ਸਿੱਖੀ-ਸਿਧਾਂਤ ਅਤੇ ਸਿੱਖ ਸਮਾਜ
**
ਸਿੱਖ = ਸਿੱਖਆਰਥੀ, ਸਿੱਖਣ ਵਾਲਾ,
ਵਿਦਿਆਰਥੀ, ਗਿਆਨ ਲੈਣ ਵਾਲਾ, ਸਟੂਡੈਂਟ,
**
ਸਿੱਖੀ = ਸਿੱਖ ਦਾ ਜੀਵਨ, ਸਿੱਖ ਦੇ
ਜੀਵਨ ਜਿਉਂਣ ਦਾ ਤਰੀਕਾ ਸਲੀਕਾ (ਗੁਰਮੱਤ ਦੇ ਅਨੁਸਾਰੀ)।
**
ਸਿੱਖੀ ਸਿਧਾਂਤ = ਸਿੱਖ ਨੂੰ ‘ਸ਼ਬਦ ਗੁਰੂ
ਗੁਰਬਾਣੀ’ ਰਾਂਹੀ ਪ੍ਰਾਪਤ ਹੁੰਦਾ ਹੈ (ਹਰ ਸਿੱਖ ਨੂੰ ਇਹ ‘ਸ਼ਬਦ ਗੁਰੂ ਗੁਰਬਾਣੀ’ ਗਿਆਨ/ਵਿਚਾਰ ਆਪ
ਪ੍ਰਾਪਤ ਕਰਨਾ ਪੈਂਦਾ ਹੈ। ਇਹ ‘ਸ਼ਬਦ ਗੁਰੂ ਗੁਰਬਾਣੀ’ ਗਿਆਨ/ਵਿਚਾਰ ਆਪ ਖ਼ੁਦ ਪੜ੍ਹਕੇ, {ਜੇ ਨਹੀਂ
ਪੜ੍ਹ ਸਕਦੇ ਤਾਂ} ਸੁਣਕੇ, ਮੰਨਕੇ, ਵਿਚਾਰਕੇ ਆਪਣੇ ਮਨੁੱਖਾ ਜੀਵਨ ਦੇ ਅਮਲਾਂ ਵਿੱਚ ਲਿਆਉਣਾ ਪੈਂਦਾ
ਹੈ।)
** 35 ਮਹਾਂ ਪੁਰਸ਼ਾਂ ਦੀ ਉਚਾਰਨ ਕੀਤੀ ਬਾਣੀ ਗਿਆਨ-ਵਿਚਾਰ ਦਾ ਸਾਗਰ ਹੈ। 6
ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦਾ ‘ਸਿੱਖੀ ਫਲਸ਼ਫਾ’ ਇਕੋ ਪੱਧਰ ਦਾ
ਹੈ। ਜੋ ਹਰ ਸਿੱਖ-ਗੁਰਸਿੱਖ ਮਾਈ-ਭਾਈ ਨੂੰ ਜਗਾਉਂਦਾ ਹੈ, ਟੁੰਬਦਾ ਹੈ, ਜਾਗਰਤ ਕਰਦਾ ਹੈ ਕਿ ਐ! !
! ਮੇਰੇ ਬੱਚੇ … ਆਪਣੇ ਆਪ ਨੂੰ ਜਾਨਣਾ ਕਰੋ। ਮੰਨਮੱਤਾਂ ਛੱਡੋ, ਮਨੁੱਖਾ ਜੀਵਨ ਦੀ ਸਚਾਈ ਨੂੰ
ਸਮਝਣਾ ਕਰੋ। ਬ੍ਰਾਹਮਣ-ਪਾਂਡੇ, ਜੋਗੀਆਂ, ਕਾਜ਼ੀਆਂ, ਪੂਜਾਰੀਆਂ ਦੀਆਂ ਚਲਾਈਆਂ ਰੀਤੀਆਂ ਵਿੱਚ
ਉੱਲਝਕੇ ਆਪਣਾ ਮਨੁੱਖਾ ਜੀਵਨ ਬਰਬਾਦ ਨਾ ਕਰਨਾ ਕਰੋ।
** ਸੁਨੇਹਾਂ ਬੜਾ ਸਾਫ਼ ਅਤੇ ਕਲੀਅਰ ਸੀ। ਪਰ ਸਾਡੇ ਆਪਣੇ ਹੀ ਸਮਾਜ ਦੇ ਕੁੱਝ
ਲਾਈ-ਲੱਗ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਲਈ ਸਿੱਖ ਕੌਮ ਦੀ ਬੇੜੀ ਵਿੱਚ ਵੱਟੇ ਭਰ ਦਿੱਤੇ।
