. |
|
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਭਾਗ ਤੇਈਵਾਂ)
ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ
ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ
ਕਿਤਨੇ ਕੁ ਜਾਗ੍ਰਿਤ ਹਨ?
ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਕੇ ਪਾਸ ਹੋਏ
ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ
ਪੰਜਵਾਂ ਕਕਾਰ ਕੜਾ,
ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---
ਵਿਸ਼ੇਸ਼ ਨੋਟ-
ਚੇਤੇ ਰਹੇ
"ੴ"
ਤੋਂ
"ਤਨੁ, ਮਨੁ ਥੀਵੈ ਹਰਿਆ"
ਤੀਕ ਕੇਵਲ ਇਹੀ ਹੈ
"ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ
ਦਾ ਦਾਇਰਾ"। ਇਸ ਤੋਂ
ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਗੁਰਬਾਣੀ ਦੇ ਦਾਇਰੇ `ਚ ਆਉਂਦੀ
ਹੈ।
(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ
ਜੀ)
ਦਰਅਸਲ ਹੱਥਲੇ ਗੁਰਮੱਤ ਪਾਠ
"ਪੰਜ ਕਕਾਰਾਂ ਵਿੱਚੋਂ ਕੜਾ…"
ਦੀ ਚੱਲ ਰਹੀ ਲੜੀ `ਚ
ਵੇਰਵਾ ਚੱਲ ਰਿਹਾ ਹੈ
"ਗੁਰਬਾਣੀ ਦੀ ਪੜ੍ਹਾਈ, ਗੁਰਮੁਖੀ
ਭਾਸ਼ਾ ਅਤੇ ਐਕੇਡੈਮਿਕ ਪੜ੍ਹਾਈ
ਵਿਚਾਲੇ ਆਪਸੀ ਰਿਸ਼ਤੇ"
ਵਾਲਾ।
ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਵਿਸ਼ੇ ਨਾਲ ਸੰਬੰਧਤ
"ਗੁਰਮੁਖੀ ਭਾਸ਼ਾ ਦੀ ਵਿਲਖਣਤਾ"
ਅਤੇ ਇਸ ਨਾਲ ਸੰਬੰਧਤ ਕੁੱਝ ਵਿਸ਼ੇਸ਼ ਪੱਖਾਂ
ਦੀ ਪਹਿਚਾਣ ਵੀ ਕੀਤੀ ਜਾਵੇ। ਇਸ ਦਾ ਮੁੱਖ ਕਾਰਣ ਇਹ ਹੈ ਕਿ ਸਾਨੂੰ ਇਹ ਵੀ ਪਤਾ ਹੋਵੇ ਕਿ ਸੰਸਾਰ
ਭਰ ਦੀਆਂ ਭਾਸ਼ਾਵਾਂ `ਚੋਂ
"ਗੁਰਮੁਖੀ ਲਿਪੀ"
ਹੀ ਵਿਸ਼ੇਸ਼ ਕਿਉਂ ਤੇ ਕਿਵੇਂ ਹੈ?
ਉਹ
"ਗੁਰਮੁਖੀ ਲਿਪੀ" ਜਿਸ ਬਾਰੇ ਅੱਜ ਅਸਂੀਂ
ਬਿਲਕੁਲ ਅਨਜਾਣ ਅਤੇ ਅਵੇਸਲੇ ਹਾਂ। ਦੂਜਾ ਇਹ ਕਿ ਸ਼ਾਇਦ ਇਹੀ ਕਾਰਣ ਹੈ ਕਿ ਗੁਰਦੇਵ ਨੇ:-
(੧) ਗੁਰਦੇਵ ਵੱਲੋਂ
ਸਮੂਚੇ ਮਨੁੱਖ ਮਾਤ੍ਰ ਦੇ
"ਇਕੋ ਇੱਕ ਗੁਰੂ" "ਗੁਰਬਾਣੀ"
ਨੂੰ ਸੰਸਾਰ ਭਰ `ਚ ਸਦੀਵ ਕਾਲ ਲਈ
"ਅੱਖਰ ਰੂਪ"
`ਚ ਪ੍ਰਗਟ ਕਰਣ ਲਈ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਕੇਵਲ਼ ਤੇ ਕੇਵਲ
"ਗੁਰਮੁਖੀ ਲਿਪੀ"
ਨੂੰ ਹੀ ਚੁਣਿਆ ਤੇ ਵਰਤਿਆ ਵੀ।
(੨)
"ਗੁਰਮੁਖੀ ਲਿਪੀ" ਬਾਰੇ
ਆਪਣੀ ਉਸ ਅਨਜਾਣਤਾ ਕਾਰਣ ਹੀ ਅੱਜ ਅਸੀਂ
"ਗੁਰਮੁਖੀ ਲਿਪੀ"
ਦੇ ਨਾਲ-ਨਾਲ
"ਪੰਜਾਬੀ ਬੋਲੀ"
ਵੱਲੋਂ ਵੀ ਲਾਪਰਵਾਹੀ ਕਰਕੇ, ਕੇਵਲ ਆਪਣਾ ਹੀ ਨਹੀਂ,
ਨਾਲ-ਨਾਲ ਸੰਸਾਰ ਭਰ ਦੇ ਸਮੂਚੇ ਮਨੁੱਖ ਮਾਤ੍ਰ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ।
(੩) ਮੂਲ ਰੂਪ `ਚ
ਪੰਜਾਬੀਆਂ
ਤੇ ਖਾਸਕਰ ਸਿੱਖਾਂ ਵੱਲੋਂ
"ਗੁਰਮੁਖੀ ਲਿਪੀ" ਪ੍ਰਤੀ ਲਾਪਰਵਾਹੀ
ਵਾਲਾ ਤਾਣਾ-ਬਾਣਾ ਕਦੋਂ ਬੁਨਿਆ ਗਿਆ?
ਇਸ ਸਿਲਸਿਲੇ `ਚ ਅਸਾਂ ਨੰਬਰਵਾਰ
ਸਮਝਣਾ ਹੈ:-
ਗੁਰਮੁਖੀ ਭਾਸ਼ਾ ਦੀ ਵਿਲਖਣਤਾ-
ਦਰਅਸਲ, ਜਿਹੜੀ ਵਿਲੱਖਣਤਾ ਗੁਰਮੁਖੀ (ਪੰਜਾਬੀ) ਦੀ
"ਪੈਂਤੀ ਅੱਖਰੀ"
ਅਤੇ ਇਸ ਦੇ ਅੱਖਰਾਂ ਦੇ
"ਉਚਾਰਣ"
ਦੇ ਢੰਗ `ਚ
ਗੁਰੂ ਅੰਗਦ ਸਾਹਿਬ ਨੇ
ਬਖ਼ਸੀ ਹੋਈ ਹੈ; ਦਰਅਸਲ ਉਹ ਸੰਸਾਰ ਭਰ ਦੀ ਕਿਸੇ
ਵੀ ਹੋਰ ਬੋਲੀ ਤੇ ਭਾਸ਼ਾ `ਚ ਨਹੀਂ।
ਡਾਕਟਰੀ ਵਿਗਿਆਨ ਅਨੁਸਾਰ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਦੇ ਗਲੇ `ਚ
