ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਵਲੋਂ ਭੁਗਤ ਗਿਆਨ ਲਈ ਦਇਆ ਭੰਡਾਰਨ।
ਰਾਮ ਸਿੰਘ, ਗ੍ਰੇਵਜ਼ੈਂਡ
ਗੁਰੂ ਨਾਨਕ ਸਾਹਿਬ ਨੇ ਅਸਲੀ
‘ਧਰਮ` ਦਇਆ ਦਾ ਪੁੱਤ ਕਰਕੇ ਬਿਆਨਿਆ ਹੈ। ਕਿਉਂ ਭਲਾ? ਕਿਉਂਕਿ ਗੁਰੂ ਸਾਹਿਬ ਨੇ ਪ੍ਰਚੱਲਤ ਧਰਮਾਂ
ਵਿੱਚ ਦਇਆ ਦੀ ਥਾਂ ਧਰਮ ਦੇ ਨਾਂ ਤੇ ਜਾਨਵਰਾਂ ਤੋਂ ਲੈ ਕੇ ਬੰਦਿਆਂ ਦੀਆਂ ਕੁਰਬਾਨੀਆਂ ਅਤੇ ਬਲੀਆਂ
ਦਿਤੀਆਂ ਜਾ ਰਹੀਆਂ ਦੇਖੀਆਂ ਸਨ। ਬਲੀਆਂ ਭੀ ਸਿਰਫ ਆਪਣੇ ਸਵਾਰਥ ਲਈ। ਇਸ ਦੇ ਨਾਲ ਚਲਾਕ ਧਾਰਮਿਕ
ਠੇਕੇਦਾਰਾਂ ਵਲੋਂ, ‘ਮਨ` ਤੇ ਕਾਬੂ ਪਾਉਣ ਦੀ ਥਾਂ, ਜੋ ਧਰਮ ਦਾ ਅਸਲੀ ਵਿਸ਼ਾ ਹੈ, ਆਪਣਾ ਹਲਵਾ ਮੰਡਾ
ਚਲਾਉਣ ਲਈ ਕੁੱਛ ਖਾਸ ਦਿਨਾਂ ਦੀ ਮਹੱਤਤਾ ਅਤੇ ਉਨ੍ਹਾਂ ਦਿਨਾਂ ਵਿੱਚ ਕੁੱਛ ਕੰਮ ਕਾਰ ਕਰਨੇ ਜਾ ਨਾਂ
ਕਰਨੇ ਵਹਿਮਾਂ ਭਰਮਾਂ ਤੇ ਪਾਪ ਪੁੰਨ ਨਾਲ ਜੋੜੀ ਗਈ। ਇਸ ਕਾਰਜ ਵਿੱਚ ਐਸੇ ਧਰਮੀ ਲੋਕਾਂ ਦੇ ਸਹਾਇਕ
ਹੁਕਮਰਾਨ ਤੱਕ ਭੀ ਸਨ। ਇਹ ਆਮ ਲੋਕਾਂ ਪ੍ਰਤਿ ਅਧਰਮੀ ਵਰਤਾਰਾ ਦੇਖ ਕੇ ਗੁਰੂ ਨਾਨਕ ਜੋਤਿ ਨੇ ਆਮ
ਲੋਕਾਂ ਤੋਂ ਲੈ ਕੇ ਧਾਰਮਿਕ ਠੇਕੇਦਾਰਾਂ ਤੇ ਹੁਕਮਰਾਨਾਂ ਨੂੰ ਅਸਲੀ ਧਰਮ ਤੋਂ ਹੀ ਨਹੀਂ, ਸੁਚੱਜਾ
ਸਮਾਜਿਕ, ਆਰਥਿਕ, ਰਾਜਨੀਤਕ ਆਦਿ ਜੀਵਨ ਜੀਉਣ ਬਾਰੇ ਜਾਣੂੰ ਕਰਵਾਉਣ ਲਈ ਜੋ ਦਸਾਂ ਜਾਮਿਆਂ ਰਾਹੀਂ
ਬਹੁ ਪੱਖੀ ਗਿਆਨ ਵੰਡ ਕੇ ਕੀਤਾ ਉਹ ਇਸ ਲੇਖ ਦਾ ਵਿਸ਼ਾ ਹੈ।
ਗੁਰੂ ਨਾਨਕ ਸਾਹਿਬ ਦੇ ਘਰ ਸੱਭ ਤੋਂ ਬੜੀ ਭੁਗਤ ਨਾਮ ਅਤੇ ਜੀਵਨ ਜੀਉਣ ਦਾ ਬਹੁ-ਪੱਖੀ ਅਸਲੀ ਗਿਆਨ
ਹੈ ਜਿੱਸ ਤੋਂ ਕਿ ਧਾਰਮਿਕ ਆਗੂਆਂ ਨੇ ਬੜੇ ਸਮੇਂ ਤੋਂ ਲੋਕਾਂ ਨੂੰ ਜਾਣ ਬੁੱਝ ਕੇ ਵਾਂਝੇ ਰੱਖਿਆ
ਹੋਇਆ ਸੀ। ਕਿਉਂ ਭਲਾ? ਇੱਕ ਇਹ ਕਿ ਧਾਰਮਿਕ ਠੇਕੇਦਾਰ ਆਪਣੇ ਆਪ ਨੂੰ ਸੱਭ ਤੋਂ ਉੱਤਮ ਤੇ ਉੱਚੇ
ਸਮਝਦੇ ਹੋਏ ਇਹ ਸਮਝੀ ਬੈਠੇ ਸਨ ਕਿ ਉਨ੍ਹਾਂ ਨਾਲੋਂ, ਉਨ੍ਹਾਂ ਵਲੋਂ ਮਿੱਥੇ, ਅਖੌਤੀ ਨੀਵੇਂ ਲੋਕ,
ਭਾਵ ਕਿਰਤੀ ਲੋਕ ਰੱਬ ਜੀ ਦੀ ਭਗਤੀ ਕਰਨ ਦਾ ਹੱਕ ਨਹੀਂ ਰੱਖਦੇ। ਦੂਸਰੇ ਹਾਕਮਾਂ ਨਾਲ ਮਿਲ ਕੇ
ਧਾਰਮਿਕ ਲੋਕ, ਲੋਕਾਂ ਨੂੰ ਇਹ ਨਹੀਂ ਜਾਨਣ ਦੇਣਾ ਚਾਹੁੰਦੇ ਸਨ ਕਿ ਸੱਭ ਲੋਕਾਂ ਦੇ ਸਮਾਜਿਕ,
ਆਰਥਿਕ, ਰਾਜਨੀਤਕ ਆਦਿ ਹੱਕ ਬਰਾਬਰ ਦੇ ਹਨ। ਇਸ ਤਰ੍ਹਾਂ ਅਗਿਆਨੀ ਅਤੇ ਇੱਕ ਤਰ੍ਹਾਂ ਦੇ ਗੁਲਾਮ ਰੱਖ
ਕੇ ਉਹ ਬੜੇ ਸਮੇਂ ਤੋਂ ਆਪਣੇ ਆਪ ਨੂੰ ਲੋਕਾਂ ਵਲੋਂ ਕਿਸੇ ਤਰ੍ਹਾਂ ਦੇ ਵਿਧਰੋਹ ਤੋਂ ਸੁਰਖਰੂ ਸਮਝ
ਕੇ ਆਪ ਹਰ ਤਰ੍ਹਾਂ ਆਨੰਦ ਮਾਣਦੇ ਆ ਰਹੇ ਸਨ। ਇਹ ਸੱਭ ਕੁੱਛ ਦੇਖ ਕੇ ਹੀ ਗੁਰੂ ਸਾਹਿਬ ਨੂੰ ਇਹ
ਕਹਿਣਾ ਪਿਆ ਸੀ ਕਿ ਧਾਰਮਿਕ ਲੋਕ ਧਾਰਮਿਕ ਬੁਰਕਾ ਪਹਿਨੇ ‘ਹੱਥਾਂ ਵਿੱਚ ਛੁਰੀ ਫੜੀ ਉਜਾੜੇ ਦੇ
ਬੰਨ੍ਹ ਹਨ`, ਹਾਕਮ ਲੋਕ ‘ਪਰਾਏ ਹੱਕਾਂ ਤੇ ਛਾਪਾ ਮਾਰਦੇ ਹੋਏ ਕਸਾਈ ਹਨ`, ਅਤੇ ‘ਰਈਅਤ ਗਿਆਨ
ਵਿਹੂਣੀ` ਹੈ।
ਅੱਜ ਭੀ ਧਰਮ ਦੇ ਠੇਕੇਦਾਰਾਂ ਅਤੇ ਹੁਕਮਰਾਨਾਂ ਨੇ ਰਲ ਕੇ ਉਸੇ ਤਰ੍ਹਾਂ ਦੀ ਹਾਲਤ ਨਾਲੋਂ ਭੀ ਭੈੜੀ
ਹਾਲਤ ਇਹ ਸਮਝ ਕੇ ਬਣਾ ਦਿੱਤੀ ਹੈ ਕਿ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਕੀ, ਰਈਅਤ ਗੁਰੂ
ਸਾਹਿਬਾਨ ਦੇ ਬਖਸ਼ੇ ਗਿਆਨ ਦੇ ਹੁੰਦਿਆਂ, ਗਿਆਨ ਵਿਹੂਣੀ ਰਹਿ ਕੇ ਹਰ ਤਰ੍ਹਾਂ ਦੇ ਅਤਿ ਦੇ ਜ਼ੁਲਮ,
ਬੇਇਨਸਾਫੀ ਆਦਿ ਦੇ ਵਤੀਰੇ ਨੂੰ ਸਹਾਰਦੀ ਰਹੇਗੀ ਤੇ ਇਨ੍ਹਾਂ ਨੂੰ ਮਨ ਮਰਜ਼ੀ ਦੇ ਘੁਟਾਲੇ ਅਤੇ ਐਸ਼
ਕਰਦੇ ਰਹਿਣ ਦੇਣਗੇ? ਗੁਰੂ ਸਾਹਿਬ ਦੀ ਐਸੀ ਸਰਬੱਤ ਦੇ ਭਲੇ ਦੀ ਕ੍ਰਾਂਤੀਕਾਰੀ ਸੋਚ ਤੇ ਪੂਰੇ ਉਤਰਨ
ਵਾਲੇ ਕਾਫੀ ਵਿਚਾਰ ਜਿਨ੍ਹਾਂ ਨੇ ਸਾਹ ਹੁਟੇ ਵਾਤਾਵਰਨ ਵਿੱਚ ਅਸਲੀ ਗਿਆਨ ਦੀ ਹਵਾ ਰੁਮਕਾਈ ਹੋਈ ਸੀ,
ਸਤਿਕਾਰ ਯੋਗ ਭਗਤ ਸਾਹਿਬਾਨ ਸ੍ਰੀ ਕਬੀਰ ਜੀ, ਸ੍ਰੀ ਨਾਮਦੇਵ ਜੀ ਅਤੇ ਸ੍ਰੀ ਰਵਿਦਾਸ ਜੀ ਪਹਿਲਾਂ ਦੇ
ਚੁੱਕੇ ਸਨ। ਪਰ ਉਨ੍ਹਾਂ ਦੇ ਐਸੇ ਦੁਰਲੱਭ ਵਿਚਾਰ ਆਮ ਲੋਕਾਂ ਤੱਕ ਪਹੁੰਚਾਏ ਨਹੀਂ ਗਏ ਸਨ। ਇਸ ਕਰਕੇ
ਧਾਰਮਿਕ ਠੇਕੇਦਾਰਾਂ ਤੇ ਹਾਕਮ ਸ਼੍ਰੇਣੀ ਵਿਰੁੱਧ ਆਮ ਲੋਕਾਂ ਵਲੋਂ ਆਪਣੇ ਨਾਲ ਹੋ ਰਹੇ ਜ਼ੁਲਮ, ਜਬਰ,
