ਇਕ ਅਖੌਤੀ ਬਿਚਿਤਰੀ ਵਿਦਵਾਨ ਲਿਖਦਾ ਹੈ ਕਿ ਬਿਚਿਤਰ ਨਾਟਕ ਵਿੱਚ "ਮਿਤ੍ਰ
ਪਿਆਰੇ ਨੂੰ ਹਾਲ ਮੁਰੀਦਾਂ"
ਵਾਲਾ ਖਿਆਲ ਭਾਰਤੀ ਸੰਗੀਤ ਦਾ ਪਹਿਲਾ ਖਿਆਲ ਹੈ।
ਅਖੌਤੀ ਬਿਚਿਤਰੀ ਵਿਦਵਾਨ ਕਾਫੀ ਸ਼ਾਤਿਰ ਅਤੇ ਝੂਠਾ ਹੈ,
ਖਿਆਲ ਦਾ ਇਤਿਹਾਸ ਪੜ੍ਹੀਏ ਤੇ ਇਹ ਪਤਾ ਚਲਦਾ ਹੈ ਕਿ ਖਿਆਲ ਦੇ ਦੋ ਲਿਖਾਰੀ ਅਤੇ ਗਾਇਕ ਸ਼ਾਹ ਜਹਾਂ ਦੇ ਦਰਬਾਰ ਵਿੱਚ ਸਨ। ਸੋ ਬਿਚਿਤਰੀ ਲੋਕਾਂ ਨੂੰ ਮੁਰਖ
ਬਣਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਅਖੌਤੀ ਵਿਦਵਾਨਾਂ ਦੀ ਜਾਲਸਾਜੀ
ਨੂੰ ਨੰਗਾ ਕਰਦੇ ਰਹਿੰਦੇ ਹਾਂ।
ਬਿਚਿਤਰੀ ਪ੍ਰਚਾਰ ਕਰਦੇ ਹਨ ਕਿ "ਬਿਚਿਤਰ
ਨਾਟਕ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ", ਬਿਚਿਤਰ ਨਾਟਕ ਕਿਤਾਬ ਨੂੰ ਪੜ੍ਹਨ ਦੇ ਬਾਦ ਇਕ ਗੱਲ
ਸਾਮ੍ਹਣੇ ਆਈ ਕਿ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਕੋਈ ਮਾਨਸਿਕ ਬਿਮਾਰੀ ਸੀ, ਉਸ ਨੂੰ ਕੋਈ ਗੱਲ ਯਾਦ
ਨਹੀ ਰਹਿੰਦੀ ਸੀ ਅਤੇ ਇਹ ਵੀ ਲਗਦਾ ਹੈ ਕਿ ਉਸ ਨੇ ਹਿੰਦੂ ਪੁਰਾਣਾਂ ਦੀ ਕਹਾਣੀਆਂ ਸੁਣਿਆ ਹੋਣੀਆ ਹਨ
ਪੜ੍ਹੀਆ ਨਹੀ। ਆੳ ਬਿਚਿਤਰ ਨਾਟਕ ਵਿੱਚ ਦਰਜ ਕੁਛ ਗਲਤੀਆਂ ਨੂੰ ਸਾਂਝਾ ਕਰ ਲਈਏ:--
੧ ਪਹਿਲੀ ਗਲਤੀ ਜੋ ਆਮ ਤੌਰ ਤੇ ਸਬ ਨੂੰ ਪਤਾ ਹੈ ਕਿ ਬਿਚਿਤਰ ਨਾਟਕ ਦੇ
ਲਿਖਾਰੀ ਦੇ ਮੁਤਾਬਿਕ ਪਹਿਲੇ ਤਿੰਨ ਗੁਰੂ ਸਾਹਿਬਾਨ ਬੇਦੀ ਸਨ। ਬਿਚਿਤਰ ਨਾਟਕ ਦੇ ਲਿਖਾਰੀ ਨੂੰ
