. |
|
ਝਿਮ-ਝਿਮ ਵਰਸਦੀ ‘ਰੱਬੀ-ਕਿਰਪਾ’ ਦੀ ਧਾਰਾ
** ਕਿਰਪਾ: (ਦਯਾ,
ਮੇਹਰਬਾਨੀ, ਨਦਰ, ਬਖ਼ਸਿਸ਼, ਰਹਮ, ਹਮਦਰਦੀ।)
*** ਅੱਜ ਦੁਨੀਆਂ ਭਰ ਦੇ ਹਰ ਧਰਮ/ਮਜ਼ਹਬ/ਫਿਰਕੇ ਦੇ ਧਾਰਮਿੱਕ ਸਥਾਨਾਂ ਉੱਪਰ
ਬੇ-ਹਿਸਾਬੀ ਭੀੜ ਆਮ ਹੀ ਵਿਖਾਈ ਦਿੰਦੀ ਹੈ।
. . ਇਹਨਾਂ ਭੀੜਾਂ ਦਾ ਇਥੇ ਆਉਣ ਦਾ ਇੱਕ ਹੀ ਮਕਸਦ ਹੁੰਦਾ ਹੈ, ‘ਰੱਬ’ ਦੀ
(ਕਿਰਪਾ,
ਦਯਾ, ਮੇਹਰਬਾਨੀ, ਨਦਰ, ਬਖ਼ਸਿਸ਼, ਰਹਮ,
ਹਮਦਰਦੀ) ਦੀ ਪ੍ਰਾਪਤੀ ਕਰਨੀ।
. . ਇਹ ਸਾਰੇ ਲੋਕ/ਭੀੜ ਆਪਣੇ ਸੁਆਰਥ, ਮਤਲਭ, ਲਾਲਚ, ਲੋੜਾਂ ਪੂਰੀਆਂ
ਕਰਨ/ਕਰਾਉਣ ਲਈ, ਇਹਨਾਂ ਧਾਰਮਿੱਕ ਸਥਾਨਾਂ ਉਪਰ ਭੀੜਾਂ ਕਰਦੇ ਹਨ। ਚੌਕੀਆਂ ਭਰਦੇ ਹਨ। ਹਾਜ਼ਰੀਆਂ
ਲਵਾਉਂਦੇ ਹਨ।
. . ਧਾਰਮਿੱਕ ਸਥਾਂਨਾਂ ਵਿੱਚ ਪੂਜਾਰੀ ਦੇ ਬੈਠਾਏ ‘ਰੱਬ’ ਜੀ ਨੂੰ ਕਿਸੇ ਨਾ
ਕਿਸੇ ਤਰਾਂ ਦਾ ‘ਦਾਨ/ਦੱਛਣਾ/ਰਿਸ਼ਵਤ’ ਦੇ ਕੇ ਆਪਣੇ ਅਨੁਸਾਰੀ ਬਨਾਉਣਾ ਚਹੁੰਦੇ ਹਨ। ਆਪਣੇ ਅਨੁਸਾਰੀ
ਚਲਾਉਂਣਾ ਚਹੁੰਦੇ ਹਨ। ਆਪਣਾ ਮਕਸਦ ਹੱਲ ਕਰਨਾ ਚਹੁੰਦੇ ਹਨ।
. . ਧਾਰਮਿੱਕ ਸਥਾਨਾਂ ਵਿੱਚ ਮਨੁੱਖ ਵਲੋਂ ਲਿਆਂਦੇ ਚੜਾਵਿਆਂ ਦੇ ਢੇਰ ਲੱਗ
ਜਾਂਦੇ ਹਨ।
. . ਚੀਜ਼ਾਂ ਏਧਰ ਉਧਰ ਰੁਲਦੀਆਂ ਰਹਿੰਦੀਆਂ ਹਨ।
(ਗੁਰੁ ਘਰਾਂ ਵਿੱਚ ਰੁਮਾਲਿਆਂ ਦੇ ਬੇਕਦਰੀ ਇਸੇ ਕਰਕੇ ਹੈ)।
. . ਹਰ ਕੋਈ ਆਪਣੀ ਮੰਨਤ/ਮਨਾਉਤ ਦੇ ਅਨੁਸਾਰ ਆਪਣਾ ਚੜ੍ਹਾਵਾ ਲਿਆਉਂਦਾ ਹੈ।
. . {{{ਬਾਹਰ ਜਾਣ ਵਾਲਾ ਜਹਾਜ਼ ਲਿਆਉਂਦਾ
ਹੈ।
(ਕਈ ਗੁਰੁ ਘਰਾਂ ਵਿੱਚ ਜਹਾਜ਼ਾਂ ਦੇ ਢੇਰ ਲੱਗੇ ਵੇਖੇ ਜਾ ਸਕਦੇ ਹਨ।)
. . ਮੁੰਡੇ ਮੰਗਣ ਵਾਲੇ ਖਿਡਾਉਂਣੇ ਚੜ੍ਹਾਈ ਜਾਂਦੇ ਹਨ ।
(ਛੋਟੇ ਛੋਟੇ ਖਿਡਾਉਣੇ ਵੀ ਆਮ ਵੇਖੇ ਜਾ ਸਕਦੇ ਹਨ।)
. . ਕਈਆਂ ਡੇਰਿਆਂ ਵਿੱਚ ਤਾਂ ਲੋਕ ਸ਼ਾਰਾਬ ਦੀਆਂ ਬੋਤਲਾਂ ਹੀ ਚੜ੍ਹਾਈ
ਜਾਂਦੇ ਹਨ।
. . ਗੱਲ ਕੀ ਮਨੁੱਖਾ ਸਮਾਜ ਵਿੱਚ ਪੂਜਾਰੀ ਦੇ ਬਣਾਏ ‘ਰੱਬ’ ਜੀ ਨੂੰ ਰਿਸ਼ਵਤ
ਦੇਣ ਦੇ ਮਨੁੱਖਾਂ ਨੇ ਬਹੁਤ ਸਾਰੇ ਢੰਗ ਤਰੀਕੇ ਬਣਾ ਰੱਖੇ ਹੋਏ ਹਨ।
. . ਹਰ ਕਿਸੇ ਦੀ ਮੰਗ ਵੱਖਰੀ ਹੋਣ ਕਰਕੇ ‘ਰਿਸ਼ਵਤ’ ਵੀ ਵੱਖਰੀ ਕਿਸਮ ਦੀ
ਆਉਂਦੀ ਹੈ।}}}}}}
{{{{{ ‘ਅਕਾਲ-ਪੁਰਖ’ ‘ਰੱਬ’ ਜੀ ਨੂੰ ਤਾਂ ਕਿਸੇ ਵੀ ਤਰਾਂ ਦੇ
ਮਟੀਰੀਅਲ/ਦਾਨ/ਪੁੰਨ ਦੀ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ‘ਰੱਬ’ ਜੀ ਦਾ ਕੋਈ ਸਰੀਰ ਨਹੀਂ। ਉਹ ਤਾਂ
‘ਨਿਰਗੁਨ’ ਸਰੂਪ ਹੈ। ਜਦ ਸਰੀਰ ਹੀ ਨਹੀਂ ਤਾਂ ਉਸਦੀਆਂ ਲੋੜਾਂ ਵੀ ਨਹੀਂ ਹਨ।
. .’ਰੱਬ’ ਨੂੰ ਸਾਡੇ ਵਲੋਂ ਦਿੱਤੇ ‘ਦਾਨ/ਪੁੰਨ’ ਦੀ, ਚੜ੍ਹਾਵੇ ਦੀ, ਖੰਡ,
ਆਟਾ, ਦਾਲਾਂ, ਘਿਉ, ਦੁੱਧ, ਖੀਰ … ਕਿਸੇ ਵੀ ਚੀਜ਼ ਦੀ ਕੋਈ ਲੋੜ ਹੀ ਨਹੀਂ ਹੈ।}}}}
. . ਇਸ ਸਚਾਈ ਨੂੰ ਬਹੁਤੇ ਲੋਕ ਜਾਣਦੇ ਹਨ। ਜਾਣਦੇ ਹੋਏ ਵੀ, ਅਸੀਂ ਲੋਕ
ਭੀੜਾਂ ਇਕੱਠੀਆਂ ਕਰਕੇ ਇਹਨਾਂ ਧਾਰਮਿਕ ਸਥਾਂਨਾਂ ਉਪਰ ਜਾ ਕੇ ਆਪਣੇ ਹੰਕਾਰ, ਹਉਮੈਂ ਦਾ ਵਿਖਾਵਾ
ਕਰਦੇ ਹਾਂ ਕਿ ਮੈਂ ਵੱਧ ਤੋਂ ਵੱਧ ਚੜ੍ਹਾਵਾ ਦੇ ਸਕਦਾ ਹਾਂ।
. .
