ਸਲੋਕ ਮਃ ੧।।
ਵਿਸਮਾਦੁ ਨਾਦ ਵਿਸਮਾਦੁ ਵੇਦ।।
ਵਿਸਮਾਦੁ ਜੀਅ ਵਿਸਮਾਦੁ ਭੇਦ।।
ਵਿਸਮਾਦੁ ਰੂਪ ਵਿਸਮਾਦੁ ਰੰਗ।।
ਵਿਸਮਾਦੁ ਨਾਗੇ ਫਿਰਹਿ ਜੰਤ।।
ਵਿਸਮਾਦੁ ਪਉਣੁ ਵਿਸਮਾਦੁ ਪਾਣੀ।।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।।
ਵਿਸਮਾਦੁ ਸਾਦਿ ਲਗਹਿ ਪਰਾਣੀ।।
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ।।
ਵਿਸਮਾਦੁ ਭੁਖ ਵਿਸਮਾਦੁ ਭੋਗੁ।।
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ।।
ਵਿਸਮਾਦੁ ਉਝੜ ਵਿਸਮਾਦੁ ਰਾਹ।।
ਵਿਸਮਾਦੁ ਨੇੜੈ ਵਿਸਮਾਦੁ ਦੂਰਿ।।
ਵਿਸਮਾਦੁ ਦੇਖੈ ਹਾਜਰਾ ਹਜੂਰਿ।।
ਵੇਖਿ ਵਿਡਾਣੁ ਰਹਿਆ ਵਿਸਮਾਦੁ।।
ਨਾਨਕ ਬੁਝਣੁ ਪੂਰੈ ਭਾਗਿ।। ੧।।
ਪਦ ਅਰਥ:- ਵਿਸਮਾਦੁ – ਲੀਨ ਹੋ ਜਾਣਾ, ਸ਼ਾਂਤੀ, ਸ਼ਾਂਤ ਅਵੱਸਥਾ, ਮਸਤ।
ਨਾਦ – ਰਾਗ। ਵਿਸਮਾਦੁ ਵੇਦ – ਬ੍ਰਾਹਮਣੀਕਰਨ ਵੇਦਾਂ ਦੀ (ਅਗਿਆਨਤਾ) ਵਿੱਚ ਲੀਨ ਹੈ।
ਜੀਅ – ਜੀਵ ਭਾਵ ਮਨੁੱਖ। ਭੇਦ – ਭੁਲੇਖਾ, ਭੁਲੇਖੇ ਵਿੱਚ। ਵਿਸਮਾਦੁ ਭੇਦ –
ਭੁਲੇਖੇ ਵਿੱਚ ਵਿਸਮਾਦ। ਰੂਪ – ਨਾਟਕ (ਮ: ਕੋਸ਼)। ਰੰਗ – ਤਮਾਸ਼ਾ (ਮ: ਕੋਸ਼)।
ਨਾਗੇ – ਨੰਗੇ। ਫਿਰਹਿ - ਫਿਰਦੇ ਹਨ। ਜੰਤ – ਜੀਵ, ਮਨੁੱਖ। ਪਉਣੁ –
ਹਵਾ। ਪਾਣੀ – ਪਾਣੀ। ਅਗਨੀ – ਅੱਗ। ਖੇਡਹਿ ਵਿਡਾਣੀ – ਖੇਡ ਖੇਡਣੀ।
ਧਰਤੀ – ਧਰਤੀ। ਖਾਣੀ – ਖਚਤ। ਸਾਦਿ ਲਗਹਿ – ਸੁਆਦਾਂ ਨਾਲ ਜੁੜੇ। ਪਰਾਣੀ
– ਮਨੁੱਖ, ਜੀਵ। ਸੰਜੋਗੁ – ਜੁੜਿਆ, ਜੁੜਨਾ। ਵਿਜੋਗੁ – ਵਿਛੋੜਾ। ਭੁਖ –
