. |
|
ਦਸ਼ਮੇਸ਼ ਜੀ ਨੂੰ ਤਾਂ ਸਵਾਲ ਖੜਾ ਕਰਕੇ ਟੋਕਿਆ ਜਾ ਸਕਦਾ ਹੈ ਪਰ ਸਾਡੀ ਪਸੰਦੀਦਾ ਸ਼ਖਸੀਅਤ ਨੂੰ ਨਹੀਂ
ਪਹਲਿਆਂ ਧੜਿਆਂ ਵਾਂਗੂ ਟੀਮ ਰੇਡਿਉ ਵਿਰਸਾ ਨੇ ਵੀ ਅੰਨ੍ਹੀ ਸ਼ਖਸੀਅਤ ਪ੍ਰਸਤੀ ਹੇਠ ਅਪਨਾਈ ਦੋਗਲੀ, ਬੇਈਮਾਨ ਅਤੇ ਦੰਭੀ ਪਹੁੰਚ
ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਇਹ ਨਿਸ਼ਕਾਮ ਹੋਕਾ
ਦਿੰਦਾ ਆ ਰਿਹਾ ਹੈ ਕਿ ਸਾਨੂੰ ਸੱਚ/ਸਹੀ ਨਾਲੋਂ ਸ਼ਖਸੀਅਤ ਨੂੰ ਵਧੇਰੇ ਮਾਨਤਾ ਨਹੀਂ ਦੇਣੀ ਚਾਹੀਦੀ।
ਕਿਸੇ ਸ਼ਖਸੀਅਤ ਪ੍ਰਤੀ ਗੈਰ-ਸਿਧਾਂਤਕ ਲਗਾਵ ਲੋਕਾਂ ਨੂੰ ਸੱਚ ਤੋਂ ਭਟਕਾ ਕੇ, ਇਕ ਧੜੇ ਦੇ ਰੂਪ ਵਿਚ
ਸਥਾਪਿਤ ਕਰ ਦਿੰਦਾ ਹੈ। ਕੋਈ ਵਿਰਲਾ ਹੀ ਸੱਜਣ ਅੰਨ੍ਹੀ-ਸ਼ਖਸੀਅਤਪ੍ਰਸਤੀ ਦੇ ਮਾਰੂ ਵਾਰ ਤੋਂ ਬੱਚ
ਸਕਦਾ ਹੈ। ਐਸੀ ਸ਼ਖਸੀਅਤਪ੍ਰਸਤੀ ਦੇ ਗਰਕਾਏ ਲੋਕ ਬੇ-ਇਮਾਨੀ, ਦੋਗਲੇਪਨ ਅਤੇ ਦੰਭ ਨੂੰ ਹੀ ਗੁਰਮਤਿ
ਹੋਣ ਦਾ ਭਰਮ ਪਾਲੀ ਰੱਖਦੇ ਹਨ। ਸ਼ਖਸੀਅਤ ਤੋਂ ਵੱਧ ਸਹੀ ਦਾ ਸਾਥ ਦੇਣ ਦੀ ਰੁਚੀ ਹੇਠ ਪਰਿਵਾਰ ਵਲੋਂ
ਸਮੇਂ ਸਮੇਂ ਕੀਤੀ ਜਾਂਦੀ ਰਚਨਾਤਮਕ ਆਲੋਚਣਾ ਅਕਸਰ ਅੰਨ੍ਹੇ ਸ਼ਰਧਾਲੂਆਂ ਨੂੰ ਰਾਸ ਨਹੀਂ ਆਉਂਦੀ ਅਤੇ
ਉਹ ਪਰਿਵਾਰ ਖਿਲਾਫ ਫਤਵੇਬਾਜ਼ੀ ਅਤੇ ਬਾਈਕਾਟ ਦਾ ਰਾਗ ਅਲਾਪਦੇ ਹੀ ਰਹਿੰਦੇ ਹਨ। ਬੇਸ਼ਕ ਉਹ ਪ੍ਰੋ.
ਦਰਸ਼ਨ ਸਿੰਘ ਦੀ ਸ਼ਖਸੀਅਤ ਦੁਆਲੇ ਜੁੜਿਆ ਧੜਾ ਹੋਵੇ ਜਾਂ ਪ੍ਰੋ. ਧੂੰਦਾ ਜ ਦੀ ਸ਼ਖਸੀਅਤ ਦੁਆਲੇ ਜਾਂ
ਹੋਰ ਕੋਈ। ਪ੍ਰੋ. ਦਰਸ਼ਨ ਸਿੰਘ ਦੀ ਸ਼ਖਸੀਅਤ ਨਾਲ ਜੁੜੇ ਧੜੇ ਨੇ, ਉਨ੍ਹਾਂ ਦੀ ਹਾਂ-ਪੱਖੀ ਆਲੋਚਣਾ
ਤੋਂ ਚਿੜ੍ਹ ਕੇ, ਕਿਵੇਂ ਪਰਿਵਾਰ ਵਲੋਂ ਕੀਤੇ ਸਿੱਖ ਰਹਿਤ ਮਰਿਯਾਦਾ ਸੁਧਾਰ ਦੇ ਸਫਲ ਆਯੋਜਨ ਦੀ
ਬੇ-ਈਮਾਨ ਵਿਰੋਧਤਾ ਅਤੇ ਬਾਈਕਾਟ ਕੀਤਾ, ਇਹ ਅਜੇ ਕੱਲ੍ਹ ਦੀ ਗੱਲ ਹੈ। ਦਿਲਚਸਪ ਗੱਲ ਇਹ ਹੈ ਕਿ
ਪ੍ਰੋ. ਜੀ ਨੇ ਇਸ ਉਪਰਾਲੇ ਵਿਚ ਖਰਾਬ ਤਬੀਅਤ ਕਾਰਨ ਸ਼ਾਮਿਲ ਹੋਣ ਤੋਂ ਬੇਸ਼ਕ ਮਨਾ ਕਰ ਦਿਤਾ ਪਰ ਇਸ
ਉਪਰਾਲੇ ਦੀ ਸਫਲਤਾ ਲਈ ਆਪਣੀਆਂ ਦੁਆਵਾਂ ਰੂਪੀ ਸੰਦੇਸ਼ ਭੇਜਿਆ। ਇਸ ਧੜੇ ਨਾਲ ਜੁੜੀ ਵੈਬਸਾਈਟ
‘ਖਾਲਸਾ ਨਿਊਜ਼’ ਨੇ ਤਾਂ ਪੀਲੀ ਪੱਤਰਕਾਰੀ ਦਾ ਮੁਜ਼ਾਹਿਰਾ ਕੀਤਾ ਅਤੇ ਪਰਿਵਾਰ ਦਾ ਪੂਰਾ ਪੱਖ
ਛਾਪਣ ਤੋਂ ਇਨਕਾਰ ਕਰ ਦਿਤਾ ਅਤੇ ਅੱਜ ਤੱਕ ਇਸਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਪੁਜਾਰੀਆਂ
ਸਾਹਮਣੇ ਪ੍ਰੋ. ਧੂੰਦਾ ਜੀ ਦੇ ਗੋਡੇ ਟੇਕਣ ਦੀ ਆਲੋਚਣਾ ਤੋਂ ਇਨ੍ਹਾਂ ਦੀ ਸ਼ਖਸੀਅਤ ਦੁਆਲੇ ਜੁੜਿਆ
ਧੜਾ ਵੀ ਨਰਾਜ਼ ਹੋ ਗਿਆ ਸੀ ਜਿਸ ਵਿਚ ਵੀਰ ਹਰਨੇਕ ਸਿੰਘ ਜੀ ਵੀ ਸ਼ਾਮਿਲ ਸਨ।
ਇਸ ਗਲਤ ਪਹੁੰਚ ਦਾ ਤਾਜ਼ਾ ਸ਼ਿਕਾਰ ਭਾਈ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਨਾਲ
ਜੁੜਿਆ ਧੜਾ ਬਣ ਗਿਆ ਹੈ, ਜਿਸਦਾ ਇਕ ਮੁੱਖ ਬੁਲਾਰਾ ਟੀਮ ਰੇਡਿਉ ਵਿਰਸਾ ਹੈ। ਇਸ ਧੜੇ ਦੀ ਪਹੁੰਚ
ਵਿਚ ਨਰਾਜ਼ਗੀ ਦਾ ਆਲਮ ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਇਹ ਵਿਰੋਧ ਕਰਨ ਵੇਲੇ ਬੇਈਮਾਨੀ ਅਤੇ
ਫਤਵੇਬਾਜ਼ੀ ਦੇ ਨਾਲ ਨਾਲ ਤਹਿਜ਼ੀਬ ਦੀ ਹੱਦ ਲੀਰੋ-ਲੀਰ ਕਰਨ ਨੂੰ ਆਪਣਾ ਵੱਡਾ ਹਥਿਆਰ ਮੰਨਦਾ ਹੈ।
ਅੰਨ੍ਹੀ ਸ਼ਖਸੀਅਤ ਪ੍ਰਸਤੀ ਦੀ ਕਮਜ਼ੋਰੀ ਨੇ ਪਹਿਲੇ ਧੜਿਆਂ ਵਾਂਗ ਇਸ ਧੜੇ ਦੀ ਮਾਨਸਿਕਤਾ ਵਿਚ
ਦੋਗਲਾਪਨ, ਬੇਈਮਾਨੀ ਅਤੇ ਦੰਭ ਕਿਸ ਹੱਦ ਤੱਕ ਭਰ ਦਿਤਾ ਹੈ ਉਸ ਦਾ ਵਿਸ਼ਲੇਸ਼ਨ ਅਸੀਂ ਅੱਗੇ ਸਬੂਤਾਂ
ਨਾਲ ਕਰਾਂਗੇ। ਇਹ ਅੱਛੀ ਗੱਲ
ਹੈ ਕਿ ਭਾਈ ਰਣਜੀਤ ਸਿੰਘ ਜੀ ਨੇ ਆਪਣੀ ਤਾਜ਼ਾ ਵੀਡੀਉ ਵਿਚ ਇਕ ਸੰਤੁਲਿਤ ਪਹੁੰਚ ਅਪਨਾਉਂਦੇ, ਜਿਥੇ
ਤਥਾਕਥਿਤ ਏਕਤਾ ਦੀ ਸੰਭਾਵਨਾ ਨੂੰ ਬਰਕਰਾਰ ਰੱਖਿਆ ਹੈ, ਉਥੇ ਟੀਮ ਰੇਡਿਉ ਵਿਰਸਾ ਨਾਲ ਵਿਚਾਰਕ
ਅਸਹਿਮਤੀ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਵੀਡੀਉ
ਅਤੇ ਵੀਰ ਰਣਜੀਤ ਸਿੰਘ ਜੀ ਦੇ ਪੱਖ ਦਾ ਵਿਸ਼ਲੇਸ਼ਲ ਲੋੜ ਪੈਣ ਤੇ ਵੱਖਰੇ ਲੇਖ ਵਿਚ ਕੀਤਾ ਜਾਵੇਗਾ।
ਫਿਲਹਾਲ ਅਸੀਂ ਵਿਚਾਰ ਟੀਮ ਰੇਡਿਉ ਵਿਰਸਾ ਦੀ ਪਹੁੰਚ ਬਾਰੇ ਹੀ ਕਰਨੀ ਹੈ।
ਇਸ ਟੀਮ ਦੀ ਬੇ-ਈਮਾਨ ਅਤੇ ਦੋਗਲੀ ਪਹੁੰਚ ਦਾ ਪਰਦਾਫਾਸ਼ ਕਰਨ ਤੋਂ ਪਹਿਲਾਂ
ਕੁਝ ਪਿਛੋਕੜ ਸਾਂਝਾ ਕਰਨਾ ਜ਼ਰੂਰੀ ਹੈ। ਇਸ ਟੀਮ ਵਲੋਂ ਨਾਨਕ ਸਰੂਪਾਂ ਨਾਲ ਜੁੜੀਆਂ ਕੁਝ ਟਿੱਪਣੀਆਂ
ਨੂੰ ਲੈ ਕੇ ਇਨ੍ਹਾਂ ਦਾ ਵਿਰੋਧ ਸ਼ੁਰੂ ਹੋਇਆ ਸੀ। ਇਸ ਵਿਰੋਧ ਦੇ ਸਾਹਮਣੇ ਆਉਣ ਤੇ ਤੱਤ ਗੁਰਮਤਿ
ਪਰਿਵਾਰ ਹੀ ਐਸਾ ਮੰਚ ਸੀ ਜਿਸ ਨੇ ਇਸ ਟੀਮ ਦੇ ਉਨ੍ਹਾਂ ਨੁਕਤਿਆਂ ਦੇ ਵਿਰੋਧ ਨੂੰ ਗਲਤ ਕਿਹਾ ਸੀ
ਅਤੇ ਵਿਰੋਧੀਆਂ ਦੀ ਆਲੋਚਣਾ ਕੀਤੀ ਸੀ।
ਹਾਂ, ਅਸੀਂ ਇਸ ਟੀਮ ਦੀ ਇਨ੍ਹਾਂ ਦੋ
ਨੁਕਤਿਆਂ ਤੇ ਹਾਂ-ਪੱਖੀ ਆਲੋਚਣਾ ਕੀਤੀ ਸੀ। ਪਹਿਲਾ ਨੁਕਤਾ ਸੀ, ਵਿਰੋਧ ਵੇਲੇ ਇਨ੍ਹਾਂ ਵਲੋਂ ਵਰਤੀ
ਗੈਰ-ਤਹਿਜ਼ੀਬੀ ਬੋਲ ਬਾਣੀ ਅਤੇ ਉਸ ਕਮਜ਼ੋਰੀ ਦੀ ਪ੍ਰੋੜਤਾ ਲਈ ਗੁਰਬਾਣੀ ਹਵਾਲਿਆਂ ਨੂੰ ਢਾਲ ਬਣਾਉਣਾ।
ਦੂਜਾ , ਕੁਝ ਖਾਸ ਪ੍ਰਚਾਰਕਾਂ/ਧੜਿਆਂ ਦਾ ਵਿਰੋਧ ਕਰਨ ਦਾ ਇਕ-ਨੁਕਾਤੀ ਪ੍ਰੋਗਰਾਮ।
ਇਨ੍ਹਾਂ ਦੋਹਾਂ ਕਮਜ਼ੋਰੀਆਂ ਵਿਚ ਇਨ੍ਹਾਂ ਨੇ ਕੋਈ ਸੁਧਾਰ ਨਹੀਂ ਕੀਤਾ। ਇਨ੍ਹਾਂ ਦੀ ਅੱਜ ਤੱਕ ਵੀ
ਸਾਰੇ ਰੇਡਿਉ ਪ੍ਰੋਗਰਾਮ ਉਸੇ ਇਕ ਨੁਕਾਤੀ ਟੀਚੇ ਵਾਲੇ ਹੀ ਹਨ। ਬੋਲ-ਬਾਣੀ ਪੱਖੋਂ ਇਨ੍ਹਾਂ ਦੀ
ਪਹੁੰਚ ਵਿਚ ਹੋਰ ਵੀ ਗਿਰਾਵਟ ਹੀ ਆਈ ਹੈ। ਉਸ ਸਮੇਂ ਅਸੀਂ ਇਸ ਰੇਡਿਉ ਨੂੰ ਤਾਜ਼ਾ ਤਾਜ਼ਾ ਸੁਣਨਾ ਸ਼ੁਰੂ
ਹੀ ਕੀਤਾ ਸੀ। ਪਰ ਸਾਡਾ ਇਸ ਵਿਸ਼ੇ ਵਿਚ ਲਿਖੇ ਪਹਿਲੇ ਲੇਖ ਵਿਚ ਕੀਤਾ ਵਿਸ਼ਲੇਸ਼ਨ ਪੂਰਾ ਸਹੀ ਸਾਬਿਤ
ਹੋਇਆ। ਇਸ ਤੋਂ ਬਾਅਦ ਅਸੀਂ ਇਨ੍ਹਾਂ ਦੇ ਕਈਂ ਪ੍ਰੋਗਰਾਮ ਸੁਣੇ ਜਿਸ ਨਾਲ ਇਨ੍ਹਾਂ ਦੀ ਅੰਨ੍ਹੀ
ਸ਼ਖਸੀਅਤ ਪ੍ਰਸਤੀ ਹੇਠ ਆਈ ਬੇਈਮਾਨੀ ਅਤੇ ਦੋਗਲੇਪਨ ਨੇ ਨਿਰਾਸ਼ ਹੀ ਕੀਤਾ। ਗੁਰਮਤਿ ਦੇ ਕੁਝ ਪਹਿਲੂਆਂ
ਤੇ ਵੀ ਇਨ੍ਹਾਂ ਨੇ ਜਾਣੇ/ਅੰਜਾਣੇ ਵਿਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਬਾਰੇ ਵਿਚਾਰ ਲੋੜ
ਪੈਣ ਤੇ ਵੱਖਰੇ ਲੇਖ ਵਿਚ ਕੀਤੀ ਜਾਵੇਗੀ ਕਿਉਂਕਿ ਇਥੇ ਵਿਸ਼ਾ ਬੇਲੋੜੀ ਸ਼ਖਸੀਅਤਪ੍ਰਸਤੀ ਦੇ ਕਾਰਨ ਇਸ
ਟੀਮ ਦੀ ਪਹੁੰਚ ਵਿਚ ਪਾਈ ਜਾਂਦੀਆਂ ਬੇਈਮਾਨੀ, ਦੋਗਲੇਪਨ ਆਦਿ ਕਮਜ਼ੋਰੀਆਂ ਬਾਰੇ ਹੀ ਵਿਚਾਰ ਕੀਤੀ
ਜਾਵੇਗੀ। ਇਸ ਸੰਬੰਧੀ ਆਪਣੇ ਪਹਿਲੇ ਲੇਖ ਵਿਚ ਅਸੀਂ ਇਹ ਸਪਸ਼ਟ ਲਿਖਿਆ ਸੀ ਕਿ ਇਸ ਟੀਮ ਦੀ ਗੁਰਮਤਿ
ਸਮਝ ਸਾਡੇ ਮੁਤਾਬਿਕ ਵਿਰੋਧੀਆਂ ਨਾਲੋਂ ਕੁੱਝ ਅੱਛੀ ਹੈ ਅਤੇ ਅਸੀਂ ਕਮਜ਼ੋਰੀਆਂ ਦੇ ਸੁਧਾਰ ਦੀ ਆਸ ਵੀ
ਜਤਾਈ ਸੀ। ਪਰ ਇਨ੍ਹਾਂ ਦਾ
ਕਮਜ਼ੋਰੀਆਂ ਨੂੰ ਪਿਆਰ ਕਰਦੇ ਰਹਿਣਾ ਅਤੇ ਉਨ੍ਹਾਂ ਤੇ ਮਾਣ ਕਰਨ ਦੀ ਰੁਚੀ ਸਾਹਮਣੇ ਇਨ੍ਹਾਂ ਦੀ
‘ਵਿਵਹਾਰ ਰਹਿਤ’ ਗੁਰਮਤਿ ਸਮਝ ‘ਭੱਠ ਪਏ ਉਹ ਸੋਣਾ ਜੋ ਕੰਨ੍ਹਾਂ ਨੂੰ ਖਾਵੇ’ ਵਾਂਗ
ਨੁਕਸਾਨਦਾਇਕ ਹੀ ਜਾਪਦੀ ਹੈ।
ਤੱਤ ਗੁਰਮਤਿ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਭਾਈ ਰਣਜੀਤ ਸਿੰਘ ਜੀ ਦੇ
ਜਵਾਬਦੇਹੀ ਦੇ ਫਰਜ਼ ਨੂੰ ਕਬੂਲਦੀ ਪਹੁੰਚ ਦੀ ਤਾਰੀਫ ਕਰਦੇ ਕੁਝ ਵਾਜਬ ਸਵਾਲ ਸਾਹਮਣੇ ਰੱਖੇ ਸਨ। ਇਸ
ਬਾਰੇ ਟੀਮ ਰੇਡਿਉ ਵਿਰਸਾ ਨੇ ਸਾਡੇ ਪੱਤਰ ਦਾ ਵਿਸ਼ਲੇਸ਼ਨ ਆਪਣੇ ਇਕ ਰੇਡਿਉ ਪ੍ਰੋਗਰਾਮ ਵਿਚ ਕੀਤਾ।
