ਕੀ ਕੇ. ਐੱਸ. ਬਰਾੜ ਨੇ ਭਿੰਡਰਾਂਵਾਲੇ ਗੁੰਡੇ ਸਾਧ ਦੀ ਵਡਿਆਈ ਕੀਤੀ ਸੀ?
ਜੂਨ 1984 ਦਾ ਪਹਿਲਾਂ ਹਫਤਾ
ਸਿੱਖਾਂ ਲਈ ਜਿੱਥੇ ਅਨੇਕਾਂ ਹੀ ਬੇਦੋਸ਼ਿਆਂ ਦੇ ਮਾਰੇ ਜਾਣ ਕਾਰਨ ਦੁਖਦਾਈ ਹੈ ਉਥੇ ਇਹ ਹਫਤਾ ਸਿੱਖਾਂ
ਲਈ ਵੱਧ ਤੋਂ ਵੱਧ ਝੂਠ ਬੋਲਣ ਦਾ ਵੀ ਹੈ। ਇਹ ਝੂਠ ਪਿਛਲੇ ਕੁੱਝ ਦਿਨਾ ਤੋਂ ਲਗਾਤਾਰ ਬੋਲਿਆ ਜਾ
ਰਿਹਾ ਹੈ ਅਤੇ ਕੁੱਝ ਦਿਨ ਹੋਰ ਵੀ ਬੋਲਣਾ ਹੈ। ਇਹਨਾ ਦਿਨਾ ਵਿੱਚ ਝੂਠ ਬੋਲ-ਬੋਲ ਕੇ ਭਿੰਡਰਾਂਵਾਲੇ
ਗੁੰਡੇ ਸਾਧ ਦੀ ਰੱਜ ਕੇ ਵਡਿਆਈ ਕੀਤੀ ਜਾਣੀ ਹੈ। ਕਈਆਂ ਨੂੰ ਇਸ ਸਾਧ ਨੂੰ ਗੁੰਡਾ ਕਹਿਣ/ਲਿਖਣ ਦੀ
ਸ਼ਾਇਦ ਕਾਫੀ ਤਕਲੀਫ ਹੁੰਦੀ ਹੋਵੇਗੀ। ਉਂਜ ਜੇ ਦੇਖਿਆ ਜਾਵੇ ਤਾਂ ਇਹ ਖੁਦ ਹੀ ਉਸ ਨੂੰ ਗੁੰਡਾ ਸਾਬਤ
ਕਰ ਦਿੰਦੇ ਹਨ ਜਦੋਂ ਇਹ ਕਹਿੰਦੇ ਹਨ ਕਿ ਉਸ ਦੇ ਜੀਂਅਦੇ ਜੀਅ ਕੋਈ ਦਸਮ ਗ੍ਰੰਥ ਵਿਰੁੱਧ ਨਹੀਂ ਸੀ
ਬੋਲ ਸਕਦਾ। ਉਹ ਇਹ ਕਰ ਸਕਦਾ ਸੀ ਜਾਂ ਔਹ ਕਰ ਸਕਦਾ ਸੀ। ਭਾਵ ਕਿ ਵਿਰੋਧੀ ਵਿਚਾਰਾਂ ਵਾਲਿਆਂ ਨੂੰ
ਕਤਲ ਕਰ ਸਕਦਾ ਸੀ ਜਾਂ ਕਰਵਾ ਸਕਦਾ ਸੀ ਅਤੇ ਜਾਂ ਫਿਰ ਧਮਕੀਆਂ ਦੇ ਕੇ ਜਾਂ ਉਂਜ ਹੀ ਬੋਲ-ਕਬੋਲ
ਕਰਕੇ ਬੇਇਜ਼ਤੀ ਕਰ ਸਕਦਾ ਸੀ। ਉਹ ਇਹ ਸਾਰਾ ਕੁੱਝ ਕਰਦਾ ਵੀ ਰਿਹਾ ਹੈ। ਫਿਰ ਕਿਉਂ ਨਾ ਅਜਿਹੇ ਸਾਧ
ਨੂੰ ਗੁੰਡਾ ਕਿਹਾ ਜਾਵੇ। ਹਾਲੇ ਕੁੱਝ ਦਿਨਾ ਦੀ ਹੀ ਗੱਲ ਹੈ ਕਿ ਇਸ ਡੇਰੇ ਨਾਲ ਸੰਬੰਧਿਤ ਕੁੱਝ
ਭੇਖੀ ਲੋਕ ਵੱਖੀਆਂ ਵਿੱਚ ਗੋਲੀਆਂ ਲੰਘਾਉਣ ਦੀ ਗੱਲ ਕਰਕੇ ਹਟੇ ਹਨ। ਹੁਣ ਕਈ ਵਿਦਵਾਨ ਵੀ ਇਸ ਡੇਰੇ
ਨਾਲ ਸੰਬੰਧਿਤ ਲੋਕਾਂ ਨੂੰ, ਸਿੱਖ ਨਹੀਂ ਗੁੰਡੇ ਕਹਿਣ ਲੱਗ ਪਏ ਹਨ। ਡਾ: ਦਿਲਗੀਰ ਅਤੇ ਪ੍ਰੋ: ਘੱਗਾ
