ਸੰਨ 1984 ਦੇ ਵਰਤੇ ਦੁਖਾਂਤ ਨੂੰ 34 ਸਾਲ ਤੋਂ ਉਪਰ ਹੋ ਗਏ ਹਨ। ਸਿੱਖਾਂ
ਦੇ ਬੁੱਧੀਜੀਵੀ ਵਿਦਵਾਨਾ ਨੇ ਕਦੀ ਵੀ ਮਿਲ ਬੈਠ ਕੇ ਇਸ ਬਾਰੇ ਵਿਚਾਰ ਕਰਨ ਦੀ ਖੇਚਲ ਨਹੀਂ ਕੀਤੀ ਕਿ
ਇਹ ਕਿਉਂ ਵਰਤਿਆ? ਕੀ ਇਸ ਹੋਣੀ ਨੂੰ ਟਾਲਿਆ ਜਾ ਸਕਦਾ ਸੀ? ਕੀ ਕਿਸੇ ਸੂਬੇ ਦੇ ਹੱਕਾਂ ਲਈ
ਗੁਰਦੁਆਰਿਆਂ ਵਿੱਚ ਲੁਕ ਕੇ ਹਥਿਆਰਬੰਦ ਲੜਾਈ ਲੜਨੀ ਠੀਕ ਸੀ? ਕੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ
ਆਪਣੇ ਹੱਕਾਂ ਲਈ ਇਸ ਤਰ੍ਹਾਂ ਧਾਰਮਿਕ ਸਥਾਨਾਂ ਨੂੰ ਲੜਾਈ ਲਈ ਵਰਤਿਆ ਜਾਂਦਾ ਹੈ? ਪੰਜਾਬ ਤੋਂ ਬਾਹਰ
ਵਸਦੇ ਸਿੱਖਾਂ ਨੂੰ ਉਜਾੜਨ ਵਾਲੇ ਅਸਲ ਦੋਸ਼ੀ ਕੌਣ ਹਨ? ਇਹ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਹੋਰ
ਸਵਾਲ ਹਨ ਜਿਹਨਾ ਬਾਰੇ ਕਦੀ ਵੀ ਖੁੱਲ ਕੇ ਵਿਚਾਰ ਨਹੀਂ ਕੀਤਾ ਗਿਆ ਪਰ ਲੋਕਾਂ ਦੇ ਜਜਬਾਤਾਂ ਨੂੰ
ਭੜਕਾ ਕੇ ਲਾਂਬੂੰ ਲੌਣ ਦੀ ਕੋਈ ਕਸਰ ਨਹੀਂ ਛੱਡੀ ਗਈ, ਭਾਵੇਂ ਇਸ ਤਰ੍ਹਾਂ ਕਰਨ ਲਈ ਕੋਰਾ ਝੂਠ ਹੀ
ਕਿਉਂ ਨਾ ਬੋਲਣਾ ਪਿਆ ਹੋਵੇ।
ਹਰ ਦੇਸ਼ ਵਿੱਚ ਸੂਬਿਆਂ ਦੇ ਆਪਸ ਵਿੱਚ ਅਤੇ ਕੇਂਦਰ ਸਰਕਾਰਾਂ ਨਾਲ ਕੁੱਝ
ਮੁੱਦਿਆਂ ਤੇ ਝਗੜੇ ਹੁੰਦੇ ਹਨ। ਕਨੇਡਾ ਦੇਸ਼ ਦੁਨੀਆ ਦੇ ਸ਼ਾਂਤੀ ਪਸੰਦ ਦੇਸ਼ਾਂ ਵਿਚੋਂ ਇੱਕ ਹੈ। ਇੱਥੇ
ਵੀ ਇਸ ਤਰ੍ਹਾਂ ਦੇ ਝਗੜੇ ਹਨ। ਬੀ. ਸੀ. ਅਤੇ ਅਲਬਰਟਾ ਆਪਸ ਵਿੱਚ ਗੁਆਂਢੀ ਸੂਬੇ ਹਨ। ਇਸ ਵੇਲੇ