** ਜੋ ਅੱਜ ਸਿੱਖ ਕੌਮ ਨੂੰ ਦਰਪੇਸ਼ ਮਸਲੇ ਹਨ, ਜ੍ਹਿਨਾਂ ਚਿਰ ਤੱਕ ਉਹਨਾਂ
ਮਸਲਿਆਂ ਦਾ ਕੋਈ ਸਥਾਈ ਹੱਲ ਨਹੀਂ ਨਿਕਲਦਾ, ਕੱਢਿਆ ਜਾਂਦਾ, ਉਹਨਾਂ ਚਿਰ ਤੱਕ ਸਿੱਖ ਕੌਮ ਵਿੱਚ
ਏਕਤਾ, ਇੱਕਸਾਰਤਾ, ਆਪਸੀ ਭਾਈਚਾਰਾ, ਪਿਆਰ ਦਾ ਹੋਣਾ ਨਾ-ਮੁਮਕਿੰਨ ਹੈ।
** ਸਾਰਾ ‘ਸ਼ਬਦ ਗੁਰੁ ਗਿਆਨ-ਵਿਚਾਰ’ ਮੂਰਤੀਆਂ-ਤਸਵੀਰਾਂ-ਦੇਹ-ਪੂਜਾ ਦਾ
ਖੰਡਨ ਕਰਦਾ ਹੈ। ਲੇਕਿਨ ਸਾਡੇ ਆਪਣੇ ਸਿੱਖ ਸਾਮਾਜ ਵਿੱਚ ਸੀਨਾ-ਬਸੀਨਾ ਚਲੀਆ ਅਉਂਦੀਆਂ
ਕਥਾ-ਕਹਾਣੀਆਂ-ਸਾਖੀਆਂ ਨੂੰ, ਅੱਜ ਵੀ ਸਿੱਖ ਸਮਾਜ ਦਾ ਉਹ ਲਾਣਾ/ਤਬਕਾ/ ਹਿੱਸਾ ਜਿਹੜਾ ਆਪ-ਖ਼ੁਦ ਸ਼ਬਦ
ਗੁਰੁ ਗੁਰਬਾਣੀ ਨੂੰ ਕਦੀ ਪੜ੍ਹਦਾ/ਸੁਣਦਾ ਨਹੀਂ ਇਹਨਾਂ ਕਥਾ-ਕਹਾਣੀਆਂ-ਸਾਖੀਆਂ ਨੂੰ ਛੱਡਣ ਨੂੰ
ਤਿਆਰ ਨਹੀਂ। ਸਾਡੇ ਸਿੱਖ ਸਮਾਜ ਦੀਆਂ ਕਹਿੰਦੀਆ ਕਹੁਉੰਦੀਆਂ ਸੰਸਥਾਂਵਾਂ-ਜੱਥੇਬੰਦੀਆਂ ਵੀ
ਨਿਰਮਲਿਆਂ-ਉਦਾਸੀਆਂ ਦੇ ਪ੍ਰਚਾਰ-ਪ੍ਰਸਾਰ ਦੇ ਅਸਰ ਹੇਠ ਵਿਚਰ ਰਹੀਆਂ ਹਨ। ਜੋ ਅੱਜ ਵੀ ਸਿੱਖ ਸਮਾਜ
ਨੂੰ ਨਿਵਾਣਾ ਵੱਲ ਲੈ ਕੇ ਜਾ ਰਹੀਆਂ ਹਨ। ਅੱਜ ਵੀ ਸਿੱਖ ਵਿਰੋਧੀ ਅਨਸਰਾਂ ਦੀਆਂ ਚਾਲਾਂ ਨੂੰ
ਕਾਮਯਾਬ ਬਣਾ ਰਹੀਆਂ ਹਨ।
** ਸਿੱਖ ਕੌਮ ਵਿੱਚ "ਸਬਦ ਗੁਰੂ ਗੁਰਬਾਣੀ" ਪ੍ਰਤੀ ਉਦਾਸੀਨਤਾ ਕਰਕੇ
‘ਸਿੱਖੀ-ਸਿਧਾਂਤ’ ਸਿੱਖ ਮਾਈ-ਭਾਈ ਦੇ ਮਨਾਂ ਵਿਚੋਂ ਅਲੋਪ ਹੁੰਦਾ ਵਿਖਾਈ ਦੇ ਰਿਹਾ ਹੈ।
** ਸਿੱਖ ਸਮਾਜ ਦੇ ਹਰ ਧਾਰਮਿੱਕ ਸਥਾਨ ਉੱਪਰ ਸਨਾਤਨ ਮੱਤ ਵਾਲਿਆਂ ਦਾ ਹਰ
ਰਸਮੋ ਰਿਵਾਜ਼ ਅਪਨਾਇਆ ਜਾ ਰਿਹਾ ਹੈ।
ਮੰਨਮੱਤਾਂ ਭਾਰੂ ਹੋਈ ਜਾ ਰਹੀਆਂ ਹਨ।
ਕਰਮਕਾਂਡ ਵਿੱਚ ਵਾਧਾ ਹੋ ਰਿਹਾ ਹੈ।
ਗੁਰਬਾਣੀ ਨੂੰ ਵਿਉਪਾਰਕ ਪੱਧਰ ਉੱਪਰ ਵਰਤਿਆ ਜਾ ਰਿਹਾ ਹੈ।