ਭੁੱਖੇ ਰਹਿਣਾ, ਵਰਤ ਰੱਖਣਾ। ਭੋਗੁ – ਮਾਇਆ ਦੇ ਭੋਗ ਭੋਗਣੇ। ਸਿਫਤਿ – ਸਿਫ਼ਤ ਕਰਨਾ।
ਸਾਲਾਹ - ਉਸਤਤਿ ਕਰਨਾ। ਉਝੜ – ਉਜਾੜਾ, ਗਲਤ ਰਸਤਾ। ਰਾਹ – ਰਸਤਾ। ਨੇੜੈ
– ਨੇੜੇ। ਦੂਰਿ – ਦੂਰ। ਦੇਖੈ – ਦੇਖਣਾ। ਹਾਜਰਾ ਹਜੂਰਿ – ਹਮੇਸ਼ਾ ਨਾਲ
ਦੇਖਣਾ, ਕਿਤੇ ਸਤਵੇਂ ਅਸਮਾਨ `ਤੇ ਨਾ ਦੇਖਣਾ। ਵੇਖਿ – ਦੇਖਣ। ਵਿਡਾਣੁ – ਅਡੰਬਰ।
ਰਹਿਆ – ਰਹਿਆ ਹੈ। ਬੁਝਣੁ – ਬੁੱਝਦਾ ਹੈ, ਸਮਝਦਾ ਹੈ। ਪੂਰੇ ਭਾਗਿ –
ਪੂਰਨ ਭਾਗ।
ਅਰਥ:- ਹੇ ਭਾਈ! ਕਈ ਜੀਅ/ਮਨੁੱਖ ਵੇਦਾਂ ਦੇ ਨਾਟਕੀ ਤਮਾਸ਼ੇ ਦਾ ਰਾਗ
ਅਲਾਪਦੇ ਅਗਿਆਨਤਾ ਦੇ ਭੁਲੇਖੇ ਨੰਗੇ ਤੁਰੇ ਫਿਰਨ ਵਿੱਚ ਹੀ ਵਿਸਮਾਦ/ਮਸਤ ਹਨ। ਕਈ ਜੀਵ ਹਵਾ ਪਾਣੀ
ਨੂੰ ਪੂਜਣ ਅਤੇ ਅਗਨੀ ਨਾਲ ਆਪਣੇ ਤਨ ਨੂੰ ਤਪਾਉਣ ਦੀ ਖੇਡ ਖੇਡਣ ਵਿੱਚ ਹੀ ਵਿਸਮਾਦ, ਭਾਵ ਮਸਤ ਹਨ।
ਇਸ ਤਰ੍ਹਾਂ ਕਈ ਪ੍ਰਾਣੀ/ਜੀਵ ਧਰਤੀ ਨੂੰ ਪੂਜਣ ਦੇ ਸਾਦ ਦੇ ਖਚਤ ਹੋਣ ਵਿੱਚ ਹੀ ਮਸਤ ਹਨ। ਇਹ ਸਾਰੀ
ਮਸਤੀ/ਵਿਸਮਾਦ ਦਾ (ਅਡੰਬਰ) ਕੋਈ ਇਹ ਸਮਝ ਕੇ ਕਰਦਾ ਹੈ ਕਿ ਉਹ ਜੁੜਿਆ ਹੋਇਆ ਹੈ, ਕੋਈ ਇਹ ਸਮਝਦਾ
ਹੈ ਕਿ ਉਹ ਵਿਛੋੜੇ ਵਿੱਚ ਕਰਦਾ ਹੈ ਅਤੇ ਕੋਈ ਭੁੱਖੇ ਰਹਿਣ ਭਾਵ ਅੰਨ ਛੱਡਣ ਅਤੇ ਕੋਈ (ਪਦਾਰਥਾਂ)
ਨੂੰ ਭੋਗਣ ਦੇ (ਅਡੰਬਰ) ਕਰਨ ਵਿੱਚ ਮਸਤ ਹੈ। ਕਈ ਇਸ ਤਰ੍ਹਾਂ ਦੇ ਅੰਨ ਛੱਡ ਕੇ ਪਾਖੰਡ ਕਰਨ ਵਾਲਿਆਂ
ਅਤੇ ਕਈ ਪਦਾਰਥਾਂ ਦੇ ਭੋਗ ਭੋਗਣ ਵਾਲਿਆਂ ਦੀ ਸਿਫ਼ਤ ਸਲਾਹ ਕਰਨ ਵਿੱਚ ਮਸਤ ਹੋਏ ਗਲਤ ਰਾਹ ਪਏ ਹਨ।
