. |
|
ਸੰਖਿਅਕ-ਵਿਸ਼ੇਸ਼ਣ ਲਫ਼ਜ਼ਾਂ ਦੀ ਫ਼ਿਹਰਿਸਤ
ਹਰਜਿੰਦਰ ਸਿੰਘ ‘ਘੜਸਾਣਾ’
ਭੂਮਿਕਾ :
ਗੁਰੂ ਗ੍ਰੰਥ ਸਾਹਿਬ ਜੀ ਦੀ ਭਾਖਾ ੫੦੦ ਸਾਲ ਤੋਂ ਲੈ ਕੇ ੮੦੦ ਸਾਲ ਤਕ
ਪੁਰਾਤਨ ਹੋਣ ਕਾਰਨ, ਇਸ ਵਿੱਚ ਪੁਰਾਤਨ-ਸੰਜੋਗਾਤਮਿਕ ਭਾਸ਼ਾਵਾਂ ਦੇ ਬਹੁਤਾਤ ‘ਚ ਅੰਸ਼ ਮੌਜੂਦ ਹਨ।
ਭਾਖਾਈ-ਗੁਣਾਂ ਦਾ ਟਾਕਰਾ ‘ਗੁਰਬਾਣੀ-ਵਿਆਕਰਨ’ ਦੀ ਮਹਿਦੂਦ ਵਿੱਚ ਆਉਂਦਾ ਹੈ। ਪੁਰਾਤਨ ਭਾਖਾਵਾਂ,
ਖਾਸ ਕਰ ‘ਪ੍ਰਾਕ੍ਰਿਤ, ਅਪਭ੍ਰੰਸ਼’ ਆਦਿ ਦੇ ਸਾਹਿਤ, ਕੋਸ਼ ਅਤੇ ਵਿਆਕਰਨ ਪੜਚੋਲਿਆਂ, ਲਫ਼ਜ਼ਾਂ ਦੇ
ਪੁਰਾਤਨ ਸਰੂਪ ਕਾਰਕੀ-ਪਿਛੇਤਰਾਂ ਸਹਿਤ ਨਜਰੀਂ ਪੈਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਕਾਰਕੀ-ਪਿਛੇਤਰਾਂ ਵਾਲੇ ਲਫ਼ਜ਼ਾਂ ਦੀ ਬਹੁਤ ਭਰਮਾਰ ਹੈ। ਇਹਨਾਂ ਕਾਰਕੀ-ਪਿਛੇਤਰ ਲਫ਼ਜ਼ਾਂ ਦਾ ਪਛੋਕੜ
(Atmalogy & Root)
ਵੇਖਣ ਲਈ ਉਪਰੋਕਤ ਭਾਖਾਵਾਂ ਬਹੁਤ ਅਗਵਾਈ
ਦਿੰਦੀਆਂ ਹਨ। ਇਸ ਲੇਖ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੇ ‘ਸੰਖਿਅਕ-ਵਿਸ਼ੇਸ਼ਣ’ ਲਫ਼ਜ਼ਾਂ ਦੀ
ਫ਼ਹਿਰਿਸ਼ਤ ਤਿਆਰ ਕੀਤੀ ਗਈ ਹੈ। ਫ਼ਿਹਰਿਸਤ ਤਿਆਰ ਕਰਨ ਦੀ ਮਨਸਾ ਕੇਵਲ ਰੂਪ-ਸੰਬੰਧੀ ਟਾਕਰਾ ਕਰਨਾ ਹੈ।
ਕੁੱਝ ਸਜੱਣਾਂ ਦਾ ਦੁਆਰਾ ਸੁਆਲ ਸੀ, ਕਿ ‘ਸੰਖਿਅਕ-ਵਿਸ਼ੇਸ਼ਣ ਲਫ਼ਜ਼ਾਂ ਦਾ ਰੂਪ ਕਿਸ ਭਾਖਾ ਦਾ ਹੈ। ਸੋ,
ਇਸ ਸੁਆਲ ਨੂੰ ਮੁੱਖ ਰਖਦੇ ਹੋਇਆਂ,ਉਕਤ ਫ਼ਿਹਰਿਸਤ ਤਿਆਰ ਕੀਤੀ ਗਈ ਹੈ।
ਪਰਿਭਾਸ਼ਾ :
"ਅਜਿਹਾ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ (ਨਾਂਵ/ਪੜਨਾਂਵ) ਦੀ ਗਿਣਤੀ ਦਾ ਕ੍ਰਮ
ਦੱਸੇ।"
ਵਿਸ਼ੇਸ਼-ਵੀਚਾਰ:
ਉਪਰੋਕਤ ਸੰਖਿਅਕ ਵਿਸ਼ੇਸ਼ਣ ਲਫ਼ਜ਼ਾਂ ਦੀ ਫ਼ਹਿਰਿਸ਼ਤ ਵਿੱਚ ਨਿਸ਼ਚਿਤ ਅਤੇ ਅਨਿਸ਼ਚਿਤ
