ਅਰਸ਼ ਤੋਂ ਫਰਸ਼ ਵੱਲ ਜਾ ਰਹੇ ਨੂੰ ਜਦੋਂ ਸੱਚ ਬੋਲਣ ਲਈ ਮਜਬੂਰ ਹੋਣਾ ਪਿਆ
ਜਿਹੜਾ ਬੰਦਾ ਅੱਜ ਤੋਂ 5-6 ਮਹੀਨੇ
ਪਹਿਲਾਂ ਅਰਸ਼ ਵੱਲ ਜਾ ਰਿਹਾ ਸੀ ਅੱਜ ਕੱਲ ਉਹ ਫਰਸ਼ ਵੱਲ ਜਾ ਰਿਹਾ ਹੈ। ਇਹ ਬੰਦਾ ਕੌਣ ਹੈ? ਇਹ ਹੈ
ਸ: ਜਗਮੀਤ ਸਿੰਘ, ਜਿਹੜਾ ਕਿ ਕਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦਾ ਲੀਡਰ ਹੈ। ਉਂਜ ਤਾਂ ਕਿਸੇ
ਵੀ ਰਾਜਨੀਤਕ ਬੰਦੇ ਬਾਰੇ ਮੈਂ ਲਿਖਣ ਤੋਂ ਸੰਕੋਚ ਕਰਦਾ ਹਾਂ ਕਿਉਂਕਿ ਮੈਂ ਕੋਈ ਰਾਜਨੀਤਕ ਨਹੀਂ ਹਾਂ
ਪਰ ਜਦੋਂ ਗੱਲ ਮਨੁੱਖਤਾ ਦੀ, ਸੱਚ ਦੀ ਜਾਂ ਧਰਮ ਦੇ ਕਿਸੇ ਮੁੱਦੇ ਨਾਲ ਜੁੜ ਜਾਂਦੀ ਹੈ ਤਾਂ ਮੈਂ
ਕਦੀ ਕਦਾਈਂ ਥੋੜਾ ਜਿਹਾ ਲਿਖ ਲੈਂਦਾ ਹਾਂ।
ਜਦੋਂ ਇਹ ਪਾਰਟੀ ਦਾ ਲੀਡਰ ਚੁਣਿਆ ਗਿਆ ਸੀ ਤਾਂ ਮੈਂ ਉਸ ਵੇਲੇ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਕਿਸ
ਤਰ੍ਹਾਂ ਚੁਣਿਆ ਗਿਆ ਹੋਵੇਗਾ। ਕਿਉਂਕਿ ਮੈਂ ਪੰਜਾਬੀ ਲੋਕਾਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ
ਹਾਂ ਕਿ ਇਹ ਕਿਸ ਤਰ੍ਹਾਂ ਪੱਛਮੀ ਦੇਸ਼ਾਂ ਦੇ ਬਣੇ ਹੋਏ ਡੈਮੋਕਰੈਟਿਕ ਸਿਸਟਮ ਨੂੰ ਗਲਤ ਤਰੀਕੇ ਨਾਲ
ਵਰਤ ਕੇ ਆਪਣੇ ਹੱਕ ਵਿੱਚ ਭਗਤਾਉਂਦੇ ਹਨ। ਇਹ ਥੋਕ ਦੇ ਭਾਅ ਕਿਸੇ ਵੀ ਪਾਰਟੀ ਦੀ ਮੈਂਬਰਸ਼ਿੱਪ ਲੈ ਕੇ
ਜਤਾ ਦਿੰਦੇ ਹਨ ਭਾਂਵੇ ਕਿ ਉਸ ਪਾਰਟੀ ਦੇ ਮੁੱਦਿਆਂ ਨਾਲ ਸਹਿਮਤ ਹੋਣ ਜਾਂ ਨਾਂਹ। ਕਈ ਵਾਰੀ ਤਾਂ
ਬਿਨਾ ਪੁੱਛਿਆਂ ਹੀ ਆਪ ਹੀ ਕਿਸੇ ਨੂੰ ਮੈਂਬਰ ਬਣਾ ਦਿੰਦੇ ਹਨ। ਇਸ ਤਰ੍ਹਾਂ ਮੇਰੇ ਨਾਲ ਵੀ ਬੀਤ
ਚੁੱਕੀ ਹੈ। ਮੈਂ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਰਖਦਾ ਅਤੇ ਨਾ ਹੀ ਕਿਸੇ
ਪਾਰਟੀ ਦਾ ਮੈਂਬਰ ਹਾਂ। ਆਪਣੇ ਇਲਾਕੇ ਦਾ ਜਿਹੜਾ ਮੈਂਬਰ ਚੰਗਾ ਲੱਗੇ ਆਪਣੀ ਵੋਟ ਉਸ ਨੂੰ ਪਾ ਦਿੰਦਾ