ਇੱਕ "ਆਵਾਜ਼ ਦੀ ਨਲੀ"
(Vocal
Cord) ਹੁੰਦੀ ਹੈ। ਹਰੇਕ ਮਨੁੱਖ ਦੀ ਇਹ
‘ਵੋਕਲ ਕਾਰਡ’
ਕੇਵਲ ਪੰਜ ਸਾਲ ਦੀ ਉਮਰ ਤੱਕ ਹੀ ਖੁੱਲਦੀ ਹੈ।
ਇਸ ਤਰ੍ਹਾਂ ਬੱਚੇ ਦੀ ਪੰਜ ਸਾਲ ਦੀ ਉਮਰ ਤੀਕ ਇਹ
"ਆਵਾਜ਼ ਦੀ ਨਲੀ"
(Vocal Cord)
ਜਿਤਨੀ ਵੀ ਖੁੱਲ੍ਹ ਜਾਵੇ, ਉਪ੍ਰੰਤ ਉਮਰ ਭਰ
ਇਹ ‘ਵੋਕਲ ਕਾਰਡ’
ਹੋਰ ਨਹੀਂ ਖੁੱਲਦੀ।
ਗੁਰਮੁਖੀ ਭਾਸ਼ਾ ਲਈ ਤਿਆਰ ਕੀਤੀ
"ਪੈਂਤੀ ਅੱਖਰੀ"
ਅਤੇ ਇਸ ਵਿੱਚਲੇ ਪੈਂਤੀ
"ਅੱਖਰਾਂ"
ਦੇ
"ਉਚਾਰਣ ਦੇ ਢੰਗ"
`ਚ ਗੁਰਦੇਵ ਨੇ ਇੱਕ ਨਿਵੇਕਲਾ ਅਤੇ ਅਤਿਅੰਤ ਵੱਡਾ ਗੁਣ
ਭਰਿਆ ਹੋਇਆ ਹੈ। ਉਹ ਗੁਣ, ਜਿਸਦਾ ਬਹੁਤਾ ਕਰਕੇ ਅੱਜ ਸਾਨੂੰ ਬਹੁਤਿਆਂ ਨੂੰ ਅੰਦਾਜ਼ਾ ਤੀਕ ਵੀ ਨਹੀਂ।
ਗੁਰਮੁਖੀ ਭਾਸ਼ਾ ਦੀ
"ਪੈਂਤੀ ਅੱਖਰੀ"
ਅਤੇ ਇਸ ਵਿੱਚਲੇ
"ਪੈਂਤੀ ਅੱਖਰਾਂ"
ਦੇ ਉਚਾਰਣ `ਚ ਗੁਰਦੇਵ ਨੇ ਬਹੁਤ ਵੱਡਾ ਅਤੇ ਬਿਲਕੁਲ
ਨਿਵੇਕਲਾ ਉਹ ਗੁਣ ਭਰਿਆ ਹੋਇਆ ਹੈ ਜਿਹੜਾ ਹਰੇਕ ਬੱਚੇ ਦੀ
"ਆਵਾਜ਼ ਦੀ ਨਲੀ"
ਅਥਵਾ
"ਵੋਕਲ ਕਾਰਡ"
(Vocal Cord)
ਨੂੰ ਪੂਰਾ ਦਾ ਪੂਰਾ ਖੋਲ ਦਿੰਦਾ ਹੈ।
ਸਾਡੇ ਲਈ ਉਸ ਗੁਣ ਨੂੰ
ਸਮਝਣ ਅਤੇ ਪਹਿਚਾਨਣ ਦੀ ਵਿਸ਼ੇਸ਼ ਲੋੜ ਹੈ।
ਉਸੇ ਦਾ ਨਤੀਜਾ ਹੁੰਦਾ ਹੈ ਕਿ ਜਨਮ ਤੋਂ
"ਗੁਰਮੁਖੀ ਪੜ੍ਹਣ
ਅਤੇ
ਇਸਦੀ ਵਰਣਮਾਲਾ ਦੇ ਅੱਖਰਾਂ ਦਾ
ਨਿਯਮਿਤ ਉਚਾਰਣ ਅਨੁਸਾਰ
ਅਭਿਆਸ ਕਰਣ ਵਾਲਾ"
ਹਰੇਕ ਬੱਚਾ, ਸੰਸਾਰ ਭਰ ਦੀਆਂ ਸਮੂਹ ਭਾਸ਼ਾਵਾਂ ਨੂੰ ਬੋਲਣ ਲਈ ਆਪਣੇ ਆਪ ਸਮ੍ਰੱਥ ਹੋ ਜਾਂਦਾ ਹੈ।
ਜਦਕਿ ਇਹ ਗੁਣ ਸੰਸਾਰ ਭਰ
ਦੀ ਕਿਸੇ ਵੀ ਹੋਰ ਭਾਸ਼ਾ ਅਤੇ ਲਿਪਿ `ਚ ਨਹੀਂ।
ਇਹੀ ਕਾਰਣ ਹੈ, ਜਨਮ ਤੋਂ ਅੰਗ੍ਰੇਜ਼ੀ ਬੋਲਣ ਵਾਲਾ ਬੱਚਾ, ਜੀਵਨ ਭਰ
"ਤ, ਟ, ਧ, ਢ, ਙ, ਞ, ੜ, ਭ"
ਭਾਵ ਕਈ ਅੱਖਰ ਬੋਲ ਹੀ ਨਹੀਂ ਸਕਦਾ ਕਿਉਂਕਿ ਉਸਦੀ
"ਆਵਾਜ਼ ਦੀ ਨਲੀ"
ਅਥਵਾ
"ਵੋਕਲ ਕਾਰਡ"
ਪੂਰੀ ਖੁੱਲੀ ਹੋਈ ਨਹੀਂ ਹੁੰਦੀ। ਇਸੇ ਕਾਰਣ ਅੰਗ੍ਰੇਜ਼ ਲੋਕ
ਤ, ਟ, ਧ, ਢ, ਭ, ੜ, ਙ,
ਞ ਆਦਿ ਤੋਂ ਬਣੇ ਲਫਜ਼ਾਂ ਨੂੰ ਪੂਰਾ ਜ਼ੋਰ ਲਗਾ
ਕੇ ਵੀ ਉਨ੍ਹਾਂ ਦੇ ਸ਼ੁਧ ਰੂਪ `ਚ ਨਹੀਂ ਬੋਲ ਸਕਦੇ।
ਇਸੇ ਤਰ੍ਹਾਂ ਭਾਰਤ `ਚ ਯੂ. ਪੀ ਦੇ ਲੋਕ
ਬ੍ਹਾਈ, ਪਾਪਾ, ਬ੍ਹਾਪਾ
ਤਾਂ ਬੋਲ ਲੈਂਦੇ ਹਨ ਪਰ
‘ਭ’
ਅੱਖਰ ਤੋਂ
"ਭਾਈ
ਤੇ
ਭਾਪਾ"
ਆਦਿ ਦਾ ਸ਼ੁਧ ਉਚਾਰਣ ਬਿਲਕੁਲ ਵੀ ਕਹੀਂ ਕਰ ਸਕਦੇ।
ਇਸੇ ਤਰ੍ਹਾਂ ਬਾਅਦ `ਚ ਪੈਰਾਂ `ਚ ਬਿਂਦੀ ਲਗਾ ਕੇ
"ਗੁਰਮੁਖੀ ਭਾਸ਼ਾ" `ਚ ਹੀ ਵਰਤੇ ਜਾ ਰਹੇ ਪੰਜ
ਅੱਖਰ ਗ਼, ਜ਼, ਫ਼, ਖ਼, ਸ਼
ਜਿਹੜੇ ਫ਼ਾਰਸੀ-ਅਰਬੀ ਨਾਲ ਸੰਬੰਧਤ ਅਨੇਕਾਂ
ਲਫ਼ਜ਼ਾਂ ਦੇ ਸ਼ੁੱਧ ਉਚਾਰਣ ਨਾਲ ਸੰਬੰਧਤ ਹਨ। ਜਨਮ ਤੋਂ ਨਿਯਮਿਤ ਉਚਾਰਣ ਸਹਿਤ
"ਗੁਰਮੁਖੀ ਭਾਸ਼ਾ"
ਨੂੰ ਪੜ੍ਹਿਆ ਹੋਇਆ ਮਨੁੱਖ ਉਨ੍ਹਾਂ ਅਰਬੀ-ਫ਼ਾਰਸੀ ਦੇ
ਸ਼ਬਦਾਂ ਦਾ ਉਚਾਰਣ ਵੀ ਸਹਿਜੇ ਹੀ ਕਰ ਲੈਂਦਾ ਹੈ।
ਜਦਕਿ ਯੂ. ਪੀ ਦੇ ਵਸਨੀਕਾਂ ਸਮੇਤ, ਬਹੁਤ ਸਾਰੀਆਂ ਹੋਰ ਭਾਰਤੀ ਭਾਸ਼ਾਵਾਂ
ਨਾਲ ਸੰਬੰਧਤ ਲੋਕ ਵੀ ਉਨ੍ਹਾਂ ਅਰਬੀ-ਫ਼ਾਰਸੀ ਦੇ ਸ਼ਬਦਾਂ ਦਾ ਨਹੀਂ ਕਰ ਸਕਦੇ।
ਇਸ ਦੇ ਉਲਟ, ਜਿਸ ਬੱਚੇ ਨੇ ਆਰੰਭ `ਚ
ਗੁਰਮੁਖੀ
"ਨਿਯਮਿਤ ਉਚਾਰਣ"
ਸਹਿਤ ਪੜ੍ਹੀ ਹੋਈ ਹੋਵੇ, ਉਹ ਸੰਸਾਰ ਭਰ ਦੀਆਂ ਸਮੂਹ
ਭਾਸ਼ਾਵਾਂ ਬੋਲਣ ਦੇ ਸਮ੍ਰਥ ਹੁੰਦਾ ਹੈ। ਇਹ ਹੀ ਕਾਰਣ ਹੈ ਕਿ
‘ਸਾਹਿਬ ਸ੍ਰੀ ਗੁਰੂ ਗ੍ਰੰਥ ਜੀ’
ਅੰਦਰ, ਪਾਤਸ਼ਾਹ ਨੇ ਹਰੇਕ ਇਲਾਕੇ ਤੇ ਵਰਗ ਦੀ
