. |
|
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਭਾਗ ਦਸਵਾਂ)
ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ
ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ
ਕਿਤਨੇ ਕੁ ਜਾਗ੍ਰਿਤ ਹਨ?
ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ
ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ
ਪੰਜਵਾਂ ਕਕਾਰ ਕੜਾ,
ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---
ਵਿਸ਼ੇਸ਼ ਨੋਟ-
ਚੇਤੇ ਰਹੇ
"ੴ"
ਤੋਂ
"ਤਨੁ, ਮਨੁ ਥੀਵੈ ਹਰਿਆ"
ਤੀਕ ਕੇਵਲ ਇਹੀ ਹੈ
"ਸੱਚੀ ਬਾਣੀ ਅਤੇ ਗੁਰਬਾਣੀ ਦਾ
ਦਾਇਰਾ"। ਇਸ ਤੋਂ ਅੱਗੇ-ਪਿਛੇ
ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।
(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)
ਅਜੋਕਾ ਦਸਮ ਗ੍ਰੰਥ ਅਤੇ ਵਿਸ਼ਾ ‘ਕਾਮ’ ? - ਇੱਕ ਨਵੀਂ ਸ਼ੁੱਤਰੀ:-
(ੳ) - ਸੰਸਾਰ ਭਰ ਦੇ
ਇਤਿਹਾਸ `ਚ ਇਹ ਮਾਨ ਕੇਵਲ
"ਗੁਰੂ ਦਰ" ਨੂੰ ਹੀ ਪ੍ਰਾਪਤ ਹੈ ਕਿ
ਸੰਸਾਰ ਤਲ `ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ
‘ਕਾਮ’ ਨੂੰ ਪਹਿਲੀ ਵਾਰ
"ਸਦਾਚਾਰਕ"
ਅਤੇ
"ਵਿਭਚਾਰਕ ਪੱਖ"
ਭਾਵ
‘ਕਾਮ’
ਦੇ ਦੋ ਵਿਰੋਧੀ ਪੱਖਾਂ ਨੂੰ
ਪੂਰੀ ਤਰ੍ਹਾਂ ਨਿਖੇੜ ਕੇ ਪ੍ਰਗਟ ਕੀਤਾ
ਅਤੇ ਗੁਰਬਾਣੀ ਰਾਹੀਂ
ਸਮੂਹ ਲੋਕਾਈ ਤੀਕ ਪਹੁੰਚਾਇਆ ਵੀ ਹੈ।
ਇਸ ਤਰ੍ਹਾਂ ਗੁਰਦੇਵ ਨੇ ਜਿੱਥੇ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਕਾਮ ਦੇ
"ਸਦਾਚਾਰਕ
ਅਥਵਾ
ਆਦਰਸ਼ਕ ਪੱਖ"
ਨੂੰ:-
"ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ"
(੫੯੧-੯੨) ਅਤੇ
"ਠਾਕੁਰੁ ਏਕੁ ਸਬਾਈ ਨਾਰਿ"
(ਪੰ: ੯੩੩) ਪੁਨ:
"ਸਭਨਾ ਖਸਮੁ ਏਕੁ ਹੈ, ਗੁਰਮੁਖਿ ਜਾਣੀਐ"
(ਪੰ: ੧੨੯੦) ਆਦਿ ਫ਼ੁਰਮਾਨ
ਭਾਵ, ਸਮਾਜਿਕ ਤਲ `ਤੇ ਭਾਵੇਂ ਕੋਈ ਮਨੁੱਖ ਹੋਵੇ ਜਾਂ ਇਸਤ੍ਰੀ, ਪਰ
ਗੁਰਬਾਣੀ ਅਨੁਸਾਰ ਅਸੀਂ ਸਾਰੇ ਪ੍ਰਭੂ ਦੀਆਂ ਜੀਵ ਇਸਤ੍ਰੀਆਂ ਹੀ ਹਾਂ। ਇਸ ਤਰ੍ਹਾਂ ਗੁਰਬਾਣੀ `ਚ
ਗੁਰਦੇਵ ਨੇ ਹਰੇਕ ਜੀਵ ਇਸਤ੍ਰੀ ਰਾਹੀਂ ਪ੍ਰਭੂ ਮਿਲਾਪ ਦੀਆਂ ਘਟੋ-ਘਟ ੯੦% ਮਿਸਾਲਾਂ ਪਤੀ-ਪਤਨੀ ਦੇ
ਸੰਸਾਰਕ ਪਵਿਤ੍ਰ ਤੇ ਸਦਾਚਾਰਕ ਰਿਸ਼ਤੇ `ਤੇ ਆਧਾਰਤ ਕਰਕੇ ਦਿੱਤੀਆਂ ਹੋਈਆਂ ਹਨ। ਇਸ ਤਰੀਕੇ ਗੁਰਦੇਵ
ਨੇ ਗੁਰਬਾਣੀ ਰਾਹੀਂ ਸਮੂਚੇ ਮਾਨਵ ਸਮਾਜ ਦੇ ਸਦਾਚਾਰਕ ਜੀਵਨ ਨੂੰ ਇਤਨੀਆਂ ਬੁਲੰਦੀਆਂ ਤੀਕ
ਪਹੁੰਚਾਇਆ ਹੈ, ਜਿਸ ਤੋਂ ਮਨੁੱਖ ਜੀਂਦੇ-ਜੀਅ ਗੁਰੂ-ਗੁਰਬਾਣੀ ਦੀ ਸ਼ਰਣ `ਚ ਆ ਕੇ ਜੀਵਨ ਭਰ ਪ੍ਰਭੂ
ਮਿਲਾਪ ਵਾਲਾ ਆਤਮਕ ਅਨੰਦ ਮਾਨ ਸਕਦਾ ਹੈ।
ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਹ
"ਜਾ ਕਉ ਆਏ ਸੋਈ ਬਿਹਾਝਹੁ, ਹਰਿ
ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ, ਬਹੁਰਿ ਨ ਹੋਇਗੋ ਫੇਰਾ"
(ਪੰ: ੧੩) ਅਨੁਸਾਰ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ
ਜਾਂਦਾ ਹੈ। ਉਹ ਮੁੜ ਜੂਨਾਂ-ਜਨਮਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਨਹੀਂ ਆਉਂਦਾ; ਉਹ
"ਸਫਲ ਦੇਹ ਧੰਨਿ ਓਇ ਜਨਮੇ, ਪ੍ਰਭ
ਕੈ ਸੰਗਿ ਰਲੇ" (ਪੰ: ੧੨੨੭) ਅਥਵਾ
"ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ
ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਅਨੁਸਾਰ
ਉਨ੍ਹਾਂ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।
ਇਹ ਵੀ ਕਿ ਸਰੀਰ ਦੇ ਅੰਗ ਬੇਸ਼ੱਕ ਓਦੋਂ ਵੀ ਉਹੀ ਹੁੰਦੇ ਹਨ ਪਰ ਜਦੋੇਂ
ਮਨੁੱਖ ਉਨ੍ਹਾਂ ਅੰਗਾਂ ਨੂੰ ਸਰੀਰਕ ਅਧਿਯਣ, ਤੰਦਰੁਸਤੀ, ਇਲਾਜ ਜਾਂ ਡਾਕਟਰੀ ਵਿਗਿਆਨ ਪੱਖੋਂ ਯੋਗ
ਸੀਮਾ `ਚ ਰਹਿ ਕੇ ਵਰਤੋਂ ਕਰਦਾ ਹੈ ਤਾਂ ਓਦੋਂ
‘ਕਾਮ ਅੰਗਾਂ’
ਦੀ ਉਹ ਸਮੂਚੀ ਵਰਤੋਂ
ਸਦਾਚਾਰਕ ਤੇ ਆਦਰਸ਼ਕ
ਸੀਮਾ `ਚ ਹੀ ਹੁੰਦੀ ਅਤੇ ਅਖਵਾਉਂਦੀ ਵੀ ਹੈ ਨਾ ਕਿ
"ਵਿਭਚਾਕਕ"।
(ਅ) ਇਸ ਦੇ ਉਲਟ,
ਗੁਰਬਾਣੀ `ਚ ਗੁਰਦੇਵ ਨੇ
‘ਕਾਮ’ ਦੇ
"ਵਿਭਚਾਰਕ"
ਪੱਖ ਨੂੰ ਅਤਿ ਦਰਜੇ ਦਾ
ਦੂਸ਼ਿਤ
ਤੇ ਸਮੂਚੇ ਮਨੁੱਖ ਸਮਾਜ ਦੀ ਤਬਾਹੀ ਦਾ ਕਾਰਣ ਦੱਸਣ `ਚ ਵੀ ਢਿੱਲ ਨਹੀਂ ਕੀਤੀ। ਇਸੇ ਲਈ ਗੁਰਦੇਵ ਨੇ
ਗੁਰਬਾਣੀ `ਚ ਹੀ ਉਸ ਪੱਖੋਂ ਮਨੁੱਖ ਹੋਵੇ ਜਾਂ ਇਸਤ੍ਰੀ ਦੋਨਾਂ ਨੂੰ ਸਮੂਹਿਕ ਤੌਰ `ਤੇ ਅਤੇ