ਬੇਇਨਸਾਫੀ ਆਦਿ ਲਈ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ ਸੀ।
ਗੁਰੂ ਸਾਹਿਬ ਨੇ ਗਿਆਨ ਦੀ ਰੁਮਕਾਈ ਹਵਾ ਨੂੰ ‘ਗਿਆਨ ਦੀ ਆਂਧੀ` ਵਿੱਚ ਬਦਲਣ ਲਈ ਭਗਤ ਸਾਹਿਬਾਨ ਦੀ
ਪਵਿੱਤਰ, ਕ੍ਰਾਂਤੀਕਾਰੀ ਤੇ ਅਨਮੋਲ ਬਾਣੀ ਇੱਕ ਤਾਂ ਇਸ ਲਈ ਇਕੱਤਰ ਕੀਤੀ ਸੀ ਕਿ ਉਹ ਕਿਤੇ ਪਰਦੇ
ਪਿੱਛੇ ਛੁਪੀ ਹੀ ਨਾ ਰਹਿ ਜਾਏ ਤੇ ਦੂਸਰੇ ਆਪਣੀ ਕ੍ਰਾਂਤੀਕਾਰੀ ਬਾਣੀ ਦੇ ਨਾਲ ਭਗਤ ਸਾਹਿਬਾਨ ਦੀ
ਬਾਣੀ ਇੱਕ ਥਾਂ ਸੰਪਾਦਿਕ ਕਰਕੇ ਇੱਕ ਮੁੱਠ ਹੋ ਕੇ ਚਲਾਕ ਬਿੱਪਰ ਅਤੇ ਜ਼ਾਲਮ ਹੁਕਮਰਾਨ ਵਿਰੁੱਧ ਇੱਕ
ਜ਼ਬਰਦਸਤ ਲਹਿਰ ਚਲਾ ਕੇ ਇੱਕ ਅਣਖ ਨਾਲ ਜੀਉਣ ਅਤੇ ਸਰਬੱਤ ਦੇ ਭਲੇ ਵਾਲਾ ਰਾਜ ਦੇਣ ਵਾਲਾ ਆਜ਼ਾਦ
ਨਿਰਮਲ ਪੰਥ ਪ੍ਰਗਟ ਕੀਤਾ ਜਾਵੇ। ਗੁਰੂ ਸੋਚ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜੋ ਇੱਕ ਲੋਕ
ਲਹਿਰ ਦਾ ਰੂਪ ਧਾਰਦੀ ਗਈ। ਚਲਾਕ ਬਿੱਪਰ ਲਈ ਇਹ ਅਸਹਿ ਸੀ। ਉਸ ਨੇ ਭਗਤ ਸਾਹਿਬਾਨ ਨੂੰ ਇਸ ਲਹਿਰ
ਨਾਲੋਂ ਨਖੇੜਨ ਲਈ ਭਗਤ ਸਾਹਿਬਾਨ ਵਲੋਂ ਬਿੱਪਰ ਸੋਚ ਵਿਰੁੱਧ ਕਹੇ ਬਚਨਾਂ ਦੇ ਬਾਵਜੂਦ ਉਨ੍ਹਾਂ ਨੂੰ
ਸਦਾ ਲਈ ਆਪਣੀ ਬੁੱਕਲ ਵਿੱਚ ਰੱਖਣ ਲਈ ਭਗਤ ਸਾਹਿਬਾਨ ਦੀਆਂ ਮੂਰਤੀਆਂ ਨੰਗੇ ਸਿਰ, ਮੱਥੇ ਤਿਲਕ, ਗਲ
ਵਿੱਚ ਜਨੇਊ ਤੇ ਮਾਲਾ ਪਾ ਕੇ ਬਣਾ ਕੇ ਪ੍ਰਚੱਲਤ ਕਰ ਦਿੱਤੀਆਂ। ਜਦ ਕਿ ਭਗਤ ਸਾਹਿਬਾਨ ਸਿਰ ਤੇ ਪੱਗ
ਬੰਨ੍ਹਦੇ ਸਨ ਤੇ ਬਿੱਪਰ ਵਲੋਂ ਹੀ ਉਨ੍ਹਾਂ ਨੂੰ ਜਨੇਊ ਪਾਉਣ ਦੀ ਮਨਾਹੀ ਸੀ। ਮਾਲਾ ਸੰਬੰਧੀ ਭਗਤ
ਸਾਹਿਬਾਨ ‘ਜੀਭ` ਹੀ ਪ੍ਰਮਾਤਮਾ ਦਾ ਨਾਮ ਜਪਣ ਲਈ ਮਾਲਾ ਆਖਦੇ ਹਨ। ਭਗਤ ਸਾਹਿਬਾਨ ਵਲੋਂ ਬਿੱਪਰ
ਵਿਰੁੱਧ ਕਹੇ ਬੜੇ ਦਲੇਰੀ ਭਰੇ ਅਨਮੋਲ ਬਚਨ ਬਿੱਪਰ ਦੇ ਮਨ ਨੂੰ ਟੁੰਬਣ ਵਾਲੇ ਖਾਸ ਮਹੱਤਤਾ ਰੱਖਦੇ
ਹਨ। ਸ੍ਰੀ ਕਬੀਰ ਜੀ ਵਲੋਂ ਬਿੱਪਰ ਤੋਂ ਇਹ ਪੁੱਛਣਾ, ‘ਕੀ ਤੇਰੇ ਜੰਮਣ ਦਾ ਰਾਹ ਕੋਈ ਹੋਰ ਹੈ ਤੇ ਜੇ
ਮੇਰੇ ਜਿਸਮ ਵਿੱਚ ਖੂਨ ਹੈ ਤਾਂ ਕੀ ਤੇਰੇ ਜਿਸਮ ਵਿੱਚ ਦੁੱਧ ਹੈ`? ਇਹ ਬੜਾ ਆਜ਼ਾਦਾਨਾ ਤੇ ਦਲੇਰੀ
ਭਰਿਆ ਸਵਾਲ ਹੈ। ਇੱਕ ਹੋਰ ਖਾਸ ਗੱਲ ਜੋ ਕਬੀਰ ਜੀ ਨੇ ਕਹੀ ਤੇ ਜੋ ਗੁਰੂ ਨਾਨਕ ਸਾਹਿਬ ਨੂੰ ਜ਼ਿਆਦਾ
ਭਾਈ ਉਹ ਸੀ ‘ਜੋ ਪੰਡਤਿ ਤੇ ਮੁੱਲਾਂ ਨੇ ਲਿਖਿਆ ਹੈ ਉੱਸ ਨੂੰ ਅਸੀਂ ਨਹੀਂ ਮੰਨਦੇ ਤੇ ਇਨ੍ਹਾਂ
ਦੋਹਾਂ (ਪੰਡਤਿ ਤੇ ਮੁੱਲਾਂ) ਨੂੰ ਰੱਦ ਕਰਦੇ ਹਾਂ`। ਤੇ ਨਾਲ ਹੀ ਐਸੀ ਧਰਮੀ ਸੋਚ ਤੇ ਪਹਿਰਾ ਦੇਣ
ਵਾਲਿਆਂ ਲਈ ‘ਪੁਰਜਾ ਪੁਰਜਾ ਕੱਟ ਮਰਨ ਤੇ ਜੀਵਨ ਦੇ ਰਣ-ਖੇਤਰ ਵਿੱਚ ਸਨਮੁੱਖ ਹੋ ਕੇ ਜੂਝਣ ਲਈ ਤਿਆਰ
ਰਹਿਣ ਲਈ ਵੰਗਾਰ ਪਾਈ ਹੈ`। (ਗੁਰੂ ਨਾਨਕ ਸਾਹਿਬ ਵਲੋਂ ਚਲਾਇਆ ਨਿਰਮਲ ਪੰਥ ਹੈ ਹੀ ਹਿੰਦੂਤਵੀ ਅਤੇ
ਕਿਸੇ ਹੋਰ ਸੋਚ ਤੋਂ ਬਿਲਕੁੱਲ ਨਿਆਰਾ, ਜਿੱਸ ਤੇ ‘ਨਾ ਹਮ ਹਿੰਦੂ ਨਾ ਮੁਸਲਮਾਨ` ਕਹਿ ਕੇ ਅਤੇ ਦਸਮ
ਪਿਤਾ ਵਲੋਂ ‘ਅਕਾਲ ਪੁਰਖ ਦੀ ਆਗਿਆ ਤੇ ਪ੍ਰਮਾਤਮਾ ਦੀ ਮੌਜ ਨਾਲ ਚਲਾਇਆ ਪੰਥ` ਐਲਾਨ ਕਰਕੇ ਮੁਹਰ ਲਾ
ਦਿੱਤੀ, ਭਾਵੇਂ ਇਹ ਤੰਗ ਤੇ ਸੌੜੀ ਸੋਚ ਦੇ ਮਾਲਿਕ ਹਿੰਦੂਤਵੀ ਭੱਦਰਪੁਰਸ਼ ਸਿੱਖਾਂ ਨੂੰ ਹਿੰਦੂ ਕਹੀ
ਜਾਣ)। ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਧੱਕੇ ਮਾਰਨ ਵਾਲਿਆਂ ਨੂੰ ਤਾਂ ਰੱਬ ਜੀ ਨਾ ਮਿਲੇ ਪਰ
ਦਿਲੋਂ ਰੱਬ ਜੀ ਨਾਲ ਪ੍ਰੇਮ ਕਰਨ ਵਾਲੇ ਨਾਮਦੇਵ ਜੀ ਨੇ ਤਾਂ ਮੰਦਰ ਦੇ ਪਿਛਵਾੜੇ ਬੈਠ ਕੇ ਰੱਬ ਜੀ
ਨੂੰ ਪਾ ਲਿਆ। ਭਗਤ ਰਵਿਦਾਸ ਜੀ ਨੇ ਬਿੱਪਰ ਨੂੰ ‘ਬੜੀ ਕੁੱਲ ਵਾਲਾ, ਬੜਾ ਚਤੁਰ, ਵਿਦਵਾਨ ਆਦਿ ਕਹਿ
ਕੇ ਹੰਕਾਰੀ ਤੇ ਰੱਬੀ ਯਾਦ ਤੋਂ ਕੋਰਾ ਹੀ ਦੱਸਿਆ, ਜਦ ਕਿ ਆਪ ਭਗਤ ਜੀ ‘ਤੋਹੀ ਮੋਹੀ ਮੋਹੀ ਤੋਹੀ`
ਭਾਵ ਰੱਬ ਜੀ ਨਾਲ ਇੱਕ ਮਿੱਕ ਹੋ ਕੇ ‘ਬੇਗਮ ਪੁਰਾ` ਦੇ ਵਾਸੀ ਬਣ ਗਏ, ਅਤੇ ਆਪਣੇ ਚਰਨਾਂ ਤੇ ਬਿੱਪਰ
ਨੂੰ ਡੰਡੌਤ ਕਰਨ ਲਈ ਮਜਬੂਰ ਕਰ ਦਿੱਤਾ, ਜੋ ਬਿੱਪਰ ਲਈ ਬੜੀ ਹੇਠੀ ਦਾ ਕਾਰਨ ਸੀ। ਇਸ ਨਾਲ ਇੱਕ ਖਾਸ
ਇਸ਼ਾਰਾ ਭੀ ਕਰ ਦਿੱਤਾ ਕਿ ਸੱਭ ਲਈ ਦੁਨਿਆਵੀ ਤੌਰ ਤੇ ਕਿਸੇ ਤਰ੍ਹਾਂ ਦੇ ਡਰ ਆਦਿ ਤੋਂ ਬਿਨਾਂ,