ਬੋਲੀ ਨੂੰ ਗੁਰਮੁਖੀ ਲਿਪੀ
`ਚ ਵਰਤ ਕੇ, ਉਸ ਭਾਸ਼ਾ ਨੂੰ ਪੂਰਾ-ਪੂਰਾ
ਸਤਿਕਾਰ ਦਿੱਤਾ ਅਤੇ ਅਪਣਾਇਆ ਵੀ ਹੋਇਆ ਹੈ।
ਫ਼ਿਰ ਗੁਰਦੇਵ ਨੇ ਬੇਸ਼ੱਕ ਉਨ੍ਹਾਂ ਲੋਕਾਂ ਦੀ ਸ਼ਬਦਾਵਲੀ ਦੀ ਸਿਧੀ, ਜਾਂ
ਗੁਰਬਾਣੀ ਰਚਨਾ ਦੀ ਲੋੜ ਅਨੁਸਾਰ, ਤਾਂ ਵੀ ਬੜੇ ਸੋਹਣੇ ਢੰਗ ਨਾਲ, ਉਨ੍ਹਾਂ `ਚੌ ਕੁੱਝ ਸ਼ਬਦਾਂ ਨੂੰ
ਪੰਜਾਬੀ ਦਾ ਬਦਲਵਾਂ ਰੂਪ ਦੇ ਕੇ ਵਰਤਿਆ। ਜਦਕਿ ਦੁਨੀਆਂ ਦੀ ਕਿਸੇ ਵੀ ਹੋਰ
ਭਾਸ਼ਾ
ਜਾਂ
ਗ੍ਰੰਥ
`ਚ ਇਹ ਵਿਸ਼ੇਸ਼ਤਾ ਨਹੀਂ ਮਿਲਦੀ।
ਗੁਰਮੁਖੀ ਦੀ ਪੈਂਤੀ ਅੱਖਰੀ ਦੀ, ਉਚਾਰਣ ਵਿਸ਼ੇਸ਼ਤਾ-
`ਤੇ ਇੱਕ ਝਾਤ- ਸਾਨੂੰ ਗੁਰਮੁਖੀ ਦੀ
"ਪੈਤੀ ਅੱਖਰੀ"
ਨਾਲ ਸੰਬੰਧਤ
"ਪੈਂਤੀ ਅੱਖਰਾਂ"
ਦੇ ਉਚਾਰਣ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜਿਸ
ਤੋਂ ਸੰਬੰਧਤ ਵਿਸ਼ਾ ਹੋਰ ਵੀ ਸਾਫ਼ ਹੋ ਜਾਵੇਗਾ। ਦਰਅਸਲ ਗੁਰਮੁਖੀ ਦੀ
"ਪੈਤੀ ਅੱਖਰੀ"
ਲਈ ਗੁਰਦੇਵ ਵੱਲੋਂ ਜਿਹੜਾ ਉਚਾਰਣ ਢੰਗ ਨਿਯਤ ਕੀਤਾ ਹੋਇਆ
ਹੈ, ਉਹ ਇਤਨਾ ਵਿਸ਼ੇਸ਼ ਅਤੇ ਹੈਰਾਣਕੁਣ ਹੈ ਕਿ ਮਨੁੱਖ ਦਾ ਮਨ, ਸਮਝ ਆ ਜਾਣ `ਤੇ ਵਿਸਮਾਦ `ਚ ਗਏ
ਬਿਨਾ ਨਹੀਂ ਰਹਿ ਸਕਦਾ।
ਦਰਅਸਲ ਇਸ
"ਪੈਂਤੀ ਅੱਖਰੀ" `ਚ ਗੁਰਦੇਵ ਨੇ ਪੰਜ-ਪੰਜ
ਅੱਖਰਾਂ ਦੇ ਅਜਿਹੇ ਜੁੱਟ ਉਚਾਰਣ ਕਾਇਮ ਕੀਤੇ ਹੋਏ ਹਨ ਜਿਹੜੇ ਸਾਡੀ
"ਆਵਾਜ਼ ਦੀ ਨਲੀ"
ਅਥਵਾ
"ਵੋਕਲ ਕਾਰਡ"
ਨੂੰ ਪੂਰੀ ਤਰ੍ਹਾਂ ਖੋਲਦੇ ਹਨ। ਮਿਸਾਲ ਵੱਜੌ ਇੱਥੇ ਇੱਕ
ਜੁੱਟ ਲੈ ਰਹੇ ਹਾਂ "ਕ ਖ
ਗ ਘ ਙ"।
ਉਪ੍ਰੰਤ ਗੁਰਦੇਵ ਵੱਲੋਂ ਇਸ ਜੁੱਟ ਲਈ ਉਚਾਰਣ ਦਾ ਢੰਗ ਨਿਯਤ ਕੀਤਾ ਹੋਇਆ ਹੈ
"ਕਕਾ ਖਖਾ ਗਗਾ ਘਗਾ
ਙੰਙਾ"। ਇਸੇ ਤਰ੍ਹਾਂ ਪੰਜ ਪੰਜ ਅੱਖਰਾਂ ਦੇ
ਹਰੇਕ ਜੁੱਟ ਲਈ, ਇਸੇ ਢੰਗ ਦਾ ਪਰ ਵੱਖਰਾ-ਵੱਖਰਾ ਅੱਖਰ ਸੰਗ੍ਰਿਹ ਹੈ। ਉਪ੍ਰੰਤ ਉਸ
"ਪੈਂਤੀ ਅੱਖਰੀ"
`ਚ ਹੀ ਵਿਸ਼ੇਸ਼ ਅੱਖਰ
"ਙ
ਤੇ ਞ"
ਵੀ ਹਨ ਅਤੇ ਉਨ੍ਹਾਂ ਦੇ ਉਚਾਰਣ ਹਨ
"ਙੰਙਾ
ਤੇ ਞਜਾ"।
ਕੁਲ ਮਿਲਾ ਕੇ, ਇਥੇ ਪੰਜ-ਪੰਜ ਅੱਖਰਾਂ ਦਾ
"ਹਰੇਕ ਜੁੱਟ" +
"ਙੰਙਾ
ਤੇ ਞਜਾ"
ਵਿਆਕਰਣ ਦੇ ਨਿਯਮਾ ਅਨੁਸਾਰ, ਇੱਕ ਇੱਕ ਕਰਕੇ
ਇਨ੍ਹਾਂ `ਚੋਂ ਹਰੇਕ ਜੁੱਟ ਦਾ
ਵੱਖਰਾ-ਵੱਖਰਾ
+
"ਙੰਙਾ ਤੇ
ਞਜਾ"
ਦਾ ਗੁਰਦੇਵ ਵੱਲੋਂ ਨਿਯਤ ਉਚਾਰਣ ਅਨੁਸਾਰ ਅਭਿਆਸ, ਸਾਡੀ
"ਵੋਕਲ ਕਾਰਡ"
ਦੇ ਇੱਕ ਇੱਕ ਕਰਕੇ ਹਰੇਕ ਉਚਾਰਣ ਸਥਾਨ ਨੂੰ ਆਪਣੇ
ਆਪ `ਚ
ਪੂਰੀ ਤਰ੍ਹਾਂ ਖੋਲਦਾ ਜਾਂਦਾ ਹੈ।
ਇਸ ਤਰ੍ਹਾਂ ਪੰਜ ਸਾਲ ਦੀ ਉਮਰ ਤੀਕ, ਗੁਰਮੁਖੀ ਭਾਸ਼ਾ ਦੇ
"ਪੈਂਤੀ ਅੱਖਰਾਂ"
ਦੇ
ਵੱਖ-ਵੱਖ ਜੁੱਟਾਂ
+ "ਙੰਙਾ
ਤੇ ਞਜਾ"
ਦਾ
"ਉਚਾਰਣ ਅਭਿਆਸ"
ਕਰਣ ਵਾਲੇ ਹਰੇਕ ਬੱਚੇ ਦੀ
"ਆਵਾਜ਼ ਦੀ ਨਲੀ"
ਅਥਵਾ
"ਵੋਕਲ ਕਾਰਡ"
ਆਪਣੇ ਆਪ ਪੂਰੀ ਖੁੱਲ ਜਾਂਦੀ ਹੈ।
ਇਸ ਪ੍ਰਾਪਤੀ ਅਤੇ ਸਫ਼ਲਤਾ ਲਈ ਉਸ ਨੂੰ ਫ਼ਿਰ ਕਿਸੇ ਵੱਖਰੀ ਮਿਹਨਤ ਦੀ ਲੋੜ
ਨਹੀਂ ਹੁੰਦੀ। ਇਹ ਵਿਲਖਣਤਾ ਕੇਵਲ ਤੇ ਕੇਵਲ
"ਗੁਰਮੁਖੀ ਭਾਸ਼ ਦੀ ਪੈਂਤੀ ਅੱਖਰੀ"
ਦੇ ਗੁਰਦੇ ਵੱਲੋਂ ਨਿਯਤ ਉਚਾਰਣ ਅਭਿਆਸ `ਚ ਹੀ
ਹੈ, ਸੰਸਾਰ ਭਰ ਦੀ ਹੋਰ ਕਿਸੇ ਵੀ ਲਿਪੀ ਤੇ ਭਾਸ਼ਾ `ਚ ਨਹੀਂ।
ਲਗਭਗ ਸੰਨ ੧੯੨੦ ਤੋਂ ਪਹਿਲਾਂ ਅਤੇ ਬਾਅਦ? - ਇਸ
`ਚ ਵੀ ਸ਼ੱਕ ਨਹੀਂ ਅਤੇ ਦੇਖ਼ਦੇ ਵੀ ਇਹੀ ਆ ਰਹੇ ਹਾਂ ਕਿ,
"ਗੁਰਬਾਣੀ ਜੀਵਨ-ਜਾਚ ਤੇ ਰਹਿਣੀ
ਵੱਲੋਂ" ਗੁਰੂ ਕੀਆਂ ਸੰਗਤਾਂ
ਵਿੱਚਕਾਰ, ਭਿੰਨ-ਭਿੰਨ ਵਿਰੋਧੀਆਂ ਵੱਲੋਂ
ਪਾੜਾ ਪਾਉਣ ਵਾਲੇ ਦੌਰ ਦਾ ਆਰੰਭ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ
ਦੰਮ ਬਾਅਦ ਚਾਲੂ ਹੋਇਆ ਸੀ, ਜਿਹੜਾ ਕਈ ਪਲਾਂਘਾਂ ਪੁੱਟਦਾ ਤੇ ਤਬਦੀਲੀਆਂ ਲੈਂਦਾ ਹੋਇਆ, ਅੱਜ ਤੀਕ
ਆਪਣੇ ਪੂਰੇ ਜ਼ੌਬਨ `ਤੇ ਹੈ। ਇਹ ਵੀ ਕਿ ਉਹ ਸੰਬੰਧਤ ਵੇਰਵਾ ਵੀ ਲਗਾਤਾਰ ਅਤੇ ਨਾਲੋ-ਨਾਲ ਚਲਦਾ ਆ
ਰਿਹਾ ਹੈ।
ਇਸ ਸਾਰੇ ਬਾਵਜੂਦ, ਇਹ ਵੀ ਸੱਚ ਹੈ ਕਿ ਲਗਭਗ ਈ: ਸੰਨ ੧੯੨੦ ਤੀਕ ਕੇਵਲ
ਸਿੱਖ ਪ੍ਰਵਾਰਾਂ `ਚ ਹੀ ਨਹੀਂ ਬਲਕਿ ਪੰਜਾਬ ਭਰ ਦੇ ਲਗਭਗ ਹਰੇਕ ਪੰਜਾਬੀ ਪ੍ਰਵਾਰ ਰਾਹੀਂ, ਘਟੋਘਟ
"ਗੁਰਮੁਖੀ ਭਾਸ਼ਾ"
ਦੀ
"ਪੈਂਤੀ ਅੱਖਰੀ"
ਸੌਖੇ ਹੀ ਪੜ੍ਹੀ ਅਤੇ ਲਿਖੀ ਵੀ ਜਾ ਰਹੀ ਸੀ।
ਇਹੀ ਕਾਰਣ ਸੀ, ਕਿ ਓਦੋਂ ਤੀਕ ਕੇਵਲ ਸਿੱਖ ਪ੍ਰਵਾਰ ਹੀ ਨਹੀਂ, ਬਲਕਿ ਆਮ
ਪੰਜਾਬੀ ਪ੍ਰਵਾਰ, ਉਹ ਦੁਨੀਆਂ ਦੇ ਭਾਵੇਂ ਕਿਸੇ ਵੀ ਹਿੱਸੇ `ਚ ਵੀ ਫੈਲ ਚੁੱਕੇ ਸਨ, ਬਹੁਤਾ ਕਰਕੇ
ਗੁਰਮੁਖੀ ਪੜ੍ਹਣਾ ਤੇ ਲਿਖਣਾ ਲਗਭਗ ਸਾਰੇ ਹੀ ਜਾਣਦੇ ਸਨ।
ਇਸੇ ਤਰ੍ਹਾਂ ਲਗਭਗ ਈ: ਸੰਨ ੧੯੨੦ ਤੀਕ ਗੁਰਮੱਤ ਪੱਖੋਂ ਸਿੱਖ ਪ੍ਰਵਾਰਾਂ ਦੀ
ਸਾਂਝ ਭਾਵੇਂ ਬਹੁਤਾ ਕਰਕੇ
ਬਾਣੀ ‘ਜਪੁ’ ਦੇ ਪਾਠ, ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਦੇ ਨਾਂਵਾਂ
ਤੀਕ ਹੀ ਸੀਮਤ ਸੀ; ਪਰ ਉਸ ਤੋਂ ਆਮ ਲੋਕਾਈ ਵਿੱਚਕਾਰ ਸਿੱਖੀ ਜੀਵਨ ਦਾ ਕਿਸੇ ਹੱਦ ਤੀਕ ਬਚਿਆ ਹੋਣਾ,
ਜ਼ਰੂਰ ਨਜ਼ਰ ਆਉਂਦਾ ਸੀ।
ਜਦਕਿ ਉਸ ਦੇ ਉਲਟ, ਅੱਜ ਹਾਲਤ ਇਥੋਂ ਤੀਕ ਵਿਗੜ ਚੁੱਕੀ ਹੈ ਕਿ ਪਿੱਛਲੀਆਂ
ਕਈ ਪੁਸ਼ਤਾਂ ਤੋਂ ਆਮ ਪੰਜਾਬੀਆਂ ਬਾਰੇ ਤਾਂ ਕੀ ਕਹਿਆ ਜਾਵੇ, ਖ਼ੁਦ ਪੰਜਾਬੀ ਸਿੱਖਾਂ ਅਤੇ ਉਨ੍ਹਾਂ ਦੇ
ਬੱਚਿਆਂ ਤੀਕ ਨੂੰ ਵੀ
"ਗੁਰਮੁਖੀ ਦੀ
ਪੈਂਤੀ ਅੱਖਰੀ"
ਪੂਰੀ ਤਰ੍ਹਾਂ ਭੁੱਲਦੀ ਜਾ ਰਹੀ ਹੈ। ਤਾਂ ਤੇ ਇਹ ਦੇਖਣ ਦੀ
ਵੀ ਲੋੜ ਹੈ ਕਿ ਪੰਥਕ ਤਲ `ਤੇ ਸੰਨ ੧੯੨੦ ਦੇ ਆਸਪਾਸ ਉਭਰੇ ਇਸ ਨਵੇਂ ਵਿਗਾੜ ਦੀ ਜੜ੍ਹ ਕਿੱਥੇ ਹੈ?
ਤਾਂ ਤੇ ਉਸ ਬਿਮਾਰੀ ਦੀ ਜੜ੍ਹ? - ਦਰਅਸਲ
ਹੋਇਆ ਇਹ ਕਿ ਜਿਉਂ ਜਿਉਂ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਹੁੰਦੇ ਗਏ, ਦੂਜੇ ਪਾਸੇ ਨਾਲ-ਨਾਲ
ਗੁਰਦੁਆਰਿਆਂ ਦਾ ਪ੍ਰਬੰਧ ਨਿੱਤ ਨਵੀਆਂ ਬਣ ਰਹੀਆਂ ਗੁਰਦੁਆਰਾ ਕਮੇਟੀਆਂ ਦੇ ਹੱਥਾਂ `ਚ ਜਾਂਦਾ ਗਿਆ।
ਜਦਕਿ ਉਸ ਤੋਂ ਪਹਿਲਾਂ ਬਹੁਤੇ ਗੁਰਦੁਆਰੇ ਆਮ ਤੌਰ `ਤੇ ਬਹੁਤਾ ਕਰਕੇ
ਗ੍ਰੰਥੀ ਸਿੰਘਾਂ ਦੇ ਪ੍ਰਬੰਧ ਹੇਠ ਹੀ ਹੁੰਦੇ ਸਨ। ਇਹ ਵੀ ਕਿ ਉਨ੍ਹਾਂ ਗ੍ਰੰਥੀ ਸਿੰਘਾ ਦੀ
ਰੋਟੀ-ਰੋਜ਼ੀ ਵੀ ਸਿੱਧੀ ਹਰੇਕ ਇਲਾਕੇ ਦੀਆਂ
"ਗੁਰੂ ਕੀਆਂ ਸੰਗਤਾਂ"
ਨਾਲ ਜੁੜੀ ਹੁੰਦੀ ਸੀ। ਇਸ ਤਰ੍ਹਾਂ ਹਰੇਕ ਇਲਾਕੇ
ਦੀਆਂ "ਗੁਰੂ ਕੀਆਂ
ਸੰਗਤਾਂ" ਨਾਲ ਸਿਧੇ ਸੰਬੰਧ ਹੋਣ ਕਾਰਣ,
ਉਨ੍ਹਾਂ `ਚੋਂ ਬਹੁਤੇ ਗ੍ਰੰਥੀ ਸਿੱਘਾਂ ਦੇ ਮਨ ਅੰਦਰ, ਕਿਸੇ ਹੱਦ ਤੀਕ ਪੰਥਕ ਹੁੱਬ ਵੀ ਹੁੰਦੀ ਸੀ।
ਇਸ ਤਰ੍ਹਾਂ ਬੇਸ਼ੱਕ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ
ਤੋਂ ਇੱਕ ਦੰਮ ਬਾਅਦ ਤੋ ਅਰੰਭ ਕਰਕੇ ਭਾਵ ਲਗਭਗ ਪਿਛਲੇ ਤਿੰਨ ਸੌ ਸਾਲਾਂ ਤੋਂ, ਲਗਾਤਾਰ ਗੁਰਮੱਤ
ਵਿਰੋਧੀ ਚੋਟਾਂ ਖਾਂਦਾ ਆ ਰਿਹਾ
"ਗੁਰੂ ਕਾ ਪੰਥ"
ਗੁਰਮੱਤ ਦੀ ਰਹਿਣੀ ਪੱਖੋਂ ਵੱਡੇ ਨਿਘਾਰ ਵੱਲ ਵੱਧ ਚੁੱਕਾ
ਸੀ।
ਇਤਨਾ ਹੋਣ ਦੇ ਬਾਵਜੂਦ, ਬਹੁਤਾ ਕਰਕੇ ਓਦੋਂ ਬਹੁਤੇ ਗ੍ਰੰਥੀ ਸਿੰਘ, ਆਪ ਹੀ,
ਇਲਾਕੇ ਦੇ ਬੱਚਿਆ ਨੂੰ ਗੁਰਦੁਆਰਿਆਂ `ਚ
ਗੁਰਮੁਖੀ ਪੜ੍ਹਾਉਂਦੇ ਸਨ।
