. |
|
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਭਾਗ ਬਾਈਵਾਂ)
ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ
ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ
ਕਿਤਨੇ ਕੁ ਜਾਗ੍ਰਿਤ ਹਨ?
ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਕੇ ਪਾਸ ਹੋਏ
ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ
ਪੰਜਵਾਂ ਕਕਾਰ ਕੜਾ,
ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---
ਵਿਸ਼ੇਸ਼ ਨੋਟ-
ਚੇਤੇ ਰਹੇ
"ੴ"
ਤੋਂ
"ਤਨੁ, ਮਨੁ ਥੀਵੈ ਹਰਿਆ"
ਤੀਕ ਕੇਵਲ ਇਹੀ ਹੈ
"ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ
ਦਾ ਦਾਇਰਾ"। ਇਸ ਤੋਂ
ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਗੁਰਬਾਣੀ ਦੇ ਦਾਇਰੇ `ਚ ਆਉਂਦੀ
ਹੈ।
(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ
ਜੀ)
ਬਿਨਾ ਸ਼ੱਕ "ਗੁਰਬਾਣੀ
ਵਿਚਾਰਧਾਰਾ" ਆਧਾਰਤ ਸਿੱਖ
ਜੀਵਨ-ਹੀ, ਹਰੇਕ ਮਨੁੱਖ ਲਈ, ਸਰਬ-ਉੱਤਮ ਜੀਵਨ-ਜਾਚ ਹੈ।
ਸੁਆਲ ਪੈਦਾ ਹੁੰਦਾ ਹੈ ਐਕੇਡੈਮਿਕ ਪੜ੍ਹਾਈ ਅਤੇ ਗੁਰਬਾਣੀ ਦੀ ਪੜ੍ਹਾਈ ਤੋਂ
ਬਿਨਾ ਹਰੇਕ ਮਨੁੱਖ ਤੀਕ
"ਗੁਰਬਾਣੀ ਵਿਚਾਰਧਾਰਾ"
ਪਹੁੰਚੇ ਵੀ ਤਾਂ ਕਿਵੇਂ?
ਦੂਜਾ, ਉਸ ਤੋਂ ਬਿਨਾ "ਸਿੱਖ
ਧਰਮ" ਫੈਲੇ ਵੀ ਤਾਂ ਕਿਵੇਂ?
ਅੱਜ ਸਿੱਖ ਧਰਮ `ਚ ਪਤਿੱਤਪੁਣਾ, ਲੱਚਰ ਗਾਇਕੀ ਤੇ ਨਸ਼ੇ ਆਦਿ ਸ਼ਿਖਰਾਂ `ਤੇ
ਪੁੱਜ ਚੁੱਕੇ ਹਨ, ਆਖਿਰ ਕਿਉਂ? ਕਾਰਣ ਬਹੁਤੇਰੇ ਹਨ ਅਤੇ ਉਨ੍ਹਾਂ `ਚੋਂ ਕੁੱਝ ਦਾ ਜ਼ਿਕਰ ਨਾਲ-ਨਾਲ
ਕਰਦੇ ਵੀ ਆ ਰਹੇ ਹਾਂ। ਪਰ
ਇਥੇ ਇਕੋ ਹੀ ਮੁੱਖ ਵਿਸ਼ਾ ਲੈ ਰਹੇ ਹਾਂ,
ਐਕੇਡੈਮਿਕ ਅਤੇ ਸੰਸਾਰਕ ਪੜ੍ਹਾਈ ਦੇ
ਨਾਲ-ਨਾਲ ਗੁਰਬਾਣੀ ਦੀ ਪੜ੍ਹਾਈ ਦਾ।
ਇਕੱਲੀ ਐਕੇਡੈਮਿਕ ਅਤੇ ਸੰਸਾਰਕ
ਪੜ੍ਹਾਈ ਨਹੀਂ।
ਦੀਰਘ ਦੀ ਲੋੜ ਨਹੀਂ, ਓਪਰੀ ਨਜ਼ਰੇ ਹੀ ਸਮਝਿਆ ਜਾ ਸਕਦਾ ਹੈ ਕਿ ਸੰਸਾਰ ਤਲ
`ਤੇ ਕਿਸੇ ਅਰਥ-ਸ਼ਾਸਤ੍ਰੀ ਦਾ ਬੱਚਾ ਤਾਂ ਹੀ ਅਰਥ-ਸ਼ਾਸਤ੍ਰੀ ਬਣੇਗਾ ਜੇ ਉਹ ਮੁਢੋਂ ਇੱਕ-ਦੋ ਤੋਂ
ਆਪਣੀ ਪੜ੍ਹਾਈ ਅਰੰਭ ਆਪ ਕਰੇਗਾ, ਉਸ ਤੋਂ ਬਿਨਾ ਨਹੀਂ। ਫ਼ਿਰ ਇਹੀ ਸਿਧਾਂਤ ਕੇਵਲ ਕਿਸੇ
ਅਰਥ-ਸ਼ਾਸਤ੍ਰੀ ਦੇ ਬੱਚੇ `ਤੇ ਹੀ ਲਾਗੂ ਨਹੀਂ ਹੁੰਦਾ ਬਲਕਿ ਐਡਮਨਿਸਟ੍ਰੇਟਰ, ਸਾਇੰਸਦਾਨ ਅਤੇ ਹਰੇਕ
ਵਿਸ਼ੇਸ਼ ਗਿਆਨ ਆਧਾਰਤ ਕਿਸੇ ਵੀ ਕਿੱਤੇ ਅਤੇ ਉਹਦੇ `ਤੇ ਪੁੱਜਣ ਵਾਲੇ ਮਨੁੱਖ `ਤੇ ਇਕੋ ਜਿਹਾ ਲਾਗੂ
ਹੁੰਦਾ ਹੈ।
ਬੇਸ਼ੱਕ ਕਿਸੇ ਵੀ ਪ੍ਰਵਾਰ `ਚ ਵੱਡਿਆਂ ਦੀ ਕੀਤੀ ਹੋਈ ਪੜ੍ਹਾਈ ਵੀ, ਕਿਸੇ
ਹੱਦ ਤੀਕ ਬੱਚੇ ਨੂੰ ਸਹਾਈ ਹੋ ਸਕਦੀ ਹੈ, ਪਰ ਸੰਬੰਧਤ ਕਿੱਤੇ ਅਤੇ ਉਹਦੇ `ਤੇ ਪੁੱਜਣ ਲਈ ਹਰੇਕ
ਬੱਚੇ ਨੂੰ ਆਪਣੀ ਸੰਬੰਧਤ ਪੜ੍ਹਾਈ, ਪਉੜੀ-ਦਰ-ਪਉੜੀ ਆਪ ਕਰਣੀ ਪੈਂਦੀ ਹੈ। ਉਂਝ ਉਸ ਪ੍ਰਵਾਰ `ਚ
ਭਾਵੇਂ ਕੋਈ ਕਿੰਨੀਆਂ ਵੀ ਡਿੱਗਰੀਆਂ ਤੇ ਡਿਪਲੋਮੇ ਲੈ ਕੇ ਬੈਠਾ ਹੋਵੇ ਪਰ ਮੁੱਢੋਂ ਸੰਬੰਧਤ ਪੜ੍ਹਾਈ