ਇਹ ਚੜ੍ਹਾਵਾ/ਦਾਨ/ਪੁੰਨ … ‘ਰਿਸ਼ਵਤ’ ਨਹੀਂ ਤਾਂ ਹੋਰ ਕੀ ਹੈ? (ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ,
ਕਿ ਇਹ ਸਾਰੇ ਲੋਕ ਆਪਣੀ ਅੰਨ੍ਹੀ-ਸ਼ਰਧਾ ਕਰਕੇ ਹੀ ਕੁੱਝ ਨਾ ਕੁੱਝ ਇਹਨਾਂ ਧਾਰਮਿੱਕ ਸਥਾਂਨਾਂ ਵਿੱਚ
ਲੈਕੇ ਆਉਂਦੇ ਹਨ। (ਗਿਆਨ ਵਾਲੀ ਸ਼ਰਧਾ) ਅਤੇ (ਅਗਿਆਨਤਾ ਵਾਲੀ ਸ਼ਰਧਾ) ਵਿੱਚ ਫ਼ਰਕ ਹੁੰਦਾ ਹੈ।)
. .’ਰੱਬ’ ਤਾਂ ਕਦੇ ਵੀ ਆਪਣੇ ਲਈ ਕੁੱਛ ਨਹੀਂ ਮੰਗਦਾ।
. . ਹਰ ਅਮੀਰ ਅਤੇ ਗਰੀਬ ਆਪਣੇ ਵਿੱਤ ਦੇ ਅਨੁਸਾਰ ਪੂਜਾਰੀ ਵਾਲੇ ‘ਰੱਬ’
ਨੂੰ ‘ਰਿਸ਼ਵਤ’ ਦਿੰਦਾ ਹੈ।
. . ਹਰ ਆਮ ਅਤੇ ਖ਼ਾਸ ਮਨੁੱਖ ਵਿੱਚ ‘ਅਕਾਲ-ਪੁਰਖੀ-ਰੱਬੀ’ ਕਿਰਪਾ ਲੈਣ ਲਈ
ਹੋੜ ਲੱਗੀ ਹੋਈ ਹੈ।
. . ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ, ਮੁਲਾਂ, ਕਾਜ਼ੀ ਅਤੇ ਹੋਰ ਧਾਰਮਿੱਕ
ਲੋਕਾਂ ਦੀਆਂ ਮਾਨਤਾਵਾਂ ਨੇ ਅਜੇਹਾ ਭਰਮ ਜਾਲ ਫੈਲਾਅ ਰੱਖਿਆ ਹੈ, ਕਿ ‘ਰੱਬ’ ਤਾਂ ਇਹਨਾਂ ਮੰਦਿਰਾਂ,
ਮਸਜਿਦਾਂ, ਗੁਰਦੁਆਰਿਆਂ, ਗਿਰਜੇਘਰਾਂ ਵਿੱਚ ਹੀ ਰਹਿੰਦਾ ਹੈ।
. . ਤਾਂਹੀ ਤਾਂ ਅਗਿਆਨੀ ਲੋਕ (ਪੜ੍ਹੇ-ਲਿਖੇ, ਅਨਪੜ੍ਹ), ਹਜ਼ਾਰਾਂ ਨਹੀਂ
ਲੱਖਾਂ/ਕਰੋੜਾਂ ਦੀ ਗਿਣਤੀ ਵਿੱਚ ਇਹਨਾਂ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜੇਘਰਾਂ ਵਿੱਚ
ਭੀੜਾਂ ਲਾਈ ਰੱਖਦੇ ਹਨ, ‘ਰੱਬ’ ਦੀ ਕਿਰਪਾ ਦੇ ਪਾਤਰ ਬਨਣ ਲਈ। ਸਾਇਦ ਇਥੋਂ ਕਿਰਪਾ ਪਾਤਰ ਬਣ ਕੇ
ਸਾਡੇ ਵਾਰੇ ਨਿਆਰੇ ਹੋ ਜਾਣਗੇ।
*** ‘ਰੱਬੀ-ਕਿਰਪਾ’ ਦੇ ਬਾਰੇ ਪੂਰੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ, ਕਿ
ਲੋਕ ਕਿਉਂ ਇਸ ‘ਕਿਰਪਾ’ ਦੇ ਪਿਛੇ ਐਨੀ ਭੱਜ-ਦੌੜ ਕਰਦੇ ਹਨ।
. . ਕਦੇ ‘ਕਿਰਪਾ’ ਪ੍ਰਾਪਤੀ ਲਈ ਪਹਾੜਾਂ ਤੇ ਜਾਂਦੇ ਹਨ।
. . ਕਦੇ ਕੰਦਰਾਂ ਵਿੱਚ ਲੁਕ ਬੈਠਦੇ ਹਨ।
. . ਕਦੇ ਬੜੀਆਂ ਲੰਬੀਆਂ ਲੰਬੀਆਂ ਯਾਤਰਾਵਾਂ ਕਰਦੇ ਹਨ, ਅਲੱਗ ਅਲੱਗ
ਤੀਰਥਾਂ ਦੀਆਂ।
. . ਕਦੇ ਸਰੋਵਰਾਂ, ਤਾਲਾਵਾਂ, ਦਰਿਆਵਾਂ ਵਿੱਚ ਚੁਬੀਆਂ/ਟੁਬੀਆਂ ਲਉਂਦੇ
ਹਨ।
. . ਕਦੇ ਜਲਧਾਰੇ, ਅੱਗਨੀ ਜੱਗ, ਜਗਰਾਤੇ, ਕੀਰਤਨ ਸਮਾਗਮ, . . ਕੀ ਕੀ
ਕਰਮਕਾਂਡ ਆਡੰਬਰ ਕਰਦੇ ਹਨ, ਲੋਕ।
**** ਇਹ ‘ਕਿਰਪਾ’ ਕੋਈ ਖ਼ਾਸ ਸ਼ਪੈਸਲ ਚੀਜ਼ ਲੱਗਦੀ ਹੈ, ਇਸ ਪਿਛੇ ਜੋ ਲੋਕ
ਐਨੇ ਦੀਵਾਨੇ ਹੋਏ ਫਿਰਦੇ ਹਨ! ! ! ! ! !
*** ਸੱਚ ਇਹ ਹੈ ਕਿ ‘ਰੱਬੀ-ਕਿਰਪਾ’ ਕੋਈ ਕਿਸੇ ਦੇ ਹੱਥ ਵਿੱਚ ਫੜਾਉਣ ਵਾਲੀ
ਸ਼ੈਅ/ਚੀਜ਼/ਵਸਤੂ/ਮਟੀਰੀਅਲ ਨਹੀਂ ਹੈ, ਕਿ ‘ਰੱਬ’ ਕਿਸੇ ਲੋੜਵੰਦ ਨੂੰ ਦੇ ਦੇਵੇਗਾ ।
(ਇਹ ਲੋਕਾਂ ਦਾ/ਮਨੁੱਖਾਂ ਦਾ ਭਰਮ ਭੁਲੇਖਾ ਹੈ, ਅੰਧ-ਵਿਸ਼ਵਾਸ ਹੈ)।
** (ਅਕਾਲ-ਪੁਰਖ ਜੀ ਦੀ ਕਿਰਪਾ, ਦਯਾ, ਮੇਹਰਬਾਨੀ, ਨਦਰ, ਬਖ਼ਸਿਸ਼, ਰਹਮ,
ਹਮਦਰਦੀ) ਪ੍ਰਾਪਤ ਕਰਨੀ ਤਾਂ ‘ਰੱਬ ਜੀ’ ਨਾਲ ਇੱਕ ਭਾਵਨਾਤਮਿੱਕ ਸੰਬੰਧ ਹੈ, ਰਿਸ਼ਤਾ ਹੈ। ਬੰਧਨ ਹੈ।
ਪ੍ਰੇਮ ਹੈ। ਪਿਆਰ ਹੈ। ‘ਰੱਬੀ-ਕਿਰਪਾ’ ਤਾਂ ਹਰ ਜੀਵ-ਜੰਤੂ, ਪਸੂ-ਪ੍ਰਾਣੀ ਉੱਪਰ ਲਗਾਤਾਰ ਬਿਨਾਂ
ਕਹੇ-ਸੁਣੇ, ਲੇਲੜੀਆਂ ਕੱਢਣ ਦੇ, ਹੋ ਹੀ ਰਹੀ ਹੈ। ਇਹ ‘ਕਿਰਪਾ’ ਤਾਂ ਕੁਦਰਤੀ ਵਿਧੀ-ਵਿਧਾਨ ਦਾ
ਹਿੱਸਾ ਹੈ। ਇਸ ਨੂੰ ‘ਹੁਕਮ’ ਵੀ ਕਹਿ ਸਕਦੇ ਹਾਂ।)
{{{{ਭਾਵਨਾਤਮਿੱਕ ਸੰਬੰਧ, ਰਿਸ਼ਤਾ, ਬੰਧਨ, ਪ੍ਰੇਮ, ਪਿਆਰ. .
. .
ਇੱਕ ‘ਸਮਰੱਥ’ ਅਤੇ ‘ਲੋੜਵੰਦ’ ਵਿੱਚ
ਬਣਦਾ ਹੈ।}}}}
. ." ਸਮਰੱਥ"
ਕੇਵਲ ਇੱਕ ਹੀ ਹੈ
‘ਅਕਾਲ-ਪੁਰਖ-ਰੱਬ ਜੀ’।
(ਉਹ ਤਾਂ ਹਰ ਵਕਤ ਕਿਰਪਾ ਕਰੀ ਜਾ ਰਿਹਾ ਹੈ।)
. . ਦੁਨੀਆਵੀ ਲੋੜਾਂ
ਪੂਰੀਆਂ ਕਰਨ ਵਾਲਾ ਕੋਈ ਸੰਸਾਰੀ ਵੀ ਹੋ ਸਜਦਾ ਹੈ।
. .’ਲੋੜਵੰਦ’ ਕੇਵਲ ਸੰਸਾਰੀ ਹੀ ਹੋ ਸਕਦਾ ਹੈ,
. .
