ਸਿੱਖੋ! ਤੁਸੀਂ ਝੂਠੇ ਤੇ ਗੰਦੇ ਲੋਕ ਹੋ
ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ
ਸਾਰੇ ਹੀ ਸਿੱਖ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਦੇ ਹਨ। ਸਿੱਖੋ, ਕੁੱਝ ਦਿਨ ਪਹਿਲਾਂ ਤੁਸੀਂ
ਬਲਿਊ ਸਟਾਰ ਦੀ 33ਵੀਂ ਯਾਦ ਮਨਾਈ ਹੈ ਅਤੇ ਇਹ ਪਿਛਲੇ 33 ਸਾਲਾਂ ਤੋਂ ਮਨਾ ਰਹੇ ਹੋ ਅਤੇ ਰੱਜ ਕੇ
ਝੂਠ ਵੀ ਬੋਲ ਰਹੇ ਹੋ। ਇਤਨੇ ਸਾਲਾਂ ਵਿੱਚ ਤੁਸੀਂ ਹਾਲੇ ਤੱਕ ਇਹ ਵੀ ਫੈਸਲਾ ਨਹੀਂ ਕਰ ਸਕੇ ਕਿ ਇਸ
ਕਾਰਵਾਈ ਦਾ ਅਸਲ ਕਾਰਨ ਅਤੇ ਸੱਚ ਕੀ ਸੀ? ਬਸ ਝੂਠ ਤੇ ਝੂਠ ਹੀ ਬੋਲੀ ਜਾ ਰਹੇ ਹੋ। ਕਦੇ ਕਹਿੰਦੇ ਹੋ
ਕਿ ਇਹ ਦਰਬਾਰ ਸਾਹਿਬ ਤੇ ਹਮਲਾ ਸੀ, ਕਦੇ ਕਹਿੰਦੇ ਹੋ ਕਿ ਅਕਾਲ ਤਖ਼ਤ ਤੇ ਹਮਲਾ ਸੀ, ਕਦੇ ਕਹਿੰਦੇ
ਹੋ ਕਿ ਸਿੱਖਾਂ ਦੀ ਨਸਲ-ਕੁਸ਼ੀ ਕਰਨ ਲਈ ਹਮਲਾ ਸੀ ਅਤੇ ਕਦੇ ਕਹਿੰਦੇ ਹੋ ਕਿ ਇਹ ਪੰਜ ਸਦੀਆਂ ਦਾ ਵੈਰ
ਕੱਢਿਆ। ਤੁਹਾਡੇ ਵਿਚੋਂ ਬਹੁਤੇ ਇਸ ਨੂੰ ਦਰਬਾਰ ਸਾਹਿਬ ਤੇ ਅਟੈਕ ਦਾ ਨਾਮ ਦਿੰਦੇ ਹਨ। ਕੀ ਦਰਬਾਰ
ਸਾਹਿਬ ਸਰੋਵਰ ਵਿਚਕਾਰ ਬਣੀ ਇਮਾਰਤ ਦਾ ਨਾਮ ਹੈ ਜਾਂ ਫਿਰ ਉਥੇ ਬਣੀਆਂ ਸਾਰੀਆਂ ਹੀ ਇਮਾਰਤਾਂ ਨੂੰ
ਤੁਸੀਂ ਦਰਬਾਰ ਸਾਹਿਬ ਦਾ ਨਾਮ ਦਿੰਦੇ ਹੋ? ਜੇ ਕਰ ਸਰੋਵਰ ਵਿੱਚ ਬਣੀ ਇਮਾਰਤ ਦਾ ਨਾਮ ਦਰਬਾਰ ਸਾਹਿਬ
ਹੈ ਤਾਂ ਕੀ ਵਾਕਿਆ ਹੀ ਉਸ ਤੇ ਹਮਲਾ ਹੋਇਆ ਸੀ? ਕੀ ਤਿੰਨ ਕੁ ਦਿਨਾ ਵਿੱਚ ਇਤਨੀ ਮਲਿਟਰੀ ਤੋਂ ਸਿਰਫ
ਕੁੱਝ ਕੁ ਦਰਜਨਾ ਹੀ ਗੋਲੀਆਂ ਚਲਾ ਹੋਈਆਂ ਸਨ ਜਿਹੜੀਆਂ ਕੇ ਦਰਬਾਰ ਸਾਹਿਬ ਤੇ ਲੱਗੀਆਂ ਸਨ? ਇਹਨਾ
ਵਿਚ, ਕਰੌਸ ਫਾਰਿੰਗ ਵਿੱਚ ਦੂਸਰੀ ਧਿਰ ਵਲੋਂ ਚਲਾਈਆਂ ਵੀ ਕੁੱਝ ਕੁ ਹੋ ਸਕਦੀਆਂ ਹਨ। ਜੇ ਕਰ ਤੁਸੀਂ
ਇਸ ਨੂੰ ਅਕਾਲ ਤਖ਼ਤ ਤੇ ਹਮਲਾ ਕਹਿੰਦੇ ਹੋ ਕਿ ਸਰਕਾਰ ਨੇ ਸਾਡਾ ਅਕਾਲ ਤਖਤ ਢਾਹਿਆ ਹੈ। ਜੇ ਕਰ
ਸਰਕਾਰ ਨੂੰ ਅਕਾਲ ਤਖ਼ਤ ਢਾਉਣ ਦਾ ਕੋਈ ਡਰ ਨਹੀਂ ਸੀ ਤਾਂ ਉਸ ਨੂੰ ਦੁਬਾਰਾ ਆਪ ਬਣਾਉਣ ਦੀ ਵੀ ਕੋਈ
ਲੋੜ ਨਹੀਂ ਸੀ। ਫਿਰ ਉਸ ਨੇ ਸੰਤਾ ਸਿੰਘ ਤੋਂ ਦੁਬਾਰਾ ਕਿਉਂ ਬਣਵਾਇਆ? ਅਸਲ ਗੱਲ ਇਹ ਹੈ ਕਿ ਤੁਸੀਂ
ਸਾਰੇ ਹੀ ਜਾਣ ਬੁੱਝ ਕੇ ਰੱਜ ਕੇ ਝੂਠ ਬੋਲਦੇ ਹੋ। ਆਪਣੀਆਂ ਗਲਤੀਆਂ ਛਪਾਉਣ ਲਈ ਸਾਰਾ ਦੋਸ਼ ਸਰਕਾਰ
ਨੁੰ ਦਿੰਦੇ ਹੋ। ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਗਲਤ ਨਹੀਂ ਸੀ। ਜੇ ਕਰ ਇੰਦਰਾ ਗਾਂਧੀ ਗਲਤ ਸੀ
