. |
|
☬ ਸੂਹੀ
ਕੀ ਵਾਰ ਮਹਲਾ ੩ ☬
(ਪੰ: ੭੮੫ ਤੋਂ੭੯੨)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਇਕੀਵੀਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
ਪਉੜੀ ਨੰ: ੧੦ ਦਾ ਮੂਲ ਪਾਠ ਸਲੋਕਾਂ ਸਹਿਤ:-
ਸਲੋਕ ਮਃ ੧॥ ਵਾਹੁ ਖਸਮ ਤੂ ਵਾਹੁ, ਜਿਨਿ ਰਚਿ ਰਚਨਾ, ਹਮ ਕੀਏ॥ ਸਾਗਰ,
ਲਹਰਿ ਸਮੁੰਦ, ਸਰ, ਵੇਲਿ, ਵਰਸ, ਵਰਾਹੁ॥ ਆਪਿ ਖੜੋਵਹਿ ਆਪਿ ਕਰਿ, ਆਪੀਣੈ ਆਪਾਹੁ॥ ਗੁਰਮੁਖਿ ਸੇਵਾ
ਥਾਇ ਪਵੈ, ਉਨਮਨਿ ਤਤੁ ਕਮਾਹੁ॥ ਮਸਕਤਿ ਲਹਹੁ ਮਜੂਰੀਆ, ਮੰਗਿ ਮੰਗਿ ਖਸਮ ਦਰਾਹੁ॥ ਨਾਨਕ ਪੁਰ ਦਰ
ਵੇਪਰਵਾਹ, ਤਉ ਦਰਿ ਊਣਾ ਨਾਹਿ ਕੋ, ਸਚਾ ਵੇਪਰਵਾਹੁ॥ ੧ ॥
ਮਹਲਾ ੧॥ ਉਜਲ ਮੋਤੀ ਸੋਹਣੇ, ਰਤਨਾ ਨਾਲਿ ਜੁੜੰਨਿ॥ ਤਿਨ ਜਰੁ ਵੈਰੀ ਨਾਨਕਾ,
ਜਿ ਬੁਢੇ ਥੀਇ ਮਰੰਨਿ॥ ੨ ॥
ਪਉੜੀ॥ ਹਰਿ ਸਾਲਾਹੀ ਸਦਾ ਸਦਾ, ਤਨੁ ਮਨੁ ਸਉਪਿ ਸਰੀਰੁ॥ ਗੁਰ ਸਬਦੀ ਸਚੁ
ਪਾਇਆ, ਸਚਾ ਗਹਿਰ ਗੰਭੀਰੁ॥ ਮਨਿ ਤਨਿ ਹਿਰਦੈ ਰਵਿ ਰਹਿਆ, ਹਰਿ ਹੀਰਾ ਹੀਰੁ॥ ਜਨਮ ਮਰਣ ਕਾ ਦੁਖੁ
ਗਇਆ, ਫਿਰਿ ਪਵੈ ਨ ਫੀਰੁ॥ ਨਾਨਕ ਨਾਮੁ ਸਲਾਹਿ ਤੂ, ਹਰਿ ਗੁਣੀ ਗਹੀਰੁ॥ ੧੦ ॥
(ਸਟੀਕ- ਪਉੜੀ
੧੦, ਸਲੋਕਾਂ
ਅਤੇ
ਲੋੜੀਂਦੇ
‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)
ਸਲੋਕ ਮਃ ੧॥ ਵਾਹੁ ਖਸਮ ਤੂ ਵਾਹੁ, ਜਿਨਿ ਰਚਿ ਰਚਨਾ, ਹਮ ਕੀਏ॥ ਸਾਗਰ,
ਲਹਰਿ ਸਮੁੰਦ, ਸਰ, ਵੇਲਿ, ਵਰਸ, ਵਰਾਹੁ॥ ਆਪਿ ਖੜੋਵਹਿ ਆਪਿ, ਕਰਿ ਆਪੀਣੈ ਆਪਾਹੁ॥ ਗੁਰਮੁਖਿ ਸੇਵਾ
ਥਾਇ ਪਵੈ, ਉਨਮਨਿ ਤਤੁ ਕਮਾਹੁ॥ ਮਸਕਤਿ ਲਹਹੁ ਮਜੂਰੀਆ, ਮੰਗਿ ਮੰਗਿ ਖਸਮ ਦਰਾਹੁ॥ ਨਾਨਕ ਪੁਰ ਦਰ
ਵੇਪਰਵਾਹ, ਤਉ ਦਰਿ ਊਣਾ ਨਾਹਿ ਕੋ, ਸਚਾ ਵੇਪਰਵਾਹੁ॥ ੧॥
{ਪੰਨਾ ੭੮੮}
ਪਦ ਅਰਥ :
—ਵਾਹੁ—ਧੰਨ,
ਅਸਚਰਜ। ਖਸਮ—ਹੇ
ਰਚਨਾ ਦੇ ਰਚਨਹਾਰ ਪ੍ਰਭੂ! ਹਮ
