ਪਉੜੀ 38
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਜਤੁ
: ਸਤਿਗੁਰ ਦੀ ਮੱਤ
ਰਾਹੀਂ ਇੰਦ੍ਰੀਆਂ ਨੂੰ ਕਾਬੂ ਕਰਨਾ। ਪਾਹਾਰਾ: ਸਤਿਗੁਰ
ਦੀ ਮੱਤ ਦੀ ਪਕੜ (ਸ਼ਿਕੰਜਾ), ‘ਕੁਟਿ ਕੁਟਿ ਮਨੁ ਕਸਵਟੀ ਲਾਵੈ ॥’,
ਧੀਰਜੁ: ਸਹਿਜੇ
ਹੀ।
ਸਚਿਆਰ ਬਣਨ ਵਾਲੇ ਮਨ ਨੂੰ ਸਤਿਗੁਰ ਦੀ ਮੱਤ ਦੀ ਪਕੜ ਰਾਹੀਂ ਸੋਧ ਕੇ ਸਹਜ
ਵਿਚ ਟਿਕ ਜਾਣਾ ਭਾਵ ਜਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦੀ ਮੱਤ ਦੀ ਪਕੜ (ਪਹਾਰਾ) ਨਾਲ ਮਨ
ਵਿਕਾਰਾਂ ਵਲੋਂ ਵਰਜਿਆ ਜਾਂਦਾ ਹੈ, ਸਿੱਟੇ ਵਜੋਂ ਸਤਿਗੁਰ ਦੀ ਮੱਤ ਅਧੀਨ ਟਿਕਾਉ (ਜੱਤ) ਪ੍ਰਾਪਤ
ਹੁੰਦਾ ਹੈ। ਸੁਨਿਆਰਾ ਸਤਿਗੁਰ ਦੀ ਮੱਤ ਹੀ ਹੈ ਜਿਸ ਰਾਹੀਂ ਵਿਰਲੇ ਮਨ ਦੀ ਘਾੜਤ ਹੁੰਦੀ ਹੈ। ਇਸ
ਸਦਕੇ ਬੇਅੰਤ ਸਬਰ, ਸੰਤੋਖ, ਧੀਰਜ, ਸਹਜ ਪ੍ਰਾਪਤ ਹੁੰਦਾ ਹੈ।
ਅਹਰਣਿ ਮਤਿ ਵੇਦੁ ਹਥੀਆਰੁ ॥
ਅਹਰਣਿ:
ਸਤਿਗੁਰ ਦੀ ਮੱਤ
ਦਾ ਆਧਾਰ। ਹਥੀਆਰੁ: ਤੱਤ
ਗਿਆਨ।
ਜਿਵੇਂ ਸੁਨਿਆਰਾ ਗਹਿਣੇ ਨੂੰ ਇਕ ਆਧਾਰ ’ਤੇ ਟਿਕਾ ਕੇ ਸਹਿਜੇ-ਸਹਿਜੇ
ਤਰਾਸ਼ਦਾ ਹੈ। ਸਚਿਆਰ ਬਣਨ ਵਾਲਾ ਮਨ ਸਤਿਗੁਰ ਦੀ ਮੱਤ ਰੂਪੀ ਆਧਾਰ (ਅਹਿਰਣ) ’ਤੇ ਟਿਕਣ ਦੀ ਸੋਝੀ
ਪ੍ਰਾਪਤ ਕਰਕੇ ਤੱਤ ਗਿਆਨ ਰੂਪੀ ਵੇਦ ਦੇ ਔਜ਼ਾਰ ਰਾਹੀਂ ਤਰਾਸ਼ਿਆ ਜਾਂਦਾ ਹੈ।
ਭਉ ਖਲਾ ਅਗਨਿ ਤਪ ਤਾਉ ॥
ਖਲਾ:
ਤਰਾਸ਼ਨ ਲਈ ਭੱਠੀ ਦੀ
ਅੱਗ ਨੂੰ ਹਵਾ ਦੇਣ ਦੀ ਜੁਗਤ।
ਜਿਵੇਂ ਸੁਨਿਆਰਾ ਸੋਨੇ ਨੂੰ ਤਪਾ-ਤਪਾ ਕੇ ਖੋਟ ਕੱਢਦਾ ਹੈ ਅਤੇ ਖਲਾ ਰਾਹੀਂ
ਸੇਕ ਹੋਰ ਵਧਾਉਂਦਾ ਜਾਂਦਾ ਹੈ। ਸਚਿਆਰ ਬਣਨ ਵਾਲਾ ਮਨ ਰੱਬੀ ਰਜ਼ਾ (ਰੱਬੀ ਨਿਯਮਾਵਲੀ, ਨਿਰਮਲ ਭਉ)
