ਭਰਮਾਊ ਲਿਖਤਾਂ; ਗੁਮਨਾਮ, ਸ਼ਕੀ, ਭੇਖੀ ਲੇਖਕ
ਚਰਨਜੀਤ ਸਿੰਘ ਬਲ
ਰਹਿਤਨਾਮੇਂ ਦਾ ਸੰਗਰਹਿ ਪਿਆਰਾ
ਸਿੰਘ ਪਦਮ ਨੇ ਇੱਕ ਰਹਿਤਨਾਮੇਂ ਨਾਮੀਂ, ਪੁਸਤਕ ਵਿੱਚ ਕੀਤਾ ਹੈ। ਉਹ ਇਸ ਪੁਸਤਕ ਦੇ ‘ਦੋ ਸ਼ਬਦ’
‘ਦੂਜੀ ਛਾਪ ਦੀ ਬੇਨਤੀ’ ਅਤੇ ‘ਪ੍ਰਸਤਾਵਨਾ’ ਵਿੱਚ ਲਿਖਦੇ ਹਨ, “18ਵੀ ਸਦੀ ਦੇ ਮੁਗਲ ਹਾਕਮਾਂ
ਸੁਤੰਤ੍ਰਤਾ ਸੰਗ੍ਰਾਮੀਏ ਸਿਖਾਂ ਦੇ ਪਿੰਡ ਤੇ ਘਰ-ਬਾਰ ਨਸ਼ਟ ਕਰ ਦਿਤੇ ਤੇ ਬੇਅੰਤ ਸਾਹਿਤ ਸਾ੍ਰਿੜਆ
ਗਿਆ, ਮਜਬੂਰਨ 50-60 ਸਾਲ ਸਿਖ ਜੰਗਲਾਂ ਵਿੱਚ ਰਹੇ। ਅਜੇਹੀ ਬਨਵਾਸੀ ਅਵਸਥਾ ਵਿੱਚ ਸੰਗ੍ਰਾਮੀਆ ਕੌਮ
ਜੇਕਰ ਤੇਗ ਨਾਲ ਕਲਮ ਵੀ ਚਲਾਉਂਦੀ ਰਹੀ ਤੇ ਆਪਣੇ ਧਾਰਮਿਕ ਸਿਥਾਂਤਾਂ ਤੇ ਮਰਯਾਦਾ ਬਾਰੇ ਸਾਹਿਤ
ਸਿਰਜਦੀ ਰਹੀ ਤਾਂ ਉਸ ਦਾ ਬੋਧਿਕ ਕਮਾਲ ਮੰਨਣਾ ਪੈਂਦਾ ਹੈ। ਰਹਿਤਨਾਮੇ ਲਗਭਗ ਇਸੇ ਸੰਕਟ-ਕਾਲ ਦੀ
ਉਪਜ ਹਨ”।
“ਇਸ ਗਲ ਦੇ ਕਹਿਣ ਵਿੱਚ ਸੰਕੋਚ ਨਹੀਂ ਕਿ ਕਈ ਪੁਰਾਤਨ ਰਹਿਤਨਾਮਿਆਂ ਦੇ ਸ਼ੁਧ ਖਰੜੇ ਨਹੀਂ ਮਿਲਦੇ ਤੇ
ਕਈ ਐਸੇ ਰਹਿਤਨਾਮੇ ਵੀ ਹਨ ਜਿਨ੍ਹਾਂ ਦਾ ਦੂਜਾ ਉਤਾਰਾ ਵੀ ਪ੍ਰਾਪਤ ਨਹੀਂ। ਇਸ ਹਾਲਤ ਵਿੱਚ ਅਧੂਰੇ
ਪਾਠ ਪੂਰੇ ਕਰਨੇ ਤੇ ਹਰ ਪਾਠ ਨੂੰ ਪੂਰੀ ਤਰ੍ਹਾਂ ਸ਼ੁਧ ਕਰ ਸਕਣਾ ਸੰਭਵ ਨਹੀਂ। ਦੂਜੀ ਗਲ, ਹਰ
ਰਹਿਤਨਾਮੇ ਦੀ ਹਰ ਗਲ ਨੂੰ ਗੁਰਮਤਿ ਅਨੁਸਾਰੀ ਮੰਨਣਾ ਭੁਲ ਹੈ, ਕਈ ਲਿਖਾਰੀਆਂ ਆਪਣੀ ਮਨ ਦੀ ਸਮਝ
ਅਨੁਸਾਰ ਜਾਂ ਫਿਰ ਅਨਮਤੀ ਅਸਰ ਹੇਠ ਕੁੱਝ ਅਜੇਹੀਆਂ ਗਲਾਂ ਵੀ ਲਿਖੀਆਂ, ਜੋ ਠੀਕ ਨਹੀਂ”।
“ਇਹ ਰਹਿਤਨਾਮੇ ਕਦੋਂ ਲਿਖੇ ਗਏ, ਕਿਸ ਨੇ ਲਿਖੇ, ਇਸ ਦਾ ਉਤਰ ਡੂੰਗੀ ਖੋਜ-ਵਿਚਾਰ ਦਾ ਮੁਥਾਜ ਹੈ।
ਇੱਕ ਗਲ ਸਾਫ ਹੈ ਕਿ ਕੋਈ ਰਹਿਤਨਤਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ ਸਿੰਘ–ਰਚਿਤ ਨਹੀਂ, ਜੇ
ਹੁੰਦਾ ਤਾਂ ਦਸਮ ਗ੍ਰੰਥ ਵਿੱਚ ਜ਼ਰੂਰ ਹੁੰਦਾ। ਮਾਲੂਮ ਹੁੰਦਾ ਹੈ ਕਿ ਅਠਾਰ੍ਹਵੀਂ ਸਦੀ ਵਿੱਚ ਇਨ੍ਹਾਂ
ਦੀ ਰਚਨਾ ਹੋਈ ਅਤੇ ਲਿਖਣ ਵਾਲੇ ਹੋਰ ਬੁਧੀਮਾਨ ਸਿਖ ਹਨ, ਪਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਣਾਉਣ ਲਈ
ਗੁਰੂ ਦਸਮੇਸ਼ ਦੇ ਨਿਕਟਵਰਤੀ ਬਜ਼ੁਰਗ ਸਿਖਾਂ ਨਾਲ ਸੰਬੰਧਿਤ ਕੀਤਾ ਗਿਆ ਜਿਵੇਂ ਕਿ ਭਾਈ ਨੰਦ ਲਾਲ