2018 ਵਿੱਚ ਦੋਹਾਂ ਸੂਬਿਆਂ ਵਿੱਚ ਇੱਕ ਹੀ ਪਾਰਟੀ(ਐਂਨ. ਡੀ. ਪੀ.) ਦੀਆਂ ਸਰਕਾਰਾਂ ਹਨ। ਪਰ ਤੇਲ ਵਾਲੇ
ਪਾਈਪ ਦੇ ਮੁੱਦੇ ਨੂੰ ਲੈ ਕੇ ਆਪਸੀ ਸ਼ਬਦੀ ਜੰਗ ਕਈ ਚਿਰ ਤੋਂ ਚੱਲ ਰਹੀ ਹੈ। ਇਸ ਪਾਈਪ ਲਾਈਨ ਬਾਰੇ
ਇੱਕ ਲੇਖ ਇਸੇ ਸਾਲ ਅਪ੍ਰੈਲ ਦੇ ਮਹੀਨੇ, ਸਿੱਖ ਮਾਰਗ ਤੇ ਛਪਿਆ ਸੀ ਜਿਹੜਾ ਕਿ ਹਰਚਰਨ ਸਿੰਘ ਪਰਹਾਰ
ਦਾ ਲਿਖਿਆ ਹੋਇਆ ਸੀ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਉਸ ਲੇਖ ਵਿੱਚ ਪੜ੍ਹੀ ਜਾ ਸਕਦੀ ਹੈ। ਕਹਿਣ
ਤੋਂ ਭਾਵ ਹੈ ਕਿ ਸੂਬਿਆਂ ਦੇ ਆਪਸੀ ਝਗੜੇ, ਕੇਂਦਰ ਸਰਕਾਰਾਂ ਨਾਲ ਝਗੜੇ ਅਤੇ ਵੋਟਾਂ ਦੀ ਰਾਜਨੀਤੀ
ਕੋਈ ਅਨਹੋਣੀ ਗੱਲ ਨਹੀਂ ਹੈ। ਇਸ ਤਰ੍ਹਾਂ ਦਾ ਸਾਰਾ ਕੁੱਝ ਸਾਰੀ ਦੁਨੀਆ ਵਿੱਚ ਹੀ ਹੋ ਰਿਹਾ ਹੈ।
ਪੰਜਾਬ ਦਾ ਕੇਂਦਰ ਨਾਲ ਅਤੇ ਬਾਕੀ ਗੁਆਂਢੀ ਸੂਬਿਆਂ ਨਾਲ ਸਭ ਤੋਂ ਵੱਡਾ
ਝਗੜਾ ਪਾਣੀ ਦਾ ਹੈ। ਇਸ ਤੋਂ ਬਿਨਾ ਹੋਰ ਵੀ ਕਈ ਛੋਟੇ-ਮੋਟੇ ਮੁੱਦੇ ਹਨ। ਪਰ ਕਈ ਮੁੱਦੇ ਐਸੇ ਹਨ
ਜਿਹੜੇ ਕਿ 1982 ਦੇ ਮੋਰਚੇ ਦੌਰਾਨ ਕੁੱਝ ਅਹਿਮੀਅਤ ਰੱਖਦੇ ਸਨ ਪਰ ਹੁਣ ਉਹਨਾ ਦੀ ਕੋਈ ਵੀ ਅਹਿਮੀਅਤ
ਨਹੀਂ ਰਹੀ। ਕਿਉਂਕਿ ਨਵੀਂ ਤਕਨੌਲਜ਼ੀ ਨਾਲ ਉਹ ਆਪਣੇ ਆਪ ਹੀ ਹੱਲ ਹੋ ਗਏ ਹਨ। ਮੋਰਚੇ ਦੌਰਾਨ ਇੱਕ