ਕੀਏ— ਤੂੰ! ਸਾਨੂੰ ਜੀਵਾਂ
ਨੂੰ ਬਣਾਇਆ ਹੈ। ਲਹਰਿ
ਸਮੁੰਦ-ਸਮੁੰਦ੍ਰ ਦੀਆਂ
ਲਹਿਰਾਂ। ਸਰ-ਤਾਲਾਬ।
ਵੇਲਿ—ਹਰੀਆਂ
ਵੇਲਾਂ, ਸੰਸਾਰ ਭਰ `ਚ ਸਮੂਚੀ ਹਰਿਆਵਲ।
ਵਰਸ—ਵਰਖਾ।
ਵਰਾਹੁ—ਬੱਦਲ।
ਆਪੀਣੈ— ਆਪ
ਹੀ ਨੇ, ਤੂੰ ਆਪ ਹੀ।
ਖੜੋਵਹਿ-ਸਭ `ਚ ਵਿਆਪਕ।
ਆਪਾਹੁ—ਨਿਰਲੇਪ,
ਪਾਹ ਤੋਂ ਬਿਨਾ, ਸਾਰਿਆਂ `ਚ ਵਸਦੇ ਹੋਏ ਵੀ ਤੂੰ ਮਾਇਆ ਤੋਂ ਨਿਰਲੇਪ ਹੈਂ।
ਉਨਮਨਿ—ਉਨਮਨ
`ਚ, ਉਤਸਾਹ ਨਾਲ, ਵੱਡੇ ਉਦੱਮ ਨਾਲ।
ਥਾਇ ਪਵੈ-ਤੇਰੇ
ਦਰ `ਤੇ ਕਬੂਲ ਪੈਂਦੀ ਹੈ।
ਤਤ- ਸੰਸਾਰ ਦਾ ਮੁੱਢ ਪ੍ਰਭੂ।
ਤਤ ਕਮਾਹੁ-
ਮਨ ਕਰਕੇ ਪ੍ਰਭੂ ਅਕਾਲਪੁਰਖ ਦੀ ਸਿਫ਼ਤ ਸਲਾਹ `ਚ ਗੜੁੱਚ ਰਹਿ ਕੇ ਕੀਤੀ ਹੋਈ ਮਿਹਨਤ/ ਨਾਮ ਸਿਮਰਨ/
ਘਾਲ ਕਮਾਈ। ਖਸਮ ਦਰਾਹੁ—ਪ੍ਰਭੂ-ਖਸਮ
ਪ੍ਰਭੂ ਦੇ ਦਰ `ਤੇ।
ਮਸਕਤਿ— ਮੁਸ਼ੱਕਤ
ਰਾਹੀਂ, ਮਿਹਨਤ ਨਾਲ। ਦਰਾਹੁ—ਦਰ
ਤੋਂ। ਪੁਰ—ਭਰੇ
ਹੋਏ। ਸਚਾ—
ਸਦਾ ਕਾਇਮ ਰਹਿਣ ਵਾਲਾ, ਪ੍ਰਭੂ।
ਲਹਹੁ ਮਜੂਰੀਆ—
ਮਜ਼ਦੂਰੀ ਲੈਂਦੇ ਹਨ।
ਵੇਪਰਵਾਹ—ਪ੍ਰਭੂ, ੰ ਵੇਪਰਵਾਹ
ਹੈ/ ਤੂੰ ਬੇ-ਮੁਥਾਜ ਹੈ/ ਉਸ
ਨੂੰ ਕਿਸੇ ਦੀ ਮੁਥਾਜੀ ਨਹੀਂ।
ਦਰਿ—ਦਰ ਤੋਂ।
ਊਣਾ—ਸੱਖਣਾ,
ਖਾਲੀ ਹੱਥ।
ਅਰਥ :
— "ਵਾਹੁ ਖਸਮ ਤੂ ਵਾਹੁ,
ਜਿਨਿ ਰਚਿ ਰਚਨਾ, ਹਮ ਕੀਏ" -ਹੇ
ਖਸਮ ਪ੍ਰਭੂ! ਹੇ ਸਮੂਚੀ ਰਚਨਾ ਦੇ ਰਚਨਹਾਰ ਪ੍ਰਭੂ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਨੇ ਇਸ
ਸੰਸਾਰ ਦੀ ਰਚਨਾ ਰਚ ਕੇ ਅਸਾਂ ਸਮੂਹ ਜੀਵਾਂ ਨੂੰ ਵੀ ਪੈਦਾ ਕੀਤਾ ਹੋਇਆ ਹੈ।
"ਸਾਗਰ, ਲਹਰਿ ਸਮੁੰਦ, ਸਰ, ਵੇਲਿ, ਵਰਸ, ਵਰਾਹੁ" - ਹੇ
ਪ੍ਰਭੂ! ਤੂੰ ਸਮੁੰਦਰ ਹੈ, ਸਮੁੰਦਰ ਦੀਆਂ ਲਹਿਰਾਂ ਤੇ ਤਲਾਬ ਵੀ ਤੂੰ ਹੀ ਹੈਂ। ਉਪ੍ਰੰਤ ਇਹ
ਹਰੀਆਂ-ਹਰੀਆਂ ਵੇਲਾਂ ਭਾਵ ਸੰਸਾਰ ਵਿੱਚਲੀ ਸਮੂਚੀ ਹਰਿਆਵਲ ਤੇ ਬਨਸਪਤੀ। , ਉਨ੍ਹਾਂ ਵੇਲਾਂ ਭਾਵ ਉਸ