ਸਾਂਝਾ ਇਨਸਾਫ ਭਰਿਆ ‘ਬੇਗਮ ਪੁਰਾ` ਰਾਜ ਹੋਣਾ ਚਾਹੀਦਾ ਹੈ।
ਚਲਾਕ, ਈਰਖਾਲੂ, ਹੰਕਾਰੀ ਅਤੇ ਬਗਲ ਵਿੱਚ ਛੁਰੀ ਲਈ ਬਿੱਪਰ ਨੇ ਗੁਲਾਮ ਹੁੰਦੇ ਹੋਏ ਨੇ ਭੀ ਭਗਤ
ਸਾਹਿਬਾਨ ਵਲੋਂ ਆਪਣੀ ਹੋਈ ਹੇਠੀ ਲਈ ਵੇਲੇ ਦੇ ਹਾਕਮਾਂ ਰਾਹੀਂ ਇਨ੍ਹਾਂ ਭਗਤ ਸਾਹਿਬਾਨ ਨੂੰ ਵੱਧ
ਤੋਂ ਵੱਧ ਕਸ਼ਟ ਤੇ ਤਸੀਹੇ ਦਵਾਏ। ਜਿਵੇਂ ਕਬੀਰ ਜੀ ਨੂੰ ਕੱਪੜੇ ਵਿੱਚ ਬੰਨ੍ਹ ਕੇ ਹਾਥੀ ਅੱਗੇ
ਸੁੱਟਣਾ ਤੇ ਸੰਗਲਾਂ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟਣਾ, ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ
ਸੁੱਟਣਾ ਤੇ ਮੁਈ ਗਊ ਨੂੰ ਜੀਂਦੀ ਕਰਨ ਲਈ ਮਜਬੂਰ ਕਰਨਾ ਅਤੇ ਭਗਤ ਰਵਿਦਾਸ ਜੀ ਨੂੰ ਆਪਣੀ ਛਾਤੀ
ਵਿੱਚ ਜਨੇਊ ਦਿਖਾਉਣ ਲਈ ਉਨ੍ਹਾਂ ਦੀ ਛਾਤੀ ਚੀਰ ਕੇ ਸ਼ਹੀਦ ਕਰਨਾ (ਹਵਾਲਾ ਡਾ. ਉਦੋਕੇ ‘ਜਸ ਟੈਲੀ`
ਤੇ ਸ੍ਰੀ ਰਾਮ ਚੰਦਰ ਜੀ ਵਲੋਂ ਸ਼ੂਦਰ ਸ਼ੰਬੂਕ ਨੂੰ ਭਗਤੀ ਕਰਨ ਦੇ ਕਾਰਨ ਸ਼ੰਬੂਕ ਦਾ ਗਲਾ ਕੱਟ ਦੇਣ
ਨੂੰ ਮੁੱਖ ਰੱਖ ਕੇ)। ਧਰਮ ਨੂੰ ਠੀਕ ਸਮਝਦਿਆਂ ਪੰਡਤ ਬੇਣੀ ਜੀ ਨੂੰ ਧਰਮ ਦਾ ਮਖੌਟਾ (ਤਿਲਕ, ਮਾਲਾ
ਆਦਿ) ਪਾਏ, ਪਰ ਦਿਲ ਵਿੱਚ ਕਪਟ ਰੱਖਣ ਵਾਲੇ ਬ੍ਰਾਹਮਣ ਨੂੰ ‘ਲੰਪਟ ਚੋਰ` ਕਹਿਣਾ ਪਿਆ, ਤੇ ਪੂਰੇ
ਗੁਰੂ ਤੋਂ ਅਸਲੀ ਗਿਆਨ ਲੈਣ ਲਈ ਜ਼ੋਰ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਆਪਣੇ ਅਤੇ ਭਗਤ ਸਾਹਿਬਾਨ ਦੇ ਐਸੇ ਵਿਚਾਰਾਂ ਸਮੇਤ ਪ੍ਰਮਾਤਮਾ ਨੂੰ ਭਾਉਂਦਾ
ਅਸਲੀ ਇਨਸਾਨੀ ਅਤੇ ਅਣਖੀ ਜੀਵਨ ਜੀਉਣ ਦਾ ਗਿਆਨ, ਜਿੱਸ ਤੋਂ ਕਿ ਆਮ ਲੋਕਾਂ ਨੂੰ ਅਗਿਆਨੀ ਰੱਖਣ
ਵਾਲੇ ਆਪ ਵੀ ਵਾਂਝੇ ਸਨ, ਵਰਤਾਉਣ ਲਈ ਜੋ ਕੁੱਛ ਕੀਤਾ, ਉਹ ਬੜੇ ਬਿਖੜੇ ਪੈਂਡੇ ਤੇ ਬਿਖੜੇ ਹਾਲਾਤ
ਵਿੱਚ ਕੀਤਾ। ਉੱਸ ਗਿਆਨ ਨੇ ਆਮ ਲੋਕਾਂ ਵਿੱਚ ਤਾਂ ਇੱਕ ਕ੍ਰਾਂਤੀਕਾਰੀ ਅਸਰ ਕਰਨਾਂ ਸ਼ੁਰੂ ਕਰ
ਦਿੱਤਾ। ਪਰ ਧਰਮੀਂ ਲੋਕਾਂ ਵਿੱਚ ਕੁੱਛ ਕੁ ਧਰਮ ਨੂੰ ਸਮਝਣ ਵਾਲਿਆਂ ਤੋਂ ਛੁੱਟ ਬਹੁ-ਗਿਣਤੀ ਧਾਰਮਿਕ
ਠੇਕੇਦਾਰਾਂ ਨੇ ਗੁਰੂ ਸਾਹਿਬ ਅੱਗੇ ਨਿਰ-ਉੱਤਰ ਹੁੰਦਿਆਂ ਨੇ ਭੀ ਆਪਣਾ ਢੀਠਪੁਣਾ ਤੇ ਅੜੀ ਨਾ ਛੱਡੀ।
ਪਿਤ੍ਰਾਂ ਨੂੰ ਪਾਣੀ ਦੇਣ ਸੰਬੰਧੀ ਗੁਰੂ ਜੀ ਵਲੋਂ ਬੜੇ ਵਿਗਿਆਨਿਕ ਢੰਗ ਨਾਲ ਗਿਆਨ ਮਿਲਣ ਤੇ
ਸ਼ਰਮਿੰਦੇ ਹੋ ਕੇ ਭੀ ਬਿੱਪਰ ਨੇ ਹਾਲੇ ਤੱਕ ਵੀ ਉਹ ਰੀਤ ਨਹੀਂ ਛੱਡੀ। ਸਗੋਂ ਅਸਲੀ ਗਿਆਨ ਨੂੰ ਸਦਾ
ਲਈ ਯਾਦ ਕਰਵਾਉਣ ਲਈ ਬਣੇ ਗਿਆਨ ਗੋਦੜੀ ਗੁਰਦੁਆਰੇ ਨੂੰ ਹੀ ਢਹਿ ਢੇਰੀ ਕਰ ਦਿੱਤਾ ਹੈ, ਪਰ ਇਤਿਹਾਸ
ਵਿੱਚੋਂ ਤਾਂ ਇਹ ਕੱਢਿਆ ਨਹੀਂ ਜਾ ਸਕਦਾ। ਜਗਨ-ਨਾਥ ਪੁਰੀ ਦੇ ਪਾਂਡਿਆਂ ਨੇ ਪ੍ਰਮਾਤਮਾ ਦੀ ਹੋ ਰਹੀ
ਅਸਲੀ ਆਰਤੀ ਨੂੰ ਸਮਝ ਕੇ ਭੀ ਜੇ ਆਪਣੀ ਆਰਤੀ ਦਾ ਢੰਗ ਨਹੀਂ ਛੱਡਿਆ ਤਾਂ ਗੁਰੂ ਸਾਹਿਬ ਦੀ ਸੋਚ ਤੇ
ਪਹਿਰਾ ਦੇਣ ਵਾਲਿਆਂ ਵਿੱਚੋਂ ਗੁਰੂ ਸਾਹਿਬ ਦੇ ਨਾਂ ਤੇ ਇੱਕ ਖਾਸ ਸੰਪਰਦਾ ਐਸੀ ਹੋਂਦ ਵਿੱਚ ਆਈ ਜੋ
ਪਾਂਡਿਆਂ ਵਾਲੀ ਆਰਤੀ ਤੇ ਪੂਰੇ ਜ਼ੋਰ ਸ਼ੋਰ ਨਾਲ ਪਹਿਰਾ ਦੇ ਰਹੀ ਹੈ। ਕੀ ਇਸ ਨੂੰ ਸਿੱਖ ਸੰਪਰਦਾ
ਕਿਹਾ ਜਾ ਸਕਦਾ ਹੈ? ਵੈਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁੰਦਿਆਂ ਸਿੱਖੀ ਵਿੱਚ ਹੋਰ ਕੋਈ
ਸੰਪਰਦਾ ਹੋਣੀ ਹੀ ਨਹੀਂ ਚਾਹੀਦੀ। ਗੁਰੂ ਸਾਹਿਬਾਨ ਦਾ ਕਾਫੀ ਸਮੇਂ ਲਈ ਕਾਫੀ ਗਿਆਨ ਪ੍ਰਾਪਤ ਕਰਕੇ
ਇਨ੍ਹਾਂ ਦਾ ਇਹ ਹਾਲ ਹੈ ਜਦਕਿ ਸੱਜਣ ਠੱਗ, ਕੌਡੇ ਭੀਲ ਆਦਿ ਵਰਗੇ ਗੁਰੂ ਸਾਹਿਬ ਦਾ ਇੱਕ ਇੱਕ ਸ਼ਬਦ
ਸੁਣ ਕੇ ਸਿੱਖੀ ਦੇ ਅਸਲੀ ਪ੍ਰਚਾਰਕ ਬਣ ਗਏ। ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਬਣੀ ਇਸ ਸੰਪਰਦਾ ਨੇ
ਤਾਂ ਜਿਵੇਂ ਕਸਮ ਹੀ ਖਾ ਲਈ ਹੈ ਕਿ ਬਿੱਪਰ ਵਾਲੀ ਹਰ ਰੀਤ ਤੇ ਪਹਿਰਾ ਦੇਣਾ ਹੈ, ਗੁਰੂ ਸਾਹਿਬਾਨ
ਕੁੱਛ ਕਹਿੰਦੇ ਰਹਿਣ। ਬਿੱਪਰ ਵਾਂਗ ਮੱਸਿਆ, ਪੁੰਨਿਆਂ ਆਦਿ ਦੀ ਮਹੱਤਤਾ, ਸਹਿਜ ਜਾ ਅਖੰਡਪਾਠ ਦਾ