ਹਾਂ। ਇੱਕ ਵਾਰੀ ਪਤਾ ਨਹੀਂ ਕਿਸ ਨੇ ਆਪ ਹੀ ਆਪਣੇ ਕੋਲੋਂ ਫੀਸ ਭਰ ਕੇ ਆਪੇ ਹੀ ਸਾਈਨ ਕਰਕੇ ਮੈਂਨੂੰ
ਇੱਕ ਪਾਰਟੀ ਦਾ ਮੈਂਬਰ ਬਣਾ ਦਿੱਤਾ। ਜਦੋਂ ਘਰੇ ਚਿੱਠੀਆਂ ਆਉਣੀਆਂ ਸ਼ੁਰੂ ਹੋਈਆਂ ਕਿ ਫਲਾਨੀ ਤਾਰੀਖ
ਨੂੰ ਫਲਾਨਾ ਲੀਡਰ ਆ ਰਿਹਾ ਹੈ ਉਥੇ ਪਹੁੰਚਣਾ ਤਾਂ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਕਦੀ ਮੈਂਬਰ
ਬਣਿਆ ਹੀ ਨਹੀਂ ਸੀ। ਇਸੇ ਤਰ੍ਹਾਂ ਇੱਕ ਵਾਰੀ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਮੇਰੇ ਨਾਲ ਇਸੇ
ਗੱਲੋਂ ਹੀ ਨਿਰਾਜ਼ ਹੋ ਗਿਆ ਸੀ ਕਿ ਮੈਂ ਉਸ ਦੇ ਕਹਿਣ ਤੇ ਉਸ ਨਾਲ ਆਏ ਉਸ ਬੰਦੇ ਨੂੰ ਜਤਾਉਣ ਲਈ
ਮੈਂਬਰਸ਼ਿੱਪ ਨਹੀਂ ਲਈ ਸੀ ਅਤੇ ਉਹ ਪੈਸੇ ਵੀ ਆਪਣੇ ਕੋਲੋਂ ਹੀ ਦੇਣਾ ਚਾਹੁੰਦੇ ਸਨ। ਇਹ ਜਗਮੀਤ ਸਿੰਘ
ਵੀ ਇਸੇ ਤਰ੍ਹਾਂ ਹੀ ਜਿੱਤਿਆ ਸੀ। ਇਸ ਬਾਰੇ ਇਲਾਕੇ ਦੇ ਸਾਰੇ ਲੋਕਾਂ ਨੂੰ ਪਤਾ ਹੈ। ਇਹ ਤੁਸੀਂ ਖੁਦ
ਵੀ ਪੜ੍ਹ ਹੀ ਲੈਣਾ ਹੈ।
ਜਗਮੀਤ ਸਿੰਘ ਜਦੋਂ ਲੀਡਰਸ਼ਿੱਪ ਦੀ ਚੋਣ ਜਿੱਤਿਆ ਸੀ ਤਾਂ ਇਸ ਦੀਆਂ ਕੁੱਝ ਕੁ ਚੰਗੀਆਂ ਗੱਲਾਂ
ਸਾਹਮਣੇ ਆਈਆਂ ਸਨ। ਇਸ ਦੀ ਇੱਕ ਵੀਡੀਓ ਕਾਫੀ ਵਾਏਰਲ ਹੋਈ ਸੀ ਜਿਸ ਵਿੱਚ ਇੱਕ ਇਸਤਰੀ ਆ ਕੇ ਇਸ ਨੂੰ
ਸ਼ਰੀਆ ਕਾਨੂੰਨ ਬਾਰੇ ਕਹਿ ਰਹੀ ਸੀ। ਉਸ ਦਾ ਇਸ ਨੇ ਜਵਾਬ ਬੜੇ ਠਰੰਮੇ ਨਾਲ ਦਿੱਤਾ ਸੀ। ਬਸ ਫਿਰ ਕੀ
ਸੀ, ਹਰ ਪਾਸੇ ਜਗਮੀਤ ਸਿੰਘ, ਜਗਮੀਤ ਸਿੰਘ ਹੀ ਹੋ ਰਹੀ ਸੀ। ਕਈ ਤਾਂ ਹਵਾਈ ਕਿਲੇ ਉਸਾਰ ਕੇ ਇਸ ਨੂੰ
ਕਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਹੀ ਬਣਾ ਕੇ ਪੇਸ਼ ਕਰ ਰਹੇ ਸਨ। ਸਾਨੂੰ ਉਸ ਵੇਲੇ ਵੀ ਪਤਾ ਸੀ ਕਿ
ਇਹ ਇੱਕ ਸੁਪਨੇ ਦੀ ਨਿਆਈਂ ਹੈ ਅਤੇ ਅਸਲੀਅਤ ਤੋਂ ਬਿੱਲਕੁੱਲ ਉਲਟ ਹੈ। ਕਿਉਂਕਿ ਜਿਸ ਪਾਰਟੀ ਦਾ ਇਹ
ਲੀਡਰ ਹੈ ਉਸ ਪਾਰਟੀ ਦੀ ਅੱਜ ਤੱਕ ਕਦੀ ਵੀ ਕੇਂਦਰ ਵਿੱਚ ਸਰਕਾਰ ਨਹੀਂ ਬਣੀ। ਜਦੋਂ ਬਣਨ ਦੇ ਕਾਫੀ
