.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਵੀਰ ਭੁਪਿੰਦਰ ਸਿੰਘ

ਬਾਈਵਾਂ ਸਲੋਕ

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥22॥

ਇਸ ਸਲੋਕ ਵਿਚ ਗੁਰੂ ਸਾਹਿਬ ਕਹਿ ਰਹੇ ਹਨ ਕਿ ਸਤਿਗੁਰ ਦੀ ਮਤ ਲੈ ਕੇ ਵਿਕਾਰਾਂ ਤੋਂ ਮੁਕਤ ਹੋ ਸਕਦੇ ਹਾਂ ਅਤੇ ਦਿਆ, ਧਰਮ, ਸੰਤੋਖ, ਸ਼ੀਤਲਤਾ, ਮਿਠਾਸ, ਪਿਆਰ, ਹਮਦਰਦੀ ਆਦਿ ਚੰਗੇ-ਚੰਗੇ ਬੇਅੰਤ ਗੁਣ (ਪੰਚ ਤਤ) ਨਾਲ ਮਨ ਦਾ ਨਵਾਂ ਸਰੀਰ ਤਿਆਰ ਹੋ ਜਾਂਦਾ ਹੈ ਜਿਹੜਾ ਬਾਹਰਲੇ ਇੰਦ੍ਰੇ ਗਿਆਨ-ਇੰਦ੍ਰਿਆਂ ਨੂੰ ਵੀ ਕਾਬੂ ਰੱਖਦਾ ਹੈ।
ਹੁਣ ‘ਅਉਰਨ ਲੇਤ ਉਧਾਰ’ ਦਾ ਅਰਥ ਹੋ ਗਿਆ ਕਿ ਆਪਣੇ ਬਾਕੀ ਦੇ ਅੰਗਾਂ ਦਾ ਉਧਾਰ ਕਰ ਲੈਂਦਾ ਹੈ। ਇਹ ਰੱਬੀ ਇਕਮਿਕਤਾ ਹੈ। ਉਸ ਮਨੁੱਖ ਦੀ ਆਤਮਾ, ਸੁਰਤ, ਮਤ, ਮਨ, ਬੁਧਿ ਨਾਲ ਇਕਮਿਕ ਹੈ। ਜਿਹੜਾ ਇੱਕਮਿਕ ਨਹੀਂ ਹੈ ਉਹ ਤੁਹਾਨੂੰ ਦਿਸੇਗਾ ਕਿ ਉਹ ਕ੍ਰੋਧ ਵਿਚ ਖਚਿੱਤ ਹੈ, ਚਿੜਿਆ ਹੋਇਆ, ਲੜਿਆ ਹੋਇਆ, ਖੁੰਦਕ ਖਾਂਦਾ ਹੋਇਆ, ਧਰਮ ਦੇ ਠੇਕੇਦਾਰ ਬਣਕੇ ਦੂਜਿਆਂ ਨੂੰ ਫਤਵੇ ਦੇਂਦਾ ਹੋਇਆ। ਥਾਂ-ਥਾਂ ਤੇ ਲੋਕਾਂ ਨਾਲ ਲੜਦਾ ਹੋਇਆ। ਆਪਣਾ ਆਪ ਕਾਬੂ ਨਹੀਂ ਹੈ ਆਪਣੇ ਆਪਨੂੰ ਪਿਆਰ ਨਹੀਂ ਕਰਦਾ ਹੈ।




.