ਨੇ ਹਾਲੇ ਕੁੱਝ ਦਿਨ ਪਹਿਲਾਂ ਹੀ ਇਹਨਾ ਨੂੰ ਗੁੰਡੇ ਕਿਹਾ ਸੀ। ਜੋ ਅਸਲੀ ਗੁੰਡਾ-ਗਰਦੀ ਦੀ ਜੜ੍ਹ ਸੀ
ਜੇ ਕਰ ਮੈਂ ਉਸ ਨੂੰ ਗੁੰਡਾ ਕਹਿੰਦਾ ਹਾਂ ਤਾਂ ਕੋਈ ਗਲਤ ਗੱਲ ਤਾਂ ਨਹੀਂ ਕਹਿ ਰਿਹਾ।
1984 ਦੀ ਨੀਲਾ ਤਾਰਾ ਦੀ ਕਾਰਵਾਈ ਬਾਰੇ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਇਸ ਕਾਰਵਾਈ
ਬਾਰੇ ਇੱਕ ਕਿਤਾਬ ਖੁਦ ਉਸ ਬੰਦੇ ਨੇ ਲਿਖੀ ਹੈ ਜਿਸ ਨੇ ਖੁਦ ਇਸ ਕਾਰਵਾਈ ਦੀ ਅਗਵਾਈ ਕੀਤੀ ਸੀ। ਇਸ
ਦਾ ਨਾਮ ਹੈ ਲੈਫ. ਜਨ. ਕੇ. ਐਸ. ਬਰਾੜ. ਅਤੇ ਕਿਤਾਬ ਦਾ ਨਾਮ ਹੈ “ਓਪਰੇਸ਼ਨ ਬਲੂ ਸਟਾਰ
ਅਸਲ ਕਹਾਣੀ”। ਇਹ ਕਿਤਾਬ ਕੋਈ 24-25 ਸਾਲ ਪਹਿਲਾਂ ਮੈਂ ਪੜ੍ਹੀ ਸੀ। ਹੁਣ ਫਿਰ ਦੁਬਾਰਾ ਕੱਲ
ਅਤੇ ਅੱਜ ਦੋ ਦਿਨਾ ਵਿੱਚ ਪੂਰੀ ਪੜ੍ਹੀ ਹੈ। ਇਸ ਦੇ ਨਾਮ ਤੇ ਹੀ ਇੱਕ ਹੋਰ ਜਾਹਲੀ ਕਿਤਾਬ ਕਿਸੇ
ਬੇਈਮਾਨ ਜਾਂ ਬੇਈਮਾਨਾ ਨੇ, ਕਪਟੀ, ਕਮੀਨੇ, ਝੂਠੇ ਅਤੇ ਹੋਰ ਵੀ ਘਟੀਆ ਜੋ ਨਾਮ ਤੁਸੀਂ ਦੇਣਾ
ਚਾਹੁੰਦੇ ਹੋ ਦੇ ਸਕਦੇ ਹੋ, ਨੇ ਲਿਖ ਕੇ ਛਪਵਾਈ ਹੈ। ਪਤਾ ਲੱਗਾ ਹੈ ਕਿ ਇਹ ਇੰਡੀਆ ਵਿੱਚ ਤਾਂ ਬੈਨ
ਕੀਤੀ ਹੋਈ ਹੈ ਪਰ ਬਿਦੇਸ਼ਾਂ ਵਿੱਚ ਛਾਪ ਕੇ ਵੰਡੀ ਜਾ ਰਹੀ ਹੈ। ਇਸ ਵਿਚੋਂ ਹਵਾਲੇ ਦੇ ਕੇ ਆਮ ਲੋਕਾਈ
ਨੂੰ ਰੱਜ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ। ਇਸ ਗੁੰਡੇ ਸਾਧ ਦੀ ਵਡਿਆਈ ਕਰਨ ਲਈ ਹੋਰ ਵੀ ਕਈ ਜਾਹਲੀ
ਕਿਤਾਬਾਂ ਛਪਵਾਈਆਂ ਗਈਆਂ ਹਨ। ਜਿਨ੍ਹਾਂ ਵਿਚੋਂ ਇੱਕ ਸੌ ਸਾਖੀ ਵੀ ਹੈ। ਆਪਣੇ ਆਪ ਨੂੰ ਸਿੱਖ
ਅਖਵਾਉਣ ਵਾਲੇ ਲੋਕ ਸਾਰੀ ਦੁਨੀਆ ਵਿੱਚ ਜੋ ਕੁੱਝ ਧਰਮ ਦੇ ਨਾਮ ਤੇ ਕਰ ਰਹੇ ਹਨ ਉਸ ਸਾਰੇ ਕੁੱਝ ਨੂੰ
ਦੇਖ ਕੇ ਲਗਦਾ ਹੈ ਕਿ ਸ਼ਾਇਦ 99% ਸਿੱਖ ਝੂਠੇ ਅਤੇ ਕਪਟੀ ਹੋਣ ਖਾਸ ਕਰਕੇ ਕਿਰਪਾਨ ਧਾਰੀ। ਉਂਜ ਤਾਂ
