ਜੇ ਕਰ ਇੱਕ ਵੀ ਵਿਦਵਾਨ ਐਸਾ ਹੋਵੇ
ਅੱਜ ਤੋ ਕੋਈ 9 ਕੁ ਸਾਲ ਪਹਿਲਾਂ
ਮੈਂ ਇੱਕ ਲੇਖ ਲਿਖਿਆ ਸੀ। ਉਹ ਲੇਖ ਸਾਧਾਂ ਬਾਰੇ ਸੀ। ਉਸ ਦਾ ਸਿਰਲੇਖ ਸੀ, ‘ਜੇ ਕਰ ਇੱਕ ਵੀ
ਹੋਵੇ’। ਭਾਵ ਕਿ ਸਿੱਖੀ ਭੇਖ ਵਾਲੇ ਸਾਧਾਂ ਵਿੱਚ ਇੱਕ ਵੀ ਸਾਧ ਅਜਿਹਾ ਨਹੀਂ ਹੋ ਸਕਦਾ ਜਿਸ ਨੂੰ ਕਿ
ਦਸਮ ਗ੍ਰੰਥ ਵਿਚਲੇ ਲੁੱਚਪੁਣੇ ਦੀ ਸਮਝ ਆਈ ਹੋਵੇ। ਇਸ ਸਾਰੇ ਹੀ ਸਾਧ ਰਲ ਕੇ ਗੁਰਬਾਣੀ ਗੁਰੂ ਗਿਆਨ
ਦੇ ਵਿਰੁੱਧ ਕੂੜੇ ਗ੍ਰੰਥਾਂ ਨੂੰ ਖੜੇ ਕਰਨ ਵਾਲੇ ਹਨ। ਅੱਜ ਮੈਂ ਇਸੇ ਤਰ੍ਹਾਂ ਸਿੱਖਾਂ ਦੇ ਵਿਦਵਾਨਾ
ਬਾਰੇ ਲਿਖ ਰਿਹਾ ਹਾਂ ਕਿ ਇੱਕ ਵੀ ਐਸਾ ਵਿਦਵਾਨ ਨਹੀਂ ਹੈ ਜਿਹੜਾ ਕਿ ਅੰਦਰੋਂ ਕਪਟੀ ਅਤੇ ਝੂਠਾ ਨਾ
ਹੋਵੇ। ਜਿਸ ਨੇ 1984 ਤੋਂ ਪਹਿਲਾਂ ਅਤੇ ਬਾਅਦ ਦੇ ਇਤਿਹਾਸ ਬਾਰੇ ਸੱਚੋ-ਸੱਚ ਬਿਆਨ ਕੀਤਾ ਹੋਵੇ।
ਖਾਸ ਕਰਕੇ 1982-1984 ਵਿਚਕਾਰ ਜੋ ਕੁੱਝ ਵੀ ਦਰਬਾਰ ਸਾਹਿਬ ਹੁੰਦਾ ਰਿਹਾ ਹੈ ਉਸ ਨੂੰ ਸੱਚੋ-ਸੱਚ
ਬਿਆਨ ਕੀਤਾ ਹੋਵੇ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਜਰੂਰ ਇੱਥੇ
ਸਾਂਝੀ ਕਰੇ।
ਵਿਦਵਾਨਾਂ ਬਾਰੇ ਮੈਂ ਜੋ ਲਿਖ ਰਿਹਾ ਹਾਂ ਉਸ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰ ਦੇਵਾਂ ਤਾਂ ਕਿ ਕੋਈ
ਟਪਲਾ ਨਾ ਖਾ ਜਾਵੇ। ਵਿਦਵਾਨਾ ਤੋਂ ਮੇਰਾ ਭਾਵ ਉਹਨਾ ਵਿਦਵਾਨਾ ਤੋਂ ਹੈ ਜਿਹਨਾ ਨੇ ਗੁਰਮਤਿ ਅਤੇ
ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਇਹ ਵਿਦਵਾਨ ਦੇਸ਼-ਬਿਦੇਸ਼ ਵਿੱਚ ਜਾਕੇ ਬੋਲਦੇ ਵੀ ਰਹੇ ਹਨ
ਅਤੇ ਸੈਮੀਨਾਰ ਵੀ ਕਰਦੇ ਰਹੇ ਹਨ। ਇਹਨਾ ਨੂੰ ਇਹ ਪੂਰੀ ਜਾਣਕਾਰੀ ਸੀ ਕਿ ਦਰਬਾਰ ਸਾਹਿਬ ਦੇ ਅਹਾਤੇ
ਵਿੱਚ ਜੋ ਕੁੱਝ ਹੋ ਰਿਹਾ ਸੀ ਅਤੇ ਖਾਸ ਕਰਕੇ ਭਿੰਡਰਾਂ ਵਾਲਾ ਕਰ ਰਿਹਾ ਸੀ ਉਹ ਕਿਤਨਾ ਕੁ ਗੁਰਮਤਿ
ਅਨੁਸਾਰੀ ਸੀ? ਕੀ ਇਸ ਨੂੰ ਉਹਨਾ ਨੇ ਸੱਚੋ-ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ? ਇੱਥੇ ਸਿੱਖ ਮਾਰਗ
ਤੇ ਲਿਖਣ ਵਾਲੇ ਕੁੱਝ ਕੁ ਵਿਦਵਾਨਾ ਨੇ ਥੋੜਾ ਜਿਹਾ ਸੱਚ ਦੱਸਣ ਦੀ ਜਰੂਰ ਕੋਸ਼ਿਸ਼ ਕੀਤੀ ਹੈ। ਜਿਹਨਾ
ਵਿੱਚ ਖਾਸ ਤੌਰ ਤੇ ਹਾਕਮ ਸਿੰਘ, ਗੁਰਇੰਦਰ ਸਿੰਘ ਪਾਲ, ਡਾ: ਇਕਬਾਲ ਸਿੰਘ ਢਿੱਲੋਂ ਅਤੇ ਕੁੱਝ ਕੁ