ਸਮੂਚੀ ਹਰਿਆਵਲ ਲਈ ਲੋਵੀਂਦੀ ਵਰਖਾ ਤੇ ਉਸ ਵਰਖਾ ਨੂੰ ਲਿਆਉਣ ਵਾਲੇ ਬੱਦਲ—ਇਨ੍ਹਾਂ ਸਾਰਿਆਂ ਦਾ
ਕਰਤਾ ਤੇ ਘੜਣ ਵਾਲਾ ਵੀ ਤੂੰ ਹੀ ਹੈਂ।
"ਆਪਿ ਖੜੋਵਹਿ ਆਪਿ, ਕਰਿ ਆਪੀਣੈ ਆਪਾਹੁ" -
ਹੇ ਪ੍ਰਭੂ! ਇਸ ਸਮੂਚੀ ਰਚਨਾ ਨੂੰ ਰਚ ਕੇ ਤੇ ਸਮੂਹ ਜੀਵਾਂ ਨੂੰ ਪੈਦਾ ਕਰਕੇ, ਇਸ ਸਮੂਹ ਰਚਨਾ ਤੇ
ਜੀਵਾਂ `ਚ ਤੂੰ ਆਪ ਵੱਸ ਵੀ ਰਿਹਾਂ ਹੈਂ। ਹੋਰ ਤਾਂ ਹੋਰ, ਸਮੂਚੀ ਰਚਨਾ `ਚ ਵਿਆਪਕ ਹੋ ਕੇ ਤੂੰ
ਆਪਾਹੁ
ਇਸ ਸਮੂਚੇ ਤੋਂ ਨਿਰਲੇਪ ਵੀ ਹੈਂ ਅਤੇ ਤੇਰੇ ਆਪਣੇ ਆਪ `ਤੇ ਇਸ ਸਮੂਚੀ ਤ੍ਰੈ ਗੁਣੀ ਮਾਇਆ ਦਾ
ਪ੍ਰਭਾਵ ਨਹੀਂ।
"ਗੁਰਮੁਖਿ ਸੇਵਾ ਥਾਇ ਪਵੈ, ਉਨਮਨਿ ਤਤੁ ਕਮਾਹੁ" -
ਗੁਰਮੁਖਾਂ ਰਾਹੀਂ ਤਤੁ ਕਮਾਹ
ਤੇਰੀ ਸਿਫ਼ਤ ਸਲਾਹ `ਚ ਗੜੁੱਚ ਰਹਿ ਕੇ, ਭਾਵ
ਉਨਮਨਿ
ਵੱਡੇ ਉਤਸਾਹ ਨਾਲ
ਸੇਵਾ ਥਾਇ ਪਵੈ
ਤੇਰੇ ਨਾਮ ਦੀ ਕੀਤੀ ਹੋਈ ਇਸ ਸਮੂਚੀ
ਘਾਲਣਾ ਅਤੇ ਘਾਲ ਕਮਾਈ ਤੇਰੇ ਦਰ `ਤੇ ਕਬੂਲ ਹੁੰਦੀ ਹੈ।
"ਮਸਕਤਿ ਲਹਹੁ ਮਜੂਰੀਆ, ਮੰਗਿ ਮੰਗਿ ਖਸਮ ਦਰਾਹੁ" -
ਹੇ ਪ੍ਰਭੂ! ਗੁਰਮੁਖ ਜਨ ਤੇਰੀ ਬੰਦਗੀ ਤੇ ਨਾਮ ਸਿਮਰਨ ਰੂਪ ਜਿਹੜੀ ਮਿਹਨਤ ਤੇ ਘਾਲ-ਕਮਾਈ ਕਰਦੇ ਹਨ
ਉਸਦੇ ਬਦਲੇ ਉਹ ਤੇਰੇ ਦਰ ਤੋਂ ਵੀ ਕੇਵਲ ਤੇਰਾ ਨਾਮ ਦਾਨ ਤੇ ਤੇਰੀ ਸਿਫ਼ਤ ਸਲਾਹ ਰੂਪੀ ਮਜ਼ਦੂਰੀ ਹੀ
ਮੰਗਦੇ ਹਨ। ਯਥਾ:-
() "ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ॥ ਬਿਨਉ ਸੁਨਹੁ ਪ੍ਰਭ ਊਚ ਅਪਾਰੇ॥
ਨਾਨਕੁ ਮਾਂਗਤੁ ਨਾਮੁ ਅਧਾਰੇ"
(ਪੰ: ੨੦੩)
() "ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ,
ਘਟ ਘਟ ਅੰਤਰਿ ਸੋਈ ਰੇ॥
ਨਾਨਕ ਦਾਸੁ ਤਾ ਕੀ ਸਰਣਾਈ,
ਜਾ ਤੇ ਬ੍ਰਿਥਾ ਨ ਕੋਈ ਰੇ" (ਪੰ: ੨੦੯)
() "ਅਬ ਤਬ ਅਵਰੁ ਨ ਮਾਗਉ ਹਰਿ ਪਹਿ,
ਨਾਮੁ ਨਿਰੰਜਨ ਦੀਜੈ ਪਿਆਰਿ॥