ਸਿੰਘ, ਭਾਈ ਦਯਾ ਸਿੰਘ, ਭਾਈ ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ ਨਾਲ। ਹੋ ਸਕਦਾ ਹੈ ਕਿ ਕਿਸੇ
ਰਹਿਤਨਾਮੇ ਦਾ ਕੁੱਝ ਹਿਸਾ ਸ਼ਾਇਦ ਇਨ੍ਹਾਂ ਦਾ ਵੀ ਲਿਖਿਆ ਹੋਵੇ, ਪ੍ਰੰਤੂ ਜੋ ਵੇਰਵਾ ਵਿਸਤਾਰ,
ਹਵਾਲੇ ਤੇ ਸ਼ੇਲੀ ਹੁਣ ਮਿਲਦੀ ਹੈ, ਉਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਹੁਣ ਵਾਲਾ ਰੂਪ
1720 ਤੋਂ ਬਾਦ ਤਿਆਰ ਹੋਇਆ”।। “ਕੁਝ ਰਹਿਤਨਾਮਿਆਂ ਵਿੱਚ ਕੁੱਝ ਕੁ ਗਲਾਂ ਅਜੇਹੀਆਂ ਅੰਕਤ ਹਨ, ਜੋ
ਗੁਮਤ ਅਨੁਸਾਰ ਨਹੀਂ”।। ਪੰਨੇ 43-44
“ਸਿਖ ਧਰਮ ਤੇ ਪੰਜਵਾਂ ਹਮਲਾ ਕਾਸ਼ੀ (ਬਨਾਰਸ) ਦੇ ਨਿਰਮਲਿਆਂ (ਬਨਾਰਸ ਕੇ ਠਗ) ਤੇ ਉਦਾਸੀਆਂ
(ਸ੍ਰੀਚੰਦੀਆਂ) ਨੇ ਕੀਤਾ ਜ੍ਹਿਨਾਂ ਨੇ, ਦਯਾ ਸਿੰਘ ਤੇ ਚੌਪਾ ਸਿੰਘ ਦੇ ਨਾਂ ਹੇਠ, ਨਕਲੀ ਰਹਿਤਨਾਮੇ
ਤਿਆਰ ਕਰਵਾ ਕੇ ਸਿਖ ਧਰਮ ਨੂੰ ਬ੍ਰਾਹਮਣੀ ਧਰਮ ਬਣਾਉਣ ਦੀ ਸਾਜ਼ਿਸ਼ ਨੂੰ ਨਵਾ ਮੋੜ ਦਿਤਾ। ਇਨ੍ਹਾਂ ਨੇ
ਹੀ ਰਹਿਰਾਸ ਵਿੱਚ ਚੌਪਈ (ਚਰਿਤਰੋਪਾਖਾਯਾਨ ਵਿਚੋਂ) ਵਾੜੀ ਸੀ। ਗਿਆਨੀ ਗੁਰਬਚਨ ਸਿੰਘ ਭਿੰਡਰਾਂ ਇਸੇ
‘ਨਿਰਮਲਾ ਟਕਸਾਲ’ ਵਿਚੋਂ ਸਨ ਅਤੇ ਉਨ੍ਹਾਂ ਦੀ ਲਿਖਤ ‘ਖਾਲਸਾ ਜੀਵਨ’ ਵਿਚੋਂ ਸਾਫ ਪਤਾ ਲਗਦਾ ਹੈ ਕਿ
ਉਹ ਉਦਾਸੀਆਂ ਕੋਲੋਂ ਅਤੇ ਬਨਾਰਸੀ ਨਿਰਮਲਾ ਟਕਸਾਲ ਵਿਚੋਂ ਸਨ।। ‘ਪੰਥ ਪਰਕਾਸ਼’ ਰਾਹੀਂ ਸਿਖ ਤਵਾਰੀਖ
ਵਿੱਚ ਮਹਾਂ ਗਪੌੜੇ ਅਤੇ ਸਿਖ ਵਿਰੋਧੀ ਸਮਗਰੀ ਭਰਨ ਵਾਲੇ ਗਿਆਨੀ ਗਿਆਨ ਸਿੰਘ ਵੀ ਇਸੇ ਨਿਰਮਲਾ
ਟਕਸਾਲ ਵਿਚੋਂ ਸਨ”। ਡਾ, ਹਰਜਿੰਦਰ ਸਿੰਘ ਦਿਲਗੀਰ, ‘ਸਿਖ ਮਾਰਗ’ ਰਸਾਲਾ, ਜਨਵਰੀ 2017
ਅਖੌਤੀ ਗ੍ਰੰਥਾਂ ਦੇ ਢੇਰ ਵਿਚੋਂ ‘ਦਸਮ ਗਰੰਥ’ ਅਤੇ ‘ਗੁਰਬਿਲਾਸ ਪਾਤਸ਼ਾਹੀ 6’ ਦੀ ਪੜਚੋਲ ਮੈਂ
‘ਅਖੌਤੀ ਗ੍ਰੰਥਾਂ ਦੀ ਪੜਚੋਲ’ ਨਾਮੀ ਪੁਸਤਕ, ਜੋ 2008 ਵਿੱਚ ਛਪੀ ਸੀ, ਵਿੱਚ ਕੀਤੀ ਸੀ। ਉਸ
ਪੜਚੋਲੀਆ ਪੁਸਤਕ ਵਿੱਚ ਮੈਂ ਨਿਰੋਲ ਆਤਮਿਕ ਗਿਆਨ ਦੇ ਸੋਮੇ; ਸੁਚਜੀ ਜੀਵਨ-ਜਾਚ, ਅਤੇ ਬਹੁ-ਪਖੀ
ਸਮਾਜਕ ਸੁਮੇਲ ਦੇ ‘ਸਿਖ ਸੰਦੇਸ਼’ ਨੂੰ ਅਖੌਤੀ ਗ੍ਰੰਥਾਂ ਵਿਚੋਂ ਭਰਮਾਊ ਬ੍ਰਾਹਮਣਵਾਦੀ ਕਰਮ ਕਾਂਢਾਂ,
ਸੰਸਕਾਰਾਂ, ਜੰਤ੍ਰ, ਮੰਤ੍ਰ, ਤੰਤ੍ਰ, ਰਾਹੂ/ਕੇਤੂ ਗ੍ਰਹਿਾਂ, ਦੇਵ/ਦੇਵੀ-ਬੁਤ ਪੂਜਾ, ਅਵਤਾਰਵਾਦ,
ਪਖੰਡਵਾਦ, ਤੀਰਥ ਯਾਤ੍ਰਾ, ਨਰਕ/ਸਵ੍ਰਗ, ਮਹੂਰਤ, ਸੂਤਕ, ਪਾਪ-ਪੁਨ, ਦਾਨ-ਦਸ਼ਨਾਂ, ਊਚ/ਨੀਚ
