.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੋਲ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਕੂੜ ਨਿਖੁਟੇ ਨਾਨਕਾ…." - ਦੇਖਣਾ ਇਹ ਵੀ ਹੈ ਕਿ ਅੱਜ ਇਨ੍ਹਾਂ ਦੰਭੀ-ਪਾਖੰਡੀ-ਗੁਰੂਆਂ, ਸਤਿਗੁਰਆਂ ਅਤੇ ਅਖਉਤੀ ਸੰਤਾ-ਸਾਧਾਂ, ਬਾਬਿਆਂ ਤੇ ਭ੍ਰਹਮਗਿਆਨੀਆਂ ਦੇ ਡੇਰੇ ਆਦਿ ਦੀਆਂ ਜਿਹੜੀਆਂ ਡਾਰਾ ਲੱਗ ਰਹੀਆਂ ਹਨ ਤਾਂ ਉਹ ਸ਼ੰਸਾਰ ‘ਭਰ `ਚ ਕਿੱਧਰੇ ਹੋਰ ਕਿਉਂ ਨਹੀਂ ਲੱਗ ਰਹੀਆਂ? ਇਹ ਵੀ ਕਿ ਸਾਰੇ ਸੰਸਾਰ ਦੀ ਗੱਲ ਤਾਂ ਫ਼ਿਰ ਵੀ ਬਹੁਤ ਬਾਅਦ ਦੀ ਹੈ, ਇਹ ਡਾਰਾਂ ਇਤਨੇ ਵਿਸ਼ਾਲ ਤੇ ਫੈਲੇ ਹੋਏ ਸਮੂਚੇ ਭਾਰਤ ਨੂੰ ਵੀ ਛੱਡ ਕੇ, ਕੇਵਲ਼ ਸਿੱਖਾਂ ਦੀ ਜਨਮ ਭੂਮੀ ਪੰਜਾਬ `ਚ ਹੀ ਕਿਉਂ ਲੱਗਦੀਆਂ ਤੇ ਪਣਪਦੀਆਂ ਹਨ? ਕਿੱਧਰੇ ਹੋਰ ਕਿਉਂ ਨਹੀਂ? ਵਿਸ਼ਾ ਖਾਸ ਧਿਆਣ ਮੰਗਦਾ ਹੈ।

ਇਸ ਤੋਂ ਵੀ ਵੱਡਾ ਦੁਖਦਾਈ ਤੇ ਵਿਸ਼ੇ ਨਾਲ ਸੰਬੰਧਤ ਸੱਚ ਇਹ ਵੀ ਹੈ ਕਿ ਇਨ੍ਹਾਂ ਪਾਖੰਡੀਆਂ ਦੀਆਂ ਰਾਤੋ-ਰਾਤ ਜਿਹੜੀਆਂ ਜਾਗੀਰਾਂ, ਵੱਡੇ-ਵੱਡੇ ਕੰਪਲੈਕਸ ਤੇ ਮਹੱਲ ਨੁਮਾ ਆਲੀਸ਼ਾਨ ਇਮਾਰਤਾਂ ਬਣ ਰਹੀਆਂ ਹਨ, ਉਹ ਵੀ ਉਨ੍ਹਾਂ ਲੋਕਾਂ ਦੇ ਧੰਨ-ਪੈਸੇ ਤੇ ਤਾਕਤ ਨਾਲ ਜਿਨ੍ਹਾਂ ਚੋਂ ਬਹੁਤੇ ਆਪਣੇ ਆਪ ਨੂੰ ਇੱਕ ਪਾਸੇ ਤਾਂ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸਿੱਖ ਅਖਵਾਉਂਦੇ ਹਨ ਪਰ ਗੇੜੇ ਕੱਟ ਰਹੇ ਹੁੰਦੇ ਹਨ ਇਨ੍ਹਾਂ ਪਾਖੰਡੀਆਂ ਦੇ ਡੇਰਿਆਂ `ਤੇ।

ਇਸ ਤੋਂ ਬਾਅਦ ਇਹ ਵੀ ਦਿਨ-ਦੀਵੀਂ ਸੱਚ ਹੈ ਕਿ ਉਥੇ ਇਨ੍ਹਾਂ ਦੇ ਉਹ ਵੱਡੇ-ਵੱਡੇ ਸ਼ਾਨੋ ਸੌਕਤ ਨਾਲ ਭਰਪੂਰ ਸੁਸੱਜਿਤ ਮਹੱਲ ਅਤੇ ਹਰ ਸਮੇਂ ਉਨ੍ਹਾਂ ਦੀ ਸੇਵਾ `ਚ ਵੇਹਲੜਾਂ ਦੇ ਲਾਹੋ-ਲਸਕਰ ਵੀ ਤਿਆਰ ਖੜੇ ਰਹਿੰਦੇ ਹਨ।