ਸਾਡਾ ਕੋਡ ਔਫ ਕੰਡਕਟ (ਮਰਿਆਦਾ) ਵੀ ਤਾਂ ਭੰਬਲਭੂਸਾ ਹੀ ਹੈ। ਜਿਸਨੇ ਸਿੱਖ
ਕੌਮ ਨੂੰ ਦੋਫਾੜ ਕਰ ਛੱਡਿਆ ਹੈ।
ਇਸ ਗਿਰਾਵਟ ਦਾ ਕਾਰਨ ਹੈ, ਲੋਕਾਂ ਦੀ ਅਨਪੜ੍ਹਤਾ, ਅਗਿਆਨਤਾ, ਗੁਰਬਾਣੀ
ਪ੍ਰਤੀ ਉਦਾਸੀਨਤਾ, ਗੁਰਬਾਣੀ ਗਿਆਨ-ਵਿਚਾਰ ਨੂੰ ਨਾ ਸਮਝਣ ਦਾ ਅਵੇਸਲਾਪਣ-ਆਲਸ, ਸ਼ੌਕ ਦਾ ਨਾ ਹੋਣਾ।
***** "ਸ਼ਬਦ ਗੁਰੁ ਗੁਰਬਾਣੀ" ਸਾਨੂੰ ਸਿੱਖੀ ਸਿਧਾਂਤਾਂ ਨਾਲ ਸਾਂਝ ਪਵਾਉਣ
ਲਈ ਲਿਖਤ ਵਿੱਚ ਲਿਆਂਦੀ ਗਈ ਸੀ। ਲ਼ਿਖਤ ਨੂੰ ਪੜ੍ਹਕੇ-ਸੁਣਕੇ ਹੀ ਸਮਝਿਆ-ਬੁਝਿਆ-ਜਾਣਿਆ ਜਾ ਸਕਦਾ
ਹੈ। ਵਰਨਾ ਗਰੰਥ ਵਿਚਲਾ ਗਿਆਨ ਆਪਣੇ-ਆਪ ਤਾਂ ਮਿਲਣਾ ਨਹੀਂ। ਨਾ ਹੀ ਇਸ ਵਿਚੋਂ ਕਿਸੇ ਨੇ ਆਵਾਜ਼ ਹੀ
ਮਾਰਨੀ ਹੈ, ਕਿ ਆ ਫਲਾਨਾ ਸਿੰਹਾਂ ਤੈਨੂੰ ਗਿਆਨ ਦੇਵਾਂ …… ਸਮਝਾ ਦੇਵਾਂ… ਜਿੰਦਗੀ ਕਿਵੇਂ ਜਿਉਂਣੀ
ਹੈ … ਆਹ ਕਰਨਾ ਹੈ … ਆਹ ਨਹੀਂ ਕਰਨਾ ……
ਪਰ ਸਿੱਖੀ ਵਿਰੋਧੀ ਅਨਸਰਾਂ ਨੇ ਸਿੱਖ ਸਮਾਜ ਨੂੰ ਤਾਂ ਇਸ ‘ਸ਼ਬਦ ਗੁਰੁ
ਗੁਰਬਾਣੀ’ ਨੂੰ ਪੂਜ਼ਣ ਵੱਲ ਲਾ ਦਿੱਤਾ।
ਅੱਜ ਦਾ ਸਿੱਖ ਸਮਾਜ ‘ਗੁਰਬਾਣੀ ਪੂਜਕ’ ਸਮਾਜ ਹੈ।
ਹਰ ਗੁਰਦੁਆਰੇ ਵਿੱਚ ਪੂਜਾ ਹੋ ਰਹੀ ਹੈ। (ਸਾਡੇ ਮੁੱਖ ਧਾਰਮਿੱਕ ਸਥਾਨ ਵੀ
ਇਸ ਲਾਗ ਤੋਂ ਅਛੂਤੇ ਨਹੀਂ ਹਨ।)
ਹਰ ਤਰਾਂ ਦਾ ਕਰਮਕਾਂਡ ਹੋ ਰਿਹਾ ਹੈ।
ਕਥਾ-ਵਿਚਾਰ ਦੇ ਨਾਂ ਉਪੱਰ ਅੱਜ ਦੇ ਬਹੁਤੇ ਪ੍ਰਚਾਰਕ ਆਪਣੀਆਂ ਰੋਟੀਆਂ ਸੇਕ
ਰਹੇ ਹਨ।
ਕੋਈ ਵੀ ‘ਸ਼ਬਦ ਗੁਰੁ ਗੁਰਬਾਣੀ ਗਿਆਨ-ਵਿਚਾਰ’ ਦੇ ਸੱਚ ਨੂੰ ਕਹਿਣ ਨੂੰ ਤਿਆਰ
ਨਹੀਂ।
ਪ੍ਰਬੰਧਕਾਂ ਨੂੰ ਕੇਵਲ ਆਪਣੀਆਂ ਗੋਲਕਾਂ ਦੀ ਕਮਾਈ ਨਾਲ ਮਤਲਭ ਹੈ, ਕਿ
ਗੋਲਕਾਂ ਵੱਧ ਤੋਂ ਵੱਧ ਭਰਨੀਆਂ ਚਾਹੀਦੀਆਂ ਹਨ, ਚਾਹੇ ਜੋ ਮਰਜ਼ੀ ਕਰਮਕਾਂਡ ਕਰਨਾ ਪੈ ਜਾਵੇ।