ਅਸੀਂ ਆਪਣੀ ਆਲੋਚਣਾ ਦਾ ਸੰਬੰਧਿਤ ਜਾਂ ਸਮਰਥਕ ਧਿਰ ਵਲੋਂ ਵਿਸ਼ਲੇਸ਼ਲ ਕਰਨ ਦੇ ਹੱਕ ਦੀ ਪ੍ਰੋੜਤਾ
ਕਰਦੇ ਹਾਂ। ਸੋ ਅੱਗੇ ਵੱਧਣ ਤੋਂ ਪਹਿਲਾਂ ਅਸੀਂ ਪਾਠਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਹੇਠ
ਲਿਖੇ ਲਿੰਕ ਤੇ ਜਾ ਕੇ ਸਾਡਾ ਉਹ ਪੱਤਰ ਮੂਲ ਰੂਪ ਵਿਚ ਅਤੇ ਉਸਦਾ ਟੀਮ ਰੇਡਿਉ ਵਿਰਸਾ ਵਲੋਂ ਕੀਤਾ
ਵਿਸ਼ਲੇਸ਼ਨ ਧਿਆਨ ਨਾਲ ਸੁਨਣ ਤਾਂ ਕਿ ਵਧੇਰੇ ਸਪਸ਼ਟਤਾ ਆ ਸਕੇ।
ਭਾਈ ਰਣਜੀਤ ਸਿੰਘ ਜੀ ਨੂੰ ਸੰਬੋਧਿਤ ਸਾਡੇ ਪੱਤਰ ਦਾ ਲਿੰਕ
http://www.sikhmarg.com/your-view/your-view139.html
ਟੀਮ ਰੇਡਿਉ ਵਿਰਸਾ ਵਲੋਂ ਸਾਡੇ ਪੱਤਰ ਦੇ ਵਿਸ਼ਲੇਸ਼ਨ ਦਾ ਉਨ੍ਹਾਂ ਦੀ
ਵੈਬਸਾਈਟ ਤੇ 29 ਜਨਵਰੀ 2018 ਦੇ ਪ੍ਰੌਗਰਾਮ ਵਿਚ ਸੁਣਿਆ ਜਾ ਸਕਦਾ ਹੈ।
ਸਬੂਤਾਂ ਨਾਲ ਟੀਮ ਰੇਡਿਉ ਵਿਰਸਾ ਦੀ ਪਹੁੰਚ ਵਿਚਲੀ ਬੇਈਮਾਨੀ ਅਤੇ ਦੋਗਲੇਪਨ
ਦਾ ਸੱਚ ਪਾਠਕਾਂ ਸਾਹਮਣੇ ਪੇਸ਼ ਕਰਣ ਤੋਂ ਪਹਿਲਾਂ ਅਸੀਂ ਇਸ ਟੀਮ ਅਤੇ ਇਸ ਦੇ ਅੰਨ੍ਹੇ ਸਮਰਥਕਾਂ
ਵਲੋਂ ਪਰਿਵਾਰ ਦੀ ਪਹੁੰਚ ਸੰਬੰਧੀ ਉਠਾਏ ਜਾਂਦੇ ਕੁਝ ਇਤਰਾਜ਼ਾਂ/ਸਵਾਲਾਂ ਬਾਰੇ ਆਪਣਾ ਪੱਖ ਰੱਖਦੇ
ਹਾਂ ਕਿਉਂਕਿ ਅਸੀਂ ਜਵਾਬਦੇਹੀ ਨੂੰ ਨਾਨਕ ਵਿਚਾਰਧਾਰਾ ਰਹਿਬਰਾਂ ਦੀ ਰੋਸ਼ਨੀ ਵਿਚ ਮੁੱਢਲਾ ਫਰਜ਼
ਸਮਝਦੇ ਹਾਂ ਅਤੇ ਸਾਨੂੰ ਸਵਾਲ ਖੜ੍ਹੇ ਕਰਨ ਵਾਲਿਆਂ ਤੇ ਕੋਈ ਬੌਖਲਾਹਟ ਨਹੀਂ ਹੁੰਦੀ।
ਇਤਰਾਜ਼ : ਇਹ ਤਾਂ ਚਾਰ ਚਾਰ ਕਮਰਿਆਂ ਜਿਤਨੇ ਲੰਮੇ ਲੇਖ ਲਿਖਦੇ ਹਨ ।
ਸਾਡਾ ਪੱਖ: ਗੱਲ ਨੂੰ
ਪੂਰੀ ਤਰਾਂ ਸਪਸ਼ਟ ਕਰਨ ਲਈ ਲੰਬਾ ਲੇਖ ਬਣ ਹੀ ਜਾਂਦਾ ਹੈ। ਗੁਰਮਤਿ ਦਾ ਮੂਲ ਸਾਰ ਬਹੁਤੇ ਵਿਦਵਾਨ
‘ਮੰਗਲਾਚਰਨ ਜਾਂ ਜਪੁ’ ਵਿਚ ਹੀ ਮੰਨਦੇ ਹਨ। ਫੇਰ ਨਾਨਕ ਸਰੂਪਾਂ ਨੂੰ ਲਗਭਗ 1429 ਸਫਿਆਂ ਦਾ ਗ੍ਰੰਥ
ਕਿਉਂ ਲਿਖਣਾ ਪਿਆ? ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੂੰ ਵੀ ਇਹ ਸੱਜਣ ਸ਼ਾਇਦ ਰਸਮੀ ਜਾਂ
ਇਕ ਢਾਲ ਵਜੋਂ ਹੀ ਮਾਨਤਾ ਦਿੰਦੇ ਹਨ, ਕਿਉਂਕਿ ਇਨ੍ਹਾਂ ਦੀ ਕਸਵੱਟੀ ਅਨੁਸਾਰ ਤਾਂ ਲੰਮੀਆਂ ਲਿਖਤਾਂ
ਗਲਤ ਹੁੰਦੀਆਂ ਹਨ। ਦੂਜਾ ਨੁਕਤਾ, ਸਾਡੇ ਮੌਜੂਦਾ ਲੇਖ ਵੱਧ ਤੋਂ ਵੱਧ 10-15 ਪੰਨਿਆਂ ਦੇ ਹੁੰਦੇ
ਹਨ। ਜਿਸ ਨੂੰ ਸਮਝ ਕਿ ਪੜ੍ਹਣ ਵਿਚ ਵੱਧ ਤੋਂ ਵੱਧ ਘੱਟ 1 ਘੰਟਾ ਹੀ ਲਗਦਾ ਹੈ। ਪਰ ਆਪ ਇਹ ਟੀਮ ਇਕ
ਦਿਨ ਵਿਚ ਹੀ ਚਾਰ ਚਾਰ ਘੰਟੇ ਦੇ ਰੇਡਿਉ ਪ੍ਰੋਗਰਾਮ ਕਰ ਜਾਂਦੀ ਹੈ, ਜਿਸ ਨੂੰ ਲਿਖਤ ਦਾ ਆਕਾਰ ਦੇਣਾ
ਹੋਵੇ ਤਾਂ ਉਸ ਦੀ ਲੰਬਾਈ ਕਿਤਨੀ ਹੋਵੇਗੀ, ਪਾਠਕ ਬਾਖੂਬੀ ਅੰਦਾਜ਼ਾ ਲਾ ਸਕਦੇ ਹਨ। ਹੋਰ ਵੇਖੋ,
ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ/ਵਿਦਵਾਨਾਂ (ਪ੍ਰੋ. ਦਰਸ਼ਨ ਸਿੰਘ ਜੀ, ਪ੍ਰੋ. ਧੂੰਦਾ ਜੀ,
ਪੰਥਪ੍ਰੀਤ ਸਿੰਘ ਜੀ ਆਦਿ) ਅਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੋਧ ਦੇ ‘ਇਕ-ਨੁਕਾਤੀ’ ਮਿਸ਼ਨ ਨੂੰ ਲੈ
ਕੇ ਇਹ ਟੀਮ ਪਿਛੱਲੇ ਇਕ ਸਾਲ ਤੋਂ ਲਗਾਤਾਰ ਪ੍ਰੋਗਰਾਮ ਕਰ ਰਹੀ ਹੈ, ਜਿਸ ਨੂੰ ਅਗਰ ਲਿਖਤ ਦਾ ਰੂਪ
ਦਿਤਾ ਜਾਵੇ ਤਾਂ ਉਹ ‘ਸ਼ਬਦ ਗੁਰੂ ਗ੍ਰੰਥ’ ਅਤੇ ‘ਦਸਮ ਗ੍ਰੰਥ’ ਦੇ ਸਫਿਆਂ ਤੇ ਕੁਲ ਜੋੜ ਤੋਂ ਵੀ
ਕੀਤੇ ਵੱਧ ਹੋਵੇਗਾ, ਇਸ ਸਾਹਮਣੇ ਸਾਡੀਆਂ ਲਿਖਤਾਂ ਦਾ ਆਕਾਰ ਤਾਂ ਨਾਂ-ਮਾਤਰ ਹੀ ਹੈ।
ਇਤਰਾਜ਼ : ਇਹ ਟੀਮ ਅਤੇ ਇਨ੍ਹਾਂ ਦੇ ਕੁਝ ਅੰਨ੍ਹੇ ਸਮਰਥਕ (ਖਾਸਕਰ
ਵੀਰ ਗੁਰਮੀਤ ਸਿੰਘ ਜੀ ਸਿਰਸਾ ਅਤੇ ਵੀਰ ਸ਼ਿੰਦਾ ਜੀ ਆਸਟਰੇਲੀਆ) ਸਾਡੇ ਸਮੇਤ ਹੋਰਣਾਂ ਨੂੰ ਇਹ
ਮਹਿਣਾ ਦਿੰਦੇ ਰਹਿੰਦੇ ਹਨ ਕਿ ਅਸੀਂ ਰੇਡਿਉ ਵਿਰਸਾ ਤੇ ਕਿਉਂ ਨਹੀਂ ਬੋਲਦੇ? ਉਹ ਸਾਨੂੰ ਇਸ ਲਈ
ਦੋਗਲਾ ਵੀ ਐਲਾਣਦੇ ਹਨ।
ਸਾਡਾ ਪੱਖ :
ਸਿਰਫ ਰੇਡਿਉ ਜਾਂ ਫੋਨ ਤੇ ਬੋਲਣਾ ਹੀ ਸੰਵਾਦ ਦਾ ਇਕੋ-ਇਕ ਤਰੀਕਾ ਨਹੀਂ ਹੈ। ਲਿਖਤਾਂ ਰਾਹੀਂ ਆਪਣਾ
ਪੱਖ ਰੱਖਣਾ ਵੀ ਸੰਵਾਦ ਦਾ ਇਕ ਮਜ਼ਬੂਤ ਤਰੀਕਾ ਹੈ।
ਦੂਜਾ ਨੁਕਤਾ, ਵੀਰ ਹਰਨੇਕ ਸਿੰਘ ਜੀ ਐਲਾਣੀਆ ਕਹਿੰਦੇ ਹਨ ਕਿ ਮੈਂ ਫਲਾਣੇ
ਨੂੰ ਫੋਨ ਤੇ ਬਹੁਤ ਬੁਰਾ ਭਲਾ ਬੋਲਿਆ, ਮੇਰਾ ਸੁਭਾਅ ਵੱਡਾ ਕੁਰੱਖਤ ਹੈ। ਰੇਡਿਉ ਤੇ ਆਉਣ ਵਾਲੇ ਕੁਝ
ਵਿਰੋਧੀ ਵਿਚਾਰ ਦੇ ਕਾਲਰਾਂ ਨੂੰ ਇਨ੍ਹਾਂ ਨੇ ਆਪਣਾ ਪੱਖ ਰੱਖਣ ਦਾ ਸਹੀ ਮੌਕਾ ਵੀ ਨਹੀਂ ਦਿਤਾ।
ਸਾਡੇ ਚਰਚਾ ਅਧੀਨ ਪੱਤਰ ਬਾਰੇ ਕੀਤੇ ਰੇਡਿਉ ਪ੍ਰੋਗਰਾਮ ਵਿਚ ਹੀ ਕਹਿ ਰਹੇ ਹਨ ਕਿ ਜੇ ਇਹ ਦੋ ਮਿਨਟ
ਹੀ ‘ਆਨ ਏਅਰ’ ਹੋ ਜਾਣ ਤਾਂ ਮੈਂ ਐਨਾ ਨੂੰ ਇਤਨਾ ਬੁਰਾ ਭਲਾ ਕਹਿਣਾ ਸੀ (ਫਿੱਟ ਲਾਹਨਤ ਪਾਉਂਦਾ)
ਆਦਿ ਆਦਿ। ਹੁਣ ਜਿਹੜਾ ਸੱਜਣ ਆਪ ਹੀ ਆਪਣੇ ਨਾਲ ਗੱਲ ਕਰਨ ਵਾਲੇ ਦੀ ‘ਲਾਹ-ਪਾਹ’ ਕਰਨ ਦਾ ਮਾਣ ਕਰਦਾ
ਹੋਵੇ, ਉਸ ਸੱਜਣ ਨਾਲ
‘ਸੁਹਿਰਦ ਸੰਵਾਦ’ ਦੀ ਕੋਈ ਸੰਭਾਵਨਾ ਬਣਦੀ ਹੈ?
ਹੁਣ ਇਕ ਪਾਸੇ ਆਪ ਹੀ ‘ਲਾਹ-ਪਾਹ, ਫਿਟ ਲਾਹਨਤ’ ਪਾਉਣ ਦੀ ਧਮਕੀ ਦੇ ਕੇ ‘ਸੰਵਾਦ’ ਨੂੰ ਬੇਲੋੜਾ
ਸਮਝਣ ਵਾਲੇ ਸੱਜਣ (ਹਰਨੇਕ ਸਿੰਘ ਆਦਿ) ਅਤੇ ਉਨ੍ਹਾਂ ਦੇ ਸਮਰਥਕ ‘ਫੋਨ’ ਤੇ ਜਾਂ ‘ਆਨ ਏਅਰ’ ਗੱਲ ਨਾ
ਕਰਨ ਦਾ ਮਿਹਣਾ ਮਾਰਦੇ ਹਨ ਤਾਂ ਉਨ੍ਹਾਂ ਨੂੰ ਦੋਗਲਾਪਨ ਹੀ ਕਿਹਾ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ
ਵੀਰ ਹਰਨੇਕ ਸਿੰਘ ਨੇ ਪੁਰਾਣੇ ਇਕ ਮਸਲੇ ਬਾਰੇ ਵਿਚਾਰ ਕਰਦੇ ਕਿਹਾ ਸੀ ਕਿਸ ਉਸ ਮਸਲੇ ਤੇ ਜੰਮੂ ਤੋਂ
ਨਰਿੰਦਰ ਸਿੰਘ ਦੇ ਵਿਚਾਰ ਹੀ ਮੈਨੂੰ ਸਹੀ ਲਗੇ ਸਨ। ਨਰਿੰਦਰ ਸਿੰਘ ਜੰਮੂ (ਅਤੇ ਸਾਥੀ ਟੀਮ) ਤਾਂ
ਅੱਜ ਵੀ ਗੁਰਮਤਿ ਦੇ ਉਸੇ ਸਟੈਂਡ ਤੇ ਖੜ੍ਹੀ ਹੈ, ਅੰਨ੍ਹੀ ਸ਼ਖਸੀਅਤਪ੍ਰਸਤੀ ਜਾਂ ਕਿਸੇ ਹੋਰ ਕਮਜ਼ੋਰੀ
ਕਾਰਨ ਜੇ ਤੁਹਾਡਾ ਸਟੈਂਡ
ਦੋਗਲਾ ਅਤੇ ਬੇਈਮਾਨ ਹੋ ਗਿਆ ਤਾਂ ਉਸ ਵਿਚ ‘ਤੱਤ ਗੁਰਮਤਿ ਪਰਿਵਾਰ’ ਦਾ ਕੀ ਦੋਸ਼?
ਬਾਕੀ ‘ਤੱਤ ਗੁਰਮਤਿ ਪਰਿਵਾਰ’ ਦੀ ਟੀਮ ਦੇ ਨੰਬਰ ਸਾਰਿਆਂ ਕੌਲ ਹਨ , ਜੋ ਚਾਹੇ ਗੱਲ ਕਰ ਸਕਦਾ ਹੈ।
ਅਸੀਂ ‘ਨਾਨਕ ਸੇਧ’ ਵਿਚ ਇਹ
ਵਾਧਾ ਵੀ ਕਰਦੇ ਹਾਂ ਕਿ ਅਸੀਂ ਕਿਸੇ ਵੀ ਫੋਨ ਕਰਨ ਵਾਲੇ ਨੂੰ ‘ਕੁੱਤੇ, ਹਰਾਮਖੋਰ, ਬੁੱਝੜ,
ਫੰਡਰ/ਗੱਬਣ ਗਾਂ ਆਦਿ’ ਕਹਿ ਕੇ ਬਦਤਮੀਜ਼ੀ ਨਹੀਂ ਕਰਾਂਗੇ।
ਹਾਂ, ਅਸੀਂ ਆਪ ਬਦਤਮੀਜ਼ ਸਮਝ ਵਾਲੇ ਲੋਕਾਂ ਨਾਲ ਗੱਲ ਕਰਨ ਦੀ ਪਹਿਲ ਕਰਨਾ ਸਹੀ ਨਹੀਂ ਸਮਝਦੇ।
ਨੁਕਤਾ ਆਧਾਰਿਤ ਵਿਚਾਰ ਕੋਈ ਵੀ ਸਾਡੇ ਨਾਲ ਕਰ ਸਕਦਾ ਹੈ।
ਤੀਜਾ ਨੁਕਤਾ, ਜਿਹੜੀ ਟੀਮ ਇਹ ਸ਼ਰੇਆਮ ਕਹਿੰਦੀ ਹੈ ਕਿ ਜਿਸ ਨੂੰ ਸਾਡਾ
ਰੇਡਿਉ (ਵਿਚਾਰ) ਪਸੰਦ ਨਹੀਂ, ਉਹ ਬੇਸ਼ਕ ਰੇਡਿਉ ਬੰਦ ਕਰਕੇ ਦਫਾ ਹੋ ਜਾਵੇ, ਸਾਨੂੰ ਕੋਈ ਪਰਵਾਹ
ਨਹੀਂ। ਐਸੀ ਸੋਚ ਦੇ ਬੰਦੇ ਜੇ ਗਾਹੇ-ਬਗਾਹੇ ਰਸਮੀ ਰੇਡਿਉ ਤੋਂ ਇਹ ਵੀ ਐਲਾਣ ਕਰੀ ਜਾਣ ਕਿ ਸਾਨੂੰ
ਵਿਰੋਧੀ ਵਿਚਾਰ ਵਾਲੇ ਫੋਨਾਂ ਦਾ ਇੰਤਜ਼ਾਰ ਰਹਿੰਦਾ ਹੈ ਤਾਂ ਇਹ ਦੋਗਲਾਪਨ ਨਹੀਂ ਤਾਂ ਹੋਰ ਕੀ ਹੈ?
ਜਦੋਂ ਕਿਸੇ ਇਕ ਅੱਧੇ ਵਿਰੋਧੀ ਵਿਚਾਰ ਵਾਲੇ ਦਾ ਭੁੱਲ ਭੁਲੇਖੇ ਫੋਨ ਆ ਵੀ ਜਾਏ ਤਾਂ ਉਸ ਨੂੰ ਬਿਨਾਂ
ਗੱਲ ਕਰਨ ਦਾ ਮੌਕਾ ਦਿਤੇ, ਦਫਾ ਕਰਨ ਦੀ ਪਹੂੰਚ ਕਿਸੇ ਨੂੰ ਇਹ ਤਾਹਨਾ ਕਿਵੇਂ ਦੇ ਸਕਦੀ ਹੈ ਕਿ
ਰੇਡਿਉ ਤੇ ਵਿਚਾਰ ਕਿਉਂ ਨਹੀਂ ਕਰਦੇ?