ਫ਼ਿਰ ਉਨ੍ਹਾਂ ਸ਼ੁਸੱਜਿਤ ਮਹੱਲਾਂ ਤੇ ਨਾਲ ਲਗਦੀਆਂ ਏਕੜਾਂ-ਬੱਧੀ ਜ਼ਮੀਨਾਂ ਹੇਠ ਵੱਡੇ-ਵੱਡੇ ਤਹਿਖਾਨੇ, ਉਨ੍ਹਾਂ ਤਹਿਖਾਨਿਆਂ `ਚ ਵੀ ਸ਼ਾਹੀ ਠਾਠ ਅਤੇ ਸਾਜ਼ੋ ਸਾਮਾਨ ਦੇ ਨਾਲ ਇਹ ਵੀ ਕਿਸੇ ਨੂੰ ਪਤਾ ਨਹੀਂ ਕੀ ਉਥੇ ਹੋਰ ਕੀ ਕੁੱਝ ਹੁੰਦਾ ਤੇ ਹੋ ਰਿਹਾ ਹੁੰਦਾ ਹੈ, ਉਹ ਸਭ ਤਾਂ ਅਕਾਲਪੁਰਖ ਹੀ ਜਾਣਦਾ ਹੈ। ਜਦਕਿ ਉਹ ਸਭ ਵੀ ਦਬਾ-ਦੱਬ ਤਿਆਰ ਹੋ ਰਿਹਾ ਹੁੰਦਾ ਹੈ, ਇਧਰ ਬਹੁਤੀਆਂ ਗੁਰਦੁਆਰਿਆਂ `ਚ ਅਉਣ ਵਾਲੀਆਂ "ਗੁਰੂ ਦਰ ਦੀਆਂ ਸੰਗਤਾਂ" ਤੋਂ ਪ੍ਰਾਪਤ ਹੋਣ ਵਾਲੀ ਧੰਨ ਦੌਲਤ ਦੇ ਬਲ ਬੂਤੇ।

ਜਦਕਿ ਇਹ ਵੀ ਘੋਖ ਚੁੱਕੇ ਹਾਂ ਕਿ ਇਸ ਸਾਰੇ ਬਵੰਡਰ ਲਈ ਕਿਸੇ ਹੱਦ ਤੀਕ ਇਸ `ਚ ਬਹੁਤਾ ਦੋਸ਼ ਉਨ੍ਹਾਂ "ਗੁਰੂ ਕੀਆਂ ਸੰਗਤਾਂ" ਦਾ ਵੀ ਨਹੀਂ, ਇਸ ਦੇ ਲਈ ਜੇਕਰ ਅੱਜ ਵੱਡੇ ਦੋਸ਼ੀ ਹਨ ਤਾਂ ਸਾਡੇ ਅਜੋਕੇ ਬਹੁਤੇ ਗੁਰਦੁਆਰਾ ਪ੍ਰਬੰਧਕ, ਪ੍ਰਚਾਰਕ ਉਪ੍ਰੰਤ ਸਿੱਖ ਸੰਗਤਾਂ ਵਿਚਾਲੇ ਗਹਿਰਾਈ ਤੀਕ ਜੜ੍ਹਾ ਜਮਾ ਚੁੱਕਾ ਪੁਜਾਰੀਵਾਦ ਤੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਲਈ ਮੌਜੂਦਾ ਚੋਣਾਂ ਵਾਲਾ ਰਾਖਸ਼।

ਸਪਸ਼ਟ ਹੈ ਕਿ ਘਟੋਘਟ ਜੇ ਅੱਜ ਗੁਰਦੁਆਰਾ ਤੱਲ `ਤੇ ਹੀ ਸੰਗਤਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਜਾ ਰਿਹਾ ਹੁੰਦਾ ਕਿ ਗੁਰੂ ਦਰ `ਤੇ ਗੁਰਬਾਣੀ ਰਾਹੀਂ ਸਿੱਖ ਨੂੰ ਜਿਸ "ਗੁਰੂ, ਸ਼ਬਦ ਗੁਰੂ, ਤੇ "ਸਤਿਗੁਰੂ" ਦੇ ਲੜ ਲਾਇਆ ਹੈ ਉਹ ਸਰੀਰ ਨਹੀਂ ਅਤੇ ਗੁਰਬਾਣੀ `ਚ ਇਨ੍ਹਾਂ ਸਮੂਹ ਲਫ਼ਜ਼ਾਂ ਦੀ ਪ੍ਰੀਭਾਸ਼ਾ ਹੀ ਭਿੰਨ ਹੈ। ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ‘ਗੁਰੂ’ ਪਦ ਦੇ ਅਰਥ "ਗੁਰਬਾਣੀ ਦੇ ਸਿੱਖ" `ਤੇ ਲਾਗੂ ਨਹੀਂ ਹੁੰਦੇ। ਗੁਰਬਾਣੀ ਵਿੱਚਲੇ ‘ਗੁਰੂ’ ਦੇ ਅਰਥ ਵੀ ਕੇਵਲ ਗੁਰਬਾਣੀ ਚੋਂ ਹੀ ਮਿਲਣੇ ਹਨ, ਬਾਹਰੋਂ ਨਹੀਂ। ਇਸ ਲਈ ਜੇਕਰ ਗੁਰਦੁਆਰਿਆਂ `ਚ ਹਾਜ਼ਰੀ ਭਰਣ ਵਾਲੀਆਂ ਗੁਰੂ ਕੀਆਂ ਸੰਗਤਾਂ ਨੂੰ ਇਨਾਂ ਵੀ ਸਪਸ਼ਟ ਕੀਤਾ ਜਾ ਰਿਹਾ ਹੁੰਦਾ ਤਾਂ ਵੀ ਕੌਮ ਦਾ ਇਤਨਾ ਵੱਧ ਨੁਕਸਾਨ ਨਾ ਹੁੰਦਾ।