ਭੋਗ ਪਾ ਕੇ ਆਰਤੀ ਕਰਨ ਸਮੇਂ, ਗੁਰੂ ਸਾਹਿਬ ਵਲੋਂ ਮਨ੍ਹਾਂ, ਫੁੱਲਾਂ ਦੀ ਵਰਖਾ ਕਰਨਾ, ਨਿਰੰਕਾਰੀ
ਅਨਮੋਲ ਬਾਣੀ ਨੂੰ ਵਿਚਾਰ ਕੇ ਤੇ ਉਸ ਤੇ ਪਹਿਰਾ ਦੇਣ ਨੂੰ ਪਿੱਠ ਦੇ ਕੇ ਮੂੰਹ ਤੇ ਕਪੜਾ ਬੰਨ੍ਹ ਕੇ
ਬਿਨਾਂ ਵਿਚਾਰੇ ਅਖੰਡਪਾਠਾਂ ਦੀਆਂ ਲੜੀਆਂ, ਉਹ ਭੀ ਇੱਕ ਨਵੀਂ ਕਾਢ, ਕਈ ਸੰਪਟ ਲਾ ਕੇ ਕਰਨੀਆਂ ਆਦਿ।
ਭਾਈ ਗੁਰਦਾਸ ਜੀ ਦੇ ‘ਗੁਰ ਮੂਰਤ ਗੁਰ ਸ਼ਬਦ ਹੈ` ਨੂੰ ਦਰ-ਕਨਾਰ ਕਰਕੇ ਗੁਰੂ ਨਾਨਕ ਸਾਹਿਬ ਦੀ ਖਾਸ
ਕਿਸਮ ਦੀ ਫੋਟੋ ਬਣਾ ਕੇ ਆਮ ਜੰਤਾ ਨੂੰ ਬੁਤ ਪੂਜਕ ਬਣਾ ਦਿੱਤਾ ਹੈ।
ਫੁੱਲਾਂ ਬਾਰੇ ਸ੍ਰੀ ਗੁਰੂ ਹਰਿ ਰਾਏ ਜੀ ਵਲੋਂ ਇੱਕ ਫੁੱਲ ਦੇ ਟੁੱਟਣ ਵਾਲੀ ਸਾਖੀ ਅਤੇ ਭਗਤ
ਸਾਹਿਬਾਨ ਤੇ ਗੁਰੂ ਸਾਹਿਬਾਨ ਵਲੋਂ ਕਹੇ ਇਹ ਬਚਨ ਕਿ ‘ਭੰਵਰੇ ਵਲੋਂ ਜੂਠੇ ਕੀਤੇ ਫੁੱਲ ਜਾਗਦੀ ਜੋਤ
ਨੂੰ ਕਿਉਂ ਚੜ੍ਹਾਏ ਜਾਣ` ਨੂੰ ਇਹ ਸੰਪਰਦਾ ਅਤੇ ਸਾਰੇ ਹੀ ਭੁੱਲ ਗਏ ਲਗਦੇ ਹਨ। ਇਹ ਦੋਨੋਂ ਨੁਕਤੇ,
ਇੱਕ ਵਾਤਾਵਰਨ ਨੂੰ ਸਵੱਛ ਰੱਖਣ ਤੇ ਦੂਸਰਾ ਕਰਮ-ਕਾਂਡ ਦੀ ਦਲਦਲ ਵਿੱਚੋਂ ਕੱਢਣ ਲਈ ਖਾਸ ਸੰਕੇਤ ਸਨ।
ਪਰ ਅੱਜ ਮਣਾਂ-ਮੂੰਹੀਂ ਫੁੱਲ ਹਰ ਗੁਰਦੁਆਰੇ ਵਿੱਚ ਚੜ੍ਹਾਏ ਜਾਂਦੇ ਹਨ। ਚੜ੍ਹਾਉਣ ਵਾਲੇ ਲੋਕ ਗੁਰੂ
ਜੀ ਦੀ ਸਿੱਖਿਆ ਨੂੰ ਭੁੱਲ ਕੇ ਇਹ ਸਮਝਦੇ ਹਨ ਕਿ ਇਹ ਚੜ੍ਹਾਉਣ ਨਾਲ ਸਾਡੀ ਆਸ ਮੁਰਾਦ ਪੂਰੀ ਹੋ
ਜਾਵੇਗੀ ਤੇ ਗੁਰੂ ਜੀ ਖੁਸ਼ ਹੋਣਗੇ। ਪਰ ਐਸਾ ਕਰਨ ਨਾਲ ਜਿੱਥੇ ਉਹ ਕਰਮ-ਕਾਂਡ ਨੂੰ ਵਢਾਵਾ ਦੇ ਰਹੇ
ਹੁੰਦੇ ਹਨ, ਉੱਥੇ ਉਹ ਵਾਤਾਵਰਨ ਨੂੰ ਧੁੰਦਲਾ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਦੀਆਂ ਖੁਸ਼ੀਆਂ ਤੋਂ
ਵਾਝੇ ਰਹਿ ਰਹੇ ਹੁੰਦੇ ਹਨ। ਫੁੱਲਾਂ ਦੀ ਪੈਦਾਵਾਰ ਕਰਨ ਵਾਲਿਆਂ ਨੂੰ ਭੀ ਐਸੇ ਖੁਸ਼ਬੂ-ਰਹਿਤ ਫੁੱਲ
ਪੈਦਾ ਕਰਨ ਦੀ ਥਾਂ ਥੋੜੇ ਵਾਤਾਵਰਨ ਨੂੰ ਖੁਸ਼ਗਵਾਰ ਰੱਖਣ ਲਈ ਖੁਸ਼ਬੂਦਾਰ ਫੁੱਲ ਅਤੇ ਹੋਰ ਕੋਈ ਖੁਰਾਕ
ਵਾਲੀ ਫਸਲ ਬੀਜਣੀ ਚਾਹੀਦੀ ਹੈ। ਅੱਜਕਲ ਲਸਣ, ਹਲਦੀ ਤੇ ਅਦਰਕ ਜੋ ਦਵਾਈਆਂ ਵਿੱਚ ਕਾਫੀ ਹੱਦ ਤੱਕ
ਵਰਤੇ ਜਾਂਦੇ ਹਨ, ਦੀ ਕਾਫੀ ਮੰਗ ਹੈ।
ਅਖੰਡਪਾਠ ਦੀਆਂ ਲੜੀਆਂ ਮੂੰਹ ਤੇ ਕੱਪੜਾ ਬੰਨ੍ਹ ਕੇ ਜਾ ਨਾ ਬੰਨ੍ਹ ਕੇ ਬਿਨਾਂ ਬੋਲੇ ਕਰਨ ਜਾ
ਕਰਵਾਉਣ ਵਾਲਿਆਂ ਨੂੰ ਗੁਰੂ ਜੀ ਵਲੋਂ ਕੀਤੀ ਤਾਕੀਦ, ਕਿ ‘ਬਾਣੀ ਵਿਚਾਰ ਕੇ ਇਸ ਉੱਤੇ ਪਹਿਰਾ ਦੇਣਾ
ਹੈ` ਕਿਉਂਕਿ ‘ਸਿੱਖੀ ਖਿਆਲੀ ਅਸੂਲ ਨਹੀਂ, ਅਮਲੀ ਜੀਵਨ ਜੁਗਤ ਹੈ, ` ਨੂੰ ਭੁੱਲ ਕੇ ਸਿਰਫ ਮਾਇਆ
ਇਕੱਠੀ ਕਰਨ ਦਾ ਹੀ ਟੀਚਾ ਨਹੀਂ ਬਣਾ ਲੈਣਾ ਚਾਹੀਦਾ। ਪਰ ‘ਜੀਵਨ ਜੁਗਤ` ਵਾਲੇ ਰਾਹ ਤੇ ਚੱਲਣ ਤੇ
ਚਲਾਉਣ ਦੀ ਥਾਂ ਅਨਗਿਣਤ ਡੇਰੇ ਤੇ ਸੰਪਰਦਾਵਾਂ ਓਪਰੇ ਓਪਰੇ ਗਿਆਨ ਦੀਆਂ ਛਹਿਬਰਾਂ ਲਾਉਣ ਤੇ ਮਾਇਆ
ਇਕੱਤਰ ਕਰਨ ਲਈ ਹੋਂਦ ਵਿੱਚ ਆ ਗਏ ਹਨ। ਇਸ ਨਾਲ ਗੁਰੂ ਜੀ ਦੀ ਖੁਸੀ ਕਿਸੇ ਭੀ ਵਾਸਤੇ ਨਹੀਂ ਹੋ
ਸਕਦੀ। ਗੁਰੂ ਜੀ ਵਲੋਂ ਬਖਸ਼ੇ ਗਿਆਨ ਤੇ ਪਹਿਰਾ ਦੇਣ ਦੀ ਲੋੜ ਹੈ, ਜੋ ਗਿਆਨ ਉਸ ਵੇਲੇ ਵਾਸਤੇ ਹੀ
ਨਹੀਂ ਸਦਾ ਲਈ ਸੇਧ ਬਖਸ਼ਦਾ ਰਹੇਗਾ। ਬੇਅੰਤ ਧੜਿਆਂ ਵਿੱਚ ਵੰਡੇ ਸਿੱਖ ਜਗਤ ਨੂੰ ਖਾਸ ਕਰਕੇ ‘ਸਫਾ
ਵਿਛਾ ਕੇ ਇਕੱਤਰ ਹੋ ਕੇ ਬੈਠਣ` ਦੀ ਲੋੜ ਹੈ, ਕਿਉਂਕਿ ਇੱਕ ਤਾਂ ਵਿਚਾਰ ਇੱਕ ਦੂਸਰੇ ਤੋਂ ਵੱਖਰੇ
ਹੋਣਾ ਕੁਦਰਤੀ ਹੈ, ਦੂਸਰੇ ਜੋ ਸਿੱਖੀ ਤੇ ਹਰ ਪਾਸਿਉਂ ਹਮਲੇ ਹੋ ਰਹੇ ਹਨ ਉਨ੍ਹਾਂ ਦਾ ਟਾਕਰਾ ਕਰਨ
ਲਈ।
ਗੁਰੂ ਨਾਨਕ ਸਾਹਿਬ ਦਾ ਲੋਕ ਪ੍ਰਲੋਕ ਨੂੰ ਸੰਵਾਰਨ ਵਾਲਾ ਅਸਲੀ ਗਿਆਨ ਬਿੱਪਰ ਨੂੰ ਭਲਾ ਕਿਉਂ ਨਹੀਂ
ਭਾਇਆ? ਬਿੱਪਰ ਦੋ ਬੜੇ ਅਧਰਮੀ, ਸਵਾਰਥੀ ਤੇ ਹੰਕਾਰੀ, ਅਖੌਤੀ ਵਿਦਵਾਨਾਂ `ਚਾਨਕੀਆ` ਤੇ ‘ਮਨੂੰ`
ਵਲੋਂ, ਆਪਣੇ ਧਾਰਮਿਕ ਅਤੇ ਰਾਜਨੀਤਕ ਸਵਾਰਥ ਨੂੰ ਮੁੱਖ ਰੱਖ ਕੇ ਲਿਖੇ ਵਿਚਾਰਾਂ ਤੇ ਅੰਨ੍ਹੇਵਾ
ਪਹਿਰਾ ਦੇ ਰਿਹਾ ਹੈ। ਵਿਚਾਰ ਭੀ ਉਹ ਜਿਹੜੇ ‘ਸੱਚ` ਨੂੰ ‘ਝੂਠ` ਅਤੇ ‘ਝੂਠ` ਨੂੰ ‘ਸੱਚ` ਕਹਿਣ ਅਤੇ
ਜਿਨ੍ਹਾਂ ਨੇ ਭਾਰਤੀਆਂ ਨੂੰ ਸਦਾ ਲਈ ਕਦੇ ਨਾਂ ਮੁਕਣ ਵਾਲੀ ਬੇਇਤਫਾਕੀ ਦਾ ਸ਼ਿਕਾਰ ਬਣਾ ਰੱਖਿਆ ਹੈ