ਕਿਸੇ ਵੀ ਸ਼ੋਸ਼ਲ ਮੀਡੀਏ ਤੇ ਮੇਰਾ ਕੋਈ ਵੀ ਅਕਾਉਂਟ ਨਹੀਂ ਹੈ ਪਰ ਫਿਰ ਵੀ ਥੋੜਾ ਬਹੁਤ ਕੁੱਝ ਥਾਵਾਂ
ਤੇ ਦੇਖ ਹੋ ਜਾਂਦਾ ਹੈ। ਮੇਰੀ ਨਜ਼ਰ ਵਿੱਚ ਦੋ ਕੁ ਬੰਦੇ ਪੂਰਾ ਸੱਚ ਬੋਲਦੇ ਲਗਦੇ ਹਨ, ਇਹ ਕਿੱਥੋਂ
ਦੇ ਰਹਿਣ ਵਾਲੇ ਹਨ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਹਨ ਅਮਰਜੀਤ ਸਿੰਘ ਗ੍ਰੇਵਾਲ ਅਤੇ
ਯਾਦਵਿੰਦਰ ਸਿੰਘ। ਹੋਰ ਵੀ ਕਈ ਹੋ ਸਕਦੇ ਹਨ ਜਿਹਨਾ ਬਾਰੇ ਮੈਨੂੰ ਜਾਣਕਾਰੀ ਨਾ ਹੋਵੇ।
ਲੈਫ. ਜਨ. ਕੇ. ਐਸ. ਬਰਾੜ. ਦੀ ਜਿਸ ਕਿਤਾਬ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਿੱਚ ਕੋਈ ਵੀ ਐਸੀ
ਗੱਲ ਨਹੀਂ ਲਿਖੀ ਜਿਸ ਤੋਂ ਇਹ ਸਿੱਧ ਹੋਵੇ ਕਿ ਉਸ ਨੇ ਇਸ ਸਾਧ ਦੀ ਰੱਜ ਕੇ ਵਡਿਆਈ ਕੀਤੀ ਹੋਵੇ। ਉਸ
ਨੇ ਤਾਂ ਸਗੋਂ ਇਹ ਲਿਖਿਆ ਹੈ ਕਿ ਸਾਡੀ ਫੌਜ ਨੇ ਉਥੇ ਪਈ ਗੰਦਗੀ ਨੂੰ ਸਾਫ ਕੀਤਾ ਹੈ। ਹਾਂ, ਇਤਨਾ
ਜਰੂਰ ਲਿਖਿਆ ਹੈ ਕਿ ਉਹ ਬਹਾਦਰੀ ਨਾਲ ਲੜੇ। ਪਰ ਉਸ ਨੇ ਆਪਣੀ ਫੌਜ ਦੀ ਵੱਧ ਤੋਂ ਵੱਧ ਵਡਿਆਈ ਕੀਤੀ
ਹੈ ਕਿ ਕਿਵੇਂ ਫੌਜੀਆਂ ਨੇ ਜਾਨੀ ਨੁਕਸਾਨ ਕਰਵਾ ਕੇ ਵੀ ਕੋਈ ਵੀ ਗੋਲੀ ਦਰਬਾਰ ਸਾਹਿਬ ਵੱਲ ਨਹੀਂ
ਚਲਾਈ। ਉਸ ਕਿਤਾਬ ਵਿਚੋਂ ਮੈਂ ਕੁੱਝ ਪੰਨੇ ਸਕੈਨ ਕਰਕੇ ਪਾ ਰਿਹਾ ਹਾਂ। ਪਹਿਲਾਂ ਕਿਤਾਬ ਦਾ ਅਖੀਰਲਾ
ਪੰਨਾ ਹੈ ਫਿਰ ਕੁੱਝ ਹੋਰ ਹਨ। ਇੱਥੇ ਮੇਰਾ ਮਕਸਦ ਕੋਈ ਉਸ ਦੀ ਕਿਤਾਬ ਨੂੰ ਸਹੀ ਠਹਿਰਾਉਣਾ ਨਹੀਂ ਹੈ
ਬਲਕਿ ਉਸ ਝੂਠ ਨੂੰ ਨੰਗਾ ਕਰਨਾ ਹੈ ਜੋ ਕਿ ਕਪਟੀ ਅਤੇ ਬੇਈਮਾਨ ਸਿੱਖਾਂ ਵਲੋਂ ਜਾਹਲੀ ਕਿਤਾਬਾਂ ਛਾਪ
ਕੇ ਪ੍ਰਚਾਰਿਆ ਜਾ ਰਿਹਾ ਹੈ।
ਮੱਖਣ ਸਿੰਘ ਪੁਰੇਵਾਲ,
ਮਈ 03, 2018.