ਇਥੇ ਦੌਰਾਅ ਇਹ ਵੀ ਦੇਵੀਏ ਕਿ ਆਖ਼ਿਰ ਗੁਰੂ ਜਾਮਿਆਂ ਸਮੇਂ ਵੀ ਗੁਰੂ ਪ੍ਰਵਾਰਾਂ `ਚੋਂ ਹੀ ਦੁਕਾਨਾਂ ਖੁਲੀਆਂ ਸਨ। ਸ੍ਰੀ ਚੰਦ ਜੀ, ਉਪ੍ਰੰਤ ਰਾਜਸੀ ਸ਼ਹਿ `ਤੇ ਦਾਤੂ ਜੀ, ਪ੍ਰਿਥੀਚੰਦ, ਰਾਮ ਰਾਇ, ਧੀਰਮਲ ਆਦਿ ਅਤੇ ੨੨-੨੨ ਮੰਜੀਦਾਰ ਵੀ ਗੁਰੂ ਬਣ ਬੈਠ ਸਨ, ਪਰ ਓਦੋਂ ਇੱਕ ਵੀ ਦੁਕਾਨ ਸਫ਼ਲ ਨਾ ਹੋਈ, ਤਾਂ ਕਿਉਂ? ਕਿਉਂਕਿ ਉਸ ਸਮੇਂ ਸੰਗਤਾਂ ਗੁਰਬਾਣੀ-ਜੀਵਨ ਪਖੋਂ ਜਾਗ੍ਰਿਤ ਸਨ।

ਉਸ ਸਮੇਂ ਅਜੋਕੀ ਵੋਟਾਂ ਦੀ ਗੰਦੀ ਰਾਜਨੀਤੀ ਵਾਲੀ ਜੋਕ ਤੇ ਪੁਜਾਰੀਵਾਦ ਆਦਿ ਵੀ ਗੁਰਮੱਤ ਤੇ ਗੁਰਬਾਣੀ ਦੇ ਪਚਾਰ-ਪ੍ਰਸਾਰ ਉਪਰ ਆਪਣੇ ਪਰ ਨਹੀਂ ਸੀ ਮਾਰ ਰਿਹਾ। ਜਦਕਿ ਅੱਜ ਇਸ ਸਾਰੇ ਦਾ ਮੁੱਖ ਕਾਰਣ ਸੰਗਤਾਂ ਵਿਚਾਲੇ ਗੁਰਬਾਣੀ-ਜੀਵਨ ਪੱਖੋਂ ਅਗਿਆਨਤਾ ਦਾ ਹੀ ਸ਼ਿਖਰ ਹੈ ਜਿਸ ਤੋਂ ਸਾਰੇ ਪਾਸੇ ਭੰਨਿਆਰੇ, ਆਸ਼ੂਤੋਸ਼, ਸੌਦਾ ਸਾਧ ਪਾਖੰਡੀ-ਡੰਮੀ ਬਰਸਾਤੀ ਗੁਰੂਆਂ ਉਪ੍ਰੰਤ ਸੰਤਾਂ-ਸਾਧਾਂ, ਬਾਬਿਆਂ, ਬ੍ਰਹਮਗਿਆਨੀਆਂ ਤੇ ਅਖਉਤੀ ਮਹਾਪੁਰਖਾਂ ਦੀਆਂ ਡਾਰਾਂ ਲਗਦੀਆਂ ਜਾ ਰਹੀਆਂ ਹਨ।

ਇਸ ਦੇ ਨਾਲ-ਨਾਲ ਇਨ੍ਹਾਂ ਪਾਖਡੀਆਂ ਅਤੇ ਬਹਿਰੂਪੀਆਂ ਨੂੰ ਵੀ ਚੇਤੇ ਰਖਣਾ ਚਾਹੀਦਾ ਹੈ ਕਿ ਅੱਜ ਨਹੀਂ ਤਾਂ ਕਲ, ਜਦੋ ਵੀ ਗੁਰੂ ਦਰ ਦੀਆਂ ਸੰਗਤਾਂ ਵਿਚਾਲੇ ਪਸਰੀ ਹੋਈ "ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ" (ਪੰ: ੪੬੮) ਵਾਲੀ ਸਚਾਈ ਉਘੜ ਗਈ ਤਾਂ ਤੁਹਾਡੀਆਂ ਇਹ ਦੁਕਾਨਾਂ ਚਲਣ ਗੀਆਂ ਵੀ ਕਿਵੇਂ? ਇਹ ਵੀ ਰਾਤੋ-ਰਾਤ ਸਮੇਟੀਆਂ ਜਾਣਗੀਆਂ ਜਿਵੇਂ ਸਿੱਖ ਇਤਿਹਾਸ `ਚ ਪ੍ਰਚਲਤ ਉਹ ੨੨ ਮੰਜੀਆਂ ਵਾਲਾ ਸਾਕਾ।

ਆਖਿਰ ਤੁਸਾਂ ਲੋਕਾਂ ਨੇ ਵੀ ਗੁਰਬਾਣੀ ਵਾਲਾ ਬੁਰਕਾ ਤਾਂ ਇਸੇ ਲਈ ਪਾਇਆ ਹੋਇਆ ਹੈ ਕਿ ਗੁਰੂ ਕੀਆਂ ਸੰਗਤਾਂ ਤੁਹਾਡੇ ਤੋਂ ਧੋਖਾ ਖਾ ਜਾਣ। ਬਲਕਿ ਕਾਰਣ ਵੀ ਇਹੀ ਹੈ ਕਿ ਤੁਹਾਨੂੰ ਆਪਣੀਆਂ ਇਨ੍ਹਾਂ ਕਾਲੀਆਂ ਕਰਤੂਤਾਂ ਲਈ ਪੰਜਾਬ ਤੋਂ ਬਿਨਾਂ ਹੋਰ ਕੋਈ ਇਲਾਕਾ ਵੀ ਰਾਸ ਨਹੀਂ ਆਉਂਦਾ; ਪਰ ਚੇਤੇ ਰਖੋ! ਕਰਤੇ ਅਕਾਲਪੁਰਖ ਦੇ ਸੱਚ ਨਿਆਂ `ਚ ਜੇ ਅੱਜ ਨਹੀਂ ਤਾਂ ਕੱਲ "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ" (ਪੰ: ੯੫੩) ਅਨੁਸਾਰ ਆਖ਼ਿਰ ਇੱਕ ਦਿਨ ਸੱਚ ਨੇ ਹੀ ਉਪਰ ਆਉਣਾ ਹੈ।