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ,
ਹਰਿ ਜਸੁ ਦੀਜੈ ਕਿਰਪਾ ਧਾਰਿ"
(ਪੰ: ੫੦੪) ਆਦਿ
"ਨਾਨਕ ਪੁਰ ਦਰ, ਵੇਪਰਵਾਹ, ਤਉ ਦਰਿ ਊਣਾ ਨਾਹਿ ਕੋ, ਸਚਾ ਵੇਪਰਵਾਹੁ"॥ ੧॥
- ਹੇ ਨਾਨਕ! ਆਖ—ਹੇ ਵੇਪਰਵਾਹ
ਪ੍ਰਭੂ! ਤੇਰਾ ਦਰ, ਸਦਾ ਬਰਕਤਾਂ ਨਾਲ ਭਰਪਪੂਰ ਰਹਿੰਦਾ ਹੈ।
ਇਹੀ ਕਾਰਣ ਹੈ ਕਿ ਤੇਰੇ ਦਰ `ਤੇ ਆ ਕੇ ਕੋਈ ਵੀ ਜੀਵ ਖਾਲੀ ਨਹੀਂ ਜਾਂਦਾ।
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ, ਤੈਨੂੰ ਕਿਸੇ ਦੀ ਮੁਥਾਜੀ ਵੀ ਨਹੀਂ"।
੧।
ਮਹਲਾ ੧॥ ਉਜਲ ਮੋਤੀ ਸੋਹਣੇ, ਰਤਨਾ ਨਾਲਿ ਜੁੜੰਨਿ॥ ਤਿਨ ਜਰੁ ਵੈਰੀ ਨਾਨਕਾ,
ਜਿ ਬੁਢੇ ਥੀਇ ਮਰੰਨਿ॥ ੨॥
{ਪੰਨਾ ੭੮੮}
ਪਦ ਅਰਥ :
—ਉਜਲ—ਚਿੱਟੇ,
ਸਾਫ਼। ਮੋਤੀ—
ਪ੍ਰਕਰਣ ਅਨੁਸਾਰ ਇਥੇ ਮਨੁੱਖ
ਦੇ ਦੰਦ।
ਰਤਨੁ—ਪ੍ਰਕਰਣ
ਅਨੁਸਾਰ ਇਥੇ ਮਨੁੱਖ ਦੀਆਂ
ਅੱਖਾਂ। ਜੁੜੰਨਿ—ਸ਼ੋਭਦੇ
ਹਨ, ਸੋਹਣੇ ਲਗਦੇ ਹਨ। ਤਿਨ—ਉਨ੍ਹਾਂ
ਸਰੀਰਾਂ ਦਾ। ਜਰੁ—ਬੁਢੇਪਾ।
ਥੀਇ—ਹੋ
ਜਾਂਦੇ ਹਨ। ਮਰੰਨਿ—ਨਾਸ
ਹੋ ਜਾਂਦੇ ਹਨ।
ਅਰਥ :
— "ਉਜਲ ਮੋਤੀ ਸੋਹਣੇ, ਰਤਨਾ
ਨਾਲਿ ਜੁੜੰਨਿ" - ਸੋਹਣੇ
ਚਿੱਟੇ ਦੰਦਾਂ ਅਤੇ ਸੋਹਣੇ ਨੇਤ੍ਰਾਂ ਆਦਿ ਨਾਲ ਜਿਹੜੇ ਸਰੀਰ ਅੱਜ ਸ਼ੋਭਦੇ ਤੇ ਬੜੇ ਸੋਹਣੇ ਲਗਦੇ ਹਨ।
"ਤਿਨ ਜਰੁ ਵੈਰੀ ਨਾਨਕਾ, ਜਿ ਬੁਢੇ ਥੀਇ ਮਰੰਨਿ"॥ ੨॥ - ਹੇ
ਨਾਨਕ! ਉਪ੍ਰੰਤ ਬੁਢੇਪਾ ਜਿਹੜਾ ਕਿ ਮਾਨੋ ਇਨ੍ਹਾਂ ਜੁਆਨ ਤੇ ਸੰਦਰ ਸਰੀਰਾਂ ਦਾ ਵੈਰੀ ਹੁੰਦਾ ਹੈ।
ਉਹ ਇਸ ਲਈ:-
ਕਿਉਂਕਿ ਇਨ੍ਹਾਂ ਸਰੀਰਾਂ ਦੇ ਬੁੱਢੇ ਹੋਣ ਤੇ ਇਨ੍ਹਾਂ ਦੇ ਇਹ ਨੈਣ ਨਕਸ਼
(ਨੇਤ੍ਰ) ਤੇ ਦੰਦਾਂ ਆਦਿ ਸਭ ਦਾ ਨਾਸ ਕਰ ਦਿੰਦਾ। ਇਨ੍ਹਾਂ ਦੀ ਅਜੋਕੀ ਚਮਕ-ਦਮਕ, ਸੁਹਪਣ ਇਥੌਂ ਤੀਕ
ਕਿ ਇਨ੍ਹਾਂ ਦੀ ਵਰਤੋਂ ਵੀ ਅੱਜ ਵਰਗੀ ਨਹੀਂ ਰਹਿੰਦੀ, ਇਹ ਸਭ ਓਦੋਂ ਵੱਕਤ ਟਪਾਊ ਹੀ ਰਹਿ ਜਾਂਦੇ