ਹੋਰ ਪਾਠਕ/ਲੇਖਕ ਸ਼ਾਮਲ ਹਨ। ਵੀਰ ਭੁਪਿੰਦਰ ਸਿੰਘ ਜੀ ਵੀ ਵਿਦਵਾਨ ਹਨ ਪਰ ਉਹਨਾ ਦਾ ਗੁਰਬਾਣੀ
ਵਿਚਾਰ/ਪ੍ਰਚਾਰ ਦਾ ਢੰਗ ਬਹੁਤਿਆਂ ਨਾਲੋਂ ਨਿਵੇਕਲਾ ਹੈ। ਉਹ ਗੁਰਬਾਣੀ ਦੀਆਂ ਇਹਨਾ ਪੰਗਤੀਆਂ
ਅਨੁਸਾਰ: ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ’ ਦੇ ਧਾਰਨੀ ਹਨ। ਉਹਨਾ ਤੇ ਇਹ ਸਵਾਲ ਨਹੀਂ
ਉਠਾਇਆ ਜਾ ਸਕਦਾ।
ਮਿਸ਼ਨਰੀ ਕਾਲਜਾਂ ਦੇ ਵਿਦਵਾਨਾ ਨੂੰ ਵੀ ਮੈਂ ਇਸ ਤੋਂ ਬਾਹਰ ਨਹੀਂ ਰੱਖਦਾ। ਉਹਨਾ ਤੇ ਵੀ ਇਹ ਸਵਾਲ
ਢੁਕਦਾ ਹੈ ਜਿਹੜੇ ਕਿ ਸਾਧ ਜਰਨੈਲ ਸਿੰਘ ਨੂੰ ਕੌਮੀ ਸ਼ਹੀਦ ਮੰਨਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ
ਉਸ ਨੇ ਜੋ ਕੀਤਾ ਠੀਕ ਕੀਤਾ ਹੈ। ਇਹਨਾ ਵਿੱਚ ਕਈ ਐਸੇ ਵੀ ਹਨ ਜਿਹੜੇ ਉਸ ਨੂੰ ਬਿੱਲਕੁੱਲ ਗਲਤ
ਕਹਿੰਦੇ ਸਨ ਪਰ ਉਸ ਨੂੰ ਲਿਖਤੀ ਰੂਪ ਦੇਣ ਦੀ ਜਾਂ ਬੋਲ ਕਿ ਰਿਕਾਡ ਕਰਨ ਦੀ ਹਿੰਮਤ ਨਹੀਂ ਕਰ ਸਕੇ।
ਇਹਨਾ ਵਿੱਚ ਖਾਸ ਤੌਰ ਤੇ ਪਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਦਾ ਨਾਮ ਖਾਸ ਵਰਨਣ ਯੋਗ ਹੈ। ਇਹ
ਪ੍ਰੋ: ਸਾਹਿਬ ਸਿੰਘ ਤੋਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰ: ਬਣੇ ਸਨ ਅਤੇ
ਇਹਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਕੰਮ ਕੀਤਾ ਸੀ। ਇਹਨਾ ਨੇ 1982-1983 ਦੇ
ਦਰਿਮਿਆਨ ਮੈਨੂੰ ਦੱਸਿਆ ਸੀ ਕਿ ਜੋ ਕੁੱਝ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਹੋ ਰਿਹਾ ਹੈ ਉਹ ਠੀਕ
ਨਹੀਂ ਹੋ ਰਿਹਾ। ਇਸ ਤਰ੍ਹਾਂ ਦੀ ਸੋਚ ਨੇ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਨੁਕਸਾਨ ਕਰਵਾ ਦੇਣਾ
ਹੈ। ਜਦੋਂ ਉਹਨਾ ਨੇ ਪਹਿਲੀ ਵਾਰੀ ਮੈਨੂੰ ਇਹ ਗੱਲ ਕਹੀ ਸੀ ਤਾਂ ਮੈਨੂੰ ਬਹੁਤੀ ਚੰਗੀ ਨਹੀ ਸੀ
ਲੱਗੀ। ਕਿਉਂਕਿ ਉਸ ਵੇਲੇ ਮੇਰੇ ਤੇ ਥੋੜਾ ਜਿਹਾ ਭਿੰਡਰਾਂਵਾਲੇ ਸਾਧ ਦਾ ਪ੍ਰਭਾਵ ਸੀ ਅਤੇ ਮੈਂ ਥੋੜਾ
ਜਿਹਾ ਖਾਲਿਸਤਾਨੀ ਅਥਵਾ ਪਾਗਲਸਤਾਨੀ ਵੀ ਸੀ। ਪਰ ਛੇਤੀਂ ਹੀ ਮੈਨੂੰ ਇਸ ਸਾਰੀ ਗੱਲ ਦੀ ਸਮਝ ਆ ਗਈ
ਕਿ ਉਹ ਕਿਉਂ ਕਹਿ ਰਹੇ ਸਨ। ਮੈਨੂੰ ਇਹ ਗੱਲਾਂ ਤਾਂ ਛੇਤੀਂ ਸਮਝ ਆਈਆਂ ਸਨ ਕਿਉਂਕਿ ਮੈਂ ਖੁਦ ਆਪ