ਵਿਚ ਟਿਕੇ ਰਹਿਣ ਲਈ ਜਿਉਂ-ਜਿਉਂ ਸੱਚ ਦੇ ਗਿਆਨ ਦੇ ਸੇਕ ਨਾਲ ਹੋਰ (ਖਲਾ) ਵਧਾਉਂਦਾ ਰਹਿੰਦਾ ਹੈ
ਤਿਉਂ-ਤਿਉਂ ‘ਗਿਆਨ ਅਗਨੁ’ ਨਾਲ ਮਨ ਦੀ ਮੱਤ ਦੀ ਖੋਟ ਸੜਦੀ ਜਾਂਦੀ ਹੈ। ਸਾਰੀ ਖੋਟ, ਕੂੜ ਸਾੜ ਕੇ
ਮਨ ਦੀ ਪਵਿਤ੍ਰਤਾ ਹੀ ‘ਕੰਚਨ ਸੁਵਿੰਨਾ’ ਦੀ ਪ੍ਰਾਪਤੀ ਹੈ।
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਸਚਿਆਰ ਬਣਨ ਵਾਲਾ ਮਨ ਸਤਿਗੁਰ ਦੀ ਮੱਤ ਰਾਹੀਂ ਪ੍ਰੇਮ ਦੇ ਭਾਂਡੇ ਵਿਚ ਢਲਦਾ
ਜਾਂਦਾ ਹੈ। ਜਿਸ ਵਿਚ ਮਿੱਠੀ ਬੋਲੀ, ਨਿਮਰਤਾ, ਹਮਦਰਦੀ ਦਾ ਅੰਮ੍ਰਿਤ ਨਿਜ ਘਰ ਅੰਤਰ-ਆਤਮੇ ਤੋਂ ਭਾਵ
ਰੱਬੀ ਦਰ ਤੋਂ ਸਤਿਗੁਰ ਦੀ ਮੱਤ ਰਾਹੀਂ ਪੁਆਉਂਦਾ ਰਹਿੰਦਾ ਹੈ।
ਘੜੀਐ ਸਬਦੁ ਸਚੀ ਟਕਸਾਲ ॥
ਸਤਿਗੁਰ ਦੀ ਮੱਤ ਦੇ ਤੱਤ ਗਿਆਨ ਦੀ ਸੱਚੀ ਟਕਸਾਲ (ਚਟਸਾਲ) ਵਿਚ ਵਿਰਲੇ ਮਨ
ਦਾ ਆਚਰਣ (ਸ਼ਬਦ) ਘੜਿਆ ਜਾਂਦਾ ਹੈ, ਸ਼ਖ਼ਸੀਅਤ ਤਰਾਸ਼ੀ ਜਾਂਦੀ ਹੈ।
ਕੁਸੰਗਤ, ਕੂੜ ਦੀ ਬੋਲੀ ਛੱਡ ਕੇ, ਅਪਾਰ ਭਾਉ, ਪਿਆਰ ਦੀ ਬੋਲੀ ਵਾਲਾ ਮਨ ਦਾ
ਸੁਭਾਅ ਘੜਿਆ ਜਾਣਾ ਹੀ ‘ਸ਼ਬਦ’ ਦੀ ਘਾੜਤ ਕਹਿਲਾਉਂਦੀ ਹੈ।
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਜੋ ਮਨ ਸਚਿਆਰ ਬਣਨ ਲਈ ਨਿਜ ਘਰ, ਰੱਬੀ ਦਰਬਾਰ ਦੀ ਇਕਮਿਕਤਾ ਮੰਗਦਾ ਹੈ,
ਉਸੀ ਵਿਰਲੇ ਮਨ ਨੂੰ ਰੱਬ (ਨਦਰੀ) ਦੀ, ਸਤਿਗੁਰ ਦੀ ਮੱਤ (ਨਦਰਿ) ਤੋਂ ਤੱਤ ਗਿਆਨ (ਕਰਮ) ਮਿਲਦਾ
ਹੈ। ਵਿਰਲਾ ਮਨ ਤੱਤ ਗਿਆਨ ਅਨੁਸਾਰ ਦ੍ਰਿੜਾਈ ਗਈ ਨਿਯਮਾਵਲੀ (ਕਾਰ) ਅਧੀਨ ਜਿਊਂਦਾ ਹੈ ਭਾਵ ਕੂੜਿਆਰ