ਇਸ ਤਰ੍ਹਾਂ ਉਹ ਸੱਜਨ
"ਗੁਰਮੁਖੀ ਪੜਾਉਣ ਦੇ ਨਾਲ ਨਾਲ,
"ਦਸ ਪਾਤਸ਼ਾਹੀਆਂ, ਚਾਰ ਸਾਹਿਬਜਾਦਿਆਂ,
ਪੰਜ ਪਿਆਰਿਆਂ ਦੇ ਨਾਮ ਜਾਂ ਬਾਣੀ ‘ਜਪੁ’ ਦਾ ਪਾਠ
ਵੀ ਜ਼ਬਾਨੀ ਯਾਦ ਕਰਵਾਉਂਦੇ ਸਨ। ਉਸੇ ਦਾ ਨਤੀਜਾ ਸੀ ਕਿ ਓਦੋਂ ਕੇਵਲ ਸਿੱਖਾਂ ਦੇ ਬੱਚੇ ਹੀ ਨਹੀਂ,
ਗੈਰ-ਸਿੱਖ ਪ੍ਰਵਾਰਾਂ ਦੇ ਬੱਚੇ ਵੀ ਗੁਰਮੱਤ ਨੁਮਾ ਗੁਰਮੁਖੀ ਭਾਸ਼ਾ ਪੜ੍ਹ ਲੈਂਦੇ ਸਨ।
ਉਪ੍ਰੰਤ ਸੰਨ ੧੯੨੦ ਦੇ ਆਸ ਪਾਸ, ਜਿਉਂ ਜਿਉਂ ਗੁਰਦੁਆਰੇ,
ਗੁਰਦੁਆਰਾ ਕਮੇਟੀਆਂ ਅਧੀਨ ਆਉਂਦੇ ਗਏ ਤਾਂ ਉਨ੍ਹਾਂ ਗ੍ਰੰਥੀ ਸਿੰਘਾਂ ਦੀ ਸੇਵਾ ਵੀ ਤਨਖ਼ਾਹ ਸਹਿਤ
ਨੌਕਰੀ ਦਾ ਰੂਪ ਧਾਰਨ ਕਰਦੀ ਗਈ। ਉਸੇ ਦਾ
ਗੁਰਮੁਖੀ ਦੀ ਪੜ੍ਹਾਈ
ਪੱਖੋਂ ਵੱਡਾ ਨੁਕਸਾਨ ਇਹ ਹੋਇਆ ਕਿ ਤਿਉਂ ਤਿਉਂ ਉਨ੍ਹਾਂ
ਗ੍ਰੰਥੀ ਸਿੰਘਾਂ ਅੰਦਰੋਂ, ਉਹ ਗੁਰਮੱਤ ਤੇ ਗੁਰਮੁਖੀ ਦੀ ਪੜ੍ਹਾਈ ਕਰਵਾਉਣ ਵਾਲੀ ਪੰਥਕ ਹੁੱਬ ਵੀ
ਘੱਟਦੀ ਤੇ ਮੁੱਕਦੀ ਗਈ। ਇਸ ਤਰ੍ਹਾਂ ਸੰਨ ੧੯੪੭ ਭਾਰਤ ਦੀ ਵੰਡ ਤੀਕ ਤਾਂ ਫਿਰ ਵੀ ਇਸ ਦਾ
ਕੁੱਝ ਅਸਰ ਬਾਕੀ ਹੈ ਸੀ ਪਰ ਉਸ ਤੋਂ ਬਾਅਦ, ਇਹ ਗੱਲ ਵੀ ਮੁੱਕਦੀ ਅਤੇ ਧੀਰੇ ਧੀਰੇ ਖ਼ਤਮ ਹੁੰਦੀ ਗਈ।
ਭਾਸ਼ਾ ਅਤੇ ਮਨੁੱਖ ਦੀ ਆਪਸੀ ਸਾਂਝ-
ਭਾਸ਼ਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੇ ਜਜ਼ਬਾਤ ਵੀ ਉਸ ਭਾਸ਼ਾ `ਚ
ਓਤ-ਪ੍ਰੋਤ ਹੁੰਦੇ ਹਨ। ਇਹੀ ਕਾਰਣ ਹੈ ਕਿ ਕਿਸੇ ਵੀ ਭਾਸ਼ਾ ਨੂੰ ਮਾੜੀ ਆਪਣੇ ਆਪ `ਚ ਬਹੁਤ ਛੋਟੀ ਸੋਚ
ਹੈ। ਅਜਿਹੀ ਹੀਣ ਸੋਚ ਦਾ ਗੁਰਬਾਣੀ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ। ਜਦਕਿ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਆਪਣੇ ਆਪ `ਚ, ਇਸ ਰੱਬੀ ਸਚਾਈ ਦਾ ਸਭ
ਤੋਂ ਵੱਡਾ ਸਬੂਤ ਵੀ ਹਨ। ਗੁਰੂ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ `ਚ ਤਾਂ ਇਸ ਪੱਖੋਂ ਬਿਲਕੁਲ ਹੀ
ਕਮਾਲ ਕੀਤੀ ਹੋਈ ਹੈ।
ਆਪ, ਜਿਸ ਇਲਾਕੇ `ਚ ਵਿਚਰਦੇ, ਆਪ ਉਥੋਂ ਦੀ ਬੋਲੀ ਅਤੇ ਭਾਸ਼ਾ ਨੂੰ ਵੀ
ਪੂਰਾ-ਪੂਰਾ ਸਤਿਕਾਰ ਦਿੰਦੇ। ਬਲਕਿ ਗੁਰਦੇਵ ਨੇ ਸਮੇਂ ਸਮੇਂ ਨਾਲ ਗੁਰਬਾਣੀ ਦੀ ਰਚਨਾ `ਚ ਵੀ
ਸੰਬੰਧਤ ਬੋਲੀ ਤੇ ਭਾਸ਼ਾ ਨੂੰ ਖੁੱਲ ਕੇ ਵਰਤਿਆ। ਇਸੇ ਲਈ ਇੱਕ ਅੰਦਾਜ਼ੇ ਮੁਤਾਬਕ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਗੁਰਦੇਵ ਰਾਹੀਂ ਵਰਤੀਆਂ ਗਈਆਂ
ਭਿੰਨ-ਭਿੰਨ ਭਾਸ਼ਾਵਾਂ ਤੇ ਉਨ੍ਹਾਂ ਭਾਸ਼ਾਵਾਂ ਨਾਲ ਸੰਬੰਧਤ ਬੋਲੀਆਂ ਦੀ ਗਿਣਤੀ ਦੋ ਸੌ
(200)
ਤੋਂ ਵੀ ਉੱਤੇ ਚਲੀ ਜਾਂਦੀ ਹੈ। ਸਮਝਣ ਦਾ ਵਿਸ਼ਾ ਹੈ ਕਿ ਗੁਰਬਾਣੀ ਅਨੁਸਰ ਨਾ ਸੰਸਕ੍ਰਿਤ ਬ੍ਰਹਮ
ਭਾਸ਼ਾ ਹੈ ਅਤੇ ਨਾ ਅਰਬੀ-ਫ਼ਾਰਸੀ ਮਲੇਛ ਭਾਸ਼ਾਵਾਂ ਹਨ, ਬਲਕਿ ਇਹ ਸਭ ਰੱਬ ਦੇ ਬੰਦਿਆਂ ਦੀਆਂ ਹੀ
ਭਾਸ਼ਾਵਾਂ ਹਨ ਅਤੇ ਸਤਿਕਾਰ ਯੋਗ ਹਨ।
ਪੰਜਾਬੀ ਦਾ ਪਹਿਲਾ ‘ਬਾਲ ਬੋਧ’ ਅਤੇ ਦੂਜੇ ਪਾਤਸ਼ਾਹ-
ਇਸ ਦਾ ਜ਼ਿਕਰ ਵੀ ਕਰ ਆਏ ਹਾਂ ਕਿ ਪੰਜਾਬੀ ਦਾ ਪਹਿਲਾ
‘ਬਾਲ ਉਪਦੇਸ਼’
ਖ਼ੁੱਦ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਆਪਣੇ ਕਰ
ਕਮਲਾਂ ਨਾਲ ਤਿਆਰ ਕੀਤਾ ਸੀ। ਇਸੇ ਲਈ ਗੁਰਦੇਵ ਦੇ ਕਰ ਕਮਲਾਂ ਨਾਲ ਸੁਧਾਰੀ ਗਈ ਪੰਜਾਬੀ ਦੀ ਉਸ
ਲਿੱਪੀ ਨੂੰ ਸਤਿਕਾਰ ਵੱਜੋਂ
‘ਗੁਰਮੁਖੀ’ ਵਾਲਾ ਨਾਮ ਵੀ ਹਾਸਲ ਹੋਇਆ।
ਇਹ ਵੱਖਰੀ ਗੱਲ ਹੈ ਕਿ ਅੱਜ ਪੰਥ ਪਾਸ ਉਹ ਅਸਲ ਲਿਖਤ ਮੌਜੂਦ ਨਹੀਂ।