ਗੁਰਬਾਣੀ ਨੂੰ ਸਮਝਣਾ ਸ਼ੁਰੂ ਕੀਤਾ ਹੋਇਆ ਸੀ ਅਤੇ ਇਸ ਸਾਧ ਦੀਆਂ 82-84 ਦੀਆਂ ਸਪੀਚਾਂ ਤਕਰੀਬਨ
ਸਾਰੀਆਂ ਹੀ ਸੁਣੀਆਂ ਸਨ। ਫਿਰ 1984 ਤੋਂ ਬਾਅਦ ਉਹ ਕੁੱਝ ਵੀ ਮੀਡੀਏ ਵਿੱਚ ਛਪਣਾ ਸ਼ੁਰੂ ਹੋ ਗਿਆ ਸੀ
ਜੋ ਕਿ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਹੁੰਦਾ ਰਿਹਾ ਸੀ। ਗੁਰਮਤਿ ਅਨੁਸਾਰੀ ਸੋਚ ਵਿਚਾਰ ਕੇ ਮੈਂ
ਇਸ ਨਤੀਜੇ ਤੇ ਪੁੱਜਾ ਸੀ ਕਿ ਜੋ ਕੁੱਝ ਸਿੱਖਾਂ ਨਾਲ ਹੋ ਰਿਹਾ ਹਾਂ ਜਾਂ ਹੋਇਆ ਹੈ ਉਸ ਲਈ ਜਿਥੇ
ਸਰਕਾਰ ਦੋਸ਼ੀ ਸੀ ਉਥੇ ਇਹ ਸਾਧ ਵੀ ਦੋਸ਼ੀ ਸੀ। ਇਸੇ ਕਰਕੇ ਮੈਂ ਜਿਥੇ ਸਰਕਾਰ ਨੂੰ ਗਲਤ ਕਹਿੰਦਾ ਹਾਂ
ਉਥੇ ਇਸ ਸਾਧ ਨੂੰ ਵੀ ਦੋਸ਼ੀ ਮੰਨਦਾ ਹਾਂ। ਜਿੱਥੇ ਸਾਰੇ ਸਿੱਖ ਇਸ ਨੂੰ ਵੀਹਵੀ ਸਦੀ ਦਾ ਮਹਾਨ ਸ਼ਹੀਦ,
ਯੋਧਾ, ਬਾਬਾ ਜਾਂ ਹੋਰ ਲਕਬਾਂ ਨਾਲ ਸੰਬੋਧਿਤ ਕਰਦੇ ਹਨ ਉਥੇ ਮੇਰੇ ਲਈ ਇਹ ਇੱਕ ਸਿੱਖੀ ਭੇਖ ਵਿੱਚ
ਗੁੰਡੇ ਸਾਧ ਤੋਂ ਵੱਧ ਕੁੱਝ ਨਹੀਂ ਹੈ। ਮੈਂ ਇਸ ਨੂੰ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ
ਗੁੰਡਾ ਸਾਧ ਕਹਿੰਦਾ ਆ ਰਿਹਾ ਹਾਂ।
ਜਦੋਂ ਇਸ ਸਾਧ ਦੀ ਸਾਡੇ ਸ਼ਹਿਰ ਦੇ ਗੁਰਦੁਆਰੇ ਵਿੱਚ ਫੋਟੋ ਲਾਈ ਸੀ ਤਾਂ ਮੈਂ ਜਾਣਾ ਬੰਦ ਕਰ ਦਿੱਤਾ
ਸੀ। ਜਦੋਂ ਕਈਆਂ ਨੇ ਪੁੱਛਣਾ ਕਿ ਗੁਰਦੁਆਰੇ ਨਹੀਂ ਆਉਂਦਾ ਤਾਂ ਇੱਕ ਵਾਰੀ ਅੱਕੇ ਹੋਏ ਤੋਂ ਮੇਰੇ
ਮੂੰਹੋਂ ਨਿਕਲ ਗਿਆ ਕਿ ਇਹ ਗੁਰਦੁਆਰੇ ਹੁਣ ਗੁੰਡਾ ਸੋਚ ਦੇ ਅੱਡੇ ਬਣਦੇ ਜਾ ਰਹੇ ਹਨ ਇਸ ਲਈ ਮੇਰਾ
ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਹੁਣ ਗੁਰਦੁਆਰੇ ਵਿੱਚ ਇੱਕ ਗੁੰਡੇ ਸਾਧ ਦੀ ਫੋਟੋ ਟੰਗ ਦਿੱਤੀ
ਗਈ ਹੈ। ਇਸ ਨੂੰ ਲਾਹੋ ਫਿਰ ਮੇਰੇ ਨਾਲ ਗੱਲ ਕਰਿਓ। ਉਦੋਂ ਤਾਂ ਉਹਨਾ ਨੇ ਨਹੀਂ ਲਾਹੀ ਪਰ ਜਦੋਂ
1998 ਵਿੱਚ ਲੰਗਰ ਵਾਲਾ ਪਖੰਡਨਾਮਾ ਜਾਰੀ ਹੋਇਆ ਸੀ ਤਾਂ ਹੋਰਨਾ ਸ਼ਹਿਰਾਂ ਦੀ ਤਰ੍ਹਾਂ ਇੱਥੇ ਵੀ ਦੋ
ਗੁਰਦੁਆਰੇ ਬਣ ਗਏ ਸਨ। ਉਸ ਵੇਲੇ ਫਿਰ ਇਸ ਗੁੰਡੇ ਸਾਧ ਦੀ ਫੋਟੋ ਲਾਹ ਦਿੱਤੀ ਸੀ। ਹੁਣ ਵੀ ਜਿਥੇ
ਮੈਨੂੰ ਪਤਾ ਹੈ ਕਿ ਇਸ ਸਾਧ ਦੀ ਫੋਟੋ ਲੱਗੀ ਹੋਈ ਹੈ ਮੈਂ ਉਸ ਗੁਰਦੁਆਰੇ ਜਾਣ ਤੋਂ ਸੰਕੋਚ ਕਰਦਾ
ਹਾਂ ਅਤੇ ਕਈ ਥਾਈਂ ਤਾਂ ਮੈਂ ਕਦੀ ਗਿਆ ਵੀ ਨਹੀਂ ਅਤੇ ਨਾ ਹੀ ਜਾਣ ਦਾ ਕੋਈ ਇਰਾਦਾ ਹੈ। ਇੱਥੇ ਨਾਲ