ਐ ਅਜੋਕੇ "ਸਤਿਗੁਰੂ" ਅਖਵਾਉਣ ਵਾਲਿਓ! - ਜੇ ਤੁਸਾਂ ਗੁਰਬਾਣੀ ਵਿੱਚਲੇ ਕੇਵਲ ‘ਸਤਿਗੁਰੂ’ ਲਫ਼ਜ਼ ਦੇ ਅਰਥਾਂ ਪ੍ਰਤੀ ਹੀ ਇਮਾਨਦਾਰੀ ਵਰਤ ਲਈ ਹੁੰਦੀ ਤਾਂ ਵੀ ਤੁਸੀਂ ਅਜਿਹਾ ਅਧਮੂਲ਼ ਕਦੇ ਵੀ ਨਾ ਮਚਾਉਂਦੇ। ਕਿੳਂਕਿ ਗੁਰਬਾਣੀ ਅਨੁਸਾਰ ਇਕੱਲ‘ਸਤਿਗੁਰੂ’ ਲਫ਼ਜ਼ ਦੇ ਅਰਥ ਹੀ ਸਦਾ ਥਿਰ ਹਨ ਉਹ "ਗੁਰੂ" ਜਿਹੜਾ "ਸਤਿ" ਭਾਵ ਸਦੀਵੀ ਹੈ, ਜਿਹੜਾ ਜਨਮ ਮਰਣ `ਚ ਨਹੀਂ ਆਉਂਦਾ ਬਲਕਿ ਉਹ ਤਾਂ "ਸਭ ਮਹਿ ਰਹਿਆ ਸਮਾਇ" (ਪੰ: ੭੫੯) ਵੀ ਹੈ। ਜਦਕਿ ਇਹ ਗੁਰਬਾਣੀ ਫ਼ੁਰਮਾਨ ਤਾਂ ਤੁਸਾਂ ਵੀ ਬਾ-ਖ਼ੂਬੀ ਕਈ ਵਾਰ ਪੜ੍ਹੇ ਹੋਏ ਹਨ ਜਿਵੇਂ:-

() "ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ" (ਪੰ: ੪੯)

() "ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ" (ਪੰ: ੭੫੯)

() "ਗੁਰੁ ਪਰਮੇਸਰੁ ਏਕੁ ਹੈ, ਸਭ ਮਹਿ ਰਹਿਆ ਸਮਾਇ॥ ਜਿਨ ਕਉ ਪੂਰਬਿ ਲਿਖਿਆ, ਸੇਈ ਨਾਮੁ ਧਿਆਇ॥ ਨਾਨਕ ਗੁਰ ਸਰਣਾਗਤੀ, ਮਰੈ ਨ ਆਵੈ ਜਾਇ" (ਪੰ: ੫੩) ਆਦਿ

ਖ਼ੈਰ ਇਸ ਸਾਰੇ ਨਾਲ ਤੁਹਾਨੂੰ ਕੀ? ਕਿਉਂਕਿ ਤੁਸਾਂ ਤਾਂ ਆਪਣੀਆਂ ਦੁਕਾਨਾਂ ਚਲਾਣੀਆਂ ਹਨ। ਤਾਂ ਵੀ ਚੇਤੇ ਰਖੋ ਕਿ ਗੁਰਬਾਣੀ ਅਨੁਸਾਰ ਤੁਹਾਡੇ ਅਜਿਹੇ ਕਰਮਾ ਦਾ ਲੇਖਾ ਵੀ ਜ਼ਰੂਰ ਹੋਣਾ ਹੈ ਜਿਵੇਂ:-

() "ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" (ਬਾਣੀ ਜਪੁ) ਹੋਰ

() "ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ" (ਪੰ: ੪੬੪) ਪੁਨਾ:

() "ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ" (ਪੰ: ੪੭੩) ਆਦਿ ਇਸ ਲਈ ਇਸ ਸਾਰੇ ਦਾ ਨਤੀਜਾ ਭੋਗਣਾ ਵੀ ਤੁਹਾਨੂੰ ਹੀ ਪੈਣਾ ਹੈ।