ਅਕਾਲ-ਪੁਰਖ ਦੀ ਕੋਈ ਲੋੜ ਹੀ ਨਹੀਂ
ਹੈ।
. . ਉਹ ਤਾਂ ਸਮਰੱਥ ਹੈ।
## ਗੁਰਬਾਣੀ ਫ਼ੁਰਮਾਨ:-
*** ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ॥
*** ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥ ਮ5॥ 547॥
*** ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ॥ ਮ5॥ 49॥
*** ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ॥ ਮ5॥ 49॥
*** ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ॥ ਮ5 52॥
*** ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ॥ ਮ5॥ 52॥
*** ਵਡ ਸਮਰਥੁ ਸਦਾ ਦਾਤਾਰਾ॥ ਮ5॥ 98॥
*** ਪ੍ਰਭੁ ਸਮਰਥੁ ਵਡ ਊਚ ਅਪਾਰਾ॥ ਮ5॥ 107॥
*** ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ॥ ਮ5॥ 148॥
*** ਤੂੰ ਸਮਰਥੁ ਤੂੰ ਹੈ ਮੇਰਾ ਸੁਆਮੀ॥ ਮ5॥ 193॥
*** ਸੋ ਸਮਰਥੁ ਸਿਮਰਿ ਸਾਸਿ ਗਿਰਾਸਿ॥ ਮ5॥ 197॥
*** ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ॥ ਮ5॥ 249॥
*** ਸਰਣਿ ਜੋਗੁ ਸਮਰਥੁ ਮਜਨੁ ਸਰਬ ਦੋਖ ਬਿਦਾਰੋ॥ ਮ5॥ 249॥
*** ਕਰਨ ਕਾਰਨ ਸੋ ਪ੍ਰਭੁ ਸਮਰਥੁ॥ ਮ5॥ 228॥
*** ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ॥ ਮ4॥ 301॥
##
"ਸਮਰੱਥ" ਅਕਾਲ-ਪੁਰਖ, ‘ਰੱਬ’ ਨਾਲ ਇਹ
ਭਾਵਨਾਤਮਿੱਕ/ਅਧਿਆਤਿਮਿੱਕ … ਸੰਬੰਧ/ਰਿਸ਼ਤਾ/ਬੰਧਨ/ ਗੰਠਜੋੜ ਤਾਂ ‘ਮਨ’ ਕਰਕੇ ਹੀ ਜੋੜਿਆ ਜਾ
ਸਕਦਾ ਹੈ।
. . ਹੁਣ ਇਸ ਤਰਾਂ ਦਾ ਭਾਵਨਾਤਮਿੱਕ/ਅਧਿਆਤਿਮਿੱਕ. .
ਸੰਬੰਧ/ਰਿਸ਼ਤਾ/ਬੰਧਨ/ਗੰਠਜੋੜ ਬਨਾਉਣ ਲਈ ਆਪਣੇ ‘ਮਨ’ ਵਿੱਚ ਨਿਮਰਤਾ/ਸਹਿਜਤਾ ਵਾਲੇ ਹਾਵ-ਭਾਵ
ਚਾਹੀਦੇ ਹਨ। ਸੰਬੰਧ/ਰਿਸ਼ਤਾ/ਬੰਧਨ/ਗੰਠਜੋੜ ਬਨਾਉਣ ਲਈ ਉਸ ਵਰਗਾ ਸੁਭਾਉ ਵੀ ਬਨਾਉਣਾ
ਪਵੇਗਾ/ਹੋਵੇਗਾ।
. . ਭਾਵ ਸਾਡੇ ਸੁਭਾਉ ਵਿੱਚ ਨੀਵਾਂਪਣ/ਨਿਮਰਤਾ/ਨਰਮੀ ਹੋਵੇ।
. . ਸਾਡੇ ਵਿੱਚ ‘ਰੱਬੀ’ ਗੁਣ ਮੌਜੂਦ ਹੋਣ ।
(ਰੱਬੀ ਗੁਣ: ਸੱਚ, ਪਿਆਰ, ਮੁਹੱਬਤ, ਸ਼ਾਂਤੀ, ਸਬਰ, ਸੰਤੋਖ, ਹਲੀਮੀ, ਨਿਮਰਤਾ, ਸਹਿਜਤਾ, ਕੋਮਲਤਾ,
ਦਇਆਲਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ਹੋਰ ਅਨੇਕਾਂ ਰੱਬੀ ਗੁਣ ਹਨ, ਜੋ
ਸਾਰੇ ਮਨੁੱਖਾ ਅੰਦਰ ਹੋਣੇ ਚਾਹੀਦੇ ਹਨ।
(ਤੇਰੇ ਕਵਣੁ ਕਵਣੁ ਗੁਣੁ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥
. . ਇਹਨਾਂ ਗੁਣਾਂ ਦੇ ਅਨੁਸਾਰੀ ਅਸੀਂ ਆਪਣਾ ਜੀਵਨ ਬਸਰ ਕਰਦੇ ਹੋਈਏ।
. . ਸਾਡੇ ਅੰਦਰ ਕਿਸੇ ਤਰਾਂ ਦੀ ਲਾਲਸਾ, ਲਾਲਚ, ਸੁਆਰਥ, ਮਤਲਭ-ਪ੍ਰਸਤੀ,
ਖ਼ੁਦਗਰਜ਼ੀ ਨਾ ਹੋਵੇ।
. . ਤਾਂ ਹੀ ‘ਸਮਰੱਥ’ ਨਾਲ ਸਾਡੀ ਸਾਂਝ, ਭਾਵਨਾਤਮਿੱਕ/ਅਧਿਆਤਿਮਿੱਕ …
ਸੰਬੰਧ/ਰਿਸ਼ਤਾ/ ਬੰਧਨ/ਗੰਠਜੋੜ ਬਣ ਪਾਉਂਦਾ ਹੈ।
. . ਇਸ ਤਰਾਂ ਅਸੀਂ ‘ਕਿਰਪਾ’ ਦੇ ਪਾਤਰ ਬਣ ਜਾਂਦੇ ਹਾਂ।
. .
ਸੋ ‘ਕਿਰਪਾ’ ਕੋਈ ਦੁਨੀਆਵੀ ਲੈਣ-ਦੇਣ ਵਾਲੀ ਪ੍ਰਕਿਰਿਆ ਨਹੀਂ ਹੈ।
. . ਇਹ ਤਾਂ ਸ਼ਰਧਾ/ਪ੍ਰੇਮ/ਪਿਆਰ/ਵਿਸ਼ਵਾਸ/ਅਕੀਦੇ/ਸਿਦਕ ਦੀ ਭਾਵਨਾ ਦੇ
ਨਤੀਜੇ ਹਨ। ਰਜੱਲਟ ਹਨ। ਫਲ ਹਨ।
. . ਕੀ ਇਹ ਕਿਸੇ ਤਰਾਂ ਦੀ ਲੈਣ ਜਾਂ ਦੇਣ ਦੀ ਕੋਈ ਪਰਕਿਰਿਆ ਹੋ ਸਕਦੀ ਹੈ?
?
…
ਨਹੀਂ ਨਾ. . ।
. .
ਹਾਂ! ! ! ਇਹ ਤਾਂ ਆਪਣੇ ਅੰਦਰ ਦੀ ਭਾਵਨਾ ਹੈ।
. . ਕਿ ਤੁਸੀਂ ਆਪਣੇ ਤੋਂ ਕਿਸੇ ਵੱਡੇ ਰੁਤਬੇ ਵਾਲੇ ਮਨੁੱਖ ਤੋਂ,
. . ਆਪਣੇ ਤੋਂ ਕਿਸੇ ਉੱਚੇ ਅਹੁਦੇ ਵਾਲੇ ਮਨੁੱਖ ਤੋਂ,
. . ਆਪਣੇ ਤੋਂ ਸਿਆਣੇ ਮਨੁੱਖ ਤੋਂ, ਉਹਦੀ
(ਕਿਰਪਾ, ਦਯਾ, ਮੇਹਰਬਾਨੀ, ਨਦਰ, ਬਖ਼ਸਿਸ਼, ਰਹਮ, ਹਮਦਰਦੀ),
. . ਲੈਣਾ ਚਹੁੰਦੇ ਹੋ, ਪਾਉਣਾ ਚਹੁੰਦੇ ਹੋ, ਤਾਂ ਨੀਵਾਂ ਤਾਂ ਹੋਣਾ ਪਵੇਗਾ
ਹੀ, ਝੁੱਕਣਾ ਤਾਂ ਪਵੇਗਾ ਹੀ ਤਾਂ ਹੀ ‘ਕਿਰਪਾ-
ਪਾਤਰ’ ਬਣ ਸਕਦੇ ਹੋ। ਹੈ ਨਾ।
*** ਇੱਕ ਸੰਸਾਰੀ ਉਦਾਹਰਨ ਲੈਕੇ ਸਮਝਣ ਦਾ ਯਤਨ ਕਰਦੇ ਹਾਂ।
. . ਇੱਕ ਲੋੜਵੰਦ ਮਨੁੱਖ ਨੂੰ, . . ਕਿਸੇ ਅਮੀਰਜ਼ਾਦੇ ਕੋਲੋਂ ਕੁੱਝ ਮਦਦ