ਹੀ ਹਰਨੇਕ ਸਿੰਘ ਦੀ ਵੀ ਗੱਲ ਕਰ ਲਈਏ ਤਾਂ ਚੰਗਾ ਰਹੇਗਾ। ਸਿੱਖ ਮਾਰਗ ਦਾ ਹਰਨੇਕ ਸਿੰਘ ਦੇ ਸਾਥੀ
ਅਤੇ ਇਸ ਦੇ ਵਿਰੋਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਕਿਸੇ ਵੀ ਧੜੇ ਦੇ ਵਿਰੋਧੀ ਜਾਂ
ਹਮਾਇਤੀ ਨਹੀਂ ਹਾਂ। ਸਾਡਾ ਸਿਰਫ ਸੱਚ ਨਾਲ ਵਾਸਤਾ ਹੈ ਕਿਸੇ ਧੜੇ ਨਾਲ ਨਹੀਂ। ਹਰਨੇਕ ਸਿੰਘ ਧੜਾ
ਹੁਣ ਭਾਵੇਂ ਟਕਸਾਲੀ ਅਤੇ ਭਿੰਡਰਾਂਵਾਲੇ ਦੇ ਵਿਰੋਧੀ ਹਨ ਪਰ ਕੁੱਝ ਸਾਲ ਪਹਿਲਾਂ ਇਸ ਨੇ ਕਿਹਾ ਸੀ
ਕਿ ਅਸੀਂ ਆਪਣੇ ਗੁਰਦੁਆਰੇ ਵਿੱਚ ਸਿਰਫ ਸ਼ਹੀਦ ਸੰਤ ਜਰਨੈਲ ਸਿੰਘ ਦੀ ਫੋਟੋ ਲਾਈ ਹੋਈ ਹੈ ਹੋਰ ਕੋਈ
ਨਹੀਂ ਲਾਈ। ਇਹ ਸਿਰਫ ਮੈਂ ਯਾਦ-ਦਾਸ਼ਤ ਦੇ ਅਧਾਰ ਤੇ ਲਿਖੀ ਹੈ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ।
ਜੇ ਕਰ ਇਹ ਗੱਲ ਗਲਤ ਹੈ ਅਤੇ ਉਹਨਾ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਕਿਹਾ ਅਤੇ ਨਾ ਹੀ ਇਸ ਸਾਧ ਦੀ
ਕਦੀ ਫੋਟੋ ਲਾਈ ਸੀ ਤਾਂ ਮੈਂ ਆਪਣੇ ਕਹੇ ਹੋਏ ਇਹ ਸ਼ਬਦ ਵਾਪਸ ਲੈ ਲਵਾਂਗਾ ਅਤੇ ਇਸ ਵਿੱਚ ਸੋਧ ਕਰ
ਲਵਾਂਗਾ। ਜੇ ਕਰ ਉਹਨਾ ਨੇ ਫੋਟੋ ਲਾਈ ਸੀ ਅਤੇ ਹੁਣ ਵੀ ਲੱਗੀ ਹੋਈ ਹੈ ਤਾਂ ਇਹ ਦੋਗਲੇ ਹਨ। ਜੇ ਕਰ
ਲਾਈ ਸੀ ਪਰ ਸਮਝ ਆਉਣ ਤੇ ਲਾਹ ਦਿੱਤੀ ਸੀ ਤਾਂ ਇਸ ਨੂੰ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਜੋ
ਕਹਿੰਦੇ ਹਨ ਕਰਦੇ ਵੀ ਹਨ। ਸਾਲ ਕੁ ਪਹਿਲਾਂ ਜਦੋਂ ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਇੱਕ
ਲੇਖ ਵਿੱਚ ਲਿਖਿਆ ਸੀ ਕਿ ਇਸ ਨੂੰ ਆਪਣਾ ਸਾਥੀ ਮਰਵਾ ਕੇ ਵੀ ਸਮਝ ਨਹੀਂ ਆਈ ਇਹ ਹਾਲੇ ਵੀ
ਭਿੰਡਰਾਂਵਾਲੇ ਸਾਧ ਦੇ ਗੁਣ ਗਉਂਦਾ ਹੈ ਤਾਂ ਹਰਨੇਕ ਸਿੰਘ ਹੁਣਾ ਨੂੰ ਵੀ ਦੁੱਖ ਲੱਗਾ ਸੀ ਅਤੇ ਇਹਨਾ
ਨੇ ਮੇਰੇ ਬਾਰੇ ਕੁੱਝ ਲਿਖਿਆ ਵੀ ਸੀ। ਹਰਨੇਕ ਸਿੰਘ ਨੇ ਹੁਣ ਜੋ ਗੱਲ ਇਸ ਸਾਧ ਦੀ ਘਰਵਾਲੀ ਬਾਰੇ
ਕਹੀ ਹੈ ਉਸ ਬਾਰੇ ਮੇਰੇ ਵਿਚਾਰ ਇਹ ਹਨ ਕਿ ਜੇ ਕਰ ਇਸ ਸਾਧ ਦੇ ਬੱਚੇ ਇਸ ਦੇ ਡੇਰੇ ਦੇ ਮੁਖੀ ਬਣਨ
ਤੋਂ ਪਹਿਲਾਂ ਦੇ ਜੰਮੇ ਹੋਏ ਹਨ ਤਾਂ ਹਰਨੇਕ ਸਿੰਘ ਨੇ ਗਲਤ ਕਿਹਾ ਹੈ ਅਤੇ ਜੇ ਕਰ ਉਹ ਬਾਅਦ ਵਿੱਚ
ਜੰਮੇ ਹਨ ਤਾਂ ਇਤਨਾ ਗਲਤ ਨਹੀਂ ਕਿਹਾ ਜਾ ਸਕਦਾ। ਕਿਉਂਕਿ ਟਕਸਾਲੀ ਇਸ ਦੇ ਪ੍ਰਵਾਰ ਬਾਰੇ ਪਤਾ ਨਹੀਂ