ਚਾਨਸ ਹੁੰਦੇ ਸਨ ਉਸ ਵੇਲੇ ਵੀ ਅੰਤ ਤੇ ਆ ਕੇ ਲੋਕ ਆਪਣੀ ਰਾਏ ਬਦਲ ਕੇ ਵੋਟਾਂ ਲਿਬਰਲ ਨੂੰ ਪਾ
ਦਿੰਦੇ ਸਨ। ਦੋ ਕੁ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਹੈ। ਉਸ ਵੇਲੇ ਇਸ ਪਾਰਟੀ ਦਾ ਲੀਡਰ
ਟੌਮ ਮਕਲੇਅਰ ਬਹੁਤ ਹੀ ਸੂਝਵਾਨ ਅਤੇ ਹਰਮਨ ਪਿਆਰਾ ਸੀ। ਕਿਊਬਕ ਸੂਬੇ ਵਿੱਚ ਉਸ ਦਾ ਕਾਫੀ ਆਧਾਰ ਸੀ।
ਉਸ ਦੀ ਜਗਾ ਤੇ ਹੁਣ ਜਗਮੀਤ ਸਿੰਘ ਆਇਆ ਹੈ ਜੋ ਕਿ ਦਸਤਾਰਧਾਰੀ ਹੈ। ਕਿਊਬਕ ਦੇ ਲੋਕ ਫਰਾਂਸ ਨਾਲ
ਸੰਬੰਧ ਰੱਖਦੇ ਹਨ ਜਿਥੇ ਕਿ ਸਰਕਾਰੀ ਅਦਾਰਿਆਂ ਵਿੱਚ ਪੱਗ ਬੰਨ ਕੇ ਜਾਣ ਤੇ ਹੀ ਪਾਬੰਦੀ ਲੱਗੀ ਹੋਈ
ਹੈ। ਉਂਜ ਵੀ ਇੱਕ ਸਰਵੇ ਮੁਤਾਬਕ ਕਨੇਡਾ ਵਿੱਚ ਹਾਲੇ ਵੀ 30% ਲੋਕ ਕਿਸੇ ਪੱਗ ਵਾਲੇ ਬੰਦੇ ਨੂੰ ਵੋਟ
ਪਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਹੱਕ ਵਿੱਚ ਨਹੀਂ ਹਨ।
ਜਦੋਂ ਜਗਮੀਤ ਸਿੰਘ ਇੱਕ ਸੁਬਾਈ ਸਰਕਾਰ ਦਾ ਚੁਣਿਆ ਹੋਇਆ ਨੁਮਾਇਦਾਂ ਸੀ ਤਾਂ ਇਸ ਕਾਰਗੁਜਾਰੀ ਆਪਣੇ
ਇਲਾਕੇ ਦੇ ਵੋਟਰਾਂ ਤੱਕ ਹੀ ਸੀਮਤ ਸੀ। ਪਰ ਜਦੋਂ ਇਹ ਕੇਂਦਰੀ ਪਾਰਟੀ ਦਾ ਲੀਡਰ ਬਣਿਆਂ ਤਾਂ ਮੀਡੀਏ
ਅਤੇ ਆਮ ਲੋਕਾਂ ਨੇ ਇਸ ਦੀ ਹਰ ਇੱਕ ਹਰਕਤ ਨੂੰ ਘੋਖ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ
ਦਿੱਤਾ। ਕਿਉਂਕਿ ਹੁਣ ਉਸ ਉਤੇ ਕਨੇਡਾ ਦੇ ਸਮੁੱਚੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਜਿੰਮੇਵਾਰੀ ਆਣ
ਪਈ ਸੀ। ਜਗਮੀਤ ਸਿੰਘ ਇੱਕ ਵੱਖਰੀ ਦਿੱਖ ਵਾਲਾ ਦਸਤਾਰਧਾਰੀ ਬੰਦਾ ਹੈ ਅਤੇ ਇਹ ਇੱਕ ਘੱਟ ਗਿਣਤੀ
ਲੋਕਾਂ ਨਾਲ ਸੰਬੰਧ ਰੱਖਦਾ ਹੈ ਇਸ ਲਈ ਮੀਡੀਏ ਨੇ ਉਹਨਾ ਮੁੱਦਿਆਂ ਬਾਰੇ ਵੀ ਇਸ ਤੋਂ ਸਵਾਲ ਪੁਛਣੇ
ਸ਼ੁਰੂ ਕਰ ਦਿੱਤੇ ਜਿਹੜੇ ਕਿ ਕਨੇਡਾ ਦੇ ਆਮ ਲੋਕਾਂ ਵਿੱਚ ਉਹ ਬਹੁਤ ਹੀ ਗਲਤ ਕਾਰਵਾਈਆਂ ਸਨ। ਪਰ
ਸਿੱਖਾਂ ਵਿੱਚ ਉਹਨਾ ਕਾਰਵਾਈਆਂ ਨਾਲ ਸੰਬੰਧਿਤ ਲੋਕਾਂ ਨੂੰ ਮਹਾਨ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ
ਹੈ। ਇਹਨਾ ਵਿਚੋਂ ਦੋ ਖਾਸ ਮੁੱਦੇ ਹਨ ਏਅਰ ਇਡੀਆ ਦੇ ਜਹਾਜ ਨੂੰ ਬੰਬਾਂ ਨਾਲ ਉਡਾ ਕੇ 329
ਮੁਸਾਫਰਾਂ ਨੂੰ ਮਾਰਨਾ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਹਾਨ ਸ਼ਹੀਦ ਕਹਿਣਾ। ਕਿਉਂਕਿ
ਭਿੰਡਰਾਂਵਾਲਾ ਕਨੇਡਾ ਦੇ ਆਮ ਲੋਕਾਂ ਅਤੇ ਮੀਡੀਏ ਦੀਆਂ ਨਜ਼ਰਾਂ ਵਿੱਚ ਇੱਕ ਕੱਟੜਵਾਦੀ, ਅੱਤਵਾਦੀ
ਅਤੇ ਵੱਖਵਾਦੀ ਸੀ। ਇਹਨਾ ਦੋ ਮੁੱਦਿਆਂ ਬਾਰੇ ਮੀਡੀਆ ਅਤੇ ਆਮ ਲੋਕ ਇਸ ਤੋਂ ਸਪੱਸ਼ਟੀਕਰਨ ਮੰਗ ਰਹੇ
ਹਨ। ਪਹਿਲਾਂ ਤਾਂ ਇਹ ਟਾਲ-ਮਟੋਲਾ ਕਰਦਾ ਰਿਹਾ ਪਰ ਜਦੋਂ ਘੇਰਿਆ ਗਿਆ ਤਾਂ ਅਖੀਰ ਤੇ ਇੱਕ ਮੁੱਦੇ ਤੇ
ਮਜਬੂਰ ਹੋ ਕੇ ਮੰਨਣਾ ਪਿਆ ਅਤੇ ਗਲਤ ਕਹਿਣਾ ਪਿਆ। ਦੂਸਰੇ ਮੁੱਦੇ ਬਾਰੇ ਹਾਲੇ ਟਾਲ-ਮਟੋਲਾ ਚੱਲ
ਰਿਹਾ ਹੈ। ਪਰ ਆਮ ਲੋਕਾਂ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਟੂ ਲਿਟਲ ਐਂਡ ਟੂ ਲੇਟ ਹੈ।
ਉਹ ਹੁਣ ਉਸ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਜਗਮੀਤ ਸਿੰਘ ਦੇ ਇੱਕ ਹਮਜਮਾਤੀ ਅਮਨੀਤ ਸਿੰਘ ਨੇ
ਇਸ ਦੇ ਹੱਕ ਵਿੱਚ ਇੱਕ ਲੇਖ ਲਿਖ ਕੇ ਸਫਾਈ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਜੋ ਕਿ ਉਲਟੀ ਪੈ ਗਈ
ਲਗਦੀ ਹੈ। ਉਸ ਦਾ ਲਿੰਕ ਅਸੀਂ ਇਸ ਲੇਖ ਦੇ ਥੱਲੇ ਦੇ ਰਹੇ ਹਾਂ। ਉਸ ਲੇਖ ਦੇ ਥੱਲੇ ਕੀਤੇ ਇੱਕ
ਵਿਆਕਤੀ ਦੇ ਕੁਮਿੰਟਸ ਕੁੱਝ ਇਸ ਤਰ੍ਹਾਂ ਹਨ:
Mack MacEven
This article is just lame attempt to rehabilitate Jagmeet Singh but it just
isn't credible so it fails. Like Singh's comments on the topic, the author
weasel words the issues and ignores Singh's statement's and actions that are a
matter of record.