****** ਅਸੀਂ ਕੋਈ ਵੀ ਦੋ ਇਨਸਾਨ ਇੱਕ ਮੱਤ ਦੇ ਅਨੁਸਾਰੀ ਨਹੀਂ ਹੋ ਸਕਦੇ
ਹਾਂ। ਆਪਣੇ ਸਾਰਿਆਂ ਦੀ ਸੋਚ-ਮੱਤ-ਸੰਸਕਾਰ ਅਲੱਗ ਅਲੱਗ ਹੋਣ ਕਰਕੇ, ਸਾਡੀਆਂ ਮਾਨਤਾਵਾਂ ਵੀ ਅਲੱਗ
ਅਲੱਗ ਹਨ, ਸਾਡੇ ਆਪਣੇ ਬਣਾਏ ਪੈਮਾਨੇ ਵੀ ਅਲੱਗ ਅਲੱਗ ਹਨ।
** ਮੇਰੀ ਸਮਝ ਦੇ ਅਨੁਸਾਰ:
** "ੴ ਤੋਂ ਲੈਕੇ ਤਨੁ ਮਨੁ ਥੀਵੈ ਹਰਿਆ" ਤੱਕ ‘ਸ਼ਬਦ ਗੁਰੁ ਗੁਰਬਾਣੀ’ ਦਾ
ਗਿਆਨ-ਵਿਚਾਰ-ਸਿਧਾਂਤ ਤਾਂ ਹਮੇਂਸ਼ਾ ਇੱਕ ਹੈ, ਇੱਕ ਹੀ ਰਹਿਣਾ ਹੈ। ਇਹ ‘ਦੋ’ ਨਹੀਂ ਹੋ ਸਕਦੇ।
ਇਹ ‘ਦੋ’ ਤਾਂ ਹੁੰਦੇ ਹਨ, ਜਦੋਂ ਅਸੀਂ ਅਸੀਂ ਅਲੱਗ ਅਲੱਗ ਸੋਚ-ਮੱਤ ਦੇ
ਮਾਲਿਕ ਆਪਣੀ ਆਪਣੀ ਸੋਚ-ਮੱਤ ਦੇ ਅਨੁਸਾਰ "ਸਬਦ ਗੁਰੁ ਗੁਰਬਾਣੀ" ਦੇ ਅਰਥ ਭਾਵ ਕਰਦੇ ਹਾਂ, ਤਾਂ
ਸਾਡੇ ਵਿੱਚ ਵਖਰੇਵਾਂ ਹੋਣਾ ਸੁਭਾਵਿੱਕ ਹੀ ਹੈ, ਕਿਉਂਕਿ ਹਰ ਇੱਕ ਨੇ ਆਪਣੀ ਆਪਣੀ
ਮੱਤ-ਬੁੱਧ-ਸੰਸਕਾਰਾਂ ਦੇ ਅਨੁਸਾਰ ‘ਗੁਰਬਾਣੀ’ ਦੇ ਅਰਥ-ਭਾਵ ਕੀਤੇ ਹੁੰਦੇ ਹਨ। ਕਰਨੇ ਹੁੰਦੇ ਹਨ।
** "ਗੁਰਬਾਣੀ-ਸਿਧਾਂਤ" ਮੂਰਤੀ ਪੂਜਾ ਦੀ ਨਖੇਦੀ ਕਰਦਾ ਹੈ, ਦੇਹ ਦਾ
ਪੂਜਾਰੀ ਨਹੀਂ ਹੈ, ਤਾਂ ਇਹ ਨਾਮ ਲੈ-ਲੈ ਕੇ ਪੁਕਾਰਨਾ ਵੀ ਤਾਂ ਦੇਹ ਨੂੰ ਵਾਜਾਂ ਮਾਰਨੀਆਂ ਹੀ ਹਨ।
ਇਹ ਕਤਈ ਸਿੱਖੀ-ਸਿਧਾਂਤ ਨਹੀਂ ਹੈ।
** ਸਿੱਖੀ ਸਿਧਾਂਤ ਤਾਂ "ਸ਼ਬਦ ਗੁਰੁ ਗਿਆਨ-ਵਿਚਾਰ" ਦਾ ਗਿਆਨ ਲੈਕੇ, ਇਸ
ਗਿਆਨ ਦੇ ਅਨੁਸਾਰੀ ਆਪਣਾ ਜੀਵਨ ਜਾਪਣ ਕਰਨਾ। ਸਿੱਖੀ ਪਰੈਕੀਟੀਕਲ ਜੀਵਨ ਦਾ ਨਾਂ ਹੈ।
** ਹੋਰਨਾਂ ਮੱਤਾਂ ਦੇ ਅਨੁਸਾਰ ਸਿੱਖ ਸਮਾਜ ਵਿੱਚ ਵੀ ਹਰ ਪਾਸੇ ਆਡੰਬਰ,
ਕਰਮਕਾਂਡ ਵਿਖਾਵੇ ਦਾ ਬੋਲਬਾਲਾ ਹੈ।