ਵੱਖਰੇ-ਵੱਖਰੇ ਤੌਰ `ਤੇ ਵੀ, ਪੂਰੀ ਤਰ੍ਹਾਂ ਵਰਜਿਆ ਤੇ ਖ਼ਬਰਦਾਰ ਕੀਤਾ ਹੋਇਆ ਹੈ।
ਫ਼ਿਰ ਉਨ੍ਹਾਂ ਤੋਂ ਅਜਿਹੀ ਭੁੱਲ ਭਾਵੇਂ ਕਿਵੇਂ ਵੀ ਹੋਈ ਹੋਵੇ, ਪਰ ਮਨੁੱਖਾ
ਜਨਮ ਸਮੇਂ ਅਜਿਹੀ ਕੋਤਾਹੀ ਉਨ੍ਹਾਂ ਦੇ ਦੁਰਲਭ ਮਨੁੱਖਾ ਜਨਮ ਨੂੰ ਮੁੜ ਬਿਰਥਾ ਕਰ ਦਿੰਦੀ ਹੈ। ਉਹ
ਜੀਂਦੇ ਜੀਅ ਹੀ ਆਪਣੇ ਲਈ ਆਤਮਕ ਮੌਤ ਸਹੇੜ ਲੈਂਦੇ ਹਨ ਅਤੇ ਉਸੇ ਦਾ ਨਤੀਜਾ ਹੁੰਦਾ ਹੈ ਕਿ,
ਗੁਰਬਾਣੀ ਅਨੁਸਾਰ ਉਸ ਮਨੁੱਖਾ ਜਨਮ ਦੌਰਾਨ ਉਨ੍ਹਾਂ ਨੂੰ ਕੀਤੇ ਕੁਕਰਮਾਂ ਦੇ ਆਧਾਰ `ਤੇ ਮੌਤ ਤੋਂ
ਬਾਅਦ ਮੁੜ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਉਸੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਤਾਂ ਤੇ
ਕੁੱਝ ਸੰਬੰਧਤ ਫ਼ੁਰਮਾਨ:-
"ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ
ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ, ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ, ਕੁਰੂਪਿ
ਕੁਸੋਹਣੀ, ਪਰਹਰਿ ਛੋਡੀ ਭਤਾਰਿ" (ਪੰ:
੮੯-੯੦) ਹੋਰ
"ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ॥ ਸਾ ਕੁਸੁਧ ਸਾ ਕੁਲਖਣੀ, ਨਾਨਕ
ਨਾਰੀ ਵਿਚਿ ਕੁਨਾਰਿ" (ਪੰ: ੬੫੨) ਹੋਰ
"ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥
ਅੰਤ ਕੀ ਬਾਰ ਮੂਆ ਲਪਟਾਨਾ" (ਪੰ: ੧੧੬੪-੬੫)
"ਪਰ ਘਰਿ ਚੀਤੁ ਮਨਮੁਖਿ ਡੋਲਾਇ॥ ਗਲਿ ਜੇਵਰੀ ਧੰਧੈ ਲਪਟਾਇ॥ ਗੁਰਮੁਖਿ
ਛੂਟਸਿ ਹਰਿ ਗੁਣ ਗਾਇ" (ਪੰ: ੨੨੬) ਪੁਨਾ:
"ਨਿਮਖ ਕਾਮੁ ਸੁਆਦੁ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ।। ਘੜੀ ਮੁਹਤ ਰੰਗ
ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ"
(ਪੰ: ੪੦੩)
ਬਲਕਿ ਇਥੋਂ ਤੀਕ ਵੀ ਫ਼ੁਰਮਾਇਆ ਹੈ ਕਿ:-
"ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ"
(ਪੰ: ੨੮) ਅਥਵਾ
"ਬਿਖੁ ਕਾ ਕੀੜਾ ਬਿਖੁ ਮਹਿ ਰਾਤਾ, ਬਿਖੁ ਹੀ ਮਾਹਿ ਪਚਾਵਣਿਆ"
(ਪੰ: ੧੨੭) ਆਦਿ. .