ਜਾਤ-ਪਾਤ, ਮਿਥਿਹਾਸ, ਕਾਮਾ-ਸੂਤਰਾ, ਆਦਿ ਨਾਲ ਦੂਸ਼ਤ ਕਰਨ ਵਾਲੀ ਸਮਗਰੀ ਦਾ ਇਨ-ਬਿਨ ਉਤਾਰਾ ਕੀਤਾ
ਸੀ। ਹੁਣ ਇਹ ਮੇਰਾ ਪਿਆਰਾ ਸਿੰਘ ਪਦਮ ਦੀ ‘ਰਹਿਤਨਾਮੇ’ ਪੁਸਤਕ ਦੀ ਸੰਖੇਪ ਪੜਚੋਲ ਵਿੱਚ ਪ੍ਰਤਖ
ਬ੍ਰਾਹਮਣਵਾਦੀ ਭਰਮਾਊ ਤਥਾਂ ਦਾ ਇਨ-ਬਿਨ ਉਤਾਰਾ ਕਰਨ ਦਾ ਉਪਰਾਲਾ ਹੈ
ਭਾਵੇਂ ਮੈਂ ਉਨ੍ਹਾਂ ਦੇ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ, ਇਸ ਪੜਚੋਲ ਵਿੱਚ ਪਿਆਰਾ ਸਿੰਘ
ਪਦਮ, ਜਿਨ੍ਹਾਂ ਨੇ ਦੁਰਲਭ ਪੁਰਾਤਨ ਰਹਿਤਨਾਮਿਆਂ ਨੂੰ ਇਸ ਪੁਸਤਕ ਵਿੱਚ ਸੰਗ੍ਰਹਿ ਕਰ ਕੇ ਪ੍ਰਕਾਸ਼ਤ
ਕੀਤਾ ਹੈ, ਦੀ ਅਲੋਚਨਾ ਦਾ ਮੇਰਾ ਭਾਵ ਨਹੀਂ ਹੈ। ਸਗੋਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਦੀ ਇਹ ਸਾਨੂੰ
ਵਡਮੁਲੀ ਦੇਣ ਹੈ। ਉਹ ਆਪ ਲਿਖਦੇ ਹਨ, “ਸਿਖ ਸਾਹਿਤ ਦੀਆਂ ਕਈ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਹਨ।
ਇਸ ਨੁਕਤੇ ਤੋਂ ਅਜਿਹੀਆਂ ਦੁਰਲਭ ਰਚਨਾਵਾਂ ਦੀ ਸੰਭਾਲ ਜ਼ਜ਼ੂਰੀ ਹੈ”।
ਰਹਿਤਨਾਮਿਆਂ ਦੀ ਢੇਰ ਸਾਰੀ ਪੁਰਾਤਨ ਸਮਗਰੀ ਮੇਰੀ ਨਿਮਾਣੀ ਬੁਧੀ ਤੋਂ ਬਾਹਰ ਹੈ, ਪਰ ਨਿਰੋਲ ਆਤਮਿਕ
ਗਿਆਨ ਦੇ ਸੋਮੇਂ ਸਿਖੀ ਸਿਧਾਂਤਾਂ, ਮ੍ਰਯਾਦਾ, ਬਹੁ-ਪਖੀ ਸਮਾਜਕ ਸੁਮੇਲ ਵਿਰੋਧੀ ਸਪਸ਼ਟ
ਬ੍ਰਾਹਮਣਵਾਦੀ ਸਮਗਰੀ ਪੇਸ਼ ਹੈ।
ਤ੍ਰਿਯਾ (ਇਸਤ੍ਰੀ) ਰਾਗ ਸੁਨਹਿ ਚਿਤ ਲਾਇ। ਸੁਨਹੁ ਲਾਲ! ਸੋ ਜਮਪੁਰਿ ਜਾਇ। 17. ਰਹਿਤਨਾਮਾ ਭਾਈ
ਨੰਦ ਲਾਲ ਜੀ, ਪੰਨਾ 58
(ਸਿੰਘ?) (ਚਢਿਹਂ ਤੁਡੰਗ (ਘੋੜੇ) ਉਡਾਵਹਿਂ ਬਾਜ਼। ਤੁਰਕ ਦੇਖ ਕਰ ਜਾਵਹਿਂ ਭਾਜ। ਉਹੀ ਪੰਨਾ 59
‘ਜੋ ਸਿਖ ਮੇਰਾ ਹੋਵੈ ਤਿਸ ਨੂੰ ਤਮਾਕੂ ਪੀਵਣਾ ਅਤੇ ਨਸਵਾਰ ਚੜ੍ਹਾਵਣੀ ਅਜੇਹੀ ਹੈ, ਜੈਸੇ ਗਊ ਮਾਸ
ਖਾਇਆ’। ਸਾਖੀ ਰਹਿਤ ਕੀ (ਭਾਈ ਨੰਦ ਲਾਲ) ਰਹਿਤਨਾਮੇ ਪੰਨਾ 61
ਟਿਪਣੀ; -ਅਸੀਂ ਤਮਾਕੂ, ਨਸਵਾਰ ਤੋਂ ਘਿਰਨਾ ਕਰਦੇ ਹਾਂ, ਪਰ ਇਨ੍ਹਾਂ ਦੀ ਗਊ ਮਾਸ ਨਾਲ
ਤੁਲਨਾ ਬ੍ਰਾਹਮਣਵਾਦੀ ਮਨਉਤ ਹੈ, ਜਿਸ ਅਨੁਸਾਰ ਗਊ ਮਾਸ ਖਾਣਾ ਪਾਪ ਹੈ।
‘ਅਤੇ ਜੇ ਸਰਾਧ ਆਵਨ ਤਾਂ ਛਤੀ ਪ੍ਰਕਾਰ ਦਾ ਪ੍ਰਸਾਦੁ ਕਰੈ। ਕਰਕੇ ਤਿਾਆਰ ਪ੍ਰਸਾਦੁ, ਅਤੇ ਖਾਲਸੇ
ਨੂੰ ਸਦ ਕੇ ਅਨੰਦ ਪੜ੍ਹੈ, ਪੜ੍ਹ ਕੇ ਅਨੰਦ, ਅਰਦਾਸ ਕਰੇ। ਸਿਖਾਂ ਨੂੰ ਪ੍ਰਸਾਦ ਖਵਾਵੈ। ਇਸ ਦਾ
