. |
|
ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਰੱਬ ਦੇ ਨਿਯਮ ਵਿਚ ਮਨ ਨੂੰ ਸਚਿਆਰ ਬਣਾਉਣ ਲਈ ਪਵਣ ਰੂਪੀ ਗੁਰੂ, ਸੰਤੋਖ
ਰੂਪੀ ਪਿਤਾ ਅਤੇ ਸੁਰਤ, ਮੱਤ ਅਤੇ ਬੁੱਧ ਦੀ ਧਰਤੀ ਮਿਲੀ ਹੈ, ਜਿਸ ’ਤੇ ਵੱਡੇ ਰੱਬ ਦਾ (ਮਹਤੁ)
ਹੁਕਮ ਚਲਦਾ ਹੈ ਤਾਂ ਕਿ ਹਰੇਕ ਮਨੁੱਖ ਰੱਬੀ ਰਜ਼ਾ ਨੂੰ ਸਮਝ ਕੇ, ਉਸ ਅਨੁਸਾਰ ਤੁਰ ਕੇ ਨਿਜਘਰ, ਰੱਬੀ
ਦਰਬਾਰ ਨਾਲ ਅਭੇਦ ਹੋ ਸਕੇ, ਇਕਮਿਕ ਹੋ ਸਕੇ, ਸਦੀਵੀ ਆਨੰਦ ਵਾਲਾ ਆਤਮਕ ਜੀਵਨ ਜਿਊ ਸਕੇ।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਵਿਰਲਾ ਮਨ ਗਿਆਨ ਰੂਪੀ ਦਿਵਸ ਦੇ ਚਾਨਣੇ ’ਚ ਦੋਵੇਂ ਰਾਤਾਂ (ਚੈਨ ਵਾਲੀ
ਸਕਾਰਾਤਮਕ ਰਾਤ/ਬੇਚੈਨੀ ਵਿਚ, ਨੀਂਦ ਨਾ ਪੈਣ ਵਾਲੀ ਨਕਾਰਾਤਮਕ ਰਾਤ) ਦੀ ਸੋਝੀ ਪ੍ਰਾਪਤ ਕਰਦਾ ਹੈ।
ਜੈਸੀ ਰਾਤ ਬੀਤੀ ਹੋਵੇ ਦਿਨ ਵੀ ਉਸ ਅਨੁਸਾਰ ਹੀ ਹੁੰਦਾ ਹੈ। ਜੇਕਰ ਚੈਨ ਦੀ ਨੀਂਦ ਹੋਵੇ ਤਾਂ ਦਿਨ
ਤਰੋ-ਤਾਜ਼ਾ ਅਤੇ ਜੇਕਰ ਬੇਚੈਨੀ ਕਾਰਨ ਨੀਂਦ ਨਾ ਹੋਵੇ ਤਾਂ ਦਿਨ ਚਿੜਚਿੜਾ ਅਤੇ ਆਲਸ ਨਾਲ ਭਰਿਆ
ਹੁੰਦਾ ਹੈ। ਇਸੇ ਤਰ੍ਹਾਂ ਜੈਸੀ ਮੱਤ (ਦਾਈ) ਦਾ ਦੁੱਧ ਮਨ ਰਾਹੀਂ ਇੰਦਰੇ, ਗਿਆਨ-ਇੰਦਰਿਆਂ ਨੂੰ
ਮਿਲਦਾ ਹੈ ਵੈਸਾ ਹੀ ਦਿਵਸ ਰੂਪੀ ਜੀਵਨ, ਚੈਨ ਭਰਪੂਰ ਜ਼ਿੰਦਗੀ ਰੂਪੀ ਰਾਤਿ ਭਾਵ ਸੁਭਾਅ, ਖਿਆਲ ਬਣਦੇ
ਜਾਂਦੇ ਹਨ। ਇਸ ਤਰ੍ਹਾਂ ਵਿਰਲੇ ਮਨ ਦਾ ਰੋਮ-ਰੋਮ, ਅੰਗ-ਅੰਗ, ਇੰਦਰਾ, ਗਿਆਨ-ਇੰਦਰਾ ਦੀ ਖਿਡਾਵੀ
(ਦਾਈ) ਅਤੇ ਖਿਡਾਵਾ (ਦਾਇਆ) ਦੀ ਗੋਦ ਵਿਚ ਪ੍ਰਤਿਪਾਲਨਾ ਹੁੰਦੀ ਹੈ।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਵਿਰਲੇ ਮਨ ਨੂੰ ਗਿਆਨ ਰੂਪੀ ਦਿਵਸ ਰਾਹੀਂ ਸੋਝੀ ਪ੍ਰਾਪਤ
ਹੁੰਦੀ ਹੈ ਕਿ ਉਸ ਅੰਦਰ ਉਪਜਣ ਵਾਲਾ ਹਰੇਕ ਚੰਗਾ-ਮੰਦਾ ਖਿਆਲ ਨਿਜ ਘਰ, ਰੱਬੀ ਦਰਬਾਰ ਦੇ
ਧਰਮ (ਰੱਬ ਜੀ) ਵਲੋਂ ਵਾਚਿਆ ਜਾ ਰਿਹਾ ਹੈ। ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ
ਕਮਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ : 855)