ਸ਼ਾਇਦ ਨਹੀ ਪਤਾ ਸੀ ਕਿ ਗੁਰੂ ਅੰਗਦ ਸਾਹਿਬ ਤ੍ਰਿਹਾਨ ਅਤੇ ਗੁਰੂ ਅਮਰਦਾਸ ਸਾਹਿਬ ਭੱਲੇ ਸਨ।
ਪੰਨਾ ੫੩ ਤੇ "ਬੇਦ
ਪਾਠ ਭੇਟ ਰਾਜ ਚਤੁਰਥ ਧਿਆਇ"
ਦੀਆਂ ਪੰਕਤਿਆਂ ਤੁਹਾਡੇ ਨਾਲ ਸਾਂਝੀ ਕਰ ਰਹਿਆ ਹਾਂ:--
ਚੌਪਈ ॥
ਤ੍ਰਿਤੀਅ ਬੇਦ ਸੁਨਬੋ ਤੁਮ ਕੀਆ ॥ ਚਤੁਰ ਬੇਦ ਸੁਨਿ ਭੂਅ ਕੋ ਦੀਆ ॥ ਤੀਨ ਜਨਮ ਹਮਹੂੰ ਜਬ ਧਰਿਹੈਂ ॥ ਚਉਥੇ ਜਨਮ ਗੁਰੂ ਤੁਹਿ
ਕਰਿਹੈਂ ॥੯॥
ਪੰਨਾ ੫੪ ਤੇ "ਪਾਤਸ਼ਾਹੀ
ਬਰਨਨੰ ਨਾਮ ਪੰਚਮੋ ਧਿਆਇ"
ਤੇ ਲਿਖਾਰੀ ਬੇਦੀਆਂ ਦਾ ਰਾਜ ਸੋਡੀਆਂ ਨੂੰ ਦੇਨਾ ਲਿਖਦਾ ਹੈ, ਪੰਕਤਿਆਂ ਤੁਹਾਡੇ ਨਾਲ ਸਾਂਝੀ ਕਰ
ਰਹਿਆ ਹਾਂ:--
ਨਾਨਕ ਅੰਗਦ ਕੋ ਬਪੁ ਧਰਾ ॥ ਧਰਮ ਪ੍ਰਚੁਰ ਇਹ ਜਗ ਮੋ ਕਰਾ ॥ ਅਮਰਦਾਸ ਪੁਨਿ ਨਾਮੁ ਕਹਾਯੋ ॥ ਜਨੁ ਦੀਪਕ ਤੇ ਦੀਪ
ਜਗਾਯੋ ॥੭॥ ਜਬ ਬਰਦਾਨਿ ਸਮੈ ਵੁਹ ਆਵਾ ॥ ਰਾਮਦਾਸ ਤਬ ਗੁਰੂ ਕਹਾਵਾ ॥ ਤਿਹ ਬਰਦਾਨਿ ਪੁਰਾਤਨਿ ਦੀਆ ॥ ਅਮਰਦਾਸਿ ਸੁਰਪੁਰਿ ਮਗੁ
ਲੀਆ ॥੮॥
੨ ਬਿਚਿਤਰ ਨਾਟਕ ਦਾ ਲਿਖਾਰੀ ਪੰਨਾ ੯੦੧ ਉਤੇ ੭੧ਵੇਂ ਚਰਿਤ੍ਰ ਵਿੱਚ ਕਪਾਲ
ਮੋਚਨ ਨੂੰ ਯਮੁਨਾ ਨਦੀ ਦੇ ਕੰਢੇ ਦਾ ਤੀਰਥ ਲਿਖਦਾ ਹੈ ਜਦ ਕਿ ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ
ਦਾ ਤੀਰਥ ਹੈ। ਬਿਚਿਤਰ ਨਾਟਕ ਦੇ ਲਿਖਾਰੀ ਨੇ ਕਦੇ ਕਪਾਲ ਮੋਚਨ ਵੇਖਿਆ ਨਹੀ ਸੀ ਤਾਂਹੀ ਗਲਤੀ ਕਰ
ਗਿਆ।
ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥ ਜਮੁਨਾ ਨਦੀ ਨਿਕਟਿ ਬਹੈ ਜਨੁਕ
ਪੁਰੀ ਅਲਿਕੇਸ ॥੧॥
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ ॥ ਨਗਰ ਪਾਵਟਾ ਛੋਰਿ ਹਮ ਆਏ ਤਹਾ
ਉਤਾਲ ॥੨॥
ਪੰਨਾ ੯੦੧
੩ ਬਿਚਿਤਰ ਨਾਟਕ ਦੇ ਪੰਨਾ ੧੪੫ ਉਤੇ (ਅ)ਗਿਆਣ ਪ੍ਰਬੋਧ ਦੇ ਵਿੱਚ ਤੇ
ਰਾਮ(ਸੁਰਜਵੰਸੀ) ਦੇ ਕੁਲ ਵਿੱਚ ਯਦੁ ਹੋਇਆ ਲਿਖਦਾ ਹੈ, ਯਦੁ ਚੰਦ੍ਰਵੰਸ਼ੀ ਰਾਜਾ ਸੀ ਤੇ ਇਸ ਯਦੁ ਦੀ
ਵਜਹ ਨਾਲ ਹੀ ਕ੍ਰਿਸ਼ਨ ਨੂੰ ਯਦੁਵੰਸ਼ੀ ਕਹਿੰਦੇ ਸਨ। ਇਸ (ਅ)ਗਿਆਣ ਪ੍ਰਬੋਧ ਵਿੱਚ ਚੁਟਕਲਿਆਂ ਦੀ
ਭਰਮਾਰ ਹੈ ਅੱਗੇ ਲਿਖਾਰੀ ਲਿਖਦਾ ਹੈ ਕਿ ਕੌਰਵ ਅਤੇ ਪਾਂਡਵਾਂ ਦੇ ਬੰਸ ਵਿੱਚ ਧ੍ਰਿਤਰਾਸ਼ਟ੍ਰ ਹੋਇਆ।
ਧ੍ਰਿਤਰਾਸ਼ਟ੍ਰ ਪਾਂਡਵਾਂ ਦਾ ਤਾਇਆ ਸੀ ਤੇ ਕੌਰਵਾਂ ਦਾ ਪਿਉ। ਛੰਦ ਤੁਹਾਡੇ ਨਾਲ ਸਾਂਝਾ ਕਰ ਰਹਿਆ
ਹਾਂ:-- ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥ਹੁਓ ਭਰਤ ਕੇ ਬੰਸ ਮੈ ਰਘੁਰਾਨੰ ॥ ਭਇਓ ਤਉਨ ਕੇ ਬੰਸ ਮੈ ਰਾਮ ਰਾਜਾ ॥ਦੀਜੈ ਛਤ੍ਰ ਦਾਨੰ
ਨਿਧਾਨੰ ਬਿਰਾਜਾ ॥੪੦॥੨੦੮॥ ਭਇਓ ਤਉਨ ਕੀ ਜੱਦ ਮੈ ਜੱਦੁ ਰਾਜੰ ॥ਦਸੰ ਚਾਰ ਚੌਦਹ ਸੁ
ਬਿੱਦਿਆ ਸਮਾਜੰ ॥ ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥ਭਏ ਤਾਹਿ ਕੇ ਕਉਰਓ ਪਾਂਡਵੇਅੰ