(ਭਾਵ ਜੋ ਮਾਇਆਧਾਰੀ, ਅਵਤਾਰਵਾਦੀ, ਦੇਹਧਾਰੀ ਤਰ੍ਹਾਂ-ਤਰ੍ਹਾਂ ਦੇ) ਭੋਗ ਭੋਗਦੇ ਅਤੇ ਕੁੱਝ ਜੋ ਅੰਨ
ਛੱਡਣ ਦਾ ਪਾਖੰਡ ਕਰਦੇ ਹਨ, ਉਨ੍ਹਾਂ ਦੀ ਸਿਫ਼ਤ ਸਲਾਹ ਕਰਨ ਵਿੱਚ ਹੀ ਮਸਤ ਹਨ)। ਅਜਿਹੀ (ਅਗਿਆਨਤਾ)
ਦੀ ਮਸਤੀ ਵਿੱਚ ਕਦੀ ਉਸ ਨੂੰ ਨੇੜੇ ਅਤੇ ਕਦੀ ਦੂਰ ਸਮਝਦਾ ਹੈ। ਅਜਿਹੀ ਮਸਤੀ ਨੇੜੇ ਦੀ ਥਾਂ ਸੱਚ
ਤੋਂ ਦੂਰੀ ਬਣਾਉਂਦੀ ਹੈ।
ਹੇ ਭਾਈ! ਨਾਨਕ ਆਖਦਾ ਹੈ ਅਸਲ ਵਿਸਮਾਦ ਤਾਂ ਉਸ ਕਰਤੇ ਨੂੰ ਹਾਜਰਾ ਹਜ਼ੂਰ
ਦੇਖਣ/ਸਮਝਣ ਵਿੱਚ ਹੀ ਹੈ ਪਰ ਸੰਸਾਰ ਅਜਿਹੇ (ਕਰਮਕਾਂਡੀਆਂ) ਦੇ ਅਡੰਬਰ ਕਰਨ/ਦੇਖਣ ਵਿੱਚ ਹੀ ਪੂਰਨ
ਭਾਗ ਸਮਝਦਾ ਹੈ।
"ਨੇਰੈ ਨਾਹੀ ਦੂਰਿ ਨਿਜ ਆਤਮੈ ਰਹਿਆ ਭਰਪੂਿਰ।। ੩।। ਪੰਨਾ ੬੫੭।। "
ਮਃ ੧।।
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ
ਸਾਰੁ।।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ
ਵੀਚਾਰੁ।।
ਕੁਦਰਤਿ ਖਾਣਾ ਪੀਣਾ ਪੈਨੑਣੁ ਕੁਦਰਤਿ ਸਰਬ
ਪਿਆਰੁ।।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ
ਜਹਾਨ।।
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ
ਅਭਿਮਾਨੁ।।
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ
ਖਾਕੁ।।
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ
ਪਾਕੁ।।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।।
੨।।