On the issue of violent separation when asked if whether force can be justified
to achieve political goals Singh said "these questions are too complex to be
answered in a simplistic manner.” He also attended rallies in support of violent
separation and made speeches supporting it including leading the crowd in chants
advocating violence. When asked if violence can be a legitimate form of
resistance he replied that "it depends on the complexity of the situation."
And his repeated refusal to condemn the individuals who are responsible for the
Air India massacre that are also a matter of record. He has finally condemned
these individuals but he had to be shamed into doing it so one has to wonder if
he is being genuine on that point.
These actions and statements are all a mater of record and he cannot hide from
them. He needs to do the honorable thing for the NDP and resign as leader
because now that this has come out he will just do the party irreparable harm by
staying on..
ਜਗਮੀਤ ਸਿੰਘ ਦੇ ਹਮਜਮਾਤੀ ਅਮਨੀਤ ਸਿੰਘ ਦਾ ਇਹ ਲੇਖ ਸੀ. ਬੀ. ਸੀ. ਦੀ ਵੈੱਬ ਸਾਈਟ ਤੇ ਛਪਿਆ ਹੈ।
ਸੀ. ਬੀ. ਸੀ. ਕਨੇਡਾ ਦਾ ਇੱਕ ਪਬਲਿਕ ਅਦਾਰਾ ਹੈ। ਇਸ ਦਾ ਪੂਰਾ ਨਾਮ, ਕਨੇਡੀਅਨ ਬਰੌਡਕਾਸਟਿੰਗ