ਸਰੂਪ ਇਕਤ੍ਰ ਕਰਨ ਦਾ ਯਤਨ ਕੀਤਾ ਗਿਆ ਹੈ। ‘ਥਿਤੀ’ ਬਾਣੀਆਂ ਨੂੰ ਛੱਡ ਕੇ, ਸਮੁੱਚੇ ਗੁਰੂ ਗ੍ਰੰਥ
ਸਾਹਿਬ ਵਿੱਚ ਵਰਤੇ ਸਰੂਪ ਦਰਜ਼ ਕੀਤੇ ਗਏ ਹਨ। ਕੁੱਝ ਸੰਖਿਅਕ ਵਿਸ਼ੇਸ਼ਣੀ ਲਫ਼ਜ਼ਾਂ ਨੂੰ ਛੱਡਿਆ ਗਿਆ ਹੈ।
ਚੂੰਕਿ, ਉਕਤ ਲਫ਼ਜ਼ ਗੁਰਮਤਿ ਕਾਵਿ ਪ੍ਰਬੰਧ ਅਧੀਨ ਆਏ ਹਨ, ਉਹਨਾਂ ਦਾ ਟਾਕਰਾ ਕਿਸੇ ਭਾਖਾਈ ਲਫ਼ਜ਼-ਰੂਪ
ਨਾਲ ਨਹੀਂ ਕੀਤਾ ਜਾ ਸਕਦਾ। ਤਕਰੀਬਨ ਲਫ਼ਜ਼ ਦੇ ਸਧਾਰਨ ਰੂਪਾਂ ਨੂੰ ਹੀ ਲਿਆ ਗਿਆ ਹੈ। ਸਧਾਰਨ ਲਫ਼ਜ਼
ਤੋਂ ਅਗਾਂਹ ਬਨਣ ਵਾਲੇ ਰੂਪ ਛੱਡ ਦਿਤੇ ਹਨ। ਜਿਵੇਂ, ‘ਇਕ’ ਦੇ ਸਧਾਰਨ ਰੂਪ ‘ਇਕੁ, ਇਕ, ਇਕਿ’ ਲਏ
ਹਨ, ਐਪਰ ‘ਇਕਤੁ, ਇਕਸੁ, ਇਕਹੁ’ ਆਦਿ ਰੂਪ ਛੱਡ ਦਿੱਤੇ ਹਨ। ਚੂੰਕਿ, ਇਹ ਰੂਪ ਕਿਸੇ ਭਾਖਾ ਦੇ ਨਹੀਂ
ਹਨ, ਕਾਵਿਕ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ। ਫ਼ਹਿਰਿਸ਼ਤ ਵਿੱਚ ਵਰਤੇ ਕਈ ਲਫ਼ਜ਼ਾਂ ਦੇ ਰੂਪ ਮੌਜੂਦਾ
ਬੀੜ (ਗੁਰੂ ਗ੍ਰੰਥ ਸਾਹਿਬ) ਨਾਲੋਂ ਅੰਤਰ ਵਾਲੇ ਹਨ। ਜਿਵੇਂ ‘ਪੰਜਿ’ ਲਫ਼ਜ਼ ਹਰ ਥਾਂ ਇਕਾਰਾਂਤ
(ਅੰਤ-ਸਿਹਾਰੀ) ਸਹਿਤ ਨਹੀਂ ਆ ਰਿਹਾ। ਐਪਰ, ਹੱਥ ਲਿਖਤ ਬੀੜਾਂ ਵਿੱਚ ‘ਪੰਜਿ’ ਸਰੂਪ ਉਪਲਬਧ ਹੈ। ਇਸ
ਤਰ੍ਹਾਂ ਹੀ ਹੋਰ ਲਫ਼ਜ਼ਾਂ ਦੇ ਰੂਪਾਂ ਸੰਬੰਧੀ ਅੰਤਰ ਨਜਰ ਆਉਣ ‘ਤੇ ਲਿਖਤੀ-ਭੇਦ ਸਮਝਿਆ ਜਾਵੇ।
ਪੁਰਾਤਨ ਭਾਖਾਵਾਂ ਵਿੱਚੋਂ ਲਫ਼ਜ਼ ਦਾ ਰੂਪ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਯੋਗ ਹੋਏ ਲਫ਼ਜ਼ ਦੇ ਰੂਪ
ਦਾ ਟਾਕਰਾ ਕਰਕੇ ਰੂਪ-ਅੰਤਰ ਨੂੰ ਦਰਸਾਇਆ ਗਿਆ ਹੈ।
|
ਸੰਸਕ੍ਰਿਤ |
ਪ੍ਰਾਕ੍ਰਿਤ |
ਅਪਭ੍ਰੰਸ਼ |
ਬ੍ਰਜ,ਫ਼ਾਰਸੀ ਆਦਿਕ ਭਾਖਾਵਾਂ |
ਗੁਰ
ਗ੍ਰੰਥ ਸਾਹਿਬ ਵਿੱਚ ਸਰੂਪ ਅਤੇ ਅਜੋਕਾ ਰੂਪ |
੧. |
एक |
एक्कउ,इक्क |
इकउ |
एकु |
ਇਕੁ
(ਪੁਲਿੰਗ) |
੨. |
एके |
एक्के |
एक्के |
एके |
ਇਕਿ
(ਬਹੁਵਚਨ) |