॥੪੧॥੨੦੯॥ ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ ॥ਮਹਾ ਜੁੱਧ ਜੋਧਾ
ਪ੍ਰਬੋਧਾ ਮਹਾਂ ਸਤ੍ਰੰ ॥ ਭਏ
ਤਉਨ ਕੇ ਕਉਰਵੰ ਕੂਰ ਕਰਮੰ ॥ਕੀਓ ਛਤ੍ਰਣੰ ਜੈਣ ਕੁਲ ਛੈਣ ਕਰਮੰ ॥੪੨॥੨੧੦॥
ਪੰਨਾ ੧੪੫
੪ ਬ੍ਰਹਮਾ ਦੇ ਅਵਤਾਰਾਂ ਵਿੱਚ ਦਰਜ ਲਗਭਗ ਹਰ ਕਹਾਣੀ ਪੁਰਾਣਾ ਨਾਲ ਮਿਲਾਣ
ਤੇ ਗਲਤ ਸਾਬਿਤ ਹੋਂਦੀ ਹੈ। ਬਿਚਿਤਰ ਨਾਟਕ ਦਾ ਲਿਖਾਰੀ ਪੰਨਾ ੬੧੫ ਉਤੇ ਬ੍ਰਹਮਾ ਦੇ ਪੰਜਵੇ ਅਵਤਾਰ
ਦੇ ਪੰਜਵੇ ਛੰਦ ਵਿੱਚ ਬਿਆਸ ਜਿਸ ਨੇ ਮਹਾਭਾਰਤ ਲਿਖੀ ਸੀ ਉਸ ਨੂੰ ਬ੍ਰਹਮਾ ਦਾ ਅਵਤਾਰ ਲਿਖਦਾ ਹੈ ਜਦ
ਕਿ ਬਿਆਸ ਜਿਸ ਨੇ ਮਹਾਭਾਰਤ ਲਿਖੀ ਉਹ ਵਿਸ਼ਨੂੰ ਦਾ ਅਵਤਾਰ ਸੀ।
ਪਾਧੜੀ ਛੰਦ ॥
ਤ੍ਰੇਤਾ ਬਿਤੀਤ ਜੁਗ ਦੁਆਪੁਰਾਨ ॥ ਬਹੁ ਭਾਂਤਿ ਦੇਖ ਖੇਲੇ ਖਿਲਾਨ ॥
ਜਬ ਭਯੋ ਆਨ ਕ੍ਰਿਸ਼ਨਾਵਤਾਰ ॥ ਤਬ ਭਏ ਬਯਾਸ ਮੁਖ ਆਨ ਚਾਰ ॥੫॥ ਜੇ ਜੇ ਚਰਿਤ੍ਰ ਕੀਏ ਕ੍ਰਿਸ਼ਨ ਦੇਵ ॥ ਤੇ ਤੇ ਭਨੇ ਸੁ
ਸਾਰਦਾ ਤੇਵ ॥
ਅਬ ਕਹੋ ਤਉਨ ਸੰਛੇਪ ਠਾਨ ॥ ਜਿਹ ਭਾਂਤ ਕੀਨ ਸ੍ਰੀ ਅਭਿਰਾਮ ॥੬॥
ਜਿਹ ਭਾਂਤਿ ਕੱਥਿ ਕੀਨੋ ਪਸਾਰ ॥ ਤਿਹ ਭਾਂਤਿ ਕਾਬਿ ਕਥਿ ਹੈ ਬਿਚਾਰ ॥
ਕਹੋ ਜੈਸ ਕਾਬਯ ਕਹਿਯੋ ਬਿਯਾਸ ॥ ਤਉਨੈ ਕਥਾਨ ਕੱਥੋ ਪ੍ਰਭਾਸ ॥੭॥
ਪੰਨਾ ੬੧੫
(ਨੋਟ:-- ਪੁਰਾਣਾ ਮੁਤਾਬਿਕ ਜਿਸ ਬਿਆਸ ਨੇ ਮਹਾਭਾਰਤ ਲਿਖੀ ਹੈ ਉਹ ਵਿਸ਼ਨੂੰ
ਦਾ ਅਵਤਾਰ ਸੀ, ਬ੍ਰਹਮਾ ਦਾ ਨਹੀ)
੫ ਬ੍ਰਹਮਾ ਦੇ ਅਵਤਾਰਾਂ ਵਿੱਚ ਦਰਜ ਕਾਲਿਦਾਸ, ਬ੍ਰਹਸਪਤਿ ਅਤੇ ਹੋਰ ਕੋਈ ਵੀ
