ਬਈ ਭਰਾਵੋ ਮੈਂ ਪਾਗਲਸਤਾਨੀ ਨਹੀਂ ਹਾਂ
‘ਸਿੱਖ ਮਾਰਗ’ ਤੇ ਲਿਖਣ ਵਾਲੇ ਦੋ
ਲੇਖਕਾਂ ਵਲੋਂ ਇਸ ਹਫਤੇ ਦੋ ਲੇਖ ਮਿਲੇ ਹਨ। ਇੱਕ ਲੇਖਕ ਦਾ ਲੇਖ ਤਾਂ ਆਪਣਾ ਹੈ ਅਤੇ ਦੂਸਰੇ ਨੇ
ਕਿਸੇ ਹੋਰ ਦਾ ਲਿਖਿਆ ਕੋਈ ਸਾਲ ਤੋਂ ਵੀ ਵੱਧ ਪੁਰਾਣਾ ਲਿਖਿਆ ਲੇਖ ਭੇਜਿਆ ਹੈ। ਇਹਨਾ ਦੋਹਾਂ ਲੇਖਾਂ
ਵਿੱਚ ਆਪਣੇ ਰਾਜ-ਭਾਗ ਦੀ ਅਤੇ ਖ਼ਾਲਿਸਤਾਨ ਦੀ ਗੱਲ ਕੀਤੀ ਹੈ। ਇਹ ਨਹੀਂ ਪਤਾ ਕਿ ਦੋਹਾਂ ਨੇ ਸਿਰਫ
ਪੜ੍ਹਨ ਲਈ ਭੇਜੇ ਹਨ ਜਾਂ ਛਪਣ ਲਈ ਵੀ। ਜਦੋਂ ਇੱਥੇ ਮੈਂ ਅਨੇਕਾਂ ਵਾਰੀ ਲਿਖ ਚੁੱਕਾ ਹਾਂ ਕਿ ‘ਸਿੱਖ
ਮਾਰਗ’ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਇੱਥੇ ਸਿਰਫ ਗੁਰਮਤਿ, ਗੁਰਬਾਣੀ
ਦੇ ਸੱਚ ਦੀ ਗੱਲ ਕੀਤੀ ਜਾਂਦੀ ਹੈ। ਫਿਰ ਭਲਾ ਦੱਸੋ ਕਿ ਤੁਹਾਡੇ ਕਿਸੇ ਕਲਿਪਤ ਰਾਜਸੀ ਸਥਾਨ ਜਿਸ
ਨੂੰ ਤੁਸੀਂ ਆਪਣੇ ਹੀ ਅਨੇਕਾਂ ਨਾਮ ਰੱਖੇ ਹੋਏ ਹਨ, ਦੀ ਗੱਲ ਕਿਉਂ ਕਰਾਂ? ਮੈਂ ਮਾਨਸਿਕ ਤੌਰ ਤੇ
ਕਿਸੇ ਦਾ ਵੀ ਗੁਲਾਮ ਨਹੀਂ ਹਾਂ। ਨਾ ਤਾਂ ਮੈਂ ਕਿਸੇ ਸਾਧ ਦਾ ਗੁਲਾਮ ਹਾਂ, ਨਾ ਕਿਸੇ ਅਖੌਤੀ
ਜਥੇਦਾਰ ਦਾ, ਨਾ ਹੀ ਕਿਸੇ ਰਾਜਸੀ ਲੀਡਰ ਦਾ ਅਤੇ ਨਾ ਹੀ ਹੋਰ ਕਿਸੇ ਦਾ। ਜੇ ਕਰ ਪੰਜਾਬ ਦੇ ਲੋਕ
ਬਾਕੀ ਦੇਸ਼ ਨਾਲੋਂ ਵੱਖ ਹੋ ਕੇ ਆਪਣਾ ਵੱਖਰਾ ਦੇਸ਼ ਚਾਹੁੰਦੇ ਹਨ ਤਾਂ ਜੀ ਸਦਕੇ ਲੈਣ। ਮਾਨ ਖਾਲਿਸਤਾਨ
ਮੰਗਦਾ ਹੈ ਲੋਕ ਉਸ ਨੂੰ ਜਿਤਾ ਦੇਣ ਪਰ ਉਹ ਤਾਂ ਉਸ ਦੀ ਅਤੇ ਉਸ ਦੇ ਹੋਰ ਹਮਾਇਤੀਆਂ ਦੀਆਂ ਜਮਾਨਤਾਂ
ਵੀ ਜਬਤ ਕਰਵਾ ਦਿੰਦੇ ਹਨ। ਲੋਕ ਬਾਦਲ ਦੇ ਰਾਜ ਤੋਂ ਬੇਹੱਦ ਦੁਖੀ ਹਨ ਅਤੇ ਧਰਮ ਦੇ ਨਾਮ ਤੇ ਵੀ
ਬਹੁਤ ਕੁੱਝ ਗਲਤ ਹੋ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੀ ਸਾਰੇ ਦੇਸ਼ ਨੂੰ ਹਿੰਦੂ, ਹਿੰਦੀ,