ਭਾਵ
ਮੋਹ ਮਾਇਆ `ਚ ਗ੍ਰਸੇ ਵਿਸ਼ੇ-ਵਿਕਾਰਾਂ ਨਾਲ ਭਰਪੂਰ
ਜੀਵਨ ਜੀਂਦੇ ਜੀਅ ਵੀ ਖੁਆਰੀਆਂ, ਨਾਮੋਸ਼ੀਆਂ, ਪ੍ਰੇਸ਼ਾਨੀਆਂ
ਤੇ ਅਉਗੁਣ ਭਰਪੂਰ ਗੰਦਗੀ ਦਾ ਕੀੜਾ ਹੁੰਦੇ ਹਨ; ਜਿਸ ਤੋਂ ਉਹ ਵੱਡੇ-ਵੱਡੇ ਜੁਰਮਾਂ ਤੇ ਗੁਣਾਹਾਂ ਦੇ
ਗਹਿਰੇ ਖੂਹ `ਚ ਡਿਗਣ ਤੱਕ ਦਾ ਕਾਰਣ ਵੀ ਬਣ ਜਾਂਦੇ ਹਨ। ਉਨ੍ਹਾਂ ਰਾਹੀਂ ਆਪ ਮੁਹਾਰੇ ਜੀਂਦੇ ਜੀਅ
ਸਹੇੜੀ ਇਸ ਆਤਮਕ ਮੌਤ ਦਾ ਹੀ ਸਿੱਟਾ, ਗੁਰਬਾਣੀ ਅਨੁਸਾਰ ਉਹ ਸਰੀਰਕ ਮੌਤ ਤੋਂ ਬਾਅਦ ਵੀ ਮਨੁੱਖਾ
ਜਨਮ ਦੌਰਾਨ ਕੀਤੇ ਕੁਕਰਮਾਂ ਤੇ ਗੁਣਾਹਾਂ `ਤੇ ਆਧਾਰਤ, ਮੁੜ ਉਨ੍ਹਾਂ ਹੀ ਭਿੰਨ-ਭਿੰਨ ਕਰਮ-ਭੋਗੀ
ਜਨਮਾਂ-ਜੂਨਾਂ ਤੇ ਗਰਭਾਂ ਦੇ ਲੰਮੇ ਗੇੜ `ਚ ਪਾ ਦਿੱਤੇ ਜਾਂਦੇ ਹਨ।
ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਜਿਸ ਲਮੇਂ
ਗੇੜ ਚੋਂ ਕੱਢ ਕੇ ਪ੍ਰਭੂ ਨੇ ਜੀਵ ਨੂੰ
"ਮਿਲੁ ਜਗਦੀਸ ਮਿਲਨ ਕੀ
ਬਰੀਆ॥
ਚਿਰੰਕਾਲ
ਇਹ ਦੇਹ ਸੰਜਰੀਆ"
(ਪ: ੧੭੬) ਅਥਵਾ
"ਭਈ ਪਰਾਪਤਿ ਮਾਨੁਖ
ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ"
(ਪੰ: ੧੨) ਭਾਵ ਫ਼ਿਰ ਤੋਂ ਮਨੁੱਖਾ ਜੂਨ ਤੇ ਜਨਮ ਵਾਲੀ ਇਹ
ਬਰੀਆ
ਤੇ
ਦੁਰਲਭ ਅਵਸਰ
ਬਖ਼ਸ਼ਿਆ ਹੁੰਦਾ ਹੈ।
(ੲ) ਜਦਕਿ, ਗੁਰਬਾਣੀ
`ਚ ਅਜਿਹੇ ਫ਼ੁਰਮਾਨ ਵੀ ਬਹੁਤ ਹਨ ਜਦੋਂ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ
"ਕਾਮ, ਕ੍ਰੋਧ, ਲੋਭ ਮੋਹ ਤੇ
ਹੰਕਾਰ" ਭਾਵ ਇਨ੍ਹਾਂ ਪੰਜਾਂ ਵਿਕਾਰਾਂ ਵਾਲੇ
ਵਿਸ਼ੇ ਨੂੰ ਸਮੂਹਿਕ ਤੌਰ `ਤੇ ਤੇ ਉਹ ਵੀ ਹਰ ਪੱਖੋਂ ਸਪਸ਼ਟ ਕਰਕੇ ਨਿਭਾਇਆ ਹੋਇਆ ਹੈ। ਮਿਸਾਲ ਵਜੋਂ:-
"ਐਸੋ ਗੁਨੁ ਮੇਰੋ ਪ੍ਰਭ ਜੀ ਕੀਨ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ
ਦੂਰਿ ਕੀਨ" (ਪੰ: ੭੧੬)। ਅਥਵਾ
"ਪੰਚ ਦੂਤ ਮੁਹਹਿ ਸੰਸਾਰਾ॥
ਮਨਮੁਖ ਅੰਧੇ ਸੁਧਿ ਨ ਸਾਰਾ॥
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ,
ਪੰਚ ਦੂਤ, ਸਬਦਿ ਪਚਾਵਣਿਆ" (ਪੰ: ੧੧੩) ਅਤੇ
"ਬੈਰ ਬਿਰੋਧ
ਕਾਮ ਕ੍ਰੋਧ ਮੋਹ॥
ਝੂਠ ਬਿਕਾਰ ਮਹਾ
ਲੋਭ
ਧ੍ਰੋਹ॥
ਇਆਹੂ ਜੁਗਤਿ ਬਿਹਾਨੇ ਕਈ ਜਨਮ॥ ਨਾਨਕ
ਰਾਖਿ ਲੇਹੁ ਆਪ ਕਰਿ ਕਰਮ" (ਪੰ: ੨੬੭-੬੮)
ਪੁਨਾ:
"ਪੰਚ ਬਿਕਾਰ ਮਨ ਮਹਿ ਬਸੇ
ਰਾਚੇ ਮਾਇਆ ਸੰਗਿ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ
ਰੰਗਿ" (ਪੰ: ੨੯੭) ਹੋਰ
"ਕਾਮ ਕ੍ਰੋਧ ਲੋਭ ਮੋਹ ਮੂਠੇ, ਸਦਾ ਆਵਾ ਗਵਣ॥
ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ,
ਮਿਟਤ ਜੋਨੀ ਭਵਣ" (ਪੰ:
੫੦੨) ਆਦਿ
(ਸ) ਦਰਅਸਲ ਹੱਥਲੇ
‘ਕਾਮ’
ਵਾਲੇ ਵਿਸ਼ੇ ਦੀ ਲੋੜ ਵੀ ਇਸ ਲਈ ਪਈ ਕਿਉਂਕਿ ਅੱਜ ਪੰਥ `ਚ
ਅਜੋਕੇ "ਦਸਮ ਗ੍ਰੰਥ’ ਨੂੰ ਆਧਾਰ ਬਣਾ ਕੇ ਤੇ ਉਸ "ਦਸਮ ਗ੍ਰੰਥ’ ਨੂੰ ਬਦੋਬਦੀ ‘ਦਸਮ ਪਿਤਾ’ ਨਾਲ
ਜੋੜ ਕੇ ਅਜਿਹੀਆਂ ਤੇ ਬੇ-ਸਿਰਪੈਰ ਦੀਆਂ ਆਵਾਜ਼ਾ ਪੈਦਾ ਕੀਤੀਆ ਜਾ ਰਹੀਆਂ ਹਨ ਜਿਵੇਂ:-
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਤੋਂ ਇਲਾਵਾ ਸੰਸਾਰ ਦੀਆਂ ਹੋਰ ਵੀ ਬਹੁਤੇਰਅਿਾਂ ਰਚਨਾਵਾਂ
`ਚ ਬਾਕੀ ਚਾਰ ਵਿਕਾਰਾਂ "ਕ੍ਰੋਧ,
ਲੋਭ, ਮੋਹ, ਹੰਕਾਰ" ਬਾਰੇ ਤਾਂ ਬਹੁਤ ਕੁੱਝ
ਲਿਖਿਆ ਮਿਲਦਾ ਹੈ ਜਦਕਿ
ਕਾਮ ਬਾਰੇ ਕਦੇ ਕਿਸੇ ਨੂੰ ਲਿਖਣ ਦੀ ਬਹੁਤੀ
ਜੁਰੱਤ ਹੀ ਨਹੀਂ ਸੀ ਹੋਈ। ਜਦਕਿ
"ਚਰਿਤ੍ਰੋ-ਪਾਖਿਆਨ"
ਵਾਲੀ ਰਚਨਾ ਦੇ ਕੇ ਪਹਿਲੀ ਵਾਰ "ਦਸਮੇਸ਼ ਜੀ ਨੇ ਇਸ ਪਾਸੇ
ਕਲਮ ਚੁੱਕੀ।
ਉਪ੍ਰੰਤ ਅਜਿਹੇ ਦੂਸ਼ਿਤ ਵਾਰਤਲਾਪਾਂ ਤੇ ਕਰਣੀਆਂ ਨੂੰ ਹਵਾ ਦੇਣ ਵਾਲੇ ਸ਼ਾਇਦ