ਆਦਮੀ ਪੁਰਾਣਾਂ ਵਿੱਚ ਬ੍ਰਹਮਾ ਦਾ ਅਵਤਾਰ ਨਹੀ ਹੈ। ਪੰਨਾ ੬੧੧ ਤੋਂ ਇਹ ਕਹਾਣੀਆਂ ਸ਼ੁਰੂ ਹੋਂਦੀਆਂ
ਹਨ।
੬ ਬਿਚਿਤਰ ਨਾਟਕ ਦਾ ਲਿਖਾਰੀ ਪੰਨਾ ੫੬ ਉਤੇ ਭਗਤ ਰਾਮਾਨੰਦ ਨੂੰ ਪੈਗੰਬਰ
ਮੁੰਹਮਦ ਤੂੰ ਪਹਿਲਾਂ ਹੋਇਆ ਲਿਖਦਾ ਹੈ। ਪੈਗੰਬਰ ਮੁੰਹਮਦ ਪਹਿਲਾਂ ਹੋਏ ਨੇ ਤੇ ਭਗਤ ਰਾਮਾਨੰਦ ਬਾਦ ਵਿੱਚ।
ਇਕ ਗਲਤੀ ਹੋਰ ਵੀ ਹੈ ਇਸ ਵਿੱਚ ਉਹ ਹੈ ਕਿ ਲਿਖਾਰੀ ਗੋਰਖਨਾਥ ਨੂੰ ਵੀ ਪੈਗੰਬਰ ਮੰਹਮਦ ਤੋਂ ਪਹਿਲਾਂ
ਲਿਖਦਾ ਹੈ ਜਦ ਕਿ ਗੋਰਖਨਾਥ ਪੈਗੰਬਰ ਮੁਹੰਮਦ ਦੇ ਬਾਦ ਹੋਏ ਹਨ।
ਪੁਨਿ ਹਰਿ ਗੋਰਖ ਕੌ ਉਪਰਾਜਾ ॥ ਸਿਖ ਕਰੇ ਤਿਨਹੂੰ ਬਡ ਰਾਜਾ ॥ ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥ ਹਰਿ ਕੀ ਪ੍ਰੀਤ
ਰੀਤਿ ਨ ਬਿਚਾਰੀ ॥੨੪॥ ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨਿ
ਧਰਾ ॥ ਕੰਠੀ ਕੰਠਿ ਕਾਠ ਕੀ
ਡਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥ ਜੇ ਪ੍ਰਭੁ ਪਰਮ ਪੁਰਖ ਉਪਜਾਏ ॥ ਤਿਨ ਤਿਨ ਅਪਨੇ ਰਾਹ
ਚਲਾਏ ॥ ਮਹਾਦੀਨ ਤਬ ਪ੍ਰਭ
ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥ ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ
॥ ਪੰਨਾ ੫੬
੭ ਬਿਚਿਤਰ ਨਾਟਕ ਦੇ ਪੰਨਾ ੬੧੬ ਵਿੱਚ ਦਰਜ ਬ੍ਰਹਮਾ ਅਵਤਾਰ ਦੀ ਰਚਨਾ