ਮੰਗ ਇਹ ਵੀ ਸੀ ਕਿ ਸਾਨੂੰ ਆਪਣਾ ਰੇਡੀਓ ਸ਼ਟੇਸ਼ਨ ਲਾ ਕੇ ਦਰਬਾਰ ਸਾਹਿਬ ਤੋਂ ਸਿੱਧਾ ਗੁਰਬਾਣੀ ਕੀਰਤਨ
ਸੁਣਾਉਣ ਦੀ ਇਜ਼ਾਜਤ ਦਿੱਤੀ ਜਾਵੇ। ਉਸ ਵੇਲੇ ਇੱਕ ਰੇਡੀਓ ਸ਼ਟੇਸ਼ਨ ਦੀ ਮੰਗ ਸੀ ਪਰ ਹੁਣ ਤਾਂ ਸਾਰੀ
ਦੁਨੀਆ ਵਿੱਚ ਸੈਂਕੜੇ ਹੀ ਸਿੱਖਾਂ ਦੇ ਆਪਣੇ ਚੱਲ ਰਹੇ ਹਨ।
ਆਓ ਹੁਣ ਅਸਲ ਮੁੱਦੇ ਵੱਲ ਆਈਏ ਜਿਹੜਾ ਕਿ ਇਸ ਲੇਖ ਨਾਲ ਸੰਬੰਧਿਤ ਹੈ। ਸੰਨ
1984 ਦੇ ਵਰਤੇ ਦੁਖਾਂਤ ਬਾਰੇ ਜਾਨਣ ਦੀ ਬਹੁਤ ਸਾਰੇ ਸਿੱਖਾਂ ਦੀ ਇੱਛਾ ਹੋਵੇਗੀ ਅਤੇ ਮੇਰੀ ਵੀ ਸੀ।
ਇੰਟਰਨੈੱਟ ਦੇ ਆਉਣ ਤੋਂ ਪਹਿਲਾਂ ਮੈਂਨੂੰ ਕਿਤਾਬਾਂ ਪੜ੍ਹਨ ਦਾ ਕਾਫੀ ਸੌਂਕ ਸੀ। ਇਸ ਲਈ ਇਸ ਦੁਖਾਂਤ
ਬਾਰੇ ਕਾਫੀ ਕਿਤਾਬਾਂ ਪੜ੍ਹੀਆਂ ਜਿਹਨਾ ਵਿਚੋਂ ਕੁੱਝ ਕੁ ਦੇ ਨਾਮ ਹਨ; ਪੰਜਾਬ ਦਾ ਦੁਖਾਂਤ, ਪੰਜਾਬ
ਭੁਲੇਖੇ ਦਾ ਦੁਖਾਂਤ, ਸ਼੍ਰੀ ਮਤੀ ਇੰਰਦਾ ਗਾਂਧੀ ਦੀ ਅੰਤਲੀ ਲੜਾਈ, ਬਲੂ ਸਟਾਰ ਅਸਲ ਕਹਾਣੀ ਅਤੇ
ਕਿਉਂ ਕੀਤੋ ਵਿਸਾਹੁ ਆਦਿਕ। ਇਹਨਾ ਤੋਂ ਬਿਨਾ ਅਖਬਾਰਾਂ ਰਸਾਲਿਆਂ ਵਿੱਚ ਛਪਦੇ ਹਜਾਰਾਂ ਹੀ ਲੇਖ
ਪੜ੍ਹੇ ਹੋਣਗੇ।
ਪਿਛਲੇ ਦਸ ਬਾਰਾਂ ਕੁ ਸਾਲਾਂ ਤੋਂ ਜਦੋਂ ਦਾ ਸ਼ੋਸ਼ਲ ਮੀਡੀਆ ਪ੍ਰਚੱਲਤ ਹੋਇਆ
ਹੈ ਅਤੇ ਸਿੱਖਾਂ ਦਾ ਆਪਣਾ ਵੀ ਕਾਫੀ ਮੀਡੀਆ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹਰ ਇੱਕ ਬੰਦੇ ਨੂੰ
ਆਪਣੀ ਗੱਲ ਕਹਿਣ ਦਾ ਬਹੁਤ ਹੀ ਸੌਖਾ ਮੌਕਾ ਮਿਲਿਆ ਹੋਇਆ ਹੈ। ਕਈ ਤਾਂ ਟਰੱਕ ਚਲਾਉਂਦੇ ਸਮੇ ਹੀ