ਹਿੰਦੋਸਤਾਨ ਵਿੱਚ ਬਦਲਣਾ ਚਾਹੁੰਦੀ ਹੈ। ਪਰ ਦੂਸਰੇ ਪਾਸੇ ਇਹ ਕਥਿਤ ਖਾਲਿਸਤਾਨੀ ਅਥਵਾ ਮਾਨ ਦੇ
ਪਾਗਲਸਤਾਨੀ ਸ਼ਾਇਦ ਬਾਦਲ ਨਾਲੋਂ ਵੀ ਕਈ ਗੁਣਾਂ ਮਾੜੇ ਨਿਕਲਣ। ਹਾਲੇ ਕੁੱਝ ਮਹੀਨੇ ਪਹਿਲਾਂ ਦੀ ਗੱਲ
ਹੈ ਕਿ ਮਾਨ ਦੇ ਇੱਕ ਸਾਥੀ ਅਖੌਤੀ ਜਥੇਦਾਰ ਜਿਹੜਾ ਕੇ ਕਰਮਕਾਂਡੀ ਟਕਸਾਲ ਨਾਲ ਸੰਬੰਧਿਤ ਹੈ, ਨੇ
ਢੱਡਰੀਆਂ ਵਾਲੇ ਦੇ ਇੱਕ ਸਾਥੀ ਦੇ ਮਰਨ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਮਾਰਨਾ ਹੈ ਤਾਂ ਧੁੰਦੇ ਨੂੰ
ਮਾਰੋ, ਪੰਥ ਪ੍ਰੀਤ ਨੂੰ ਮਾਰੋ। ਕਿਉਂ ਮਾਰੋ! ਕਿਉਂਕਿ ਇਹ ਤਾਂ ਥੋੜੀ ਬਹੁਤ ਗੁਰਮਤਿ ਦੀ ਗੱਲ ਕਰਦੇ
ਹਨ, ਅਸੀਂ ਤਾਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਲੋਕ ਗਿਆਨਵਾਨ ਹੋਣ। ਹਾਲੇ ਤਾਂ ਇਹਨਾ ਕੋਲ ਅਖੌਤੀ
ਜਥੇਦਾਰੀ ਦੀ ਮਾੜੀ ਮੋਟੀ ਤਾਕਤ ਹੈ ਅਤੇ ਜੇ ਕਰ ਰਾਜ ਭਾਗ ਵੀ ਇਹਨਾ ਕੋਲ ਆ ਗਿਆ ਤਾਂ ਪਤਾ ਨਹੀਂ ਆਮ
ਲੋਕਾਂ ਦਾ ਕੀ ਹਾਲ ਕਰਨਗੇ। ਇਹ ਕਥਿਤ ਸਤਿਕਾਰ ਕਮੇਟੀਆਂ ਦੇ ਨਾਮ ਤੇ ਲੋਕਾਂ ਦੀ ਵਥੇਰੀ ਬੇਇਜ਼ਤੀ ਕਰ
ਚੁੱਕੇ ਹਨ। ਇਸ ਲਈ ਭਰਾਵੋ ਮੈਂ ਤੁਹਾਡੇ ਕਿਸੇ ਕਥਿਤ ਖ਼ਾਲਿਸਤਾਨ ਅਥਵਾ ਪਾਗਲਸਤਾਨ ਦੀ ਇੱਥੇ ਕੋਈ
ਲਿਖਤ ਛਾਪਣ ਨਾਲ ਮਦਦ ਨਹੀਂ ਕਰ ਸਕਦਾ। ਜੇ ਕਰ ਕੱਲ ਨੂੰ ਤੁਹਾਡਾ ਕੋਈ ਇਸ ਤਰ੍ਹਾ ਦਾ ਰਾਜ ਆ ਗਿਆ
ਤਾਂ ਮੈਨੂੰ ਬੇਸ਼ੱਕ ਉਥੇ ਨਾ ਵੜਨ ਦਿਓ। ਉਂਜ ਤਾਂ ਮੈਂ ਆਪ ਹੀ ਨਹੀਂ ਜਾਂਦਾ। ਮੈਂ ਤਾਂ ਹੁਣ ਵੀ
ਬਾਹਰ ਘੱਟ ਹੀ ਜਾ ਕੇ ਖੁਸ਼ ਹਾਂ। ਘਰ ਵਾਲੀ ਅਤੇ ਰਿਸ਼ਤੇਦਾਰਾਂ ਦੇ ਬਹੁਤਾ ਜੋਰ ਦੇਣ ਤੇ 36 ਸਾਲਾਂ
ਬਾਅਦ ਇੰਗਲੈਂਡ ਵਿਆਹ ਤੇ ਗਿਆ ਸੀ।