ਤਾਂ ਤੁਹਾਡਾ ਭਿੰਡਰਾਂਵਾਲਾ ਸਾਧ ਵੀ ਗਲਤ ਸੀ ਅਤੇ ਬਾਕੀ ਅਕਾਲੀ ਲੀਡਰ ਵੀ। ਜੇ ਕਰ ਇੰਦਰਾ ਗਾਂਧੀ
ਦੁਸ਼ਟ ਸੀ ਤਾਂ ਤੁਹਾਡਾ ਉਥੇ ਲੁਕ ਕੇ ਬੈਠਾ ਹੋਇਆ ਇਹ ਸਾਧ ਵੀ ਦੁਸ਼ਟ ਸੀ। ਅਨੁਪਾਤ 60: 40 ਤੇ ਰੱਖ
ਲਓ। ਭਾਵ ਕਿ ਇੰਦਰਾ ਗਾਂਧੀ ਮਨੁੱਖਤਾ ਦਾ ਘਾਣ ਕਰਨ ਲਈ ਵੀਹਵੀਂ ਸਦੀ ਦੀ 60% ਦੁਸ਼ਟ ਸੀ ਅਤੇ
ਭਿੰਡਰਾਂਵਾਲਾ ਸਾਧ 40% ਮਨੁੱਖਤਾ ਦਾ ਘਾਣ ਕਰਾਉਣ ਵਾਲਾ ਦੁਸ਼ਟ ਸੀ। ਅਸਲ ਵਿੱਚ ਦੋਹਾਂ ਨੇ ਰਲ ਕੇ
ਫਿਰਕਾ ਪ੍ਰਸਤੀ ਫੈਲਾਈ ਤਾਂ ਕਿ ਇੱਕ ਫਿਰਕੇ ਨੂੰ ਸਰਕਾਰ ਵਲੋਂ ਕਟਵਾ ਕੇ ਦੂਜੇ ਫਿਰਕੇ ਦੀਆਂ ਵੋਟਾਂ
ਹਾਂਸਲ ਕੀਤੀਆਂ ਜਾ ਸਕਣ।
ਆਪਣੇ ਹੱਕਾਂ ਲਈ ਸਾਰੀ ਦੁਨੀਆ ਦੇ ਲੋਕ ਲੜਦੇ ਹਨ। ਕਈ ਵਾਰੀ ਇਕੋ ਪਾਰਟੀ ਦੇ ਲੋਕ ਕਿਸੇ ਮੁੱਦੇ ਤੇ
ਵਿਰੋਧੀ ਵਿਚਾਰ ਰੱਖਦੇ ਹਨ ਅਤੇ ਲੜਦੇ ਹਨ। ਇਸ ਦੀ ਪਰਤੱਖ ਮਿਸਾਲ ਕਨੇਡਾ ਦੇ ਦੋ ਸੂਬਿਆਂ ਦੀ ਹੈ।
ਇਹ ਆਪਸ ਵਿੱਚ ਗੁਆਂਢੀ ਵੀ ਹਨ। ਇਹ ਹਨ ਬੀ. ਸੀ. ਅਤੇ ਅਲਬਰਟਾ। ਅਲਬਰਟਾ ਵਿੱਚ ਵੀ ਐਂਨ. ਡੀ. ਪੀ.
ਦੀ ਸਰਕਾਰ ਹੈ ਅਤੇ ਬੀ. ਸੀ. ਵਿੱਚ ਵੀ ਐਂਨ. ਡੀ. ਪੀ. ਦੀ ਬਣਨ ਜਾ ਰਹੀ ਹੈ। ਇਹ ਦੋਵੇਂ ਤੇਲ ਵਾਲੀ
ਪਾਈਪ ਲਾਈਨ ਨੂੰ ਲੈ ਕੇ ਬਿੱਲਕੁੱਲ ਵਿਰੋਧੀ ਵਿਚਾਰ ਰੱਖਦੇ ਹਨ। ਇੱਕ ਬਣਨ ਦੇ ਹੱਕ ਵਿੱਚ ਪ੍ਰਚਾਰ
ਕਰਦੀ ਹੈ ਅਤੇ ਦੂਸਰੀ ਵਿਰੋਧ ਵਿਚ। ਸੋ ਕਹਿਣ ਤੋਂ ਭਾਵ ਹੈ ਕਿ ਆਪਣੇ ਹੱਕਾਂ ਲਈ ਲੜਨਾ ਕੋਈ ਗਲਤ
ਨਹੀਂ ਹੈ। ਪਰ ਤਰੀਕਾ ਗਲਤ ਨਹੀਂ ਹੋਣਾ ਚਾਹੀਦਾ। ਕਿਸੇ ਧਾਰਮਿਕ ਅਸਥਾਨ ਨੂੰ ਢਾਲ ਬਣਾ ਕੇ ਹਿੰਸਕ
ਕਾਰਵਾਈਆਂ ਕਰਕੇ ਆਪਣੇ ਹਿੱਤਾਂ ਲਈ ਵਰਤਣਾ ਗਲਤ ਹੈ। ਆਪਣੀ ਕੋਈ ਗਲਤੀ ਮੰਨਣੀ ਨਹੀਂ ਅਤੇ ਸਾਰਾ ਦੋਸ਼
ਦੂਸਰੀ ਧਿਰ ਨੂੰ ਹੀ ਦੇਈ ਜਾਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਜੇ ਕਰ ਇਸ ਤਰ੍ਹਾਂ ਕਰਨਾ
ਹੈ ਫਿਰ ਝੂਠ ਵੀ ਬੋਲਣਾ ਪੈਣਾ ਹੈ ਅਤੇ ਇਹੀ ਕੁੱਝ ਸਿੱਖ ਕਰ ਰਹੇ ਹਨ।
ਸਿੱਖ ਆਪ ਤਾਂ ਰੱਜ ਕੇ ਝੂਠ ਬੋਲਦੇ ਹਨ ਅਤੇ ਇਹ ਝੂਠ ਗੁਰਦੁਆਰਿਆਂ ਦੀਆਂ ਕੰਧਾਂ ਤੇ ਵੀ ਚਿਪਕਾ
ਦਿੱਤਾ ਗਿਆ ਹੈ ਜਦੋਂ ਭਿੰਡਰਾਂਵਾਲੇ ਸਾਧ ਦੀ ਫੋਟੋ ਲਾ ਕੇ ਲਿਖ ਦਿੰਦੇ ਹਨ ਕਿ ਅਕਾਲ ਤਖ਼ਤ ਅਤੇ
ਹਰਿਮੰਦਰ ਸਾਹਿਬ/ਦਰਬਾਰ ਸਾਹਿਬ ਦੀ ਰਾਖੀ ਲਈ ਕੁਰਬਾਨੀ ਦਿੱਤੀ। ਇਹਨਾ ਝੂਠਿਆਂ ਨੂੰ ਕੋਈ ਪੁੱਛਣ
ਵਾਲਾ ਹੋਵੇ ਕਿ ਹੁਣ ਇਹਨਾ ਦੀ ਰਾਖੀ ਕੌਣ ਕਰਦਾ ਹੈ ਜਾਂ ਪਹਿਲਾਂ ਕੌਣ ਕਰਦਾ ਸੀ? ਜਿਸ ਨੇ ਇਹਨਾ
