ਜੇ ਧਰਮ ਦੀ ਮਤ ਦਾ ਰਿਜ਼ਕ (ਭੋਜਨ) ਦੇ ਦਿਤਾ ਤਾਂ ਆਪਣੇ ਆਪ ਨੂੰ ਇਸ ਦਾ
ਫਾਇਦਾ ਜ਼ਰੂਰ ਹੁੰਦਾ ਹੈ। ਪਰ ਅਸੀਂ ਧਰਮ ਨੂੰ ਆਪ ਹੀ ਢਕੋਸਲਾ ਬਣਾਇਆ ਹੋਇਆ ਹੈ। ਧਾਰਮਕ ਸਥਾਨ ਤੇ
ਜੋ ਪੰਡਤ, ਕਾਜ਼ੀ, ਭਾਈ ਇਹ ਸਾਰੇ ਮਨੁੱਖਾਂ ਨੂੰ ਕੁਝ ਵੀ ਬੁਰਾ ਭਲਾ ਕਹਿਣ ਦੀ ਲੋੜ ਨਹੀਂ ਹੈ। ਅਸੀਂ
ਧਰਮ ਨੂੰ ਅਖੋਂ ਪਰੋਖੇ ਕੀਤਾ ਹੋਇਆ ਹੈ।
ਜਿਵੇਂ ਬੱਚਾ ਬਜ਼ਾਰ ਵਿਚ ਅੱਖਾਂ ਬੰਦ ਕਰਕੇ ਚਲਦਾ ਹੈ, ਸਾਹਮਣੇ ਕਾਰ, ਰਿਕਸ਼ਾ
ਕੁਝ ਵੀ ਆ ਸਕਦਾ ਹੈ, ਬੱਚਾ ਭਟਕ ਵੀ ਸਕਦਾ ਹੈ, ਨਾਲੇ ਵਿਚ ਵੀ ਡਿਗ ਸਕਦਾ ਹੈ। ਅਚਾਨਕ ਉਸਦੇ ਪਿਤਾ
ਜੀ ਸਾਹਮਣੇ ਤੋਂ ਆ ਗਏ, ਉਹ ਕਹਿੰਦੇ ਬੇਟਾ ਬਜ਼ਾਰ ਵਿਚ ਇੰਜ ਅੱਖਾਂ ਨੂਟ ਕੇ ਕਿਉਂ ਚਲਦਾ ਪਿਆ ਹੈਂ?
ਉਹ ਕਹਿੰਦਾ ਹੈ ਪਿਤਾ ਜੀ ਤੁਸੀਂ ਹੀ ਤੇ ਕਿਹਾ ਸੀ ਕਿ ਬਜ਼ਾਰ ਤੋਂ ਜਦੋਂ ਨਿਕਲੋ ਤਾਂ ਧਿਆਨ ਰੱਖਣਾ,
ਦੁਕਾਨਦਾਰ ਅੱਖਾਂ ਵਿਚ ਧੂਲ ਝੋਕਦੇ ਹਨ। ਇਹ ਤੇ ਨਹੀਂ ਨਾ ਕਿਹਾ ਕਿ ਅੱਖਾਂ ਹੀ ਬੰਦ ਕਰ ਲਉ। ਅਸੀਂ
ਸਾਰਿਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਹ ਜੀ ਇਹ ਸਾਰੀਆਂ ਧਾਰਮਕ ਗੱਲਾਂ ਹਨ ਇਹ ਸਭ ਢਕੋਸਲੇ
ਹਨ, ਰਾਜਨੀਤੀ ਹੈ ਜੀ ਇਹ ਤੇ ਲੜ ਰਹੇ ਹਨ ਜੀ, ਆਦਿ। ਇਹ ਸਾਰੀਆਂ ਗੱਲਾਂ ਕਰਕੇ ਅਸੀਂ ਆਪਣੀਆਂ ਅੱਖਾ
ਹੀ ਬੰਦ ਕੀਤੀਆਂ ਹੋਈਆਂ ਹਨ। ਆਪ ਪੜੀਏ, ਸਿੱਖੀਏ, ‘ਸੁਣਿਆ ਮੰਨਿਆ ਮਨ ਕੀਤਾ ਭਾਉ’ ਕਰੀਏ, ਸਾਡਾ
ਜੀਵਨ ਬਦਲ ਸਕਦਾ ਹੈ। ਚਾਰੋ ਪਾਸੇ ਦੀ ਕਾਇਨਾਤ ਬਦਲ ਸਕਦੀ ਹੈ। ਪੂਰੀ ਸ੍ਰਿਸ਼ਟੀ ਬਦਲ ਸਕਦੀ ਹੈ। ਇਹ
ਸਾਰਾ ਕੁਝ ਬਦਲ ਸਕਦਾ ਹੈ, ਨਿਰਾਸ਼ ਨਾ ਹੋਈਏ, ਜੋ ਕੁਝ ਚਾਰੋਂ ਪਾਸੇ ਹੋ ਰਿਹਾ ਹੈ ਉਸ ਦਾ ਅਸੀਂ
ਰੌਲਾ ਨਹੀਂ ਪਾਉਣਾ, ਕਿਸੇ ਨੂੰ ਸਜ਼ਾ ਨਹੀਂ ਦੇ ਰਹੇ, ਸਰਕਾਰ, ਪੁਲਿਸ ਨੂੰ ਬੁਰਾ ਭਲਾ ਨਹੀਂ ਕਹਿ
ਰਹੇ, ਰਾਜਨੀਤੀ ਨੂੰ ਬੁਰਾ ਭਲਾ ਨਹੀਂ ਕਹਿ ਰਹੇ, ਕਿਸੇ ਨੂੰ ਕੁਝ ਵੀ ਕੀਤੇ ਬਿਨਾ, ਮੈਂ ਆਪਣੀਆਂ 84
ਲਖ ਜੂਨਾਂ ਕੱਟਕੇ ਨਵਾ ਜਨਮ ਲੈਣਾ ਹੈ।