ਕੀਤੇ ਬਿਨਾ, ਕੋਈ ਵੀ ਬੱਚਾ ਜੇ ਅਨਪੜ੍ਹ-ਗਵਾਰ ਨਹੀਂ ਤਾਂ ਘਟੋ-ਘਟ ਸੰਬੰਧਤ ਗਿਆਨ ਤੋਂ ਕੋਰਾ ਜ਼ਰੂਰ
ਰਵੇਗਾ।
ਫ਼ਿਰ
ਇਹ ਵਿਸ਼ਾ ਕੇਵਲ ਸੰਸਾਰਕ ਗਿਆਨਾਂ ਤੀਕ ਹੀ ਸੀਮਤ ਨਹੀਂ, ਇਸ ਤੋਂ ਵੱਧ ਗੁਰਬਾਣੀ ਅਤੇ ਗੁਰਮੱਤ ਦੇ
ਰੱਬੀ ਗਿਆਨ `ਤੇ ਵੀ ਇਹੀ ਸਿਧਾਂਤ ਲਾਗੂ ਹੁੰਦਾ ਹੈ।
ਇਹ ਵੀ ਕਿ ਸਿੱਖ ਧਰਮ
ਕੇਵਲ ਗਿਆਨ ਦਾ ਧਰਮ ਹੀ ਨਹੀਂ, ਇਹ ਰੱਬੀ ਗਿਆਨ ਅਤੇ ਮਨੁੱਖ ਲਈ ਇਲਾਹੀ ਜੀਵਨ-ਜਾਚ ਵਾਲਾ ਧਰਮ ਵੀ
ਹੈ। ਇਥੋਂ ਤੀਕ ਕਿ "ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ, ਜਿੱਥੋਂ
ਇਸ ਇਲਾਹੀ ਵਿਚਾਰਧਾਰਾ ਤੇ ਰੱਬੀ ਗਿਆਨ ਨੇ ਕਿਸੇ ਮਨੁੱਖ ਦੇ ਜੀਵਨ ਅੰਦਰ ਪਣਪਣਾ ਹੈ, ਉਥੇ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਕੇਵਲ ਭਾਰਤ ਦੀ ਹਰੇਕ ਭਾਸ਼ਾ ਤੇ ਉਸ ਦੀ
ਸ਼ਬਦਾਵਲੀ ਹੀ ਨਹੀਂ, ਬਲਕਿ ਅਰਬੀ ਤੇ ਫ਼ਾਰਸੀ ਆਦਿ ਭਾਸ਼ਾਵਾਂ ਵੀ ਹਨ।
ਜਦਕਿ ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਗੁਰੂ ਕੀਆਂ ਸੰਗਤਾਂ ਦੀ ਇਸ
ਪਾਸਿਓਂ ਸੰਭਾਲ ਕਰਣ ਲਈ
"ਗੁਰੂ ਅੰਗਦ ਸਾਹਿਬ" ਨੇ
ਗੁਰਮੁਖੀ ਭਾਸ਼ਾ ਦਾ
ਸਭ ਤੋਂ "ਪਹਿਲਾ ਬਾਲ ਉਪਦੇਸ਼"
ਵੀ ਆਪ ਤਿਆਰ ਕੀਤਾ ਸੀ। ਜਿਸ ਦਾ ਸਿੱਧਾ ਮਤਲਬ ਹੈ
ਕਿ ਗੁਰਦੇਵ ਸੰਗਤਾਂ ਨੂੰ ਕੇਵਲ ਪੜ੍ਹਾਈ ਵਾਲੇ ਪਾਸੇ ਪ੍ਰੇਰਦੇ ਹੀ ਨਹੀਂ ਸਨ ਬਲਕਿ ਉਨ੍ਹਾਂ ਦੀ
ਵਿਦਿਆ ਲਈ ਪ੍ਰਬੰਧ ਵੀ ਆਪ ਕਰਦੇ-ਕਰਵਾਉਂਦੇ ਸਨ।
ਸਪਸ਼ਟ ਹੈ, ਘਟੋ-ਘਟ ਕਿਸੇ ਸਿੱਖ ਦਾ ਬੱਚਾ, ਤਾਂ ਹੀ ਗੁਰਬਾਣੀ-ਗਿਆਨ ਦਾ
ਗਿਆਤਾ ਅਤੇ ਸਿੱਖੀ ਜੀਵਨ ਦਾ ਧਾਰਣੀ ਹੋ ਕੇ ਸੰਸਾਰ `ਚ ਉਭਰੇਗਾ, ਜੇ ਉਸ ਨੂੰ ਐਕੇਡੈਮਿਕ ਭਾਵ
ਸੰਸਾਰਕ ਪੜ੍ਹਾਈ ਦੇ ਨਾਲ-ਨਾਲ ਕਿਸੇ ਜੋਗ ਵਸੀਲੇ ਅਤੇ ਨਿਯਮਤ ਢੰਗ ਨਾਲ, ਪੁਸ਼ਤ-ਦਰ-ਪੁਸ਼ਤ ਗੁਰਬਾਣੀ
ਦੀ ਪੜ੍ਹਾਈ ਅਤੇ ਨਿਰੋਲ ਗੁਰਬਾਣੀ ਆਧਾਰਤ ਗਿਆਨ ਤੇ ਜੀਵਨ-ਜਾਚ ਵੀ ਅਰੰਭ ਤੋਂ ਮਿਲੇ। "ਸੋਨੇ ਤੇ
ਸੁਹਾਗਾ" ਚੰਗੀ ਗੱਲ ਹੈ, ਜੇ ਘਟੋ-ਘਟ ਸਿੱਖ ਪ੍ਰਵਾਰ ਦੇ ਬੱਚਿਆਂ ਨੂੰ ਗੁਰਬਾਣੀ ਜੀਵਨ’
ਪੱਕਿਆ-ਪੱਕਾਇਆ ਆਪਣੀ ਪ੍ਰਵਾਰਕ ਰਹਿਣੀ ਅਤੇ ਮਾਪਿਆਂ ਤੋਂ ਵੀ ਮਿਲ ਰਿਹਾ ਹੋਵੇ। ਤਾਂ ਵੀ ਜ਼ਰੂਰੀ ਹੈ
ਕਿ ਨਿਯਮਿਤ ਤੇ ਸਿੱਕੇਬੰਦ ਗੁਰਬਾਣੀ ਦੀ ਪੜ੍ਹਾਈ ਉਹ ਬੱਚਾ ਆਪ ਕਰੇ ਅਤੇ ਗੁਰਬਾਣੀ ਤੋਂ ਪ੍ਰਾਪਤ
ਜੀਵਨ-ਜਾਚ ਹੀ ਉਸ ਦੇ ਆਪਣੇ ਜੀਵਨ ਦਾ ਹਿੱਸਾ ਵੀ ਹੋਵੇ।
ਇਸ ਤਰ੍ਹਾਂ ਜੇ ਕਿਸੇ ਮਨੁੱਖ `ਤੇ ਪ੍ਰਭੂ ਵੱਲੋਂ ਹੀ ਬਖ਼ਸ਼ਿਸ਼ ਹੋਵੇ, ਤਾਂ ਤੇ
ਵੱਖਰੀ ਗੱਲ ਹੈ। ਨਹੀਂ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਧਾਰਣ ਤੌਰ `ਤੇ ਐਕੇਡੈਮਿਕ ਪੜ੍ਹਾਈ
ਦੇ ਨਾਲ-ਨਾਲ, ਗੁਰਬਾਣੀ ਦੀ ਪੜ੍ਹਾਈ ਅਤੇ ਜੀਵਨ ਤੋਂ ਬਿਨਾ ਸਿੱਖ ਬੱਚਾ ਆਪਣੇ ਸਿੱਖੀ ਜੀਵਨ ਨਾਲ
ਬਹੁਤੀ ਦੇਰ ਤੀਕ ਜੁੜਿਆ ਨਹੀਂ ਰਹਿ ਸਕਦਾ। ਕਿਉਂਕਿ ਇਹ ਤਾਂ ਦੇਖਦੇ ਹੀ ਆ ਰਹੇ ਹਾਂ ਕਿ ਸੰਨ ੧੭੧੬,
ਬਾਬਾ ਬੰਦਾ ਸਿੰਘ ਜੀ ਦੀ ਬਹਾਦੁਰ ਦੀ ਸ਼ਹਾਦਤ ਤੋ ਬਾਅਦ ਲਗਾਤਰ ਅੱਜ ਤੀਕ, ਇਸ ਪੱਖੋਂ ਸਾਡੇ ਪੰਥਕ