ਲੈਣ ਦੀ ਲੋੜ ਪੈ ਗਈ।
. . ਇਸ ਲੋੜਵੰਦ ਮਨੁੱਖ ਨੂੰ, … ਉਸ ਅਮੀਰਜ਼ਾਦੇ ਕੋਲ ਨੀਵੇਂ ਹੋ ਕੇ/ਝੁੱਕ
ਕੇ, ਭਾਵ ਕੇ ਆਪਣਾ ਸਵੈਮਾਨ ਛੱਡ ਕੇ, ਤਰਸਭਰੀ ਜਿਹੀ ਸੂਰਤ ਬਣਾ ਕੇ ਜਾਣਾ ਹੋਵੇਗਾ,
ਤਾਂ ਜੋ ਅਮੀਰਜ਼ਾਦਾ ਉਸਤੇ ‘ਕਿਰਪਾ’ ਕਰ ਦੇਵੇ, ਰਹਮ ਕਰ ਦੇਵੇ।
ਉਸਦੀ ਮਦਦ ਕਰ ਦੇਵੇ। ਉਸ ਲੋੜਵੰਦ ਉਤੇ ਤਰਸ ਕਰ ਲਵੇ।
. . (( ਇਥੇ
ਅਮੀਰਜ਼ਾਦਾ ‘ਸਮਰੱਥ’ ਹੈ)), ਆਪਣੇ ਰੋਹਬ-ਦਾਬ ਨਾਲ ਆਉਂਦਾ ਹੈ।
. .’ਲੋੜਵੰਦ’ ਆਦਰ ਦੇਣ ਲਈ ਖੜਾ ਹੋ ਜਾਂਦਾ ਹੈ।
. . ਅਮੀਰਜ਼ਾਦਾ ‘ਲੋੜਵੰਦ’ ਦੀ ਲੋੜ ਬਾਰੇ ਪੂਰੀ ਪੁੱਛ-ਪੜਤਾਲ ਕਰਦਾ ਹੈ।
. . ਪੁੱਛ-ਪੜਤਾਲ ਤੋਂ ਬਾਅਦ ਅਮੀਰਜ਼ਾਦਾ ‘ਲੋੜਵੰਦ’ ਉੱਪਰ
ਤਰਸ/ਦਇਆ/ਮੇਹਰਬਾਨੀ/ ਰਹਮ/ਹਮਦਰਦੀ ਕਰਕੇ ਉਸ ਉੱਪਰ ‘ਕਿਰਪਾ’ ਕਰਦਾ ਹੈ। ਉਸਦੀ ਲੋੜ ਪੂਰੀ ਕਰ
ਦਿੰਦਾ ਹੈ।
{{{{ਇਸ ਛੋਟੇ ਜਿਹੇ ਹਵਾਲੇ ਵਿੱਚ ‘ਅਮੀਰਜ਼ਾਦੇ’ ਦੇ ਸਾਹਮਣੇ, ‘ਲੋੜਵੰਦ’
ਵਲੋਂ ਨਿਮਰਤਾ ਨਾਲ ਆਪਣੀ ਕਰੁਣਾਮਈ/ਤਰਸਯੋਗ ਹਾਲਤ ਬਿਆਨ ਕਰਨ ਨਾਲ/ਸਾਂਝੀ ਕਰਨ ਨਾਲ, ਉਹਨਾਂ ਦੋਨਾਂ
ਵਿੱਚ ਇੱਕ ਸਾਂਝ/
ਸੰਬੰਧ/ ਰਿਸ਼ਤਾ/ਬੰਧਨ/ਗੰਠਜੋੜ ਬਣ
ਗਿਆ। ਅਮੀਰਜ਼ਾਦੇ ਦੇ ਮਨ ਵਿੱਚ ਲੋੜਵੰਦ ਲਈ ਤਰਸ, ਦਯਾ, ਰਹਮ, ਹਮਦਰਦੀ ਜਾਗ ਪਈ, ਜਿਸ ਕਰਕੇ
ਅਮੀਰਜ਼ਾਦੇ ਨੇ ਲੋੜਵੰਦ ਦੀ ਲੋੜ ਪੂਰੀ ਕਰ ਦਿੱਤੀ, ਭਾਵ ‘ਕਿਰਪਾ’ ਕਰ ਦਿੱਤੀ।
. . ਅਗਰ ਦੋਨਾਂ ਵਿੱਚ (ਅਮੀਰਜ਼ਾਦੇ ਅਤੇ ਲੋੜਵੰਦ ਵਿਚ) ਇਹ ਸਾਂਝ/
ਸੰਬੰਧ/ਰਿਸ਼ਤਾ/ਬੰਧਨ/ਗੰਠਜੋੜ
ਨਾ ਬਣਦਾ ਤਾਂ ਲੋੜਵੰਦ ਦੀ ਲੋੜ ਕਦੇ ਵੀ ਪੂਰੀ ਨਹੀਂ ਹੋਣੀ ਸੀ।
. .’ਲੋੜਵੰਦ’ ਕਿਰਪਾ ਦਾ ਪਾਤਾਰ ਨਹੀਂ ਸੀ ਬਣ ਸਕਦਾ।}}}}
***** ਇਹ ਤਾਂ ਸੀ ਸੰਸਾਰੀ/ਦੁਨੀਆਵੀ ‘ਕਿਰਪਾ’ ਦਾ ਨਮੂਨਾ/ਡਰਾਮਾ। ਜੋ
ਮਨੁੱਖਾ ਨੂੰ ਕਿਸੇ ਦੀ/ਕਿਸੇ ਤੋਂ ‘ਕਿਰਪਾ’ ਪ੍ਰਾਪਤੀ ਲਈ ਖੇਡਣਾ ਪੈਂਦਾ ਹੈ/ਕਰਨਾ ਪੈਂਦਾ ਹੈ।
. . ਪਰ
. . ਅਕਾਲ-ਪੁਰਖੀ, ‘ਰੱਬੀ’, ਵਾਹਿਗੁਰੂ, ਅੱਲਾ, ਖ਼ੁਦਾ, ਜੀ ਦੀ ‘ਕਿਰਪਾ’
ਦੇ ਪਾਤਰ ਬਨਣ ਲਈ ਇਹਨਾਂ ਡਰਾਮਿਆਂ ਦਾ ਸਹਾਰਾ ਨਹੀਂ ਲਿਆ ਜਾ ਸਕਦਾ। ਇਥੇ ਡਰਾਮਿਆ ਦੀ ਬੁੱਕਤ ਨਹੀਂ
ਹੈ।
. . ਕੋਈ ‘ਰੱਬ ਜੀ’ ਨੂੰ ਮੰਨੇ, ਚਾਹੇ ਨਾ ਮੰਨੇ, ‘ਰੱਬ ਜੀ’ ਤਾਂ ਸਾਰਿਆਂ
ਉੱਪਰ ਬਰੋਬਰ ‘ਕਿਰਪਾ’ ਕਰ ਰਹੇ ਹਨ।
. . ਅੱਜ ਦਾ ਮਨੁੱਖਾ-ਸਮਾਜ ਤਾਂ ਪਤਾ ਨਹੀਂ ਕੀ ਕੀ ਕਰ ਰਿਹਾ ਹੈ, ‘ਕਿਰਪਾ’
ਨੂੰ ਪਉਣ ਲਈ।
. . ਕੀ ਕੀ ਪਾਪੜ ਵੇਲ ਰਿਹਾ ਹੈ।
. . ਅੱਜ ਦੇ ਮਨੁੱਖਾਂ ਵੱਲ ਵੇਖ ਕੇ ਮਨ ਵਿੱਚ ਬਹੁਤ ਸਵਾਲ ਪੈਦਾ ਹੁੰਦੇ ਹਨ
ਕਿ: *** ਅਕਾਲ ਪੁਰਖ ‘ਰੱਬ’ ਜੀ ਦੀ ਕਿਰਪਾ, ਪਿਆਰ, ਬਖ਼ਸਿਸ, ਨਦਰ, ਮੇਹਰਬਾਨੀ …
. .
ਲੈਣ ਲਈ, ਪਾਉਣ ਲਈ, ਕਿਰਪਾ ਪਾਤਰ ਬਨਣ ਲਈ:-
** ਕੀ ਕੋਈ ਖ਼ਾਸ ਤਰਾਂ ਦਾ ਰੰਗ-ਢੰਗ ਅਪਨਾਉਂਣਾ ਪੈਂਦਾ ਹੈ? ?
** ਕੀ ਕਿਸੇ ਖ਼ਾਸ ਤਰਾਂ ਦੀਆਂ ਅਰਜ਼ੋਈਆਂ, ਬੇਨਤੀਆਂ, ਜੋਦੜੀਆਂ ਕਰਨੀਆਂ
ਪੈਂਦੀਆਂ ਹਨ?
** ਕੀ ਕਿਸੇ ਖ਼ਾਸ ਤਰਾਂ ਦੀ ਪੂਜਾ ਅਰਚਨਾ ਕਰਨੀ ਪੈਂਦੀ ਹੈ? ?
** ਕੀ ਕਿਸੇ ਖ਼ਾਸ ਜਗਹ ਤੇ ਬੈਠ ਕੇ ‘ਰੱਬ’ ਦੀ ਅਰਾਧਨਾ ਕਰਨੀ ਪੈਂਦੀ ਹੈ? ?
** ਕੀ ਕਿਸੇ ਖ਼ਾਸ ਤਰਾਂ ਦੇ ਡੇਰੇਦਾਰ ਸਾਧ ਬਾਬੇ ਕੋਲੋਂ ਸਫਾਰਸ਼ ਦੀ ਲੋੜ
ਹੈ? ?
** ਕੀ ਕੋਈ ਖ਼ਾਸ ਤਰਾਂ ਦੇ ਕੱਪੜੇ ਲੀੜੇ ਪਾਕੇ ‘ਰੱਬ’ ਨੂੰ ਰਿਝਾਉਣ ਦੀ ਲੋੜ
ਹੈ? ?
** ਕੀ ਕਿਰਪਾ ਲਈ ਆਪਣੇ ਖਾਣ-ਪੀਣ ਵਿੱਚ ਕਿਸੇ ਬਦਲਾਅ ਦੀ ਲੋੜ ਹੈ? ?
** ਕੀ ਰਾਤਾਂ ਨੂੰ ਜਗਰਾਤੇ ਕਰ ਕੇ ‘ਰੱਬ’ ਦੀ ਕਿਰਪਾ ਲਈ ਜਾ ਸਕਦੀ ਹੈ? ?
** ਕੀ ਢਿੱਡੋਂ ਭੁੱਖੇ ਰਹਿ ਕੇ ‘ਰੱਬ’ ਦੀ ਕਿਰਪਾ ਲਈ ਜਾ ਸਕਦੀ ਹੈ? ?
** ਕੀ ਜੰਗਲਾਂ ਬੇਲਿਆਂ ਕੰਧਰਾਂ ਵਿੱਚ ਜਾ ਕੇ ਰਹਿਣ ਨਾਲ ‘ਰੱਬੀ’ ਕਿਰਪਾ
ਲਈ ਜਾ ਸਕਦੀ ਹੈ?
** ਕੀ ਬਰਫ਼ੀਲੇ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ‘ਰੱਬ’ ਦੀ ਕਿਰਪਾ ਲਈ ਜਾ
ਸਕਦੀ ਹੈ? ?
** ਕੀ ਭੋਰਿਆਂ ਵਿੱਚ ਇਕਾਂਤ ਬੈਠ ਕੇ ‘ਰੱਬ’ ਦੀ ਕਿਰਪਾ ਲਈ ਜਾ ਸਕਦੀ ਹੈ?
?
** ਕੀ ਵਿਆਹ ਨਾ ਕਰਵਾਕੇ (ਬਿਹੰਗਮ) ਰਹਿ ਕੇ ‘ਰੱਬ’ ਦੀ ਕਿਰਪਾ ਪਾਈ ਜਾ
ਸਕਦੀ ਹੈ? ?