** ਅੱਜ ਦਾ ਸਿੱਖ ਹੋਰਨਾਂ ਨੂੰ ਬਦਲਨਾ ਤਾਂ ਚਹੂੰਦਾ ਹੈ, ਪਰ ਆਪ ਬਦਲਣ ਨੂੰ
ਤਿਆਰ ਨਹੀਂ। ਸਿੱਖੀ ਸਿਧਾਂਤ ਦੇ ਅਨੁਸਾਰ ਸੱਭ ਤੋਂ ਪਹਿਲਾਂ ਅਸੀਂ ਆਪ ਬਦਲਣਾ ਹੈ, ਫਿਰ ਦੂਜੇ ਬਾਰੇ
ਸੋਚਣਾ ਹੈ।
** ਕਿਸੇ ਵੀ ਕੌਮ ਪ੍ਰਸਤ ਦਰਦੀ ਲਈ ਇਹ ਚਿੰਤਾਂ ਵਾਲੀ ਸਥਿੱਤੀ ਹੋ ਸਕਦੀ ਹੈ
ਕਿ ਗੁਰੁ-ਸਿਧਾਂਤ ਕੀ ਕਹਿ ਰਿਹਾ ਹੈ? ਅਤੇ ਮੇਰੀ ਸਿੱਖ ਕੌਮ ਕਿਹੜੇ ਪਾਸੇ ਜਾ ਰਹੀ ਹੈ? ? ?
*** ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥
ਅੰਧੇ ਏਕ ਨ ਲਾਗਈ ਜਿਉਂ ਬਾਂਸੁ ਬਜਾਈਐ ਫੂਕ॥ 158॥ ਕਬੀਰ ਜੀ॥ ਪੰ 1372॥
** ਮੰਨਮੱਤਾਂ-ਕਰਮਕਾਂਡ-ਅਡੰਬਰ, ਵਿਖਾਵਾ ਨੂੰ ਛੱਡਣਾ … ਅਤੇ
"ਸ਼ਬਦ ਗੁਰੁ ਗੁਰਬਾਣੀ ਦੇ ਗਿਆਨ-ਵਿਚਾਰ (ਸਿੱਖੀ-ਸਿਧਾਂਤ) ਨੂੰ ਅਪਨਾਉਂਣਾ
ਅਤੇ ਪਰੈਕੀਟਕਲੀ ਜਿਉਂਣਾ ਹੀ …
ਸਿੱਖੀ ਜੀਵਨ ਜਿਉਂਣਾ ਹੈ।
** ਸਿੱਖੀ-ਸਿਧਾਂਤ ਨੂੰ ਅਪਨਾਉਂਣ ਅਤੇ ਜਿਉਂਣ ਦੀ ਸੁਰੂਆਤ ਸੱਭ ਤੋਂ
ਪਹਿਲਾਂ ਆਪਣੇ ਆਪ ਤੋਂ ਕਰਨੀ ਜਰੂਰੀ ਹੈ। ਪਰ
** ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ॥ ਮ 5॥ ਪੰ 381॥
** ਅੱਜ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੂਜਿਆਂ ਨੂੰ ਪਹਿਲਾਂ ਸਿੱਖ ਬਣਾਇਆ
ਜਾਏ, ਆਪ ਚਾਹੇ ਬਣੀਏ ਭਾਵੇਂ ਨਾ ਬਣੀਏ। ਪੂਰੇ ਸਿੱਖ ਸਮਾਜ ਵਿੱਚ ਇਹ ਹੋ ਰਿਹਾ ਹੈ। ਪੂਰੀ ਦੌੜ
ਲੱਗੀ ਹੋਈ ਹੈ। ਹਰ ਪਾਸੇ ਸਾਡੇ ਪ੍ਰਚਾਰਕ ਆਪੋ ਆਪਣੇ ਤਰੀਕੇ ਨਾਲ ਲੋਕਾਂ ਨੂੰ ਭਰਮਾਅ ਰਹੇ ਹਨ।
ਬਾਬੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਲੁੱਟੀ ਜਾ ਰਹੇ ਹਨ। ਲੋਕ ਆਪਣੇ ਆਪਣੇ
ਆਪ ਨੂੰ ਲੁਟਾਈ ਜਾ ਰਹੇ ਹਨ।
ਹਰ ਕੋਈ ਨਵੇਂ ਪ੍ਰਚਾਰਕ ਪਿਛੇ ਭੱਜਾ ਫਿਰ ਰਿਹਾ ਹੈ। ਸ਼ਾਇਦ ਕੋਈ ਪ੍ਰਚਾਰਕ