ਕਾਰਪੋਰੇਸ਼ਨ ਹੈ। ਇਹ ਕਨੇਡਾ ਦੇ ਲੋਕਾਂ ਦੇ ਦਿੱਤੇ ਟੈਕਸ ਦੇ ਪੈਸੇ ਨਾਲ ਚੱਲਦਾ ਹੈ। ਇਹ ਸਾਰੀਆਂ
ਪਾਰਟੀਆਂ ਨੂੰ ਬਰਾਬਰ ਦੇ ਸਮਝ ਕਿ ਇਕੋ ਜਿਹੀ ਥਾਂ ਦਿੰਦਾ ਹੈ ਅਤੇ ਕਨੇਡਾ ਦੇ ਸਾਰੇ ਲੋਕਾਂ ਨੂੰ
ਜਵਾਬਦੇਹ ਹੈ। ਜਗਮੀਤ ਸਿੰਘ ਬਾਰੇ ਹਰ ਤਰ੍ਹਾਂ ਦੇ ਵਿਚਾਰ ਇੱਥੇ ਛਪੇ ਹੋਏ ਹਨ। ਹੁਣ ਜਿਹੜਾ ਐਸ
ਵੇਲੇ ਦੂਸਰਾ ਮੁੱਦਾ ਚੱਲ ਰਿਹਾ ਹੈ ਜਿਸ ਬਾਰੇ ਅਮਨੀਤ ਸਿੰਘ ਨੇ ਲਿਖਿਆ ਹੈ ਉਹ ਹੈ ਜੂਨ 2015 ਦੇ
ਸਾਨਫਰਾਂਸਿਸਕੋ ਦੇ ਇੱਕ ਜਲੂਸ/ਰੈਲੀ ਦਾ, ਜਿੱਥੇ ਕਿ ਜਗਮੀਤ ਸਿੰਘ ਬੋਲ ਕੇ ਆਇਆ ਸੀ। ਉੱਥੇ ਸਟੇਜ
ਦੇ ਪਿੱਛੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਈ ਸੀ ਅਤੇ ਸਿੱਖਾਂ ਨੇ ਨੰਗੀਆਂ ਕਿਰਪਾਨਾ
ਲਹਿਰਾ ਕੇ ਵੱਖਵਾਦ ਦੇ ਨਾਹਰੇ ਲਾਏ ਸਨ। ਇਹ ਰਿਪੋਰਟ ਸਭ ਤੋਂ ਪਹਿਲਾਂ ਕਨੇਡਾ ਦੇ ਨੈਸ਼ਨਲ ਅਖਬਾਰ
ਗਲੋਬ ਐਂਡ ਮੇਲ ਨੇ 13-14 ਮਾਰਚ 2018 ਨੂੰ ਛਾਪੀ ਸੀ। ਅਖਬਾਰ ਨੇ ਜਗਮੀਤ ਸਿੰਘ ਦਾ ਪੱਖ ਜਾਨਣ ਲਈ
ਉਸ ਨੂੰ ਇੰਟਰਵਿਊ ਲਈ ਸੱਦਾ ਦਿੱਤਾ ਸੀ ਜੋ ਕਿ ਜਗਮੀਤ ਸਿੰਘ ਨੇ ਠੁਕਰਾ ਦਿੱਤਾ ਸੀ ਪਰ ਲਿਖਤੀ
ਸਟੇਟਮਿੰਟ ਵਿੱਚ ਕਿਹਾ ਸੀ ਕਿ ਮੈਂ ਉਥੇ ਮਨੁੱਖੀ ਹੱਕਾਂ ਦੀ ਗੱਲ ਕਰਨ ਗਿਆ ਸੀ। ਜਦੋਂ ਜਗਮੀਤ ਸਿੰਘ
ਨੂੰ ਪੁੱਛਿਆ ਗਿਆ ਕਿ ਕੀ ਉਹ ਵੱਖਰੇ ਸਿੱਖ ਹੋਮਲੈਂਡ ਦੀ ਹਮਾਇਤ ਕਰਦਾ ਹੈ? ਕੀ ਉਹ ਜਰਨੈਲ ਸਿੰਘ
ਭਿੰਡਰਾਂਵਾਲੇ ਨੂੰ ਸ਼ਹੀਦ ਅਤੇ ਅਜ਼ਾਦੀ ਘੁਲਾਟੀਆ ਮੰਨਦਾ ਹੈ? ਤਾਂ ਉਸ ਨੇ ਸਿੱਧਾ ਜਵਾਬ ਦੇਣ ਤੋਂ
ਇਨਕਾਰ ਕਰ ਦਿੱਤਾ।
ਜਗਮੀਤ ਸਿੰਘ ਪਹਿਲਾਂ ਏਅਰ ਇੰਡੀਆ ਜਹਾਜ ਦੇ ਹਾਦਸੇ ਬਾਰੇ ਸੱਚ ਬੋਲਣ ਤੋਂ ਕਾਫੀ ਸਮਾ ਟਾਲ-ਮਟੋਲ
ਕਰਦਾ ਰਿਹਾ ਪਰ ਜਦੋਂ ਘੇਰਿਆ ਗਿਆ ਤਾਂ ਸੱਚ ਕਹਿਣਾ ਪਿਆ। ਹੁਣ ਜਰਨੈਲ ਸਿੰਘ ਬਾਰੇ ਕਿਤਨਾ ਕੁ ਚਿਰ
ਹੋਰ ਟਾਲ-ਮਟੋਲ ਕਰੇਗਾ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਇੱਕ ਗੱਲ ਸਾਫ ਹੋ ਗਈ ਹੈ