ਤੋਂ ਸਚਿਆਰ ਬਣਨ ਦੀ ਕਾਰ ਕਮਾਉਂਦਾ ਹੈ। (ਇਸ ਯਾਤਰਾ ਦਾ ਆਰੰਭ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ
ਕੂੜਿਆਰ ਤੋਂ ਸਚਿਆਰ ਬਣਨ ਦੀ ਤਾਂਘ ਰੱਖਣ ਵਾਲੇ ‘ਮਨ’ ਨੇ ਸ਼ੁਰੂ ਕੀਤੀ ਸੀ।)
ਨਾਨਕ ਨਦਰੀ ਨਦਰਿ ਨਿਹਾਲ ॥38॥
ਨਾਨਕ ਜੀ ਅਦ੍ਵੈਤ ਅਵਸਥਾ ਭਾਵ ਸਚਖੰਡ ਦੀ ਅਵਸਥਾ ਨੂੰ ਮਾਣਦਿਆਂ ਆਖਦੇ ਹਨ
ਕਿ ਰੱਬ (ਨਦਰੀ) ਦੀ ਨਦਰਿ, ਕਿਰਪਾ, ਦ੍ਰਿਸ਼ਟੀ ਇਹੋ ਹੈ ਕਿ ਉਹ ਸਤਿਗੁਰ ਦੀ ਮੱਤ ਰਾਹੀਂ ਤੱਤ ਗਿਆਨ
ਲਈ ਜਾਂਦਾ ਹੈ। ਵਿਰਲਾ ਮਨ ਸਤਿਗੁਰ ਦੇ ਤੱਤ ਗਿਆਨ ਰਾਹੀਂ ਕੂੜ ਤੋਂ ਛੁੱਟ ਕੇ, ਰੱਬੀ ਮਿਲਣ ਦੀ ਕਾਰ
ਕਮਾ ਕੇ ਕਾਮਯਾਬ (ਨਿਹਾਲ) ਹੁੰਦਾ ਹੈ। ਇਹੋ ‘ਕਾਰਜ ਰਾਸ’ ਹੋਣਾ ਕਹਿਲਾਉਂਦਾ ਹੈ। ਕੂੜ ਦੀ ਪਾਲ
ਟੁੱਟਣਾ ਅਤੇ ਸਚਿਆਰ ਹੋ ਜਾਣਾ, ਜਿਸਦਾ ਸਦਕਾ ਨਿਜ ਘਰ, ਰੱਬੀ ਦਰਬਾਰ ਦੀ ਸਦੀਵੀ ਇਕਮਿਕਤਾ ਮਿਲ
ਜਾਂਦੀ ਹੈ। ਅਕਾਲਮੂਰਤਿ, ਅਜੂਨੀ ਰੱਬ ਜੀ ਵਿਚ ਸਮਾ ਜਾਣਾ ਹੀ ਇਕਮਿਕਤਾ ਹੈ। ਇਹੋ ਸਦੀਵੀ ਅਮਰ ਜੀਵਨ
ਹੈ। ਰੱਬ ਨਾਲ ਇਕਮਿਕ ਹੋਣ ਲਈ ਵਿਰਲਾ ਮਨ ਨਿਰੰਕਾਰ, ਨਿਰਮਲ ਰੱਬ ਵਿਚ ਸਮਾਅ ਜਾਂਦਾ ਹੈ। ਇਹੋ
ਅਵਸਥਾ ਜਿਊਂਦਿਆਂ ਵਿਕਾਰ, ਕੂੜ ਜਮਾਂ ਤੋਂ ਮੁਕਤੀ ਹੁੰਦੀ ਹੈ।
ਜੋ ਕੋਈ ਮਨੁੱਖ ਮਨ ਕਰਕੇ ਜਾਣਨਾ ਚਾਹੁੰਦਾ ਹੈ ਕਿ ‘ਸਚਿਆਰ ਕਿਵੇਂ ਬਣਨਾ
ਹੈ’ ਤਾਂ ਕਿ ਨਿਜਘਰ ਵਿਚ ਇਕਮਿਕਤਾ ਮਿਲ ਜਾਵੇ ਤਾਂ ਉਸ ਲਈ ਸਲੋਕ ਵਿਚ ਦੱਸਿਆ ਗਿਆ ਹੈ ਕਿ ਸਭ ਦੇ
ਉਪਰ ਰੱਬੀ ਰਜ਼ਾ ਦਾ ਹੁਕਮ, ਨਿਯਮ ਚਲਦਾ ਹੈ, ਉਸ ਰੱਬੀ ਰਜ਼ਾ ਵਿਚ ਚੱਲ ਕੇ ਕੂੜ ਛੁੱਟਦੀ ਹੈ ਅਤੇ
ਰੱਬੀ ਦਰਬਾਰ ਵਿਚ ਇਕਮਿਕਤਾ ਮਿਲ ਜਾਂਦੀ ਹੈ।
ਵੀਰ ਭੁਪਿੰਦਰ ਸਿੰਘ