ਇਹੀ ਨਹੀਂ, ਇਥੇ ਤਾਂ ਇੱਕ ਕਮਾਲ ਹੋਰ ਵੀ ਹੈ। ਪੰਜਾਬੀ ਦੀ ਅੱਖਰ ਮਾਲਾ ਨੂੰ
ਸੁਲਝਿਆ ਰੂਪ ਪ੍ਰਦਾਨ ਕਰਣ ਵੇਲੇ, ਗੁਰੂ ਪਾਤਸ਼ਾਹ ਨੇ, ਭਾਰਤ ਦੀਆਂ ਉਨ੍ਹਾਂ ਸਾਰੀਆਂ ਭਾਸ਼ਾਵਾਂ ਤੇ
ਲਿੱਪੀਆਂ ਨੂੰ ਵਰਤਿਆ, ਜਿਹੜੀਆਂ ਲੰਮੇਂ ਸਮੇਂ ਦੀ ਭਾਰਤ ਦੀ ਗੁਲਾਮੀ ਕਾਰਣ, ਲਗਭਗ ਮਰ ਚੁਕੀਆਂ ਸਨ।
ਇਹੀ ਕਾਰਣ ਹੈ ਕਿ,
ਗੁਰਮੁਖੀ ਦੀ ਪੈਂਤੀ ਅੱਖਰੀ ਨੂੰ ਜੇ ਗਹੁ
ਨਾਲ ਵੇਖੋ ਤਾਂ ਇਹ ਲਿਪੀ ਭਾਰਤ ਦੀਆਂ ਸਮੂਹ ਲਿੱਪੀਆਂ-ਭਾਸ਼ਾਵਾਂ ਦੇ ਅਤਿ ਨੇੜੇ ਸਾਬਤ ਹੁੰਦੀ ਹੈ ਤੇ
ਉਨ੍ਹਾਂ ਸਾਰੀਆਂ ਲਿਪਿਆਂ ਦੀ ਝਲਕ, ਇਕੱਲ਼ੀ
"ਗੁਰਮੁਖੀ ਦੀ ਵਰਣ ਮਾਲਾ ਅਥਵਾ
ਪੈਂਤੀ ਅੱਖਰੀ" `ਚ ਬਰਾਬਰ ਦੀ ਮਿਲਦੀ ਹੈ।
ਅਸਲ `ਚ ਪਾਤਸ਼ਾਹ ਨੇ, ਗੁਰਮੁਖੀ ਨੂੰ ਕਿਸੇ ਵੱਖਰੀ ਲਿਪੀ ਦੇ ਤੌਰ `ਤੇ
ਨਹੀਂ, ਬਲਕਿ "ਗੁਰਮੁਖੀ
ਦੀ ਪੈਂਤੀ ਅੱਖਰੀ" ਨੂੰ ਭਾਰਤ ਦੀ ਸਰਬ
ਸਾਂਝੀ ਲਿੱਪੀ ਵੱਜੋਂ ਤਿਆਰ ਕੀਤਾ ਸੀ। ਜਦਕਿ ਅਸਾਂ ਇਸ ਦੀ ਅਸਲੀਅਤ ਨੂੰ ਨਾ ਆਪ ਪਛਾਣਿਆ ਤੇ ਨਾ ਹੀ
ਇਸ ਨੂੰ ਦੂਜਿਆਂ ਤੀਕ ਪੁਚਾਅ ਸਕੇ।
ਅਨੇਕਾਂ ਭਾਸ਼ਾਵਾਂ ਦਾ ਸੁਮੇਲ ਹਨ "ਗੁਰੂ ਗ੍ਰੰਥ ਸਾਹਿਬ ਜੀ" -
ਜਿਕਰ ਆ ਚੁੱਕਾ ਹੈ ਕਿ ਅਰਬੀ-ਫ਼ਾਰਸੀ ਸਮੇਤ
ਭਾਰਤ ਦੀਆ ਸਮੂਹ ਭਾਸ਼ਾਵਾਂ ਅਤੇ ਉਨ੍ਹਾਂ ਦੀਆਂ ੨੦੦ ਤੋਂ ਉਪਰ ਬੋਲੀਆਂ ਦਾ ਗੁਲਦਸਤਾ ਹਨ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ"।
ਦੀਰਘ ਵਿਚਾਰ ਦਾ ਵਿਸ਼ਾ ਹੈ ਕਿ ਇਸਲਾਮੀ ਸ਼ਾਸਨ ਹੋਣ ਕਾਰਣ, ਓਦੋਂ ਸਾਰੇ
ਭਾਰਤਵਾਸੀ ਅਰਬੀ ਤੇ ਫਾਰਸੀ ਭਾਸਾਵਾਂ ਨੂੰ ਪੜ੍ਹਣ ਲਈ ਮਜਬੂਰ ਸਨ। ਉਂਝ ਬ੍ਰਾਹਮਣੀ ਪ੍ਰਭਾਵਾਂ ਹੇਠ
ਹਿੰਦੂ ਵੀਰ, ਮਨੋਂ-ਮੂੰਹੋਂ ਇਨ੍ਹਾਂ ਭਾਸ਼ਾਵਾਂ ਨੂੰ ‘ਮਲੇਛ ਭਾਸ਼ਾਂਵਾਂ’ ਕਹਿ ਕੇ ਪੁਕਰਦੇ ਤੇ
ਪ੍ਰਚਾਰਦੇ ਵੀ ਸਨ।
ਇਸ ਦੇ ਉਲਟ ਮੁਸਲਮਾਨ ਵੀਰ, ਸੰਸਕ੍ਰਿਤ ਨੂੰ ਕਾਫਿਰਾਂ (ਨਾਸਤਿਕਾਂ) ਦੀ
ਭਾਸ਼ਾ ਮੰਣਦੇ ਅਤੇ ਪ੍ਰਚਾਰਦੇ ਸਨ। ਇਸੇ ਲਈ ਸੰਸਕ੍ਰਿਤ ਅਤੇ ਅਰਬੀ-ਫ਼ਾਰਸੀ, ਉਸ ਸਮੇਂ ਵਿਰੋਧੀ
ਭਾਸ਼ਾਵਾਂ ਮੰਨੀਆਂ ਜਾਂਦੀਆਂ ਸਨ। ਕਾਰਣ ਇਕੋ ਸੀ ਕਿ ਇਹ ਦੋਵੇਂ ਸਮੁਦਾਯ, ਇੱਕ ਦੂਜੇ ਨਾਲ ਭਰਵੀਂ
ਨਫਰਤ ਕਰਦੇ ਸਨ। ਇਸ ਲਈ ਭਾਸ਼ਾਵਾਂ ਪੱਖੋਂ ਵੀ ਦੋਵੇਂ ਪਾਸੇ ਉਹ ਵਿਰੋਧੀ ਲਫ਼ਜ਼, ਮੂਲ ਰੂਪ `ਚ ਉਨ੍ਹਾਂ
ਦੀ ਅੰਦਰੂਨੀ ਅਤੇ ਆਪਸੀ ਉਸ ਨਫ਼ਰਤ ਦੀ ਹੀ ਉਪਜ ਸਨ।
ਇਤਨਾ ਹੀ ਨਹੀਂ, ਲੰਮੇ ਸਮੇਂ ਦੀ ਗ਼ੁਲਾਮੀ ਦਾ ਇਹ ਨਤੀਜਾ ਵੀ ਸੀ ਕਿ ਭਾਰਤ
ਦੀਆਂ ਬਹੁਤੀਆਂ ਮੂਲ ਭਾਸ਼ਾਵਾਂ ਲੋਕਾਈ ਨੂੰ ਲਗਭਗ ਵਿੱਸਰ ਚੁੱਕੀਆਂ ਸਨ। ਇਸੇ ਦਾ ਲਾਭ ਲੈ ਕੇ,
ਬ੍ਰਾਹਮਣ ਵੀ ਉਨ੍ਹਾਂ ਭਾਸ਼ਾਵਾਂ ਨੂੰ ਬਦੋਬਦੀ ਸੰਸਕ੍ਰਿਤ ਤੋਂ ਪੈਦਾ ਹੋਈਆਂ ਦੱਸ ਕੇ ਨਿਗ਼ਲਦਾ ਜਾ
ਰਿਹਾ ਸੀ।
ਇਸ ਸਚਾਈ ਨੂੰ ਸਮਝਣਾ ਹੋਵੇ ਤਾਂ ਭਾਰਤ ਦੀ ਆਜ਼ਾਦੀ ਤੋਂ ਕਈ ਦਹਾਕੇ ਬੀਤ ਤੋਂ
ਜਾਣ ਤੋਂ ਬਾਅਦ, ਅੱਜ ਵੀ ਭਾਰਤ ਦੇ ਦੱਖਣੀ ਪ੍ਰਾਂਤਾਂ `ਚ ਜਾ ਕੇ ਇਸ ਨੂੰ ਸਮਝਦੇ ਦੇਰ ਨਹੀਂ ਲਗਦੀ।
ਉਹ ਲੋਕ ਸੰਸਕ੍ਰਿਤ ਤੋਂ ਪੈਦਾ ਹੋਈ ‘ਹਿੰਦੀ’ ਅਥਵਾ ਦੇਵਨਾਗਰੀ ਨੂੰ ਅੱਜ ਵੀ ਆਪਣੇ ਨੇੜੇ ਨਹੀਂ
ਫਟਕਣ ਦਿੰਦੇ।
ਜੇ ਕਰ ਗੁਰੂ ਪਾਤਸ਼ਾਹ ਵੀ ਭਾਰਤ ਦੀਆਂ ਉਨ੍ਹਾਂ ਮੂਲ ਭਾਸ਼ਾਵਾਂ ਦੀ ਸੰਭਾਲ ਨਾ
ਕਰਦੇ ਤਾਂ ਕੀ ਹੁੰਦਾ? ਇਹੀ ਚੀਜ਼ ਅੱਜ ਗੁਰਮੁਖੀ ਨਾਲ ਵੀ ਵਾਪਰ ਰਹੀ ਹੈ। ਇਹੀ ਕਾਰਣ ਹੈ ਕਿ ਅੱਜ ਵੀ