ਕਿਤਨਾ ਕੁ ਗੰਦ ਬਕਦੇ ਹਨ। ਮੇਰੇ ਖਿਆਲ ਮੁਤਾਬਕ ਟਕਸਾਲੀਆਂ ਵਿੱਚ ਇਹ ਮਨੌਤ ਹੈ ਕਿ ਜਦੋਂ ਕੋਈ ਇਸ
ਦਾ ਮੁਖੀ ਬਣਦਾ ਹੈ ਤਾਂ ਉਹ ਗ੍ਰਹਿਸਥ ਨਹੀਂ ਕਰਦਾ। ਇਹ ਕੋਈ ਅਨਹੋਣੀ ਗੱਲ ਗੱਲ ਨਹੀਂ ਹੈ ਅਤੇ ਨਾ
ਹੀ ਇਸ ਨੂੰ ਕੋਈ ਗੁਰਮਤਿ ਕਿਹਾ ਜਾ ਸਕਦਾ ਹੈ। ਦੁਨੀਆ ਵਿੱਚ ਹੋਰ ਵੀ ਵਥੇਰੇ ਅਜਿਹੇ ਨਾਰੀ/ਪੁਰਸ਼ ਹਨ
ਜਿਹਨੇ ਦੇ ਜੀਵਨ ਸਾਥੀ ਜਵਾਨੀ ਵਿੱਚ ਹੀ ਕਿਸੇ ਦੁਰਘਟਨਾ ਜਾਂ ਬਿਮਾਰੀ ਦੇ ਕਾਰਨ ਮਰ ਜਾਂਦੇ ਹਨ ਫਿਰ
ਉਹ ਵੀ ਕਈ ਨਾਰੀ/ਪੁਰਸ਼ ਬਾਕੀ ਜਿੰਦਗੀ ਹੋਰ ਵਿਆਹ ਨਹੀਂ ਕਰਵਾਉਂਦੇ।
ਕਈਆਂ ਨੂੰ ਇਹ ਲੇਖ ਪੜ੍ਹ ਕੇ ਬੜੀ ਤਕਲੀਫ ਹੋਵੇਗੀ ਕਿ ਇਹ ਸਾਡੇ ਮਹਾਂਪੁਰਸ਼, ਬ੍ਰਹਮਗਿਆਨੀ, ਮਹਾਨ
ਸ਼ਹੀਦ ਯੋਧੇ ਨੂੰ ਗੁੰਡਾ ਸਾਧ ਕਿਉਂ ਕਹਿੰਦਾ ਹੈ। ਲਓ ਇਹ ਵੀ ਸੁਣ ਲਓ ਹੁਣ। ਜਿਹੜਾ ਬੰਦਾ ਆਪਣੇ ਤੋਂ
ਵੱਖਰੇ ਵਿਚਾਰਾਂ ਵਾਲਿਆਂ ਨੂੰ ਧਮਕੀਆਂ ਦੇਵੇ ਅਤੇ ਆਪਣੀ ਗਲਤ ਗੱਲ ਵੀ ਜ਼ਬਰਦਸਤੀ ਮਨਾਉਣ ਦੀ ਕੋਸ਼ਿਸ਼
ਕਰੇ ਤਾਂ ਕੀ ਉਸ ਨੂੰ ਗੁਰਸਿੱਖ ਕਿਹਾ ਜਾ ਸਕਦਾ ਹੈ? ਕੀ ਭਿੰਡਰਾਂਵਾਲਾ ਸਾਧ ਸਾਰੀ ਜਿੰਦਗੀ ਇਸ
ਤਰ੍ਹਾਂ ਨਹੀਂ ਕਰਦਾ ਰਿਹਾ। ਕੀ ਉਹ ਦੇ ਸਾਥੀ ਜਾਂ ਪੈਰੋਕਾਰ ਹੁਣ ਤੱਕ ਇਸ ਤਰ੍ਹਾਂ ਨਹੀਂ ਕਰਦੇ ਆ
ਰਹੇ? ਹੁਣ ਤੱਕ ਕਿਤਨਿਆਂ ਨੂੰ ਧਮਕੀਆਂ ਦੇ ਚੁੱਕੇ ਹਨ, ਹਮਲੇ ਕਰ ਚੁੱਕੇ ਹਨ ਅਤੇ ਕਤਲ ਵੀ ਕਰ
ਚੁੱਕੇ ਹਨ? ਹੋਰ ਤਾਂ ਛੱਡੋ ਇੱਕ ਕਥਾ ਕਰਨ ਵਾਲਾ ਪਿੰਦਰਪਾਲ ਵਰਗਾ ਵੀ ਇਹ ਕਈ ਵਾਰੀ ਕਹਿ ਚੁੱਕਾ ਹੈ
ਕਿ ਬਾਬਾ ਜਰਨੈਲ ਸਿੰਘ ਦੇ ਹੁੰਦੇ ਕਿਸੇ ਦੀ ਜੁਅਰਤ ਨਹੀਂ ਪਈ ਦਸਮ ਗ੍ਰਥੰ ਵਿਰੁੱਧ ਬੋਲਣ ਦੀ। ਜਿਸ
ਦਾ ਸਾਫ ਮਤਲਬ ਹੈ ਕਿ ਉਹ ਗੁੰਡਿਆਂ ਦੀ ਤਰ੍ਹਾਂ ਧਮਕਾਉਂਦਾ। ਹਾਲਾਂ ਕਿ ਇਹ ਸਰਾਸਰ ਝੂਠ ਹੈ ਉਸ ਦੇ
ਜਿਉਂਦੇ ਜੀਅ ਵੀ ਕਾਫੀ ਕੁੱਝ ਛਪਦਾ ਰਿਹਾ ਹੈ। ਇੰਟਰਨੈੱਟ ਤੇ ਸਭ ਤੋਂ ਪਹਿਲਾਂ ਮੈਂ ਹੀ ਦਸਮ ਗ੍ਰੰਥ
ਦਾ ਕੂੜ ਨੰਗਾ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਵੀ ਅਸਿੱਧੇ ਤੌਰ ਤੇ ਧਮਕੀ ਭਰੀਆਂ ਈ-ਮੇਲਾਂ
ਆਉਂਦੀਆਂ ਰਹੀਆਂ ਹਨ। ਦਸਮ ਗ੍ਰੰਥੀਏ ਲਾਂਬੇ ਦੇ ਮੁੰਡੇ ਨੇ ਇੱਕ ਵਾਰੀ ਲਿਖਿਆ ਸੀ ਕਿ ਜੇ ਕਰ ਸਾਡਾ