ਨੂੰ ਢੁਆਉਣ ਦਾ ਸਰਕਾਰ ਨੂੰ ਬਹਾਨਾ ਦਿੱਤਾ ਉਸ ਨੂੰ ਇਹ ਝੂਠੇ ਲੋਕ ਰਾਖਾ ਕਹੀ ਜਾਂਦੇ ਹਨ। ਹੈ ਨਾ
ਕਮਾਲ ਦੀ ਗੱਲ। ਇਸ ਗੱਲ ਨੂੰ ਝੁਠਲਾਉਣ ਲਈ ਇਹਨਾ ਦੀ ਸਭ ਤੋਂ ਵੱਡੀ ਦਲੀਲ ਇਹ ਹੁੰਦੀ ਹੈ ਕਿ ਬਾਕੀ
ਦੇ 40 ਦੇ ਕਰੀਬ ਗੁਰਦੁਰਿਆਂ ਵਿੱਚ ਕਿਹੜਾ ਭਿੰਡਰਾਂਵਾਲਾ ਲੁਕ ਕੇ ਬੈਠਾ ਸੀ, ਫਿਰ ਉਥੇ ਮਿਲਟਰੀ ਨੇ
ਕਿਉਂ ਅਟੈਕ ਕੀਤਾ? ਇਸ ਦਾ ਜਵਾਬ ਮੈਂ ਪਹਿਲਾਂ ਵੀ ਕਈ ਵਾਰੀ ਦੇ ਚੁੱਕਾ ਹਾਂ ਹੁਣ ਸੰਖੇਪ ਵਿੱਚ ਫਿਰ
ਲਿਖ ਦਿੰਦਾ ਹਾਂ। ਕੀ ਸਾਰੇ ਹਿੰਦੋਸਤਾਨ ਵਿੱਚ ਸਿਰਫ 40 ਕੁ ਹੀ ਗੁਰਦੁਆਰੇ ਹਨ? ਇਤਨੇ ਤਾਂ ਸ਼ਾਇਦ
ਕਿਸੇ ਇੱਕ ਵੱਡੇ ਸ਼ਹਿਰ ਵਿੱਚ ਹੀ ਹੋਣ। ਫਿਰ ਇਹਨਾ ਬਾਕੀਆਂ ਤੇ ਕਿਉਂ ਨਹੀਂ ਹੋਇਆ? ਇਹਨਾ ਅਟੈਕ ਹੋਣ
ਵਾਲਿਆਂ ਵਿੱਚ ਸਾਡੇ ਪਿੰਡ ਦਾ ਗੁਰਦੁਆਰਾ ਵੀ ਸ਼ਾਮਲ ਸੀ। ਸਾਡੇ ਪਿੰਡ ਵਾਲੇ ਤੇ ਕਿਉਂ ਅਟੈਕ ਹੋਇਆ,
ਇਸ ਦਾ ਠੀਕ ਜਵਾਬ ਤਾਂ ਉਹੀ ਦੇ ਸਕਦੇ ਹਨ ਜੋ ਉਸ ਵੇਲੇ ਪਿੰਡ ਵਿੱਚ ਸਨ। ਪਰ ਖਾਸ ਕਰਕੇ ਮਿਲਟਰੀ ਨੇ
ਅਟੈਕ ਉਥੇ ਹੀ ਕੀਤਾ ਸੀ ਜਿੱਥੋਂ ਕਾਨੂੰਨ ਵਿਰੋਧੀ ਕਾਰਵਾਈਆਂ ਹੋਣ ਦਾ ਸ਼ੱਕ ਸੀ ਜਾਂ ਹੁੰਦੀਆਂ ਸਨ।
ਇੱਥੇ ਮੈਂ ਕੋਈ ਸਰਕਾਰ ਦਾ ਪੱਖ ਨਹੀਂ ਪੂਰ ਰਿਹਾ ਪਰ ਤੁਹਾਡਾ ਸਰਿਆਂ ਦਾ ਬੋਲਿਆ ਝੂਠ ਜਰੂਰ ਨੰਗਾ
ਕਰ ਰਿਹਾ ਹਾਂ।
ਭਿੰਡਰਾਂਵਾਲੇ ਗੰਦੇ ਨੀਚ ਸਾਧ ਨੂੰ ਸਿੱਖ ਝੂਠ ਬੋਲ-ਬੋਲ ਕੇ ਉਚਾ ਚੁੱਕਣ ਵਿੱਚ ਕਿੱਥੋਂ ਤੱਕ ਗਿਰ
ਸਕਦੇ ਹਨ ਇਸ ਦੀ ਮਿਸਾਲ ਕਪਟੀ ਸਿੱਖਾਂ ਵਲੋਂ ਉਸ ਦੀ ਮਸ਼ਹੂਰੀ ਕਰਕੇ ਉਸ ਨੂੰ ਮਹਾਨ ਦੱਸਣ ਲਈ
ਝੂਠੀਆਂ ਕਿਤਾਬਾਂ ਛਾਪ ਕੇ ਵੰਡਣ ਤੋਂ ਮਿਲਦੀ ਹੈ। ਫਿਰ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਉਹਨਾ
ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਹਨ। ਹੋ ਸਕਦਾ ਹੈ ਕਿ ਕਿਸੇ ਨੂੰ ਨਾ ਪਤਾ ਹੋਵੇ ਕਿ ਇਹ
ਕਿਤਾਬਾਂ ਅਸਲੀ ਹਨ ਜਾਂ ਨਕਲੀ। ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਬਹੁਤੇ ਲੋਕ ਜਾਣ ਬੁੱਝ ਕੇ
ਇਹਨਾ ਕਿਤਾਬਾਂ ਦੇ ਹਵਾਲੇ ਦਿੰਦੇ ਹਨ। ਇਹਨਾ ਵਿਚੋਂ ਦੋ ਕਿਤਾਬਾਂ ਬਾਰੇ ਤਾਂ ਮੈਂ 100% ਯਕੀਨ ਨਾਲ
ਕਹਿ ਸਕਦਾ ਹਾਂ ਕਿ ਇਹ ਨਕਲੀ ਹਨ ਅਤੇ ਕਪਟੀ ਸਿੱਖਾਂ ਵਲੋਂ ਛਪਵਾਈਆਂ ਗਈਆਂ ਹਨ। ਇਹ ਹਨ ਸੌ ਸਾਖੀ
ਅਤੇ ਬਲਿਉ ਸਟਾਰ ਅਸਲ ਕਹਾਣੀ ਜੋ ਕਿ ਕੇ. ਐੱਸ. ਬਰਾੜ ਦੇ ਨਾਮ ਤੇ ਛਾਪੀ ਗਈ ਹੈ। ਜੇ ਕਰ ਉਸ ਦੇ