ਦੀ ਇਕ ਕਹਾਣੀ ਵਿੱਚ ਸ਼ੰਕੁਤਲਾ ਦੇ ਪਤੀ ਅਤੇ ਭਰਤ ਦੇ ਪਿਉ ਦਾ ਨਾਮ ਪ੍ਰਿਥੂ ਲਿਖੀਆ ਹੈ ਜਦ ਕਿ
ਸ਼ੰਕੁਤਲਾ ਦੇ ਪਤੀ ਅਤੇ ਭਰਤ ਦੇ ਪਿਉ ਦਾ ਨਾਮ ਦੁਸ਼ਯੰਤ ਸੀ।
ਪੁਨ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ ॥ ਜਿਨ ਬਿੱਪਨ ਦਾਨ ਦੁਰੰਤ ਦਯੋ ॥੨੩
੮ ਬਿਚਿਤਰ ਨਾਟਕ ਵਿੱਚ ਦਰਜ ਹੈ ਕਿ ਰਾਜੇ ਸਗਰ ਦੇ ਇਕ ਲੱਖ ਪੁਤਰ ਸਨ ਪਰ
ਪੁਰਾਣਾਂ ਦੇ ਮੁਤਾਬਿਕ ਰਾਜੇ ਸਗਰ ਦੇ ੬੦੦੦੧ ਪੁੱਤਰ ਸਨ। ਪੰਨਾ ੬੨੦ ਛੰਦ ੭੩
ਭਸਮ ਭੂਤ ਭਏ ਸਭੈ ਨ੍ਰਿਪ ਲੱਛ ਪੁਤ੍ਰ ਸੁ ਨੈਨ ॥ ਬਾਜ ਰਾਜ ਸੁ ਸੰਪਦਾ ਜੁਤ
ਅਸਤ੍ਰ ਸ਼ਸਤ੍ਰ ਸਸੈਨ ॥੭੩॥
੯ ਬਿਚਿਤਰ ਨਾਟਕ ਦੇ ਲਿਖਾਰੀ ਮੁਤਾਬਿਕ ਰਾਮ ਨੂੰ ਤੇਰਹਾਂ ਸਾਲ ਦਾ ਬਣਵਾਸ
ਹੋਇਆ ਸੀ। ਬਿਚਿਤਰ ਨਾਟਕ ਦਾ ਲਿਖਾਰੀ ਨੂੰ ਯਾਦ ਨ ਰਹਿਆ ਕਿ ਰਾਮ ਨੂੰ ਚੌਦਹਾਂ ਸਾਲ ਦਾ ਬਨਵਾਸ
ਹੋਇਆ ਸੀ। ਤੇਰਹਾਂ ਸਾਲ ਦਾ ਬਨਵਾਸ ਪਾਂਡਵਾਂ ਨੂੰ ਹੋਇਆ ਸੀ।
ਪੰਨਾ ੨੦੭ ਉਤੇ ਰਾਮ ਅਪਣੀ ਮਾਤਾ ਨੂੰ ਕਹਿ ਰਹਿਆ ਹੈ:--
ਰਾਮ ਬਾਚ ਮਾਤਾ ਪ੍ਰਤਿ ॥
ਤਾਤ ਦਯੋ ਬਨਬਾਸ ਹਮੈ ਤੁਮ ਦੇਹੁ ਰਜਾਇ ਅਬੈ ਤਹ ਜਾਊ ॥
ਕੰਟਕ ਕਾਨਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰਿ ਆਊ ॥
ਜੀਤ ਰਹੇ ਤੁ ਮਿਲੋ ਫਿਰਿ ਮਾਤ ਮਰੇ ਗਏ ਭੂਲਿ ਪਰੀ ਬਖਸਾਊ ॥
ਭੂਪਹ ਕੈ ਅਰਿਣੀ ਬਰ ਤੇ ਬਸ ਕੇ ਬਲ ਮੋ ਫਿਰਿ ਰਾਜ ਕਮਾਊ ॥੨੫੫॥