ਬਹੁਤੇ ਵਿਦਵਾਨ ਪੰਜਾਬੀ ਅਥਵਾ ਗੁਰਮੁਖੀ ਨੂੰ ਸੰਸਕ੍ਰਿਤ `ਚੋਂ ਪੈਦਾ ਹੋਈ ਮੰਨੀ ਬੈਠੇ ਹਨ ਅਤੇ
ਅਜਿਹਾ ਪ੍ਰਚਾਰ ਵੀ ਕਰਦੇ ਹਨ, ਜਦਕਿ ਵੇਰਵਾ ਆ ਚੁੱਕਾ ਹੈ ਕਿ ਇਹ ਸੱਚ ਨਹੀਂ। ਇਸ ਦੇ ਬਾਵਜੂਦ ਗੁਰੂ
ਸਾਹਿਬ ਨੇ ਗੁਰਬਾਣੀ `ਚ ਜਿੱਥੇ ਸੰਸਕ੍ਰਿਤ ਦੇ ਨਾਲ-ਨਾਲ ਭਾਰਤ ਦੀਆਂ ਉਨ੍ਹਾਂ ਮੂਲ ਭਾਸ਼ਾਵਾਂ ਨੂੰ
ਗੁਰਬਾਣੀ `ਚ ਪੂਰਾ ਪੂਰਾ ਸਤਿਕਾਰ ਬਖਸ਼ਿਆ ਉਥੇ ਨਾਲ ਹੀ, ਅਰਬੀ-ਫਾਰਸੀ ਨੂੰ ਵੀ ਬਰਾਬਰ ਦਾ ਸਤਿਕਾਰ
ਬਖ਼ਸ਼ਿਆ।
"ਭਾਖਿਆ ਭਾਉ ਅਪਾਰੁ. ."-ਗੁਰਦੇਵ ਦੀਆਂ
ਨਜ਼ਰਾਂ `ਚ ਤਾਂ ਹਰੇਕ ਭਾਸ਼ਾ ਨੂੰ ਬੋਲਣ ਵਾਲੇ ਇੱਕੋ ਹੀ ਰੱਬ ਜੀ ਦੀ ਸੰਤਾਨ ਹਨ। ਗੁਰਦੇਵ ਅਨੁਸਾਰ
ਪ੍ਰਭੂ ਦੀ ਆਪਣੀ ਭਾਸ਼ਾ ਹੀ
"ਭਾਖਿਆ ਭਾਉ ਅਪਾਰੁ" (ਬਾਣੀ ਜਪੁ) ਪਿਆਰ
ਹੈ। ਪਾਤਸ਼ਾਹ ਅਨੁਸਾਰ ਅਰਬੀ-ਫਾਰਸੀ ਆਦਿ ਵੀ ਮਲੇਛ ਭਾਸ਼ਾਵਾਂ ਨਹੀਂ ਹਨ, ਉਹ ਵੀ ਰੱਬ ਦੇ ਬੰਦਿਆਂ
ਦੀਆਂ ਉਤਨੀਆਂ ਹੀ ਭਾਸ਼ਾਵਾਂ ਹਨ; ਜਿਵੇਂ ਸੰਸਕ੍ਰਿਤ, ਹਿੰਦੀ ਤੇ ਭਾਰਤ ਦੀਆਂ ਹੋਰ ਸਮੂਹ ਭਾਸ਼ਾਵਾਂ।
ਇਸੇ ਲਈ ਜਦੋਂ ਗੁਰਬਾਣੀ `ਚੋਂ ਇਸ ਪੱਖੋਂ ਦਰਸ਼ਨ ਕਰੋ, ਤਾਂ ਇਹ ਵਿਸ਼ਾ ਹੋਰ
ਵੀ ਸਾਫ਼ ਹੋ ਜਾਂਦਾ ਹੈ। ਗੁਰਬਾਣੀ `ਚ, ਬਿਨਾ ਵਿੱਤਕਰਾ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਸਤਿਕਾਰ
ਪ੍ਰਾਪਤ ਹੈ। ਗੁਰਬਾਣੀ ਦੀ ਸਿੱਖਿਆ ਅਤੇ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਸਿਧਾਂਤ; ਬਿਨਾ ਵਿੱਤਕਰਾ,
ਭਾਸ਼ਾ, ਬੋਲੀ, ਦੇਸ਼, ਲਿੰਗ, ਜਾਤ, ਰੰਗ, ਨਸਲ, ਧਰਮ, ਰਹਿਣੀ: ਸੰਸਾਰ ਭਰ ਦੇ ਮਨੁੱਖਾਂ ਲਈ
ਜੀਵਨ-ਜਾਚ ਦਾ ਖਜ਼ਾਨਾ ਹਨ। ਇਸ ਲਈ, ਸਚਾਈ ਵੀ ਇਹੀ ਹੈ ਕਿ ਸੰਸਾਰ ਭਰ ਦੀਆਂ ਸਮੂਹ ਭਾਸ਼ਾਵਾਂ ਚ
ਗੁਰਬਾਣੀ ਦਾ ਅਨੁਵਾਦ ਹੀ, ਸਾਰੀਆਂ ਮਾਨਵੀ ਸਮਸਿਆਵਾਂ ਦਾ ਇਕੋ-ਇੱਕ ਅਤੇ ਸਦੀਵੀ ਹੱਲ ਵੀ ਹੈ।
ਗੁਰਬਾਣੀ ਰਾਹੀਂ ਬਖਸ਼ੀ ਹੋਈ ਜੀਵਨ ਸੇਧ, ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ
ਹੈ, ਨਾ ਕਿ ਕੁੱਝ ਲੋਕਾਂ ਲਈ। ਪਾਤਸ਼ਾਹ ਨੇ ਦਸ ਜਾਮੇਂ ਧਾਰਨ ਕਰਕੇ ਦੁਨੀਆਂ ਦੇ ਵੱਡੇ ਹਿੱਸੇ `ਚ ਇਸ
ਇਲਾਹੀ ਸੱਚ ਨੂੰ ਆਪ ਪਹੁੰਚਾਇਆ। ਇਸ ਤੋਂ ਠੰਢਕ ਪ੍ਰਾਪਤ ਕਰ ਕੇ, ਮਨੁੱਖ ਨੂੰ ਆਪਣੀ ਅਸਲੀਅਤ ਦੀ
ਸਮਝ ਵੀ ਆਉਣ ਲੱਗ ਪਈ ਸੀ। ਇਸੇ ਕਾਰਣ ਆਮ ਲੋਕਾਈ ਵੀ ਵਾਹੋ ਦਾਹੀ ਸਿੱਖ ਸਜ ਕੇ ਗੁਰਬਾਣੀ ਨੂੰ ਆਪਣਾ
"ਰਹਿਬਰ"
ਅਤੇ
"ਇੱਕੋ-ਇੱਕ ਗੁਰੂ"
ਕਰਕੇ ਤਸਲੀਮ ਕਰਣ ਲਗ ਪਈ।
ਸਿੱਖੀ ਦੇ ਹਮਦਰਦਾਂ ਅਤੇ ਗੁਰਬਾਣੀ ਸ਼੍ਰਧਾਲੂਆਂ ਦੀ ਗਿਣਤੀ `ਚ ਦਿਨੋਂ ਦਿਨ
ਵਾਧਾ ਹੋਣ ਲੱਗਾ। ਪਹਿਲਾਂ ਲੋਕ ਗੁਰਬਾਣੀ ਦੇ ਸ਼੍ਰਧਾਲੂ ਅਥਵਾ ਸਿੱਖ ਵਿਚਾਰਧਾਰਾ ਦੇ ਅਨੁਯਾਂਯੀ ਅਤੇ
ਹਮਦਰਦ ਬਣ ਕੇ ਉਭਰਦੇ। ਫਿਰ ਉਨ੍ਹਾਂ `ਚੋਂ ਹੀ ਬਹੁਤੇ
"ਗੁਰੂ ਕੇ ਸਿੱਖ"
ਵੀ ਸਜਦੇ ਜਾਂਦੇ।
ਗੁਰਮੁਖੀ ਦੀ ਪੜ੍ਹਾਈ ਅਤੇ ਗੁਰਮੱਤ ਦੀ ਆਪਸੀ ਸਾਂਝ? -
ਉਂਜ ਇਹ ਵਿਸ਼ਾ ਵੀ ਕਈ ਪੱਖਾਂ ਤੋਂ ਲੈ ਚੁੱਕੇ
ਹਾਂ। ਤਾਂ ਵੀ ਇਥੇ ਅਸਾਂ ਕੇਵਲ ਇਹੀ ਸਮਝਣਾ ਹੈ ਕਿ ਕਿਸੇ ਵੀ ਭਾਸ਼ਾ ਦਾ ਤੁਅੱਲਕ ਕਿਸੇ ਧਰਮ ਜਾਂ
ਇਲਾਕੇ ਨਾਲ ਕਦੇ ਨਹੀਂ ਹੁੰਦਾ। ਫਿਰ ਵੀ ਗੁਰੂਦਰ ਨਾਲ ਸਾਂਝ ਰੱਖਣ ਵਾਲੇ ਹਰੇਕ ਪੰਜਾਬੀ ਪ੍ਰਵਾਰ ਲਈ
ਗੁਰਮੁਖੀ ਕੇਵਲ ਮਾਤ੍ਰੀ ਭਾਸ਼ਾ ਹੀ ਨਹੀਂ, ਉਨ੍ਹਾਂ ਲਈ ਇਹ ਸਾਹਿਤਕ ਭਾਸ਼ਾ ਵੀ ਹੈ।
"ਗੁਰੂ-ਗੁਰਬਾਣੀ"
ਆਧਾਰਿਤ ਸਾਹਿਤ ਵੀ ਉਹ ਜਿਹੜਾ ਸੰਸਾਰ ਭਰ ਦੀ ਅਗਵਾਹੀ ਦੇ