ਮਰਨ ਤੋਂ ਬਾਅਦ ਛਾਪਦੇ ਤਾਂ ਸ਼ਾਇਦ ਇਹਨਾ ਦਾ ਝੂਠ ਛੁਪਿਆ ਰਹਿੰਦਾ। ਕੰਵਰ ਸੰਧੂ ਨੇ ਉਸ ਨਾਲ ਇਸ
ਬਾਰੇ ਇੰਟਰਵਿਊ ਕੀਤੀ ਸੀ ਜਿਸ ਨਾਲ ਇਹ ਝੂਠ ਨੰਗਾ ਹੋ ਗਿਆ ਸੀ। ਇਹ ਯੂ-ਟਿਊਬ ਤੇ ਕਈ ਚਿਰ ਦੀ
ਉਪਲਵੱਧ ਹੈ। ਇਸ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।
https://www.youtube.com/watch?v=tBem_c1AzDA
ਕੇ. ਐੱਸ. ਬਰਾੜ ਨੇ ਕਿਤਾਬ ਜਰੂਰ
ਲਿਖੀ ਸੀ ਪਰ ਉਸ ਵਿੱਚ ਉਹ ਕੁੱਝ ਨਹੀਂ ਹੈ ਜਿਸ ਦਾ ਕਪਟੀ ਅਤੇ ਝੂਠੇ ਸਿੱਖ ਹਵਾਲਾ ਦਿੰਦੇ ਹਨ।
ਬਹੁਤੇ ਪਾਠਕਾਂ ਨੂੰ ਇਹ ਗੱਲ ਵੀ ਚੇਤੇ ਹੋਵੇਗੀ ਕਿ ਜਦੋਂ ਇੰਗਲੈਂਡ ਵਿੱਚ ਉਸ ਤੇ ਹਮਲਾ ਹੋਇਆ ਸੀ
ਤਾਂ ਝੂਠੇ ਸਿੱਖਾਂ ਨੇ ਬਹੁਤ ਰੌਲਾ ਪਾਇਆ ਸੀ ਕਿ ਇਹ ਭਾਰਤ ਸਰਕਾਰ ਦੀ ਸਿੱਖਾਂ ਨੂੰ ਜਾਣ-ਬੁੱਝ ਕੇ
ਬਦਨਾਮ ਕਰਨ ਦੀ ਸਾਜਿਸ਼ ਹੈ। ਜੇ ਕਰ ਉਸ ਤੇ ਹਮਲਾ ਹੁੰਦਾ ਤਾਂ ਬਚ ਕੇ ਨਹੀਂ ਸੀ ਜਾ ਸਕਦਾ। ਇਹ ਕੇਸ
ਐਵੇਂ ਹੀ ਬਣਾਇਆ ਹੋਇਆ ਹੈ। ਹਮਲਾਵਾਰਾਂ ਨੂੰ ਕੁੱਝ ਨਹੀਂ ਹੋਣਾ। ਸਾਨੂੰ ਇੰਗਲੈਂਡ ਦੇ ਜੁਡੀਸ਼ਅਲ
ਸਿਸਟਮ ਤੇ ਪੂਰਾ ਭਰੋਸਾ ਹੈ। ਇਹਨਾ ਦੇ ਭਰੋਸੇ ਦਾ ਪਤਾ ਨਹੀਂ ਉਸ ਵੇਲੇ ਕੀ ਬਣਿਆਂ ਜਦੋਂ ਹਮਲਾ ਕਰਨ
ਵਾਲਿਆਂ ਵਿਚੋਂ ਕਈਆਂ ਨੂੰ 10 ਸਾਲ ਦੀ ਕੈਦ ਦੀ ਸਜਾ ਹੋ ਗਈ ਸੀ, ਜਿਹਨਾ ਵਿੱਚ ਇੱਕ ਬੀਬੀ ਵੀ ਸ਼ਾਮਲ
ਸੀ। ਇਹਨਾ ਝੂਠੇ ਕਪਟੀ ਸਿੱਖਾਂ ਨੇ ਝੂਠ ਬੋਲ ਕੇ ਲੋਕਾਂ ਨੂੰ ਉਕਸਾਹਟ ਕਰਕੇ ਪਤਾ ਨਹੀਂ ਕਿਤਨੇ ਕੁ
ਲੋਕਾਂ ਦੀ ਜਿੰਦਗੀ ਬਰਬਾਦ ਕੀਤੀ ਹੋਣੀ ਹੈ ਜਿਸ ਨੂੰ ਇਹ ਧਰਮ ਦੀ ਰਾਖੀ ਦਾ ਨਾਮ ਦਿੰਦੇ ਹਨ। ਕਈ ਇਹ
ਵੀ ਕਹਿੰਦੇ ਹਨ ਭਿੰਡਰਾਂਵਾਲੇ ਸਾਧ ਨੇ ਇਤਨਾ ਸਿੱਖੀ ਦਾ ਪ੍ਰਚਾਰ ਕੀਤਾ ਜਾਂ ਇਤਨਿਆਂ ਨੂੰ ਇਕੋ
ਵਾਰੀ ਅੰਮ੍ਰਿਤ ਛਕਾਇਆ। ਮੰਨ ਲਓ ਕਿ ਇਹ ਸਾਰਾ ਕੁੱਝ ਠੀਕ ਵੀ ਹੋਵੇ। ਪਰ ਦੂਸਰੇ ਪਾਸੇ ਇਹ ਵੀ ਦੇਖੋ
ਕਿ ਇਹਨਾ ਵਿਚੋਂ ਕਿੰਨੇ ਕੁ ਅਕਲ ਵਾਲੇ ਗੁਰਬਾਣੀ ਨੂੰ ਗੁਰੂ ਮੰਨਣ ਵਾਲੇ ਨਿਕਲੇ ਹਨ। ਗੁਰਦੁਆਰਿਆਂ
ਵਿੱਚ ਲੜਾਈ ਝਗੜਾ ਕਰਨ ਵਾਲੇ, ਹਰ ਥਾਂ ਖਰੂਦ ਪਉਣ ਵਾਲੇ, ਪ੍ਰਚਾਰਕਾਂ ਦੇ ਹਮਲੇ ਕਰਨ ਵਾਲੇ ਅਤੇ
ਧਮਕੀਆਂ ਦੇਣ ਵਾਲੇ, ਇਹਨਾ ਵਿਚੋਂ ਤਕਰੀਬਨ 99% ਭਿੰਡਰਾਂਵਾਲੇ ਗੰਦੇ ਸਾਧ ਦੀ ਗੰਦੀ ਸੋਚ ਨੂੰ
ਸਮਰਪਤ ਹੋਣਗੇ ਜੇ ਕਰ ਇਹ ਗਲਤ ਹੈ ਤਾਂ ਦੱਸ ਦਿਓ।
ਡੇਰਿਆਂ ਵਾਲੇ ਸਾਧ, ਅਖੌਤੀ ਟਕਸਾਲੀ ਅਤੇ ਖੁਦ ਭਿੰਡਰਾਂਵਾਲਾ ਸਾਧ ਇਹ ਸਾਰੇ ਇਹੀ ਸਮਝਦੇ ਹਨ/ਸਨ ਕਿ