ਕਿ ਆਉਣ ਵਾਲੀਆਂ ਇਲੈਕਸ਼ਨਾ ਵਿੱਚ ਆਪ ਭਾਵੇਂ ਉਹ ਜਿੱਤ ਜਾਵੇ ਪਰ ਆਪਣੀ ਪਾਰਟੀ ਐਂਡੀ ਪੀ ਦਾ ਭੱਠਾ
ਜਰੂਰ ਬਿਠਾ ਕੇ ਜਾਵੇਗਾ। ਇਹ ਗੱਲ ਤੁਸੀਂ ਖੁਦ ਹੀ ਭਲੀ-ਭਾਂਤ ਜਾਣ ਸਕਦੇ ਹੋ। ਜਿਸ ਲੇਖ ਦਾ ਲਿੰਕ
ਮੈਂ ਹੇਠਾਂ ਪਾ ਰਿਹਾ ਹਾਂ ਉਸ ਲੇਖ ਤੇ 2652 ਕੁਮਿੰਟਸ ਹੋਏ ਹਨ। ਸਾਰੇ ਤਾਂ ਮੈਂ ਪੜ੍ਹੇ ਨਹੀਂ ਪਰ
ਲਗਦਾ ਹੈ ਸ਼ਾਇਦ ਇੱਕ ਪਰਸੈਂਟ ਵੀ ਜਗਮੀਤ ਸਿੰਘ ਦੇ ਹੱਕ ਵਿੱਚ ਨਾ ਹੋਣ। ਉਸ ਦੇ ਲੀਡਰ ਬਣਨ ਤੋਂ
ਬਾਅਦ ਜਿਹੜੀਆਂ ਬਾਈ ਇਲੈਕਸ਼ਨਾ ਹੋਈਆਂ ਸਨ ਜਿਨਾ ਵਿਚੋਂ ਇੱਕ ਸਰੀ ਦੇ ਨਾਲ ਲਗਦੇ ਇਲਾਕੇ ਵਿੱਚ ਹੋਈ
ਸੀ। ਉਥੇ ਇਸ ਦੀ ਪਾਰਟੀ ਨੂੰ ਪਹਿਲਾਂ ਨਾਲੋਂ ਅੱਧੀਆਂ ਵੋਟਾਂ ਹੀ ਮਸਾਂ ਮਿਲੀਆ ਸਨ।
ਐਸ ਵੇਲੇ ਹੁਣ ਸੁਨਿਹਰੀ ਮੌਕਾ ਹੈ ਉਹਨਾ ਲਈ ਖਾਸ ਕਰਕੇ ਸਿੱਖਾਂ ਦੇ ਬੁੱਧੀਜੀਵੀਆਂ ਲਈ ਜਿਹੜੇ ਕਿ
ਅਨੇਕਾਂ ਕਿਤਾਬਾਂ ਦੇ ਲਿਖਾਰੀ ਵੀ ਹਨ। ਉਹ ਗੁਰਦੁਆਰਿਆਂ ਵਿੱਚ ਜਾ ਕੇ, ਹੋਰ ਮੀਡੀਆ ਰਾਹੀਂ ਅਤੇ
ਰੈਲੀਆਂ ਕਰਕੇ ਧੂੰਆਂ-ਧਾਰ ਪ੍ਰਚਾਰ ਕਰਦੇ ਹਨ ਕਿ ਜਰਨੈਲ ਸਿੰਘ ਆਹ ਸੀ ਜਾਂ ਔਹ ਸੀ ਅਤੇ ਕਈ ਤਾਂ
ਗੁਰੂਆਂ ਦੀ ਉਸ ਤੇ ਹੋਈ ਖਾਸ ਕਿਰਪਾ ਵੀ ਦੱਸਦੇ ਹਨ। ਉਹਨਾ ਨੂੰ ਹੁਣ ਜਗਮੀਤ ਸਿੰਘ ਦੀ ਸਹਾਇਤਾ ਲਈ
ਅੱਗੇ ਆਉਣਾ ਚਾਹੀਦਾ ਹੈ ਜਿਵੇਂ ਕਿ ਅਮਨੀਤ ਸਿੰਘ ਆਇਆ ਹੈ। ਹੁਣ ਮੌਕਾ ਹੈ ਅੰਤਰਰਾਸ਼ਟਰੀ ਪੱਧਰ ਤੇ
ਆਪਣੀ ਗੱਲ ਸਹੀ ਸਾਬਤ ਕਰਨ ਦਾ, ਨਹੀਂ ਤਾਂ ਲੋਕਾਂ ਨੂੰ ਝੂਠ ਬੋਲ-ਬੋਲ ਕੇ ਗੁਮਰਾਹ ਕਰਨਾ ਬੰਦ ਕਰ
ਦੇਣਾ ਚਾਹੀਦਾ ਹੈ। ਆਪਣੀ ਉਸ ਗੱਲ ਨਾਲ ਜਗਮੀਤ ਸਿੰਘ ਨੂੰ ਵੀ ਪੂਰੀ ਤਰ੍ਹਾਂ ਸਹਿਮਤ ਕਰੋ। ਫਿਰ ਪਤਾ
ਲੱਗੇਗਾ ਕਿ ਤੁਹਾਡੀ ਕਹੀ ਹੋਈ ਗੱਲ ਕਨੇਡੀਅਨ ਮੀਡੀਏ ਅਤੇ ਆਮ ਲੋਕਾਂ ਵਿੱਚ ਕਿਸ ਭਾਅ ਵਿਕਦੀ ਹੈ।
ਮੱਖਣ ਸਿੰਘ ਪੁਰੇਵਾਲ,
ਅਪ੍ਰੈਲ 08, 2018.