ਅਤੇ ਕਿਰਤੀਆਂ ਨੂੰ ਆਪਣੇ ਡੰਡੇ ਹੇਠ ਰੱਖਿਆ ਹੈ, ਜਿੱਸ ਕਰਕੇ ਹਜ਼ਾਰ ਸਾਲ ਦੀ ਗੁਲਾਮੀ ਭੀ ਸਹਿਣੀ
ਪਈ। ਪਰ ਇਸ ਤੋਂ ਸਬਕ ਫਿਰ ਭੀ ਕੋਈ ਨਹੀਂ। ਗੁਰੂ ਸਾਹਿਬ ਨੇ ਸਰੀਰਕ ਇਸ਼ਨਾਨ, ਜਪ ਤਪ, ਹੋਮ ਜਗ, (ਜੋ
ਮਨ ਨੂੰ ਸਾਫ ਤੇ ਸਵੱਛ ਕਰਨ ਦੀ ਥਾਂ ਹੰਕਾਰੀ ਬਣਾਉਂਦੇ ਹਨ) ਦੇਵ ਪੂਜਾ ਆਦਿ, ਜਿੱਸ ਨੂੰ ਬ੍ਰਾਹਮਣ
ਪਾਪਾਂ ਦਾ ਨਾਸ ਹੋਣਾ ਸਮਝਦਾ ਸੀ, ਸਿਰਫ ਸਰੀਰ ਦੀ ਸਫਾਈ ਅਤੇ ਕ੍ਰਿਤਮ ਦੀ ਪੂਜਾ ਦੱਸ ਕੇ ਪਾਪਾਂ ਦਾ
ਨਬੇੜਾ ਕਰਨ ਲਈ ਬਿੱਪਰ ਦੇ ਮਨੌਤੀ ਪਵਿੱਤਰ ਗ੍ਰੰਥਾਂ ਵੇਦਾਂ ਵਿੱਚ ਪ੍ਰਮਾਤਮਾ ਦੇ ਨਾਮ ਦੀ ਮਹੱਤਤਾ
ਦਾ ਹਵਾਲਾ ਦਿੰਦੇ ਹੋਏ ਅਤੇ ਮਨੁੱਖਾ ਜਨਮ ਬਹੁਤ ਦੁਰਲਭ ਦਰਸਾ ਕੇ, ਪਾਪ ਪੁੰਨ ਦੇ ਕਰਮ ਕਾਂਡ ਵਿੱਚ
ਆਪ ਉਲਝਣ ਤੇ ਬਹੁਗਿਣਤੀ ਨੂੰ ਉਸ ਵਿੱਚ ਉਲਝਾਣ ਦੀ ਥਾਂ ਨਾਮ ਨਾਲ ਆਪ ਜੁੜਨ ਤੇ ਹੋਰਨਾਂ ਨੂੰ ਇਸ
ਨਾਲ ਜੋੜਨ ਲਈ ਬੜੀ ਪ੍ਰੇਰਨਾ ਦਿੱਤੀ। ਪਰ ‘ਰੋਟੀਆ ਕਾਰਨ ਪੂਰਹਿ ਤਾਲਿ` ਦੀ ਸੋਚ ਨੇ ਉਸ ਨੂੰ ਨਾ
ਕਦੇ ਗੁਰੂ ਜੀ ਦੇ ਅਸਲੀ ਗਿਆਨ ਤੋਂ ਕੋਈ ਲਾਭ ਲੈਣ ਲਈ ਸੋਚਣ ਦਿੱਤਾ ਤੇ ਨਾ ਕਦੇ ਸੋਚਣ ਦੇਵੇਗੀ। ਇਸ
ਦੀ ਐਸੀ ਸਵਾਰਥੀ ਸੋਚ ਨੇ ਇੱਕ ਵੇਲੇ ਇਨ੍ਹਾਂ ਦੇ ਕਰਮ-ਕਾਂਡ ਵਿੱਚ ਨਾ ਫਸਣ ਵਾਲੇ ਬੋਧੀਆਂ ਦਾ
ਕਤਲੋ-ਗਾਰਤ ਕਰਕੇ ਤੇ ਉਨ੍ਹਾਂ ਦਾ ਸਾਹਿਤ ਤੇ ਵਿਰਸਾ ਸਾੜ ਕੇ ਹਜ਼ਾਰ ਸਾਲ ਦੀ ਗੁਲਾਮੀ ਸਹੀ, ਉਸ
ਸਮੇਂ ਸਿਰਫ ਬੋਧੀ ਸਨ, ਹੁਣ ਇੱਥੇ ਇਨ੍ਹਾਂ ਦੇ ਕਰਮ-ਕਾਂਡ ਨੂੰ ਨਾ ਮੰਨਣ ਵਾਲੀਆਂ ਕਈ ਘੱਟ-ਗਿਣਤੀਆਂ
ਹਨ। ਇਹ ਇਨ੍ਹਾਂ ਸਾਰੀਆਂ ਘੱਟ-ਗਿਣਤੀਆਂ ਤੇ ਬੋਧੀਆਂ ਵਾਲਾ ਜ਼ੁਲਮ ਕਰਕੇ ਉਨ੍ਹਾਂ ਦੀਆਂ ਬਦ-ਅਸੀਸਾਂ
ਲੈ ਰਿਹਾ ਹੈ। ਖਾਸ ਘੱਟਗਿਣਤੀ ਸਿੱਖਾਂ ਵਲੋਂ, ਬਿੱਪਰ ਦੀ ਸੋਚ ਨਾਲ ਸਹਿਮਤੀ ਨਾ ਹੁੰਦਿਆਂ ਭੀ ਜੋ
ਬਿੱਪਰ ਲਈ ਕੀਤਾ ਗਿਆ ਉਹ ਕਿਸੇ ਭੀ ਅੰਦਾਜ਼ੇ ਤੋਂ ਬਾਹਰ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੀ
ਕੁਰਬਾਨੀ ਦੇ ਕੇ ਬਿੱਪਰ ਤੇ ਉਸ ਦੀ ਸੰਸਕ੍ਰਿਤੀ ਦੀ ਹੋਂਦ ਨੂੰ ਬਚਾਉਣਾ ਅਤੇ ਗੁਰੂ ਦੇ ਖਾਲਸੇ ਨੇ
ਜਰਵਾਣਿਆਂ ਵਲੋਂ ਭਾਰਤ ਦੀ ਲੁੱਟੀ ਜਾ ਰਹੀ ਇੱਜ਼ਤ (ਨੌਜਵਾਨ ਲੜਕੇ ਤੇ ਬਹੂ ਬੇਟੀਆਂ) ਨੂੰ ਅਜ਼ਾਦ ਕਰਾ
ਕੇ ਘਰੋ ਘਰੀ ਪਹੁੰਚਾਉਣਾ ਤੇ ਆਖਰ ਭਾਰਤ ਨੂੰ ਅਜ਼ਾਦ ਕਰਾ ਕੇ ਦੇਸ ਨੂੰ ਹੀ ਨਹੀਂ ਆਪਣੇ ਆਪ ਨੂੰ ਭੀ
ਬਿੱਪਰ ਦੇ ਹਵਾਲੇ ਕਰ ਦੇਣਾ, ਇਸ ਵਿਸ਼ਵਾਸ ਨਾਲ ਕਿ ਉਹ ਸਿੱਖਾਂ ਨਾਲ ਕੀਤੇ ਵਾਇਦੇ ਪੂਰੇ ਕਰੇਗਾ। ਪਰ
ਵਾਇਦੇ ਪੂਰੇ ਕਰਨ ਦੀ ਥਾਂ ਜੋ ਉਹ ਸਿੱਖਾਂ ਨਾਲ ਕਰ ਰਿਹਾ ਹੈ ਮੁੜ ਮੁੜ ਲਿਖਣ ਦੀ ਲੋੜ ਨਹੀਂ। (ਆਮ
ਕਹਾਵਤ ਹੈ ਕਿ ਵਾਇਦਾ ਕਰਕੇ ਮੁਕਰਨ ਵਾਲਾ ਮਰਦ ਨਹੀਂ ਹੁੰਦਾ)। ਇਸ ਦਾ ਸਿੱਟਾ ਕੀ ਨਿਕਲੇਗਾ, ਕੁੱਛ
ਪਤਾ ਨਹੀਂ। ਕਿਉਂਕਿ ਸਿੱਖਾਂ ਵਲੋਂ ਇਨ੍ਹਾਂ ਅਤੇ ਸਾਰੇ ਭਾਰਤ, ਜਿਸਦੇ ਅੱਜ ਇਹ ਹੁਕਮਰਾਨ ਹਨ, ਤੇ
ਕੀਤੇ ਅਹਿਸਾਨ ਨੂੰ ਭੁਲਾ ਕੇ ਜੋ ਅਕ੍ਰਿਤਘਣਤਾ ਇਹ ਸਿੱਖਾਂ ਨਾਲ ਕਰ ਰਹੇ ਹਨ, ਕੀ ਸਿੱਟਾ ਹੋਵੇਗਾ?
ਰੱਬ ਜੀ ਹੀ ਜਾਣੇ! ਕਿਸੇ ਨੇ ਠੀਕ ਹੀ ਕਿਹਾ ਹੈ ‘(ਗੁਰੂ ਤੇਗ ਬਹਾਦਰ ਤੇ ਖਾਲਸਾ ਜੀ) ਕੁਰਬਾਨੀ ਦੀ
ਦੁਨੀਆਂ ਵਿੱਚ ਤੁਹਾਡਾ ਕੋਈ ਸਾਨੀ ਨਹੀਂ` ‘ਜ਼ੁਲਮ ਤੇ ਅਕ੍ਰਿਤਘਣਾਂ ਦੇ ਜਹਾਨ ਵਿੱਚ (ਬਿੱਪਰ) ਤੇਰਾ
ਕੋਈ ਸਾਨੀ ਨਹੀਂ`। ਇੱਥੇ ਇਹ ਲਿਖਣਾ ਸੌ ਫੀ ਸਦੀ ਠੀਕ ਹੋਵੇਗਾ ਕਿ ਪੰਜਾਬ ਦੇ ਹਿੰਦੂ ਲੀਡਰਾਂ ਅਤੇ
ਅਖਬਾਰਾਂ ਦੇ ਮਾਲਿਕਾਂ ਜਿੰਨਾਂ ਕੋਈ ਝੂਠਾ ਅਤੇ ਅਕ੍ਰਿਤਘਣ ਨਹੀਂ ਜੋ ਪੰਜਾਬ ਵਿੱਚ ਸਦੀਆਂ ਤੋ ਰਹਿ
ਰਹੇ ‘ਪੰਜਾਬੀ` ਜ਼ਬਾਨ ਬੋਲਦੇ ਹੋਏ ਭੀ ‘ਪੰਜਾਬੀ` ਜ਼ਬਾਨ ਤੋਂ ਮੁਨਕਰ ਹਨ ਅਤੇ ਪੰਜਾਬ ਦੀ ਧਰਤੀ ਦਾ
ਅੰਨ ਪਾਣੀ ਖਾਂਦੇ ਪੀਂਦੇ ਪੰਜਾਬ ਦੀਆਂ ਜਾਇਜ਼ ਮੰਗਾਂ. ਜਿਨ੍ਹਾਂ ਦਾ ਸਾਰੇ ਪੰਜਾਬੀਆਂ ਨੂੰ ਲਾਭ
ਹੋਣਾ ਸੀ, ਲਈ ਆਪ ਤਾਂ ਕੀ ਖੜਨਾ, ਮੰਗਾਂ ਲਈ ਜੂਝਣ ਵਾਲਿਆਂ ਨੂੰ ਦਸ਼ਿਤਗਰਦ ਆਖ ਆਖ ਕੇ ਪੰਜਾਬ ਦਾ
ਮਾਹੌਲ ਖਰਾਬ ਕਰਵਾ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਵਾਇਆ। ਕੀ ਇਹ ਲੂਣ-ਹਰਾਮੀ ਨਹੀਂ?