ਹਨ। ੨।
ਵਿਸ਼ੇਸ਼ ਨੋਟ-
ਇਸ ਤਰ੍ਹਾਂ ਇਸ ਸਲੋਕ ਰਾਹੀਂ
ਗੁਰਦੇਵ ਮਨੁੱਖ ਨੂੰ ਚੇਤਾਅ ਰਹੇ ਹਨ, ਐ ਭਾਈ! ਪ੍ਰਭੂ ਵੱਲੋਂ, ਇਹ ਮਨੁੱਖਾ ਜਨਮ, ਤੈਨੂੰ ਕਿਸੇ
ਵਿਸ਼ੇਸ਼ ਮਕਸਦ ਲਈ ਪ੍ਰਾਪਤ ਹੋਇਆ ਹੈ ਅਤੇ ਤੇਰੀ ਇਸ ਜੁਆਨੀ ਨੇ ਸਦਾ ਲਈ ਨਹੀਂ ਰਹਿਣਾ ਤੇ ਫ਼ਿਰ ਮੌਤ
ਨੇ ਵੀ ਤੈਨੂੰ ਆ ਘੇਰਣਾ ਹੈ।
ਤਾਂ ਤੇ ਮਨੁੱਖਾ ਨਨਮ ਦਾ ਉਹ ਵਿਸ਼ੇਸ਼ ਮਕਸਦ ਹੈ ਕਿ ਇਸ ਦੁਰਲਭ ਜਨਮ ਦਾ ਲਾਭ
ਲੈ ਕੇ ਤੂੰ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਵੇਂ। ਚੇਤੇ ਰਖ! ਤੇਰੀ ਅਜੋਕੀ ਜੁਆਨੀ ਤੇ ਸਰੀਰਕ
ਸੁੰਦਰਤਾ ਸਦਾ ਲਈ ਕਾਇਮ ਨਹੀਂ ਰਹਿਣੀ ਅਤੇ ਆਖ਼ਿਰ ਬੁਢਾਪੇ ਨੇ ਇਸ ਨੂੰ ਨਿਗ਼ਲ ਜਾਣਾ ਹੈ, ਖਾ ਜਾਣਾ
ਹੈ।
ਇਸ ਲਈ ਤੂੰ ਸੁਚੇਤ ਹੋ ਅਤੇ ਪ੍ਰਭੂ ਮਿਲਾਪ ਵਾਲੇ ਇਸ ਵਿਸ਼ੇਸ਼ ਤੇ ਦੁਰਲਭ
ਅਵਸਰ ਨੂੰ ਅਜ਼ਾਈਂ ਨਾ ਗੁਆ। ਨਹੀਂ ਤਾਂ, ਤੈਨੂੰ ਪ੍ਰਭੂ ਵੱਲੋਂ ਬਖ਼ਸ਼ਿਆ ਹੋਇਆ ਇਹ ਅਮੁੱਲਾ ਸਮਾਂ ਵੀ
ਪਲ-ਪਲ ਕਰਕੇ ਤਬਾਹ ਬਰਬਾਦ ਤੇ ਨਿੱਤ ਖ਼ਤਮ ਹੋ ਰਿਹਾ ਹੈ, ਬਿਰਥਾ ਤੇ ਵਿਅਰਥ ਜਾ ਰਿਹਾ ਹੈ।
ਯਥਾ:-
() "ਧ੍ਰਿਗੁ
ਜੀਵਣੁ ਦੋਹਾਗਣੀ, ਮੁਠੀ ਦੂਜੈ ਭਾਇ॥
ਕਲਰ ਕੇਰੀ ਕੰਧ ਜਿਉ, ਅਹਿਨਿਸਿ ਕਿਰਿ
ਢਹਿ ਪਾਇ॥ ਬਿਨੁ ਸਬਦੈ ਸੁਖੁ
ਨਾ ਥੀਐ, ਪਿਰ ਬਿਨੁ ਦੂਖੁ ਨ ਜਾਇ" (ਪੰ: ੧੮)
() "ਸੁਣਿ
ਮਨ ਮਿਤ੍ਰ ਪਿਆਰਿਆ, ਮਿਲੁ ਵੇਲਾ ਹੈ ਇਹ॥
ਜਬ ਲਗੁ ਜੋਬਨਿ ਸਾਸੁ ਹੈ,
ਤਬ ਲਗੁ ਇਹੁ ਤਨੁ ਦੇਹ॥
ਬਿਨੁ ਗੁਣ ਕਾਮਿ ਨ ਆਵਈ, ਢਹਿ ਢੇਰੀ
ਤਨੁ ਖੇਹ" (ਪੰ: ੨੦)
() "ਦਿਨਸੁ
ਚੜੈ ਫਿਰਿ ਆਥਵੈ, ਰੈਣਿ ਸਬਾਈ
ਜਾਇ॥ ਆਵ ਘਟੈ ਨਰੁ ਨਾ ਬੁਝੈ,
ਨਿਤਿ ਮੂਸਾ ਲਾਜੁ ਟੁਕਾਇ॥ ਗੁੜੁ ਮਿਠਾ ਮਾਇਆ
ਪਸਰਿਆ, ਮਨਮੁਖੁ ਲਗਿ ਮਾਖੀ
ਪਚੈ ਪਚਾਇ" (ਪੰ: ੪੧) ਬਲਕਿ
() "ਰਾਮਕਲੀ