"ਨਕਲ ਸਦਾ ਅਸਲ ਦੀ ਹੀ ਹੁੰਦੀ ਹੈ" -ਦੰਭੀਆਂ, ਪਾਖੰਡੀਆਂ ਦੇ ਢੋਲ ਦੀ ਪੋਲ-ਅਸੀਂ ਬਾਜ਼ਾਰ `ਚ ਵਸਤਾਂ ਖਰੀਦਣ ਜਾਂਦੇ ਹਾਂ; ਵਿਸ਼ੇ ਨੂੰ ਸਮਝਦੇ ਦੇਰ ਨਹੀਂ ਲਗੇ ਗੀ। ਬਾਜ਼ਾਰ ਅਥਵਾ ਮਾਰਕੀਟ `ਚ ਜਿਨੀਆਂ ਵੀ ਸਿੱਕੇ-ਬੰਦ ਤੇ ਨਾਮਨਾ ਕਮਾਅ ਚੁੱਕੀਆਂ ਵਸਤਾਂ ਹੁੰਦੀਆਂ ਹਨ, ਉਥੇ ਨਕਲਾਂ ਵੀ ਉਨ੍ਹਾਂ ਦੀਆਂ ਹੀ ਹੁੰਦੀਆਂ ਤੇ ੳਾਉਂਦੀਆਂ ਹਨ। ਕਦੇ ਕਿਸੇ ਨਕਲੀ ਜਾਂ ਸਾਧਾਰਣ ਵਸਤ ਦੀ ਨਕਲ ਬਾਜ਼ਾਰ `ਚ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਬਾਰੇ ਗ੍ਰਾਹਕ ਕਦੇ ਦੁਕਾਨਦਾਰ ਕੋਲੋਂ ਘੋਖ ਹੀ ਕਰਦਾ ਹੈ ਕਿ ਅਮੁੱਕੀ ਵਸਤ ਅਸਲੀ ਹੈ ਜਾਂ ਨਕਲੀ? ਇਸੇ ਤਰ੍ਹਾਂ:-

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ॥ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ

(ਕਬਿਤ ਭਾ: ਗੁ: /੫੪੬) ਜਦਕਿ ਇਸ ਪੱਖੋਂ ਸੰਸਾਰ ਭਰ ਤਲ `ਤੇ ਮਨੁੱਖਾ ਜੀਵਨ ਦੀ ਸ਼ੰਭਾਲ ਅਤੇ ਸਫ਼ਲਤਾ ਲਈ ਅਸਲ ਤੇ ਜੁਗੋ-ਜੁਗ ਅਟੱਲ ਚਸ਼ਮਾ ਵੀ ਕੇਵਲ ਤੇ ਕੇਵਲ ਗੁਰਬਾਣੀ ਹੀ ਹੈ ਜਿਵੇਂ:-

() "ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ" (ਪੰ: ੧੦੩) ਹੋਰ

() "ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ" (ਪੰ: ੬੭) ਪੁਨਾ

() "ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ" (ਪੰ: ੧੧੨)

() "ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗੁਰਮੁਖਿ ਵਿਰਲੈ ਿਨੈ ਚਖਿ ਡੀਠੀ॥ ਅੰਤਰਿ ਪਰਗਾਸੁ ਮਹਾ ਰਸੁ ਪੀਵੈ, ਦਰਿ ਸਚੈ ਸਬਦੁ ਵਜਾਵਣਿਆ" (ਪੰ: ੧੧੩)

ਭਾਵ ਗੁਰਬਾਣੀ ਸੰਸਾਰ ਤਲ ਦਾ ਇਕੋ-ਇਕ ਅਜਿਹਾ ਅਤੇ ਸਦੀਵੀ ਅਤੇ ਇਕੋਇਕ ਸੱਚ ਹੈ, ਜਿਹੜਾ ਮਨੁੱਖ ਦੇ ਜੀਵਨ `ਚੌ ਅਗਿਆਣਤਾ ਦੇ ਹਨੇਰੇ ਦਾ ਸਰਵ-ਨਾਸ ਕਰਕੇ, ਜੀਵ ਦੇ ਪ੍ਰਭੂ ਤੋਂ ਬਣੇ ਹੋਏ ਜਨਮਾਂ-ਜਨਮਾਂਤ੍ਰਾਂ ਦੇ ਵਿਛੋੜੇ ਨੂੰ ਖ਼ਤਮ ਕਰ ਸਕਦੀ ਹੈ। ਇਸ ਤਰਹਾਂ ਪ੍ਰਭੂ ਦੇ ਹੀ ਅੰਸ਼ ਇਸ ਮਨ ਰੂਪ ਜੀਵ ਨੂੰ "ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ" (ਪੰ: ੧੧੨) ਵਾਪਿਸ ਉਸ ਦੇ ਅਸਲੇ ਪਭੂ ਅਕਾਲਪੁਰਖ `ਚ ਅਭੇਦ ਕਰਣ ਦੇ ਸਮ੍ਰਥ ਹੈ।

ਇਹੀ ਕਾਰਣ ਹੈ ਕਿ ਪਹਿਲੇ ਪਾਤਸ਼ਾਹ ਦੇ ਸਮੇ ਤੋਂ ਹੀ, ਜਿੱਤਨੀਆਂ ਵੀ ਦੰਭੀ-ਪਾਖੰਡੀ ਗੁਰੂਆਂ ਦੀਆਂ ਦੁਕਾਨਾ ਖੁੱਲੀਆਂ ਬਲਕਿ ਅੱਜ ਵੀ ਜਿਹੜੇ ਅਖਉਤੀ ਸੰਤਾਂ-ਸਾਧਾਂ, ਬਾਬਿਆਂ ਤੇ ਬ੍ਰਹਮਗਿਆਣੀਆਂ ਆਦਿ ਦੇ ਡੇਰੇ ਖੁੱਲ ਰਹੇ ਹਨ, ਉਹ ਸਾਰੇ ਬੁਰਕਾ ਗੁਰਬਾਣੀ ਦਾ ਹੀ ਪਾਂਦੇ ਹਨ। ਕਿਉਂਕਿ ਮਨੁੱਖਾਂ ਜੀਵਨ ਦੀ ਅਸਲੀਅਤ ਤਾਂ ਗੁਰਬਾਣੀ ਪਾਸ ਹਉਨ੍ਹਾਂ ਪਾਸ ਨਹੀਂ। ਉਹ ਤਾਂ ਕੇਵਲ ਗੁਰਬਾਣੀ ਦੇ ਬੁਰਕੇ ਪਾਈ ਭੋਲੀ-ਭਾਲੀ ਲੋਕਾਈ ਨੂੰ ਠੱਗਣ ਦੇ ਆਹਿਰ `ਚ ਹੀ ਲੱਗੇ ਹੋਏ ਹੁੰਦੇ ਹਨ।