ਇੱਥੇ ਹੀ ਬੱਸ ਨਹੀਂ, ਇਸ ਨੂੰ ਉੱਪਨਿਆਸ (ਨਾਵਲ) ਲਿਖਣ ਵਿੱਚ ਬੜੀ ਮਹਾਰਤ ਹਾਸਲ ਹੈ, ਅਤੇ ਆਪਣੇ
ਕੁੱਛ ਹੱਦ ਤੱਕ ਕੁੱਛ ਚੰਗਾ ਕੰਮ ਕਰਨ ਵਾਲੇ ਨੂੰ ਅਵਤਾਰ, ਰਿਸ਼ੀ, ਮਹਾਤਮਾ ਆਦਿ ਬਣਾ ਕੇ ਮਸ਼ਹੂਰ ਕਰਨ
ਤੱਕ ਹੀ ਨਹੀਂ ਪੂਜਣ ਯੋਗ ਬਣਾ ਦੇਣਾ ਖੱਬੇ ਹੱਥ ਦੀ ਖੇਲ ਹੈ, ਜੋ ਸੱਚ ਦਿਖਾਉਣ ਤੋਂ ਕੋਹਾਂ ਦੂਰ
ਹੋਣ ਕਰਕੇ ਇਤਿਹਾਸ ਦੀ ਥਾਂ ਮਿਥਿਹਾਸ ਹੋ ਨਿਬੜਦਾ ਹੈ। ਇਸ ਕਰਕੇ ਜਿੱਥੇ ਇਸ ਨੇ ਆਪਣੇ ਧਰਮ ਨੂੰ
ਮਿਥਿਹਾਸਿਕ ਬਣਾ ਛੱਡਿਆ ਹੈ, ਉੱਥੇ ਇਹ ਹੋਰਨਾਂ ਦੇ ਅਸਲੀ ਇਤਿਹਾਸ ਨੂੰ ਭੀ ਇਤਿਹਾਸ ਨਹੀਂ ਰਹਿਣ
ਦੇਣਾ ਚਾਹੁੰਦਾ। ਇਹ ਕਿਉਂ? ਇਹ ਇਸ ਲਈ ਕਿ ਇਸ ਕੋਲ ਆਪਣਾ ਕੋਈ ਮਾਣ ਕਰਨ ਵਾਲਾ ਇਤਿਹਾਸ ਹੈ ਹੀ
ਨਹੀਂ। ਆਪਣੇ ਕੋਲ ਹਰ ਤਰ੍ਹਾਂ ਦੀ ਤਾਕਤ ਹੋਣ ਕਰਕੇ ਅੱਜ ਇਹ ਸਿੱਖਾਂ ਦੇ ਮਾਣਮੱਤੇ ਇਤਿਹਾਸ ਤੇ ਭੀ
ਐਸੇ ਵਾਰ ਕਰ ਰਿਹਾ ਹੈ, ਜਦਕਿ ਗੁਰੂ ਸਾਹਿਬ ਨੇ ਇਸ ਨੂੰ ਝਾੜ ਪਾਈ ਹੋਈ ਹੈ ਕਿ ‘ਪਾਂਡੇ ਝੂਠੁ ਨਾ
ਬੋਲ`, ਅੰਗ. 904, ਕਿਉਂਕਿ ਗੁਰੂ ਜੀ ‘ਝੂਠ ਬੋਲਣ ਨੂੰ ਮੁਰਦਾਰ ਤੇ ਬਿੱਖ ਖਾਣਾ` ਆਖਦੇ ਹਨ ਅਤੇ
‘ਸੱਚ` ਨੂੰ ਸਭਨਾ ਦਾ ਖਸਮ ਕਹਿ ਕੇ ‘ਸੱਚ ਆਚਾਰ` ਤੇ ਸੱਭ ਨੂੰ ਪਹਿਰਾ ਦੇਣ ਲਈ ਆਖਦੇ ਹਨ। ਅੱਗੇ
ਅੰਗ. 887 ਤੇ ਗੁਰੂ ਜੀ ਪੰਡਤ ਨੂੰ ‘ਵੇਦ ਵਿਚਾਰ ਕੇ ਕਰੋਧ ਨੂੰ ਤਿਆਗਣ ਲਈ ਆਖਦੇ ਹਨ`। ਗੁਰੂ ਜੀ
ਤਾਂ ਬਿੱਪਰ ਨੂੰ ਹੀ ਨਹੀਂ ਚਹੁੰ ਵਰਨਾਂ ਨੂੰ ਹੀ ਦਇਆ, ਧਰਮ, ਸਤ, ਸੰਤੋਖ ਆਦਿ ਤੇ ਭੀ ਪਹਿਰਾ ਦੇਣ
ਲਈ ਆਖਦੇ ਹਨ। ‘ਝੂਠ` ਤੇ ‘ਕਰੋਧ` ਨੂੰ ਤਿਆਗਣ ਦੀ ਥਾਂ i947 ਵਿੱਚ ਆਪਣੇ ਹੱਥ ਵਿੱਚ ਹਰ ਤਰ੍ਹਾਂ
ਦੀ ਤਾਕਤ ਆਉਣ ਨਾਲ ਬਿੱਪਰ ਨੇ ਇਨ੍ਹਾਂ ਦੋਹਾਂ ਨੂੰ ਸਗੋਂ ਪ੍ਰਚੰਡ ਰੂਪ ਵਿੱਚ ਵਰਤਣਾਂ ਸ਼ੁਰੂ ਕਰ
ਦਿੱਤਾ ਹੈ, ਜੋ ਬੜਾ ਪਾਪ ਭੀ ਹੈ।
ਪੰਜ ਸੌ ਸਾਲ ਬਹੁਤ ਹੁੰਦੇ ਹਨ, ਪਰ ਬਿੱਪਰ ਤੇ ਗੁਰੂ ਜੀ ਦੇ ਨਿਰਮਲ ਗਿਆਨ ਦਾ ਕੋਈ ਅਸਰ ਨਹੀਂ ਹੋਇਆ
ਜਾਪਦਾ। ਅਸਲ ਵਿੱਚ, ਹਰਿੰਦਰ ਸਿੰਘ ਮਹਿਬੂਬ ਅਨੁਸਾਰ ‘ਬਿੱਪਰ-ਸੰਸਕਾਰ ਦਾ ਨਿਸ਼ਾਨਾ ਹੀ ਝੂਠ ਤੂਫਾਨ,
ਫਿਤਨਾਸਾਜ਼ੀ ਤੇ ‘ਅਸਲ` ਦੇ ਥਾਂ ‘ਨਕਲ` ਹੀ ਕਮਾਉਣੀ ਹੈ ਭਾਵ ਧਰਮ ਕਮਾਉਣਾ ਹੀ ਨਹੀਂ – ਹਿੰਦੂ ਧਰਮ
ਹੈ`। (ਪੁਸਤਕ ‘ਹਰਿੰਦਰ ਸਿੰਘ ਮਹਿਬੂਬ ਦੀ ਵਿਚਾਰ ਧਾਰਾ` ਪੰਨਾ. 106 – ਲਿਖਤ ਭਾਈ ਅਮਰੀਕ ਸਿੰਘ
ਧੌਲ)। ਇਹ ਤਾਂ ਸ੍ਰੀ ਰਾਮ ਚੰਦਰ ਜੀ ਤੇ ਸ੍ਰੀ ਕ੍ਰਿਸ਼ਨ ਜੀ ਜੋ ਆਪਣੇ ਆਪਣੇ ਇਲਾਕੇ ਦੇ ਰਾਜੇ ਸਨ,
ਅਤੇ ਆਪਣੇ ਵਿਰੋਧੀ ਨੂੰ ਧੋਖਾ ਦੇਣ ਤੱਕ ਭੀ ਜਾਂਦੇ ਸਨ (ਅਤੇ ਬਿੱਪਰ ਦੀ ਸ੍ਰਦਾਰੀ ਕਾਇਮ ਕਰਨ ਲਈ
ਸ੍ਰੀ ਰਾਮ ਚੰਦਰ ਜੀ ਨੇ ਬ੍ਰਾਹਮਣ ਦਾ ਮੁੰਡਾ ਜੀਂਦਾ ਕਰਨ ਲਈ ਸ਼ੂਦਰ ਦਾ ਸਿਰ ਕੱਟਿਆ ਅਤੇ ਕ੍ਰਿਸ਼ਨ
ਜੀ ਨੇ ਜੈਦਰਥ ਨੂੰ ਭੁਲੇਖੇ ਦੀ ਆੜ ਵਿੱਚ ਮਰਵਾਇਅ) ਨੂੰ ਅਵਤਾਰ ਬਣਾ ਕੇ, ਨਿਰੰਕਾਰੀ ਪ੍ਰਗਟੀ ਗੁਰੂ
ਜੋਤ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨੂੰ ਇਨ੍ਹਾਂ ਹਿੰਦੂ ਅਵਤਾਰਾਂ ਤੋਂ ਸ਼ਕਤੀ ਲੈਂਦੇ ਮੂਰਤਾਂ
ਵਿੱਚ ਦਿਖਾਉਣ ਤੱਕ ਜਾਂਦੇ ਹਨ। ਇਸ ਤੋਂ ਭੀ ਹੋਰ ਨਿੱਘਰ ਕੇ ਇਹ ਗੁਰੂ ਗੋਬਿੰਦ ਸਿੰਘ ਜੀ ਜੋ ਸੱਭਨਾ
ਦੇ ਮਨੁੱਖੀ ਹੱਕਾਂ ਅਤੇ ਕਿਸੇ, ਹਿੰਦੂ ਜਾ ਮੁਲਮਾਨ ਆਦਿ, ਤੇ ਜ਼ੁਲਮ ਵਿਰੁੱਧ ਖੜੇ ਹੋਏ ਸਨ, ਨੂੰ
ਸਿਰਫ ਹਿੰਦੂਆਂ ਦੀ ਰੱਖਿਆ ਕਰਨ ਅਤੇ ਦੇਸ ਭਗਤ ਵਜੋਂ ਪੇਸ਼ ਕਰਦੇ ਹਨ (ਜਦ ਕਿ ਗੁਰੂ ਸਾਹਿਬ ਨੂੰ
ਹਿੰਦੂ ਪਹਾੜੀ ਰਾਜਿਆਂ ਨਾਲ ਕਈ ਲੜਾਈਆਂ ਲੜਨ ਲਈ ਮਜਬੂਰ ਕੀਤਾ ਗਿਆ) ਅਤੇ ਕਦੇ ਰਾਣਾ ਪਰਤਾਪ ਤੇ
ਕਦੇ ਸ਼ਿਵਾ ਜੀ ਮਰਹੱਟਾ (ਜੋ ਆਪਣਾ ਆਪਣਾ ਛੋਟਾ ਜਿਹਾ ਰਾਜ ਸੰਭਾਲਣ ਵਿੱਚ ਚੰਗੀ ਤਰ੍ਹਾਂ ਸਫਲ ਨਹੀਂ
ਹੋ ਸਕੇ) ਨਾਲ ਤੁਲਨਾ ਕਰਦੇ ਹਨ, ਜਦ ਕਿ ਨਿਰੰਕਾਰੀ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ
ਸ਼ਕਤੀਸ਼ਾਲੀ ਪੰਥ ਪ੍ਰਗਟ ਕਰ ਦਿੱਤਾ ਜਿੱਸ ਨੇ ਗੁਲਾਮ ਭਾਰਤ ਦੇ ਉੱਤਰ ਪੱਛਮੀ ਕੋਨੇ ਵਿੱਚ ਸਰਬੱਤ ਦੇ
ਭਲੇ ਦਾ ਇੱਕ ਵਿਸ਼ਾਲ ਰਾਜ ਕਾਇਮ ਕਰ ਲਿਆ ਜਿੱਸ ਵਿੱਚ ਹਰ ਵਰਗ ਦਾ ਬੰਦਾ ਆਜ਼ਾਦੀ ਮਾਣਨ ਲੱਗਾ। ਪਰ