ਹਾਲਾਤ ਦਿਨੋ-ਦਿਨ ਨਿਘਰਦੇ ਅਤੇ ਲਗਾਤਾਰ ਨਿਵਾਣ ਨੂੰ ਹੀ ਜਾ ਰਹੇ ਹਨ। ਇਸੇ ਲਈ ਇਸ ਪੱਖੋਂ ਅੱਜ
ਬਹੁਤਾ ਕਰਕੇ ਸਿੱਖ ਪ੍ਰਵਾਰਾਂ `ਚ ਮਾਪਿਆਂ ਵਾਲੇ ਪਾਸਿਓਂ ਵੀ ਸਭ ਕੁਝ, ਇਸ ਦੇ ਉਲਟ ਹੀ ਚੱਲ ਰਿਹਾ
ਹੈ ਅਤੇ ਸਿੱਖੀ ਜੀਵਨ, ਪਨੀਰੀ-ਦਰ-ਪਨੀਰੀ ਵਿਰਲਿਆਂ ਪਾਸ ਹੀ ਪੁੱਜ ਰਿਹਾ ਹੈ।
ਦਰਅਸਲ ਇਹੀ ਵੱਡਾ ਕਾਰਣ ਹੈ ਕਿ ਅੱਜ ਸਿੱਖ ਧਰਮ `ਚ ਬਾਹਿਰੋਂ ਵੀ ਕੋਈ ਨਹੀਂ
ਆ ਨਹੀਂ ਰਹੇ। ਉਪ੍ਰੰਤ ਇਸੇ ਲਈ ਅਜੋਕੀ ਸਿੱਖ ਪਨੀਰੀ ਵੀ ਧੜਾ-ਧੜ ਪਤਿੱਤਪੁਣੇ, ਨਸ਼ਿਆਂ ਅਤੇ ਲੱਚਰ
ਗਾਇਕੀ ਅਦਿ ਵੱਲ ਹੀ ਵੱਧ ਰਹੀ ਹੈ। ਇਸ ਲਈ ਪੰਥ ਵਿੱਚਲੀ ਗੁਰਮੱਤ ਪਖੋਂ ਜਾਗ੍ਰਿਤ ਅਤੇ ਸੁਲਝੀ ਹੋਈ
ਸ਼੍ਰੇਣੀ ਨੇ ਜੇ ਅਜੇ ਵੀ ਇਸ ਪਾਸੇ ਧਿਆਣ ਨਾ ਦਿੱਤਾ ਤਾਂ ਇਹ ਪੰਥਕ ਨਿਘਾਰ, ਦਿਨੋ-ਦਿਨ ਹੋਰ ਵੀ
ਵਾਧੇ ਵੱਲ ਜਾ ਸਕਦਾ ਹੈ ਅਤੇ ਜਾ ਵੀ ਰਿਹਾ ਹੈ। ਜਦਕਿ ਦੂਜੇ ਪਾਸ, ਪੰਥ ਵਿਰੋਧੀ ਤਾਕਤਾਂ ਨੇ ਉਹੀ
ਕੁੱਝ ਕਰਣਾ ਜੋ ਉਹ ਪਿਛਲੇ ਤਿੰਨ ਸੌ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਨ।
ਕੇਵਲ ਸਿੱਖਾਂ `ਚ ਹੀ
ਅਣਪੜ੍ਹਤਾ ਦਾ ਬੋਲਬਾਲਾ ਕਿਉਂ? -ਜਿਸ ਸਿੱਖ
ਦਾ ਜੀਵਨ ਹੀ ਗੁਰਬਾਣੀ ਗਿਆਨ ਅਤੇ ਜੀਵਨ ਤੋਂ ਸ਼ੁਰੂ ਹੁੰਦਾ ਹੈ,
ਜਿਸ ਪਾਸੇ ਉਚੇਚਾ ਧਿਆਣ ਦੇ ਕੇ ਦੂਜੇ
ਪਾਤਸ਼ਾਹ ਨੇ ਗੁਰਮੁਖੀ ਦਾ ਬਾਲ ਉਪਦੇਸ਼ ਵੀ ਤਿਆਰ ਕੀਤਾ
ਤੇ ਸ਼ੰਗਤਾਂ ਦੀ ਇਸ ਪੱਖੌਂ ਸੰਭਾਲ ਕਰਣੀ ਵੀ ਆਪ ਹੀ ਅਰੰਭ ਕੀਤੀ ਸੀ।
ਉਪ੍ਰੰਤ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ
ਦੰਮ ਬਾਅਦ, ਉਸ ਸਮੇਂ ਦੀਆਂ ਸਮੂਚੀਆਂ ਸਿੱਖ ਵਿਰੋਧੀ ਤਾਕਤਾਂ ਦਾ ਪੂਰਾ ਜ਼ੋਰ ਹੀ ਇਸ ਪਾਸੇ ਲੱਗਾ
ਕਿ, ਸਿੱਖਾਂ ਨੂੰ ਗੁਰਬਾਣੀ ਦੀ ਸੋਝੀ ਅਤੇ ਗੁਰਬਾਣੀ ਦੇ ਗਿਆਨ ਤੋਂ ਦੁਰੇਡੇ ਬਲਕਿ ਵਾਂਝਾ ਹੀ
ਰੱਖਿਆ ਜਾਵੇ। ਉਨ੍ਹਾਂ, ਗੁਰੂ ਕੀਆਂ ਸੰਗਤਾਂ ਲਈ, ਗੁਰਬਾਣੀ ਨੂੰ ਵੀ ਹਰ ਢੰਗ ਨਾਲ ਮੂਰਤੀਆਂ ਵਾਂਙ,
ਕੇਵਲ ਪੂਜਾ, ਸ਼ਰਧਾ, ਓਪਰੇ ਸਤਿਕਾਰ, ਮੰਗਾਂ ਦੀ ਪੂਰਤੀ ਤੇ ਮੰਤ੍ਰ ਰਟਣ ਆਦਿ ਦੀ ਸੀਮਾ `ਚ ਲੈ
ਆਂਦਾ। ਕਾਰਣ ਇਹ ਕਿ ਆਪਣੇ-ਆਪਣੇ ਢੰਗ ਨਾਲ ਉਨ੍ਹਾਂ ਸਾਰਿਆਂ ਦਾ ਨਿਜੀ ਲਾਭ ਹੀ ਇਸੇ `ਚ ਸੀ, ਤੇ
ਉਨ੍ਹਾਂ ਇਹ ਕੀਤਾ ਵੀ।
ਫ਼ਿਰ ਇਹ ਜ਼ਿਕਰ ਵੀ ਆ ਚੁੱਕਾ ਹੈ ਕਿ ਅਜੇ ਉਹ ਗੇੜ੍ਹ ਚੱਲ ਹੀ ਰਿਹਾ ਸੀ, ਕਿ
ਸੰਨ ੧੮੪੮ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਫ਼ਿਰ ਉਨ੍ਹਾਂ ਅੰਗ੍ਰੇਜ਼ ਸ਼ਾਸਕਾਂ ਨੇ ਤਾਂ
ਸਿੱਖਾਂ ਨੂੰ ਗੁਰਬਾਣੀ ਦੇ ਨਾਲ-ਨਾਲ, ਐਕੇਡੈਮਿਕ ਪੜ੍ਹਾਈ ਤੋਂ ਵੀ ਦੂਰ ਰੱਖਣ ਲਈ ਬੇਅੰਤ ਹਥਕੰਡੇ
ਵਰਤੇ ਅਤੇ ਪ੍ਰਚਲਣ ਵੀ।
ਇਸ ਤਰ੍ਹਾਂ ਲਗਾਤਾਰ ਤਿੰਨ ਸ਼ੌ ਸਾਲਾ ਤੋਂ ਚੱਲਦੀ ਆ ਰਹੀ ਉਸ ਸਿੱਖ ਵਿਰੋਧੀ
ਲਹਿਰ ਦਾ ਹੀ ਨਤੀਜਾ ਹੈ ਕਿ ਸੰਨ ੧੯੪੭ ਭਾਰਤ ਦੀ ਆਜ਼ਾਦੀ ਤੋਂ ਕਈ ਦਹਾਕੇ ਬਾਅਦ ਤੀਕ ਵੀ, ਦੂਜਿਆਂ
ਦੇ ਮੁਕਾਬਲੇ ਸਿੱਖਾਂ ਵਿੱਚਾਲੇ ਐਕੇਡੈਮਿਕ ਵਿਦਿਆ ਲਈ ਉੱਦਮ ਅਜੇ ਵੀ ਨਾ ਦੇ ਬਰਾਬਰ ਹੀ ਹੈ।
ਉਸੇ ਦਾ ਨਤੀਜਾ, ਅੱਜ ਵੀ ਬਹੁਤਾ ਕਰਕੇ ਸਿੱਖ ਹੀ ਹਨ ਜਿਹੜੇ
I.A.S.,
I.F.S.