ਬਾਬਾ ਜਰਨੈਲ ਸਿੰਘ ਅੱਜ ਹੁੰਦਾ ਤਾਂ ਦੱਸਦਾ ਕਾਲੇ ਅਫਗਾਨੇ ਵਰਗਿਆਂ ਨੂੰ ਤਾਂ ਉਸ ਵੇਲੇ ਵੀ ਮੈਂ ਉਸ
ਦੇ ਉਤਰ ਵਿੱਚ ਇੱਕ ਲੇਖ ਲਿਖਿਆ ਸੀ ਕਿ ਕੀ ਕਰ ਸਕਦਾ ਸੀ ਉਏ ਤੁਹਾਡਾ ਬਾਬਾ? ਇਹੀ ਕਰ ਸਕਦਾ ਸੀ ਕਿ
ਗੁੰਡਿਆਂ ਤੋਂ ਮਰਵਾ ਦਿੰਦਾ ਜਾਂ ਹੋਰ ਕਿਸੇ ਤਰ੍ਹਾਂ ਦੀ ਬੇਇਜ਼ਤੀ ਕਰਵਾ ਦਿੰਦਾ। ਇਸ ਤਰ੍ਹਾਂ ਕਰਨ
ਨਾਲ ਸੱਚ ਨਹੀਂ ਮਰਦਾ ਹੁੰਦਾ।
ਇਸ ਲੇਖ ਦੇ ਅਖੀਰ ਵਿੱਚ ਮੈਂ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ
ਤੁਹਾਡੇ ਕੋਲੋਂ ਕੁੱਝ ਸਵਾਲ ਪੁੱਛਣ ਜਾ ਰਿਹਾ ਹਾਂ ਤੁਹਾਡੇ ਵਿਦਵਾਨਾ ਬਾਰੇ। ਹੁਣ ਤੁਸੀਂ ਇਸ ਬਾਰੇ
ਜਾਣਕਾਰੀ ਦੇ ਕੇ ਮੇਰੀ ਜਾਣਕਾਰੀ ਵਿੱਚ ਵਾਧਾ ਕਰੋ ਜੀ। ਪਹਿਲਾ ਸਵਾਲ ਮੈਂ ਪਿਛਲੇ ਹਫਤੇ ਦੇ ਲੇਖਾਂ
ਵਿਚੋਂ ਸ: ਰਾਜਿੰਦਰ ਸਿੰਘ ਖਾਲਸਾ ਪੰਚਾਇਤ ਦੇ ਲੇਖ ਦੀ ਕਿਸ਼ਤ 48 ਵਿਚੋਂ ਹੈ ਜੋ ਕੇ ਹੇਠਾਂ ਕਾਪੀ
ਪੇਸਟ ਕਰ ਰਿਹਾ ਹਾਂ:
ਇਸੇ ਤਰ੍ਹਾਂ ਇੱਕ ਪਾਸੇ ਤਾਂ ਜਥਾ ਭਿੰਡਰਾਂ-ਮਹਿਤਾ (ਅਖੌਤੀ ਦਮਦਮੀ
ਟਕਸਾਲ) ਵਲੋਂ ਸਭ ਤੋਂ ਵਧ ਅੰਮ੍ਰਿਤ ਸੰਚਾਰ (ਪਾਹੁਲ ਛਕਾਉਣ ਦੇ ਸਮਾਗਮ) ਕਰਾਉਣ ਦੇ ਦਾਵੇ ਭਰੇ
ਜਾਂਦੇ ਹਨ, ਉਥੇ ਨਾਲ ਹੀ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ, ਇਨ੍ਹਾਂ ਵਲੋਂ ਦਲਿਤ ਸਿੱਖਾਂ ਨੂੰ
ਬਾਕੀ ਅਖੋਤੀ ਉੱਚੀਆਂ ਜਾਤਾਂ ਤੋਂ ਅਲੱਗ ਅੰਮ੍ਰਿਤ ਛਕਾਇਆ ਜਾਂਦਾ ਹੈ। ਸਭ ਨੂੰ ਇਕੋ ਬਾਟੇ `ਚੋਂ
ਪਾਹੁਲ ਛਕਾਉਣ ਦੇ ਮਹਾਨ ਕਾਰਜ ਦੁਆਰਾ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ, ਗੁਰੂ ਨਾਨਕ ਪਾਤਿਸ਼ਾਹ
ਦੇ ਜਾਤ-ਪਾਤ, ਊਚ-ਨੀਚ ਮੁਕਤ ਮਨੁੱਖੀ ਸਮਾਜ ਦੇ ਜਿਸ ਸੁਫਨੇ ਨੂੰ ਅਮਲੀ ਰੂਪ ਦਿੱਤਾ ਗਿਆ ਸੀ,
ਸਤਿਗੁਰੂ ਦੀ ਉਸੇ ਪਾਹੁਲ ਦੇ ਨਾਂ `ਤੇ ਮੁੜ ਸਮਾਜ ਵਿੱਚ ਉਹੀ ਵੰਡੀਆਂ ਪਾਉਣ ਦੀ ਕੋਸ਼ਿਸ਼ ਹੋ ਰਹੀ
ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀਆਂ, ਜਿਨ੍ਹਾਂ ਗੈਰ-ਮਨੁੱਖੀ
ਦੀਵਾਰਾਂ ਨੂੰ ਢਾਹਿਆ ਸੀ, ਇਨ੍ਹਾਂ ਡੇਰੇਦਾਰਾਂ ਵਲੋਂ ਉਹ ਅਤਿ ਮੰਦ ਭਾਗੀਆਂ ਬ੍ਰਾਹਮਣੀ ਦੀਵਾਰਾਂ
ਮੁੜ ਤੋਂ ਖੜੀਆਂ ਕੀਤੀਆਂ ਜਾ ਰਹੀਆਂ ਹਨ।
ਸ: ਰਜਿੰਦਰ ਸਿੰਘ ਨੇ ਗੱਲ ਪਰੈਜ਼ੈਂਟ ਸਨਟੈਂਸ ਵਿੱਚ ਕੀਤੀ ਹੈ ਕਿ ਅਖੌਤੀ ਦਮਦਮੀ ਟਕਸਾਲ ਵਿੱਚ ਦਲਿਤ