ਮਹਲਾ ੯॥ ਪ੍ਰਾਨੀ ਨਾਰਾਇਨ ਸੁਧਿ ਲੇਹਿ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ, ਬ੍ਰਿਥਾ ਜਾਤੁ ਹੈ
ਦੇਹ॥ ੧ ॥
ਰਹਾਉ॥ ਤਰਨਾਪੋ ਬਿਖਿਅਨ ਸਿਉ ਖੋਇਓ, ਬਾਲਪਨੁ ਅਗਿਆਨਾ॥ ਬਿਰਧਿ ਭਇਓ ਅਜਹੂ ਨਹੀ ਸਮਝੈ, ਕਉਨ ਕੁਮਤਿ
ਉਰਝਾਨਾ॥ ੧ ॥
ਮਾਨਸ ਜਨਮੁ ਦੀਓ ਜਿਹ ਠਾਕੁਰਿ, ਸੋ ਤੈ ਕਿਉ ਬਿਸਰਾਇਓ॥ ਮੁਕਤੁ ਹੋਤ ਨਰ ਜਾ
ਕੈ ਸਿਮਰੈ, ਨਿਮਖ ਨ ਤਾ ਕਉ ਗਾਇਓ॥ ੨ ॥
ਮਾਇਆ ਕੋ ਮਦੁ ਕਹਾ ਕਰਤੁ ਹੈ, ਸੰਗਿ ਨ ਕਾਹੂ ਜਾਈ॥ ਨਾਨਕੁ ਕਹਤੁ ਚੇਤਿ
ਚਿੰਤਾਮਨਿ, ਹੋਇ ਹੈ ਅੰਤਿ ਸਹਾਈ॥ ੩ ॥"
(ਪੰ: ੯੦੨) ਆਦਿ
ਪਉੜੀ॥ ਹਰਿ ਸਾਲਾਹੀ ਸਦਾ ਸਦਾ, ਤਨੁ ਮਨੁ ਸਉਪਿ ਸਰੀਰੁ॥ ਗੁਰ ਸਬਦੀ ਸਚੁ
ਪਾਇਆ, ਸਚਾ ਗਹਿਰ ਗੰਭੀਰੁ॥ ਮਨਿ ਤਨਿ ਹਿਰਦੈ ਰਵਿ ਰਹਿਆ, ਹਰਿ ਹੀਰਾ ਹੀਰੁ॥ ਜਨਮ ਮਰਣ ਕਾ ਦੁਖੁ
ਗਇਆ, ਫਿਰਿ ਪਵੈ ਨ ਫੀਰੁ॥ ਨਾਨਕ ਨਾਮੁ ਸਲਾਹਿ ਤੂ, ਹਰਿ ਗੁਣੀ ਗਹੀਰੁ॥ ੧੦॥
{ਪੰਨਾ ੭੮੯}
ਪਦ ਅਰਥ :
—ਸਉਪਿ—ਸੌਂਪ
ਕੇ, ਹਵਾਲੇ ਕਰ ਕੇ। ਗਹਿਰ—ਡੂੰਘਾ।
ਗੰਭੀਰੁ—ਵੱਡੇ
ਜਿਗਰੇ ਵਾਲਾ। ਹੀਰਾ ਹੀਰੁ—ਹੀਰਿਆਂ
`ਚੋਂ ਵੀ ਸ੍ਰੇਸ਼ਟ ਹੀਰਾ।
ਫੀਰੁ—ਫੇਰਾ, ਜਨਮ-ਮਰਨ ਵਾਲਾ
ਗੇੜ। ਗੁਣੀ—ਅਨੰਤ
ਗੁਣਾਂ ਦਾ ਮਾਲਕ ਕਰਤਾਪੁਰਖ।
ਗਹੀਰੁ—ਡੂੰਘਾ,
ਵੱਡੇ ਜਿਗਰੇ ਵਾਲਾ, ਵੱਡੇ ਦਿਲ ਵਾਲਾ।
ਅਰਥ :
— "ਹਰਿ ਸਾਲਾਹੀ ਸਦਾ ਸਦਾ,
ਤਨੁ ਮਨੁ ਸਉਪਿ ਸਰੀਰੁ" -ਹੇ
ਭਾਈ! ਤੂੰ ਆਪਣਾ ਤਨ ਮਨ ਸਰੀਰ, ਭਾਵ ਸੰਪ੍ਰੂਰਣ ਆਪਣਾ ਆਪ ਉਸ ਪ੍ਰਭੂ ਦੇ ਹਵਾਲੇ ਕਰ ਦੇ ਪ੍ਰਭੂ ਤੋਂ
ਨਿਉਛਾਵਰ ਕਰ ਦੇ, ਜਿਸ ਦੇ ਅਰਥ ਹਨ, ਤੂੰ ਆਪਣੇ ਸਮੂਚੇ ਜੀਵਨ ਨੂੰ ਖਿੜੇ ਮੱਥੇ ਪ੍ਰਭੂ ਦੀ ਰਜ਼ਾ `ਚ
ਜੀਊਣ ਵਾਲਾ ਸੁਭਾਅ ਬਣਾ ਅਤੇ ਉਸ ਦੀ ਰਜ਼ਾ `ਚ ਜੀਊਣਾ ਸਿੱਖ।
ਜਦਕਿ ਇਸ ਮਨੁੱਖਾ ਜਨਮ ਦੀ ਅਜਿਹੀ ਸਫ਼ਲਤਾ ਲਈ ਤੂੰ ਮਨ ਕਰਕੇ ਅਤੇ
ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ-ਸਾਲਾਹ ਅਤੇ ਉਸ ਦੇ ਗੁਣਨਵਾਦ ਨਾਲ ਜੁੜਿਆ ਕਰ।
"ਗੁਰ ਸਬਦੀ ਸਚੁ ਪਾਇਆ, ਸਚਾ ਗਹਿਰ ਗੰਭੀਰੁ" - ਇਹ
ਵੀ ਕਿ ਜਿਸ ਮਨੁੱਖ ਨੇ
ਸ਼ਬਦ-ਗੁਰੂ ਦੀ ਕਮਾਈ ਕੀਤੀ
ਅਤੇ ਉਸ ਰਾਹੀਂ ਪ੍ਰਭੂ ਦੇ ਸਿਮਰਨ ਭਾਵ ਉਸ ਦੀ ਸਿਫ਼ਤ-ਸਲਾਹ ਨਾਲ ਜੁੜਿਆ, ਉਸ ਨੇ ਉਸ ਗਹਿਰ-ਗੰਭੀਰ
ਤੇ ਡੂੰਘੇ ਜਿਗਰੇ ਵਾਲੇ ਪ੍ਰਭੂ ਨੂੰ ਜੀਦੇ-ਜੀਅ ਪਾ ਲਿਆ।
ਇਸ ਤਰ੍ਹਾਂ ਉਸ ਦਾ ਮਨ ਦੇ ਰੂਪ `ਚ ਪ੍ਰਭੂ ਤੋਂ ਸੰਮੇਂ ਸਮੇਂ ਤੋਂ ਬਣਿਆ
ਹੋਇਆ ਵਿਛੋੜਾ ਤੇ ਵਖ੍ਰੇਵਾਂ ਵੀ ਸਦਾ ਲਈ ਸਮਾਪਤ ਹੋ ਗਿਆ। ਉਹ ਜੀਂਦੇ ਜੀਅ ਪ੍ਰਭੂ `ਚ ਸਮਾਅ ਗਿਆ
ਪ੍ਰਭੂ ਨਾਲ ਇੱਕ ਮਿੱਕ ਅਤੇ ਉਸੇ `ਚ ਅਭੇਦ ਹੋ ਗਿਆ, ਉਸ ਦਾ ਪ੍ਰਭੂ ਨਾਲ ਮਿਲਾਪ ਹੋ ਗਿਆ।
ਯਥਾ:-
"ਸਰਬ ਜੀਆ ਮਹਿ ਏਕੋ ਰਵੈ॥
ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ॥
੫ ॥
ਸੋ ਬੂਝੈ ਜੋ ਸਤਿਗੁਰੁ ਪਾਏ॥
ਹਉਮੈ ਮਾਰੇ
ਗੁਰ ਸਬਦੇ
ਪਾਏ" (ਪੰ: ੨੨੮)
() "ਸਬਦਿ ਮਰੈ ਸੋ ਮਰਿ ਰਹੈ, ਫਿਰਿ ਮਰੈ ਨ ਦੂਜੀ ਵਾਰ"
(ਪੰ: ੫੮) ਆਦਿ
"ਮਨਿ ਤਨਿ ਹਿਰਦੈ ਰਵਿ ਰਹਿਆ, ਹਰਿ ਹੀਰਾ ਹੀਰੁ" -
ਪ੍ਰਭੂ ਨਾਲ ਅਭੇਦ ਹੋ ਚੁੱਕੇ ਅਜਿਹੇ ਮਨੁੱਖ ਦੇ ਮਨ ਅਤੇ ਤਨ `ਚ ਭਾਵ ਉਸ ਦੇ ਸਮੂਹ ਕਰਮ ਤੇ ਗਿਆਨ
ਇੰਦ੍ਰਿਆਂ ਰਾਹੀਂ ਕੀਤੇ ਜਾ ਰਹੇ ਸਮੂਚੇ ਕਰਮਾਂ ਅਤੇ ਵਰਤੋਂ ਵਿਹਾਰ `ਚੋਂ ਹੀਰਿਆਂ ਚੋਂ ਵੀ ਸ੍ਰੇਸ਼ਟ
ਹੀਰੇ ਰੂਪੀ ਇਲਾਹੀ ਤੇ ਰੱਬੀ ਗੁਣ ਡਲਕਾਂ ਮਾਰਦੇ, ਉਛਲ-ਉਛਲ ਕੇ ਬਾਹਿਰ ਆਉਂਦੇ ਅਤੇ ਸ਼ੰਸਾਰ ਭਰ `ਚ
ਪ੍ਰਗਟ ਹੁੰਦੇ ਹਨ।
"ਜਨਮ ਮਰਣ ਕਾ ਦੁਖੁ ਗਇਆ, ਫਿਰਿ ਪਵੈ ਨ ਫੀਰੁ" - ਅਜਿਹੇ
ਸਫ਼ਲ ਜਨਮ ਤੇ ਸਚਿਆਰੇ ਜੀਵਨ ਵਾਲੇ ਮਨੁੱਖ ਦਾ ਪਹਿਲਾਂ ਤੋਂ ਚਲਦਾ ਆ ਰਿਹਾ ਜਨਮ ਮਰਨ ਵਾਲਾ ਰੋਗ ਤੇ
ਦੁੱਖ ਕੱਟਿਆ ਜਾਂਦਾ ਹੈ। ਉਸ ਦਾ ਮਨ ਦੇ ਰੂਪ `ਚ ਪ੍ਰਭੂ ਪਿਤਾ ਤੋਂ ਬਣਿਆ ਹੋਇਆ ਵਿਛੋੜਾ ਸਮਾਪਤ ਹੋ