ਚੌਥਾ ਨੁਕਤਾ, ਜਿਹੜੀ ਟੀਮ ਦਸਮ ਗ੍ਰੰਥ ਹਿਮਾੲਤੀ ਸੱਜਣ ਗੁਰਪ੍ਰੀਤ ਸਿੰਘ
ਕੈਲੀਫੋਰਨੀਆ (ਅਮਰੀਕਾ) ਨਾਲ ਆਪਣੇ ਦੇਸ਼ ਨਿਉਜ਼ੀਲੈਂਡ ਵਿਚ ਸੰਵਾਦ ਕਰਣ ਤੋਂ ਇਹ ਕਹਿ ਕੇ ਮੁੱਕਰ
ਜਾਂਦੀ ਹੈ ਕਿ ਸਾਡੇ ਪਸੰਦੀਦਾ ਮੋਟੀਵੇਟਰ (ਨਰਿੰਦਰ ਸਿੰਘ ਜੀ ਕਪੂਰ) ਦੀ ਸੇਧ ਅਨੁਸਾਰ ਵਿਰੋਧੀ ਦੀ
ਤੈਅ ਕੀਤੀ ਥਾਂ ਤੇ ਜਾ ਕੇ ਲੜਾਈ ਕਰਨਾ ਮੂਰਖਤਾ ਜਾਂ ਘਾਟੇ ਦਾ ਸੌਦਾ ਹੈ (ਸੰਵਾਦ ਅਤੇ ਲੜਾਈ ਵਿਚ
ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ), ਉਹ ਟੀਮ ਜੇ ਵਿਰੋਧੀ ਵਿਚਾਰ ਦੇ ਸੱਜਣਾਂ ਨੂੰ ਆਪਣੇ ਮੈਦਾਨ
(ਰੇਡਿਉ) ਤੇ ਆ ਕੇ ਸੰਵਾਦ ਕਰਨ ਦੀ ਚੁਣੌਤੀ ਦੇਵੇ ਤਾਂ ਹਾਸਾ ਆਉਂਦਾ ਹੈ। ਰੇਡਿਉ ਤਾਂ ਇਨ੍ਹਾਂ ਦੇ
ਵਿਰੋਧੀ ਵਿਚਾਰ ਵਾਲੇ ਵੀ ਕੁਝ ਲੋਕ ਚਲਾ ਰਹੇ ਹਨ (ਸਿੰਘ ਨਾਦ, ਲੋਹਗੜ ਆਦਿ) ਇਹ ਆਪਣੇ ਵਿਰੋਧ ਦੇ
ਮਸਲੇ ਉਥੇ ਜਾ ਕੇ ਕਿਉਂ ਹੱਲ ਨਹੀਂ ਕਰ ਲੈਂਦੇ?
ਸੱਚਾਈ ਇਹ ਹੈ ਕਿ ਸਾਰੇ ਆਪਣੇ ਆਪਣੇ
ਖੋਲ ਵਿਚ ਕੈਦ ਹਨ ਅਤੇ ‘ਗੁਰਮਤਿ’ ਦਾ ਲੇਬਲ ਲਾ ਕੇ ਆਪਣੀ ਈਗੋ ਨੂੰ ਪੱਠੇ ਪਾ ਰਹੇ ਹਨ। ਤਾਂ ਹੀ
ਆਪਣੀ ਪਸੰਦੀਦਾ ਸ਼ਖਸੀਅਤ ਦੀ ਆਲੋਚਣਾ ਇਨ੍ਹਾਂ ਤੋਂ ਸਹਿਣ ਨਹੀਂ ਹੁੰਦੀ।
ਸਵਾਲ/ਇਤਰਾਜ਼ : ਸਾਡੇ ਭਾਈ ਰਣਜੀਤ ਸਿੰਘ ਜੀ ਨੂੰ ਲਿਖੇ ਖੱਤ ਦੇ
ਇਕ ਨੁਕਤੇ (ਰਣਜੀਤ ਸਿੰਘ ਜੀ ਦਾ ਮਿਸ਼ਨ ਕੀ ਹੈ?) ਤੇ ਟਿੱਪਣੀ ਕਰਦਿਆਂ ਵੀਰ ਹਰਨੇਕ ਸਿੰਘ ਜੀ ਨੇ
ਪੁੱਛਿਆ ਕਿ ਸਾਡਾ (ਤੱਤ ਗੁਰਮਤਿ ਪਰਿਵਾਰ) ਦਾ ਮਿਸ਼ਨ ਕੀ ਹੈ?
ਸਾਡਾ ਪੱਖ :
ਬਾਬੇ ਨਾਨਕ ਜੀ ਦੀ ਸੇਧ ਵਿਚ ਸਾਡਾ ਮਿਸ਼ਨ ਬਹੁਤ ਹੀ ਸਿੱਧਾ ਅਤੇ ਸਰਲ ਹੈ, ਜਿਸ ਨੂੰ ‘ਗੁਪਤਚਰ
ਏਜੰਸੀਆਂ’ ਵਾਂਗ ‘ਛੁਪਾ ਕੇ ਰੱਖਣ’ ਦੀ ਸਾਨੂੰ ਕੋਈ ਲੋੜ ਨਹੀਂ ਭਾਸਦੀ। ਅਸੀਂ ਇਹ ਮਿਸ਼ਨ 2008 ਵਿਚ
‘ਤੱਤ ਗੁਰਮਤਿ ਪਰਿਵਾਰ’ ਦੀ ਕਾਇਮੀ ਵੇਲੇ ਹੀ ਸਪਸ਼ਟ ਕਰ ਕੇ ਛਾਪ ਦਿਤਾ ਸੀ। ਸੰਖੇਪ ਵਿਚ ਅਸੀਂ ਫਿਰ
ਸਾਰਿਆਂ ਨੂੰ ਸਪਸ਼ਟ ਕਰ ਦੇਂਦੇ ਹਾਂ। ਸਾਡਾ ਮਿਸ਼ਨ ਮਨੁੱਖਤਾ ਦੀ ਸਰਬਪੱਖੀ ਭਲਾਈ ਲਈ ਬਾਬਾ ਨਾਨਕ ਜੀ
ਵਲੋਂ ਆਰੰਭੇ ਗੁਰਮਤਿ ਇਨਕਲਾਬ ਦੀ ਪੁਨਰਸੁਰਜੀਤੀ ਲਈ ਦਲੇਰੀ, ਦ੍ਰਿੜਤਾ ਅਤੇ ਨਿਸੁਆਰਥਤਾ ਨਾਲ ਯਤਨ
ਕਰਨਾ ਹੈ। ਇਸ ਪੁਨਰਸੁਰਜੀਤੀ ਦੇ ਸਫਰ ਵਿਚ ਜੋ ਵੀ ਰਸਮ, ਮਾਨਤਾ, ਰਚਨਾ ਆਦਿ ਗੁਰਮਤਿ ਦੀ ਮੂਲ ਸੇਧ
ਦੇ ਖਿਲਾਫ ਜਾਂਦੀ ਹੈ, ਉਸ ਬਾਰੇ ਦਲੀਲ ਅਤੇ ਦਲੇਰੀ ਨਾਲ ਲੋਕਾਂ ਸਾਹਮਣੇ ਸਭਿਅਕ ਭਾਸ਼ਾ ਵਿਚ ਆਪਣਾ
ਪੱਖ ਰੱਖਣਾ ਹੈ। ਸਾਡਾ ਮਿਸ਼ਨ ਕਿਸੇ ਇਕ ਫਿਰਕੇ ਤੱਕ ਸੀਮਿਤ ਨਹੀਂ, ਬਲਕਿ ਸਮੁੱਚੀ ਲੋਕਾਈ ਨੂੰ
ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦੀ ਗੁਲਾਮ ਮਾਨਸਿਕਤਾ ਤੋਂ ਬਾਹਰ ਕੱਢਣ ਦੇ ਯਤਨ ਕਰਨਾ ਹੈ। ਸਾਡੀ
ਸਮਝ ਅਨੁਸਾਰ ਬਹੁੱਤੀਆਂ ਮਨੁੱਖੀ ਸਮੱਸਿਆਵਾਂ ਦੀ ਜੜ੍ਹ ਇਹੀ ਮਾਨਿਸਕਤਾ ਹੈ।
ਇਸੇ ਨੁਕਤੇ ਤੇ ਵਿਚਾਰ ਕਰਦਿਆਂ ਵੀਰ ਹਰਨੇਕ ਸਿੰਘ ਤੇ ਉਨ੍ਹਾਂ ਦੇ ਸਾਥੀ ਨੇ
‘ਰਣਜੀਤ ਸਿੰਘ’ ਜੀ ਦੇ ਮਿਸ਼ਨ ਬਾਰੇ ਪੁੱਛਣ ਨੂੰ ਜਾਣ-ਬੁਝ ਕੇ ਪਲਾਨ/ਸਟਰੈਟਜੀ ਨਾਲ ਰਲਗੱਡ ਕਰ ਕੇ
ਉਸ ਨੂੰ ‘ਗੁਪਤ’ ਬਣਾ ਦਿਤਾ। ਮਜ਼ਾਕ ਵਿਚ ਆਪਣਾ ਟੀਚਾ ਸਮੁੱਚੇ ਬ੍ਰਹਿਮੰਡ ਵਿਚ ਸਿੱਖੀ ਦਾ ਪ੍ਰਚਾਰ
ਕਹਿ ਵੀ ਦਿਤਾ। ਪਰ ਉਨ੍ਹਾਂ
ਦੇ ਇਸ ਨੁਕਤੇ ਤੇ ਟਿੱਪਣੀ ਵਿਚੋਂ ਉਨ੍ਹਾਂ ਵਲੋਂ ‘ਕਿਸੇ ਕੌਮੀ ਘਰ’ ਦੀ ਸਥਾਪਨਾ ਨੂੰ ਟੀਚਾ ਮੰਨਣ
ਦਾ ਆਭਾਸ ਹੋਇਆ। ਜੇ ਇਹ ਸਹੀ ਹੈ ਤਾਂ ਕਿਸੇ
ਫਿਰਕਾ ਵਿਸ਼ੇਸ਼ ਦੇ ‘ਕੌਮੀ ਘਰ’ ਦੀ ਕਲਪਨਾ/ਟੀਚਾ ਸਾਨੂੰ ਬਾਬਾ ਨਾਨਕ ਜੀ ਦੇ ਇਨਕਲਾਬ ਤੋਂ ਉਲਟ
ਜਾਪਦੀ ਹੈ, ਜੋ ਫਿਰਕਿਆਂ ਦੀ ਵੰਡ ਨੂੰ ਰੱਦ ਕਰਕੇ ਸਮੁੱਚੀ ਮਨੁੱਖਤਾ ਨੂੰ ਆਪਣੇ ‘ਹਾਂ-ਪੱਖੀ
ਕਲਾਵੇ’ ਵਿਚ ਲੈਣ ਦੀ ਗੱਲ ਕਰਦਾ ਹੈ।
ਸਾਡੀ ਯਾਦਾਸ਼ਤ ਅਤੇ ਸਮਝ ਅਨੁਸਾਰ ਇਹ ਦੋ-ਤਿੰਨ ਮੁੱਖ ਨੁਕਤੇ ਹੀ ਸਨ ਜਿਸ ਤੇ
ਟੀਮ ਰੇਡਿਉ ਵਿਰਸਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਤਰਾਜ਼ ਸੀ ਜਿਸ ਦਾ ਅਸੀਂ ਦਲੀਲ ਅਤੇ ਤੱਥਾਂ
ਨਾਲ ਜਵਾਬ ਦੇ ਦਿਤਾ ਹੈ। ਅਸੀਂ ਨਾਨਕ ਸੇਧ ਵਿਚ ਜਵਾਬਦੇਹੀ ਨੂੰ ਆਪਣਾ ਮੁੱਢਲਾ ਫਰਜ਼ ਸਮਝਦੇ ਹਾਂ।
ਸੋ ਹੁਣ ਵੀ ਇਸ ਟੀਮ ਅਤੇ
ਇਨ੍ਹਾਂ ਦੇ ਸਮਰਥਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਅਨੁਸਾਰ ਹੋਰ ਕੋਈ ਨੁਕਤਾ ਰਹਿ ਗਿਆ
ਹੈ ਜਿਸ ਦਾ ਅਸੀਂ ਜਵਾਬ ਨਹੀਂ ਦਿਤਾ ਤਾਂ ਉਹ ਲਿਖਤੀ ਰੂਪ ਵਿਚ ਸਾਡੇ ਤੱਕ ਪਹੁੰਚਾ ਦਿਤਾ ਜਾਵੇ।
ਅਸੀਂ ਸਮਾਂ ਲਗਦੇ ਹੀ ਉਸ ਬਾਰੇ ਆਪਣਾ ਪੱਖ ਰੱਖਣ ਦਾ ਯਤਨ ਕਰਾਂਗੇ।
ਇਹ ਵੀ ਵਿਸ਼ਵਾਸ ਦੁਆਉਂਦੇ ਹਾਂ ਕਿ
ਆਪਣੇ ਵਿਰੋਧੀ ਵਿਚਾਰਾਂ ਵਾਲੇ ਸੱਜਣਾਂ ਦੇ ਜਵਾਬ ਦਿੰਦੇ ਵਕਤ ਅਸੀਂ ਰੇਡਿਉ ਵਿਰਸਾ ਦੀ ਟੀਮ ਵਾਂਗੂ
ਕੁੱਤੇ/ਕਮੀਣੇ/ਮੂਰਖ/ਹਰਾਮਖੋਰ/ਝੁਡੂ ਆਦਿ ਹਲਕੇ ਪੱਧਰ ਜਾਂ ਬਦਤਮੀਜ਼ੀ ਦੀ ਹੱਦ ਤੱਕ ਜਾ ਕੇ ਆਪਣੀ
‘ਜਵਾਬਦੇਹੀ ਤੋਂ ਮੁਨਕਰੀ’ ਨੂੰ ਬੌਖਲਾਹਟ ਦੇ ਮੁਖੌਟੇ ਹੇਠ ਨਹੀਂ ਛੁਪਾਵਾਂਗੇ।
ਕਿਉਂਕਿ ਸਾਡੀ ਸੇਧ ਦਾ
ਮੂਲ ਸੋਮਾ ‘ਗੁਰਬਾਣੀ’ ਹੈ, ਨਾ ਕਿ ਕੋਈ ‘ਮਾਡਰਨ ਮਾਟੀਵੇਟਰ’।
ਗੁਰਬਾਣੀ ਸਾਨੂੰ ਸੇਧ ਦਿੰਦੀ ਹੈ
‘ਮਿਠ ਬੋਲੜਾ ਜੀ ਹਰਿ ਸਜਣੁ
ਸੁਆਮੀਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥’
ਸੋ ਇਸ ਸੇਧ ਦੀ ਰੋਸ਼ਨੀ ਵਿਚ ਸਾਨੂੰ ਕੋਈ ਗਾਲਾਂ ਆਦਿ ਰਾਹੀਂ ਕਿਤਨਾ ਵੀ ਭੜਕਾਣ ਦਾ ਯਤਨ ਕਰੇ ਅਸੀਂ
ਗੁੱਸੇ ਵਿਚ ਆ ਕੇ ਕੌੜਾ ਬੋਲਣ ਤੋਂ ਪਰਹੇਜ਼ ਹੀ ਕਰਾਂਗੇ ਜੀ।
ਵਾਪਿਸ ਪਰਤਦੇ ਹਾਂ, ਅੱਜ ਦੇ ਵਿਸ਼ੇ ਦੇ ਮੂਲ ਵੱਲ।
ਇਤਿਹਾਸ ਵਿਚ ਦਰਜ ਹੈ ਕਿ ਇਕ ਵਾਰ ਦਸ਼ਮੇਸ਼ ਜੀ ਨੇ ਪੀਰ
ਦਾਦੂ ਦੀ ਕਬਰ ਤੇ ਤੀਰ ਨਾਲ ਨਮਸਕਾਰ ਕੀਤਾ ਤਾਂ ਸਾਥੀ ਸਿੰਘਾਂ ਨੇ ਸਵਾਲ ਕਰਦਿਆਂ ਇਤਰਾਜ਼ ਕੀਤਾ ਕਿ
ਤੂਸੀ ਆਪ ਕਹਿੰਦੇ ਹੋ ਕਿ ਕਬਰਾਂ/ਪੀਰਾਂ ਨੂੰ ਮੰਨਣਾ ਗਲਤ ਹੈ, ਅੱਜ ਆਪ ਹੀ ਇਸ ਸੇਧ ਦੇ ਉਲਟ ਗੱਲ
ਕਰ ਰਹੇ ਹੋ। ਇਸ ਟੋਕਾ-ਟੋਕਾਈ ਤੋਂ ਦਸ਼ਮੇਸ਼ ਜੀ ਨਰਾਜ਼ ਨਹੀਂ ਹੋਏ ਬਲਕਿ ਗਦਗਦ ਹੋਏ ਸਨ ਕਿ ਸਿੰਘ
ਇਤਨੇ ਸੁਚੇਤ ਹਨ ਕਿ ਆਗੂ ਦੀ ਗਲਤੀ ਤੇ ਵੀ ਟੋਕਣ ਦੀ ਹਿੰਮਤ ਰੱਖਦੇ ਹਨ। ਬੇਸ਼ਕ ਦਸ਼ਮੇਸ਼ ਜੀ ਨੇ ਇਹ
ਕੌਤਕ ਇਸ ਪਰਖ ਲਈ ਕੀਤਾ ਸੀ ਕਿ ਸਿੰਘ ਸੁਚੇਤ ਹਨ ਜਾਂ ਸ਼ਖਸੀਅਤ ਦੇ ‘ਅੰਨ੍ਹੇ ਭਗਤ’?
ਨਾਲ ਹੀ, ਉਨ੍ਹਾਂ ਨੇ ਇਹ ਖੂਬਸੂਰਤ ਮਿਸਾਲ ਵੀ ਕਾਇਮ ਕੀਤੀ ਕਿ ਸੱਚਾ ਅਤੇ ਸਹੀ ਆਗੂ ਐਸੇ ਸਵਾਲਾਂ
ਤੋਂ ਗੁੱਸੇ ਜਾਂ ਬੌਖਲਾਹਟ ਵਿਚ ਨਹੀਂ ਆ ਜਾਉਂਦਾ, ਬਲਕਿ ਉਹ ਜਵਾਬਦੇਹੀ ਨੂੰ ਇਕ ਮੁੱਢਲਾ ਫਰਜ਼
ਸਮਝਦਾ ਹੈ।
ਦੂਜੀ ਤਰਫ, ਸਾਡੀ ਸਥਿਤੀ ਕੀ ਹੈ?
ਅਖੌਤੀ ਸੰਤਾਂ/ਬਾਬਿਆਂ ਦੀ ਗੱਲ ਤਾਂ ਛੱਡ ਦੇਵੋ, ਆਪਣੇ ਆਪ
ਨੂੰ ਜਾਗਰੂਕ ਅਤੇ ਅਪਗ੍ਰੇਡ ਕਹਾਉਂਦੇ ਸੱਜਣ ਵੀ ਅੱਜ ਇਸ ਪੱਖ ਤੋਂ ਕਿਤਨੇ ਕਮਜ਼ੋਰ ਪੈ ਚੁਕੇ ਹਨ, ਇਸ
ਨੂੰ ਨਿਰਪੱਖ ਪਾਠਕ ਆਸਾਨੀ ਨਾਲ ਸਮਝ ਸਕਦੇ ਹਨ। ਉਹ ਦਰਸ਼ਨ ਸਿੰਘ ਜੀ ਦੇ ਸਮਰਥਕ ਹੋਣ ਜਾਂ ਪ੍ਰੋ.