ਪਦ ਅਰਥ:- ਕੁਦਰਤਿ – ਕਰਤੇ ਦੀ ਰਚਨਾ, ਸ੍ਰਿਸ਼ਟੀ,
ਵਿੱਚ ਵਰਤਦਾ ਵੇਖ ਰਿਹਾ ਹੈ ਅਤੇ
ਤੈਨੂੰ ਤੇਰੀ ਰਚਨਾ ਵਿੱਚੋਂ ਹੀ (ਬਗੈਰ, ਰੰਗ, ਨਸਲ, ਲਿੰਗ ਭੇਦ ਦੇ) ਤੱਕਦਾ ਹੈ ਅਤੇ (ਸਮੁੱਚੀ
ਮਾਨਵਤਾ ਨੂੰ ਬਗੈਰ ਰੰਗ, ਨਸਲ, ਲਿੰਗ ਆਧਾਰਤ) ਤੱਕਣ ਵਾਸਤੇ ਪ੍ਰੇਰਨਾ ਕਰਦਾ ਹੈ।
ਨੋਟ:- ਇੱਕ ਲਈ ਗਾਂ ਮਾਸ ਹੈ, ਦੂਜੇ ਲਈ ਮਾਂ ਹੈ, ਇੱਕ ਕਹਿੰਦਾ ਉਸ ਦੇ
ਵਿਸ਼ਵਾਸ ਅਨੁਸਾਰ ਮਾਰਿਆ ਜੀਵ ਉਸ ਲਈ ਹਲਾਲ ਹੈ, ਦੂਜੇ ਲਈ ਹਰਾਮ ਹੈ ਇਸ ਤਰ੍ਹਾਂ ਖਾਣ-ਪੀਣ ਆਧਾਰਤ
ਵੰਡੀਆਂ ਹਨ। ਕਈ ਪੁਸਤਕਾਂ ਔਰਤਾਂ ਨੂੰ ਨੀਵਾਂ ਦਰਸਾਉਂਦੀਆਂ ਹਨ। ਕਈ ਅਖੌਤੀ ਨਸਲਵਾਦ ਦੇ ਨਾਂਅ `ਤੇ
ਇੱਕ ਦੂਸਰੇ ਨੂੰ ਉੱਚਾ ਨੀਵਾਂ ਦਰਸਾਉਂਦੀਆਂ ਹਨ।
ਪਉੜੀ।।
ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ
ਸਿਧਾਇਆ।।
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ।।
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ
ਸਮਝਾਇਆ।।
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ।।
ਮਨਿ ਅੰਧੈ ਜਨਮੁ ਗਵਾਇਆ।। ੩।।
ਪਦ ਅਰਥ:- ਆਪੀਨੈੑ – ਮਨੁੱਖ ਆਪ ਹੀ। ਭੋਗ ਭੋਗਿ – ਭੋਗ
ਭੋਗ ਕੇ। ਹੋਇ – ਹੋਇਆ। (ਪ੍ਰਚਲਿਤ ਵਿਆਖਿਆ ਪ੍ਰਣਾਲੀਆਂ ਵਿੱਚ ਆਪੀਨੈ ਭੋਗ ਭੋਗ ਦੇ ਅਰਥ
ਰੱਬ ਨਾਲ ਜੋੜ ਕੇ ਕੀਤੇ ਜਾਂਦੇ ਹਨ ਜਦੋਂ ਕਿ ਬਾਣੀ ਅੰਦਰ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਕਰਤਾ ਕਦੇ