ਇਹ ਦਸਮੇਂ ਗੁਰੂ ਦੀ ਚਲਾਈ ਹੋਈ ਟਕਸਾਲ ਹੈ। ਜੋ ਕੁੱਝ ਇਹ ਕਰਦੇ ਹਨ ਇਹੀ ਗੁਰਮਤਿ ਹੈ ਅਤੇ ਧਰਮ ਦਾ
ਅਸਲੀ ਠੇਕਾ ਸਿਰਫ ਇਹਨਾ ਕੋਲ ਹੀ ਹੈ। ਜੋ ਇਸ ਤੋਂ ਉਲਟ ਕਰਦੇ ਹਨ ਉਹ ਸਾਰੇ ਧਰਮ ਵਿਰੋਧੀ ਹਨ। ਇਸੇ
ਕਰਕੇ ਗੁਰਮਤਿ ਦੀ ਸਹੀ ਗੱਲ ਕਰਨ ਵਾਲਿਆਂ ਤੇ ਹਮਲੇ ਹੋ ਰਹੇ ਹਨ ਅਤੇ ਧਮਕੀਆਂ ਮਿਲ ਰਹੀਆਂ ਹਨ।
ਜਿਵੇਂ ਕਿ ਹੁਣੇ ਕੁੱਝ ਦਿਨ ਪਹਿਲਾਂ ਹੀ ਪੈਸੇ ਦੇ ਕੇ ਧੁੰਦੇ ਨੂੰ ਮਾਰਨ ਦੀ ਸਾਜਿਸ਼ ਵਾਲੀ ਗੱਲ
ਸਾਹਮਣੇ ਆਈ ਹੈ। ਪ੍ਰੋ: ਇੰਦਰ ਸਿੰਘ ਘੱਗਾ ਤੇ ਕਈ ਵਾਰੀ ਹਮਲੇ ਹੋ ਚੁੱਕੇ ਹਨ। ਭਾਈ ਪੰਥ ਪ੍ਰੀਤ
ਸਿੰਘ ਤੇ ਹਮਲਾ ਹੋ ਚੁੱਕਾ ਹੈ। ਇਹਨਾ ਅਖੌਤੀ ਟਕਸਾਲੀਆਂ ਦਾ ਇੱਕ ਅਖੌਤੀ ਜਥੇਦਾਰ ਪਹਿਲਾਂ ਵੀ ਕਹਿ
ਚੁੱਕਾ ਹੈ ਕਿ ਪ੍ਰੋ: ਧੁੰਦਾ ਅਤੇ ਪੰਥਪ੍ਰੀਤ ਨੂੰ ਮਾਰੋ/ਕਤਲ ਕਰ ਦਿਓ। ਭਾਂਵੇਂ ਕਿ ਬਾਅਦ ਵਿੱਚ ਉਸ
ਨੇ ਆਪਣੀ ਗਲਤੀ ਮੰਨ ਲਈ ਸੀ। ਪਰ ਬੰਦੇ ਦੀ ਜਬਾਨ ਉਹੀ ਕੁੱਝ ਬੋਲਦੀ ਹੈ ਜੋ ਉਸ ਦੇ ਅੰਦਰ ਹੋਵੇ ਭਾਵ
ਕਿ ਪਹਿਲਾਂ ਮਨ ਵਿੱਚ ਵਿਚਾਰ ਆਈ ਹੋਵੇ। ਬਾਬੇ ਤੋਂ ਭਾਈ ਬਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ
ਇੱਕ ਸਾਥੀ ਨੂੰ ਇਸ ਧਰਮ ਦੇ ਠੇਕੇਦਾਰੀ ਵਾਲੀ ਅਖੌਤੀ ਟਕਸਾਲੀ ਸੋਚ ਨੇ ਕਤਲ ਕਰ ਦਿੱਤਾ ਹੈ। ਪਰ
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਢੱਡਰੀਆਂ ਵਾਲਾ ਹਾਲੇ ਵੀ ਭਿੰਡਰਾਂਵਾਲੇ ਸਾਧ ਦੇ ਗੁਣ ਗਉਂਦਾ ਹੈ
ਅਤੇ ਉਸ ਨੂੰ ਮਹਾਨ ਦੱਸਦਾ ਹੈ। ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਾਈ ਭੁਪਿੰਦਰ ਸਿੰਘ ਦੇ ਖੂਨ ਨਾਲ
ਇਸ ਦੇ ਹੱਥ ਵੀ ਕੁੱਝ ਰੰਗੇ ਹੋਏ ਹਨ। ਜੇ ਕਰ ਭਿੰਡਰਾਂਵਾਲਾ ਸਾਧ ਠੀਕ ਸੀ ਅਤੇ ਉਸ ਦੀ ਸੋਚ ਠੀਕ ਸੀ
ਤਾਂ ਫਿਰ ਉਸ ਦਾ ਅਧੂਰਾ ਕੰਮ ਤੂੰ ਕਿਉਂ ਨਹੀਂ ਪੂਰਾ ਕਰ ਦਿੰਦਾ। ਕਿਉਂਕਿ ਤੈਨੂੰ ਵੀ ਹੁਣ ਮੌਤ ਦਾ
ਕੋਈ ਡਰ ਨਹੀਂ ਹੈ ਅਤੇ ਉਸ ਨੂੰ ਵੀ ਨਹੀਂ ਸੀ। ਜਿਸ ਤਰ੍ਹਾਂ ਉਸ ਦੇ ਕੋਲ ਚੇਲੇ ਸਨ ਤੇਰੇ ਕੋਲ ਵੀ
ਵਥੇਰੇ ਹਨ। ਤੇਰਾ ਆਪਣਾ ਡੇਰਾ ਵੀ ਹੈਗਾ ਆ। ਹੁਣ ਇਸ ਤਰ੍ਹਾਂ ਕਰ, ਅਸਲਾ ਇਕੱਠਾ ਕਰਕੇ ਤੂੰ ਵੀ
ਸਰਕਾਰ ਨੂੰ ਉਸ ਵਾਂਗ ਵੰਗਾਰ ਅਤੇ ਹਿੰਸਕ ਕਾਰਵਾਈਆਂ ਸ਼ੁਰੂ ਕਰ। ਕਿਉਂਕਿ ਪੰਜਾਬ ਦੀਆਂ ਕਈ ਹੱਕੀ
ਮੰਗਾਂ ਹਾਲੇ ਜਿਉਂ ਦੀ ਤਿਉਂ ਖੜੀਆਂ ਹਨ, ਤੂੰ ਕਿਉਂ ਨਹੀਂ ਉਹਨਾ ਨੂੰ ਪੂਰਾ ਕਰ ਦਿੰਦਾ?