ਉਸਦਾ ਪਾਰ-ਉਤਾਰਾ ਕਰ ਸਕੇ।
ਨਹੀਂ ਭਲਿਉ! ! ! ਇਸ ਤਰਾਂ ਨਹੀਂ ਹੋਣਾ।
ਆਪ! ! ! ਉਪਰਾਲਾ, ਮੇਹਨਤ, ਉੱਦਮ, ਕਰਨਾ ਪੈਣਾ ਹੈ। ਕੋਸ਼ਿਸ ਕਰਨੀ ਹੋਵੇਗੀ,
ਲਗਨ-ਸ਼ੌਕ ਪੈਦਾ ਕਰਨਾ ਹੋਵੇਗਾ।
ਜਾਣਕਾਰੀ ਆਪ ਲੈਕੇ "ਸਿੱਖੀ-ਸਿਧਾਂਤ" ਦੇ ਰਾਹ ਉਪੱਰ ਆਪ ਚੱਲਣਾ ਪੈਣਾ ਹੈ,
ਆਪ ਤਜੁੱਰਬਾ ਕਰਨਾ ਪੈਣਾ ਹੈ।
** ਦੇਖਾ ਦੇਖੀ ਸਬ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ॥
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ॥ ਮ 3॥ ਪੰ 27॥
**** ਮੰਨਮੱਤਾਂ, ਕਰਮਕਾਂਡ, ਅਡੰਬਰ, ਮੂਰਤੀ ਪੂਜਾ, ਦੇਹ ਦੀ ਪੂਜਾ, …
‘ਸਿੱਖੀ-ਸਿਧਾਂਤ’ ਨਹੀਂ ਹੈ।
*** ‘ਸ਼ਬਦ ਗੁਰੁ ਗੁਰਬਾਣੀ’ ਗਿਆਨ-ਵਿਚਾਰ ਅਨੁਸਾਰ ਆਪਣੇ ਆਪ ਵਿੱਚ ਬਦਲਾਅ
ਲਿਆਉ। ਆਪਣਾ ਆਪ ਵਿੱਚ ਬਦਲਾਅ ਲੈ ਆਉਂਣਾ ਹੀ ਸਿੱਖੀ ਜੀਵਨ ਜਿਉਂਣ ਦੀ ਸ਼ੁਰੂਆਤ ਹੈ। ਜੋ ਸਿੱਖ ਦੇ
ਪਰੈਕਟੀਕਲੀ ਜੀਵਨ ਵਿੱਚ ਵਿਖਾਈ ਦਿੰਦਾ ਹੈ। ਕਿਸੇ ਬਾਰੇ ਕੁੱਝ ਕਹਿਣਾ ਤਾਂ ਨਾ-ਮੁੰਮਕਿੰਨ ਹੈ,
ਪਰਡਿੱਕਸ਼ਨ ਨਹੀਂ ਕੀਤੀ ਜਾ ਸਕਦੀ, ਪਰ ਜੋ ਵੇਖਣ ਵਿੱਚ ਆ ਰਿਹਾ ਹੈ ਕਿ ਅੱਜ ਦਾ ਸਿੱਖ ਦੋਗਲਾ ਜੀਵਨ
ਜਿਉਂ ਰਿਹਾ ਹੈ।
‘ਸ਼ਬਦ ਗੁਰੁ ਗੁਰਬਾਣੀ’ ਅੱਗੇ ਨੱਤ-ਮਸਤੱਕ ਤਾਂ ਹੋ ਰਿਹਾ ਹੈ, ਗੁਰੁ ‘ਨੂੰ’
ਮੰਨ ਰਿਹਾ ਹੈ … ਪਰ …
ਗੁਰੁ ‘ਦੀ’ ਨਹੀਂ ਮੰਨ ਰਿਹਾ ਭਾਵ ਗੁਰੁ ਦੀ ਸਿਖਿੱਆ ਦੇ ਅਨੁਸਾਰੀ ਨਹੀਂ
ਚੱਲਣਾ ਚਹੁੰਦਾ। ਆਪਣੀ ਮਨ-ਮਰਜ਼ੀ ਨੂੰ ਪਹਿਲ ਦੇ ਰਿਹਾ ਹੈ।
** ਸਿੱਖ ਸਮਾਜ ਦੀ ਬਣਾਈ ਮਰਿਆਦਾ ਵਿੱਚ ਵੀ "ਸ਼ਬਦ ਗੁਰੁ ਗੁਰਬਾਣੀ"
ਗਿਆਨ-ਵਿਚਾਰ ਦੇ ਅਨੁਸਾਰ ਬਦਲਾਵਾਂ ਦੀ ਬੜੀ ਭਾਰੀ ਲੋੜ ਹੈ।