** ਕੀ ਵਿਆਹ ਕਰਵਾਕੇ ‘ਰੱਬ’ ਦੀ ਕਿਰਪਾ ਲਈ ਜਾ ਸਕਦੀ ਹੈ? ?
** ਕੀ ਜਿਆਦਾ ‘ਗਰੰਥਾਂ-ਵੇਦਾਂ’ ਦਾ ਗਿਆਨ ਲੈਕੇ ‘ਰੱਬ’ ਦੀ ਕਿਰਪਾ ਲਈ ਜਾ
ਸਕਦੀ ਹੈ? ?
** ਕੀ ਸਰੋਵਰਾਂ, ਤਲਾਵਾਂ ਤੇ ਇਸ਼ਨਾਨ ਕਰਕੇ ‘ਰੱਬ’ ਦੇ ਕਿਰਪਾ-ਪਾਤਰ ਬਣ
ਸਕਦੇ ਹਾਂ? ?
** ਕੀ ਮਹਾਨ ਧਾਰਮਿੱਕ ਮੁੱਖ ਸਥਾਨਾਂ ਦੀਆਂ ਤੀਰਥ ਯਾਤਰਾਵਾਂ ਕਰਕੇ ‘ਰੱਬ’
ਦੀ
ਕਿਰਪਾ-ਦ੍ਰਿਸ਼ਟੀ ਦੇ ਪਾਤਰ ਬਣ ਸਕਦੇ ਹਾਂ? ?
** ਕੀ ਲਗਾਤਾਰ ਇੱਕ-ਰੱਟ ਉੱਚੀ-ਉੱਚੀ ਬੋਲ ਕੇ ਰਾਮ-ਰਾਮ,
ਵਾਹਿਗੁਰੂ-ਵਾਹਿਗੁਰੂ ਕਰਨ ਨਾਲ
‘ਰੱਬੀ’ ਕਿਰਪਾ ਦੇ ਪਾਤਰ ਬਣ ਸਕਦੇ ਹਾਂ? ?
** ਕੀ ਕਿਸੇ ਤਰਾਂ ਦੇ ਮੰਤਰਾਂ ਉਚਾਰਨ ਨਾਲ ‘ਰੱਬ’ ਦੇ ਕਿਰਪਾ-ਪਾਤਰ ਬਣ
ਸਕਦੇ ਹਾਂ? ?
** ਕੀ ਲਗਾਤਾਰ ਕੀਰਤਨ-ਸਮਾਗਮ ਕਰਾਉਣ ਨਾਲ ‘ਰੱਬ’ ਮੇਹਰਬਾਨ ਹੋ ਜਾਂਦਾ ਹੈ?
?
** ਕੀ ਮੋਨ-ਵਰਤ ਧਾਰ ਕੇ ‘ਰੱਬ’ ਦੇ ਕਿਰਪਾ-ਪਾਤਰ ਬਣ ਸਕਦੇ ਹਾਂ? ?
** ਕੀ ਪਾਣੀ ਵਿੱਚ ਬੈਠ, ਜਲਧਾਰੇ ਕਰਨ ਨਾਲ ‘ਰੱਬ’ ਦੇ ਕਿਰਪਾ-ਪਾਤਰ ਬਣ
ਸਕਦੇ ਹਾਂ? ?
** ਕੀ ਅੱਗ ਦੇ ਅੰਗਾਰਿਆਂ/ਕੋਇਲਿਆਂ ਉੱਪਰ ਚੱਲ ਕੇ ‘ਰੱਬ’ ਦੀ ਬਖ਼ਸਿਸ ਲਈ
ਜਾ ਸਕਦੀ ਹੈ?
** ਕੀ ਗ੍ਰਹਿਸਤੀ ਜੀਵਨ ਛੱਡ, ਜੋਗ ਧਾਰਨ ਕਰਨ ਨਾਲ ‘ਰੱਬ’ ਦੇ ਕਿਰਪਾ-ਪਾਤਰ
ਬਣ ਸਕਦੇ
ਹਾਂ? ?
** ਕੀ ‘ਰੱਬ’ ਦੀਆ ਮਨੋਕਲਪਿੱਤ ਨਕਲੀ ਬਨਾਉਟੀ ਮੂਰਤੀਆਂ ਬਣਾ ਕੇ, ਪੂਜ ਕੇ,
ਆਰਾਧਕੇ
‘ਰੱਬ’ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ? ?
** ਕੀ ਧੂਫ਼ਾਂ, ਜੋਤਾਂ, ਨਾਰੀਅਲ, ਕੁੰਬ ਆਦਿਕ ਨਾਲ ‘ਰੱਬ’ ਦੇ ਕਿਰਪਾ-ਪਾਤਰ
ਬਣ ਸਕਦੇ ਹਾਂ?
** ਕੀ ‘ਰੱਬ’ ਦੀ ਸਾਜੀ ਕੁੱਦਰਤ ਦੇ ਉੱਲਟ ਜਾ ਕੇ ‘ਰੱਬ’ ਦੇ ਕਿਰਪਾ-ਪਾਤਰ
ਬਣ ਸਕਦੇ ਹਾਂ? ?
** ਕੀ ‘ਰੱਬ’ ਦੇ ਬਣਾਏ ਜੀਵ-ਜੰਤੂਆਂ, ਪਸੂਆਂ-ਪੰਛੀਆਂ, ਜਾਨਵਰਾਂ-ਮਨੁੱਖਾਂ
ਨਾਲ ਘਿਰਨਾ,
ਨਫ਼ਰਤ ਕਰਕੇ ‘ਰੱਬੀ’ ਕਿਰਪਾ ਦੇ ਪਾਤਰ ਬਣਿਆ ਜਾ ਸਕਦਾ ਹੈ? ?
** ਕੀ ਗੁਰਦੁਆਰਿਆਂ, ਮੰਦਿਰਾਂ, ਮਸਜਦਾਂ, ਚਰਚਾਂ ਵਿੱਚ ਸੋਨਾ ਲਾਉਣ ਨਾਲ
‘ਰੱਬੀ’ ਬਖ਼ਸ਼ਿਸ
ਲਈ ਜਾ ਸਕਦੀ ਹੈ? ?
** ਕੀ ਚੁਪਹਿਰੇ, ਦੁਪਹਿਰੇ, ਅਠਿਹਰੇ, ਰੈਣ-ਸਬਾਈਆਂ, ਸਹਜਪਾਠ, ਅਖੰਡਪਾਠ,
ਇਕੋਤਰੀਆਂ,
ਸੰਪਟਪਾਠ, ਮਹਾਂ ਸੰਪਟਪਾਠ, ਸੁਪਰ-ਮਹਾਂ-ਸੰਪਟਪਾਠਾਂ ਨਾਲ ‘ਰੱਬੀ ‘ਕਿਰਪਾ’
ਮਿਲ ਜਾਊ?
*** ਉਪਰਲੇ ਸਾਰਿਆਂ ਸਵਾਲਾਂ ਦੇ ਜਵਾਬ ਹਨ; -
ਨਹੀਂ! ਬਿੱਲਕੁਲ ਵੀ
ਨਹੀਂ।
. .
ਇਹਨਾਂ ਕਰਮਕਾਂਡਾਂ, ਆਡੰਬਰਾਂ, ਵਿਖਾਵਿਆਂ ਦੇ ਕਰਨ ਨਾਲ ਅਕਾਲ-ਪੁਰਖੀ ‘ਕਿਰਪਾ’ ਦੇ ਪਾਤਰ ਨਹੀਂ
ਬਣੀਦਾ, ਨਹੀਂ ਬਣ ਸਕੀਦਾ।
*** ਜੇਕਰ ਉੱਪਰ ਦਿੱਤੇ ਸਾਰੇ ਕਰਮਾਂ/ਕਰਮਕਾਂਡਾਂ ਦੇ ਕਰਨ ਨਾਲ ਅਕਾਲ-ਪੁਰਖ
ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੀਦਾ।
. . ਤਾਂ ਫਿਰ. .