੧੦ ਬਿਚਿਤਰ ਨਾਟਕ ਦੇ ਪੰਨਾ ੬੨੪ ਉਤੇ ਲਿਖਾਰੀ ਰਘੂ ਦੀ ਸਿਫਤ ਕਰਦੇ ਕਾਲ
ਦੋਸ਼ ਦੀ ਸਿਰਜਨਾ ਕਰਦਾ ਹੈ ਜਦ ਉਹ ਲਿਖਦਾ ਹੈ ਕਿ ਰਾਜੇ ਰਾਮ ਦੇ ਇਕ ਵਡੇਰੇ ਰਘੂ ਨੂੰ ਮੁਸਲਮਾਨਾਂ ਨੇ ਪੈਗੰਬਰ ਮੁੰਹਮਦ ਦੀ ਤਰਹਾਂ
ਜਾਣਿਆ ਅਤੇ ਸੰਨਿਆਸੀਆਂ ਨੇ ਰਘੂ ਨੂੰ ਰਾਮਾਨੰਦ ਦੇ ਰੂਪ ਵਿੱਚ ਵੇਖਿਆ, ਭਗਤ ਰਾਮਾਨੰਦ ਦੀ ਬਾਣੀ ਤੇ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਭਗਤ ਸਾਹਿਬ ਭਗਤ ਕਬੀਰ ਦੇ ਸਮਕਾਲੀਣ ਸੀ।
ਜੋਗੀਆਂ ਨੇ ਗੋਰਖ ਕਰ ਕੇ ਰਘੂ ਨੂੰ ਮੰਨਿਆ ਇਹ ਜਾਣਕਾਰੀ ਵੀ ਕਾਫੀ ਹਾਸੋਹਿਣੀ ਹੈ, ਕਿ ਰਾਜੇ ਰਾਮ
ਦੇ ਵਡੇਰੇ ਤੋਂ ਪਹਿਲਾ ਗੋਰਖ ਹੋਇਆ ਹੈ। ਹੁਣ ਰਾਜੇ ਰਘੂ ਦੇ ਵੇਲੇ ਮੁਸਲਮਾਨ ਹੋਏ ਨੇ ਅਤੇ ਭਗਤ
ਰਾਮਾਨੰਦ ਰਾਜੇ ਰਘੂ ਤੋ ਪਹਿਲਾਂ ਇਹ ਖੋਜ ਦੇ ਸਿਰਫ ਬਿਚਿਤਰ ਨਾਟਕ ਦੇ ਲਿਖਾਰੀ ਦੀ ਹੈ ਯਾ ਸਿੱਧੇ
ਸ਼ਬਦਾਂ ਵਿੱਚ ਕਹੋ ਕਿ ਇਹ ਖਾਹਮ ਖਿਆਲ ਹੈ ਬਿਚਿਤਰ ਨਾਟਕ ਦੇ ਲਿਖਾਰੀ ਦਾ। ਪੰਨਾ ੬੨੪ ਦੇ ਛੰਦ
ਤੁਹਾਡੇ ਨਾਲ ਸਾਂਝੇ ਕਰ ਰਹਿਆ ਹਾਂ:--
ਸੰਨਿਆਸਨ ਦੱਤ ਰੂਪ ਕਰਿ ਜਾਨਯੋ ॥ ਜੋਗਨ ਗੁਰ ਗੋਰਖ ਕਰਿ ਮਾਨਯੋ ॥
ਰਾਮਾਨੰਦ ਬੈਰਾਗਨ ਜਾਨਾ ॥ ਮਹਾ ਦੀਨ ਤੁਰਕਨ ਪਹਚਾਨਾ ॥੧੪੦॥
ਬਿਚਿਤਰ ਨਾਟਕ ਵਿੱਚ ਇਸ ਤਰਹਾਂ ਦੀਆ ਹੋਰ ਬਹੁਤ ਗਲਤੀਆ ਹਨ, ਅੱਗੇ ਹੋਰ ਵੀ
ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਗੁਰਦੀਪ ਸਿੰਘ ਬਾਗੀ