ਬਿੱਪਰ ਨੂੰ ਉਹ ਰਾਜ ਚੰਗਾ ਨਹੀਂ ਲੱਗਦਾ ਜਿੱਥੇ ਸਾਰੇ ਲੋਕ, ਖਾਸ ਕਰਕੇ ਕਿਰਤੀ ਲੋਕ, ਖੁਸ਼ ਹੋਣ ਤੇ
ਸੁਖੀ ਵਸਣ। ਇਸ ਲਈ ਉਸ ਰਾਜ ਨੂੰ ਖਤਮ ਕਰਕੇ ਛੱਡਿਆ। ਇਸ ਹੀ ਤਰ੍ਹਾਂ ਮਿਸਟਰ ਕਰਮਚੰਦ ਗਾਂਧੀ (ਜਿੱਸ
ਨੂੰ ਸਿੱਖ ਸਿਧਾਂਤ ਤੋਂ ਬੜੀ ਐਲਰਜੀ (Allergy)
ਸੀ ਅਤੇ ਉਸ ਨੇ ਡਾ. ਅੰਬੇਦਕਰ ਨੂੰ ਸਿੱਖ ਬਣਨ ਨਾਲੋਂ ਮੁਸਲਮਾਨ ਬਣਨ ਤੱਕ ਕਿਹਾ ਸੀ, ਭਾਵ ਜੋ ਬੜਾ
ਫਿਰਕਾਪ੍ਰਸਤ ਸੀ) ਨੂੰ, ਜਿੱਸ ਨੂੰ ਡਾ. ਅੰਬੇਦਕਰ ਜੀ ਝੂਠ ਦਾ ਤੁਫਾਨ ਆਖਦੇ ਸਨ ‘ਮਹਾਤਮਾ` ਆਦਿ
ਕਰਕੇ ਮਸ਼ਹੂਰ ਕਰ ਦਿੱਤਾ। ਅੱਜਕਲ ਇਨ੍ਹਾਂ ਨੇ, ਮਹਿਰੂਮ ਗੌਰੀ ਲੰਕੇਸ਼ ਦੇ ਆਖਰੀ ਪੱਤਰ ਵਿੱਚ ਦਰਸਾਏ
ਡਾ. ਵਾਸੂ ਅਨੁਸਾਰ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਨਾਗਪੁਰ ਵਿੱਚ ਬਣਾਈ ਹੈ, ਜਿੱਥੇ ਮੋਦੀ ਭਗਤ
ਮੋਦੀ ਦੀਆਂ ਸਿਫਤਾਂ ਕਰਨ ਵਾਲੀਆਂ ਅਤੇ ਘੱਟ-ਗਿਣਤੀਆਂ ਅਤੇ ਵਿਰੋਧੀਆਂ ਵਿਰੁੱਧ ਝੂਠੀਆਂ ਖਬਰਾਂ ਬਣਾ
ਕੇ ਫੈਲਾਉਂਦੇ ਹਨ। ਪੱਤਰਕਾਰ ਧਰੁਵ ਰਾਠੀ ਤੇ ਗੌਰੀ ਲੰਕੇਸ਼ ਮਿਸਟਰ ਮੋਦੀ ਜੀ ਨੂੰ ‘ਬੂਸੀ ਬਸੀਆ`
ਆਖਦੇ ਹਨ, ਭਾਵ ਹੱਦ ਦਰਜੇ ਦਾ ਝੂਠਾ, (ਗੁਰੂ ਸਾਹਿਬ ਨੇ ਪਾਂਡੇ ਨੂੰ ਹੀ ਨਹੀਂ ਸੱਭ ਨੂੰ ਝੂਠ ਬੋਲਣ
ਤੋਂ ਬੜਾ ਵਰਜਿਆ ਹੋਇਆ ਹੈ) ਜੋ ਕਿਸੇ ਤਰ੍ਹਾਂ ਦਾ ਝੂਠ ਬੋਲਣਾ ਇੱਕ ਪ੍ਰਧਾਨ ਮੰਤਰੀ ਨੂੰ ਸ਼ੋਭਦਾ
ਨਹੀਂ। ਇਹ ਨੁਕਤਾ ਸੱਭ ਦੇ ਫਾਇਦੇ ਲਈ ਹੈ ਕਿ ਅਸਲੀਅਤ ਅਤੇ ਅਸਲੀ ਇਤਿਹਾਸ ਨੂੰ ਅਸਲੀ ਰਹਿਣ ਦਿੱਤੇ
ਜਾਣ ਵਿੱਚੋਂ ਬਹੁਤ ਕੁੱਛ ਸਿਖਿਆ ਜਾ ਸਕਦਾ ਹੈ ਤੇ ਬਹੁਤ ਖੋਜ ਕਰਨ ਦੀ ਲੋੜ ਨਹੀਂ ਰਹਿੰਦੀ।
ਗੁਰੂ ਸਾਹਿਬ ਦੇ ਸੰਪਰਕ ਵਿੱਚ ਆਏ ਰਾਏ ਬੁਲਾਰ ਅਤੇ ਦੌਲਤ ਖਾਨ ਵਰਗੇ ਹੁਕਮਰਾਨ ਤਾਂ ਗੁਰੂ ਸਾਹਿਬ
ਦੇ ਗਿਆਨ ਤੋਂ ਪਹਿਲਾਂ ਹੀ ਕੀਲੇ ਗਏ ਸਨ। ਬਾਬਰ ਜਾਬਰ ਨੇ ਭੀ, ਉਸ ਨੂੰ ਗੁਰੂ ਜੀ ਵਲੋਂ ਲਾਹਨਤ ਪੈਣ
ਤੇ, ਗੁਰੂ ਜੀ ਅੱਗੇ ਗੋਡੇ ਟੇਕ ਦਿੱਤੇ ਤੇ ਇਨਸਾਫ ਦਾ ਰਾਜ ਕਰਨ ਦਾ ਬਚਨ ਦਿੱਤਾ। ਬਾਬਰ ਦੇ ਪੁੱਤਰ
ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਤੋਂ ਹਾਰੇ ਹੋਏ ਨੇ ਭੀ ਜਦ ਗੁਰੂ ਅੰਗਦ ਦੇਵ ਜੀ ਨੂੰ ਤਲਵਾਰ ਰਾਹੀਂ
ਆਪਣਾ ਹਾਕਮਾਨਾ ਰਸੂਖ ਜਤਾਉਣਾ ਚਾਹਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਤਲਵਾਰ ਕਿੱਥੇ ਤੇ ਕਿੱਦਾਂ
ਚਲਾਉਣ ਦਾ ਅਸਲੀ ਗਿਆਨ ਬਖਸ਼ ਕੇ ਠੀਕ ਰਾਹੇ ਪਾ ਦਿੱਤਾ। ਗੁਰੂ ਅਮਰਦਾਸ ਜੀ ਨੇ ਮੁਗਲ ਸਮਰਾਟ ਅਕਬਰ
ਨੂੰ ਆਪਣੇ ਲਈ ਕੁਛ ਲੈਣ ਦੀ ਥਾਂ ਕਾਲ ਸਮੇਂ ਕਿਸਾਨਾਂ ਦਾ ਕਰ ਮੁਆਫ ਕਰਨ ਤੇ ਆਮ ਲੋੜਵੰਦ ਲੋਕਾਂ ਦੀ
ਸਹਾਇਤਾ ਕਰਨ ਦਾ ਗਿਆਨ ਬਖਸ਼ਿਆ।
ਮੁਗਲ ਰਾਜ ਸਮੇਂ ਉਪ-ਮਹਾਂਦੀਪ ਭਾਰਤ ਦੇ ਛੋਟੇ ਛੋਟੇ ਰਾਜਾਂ ਨੂੰ ਜਿੱਤ ਕੇ ਕੁੱਛ ਹਿੱਸੇ ਨੂੰ ਕੁੱਛ
ਹੱਦ ਤੱਕ ਇੱਕ ਦੇਸ ਬਨਾਉਣ ਵਿੱਚ ਸਫਲਤਾ ਹੋਈ। ਪਰ ਇੱਕ ਚੰਗਾ ਰਾਜ ਦੇਣ ਦੀ ਥਾਂ ਬਹੁਤਾ ਜ਼ੋਰ ਸੱਭ
ਨੂੰ ਮੁਸਲਮਾਨ ਬਨਾਉੇਣ ਵਿੱਚ ਲਾਇਆ ਗਿਆ। ਇਸ ਕਾਰਜ ਨੂੰ ਰੋਕਣ ਵਾਸਤੇ ਜਦ ਕੋਈ ਹਿੰਦੂ ਰਾਜਾ ਜਾ
ਧਾਰਮਿਕ ਆਗੂ ਅੱਗੇ ਨਾ ਆਇਆ ਤਾਂ ਮਨੁੱਖੀ ਹੱਕਾਂ ਨੂੰ ਮੁਖ ਰੱਖਕੇ ਗੁਰੂ ਤੇਗ ਬਹਾਦਰ ਜੀ ਨੇ ਪੀੜਤ
ਬ੍ਰਾਹਮਨ ਆਗੂਆਂ ਦੀ ਪੁਕਾਰ ਸੁਣ ਕੇ ਜਬਰ ਅੱਗੇ ਖੜੋਣ ਤੇ ਇਸ ਲਈ ਕੁਰਬਾਨੀ ਦੇਣ ਲਈ ਜਾਬਰ ਔਰੰਗਜ਼ੇਬ
ਨੂੰ ਵੰਗਾਰ ਪਾ ਦਿੱਤੀ। ਗੁਰੂ ਨਾਨਕ ਸਾਹਿਬ ਵਲੋਂ ਚਲਾਈ ਮਨੁੱਖੀ ਹੱਕਾਂ ਦੀ ਲਹਿਰ ਨੂੰ ਅਮਲੀ ਰੂਪ
ਵਿੱਚ ਸਿਖਰਾਂ ਤੇ ਪਹੁੰਚਾਉਣ ਲਈ, ਕਿਸੇ ਦੇ ਧਰਮ ਵਿੱਚ ਕਿਸੇ ਤਰ੍ਹਾਂ ਦਾ ਯਕੀਨ ਨਾ ਰੱਖਦੇ ਹੋਏ ਭੀ
ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਮਨੁੱਖੀ ਹੱਕਾਂ ਦੀ ਇਸ ਸਰਬੱਤ ਦੇ ਭਲੇ ਦੀ ਸੋਚ ਨੂੰ ਸੰਯੁਕਤ
ਰਾਸ਼ਟਰ (ਯੁਨਾਈਟਡ ਨੇਸ਼ਨਜ਼) ਨੇ ਤਾਂ ਅਪਨਾ ਲਿਆ ਹੈ ਪਰ ਬਹੁਗਿਣਤੀ ਹਿੰਦੂਤਵੀ ਭਾਰਤੀ ਹੁਕਮਰਾਨ, ਜੋ
ਭਾਰਤ ਵਿੱਚ ਰਹਿਣ ਵਾਲੀ ਹਰ ਘੱਟ-ਗਿਣਤੀ ਨੂੰ ਹਿੰਦੂ ਬਨਾਉਣ ਲਈ ਉਤਾਵਲਾ ਹੈ, ਇਸ ਸੋਚ, ਵੱਡਮੁੱਲੇ
ਗਿਆਨ, ਨੂੰ ਅਪਨਾਉਣ ਤੋਂ ਆਕੀ ਹੈ ਤੇ ਦੇਸ ਵਿੱਚ ਹਰ ਪਾਸੇ ਬਦ-ਆਮਨੀ ਫੈਲਾਈ ਬੈਠਾ ਹੈ। ਪਰ ਇਸ