ਧੂੰਦਾ ਜੀ ਦੇ ਧੜੇ ਦੇ ਲੋਕ ਜਾਂ ਭਾਈ ਰਣਜੀਤ ਸਿੰਘ ਜੀ ਦੇ ਅੰਨ੍ਹੇ ਸਮਰਥਕ ਟੀਮ ਰੇਡਿਉ ਵਿਰਸਾ ਤੇ
ਹੋਰ। ਇਹ ਦਸ਼ਮੇਸ਼ ਜੀ ਦੇ ਉਪਰੋਕਤ ਕੌਤਕ ਦੀਆਂ ਮਿਸਾਲਾਂ ਤਾਂ ਵਿਰੋਧ ਵੇਲੇ ਬਾਖੂਬੀ ਦੇਂਦੇ ਹਨ ਪਰ
ਆਪਣੀ ਪਸੰਦੀਦਾ ਸ਼ਖਸੀਅਤ ਤੇ ਸਵਾਲ ਖੜੇ ਕਰਨ ਵਾਲਿਆਂ ਵਿਰੁਧ ਨਰਾਜ਼ਗੀ ਦੇ ਆਲਮ ਵਿਚ ਫਤਵੇਬਾਜ਼ੀ ਤੇ
ਗਾਲੀ-ਗਲੌਚ ਦੀ ਹੱਦ ਤੱਕ ਜਾ ਸਕਦੇ ਹਨ।
ਇਨ੍ਹਾਂ ਦੀ ਸੱਚੋਂ ਭਟਕੀ ਸਮਝ ਅਨੁਸਾਰ
ਦਸ਼ਮੇਸ਼ ਜੀ ਨੂੰ ਤਾਂ ਟੋਕਿਆ ਜਾ ਸਕਦਾ ਹੈ ਪਰ ਇਨ੍ਹਾਂ ਦੇ ਮੰਨੇ ਆਗੂ ਨੂੰ ਸਵਾਲ ਕਰਨਾ ਕੁੱਤਾਪਨ,
ਕਮੀਨਗੀ, ਮੂਰਖਤਾ, ਕਾਮਰੇਡੀ ਸੋਚ, ਝੁਡੂਪੁਣਾ ਆਦਿ ਹੈ।
ਵਿਵਹਾਰ ਤੋਂ ਵਿਪਰੀਤ ਦਾਅਵਾ ਇਨ੍ਹਾਂ ਸੱਜਣਾਂ ਦਾ ਹਮੇਸ਼ਾਂ ਇਹੀ ਰਹਿੰਦਾ ਹੈ ਕਿ ਸਾਡੇ ਤੋਂ ਵੱਧ
ਗੁਰਮੁੱਖ ਅਤੇ ਵਿਰੋਧੀ ਤੋਂ ਵੱਧ ਮਨਮੁੱਖ ਕੋਈ ਨਹੀਂ।
ਆਪਣੇ ਆਗੂਆਂ ਦੀ ਕਮਜ਼ੋਰੀਆਂ ਨੂੰ ਆਪਣੀ
‘ਭਗਤੀ’ ਦੀ ਢਾਲ ਹੇਠ ਛੁਪਾਉਣ ਦੇ ਇਹ ਯਤਨ ਪੁਨਰਗਾਗਰਨ ਲਹਿਰ ਨੂੰ ਪਹਿਲਾਂ ਵੀ ਨੁਕਸਾਨ ਪਹੁੰਚਾਂਦੇ
ਰਹੇ ਹਨ ਤੇ ਅੱਗੇ ਵੀ ਹਾਨੀ ਹੀ ਕਰਨਗੇ। ਇਨ੍ਹਾਂ
ਅੰਨ੍ਹੇ ਸਮਰਥਕਾਂ ਦੀ ਤੁਲਨਾ ਭਾਰਤ ਦੇ ਮੌਜੂਦਾ ਰਾਜਨੀਤਕ ਮਾਹੌਲ ਵਿਚਲੇ ‘ਮੋਦੀ ਭਗਤਾਂ’ ਨਾਲ ਕੀਤੀ
ਜਾ ਸਕਦੀ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਲਤੀਆਂ ਨੂੰ ਵੀ ਉਸ ਦੀਆਂ ਉਪਲਬਦੀਆਂ ਦਰਸਾਉਣ
ਲਈ ਬਜ਼ਿਦ ਰਹਿੰਦੇ ਹਨ ਅਤੇ ਮੋਦੀ ਦੀ ਆਲੋਚਣਾ ਕਰਨ ਵਾਲੇ ਨੂੰ ਚੁੱਪ ਕਰਾਉਣ ਲਈ ਕਿਸੇ ਵੀ ਨੀਵੀਂ
ਹੱਦ ਤੱਕ ਜਾਣ ਨੂੰ ਆਪਣਾ ‘ਰਾਸ਼ਟਰਪ੍ਰੇਮ’ ਹੋਣ ਦਾ ਭਰਮ ਪਾਲੀ ਬੈਠੇ ਹਨ।
ਲੇਖ ਦੇ ਅੰਤ ਵੱਲ ਵਧਦਿਆਂ ਅਸੀਂ ਟੀਮ ਰੇਡਿਉ ਵਿਰਸਾ ਦੇ ਵਿਵਹਾਰ (ਤੱਤ
ਗੁਰਮਤਿ ਪਰਿਵਾਰ ਪ੍ਰਤੀ ਤੇ ਆਮ) ਵਿਚਲੀ ਬੇਈਮਾਨੀ, ਦੋਗਲੇਪਨ ਅਤੇ ਦੰਭ ਦੇ ਸਬੂਤ ਪੇਸ਼ ਕਰ ਰਹੇ
ਹਾਂ। ਇਨ੍ਹਾਂ ਦੇ ਵਿਵਹਾਰ ਦੀਆਂ ਇਹ ਕਮਜ਼ੋਰੀਆਂ ਇਨ੍ਹਾਂ ਦੇ ਗੁਰਮਤਿ ਸਮਝ ਦੇ ਹਾਂ-ਪੱਖੀ ਆਯਾਮ ਨੂੰ
ਬੌਣਾ ਕਰ ਦਿੰਦੀਆਂ ਹਨ। ਪਿੱਛਲੇ ਸਮੇਂ ਤੋਂ ਇਨ੍ਹਾਂ ਦੇ ਵਿਵਹਾਰ ਨੇ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ
ਇਹ ਟੀਮ ਆਪਣੀ ਚੰਗੀ ਗੁਰਮਤਿ ਸਮਝ ਨੂੰ, ਹਉਮੈ ਹੇਠ, ਆਪਣੀਆਂ ਇਨ੍ਹਾਂ ਕਮਜ਼ੋਰੀਆਂ ਤੋਂ ਕੁਰਬਾਣ ਕਰਨ
ਵਿਚ ਕੋਈ ਪਰਹੇਜ਼ ਨਹੀਂ ਕਰਦੀ।
ਦੰਭ
ਇਥੇ ਦੰਭਤੋਂ ਸਾਡਾ ਮਤਲਬ ਅੰਦਰੋ ਹੋਣਾ ਕੁਝ ਹੋਰ ਅਤੇ ਵਿਖਾਵਾ (ਲੇਬਲ) ਕੁਝ
ਹੋਰ ਹੋਣ ਦਾ ਕਰਨਾ।
ਸੰਸਾਰ ਦੇ ਹਰ ਮਨੁੱਖ ਨੂੰ ਹੱਕ ਹੈ ਕਿ ਉਹ ਕਿਸੇ ਵੀ ਵਿਚਾਰਧਾਰਾ ਜਾਂ ਮੱਤ ਨੂੰ ਅਪਨਾਏ ਜਾਂ ਉਸ ਦੀ
ਪ੍ਰੋੜਤਾ ਕਰੇ। ਪਰ ਈਮਾਨਦਾਰੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਉਹ ਖੁੱਲੇਆਮ ਇਹ ਸਵੀਕਾਰ ਕਰੇ ਕਿ
ਮੇਰੀ ਸੇਧ ਦਾ ਧੂਰਾ ਫਲਾਣੀ ਵਿਚਾਰਧਾਰਾ/ਸ੍ਰੋਤ/ਮੱਤ ਹੈ।
ਜੇ ਕਿਸੇ ਨੂੰ ਅਰਸਤੂ ਸਭ ਤੋਂ ਵੱਧ ਚੰਗੀ ਸੇਧ ਦਿੰਦਾ ਲਗਦਾ ਹੈ ਤਾਂ ਉਸ ਨੂੰ ਸ਼ਰੇਆਮ ਇਸ ਨੂੰ ਆਪਣੀ
ਸਮਝ ਅਤੇ ਸੇਧ ਦਾ ਧੁਰਾ ਮੰਨਣ ਵਿਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਅਤੇ ਇਸ ਵਿਚ ਕੁਝ ਗਲਤ ਵੀ ਨਹੀਂ
ਹੈ।
ਇਸ ਪੱਖ ਤੋਂ ਟੀਮ ਰੇਡਿਉ ਵਿਰਸਾ ਦੀ ਪੜਚੋਲ ਕਰਦੇ ਹਾਂ। ਇਨ੍ਹਾਂ ਦੀ
ਵੈਬਸਾਈਟ ਅਤੇ ਆਮ ਬਿਆਨਾਂ ਵਿਚ ‘ਗੁਰਬਾਣੀ’ (ਸ਼ਬਦ ਗੁਰੂ ਗ੍ਰੰਥ ਜੀ ਵਿਚਲੀ) ਨੂੰ ਆਪਣੀ ਸੇਧ ਦਾ
ਧੁਰਾ ਐਲਾਣਿਆ ਜਾਂਦਾ ਹੈ। ਇਹ
ਮੁਖੌਟਾ ਹੈ। ਵਿਵਹਾਰ ਵਿਚ ਇਨ੍ਹਾਂ ਦੇ ਪਿੱਛਲੇ
ਇਕ ਸਾਲ ਦੇ ਰੇਡਿਉ ਪ੍ਰੋਗਰਾਮ ਹੀ ਵੇਖ ਲਵੋ, ਇਨ੍ਹਾਂ ਦੀ ਸੇਧ ਦਾ ਧੁਰਾ ‘ਮਾਟੀਵੇਸ਼ਨਲ ਲੇਖਕ’
ਨਰਿੰਦਰ ਸਿੰਘ ਜੀ ਕਪੂਰ ਹੀ ਹਨ। ਇਨ੍ਹਾਂ ਦੇ ਪ੍ਰੋਗਰਾਮਾਂ ਵਿਚ ਕਪੂਰ ਜੀ ਦੀਆਂ ‘ਕੁਟੇਸ਼ਨਾਂ’ ਸੇਧ
ਵਜੋਂ ਆਮ ਹੀ ਦਿੱਤੀਆਂ ਜਾਂਦੀਆਂ ਹਨ, ਗੁਰਬਾਣੀ ਦੇ ਹਵਾਲੇ ‘ਨਾਂ-ਮਾਤਰ’ ਹੀ। ਇਨ੍ਹਾਂ ਦੀ ਟੀਮ ਦੇ
ਕਈਂ ਮੈਂਬਰ ਇਹ ਇੰਕਸ਼ਾਫ ਆਪ ਹੀ ਕਰਦੇ ਹਨ ਕਿ ਅਸੀਂ ਗੁਰਬਾਣੀ ਦਾ ਅਧਿਐਨ ਇਤਨੀ ਗਹਿਰਾਈ ਨਾਲ ਨਹੀਂ
ਕੀਤਾ। ਇਹ ਵੀ ਦਾਅਵਾ ਕਰਦੇ ਹਨ ਕਿ ਅਸੀਂ ਕਪੂਰ ਨੂੰ ਨਿੱਠ ਕੇ ਪੜਿਆ ਹੈ। ਹੋਰ ਤਾਂ ਹੋਰ ਇਸ ਟੀਮ
ਦੇ ਰਿੰਗ-ਲੀਡਰ ਮੰਨੇ ਜਾਂਦੇ ਵੀਰ ਹਰਨੇਕ ਸਿੰਘ ਜੀ ਦਾ ਇਕ ਬਿਆਨ ਆਮ ਹੀ ਵਿਵਾਦ ਦਾ ਵਿਸ਼ਾ ਬਣਿਆ
ਰਿਹਾ ਹੈ, ਕੁੱਝ ਇਸ ਤਰਾਂ ਹੈ ਕਿ
ਮੇਰਾ ਵੱਸ ਚਲੇ ਤਾਂ ਗੁਰਬਾਣੀ ਦੀ
ਵਰਤੋਂ ਤੇ ਹੀ ਬੈਨ ਲਗਾ ਦੇਵਾਂ।
ਹੁਣ ਜੋ ਸੱਜਣ ਜਾਂ ਟੀਮ ਗੁਰਬਾਣੀ
ਦੀ ਵਰਤੋਂ ਜਾਂ ਕਸਵੱਟੀ ਨੂੰ ਬੇਲੋੜਾ ਸਮਝਦੀ ਹੋਵੇ, ਅਪਣੇ ਵਿਚਾਰਾਂ ਵਿਚ ਵਧੇਰੇ ‘ਕਪੂਰ’ ਨੂੰ ਹੀ
ਹਵਾਲੇ ਵਜੋਂ ਵਰਤਦੀ ਹੋਵੇ, ਉਸ ਦੀ ਸੋਚ/ਸੇਧ ਦਾ ਧੁਰਾ ਬੇਸ਼ਕ ਨਰਿੰਦਰ ਸਿੰਘ ਕਪੂਰ ਹੀ ਮੰਨਿਆ
ਜਾਵੇਗਾ। ਫੇਰ ਇਨ੍ਹਾਂ ਨੂੰ ਇਹ ਐਲਾਣ ਕਰਨ
ਵਿਚ ਹਿਚਕਿਚਾਹਟ ਕਿਉਂ ਹੈ ਕਿ ਸਾਡੀ ਸੇਧ ਦਾ ਧੂਰਾ ਜਾਂ ਕਸਵੱਟੀ ਨਰਿੰਦਰ ਸਿੰਘ ਕਪੂਰ ਦੀਆਂ
ਲਿਖਤਾਂ ਹੀ ਹਨ। ਉਨ੍ਹਾਂ ਦਾ ਵਿਵਹਾਰ ਵਿਚ ਕਪੂਰ ਦੀ ਸੇਧ ਨੂੰ ਅਪਨਾਉਣਾ ਪਰ ਵਿਖਾਵੇ ਲਈ
‘ਗੁਰਬਾਣੀ/ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੁਖੌਟਾ ਬਣਾਉਣਾ ਗੁਰਬਾਣੀ ਦੀ ਹੇਠ ਲਿਖੀ ਸੇਧ ਅਨੁਸਾਰ
ਕੱਚਾ ਪਣ ਜਾਂ ਪਾਖੰਡੀ ਭੇਖ ਹੀ ਹੀ ਨਹੀਂ ਮੰਨਿਆ ਜਾਣਾ ਚਾਹੀਦਾ ?
‘ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥’
ਇਸ ਨਿਰਪੱਖ ਵਿਸ਼ਲੇਸ਼ਨ ਦੌਰਾਣ ਅਸੀਂ ਇਹ ਵੀ ਸਪਸ਼ੱਟ ਕਰਨਾ ਜ਼ਰੂਰੀ ਸਮਝਦੇ ਹਾਂ
ਕਿ ਅਸੀਂ ਗੁਰਬਾਣੀ ਦਾ ਕੁਝ ਹੱਦ ਤੱਕ ਅਧਿਐਨ ਕੀਤਾ ਹੈ ਪਰ ਨਰਿੰਦਰ ਸਿੰਘ ਜੀ ਕਪੂਰ ਦੀਆਂ ਲਿਖਤਾਂ
ਦਾ ਅਧਿਐਨ ਨਹੀਂ ਕੀਤਾ। ਨਰਿੰਦਰ ਸਿੰਘ ਜੀ ਕਪੂਰ ਦੀਆਂ ਲਿਖਤਾਂ ਬਾਰੇ ਅਸੀਂ ਰੇਡਿਉ ਵਿਰਸਾ ਤੇ ਹੀ
ਥੋੜਾ-ਬਹੁਤ ਸੁਣਿਆ ਹੈ। ਸੋ ਅਸੀਂ ਦਾਅਵਾ ਨਹੀਂ ਕਰਦੇ ਕਿ ਕਪੂਰ ਜੀ ਦੀ ਲਿਖਤ ਗੁਰਬਾਣੀ ਦੀ ਸੇਧ
ਅਨੁਸਾਰ ਸਹੀ ਹੈ ਜਾਂ ਗਲਤ। ਪਰ ਵੀਰ ਹਰਨੇਕ ਸਿੰਘ ਜੀ ਦੇ ਸੁਭਾਅ ਅਤੇ ਵਿਵਹਾਰ ਵਿਚਲੇ (ਗੁਰਬਾਣੀ
ਤੋਂ ਉਲਟ) ਗੁੱਸੇ, ਕੁਰੱਖਤਪਣ, ਬਦਤਮੀਜ਼ੀ ਦੀਆਂ ਕਮਜ਼ੋਰੀਆਂ ਅਤੇ ਅਤੇ ਇਨ੍ਹਾਂ ਕਮਜ਼ੋਰੀਆਂ ਤੇ ਮਾਣ
ਜੇ ਕਪੂਰ ਜੀ ਦੀ ਸੇਧ ਦਾ ਅਸਰ ਹੈ (ਜਿਸ ਤਰਾਂ ਹਰਨੇਕ ਸਿੰਘ ਜੀ ਦਾਅਵਾ ਕਰਦੇ ਹਨ) ਹਾਂ ਤਾਂ ਇਹ
ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਕਪੂਰ ਜੀ ਦੀਆਂ ਸੇਧਾਂ ਗੁਰਮਤਿ ਸੇਧ ਦੇ ਪੂਰੀ ਤਰਾਂ ਅਨੂਕੂਲ਼
ਨਹੀਂ। ਇਸ ਵਿਚ ਵੀ ਕੋਈ
ਹੈਰਾਣੀ ਨਹੀਂ ਹੋਵੇਗੀ ਕਿ ਜੇ ਕਪੂਰ ਜੀ ਵਰਗੇ ਲੇਖਕ ਆਪਣੀ ਲਿਖਤਾਂ ਦਾ ਵਿਵਹਾਰਿਕ ਰੂਪ ਹਰਨੇਕ
ਸਿੰਘ ਜੀ ਦੀ ਬੋਲ-ਬਾਣੀ ਦੇ ਰੂਪ ਵਿਚ ਵੇਖਣ ਤਾਂ ਸ਼ਰਮਿੰਦਾ ਹੀ ਹੋਣਗੇ।
ਬੇਸ਼ਕ ਸਾਡੇ ਲਈ ਸਹੀ ਗਿਆਨ ਦਾ ਕੋਈ ਸੋਮਾ ਅਛੂਤ ਨਹੀਂ, ਪਰ ਸਾਡੀ ਸੇਧ ਦਾ
ਧੂਰਾ ਅਤੇ ਕਸਵੱਟੀ ‘ਸਮੁੱਚੇ ਤੌਰ’ ਤੇ ‘ਸ਼ਬਦ ਗੁਰੂ ਗ੍ਰੰਥ ਜੀ’ ਵਿਚਲੀ ਗੁਰਬਾਣੀ ਹੀ ਹੈ।
ਦੋਗਲਾਪਣ
ਪਾਖੰਡੀ ਭੇਖ ਤੋਂ ਬਾਅਦ ‘ਦਾਲ ਵਿਚ ਦਾਨੇ ਟੋਹਣ ਦੀ ਤਰਜ਼’ ਤੇ ਸਿਰਫ ਕੁਝ
ਮਿਸਾਲਾਂ ਰਾਹੀਂ ਟੀਮ ਰੇਡਿਉ ਵਿਰਸਾ ਦੇ ਵਿਵਹਾਰ ਵਿਚ ਦੋਗਲੇਪਣ ਦਾ ਸਬੂਤ ਪੇਸ਼ ਕਰ ਰਹੇ ਹਾਂ।
ਦੋਗਲਾਪਣ ਕੀ ਹੁੰਦਾ ਹੈ? ਕਿਸੇ ਚੀਜ਼/ਨੁਕਤੇ ਨੂੰ ਆਪਣੇ ਹੱਕ ਵਿਚ ਜਾਂ ਵਿਰੋਧ ਵੇਲੇ ਵਰਤ ਲੈਣਾ ਅਤੇ
ਉਸੇ ਨੁਕਤੇ ਨੂੰ ਆਪਣੇ (ਜਾਂ ਆਪਣੀ ਪਸੰਦੀਦਾ ਸ਼ਖਸੀਅਤ) ਦੇ ਵਿਰੋਧ ਵਿਚ ਵਰਤਣ ਤੇ ਇਤਰਾਜ਼ ਕਰਨਾ।
ਕੁਝ ਮਿਸਾਲਾਂ ਹਨ।
1. ਵੀਰ ਹਰਨੇਕ ਸਿੰਘ ਅਤੇ ਇਨ੍ਹਾਂ ਦੀ ਟੀਮ ਦੇ ਸੱਜਣ ਪ੍ਰਚਲਿਤ ਦਸਮ ਗ੍ਰੰਥ
ਨੂੰ ਪੂਰੀ ਤਰਾਂ ਨਕਾਰਨ ਦਾ ਐਲਾਣ ਕਰਦੇ ਹਨ, ਜੋ ਸਹੀ ਪਹੁੰਚ ਹੈ। ਵੀਰ ਹਰਨੇਕ ਸਿੰਘ ਜੀ ਦਾ ਕੁਝ
ਇਸ ਤਰਾਂ ਦਾ ਇਕ ਬਿਆਨ ਸੋਸ਼ਲ ਮੀਡੀਆ ਤੇ ਘੁੰਮਦਾ ਹੈ ਕਿ ਜੋ ਪ੍ਰਚਾਰਕ ਦਸੰਬਰ 2017 ਤੱਕ ਦਸਮ
ਗ੍ਰੰਥ ਬਾਰੇ ਸਟੈਂਡ ਨਹੀਂ ਲੈਂਦਾ, ਉਹ ਗਲਤ ਮੰਨਿਆ ਜਾਵੇਗਾ। ਪਰ ਜਦੋਂ ਦਸਮ ਗ੍ਰੰਥ ਬਾਰੇ (ਜਾਂ ਉਸ
ਦਾ ਸਮਰਥਨ ਕਰਨ ਦੇ ਬਾਰੇ) ਤੱਤ ਗੁਰਮਤਿ ਪਰਿਵਾਰ ਭਾਈ ਰਣਜੀਤ ਸਿੰਘ ਜੀ ਸਾਹਮਣੇ ਸਵਾਲ ਰੱਖਦਾ ਹੈ
ਤਾਂ ਇਨ੍ਹਾਂ ਦੀ ਨਰਾਜ਼ਗੀ
ਕੁੱਤੇ/ਕਮੀਨੇ/ਮੂਰਖ ਆਦਿ ਬਦਤਮੀਜ਼ੀਆਂ ਦੇ ਰੂਪ ਵਿਚ ਸਾਹਮਣੇ ਆ ਜਾਂਦਾ ਹੈ। ਇਹ ਦੋਗਲਾਪਨ ਨਹੀਂ ਤਾਂ
ਹੋਰ ਕੀ ਹੈ?