੩. |
एक |
एक्क |
इक्क |
इक |
ਇਕ
(ਇਸਤ੍ਰੀਲਿੰਗ) |
੪. |
व्दे |
दुवे |
दुउ |
दुउ |
ਦੁਇ/ਦੁਹੁ=ਦੋ |
੫. |
द्वो |
दुसउ |
दु |
दो |
ਦੋ=ਦੋ |
੬. |
द्वि |
दुइ |
दुई |
दुई |
ਦੁਈ=ਦੋ |
੭. |
द्वय |
दुअ |
दुअ |
दुआ |
ਦੂਆ=ਦੂਜਾ |
੮. |
त्रीणि |
तिण्णि |
तिण्णि |
तिण्णि |
ਤਿੰਨਿ/ਤੀਨਿ=ਤਿੰਨ |
੯. |
चत्वारि |
चत्तारि |
चारि |
चारि |
ਚਾਰਿ=ਚਾਰ |
੧੦. |
चतुर् |
|
|
चतुर |
ਚਤੁਰ=ਚਾਰ |
੧੧. |
चतुर् |
चऊ |
चॅंहु |
चहुं |
ਚਹੁ=ਚੌਹਾਂ ਦਾ |
੧੨. |
पंञ्चन् |
पंच |
पंच |
पंजि/पंच |
ਪੰਜਿ/ਪੰਚ=ਪੰਜ |
੧੩. |
षट् |
खट |
खट |
खट/छट/छअ |
ਖਟੁ/ਛਿਅ=ਛੇ |
੧੪. |
सप्तन् |
सत्त |
सत्त/सात |
सत्त/सात |
ਸਤਵੈ/ਸਾਤ=ਸਤਵੇਂ |
੧੫. |
अष्टौ,अष्टन् |
अट्ठ |
अट्ठ/आठ |
अठ्/आठ |
ਅਠ/ਆਠ=ਅਠ |
੧੬. |
नवन्/नव |
णव |
नवउ |
नउ |
ਨਉ=ਨੌ |
੧੭. |
दशन्/दश |
दस |
दस |
दस |
ਦਸ=ਦਸ
|
੧੮. |
दश |
दह |
दह |
दह |
ਦਹ=ਦਸ |
੧੯. |
एकादश |
एगारह |
एआरह |
गिआरह |
ਗਿਆਰਹ=ਗਿਆਰਾਂ |
੨੦. |
द्वादश
द-व् |
बारह |
बारह |
बारह |
ਬਾਰਹ=ਬਾਰਾਂ |
੨੧. |
द्वादश द् |
बे-दस |
बे-दस |
बेदस |
ਬੇ ਦਸ=
ਬਾਰਾਂ |
੨੨. |
चतुर्दश |
चउधह |
चोदस |
चउदह |
ਚਉਦਹ=ਚਉਦਾਂ |
੨੩. |
चतुर्दश |
चउधह |
चउदस |
चोदस |
ਚਉਦਸ=
ਚਉਦਾਂ |
੨੪. |
पंञ्चदश |
पञ्रारह |
पंदर्ञह |
पंदरह |
ਪੰਦ੍ਰਹ=ਪੰਦਰਾਂ |
੨੫. |
षोड़श |
सोलस |
सोलह |
सोलह |
ਸੋਲਹ=ਸੋਲਾਂ |
੨੬. |
सप्तदशन् |
सत्तरह |
सतारह |
सतारह |
ਸਤਾਰਹ=ਸਤਾਰਾਂ |