ਦਿਤਾ ਥਾਇਂ ਪੜੇ ਅਤੇ ਪਿਤਰਾਂ ਨੂੰ ਭੀ ਪਹੁੰਚੈ’। ਉਹੀ ਪ: 62
‘ਤਾਂ ਗੁਰੂ ਗੋਬਿੰਦ ਸਿੰਘ ਕਹਿਆ, ‘ਜੋ ਭਾਈ ਸਿਖਾਂ ਨੂੰ ਹੁਕਮ ਹੈ ਜੁ ਗ੍ਰਿਸਤਿ ਬੈਰਾਗ ਖੋਲਣਾ ਅਤੇ
ਭਾਈ ਇਸਤ੍ਰੀ ਦੇ ਜਾਮੇ ਤੇ ਵਿਸਾਹ ਨਹੀਂ ਕਰਨਾ। ਅੰਤਹਿ (ਅੰਤ੍ਰਿ?) ਦਾ ਲਾਹਾ ਇਸਤ੍ਰੀ ਕਉ ਨਹੀਂ
ਦੇਣਾ’। ਉਹੀ ਪੰਨਾ 63
ਹੁਕਮ ਹੋਯਾ ਪ੍ਰਹਿਲਾਦ ਸਿੰਘ ਬਿਪ੍ਰ (ਬ੍ਰਾਹਮਣ) ਜਾਤਿ ਹੰਸਰਾਇ ਨਿਕਟ ਬੁਲਾਯਾ ਗੁਰੂ (ਦਸਮੇਸ਼) ਜੀ,
ਲੀਨਉ ਕੰਠ ਲਗਾਇ। 2.
ਰਹਿਤਨਤਮਾ ਭਾਈ ਪ੍ਰਹਲਾਦ ਸਿੰਘ, ਪੰਨਾ 65
‘ਤੂਟ ਪਰਿਓ ਮਾਇਆ ਕੀ ਫਾਸੀ। ਭਰਮਤਾ ਫਿਰੈ ਲਾਖ ਚਉਰਾਸੀ।
ਸੋ ਬੀਰਜ (ਬੀਜ) ਮਲੇਛ ਕੋ ਜਾਨ। ਸੁਨ ਭਾਈ ਪ੍ਰਹਿਲਾਦ ਸੁਜਾਨ’। 10. ਉਹੀ, ਪੰਨਾ 65
‘ਕਾਨ ਕਟੇ (ਗੋਰਖਪੰਥੀ) ਅਰ ਤੁਰਕ (ਮੁਸਲਮਾਨ) ਕਾ ਕਰੇ ਨ ਮੂਲ ਵਿਸਾਹੁ’। ਉਹੀ, ਪੰਨਾ 66
‘ਸਿਖ ਕਉ ਸਿਖ ਜਉ ਅੰਬਰ ਦੀਨਾ। ਕੋਟਿ ਅਸੁਮੇਧ (ਬ੍ਰਾਹਮਣਵਾਦੀ) ਜਗ ਫਲ ਕੀਨਾ। ਉਹੀ, ਪੰਨਾ 67
‘ਸ੍ਰੀ ਦਸਵੀਂ ਪਾਤਸ਼ਾਹੀ ਅਨੰਦਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ ‘ਜੁ ਮਹਾਰਾਜ ਜੀ!
ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ’ ?
‘ਉਤਰ- “ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤੇ ਆਏ। ‘ੴ ਸਤਿਨਾਮ’
ਉਪਦੇਸ ਮੰਤ੍ਰ ਸ੍ਰੀ ਗੁਰੂ ਨਾਨਕ ਕੀ ਸ਼ਕਤਿ (ਸ਼ਕਤੀ) ਨੇ ਦੀਆ। ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ
ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ
ਰਹਨ ਨਮਿਤ ਔਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ (ਕ੍ਰਿਪਾਨ) ਕਾਲ
ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕਛ ਹਨੂ (ਹਨੂਮਾਨ) ਜੀ ਦਈ, ਜਪੁਜੀ ਮੁਕਤ ਕੋ
ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸਵਯੇ ਸ੍ਰੀ ਮੁਖ ਦ੍ਰਿੜ ਚਿਤ ਤੇ
ਜੁਧ ਨਿਮਿਤ। ਚਾਰ ਪਦਾਰਥ (ਧਰਮ, ਅਰਥ, ਕਾਮ, ਮੁਕਤ) ਖੰਡੇ ਕੀ ਪਾਹੁਲ ਤੇ ਦੀਏਂ ਸਿਖੋਂ ਕੋ ਸਰਕਰ