2. ਰੇਡਿਉ ਵਿਰਸਾ ਦੀ ਟੀਮ ਰੇਡਿਉ ਵਿਰਸਾ ਤੋਂ ਕਈਂ ਵਾਰ ਇਹ ਐਲਾਣ ਕਰ
ਚੁੱਕੀ ਹੈ ਕਿ ਅਸੀਂ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਗੁਰਬਾਣੀ/ਦਸ਼ਮੇਸ਼ ਕ੍ਰਿਤ ਵਜੋਂ ਮਾਨਤਾ ਨਹੀਂ
ਦਿੰਦੇ। ਇਹ ਸਹੀ ਐਲਾਣ ਹੈ। ਸੋ ਇਸ ਐਲਾਣ ਦੇ ਵਿਵਹਾਰਿਕ ਪੇਸ਼ਕਾਰੀ ਲਈ ਸਾਨੂੰ ਜਾਪਦਾ ਹੈ ਕਿ ਇਸ
ਟੀਮ ਦੇ ਪ੍ਰਬੰਧ ਹੇਠਲੇ ਗੁਰਦੁਆਰੇ ਵਿਚ ਦਸਮ ਗ੍ਰੰਥੀ ਰਚਨਾਵਾਂ ਦਾ ‘ਨਿਤਨੇਮ’ ਜਾਂ ਦੇਵੀ ਭਗੌਤੀ
ਵਾਲੀ ਅਰਦਾਸ ਨਹੀਂ ਹੁੰਦੀ ਹੋਵੇਗੀ। ਪਰ ਜੇ ਉਥੇ ਰਸਮੀ ਸਭ ਕੁਝ ਹੋ ਰਿਹਾ ਹੈ ਤਾਂ ਇਹ ਵਿਵਹਾਰਿਕ
ਦੋਗਲਾਪਣ ਨਹੀਂ ਤਾਂ ਹੋਰ ਕੀ ਹੈ? ਇਸ ਬਾਰੇ ਉਹ ਟੀਮ ਜਾਂ ਉਸ ਗੁਰਦੁਆਰੇ ਦੀ ਸੰਗਤ ਵਿਚੋਂ ਹੀ ਕੋਈ
ਸਪਸ਼ਟ ਕਰ ਸਕਦਾ ਹੈ। ਐਸੀ ਦੋਗਲੀ ਮਾਨਕਿਸਤਾ ਵਾਲੇ ਸੱਜਣ ਦਸਮ ਗ੍ਰੰਥ ਨੂੰ ਜ਼ਹਿਰ ਵੀ ਮੰਨਦੇ ਹਨ ਪਰ
ਅਣਮਿੱਥੇ ਸਮੇਂ ਤੱਕ ਇਸ ਜ਼ਹਿਰ ਦਾ ਭੋਜਨ ਕਰੀ ਜਾਣ ਦੀ ਹਿਮਾਇਤ ਵੀ ਕਰੀ ਜਾਂਦੇ ਹਨ। ਜੇ ਸਾਨੂੰ ਸਮਝ
ਆ ਗਈ ਕਿ ਅਸੀਂ ਖਾਣੇ ਵਿਚ ਜ਼ਹਿਰ ਖਾ ਰਹੇ ਹਾਂ ਤਾਂ ਕੀ ਅਸੀਂ ਉਸ ਜ਼ਹਿਰ ਨੂੰ ਤਿਆਗਣ ਲਈ ਉਸਦੇ ਬਦਲ
ਦਾ ਇੰਤਜ਼ਾਰ ਕਰਾਂਗੇ?
3. ਟੀਮ ਰੇਡਿਉ ਵਿਰਸਾ ਨੇ ਨਾਨਕ ਸਰੂਪਾਂ ਦੇ ਜੀਵਨ ਵਿਚ ਕੁੱਝ ਐਸੇ
ਫੈਸਲਿਆਂ ਦੀ ਵਿਚਾਰ ਕੀਤੀ ਜਿਨ੍ਹਾਂ ਦੇ ਨਤੀਜੇ ਆਸ ਮੁਤਾਬਿਕ ਸਹੀ ਨਹੀਂ ਨਿਕਲੇ । ਟੀਮ ਨੇ ਇਨ੍ਹਾਂ
ਇਤਿਹਾਸਿਕ ਹਵਾਲਿਆਂ ਦੀ ਵਰਤੋਂ ਇਹ ਦਰਸਾਉਣ ਲਈ ਕੀਤੀ ਕਿ ਨਾਨਕ ਸਰੂਪ ਵੀ ਆਮ ਮਨੁੱਖਾਂ ਵਾਂਗੂ ਹੀ
ਵਿਚਰਦੇ ਸਨ ਅਤੇ ਕੋਈ ਤਥਾਕਥਿਕ ਦੈਵੀ-ਸ਼ਕਤੀਆਂ ਲੈ ਕੇ ਪੈਦਾ ਨਹੀਂ ਹੋਏ ਸਨ (ਜੈਸੀਆਂ ਕਪੋਲ
ਕਲਪਨਾਵਾਂ ਬ੍ਰਾਹਮਣ ਨੇ ਆਪੂੰ ਘੜੇ ਅਵਤਾਰਾਂ ਨਾਲ ਜੋੜੀਆਂ ਹੋਈਆਂ ਹਨ)। ਇਹ ਵਿਚਾਰ ਕੋਈ ਗਲਤ ਨਹੀਂ
ਸੀ। ਪਰ ਜਦੋਂ ਕੋਈ ਵਿਰੋਧੀ ਵਿਚਾਰ ਵਾਲਾ ਇਨ੍ਹਾਂ ਦੇ ਵਿਰੋਧ ਵਿਚ ਇਤਿਹਾਸਿਕ ਹਵਾਲੇ ਵਰਤ ਲੈਂਦਾ
ਹੈ ਤਾਂ ਇਹ ਕਹਿਣ ਲਗਦੇ ਹਨ ਸਾਡੇ ਲਈ ਸੇਧ ਗੁਰਬਾਣੀ ਹੈ, ਅਸੀਂ ਇਤਿਹਾਸ ਦਾ ਸਹਾਰਾ ਕਿਉਂ ਲੈਂਦੇ
ਹਾਂ ? ਕੀ ਇਹ ਦੋਗਲਾਪਨ ਨਹੀਂ ?
ਇਸੇ ਵਿਚਾਰ ਨਾਲ ਜੁੜਦਾ ਇਕ ਜ਼ਰੂਰੀ ਨੁਕਤਾ ਹੋਰ ਵੀ ਹੈ। ਟੀਮ ਵਿਰਸਾ ਦੀ
‘ਗੁਰਮਤਿ ਸਮਝ’ ਮੁਤਾਬਿਕ ਨਾਨਕ ਸਰੂਪਾਂ ਦੇ ਜੀਵਨ ਨਾਲ ਜੁੜੇ ਕੁਝ ਫੈਸਲੇ ਗਲਤ ਸਾਬਿਤ ਹੋਏ।
ਪਰ ਦੁਜੀ ਤਰਫ, ਇਨ੍ਹਾਂ ਦੀ
‘ਅੰਨ੍ਹੀ ਭਗਤੀ’ ਅਨੁਸਾਰ ਸਾਡੀ ਪਸੰਦੀਦਾ ਸ਼ਖਸੀਅਤ (ਪਹਿਲਾਂ ਧੂੰਦਾ ਜੀ ਅਤੇ ਹੁਣ ਭਾਈ ਰਣਜੀਤ ਸਿੰਘ
ਜੀ) ਦੇ ਟੀਚੇ/ਸਟੈਰਟਜੀ ਵਿਚ ਗਲਤੀਆਂ ਦੀ ਕੋਈ ਗੁੰਜ਼ਾਇਸ਼ ਨਹੀਂ।
ਜੇ ਭਵਿੱਖ ਵਿਚ ਗਲਤੀ ਸਾਬਿਤ ਹੋ ਵੀ ਗਈ ਤਾਂ ਅਸੀਂ ਤਾਂ ਮਾਫੀ ਮੰਗ ਕੇ ਕੰਮ ਸਾਰ ਲੈਣਾ ਹੈ,
ਪਰ ਸਮਾਂ ਰਹਿੰਦਿਆਂ ਉਸ ਗਲਤੀ
ਬਾਰੇ ਸੁਚੇਤ ਕਰਵਾਉਣ ਵਾਲੇ ਦੀ ‘ਲਾਹ-ਪਾਹ, ਕੁੱਤੇਖਾਣੀ’ ਜ਼ਰੂਰ ਕਰਨੀ ਹੈ।
ਇਹੀ ਹਾਲ ਇਨ੍ਹਾਂ ਨੇ ਧੂੰਦਾ ਜੀ ਦੀ ਪੇਸ਼ੀ ਵੇਲੇ ਕੀਤਾ, ਇਹੀ ਹੁਣ ਰਣਜੀਤ ਸਿੰਘ ਜੀ ਦੀ ਹਾਂ-ਪੱਖੀ
ਆਲੋਚਣਾ ਬਾਰੇ ਕਰ ਰਹੇ ਹਨ।
ਰਣਜੀਤ ਸਿੰਘ ਜੀ ਦੀ ‘ਅਣਪਛਾਤੀ ਸਟਰੈਟਜੀ’ ਦੀ ਹਿਮਾਇਤ ਕਰਦੇ ਇਹ ਸੱਜਣ ਕਦੀ
2 ਸਾਲ ਦਾ ਸਮਾਂ, ਕਦੀ 10 ਸਾਲ ਦਾ ਸਮਾਂ ਅਤੇ ਸਾਡੇ ਸਵਾਲਾਂ ਬਾਰੇ ਕੀਤੇ ਤਾਜ਼ਾ ਪ੍ਰੋਗਰਾਮ ਵਿਚ
600 ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ, ਕਹਿ ਗਏ। ਮਤਲਬ ਜੇ 600 ਸਾਲ ਤੱਕ ਵੀ ਸਾਡੀ
‘ਪਲਾਨਿੰਗ’ ਬਾਰੇ ਜਾਂ ਸਟੈਂਡ ਬਾਰੇ ਜੇ ਕਿਸੇ ਨੇ ਕਿੰਤੂ- ਪ੍ਰੰਤੂ ਕੀਤਾ ਤਾਂ ਉਹ ਕੁੱਤਾ, ਉਹ ਮੰਗ
ਖਾਣਾ, ਉਹ ਬੂਝੜ, ਉਹ ਝੁਡੂ ਆਦਿ ਆਦਿ।
ਇਸੇ ਪ੍ਰੋਗਰਾਮ ਵਿਚ ਵੀਰ ਰਣਜੀਤ ਸਿੰਘ ਜੀ ਦੇ ਦਸਮ ਗ੍ਰੰਥ ਬਾਰੇ ਸਟੈਂਡ ਤੇ
ਚਰਚਾ ਕਰਦੇ ਵੇਲੇ ਹਰਨੇਕ ਸਿੰਘ ਜੀ ਦੇ ਸਾਥੀ ਨੇ ਕਿਹਾ ਕਿ ਜਿਸ ਤਰਾਂ ਨਾਲ ਰਣਜੀਤ ਸਿੰਘ ਜੀ
ਪ੍ਰਚਾਰ ਕਰ ਰਹੇ ਹਨ, ਜਲਦ ਹੀ ਇਸ ਬਾਰੇ ਵੀ ਗੱਲ ਕਰਨਗੇ। ਉਨ੍ਹਾਂ ਦੀ ਗੱਲ ਨੂੰ ਕਟਦਿਆਂ ਵੀਰ
ਹਰਨੇਕ ਸਿੰਘ ਨੇ ਕਿਹਾ ਕਿ ਜੇ ਉਹ ਕਦੀਂ ਵੀ ਨਹੀਂ ਬੋਲਦੇ ਤਾਂ ਵੀ ਕੀ ਫਰਕ ਪੈਂਦਾ ਹੈ? ਹੋਰ
ਪ੍ਰਚਾਰਕਾਂ ਨੂੰ 2017 ਦਸੰਬਰ ਦਾ ਅਲਟੀਮੈਟਮ ਤੇ ਰਣਜੀਤ ਸਿੰਘ ਜੀ ਨੂੰ ਅਣਮਿੱਥੇ ਸਮੇਂ ਦੀ ਛੁਟ,
ਕੀ ਇਸ ਤੋਂ ਵੱਡਾ ਦੋਗਲਾਪਨ ਵੀ ਕੋਈ ਹੋ ਸਕਦਾ ਹੈ?
ਖੈਰ! ਸਾਡੀ ਰਣਜੀਤ ਸਿੰਘ ਜੀ ਨੂੰ ਇਸ ਵਿਸ਼ੇ ਤੇ ਸਿਰਫ ਇਹੀ ਸਲਾਹ ਸੀ ਕਿ ਜੇ
ਫਿਲਹਾਲ ਵਿਰੋਧ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ, ਪਰ ਸਮਰਥਨ ਕਰਨਾ ਸਹੀ ਨਹੀਂ ਹੈ। ਉਸ ਨੁਕਤੇ ਨੂੰ
ਜਾਣ-ਬੁਝ ਕੇ ਤਰੋੜ ਮਰੋੜਿਆ ਗਿਆ।
‘ਅੰਨ੍ਹੇ ਭਗਤਾਂ’ ਦੀ ਮਾਨਸਿਕ ਅਵਸਥਾ ਦਾ ਮਿਸਾਲ ਰੇਡਿਉ ਵਿਰਸਾ ਦੇ ਇਸੇ
ਪ੍ਰੋਗਰਾਮ ਵਿਚ ਇਕ ਕਾਲਰ ਸੱਜਣ ‘ਬੀਰੇਵਾਲਾ’ ਨੇ ਪੇਸ਼ ਕਰ ਦਿਤੀ। ਉਸ ਨੇ ‘ਬਾਬਾ ਨਾਨਕ’ ਦੀ ‘ਗੁਪਤ
ਸਟਰੈਟਜੀ’ ਤੇ ਚਾਨਣਾ ਪਾਉਂਦੇ ਕਿਹਾ ਕਿ ਉਨ੍ਹਾਂ ਨੇ ਜਨੇਉ ਪਾਉਣ ਵੇਲੇ ਹੀ ‘ਬਾਬਰ ਨੂੰ ਜਾਬਰ’
ਕਿਉਂ ਨਹੀਂ ਕਹਿ ਦਿਤਾ? ਇਸ ਕਾਲਰ ਦੀ ਗੱਲਾਂ ਨੂੰ
ਵੀਰ ਹਰਨੇਕ ਸਿੰਘ ਜੀ ਵੀ ‘ਯਾ-ਯਾ’ ਕਹਿ ਕੇ ਹੁੰਗਾਰਾ ਦਿੰਦੇ ਰਹੇ। ਬੀਰੇਵਾਲਾ ਜੀ ਦੀ ਸਮਝ ਵੇਖੋ?
