.

(ਸੰਪਾਦਕੀ ਨੋਟ:- ਅੱਜ ਸਵੇਰੇ 12 ਨਵੰਬਰ 2017 ਨੂੰ ਰੇਡੀਓ ਕੇ. ਆਰ. ਪੀ. ਆਈ. 1550 ਤੇ ਸ: ਹਰਜਿੰਦਰ ਸਿੰਘ ਘੜਸਾਣਾ ਜੀ ਨੇ ਗੁਰਬਾਣੀ ਵਿਆਕਰਣ, ਹੱਥ ਲਿਖਤ ਬੀੜਾਂ, ਛਾਪੇ ਵਾਲੀਆਂ ਬੀੜਾਂ ਅਤੇ ਗੁਰਬਾਣੀ ਪਾਠ-ਭੇਦਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਰੁਝੇਵੇਂ ਕਾਰਨ ਅਤੇ ਸਮੇ ਦੀਆਂ ਹੋਰ ਕਈ ਮਜ਼ਬੂਰੀਆਂ ਕਾਰਨ ਇਹ ਤਿੰਨ ਘੰਟੇ ਦਾ ਸਾਰਾ ਪ੍ਰੋਗਰਾਮ ਹਰ ਹਫਤੇ ਤਾਂ ਨਹੀਂ ਸੁਣ ਸਕਦਾ ਪਰ ਜਦੋਂ ਕਦੀਂ ਕੋਈ ਪ੍ਰੋਗਰਾਮ ਕੁੱਝ ਗਿਆਨ ਦੇਣ ਵਾਲਾ ਹੋਵੇ ਅਤੇ ਮੈਂ ਕੰਪਿਊਟਰ ਤੇ ਹਫਤਾਵਾਰੀ ਲੇਖ ਤਿਆਰ ਕਰਦਾ ਹੋਵਾਂ ਤਾਂ ਕੁੱਝ ਸੁਣ ਲੈਂਦਾ ਹਾਂ ਅਤੇ ਕਦੀ-ਕਦੀ ਰਿਕਾਰਡ ਵੀ ਕਰ ਲੈਂਦਾ ਹਾਂ। ਅੱਜ ਵੀ ਇਹ ਪ੍ਰੋਗਰਾਮ ਸੁਣਿਆ ਸੀ ਅਤੇ ਨਾਲ ਹੀ ਰਿਕਾਰਡ ਵੀ ਕਰ ਲਿਆ ਸੀ। ‘ਸਿੱਖ ਮਾਰਗ’ ਦੇ ਗਿਆਨਵਾਨ ਪਾਠਕਾਂ ਲਈ ਹਾਜ਼ਰ ਹੈ। ਅੰਨੀ ਸ਼ਰਧਾ ਵਾਲੇ ਸਿੱਖ ਜਾਂ ਪ੍ਰੰਪਰਾਵਾਦੀ ਡੇਰਿਆਂ ਨਾਲ ਸੰਬੰਧਿਤ ਇਸ ਨੂੰ ਬਿੱਲਕੁੱਲ ਨਾ ਸੁਣਨ। ਕਿਉਂਕਿ ਉਹਨਾ ਦੇ ਕੰਮ ਆਉਣ ਵਾਲੀ ਅਤੇ ਸਮਝਣ ਵਾਲੀ ਗੱਲ ਇਸ ਵਿੱਚ ਨਹੀਂ ਹੈ। ਅੰਨੀ ਸ਼ਰਧਾ ਵਾਲੇ ਪ੍ਰੰਰਾਵਾਦੀਆਂ ਨਾਲ ਸਿਰ ਖਪਾਈ ਕਰਨ ਨਾਲੋਂ ਤਾਂ ਚੰਗਾ ਇਹ ਹੈ ਕਿ ਆਪਣਾ ਸਿਰ ਆਪੇ ਹੀ ਕਿਸੇ ਘਰ ਦੀ ਕੰਧ ਵਿੱਚ ਸੌ ਕੁ ਵਾਰੀ ਮਾਰ ਲਵੇ। ਇੱਕ ਗੱਲ ਹੋਰ ਵੀ ਚੇਤੇ ਰੱਖੋ ਕਿ ਇਹਨਾ ਵਿੱਚ ਅਤੇ ਭਗਵੇਂ ਕੱਪੜਿਆਂ ਵਾਲਿਆਂ ਵਿੱਚ ਸੋਚਣੀ ਦਾ ਕੋਈ ਬਹੁਤਾ ਫਰਕ ਨਹੀਂ ਹੈ ਸਿਰਫ ਬਾਹਰਲੇ ਭੇਖ ਦਾ ਹੀ ਹੈ। ਜਿਵੇਂ ਉਹ ਹਿੰਦੋਸਤਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਹਨ ਅਤੇ ਸਾਰਿਆਂ ਦਾ ਭਾਗਵਾਂਕਰਨ ਕਰਣਾ ਚਾਹੁੰਦੇ ਹਨ। ਵੱਖਰੀ ਦਿੱਖ ਅਤੇ ਵੱਖਰੀ ਸੋਚਣੀ ਉਨਾ ਨੂੰ ਚੁਭਦੀ ਹੈ ਉਵੇਂ ਹੀ ਇਹਨਾ ਨੂੰ ਵੀ ਵੱਖਰੇ ਵਿਚਾਰਾਂ ਵਾਲੀ ਸੋਚਣੀ ਚੁਭਦੀ ਹੈ। ਜਿਹੜਾ ਇਹਨਾ ਦੀ ਹਾਂ ਵਿੱਚ ਹਾਂ ਨਾ ਮਿਲਾਵੇ ਤਾਂ ਉਹ ਪੰਥ ਦੋਖੀ ਹੈ। ਤਾਜਾ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਕਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਅੰਮ੍ਰਿਤਸਰ ਦੇ ਦਿਵਾਨ ਕੈਂਸਲ ਕਰਵਾਉਣ ਵਿੱਚ ਸਾਰੇ ਡੇਰਿਆਂ ਵਾਲੇ ਪ੍ਰੰਪਰਾਵਦੀ ਇਕੱਠੇ ਹੋ ਕੇ ਹਾਲ ਦੁਹਾਈ ਪਾ ਕੇ ਹਟੇ ਹਨ। ਸਾਰੇ ਅਖੌਤੀ ਜਥੇਦਾਰ ਵੀ ਪ੍ਰੰਪਰਾਵਾਦੀ ਹੀ ਹਨ। ਭਾਵੇਂ ਉਹ ਬਾਦਲ ਦਲੀਏ ਹੋਣ ਤਾ ਭਾਵੇਂ ਮਾਨ ਦਲੀਏ। ਇਹ ਸਾਰਾ ਕੁੱਝ ਤੁਹਾਡੇ ਸਾਹਮਣੇ ਆ ਚੁੱਕਾ ਹੈ। ਅਸੀਂ ਭਾਈ ਰਣਜੀਤ ਸਿੰਘ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ ਪਰ ਫਿਰ ਵੀ ਉਹ ਲੋਕਾਂ ਨੂੰ ਕਿਸੇ ਗਲਤ ਪਾਸੇ ਤਾਂ ਨਹੀਂ ਲਾ ਰਹੇ। ਬਾਣੀ ਪੜ੍ਹਨ ਲਈ ਹੀ ਕਹਿੰਦੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਨੂੰ ਮੰਨਣ ਅਤੇ ਸਮਝਣ ਵਾਲੇ ਵਿਦਵਾਨਾਂ ਵਿੱਚ ਵੀ ਸਾਰੇ ਖਿਆਲ ਨਹੀਂ ਮਿਲਦੇ ਹੁੰਦੇ ਅਤੇ ਇੱਥੇ ਸਿੱਖ ਮਾਰਗ ਤੇ ਲਿਖਣ ਵਾਲਿਆਂ ਦੇ ਵੀ ਨਹੀਂ ਮਿਲਦੇ। ਪਰ ਘੱਟੋ-ਘੱਟ ਉਹ ਲੋਕਾਈ ਨੂੰ ਗੁਰਬਾਣੀ ਅਨੁਸਾਰ ਚੰਗਾ ਜੀਵਨ ਜੀਉਣ ਲਈ ਹੀ ਕਹਿੰਦੇ ਹਨ। ਕਿਸੇ ਬੁਰੇ ਪਾਸੇ ਤਾਂ ਨਹੀਂ ਲਉਂਦੇ। ਲਓ ਹੁਣ ਗਿਆਨਵਾਨ ਸੱਜਣ ਭਾਈ ਹਰਜਿੰਦਰ ਸਿੰਘ ਘੜਸਾਣਾ ਨੂੰ ਸੁਣ ਲੈਣ। ਇਹਨਾ ਦੇ ਕਾਫੀ ਸਾਰੇ ਲੇਖ ਪਹਿਲਾਂ ਹੀ ਇੱਥੇ ਸਿੱਖ ਮਾਰਗ ਤੇ ਛਪੇ ਹੋਏ ਹਨ ਜੋ ਕਿ ਲੇਖ ਲੜੀ ਤੀਜੀ ਵਿਚ ਪੜ੍ਹੇ ਜਾ ਸਕਦੇ ਹਨ। ਧੰਨਵਾਦ!)

ਵਿਚਾਰ-ਚਰਚਾ ਸੁਣਨ ਲਈ ਐਰੋ ਤੇ ਕਲਿਕ ਕਰੋ।




.