ਸਿੱਖਾਂ ਨੂੰ ਉਚੀਆਂ ਜਾਤਾਂ ਤੋਂ ਅਲੱਗ ਅੰਮ੍ਰਿਤ ਛਕਾਇਆ ਜਾਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ
ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਅਤੇ ਹੁਣ ਵੀ ਹੋ ਰਿਹਾ ਹੈ। ਭਾਵ ਇਹ ਕਿ ਜਰਨੈਲ ਸਿੰਘ ਵੀ ਇਸੇ
ਤਰਹਾਂ ਕਰਦਾ ਹੁੰਦਾ ਸੀ। ਹੁਣ ਤੁਸੀਂ ਇਹ ਦੱਸੋ ਕਿ ਇਹ ਗੁਰਮਤਿ ਹੈ? ਕੀ ਇਸ ਅਪ੍ਰੈਲ ਦੇ ਮਹੀਨੇ
ਤੁਹਾਡੇ ਸਾਰੇ ਪ੍ਰਚਾਰਕਾਂ ਨੇ ਸੰਘ ਪਾੜ-ਪਾੜ ਕੇ ਲੋਕਾਂ ਨੂੰ ਇਹ ਨਹੀਂ ਕਿਹਾ ਹੋਵੇਗਾ ਕਿ ਸਾਡੇ
ਦਸਮੇਂ ਗੁਰੂ ਜੀ ਨੇ ਊਚ-ਨੀਚ, ਜ਼ਾਤ ਪਾਤ ਦਾ ਭਿੰਨ ਭੇਦ ਮਿਟਾ ਕੇ ਇਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ
ਸੀ? ਕੀ ਗੁਰੂ ਜੀ ਟਕਸਾਲੀਆਂ ਨੂੰ ਇਹ ਕਹਿ ਕੇ ਗਏ ਸਨ ਕਿ ਇਹ ਤਾਂ ਮੈਂ ਐਵੇਂ ਹੀ ਡਰਾਮਾ ਜਿਹਾ
ਕੀਤਾ ਹੈ ਆਮ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਪਰ ਤੁਸੀਂ ਊਚ-ਨੀਚ ਅਤੇ ਜਾਤ ਪਾਤ ਨੂੰ ਪਹਿਲਾਂ ਦੀ
ਤਰ੍ਹਾਂ ਹੀ ਕਾਇਮ ਰੱਖਣਾ ਹੈ? ਜੋ ਕੁੱਝ ਇਸ ਡੇਰੇ ਵਿੱਚ ਹੁਣ ਤੱਕ ਹੁੰਦਾ ਆਇਆ ਹੈ ਅਤੇ ਹੋ ਰਿਹਾ
ਹੈ ਕੀ ਉਸ ਬਾਰੇ ਵਿਦਵਾਨਾ ਨੂੰ ਨਹੀਂ ਪਤਾ ਸੀ? ਜੇ ਪਤਾ ਸੀ ਤਾਂ ਹੁਣ ਤੱਕ ਅਵਾਜ਼ ਕਿਉਂ ਨਹੀਂ
ਉਠਾਈ? ਕੀ ਇਸ ਸਾਧ ਨੇ ਬਹੁਤਾ ਕਰਕੇ ਜਿੱਥੇ ਮਨਮਤੀ ਕੂੜ ਗ੍ਰੰਥਾਂ ਦਾ ਪ੍ਰਚਾਰ ਕੀਤਾ ਹੈ ਉਥੇ ਹੀ
ਨਾਲ ਹੀ ਨਫਰਤ ਦਾ ਨਹੀਂ ਕੀਤਾ? ਰਾਜਿੰਦਰ ਸਿੰਘ ਅਤੇ ਪ੍ਰੋ ਇੰਦਰ ਸਿੰਘ ਘੱਗਾ ਨੇ ਜੋ ਥੋੜਾ ਜਿਹਾ
ਸੱਚ ਲਿਖਿਆ ਹੈ ਤਾਂ ਉਸ ਦੀ ਥੋੜੀ ਜਿਹੀ ਪ੍ਰਸੰਸਾ ਕਰਨੀ ਬਣਦੀ ਹੈ।
ਅਗਲਾ ਸਵਾਲ ਹੈ ਬਲਜੀਤ ਕੌਰ ਦੇ ਕਤਲ ਦਾ ਜੋ ਕਿ ਭਿੰਡਰਾਂਵਾਲੇ ਦੀ ਦੇਖ-ਰੇਖ ਵਿੱਚ ਅਕਾਲ ਤਖ਼ਤ ਤੇ
ਕੀਤਾ ਗਿਆ ਸੀ। ਜਿਸ ਤਰ੍ਹਾਂ ਅਣਮਨੁੱਖੀ ਤਸੀਹੇ ਦੇ ਕੇ ਉਸ ਦਾ ਕਤਲ ਕੀਤਾ ਗਿਆ ਸੀ ਕੀ ਕੋਈ ਵੀ
ਸਭਿਅਕ ਮਨੁੱਖ ਜਾਂ ਸਰਕਾਰ ਕਦੀ ਐਸਾ ਕਰ ਸਕਦੀ ਹੈ ਜਾਂ ਕੀਤਾ ਹੈ? ਮੇਰਾ ਖਿਆਲ ਹੈ ਕਿ ਕਿਸੇ ਨਾਸਤਕ
ਸਰਕਾਰ ਨੇ ਵੀ ਐਸਾ ਜ਼ੁਲਮ ਕਿਸੇ ਵੱਡੇ ਤੋਂ ਵੱਡੇ ਅਪਰਾਧੀ ਤੇ ਨਹੀਂ ਕੀਤਾ ਹੋਣਾ। ਇਸ ਬਾਰੇ ਪਹਿਲਾਂ
ਵੀ ਮੀਡੀਏ ਵਿੱਚ ਬਹੁਤ ਕੁੱਝ ਛਪ ਚੁੱਕਾ ਹੈ ਪਰ ਹੁਣ ਇੱਕ ਐਸੇ ਵਿਆਕਤੀ ਦੀ ਇੰਟਰਵੀਊ ਸਾਹਮਣੇ ਆਈ