ਇਹ ਮਰਿਆਦਾ ਬਣਾਉਣ ਦਾ ਮਕਸਦ ਸੀ, ਏਕਤਾ ਅਤੇ ਇੱਕਸਾਰਤਾ। ਇਸ ਮਕਸਦ ਦੀ
ਪ੍ਰਾਪਤੀ ਲਈ ਇਹ ਕੋਡ ਔਫ ਕੰਡਕਟ ਪੂਰਾ ਨਹੀਂ ਹੈ ਅਧੂਰਾ ਹੈ।
ਇਹ ਮਰਿਆਦਾ ਬਣਾਉਣ ਵਾਲਿਆਂ ਨੇ ਇਸ ਦੀਆਂ ਕੁੱਝ ਮੱਦਾਂ ਵਿੱਚ ਭੰਬਲਭੂਸੇ
ਖੜੇ ਕਰ ਦਿੱਤੇ। ਦੋਗਲਾਪਣ ਸਾਫ਼ ਵਿਖਾਈ ਦਿੰਦਾ ਹੈ।
ਅੱਜ ਸਿੱਖ ਕੌਮ ਵਿਚੋਂ ਸੁਹਿਰਦ, ਸਿੱਖੀ ਸਿਧਾਂਤ ਨਾਲ ਪਿਆਰ ਕਰਨ ਵਾਲੇ
ਦਰਦੀ ਸੱਜਨਾਂ ਨੂੰ ਆਪਣੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਪੂਰੇ ਸੰਸਾਰ ਭਰ ਦੇ ਸੁਹਿਰਦ ਸਿੱਖਾਂ
ਦਾ ਇਕੱਠ ਕਰਕੇ ਸਿੱਖ ਸਮਾਜ ਲਈ ਬਣਾਈ ਮਰਿਆਦਾ ਵਿੱਚ "ਸਬਦ ਗੁਰੁ ਗੁਰਬਾਣੀ" ਦੇ ਅਨੁਸਾਰੀ ਸੋਧਾਂ
ਕਰਕੇ ਲੰਬੇਂ ਸਮੇਂ ਤੋਂ ਅਟਕੇ/ਲਟਕੇ ਪਏ ਮਸਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ।
*** ਮੈਂ ਨਿਜ਼ੀ ਤੌਰ ਉੱਪਰ ਮਹਿਸੂਸ ਕਰਦਾ ਹਾਂ ਕਿ ਇਹ ਮਸਲਾ ਏਨਾ ਸੌਖਾ
ਨਹੀਂ ਹੈ, ਕਿਉਂਕਿ ਸਿੱਖੀ ਵਿਰੋਧੀ ਅਨਸਰਾਂ ਨੇ ਸਿੱਖ ਸਮਾਜ ਵਿੱਚ ਅਜੇਹੇ ‘ਮੈਂ ਨਾ ਮਾਨੂੰ’ ਅਨਸਰ
ਵਾੜ ਦਿੱਤੇ ਹਨ, ਜਿਹਨਾਂ ਦਾ ਕੰਮ ਹੈ ‘ਟਿੰਡ ਵਿੱਚ ਕਾਨਾ ਪਾ ਕੇ ਰੱਖਣਾ’ ਭਾਵ ਕਿ ਏਕਤਾ ਨਾ ਹੋਣ
ਦੇਣਾ। ਇਸ ਲਈ "ਸ਼ਬਦ ਗੁਰੁ ਗੁਰਬਾਣੀ" ਵਿੱਚ ਆਪਣਾ ਅਕੀਦਾ ਰੱਖਣ ਵਾਲੇ ਸਾਰੇ ਸਿੱਖ ਵੀਰ-ਭੈਣ ਆਪਣੀ
ਏਕਤਾ-ਇੱਕਸਾਰਤਾ ਬਣਾਕੇ ਇਹਨਾਂ ਸਿੱਖੀ ਵਿਰੋਧੀ ਅਨਸਰਾਂ ਉਪਰ ਭਾਰੂ ਪੈਣ ਅਤੇ ਆਪਣੇ ਲੋੜੀਂਦੇ ਮਤੇ
ਪਾਸ ਕਰ ਸਕਣ।
ਇਸ ਲਈ ਸਿੱਖ ਸਮਾਜ ਵਿੱਚ ਨਿ-ਸਵਾਰਥ ਵੀਰਾਂ-ਭੈਣਾਂ ਦੇ ਯੋਗਦਾਨ ਦੀ ਬਹੁਤ
ਲੋੜ ਹੈ, ਜੋ ਗੁਰਬਾਣੀ ਗਿਆਨ ਵਿਚਾਰ ਦੇ ਨਾਲ ਨਾਲ ਸਿੱਖ ਇਤਿਹਾਸ ਦੀ ਵੀ ਡੂੰਗੀ ਜਾਣਕਾਰੀ ਰੱਖਦੇ