ਆਦਿ ਉੱਚ ਡਿੱਗਰੀਆਂ ਤੋਂ ਪੱਛੜੇ ਹਨ ਅਤੇ ਉੱਚੇ ਉਹਦਿਆਂ `ਤੇ ਘੱਟ ਹੀ ਪੁੱਜਦੇ ਹਨ। ਇਸ ਤੋਂ ਬਾਅਦ
ਜੇ ਕੁੱਝ ਸਿੱਖਾਂ ਅੰਦਰ ਸਮੇਂ ਦੀ ਚਾਲ ਨਾਲ ਐਕੇਡੈਮਿਕ ਵਿਦਿਆ, ਡਿਪਲੋਮਿਆਂ ਤੇ ਡਿਗਰੀਆਂ ਲਈ ਜੋਸ਼
ਤੇ ਉੱਦਮ ਪੈਦਾ ਹੁੰਦਾ ਵੀ ਹੈ, ਤਾਂ ਵੀ ਗੁਰਬਾਣੀ ਦੀ ਪੜ੍ਹਾਈ ਵੱਲ ਉਨ੍ਹਾਂ ਦੀ ਸੋਚ ਨਹੀਂ ਜਾਂਦੀ।
ਇਸ ਤਰ੍ਹਾਂ ਜੇ ਕੁੱਝ ਦੀ ਸੋਚ ਗੁਰਬਾਣੀ ਵਾਲੇ ਪਾਸੇ ਜਾਂਦੀ ਵੀ ਹੈ ਤਾਂ ਉਹ ਵੀ, ਨਾ ਦੇ ਬਰਾਬਰ।
ਗੁਰਬਾਣੀ ਦੀ ਉਹ ਪੜ੍ਹਾਈ, ਜਿਥੋਂ ਹਰੇਕ ਗੁਰੂ ਕੇ ਸਿੱਖ ਨੇ, ਸਿੱਖੀ ਜੀਵਨ ਤੇ ਆਤਮਕ ਖ਼ੁਰਾਕ ਲੈਣੀ
ਤੇ ਜੀਵਨ ਭਰ ਸੇਧ ਲੈਣੀ ਤੇ ਆਪਣੀ ਸੰਭਾਲ ਵੀ ਕਰਣੀ ਹੁੰਦੀ ਹੈ, ਬਹੁਤਾ ਕਰਕੇ ਉਹ ਉਸ ਵੱਲ ਮੁੜਦੇ
ਹੀ ਨਹੀਂ।
ਉਸੇ ਦਾ ਨਤੀਜਾ ਹੁੰਦਾ ਹੈ ਕਿ ਐਕੇਡੈਮਿਕ ਵਿੱਦਿਆ ਲੈ ਕੇ ਜੇ ਅਜੋਕਾ ਸਿੱਖ
ਸੰਸਾਰ ਤਲ `ਤੇ ਅੱਗੇ ਵੱਧਦਾ ਵੀ ਹੈ, ਤਾਂ ਵੀ ਉਨ੍ਹਾਂ `ਚੋਂ ਬਹੁਤਿਆ ਅੰਦਰ ਗੁਰੂ ਦੀ ਗੱਲ ਤੇ
ਗੁਰਮੱਤ ਜੀਵਨ ਰਹਿਣੀ ਨਹੀਂ ਪਣਪਦੀ। ਉਸ ਹਾਲਤ `ਚ ਜੇਕਰ ਉਨ੍ਹਾਂ ਕੋਲ ਸਿੱਖੀ ਸਰੂਪ ਬਚਿਆ ਵੀ
ਰਹਿੰਦਾ ਹੈ ਤਾਂ ਵੀ ਸਿੱਖੀ ਜੀਵਨ ਬਾਰੇ ਉਨ੍ਹਾਂ ਦੀ ਸੋਝੀ ਅਤੇ ਰਹਿਣੀ, ਢੂੰਡਿਆਂ ਨਹੀਂ ਮਿਲਦੀ
ਨਾਂ ਦੇ ਬਰਾਬਰ ਹੁੰਦੀ ਹੈ।
ਇਸ ਤੋਂ ਬਾਅਦ, ਜੇਕਰ ਅਜਿਹਾ ਸੱਜਣ ਜੇ ਕੁਰਾਹੇ ਪੈ ਕੇ ਜਾਂ ਆਪਣੀ ਹੂੜਮੱਤ
ਕਾਰਣ, ਆਪਣਾ ਸਿੱਖੀ ਸਰੂਪ ਵੀ ਗੁਆ ਲੈਂਦਾ ਹੈ ਤਾਂ ਉਹ ਸੰਸਾਰ ਦੀ ਭੀੜ `ਚ ਇਸ ਤਰ੍ਹਾਂ ਗੁੰਮ ਹੋ
ਜਾਂਦਾ ਹੈ ਜਿਵੇਂ ਕਿ ਉਹ ਕਦੇ ਸਿੱਖ ਹੈ ਹੀ ਨਹੀਂ ਸੀ। ਉਪ੍ਰੰਤ ਦੋ ਪੁਸ਼ਤਾਂ ਬਾਅਦ, ਉਸ ਦੀ ਔਲਾਦ
ਤਾਂ ਇਹ ਵੀ ਬਹੁਤਾ ਕਰਕੇ ਇਹ ਵੀ ਭੁੱਲ ਜਾਂਦੀ ਹੈ ਕਿ ਉਸ ਦੇ ਪੂਰਵਜ ਕਦੇ "ਗੁਰੂ ਕੇ ਸਿੱਖ" ਹੁੰਦੇ
ਸਨ।
ਇਸ ਤਰ੍ਹਾਂ ਅਜੋਕੇ ਸਿੱਖ ਦਾ ਗੁਰਬਾਣੀ ਦੀ ਸੋਝੀ ਤੇ ਜੀਵਨ-ਜਾਚ ਤੋਂ ਪਾੜਾ
ਇਨਾਂ ਵੱਧ ਚੁੱਕਾ ਹੈ ਕਿ ਜਿਸਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਬੇਸ਼ਕ ਸੰਨ ੧੭੧੬, ਬਾਬਾ ਬੰਦਾ
ਸਿੰਘ ਜੀ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਉਪ੍ਰੰਤ ਅੰਗ੍ਰੇਜ਼ਾਂ ਦੇ ਸ਼ਾਸਨ-ਕਾਲ `ਚ ਵੀ ਬੜੇ ਵਿਉਂਤਬਧ
ਤਰੀਕੇ ਨਾਲ ਸਿੱਖਾਂ ਨੂੰ ਇਸ ਪੱਖੋਂ ਵੱਡੀ ਢਾਹ ਲੱਗੀ। ਇਸ ਤਰ੍ਹਾਂ ਕੁਲ ਮਿਲਾ ਕੇ ਅੱਜ ਲਗਭਗ ੯੦%
ਤੋਂ ਵੱਧ ਸਿੱਖਾਂ ਲਈ ਗੁਰਬਾਣੀ ਜੀਵਨ-ਜਾਚ ਦਾ ਵਿਸ਼ਾ ਨਹੀਂ, ਮੂਰਤੀ ਪੂਜਾ ਦੀ ਨਿਆਂਈ, ਉਹ ਬਹੁਤਾ
ਕਰਕੇ ਗੁਰਬਾਣੀ ਦੇ ਕਰਮਕਾਂਡੀ ਸਤਿਕਾਰ, ਸ਼ਰਧਾ ਤੇ ਸੰਸਾਰਕ ਮੰਗਾਂ ਦਾ ਵਿਸ਼ਾ ਬਣ ਕੇ ਰਹਿ ਚੁੱਕੀ
ਹੈ।
ਜਦਕਿ ਸਿੱਖ ਦਾ ਪੂਰਾ ਜੀਵਨ, ਮੂਲ ਰੂਪ `ਚ ਐਕੇਡੈਮਿਕ ਤੇ ਸੰਸਾਰਕ ਵਿਦਿਆ ਦੇ ਨਾਲ-ਨਾਲ
ਗੁਰਬਾਣੀ ਦੀ ਵਿਦਿਆ ਅਤੇ ਉਸ ਦੇ ਅਮਲ
`ਤੇ ਖੜਾ ਹੈ। ਤਾਂ ਤੇ ਸਿੱਖ
ਦੀ ਇਨ੍ਹਾਂ ਦੋਨਾਂ `ਚੋ ਕਿਸੇ ਇੱਕ ਪਾਸਿਉਂ ਲਾਪਰਵਾਹੀ ਵੀ, ਉਸ ਨੂੰ ਨਾ ਸੰਸਾਰ `ਚ ਅਤੇ ਨਾ ਆਤਮਕ
ਜੀਵਨ ਦੀ ਸੰਭਾਲ ਪਖੌਂ, ਅੱਗੇ ਵਧਣ ਦੇਵੇਗੀ। ਇਸ ਲਈ ਸਾਨੂੰ ਇਸ ਪੱਖੋਂ ਪੰਥਕ ਤਲ ਬਹੁਤ ਸੁਚੇਤ ਹੋਣ
ਦੀ ਲੋੜ ਹੈ।
ਗੁਰਬਾਣੀ ਦੀ ਪੜ੍ਹਾਈ, ਗੁਰਮੁਖੀ ਭਾਸ਼ਾ ਅਤੇ ਐਕੇਡੈਮਿਕ ਪੜ੍ਹਾਈ
ਵਿਚਾਲੇ ਆਪਸੀ ਰਿਸ਼ਤਾ? -
ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਦੇ
ਜੀਵਨ ਦੀ ਬੁਨਿਆਦ ਕੇਵਲ ਤੇ ਕੇਵਲ
