. |
|
ਬਾਬਾ ਫਿਰ
ਮਕੇ ਗਇਆ...(2)
ਇਸ ਲੇਖ ਰਾਹੀਂ ਕੀ ਰੱਬ ਦੱਖਣ (ਦਵਾਰਕਾ-ਜਗਨਨਾਥ ਪੁਰੀ, ਜਾਂ ਪੱਛਮ (ਮੱਕੇ) ਵਿਚ ਹੀ ਵੱਸਦਾ ਹੈ,
ਦਾ ਖੰਡਨ ਕਰਦੇ ਹੋਏ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਸਰਬ ਵਿਆਪਕ ਹੈ। ਸਭ ਤੋਂ
ਪਹਿਲਾਂ ਪੇਸ਼ ਹੈ, ਭਗਤ ਕਬੀਰ ਜੀ ਦਾ ਇਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 1349 ਤੇ ਰਾਗ
ਬਿਭਾਸ ਪ੍ਰਭਾਤੀ ਵਿਚ ਸਸ਼ੋਭਿਤ ਹੈ:
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ
ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥1॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ
॥1॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ
ਏਹੀ ਠਉਰ ਮੁਕਾਮਾ ॥2॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ
ਰਾਖੇ ਏਕੈ ਮਾਹਿ ਨਿਧਾਨਾ ॥3॥ ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਦਿਲ ਮਹਿ ਕਪਟੁ
ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥4॥ ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹਾਰੇ ॥ ਕਬੀਰੁ
ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥5॥ ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ
॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥6॥
(ਗੁਰੂ ਗ੍ਰੰਥ ਸਾਹਿਬ, ਪੰਨਾ 1349)
ਅਰਥ: ਹੇ ਅਲਾਹ! ਹੇ ਰਾਮ! ਹੇ ਸਾਂਈ! ਤੂੰ ਮੇਰੇ ਤੇ ਮਿਹਰ ਕਰ, ਮੈਂ ਤੈਨੂੰ ਇਕ ਹੀ ਜਾਣ ਕੇ ਤੇਰਾ
ਨਾਮ ਸਿਮਰ ਕੇ ਜੀਵਾਂ, ਆਤਮਕ ਜੀਵਨ ਹਾਸਲ ਕਰਾਂ ॥1॥ ਰਹਾਉ॥
ਜੇ ਉਹ ਇਕ ਖੁਦਾ ਸਿਰਫ ਕਾਹਲਕੇ ਹੀ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ ਕਿਹਾ ਜਾਵੇ? (ਸੋ
ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ) ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ, ਇਸ
ਤਰ੍ਹਾਂ ਹਿੰਦੂ ਮੁਸਲਮਾਨਾਂ ਦੋਨਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥1॥
ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਦੇਸ਼ ਵਿਚ ਜਗਨਨਾਥ ਪੁਰੀ ਵਿਚ ਹੈ, ਮੁਸਲਮਾਨ ਆਖਦਾ ਹੈ
ਕਿ ਖੁਦਾ ਦਾ ਘਰ ਪੱਛਮ ਵੱਲ ਕਾਹਬੇ ਵਿਚ ਹੈ ਪਰ ਹੇ ਸੱਜਣ! ਆਪਣੇ ਦਿਲ ਵਿਚ ਰੱਬ ਨੂੰ ਭਾਲ, ਸਿਰਫ
ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ। ਉਸ ਦਾ ਮੁਕਾਮ ਹੈ ॥2॥
ਬ੍ਰਾਹਮਣਾ ਚੌਵੀ ਇਕਾਦਸ਼ੀਆਂ ਦੇ ਰਾ ਰੱਖਣ ਦੀ ਆਗਿਆ ਕਰਦੇ ਸਨ, ਕਾਜ਼ੀ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣ
ਦੀ ਹਦਾੲਤਿ ਕਰਦੇ ਹਨ। ਲੋਕੀ ਬਾਕੀ ਦੇ ਗਿਆਰਾਂ ਮਹੀਨੇ ਲਾਂਭੇ ਹੀ ਰੱਖ ਲੈਂਦੇ ਹਨ ਤੇ ਕੋਈ ਖਜ਼ਾਨਾ
ਇਕੋ ਹੀ ਮਹੀਨੇ ਵਿਚ ਲੱਭਦੇ ਹਨ ॥3॥
ਅਸਲ ਗੱਗ ਇਹ ਹੈ ਕਿ ਜੇ ਦਿਲ ਵਿਚ ਠੱਗੀ ਫਰੇਬ ਵੱਸਦਾ ਹੈ ਤਾਂ ਨਾਂਹ ਤਾਂ ਉੜੀਸੇ ਜਗਨ ਨਾਥ ਪੁਰੀ
ਵਿਚ ਇਸ਼ਨਾਨ ਕਰਨ ਦਾ ਕੋਈ ਲੲਭ ਹੈ, ਨਾ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫਾਇਦਾ ਹੈ, ਨਾਹ ਨਮਾਜ਼
ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ॥4॥
ਹੇ ਪ੍ਰਭੁ! ਇਹ ਸਾਰੇ ਇਸਤ੍ਰੀ ਮਰਦਾ ਜੋ ਤੂੰ ਫੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ, ਤੂੰ ਆਪ
ਹੀ ਇਨ੍ਹਾਂ ਵਿਚ ਵਸਦਾ ਹੈਂ। ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਤੂੰ ਹੀ ਰਾਮ ਹੈਂ। ਮੈਂ ਕਬੀਰ
ਤੇਰਾ ਅੰਜਾਣ ਬੱਚਾ ਹਾਂ, ਤੇਰੇ ਭੇਜੇ ਹੋਏ ਅਵਤਾਰ, ਪੈਗੰਬਰ ਮੈਨੂੰ ਸਭ ਆਪਣੇ ਦਿਸਦੇ ਹਨ॥5॥
ਕਬੀਰ ਆਖਦਾ ਹੈ - ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਹੀ ਸ਼ਰਣ ਪਵੋ, ਉਹੀ ਅੱਲ੍ਹਾ ਹੈ, ਉਹੀ
ਰਾਮ ਹੈ। ਹੇ ਬੰਦਿਓ! ਸਿਰਫ ਨਾਮ ਜਪੋ, ਯਕੀਨ ਜਾਣੋ, ਤਾਂ ਹੀ ਸੰਸਾਰ ਸਾਗਰ ਤੋਂ ਤਰ ਸਕੋਗੇ॥6॥
ਭਾਵ: ਸਰਬ ਵਿਆਪਕ ਰੱਬ ਨਾਹ ਉਚੇਚਾ ਕਾਹਬੇ ਵਿਚ ਬੈਠਾ ਹੈ, ਨਾਹ ਹੀ ਜਗਨ ਨਾਥ ਪੂਰੀ ਵਿਚ॥
ਅਖੀਰ ਵਿਚ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਪੇਸ਼ ਕਰਦੇ ਹਾਂ ਜਿਸ ਤੋਂ ਸਿੱਧ ਹੁੰਦਾ ਹੈ ਕਿ ਨਾ ਕੇਵਲ
ਗੁਰੂ ਨਾਨਕ (ਗੈਰ ਮੁਸਲਮਾਨ) ਮੱਕੇ ਗਏ ਅਤੇ ਉੱਥੇ ਜਾਕੇ ਇਹ ਭੀ ਸਮਝਾਇਆ ਕਿ ਰੱਬ ਹਰ ਥਾਂ ਵੱਸਦਾ
ਹੈ। ਇਸ ਵਾਰ ਤੋਂ ਉਸ ਵਕਤ ਦੇ ਮੁਸਲਮਾਨੀ ਪਹਿਰਾਵੇ ਬਾਰੇ ਭੀ ਜਾਣਕਾਰੀ ਮਿਲਦੀ ਹੈ -