ਇਸ ਅਖੌਤੀ ਟਕਸਾਲ ਦੀ ਹੁਣ ਤੱਕ ਜੋ ਦੇਣ ਹੈ ਉਹ ਇਹ ਹੈ ਕਿ ਇਹਨਾ ਨੇ ਪਾਠ ਕਰਨ ਵਾਲੇ ਪਾਠੀ ਜਰੂਰ
ਕਾਫੀ ਬਣਾ ਦਿੱਤੇ ਹਨ ਜੋ ਕਿ ਇਸ ਦੇ ਆਸਰੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਪੇਟ ਪਾਲ ਰਹੇ ਹਨ। ਇਸ
ਨੂੰ ਇਹਨਾ ਦਾ ਇਹ ਇੱਕ ਹਾਂ ਪੱਖੀ ਗੁਣ ਕਿਹਾ ਜਾ ਸਕਦਾ ਹੈ। ਪਰ ਦੂਸਰੇ ਪਾਸੇ ਬਹੁਤੇ ਇਹੀ ਪਾਠੀ ਹਨ
ਜਿਹੜੇ ਕਿ ਗੁਰਮਤਿ ਦਾ ਵਿਰੋਧ ਕਰ ਰਹੇ ਹਨ। ਕਿਉਂਕਿ ਇੱਕ ਤਾਂ ਇਹਨਾ ਵਿਚੋਂ ਬਹੁਤਿਆਂ ਦੀ ਦੁਨਿਆਵੀ
ਵਿਦਿਆ ਬਹੁਤ ਥੋੜੀ ਜਾਂ ਨਾਮ ਮਾਤਰ ਹੀ ਹੁੰਦੀ ਹੈ ਅਤੇ ਦੂਸਰਾ ਇਹਨਾ ਨੂੰ ਇਹ ਭਰਮ ਹੁੰਦਾ ਹੈ ਕਿ
ਅਸਲੀ ਧਰਮ ਦਾ ਠੇਕਾ ਸਿਰਫ ਇਸ ਟਕਸਾਲ ਕੋਲ ਹੀ ਹੈ। ਟਕਸਾਲੀ ਅਤੇ ਇਹਨਾ ਦੇ ਸਾਰੇ ਸਹਿਯੋਗੀ ਤਾਂ
ਕਹਿਣ ਨੂੰ ਇਹ ਕਹਿੰਦੇ ਹਨ ਕਿ ਟਕਸਾਲ ਨੇ ਆਹ ਕੁਰਬਾਨੀ ਕੀਤੀ ਜਾ ਔਹ ਕੀਤੀ। ਪਰ ਅਸਲ ਵਿੱਚ ਇਹਨਾ
ਨੇ ਹੁਣ ਤੱਕ ਬਹੁਤੇ ਕੰਮ ਗੁਰਮਤਿ ਅਤੇ ਇਨਸਾਨੀਅਤ ਵਿਰੁੱਧ ਹੀ ਕੀਤੇ ਹਨ। ਦਸਮ ਗ੍ਰੰਥ, ਗੁਰ ਬਿਲਾਸ
ਪਾਤਸ਼ਾਹੀ ਛੇਵੀਂ ਅਤੇ ਹੋਰ ਗੁਰੂ ਨਿੰਦਿਆਂ ਵਾਲੇ ਕੂੜ ਗ੍ਰੰਥਾਂ ਨੂੰ ਸਭ ਤੋਂ ਵੱਧ ਇਹਨਾ ਨੇ
ਉਭਾਰਿਆ ਹੈ ਅਤੇ ਹੁਣ ਵੀ ਉਭਾਰ ਰਹੇ ਹਨ ਜੋ ਕਿ ਨਕਲੀ ਨਿਰੰਕਾਰੀਆਂ ਨਾਲੋਂ ਵੀ ਕਿਤੇ ਵੱਡਾ ਅਪਰਾਧ
ਹੈ। ਕਈ ਗੁਰਦੁਰਿਆਂ ਵਿੱਚ ਗੁਰਬਾਣੀ ਦੀ ਕਥਾ ਬੰਦ ਕਰਵਾ ਕੇ ਸੂਰਜ ਪ੍ਰਕਾਸ਼ ਦੀ ਕਥਾ ਸ਼ੁਰੂ ਕਰਵਾਈ
ਜਾ ਰਹੀ ਹੈ। ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਜੋ ਕਿ ਹੁਣ
ਰਿਟਾਇਰ ਹੋ ਕਿ ਵੈਨਕੂਵਰ ਦੇ ਇਲਾਕੇ ਵਿੱਚ ਜਾ ਚੁੱਕਾ ਹੈ ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ
ਵੈਨਕੂਵਰ ਦੇ ਇਲਾਕੇ ਵਿੱਚ ਗਿਆ ਸੀ। ਵਿਆਹ ਉਸ ਗੁਰਦੁਆਰੇ ਵਿੱਚ ਸੀ ਜਿਥੇ ਕਿ ਭਿੰਡਰਾਂਵਾਲੇ ਸਾਧ
ਦੇ ਚੇਲੇ ਟਕਸਾਲੀਆਂ ਦਾ ਕਬਜ਼ਾ ਹੈ। ਮੇਰੇ ਉਸ ਸਾਥੀ ਨੇ ਦੱਸਿਆ ਕਿ ਉਥੇ ਇੱਕ ਕਹਾਣੀ ਸੁਣਾਈ ਗਈ ਕਿ
ਗੁਰੂ ਅਮਰਦਾਸ ਜੀ ਦੇ ਸਿਰ ਵਿੱਚ --- ਪਏ ਹੋਏ ਸਨ। ਕਿਉਂਕਿ ਬਾਰਾਂ ਸਾਲਾਂ ਦੇ ਸਰੋਪੇ ਵਾਲੇ ਪਰਨੇ
ਸਿਰ ਤੇ ਬੰਨੇ ਹੋਏ ਸਨ। ਜੋ --- ਨਿਕਲੇ ਉਹ ਪਿਛਲੇ ਜਨਮ ਦੇ ਸਿੱਖ ਸਨ ਜਿਹਨਾ ਦਾ ਉਧਾਰ ਗੁਰੂ ਜੀ
ਨੇ ਕੀਤਾ। ਉਪਰ ਛੱਡੀ ਖਾਲੀ ਥਾਂ ਤੁਸੀਂ ਆਪ ਹੀ ਭਰ ਲਿਓ ਕਿਉਂਕਿ ਮੇਰਾ ਮਨ ਨਹੀਂ ਕੀਤਾ ਕਿ ਅਜਿਹੀ
ਘਟੀਆ ਗੱਲ ਗੁਰੂ ਜੀ ਬਾਰੇ ਲਿਖਾਂ। ਇਸ ਤਰ੍ਹਾਂ ਦੀਆਂ ਕਹਾਣੀਆਂ ਸੂਰਜ ਪ੍ਰਕਾਸ਼ ਵਿੱਚ ਲਿਖੀਆਂ