(ਸਕਕਰ?) ਬਿਸ਼ਨੂ ਜੀ ਦੀਨੀ, ਮੈਦਾ ਮਹਾਂਦੇਵ ਦੀਨਾ, ਘੀਵ ਬ੍ਰਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ
ਪ੍ਰਸਾਦ ਕੀਆ, ਜੇ ਤੀਨ ਭਾਵ ਤੇ ਘਟ ਕਰੇ ਤੋ ਗੁਰੂ ਜੀ ਕੋ ਨ ਪਹੁੰਚੇ ਔਰ ਜਦ ਅੰਮ੍ਰਿਤ ਛਕਾਨਾ ਹੋ
ਤਬ ਪ੍ਰਸਾਦ ਗੁੜ ਕਾ ਨ ਕਰੇ। ਇਸ ਬਿਧ ਸੋਂ ਸਬ ਦੇਵਤੇ ਅੰਸ ਦੇਤ ਭੲੈ”‘।। ਰਹਿਤਨਾਮਾ ਭਾਈ ਦਯਾ
ਸਿੰਘ ਪੰਨਾ 68
ਅਪਨਾ ਧਰਮ ਸੁਮੇਰ (ਪਹਾੜ) ਤੁਲ ਪਰਾਇਆ ਰਾਈ (ਪਤੇ) ਤੁਲ। ਉਹੀ, ਪੰਨਾ 70
ਟਿਪਣੀ; - ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਧਰਮ ਦੀ ਨਿੰਦਾ ਨਹੀਂ ਹੈ, ਕੇਵਲ ਚੰਟ, ਕਟੜ-ਪੰਥੀ
ਧਾਰਮਿਕ ਆਗੂਆਂ ਅਤੇ ਜਰਵਾਣੇ ਰਾਜੇ/ਹਾਕਮਾਂ ਦੀ ਨਿਖੇਧੀ ਹੈ, ।
ਬਿਨਾ ਸਿੰਘ, ਸਿੰਘ ਦੇ ਸੁਤਾ (ਧੀ) ਅਜਾ (ਬਕਰੀ) ਕਸਾਈ ਸਾਕ ਜਮ ਕੰਕਰ (ਜਮਦੂਤ) ਸੋ ਸਿਖ ਹੈ ਜਨਮ
ਹੋਤ ਸਤ ਕਾਕ (ਕਾਂ) ‘ਉਹੀ, ਪੰਨਾ 70
‘ਤੁਰਕੋਂ ਕੀ ਸੰਗਤ ਕਰੈ ਉਸ ਕੁਸੰਗਤ ਮੈਂ ਨ ਮੇਲ ਕਰੇ, ਅੰਤ ਕੋ ਵਹਿ ਨਰਕ ਮੈਂ ਜਾਇਗਾ। ਉਹੀ, ਪੰਨਾ
71
‘ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੋ ਬੜਾ ਤਨਖਾਹੀਆ’। ਉਹੀ, ਪੰਨਾ 72
‘ਸ਼ਸਤਰ ਬਿਨਾ ਖਤਰੀ ਬੁਰਾ ਪੜ੍ਹੇ ਬਿਨਾ ਬ੍ਰਾਹਮਣ ਬੁਰਾ, ਸੂਦਰ ਪੜ੍ਹਿਆ ਬੁਰਾ, ਤਿਆਗੀ ਨਾਰ ਬੁਰੀ’,
। ਉਹੀ, ਪੰਨਾ 72
‘ਤੁਰਕ ਪਹਾੜੀਏ ਸੋ ਮਿਤ੍ਰਤਾਈ ਨ ਕਰੇ, ਸਿੰਘ ਹਿੰਦੂ ਕੋ ਛਕਾਵੇ ਸੋ ਜਗ ਤੁਲ ਹੈ’। ਉਹੀ, ਪੰਨਾ 74
‘ਤੁਰਕ ਬੈਰੀ ਹੈਂ ਮਾਰਨੇ ਖੰਡੇ ਸਾਥ, ਅਰਬੀ ਫਾਰਸੀ ਨ ਪੜ੍ਹੇ’। ਉਹੀ, ਪੰਨਾ 74
‘ਇਸਤ੍ਰੀ ਕੋ ਦੇਖਤ ਭਾਗੇ, ਉਹੀ, ਪੰਨਾ 75
‘ਜੇਕਰ ਸਿਖ ਕਬੀਲਦਾਰ ਹੋਇ ਤਾਂ ਇਸਤਰੀ ਸਾਥ ਪਹਿਲੇ ਪਹਿਰ ਤੇ ਪਿਛਲਾ ਪਹਿਰ (ਰਾਤਿ ਦੇ) ਸੰਗ ਨ
ਕਰੈ। ਵਿਚਲੇ ਦੋ ਪਹਿਰ ਬਿਲਾਸ ਦੇ ਹੈਨਿ ਪਿਛਲੀ ਰਾਤਿ ਉਠ ਕੇ ‘ਬੀੜੀ’ ਕਰੈ, ਇਸਨਾਨ ਕਰੇ ਅਥਵਾ
(ਜਾਂ) ਪੰਝ ਇਸਨਾਨ ਕਰੈ। ਅਰੁ ਜੋ ਨਾਰੀ ਸੰਗ ਕਰੈ ਤਾਂ ਠੰਢੇ ਪਾਣੀ ਸਾਥ ਇਸਨਾਨ ਕਰੇ ਜ਼ਰੂਰ’।
ਰਹਿਤਨਾਮਾ ਭਾਈ ਚਉਪਾ ਸਿੰਘ ਛਿਬਰ ਪੰਨਾ 79
‘ਤੁਰਕ ਨਾਲਿ ਦੋਸਤੀ ਭੀ ਨ ਕਰੈ ਅਤੇ ਵਿਸਾਹ ਭੀ ਨ ਕਰੈ। ਤੁਰਕ ਦੇ ਹਥਹੁਂ ਪਾਣੀ ਨ ਪੀਵੈ। ਤੁਰਕ
ਨਾਲਿ ਨਾ ਸਵੈਂ। ਤੁਰਕ ਦੀ ਸੁਗੰਦ ਦਾ ਇਤਬਾਰ ਨ ਕਰੈ॥ ਤੁਰਕ ਦੀ ਜ਼ਬਾਨੀ ਗਿਆਨ-ਚਰਚਾ ਸੁਣ ਕੇ ਮੋਹਿਤ