"ਸਾਹਿਬ ਸ੍ਰੀ ਗੁਰੂ ਗੰਥ ਸਾਹਿਬ
ਜੀ" ਹੀ ਹਨ ਅਤੇ ਸਦਾ ਰਹਿਣਗੇ ਵੀ।
ਇਸ ਤੋਂ ਇਲਾਵਾ ਇਹ ਵੀ ਸਮਝਣਾ ਹੈ ਕਿ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਭਾਰਤ ਦੀ ਹਰੇਕ ਭਾਸ਼ਾ ਵਿੱਚਲੀ
ਸ਼ਬਦਾਵਲੀ ਦੀਆਂ ਲਗਭਗ ੨੦੦ ਤੋਂ ਵੱਧ ਬੋਲੀਆਂ ਹਨ। ਇਸ ਸਾਰੇ ਦੇ ਬਾਵਜੂਦ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਦੀ ਮੂਲ ਲਿਪੀ ਕੇਵਲ ਗੁਰਮੁਖੀ ਹੀ ਹੈ।
ਇਸ ਲਈ ਗੁਰਮੁਖੀ ਦੇ ਗਿਆਨ ਤੋਂ ਬਿਨਾ, ਕਿਸੇ ਮਨੁੱਖ ਲਈ ਗੁਰਬਾਣੀ ਦੇ ਮੂਲ ਗਿਆਨ ਅਤੇ ਜੀਵਨ ਦਾ
ਧਾਰਣੀ ਹੋਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ।
ਫ਼ਿਰ
‘ਸਿੱਖ ਰਹਿਤ ਮਰਿਆਦਾ’
ਪੰ: ੧੭ ‘ਗੁਰਮਤਿ ਦੀ ਰਹਿਣੀ’ ਦੇ
ਸਿਰਲੇਖ ਹੇਠ ਵੀ (ਖ) ਸਿੱਖ
ਲਈ ਗੁਰਮੁਖੀ ਵਿੱਦਿਆ ਪੜ੍ਹਣੀ ਜ਼ਰੂਰੀ ਹੈ। ਹੋਰ ਵਿੱਦਿਆ ਵੀ ਪੜ੍ਹੇ (ਗ) ਸੰਤਾਨ ਨੂੰ ਗੁਰਮੁਖੀ ਦੀ
ਵਿੱਦਿਆ ਦਿਵਾਉਣੀ ਸਿੱਖ ਦੇ ਮਾਪਿਆਂ ਦਾ ਫਰਜ਼ ਹੈ।’
ਜਦਕਿ ਇਸ ਪੱਖੋਂ ਅਜੋਕੇ ਪੰਥਕ ਹਾਲਾਤ ਤਾਂ ਇਸ ਦੇ ਬਿਲਕੁਲ
ਹੀ ਉਲਟ ਚੱਲ ਰਹੇ ਹਨ।
ਇਹ ਵੀ, ਕਿ ਭਾਸ਼ਾ ਵਿਗਿਆਨੀਆਂ ਅਨੁਸਾਰ ਪੰਜਾਬੀ, ਭਾਰਤ ਦੀ ਸਭ ਤੋਂ ਪੁਰਾਨੀ
ਭਾਸ਼ਾ ਹੈ। ਉਪ੍ਰੰਤ ਟਕਸਾਲੀ ਪੰਜਾਬੀ ਭਾਸ਼ਾ ਨੂੰ ਹੀ ਗੁਰਦੇਵ ਨੇ ਆਪ ਸਾਂਝੀ
ਗੁਰਮੁਖੀ
ਲਿਪੀ, ਵੀ ਪ੍ਰਦਾਨ ਕੀਤੀ। ਇਸ ਨਾਲ ਇਹ ਵੀ ਕਿ, ਗੁਰਦੇਵ
ਨੇ ਵਿਦੇਸ਼ੀ ਹਮਲਿਆਂ ਕਾਰਣ ਭਾਰਤ ਦੀਆਂ ਖ਼ਤਮ ਹੋ ਰਹੀਆਂ ਸਮੂਹ ਭਾਸ਼ਾਵਾਂ ਨੂੰ ਵੀ, ਗੁਰਮੁਖੀ ਲਿਪੀ
`ਚ ਸਤਿਕਾਰ ਤੇ ਸਥਾਨ ਵੀ ਦਿੱਤਾ। ਜਦਕਿ ਇਹ ਅਜਿਹਾ ਸੱਚ ਹੈ, ਜਿਸ ਨੂੰ ਪਛਾਨਣ ਦਾ ਨਾ ਕਦੇ ਅਸਾਂ
ਯਤਨ ਕੀਤਾ ਅਤੇ ਨਾ ਦੂਜਿਆਂ ਤੀਕ ਪਹੁੰਚਾ ਸਕੇ ਹਾਂ।
ਇਹੀ ਨਹੀਂ, ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ ਤੋਂ ਪ੍ਰਫ਼ੁਲਤ ਹੋਈ ਭਾਸ਼ਾ ਜਾਂ
ਸੰਸਕ੍ਰਿਤ ਦੀ ਉਪ-ਭਾਸ਼ਾ ਮੰਨ ਲੈਣਾ ਵੀ ਵੱਡੀ ਭੁੱਲ ਹੈ। ਇਸ ਦੇ ਉਲਟ, ਸੱਚ ਇਹ ਹੈ ਕਿ ਪੰਜਾਬੀ
ਵਿੱਚਲੇ ਹਜ਼ਾਰਾਂ ਲਫ਼ਜ਼ਾਂ ਦਾ ਸ੍ਰੋਤ ਤਾਂ ਸੰਸਕ੍ਰਿਤ `ਚ ਹੈ ਹੀ ਨਹੀਂ। ਇਸ ਲਈ ਜ਼ਰੂਰੀ ਹੈ, ਕਿ
ਗੁਰਬਾਣੀ ਨੂੰ ਸਮਝਣ ਤੇ ਪ੍ਰਚਾਰਣ ਲਈ ਗੁਰੂਦਰ ਨਾਲ ਸੰਬੰਧਤ ਹਰੇਕ ਪ੍ਰਵਾਰ, ਗੁਰਮੁਖੀ ਭਾਸ਼ਾ ਤੋਂ
ਜ਼ਰੂਰ ਜਾਨੂੰ ਹੋਵੇ।
ਫ਼ਿਰ ਅਜਿਹਾ ਮਨੁੱਖ ਸੰਸਾਰ ਭਰ `ਚ ਕਿਸੇ ਵੀ ਦੇਸ਼ `ਚ ਚਲਾ ਜਾਵੇ ਜਾਂ
ਕਿੱਥੋਂ ਦਾ ਵੀ ਵਾਸੀ ਹੋ ਜਾਵੇ, ਉਹ ਕਦੇ ਵੀ ਚੋਟ ਨਹੀਂ ਖਾਵੇਗਾ ਅਤੇ ਨਾ ਪਛੜੇਗਾ। ਦਰਅਸਲ ਇਧਰ
"ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ" ਮੂਲ ਰੂਪ `ਚ ਸੰਸਾਰ ਭਰ
ਦੇ ਸਮੂਚੇ ਮਨੁੱਖ ਮਾਤ੍ਰ ਲਈ ਜੀਵਨ-ਜਾਚ ਤੇ ਸਦੀਵਕਾਲੀ
"ਇਲਾਹੀ ਗਿਆਨ
ਬਲਕਿ
"ਰੱਬੀ ਸੱਚ ਧਰਮ"
ਦਾ ਸੋਮਾ ਵੀ ਹਨ।
ਇਸ ਲਈ ਸਮੂਚੇ ਮਨੁੱਖ ਮਾਤ੍ਰ ਦੀ ਇਸ ਮੂਲ ਲੋੜ ਨੂੰ ਪੂਰਾ ਕਰਣ ਲਈ, ਸੰਸਾਰ
ਭਰ ਦੀਆਂ ਭਾਸ਼ਾਵਾਂ `ਚ ਗੁਰਬਾਣੀ ਦਾ ਅਨੁਵਾਦ ਅਤੇ ਗੁਰਬਾਣੀ ਵਿਚਾਰਧਾਰਾ ਦਾ ਪ੍ਰਸਾਰ ਹੋਣਾ ਜ਼ਰੂਰੀ
ਹੈ। ਫ਼ਿਰ ਬੇਸ਼ੱਕ ਇਹ ਕੰਮ ਕੁੱਝ ਸਮੇਂ ਦਾ ਅਤੇ ਸੌਖਾ ਵੀ ਨਹੀਂ, ਇਹ ਲੰਮੇ ਸਮੇਂ ਦਾ ਕੰਮ ਹੈ।
ਕਿਉਂਕਿ ਇਸ ਸਫ਼ਲਤਾ ਲਈ ਇਹ ਵੀ ਜ਼ਰੂਰੀ ਹੈ ਕਿ
ਗੁਰਬਾਣੀ ਦਾ ਅਨੁਵਾਦ ਕਰਣ ਵਾਲੇ
ਸੱਜਨ ਖ਼ੁੱਦ ਗੁਰਮੁਖੀ ਤੋਂ ਇਲਾਵਾ ਗੁਰਮੱਤ ਦਾ ਲੋੜੀਂਦਾ ਗਿਆਨ ਅਤੇ ਗੁਰਮੱਤ ਜੀਵਨ ਦੇ ਧਾਰਣੀ ਵੀ