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਵਿਰਲੇ ਮਨ ਨੂੰ ਧਰਮ ਦੀ ਨਜ਼ਰ ਪ੍ਰਾਪਤ
ਹੁੰਦੀ
ਹੈ, ਜਿਸ ਅਧੀਨ ਦਿਸ ਪੈਂਦਾ ਹੈ ਕਿ ਸਤਿਗੁਰ ਦੀ ਮੱਤ ਅਨੁਸਾਰ ਰੱਬੀ ਨੇੜਤਾ ਮਿਲਦੀ ਹੈ ਅਤੇ
ਮਨ ਦੀ ਮੱਤ ਨਾਲ ਦੂਰੀ। ਇਸਦਾ ਸਦਕਾ ਵਿਰਲੇ ਮਨ ਦਾ ਰੋਮ-ਰੋਮ ਰੱਬੀ ਰਜ਼ਾ ਅਧੀਨ ਤੁਰਨ ਦਾ ਉੱਦਮ
ਕਰਦਾ ਹੈ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਵਿਰਲੇ ਮਨ ਦਾ ਹਰੇਕ ਇੰਦਰਾ/ਗਿਆਨ ਇੰਦਰਾ, ਰੋਮ-ਰੋਮ ਸਤਿਗੁਰ ਦੀ ਮੱਤ ਅਧੀਨ
ਰੱਬੀ ਕਾਰ ਭਾਵ ਰੱਬੀ ਨਿਯਮਾਵਲੀ (ਨਾਮ) ਵਿਚ ਟਿਕਣ ਦੀ ਮਿਹਨਤ ਕਰਦਾ ਹੈ (ਮਸਕਤਿ ਘਾਲਿ) ਅਤੇ
ਨਿਜਘਰ ਵਲ ਵੱਧਦਾ ਜਾਂਦਾ ਹੈ ਭਾਵ ਇਕਮਿਕਤਾ ਮਾਣਦਾ ਹੈ।
ਜੋ ਕੋਈ ਹਿਰਦਾ ਵਿਰਲਾ ਬਣਨ ਲਈ ਸਤਿਗੁਰ ਦੀ ਮੱਤ ਅਧੀਨ ਸਦਾ ਰੱਬੀ
ਨਿਯਮਾਵਲੀ ਵਿਚ ਟਿਕਦਾ ਹੈ, ਉਹੀ ਵਿਰਲਾ ਮਨ ਬਣ ਕੇ ਰੱਬੀ ਇਕਮਿਕਤਾ ਪ੍ਰਾਪਤ ਕਰਦਾ ਹੈ।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥
ਨਾਨਕ ਜੀ ਆਖਦੇ ਹਨ ਕਿ ਨਿਜ ਘਰ, ਰੱਬੀ ਦਰਬਾਰ ਤੋਂ ਵਿਰਲੇ ਮਨ ਦੇ ਮੁੱਖ
ਉੱਤੇ ਪ੍ਰਕਾਸ਼ (ਮੁੱਖ ਉਜਲੇ) ਪੈ ਜਾਂਦਾ ਹੈ, ਮੁੱਖ ਉਜਲਾ ਹੋ ਜਾਂਦਾ ਹੈ, ਸਦੀਵੀ ਚਾਨਣ ਹੋ ਜਾਂਦਾ
ਹੈ, ਨਤੀਜਤਨ ਉਸਦਾ ਜਗਤ, ਇੰਦਰੇ, ਗਿਆਨ-ਇੰਦਰੇ, ਰੋਮ-ਰੋਮ, ਅੰਗ-ਅੰਗ ਅਤੇ ਹਰੇਕ ਖਿਆਲ ਕੂੜ ਮੈਲ
ਤੋਂ ਛੁੱਟ ਜਾਂਦਾ ਹੈ ਅਤੇ ਰੱਬੀ ਦਰਬਾਰ ਵਿਚ ਇਕਮਿਕਤਾ ਪ੍ਰਾਪਤ ਹੋ ਜਾਂਦੀ ਹੈ। ਜਿਸਦਾ ਸਦਕਾ
ਵਿਰਲੇ ਮਨ ਨੂੰ ਬੇਮਿਸਾਲ ਅਨੰਦ ਪ੍ਰਾਪਤ ਹੁੰਦਾ ਹੈ। ਬੇਮਿਸਾਲ ਮਾਲਿਕ ਨਾਲ ਜੁੜ ਕੇ
ਬੇਮਿਸਾਲ, ਬੇਅੰਤ ਆਨੰਦ ਦੀ ਪ੍ਰਾਪਤੀ ਦੀ ਅਵਸਥਾ ਬਣਦੀ ਹੈ।
ਸੰਮਪੂਰਨ ਜਪੁ ਬਾਣੀ ਦੀ ਵਿਚਾਰ ਦੀ ਆਡੀਓ
PENDRIVE
ਵਿਚ ਲੈਣ ਲਈ ਸੰਪਰਕ ਕਰੋ:
109, Mukherji Park, Tilak
Nagar, New Delhi – 110018, Phone: 01125981163, 7838525758, Email:
[email protected]
ਜਪੁ ਬਾਣੀ ਦੀ ਵਿਚਾਰ
YouTube ਤੇ ਵੀ ਵੇਖੀ ਜਾ ਸਕਦੀ
ਹੈ:
https://goo.gl/6mhn2g
ਵੀਰ ਭੁਪਿੰਦਰ ਸਿੰਘ
|
. |