ਇਹ ਲਿਖਤ ਇੱਥੇ ਲਿਖਣ ਪੜ੍ਹਨ ਵਾਲੇ ਸਾਰੇ ਲੇਖਕਾਂ/ਪਾਠਕਾਂ ਲਈ ਸਾਂਝੀ ਹੈ। ਹਵਾਈ ਕਿਲੇ ਉਸਾਰਨ ਨਾਲ
ਕੁੱਝ ਨਹੀਂ ਬਣਦਾ ਹੁੰਦਾ ਪਹਿਲਾਂ ਲੋਕਾਂ ਨੂੰ ਪ੍ਰੈਕਟੀਕਲੀ ਕਰ ਕੇ ਦਿਖਾਓ। ਸ਼੍ਰੋਮਣੀ ਕਮੇਟੀ ਨੂੰ
ਹਲੇਮੀ ਰਾਜ ਦੀ ਤਰ੍ਹਾਂ ਚਲਾ ਕੇ ਦਿਖਾਓ। ਉਹ ਤਾਂ ਐਸ ਵੇਲੇ ਆਰ. ਐੱਸ. ਐੱਸ. ਅਤੇ ਸਾਧਾਂ ਦੇ
ਇਸ਼ਾਰਿਆਂ ਤੇ ਚਲਦੀ ਹੈ। ਪਹਿਲਾਂ ਉਸ ਨੂੰ ਸੁਧਾਰ ਲਓ ਫਿਰ ਬਾਕੀ ਰਾਜ-ਭਾਗ ਦੀ ਗੱਲ ਵੀ ਕਰ ਲਿਓ।
ਉਂਜ ਬਹੁਤੇ ਸਿੱਖ ਇੱਕ ਪਾਸੜ ਅਤੇ ਦੋਗਲੀਆਂ ਗੱਲਾਂ ਕਰਨ ਵਿੱਚ ਮਾਹਰ ਹੁੰਦੇ ਹਨ। ਜੇ ਕਰ ਬਹੁਤਾ
ਪਿਛੇ ਨਾ ਜਾਈਏ ਤਾਂ ਪਿਛਲੇ ਕੁੱਝ ਕੁ ਦਿਨਾ ਤੋਂ ਇੱਕ ਸਾਧ, ਜਿਸ ਨੂੰ ਕਿ ਪੀਪਲੀ ਵਾਲਾ ਨੀਲਧਾਰੀ
ਕਹਿੰਦੇ ਹਨ ਉਸ ਨੇ ਮਾਤਾ ਗੁਜਰੀ ਨੂੰ, ਇੱਕ ਵੀਡੀਓ ਵਿੱਚ ਗੁਰੂ ਜੀ ਵਲੋਂ ਇੱਕ ਸਰਾਪੇ ਜਾਣ ਦੀ ਗੱਲ
ਕਹੀ ਸੀ। ਮੇਰਾ ਖਿਆਲ ਹੈ ਕਿ ਹਜ਼ਾਰਾਂ ਲੋਕਾਂ ਨੇ ਹੀ ਉਸ ਦੀ ਵਿਰੋਧਤਾ ਕੀਤੀ ਹੋਵੇਗੀ ਅਤੇ ਕਰਨੀ
ਚਾਹੀਦੀ ਵੀ ਸੀ। ਇਸੇ ਤਰ੍ਹਾਂ ਦੀ ਰਲਦੀ ਮਿਲਦੀ ਇੱਕ ਗੱਲ ਭਿੰਡਰਾਂਵਾਲੇ ਸਾਧ ਨੇ ਵੀ ਭਾਈ ਮਰਦਾਨੇ
ਬਾਰੇ ਕਹੀ ਸੀ ਕਿ ਉਹ ਪਿਛਲੇ ਜਨਮ ਵਿੱਚ ਬਰਾਂਡੀ ਪੀਣ ਕਰਕੇ ਡੂਮਾਂ ਦੇ ਘਰੇ ਜੰਮਿਆਂ ਸੀ। ਉਸ ਸਾਧ
ਦੀ ਇਸ ਹਰਕਤ ਦੀ ਵੀ ਕਿਸੇ ਨੇ ਇਸ ਤਰ੍ਹਾਂ ਵਿਰੋਧਤਾ ਕੀਤੀ ਸੀ? ਨਹੀਂ ਕੀਤੀ। ਕਿਉਂ ਨਹੀਂ ਕੀਤੀ?
ਕਿਉਂਕਿ ਉਹ ਦਾੜੀ ਕੇਸਾਂ ਵਾਲੇ ਦੋਗਲਿਆਂ ਦਾ ਮਹਾਨ ਹੀਰੋ ਸੀ ਉਸ ਲਈ ਸਾਰਾ ਕੁੱਝ ਜ਼ਾਇਜ ਸੀ। ਵਾਹ
ਉਹ ਦੋਗਲਿਓ ਨਹੀਂ ਰੀਸਾਂ ਤੁਹਾਡੀਆਂ ਅਤੇ ਤੁਹਾਡੇ ਬਨਣ ਵਾਲੇ ਕਥਿਤ ਖਾਲਿਸਤਾਨ ਦੀਆਂ ਅਥਵਾ
ਪਾਗਲਸਥਾਨ ਦੀਆਂ।
ਮੱਖਣ ਸਿੰਘ ਪੁਰੇਵਾਲ,
ਦਸੰਬਰ 18, 2016.