ਹੋਈਆਂ ਹਨ। ਮੈਨੂੰ ਯਾਦ ਹੈ ਕਿ ਅੱਜ ਤੋਂ ਕੋਈ 39 ਕੁ ਸਾਲ ਪਹਿਲਾਂ ਵੀ ਇਹ ਕਹਾਣੀ ਇੱਕ ਪੜ੍ਹੇ
ਲਿਖੇ ਸੱਜਣ ਨੇ ਵੈਨਕੂਵਰ ਦੇ ਇੱਕ ਗੁਰਦੁਆਰੇ ਵਿੱਚ ਸੁਣਾਈ ਸੀ ਤਾਂ ਬੜਾ ਰੌਲਾ ਪਿਆ ਸੀ।
ਬੀਬੀਆਂ ਦੇ ਦਰਬਾਰ ਸਾਹਿਬ ਕੀਰਤਨ ਕਰਨ ਅਤੇ ਹੋਰ ਬਰਾਬਰਤਾ ਦੀ ਗੱਲ ਦੀ ਇਹ ਅਖੌਤੀ ਟਕਸਾਲੀ ਅਤੇ
ਇਹਨਾ ਦੇ ਡੇਰਿਆਂ ਤੋਂ ਪੜ੍ਹ ਕੇ ਆਏ ਰਾਗੀ, ਢਾਡੀ ਅਤੇ ਹੋਰ ਪੁਜਾਰੀ ਆਦਿਕ ਹੀ ਸਭ ਤੋਂ ਵੱਧ
ਵਿਰੋਧਤਾ ਕਰਦੇ ਹਨ। ਜਿਸ ਬਿਪਰਵਾਦੀ ਸੋਚ ਤੋਂ ਕੱਢਣ ਲਈ ਗੁਰੂ ਸਾਹਿਬ ਨੇ 239 ਸਾਲ ਲਾਏ ਸਨ ਇਹ
ਟਕਸਾਲੀ ਅਤੇ ਹੋਰ ਸਾਰੇ ਝੂਠ ਬੋਲਣ ਵਾਲੇ ਸਿੱਖ ਖਾਸ ਕਰਕੇ ਦਸਮ ਗ੍ਰੰਥੀ ਮੁੜ ਕੇ ਉਥੇ ਹੀ ਡੋਬਣਾ
ਚਾਹੁੰਦੇ ਹਨ। ਇਹ ਸਾਰੇ ਦਸਮ ਗ੍ਰੰਥ ਦੇ ਅਧਾਰ ਤੇ ਸਿੱਖਾਂ ਨੂੰ ਲਓ ਕੁਸ਼ੂ ਦੀ ਔਲਾਦ ਦੱਸਦੇ ਹਨ।
ਕਈਆਂ ਥਾਵਾਂ ਤੇ ਇਸ ਕੂੜ ਗ੍ਰੰਥ ਦਾ ਪ੍ਰਕਾਸ਼ ਵੀ ਕਰਦੇ ਹਨ। ਸਿੱਖੋ ਜਿਸ ਵਿਦਵਾਨ ਨੂੰ ਤੁਸੀਂ ਸਭ
ਤੋਂ ਵੱਡਾ ਵਿਦਵਾਨ ਮੰਨਦੇ ਹੋ ਉਹ ਵੀ ਦਸਮ ਗ੍ਰੰਥੀ ਸੀ। ਉਸ ਵਿਦਵਾਨ ਦਾ ਨਾਮ ਹੈ ਸਰਦਾਰ ਕਪੂਰ
ਸਿੰਘ। ਤੁਹਾਡੇ ਜਿਤਨੇ ਵੀ ਸੋ ਕਾਲਡ ਮਹਾਂ ਪੁਰਸ਼ ਜਾਂ ਅਧਿਆਤਮਿਕ ਪੁਰਸ਼ ਹੋਏ ਹਨ ਉਹ ਸਾਰੇ ਵੀ ਦਸਮ
ਗ੍ਰੰਥੀ ਸਨ। ਤੁਹਾਡੇ ਸਾਰੇ ਪੁਜਾਰੀ ਅਥਵਾ ਅਖੌਤੀ ਜਥੇਦਾਰ ਵੀ ਦਸਮ ਗ੍ਰੰਥੀਏ ਹਨ ਅਤੇ ਉਹ ਤਾਂ ਇਹ
ਵੀ ਕਹਿੰਦੇ ਹਨ ਜੋ ਸਿੱਖਿਆ ਗੁਰੂ ਗ੍ਰੰਥ ਦੀ ਹੈ ਉਹੀ ਦਸਮ ਗ੍ਰੰਥ ਦੀ ਹੈ। ਇਸ ਕਰਕੇ ਸਿੱਖੋ ਤੁਸੀਂ
ਸਾਰੇ ਹੀ ਝੂਠੇ ਅਤੇ ਗੰਦੇ ਲੋਕ ਹੋ। ਕਿਉਂਕਿ ਤੁਸੀਂ ਝੂਠੇ ਅਤੇ ਗੰਦੇ ਗ੍ਰੰਥਾਂ ਨੂੰ ਗੁਰੂ ਸਾਹਿਬ
ਨਾਲ ਜੋੜ ਕੇ ਗੁਰੂਆਂ ਅਤੇ ਸਿੱਖੀ ਦੀ ਤੌਹੀਨ ਕਰ ਰਹੇ ਹੋ।
ਕੀ ਕੋਈ ਸੱਜਣ ਕਿਸੇ ਐਸੇ ਵਿਦਵਾਨ ਜਾਂ ਪ੍ਰਚਾਰਕ ਦਾ ਨਾਮ ਦੱਸ ਸਕਦਾ ਹੈ ਜਿਹੜਾ ਕਿ ਸਰਕਾਰ ਅਤੇ
ਭਿੰਡਰਾਂਵਾਲੇ ਸਾਧ ਦੋਹਾਂ ਨੂੰ ਗਲਤ ਕਹਿੰਦਾ ਹੋਵੇ। ਅਤੇ ਉਹ ਦਸਮ ਗ੍ਰੰਥ ਨੂੰ ਵੀ ਰੱਦ ਕਰਦਾ
ਹੋਵੇ। ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਕੁੱਝ ਕੁ ਨੂੰ ਛੱਡ ਕੇ ਸ਼ਾਇਦ ਹੀ ਕੋਈ ਹੋਵੇ। ਡਾ:
ਦਿਲਗੀਰ ਅਤੇ ਘੱਗਾ ਨੇ ਇਸ ਅਖੌਤੀ ਟਕਸਾਲ ਦੇ ਕੂੜ-ਕਬਾੜ ਵਿਰੁੱਧ ਬਹੁਤ ਕੁੱਝ ਲਿਖਿਆ ਹੈ ਪਰ
ਭਿੰਡਰਾਂਵਾਲੇ ਸਾਧ ਨੂੰ ਸਿੱਧੇ ਤੌਰ ਤੇ ਗਲਤ ਸ਼ਾਇਦ ਹੀ ਕਿਤੇ ਕਿਹਾ ਹੋਵੇ। ਕਈ ਪ੍ਰਚਾਰਕ ਐਸੇ ਹਨ
ਜਿਹੜੇ ਕਿ ਮਜਬੂਰੀ ਕਾਰਨ ਸੱਚ ਨਹੀਂ ਬੋਲ ਸਕਦੇ ਪਰ ਉਹ ਘੱਟੋ ਘੱਟ ਝੂਠ ਬੋਲ ਕੇ ਗੁਰਮਰਾਹ ਵੀ ਨਹੀਂ