ਬਦ-ਅਮਨੀ ਦਾ ਦੋਸ਼ ਘੱਟ-ਗਿਣਤੀਆਂ ਤੇ ਲਾ ਕੇ ਉਨ੍ਹਾਂ ਤੇ ਹੱਦੋਂ ਵੱਧ ਜ਼ੁਲਮ ਢਾਹ ਰਿਹਾ ਹੈ। ਮਨੁੱਖੀ
ਹੱਕਾਂ ਦਾ ਘਾਣ ਕਰਨ ਵਾਲੀ ਬਿੱਪਰ ਸੋਚ ਦੇ ਵਿਰੋਧ ਵਿੱਚ ਕੁੱਛ ਬੋਲਣ ਵਾਲੇ ਵਿਸ਼ਵਵਿਦਿਆਲਾ ਦੇ
ਵਿਦਿਆਰਥੀਆਂ ਨੂੰ ਇਹ ਲੋਕ ਕੁੱਟਣ ਤੇ ਮਾਰਨ ਤੱਕ ਜਾਂਦੇ ਹਨ। ਇਨ੍ਹਾਂ ਦੀ ਐਸੀ ਮਨੁੱਖ ਮਾਰੂ ਸੋਚ
ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣ ਵਾਲੇ ਪੱਤਰਕਾਰਾਂ ਨੂੰ ਕਤਲ ਕਰ ਦੇਣਾ ਤਾਂ ਇਨ੍ਹਾਂ ਲਈ
ਚੰਗੇਜ਼ੀ ਹੁਕਮ ਹੈ, (ਜੋ ਇਨ੍ਹਾਂ ਨੇ ਗੌਰੀ ਲੰਕੇਸ਼ ਅਤੇ ਉਸ ਤੋਂ ਪਹਿਲਾਂ ਕਈ ਹੋਰ ਪੱਤਰਕਾਰਾਂ ਨੂੰ
ਕਤਲ ਕਰ ਕੇ ਕੀਤਾ ਹੈ) ਜੋ ਇਹ ਲੋਕ ਗੁਰੂ ਤੇਗ ਬਹਾਦਰ ਜੀ ਦੀ ਇਨ੍ਹਾਂ ਲਈ ਕੁਰਬਾਨੀ ਦੇ ਕੇ ਦਿੱਤੇ
ਗਿਆਨ ਨੂੰ ਭੁਲਾ ਕੇ ਕਰ ਰਹੇ ਹਨ।
ਦੋਸ਼ ਕਿਹੜਾ? ਉਹ ਇਹ ਕਿ ਜੋ ਭੀ ਹਿੰਦੂਤਵੀ ਸੋਚ ਤੇ ਪਹਿਰਾ ਦੇਣ ਤੋਂ ਆਕੀ ਹੈ ਉਹ ਦੇਸ਼ਧਰੋਹੀ ਹੈ,
ਉਸ ਤੇ ਜ਼ੁਲਮ ਕਰਨ ਦਾ ਇਹ ਰਾਹ ਇਨ੍ਹਾਂ ਨੇ ਅਪਨਾਉਣਾ ਆਸਾਨ ਜਿਹਾ ਬਣਾ ਲਿਆ ਹੈ। ਹਿੰਦੂਤਵੀ ਸੋਚ
ਨੂੰ ਇਹ ਬੜੀ ਉੱਚੀ ਸੁੱਚੀ ਸੰਸਕ੍ਰਿਤੀ ਆਖਦੇ ਹਨ। ਪਰ ਇਹ ਸੋਚ ਦੁਨੀਆਂ ਵਿੱਚ ਸੱਭ ਤੋਂ ਬੜੀ
ਸਵਾਰਥੀ ਤੇ ਜ਼ਾਲਮਾਨਾਂ ਸੋਚ ਹੈ ਜੋ ਔਰੰਗਜ਼ੇਬ ਦੀ ਸੋਚ ਨਾਲੋਂ ਵੀ ਖਤਰਨਾਕ ਹੈ। ਔਰੰਗਜ਼ੇਬ ਨੇ ਤਾਂ
ਗੁਰੂ ਸਾਹਿਬ ਵਲੋਂ ਉਸ ਨੂੰ ਲਿਖੇ ਜ਼ਫਰਨਾਮੇਂ ਨੂੰ ਪੜ੍ਹ ਕੇ ਗੁਰੂ ਸਾਹਿਬ ਨੂੰ ਮਿਲ ਕੇ ਰਾਜ ਨੂੰ
ਠੀਕ ਰਾਹ ਤੇ ਚਲਾਉਣ ਦਾ ਰਾਹ ਲੱਭਣਾਂ ਚਾਹਿਆ, ਪਰ ਉਸ ਦੀ ਮੌਤ ਹੋ ਗਈ, ਜੋ ਉਸ ਦੇ ਬੇਟੇ ਨੇ ਗੁਰੂ
ਸਾਹਿਬ ਨਾਲ ਦੋਸਤੀ ਪਾ ਕੇ ਕੁੱਛ ਹੱਦ ਤੱਕ ਕੀਤਾ। ਕੀ ਇਹ ਲੋਕ ਐਸਾ ਗਿਆਨ ਲੈ ਸਕਦੇ ਹਨ? ਲੱਗਦਾ ਹੈ
ਕਿ ਨਹੀਂ। ਕਿਉਂਕਿ ਬਿੱਪਰ ਜੋ ਗੁਰੂ ਬਣਨ ਸਮੇਂ ਕਿਸੇ ਚੰਗੇ ਤੀਰ-ਅੰਦਾਜ਼ ਦਾ ਅੰਗੂਠਾ ਤੱਕ ਦੱਸ਼ਣਾਂ
ਦੇ ਤੌਰ ਤੇ ਕਟਵਾ ਕੇ ਲੈ ਸਕਦ ਹੈ, ਉਹ ਬਿੱਪਰ ਨੂੰ ਗੁਰੂ ਸਮਝੇ ਬਿਣਾਂ ਉਸ ਲਈ ਬੜੀ ਤੋਂ ਬੜੀ
ਕੁਰਬਾਨੀਂ ਕਰਨ ਵਾਲੇ ਨਾਲ ਹਰ ਤਰ੍ਹਾਂ ਦੀ ਮਨ-ਮਰਜ਼ੀ ਕਰ ਸਕਦਾ ਹੈ ਤੇ ਕਰ ਰਿਹਾ ਹੈ, ਕੋਈ ਉਸਨੂੰ
ਰੋਕਣ ਵਾਲਾ ਨਹੀਂ ਹੈ। ਬਿੱਪਰ ਸੋਚ ਸੌ ਫੀ ਸਦੀ ਸਵਾਰਥੀ ਸੋਚ ਹੈ ਜਦ ਕਿ ਗੁਰੂ ਸਾਹਿਬਾਨ ਦੀ ਸਿੱਖ
ਸੋਚ ਸੌ ਫੀ ਸਦੀ ਸਰਬੱਤ ਦੇ ਭਲੇ ਦੀ ਸੋਚ ਹੈ। ਸਿੱਖਾਂ ਤੋਂ ਬਿਨਾਂ ਸਿੱਖ ਸੋਚ ਤੇ ਪਹਿਰਾ ਦੇਣ
ਵਾਲੇ ਸਾਰੇ ਦੇਸ ਵਿੱਚ ਬਹੁਤ ਥੋੜ੍ਹੇ ਹਨ। ਬਾਕੀ ਦੇ ਦੇਸ ਵਾਸੀ, ਖਾਸ ਕਰਕੇ ਸਾਰੀਆਂ ਘੱਟ-ਗਿਣਤੀਆਂ
ਅਤੇ ਅਖੌਤੀ ਦਲਿਤ, ਜੋ ਸਿੱਖੀ ਦੇ ਬਹੁਤ ਨੇੜੇ ਹਨ, ਜੇ ਸਿੱਖ ਸੋਚ, ਜੋ `ਚਹੁੰ ਵਰਨਾਂ ਲਈ ਸਾਂਝੀ
ਹੈ`, ਅਪਨਾ ਲੈਣ ਅਤੇ ਇੱਕਮੁੱਠ ਹੋ ਜਾਣ ਤਾਂ ਬਿੱਪਰ ਨੂੰ ਮਨ-ਮਰਜ਼ੀ ਅਤੇ ਹੱਦਾਂ ਦਾ ਜ਼ੁਲਮ ਕਰਨ ਤੋਂ
ਹਟਾਇਆ ਜਾ ਸਕਦਾ ਹੈ ਅਤੇ ਸਾਰੇ ਸੁੱਖ ਦਾ ਸਾਹ ਲੈ ਸਕਦੇ ਹਨ। ਜੇ ਬਿੱਪਰ ਹੀ ਇਸ ਸਰਬੱਤ ਦੇ ਭਲੇ ਦੀ
ਸੋਚ ਦੇ ਵੱਡਮੁੱਲੇ ਗਿਆਨ ਨੂੰ ਅਪਨਾ ਲਵੇ ਤਾਂ ਇਹ ਇਸ ਦੇਸ ਨੂੰ ਹੋਰਨਾਂ ਦੇਸਾਂ ਲਈ ਪ੍ਰੇਰਨਾ ਸਰੋਤ
ਮਿਸਾਲ ਬਣਾ ਸਕਦਾ ਹੈ, ਪਰ ਇਸ ਦੀ ਕਿਸਮਤ ਵਿੱਚ ਇਹ ਸ਼ਾਇਦ ਨਹੀਂ! ਗੁਰੂ ਨਾਨਕ ਜੋਤਿ ਨੇ ਤਾਂ ਜਨੇਊ
ਦੀ ਰਸਮ ਤੋਂ ਲੈ ਕੇ ਧਰਮ ਦੇ ਹਰ ਪੱਖ ਦੀ ਅਸਲੀਅਤ ਦਾ ਬਿੱਪਰ ਨੂੰ ਗਿਆਨ ਦੇ ਕੇ ਅਸਲੀ ਧਰਮੀ ਬਨਾਉਣ
ਦਾ ਪੂਰਾ ਯਤਨ ਕੀਤਾ ਪਰ ਇਸ ਦੇ ਹੱਦ ਦਰਜੇ ਦਾ ਸਵਾਰਥੀ ਹੋਣ ਕਰਕੇ ਇਸ ਦੀ ਕਿਸਮਤ ਮਾੜੀ ਅਤੇ ਇਸ ਦੇ
ਪਿੱਛੇ ਸਾਰੇ ਮੁਲਕ ਦੀ ਕਿਸਮਤ ਮਾੜੀ, ਕਿਉਂਕਿ ਇਸ ਦੇ ਹੱਥ ਵਿੱਚ ਅੱਜ ਮੁਲਕ ਦੀ ਵਾਗ ਡੋਰ ਹੈ, ਜੋ
ਧਰਮ ਦੇ ਨਾਂ ਤੇ ਨਹੀਂ, ਜੋ ਗੁਰੂ ਸਾਹਿਬ ਚਾਹੁੰਦੇ ਹਨ, ਭਾਵ ਰਾਜਾ ਧਰਮੀ ਤੇ ਸੱਚਾ ਹੋਣਾ ਚਾਹੀਦਾ
ਹੈ, ਜੋ ਸੱਭ ਨੂੰ ਬਰਾਬਰ ਦਾ ਇਨਸਾਫ ਦੇ ਸਕਦਾ ਹੋਵੇ। ਰਾਜਾ ਕਿੱਦਾਂ ਦਾ ਹੋਣਾ ਚਾਹੀਦਾ ਹੈ, ਗੁਰੂ
ਜੀ ਕਹਿੰਦੇ ਹਨ, ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ।। ਜਿਨੀ
ਸਚੁ ਪਛਾਣਿਆ ਸਚੁ ਰਾਜੇ ਸੇਈ।। ` ਅੰਗ. 1088. । ਐਸਾ ਰਾਜ ਸਿੱਖ ਹੁਕਮਰਾਨਾਂ (ਬਾਬਾ
ਬੰਦਾ ਸਿੰਘ ਬਹਾਦਰ ਅਤੇ ਮਾਹਾਰਾਜਾ ਰਣਜੀਤ ਸਿੰਘ) ਨੇ ਗੁਰੂ ਦੀ ਸਿਖਿਆ ਤੇ ਚੱਲ ਕੇ ਕਰ ਕੇ ਦਿਖਾਇਆ
ਭੀ।