. . ਕਿਸ ਤਰਾਂ ‘ਰੱਬੀ-ਕਿਰਪਾ’ ਦੇ ਪਾਤਰ ਬਣ ਸਕੀਦਾ ਹੈ।
**** ਦਰਅਸਲ! ! ਸੱਚਾਈ ਤਾਂ ਇਹ ਹੈ ਕਿ ਆਪਾਂ ਸਾਰੇ ਹੀ ਜੀਵ ‘ਰੱਬੀ’
ਕਿਰਪਾ ਦੇ ਪਾਤਰ ਤਾਂ ਹਰ ਵਕਤ ਹੀ ਹਾਂ। ਹਰ ਵਕਤ ਰੱਬੀ ‘ਕਿਰਪਾ’ ਦਾ ਅਨੰਦ ਲੇ ਰਹੇ ਹੁੰਦੇ ਹਾਂ।
. . ਚਾਹੇ ਕੋਈ ਰੱਬ ਜੀ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ।
. .’ਰੱਬ’ ਜੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਭੇਦਭਾਵ ਨਹੀਂ ਕਰਦੇ।
. . ਆਸਤਿਕ/ਨਾਸਤਿੱਕ ਅਸੀਂ ਭਾਵੇਂ ਮੰਨੀ ਜਾਈਏ, ਪਰ ‘ਰੱਬ ਜੀ’ ਲਈ ਤਾਂ
ਸਾਰੇ ਮਨੁੱਖ ਇੱਕ ਬਰੋਬਰ ਹਨ। ਇੱਕ ਸਮਾਨ ਹਨ।
** ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ॥ ਕਬੀਰ ਜੀ॥ 1349॥
. . ਪਰ ਆਪਾਂ ਸਾਰੇ ਮਨੁੱਖ ਸੰਸਾਰੀ/ਦੁਨੀਆਵੀ ਪਦਾਰਥਾਂ ਦੀਆਂ ਲੋੜਾਂ ਵਿੱਚ
ਗੁਆਚੇ ਹੋਏ ਹਾਂ।
. . ਸਾਡੇ ਸਾਰਿਆ ਦੇ ਸਾਹਮਣੇ ਤਾਂ ਸਾਡੇ ‘ਸੁਆਰਥ-ਮਤਲਭ’ ਹੀ ਮੁੱਖ ਹੁੰਦੇ
ਹਨ।
. .’ਰੱਬ’ ਜੀ ਦੀ ਹੋ ਰਹੀ ‘ਕਿਰਪਾ’ ਨੂੰ ਤਾਂ ਅਸੀਂ ਮਹਿਸੂਸ ਹੀ ਨਹੀਂ
ਕਰਦੇ।
. . ਉਸ ਪਾਸੇ ਤਾਂ ਸਾਡਾ ਧਿਆਨ ਹੀ ਨਹੀਂ ਹੁੰਦਾ। ਨਹੀਂ ਜਾਂਦਾ।
. . ਕਿ ਇਹ ‘ਕਿਰਪਾ’ ਕਿਸ ਰੂਪ ਵਿੱਚ ਸਾਡੇ ਤੱਕ ਪਹੁੰਚ ਰਹੀ ਹੈ।
. . ਆਪਾਂ ਮਨੁੱਖ ਸੁੱਤੇ-ਜਾਗਦੇ, ਘਰ-ਅੰਦਰ, ਘਰ ਤੋਂ ਬਾਹਰ, ਹਰ ਜਗਹ
ਸੁੱਤੇ-ਸਿਧ ‘ਰੱਬੀ’ ਕਿਰਪਾ ਦਾ ਅਨੰਦ ਮਾਣ ਰਹੇ ਹੁੰਦੇ ਹਾਂ।
. .’ਕਿਰਪਾ’ ਕਰਕੇ ਹੀ ਆਪਣੇ ਮਨੁੱਖਾ ਜੀਵਨ ਵਿੱਚ ਕਾਰ-ਵਿਹਾਰ ਕਰਨ ਦੇ
ਕਾਬਿਲ ਹੁੰਦੇ ਹਾਂ।
. . ਸਾਡੀ ਸੋਚ ਉਡਾਰੀ ਦੀਆਂ ਉਡਾਣਾਂ,
. . ਸਾਡਾ ਸਾਹ ਚੱਲਣਾ,
. . ਸਾਡਾ ਖਾਣਾ ਪੀਣਾ,
. . ਗੱਲ ਕੀ ਸਾਡੇ ਸਰੀਰ ਦੀ ਹਰ ਕਿਰਿਆ ‘ਰੱਬ ਜੀ’ ਦੀ ‘ਕਿਰਪਾ’ ਕਰਕੇ ਹੀ
ਫਲੀਭੂਤ/ਸਾਰੰਜਾਮ ਹੋ ਰਹੀ ਹੈ।
*** ਗੁਰਬਾਣੀ ਅੰਦਰ ਤਕਰੀਬਨ ਅਨੇਕਾਂ ਵਾਰ (ਕਿਰਪਾ, ਦਯਾ, ਮੇਹਰਬਾਨੀ,
ਨਦਰ, ਬਖ਼ਸਿਸ਼ ਰਹਮ) ਦਾ ਜ਼ਿਕਰ ਆਇਆ ਹੈ।
**
ਹਰਿ ਹਰਿ ਨਾਮੁ ਧਿਆਈਐ ਜਿਸ ਨਉ
ਕਿਰਪਾ
ਕਰੇ ਰਜਾਇ॥ ਮ3॥ 28॥
** ਕਰਿ
ਕਿਰਪਾ
ਕਿਰਪਾਲ ਆਪੇ ਬਖਸਿ ਲੈ॥ ਮ5॥ 961॥
** ਹਮ ਮੂਰਖ ਮੁਗਧ ਸਰਣਾਗਤੀ ਕਰਿ
ਕਿਰਪਾ
ਮੇਲੇ ਹਰਿ ਸੋਇ॥ ਰਹਾਉ॥ ਮ4॥ 39॥
**
ਕਿਰਪਾ ਕਰੇ ਜਿਸੁ ਪਾਰਬ੍ਰਹਮੁ
ਹੋਵੈ ਸਧੂ ਸੰਗੁ॥ ਮ5॥ 71॥
** ਦਯਾਲੰ
ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥
ਮ5॥ 1357॥
** ਮਿਹਰ
ਕਰੇ ਜਿਸੁ ਮਿਹਰਬਾਨੁ ਤਾਂ ਕਾਰਜੁ ਆਵੈ
ਰਾਸਿ॥ ਮ5॥ 44॥
** ਮਿਹਰਵਾਨੁ
ਸਾਹਿਬ ਮਿਹਰਵਾਨੁ॥ ਮ5॥ 724॥
*** ਅਕਾਲ-ਪੁਰਖ, ਅੱਲਾ, ਖ਼ੁਦਾ, ਰੱਬ, ਵਾਹਿਗੁਰੂ ਜੀ ਬਾਰੇ ਤਾਂ ਆਪਾਂ
ਸਾਰੇ ਹੀ ਜਾਣਦੇ ਹਾਂ ਕਿ ਉਹ:
. . ਨਿਰਗੁਨੁ ਆਪਿ ਸਰਗੁਨੁ ਭੀ ੳਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥ ਮ5॥
287॥
. . ਜਹ ਜਹ ਦੇਖਾ ਤਹ ਤਹ ਸੁਆਮੀ॥ ਤੂ ਘਟਿ ਘਟਿ ਰਵਿਆ ਅੰਤਰਜਾਮੀ॥ , 4॥
96॥
. . ਅਕਾਲ-ਪੁਰਖ ਤਾਂ ਸਰਬ-ਵਿਆਪਿੱਕ ਹੈ।
. . ਸਾਰਿਆਂ ਜੀਵਾਂ ਦਾ ਸਿਰਜਨ-ਹਾਰਾ ਹੈ।
** ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ
ਭੰਡਾਰ॥
ਮ5॥ 257॥
. . ਉਸਦੀ ਕਿਰਪਾ ਕਰਕੇ ਹੀ ਇਹ ਸਾਰਾ ਬ੍ਰਹਿਮੰਡ ਅਤੇ ਆਪਣਾ ਇਹ ਸੂਰਜੀ
ਮੰਡਲ
ਆਪਣੀ ਅਰੁੱਕ ਚਾਲ ਚੱਲੀ ਜਾ ਰਿਹਾ ਹੈ।
. . ਅਕਾਲ-ਪੁਰਖ ਦੀ ‘ਕਿਰਪਾ’ ਤਾਂ ਆਪਾਂ ਸਾਰਿਆਂ ਜੀਵਾਂ ਉੱਪਰ ਲਗਾਤਾਰ
ਆਪਣਾ ਅਸਰ ਪਾ ਰਹੀ ਹੈ। ਹੋ ਰਹੀ ਹੈ।
. . ਆਪਾਂ ਸਾਰੇ ਅਕਾਲ-ਪੁਰਖ ਦੀ ‘ਕਿਰਪਾ’ ਦੇ ਤਹਿਤ ਹੀ ਆਪਣਾ ਜੀਵਨ
ਜਿਉਂਣਾ ਕਰ ਰਹੇ ਹਾਂ।
. . ਅਕਾਲ-ਪੁਰਖ ਦਾ ‘ਹੁਕਮ’ ਹੀ ਉਸਦੀ ‘ਕਿਰਪਾ’ ਹੈ।
***** ਆਪਾਂ ਸਾਰਿਆਂ ਨੂੰ ਇਹ ਗਿਆਤ ਹੋਣਾ ਚਾਹੀਦਾ ਹੈ ਕਿ ‘ਕਿਰਪਾ’
ਕੋਈ ਲੈਣ-ਦੇਣ ਦਾ ਵਿਸ਼ਾ-ਵਸਤੂ ਨਹੀਂ ਹੈ।
. . ਅਕਾਲ-ਪੁਰਖੀ ‘ਕਿਰਪਾ’ ਦਾ ਆਨੰਦ ਤਾਂ ਹਰ ਜੀਵ ਲਗਾਤਾਰ ਅੱਠੋ ਪਹਿਰ,
ਹਰ ਘੜੀ ਹਰ ਪਲ ਮਾਣ ਰਿਹਾ ਹੈ।
. . ਇਸ ‘ਕਿਰਪਾ’ ਸਦਕਾ ਹੀ ਤਾਂ ਅਸੀਂ ਹਰ ਰੋਜ਼ ਨਵੇਂ ਦਿਨ ਦਾ ਸੁਆਗਤ ਕਰਦੇ
ਹਾਂ।
. . ਇਸ ‘ਕਿਰਪਾ’ ਸਦਕਾ ਹੀ ਤਾਂ ਆਪਣੇ ਪ੍ਰੀਵਾਰਾਂ ਵਿੱਚ ਵਾਧਾ,
ਸੁਖ-ਸ਼ਾਂਤੀ ਅਤੇ ਖ਼ੁਸ਼ਹਾਲੀ ਬਣੀ ਰਹਿੰਦੀ ਹੈ।
** ਸਾਡੇ ਲਈ ਸੋਚਣ ਦਾ ਵਿਸ਼ਾ ਇਹ ਹੈ ਕਿ ਅਸੀਂ ਕਿਤੇ ਅਕ੍ਰਿਤਘਣ ਤਾਂ ਨਹੀਂ
ਹਾਂ?
. . ਅਕਾਲ-ਪੁਰਖੀ ‘ਕਿਰਪਾ’ ਸਦਕਾ ਮਨੁੱਖਾ ਜੀਵਨ ਦੇ ਆਨੰਦ ਤਾਂ ਮਾਣ ਰਹੇ
ਹਾਂ,
ਕਦੇ ਸ਼ੁਕਰਾਨਾ ਵੀ ਕੀਤਾ ਹੈ ਜਾਂ ਨਹੀਂ?
. . ਕਿਉਂ ਨਹੀਂ ਅਸੀਂ ਜੀਵ ‘ਅਕਾਲ-ਪੁਰਖ’ ਨੂੰ ਆਪਣੇ ਅੰਗ-ਸੰਗ ਮਹਿਸੂਸ
ਕਰਦੇ, ਮੰਨਦੇ? ?