ਭੋਗ ਨਹੀਂ ਲਾਉਂਦਾ (ਦੇਦਾ ਰਹੇ ਨ ਚੂਕੈ ਭੋਗੁ।।)। ਭਸਮੜਿ – ਘਿਸੀ ਪਿਟੀ ਅਗਿਆਨਤਾ।
ਭਉਰੁ ਸਿਧਾਇਆ – ਚਲਾ ਜਾਂਦਾ ਹੈ, ਭੌਰ ਉੱਡ ਗਿਆ ਹੈ, ਸੰਸਾਰ ਤੋਂ ਤੁਰ ਜਾਂਦਾ ਹੈ। ਵਡਾ
ਹੋਆ – ਖਤਮ ਹੋ ਗਿਆ। ਦੁਨੀਦਾਰੁ - ਦੁਨੀਆਂ ਦੇ ਲੋਕਾਂ ਦੇ। ਗਲਿ – ਗਲ਼।
ਸੰਗਲੁ –ਅਗਿਆਨਤਾ ਦਾ ਸੰਗਲ। ਘਤਿ – ਪਾਉਣਾ। ਘਤਿ ਚਲਾਇਆ – ਪਾ ਜਾਣਾ।
ਅਗੈ ਕਰਣੀ ਕੀਰਤਿ – ਅੱਗੇ ਮਰਨ ਤੋਂ ਬਾਅਦ ਕਰਣੀ ਅਤੇ ਕੀਰਤਿ। ਵਾਚੀਐ – ਵਾਚੀ ਜਾਂਦੀ
ਹੈ। ਬਹਿ – ਬਹਿ ਕੇ, ਟਿਕਣ, ਟਿਕ ਕੇ। ਬਹਿ ਲੇਖਾ – ਮਰਨ ਤੋਂ ਬਾਅਦ ਹੋਣ ਵਾਲੇ
ਲੇਖੇ ਵਾਲੀ ਵਿਚਾਰਧਾਰਾ ਉੱਪਰ ਟਿਕ ਕੇ। ਬਹਿ – ਟਿਕ ਕੇ। ਥਾਉ – ਇੱਥੇ ਮੌਜੂਦਾ
ਸਮੇਂ। ਨ – ਨਹੀਂ। ਹੋਵੀ – ਹੋਈ। ਪਉਦੀਈ – ਪੁੱਛ ਪੜਤਾਲ ਹੋਣੀ, ਪੁੱਛ
ਪੜਤਾਲ ਕਰਨੀ। ਹੁਣਿ – ਮੌਜੂਦਾ ਸਮੇਂ। ਕਿਆ ਰੁਆਇਆ – ਰੋਣਾ ਕਿਸ ਅਰਥ ਹੋਇਆ, ਰੋਣ
ਦਾ ਕੀ ਅਰਥ ਹੋਇਆ? ਮਨਿ – ਮੰਨ ਕੇ, ਮੰਨ ਕਰ ਕੇ। ਅੰਧੈ – ਅੰਧ ਵਿਸ਼ਵਾਸ ਅਗਿਆਨ
ਨੂੰ। ਜਨਮੁ – ਜੀਵਨ। ਗਵਾਇਆ – ਗਵਾ ਜਾਂਦੇ ਬਰਬਾਦ ਕਰ ਜਾਂਦੇ ਹਨ।
ਅਰਥ:- ਮਨੁੱਖ ਆਪ ਹੀ ਭਸਮੜਿ/ਘਿਸੀ ਪਿਟੀ ਅਗਿਆਨਤਾ ਦੇ ਭੋਗ ਭੋਗਦਾ
ਹੋਇਆ ਤੁਰ ਜਾਂਦਾ ਹੈ। ਜਿਸ ਅਗਿਆਨਤਾ ਵਿੱਚ ਆਪ ਖਤਮ ਹੋ ਕੇ ਤੁਰ ਜਾਂਦਾ ਹੈ, ਉਸੇ ਅਗਿਆਨਤਾ ਦਾ
ਸੰਗਲ ਅੱਗੇ ਦੁਨੀਆ ਦੇ ਗਲ਼ ਪਾ ਜਾਂਦਾ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਉੱਪਰ ਟਿਕਣ ਵਾਲਿਆਂ ਵੱਲੋਂ