ਨ ਹੋਇ।। ਤੁਰਕ ਨੂੰ ਧਰਮ-ਕਰਮ, ਗਊ-ਦੋਖੀ ਜਾਣੇ ਗੁਰੂ ਕਾ ਸ਼ਬਦ ਹੈ: ‘ਸਕਲ ਮਲੇਛ ਕਰਹੁ ਰਣਿ ਘਾਤਾ’
ਉਹੀ, ਪੰਨਾ 80
ਟਿਪਣੀ:- ਮਲੇਛ ਦਾ ਸ਼ਬਦਾਰਥ ਚੰਡਾਲ ਹੈ। ਮਧਕਾਲੀ ਬ੍ਰਾਹਮਣਵਾਦੀ ਅੰਸ਼ ਮੁਸਲਮਾਨਾਂ ਨੂੰ
ਮਲੇਛ ਅਤੇ ਮੁਸਲਮਾਨ ਬ੍ਰਾਹਮਣਵਾਦੀ ਅੰਸ਼ਾਂ ਨੂੰ ਕਾਫਰ ਸਦਦੇ ਸਨ।
‘ਗੁਰੂ ਕਾ ਸਿਖ ਜੰਞੂ ਟਿਕੇ ਕੀ ਕਾਣਿ ਨ ਕਰੈ, ਕੇਸਧਾਰੀ ਨੂੰ ਜੰਞੂ ਟਿਕਾ ਕੇਸ ਹੈਨਿ, ਸਹਜਧਾਰੀ
ਨੂੰ ਪਰਵਾਨ ਹੈ। ਅਗੈ ਆਪਣੀ ਭਾਵਨੀ’। ਉਹੀ, ਪੰਨਾ 80
‘ਗੁਰੂ ਕੇ ਸਿਖ, ਸਿਖ ਨੂੰ ਜੇਕਰ ਸੁਆਰਥ ਦਾ ਕਾਰਜ ਬਣੇ ਸੇਵਕ ਨਾਲ ਲੈਣ ਦਾ ਤਾਂ ਜੰਞੂ ਧਰ ਲਏ।
ਕਾਰਜ ਕਰਕੇ ਆਪਣੀ ਭਾਵਨੀ ਨਾਲ ਉਤਾਰ ਛੋਡੇ’। ਉਹੀ ਪੰਨਾ 81
‘ਜੋ ਬ੍ਰਾਹਮਣ ਗੁਰੂ ਕਾ ਹੋਵੈ, ਤਾਂ ਉਸ ਦੀ ਸੇਵਾ-ਟਹਿਲ ਕਰਣੀ ਦੂਣਾ ਨਫਾ’। ਉਹੀ, ਪੰਨਾ 81
‘ਗੁਰੂ ਕਾ ਸਿਖ ਜੌ ਧਰਮਸਾਲੀ ਹੋਵੇ, ਗ੍ਰਿਹਸਤੀ ਨਾ ਹੋਵੇ, । ਧਰਮਸਾਲਾ ਵਿੱਚ ਜ਼ਨਾਨਾ ਘਰ ਨ ਹੋਵੈ।
ਉਹੀ ਪੰਨਾ 84
‘ਗੁਰੂ ਕਾ ਸਿਖ, ਨਾਰੀ ਦਾ ਵਿਸਾਹ ਨਾ ਕਰੈ’। ਉਹੀ ਪੰਨਾ 86
‘ਗੁਰੂ ਕਾ ਸਿਖ, ਕਾਰਜ, ਵਿਆਹ ਵਿੱਚ ਕੰਮ ਉਸ ਬ੍ਰਾਹਮਣ ਪਾਸੋਂ ਕਰਾਏ, ਜੋ ਰਹਿਤ ਗੁਰੂ ਕੀ ਰਖੇ’।
ਉਹੀ, ਪੰਨਾ 88
‘ਗੁਰੂ ਕਾ ਸਿਖ, ਹੋਂਦੇ ਬਲ ਧੌੜੀ (ਮਸ਼ਕ) ਦੇ ਬੋਕੇ ਪਾਣੀ ਨ ਪੀਵੈ, ਨਾ ਤੁਰਕ ਕੇ ਪਾਸੋਂ ਜਲ ਪੀੲੈ।
ਉਹੀ, ਪੰਨਾ 88
ਗੁਰੂ ਕਾ ਸਿਖ ਪ੍ਰਾਤੇ ਉਠ ਕੇ ਸੂਰਜ ਨੂੰ ਨਮਸਤੇ ਆਖ ਕੇ ਸਿਖਾਂ ਨੂੰ ਵਾਹਗੁਰੂ ਜੀ ਕੀ ਫਤਹਿ
ਬੁਲਾਏ। ਉਹੀ, ਪੰਨਾ 91
ਗੁਰੂ ਕਾ ਸਿਖ ਨਵੇਂ ਚੰਦ ਨੂੰ ਨਮਸਕਾਰ ਕਰਕੈ, ਸਿਖਾਂ ਨੂੰ ਵਾਹਗੁਰੂ ਜੀ ਕੀ ਫਤਹਿ ਬੁਲਾਏ। ਉਹੀ,
ਪੰਨਾ 91
‘ਇਹ ਪਰਮ ਪੁਰਖ (ਦਸਮੇਸ਼ ਗੁਰੂ) ਕਾ ਕਲਿਜੁਗ ਅਉਤਾਰ ਚਲਿਆ ਹੈ। ਆਗਿਆ ਸ੍ਰੀ ਅਕਾਲ ਪੁਰਖ ਦੀ ਨਾਲ,
ਸ੍ਰੀ ਹਰਿਗੋਬਿੰਦ ਸੋਢੀ, ਦੇਗ ਤੇਗ ਦਾ ਧਨੀ, ਤਿਸ ਕੇ ਘਰਿ ਪੋਤ੍ਰੇ ਹੋਇ ਅਵਤਾਰੇ। ਹੇਮਕੁੰਟ
ਪਰਬਤ-ਸੁਮੇਰ ਉਪਰੋਂ ਤਪ ਕਰਦੇ ਆਏ, ਗੁਰੂ ਤੇਗ ਬਹਾਦਰ ਜੀ ਦੇ ਘਰਿ ਸੁਤ ਹੋਇ, ਜਨਮੇ ਪਟਨਾ ਨਗਰ
ਵਿਖੇ’।। ਉਹੀ, ਪੰਨਾ 92
‘ਸੰਮਤ 1726 ਭਾਈ ਕ੍ਰਿਪਾਰਾਮ ਬ੍ਰਾਹਮਣ ਦੇ ਪਾਸੋਂ ਸ਼ਾਸਤ੍ਰੀ ਅਖਰ ਪੁਛਿਆ ਕਰਨ ਜਿਸ ਪ੍ਰਕਾਰ ਰਾਮ