ਹੋਣ।
ਇਹੀ ਕਾਰਣ ਹੈ ਗੁਰੂਦਰ ਨਾਲ ਸੰਬੰਧਤ ਹਰੇਕ ਪ੍ਰਵਾਰ ਲਈ ਘਟੋ-ਘੱਟ ਪਹਿਲਾਂ
ਗੁਰਮੁਖੀ ਦੀ ਪੜ੍ਹਾਈ ਜ਼ਰੂਰੀ ਹੈ। ਇਸ ਤੋਂ ਬਾਅਦ ਫ਼ਿਰ ਚਾਹੇ ਉਹ ਸੰਸਾਰ ਭਰ ਦੀਆਂ ਕਿੰਨੀਆਂ ਵੀ
ਭਾਸ਼ਾਵਾਂ `ਚ ਮਾਹਿਰ ਕਿਉਂ ਨਾ ਹੋ ਜਾਵੇ; ਗੁਰਮੁਖੀ ਭਾਸ਼ਾ ਦੇ ਗਿਆਨ ਤੋਂ ਬਿਨਾ, ਉਹ ਉਸ ਲਈ ਇਸ
ਤਰ੍ਹਾਂ ਹੀ ਰਵੇਗਾ ਜਿਵੇਂ ਜੜ੍ਹ ਤੋਂ ਬਿਨਾ ਪੇੜ ਅਤੇ ਡੋਰ ਤੋਂ ਬਿਨਾ ਪਤੰਗ। ਸੱਚ ਇਹ ਹੈ ਕਿ
ਗੁਰਮੁਖੀ ਦੇ ਗਿਆਨ ਤੋਂ ਬਿਨਾ, ਗੁਰਬਾਣੀ ਨਾਲ ਕਿਸੇ ਮਨੁੱਖ ਦੀ ਸਿੱਧੀ ਸਾਂਝ ਹੀ ਸੰਭਵ ਨਹੀਂ।
ਜਦਕਿ ਕੇਵਲ ਗੁਰਬਾਣੀ ਹੀ ਇਕੋ ਇੱਕ ਅਜਿਹਾ ਵਸੀਲਾ ਹੈ ਜਿਸ ਨਾਲ ਮਨੁੱਖ ਦੇ ਆਪਣੇ ਜੀਵਨ `ਚ ਵੀ
ਰੱਬੀ ਗਿਆਨ ਦੀ ਰੋਸ਼ਨੀ ਹੋਵੇ ਗੀ ਅਤੇ ਉਹ ਦੂਜਿਆਂ ਨੂੰ ਵੀ ਗੁਰਮੱਤ ਦੇ ਗਿਆਨ ਨਾਲ ਜੋੜਣ ਦੇ ਕਾਬਿਲ
ਹੋ ਸਕੇਗਾ।
ਜਦਕਿ ਇਹ ਸਮੂਚਾ ਕਾਰਜ ਬਿਨਾ ਗੁਰਮੁਖੀ ਦੀ ਪੜ੍ਹਾਈ ਦੇ ਸੰਭਵ ਹੀ ਨਹੀਂ। ਇਸ
ਦੇ ਉਲਟ ਅੱਜ ਤਾਂ, ਪੰਥਕ ਤਲ `ਤੇ ਗੁਰਮੁਖੀ ਦੀ ਪੜ੍ਹਾਈ ਹੀ, ਬਹੁਤ ਵੱਡਾ ਮਸਲਾ ਬਣਿਆ ਪਿਆ ਹੈ।
ਮਾਪਿਆਂ ਜਾਂ ਬੱਚਿਆ ਰਾਹੀਂ ਕੇਵਲ ਇਹ ਕਹਿ ਦੇਣਾ ਜਾਂ ਉੱਤਰ ਦੇ ਦੇਣਾ ਕਿ "ਸਾਡੇ ਸਕੂਲ `ਚ
ਗੁਰਮੁਖੀ ਨਹੀਂ ਪੜ੍ਹਾਈ ਜਾਂਦੀ" ਮਸਲੇ ਦਾ ਕੋਈ ਹੱਲ ਨਹੀਂ। ਪੰਜਾਬੀ ਅਤੇ ਖਾਸਕਰ ਸਿੱਖ ਧਰਮ, ਅੱਜ
ਸੰਸਾਰ ਭਰ `ਚ ਫੈਲਿਆ ਹੋਇਆ ਹੈ। ਕੀ ਇਸ ਨਾਲ ਇਹ ਵੀ ਮੰਨ ਲਿਆ ਜਾਵੇ ਕਿ ਸੰਸਾਰ ਭਰ ਦੀਆਂ ਸਰਕਾਰਾਂ
ਤੇ ਅਤੇ ਸਕੂਲ ਗੁਰਮੁਖੀ ਦੀ ਪੜ੍ਹਾਈ ਨੂੰ ਸਕੂਲੀ ਤੇ ਸਰਕਾਰੀ ਵਿੱਦਿਆ ਵਜੋਂ ਲਾਗੂ ਵੀ ਕਰ ਦੇਣਗੇ?
ਜਿਹੜਾ ਸ਼ਾਇਦ ਕਦੇ ਵੀ ਸੰਭਵ ਨਹੀਂ ਹੋਵੇਗਾ।
ਇਹ ਵੱਖਰੀ ਗੱਲ ਹੈ ਕਿ ਕੁੱਝ ਉੱਦਮ ਕਰ ਕੇ, ਉੱਤਰੀ ਭਾਰਤ ਦੇ ਕੁੱਝ
ਪ੍ਰਾਂਤਾਂ `ਚ ਭਾਵੇਂ ਕਦੇ ਅਜਿਹਾ ਸੰਭਵ ਹੋ ਜਾਵੇ। ਇਸੇ ਤਰ੍ਹਾਂ ਇਹੀ ਗੱਲ ਵਿਦੇਸ਼ਾਂ `ਚ ਵੀ
ਕਿੱਧਰੇ-ਕਿੱਧਰੇ ਲਾਗੂ ਹੋ ਸਕਦੀ ਹੈ ਅਤੇ ਹੈ ਵੀ। ਪਰ ਸੰਸਾਰ ਭਰ `ਚ ਇਹ ਸ਼ਾਇਦ ਕਦੇ ਵੀ ਸੰਭਵ ਨਹੀਂ
ਹੋਵੇਗੀ। ਇਸੇ ਦਾ ਨਤੀਜਾ, ਅੱਜ ਗੁਰੂਦਰ ਨਾਲ ਸੰਬੰਧਤ ਬਹੁਤੇ ਪ੍ਰਵਾਰ, ਪਹਿਲਾਂ ਤਾਂ ਗੁਰਮੁਖੀ
ਭਾਸ਼ਾ ਤੋਂ ਹੀ ਅਣਜਾਣ ਹਨ। ਇਸੇ ਤੋਂ ਉਹ ਗੁਰਬਾਣੀ ਜੀਵਨ ਤੋਂ ਵੀ ਦੂਰ ਚਲੇ ਜਾਂਦੇ ਹਨ। ਉਪ੍ਰੰਤ
ਉਨ੍ਹਾਂ ਕੋਲੋਂ ਸਿੱਖੀ ਜੀਵਨ ਵੀ ਜਾਂਦਾ ਰਹਿੰਦਾ ਹੈ। ਅਜਿਹੇ ਸਿੱਖਾਂ ਦੀ ਜ਼ਿੰਦਗੀ ਦਾ ਹੀ ਉਸ ਤੋਂ
ਅਗਲਾ ਪੜਾਅ ਹੁੰਦਾ ਹੈ ਪਤਿੱਤਪੁਣਾ ਭਾਵ ਉਨ੍ਹਾਂ ਰਾਹੀਂ ਸਿੱਖੀ ਸਰੂਪ ਨੂੰ ਵੀ ਤਿਲਾਂਜਲੀ।
ਇਸ ਸਾਰੇ ਦੇ ਬਾਵਜੂਦ ਮਸਲੇ ਦੀ ਗਹਿਰਾਈ `ਤੇ ਕੁੱਝ ਹੋਰ ਝਾਤ-
ਅੱਜ ਜਦੋਂ ਸਿੱਖ ਪ੍ਰਵਾਰਾਂ `ਚ ਬਹੁਤਾ ਕਰਕੇ ਦਾਦਿਆਂ ਤੀਕ ਨੂੰ ਗੁਰਮੁਖੀ ਪੜ੍ਹਣੀ-ਲਿਖਣੀ ਨਹੀਂ
ਆਉਂਦੀ ਤਾਂ ਅਗੋਂ ਉਨ੍ਹਾਂ ਦੇ ਬੱਚਿਆਂ ਨੂੰ ਗੁਰਮੁਖੀ ਕੌਣ ਪੜ੍ਹਾਏਗਾ? ਫ਼ਿਰ ਸੁਆਲ ਕੇਵਲ ਪੰਜਾਬੀ
ਭਾਵ ਗੁਰਮੁਖੀ ਭਾਸ਼ਾ ਦੇ ਪੜ੍ਹਣ-ਲਿਖਣ ਦਾ ਵੀ ਨਹੀਂ।
ਅੱਜ ਪੰਜਾਬ ਦੀ ਤਾਂ ਸਰਕਾਰੀ ਭਾਸ਼ਾ ਹੀ ਗੁਰਮੁਖੀ ਹੈ। ਉਥੇ ਸਾਰੇ ਲੋਕ
ਪੰਜਾਬੀ ਭਾਵ ਗੁਰਮੁਖੀ ਪੜ੍ਹੇ-ਲਿਖੇ ਹਨ। ਪਰ ਉਥੇ ਵੀ ਸਿੱਖੀ ਸਰੂਪ ਅਤੇ ਰਹਿਨੀ ਅਲੋਪ ਹੋ ਰਹੀ ਹੈ,
ਉਥੇ ਪਤਿਤਪੁਣਾ, ਨਸ਼ੇ ਤੇ ਲੱਚਰ ਗਾਇਕੀ ਸ਼ਿਖਰਾਂ `ਤੇ ਹੈ, ਤਾਂ ਅਜਿਹਾ ਕਿਉਂ? ਇਸੇ ਤਰ੍ਹਾਂ ਕੈਨੇਡਾ
ਦੇ ਕੁੱਝ ਭਾਗਾਂ `ਚ ਗੁਰਮੁਖੀ, ਸਰਕਾਰੀ ਭਾਸ਼ਾ ਵੀ ਹੈ। ਇਕੱਲੇ ਵੈਨਕੁਅਰ `ਚ ਪੰਜਾਬੀ ਦੇ ਸੱਤ ਤੋਂ