ਹੈ ਜਿਸ ਨੇ ਆਪਣੀਆਂ ਅੱਖਾਂ ਨਾਲ ਸਾਰਾ ਕੁੱਝ ਦੇਖਿਆ ਹੀ ਨਹੀਂ ਬਲਕਿ ਸੋਢੀ ਦਾ ਕਤਲ ਵੀ ਉਸ ਦੇ
ਦੱਸਣ ਮੁਤਾਬਕ ਉਸ ਤੋਂ ਉਧਾਰੇ ਲਏ ਗਏ ਪਸਤੌਲ ਨਾਲ ਕੀਤਾ ਗਿਆ ਸੀ। ਇਸ ਦਾ ਨਾਮ ਸ਼ਾਇਦ ਸੁਖਵਿੰਦਰ
ਸਿੰਘ ਹੈ ਅਤੇ ਇਹ ਉਥੇ ਨਾਨਕ ਨਿਵਾਸ ਦੇ ਕਮਰਾ ਨੰਬਰ 195 ਵਿੱਚ ਰਹਿੰਦਾ ਹੁੰਦਾ ਸੀ। ਇਹ ਇੰਟਰਵਿਊ
ਅਸੀਂ ਯੂ-ਟਿਊਬ ਤੋਂ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਸਾਰਾ ਕੁੱਝ ਸੁਣ ਕੇ
ਦੱਸਣਾ ਕਿ ਤੁਹਾਡੇ ਕਿਸੇ ਵੀ ਵਿਦਵਾਨ ਨੇ ਹੁਣ ਤੱਕ ਇਸ ਘਿਨਾਉਣੇ ਜੁਲਮ ਬਾਰੇ ਸੱਚ ਕਿਉਂ ਨਹੀਂ
ਲਿਖਿਆ? ਕੀ ਉਸ ਕਤਲ ਨੂੰ ਜ਼ਾਇਜ਼ ਠਹਿਰਾਉਣ ਲਈ ਝੂਠੀਆਂ ਕਹਾਣੀਆਂ ਘੜ ਕੇ ਉਥੇ ਹੋਰ ਕਤਲ ਨਹੀਂ ਕੀਤੇ
ਗਏ ਸਨ? ਕੀ ਬੈਂਕਾਂ ਲੁੱਟਣੀਆਂ ਅਤੇ ਨਿਰਦੋਸ਼ ਹਿੰਦੂਆਂ ਦੇ ਕਤਲ ਕਰਨੇ ਇਸ ਗੁੰਡੇ ਸਾਧ ਦੀ ਸੋਚ ਦਾ
ਹਿੱਸਾ ਨਹੀਂ ਸਨ? ਜਿਹੜੇ ਲੋਕ ਇਸ ਗੁੰਡੇ ਸਾਧ ਨੂੰ ਮਹਾਨ ਦੱਸਣ ਲਈ ਜਾਹਲੀ/ਨਕਲੀ ਕਿਤਾਬਾਂ
ਛਾਪ-ਛਾਪ ਕੇ ਵੰਡਦੇ ਹਨ ਅਤੇ ਇਸ ਵਿਚੋਂ ਹਵਾਲੇ ਦੇ-ਦੇ ਕੇ ਲੋਕਾਂ ਨੂੰ ਬੇਵਕੂਫ ਬਣਾਉਦੇ ਰਹੇ ਹਨ
ਕੀ ਮਰੀ ਹੋਈ ਜ਼ਮੀਰ ਵਾਲੇ ਮਨੁੱਖਤਾ ਵਿਰੋਧੀ ਸੋਚ ਨਹੀਂ ਰੱਖਦੇ। ਕੀ ਤੁਹਾਡੇ ਅਜਿਹੇ ਵਿਦਵਾਨ
ਮਨੁੱਖੀ ਜਾਮੇ ਵਿੱਚ ਇਨਸਾਨ ਹਨ ਜਾਂ ਹੈਵਾਨ? ਕੁੱਝ ਦਿਨ ਪਹਿਲਾਂ ਸਪੋਕਸਮੈਨ ਦੀ ਨਿਮਰਤ ਕੌਰ ਨੇ
ਹਿੰਦੂਆਂ ਬਾਰੇ ਕੁੱਝ ਲਾਈਨਾ ਲਿਖੀਆਂ ਸਨ, ਕੀ ਉਹ ਇਸ ਸਾਧ ਅਤੇ ਇਹਨਾ ਦੇ ਸਾਥੀਆਂ ਤੇ ਪੂਰੀਆਂ
ਨਹੀਂ ਢੁਕਦੀਆਂ? ਉਹ ਲਾਈਨਾ ਇਹ ਹਨ: “ਜੋ ਲੋਕ
ਅੱਜ ਹਿੰਦੂਤਵ ਦੇ ਨਾਂ ਤੇ ਕਤਲ, ਦਹਿਸ਼ਤ, ਬਲਾਤਕਾਰ ਕਰਨ ਵਾਲਿਆਂ ਨੂੰ ਬਚਾ ਰਹੇ ਹਨ, ਉਹ ਨਹੀਂ
ਸਮਝਦੇ ਕਿ ਇਹ ਲੋਕ ਇਨਸਾਨ ਨਹੀਂ, ਰਾਖਸ਼ ਹਨ। ਜਦੋਂ ਰਾਖ਼ਸ਼ਾਂ ਦੇ ਅੱਗੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ
ਪਤਾ ਨਹੀਂ ਕਦੋਂ ਇਹ ਰਾਖ਼ਸ਼ ਤੁਹਾਨੂੰ ਹੀ ਖਾ ਜਾਣਗੇ। ਅਸੀ ਮਨੁੱਖ ਹਾਂ ਤੇ ਮਨੁੱਖਤਾ ਨੂੰ ਭੁਲਾ ਕੇ
ਜੇ ਤੁਸੀ ਰਾਖ਼ਸ਼ਾਂ ਦੀ ਨਗਰੀ ਵਸਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਯਾਦ ਰਖਣਾ ਤੁਸੀ ਵੀ ਸੁਰੱਖਿਅਤ
ਨਹੀਂ ਰਹੋਗੇ।”
ਮੱਖਣ ਸਿੰਘ ਪੁਰੇਵਾਲ,
ਅਪ੍ਰੈਲ 22, 2018.