ਜੀ ਵਸ਼ਿਸ਼ਟ ਪਾਸੋਂ, ਕ੍ਰਿਸ਼ਨ ਜੀ ਸੰਦੀਪਨ ਪਾਸੋਂ, ਲੀਲਾ ਮਾਤ੍ਰ ਸਬ ਬਿਧਿ ਜਾਨਣਹਾਰ’। ਉਹੀ, ਪੰਨਾ
92
‘ਸੰਮਤ 1728 ਬਿਆਹ ਕੀਤਾ, ਅਤੇ ਦੇਵੀ ਦਾਸ ਪੰਡਿਤ ਕਥਾ ਕਰਨ ਲਗੇ ਨਿਤ’। ਉਹੀ, ਪੰਨਾ 92
‘ਆਪਣੈ ਜੋ ਸੰਬੰਧੀ (ਸ਼ਰੀਕ) ਆਹੇ, ਸੋ ਤੁਰਕਾਂ ਦੇ ਜਾਇ ਫਰਿਯਾਦੀ ਹੋਏ। ਸਾਹਿਬ ਤੇਗ ਬਹਾਦੁਰ ਜੀ
ਦਲੀ ਗਏ’। ਜੁਆਬ ਸੁਆਲ ਕਰਿ ਸਚੇ ਹੋਇ ਆਏ’। ਉਹੀ, ਪੰਨਾ 92
‘ਤਰਕਾਂ ਨੂੰ ਅਰੁ ਦੁਸਟਾਂ ਨੂੰ ਝੂਠੇ ਕਰਿ ਮਾਰਨਾ, ਤੁਰਕਾਂ (ਮੁਗਲ਼ਾਂ) ਦੀ ਜੜ ਪੁਟਣੀ ਜੋ ਦੁਸ਼ਟਾਂ
ਦੇ ਕਹੈ ਲਗਕੇ ਨਿਆਇ ਕੀਤਾ ਨਾਹੀ। ਸਾਹਿਬ (ਦਸਮੇਸ਼ ਗੁਰੂ ਨੇ) ਜਾਣਕੇ ਹਿੰਦ ਦੀ ਪਤ ਵਾਸਤੇ ਆਪਣਾ ਆਪ
ਪਕੜਾਇਆ। ਕਿਉਂ ਜੋ ਬ੍ਰਾਹਮਾਂ ਦੇ ਜਨੇਊ ਸਵਾ ਮਣ ਉਤਾਰਨ ਲਗ ਪਏ ਸੀ, ਕਸ਼ਮੀਰ ਮੇਂ’। ਉਹੀ, ਪੰਨਾ 92
‘ਸੀਸ ਦਿਤਾ ਸੰਮਤ 1733. ਅਤੇ ਇੱਕ ਸਿਖ ਲੈ ਕੇ ਹਜ਼ੂਰ ਨਾਵੇਂ ਦਿਨ ਸਾਹਿਬ ਦੇ ਅਗੇ ਆਨ ਦਿਤਾ ਅਤੇ
ਲੋਥ ਦਿਤੀ ਉਥੇ ਸਸਕਾਰ ਤਾਂ ਸਾਹਿਬ ਸੀਸ ਲੈ ਕੇ ਰੁਮਾਲ ਨਾਲ ਪੂੰਝਿਆ॥ ਅਤੇ ਨੇਤਰ ਰਸਨੀ ਲਾਇਆ।
ਦਿਜਾਂ (ਬ੍ਰਾਹਮਣਾ) ਗੰਗਾ ਜਲ ਨਾਲਿ ਧੋਤਾ। ਚੰਦਨ ਨਾਲ ਸੀਸ ਸਸਕਾਰ ਕੀਤਾ’। ਉਹੀ, ਪੰਨਾ 92
‘ਸਤਵੇਂ ਦਿਨ ਸਰੀਰ ਦੇ ਫੁਲ ਆਏ ਪੁਹੁਤੇ (ਪਾਹੁੰਚੇ?) ਸਭੇ ਰਲਾਇਕੇ, ਹਰਨ ਦੀ ਤੁਚਾ (ਖਲ?) ਵਿੱਚ
ਪਾਇਕੇ (ਗੰਗਾ?) ਭੇਜੇ’। ਉਹੀ, ਪੰਨਾ 93
‘ਤੇਰਾਂ ਦਿਨ ਸੰਸਕ੍ਰਿਤੀ ਸਲੋਕਾਂ ਦੀ ਕਥਾ ਦੇਵੀਦਾਸ ਪੰਡਿਤ ਕਰਦਾ ਰਿਹਾ’। (ਬ੍ਰਾਹਮਣਵਾਦੀ?)
ਸ਼ਾਸਤਰ ਉਕਤ (ਉਪਰ) ਜੋ ਕਰਮ ਆਹੇ, ਸੋ ਸਾਰੇ ਹੀ ਕੀਤੇ। ਬ੍ਰਹਮ-ਭੋਜ ਕੀਤਾ’। ਉਹੀ, ਪੰਨਾ 93
‘ਤਾਂ ਚੇਤ ਚੜ੍ਹਦੇ ਸੰਮਤ 1733 ਸਾਹਿਬ ਦੇਵੀਦਾਸ (ਪਾਸਹੁੰ) ਸਮਾ-ਸਾਸਇਤ (ਮਹੂਰਤ) ਪੁਛਿ ਕੇ,
ਸਭਨਾਂ ਮਸੰਦਾਂ ਦੀ ਸਲਾਹਿ ਨਾਲ (ਦਸਮੇਸ਼) ਗੁਰਿਆਈ ਦੀ ਮੰਜੀ ਬੈਠੇ। ਬਚਨ ਹੋਇਆ, “ਛਿਬਰਾਂ (ਬਿਪ੍ਰ)
ਸਿਖਾਂ ਨੂੰ ਸਦਦੋ”। “ਕੰਮ (ਦਿਵਾਨ, ਖਜ਼ਾਨਚੀ ਦਾ) ਸਮ੍ਹਾਲੋ”‘। ਉਹੀ, ਪੰਨਾ 93
‘ਸਾਧੂ ਰਾਮ (ਬੀਬੀ ਵੀਰੋ ਦਾ ਪਤੀ?) ਸਿਖ ਨੂੰ ਹੁਕਮ ਹੋਇਆ, “ਸਿਰੋਪਾਉ ਲਿਆਉ”। ਦਿਵਾਨੀ ਦਰਬਾਰ ਦੀ
ਦਾ ਸਿਰੋਪਾਉ ਸਾਹਿਬ ਚੰਦ (ਛਿਬਰ) ਨੂੰ ਹੋਆ। ਖਜ਼ਾਨੇ ਦਾ ਸਿਰੋਪਾਉ ਧਰਮਚੰਦ (ਛਿਬਰ) ਨੂੰ ਹੋਇਆ।
ਅਤੇ ‘ਹਨੁਮਾਨ ਨਾਟਕ ਦੀ ਪੋਥੀ ਇੱਕ ਸਿਖ ਲੈ ਆਇਆ’। ਉਹੀ, ਪੰਨੇ 93-4