ਜਨੇਉ ਵਾਲਾ ਕੌਤਕ 9-11 ਸਾਲ ਦੀ ਉਮਰ ਵਿਚ ਹੋਇਆ ਜੋ 1478-1481 ਈਸਵੀ ਬਣਦਾ ਹੈ। ਬਾਬਰ 1483
ਈਸਵੀ ਵਿਚ ਪੈਦਾ ਹੋਇਆ ਅਤੇ ਭਾਰਤ ਵਿਚ 1520 ਈਸਵੀ ਤੋਂ ਬਾਅਦ ਆਇਆ। ਕੀ 1526 ਦੀ ਘਟਨਾ ਬਾਰੇ
ਬਾਬਾ ਨਾਨਕ ਨੇ 1483 ਵਿਚ ਹੀ ਆਵਾਜ਼ ਉਠਾ ਦੇਣੀ ਸੀ? ਪਰ ਕੀ ਕਰੀਏ ‘ਅੰਨ੍ਹੀ ਭਗਤੀ’ ਸਾਨੂੰ ਨਾਨਕ
ਸਰੂਪਾਂ ਬਾਰੇ ਵੀ ਗਲਤ ਬਿਆਨੀ ਕਰਨ ਤੱਕ ਪਹੁੰਚਾ ਦਿੰਦੀ ਹੈ।
ਮਤਲਬ ਸਾਫ ਹੈ ਸਾਡੀ ਪਸੰਦੀਦਾ ਸ਼ਖਸੀਅਤ ਸਾਹਮਣੇ ‘ਨਾਨਕ ਸਰੂਪ’ ਵੀ ਸਾਨੂੰ ਬੌਣੇ ਲਗਣ ਲਗ ਪੈਂਦੇ
ਹਨ। ‘ਅੰਨ੍ਹੀ
ਭਗਤੀ’ ਵਾਲੀ ਸਮਝ ਹਰ ਥਾਂ ਗਲਤ ਹੁੰਦੀ ਹੈ, ਉਹ ਭਾਂਵੇ ਮੋਦੀ ਦੀ ਹੋਵੇ, ਅਖੌਤੀ ਸੰਤ/ਬਾਬਿਆਂ ਦੀ
ਜਾਂ ਸਾਡੇ ਪ੍ਰਚਾਰਕਾਂ ਦੀ। ਬਾਬਾ ਨਾਨਕ ਜੀ ਦੀ ਸਟਰੈਟਜੀ ਸਿੱਧੀ ਤੇ ਸਪਸ਼ਟ ਸੀ ਜੋ ਵੀ ਕੁਰੀਤੀ/ਗਲਤ
ਮਾਨਤਾ ਸਾਹਮਣੇ ਆਉਂਦੀ ਹੈ, ਉਸ ਬਾਰੇ ਸਪਸ਼ਟ ਅਤੇ ਦਲੀਲ ਨਾਲ ਆਪਣਾ ਪੱਖ ਪੇਸ਼ ਕਰੀ ਜਾਵੋ।
ਪਰ ਸਦਕੇ ਜਾਈਏ ਅਜੌਕੇ
ਭਲਵਾਨਾਂ ਦੇ ਜੋ ਆਪਣੀ ‘ਗੁਪਤ/ਕੱਚੇ ਪਲਾਨ’ ਨੂੰ ਸਹੀ ਸਾਬਿਤ ਕਰਨ ਲਈ ਨਾਨਕ ਸਰੂਪਾਂ ਦਾ ਮੁਖੌਟਾ
ਪਾਉਣ ਤੋਂ ਸੰਕੋਚ ਨਹੀਂ ਕਰਦੇ? ਬ੍ਰਾਹਮਣ/ਪੁਜਾਰੀ
ਵੀ ਤਾਂ ਇਹੀ ਕਰਦਾ ਰਿਹਾ ਹੈ, ਆਪਣੀ ਕਮਜ਼ੋਰੀਆਂ ਨੂੰ ਸਹੀ ਦਰਸਾਉਣ ਲਈ ਆਪੂੰ ਬਣਾਏ ਰੱਬਾਂ/ਅਵਤਾਰਾਂ
ਨਾਲ ਉਹ ਕਮਜ਼ੋਰੀਆਂ ਜੋੜ ਦਿੰਦਾ ਸੀ।
3. ਟੀਮ ਰੇਡਿਉ ਵਿਰਸਾ ਪ੍ਰਭਦੀਪ ਸਿੰਘ ਜੀ (ਸਿੰਘ ਨਾਦ ਰੇਡਿਉ) ਨੂੰ ਇਹ
ਮਹਿਣਾ ਜਾਂ ਗਿਲਾ ਕਰਦੀ ਹੈ ਕਿ ਸਾਡੇ ਨਾਲ ਸੰਬੰਧਿਤ ਘਟਨਾ (ਤਥਾਕਥਿਕ ਗੁਰੂ ਨਿੰਦਾ) ਬਾਰੇ ਰਣਜੀਤ
ਸਿੰਘ ਜੀ ਨੂੰ ਬਿਆਨ ਦੇਣ ਲਈ ਜ਼ਬਰਦਸਤੀ ਕਿਉਂ ਕਰ ਰਿਹਾ ਹੈ? ਪਰ ਜਦੋਂ ਤੱਤ ਗੁਰਮਤਿ ਪਰਿਵਾਰ ਨੇ
ਭਾਈ ਰਣਜੀਤ ਸਿੰਘ ਜੀ ਨੂੰ ਸੰਬੋਧਨ ਕਰਕੇ ਕੁੱਝਵਾਜਬ ਸਵਾਲ ਪੇਸ਼ ਕੀਤੇ ਤਾਂ ਇਹ ਟੀਮ ਕਿਸੇ ਦੂਜੇ
ਨੂੰ ਪੁੱਛੇ ਸਵਾਲ ਤੇ ਕਿਉਂ ਚਿੜ੍ਹ ਕੇ ਬੁਲਾਰਾ ਬਣ ਬੈਠੀ? ਕੀ ਇਹ ਦੋਗਲਾਪਨ ਨਹੀਂ? ਕੀ ਇਹ
‘ਕ੍ਰਿਸ਼ਨ ਕਰੇ ਤੋਂ ਰਾਸ ਲੀਲਾ.......’ ਵਾਲੀ ਦੋਗਲੀ ਪਹੁੰਚ ਨਹੀਂ? ਖੈਰ! ਅਸੀਂ ਸਪਸ਼ਟ ਕਰ ਦੇਈਏ
ਕਿ ਸਾਨੂੰ ਸਾਡੇ ਸਵਾਲਾਂ ਬਾਰੇ ਕਿਸੇ ਵਲੋਂ ਵੀ ਵਿਚਾਰ/ਵਿਸ਼ਲੇਸ਼ਨ ਕਰਨ ਦਾ ਗਿਲਾ ਨਹੀਂ, ਕਿਉਂਕਿ
ਸਾਡੇ ਸਵਾਲ ਸੰਭਾਵੀ ਆਗੂ ਦੀ ਵਧੇਰੇ ਸਪਸ਼ਟਤਾ ਅਤੇ ਜਵਾਬਦੇਹੀ ਲਈ ਸਨ, ਵਿਰੋਧ ਲਈ ਨਹੀਂ। ਪਰ
ਇਮਾਨਦਾਰੀ (ਜੇ ਹੁੰਦੀ ਤਾਂ) ਇਹ ਮੰਗ ਕਰਦੀ ਹੈ ਕਿ ਸਵਾਲਾਂ ਤੇ ਵਿਚਾਰ ਕੀਤੀ ਜਾਂਦੀ, ਬੌਖਲਾਹਟ ਨਾ
ਵਿਖਾਈ ਜਾਂਦੀ।
4. ਟੀਮ ਰੇਡਿਉ ਵਿਰਸਾ ਨੇ ‘ਗੁਰਬਖਸ਼ ਸਿੰਘ’ ਦੀ ਭੁੱਖ ਹੜਤਾਲ ਬਾਰੇ ਕੁੱਝ
ਪ੍ਰਚਾਰਕਾਂ ਦੀ ਗਲਤ ਪਹੁੰਚ ਨੂੰ ‘ਮੁੱਛ ਦਾ ਸਵਾਲ’ ਬਣਾਇਆ ਹੋਇਆ ਹੈ। ਦੂਜੀ ਤਰਫ, ਸੋਸ਼ਲ ਮੀਡੀਆ ਤੇ
ਚਲ ਰਹੀ ਚਰਚਾਵਾਂ ਅਨੁਸਾਰ ਵੀਰ ਹਰਨੇਕ ਸਿੰਘ ਆਪ ਹੀ ਉਸ ਦੀ ਤਾਰੀਫ ਵਿਚ ਲੇਖ ਲਿਖ ਚੁੱਕੇ ਹਨ। ਇਹ
ਵੀ ਪੜਣ ਵਿਚ ਆਇਆ ਹੈ ਕਿ ਉਨ੍ਹਾਂ ਦੇ ਪ੍ਰਬੰਧ ਵਿਚਲੇ ਗੁਰੁਦਆਰੇ ਵਿਚ ਵੀ ਗੁਰਬਖਸ਼ ਸਿੰਘ ਜੀ ਦੀ
ਚੜਦੀ ਕਲਾਂ ਲਈ ਅਰਦਾਸਾਂ ਕੀਤੀਆਂ/ਕਰਵਾਈਆਂ ਗਈਆਂ। ਜੇ ਇਹ ਸਹੀ ਹੈ ਤਾਂ ਕਿ ਇਹ ਨਿਹਾਇਤ ਦੋਗਲਾਪਨ
ਨਹੀਂ? ਜੇ ਤੁਹਾਨੂੰ ਬੰਦਾ ਪਛਾਨਣ ਵਿਚ ਗਲਤੀ ਹੋ ਸਕਦੀ ਹੈ ਤਾਂ ਕਿਸੇ ਹੋਰ ਕੌਲੋਂ ਹੋ ਗਈ ਤਾਂ
‘ਇਕ-ਨੁਕਾਤੀ’ ਵਿਰੋਧ ਕਿਉਂ?
ਬੇਈਮਾਨੀ
ਰੇਡਿਉ ਵਿਰਸਾ ਤੇ ਸਾਡੇ ਰਣਜੀਤ ਸਿੰਘ ਜੀ ਨੂੰ ਪੇਸ਼ ਕੀਤੇ ਸਵਾਲਾਂ/ਸੁਝਾਵਾਂ
ਤੋਂ, ਅੰਨ੍ਹੀ ਸ਼ਖਸੀਅਤਪ੍ਰਸਤੀ ਦੀ ਮਾਰ ਹੇਠ ਬੌਖਲਾਹਟ ਵਿਚ, ਇਕ ਪ੍ਰੋਗਰਾਮ ਵਿਚ ਵਿਚਾਰ ਕੀਤਾ ਗਿਆ।
ਇਸ ਵਿਚਾਰ ਵਿਚਲੀ ਬੇਈਮਾਨੀ ਅਤੇ ਕੱਚੇ-ਪਣ ਨੂੰ ਹੇਠਾਂ ਸਪਸ਼ਟ ਕਰ ਰਹੇ ਹਾਂ।
1. ਕਿਸੇ ਵੀ ਰਚਨਾ ਦੀ ਭੂਮਿਕਾ ਉਸ ਦਾ ਇਕ ਜ਼ਰੂਰੀ ਹਿੱਸਾ ਹੁੰਦਾ ਹੈ, ਜੋ
ਉਸ ਲਿਖਤ ਦੇ ਪ੍ਰਯੋਜਨ ਤੇ ਚਾਨਣਾ ਪਾਉਂਦੀ ਹੈ। ਪਰ ਟੀਮ ਰੇਡਿਉ ਵਿਰਸਾ ਨੇ ਬੇਈਮਾਨੀ ਨਾਲ ਸਾਡੇ
ਪੱਤਰ ਦੀ ਭੂਮਿਕਾ ਨੂੰ ਪੜਿਆ ਤੱਕ ਨਹੀਂ ਅਤੇ ਗੱਲ ਸਿੱਧੇ ਸਵਾਲਾਂ ਤੋਂ ਹੀ ਸ਼ੁਰੂ ਕੀਤੀ।
2. ਸਾਡੇ ਪਹਿਲੇ ਸਵਾਲ ਵਿਚ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਨੂੰ ਉਨ੍ਹਾਂ
ਦਾ /ਮਿਸ਼ਨ ਪੁਛਿਆ ਸੀ। ਕਿਸੇ ਵੀ ਪ੍ਰ੍ਰੌਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਪ੍ਰੋਜੈਕਟ ਦਾ
ਮਿਸ਼ਨ/ਟੀਚਾ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਬਿਨਾ ਟੀਚੇ ਦੀ ਜਾਣਕਾਰੀ ਦੇ ਕਿਸੇ ਪ੍ਰੋਜੈਕਟ ਨਾਲ
ਜੁੜਣਾ ਨੌਕਰੀ ਪੱਖੋਂ ਤਾਂ ਜ਼ਾਇਜ ਮੰਨਿਆ ਜਾ ਸਕਦਾ ਹੈ, ਪਰ ਵਾਲੰਟੀਅਰ ਵਜੋਂ ਬੇਵਕੂਫੀ ਜਾਂ
ਅੰਨ੍ਹਾਂ ਸਮਰਥਨ ਹੀ ਮੰਨਿਆ ਜਾਵੇਗਾ।
ਸਾਡੇ ਇਸ ਸਵਾਲ ਵਿਚ ਅਸੀਂ ਪਲਾਨ ਜਾਂ
ਸਟੈਰਟੈਜੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ, ਸਿਰਫ ਟੀਚਾ ਹੀ ਪੁੱਛਿਆ ਸੀ।
ਪਰ ਟੀਮ ਦੇ ਬੁਲਾਰੇ ਨੇ ਨੀਮ ਬੇਈਮਾਨੀ ਦੀ ਪਹੁੰਚ ਹੇਠ ਵਾਰ ਵਾਰ ਪਲਾਨ/ਸਟਰੈਟਜੀ ਪੁੱਛਣ ਦਾ ਆਰੋਪ
ਲਾ ਕੇ ਸ੍ਰੋਤਿਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਅੰਨ੍ਹੀ ਸ਼ਖਸੀਅਤ ਪ੍ਰਸਤੀ ਵਿਚ ਇੰਸਾਨ
ਕਦੋਂ ਬੇਈਮਾਨੀ ਅਤੇ ਦੋਗਲੇਪਨ ਦਾ ਸ਼ਿਕਾਰ ਹੋ ਜਾਂਦਾ ਹੈ, ਸ਼ਾਇਦ ਉਸ ਨੂੰ ਖੁਦ ਵੀ ਪਤਾ ਨਹੀਂ ਚਲਦਾ
ਹੈ। ਉਸ ਤੋਂ ਅਫਸੋਸਜਨਕ ਪਹਿਲੂ ਇਹ ਵੀ ਹੈ ਉਸ ਨੂੰ ਐਸੀ ਬੇਈਮਾਨੀ, ਦੋਗਲੇਪਨ ਅਤੇ ਕੁਰੱਖਤਾ ਤੇ
ਮਾਣ ਵੀ ਹੋਣ ਲਗ ਜਾਂਦਾ ਹੈ।
3. ਸਾਡੇ ਕਿਸੇ ਵੀ ਸਵਾਲ ਨੂੰ ਦਲੀਲ ਅਤੇ ਤੱਥਾਂ ਨਾਲ ਗਲਤ ਸਾਬਿਤ ਕਰਨ ਦੀ
ਕਾਬਲਿਅਤ ਅਤੇ ਜੁਰਅੱਤ ਇਸ ਟੀਮ ਕੌਲ ਨਹੀਂ ਸੀ।
ਸੋ ਅੰਨ੍ਹੀ ਸ਼ਖਸੀਅਤ ਪ੍ਰਸਤੀ ਲਈ ਗਾਲਾਂ ਅਤੇ
ਫਤਵਿਆਂ ਦਾ ਸਹਾਰਾ ਲੈਣਾ ਸ਼ਾਇਦ ਇਨ੍ਹਾਂ ਦੀ ਮਜ਼ਬੂਰੀ ਬਣ ਗਈ ਸੀ। ਗੁਰਬਾਣੀ ਤਾਂ ਸਾਨੂੰ ਸੇਧ ਦਿੰਦੀ
ਹੈ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ
‘ਜਿਥੇ ਬੋਲਣ ਹਾਰੀਐ ਤਿਥੈ ਭਲੀ
ਚੁੱਪ’ (ਭਾਵ ਜਿਥੇ ਸਾਨੂੰ ਕਿਸੇ ਦੇ ਵਿਚਾਰ
ਦੀ ਕਾਟ ਲਈ ਦਲੀਲ ਨਾ ਮਿਲੇ ਤਾਂ ਉਥੇ ਯਾ ਤੇ ਉਸ ਵਿਚਾਰ ਨੂੰ ਸਹੀ ਮੰਨ ਲੈਣਾ ਜਾਂ ਚੁੱਪ ਧਾਰ ਲੈਣੀ
ਚਾਹੀਦੀ ਹੈ)। ਪਰ ਸ਼ਾਇਦ ਕਪੂਰ ਜੀ ਦੀ ਲਿਖਤ ਇਹ ਸੇਧ ਦਿੰਦੀ ਹੋਵੇ ਕਿ ਜਿਥੇ ਕਿਸੇ ਦੀ ਵਿਚਾਰ/ਸਵਾਲ
ਦੇ ਜਵਾਬ ਲਈ ਦਲੀਲ/ਤੱਥ ਨਾ ਹੋਣ ਉਥੇ ਆਪਣੀ ਕੁਰੱਖਤਾ ਦਾ ਮੁਜ਼ਾਹਿਰਾ ਕਰਦੇ ਹੋਏ
‘ਕੁੱਤਾ/ਬਿੱਲਾ/ਮੂਰਖ/ਬੁਝੜ/ਫੰਡਰ
ਗਾਂ/ਹਰਾਮਖੋਰ/ਝੂਡੂ ਆਦਿ’ ਲਕਬਾ ਦੇ ਸ਼ੋਰ ਨਾਲ ਉਸ
ਦੀ ਮਾਨਸਿਕ ਦ੍ਰਿੜਤਾ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਅਪਨਾਈ ਜਾਏ।
ਟੀਮ ਰੇਡਿਉ ਵਿਰਸਾ ਸਮੇਤ ਅਸੀਂ
ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਦੀ ਲਾਸਾਣੀ ਸੇਧ ਦੇ ਹੁੰਦਿਆਂ ਐਸੇ ਕਿਸੇ
ਮੋਟੀਵੇਟਰ ਦੀ ਰਣਨੀਤੀਆਂ ਸਾਡੇ ਹੌਂਸਲੇ ਨੂੰ ਢਾਹ ਨਹੀਂ ਸਕਦੀਆਂ।
ਇਸਦਾ ਵੱਡਾ ਕਾਰਨ ਇਹ ਹੈ ਕਿ ਸਾਡੀ ਆਲੋਚਣਾ ਹਮੇਸ਼ਾਂ ਹਾਂ-ਪੱਖੀ ਸੁਧਾਰ ਦੇ ਨਜ਼ਰੀਏ ਤੋਂ ਕੀਤੀ ਗਈ
ਹੁੰਦੀ ਹੈ, ਨਾ ਕਿ ਸਿਰਫ ਵਿਰੋਧ ਕਰਨ ਲਈ।
ਸਾਡੀ ਸਹੀ ਪਕੜ ਦੀ ਜ਼ਿੰਦਾ ਮਿਸਾਲ
ਰੇਡਿਉ ਵਿਰਸਾ ਦੇ ਸਾਡੇ ਪਿੱਛਲੇ ਲੇਖ ਦੇ ਬੇਈਮਾਨੀ/ਕੁਰੱਖਤਾ ਭਰਪੂਰ ਵਿਸ਼ਲੇਸ਼ਨ ਅਤੇ ਸਾਡੇ ਇਸ
ਦਲੀਲ-ਯੁਕਤ ਵਾਲੇ ਜਵਾਬ ਨੇ ਬਣ ਜਾਣਾ ਹੈ।
4. ਅਸੀਂ ਆਪਣੀਆਂ ਲਿਖਤਾਂ ਵਿਚ ਇਹ ਵਾਰ ਵਾਰ ਸਪਸ਼ਟ ਕਰ ਚੁੱਕੇ ਹਾਂ ਕਿ
ਸਾਡਾ ਪ੍ਰਭਦੀਪ ਸਿੰਘ ਜੀ ਜਾਂ ਵੈਸੇ ਹੋਰ ਧੜਿਆਂ ਦੀ ਗੁਰਮਤਿ ਸਮਝ ਅਤੇ ਉਨ੍ਹਾਂ ਵਲੋਂ ਰੇਡਿਉ
ਵਿਰਸਾ/ਭਾਈ ਰਣਜੀਤ ਸਿੰਘ ਜੀ ਦੀ ਨੀਂਵੇਂ ਪੱਧਰ ਤੇ ਕੀਤੀ ਜਾ ਰਹੀ ਵਿਰੋਧਤਾ ਨਾਲ ਸਹਿਮਤੀ ਨਹੀਂ।
ਅਸੀਂ ਉਨ੍ਹਾਂ ਵਲੋਂ ਜਾਂ ਟੀਮ ਰੇਡਿਉ ਵਿਰਸਾ ਵਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਇਕ-ਨੁਕਾਤੀ
ਵਿਰੋਧਤਾ ਨੂੰ ਸਹੀ ਨਹੀਂ ਮੰਨਦੇ। ਸੋ ਸਪਸ਼ਟ ਹੈ ਕਿ ਅਸੀਂ ਇਸ ਵਿਰੋਧਤਾ ਵਿਚ ਕਿਸੇ ਇਕ ਧੜੇ ਨਾਲ
ਨਹੀਂ ਖੜੇ। ਅਸੀਂ ਇਹ ਵੀ ਸਪਸ਼ਟ ਕਰ ਦਿਤਾ ਸੀ ਕਿ ਗੁਰਮਤਿ ਸਮਝ ਪੱਖੋਂ ਅਸੀਂ ਟੀਮ ਰੇਡਿਉ ਵਿਰਸਾ
ਨੂੰ ਕੁਝ ਬੇਹਤਰ ਸਮਝਦੇ ਹਾਂ।
ਪਰ ਟੀਮ ਰੇਡਿਉ ਵਿਰਸਾ ਦੇ ਸੱਜਣਾਂ ਨੇ
ਪਿੱਛਲੇ ਕੁੱਝ ਪ੍ਰੋਗਰਾਮਾਂ ਵਿਚ ਬੜੀ ਬੇਈਮਾਨੀ ਅਤੇ ਬੇਸ਼ਰਮੀ ਨਾਲ ਸਾਨੂੰ (ਤੱਤ ਗੁਰਮਤਿ ਪਰਿਵਾਰ
ਵਾਲਿਆਂ ਨੂੰ) ਵੀਰ ਪ੍ਰਭਦੀਪ ਸਿੰਘ ਦੇ ਬੰਦੇ ਦੱਸ ਕੇ ਗੁੰਮਰਾਹ ਕਰਨ ਦਾ ਯਤਨ ਕੀਤਾ।
ਵਿਵਹਾਰ ਵਿਚ ਇਤਨਾ ਦੋਗਲਾਪਨ, ਬੇਈਮਾਨੀ, ਪਾਖੰਡ ਅਤੇ ਕੁਰੱਖਤਾ ਦੇ ਹੁੰਦੇ ਹੋਏ ਕੁਝ ਚੰਗੀ ਗੁਰਮਤਿ
ਸਮਝ ਕੋਈ ਮਾਇਨੇ ਰੱਖਦੀ ਹੈ?
ਇਨ੍ਹਾਂ ਦੋਹਾਂ ਧੜਿਆਂ ਦੀ ਨਿੱਤ ਹੁੰਦੀ ਕੁੱਕੜਖੇਹ ਲਈ ਤਾਂ ਗੁਰਬਾਣੀ ਦੀ
ਇਹ ਸੇਧ ਵਧੀਆ ਲਗਦੀ ਹੈ
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥
ਟੀਮ ਵਿਰਸਾ ਬਾਰੇ ਕੁਝ ਹੋਰ ਗੱਲਾਂ
1.