ਸਮਝਣ ਦੀ ਗੱਲ ਇਹ ਵੀ ਹੈ ਅਤੇ ਸੱਚ ਵੀ ਇਹੀ ਹੈ, ਜੇਕਰ ਇਨ੍ਹਾਂ ਦੰਭੀਆਂ, ਪਾਖੰਡੀਆਂ ਅੰਦਰ ਸਚਮੁਚ ਕੁੱਝ ਆਪਣੀ ਸਚਾਈ ਵੀ ਹੁੰਦੀ ਤਾਂ ਇਹ ਸਾਰੇ ਗੁਰਬਾਣੀ ਦਾ ਬੁਰਕਾ ਹੀ ਕਿਉਂ ਪਾਂਦੇ?

ਇਹ ਸਭ ਇਸ ਲਈ, ਜੇ ਇਹ ਲੋਕ ਅਜਿਹਾ ਨਾ ਕਰਣ ਤਾਂ ਇਨ੍ਹਾਂ ਬਹਿਰੂਪਆਂ ਨੂੰ ਕੋਈ ਘਾਹ ਵੀ ਨਾ ਪਾਵੇ। ਸ਼ਬਦਾਵਲੀ ਸਾਰੀ ਗੁਰਬਾਣੀ ਚੋਂ ਪਰ ਵਰਤਦੇ ਤੇ ਵਰਤਾਉਂਦੇ ਹਨ ਆਪਣੇ ਉਪਰ।

(ੳ) ਇਹ ਸਭ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਤੀਕ "ਗੁਰੂ ਕੀਆਂ ਸੰਗਤਾਂ" ਵਿਚਾਲੇ "ਗੁਰਬਾਣੀ ਵਿਚਾਰਧਾਰਾ ਦੇ ਜੀਵਨ ਪੱਖੌਂ ਜਾਗ੍ਰਿਤੀ ਸੀ, ਗੁਰੂ ਪ੍ਰਵਾਰਾਂ ਤੀਕ `ਚੋਂ ਵੀ ਦੁਕਾਨਾਂ ਖੌਲਣ ਵਾਲਿਆਂ ਦੀ ਇੱਕ ਵੀ ਦੁਕਾਨ ਸਫ਼ਲ ਨਹੀ ਸੀ ਹੋਈ।

(ਅ) ਉਸ ਦੇ ਉਲਟ, ਅੱਜ ਜਦੋਂ "ਗੁਰੂ ਕੀਆਂ ਸੰਗਤਾਂ" ਵਿਚਾਲੇ ਗੁਰਬਾਣੀ ਵਿਚਾਰਧਾਰਾ ਪੱਖੋਂ ਭਰਵੀਂ ਅਗਿਆਨਤਾ ਹੈ ਅਤੇ ਗੁਰਬਾਣੀ ਜੀਵਨ ਪੱਖੋਂ ਸੰਗਤਾਂ ਲਗਭਗ ਖਾਲੀ ਹੋਈਆਂ ਪਈਆਂ ਹਨ, ਤਾਂ ਇਨ੍ਹਾਂ ਬਹਿਰੂਪਆਂ ਦੀਆਂ ਡਾਰਾਂ ਵੀ ਦਬਾ-ਦੱਬ ਲਗਦੀਆਂ ਤੇ ਵੱਧਦੀਆਂ ਜਾ ਰਹੀਆਂ ਹਨ।

"ਜਿਨਿ ਤ੍ਰਿਸਨਾ ਅਗਨਿ ਬੁਝਾਈ" -ਸਮੂਚੀ ਗੁਰਬਾਣੀ `ਚ ਜਿਥੋਂ ਵੀ ਦਰਸ਼ਨ ਕਰ ਲਵੋ! ਪ੍ਰਭੂ ਦੇ ਅੰਸ਼, ਮਨ ਰੂਪ ਇਸ ਜੀਵ ਦੀ ਪ੍ਰਭੂ ਨਾਲੋ ਵਿੱਥ ਦਾ ਮੁੱਖ ਕਾਰਨ ਹੀ, ਮਨੁੱਖ ਦੀ ‘ਹਉਮੈ’ ਹੀ ਹੁੰਦੀ ਹੈ।

ਜਦਕਿ ਗੁਰਬਾਣੀ, ਮਨੁੱਖ ਦੇ ਜੀਵਨ ਅੰਦਰੋ, ਂ ਇਸ ਹਉਮੈ ਦੀ ਛੱਤ ਹੇਠ ਪਲ ਰਹੇ ਤ੍ਰਿਸ਼ਨਾ, ਭਟਕਣਾ, ਮੰਗਾਂ, ਆਸ਼ਾਵਾਂ, ਆਦਿ ਅਉਗੁਣਾਂ ਅਤੇ ਸਮੂਹ ਵਿਕਾਰਾਂ ਵੱਲੋਂ ਸੁਰਖਰੂ ਕਰਕੇ, ਮਨੁੱਖ ਦੇ ਜੀਵਨ ਨੂੰ ਸਾਫ਼ ਸੁਥਰਾ ਕਰਦੀ ਤੇ ਉਸ ਨੂੰ ਅਸਲੇ ਪ੍ਰਭੂ ਨਾਲ ਜੋੜਦੀ ਹੈ। ਇਸ ਤਰ੍ਹਾਂ ਮਨੁੱਖ ਦੇ ਜੀਵਨ ਨੂੰ ਆਤਮਕ ਪੱਖੋਂ ਅਨੰਦਮਈ, ਸੰਤੋਖੀ ਅਤੇ ਟਿਕਾਅ ਵਾਲਾ ਬਨਾਉਂਦੀ ਹੈ॥ ਮਨੁੱਖ ਦਾ ਜੀਵਨ:-