. . ਕਿਉਂ ਅਸੀ ਮੰਦਿਰਾਂ, ਮਸਜਦਾਂ, ਗੁਰਦੁਆਰਿਆਂ, ਗਿਰਜਿਆਂ ਵਿੱਚ ਜਾ ਕੇ
ਉਥੌਂ ‘ਕਿਰਪਾ’ ਪ੍ਰਾਪਤੀ ਦੀਆਂ ਜੋਦੜੀਆਂ, ਬੇਨਤੀਆਂ, ਲੇਲੜੀਆਂ ਕੱਢਦੇ ਹਾਂ,
. . ਜਦ ਕਿ ‘ਅਕਾਲ-ਪੁਰਖ’ ਤਾਂ ਸਾਡੇ ਅੰਦਰ ਹੀ ਬੈਠਾ ਹੈ।
. . ਗੁਰੁ ਮੇਰੇ ਸੰਗਿ ਸਦਾ ਹੈ ਨਾਲੇ॥ ਮ5॥ 394॥
. . ਪਰ ਅਸੀਂ ਅਗਿਆਨੀ ਹੋਣ ਕਰਕੇ ‘ਰੱਬ’ ਨੂੰ ਬਾਹਰ
ਮੰਦਿਰਾਂ, ਮਸਜਦਾਂ, ਗੁਰਦੁਆਰਿਆਂ, ਗਿਰਜਿਆਂ
ਵਿੱਚ ਰਹਿੰਦਾ ਸਮਝ ਲਿਆ ਹੈ।
. . ਇਸੇ ਲਈ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ/ਕਾਜ਼ੀ/ਯੋਗੀ ਦਾ ਧੰਧਾ ਚੱਲ
ਨਿਕਲਿਆ।
. . ਇਹਨਾਂ ਧਾਰਮਿੱਕ ਸਥਾਨਾਂ ਉੱਪਰ ਅਗਿਆਨੀ ਮਨੁੱਖਾਂ ਦਾ ਸੋਸ਼ਣ ਕੀਤਾ
ਜਾਂਦਾ ਹੈ। ਚਾਹੇ ਕਿਸੇ ਧਾਰਮਿੱਕ ਸਥਾਨ ਉੱਪਰ ਚਲੇ ਜਾਉ, ਮੰਦਿਰ, ਮਸਜਦ, ਗੁਰਦੁਆਰਾ ਤੁਹਾਡੇ
ਕੋਲੋਂ ਮਨ ਮਰਜ਼ੀ ਦੇ ਬਹੁਤ ਸਾਰੇ ਪੈਸੇ ਲੈ ਕੇ ਕੁੱਝ ਪ੍ਰਸਾਦਮ ਦਿੱਤਾ ਜਾਂਦਾ ਹੈ। ਚਾਹੇ ਉਹ ਆਟੇ
ਦਾ ਪ੍ਰਸਾਦਮ ਹੋਵੇ ਜਾਂ ਕੋਈ ਫਲ-ਫਰੂਟ ਹੋਵੇ।
. . ਸਿੱਖਾਂ ਦੇ ਧਾਰਮਿੱਕ ਸਥਾਨਾਂ ਉਪਰ ਤਾਂ ਖੰਡ ਦੇ ਪਤਾਸ਼ੇ/ਬਤਾਸ਼ੇ ਦਿੱਤੇ
ਜਾਂਦੇ ਹਨ ਅਤੇ 100 ਰੁਪਏ ਤੋਂ ਵੱਧ ਵਾਲੇ ਨੂੰ ਸਿਰੋਪਾ ਵੀ ਦਿੱਤਾ ਜਾਂਦਾ ਹੈ।
. . ਗੱਲ ਕੀ ਇਹ ਪੂਜਾਰੀ ਦੀ ਲੁੱਟ ਹੈ।
ਕਮਾਈ ਦੇ ਸਾਧਨ ਹਨ।
ਲੋਕ ਸ਼ੱਰੇਆਮ ਬੇਵਕੂਫ ਬਣ ਰਹੇ ਹਨ।
ਲੋਕਾਂ ਨੂੰ ਆਪਣੇ ਲੁੱਟੇ ਜਾਣ ਦਾ ਅਹਿਸਾਸ ਹੀ ਨਹੀਂ ਹੁੰਦਾ।
ਕਈ ਤਾਂ ਚਾਂਈ ਚਾਂਈ, ਖ਼ੁਸ਼ੀ ਖ਼ੁਸ਼ੀ, ਆਪਣੇ ਆਪ ਨੂੰ ਲੁੱਟਾ ਕੇ ਆਪਣੇ
‘ਧੰਨਭਾਗ’ ਸਮਝਦੇ ਹਨ।
ਇਹ ਧਾਰਮਿੱਕ ਸਥਾਨਾਂ ਤੋਂ ‘ਕਿਰਪਾ’ ਵਾਲਾ ਫੰਡਾ ਵੀ ਪੂਜਾਰੀ ਦੀ ਹੀ ਕਾਢ
ਹੈ।
ਸਾਡੇ ਸਿੱਖਾਂ ਦੇ ਆਪਣੇ ਮੁੱਖ ਧਾਰਮਿੱਕ ਸਥਾਨਾਂ ਉੱਪਰ ਅਖੰਡਪਾਠ ਦੇ ਨਾਮ
ਹੇਠ ਪੂਰੀ ਲੁੱਟ ਕੀਤੀ ਜਾ ਰਹੀ ਹੈ।
. . 10-10 ਸਾਲ ਤੱਕ ਦੀਆਂ ਅੱਗਲੇਰੀਆਂ ਅਖੰਡਪਾਠ ਦੀਆਂ ਬੁਕਿੰਗਜ਼ ਹੋ
ਚੁੱਕੀਆਂ ਹਨ।
. . ਦਰਬਾਰ ਸਾਹਿਬ ਕੰਪਲੈਕਸ ਦੇ ਹਰ ਕਮਰੇ ਵਿੱਚ ਅਖੰਡਪਾਠ ਚੱਲ ਰਿਹਾ
ਹੁੰਦਾ ਹੈ।
. . ਕੋਈ ਸੁਨਣ ਵਾਲਾ ਨਹੀਂ ਹੁੰਦਾ।
. . ਇਕੱਲਾ ਪਾਠੀ ਬੈਠਾ ਉਬਾਸੀਆਂ ਲੈ ਰਿਹਾ ਹੁੰਦਾ ਹੈ।
. . ਜਾਂ ਫਿਰ ਵਿਹਲਾ ਬੈਠਾ ਬਾਹਰ ਕਿੰਨ੍ਹੇ ਸ਼ਰਧਾਲ਼ੂ ਲੰਘੇ ਉਹਨਾਂ ਦੀ
ਗਿਣਤੀ ਕਰਦਾ ਹੋਵੇਗਾ।
. . ਕੀ ਅਜੇਹੇ ਅਖੰਡਪਾਠਾਂ ਦਾ ਕੋਈ ਲਾਹਾ ਹੈ ਕਿਸੇ ਪ੍ਰੀਵਾਰ ਨੂੰ …?
ਬਿੱਲਕੁੱਲ ਨਹੀਂ।
. . ਹਾਂ ਫਾਇਦਾ ਹੈ। ਤਾਂ
ਸਿਰਫ਼ … ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ।
. . ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ, ਇਹ ਸ਼੍ਰੋਮਣੀ ਕਮੇਟੀ ਵਾਲੇ।
. . ਕਿੰਨ੍ਹਾ ਤੋਂ
. . ਬੇਵਕੂਫਾਂ ਤੋਂ। ਅਗਿਆਨੀਆਂ ਤੋਂ, ਲਾਈਲੱਗਾਂ ਤੋਂ, ਧਰਮੀ ਅੰਨਿਆਂ
ਤੋਂ।
***** ਸਾਧ ਸੰਗਤ ਜੀ! ! ਜਾਗਣਾ ਕਰੋ ਜੀ।
. .