ਯੋਗ, ਮਾਨਸਿਕ ਠੰਢਕ ਅਤੇ ਮਨੁੱਖੀ ਭਰਾਤ੍ਰੀ ਭਾਵ ਦਾ ਜ਼ਾਮਨ ਵੀ ਹੈ।
ਫ਼ਿਰ ਜੇ ਇਸ ਪੱਖੋਂ ਸਿੱਖ ਹੀ ਆਪਣੀ ਅਸਲੀਅਤ ਤੋਂ ਦੂਰ ਜਾਂਦਾ ਗਿਆ ਤਾਂ
ਸੰਸਾਰ ਤੱਲ `ਤੇ ਇਹ ਆਪਣੇ ਆਪ `ਚ ਵੱਡੀ ਚਿੰਤਾ ਦਾ ਵਿਸ਼ਾ ਹੈ। ਸੰਸਾਰ ਤਲ `ਤੇ ਸਾਨੂੰ ਇਸ ਪਾਸੇ
ਬਿਨਾ ਢਿੱਲ ਯੋਗ ਉਪਰਾਲਿਆਂ ਦੀ ਲੋੜ ਹੈ। ਉਂਝ ਇਹ ਵੀ ਭਲੀ ਪ੍ਰਕਾਰ ਦੇਖ ਚੁੱਕੇ ਹਾਂ ਭਿੰਨ-ਭਿੰਨ
ਗੁਰੂ ਦਰ ਦੇ ਵਿਰੋਧੀਆਂ ਵੱਲੋਂ,
"ਗੁਰੂ ਕੀਆਂ ਸਮੂਹ ਸੰਗਤਾਂ"
ਨੂੰ ਗੁਰਮੱਤ ਜੀਵਨ ਰਹਿਣੀ ਪੱਖੋਂ ਢਹਿੰਦੀਆਂ ਕਲਾ
`ਚ ਲਿਜਾਉਣ ਵਾਲਾ ਸਿਲਸਿਲਾ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ
ਇੱਕ ਦੰਮ ਬਾਅਦ ਚਾਲੂ ਹੋ ਗਿਆ ਸੀ, ਜਿਹੜਾ ਅੱਜ ਵੀ ਅਰੁੱਕ ਹੈ ਅਤੇ ਨਿੱਤ ਆਪਣੇ ਬੇਅੰਤ ਨਵੇਂ-ਨਵੇਂ
ਰੂਪ ਧਾਰਣ ਕਰਦਾ ਆ ਰਿਹਾ ਹੈ।
ਭਾਰਤ ਦੀ ਸਭ ਤੋਂ ਪੁਰਾਨੀ ਭਾਸ਼ਾ ਹੈ, ਪੰਜਾਬੀ-
ਇਹ ਵੀ ਪੜ੍ਹ ਆਏ ਹਾਂ ਕਿ ਖ਼ੁੱਦ ਭਾਸ਼ਾ
ਵਿਗਿਆਨੀਆਂ ਮੁਤਾਬਕ ਵੀ, ਪੰਜਾਬੀ, ਭਾਰਤ ਦੀ ਸਭ ਤੋਂ ਪੁਰਾਤਨ ਭਾਸ਼ਾ ਹੈ। ਵਿਦਵਾਨਾਂ ਅਨੁਸਾਰ
ਪੰਜਾਬੀ ਦੇ ਬਹੁਤੇਰੇ ਅੱਖਰ ਰਿਗ ਵੇਦ `ਚ ਵੀ ਮਿਲਦੇ ਹਨ। ਗੁਰਬਾਣੀ `ਚ ਸ਼ੇਖ ਫ਼ਰੀਦ ਜੀ ਦੀ ਰਚਨਾ,
ਅੱਜ ਵੀ ਇਉਂ ਮਹਿਸੂਸ ਹੁੰਦੀ ਹੈ ਜਿਵੇਂ ਕਿ ਉਹ ਅੱਜ ਦੀ ਪੰਜਾਬੀ ਹੋਵੇ। ਜਦਕਿ ਉਹ ਬ੍ਹਾਰਵੀਂ ਸਦੀ
ਦੀ ਰਚਨਾ ਅਤੇ ਪੰਜਾਬੀ ਭਾਸਾ ਹੈ।
ਉਪ੍ਰੰਤ ਕਬੀਰ ਜੀ ਦੀ ਰਚਨਾ
"ਬਾਣੀ "ਬਾਵਨ
ਅਖਰੀ" (ਪੰ: ੩੪੦)
ਵੀ ਸਾਬਤ ਕਰਦੀ ਹੈ ਕਿ ਗੁਰਮੁਖੀ ਦੇ ਅੱਖਰ, ਗੁਰੂ
ਸਾਹਿਬਾਨ ਤੋਂ ਬਹੁਤ ਪਹਿਲਾਂ ਤੋਂ ਵਰਤੋਂ `ਚ ਸਨ। ਸੰਕੀਰਣਤਾ ਦੀ ਐਣਕ ਲਗਾ ਕੇ, ਭਾਵੇਂ ਕੋਈ ਕੁੱਝ
ਪਿਆ ਆਖੇ, ਪਰ ਸੱਚ ਇਹੀ ਹੈ ਕਿ ਵਪਾਰੀਆਂ ਦਾ ਸਾਰਾ ਲਿਖਣ-ਪੜ੍ਹਣ ਦਾ ਕਾਰਜ, ਗੁਰਬਾਣੀ ਦੀ ਰਚਨਾ
ਤੋਂ ਬਹੁਤ ਪਹਿਲਾਂ ਹੀ, ਲੰਡਿਆਂ `ਚ ਹੁੰਦਾ ਆ ਰਿਹਾ ਸੀ। ਜਦਕਿ ਇਹ ਲੰਡੇ, ਗੁਰਮੁਖੀ (ਪੰਜਾਬੀ)
ਭਾਸ਼ਾ ਦਾ ਹੀ ਪੁਰਾਤਨ ਰੂਪ ਸਨ।
(ਚਲਦਾ)
#418P-XXIIIs06.16.02.16#p23v
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’
ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ
ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No.418 P-XXIII
ਪੰਜ ਕਕਾਰਾਂ ਵਿੱਚੋਂ ਕੜਾ
ਸਿੱਖ ਲਈ ਚੇਤਾਵਣੀ ਹੈ ਕਿ:-
ਸਿੱਖ ਨੇ ਕੜੇ ਦੀ ਗੋਲਾਈ ਵਾਂਙ
ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ
ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ
ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:-
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ"
(ਪੰ: ੬੦੧)
ਆਦਿ।
(ਭਾਗ ਤੇਈਵਾਂ)
For all the Self Learning Gurmat Lessons including
recently started
"Gurmat Sndesh" Series (Excluding
Books) written by ‘Principal Giani
Surjit Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 350/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
web sites-
www.gurbaniguru.org
theuniqeguru-gurbani.com
gurmateducation centre.com
|
. |