() "ਹਰਿ ਰਸੁ ਜਿਨਿ ਜਨਿ ਚਾਖਿਆ॥ ਤਾ ਕੀ ਤ੍ਰਿਸਨਾ ਲਾਥੀਆ" (ਪੰ: ੨੧੧)

() "ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ …. ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧਸੰਗਿ ਮਾਇਆ ਤਰੈ॥ ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ" (ਪੰ: ੨੧੩)

() "ਸਾਧੋ ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ" (ਪੰ: ੨੧੯)

() "ਜਬ ਗੁਰੁ ਮਿਲਿਆ, ਤਬ ਮਨੁ ਵਸਿ ਆਇਆ॥ ਧਾਵਤ ਪੰਚ ਰਹੇ, ਹਰਿ ਧਿਆਇਆ॥ ਅਨਦਿਨੁ ਨਗਰੀ ਹਰਿ ਗੁਣ ਗਾਇਆ" (ਪੰ: ੧੬੫)

() "ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ॥ ਹਉਮੈ ਤ੍ਰਿਸਨਾ ਸਭ ਅਗਨਿ ਬੁਝਈ" (ਪੰ: ੨੩੩)

() "ਗੁਰ ਤੇ ਸਾਂਤਿ ਊਪਜੈ, ਜਿਨਿ ਤ੍ਰਿਸਨਾ ਅਗਨਿ ਬੁਝਾਈ॥ ਗੁਰ ਤੇ ਨਾਮੁ ਪਾਈਐ, ਵਡੀ ਵਡਿਆਈ" (ਪੰ: ੪੨੪)

ਉਹੀ ਮਨੁੱਖ ਜਿਹੜਾ ਹਰ ਸਮੇਂ ਆਸ਼ਾ, ਮਨਸ਼ਾ, ਮਾਇਕ ਮੰਗਾਂ ਤੇ ਥ੍ਰਿਸ਼ਨਾ ਆਦਿ ਦਾ ਗ਼ੁਲਾਮ ਹੋ ਕੇ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ, ਗੁਰਬਾਣੀ-ਗੁਰੂ ਦੀ ਸ਼ਰਣ `ਚ ਆਉਣ ਬਾਅਦ "ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ" (ਪੰ: ੧੦੧੮) ਪ੍ਰਭੂ ਦੀ ਰਜ਼ਾ ਤੇ ਭਾਣੇ `ਚ ਜੀਵਨ ਜੀਉਣ ਦਾ ਰਸ ਆਉਣ ਲੱਗ ਜਾਂਦਾ ਹੈ। "ਗੁਰੂ" "ਗੁਰਬਾਣੀ" ਮਨੁੱਖ ਦੇ ਜੀਵਨ ਅੰਦਰ ਸੰਤੋਖ, ਸਦਾਚਾਰ, ਉੱਚਾ ਆਚਰਣ, ਪ੍ਰਭੂ ਦਾ ਨਿਰਮਲ ਤਿ ਨਿਰਮਲ ਭਉ ਆਦਿ ਰੱਬੀ ਅਤੇ ਇਲਾਹੀ ਗੁਣ ਪੈਦਾ ਕਰ ਦਿੰਦੀ ਹੈ।

"ਤਿਸਨਾ ਅਗਨਿ ਜਲੈ ਸੰਸਾਰਾ. ."-ਜਦਕਿ ਦੂਜੇ ਪਾਸੇ ਇਹ ਦੰਭੀ ਪਾਖੰਡੀ ਬਰਸਾਤੀ ਗੁਰੂ ਬਾਬੇ ਅਤੇ ਅਖਉਤੀ ਸੰਤ, ਸਾਧ, ਬ੍ਰਹਮਗਿਆਨੀ. ਮਹਾਪੁਰਸ਼ ਆਦਿ ਉਸ ‘ਗੁਰਬਾਣੀ-ਗੁਰੂ’ ਦਾ ਹੀ ਬੁਰਕਾ ਪਾ ਕੇ ਅਤੇ ਆਪਣੇ ਅਜੈਂਟਾ ਰਾਹੀਂ ਇਕੱਠੇ ਕੀਤੇ ਜਾ ਰਹੇ ਸ਼੍ਰਧਾਲ਼ੂਆਂ ਅੰਦਰ ਮੰਗਾਂ, ਤ੍ਰਿਸ਼ਨਾ ਦੀ ਅੱਗ ਹੋਰ ਭੜਕਾਉਂਦੇ ਅਤੇ ਉਨ੍ਹਾਂ ਦੀਆਂ ਭੁੱਖਾਂ ਭਾਵ ਉਨ੍ਹਾਂ ਦੇ ਜੀਵਨ ਅੰਦਰ ਬੜੇ ਸਲੀਕੇ ਨਾਲ ਨਿੱਤ ਆਪ ਪੈਦਾ ਕੀਤੀਆਂ ਤੇ ਚਮਕਾਈਆਂ ਜਾ ਰਹੀਂਆਂ ਲੋੜਾਂ ਦੇ ਠੇਕੇਦਾਰ ਬਣ ਕੇ, ਉਨ੍ਹਾਂ ਨੂੰ ਦਬਾ-ਦਬ ਆਪਣੇ ਗ੍ਰਾਹਕ ਬਣਾਂਦੇ ਜਾਂਦੇ ਹਨ। ਉਪ੍ਰੰਤ ਉਨ੍ਹਾਂ ਨੂੰ ਆਪਣੀਆਂ ਮੋਮੋਠਗਣੀਆਂ ਗੱਲਾਂ ਦੇ ਜਾਲ `ਚ ਫ਼ਸਾ-ਫ਼ਸਾ ਕੇ ਵੱਧ ਤੋਂ ਵੱਧ ਲੁੱਟਦੇ ਅਤੇ ਉਨ੍ਹਾਂ ਦਾ ਭਰਵਾਂ ਸ਼ੋਸ਼ਣ ਕਰਦੇ ਹਨ।