ਬਾਬਾ ਫਿਰਿ ਮਕੇ ਗਇਆ, ਨੀਲ ਬਸਤ੍ਰ ਧਾਰਿ ਬਨਵਾਰੀ॥ ਆਸਾ ਹਥਿ, ਕਿਤਾਬ ਕਛਿ, ਕੂਜਾ, ਬਾਂਗ
ਮੁਸਲਾ ਧਾਰੀ॥ ਬੈਠਾ ਜਾਇ ਮਸੀਤ ਵਿਚਿ, ਜਿਥੈ ਹਾਜੀ ਹਜ ਗੁਜਾਰੀ॥ ਜਾ ਬਾਬਾ ਸੁਤਾ ਰਾਤਿ ਨੋ, ਵਲਿ
ਮਹਰਾਬੇ ਪਾਇ ਪਸਾਰੀ॥ ਲੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ॥ ਲਤਾਂ ਵਲਿ ਖੁਦਾਇ ਕੇ,
ਕਿਉ ਕਰਿ ਪਇਆ ਹੁਇ ਬਜਿਗਾਰੀ॥ ਟੰਗੋ ਪਕੜਿ ਘਸੀਟਿਆ, ਫਿਰਿਆ ਮਕਾ ਕਲਾ ਦਿਖਾਰੀ॥ ਹੋਇ ਹੈਰਾਨੁ,
ਕਰੇਨਿ ਜੁਹਾਈ॥
(ਵਾਰ 1 ਪਉੜੀ 32)
ਅਰਥ: ਬਾਬਾ (ਗੁਰੂ ਨਾਨਕ) ਫੇਰ ਮੱਕੇ ਨੂੰ ਗਿਆ, ਨੀਲੇ ਕੱਪੜੇ ਪਹਿਨ ਕੇ ਮਾਨੋ ਬਨਵਾਰੀ (ਹਰੀ) ਰੂਪ
ਧਾਰ ਕੇ। ਆਸਾ (ਸੌਦਾ) ਹੱਥ ਵਿਖੇ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ ਦੇਣ ਵਾਲਾ ਮੁਸੱਲਾ (ਆਸਣ)
ਭੀ ਕੋਲ ਹੈ। ਬਾਬਾ ਮਸੀਤ ਵਿਚ ਜਾ ਕੇ ਬੈਠ ਗਿਆ, ਜਿਥੇ ਹਾਜੀਆਂ ਨੇ ਹਜ ਕੀਤਾ ਹੋਇਆ ਸੀ। ਜਦੋਂ ਰਾਤ
ਪੈ ਗਈ ਤਾਂ ਬਾਬਾ (ਨਾਨਕ) ਮੱਕੇ ਵੱਲ ਲੱਤਾਂ-ਪੈਰ ਪਸਾਰ ਕੇ ਸੌ ਗਿਆ। ਜੀਵਣ ਨਾਮੀ, ਮੁੱਨੇ ਨੇ ਵੱਟ
ਕੇ ਲੱਤ ਦੀ ਚੋਟ ਬਾਬੇ ਨਾਨਕ ਦੇ ਮਾਰੀ ਤੇ ਕਿਹਾ, ‘ਕਿਹੜਾ ਨਾਸ਼ੁਕਰਾ ਕਾਫਰ ਇੱਥੇ ਸੁੱਤਾ ਹੈ।
ਲੱਤਾਂ ਖੁਦਾ (ਮੱਕੇ) ਵੱਲ ਕੀਤੀਆਂ ਹਨ, ਕਿਉਂ ਪਾਪੀ ਹੋ ਕੇ ਲੰਮਾ ਪੈ ਰਿਹਾ ਹੈ।’ (ਬਾਬੇ ਨਾਨਕ ਨੇ
ਕਿਹਾ ਲੱਤਾਂ ਉਧਰ ਕਰ ਦਿਓ ਜਿਧਰ ਰੱਬ (ਮੱਕਾ) ਨਹੀਂ) ਤਾਂ ਜਦ ਜੀਵਣ ਮੁੱਲੇ ਨੇ ਟੰਗਾਂ ਤੋਂ ਫੜ ਕੇ
(ਗੁਰੂ ਨਾਨਕ) ਨੂੰ ਘਸੀਟਿਆ ਤਾਂ ਐਸੀ ਕਲਾ ਵਰਤੀ ਕਿ ਮੱਕਾ ਭੀ ਫਿਰ ਗਿਆ। ਸਾਰੇ ਰੌਲਾ ਪੈ ਗਿਆ ਤੇ
ਸਾਰੇ ਹਾਜ਼ੀ ਅਚਰਜ ਹੋ ਕੇ (ਫਿਰ ਬਾਬੇ ਨਾਨਕ) ਨੂੰ ਨਮਸਕਾਰਾਂ ਕਰਨ ਲੱਗ ਪਏ।
ਭਾਵ: ਗੁਰੂ ਨਾਨਕ ਮੱਕੇ ਦੇ ਮੌਲਵੀਆਂ ਦਾ ਹੰਕਾਰ ਤੋੜਣ ਲਈ ਉਨ੍ਹਾਂ ਦਾ ਹੀ ਭੇਖ (ਪਹਿਰਾਵਾ) ਧਾਰ
ਕੇ ਮੱਕੇ ਜਾ ਪੁੱਜੇ। ਬਨਵਾਰੀ ਵਿਸ਼ੇਸ਼ਣ ਦਾ ਭਾਵ ਹੈ ਫਤੇਹ ਦਾ ਚਿੰਨ੍ਹ ਵੈਜਯੰਤੀ ਮਾਲਾ, ਪਹਿਲੇ ਹੀ
ਮਾਨੋ ਗਲ ਵਿਚ ਪਹਿਨੀ ਹੋਈ ਸੀ। ਜਿਧਰ ਗੁਰੂ ਜੀ ਦੀਆਂ ਲੱਤਾਂ ਕਰਨ, ਉਧਰ ਹੀ ਮੱਕੇ ਹੁਰੀਂ ਪਏ
ਫਿਰਨ। ਸਾਰੇ ਮੁਲਾਣੇ ਗੁਰੂ ਜੀ ਦੀ ਚਰਨੀ ਡਿੱਗ ਪਏ ਆੇ ਸਤਿਗੁਰ ਜੀ ਦੀ ਅਲੂਹੀਅਤ ਦੇ ਕਾਇਲ ਹੋ ਗਏ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਬਲਬਿੰਦਰ
ਸਿੰਘ ਅਸਟ੍ਰੇਲੀਆ
|
. |