ਵੀਰ ਹਰਨੇਕ ਸਿੰਘ ਜੀ ਨੇ ਸਾਡੇ ਬਾਰੇ ਕੀਤੇ ਪ੍ਰੋਗਰਾਮ ਦੌਰਾਣ ਕਾਲਾ ਅਫਗਾਨਾ ਜੀ, ਸਪੋਕਸਮੈਨ ਸਮੇਤ
ਸਾਰੀਆਂ ਲਹਿਰਾਂ ਨੂੰ ਸਿੱਧੇ/ਅਸਿੱਧੇ ਨਕਾਰਿਆ।
ਇਹ ਨੀਮ ਝੂਠ ਬੋਲਦੇ ਉਹ ਭੁਲ ਗਏ ਕਿ ਕੋਈ ਵੀ ਲਹਿਰ ਆਪਣਾ ਪ੍ਰਭਾਵ ਛੋਡੇ ਬਿਨਾਂ ਨਹੀਂ ਜਾਂਦੀ।
ਸਿੰਘ ਸਭਾ ਲਹਿਰ ਤੋਂ ਤੁਰਿਆ ਇਹ ਪੁਨਰਸੁਰਜੀਤੀ ਦਾ ਸਫਰ ਲਗਾਤਾਰ ਅੱਗੇ ਵੱਧ ਰਿਹਾ ਹੈ। ਅੱਜ ਦੇ
ਜਮਾਨੇ ਵਿਚ ਜੋ ਆਮ ਲੋਕ ਵੀ ਦਸਮ ਗ੍ਰੰਥ, ਪੁਜਾਰੀ ਰੂਪੀ ਜਥੇਦਾਰਾਂ ਦੀ ਅਸਲੀਅਤ ਬਾਰੇ ਸਮਝਣ ਅਤੇ
ਬੋਲਣ ਲਗ ਪਏ ਹਨ ਤਾਂ ਇਹ ਦੇਣ ਕਾਲਾ ਅਫਗਾਨਾ ਜੀ ਅਤੇ ਸਪੋਕਸਮੈਨ ਆਦਿ ਦੀ ਹੀ ਹੈ। ਐਸੇ ਪ੍ਰਵਾਨੇ
‘ਮਨ ਹੋਰ ਮੁੱਖ ਹੋਰ’ ਦੀ ਤਰਜ਼ ਤੇ ਪੁਜਾਰੀਆਂ ਸਾਹਮਣੇ ਗੋਡੇ ਟੇਕ ਕੇ ਸਟੇਜਾਂ ਬਚਾਉਣ ਦਾ ਮੋਹ ਨਹੀਂ
ਪਾਲਦੇ, ਬਲਕਿ ਦ੍ਰਿੜਤਾ ਨਾਲ ਭੀੜ੍ਹ ਦੀ ਥਾਂ ਸਹੀ ਲੋਕਾਂ ਦਾ ਕਾਫਲਾ ਬਣਾਉਣ ਵਿਚ ਵਿਸ਼ਵਾਸ ਰੱਖਦੇ
ਹਨ। ਬੇਸ਼ਕ ਕਿਸੇ ਪ੍ਰਚਾਰਕ ਦੀ ਸ਼ੈਲੀ/ਸਮਝ/ਪਹੁੰਚ ਵੱਖਰੀ ਤੇ ਤੁਹਾਡੀ ਪਸੰਦੀਦਾ ਹੋ ਸਕਦੀ ਹੈ, ਪਰ
ਐਸੀ ‘ਅੰਨ੍ਹੀ ਭਗਤੀ’ ਵੀ ਗਲਤ ਹੈ ਕਿ ਉਸ ਪ੍ਰਚਾਰਕ ਸਾਹਮਣੇ ਦੀ ਭੀੜ ਵੇਖ ਕੇ ਤੁਹਾਨੂੰ ਕੁਰਬਾਣੀ
ਕਰਨ ਵਾਲੇ ਮਰਜੀਵੜੇ ਵੀ ਤੁੱਛ ਜਾਪਣ ਲਗ ਪੈਣ। ਬੇਸ਼ਕ ਕਿਸੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ
ਹੋਇਆ ਜਾ ਸਕਦਾ ਪਰ ਇਸ ਨਾਲ ਉਨ੍ਹਾਂ ਦੇ ਲਹਿਰ ਵਿਚ ਯੋਗਦਾਨ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ।
2.
ਨਾਨਕ ਸੇਧ ਵਿਰੋਧੀ, ਹਾਸੋਹੀਣੀ ਅਤੇ ਦੋਗਲੇਪਨ ਭਰਪੂਰ ਸਟਰੈਟਜੀ (ਵਿਉਂਤ):
ਕਿਸੇ ਵੀ ਟੀਚੇ ਦੀ ਪ੍ਰਾਪਤੀ ਲਈ ਚੰਗੀ ਵਿਉਂਤ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਗੁਰਮਤਿ ਇਨਕਲਾਬ ਦੀ
ਪੁਨਰਸੁਰਜੀਤੀ ਲਈ ਕੀਤੀ ਜਾਣ ਵਾਲੀ ਵਿਉਂਤਬੰਦੀ ਲਈ ਸਭ ਤੋਂ ਉਤਮ ਸੇਧ ਬਾਬਾ ਨਾਨਕ ਜੀ ਦਾ ਪ੍ਰਚਾਰ
ਢੰਗ ਹੀ ਹੋ ਸਕਦਾ ਹੈ। ਪਰ ਆਪਣੇ ਪ੍ਰੋਗਰਾਮਾਂ ਵਿਚ ਹਰਨੇਕ ਸਿੰਘ ਜੀ ਅਤੇ ਟੀਮ ਵਲੋਂ ਸੁਝਾਈ ਅਤੇ
ਵਰਤੀ ਜਾਂਦੀ ਵਿਉਂਤ (ਸਟਰੈਟਜੀ) ਬਹੁਤ ਹੀ ਹਾਸੋਹੀਣੀ ਅਤੇ ਦੋਗਲੇਪਨ (ਮਨ ਹੋਰ ਮੁਖ ਹੋਰ) ਨਾਲ
ਭਰਪੂਰ ਲਗਦੀ ਹੈ, ਜੋ ਨਾਨਕ ਸੇਧ ਤਾਂ ਨਹੀਂ ਜਾਪਦੀ ਹਾਂ, ਕਿਸੇ ਮਾਡਰਨ ਮਾਟੀਵੇਟਰ ਦੀ ਸੇਧ ਜ਼ਰੂਰ
ਹੋ ਸਕਦੀ ਹੈ। ਕੁਝ ਅੰਸ਼ ਹਾਜ਼ਿਰ ਹਨ
(ੳ) ਰਣਜੀਤ ਸਿੰਘ ਜੀ ਦੀ ‘ਗੁਪਤ ਸਟਰੈਟਜੀ’ ਬਾਰੇ ਚਾਨਣਾ ਪਾਉਂਦੇ ਹੋਏ
ਹਰਨੇਕ ਸਿੰਘ ਜੀ ਨੇ ਇਹ ਵੀ ਕਿਹਾ ਕਿ
‘ਬੱਚ ਕੇ ਨਿਕਲਣ’
ਦੀ ਵੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਪਰ ਇਹ ਬਾਬਾ ਨਾਨਕ ਦੀ ਸੇਧ ਨਹੀਂ। ਉਹ ਤਾਂ ਆਪ ਵਿਰੋਧੀ
ਮੱਤ ਦੇ ਕੇਂਦਰਾਂ ਵਿਚ ਜਾ ਕੇ ਆਪਣਾ ਮੱਤ ਬੇਬਾਕੀ ਅਤੇ ਦਲੇਰੀ ਪੇਸ਼ ਕਰਦੇ ਰਹੇ, ਸੰਵਾਦ ਰਚਾਉਂਦੇ
ਰਹੇ। ਜੇ ਅਸੀਂ ਬਾਬਾ ਨਾਨਕ
ਜੀ ਵਰਗੀ ਜੁਰੱਤ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਆਪਣੇ ਬਚਾਅ ਲਈ ਉਸ ਨੂੰ ਛੁਟਆਈਏ ਤਾਂ ਨਾ।
ਜੇ ‘ਬੱਚ ਕੇ ਤੁਰਨ’ ਦੀ ਸਟਰੈਟਜੀ ਹੀ ‘ਕਾਰਗਰ’ ਹਾਂ ਤਾਂ ਕੋਈ ਵੀ ਮੁੱਦਾ ਛੇੜਨਾ ਹੀ ਕਿਉਂ ?
ਫੇਰ ਤਾਂ ਪੁਜਾਰੀਆਂ ਵਾਂਗੂ
‘ਖਾਉ ਪੀਉ ਐਸ਼ ਕਰੋ ਮਿੱਤਰੋ,
ਪਰ ਦਿਲ ਕਦੇ ਕਿਸੇ ਦਾ ਦੁਖਾਇਉ ਨਾ’
ਦੀ ਪਹੁੰਚ ਹੀ ਸਹੀ ਹੈ?
ਬੇਸ਼ਕ ਬਾਬਾ ਨਾਨਕ ਕਿਸੇ ਨੂੰ ਧੱਕੇ ਨਾਲ ਬਦਲਣ ਜਾਂ ਵਿਚਾਰ
ਠੋਸਨ ਦਾ ਹਿਮਾੲਤੀ ਨਹੀਂ ਸੀ, ਸਾਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ, ਬਲਕਿ ਸੰਵਾਦ/ਪ੍ਰਚਾਰ ਦਾ ਰਾਹ
ਹੀ ਅਪਨਾਉਣਾ ਚਾਹੀਦਾ ਹੈ।
ਅ)
ਇਨ੍ਹਾਂ ਦੀ ਸਟਰੈਟਜੀ ਅਨੁਸਾਰ ਚੋਰੀ ਛਿਪੇ ਮੀਟ/ਮੱਛੀ ਖਾਣਾ/ਖਿਲਾਇਆ ਜਾਣਾ ਚਾਹੀਦਾ ਹੈ ਤਾਂ ਕਿ
ਸੰਗਤ ਨਰਾਜ਼ ਨਾ ਹੋ ਜਾਵੇ ਅਤੇ ਸਟੇਜਾਂ ਨਾ ਖੁੱਸ ਜਾਣ।
ਅੰਦਰੋਂ ‘ਮਾਸ-ਮੱਛਲੀ’ ਦੀ ਸ਼ੌਕੀਨੀ ਪੂਰੀ ਕਰਦੇ ਰਹੀਏ, ਪਰ ਬਾਹਰੋਂ ਗੁਰਦੁਆਰਾ
ਪ੍ਰਬੰਧਕਾਂ/ਪ੍ਰਚਾਰਕਾਂ ਦੇ ਤੌਰ ਤੇ
‘ਬੀਬੇ ਬੱਚੇ’
ਬਣ ਦੋਗਲੀ ਜਿੰਦਗੀ ਬਣਾਈ ਰੱਖੀਏ। ਦੂਜੀ ਤਰਫ, ਨਾਨਕ ਪਾਤਸ਼ਾਹ ਤਾਂ ਜਿਥੇ ਬਾਣੀ ਰਾਹੀਂ ਠੋਕ-ਬਜਾ ਕੇ
‘ਮਾਸ ਖਾਣ ਨੂੰ ਪਾਪ ਸਮਝਣ ਵਾਲੀ’ ਮਾਨਸਿਕਤਾ ਨੂੰ ਝੰਝੋੜਦੇ ਹਨ ਉਥੇ ਪ੍ਰਚਲਿਤ ‘ਧਾਰਮਿਕ ਮੇਲੇ’
ਵਿਚ ਮਾਸ ਰਿੰਣ ਕੇ ਵਿਵਹਾਰ ਵਿਚ ਵੀ ਪ੍ਰਚਾਰ ਨੂੰ ਅਪਨਾਉਣ ਦਾ ਮਾਦਾ ਰੱਖਦੇ ਹਨ।
(ੲ) ਇਨ੍ਹਾਂ ਦੀ ਵਿਉਂਤ ਅਨੁਸਾਰ ਰੇਡਿਉ ਜਾਂ ਵੈਬਸਾਈਟ ਤੇ ਤਾਂ ਅਖੌਤੀ ਦਸਮ
ਗ੍ਰੰਥ ਨੂੰ ਪੂਰੀ ਤਰਾਂ ਨਕਾਰਨ ਦੇ ਦਮਗੱਜੇ ਮਾਰੀਏ, ਦੂਜੀ ਤਰਫ ਆਪਣੇ ਪ੍ਰਬੰਧ ਹੇਠਲੇ ‘ਗੁਰਦੁਆਰੇ’
ਵਿਚ ਇਸ ਗ੍ਰੰਥ ਦੀ ਪ੍ਰਚਲਿਤ ਰਚਨਾਵਾਂ ਦਾ ਨਿਤਨੇਮ ਅਤੇ ਅਰਦਾਸ ਰੋਜ਼ ਕਰੀ ਜਾਈਏ (ਜੇ ਉਥੇ ਐਸਾ
ਨਹੀਂ ਹੁੰਦਾ ਤਾਂ ਸੱਜਣ ਦੱਸ ਦੇਣ ਅਸੀਂ ਇਸ ਗਲਤ ਬਿਆਨੀ ਲਈ ਮਾਫੀ ਮੰਗ ਲਵਾਂਗੇ)। ਕੀ ਬਾਬਾ ਨਾਨਕ
ਜੀ ਐਸੇ ਦੋਗਲੀ ਪਹੁੰਚ ਦੀ ਸੇਧ ਦਿੰਦੇ ਸਨ?
ਉਨ੍ਹਾਂ ਨੇ ਅਨਮੱਤੀਆਂ ਦੇ ਸਥਾਨ ਜਾ
ਕੇ ਉਨ੍ਹਾਂ ਦੀ ਗਲਤ ਮਾਨਤਾਵਾਂ ਦਾ ਖੰਡਨ ਬੇਬਾਕੀ ਨਾਲ ਕੀਤਾ। ਇਥੇ ਤਾਂ ਇਹ ਆਪਣੇ ਮੰਨੇ ਜਾਂਦੇ
ਸਥਾਨਾਂ ਤੇ ਵੀ ਦੋਗਲੇ ਬਣੇ ਰਹਿਣ ਨੂੰ ‘ਗੁਰਮਤਿ’ ਮੰਨੀ ਬੈਠੇ ਹਨ।
(ਸ) ਇਨ੍ਹਾਂ ਦੀ ਵਿਉਂਤ ਦੇ ਇਕ ਅੰਸ਼ ਅਨੁਸਾਰ ਸਾਨੂੰ 150-200 ਗੁਰੁਦਆਰੇ
ਆਪਣੇ ਬਣਾ ਕੇ ਤਾਂ ਆਪਣੀ ਪਸੰਦ ਦੀ ਮਰਿਯਾਦਾ ਉਥੇ ਲਾਗੂ ਕਰੀਏ। ਫੇਰ ਸ਼੍ਰੋਮਣੀ ਕਮੇਟੀ ਤੇ ਕਬਜ਼ਾ
ਕਰ ਲਈਏ। ਕੀ ਇਹ ਬਾਬਾ ਨਾਨਕ ਦੀ ਸੇਧ ਹੈ?
