਅਤੇ ਵਿਚਾਰ ਨਾਲ ਰੱਤਾ ਕੁ ਵੀ ਮੇਲ ਨਹੀਂ ਸੀ ਖਾਂਦਾ ਕਿਉਕਿ ਮਾਤਾ ਗੁਜਰ ਕੌਰ ਜੀ ਆਪਣੇ ਮਹਾਨ
ਪੋਤਰਿਆ ਨੂੰ ਸਮੂਚੀ ਮਨੁਖਤਾ ਦੇ ਵਿਲਖਣ ਮਨੁਖੀ ਅਧਿਕਾਰਾਂ ਲਈ ਪ੍ਰਵਾਨ ਕਰਵਾ ਰਹੇ ਸੀ ਜਦਕਿ ਵਿਆਹ
ਦਾ ਸੁਫਣਾ ਤੇ ਇਕ ਸਾਧਾਰਣ ਜਿਹੇ ਬੰਦੇ ਦਾ ਵੀ ਪੂਰਾ ਹੋ ਜਾੰਦਾ ਹੈ। ਇਸ ਨੁਕਤੇ ਨੂੰ ਸਮਝਣਾ ਤੇ ਉਸ
ਨਾਲ ਸਹਿਮਤੀ ਰਖਣਾ ਬੜਾ ਹੀ ਔਖਾ ਹੈ ਕਿਉਕਿ ਸਧਾਰਣ ਆਦਮੀ ਲਈ ਤੇ ਮਾਤਾ ਜੀ ਦਾ ਉਨ੍ਹਾਂ ਦੇ ਸੁਫਣੇ
ਰਾਹੀਂ ਦਿਖਾਇਆਂ ਗਿਆ ਕਿਰਦਾਰ ਬਿਲਕੁਲ ਸਹੀ ਤੇ ਤਿਆਗਮਈ ਹੈ ਜਿਵੇਂ ਸਾਹਿਬਜਾਦਿਆਂ ਨੂੰ ਜੱਬਰਦਸਤੀ
ਪੱਕੜ ਕੇ ਉਨ੍ਹਾਂ ਨੂੰ ਕੱਤਲ ਕੀਤਾ ਜਾ ਰਿਹਾਂ ਹੈ, ਜਦਕਿ ਸਾਹਿਬਜਾਦਿਆ ਦੇ ਮਹਾਨ ਇਤਿਹਾਸ ਤੇ ਝਾਤੀ
ਮਾਰਦੇ ਹੀ ਇਹ ਹੱਲ ਅਸਾਨੀ ਨਾਲ ਸਮਝ ਲੱਗ ਜਾਂਦੀ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆ ਨੇ
ਮਨੁਖਤਾ ਦੀ ਰਾਖੀ ਲਈ ਆਪਣੀ ਸ਼ਹਾਦਤ ਦਾ ਰਾਸਤਾ ਖੁਦ ਆਪ ਚੁਣਿਆ ਨਾ ਕਿ ਉਹ ਕਿਸੇ ਦੇ ਹੁਕਮ ਜਾਂ
ਦਬਾਵ ਹੇਠ ਸ਼ਾਹਦਤ ਦੇ ਰਾਸਤੇ ਚਲੇ ਸੀ ਇਸ ਲਈ ਉਹ ਸਿੱਖ ਧਰਮ ਦੇ ਮਹਾਨ ਸ਼ਹੀਦ ਹਨ। ਇਤਨੇ ਮਹਾਨ
ਵਿਚਾਰਾਂ ਵਿਚ ਵਿਆਹ ਦਾ ਸੁਫਣਾ ਤੇ ਕੇਵਲ ਫਿਲਮਕਾਰ ਦੀ ਸਿੱਖ ਸਿਧਾੰਤਾਂ ਬਾਰੇ ਉਸ ਦੀ ਕੱਚੀ ਸੋਚ
ਨੂੰ ਦਰਸਾਉਂਦੀ ਹੈ, ਜਿਸ ਨਾਲ ਪੁਰੀ ਮਨੁਖਤਾ ਵਿਚ ਗਲਤ ਸਨੇਹਾ ਚਲਾ ਜਾਉਂਦਾ ਹੈ।