ਮੂਲ਼ ਕਾਰਣ ਹੁੰਦਾ ਹੈ, ਬੇਸ਼ੱਕ ਉਨ੍ਹਾਂ `ਚੋਂ ਵੀ ਬਹੁਤੇ ਪਹਿਲਾਂ ਤੋਂ ਗੁਰਦੁਆਰੇ ਹੀ ਜਾ ਰਹੇ ਹੁੰਦੇ ਹਨ ਪਰ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ, ਜੀਵਨ ਰਹਿਣੀ ਕਰਕੇ ਅਸਲੋਂ "ਗੁਰੂ ਗੁਰਬਾਣੀ" ਤੋਂ ਦੂਰ ਹੋਣ ਕਰਕੇ ਅਜਿਹੇ ਲੋਕਾਂ ਦੀ ਜੀਵਨ ਪੱਖੋਂ ਮਾਨਸਿਕ ਹਾਲਤ ਵੀ ਪਹਿਲਾਂ ਤੋਂ ਹੀ:-

() "ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ॥ ਪਰੈ ਪਰੈ ਹੀ ਕਉ ਲੁਝੀ ਹੇ॥  ॥ ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ॥ ਬੁਰਾ ਭਲਾ ਨਹੀ ਸੁਝੀ ਹੇ॥ ੨ ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ, ਗੁਣ ਨਿਧਿ ਨਹੀ ਗਾਇਆ ਮਨ ਬਿਖੈ ਹੀ ਮਹਿ ਲੁਝੀ ਹੇ. ." (ਪੰ: ੨੧੩)

() "ਬਿਖਿਆ ਮਹਿ, ਕਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ, ਬਿਨੁ ਹਰਿ ਕਹਾ ਅਘਾਈ" (ਪੰ: ੬੭੨)

() "ਤਿਸਨਾ ਅਗਨਿ ਜਲੈ ਸੰਸਾਰਾ॥ ਲੋਭੁ ਅਭਿਮਾਨੁ ਬਹੁਤੁ ਅਹੰਕਾਰਾ॥ ਮਰਿ ਮਰਿ ਜਨਮੈ, ਪਤਿ ਗਵਾਏ ਆਪਣੀ, ਬਿਰਥਾ ਜਨਮੁ ਗਵਾਵਣਿਆ" (ਪੰ: ੧੨੦)

() "ਸਾਕਤ ਮੂੜ ਮਾਇਆ ਕੇ ਬਧਿਕ, ਵਿਚਿ ਮਾਇਆ ਫਿਰਹਿ ਫਿਰੰਦੇ॥ ਤ੍ਰਿਸਨਾ ਜਲਤ ਕਿਰਤ ਕੇ ਬਾਧੇ, ਜਿਉ ਤੇਲੀ ਬਲਦ ਭਵੰਦੇ" (ਪੰ: ੮੦੦)

() "ਬਿਖੈ ਠਗਉਰੀ ਜਿਨਿ ਜਿਨਿ ਖਾਈ॥ ਤਾ ਕੀ ਤ੍ਰਿਸਨਾ ਕਬਹੂੰ ਨ ਜਾਈ॥  ਦਾਰਨ ਦੁਖ ਦੁਤਰ ਸੰਸਾਰੁਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ" (ਪੰ: ੧੯੯)

() "ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ॥ ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ" (ਪੰ: ੧੧੩੧) ਆਦਿ

ਕਾਸ਼! ਜੇ ਵੀ ਕਿਸੇ ਵੱਡੇ ਪੰਥਕ ਹੀਲੇ ਅਤੇ ਸਤਿਗੁਰਾਂ ਦੀ ਬਖ਼ਸ਼ਿਸ਼ ਸਦਕਾ, ਗੁਰਬਾਣੀ ਦੇ ਸੋਮੇਂ ਅਜੋਕੇ ਗੁਰਦੁਆਰਿਆਂ ਵਿੱਚਲੇ ਗੁਰਮੱਤ-ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਅੰਦਰੋਂ ਨਿਰੋਲ ਗੁਰਬਾਣੀ ਵਿਚਾਰਧਾਰਾ ਪ੍ਰਗਟ ਹੋਣ ਲੱਗ ਜਾਵੇ ਤਾਂ ਇਸ ਪੰਥਕ ਤੱਬਾਹੀ ਚੋਂ ਪੰਥ ਨੂੰ ਸਹਿਜੇ ਹੀ ਉਭਾਰਿਆ ਜਾ ਸਕਦਾ ਹੈ। (ਚਲਦਾ) #234P-XVI,-02.17-0217#p16v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XVI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੋਲ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.