ਬਾਬਾ ਨਾਨਕ ਜੀ ਜਾਂ ਮਗਰਲੇ ਨਾਨਕ
ਸਰੂਪਾਂ ਨੇ ਆਪਣੇ ਬਣਾਈ ਸੰਸਥਾਵਾਂ ਜਾਂ ਵਿਵਸਥਾਵਾਂ ਦਾ ਮੋਹ ਵੀ ਨਹੀਂ ਪਾਲਿਆ।
ਨਾ ਹੀ ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੇ ਵਿਗੜ ਜਾਣ ਜਾਂ
ਕਿਸੇ ਹੋਰ ਦੇ ਕਬਜ਼ੇ ਵਿਚ ਚਲੇ ਜਾਣ ਤੇ ਇਨ੍ਹਾਂ ਨੂੰ ਆਜ਼ਾਦ ਕਰਾਉਣ ਦਾ ਮਿਸ਼ਨ ਸਹੀ ਮੰਨਿਆ। ਮਿਸਾਲ
ਲਈ ਕਰਤਾਰਪੁਰ, ਖਡੂਰ, ਅੰਮ੍ਰਿਤਸਰ ਕੰਮਪਲੈਕਸ ਆਦਿ ਦੇ ਕਿਸੇ ਹੋਰ ਦੇ ਕਬਜ਼ੇ ਵਿਚ ਚਲੇ ਜਾਣ ਤੇ
ਇਨ੍ਹਾਂ ਨੂੰ ਵਾਪਿਸ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੰਜੀ/ਮਸੰਦ ਆਦਿ ਵਿਵਸਥਾਵਾਂ
ਵਿਚ ਵਿਗਾੜ ਆ ਜਾਣ ਤੇ ਇਨ੍ਹਾਂ ਦੇ ਸੁਧਾਰ ਤੇ ਸਮਾਂ ਵਿਅਰਥ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ
ਸਟੇਜਾਂ ਦੇ ਮੋਹ ਤੋਂ ਸਿਧਾਂਤ ਨੂੰ ਕੁਰਬਾਣ ਕੀਤਾ। ਬਲਕਿ ਮਿਸ਼ਨ ਨੂੰ ਚਲਦਾ ਰਹਿਣ ਲਈ ਨਵੇਂ ਥਾਂ,
ਨਵੇਂ ਢੰਗ ਅਪਨਾ ਲਏ। ਬਾਬਾ
ਨਾਨਕ ਜੀ ਦੀ ਸੋਚ ਦਾ ਦਾਇਰਾ ਸਮੁੱਚੀ ਮਨੁੱਖਤਾ ਸੀ, ਟੀਮ ਵਿਰਸਾ ਤੇ ਐਸੇ ਬਹੁਤਿਆਂ ਦੀ ਸੋਚ ਦਾ
‘ਖੂਹ ਦੇ ਡੱਡੂ’ ਵਾਂਗ ਇਕ ਫਿਰਕਾ ਵਿਸ਼ੇਸ਼ ਦੇ ਅਖੌਤੀ ਸੁਧਾਰ ਤੱਕ ਦੀ ਹੈ।
(ਹ) ਭਾਈ ਰਣਜੀਤ ਸਿੰਘ ਜੀ ਦੀ ਸਟਰੈਟਜੀ ਬਾਰੇ ਗੱਲ ਨਾ ਕਰੀਏ ਪਰ ਹੁਣ ਟੀਮ
ਰੇਡਿਉ ਵਿਰਸਾ ਦੀ ਸਟਰੈਟਜ਼ੀ ਦਾ ਇਕ ਹਿੱਸਾ ਤਾਂ ਜ਼ਾਹਿਰ ਹੋ ਹੀ ਚੁੱਕਾ ਹੈ। ਉਹ ਇਹ ਹੈ ਕਿ
ਆਲੋਚਣਾ/ਵਿਰੋਧ ਕਰਨ ਵਾਲੇ ਨੂੰ ਮੰਦ ਭਾਸ਼ਾ, ਖਰ੍ਹਵੇਂ ਬੋਲ, ਗਾਲਾਂ ਆਦਿ ਰਾਹੀਂ ਭਟਕਾਉਣ/ਭੜਕਾਉਣ
ਦੀ ਕੋਸ਼ਿਸ਼ ਕਰੋ। ਜਾਂ ਤਾਂ ਉਹ ਗੁੱਸੇ ਅਤੇ ਬੌਖਲਾਹਟ ਵਿਚ ਆ ਕੇ ਤੁਹਾਡੇ ਵਾਂਗੂ ਨੀਂਵੇਂ ਪੱਧਰ ਤੇ
ਉਤਰ ਆਵੇਗਾ ਜਾਂ ਬੇਇਜ਼ਤੀ ਸਮਝ ਕੇ ਚੁੱਪ ਕਰ ਜਾਏਗਾ। ਤੱਤ ਗੁਰਮਤਿ ਪਰਿਵਾਰ ਲਈ ਤੂਸੀ ਪਹਿਲੇ ਨਹੀਂ
ਜਿਨ੍ਹਾਂ ਨੇ ‘ਅੰਨ੍ਹੀ ਸ਼ਖਸੀਅਤ ਪ੍ਰਸਤੀ’ ਕਰਕੇ ਐਸਾ ਕੀਤਾ ਹੈ, ਕਈਂ ਧੜੇ ਪਹਿਲਾਂ ਵੀ ਕਰ ਚੁੱਕੇ
ਹਨ। ਸੋ ਤੁਹਾਡਾ ਇਹ ਹਥਿਆਰ
ਸਾਡੇ ਲਈ ਖੁੰਡਾ ਹੈ।
(ਕ) ਇਨ੍ਹਾਂ ਦੀ ਵਿਉਂਤ (ਸਟਰੈਟਜੀ) ਦੇ ਇਕ ਅੰਸ਼ ਅਨੁਸਾਰ ਪਹਿਲਾਂ ਕਹਿੰਦੇ
ਸੀ ਸਾਨੂੰ 2-3 ਸਾਲ ਚਾਹੀਦੇ ਹਨ। ਫੇਰ 10 ਸਾਲ ਦਾ ਰਾਗ ਅਲਾਪਣ ਲਗ ਪਏ। ਹੁਣ ਕਹਿੰਦੇ ਹਨ 600 ਸਾਲ
ਤੱਕ ਸਮਾਂ ਵੀ ਲੱਗ ਸਕਦਾ ਹੈ। ਭਾਵ ਇਤਨੇ ਸਮੇਂ ਤੱਕ ਸਿਰਫ ‘ਅੰਨ੍ਹਾਂ ਭਰੋਸਾ’ ਕਰੋ ਅਤੇ ਕੋਈ
ਸਵਾਲ/ਆਲੋਚਣਾ ਨਾ ਕਰੋ। ਕੁੱਝ
ਐਸਾ ਹੀ ਹਾਲ ਪ੍ਰਧਾਨ ਮੰਤਰੀ ਮੋਦੀ, ਉਸਦੀ ਟੀਮ ਅਤੇ ਅੰਨ੍ਹੇ ਭਗਤਾਂ ਦਾ ਹੈ।
ਪਹਿਲਾਂ ਕਹਿੰਦੇ ਸਾਨੂੰ ਸਿਰਫ 100 ਦਿਨ ਚਾਹੀਦੇ ਹਨ। ਫੇਰ ਕਹਿਣ ਲਗ ਪਏ 3 ਸਾਲ ਚਾਹੀਦੇ ਹਨ। ਹੁਣ
ਜਦੋਂ ਅਸਫਲਤਾ ਅਤੇ ਕੱਚਾਪਣ ਸਪਸ਼ਟ ਹੋਣ ਲਗ ਪਿਆ ਤਾਂ ਕਹਿੰਦੇ ਹਨ, ਕਾਂਗਰਸ ਨੇ 70 ਸਾਲ ਤੱਕ ਰਾਜ
ਕੀਤਾ, ਸਾਡੇ ਲਈ ਇਤਨੇ ਕਾਹਲੇ ਕਿਉਂ ਪਏ ਹੋ? ਸਾਨੂੰ ਵੀ ਘੱਟੋ-ਘੱਟ 5 ਹੋਰ ਸਾਲ ਲਈ ਵਾਪਿਸ ਸੱਤਾ
ਵਿਚ ਲਿਆਉ।
(ਖ) ਟੀਮ ਰੇਡਿਉ ਵਿਰਸਾ ਜਿਹੇ ਸੱਜਣਾਂ ਦੀ ਹੀ ਸਟੈਰਟਜੀ ਪ੍ਰੋ. ਧੂੰਦਾ ਨੂੰ
ਪੁਜਾਰੀਆਂ ਸਾਹਮਣੇ ਗੋਡੇ ਟੇਕ ਕੇ ਸਟੇਜਾਂ ਬਚਾਉਣ ਦੀ ਸੀ। ਪਰ 3 ਕੁ ਸਾਲ ਵਿਚ ਹੀ ਇਸ ਸਟੈਰਟੈਜੀ
ਦਾ ਭੋਗ ਪੈ ਗਿਆ ਅਤੇ ਹੁਣ ਰਣਜੀਤ ਸਿੰਘ ਜੀ ਵਰਗੀ ਨਵੀਂ ਕੰਧ ਦਾ ਸਹਾਰਾ ਫੜ੍ਹ ਕਿ ਉਹ ਨਾਕਾਮ
ਸਟਰੈਟਜੀ ਇਨ੍ਹਾਂ ਤੇ ਲਾਗੂ ਕਰਨ ਲਈ ਤਰਲੋਮੱਛੀ ਹਨ।
ਅਤੇ ਹੁਣ ਆਪ ਹੀ ਆਪਣੇ ਉਸ ਸਾਬਕਾ
‘ਸਟਾਰ ਪ੍ਰਚਾਰਕ’ ਦੀ ਮਿੱਟੀ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ।
(ਗ) ਟੀਮ ਰੇਡਿਉ ਵਿਰਸਾ ਦੀ
ਸਿਰਫ ‘ਅਖੌਤੀ ਨਜ਼ਰੀਆ ਬਦਲਣ’
ਵਾਲੀ ‘ਸਟੈਰਟਜੀ’ ਨੇ ਭਵਿੱਖ ਵਿਚ ਕੈਸੇ ਨਜ਼ਰੀਏ ਵਾਲੀ ਨਸਲ ਪੈਦਾ ਕਰਨੀ ਹੈ, ਉਸ ਦੀ ਮਿਸਾਲ ਇਨ੍ਹਾਂ
ਦੇ ਸੋਸ਼ਲ ਮੀਡੀਆ ਤੇ ਇਨ੍ਹਾਂ ਅਤੇ ਰਣਜੀਤ ਸਿੰਘ ਜੀ ਦੇ ਸਮਰਥਕਾਂ (ਅਸਲ ਵਿਚ ਅੰਨ੍ਹੇ ਭਗਤ) ਦੇ
ਵਿਵਹਾਰ ਤੋਂ ਹੀ ਪਤਾ ਲਾਈ ਜਾ ਸਕਦੀ ਹੈ।
ਸਬੂਤ ਲਈ ਸਾਡੀ ਟੀਮ ਦੇ ਇਕ ਮੈਂਬਰ ਦੇ
ਫੇਸਬੁਕ ਪੋਸਟ ਹੇਠ ਦਿੱਤੇ ਇਨ੍ਹਾਂ ਭਗਤਾਂ ਦੇ ‘ਨਜ਼ਰੀਏ/ਵਿਚਾਰਾਂ’ ਦਾ ਇਕ ਨਮੂਨਾ ਪੇਸ਼ ਕਰ ਰਹੇ
ਹਾਂ। ਇਸ ਲਿੰਕ ਤੇ ਕਲਿਕ ਕਰਕੇ ਵੇਖੋ ਜੀ।
https://m.facebook.com/story.php?story_fbid=785029755018022&id=100005330139896
ਉਪਰੋਕਤ ਪੋਸਟ ਵਿਚ ਤੂਸੀ ਭਗਤਾਂ ਅਤੇ ਵੀਰ ਰਵਿੰਦਰ ਸਿੰਘ ਦੇ ਮਾਨਸਿਕ ਪੱਧਰ
ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹੋ ਕਿ ਕੌਣ ਸਹੀ ਹੈ ਕੌਣ ਗਲਤ?
ਆਪਣਾ ਪੱਖ ਸਪਸ਼ਟ ਕਰਨ ਤੋਂ ਬਾਅਦ ਅੰਤ ਵਿਚ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ
ਕਿ ਸਾਨੁੰ ਕਿਸੇ ਵੀ ਇਕ ਧਿਰ ਦੇ ਇਕ ਨੁਕਾਤੀ ਵਿਰੋਧ ਦੀ ਪਹੁੰਚ ਬਾਬਾ ਨਾਨਕ ਦੀ ਸੇਧ ਅਨੁਸਾਰ ਗਲਤ
ਲਗਦੀ ਹੈ। ਟੀਮ ਵਿਰਸਾ ਦੇ ਵਿਵਹਾਰ ਵਿਚਲੀਆਂ (ਜਾਣੇ/ਅੰਜਾਣੇ ਆ ਗਈਆਂ) ਕਮਜ਼ੋਰੀਆਂ
(ਬੇਈਮਾਨੀ/ਦੰਭ/ਦੋਗਲਾਪਨ ਆਦਿ) ਬਾਰੇ ਸਪਸ਼ਟ ਕਰਨਾ ਸਾਨੂੰ ਜ਼ਰੂਰੀ ਜਾਪਿਆ ਸੋ ਅਸੀਂ ਸਹਿਜ ਅਤੇ ਦਲੀਲ
ਨਾਲ ਅਪਣਾ ਪੱਖ ਪੇਸ਼ ਕਰ ਦਿਤਾ। ਪਰ ਅਸੀਂ ਇਸ ਨੂੰ ਵਿਰੋਧ ਦਾ ਇਕ-ਨੁਕਾਤੀ ਟੀਚਾ ਨਹੀਂ ਬਣਾਉਣਾ
ਚਾਹੁੰਦੇ। ਇਸ ਲਈ ਇਸ ਵਿਸ਼ੇ ਤੇ ਹੋਰ ਜ਼ਿਆਦਾ ਲੇਖ ਆਦਿ ਲਿਖਣ ਤੋਂ ਪਰਹੇਜ਼ ਕਰਾਂਗੇ। ਹਾਂ, ਜੇ ਕੋਈ
ਵੀ ਧਿਰ/ਸੱਜਣ ਸਾਨੂੰ ਇਸ ਜਾਂ ਕਿਸੇ ਹੋਰ ਵਿਸ਼ੇ ਤੇ ਸਿੱਧੇ ਸਵਾਲ ਕਰਨਾ ਚਾਹੁੰਦੀ ਹੈ ਤਾਂ ਅਸੀਂ
ਜਵਾਬਦੇਹੀ ਦੇ ਫਰਜ਼ ਵਜੋਂ ਇਸ ਦਾ ਸੁਆਗਤ ਕਰਾਂਗੇ ਅਤੇ ਸਮਾਂ ਲਗਦੇ ਹੀ ਉਨ੍ਹਾਂ ਸਵਾਲਾਂ ਬਾਰੇ ਪੱਖ
ਰੱਖਣ ਦਾ ਯਤਨ ਕਰਾਂਗੇ। ਇਹ
ਵੀ ਭਰੋਸਾ ਦੁਆਉਂਦੇ ਹਾਂ ਕਿ ਸਾਡੇ ਜਵਾਬ ਵਿਚ ਕੋਈ ਕੁਰੱਖਤਾ ਜਾਂ ਗਾਲੀ-ਗਲੌਚ ਨਹੀਂ ਹੋਵੇਗਾ।
ਹਾਂ, ਇਹ ਬੇਨਤੀ ਜ਼ਰੁਰ ਹੈ ਕਿ ਸਵਾਲ ਸਾਨੂੰ
ਲਿਖਤੀ ਰੂਪ ਵਿਚ ਸਿੱਧੇ ਸਾਡੀ ਈ-ਮੇਲ
([email protected])
ਰਾਹੀਂ ਪਹੁੰਚਾਏ ਜਾਣ, ਕਿਉਂਕਿ ਹੋਰ ਪਲੇਟਫਾਰਮਾਂ ਰਾਹੀਂ ਸਵਾਲ ਹਮੇਸ਼ਾਂ ਲੱਭ ਪਾਉਣਾ ਸਾਡੇ ਲਈ
ਸੰਭਵ ਨਹੀਂ ਹੁੰਦਾ।
ਅਸੀਂ ਇਹ ਵੀ ਸਪਸ਼ਟ ਕਰ ਦੇਈਏ ਕਿ ਮੌਜੂਦਾ ਸਮੇਂ ਦੌਰਾਣ, ਇਸ ਵਿਰੋਧਤਾ ਵਿਚ
ਅਸੀਂ ਦੋਹੇਂ ਮੁੱਖ ਧੜਿਆਂ (ਰੇਡਿਉ ਵਿਰਸਾ ਅਤੇ ਸਿੰਘ ਨਾਦ) ਦੇ ਵਿਵਹਾਰ ਨੂੰ ਗੁਰਬਾਣੀ ਤੋਂ ਉਲਟ
ਸਮਝਦੇ ਹੋਏ, ਕਿਸੇ ਇਕ ਨਾਲ ਵੀ ਨਹੀਂ ਖੜੇ। ਹਾਂ,
ਭਾਈ ਰਣਜੀਤ ਸਿੰਘ ਜੀ ਨੇ ਆਪਣੇ ਤਾਜ਼ਾ ਵੀਡੀਉ ਰਾਹੀਂ ਕੁਝ ਸੁਭਾਵਿਕ ਕਮਜ਼ੋਰੀਆਂ ਦੇ ਬਾਵਜੂਦ, ਜਿਸ
ਸੰਤੁਲਿਤ ਤਰੀਕੇ ਨਾਲ ਤਥਾਕਥਿਤ ਏਕਤਾ ਅਤੇ ਦੂਰੀ ਦੀ ਸੰਭਾਵਨਾ ਨੂੰ ਬਰਕਰਾਰ ਰੱਖਿਆ ਹੈ, ਉਸ ਤੋਂ
ਅਸੀਂ ਪੂਰੀ ਤਰਾਂ ਨਿਰਾਸ਼ ਨਹੀਂ, ਸਗੋਂ ਆਸਵੰਦ ਹਾਂ। ਪਰ ਇਹ ਆਸ ਅੰਨ੍ਹਾ ਸਮਰਥਨ ਕਦੀਂ ਨਹੀਂ ਬਣ
ਸਕਦੀ। ਇਸ ਬਾਰੇ ਨਿਕੱਟ ਭਵਿੱਖ ਵਿਚ ਕੀ ਸੰਭਾਵਨਾਵਾਂ ਬਣਦੀਆਂ ਹਨ, ਫਿਲਹਾਲ ਕੁੱਝ ਕਿਹਾ ਨਹੀਂ ਜਾ
ਸਕਦਾ। ਸਾਡੇ ਪਿੱਛਲੇ ਲੇਖ ਵਿਚ ਦੱਸੇ ਅਨੁਸਾਰ ਅਸੀਂ ਇਸ ਸੰਬੰਧੀ ਭਾਈ ਰਣਜੀਤ ਸਿੰਘ ਜੀ ਨੂੰ ਨਿੱਜੀ
ਤੌਰ ਤੇ ਮਿਲਣ ਦੇ ਇੱਛੁਕ ਹਾਂ। ਆਸ ਹੈ ਇਹ ਸਬੱਬ ਜਲਦੀ ਹੀ ਬਣ ਜਾਵੇ।
ਅਸੀਂ ਇਸ ਲਿਖਤ ਵਿਚ ਲੇਖਕ ਨਰਿੰਦਰ ਸਿੰਘ ਜੀ ਕਪੂਰ ਸੰਬੰਧੀ ਕੁਝ ਟਿੱਪਣੀਆਂ
ਵੀ ਕੀਤੀਆਂ ਹਨ। ਜੋ ਸਿਰਫ ਟੀਮ ਰੇਡਿਉ ਵਿਰਸਾ ਦੀ ਪਹੁੰਚ ਦੀ ਸਮਝ ਤੇ ਆਧਾਰਿਤ ਹੈ, ਕਿਉਂਕਿ ਅਸੀਂ
ਆਪ ਉਨ੍ਹਾਂ ਨੂੰ ਇਤਨਾ ਨਹੀਂ ਪੜਿਆ ਅਤੇ ਨਾ ਹੀ ਕਦੇ ਵਿਅਕਤੀਗਤ ਤੌਰ ਤੇ ਮਿਲੇ ਹਾਂ।
ਸੋ, ਜੇ ਉਨ੍ਹਾਂ ਨੂੰ ਕਿਸੇ ਵੀ ਸਾਧਨ
ਰਾਹੀਂ ਸਾਡੀ ਇਸ ਲਿਖਤ ਦੇ ਪਹੁੰਚ ਜਾਣ ਉਪਰੰਤ ਜਾਪਦਾ ਹੈ ਕਿ ਅਸੀਂ ਟੀਮ ਰੇਡਿਉ ਵਿਰਸਾ ਦੇ ਵਿਵਹਾਰ
ਤੇ ਆਧਾਰਿਤ ਉਨ੍ਹਾਂ ਬਾਰੇ ਟਿੱਪਣੀਆਂ ਕਰਕੇ ਸਹੀ ਨਹੀਂ ਕੀਤਾ ਤਾਂ ਸਾਨੂੰ ਮਾਫੀ ਮੰਗਣ ਵਿਚ ਕੋਈ
ਹਰਜ ਨਹੀਂ ਹੋਵੇਗਾ।
ਨਾਲ ਹੀ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੇ ਲਈ ਕੋਈ ਵੀ ਅਛੂਤ
ਨਹੀਂ, ਸਾਡਾ ਸਮਰਥਨ ਜਾਂ ਆਲੋਚਣਾ ਸਿਰਫ ਮੁੱਦਿਆਂ ਬਾਰੇ ਸਹੀ ਜਾਂ ਗਲਤ ਪਹੁੰਚ ਤੇ ਆਧਾਰਿਤ ਹੈ ਨਾ
ਕਿ ਕਿਸੇ ਸ਼ਖਸੀਅਤ ਵਿਸ਼ੇਸ਼ ਕਰਕੇ। ਸੋ ਜੋ ਵੀ ਸੱਜਣ ਜਿਸ ਵੀ ਹੱਦ ਤੱਕ, ਜਿਸ ਵੀ ਤਰੀਕੇ ਮਨੁੱਖਤਾ ਦੀ
ਬੇਹਤਰੀ ਲਈ ਯਤਨ ਕਰ ਰਿਹਾ ਹੈ, ਉਸ ਪੱਧਰ ਤੱਕ ਅਸੀਂ ਉਸ ਦੇ ਨਾਲ ਹਾਂ। ਪਰ ਸਾਹਮਣੇ ਆ ਰਹੀ
ਕਮਜ਼ੋਰੀਆਂ/ਗਲਤੀਆਂ ਨੂੰ ‘ਅੱਖਾਂ ਮੁੰਦ’ ਕੇ ਸਤਿਬਚਨ ਕਹੀ ਜਾਣ ਦੀ ਥਾਂ ਉਸ ਦੀ ਹਾਂ-ਪੱਖੀ ਆਲੋਚਣਾ
ਕਰਨਾ ਆਪਣਾ ਫਰਜ਼ ਸਮਝਦੇ ਹਾਂ।
ਟੀਮ ਰੇਡਿਉ ਵਿਰਸਾ ਅਤੇ ਉਨ੍ਹਾਂ ਦੇ ਸੱਜਣਾਂ ਨੇ ਕਈਂ ਵਾਰ ਇਹ ਗੱਲ ਦੁਹਰਾਈ
ਹੈ ਕਿ ਗੁਰਬਾਣੀ ਦੂਜਿਆਂ ਪ੍ਰਤੀ ਵਿਰੋਧ ਵੇਲੇ ਭੈੜੀ/ਖਰਵੀਂ/ਸਖਤ ਸ਼ਬਦਾਵਲੀ ਵਰਤਣ ਦੀ ਸੇਧ ਬਾਰ ਬਾਰ
ਦੇਂਦੀ ਹੈ। ਰੇਡਿਉ ਵਿਰਸਾ ਦੇ ਇਕ ਪ੍ਰੋਗਰਾਮ ਦੌਰਾਣ ਪੇਸ਼ਕਰਤਾ ਇਥੋਂ ਤੱਕ ਕਹਿ ਗਿਆ ਕਿ ਅਸੀਂ ਵੀ
ਐਸੀਆਂ 50 ਤੁਕਾਂ (ਹਵਾਲੇ) ਪੇਸ਼ ਕਰ ਸਕਦੇ ਹਾਂ।
ਸਾਡੀ ਐਸੇ ਸਾਰੇ ਸੱਜਣਾਂ ਨੂੰ ਬੇਨਤੀ
ਹੈ ਕਿ ਉਹ ਐਸੀਆਂ ਤੁੱਕਾਂ/ਹਵਾਲੇ ਸਾਡੀ ਈ-ਮੇਲ ਵਿਚ ਭੇਜ ਦੇਣ ਤਾਂ ਕਿ ਅਸੀਂ ਉਨ੍ਹਾਂ ਦਾ ਅਧਿਐਨ
ਕਰਕੇ ਕੁੱਝ ਸੋਝੀ ਪ੍ਰਾਪਤ ਕਰ ਸਕੀਏ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
18 ਫਰਵਰੀ 2018
[email protected]
|
. |