(ਨੋਟ:- ਹੇਠਾਂ ਉਹ
ਦੋ ਲਿੰਕ ਹਨ ਜਿਹਨਾ ਦੇ ਅਧਾਰ ਤੇ ਇਹ ਵਿਚਾਰ ਲਿਖੇ ਗਏ ਹਨ। ਤੁਸੀਂ ਆਪਣੇ ਵਿਚਾਰ ਤੁਹਾਡੇ ਆਪਣੇ
ਪੰਨੇ ਤੇ ਦੇ ਸਕਦੇ ਹੋ। ਤੀਸਰਾ ਲਿੰਕ ਯੂ-ਟਿਊਬ ਦਾ ਹੈ। ਜਿਹੜਾ ਕਿ ਰੈਡੀਓ ਵਿਰਸਾ ਦਾ ਹੈ। ਇਸ ਦੀ
ਰਿਕੌਰਡਿੰਗ ਇੱਕ ਘੰਟਾ 14 ਮਿੰਟ ਦੀ ਹੈ। ਇਸ ਦੇ ਅਖੀਰਲੇ 40 ਕੁ ਮਿੰਟ ਜਰਨੈਲ ਸਿੰਘ ਬਾਰੇ ਹਨ।
ਜਿਸ ਵਿੱਚ ਕੁੱਝ ਕਾਲਰਾਂ ਨੇ ਚੰਦੋਕਲਾਂ ਬਾਰੇ ਕੁੱਝ ਨਵੀਂ ਜਾਣਕਾਰੀ ਦਿੱਤੀ ਹੈ। ਉਹ ਜਰੂਰ ਸੁਣਨੀ
ਚਾਹੀਦੀ ਹੈ, ਖਾਸ ਕਰਕੇ ਮਾਨ ਦਲੀਆਂ ਨੂੰ ਜਿਹੜੇ ਕਿ ਇਸ ਸਾਧ ਦਾ ਜਨਮ ਦਿਨ ਮਨਾਉਂਦੇ ਹਨ। ਇਹ ਸ਼ਾਇਦ
ਜਗਮੀਤ ਸਿੰਘ ਦੇ ਵੀ ਕੰਮ ਆ ਸਕੇ। ਆਮ ਤੌਰ ਤੇ ਐਤਵਾਰ ਸਵੇਰ ਨੂੰ ਮੈਂ ਥੋੜਾ ਜਿਹਾ ਸਮਾ ਰੈਡੀਓ
1550 ਸੁਣਦਾ ਹਾਂ ਅਤੇ ਜੇ ਕਰ ਉਥੇ ਕੋਈ ਬਹੁਤੀ ਦਿਲਚਸਪੀ ਨਾ ਬਣੇ ਤਾਂ ਕੁੱਝ ਹੋਰ ਸੁਣ ਲੈਂਦਾ
ਹਾਂ। ਜਦੋਂ ਇਹ ਵੀਡੀਓ ਸੁਣੀ ਤਾਂ ਇਹ ਇਸ ਲੇਖ ਨਾਲ ਸੰਬੰਧਿਤ ਲਗਦੀ ਦਿਸੀ ਤਾਂ ਪਾਠਕਾਂ ਦੀ
ਜਾਣਕਾਰੀ ਲਈ ਲਿੰਕ ਪਾ ਦਿੱਤਾ। ਉਂਜ ਮੈਂ ਰੈਡੀਓ, ਟੀ. ਵੀ. ਅਤੇ ਯੂ-ਟਿਊਬ ਬਹੁਤ ਘੱਟ
ਸੁਣਦਾ/ਦੇਖਦਾ ਹਾਂ)
http://www.cbc.ca/news/opinion/jagmeet-singh-1.4590537
https://www.theglobeandmail.com/politics/article-jagmeet-singh-attended-sikh-separatist-rally-in-2015/
https://www.youtube.com/watch?v=wApEHH4qi6g&feature=youtu.be
https://youtu.be/wApEHH4qi6g