ਕਰਦੇ।
ਸਿੱਖੋ ਮੈਂ ਤੁਹਾਡੇ ਬਾਰੇ ਕਾਫ ਕੁੱਝ ਲਿਖ ਦਿੱਤਾ ਹੈ ਹੁਣ ਤੁਸੀਂ ਜੋ ਮੇਰੇ ਬਾਰੇ ਲਿਖਣਾ ਹੈ ਲਿਖ
ਸਕਦੇ ਹੋ। ਮੈਂ ਗੁਰਬਾਣੀ ਗਿਆਨ ਤੋਂ ਬਿਨਾ ਹੋਰ ਕਿਸੇ ਕੂੜ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ
ਅਤੇ ਨਾ ਹੀ ਕੋਈ ਸੇਧ ਲੈਂਦਾ ਹਾਂ। ਮੈਨੂੰ ਤੁਹਾਡੇ ਕਿਸੇ ਅਖੌਤੀ ਜਥੇਦਾਰ ਜਾਂ ਕਿਸੇ ਤੁਹਾਡੇ ਕਹੇ
ਜਾਂਦੇ ਅਕਾਲ ਤਖ਼ਤ ਤੋਂ ਵੀ ਕੋਈ ਸੇਧ ਲੈਣ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਭਿੰਡਰਾਂਵਾਲੇ ਸਾਧ ਅਤੇ
ਹੋਰ ਕਿਸੇ ਵੀ ਸਾਧ ਨੂੰ ਕੋਈ ਮਹਾਨਤਾ ਨਹੀਂ ਦਿੰਦਾ। ਇਹਨਾ ਸਾਰਿਆਂ ਦੀ ਸੋਚ ਇਸਤਰੀ ਅਤੇ ਮਨੁੱਖਤਾ
ਵਿਰੋਧੀ ਹੈ ਅਤੇ ਇਹ ਸਾਰੇ ਹੀ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ/ਸਨ। ਤੁਸੀਂ ਸਾਰੇ ਝੂਠ ਬੋਲ-ਬੋਲ
ਕੇ ਜਿਤਨੇ ਮਰਜ਼ੀ ਮਹਾਨ ਬਣਾਈ ਜਾਓ ਪਰ ਸੱਚ ਨੇ ਸੱਚ ਹੀ ਰਹਿਣਾ ਹੈ। ਜੇ ਕਰ ਤੁਹਾਡੀ ਸਿੱਖੀ
ਇਨਸਾਨੀਅਤ ਤੋਂ ਗਿਰੇ ਹੋਏ ਝੂਠੇ ਸਾਧਾਂ ਅਤੇ ਬਿਪਰੀ ਸੋਚ ਵਾਲੇ ਗ੍ਰੰਥਾਂ ਤੇ ਹੀ ਟਿਕੀ ਹੋਈ ਹੈ
ਤਾਂ ਮੈਂ ਪਹਿਲਾਂ ਹੀ ਆਪਣੇ ਆਪ ਨੂੰ ਇਸ ਤੋਂ ਬਾਹਰ ਕੀਤਾ ਹੋਇਆ ਹੈ। ਇਹ ਔਫਰ ਮੈਂ ਤੁਹਾਨੂੰ ਕਈ
ਚਿਰ ਪਹਿਲਾਂ ਦੀ ਹੀ ਦਿੱਤੀ ਹੋਈ ਹੈ। ਜਦੋਂ ਤੁਹਾਡਾ ਜੀ ਕਰੇ ਤੁਸੀਂ ਮੈਨੂੰ ਆਪਣੇ ਇਸ ਝੂਠ ਬੋਲਣ
ਵਾਲੇ ਪੰਥ ਤੋਂ ਬਾਹਰ ਕੱਢ ਸਕਦੇ ਹੋ। ਗੁਰਬਾਣੀ ਦਾ ਗਿਆਨ ਸਮੁੱਚੀ ਮਨੁੱਖਤਾ ਲਈ ਹੈ। ਰੱਬੀ ਨਿਯਮ
ਸਾਰੀ ਮਨੁੱਖਤਾ ਉਪਰ ਇਕੋ ਜਿਹੇ ਲਾਗੂ ਹੁੰਦੇ ਹਨ। ਸਾਰੀ ਦੁਨੀਆ ਵਿੱਚ ਇਸ ਵੇਲੇ ਜੋ ਰਾਜਸੀ ਅਤੇ
ਧਾਰਮਿਕ ਕੱਟੜਵਾਦ ਦੀ ਹਨੇਰੀ ਝੁੱਲ ਰਹੀ ਹੈ, ਗੁਰਬਾਣੀ ਦਾ ਗਿਆਨ ਸਾਰੀ ਦੁਨੀਆ ਨੂੰ ਸਹੀ ਸੇਧ ਦੇਣ
ਦੇ ਸਮਰੱਥ ਹੈ। ਪਰ ਤੁਹਾਡੀ ਸਿੱਖਾਂ ਦੀ ਸੋਚ ਇਸ ਤੋਂ ਬਿੱਲਕੁੱਲ ਉਲਟੀ 180 ਡਿਗਰੀ ਵੱਲ ਜਾ ਰਹੀ
ਹੈ। ਧਰਮ ਦੇ ਨਾਮ ਤੇ ਝੂਠ ਬੋਲਣ ਵਾਲੇ ਸਿੱਖੋ ਤੁਹਾਨੂੰ ਇਹ ਮੁਬਾਰਕ ਹੋਵੇ। ਜੇ ਕਰ ਕਿਸੇ ਵਿੱਚ
ਸੱਚ ਬੋਲਣ ਦੀ ਹਿੰਮਤ ਹੈ ਤਾਂ ਉਹ ਆਪਣੇ ਵਿਚਾਰ ਥੱਲੇ ਦੇ ਸਕਦਾ ਹੈ ਜਾਂ ਮੇਰੀਆਂ ਕਹੀਆਂ ਗਈਆਂ
ਗੱਲਾਂ ਨੂੰ ਦਲੀਲ ਅਤੇ ਸਚਾਈ ਨਾਲ ਕੱਟ ਸਕਦਾ ਹੈ।
ਮੱਖਣ ਸਿੰਘ ਪੁਰੇਵਾਲ,
ਜੂਨ 11, 2017.
(ਨੋਟ:- ਇਸ ਲੇਖ ਨਾਲ
ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ
ਹੈ-ਸੰਪਾਦਕ)