ਜਾਂਦਾ ਹੈ।
ਹੁਣ ਉਸ ਨੂੰ ਬਾਰ-ਬਾਰ ਦੀਆਂ ਜੂਨਾਂ, ਜਨਮਾਂ ਤੇ ਭਿੰਨ-ਗਰਭਾਂ ਦੇ ਗੇੜ `ਚ
ਪੈਣਾ ਤੇ ਭਟਕਣਾ ਨਹੀਂ ਪੈਂਦਾ। ਉਹ ਸਦਾ ਲਈ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਤੇ ਅਭੇਦ ਹੋ ਜਾਂਦਾ
ਹੈ। ਯਥਾ:-
() "ਗੁਰ ਪਰਸਾਦਿ ਐਸੀ ਬੁਧਿ ਸਮਾਨੀ॥
ਚੂਕਿ ਗਈ ਫਿਰਿ ਆਵਨ ਜਾਨੀ"
(ਪੰ: ੩੩੭)
() "ਜੋ ਮਨਿ ਰਾਤੇ ਹਰਿ ਰੰਗੁ ਲਾਇ॥
ਤਿਨ ਕਾ ਜਨਮ ਮਰਣ ਦੁਖੁ ਲਾਥਾ
ਤੇ ਹਰਿ ਦਰਗਹ ਮਿਲੇ ਸੁਭਾਇ"
(ਪੰ:
੩੬੨)
"ਨਾਨਕ ਨਾਮੁ ਸਲਾਹਿ ਤੂ, ਹਰਿ ਗੁਣੀ ਗਹੀਰੁ॥ ੧੦॥" - ਇਸ
ਲਈ ਹੇ ਨਾਨਕ! ਤੂੰ ਵੀ ਉਸ ਪ੍ਰਭੂ ਦਾ ਨਾਮ ਸਿਮਰ ਤੇ ਉਸ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿ। ਉਹ
ਪ੍ਰਭੂ, ਜਿਹੜਾ ਸਰਬ-ਗੁਣ ਸੰਪਣ ਅਤੇ ਬਹੁਤ ਵੱਡੇ ਦਿਲ ਤੇ ਜਿਗਰੇ ਵਾਲਾ ਹੈ। ੧੦।
(ਚਲਦਾ)
#Instt.P10-21st--Suhi ki.Vaar M.3--03.18#v.
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਸੂਹੀ ਕੀ ਵਾਰ ਮਹਲਾ ੩
(ਪੰ: ੭੮੫ ਤੋਂ੭੯੨)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਇਕਵੀਂ)
For all the Self Learning Gurmat Lessons ( Excluding
Books) written by ‘Principal Giani Surjit Singh’ Sikh
Missionary, Delhi-All the rights are reserved with the writer himself; but
easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails- [email protected]
& [email protected]
web sites-
www.gurbaniguru.org
theuniqeguru-gurbani.com
gurmateducationcentre.com
|
. |