ਵੱਧ ਸਕੂਲ ਹਨ। ਉਂਟੋਰੀਉ-ਡਿੱਕਸੀ ਵੱਲ ਆ ਜਾਵੀਏ, ਤਾਂ ਹਰੇਕ ਗੁਰਦੁਆਰੇ `ਚ ਗੁਰਮੁਖੀ ਦੀ ਪੜ੍ਹਾਈ
ਦਾ ਪ੍ਰਬੰਧ ਹੈ। ਇਸ ਸਾਰੇ ਦੇ ਬਾਵਜੁਧ, ਗੁਰਮੱਤ ਪੱਖੋਂ ਉਥੇ ਵੀ ਕਿਸੇ ਨੂੰ ਕੁੱਝ ਨਹੀਂ ਮਿਲ
ਰਿਹਾ।
ਫ਼ਿਰ ਵਿਦੇਸ਼ਾਂ `ਚ ਕਿੱਧਰੇ-ਕਿੱਧਰੇ ਗੁਰਮੱਤ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ
ਹੈ ਪਰ ਉਹ ਵੀ ਬਹੁਤਾ ਕਰਕੇ ਡੇਰਾਵਾਦੀ ਗੁਰਮੱਤ ਹੀ ਹੈ। ਅਜਿਹੀ ਗੁਰਮੱਤ ਜਿਹੜੀ ਗੁਰੂ-ਗੁਰਬਾਣੀ
ਵੱਲ ਘੱਟ ਅਤੇ ਸਰੀਰਕ ਪੂਜਾ ਵੱਲ ਵਧੇਰੇ ਮੋੜ ਰਹੀ ਹੈ, ਇਸ ਲਈ ਗੁਰੂ ਦੀ ਗੱਲ ਉਥੇ ਵੀ ਨਾ ਦੇ
ਬਰਾਬਰ ਹੀ ਹੈ। ਪੰਜਾਬੀ ਦੀ ਪੜ੍ਹਾਈ ਦਾ ਇਹੀ ਹਾਲ ਯੂ-ਕੇ ‘ਅਤੇ ਕੁੱਝ ਹੋਰ ਦੇਸ਼ਾਂ ਚ ਵੀ ਹੈ। ਇਸ
ਤਰ੍ਹਾਂ ਕਈ ਪਾਸੇ ਗੁਰਮੁਖੀ ਦੀ ਪੜ੍ਹਾਈ ਦਾ ਇੰਤਜ਼ਾਮ ਤਾਂ ਬਹੁਤ ਹੈ ਪਰ ਗੁਰਮੱਤ ਪੱਖੋਂ ਗੱਲ ਉਥੇ
ਵੀ ਉਹੀ ਹੈ। ਉਂਝ ਭਾਰਤ `ਚ, ਜਿਤਨਾ ਪੰਜਾਬ ਤੋਂ ਦੂਰ ਜਾਵੋ ਸਿੱਖੀ ਸਰੂਪ ਦੀ ਚਿੰਤਾ-ਸੰਭਾਲ ਵਾਲੇ
ਫ਼ਿਰ ਵੀ ਵੱਧ ਮਿਲ ਜਾਂਦੇ ਹਨ, ਕਿਉਂ?
ਇਸ ਲਈ ਜੀਵਨ ਪੱਖੋਂ ਗੁਰਮੁਖੀ ਦੀ
ਪੜ੍ਹਾਈ ਦਾ ਤਾਂ ਹੀ ਲਾਭ ਹੈ ਜੇ ਗੁਰਮੁਖੀ ਦੇ ਨਾਲ-ਨਾਲ
ਨਿਰੋਲ ਗੁਰਬਾਣੀ ਆਧਾਰਤ
ਗੁਰਮੱਤ ਦੀ ਪੜ੍ਹਾਈ ਵੀ ਹੋਵੇ।
ਇਸ ਪੰਥਕ ਨਿਘਾਰ ਦਾ ਆਖ਼ਿਰ ਮੁੱਢ ਕਿੱਥੇ? -
ਗਹਿਰਾਈ ਤੋਂ ਘੋਖਿਆ ਜਾਵੇ ਤਾਂ ਲਗਭਗ ਸਮੂਚੇ
"ਸਿੱਖ ਧਰਮ"
ਨਾਲ ਅੱਜ ਬਹੁਤਾ ਕਰਕੇ ਇਹੀ ਭਾਣਾ ਵਰਤ ਰਿਹਾ ਹੈ। ਜਦਕਿ
ਲਗਾਤਰ ਇਹ ਵੀ ਦੇਖਦੇ ਆ ਰਹੇ ਹਾਂ ਕਿ ਇਸ ਸਾਰੀ ਪੰਥਕ ਤ੍ਰਾਸਦੀ ਦਾ ਮੁੱਢ ਸੰਨ ੧੭੧੬ ਬਾਬਾ ਬੰਦਾ
ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਵਾਲੇ ਸਮੇਂ ਨਾਲ ਬੱਝਦਾ ਹੈ। ਓਦੋਂ ਰਾਜਸੀ
ਜ਼ੁਲਮਾਂ ਕਾਰਣ ਸਹਿਰਾਂ `ਚ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈ ਰਹੇ ਸਨ। ਜਿਸ ਤੋਂ ਸਿਖਾਂ ਦਾ
ਵਾਸਾ ਉਸ ਸਮੇਂ ਬਹੁਤਾ ਕਰਕੇ ਜੰਗਲਾਂ, ਮਾਰੂਥਲਾਂ ਅਤੇ ਪਹਾੜਾਂ ਆਦਿ `ਚ ਹੀ ਬਦਲ ਗਿਆ ਸੀ।
ਜਦਕਿ (੧) ਗੁਰੂ ਕੀਆਂ ਸ਼ੰਗਤਾਂ, (੨) ਸਿੱਖ ਇਤਿਹਾਸਕ ਸਥਾਨ ਅਤੇ (੩) ਸਮੂਹ
ਧਰਮਸ਼ਾਲਾਵਾਂ (ਗੁਰਦੁਆਰੇ), ਇਹ ਸਭ ਤਾਂ ਵੀ ਸ਼ਹਿਰਾਂ `ਚ ਹੀ ਸਨ। ਇਸ ਤਰ੍ਹਾਂ ਸ਼ਹਿਰਾਂ `ਚ ਸਿੱਖ
ਧਰਮ ਦੇ ਉਨ੍ਹਾਂ ਸਮੂਹ ਇਤਿਹਾਸਕ ਸਥਾਨਾਂ ਅਤੇ ਧਰਮਸ਼ਾਲਾਵਾਂ (ਗੁਰਦੁਆਰਿਆਂ) `ਤੇ ‘ਰਾਤੋ-ਰਾਤ
ਬ੍ਰਾਹਮਣ, ਨਿਰਮਲੇ, ਉਦਾਸੀ, ਧੀਰਮਲੀਏ, ਰਾਮਰਈਏ, ਪ੍ਰੀਥਿਏ ਆਦਿ ਭਾਵ ਗੁਰੂ ਦਰ ਦੀਆਂ ਸਮੂਹ
ਵਿਰੋਧੀ ਤਾਕਤਾਂ ਕਾਬਿਜ਼ ਹੋ ਗਈਆਂ ਸਨ। ਫ਼ਿਰ ਉਸੇ ਪੰਥਕ ਤ੍ਰਾਸਦੀ ਦਾ ਹੀ ਅਗ਼ਲਾ ਪੜਾਅ ਸੀ ਸੰਨ
੧੮੪੮. ਜਦੋਂ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਇਸ ਤਰ੍ਹਾਂ ਉਸ ਦੌਰਾਨ ਨੰਬਰਵਾਰ:-
(੧) ਪਹਿਲ, ਇਹ ਕਿ
ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਜੀਵਨ-ਜਾਚ ਤੇ ਸੰਸਾਰਕ (ਐਕੇਡੈਮਿਕ) ਪੜ੍ਹਾਈ ਵੱਲੋਂ ਪਿੱਛੇ
ਪਾਉਣ ਤੇ ਉਨ੍ਹਾਂ ਨੂੰ ਇਸ ਪਾਸਿਓਂ ਅਵੇਸਲੇ ਕਰਣ ‘ਲਈ ਸਾਰੇ ਪਾਸਿਓਂ ਪੂਰਾ-ਪੂਰਾ ਤੇ ਸਮੇਂ ਸਮੇਂ
ਨਾਲ ਜ਼ੋਰ ਲਾਇਆ ਗਿਆ
(੨) ਦੂਜਾ,
ਵਿਰੋਧੀਆਂ ਵੱਲੋਂ ਹਰੇਕ ਸਿੱਖ ਦੇ
"ਸਿੱਖੀ-ਜੀਵਨ ਅਤੇ ਰਹਿਣੀ"
ਅੰਦਰ ਆਪਣੇ-ਆਪਣੇ ਢੰਗ ਨਾਲ ਮਿਲਗੋਭਾ ਗੁਰਮੱਤ ਅਤੇ