੨੭. |
अष्टादश |
अट्ठारस |
अट्ठारह |
अठारह |
ਅਠਾਰਹ=ਅਠਾਰਾਂ |
੨੮. |
विंशति |
वीसइ/वीसं |
वीस |
वीस/वीह |
ਵੀਹ,ਬੀਸ,ਵੀਸ=ਵੀਹ |
੨੯. |
एकविंशति |
एक्कवीसा |
इक्कीस |
इक्कीस/ह |
ਇਕੀਸ/ਇਕੀਹ=ਇੱਕੀ |
੩੦. |
द्वाविंशति |
बावीसं |
बाईस |
बाईस |
ਬਾਈਸ=ਬਾਈ |
੩੧. |
त्रिंशत् |
तीसा/तीसती |
तीस |
तीस/तीह |
ਤੀਹ/ਤੀਸ=ਤੀਹ |
੩੨. |
द्वात्रिंशत् |
बत्तीसा |
बत्तीस |
बत्तीस/बतीह |
ਬਤੀਸ/ਬਤੀਹ=ਬੱਤੀ |
੩੩. |
त्रयस्त्रिंशत्त् |
तेत्तीसं |
तेत्तीस |
तेत्तीस |
ਤੇਤੀਸ=ਤੇਤੀ |
੩੪. |
चतुस्त्रिंशत् |
चोत्तीसं |
चउतीस |
चौत्तीस/चउती |
ਚਉਤੀਸ=ਚੌਂਤੀ |
੩੫. |
पंञ्चत्रिंशत् |
पणतीसा |
पंतीस |
पैंतीस |
ਪੈਤੀਸ=ਪੈਂਤੀ |
੩੬. |
षट्त्रिंशत् |
छत्तीसं |
छत्तीस |
छत्तीस/छत्तिह |
ਛਤੀਹ=ਛੱਤੀ |
੩੭. |
चत्वारिंशत् |
चत्तालीसा |
चालीस |
चालीस |
ਚਾਲੀਸ=ਚਾਲੀ |
੩੮. |
पंञ्चाशत् |
पंचासा |
पंचास |
पंचास/पचास |
ਪਚਾਸ/ਪੰਚਾਸਾ=ਪੰਜਾਹ |
੩੯. |
द्वापंचाशत् |
बावण्ण |
बावण्ण |
बावण |
ਬਾਵਨ=ਬਵੰਜਾ |
੪੦. |
षट्पंचाशत् |
छप्पण |
छप्पन |
छप्पण |
ਛਪਨ=ਛਿਵੰਜਾ |
੪੧. |
षष्टी |
सट्ठी |
सट्ठी |
सट्ठि |
ਸਠਿ=ਸੱਠ |
੪੨. |
चतु:षष्टी |
चउसट्ठी |
चउसट्ठि |
चउसठि |
ਚਉਸਠਿ=ਚੌਂਹਠ |
੪੩. |
अष्टषष्टि |
अट्ठसट्ठि |
अठ्ठसठि |
अठसठि |
ਅਠਸਠਿ=ਅਠਾਹਠ |
੪੪. |
सप्तति |
सत्तरि |
सत्तरि |
सत्तरि |
ਸਤਰਿ=
ਸੱਤਰ |
੪੫. |
द्विसप्तति |
बिसत्तरिं |
बहत्तरि |