ਬਸ ਇਦਾਂ ਦੇ ਕਾਰਣ ਹੀ ਹਨ, ਜੋ ਸਿੱਖ ਸਿਧਾੰਤ ਮਹਾਨ ਸਿੱਖਾਂ ਦੀ ਨਾਟਕੀ ਪੇਸ਼ਕਾਰੀ ਦੀ ਪ੍ਰਵਾਨਗੀ
ਨਹੀਂ ਦੇਂਦੇ ਹਨ।
ਪਿਚਲੇ ਕੂਝ ਸਮੇਂ ਤੋ ਮਹਾਨ ਇਤਿਹਾਸਕ ਕਿਰਦਾਰਾਂ ਦੀ ਪੇਸ਼ਕਾਰੀ ਲਗਾਤਾਰ ਕੀਤੀ ਜਾ ਰਹੀ ਹੈ ਜੋ ਸਿੱਖ
ਸਭਿਆਚਾਰ ਦਾ ਤੀਖਣ ਘਾਣ ਹੈ। ਇਸ ਪੇਸ਼ਕਾਰੀ ਦੀ ਲੜੀ ਵਿਚ ਬਹੁਤ ਹੀ ਜਲਦ ਅਜੈ ਦੇਵਗਨ ਦੀ ਅਗਲੀ ਫਿਲਮ
“ਸਨਸ ਆਫ ਸਰਦਾਰ” ਜੁੜਨ ਜਾ ਰਹੀ ਹੈ ਜੋ ਸਾਰਾਗੜੀ ਦੇ ਮਹਾਨ ਸ਼ਹੀਦਾਂ ਦੀ ਸ਼ਾਹਾਦਤ ਤੇ ਬਣ
ਰਹੀ ਹੈ, ਜਿਵੇ ਅਸੀਂ ਕਦੀ ਵੀ ਪਿਛਲੀਆ ਪੇਸ਼ਕਾਰਿਆਂ ਵੱਕਤ ਇਹ ਪੰਥਕ ਵਿਚਾਰ ਨਹੀਂ ਕੀਤਾ ਕਿ ਇਹ
ਪੇਸ਼ਕਾਰਿਆਂ ਹੋਣਿਆ ਚਾਹਿਦਿਆਂ ਨੇ ਕਿ ਨਹੀਂ ਜੇ ਪੰਥਕ ਪਰੰਪਰਾਵਾਂ ਨੂੰ ਵਿਸਾਰ ਕੇ ਅਸੀਂ ਆਪਣੀ
ਪ੍ਰਵਾਨਗੀ ਦੇ ਦਿਤੀ ਤੇ ਉਹ ਦਿਨ ਦੂਰ ਨਹੀਂ ਜਦੋਂ ਹਰ ਗਲੀ ਦੇ ਬਿਗੜੈਲ ਬਾਬਾ ਬੰਦਾ ਸਿੰਘ, ਬਾਬਾ
ਦੀਪ ਸਿੰਘ ਜਾਂ ਭਾਈ ਮਨੀ ਸਿੰਘ ਬਣ ਕੇ ਘੁਮਣਗੇ ਤੇ ਖੇਤਰ ਦਿਆਂ ਕਟਿਲਿਆਂ ਨਾਰਾਂ ਮਾਤਾ ਗੁਜਰੀ ਬਣ
ਕੇ ਆਪਣੇ ਪਾਪ ਧੋਂਦਿਆ ਨਜਰੀ ਪੈਣ ਗਿਆਂ। ਜੇ ਹੁਣ ਦਿਨ ਚੜੇ ਵੀ ਨਾ ਜਾਗੇ ਤੇ ਅਗੇ ਰਾਤ ਵਿਚ ਜਾਗਣ
ਦਾ ਕੋਈ ਲਾਭ ਨਹੀਂ ਹੋਣਾ ਕਿਉਕਿ ਪੰਥਕ ਲੀਡਰ ਤੇ ਹਸਤਿਆਂ ਆਪਣੇ ਸਵਾਰਥਾਂ ਲਈ ਸਾਨੂੰ ਕਦੀ ਵੀ
ਜਾਗਦਾ ਹੋਇਆ ਨਹੀਂ ਦੇਖਣਾ ਚਾਹੁੰਦੀਆਂ।
ਮਨਮੀਤ ਸਿੰਘ, ਕਾਨਪੁਰ।