ਹੋਰਨਾਂ ਨੂੰ ਵੀ ਇਹ ਸਮਝਾਇਆ ਜਾਂਦਾ ਹੈ ਕਿ ਅੱਗੇ ਭਾਵ ਮਰਨ ਤੋਂ ਬਾਅਦ ਕਰਣੀ ਅਤੇ ਕੀਰਤ (ਭਾਵ ਜਿਸ
ਤਰ੍ਹਾਂ ਦੀ ਕੋਈ ਕਿਰਤ/ਕਰਤੂਤ ਕਰਦਾ ਹੈ ਉਸ) ਦੇ ਆਧਾਰਤ ਲੇਖਾ-ਜੋਖਾ ਹੁੰਦਾ ਹੈ। ਹੇ ਭਾਈ! ਜੇਕਰ
ਲੇਖਾ-ਜੋਖਾ ਅੱਗੇ ਭਾਵ ਮਰਨ ਤੋਂ ਬਾਅਦ ਹੀ ਹੋਣਾ ਹੈ ਤਾਂ ਇਸ ਥਾਉਂ ਭਾਵ ਮੌਜੂਦਾ ਸਮੇਂ ਜਿਹੜੇ ਹੁਣ
(ਲੇਖੇ-ਜੋਖੇ ਭਾਵ ਇਨਸਾਫ) ਲਈ ਰੋਂਦੇ ਫਿਰਦੇ ਹਨ, ਜਿਨ੍ਹਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ,
ਜਿਨ੍ਹਾਂ ਨੂੰ ਹੁਣ ਇਨਸਾਫ ਨਹੀਂ ਮਿਲਦਾ ਤਾਂ ਫਿਰ ਉਨ੍ਹਾਂ ਦੇ ਰੋਣ ਕੀ ਅਰਥ ਹੋਇਆ? ਇਸ ਵਾਸਤੇ
ਅਜਿਹੇ ਲੋਕਾਂ ਦੇ ਪਿੱਛੇ ਲੱਗ ਕੇ ਮਰਨ ਤੋਂ ਬਾਅਦ ਹੋਣ ਵਾਲੇ ਲੇਖੇ-ਜੋਖੇ ਦੇ ਅੰਧ ਵਿਸ਼ਵਾਸ ਨੂੰ
ਮੰਨ ਕੇ ਆਪਣਾ ਜੀਵਨ ਗਵਾ ਜਾਂਦੇ ਹਨ।
ਨੋਟ:- ਭਾਵ ਜੇਕਰ ਮਰਨ ਤੋਂ ਬਾਅਦ ਹੀ ਲੇਖਾ-ਜੋਖਾ ਹੋਣਾ ਹੈ ਤਾਂ ਫਿਰ
ਜਿਨ੍ਹਾਂ ਨਾਲ ਜੀਉਂਦੇ ਜੀਅ ਬੇਇਨਸਾਫੀ ਹੋ ਰਹੀ ਹੈ, ਉਨ੍ਹਾਂ ਦੇ ਇਨਸਾਫ ਮੰਗਣ ਦੀ ਕੋਈ ਤੁਕ ਹੀ
ਨਹੀਂ ਰਹਿ ਜਾਂਦੀ। ਇਸ ਕਰ ਕੇ ਨਾਨਕ ਪਾਤਸ਼ਾਹ ਸਮਝਾ ਰਹੇ ਹਨ ਮਰਨ ਤੋਂ ਬਾਅਦ ਕੋਈ ਲੇਖਾ-ਜੋਖਾ ਨਹੀਂ
ਹੋਣਾ ਇਹ ਇੱਕ ਸ਼ਾਤਰ ਦਿਮਾਗ ਲੋਕਾਂ ਵੱਲੋਂ ਮਾਨਵਤਾ ਨਾਲ ਛਲ ਹੈ ਕਿ ਲੇਖਾ-ਜੋਖਾ ਮਰਨ ਤੋਂ ਬਾਅਦ
ਹੋਣਾ ਹੈ। ਇਸ ਪਉੜੀ ਨੂੰ ਪ੍ਰਚਲਿਤ ਵਿਆਖਿਆ ਪ੍ਰਣਾਲੀ ਵੱਲੋਂ ਪਉੜੀ ਨੰ: ।। ੨।। ਲਿਖਿ ਨਾਵੈ
ਧਰਮੁ ਬਹਾਲਿਆ।। ਨਾਲ ਜੋੜ ਕੇ ਅਖੌਤੀ ਧਰਮ ਰਾਜ ਵੀ ਮੰਨ ਲਿਆ ਜਾਂਦਾ ਹੈ। ਜੋ ਗੁਰਮਤਿ ਸਿਧਾਂਤ
ਨਾਲ ਅਨਿਆਇ ਹੈ।