बहत्तरि |
ਬਹਤਰਿ=ਬਹੱਤਰ |
੪੬. |
अष्टसप्तति |
अट्ठसत्तरि |
अठत्तरि |
अठत्तरि |
ਅਠਤਰਿ-ਅਠਤਰੈ=ਅਠੱਤਰ |
੪੭. |
अशीति |
असोई |
असी |
असींह |
ਅਸੀ-ਅਸੀਹਾਂ=ਅੱਸੀ |
੪੮. |
चतुरशीत |
चउरासी |
चउरासी |
चउरासी |
ਚਉਰਾਸੀ=ਚੌਰਾਸੀ |
੪੯. |
अष्टाशीति |
अट्ठासीइ |
अठासीइ |
अठासी |
ਅਠਾਸੀ=ਅਠਾਸੀ |
੫੦. |
नवति |
नव्वइ |
नव्वइ |
नव्वे |
ਨਵੈ=ਨੱਬੇ |
੫੧. |
षट्नवति |
छण्णवइ |
छिण्णवे |
छिण्णवे |
ਛਿਨਵੈ=ਛਿਆਨਵੇ |
੫੨. |
सप्तनवति |
सत्तणवइ |
सत्तनवे |
सत्तानवे |
ਸਤਾਨਵੈ=ਸਤਾਨਵੇ |
੫੩. |
शत् |
सय/सद |
सो/सै/सद |
सउ/सै/सद |
ਸਉ/ਸੈ/ਸਇ=ਸੌ |
੫੪. |
सहस्त्र |
सहस्य |
सहस |
सहस |
ਸਹਸ=ਹਜ਼ਾਰ |
੫੫. |
|
|
|
हज़ार(फ़ारसी |
ਹਜਾਰ=ਹਜ਼ਾਰ |
੫੬. |
लक्षं |
लक्खं |
लक्खो |
लखु/लाखु |
ਲਖੁ/ਲਾਖੁ= ਇੱਕ ਲੱਖ |
੫੭. |
लक्ष |
लक्ख |
लक्ख |
लक्ख |
ਲਖ/ਲਾਖ=ਅਨਿਸ਼ਚਿਤ |
੫੮. |
कोटि |
कोड़ |
कोटिह |
कोटि |
ਕੋਟਿ/ਕੋੜਿ=ਕਰੋੜ |
੫੯. |
अर्बुद |
अब्बुओ |
अरब |
अरब |
ਅਰਬ/ਅਰਬਦ=ਅਰਬ |
੬੦. |
खर्व |
खरब |
खरब |
खरब |
ਖਰਬ=ਖਰਬ |
੬੧. |
सकल |
|
|
सकल |
ਸਕਲ=ਸਗਲ |
੬੨. |
सकल |
सयल |
सगल/र/ |
सगल/सगर |
ਸਗਲ/ਸਗਰ/ਸਗਲਾ |
੬੩. |
अपर |
अवर |
अवरु |
अवर् |
ਅਵਰੁ=ਔਰ, ਪੁਲਿੰਗ,ਇਕਵਚਨ |
੬੪. |
अपर |
अवर |
अवर |
|
ਅਵਰ=
ਔਰ,ਇਸਤ੍ਰੀਲਿੰਗ |
੬੫. |
अपर |
अवरि |
अवरे |
|
ਅਵਰਿ=ਔਰ.ਬਹੁਵਚਨ |
੬੬. |
अपर |
अउरू |
अउरु |
और |
ਅਉਰੁ=ਦੂਜਾ |
ਭੁੱਲ-ਚੁਕ ਦੀ ਖਿਮਾ
[email protected]
|
. |