ਇਤਨਾ ਵੀ ਨਹੀਂ ਜਾਣਦੇ ਕਿ ਇੱਕ ਪਤ੍ਰ ਦੇ ਉੱਤਰ `ਚ ਖ਼ੁੱਦ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ"
ਵੀ ਇਸ ਵਿਭਚਾਰ ਭਰਪੂਰ ਰਚਨਾ
"ਚਰਿਤ੍ਰੋ-ਪਾਖਿਆਨ" ਨੂੰ ਗੁਰੂ ਕ੍ਰਿਤ
ਮੰਨਣ ਤੋਂ ਇਨਕਾਰੀ ਹੈ। ਤਾਂ ਤੇ ਉਹ ਪਤ੍ਰ:-
ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ ਸਿੰਘ
ਸਾਹਿਬਾਨ ਦਾ ਫ਼ਤਵਾ: ਚੂੰਕਿ ਪੰਥ ਵਿੱਚ ਸਾਰੇ
"ਦਸਮ ਗ੍ਰੰਥ" ਨੂੰ ਗੁਰੂ ਜੀ ਦੀ ਕ੍ਰਿਤ ਮੰਨਣ ਅਤੇ ਨ ਮੰਨਣ ਵਾਲੇ, ਦੋ ਵੀਚਾਰਾਂ ਦੇ ਲੋਕ ਹਨ। ਇਸ
ਲਈ ਸਮੇਂ ਸਮੇਂ ਐਸੇ ਸ਼ੰਕੇ ਸ਼੍ਰੋ: ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਅਥਵਾ ਉਸ ਵਲੋਂ ਨਿੱਯਤ
ਧਾਰਮਿਕ ਸਲਾਹਕਾਰ ਕਮੇਟੀ ਪਾਸ ਸਾਮਾਧਾਨ ਲਈ ਆਉਂਦੇ ਰਹਿੰਦੇ ਹਨ। ਇੱਕ ਵਾਰ ਮਿਤੀ
6.7.73
ਨੂੰ ਚੰਡੀਗੜ "ਰਾਜ ਕਰੇਗਾ ਖਾਲਸਾ" ਅਤੇ "ਚਰਿਤ੍ਰੋ ਪਖਯਾਨ* ਵਾਰੇ ਪੁੱਛ ਪੁੱਜੀ। ਜਥੇਦਾਰ ਸ੍ਰੀ
ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਾਹਿਬਾਨ ਨੇ
ਇਹਨਾਂ ਪੁੱਛਾਂ ਦਾ ਜੋ ਉੱਤਰ ਦਿੱਤਾ, ਉਸ ਦੀ ਨਕਲ ਹੇਠਾਂ ਹਾਜ਼ਰ ਹੈ:-
________________________________________ ੴਵਾਹਿਗੁਰੂ ਜੀ ਕੀ ਫ਼ਤਹ॥
ਦਫ਼ਤਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ
ਨੰ: 36672 3/4-8-73,
ਸ੍ਰ: ਸੰਤੋਖ ਸਿੰਘ ਕਾਟੇਜ, ਲੋਅਰ ਮਾਲ, ਕਸਾਉਲੀ (ਹਿ: ਪ੍ਰ) ਪ੍ਰਯੋਜਨ: ਧਾਰਮਿਕ ਪੁਛ ਸਬੰਧੀ ਸ੍ਰੀ
ਮਾਨ ਜੀ, ਆਪ ਜੀ ਦੀ ਪੱਤਰਕਾ ਮਿਤੀ 6-7-73
ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ
ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ
ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-
1. "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ
ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ
ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ।
2.
"ਚਰਿਤ੍ਰੋ ਪਖਯਾਨ"
ਜੋ ਦਸਮ ਗ੍ਰੰਥ ਵਿੱਚ ਹਨ, ਇਹ "ਦਸ਼ਮੇਸ਼ ਬਾਣੀ"
ਨਹੀਂ. ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖ਼ੀਆਂ ਦਾ ਉਤਾਰਾ ਹੈ।
ਸ਼ੁਭ ਚਿੰਤਕ, ਸਹੀ-ਮੀਤ ਸਕੱਤਰ
(ਗੁਰਬਖ਼ਸ਼ ਸਿੰਘ) ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ।
ਪਤਾ ਨਹੀਂ ਕਿਉਂ? ਤਾਂ ਵੀ ਇਹ ਲੋਕ ਕਿਹੜੀਆਂ ਨਿਰਮੂਲ ਤੇ ਬੇਸਿਰਪੈਰ ਗੱਲਾਂ
ਦਾ ਪ੍ਰਚਾਰ ਕਰ ਰਹੇ ਹਨ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ, ਦਸਮੇਸ਼ ਪਿਤਾ ਨਾਲ ਜੋੜ
ਕੇ।
ਲੋੜ ਹੈ ਕਿ ਅਜਿਹੇ ਸੱਜਨ ਇਸ ਨਿਪਟ ਕੂੜ ਪ੍ਰਚਾਰ ਵੱਲ ਵਧਣ ਅਤੇ ਲੋਕਾਈ ਨੂੰ
ਇਸ ਦੂਸ਼ਿਤ ਪ੍ਰਚਾਰ ਵੱਲ ਪ੍ਰੇਰਣ ਤੋਂ ਪਹਿਲਾਂ, ਖ਼ੁਦ ਇਮਾਨਦਾਰੀ ਨਾਲ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰੋਂ, ਸੰਸਾਰ ਤਲ `ਤੇ ਸਭ ਤੋਂ
ਪਹਿਲੀ ਵਾਰੀ "ਕਾਮ ਦੇ
‘ਆਦਰਸ਼ਕ-ਸਦਾਚਾਰਕ ਪੱਖ’
ਅਤੇ
‘ਵਿਭਚਾਰਕ ਪੱਖ’
ਤੋਂ ਪੂਰੀ ਤਰ੍ਹਾਂ ਨਿਖੇੜ ਕੇ ਪੇਸ਼ ਕੀਤੇ ਹੋਏ, ਉਨ੍ਹਾਂ
ਦੋਨਾਂ ਪੱਖਾਂ ਦੀ, ਨਿਤਾਂਤ
"ਗੁਰੂ ਅਤੇ ਸਿੱਖ" ਦੀ ਭਾਵਣਾ ਅਤੇ
ਸਤਿਕਾਰ ਦੀ ਸੀਮਾ `ਚ ਰਹਿ ਕੇ ਅਧਿਯਣ ਕਰਣ।
ਉਹ ਲੋਕ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰੋਂ ਇਸ ਵਿਸ਼ੇ ਸੰਬੰਧੀ ਉਨ੍ਹਾਂ