ਹੋਣ ਅਤੇ ਸੱਚਾਈ ਉਪਰ ਅਧਾਰਤ ਸਿੱਖ ਸਮਾਜ ਵਿੱਚ ਜਾਗਰਤੀ ਲਿਆਉਂਣ ਲਈ ਆਪਣਾ ਸਮਾਂ ਕੱਢਣ।
** ਇਹ ਕੋਈ ਅਜੇਹਾ ਮਸਲਾ ਨਹੀਂ ਹੈ ਜਿਸ ਦਾ ਕੋਈ ਹੱਲ ਨਹੀਂ ਹੈ, ਬੱਸ ਲੋੜ
ਹੈ ਤਾਂ "ਇੱਛਾ-ਸ਼ਕਤੀ’ ਦੀ।
ਸ਼ੁਰੁਆਤ ਤਾਂ ਕਰਨੀ ਹੀ ਪੈਣੀ ਹੈ। ਵਰਨਾ ਇਹ ਮਸਲੇ ਸਿੱਖ ਕੌਮ ਲਈ ਬੜੇ ਭਾਰੂ
ਪੈਣਗੇ। ਆਉਣ ਵਾਲੀਆਂ ਪੀੜ੍ਹੀਆਂ ਇਸ ਅਵੇਸੇਪਣ ਲਈ ਸਾਨੂੰ ਫਿਟਕਾਰਾਂ ਪਾਉਣਗੀਆਂ। ਮੈਨੂੰ ਯਾਦ ਹੈ
ਕੁੱਝ ਸਾਲ ਪਹਿਲਾਂ ਵੀ ਕੁੱਝ ਵੀਰਾਂ ਨੇ ਇਸ ਮੁੱਦੇ ਉੱਪਰ ਆਪਣੇ ਖਿਆਲ ਸਾਂਝੇ ਕੀਤੇ ਸਨ, ਪਰ ਸਾਰ
ਕੁੱਝ ਨਹੀਂ ਨਿਕਲਿਆ। ਚੁੱਪ ਵੀ ਨਹੀਂ ਬੈਠ ਸਕਦੇ। ਪਤਾ ਨਹੀਂ ਕਿਸ ਵਕਤ ਕਿਸੇ ਵੀਰ-ਭੈਣ ਦੇ
ਵਿਚਾਰਾਂ ਨੇ ਬਦਲਾਅ ਲੈ ਆਉਣਾ ਹੈ। ਸਾਰੇ ਦਰਦੀ ਵੀਰ-ਭੈਣ ਆਪਣੇ ਆਪਣੇ ਕੀਮਤੀ ਵਿਚਾਰਾਂ ਨਾਲ ਸਾਝ
ਬਣਾਉਣਾ ਕਰੋ ਜੀ। ਪੰਜਾਬ ਵਿੱਚ ਅਗਰ ਲੋਕ ਆਪਣੀ ਨੀਂਦ ਵਿਚੋਂ ਨਹੀਂ ਜਾਗਣਾ ਚਹੁੰਦੇ ਤਾਂ ਬਾਹਰਲੇ
ਦੇਸ਼ਾਂ ਵਾਲੇ ਤਾਂ ਆਪਣੇ ਆਪਣੇ ਧਾਰਮਿੱਕ ਸਥਾਨਾਂ ਉੱਪਰ ਗੁਰਮੱਤ ਅਨੁਸਾਰੀ ਕ੍ਰਾਂਤੀਕਾਰੀ ਬਦਲਾਅ
ਲਿਆ ਸਕਦੇ ਹਨ। ਇਹਨਾਂ ਬਦਲਾਆਂ ਦੇ ਨਤੀਜਿਆਂ ਨੂੰ ਵੇਖਦੇ ਹੋਏ ਪੰਜਾਬ ਵਿੱਚ ਵੀ ਧਾਰਮਿੱਕ ਸਥਾਨਾਂ
ਉੱਪਰ ਬਦਲਾਅ ਲਿਆਉਣ ਦੀ ਸੰਭਾਵਨਾ ਵੱਧੇਗੀ।
** ਸਾਨੂੰ ਸਿੱਖਾਂ ਨੂੰ ਕਦੇ ਨਾ ਕਦੇ ਗੁਰਮੱਤ ਅਸੂਲਾਂ ਨੂੰ ਹੀ ਆਪਣਾ ਆਧਾਰ
ਬਣਾਕੇ ਗੁਰਮੱਤ ਜੀਵਨ ਸ਼ੈਲੀ ਅਪਨਾਉਣੀ ਹੋਵੇਗੀ। ਵਰਨਾ ਸਿੱਖ ਕੌਮ ਕਦੇ ਵੀ ਚੜ੍ਹਦੀ ਕਲਾ ਵੱਲ ਨਾ ਜਾ
ਕੇ, ਹਮੇਂਸ਼ਾ ਢਹਿੰਦੀ ਕਲਾ ਵੱਲ ਹੀ ਜਾਏਗੀ।
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)