‘ਨਾਲੇ ਕਥਾ ਦੇਵੀ ਦਾਸ ਕਰੇ ਸੋ ਸੁਣੀਐ’। ਉਹੀ, ਪੰਨਾ 94
ਉਪਰੋਕਤ ਤਥਾਂ ਤੋਂ ਸਪਸ਼ਟ ਹੈ ਕਿ ਭਰਮਾਊ ਸਿਖ ਸਾਹਿਤ (ਗ੍ਰੰਥਾਂ) ਦੇ ਲੇਖਕ ਚੰਟ ਬ੍ਰਾਹਮਣਵਾਦੀ
ਅੰਸ਼ ਸਨ। ਕਟੜ-ਪੰਥੀ ਬ੍ਰਾਹਮਣਵਾਦੀ ਅੰਸ਼ਾਂ ਨੇ ਧਰਮ-ਯੁਧ ਕਰਕੇ ਹੋਰ ਧਰਮਾਂ (ਬੁਧ, ਜੈਨ) ਨੂੰ
ਭਾਰਤ ਵਿੱਚ ਵਧਣ ਨਹੀਂ ਸੀ ਦਿਤਾ। ਪਰ ਚੰਟ ਬ੍ਰਾਹਮਣਵਾਦੀ ਅੰਸ਼ਾਂ ਨੇ ਇਹ ਜਾਣ ਕੇ ਕਿ ਧਰਮ-ਯੁਧ
ਸਿਖੀ ਨੂੰ ਢਾਹ ਲਾਓਣ ਦੇ ਅਸਮ੍ਰਥ ਹੈ, ਗੁਝੇ ਹਥ-ਕੰਡੇ ਵਰਤਨ ਦੀ ਚਾਲ ਅਪਣਾਈ। ਆਖੌਤੀ ਗ੍ਰੰਥ,
ਜਿਨ੍ਹਾਂ ਵਿੱਚ ਸਿਖੀ ਨੂੰ ਬ੍ਰਾਹਮਣਵਾਦ ਦਾ ਅਤੁਟ ਅੰਗ; ਸਿਖ ਕੌਮ ਅਤੇ ਬ੍ਰਾਮਣਵਾਦੀ ਕੌਮ ਨੰ ਇੱਕ
ਜੁਟ ਅਤੇ ਤੁਰਕਾਂ (ਮੁਸਲਮਾਨਾਂ) ਨੂੰ ਦੋਵਾਂ ਧਰਮਾਂ ਅਤੇ ਕੌਮਾਂ ਦੇ ਕਟੜ ਵੈਰੀ ਦ੍ਰਸਾਇਆ ਹੈ, ਚੰਟ
ਬ੍ਰਾਹਮਣਵਾਦੀ ਅੰਸ਼ਾਂ ਦੇ ਹਥ-ਕੰਡੇ ਹਨ। ਸੂਝਵਾਨ ਸਿਖ ਜਨੂਨੀ ਮੁਸਲਮਾਨ ਜਰਵਾਣਿਆਂ ਦੇ ਨਸਲਕੁਸ਼ੀ
ਜਬਰ ਅਤੇ ਕਟੜ ਬ੍ਰਾਹਮਜ਼ਵਾਦੀ ਅੰਸ਼ਾਂ (ਚੰਦੂ, ਭੀਮ ਚੰਦ, ਗੰਗੂ, (ਜਸਪਤਿ, ਲਖਪਤਿ ਭਰਾਵਾਂ) ਦੇ
ਸਿਖੀ ਵਿਰੋਧੀ ਹਥ-ਕੰਡੇ ਅਤੇ ਕਰਤੂਤਾਂ ਤੋਂ ਜਾਂਣੂ ਹਨ। ਗੁਰਬਾਣੀ ਦੇ ਪਰਮਾਣ
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥॥
ਮਥੈ ਟਿਕਾ ਤੇੜਿ ਧੋਤੀ ਕਖਾਈ (3 ਲੜੀ)॥ ਹਥਿ ਛੁਰੀ ਜਗਤ ਕਾਸਾਈ। ਗੁ ਗ੍ਰ੍ਰੰ ਸਾ ਪੰ: 471, ਦਰਪਨ
ਪੋਥੀ 3, ਪੰ: 671
ਰਾਜੇ ਸੀਹ (ਦਰਿੰਦੇ) ਮੁਕਦਮੁ (ਦਰਬਾਰੀ) ਕੁਤੇ। ਮ: 1, ਮਲਾਰ, ਗੁ ਗ੍ਰੰ ਸਾ ਪੰਨਾ 1288
ਟਿਪਣੀ: ਚੰਟ ਗੁਮਨਾਮ, ਸ਼ਕੀ/ਭੇਖੀ ਲੇਖਕਾਂ ਨੇ ਬ੍ਰਾਹਮਣਵਾਦੀ ਅੰਨ੍ਹੀ-ਸ਼ਰਧਾ,
ਅੰਧ-ਵਿਸ਼ਵਾਸ, ਭਰਮਾਊ ਕਰਮ-ਕਾਂਢਾਂ, ਸੰਸਕਾਰਾਂ ਨੂੰ ਸਿਖ ਗੁਰੂਆਂ ਜਾਂ ਪ੍ਰਸਿਧ ਸਿਖਾਂ ਨਾਲ ਜੋੜ
ਕੇ ਆਤਮਿਕ ਗਿਆਨ ਦੇ ਸੋਮੇਂ ਸਿਖੀ, ਮਾਣ-ਮਤੇ ਗੁਰ/ਸਿਖ ਇਤਿਹਾਸ ਅਤੇ ਪ੍ਰੰਮਪ੍ਰਾ ਨੂੰ ਪੇਂਦ ਲਾ
ਛਡੀ ਹੈ। ਬਹੁ-ਗਿਣਤੀ ਗਿਯਾਨ-ਵਿਹੂਣੇ ਸਿਖਾਂ, ਚਤ੍ਰ ਨੇਤਾਵਾਂ, ਦੇਹਧਾਰੀ ਗੁਰੂਆਂ ਕਾਰਨ ਸਿਖ
ਧਾਮਾਂ ਵਿੱਚ ਇਸ ਪੇਂਦੂ ਸਮਗਰੀ ਦੀ ਕਥਾ, ਕੀਰਤਨ ਦਾ ਪ੍ਰਵਾਹ ਚਲ ਰਿਹਾ ਹੈ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ ਗੁ ਗ੍ਰੰ ਸਾ ਪੰਨਾ
468/9, ਦਰਪਨ ਪੋਥੀ 3 ਪੰਨਾ 652