ਜਰੂਰੀ ਹੈ! ! ‘ਗੁਰਬਾਣੀ ਅਰਥ/ਭਾਵਾਂ ਨੂੰ ਜਾਨਣਾ ਕਰੋ ਜੀ।
. .’ਗੁਰਬਾਣੀ’ ਅਰਥਾਂ ਭਾਵਾਂ ਨੂੰ ਸਮਝਣਾ ਸਾਡੇ ਲਈ ਨਿਹਾਇਤ ਹੀ ਜਰੂਰੀ ਹੈ
ਜੀ।
. .’ਸਬਦ ਗੁਰੁ ਗਰੰਥ ਸਾਹਿਬ ਜੀ’ ਦੀ ਬਾਣੀ ਨੂੰ ਆਪ ਪੜ੍ਹਨਾ ਕਰੋ ਜੀ।
. . ਆਪ ਪੜ੍ਹ ਨਹੀਂ ਸਕਦੇ ਤਾਂ ਸੁਨਣਾ ਕਰੋ ਜੀ।
. . ਪੜ੍ਹਕੇ ਸੁਣਕੇ, ਜਰੂਰ ਹੀ ‘ਗੁਰਬਾਣੀ ਅਰਥਾਂ ਨੂੰ ਜਾਨਣਾ ਕਰੋ ਜੀ।
. . ਕੇਵਲ ਗੁਰਬਾਣੀ ਨੂੰ ਮੱਥੇ ਟੇਕਣ ਨਾਲ ਮਨੁੱਖਾ ਜੀਵਨ ਨਹੀਂ ਸੰਵਰ
ਸਕਦਾ।
. . ਇਸ ‘ਗੁਰਬਾਣੀ ਦਾ ਗਿਆਨ ਵਿਚਾਰ, ਲੈਣਾ ਸਮਝਣਾ ਬਹੁਤ ਹੀ ਜਰੂਰੀ ਹੈ।
** ਵਿਹਲੜ ਡੇਰੇਦਾਰਾਂ, ਸਨਾਤਨੀ-ਟਕਸਾਲੀਆਂ, ਨਿਰਮਲੇ ਸਾਧੜਿਆਂ, ਹੋਰ
ਅਨੇਕਾਂ ਪਾਖੰਡੀਆਂ ਜਿਹਨਾਂ ਨੂੰ ਸਨਾਤਨੀ ਮੱਤ ਦੀ ਲਾਗ ਲੱਗੀ ਹੋਈ ਹੈ, ਇਹਨਾਂ ਸਾਰਿਆਂ ਨੇ ਸਿੱਖ
ਸਮਾਜ ਨੂੰ ਨਾਨਕ ਫੱਲਸ਼ਫੇ ਤੋਂ ਬਹੁਤ ਦੂਰ ਕਰ ਦਿੱਤਾ। ਅੱਜ ਦਾ ਸਿੱਖ ਰਾਹੋਂ ਕੁਰਾਹੇ ਪਿਆ ਹੋਇਆ
ਹੈ।
. . ਵੇਖਣ ਨੂੰ ਤਾਂ ਸਾਡੇ ਗੁਰੁ ਘਰਾਂ ਵਿੱਚ ਬਹੁਤ ਭੀੜ-ਭੜੱਕਾ,
ਚਹਿਲ-ਪਹਿਲ ਵਿਖਾਈ ਦਿੰਦੀ ਹੈ, ਪਰ ਅੰਦਰੋਂ ਸਾਰੇ ਸਨਾਤਨੀ ਮੱਤ ਵਾਲੇ ਹੀ ਹਨ। ਸਾਡੇ ਜਿਆਦਾਤਰ
ਸੇਵਾਦਾਰ ਆਪਣੇ ਪੇਟ ਦੀ ਖਾਤਿਰ ਸ਼੍ਰੋਮਣੀ ਕਮੇਟੀ ਮੁਲਾਜ਼ਿਮ ਬਣੇ ਹੋਏ ਹਨ। ‘ਸਿੱਖੀ’ ਨਾਲ ਇਹਨਾਂ ਦਾ
ਦੂਰ ਦਾ ਵੀ ਵਾਸਤਾ ਨਹੀਂ ਹੈ। ਜੋ ਮੁਲਾਜ਼ਿਮ ‘ਸਿੱਖੀ’ ਦੀ ਗੱਲ ਕਰਦਾ ਹੈ, ਉਸਨੂੰ ਘਰ ਦਾ ਰੱਸਤਾ
ਵਿਖਾ ਦਿੱਤਾ ਜਾਂਦਾ ਹੈ। ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੇ। ਜੋ ਸਨਾਤਨੀ ਮੱਤ ਵਾਲਿਆ ਦਾ ਚਮਚੇ
ਹਨ, ਉਹ ਬੜੀ ਸ਼ਾਨੋਂ ਸ਼ੌਕਤ ਨਾਲ ਸ਼੍ਰੋਮਣੀ ਕਮੇਟੀ ਦੇ ਐਸ਼ੋ-ਆਰਾਮ ਦੇ ਨਜ਼ਾਰੇ ਲੈ ਰਹੇ ਹਨ।
. . ਜਿਆਦਾਤਰ ਸਿੱਖਾਂ ਦੇ ਧਾਰਮਿੱਕ ਸਥਾਂਨਾਂ ਉੱਪਰ ਸਨਾਤਨੀ ਮੱਤ ਦੇ ਰੰਗ
ਵਿੱਚ ਰੰਗੀਆਂ ਹੋਈਆਂ ਸੰਪਰਦਾਈ ਸੰਪਰਦਾਵਾਂ/ਜੱਥੇਬੰਦੀਆਂ ਦਾ ਹੀ ਬੋਲਬਾਲਾ ਹੈ। ਇਹਨਾਂ ਗੁਰੁ ਘਰਾਂ
ਵਿੱਚ ਗੁਰਮੱਤ ਦੀ ਗੱਲ ਹੁੰਦੀ ਹੀ ਨਹੀਂ। ਉਹੀ ਸਨਤਾਨੀ ਮੱਤ ਵਾਲਿਆਂ ਦੀਆਂ ਕਥਾ-ਕਹਾਣੀਆਂ ਸਾਡੇ
ਪ੍ਰਚਾਰਕ ਸੁਣਾ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਇਸੇ ਲਈ ਤਾਂ ਤੁਸੀਂ ਆਮ ਸਿੱਖਾਂ ਦੇ ਘਰਾਂ
ਵਿੱਚ ਜਿਆਦਾਤਰ ਬ੍ਰਾਹਮਣੀ ਕਰਮਕਾਂਡ ਹੀ ਹੁੰਦੇ ਹਨ।
. . ਖੰਡੇ ਦੀ ਪਾਹੁਲ ਛਕੇ ਸਿੱਖਾਂ ਦੇ ਗੁੱਟਾਂ ਉੱਪਰ ਮੌਲੀਆਂ ਬੰਨ੍ਹੀਆਂ
ਵੇਖੀਆਂ ਜਾ ਸਕਦੀਆਂ ਹਨ।
. . ਅੱਜ ਸਿੱਖ ਬੀਬੀਆਂ ਹਰ ਸਨਾਤਨੀ ਕਰਮਕਾਂਡ ਕਰਨ ਵਿੱਚ ਮੋਹਰੀ ਹਨ।
***
ਬਦਲਾਅ ਆ ਸਕਦਾ ਹੈ,
. . ਅਗਰ ਹਰ ਸਿੱਖ, ਗੁਰਸਿੱਖ ਆਪਣੇ ਆਪਨੂੰ ਵਿੱਚ ਬਦਲਨਾ ਚਾਹੇ ਤਾਂ, …
. . ਇਹ ਬਦਲਾਅ ਕਿਸੇ ਹੋਰ ਦੇ ਕਹੇ ਨਹੀਂ ਆ ਸਕਦਾ, …
. . ਇਹ ਬਦਲਾਅ ਬਾਹਰੋਂ ਕਿਸੇ ਹੋਰ ਨੇ ਨਹੀਂ ਲਿਆਉਣਾ।
. . ਬਦਲਾਅ ਲਿਆਉਣ ਲਈ ਹਰ ਕਿਸੇ ਨੂੰ ਆਪਣੇ ਅੰਦਰ ਝਾਤੀ ਮਾਰਨੀ ਹੋਵੇਗੀ।
. . ਆਪ ਆਪਣੇ ਆਪ ਨੂੰ ਬਦਲਨਾ ਹੋਵੇਗਾ।
. . ਤੁਸੀਂ ਆਪ ਹੀ ਇਹ ਬਦਲਾਅ ਲਿਆਉਣ ਵਾਲਾ ਫੈਸਲਾ ਲੈਣ ਦੇ ਮਾਲਿਕ ਹੋ।
***** ਮਨੁੱਖਾ ਜਨਮ ਪ੍ਰਾਪਤ ਕਰਕੇ, ਅਸੀਂ ਮਨੁੱਖਾ ਵਾਲੇ ਕੰਮ ਕਰੀਏ। ਸਾਡੇ
ਕੰਮਾਂ ਵਿਚੋਂ ਲੱਗੇ/ ਮਹਿਸੂਸ ਹੋਵੇ ਕਿ ਅਸੀਂ ਗੁਰੂ ਬਾਬੇ ਨਾਨਕ ਜੀ ਦੇ ਬੱਚੇ ਹਾਂ। ਉਹਨਾਂ ਦੇ
ਵਿਖਾਏ ਸਤ-ਸੰਗਤੀ ਰਾਹ ਦੇ ਪਾਂਧੀ ਹਾਂ।
. . ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ ਤੋਂ ਪਰ੍ਹੇ ਹਾਂ, ਇਹਨਾਂ
ਨਾਲ ਕੋਈ ਵਾਸਤਾ ਹੀ ਨਹੀਂ ਹੈ।
. . ਸਾਡੇ ਜੀਵਨ ਵਿਚੋਂ ‘ਸਿੱਖੀ ਸਚਿਆਰਤਾ’ ਦੀ ਮਹਿਕ ਨਾਲ ਆਸਾ ਪਾਸਾ ਵੀ
ਮਹਿਕ ਜਾਵੇ।
. .’ਸਿੱਖੀ’ ਅਸੀਂ ਮਨੁੱਖਾ ਜੀਵਨ ਵਿੱਚ ਪਰੈਕਟੀਕਲੀ ਜਿਉਂਦੇ ਹੋਈਏ।
** ਅਕਾਲ-ਪੁਰਖ ਜੀ ਦੀ ‘ਕਿਰਪਾ’ ਦੀ ਵਰਖਾ/ਧਾਰਾ ਤਾਂ ਹਰ ਪਲ, ਹਰ ਵਕਤ,
ਝਿਮ-ਝਿਮ ਕਰਕੇ ਹੋ ਰਹੀ ਹੈ। ਬੱਸ ਲੋੜ ਹੈ ਆਪਣਾ ਭਾਂਡਾ ਸਿੱਧਾ ਕਰਨ ਦੀ।
. . ਅਗਰ ਸਾਡੇ ਮਨ ਰੂਪੀ ਭਾਂਡੇ ਪੁੱਠੇ ਪਏ ਰਹੇ ਤਾਂ ਅਸੀਂ ਝਿਮ-ਝਿਮ ਕਰਕੇ
ਹੋ ਰਹੀ ‘ਕਿਰਪਾ’ ਨੂੰ ਸੰਭਾਲ ਨਹੀਂ ਪਾਵਾਂਗੇ। ਭਾਵ ‘ਗੁਰਬਾਣੀ’ ਦੇ ਅਨੁਸਾਰੀ ਬਣਕੇ ਹੀ ਸਾਡਾ
ਮਨੁੱਖਾ ਜੀਵਨ ਆਨੰਦਮਈ ਹੋ ਸਕਦਾ ਹੈ।
*** ਮਾਝ ਮਹਲਾ 5॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ
ਭੁਲਾਹੀ॥ ਗੁਰ ਪ੍ਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥ 1॥ ਝਿਮਿ ਝਿਮਿ ਵਰਸੈ
ਅੰਮ੍ਰਿਤ ਧਾਰਾ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ
ਜੀਉ॥ 102॥
ਭੁੱਲ ਲਈ ਮੂਆਫ਼ ਕਰਨਾ।
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ) (29 ਜੂਨ 2018)
|
. |