ਮਿਲਾਵਟੀ ਗੁਰ-ਇਤਿਹਾਸ ਦੀ ਭਰਤੀ ਕੀਤੀ ਗਈ।
(੩) ਤੀਜਾ,
ਮੂਰਤੀ ਪੂਜਾ ਦੀ ਤਰਜ਼ `ਤੇ,
ਗੁਰੂ ਕੀਆਂ ਸੰਗਤਾਂ ਨੂੰ,
ਗੁਰਬਾਣੀ ਨਾਲ ਵੱਧ ਤੋਂ ਵੱਧ
ਗੁਰਬਾਣੀ ਦੇ ਗਿਆਨ ਵਿਹੂਣੇ ਕਰਮਕਾਂਡੀ ਸਤਿਕਾਰ ਨਾਲ ਜੋੜਣਾ,
ਮੂਰਤੀ ਪੂਜਾ ਦੇ ਉਨ੍ਹਾਂ ਹੀ ਢੰਗਾਂ ਨਾਲ ਗੁਰਬਾਣੀ ਦੀ
ਪੂਜਾ-ਅਰਚਾ ਦੇ ਨਿਯਮ
ਘੜਣੇ ਅਤੇ "ਗੁਰਬਾਣੀ ਅੰਦਰੋਂ ਜੀਵਨ-ਜਾਚ
ਲੈਣ ਦੀ ਬਜਾਏ" ਗੁਰਬਾਣੀ ਦੇ ਸਤਿਕਾਰ ਨੂੰ ਕੇਵਲ ਸੰਸਾਰਕ ਮੰਗਾਂ ਅਤੇ ਗਿਣਤੀਆਂ-ਮਿਣਤੀਆਂ ਦੇ
ਪਾਠਾਂ ਤੇ ਰਟੌਣੀਆਂ ਤੀਕ ਸੀਮਤ ਕਰ ਦਿੱਤਾ ਗਿਆ, ਇਸੇ ਲੜੀ `ਚ ਹੋਰ ਵੀ ਬਹੁਤ ਕੁਝ।
ਇਸੇ ਤਰ੍ਹਾਂ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ
ਦੰਮ ਬਾਅਦ, ਰਾਜਸੀ ਜ਼ੁਲਮਾਂ ਦੇ ਨਾਲ-ਨਾਲ ਸਮੂਚੀਆਂ ਸਿੱਖ ਵਿਰੋਧੀ ਤਾਕਤਾਂ ਵੱਲੋਂ, ਗੁਰੂ ਕੀਆਂ
ਸੰਗਤਾਂ `ਤੇ ਆਪਣੇ-ਆਪਣੇ ਢੰਗ ਨਾਲ ਇਹ ਅੰਦਰੂਨੀ ਹਮਲੇ ਵੀ ਸ਼ੁਰੂ ਹੋ ਗਏ ਸਨ। ਅਜੇ ਉਨ੍ਹਾਂ ਹਮਲਿਆਂ
`ਚ ਹੀ ਰੁਕਾਵਟ ਨਹੀਂ ਸੀ ਆਈ ਕਿ ਸੰਨ ੧੮੪੮ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਵੀ ਹੋ ਗਿਆ।
ਇਹ ਵੱਖਰੀ ਗੱਲ ਹੈ ਪੰਜਾਬ `ਤੇ ਕਬਜ਼ਾ ਕਰਣ ਦੇ ਨਾਲ-ਨਾਲ ਦੂਰ ਅੰਦੇਸ਼
ਅੰਗ੍ਰੇਜ਼ਾਂ ਨੇ ਇਹ ਵੀ ਭਾਂਪ ਲਿਆ ਸੀ ਕਿ ਪੰਜਾਬ ਨੂੰ ਗ਼ੁਲਾਮ ਬਨਾਉਣ ਤੋਂ ਬਾਅਦ, ਸਿੱਖਾਂ ਨੂੰ
ਆਪਣੀਆਂ ਕੁਟਲਨੀਤੀਆਂ ਨਾਲ ਦੁਬੇਲ ਬਣਾ ਕੇ ਰਖਣ ਤੋਂ ਸਿਵਾ, ਉਹ ਹੁਣ ਭਾਰਤ `ਤੇ ਬਹੁਤ ਦੇਰ ਰਾਜ
ਨਹੀਂ ਕਰ ਸਕਣ ਗੇ। ਬੇਸ਼ੱਕ ਇਸ ਤੋਂ ਪਹਿਲਾਂ ਉਹ ਦੋ ਸੌ ਸਾਲਾਂ ਤੋਂ ਭਾਰਤ `ਤੇ ਨਿਸ਼ਚਿੰਤ ਹੋ ਕੇ
ਰਾਜ ਹੀ ਕਰ ਰਹੇ ਸਨ।
ਇਸ ਲਈ ਉਨ੍ਹਾਂ ਨੇ ਆਪਣੇ ਵੱਲੋਂ ਵੀ ਇਸ ਪਾਸੇ ਕੋਈ ਕਸਰ ਨਹੀਂ ਸੀ ਰਹਿਣ
ਦਿੱਤੀ। ਉਸੇ ਦਾ ਨਤੀਜਾ, ਪਹਿਲਾਂ ਤੋਂ ਚਲਦੀਆਂ ਆ ਰਹੀਆਂ ਸਿੱਖ ਵਿਰੋਧੀ ਤਾਕਤਾਂ ਤੋਂ ਇਲਾਵਾ,
ਅੰਗ੍ਰੇਜ਼ਾਂ ਨੇ ਆਪਣੇ ਢੰਗ ਨਾਲ ਇਸ ਪਾਸੇ, ਆਪਣੇ ਵੱਲੋਂ ਵੀ ਨਵੇਂ ਤੋਂ ਨਵੇਂ ਹਥਕੰਡੇ ਵਰਤਣੇ ਚਾਲੂ
ਕਰ ਦਿੱਤੇ।
ਇਸ ਤਰ੍ਹਾਂ ਚੌਤਰਫ਼ੋਂ ਵਿਰੋਧੀ ਹਮਲਿਆਂ ਕਾਰਣ, ਸਿੱਖੀ ਜੀਵਨ `ਚ ਗਿਰਾਵਟ
ਹੋਰ ਵੀ ਕਈ ਰੂਪਾਂ `ਚ ਬਲਕਿ ਤੇਜ਼ੀ ਨਾਲ ਵੜਣੀ ਸ਼ੁਰੂ ਹੋ ਗਈ। ਜਦਕਿ ਸਿੱਖ ਵਿਰੋਧੀ ਹਮਲੇ ਅੱਜ ਵੀ
ਕੇਵਲ ਚਾਲੂ ਹੀ ਨਹੀਂ ਹਨ ਬਲਕਿ ਆਪਣੇ ਨਵੇਂ ਨਵੇਂ ਰੂਪਾਂ `ਚ ਨਿੱਤ ਵਾਧੇ `ਤੇ ਵੀ ਹਨ।
(ਚਲਦਾ)
#418P-XXIIs06.16.02.16#p22
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’
ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ
ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No.418 P-XXII
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
(ਭਾਗ ਬਾਈਵਾਂ)
For all the Self Learning Gurmat Lessons including
recently started
"Gurmat Sndesh" Series (Excluding
Books) written by ‘Principal Giani
Surjit Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 350/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
web sites-
www.gurbaniguru.org
theuniqeguru-gurbani.com
gurmateducation centre.com
|
. |