ਦੋਨਾਂ ਵਿਰੋਧੀ ਪੱਖਾਂ ਨੂੰ ਪਹਿਚਾਨਣ, ਜਿਨ੍ਹਾਂ ਨੂੰ ਗੁਰਦੇਵ ਇੱਕ ਵਾਰ ਨਹੀਂ ਬਲਕਿ ਅਨੇਕਾਂ ਵਾਰ
ਬੜਾ ਖੋਲ ਕੇ ਕੇਵਲ ਪ੍ਰਗਟਾਇਆ ਹੀ ਨਹੀਂ ਕੀਤਾ, ਮਨੁੱਖ ਨੂੰ ਉਸ ਦੇ ਅਤੀ ਨਿਵਾਣ ਵਾਲੇ
ਵਿਭਚਾਰਕ ਪੱਖ ਤੋਂ ਸਖ਼ਤੀ ਨਾਲ
ਬਚਾਇਆ ਵੀ ਹੋਇਆ ਹੈ। ਉਪ੍ਰੰਤ ਉਹ ਸੱਜਨ
ਦੋਨਾਂ ਪੱਖਾਂ ਤੋਂ ਆਉਣ ਵਾਲੇ ਵਿਰੋਧੀ ਨਤੀਜਿਆਂ ਤੋਂ ਆਪ ਵੀ ਸੁਚੇਤ ਤੇ ਸਪਸ਼ਟ ਹੋਣ ਉਪ੍ਰੰਤ
ਨਾਲ-ਨਾਲ ਸੰਸਾਰ ਨੂੰ ਵੀ ਸੁਚੇਤ ਕਰਣ।
ਨੋਟ- ਉਂਜ ਇਸ ‘ਕਾਮ’
ਵਾਲੇ ਵਿਸ਼ੇ ਨੂੰ ਲੈ ਕੇ
"ਕਾਮ ਦਾ ਸਦਾਚਾਰਕ
ਅਤੇ
ਵਿਭਚਾਰਕ ਪੱਖ"
ਦੇ ਸਿਰਲੇਖ ਹੇਠ ਅਸੀਂ ਗੁਰਮੱਤ ਪਾਠ ਨੰਬਰ
੧੮੫, ਬਹੁਤ ਪਹਿਲਾਂ ਤੋਂ ਦੇ ਚੁੱਕੇ ਹੋਏ ਹਾਂ, ਸੰਗਤਾਂ ਉਸ ਦਾ ਵੀ ਪੂਰਾ-ਪੂਰਾ ਲਾਭ ਲੈ ਸਕਦੀਆਂ
ਹਨ। (ਚਲਦਾ)
#418P-Xs06.16.02.16#p10
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’
ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ
ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No.418 P-X
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
(ਭਾਗ ਦਸਵਾਂ)
For all the Self Learning Gurmat Lessons including
recently started
"Gurmat Sndesh" Series (Excluding
Books) written by ‘Principal Giani
Surjit Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 350/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
web sites-
www.gurbaniguru.org
theuniqeguru-gurbani.com
gurmateducation centre.com
|
. |