ਆਪਣੀ ਵੀਡੀਓ ਬਣਾ ਕੇ ਪਾ ਦਿੰਦੇ ਹਨ। ਇਸ ਨਵੀ ਤਕਨੌਲਜ਼ੀ ਵਾਲੀ ਮਿਲੀ ਹੋਈ ਖੁੱਲ ਦੇ ਚੰਗੇ ਅਤੇ
ਮਾੜੇ ਦੋਵੇਂ ਹੀ ਪੱਖ ਹਨ। ਇਹਨਾ ਦੋਵੇਂ ਪੱਖਾਂ ਤੋਂ ਨਾ ਤਾਂ ਕੋਈ ਅਭਿੱਜ ਰਹਿ ਸਕਦਾ ਹੈ ਅਤੇ ਨਾ
ਹੀ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੀ ਰੱਖਿਆ ਜਾ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ
ਵਿੱਚ ਰੂਸ ਦੀ ਸ਼ੋਸ਼ਲ ਮੀਡੀਏ ਰਾਹੀਂ ਕੀਤੀ ਦਖਲ ਅੰਦਾਜ਼ੀ ਦੀਆਂ ਖਬਰਾਂ ਤਕਰੀਬਨ ਹਰ ਰੋਜ਼ ਹੀ ਪੜ੍ਹਨ
ਸੁਣਨ ਨੂੰ ਮਿਲਦੀਆਂ ਹਨ। ਹੁਣ ਤਾਂ ਸਾਰੀ ਦੁਨੀਆ ਵਿੱਚ ਹੀ ਹੋਣ ਵਾਲੀਆ ਚੋਣਾ ਵਿੱਚ ਦਖਲ ਅੰਦਾਜ਼ੀ
ਦਾ ਸਹਿਮ ਪਾਇਆ ਜਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਸਾਰਾ ਕੁੱਝ ਆਪ-ਮੁਹਾਰਾ ਸਰਕਾਰਾਂ ਦੇ
ਵੱਸ ਤੋਂ ਵੀ ਬਾਹਰ ਹੁੰਦਾ ਜਾ ਰਿਹਾ ਹੈ। ਕਿਸੇ ਵਲੋਂ ਦਿੱਤੀ ਜਾ ਰਹੀ ਜਾਣਕਾਰੀ ਠੀਕ ਹੈ ਜਾਂ ਗਲਤ
ਇਸ ਬਾਰੇ ਨਿਰਣਾ ਤਾਂ ਉਹੀ ਕਰ ਸਕਦਾ ਹੈ ਜਿਹੜਾ ਕਿ ਖੁਦ ਆਪ ਕਰਨਾ ਚਾਹੁੰਦਾ ਹੈ। ਪਰ ਬਹੁਤੀ ਲੋਕਾਈ
ਤਾਂ ਉਸ ਤੇ ਹੀ ਭਰੋਸਾ ਕਰ ਲੈਂਦੀ ਹੈ ਜੋ ਇੱਕ ਤੋਂ ਜ਼ਿਆਦਾ ਲੋਕਾਂ ਵਲੋਂ ਬਾਰ-ਬਾਰ ਕਹੀ ਜਾਂਦੀ
ਹੋਵੇ। ਇਹੀ ਕੁੱਝ ਕਥਿਤ ਸਿੱਖ ਵਿਦਵਾਨਾ ਵਲੋਂ ਪਿਛਲੇ ਕਾਫੀ ਸਮੇ ਤੋਂ ਕਿਹਾ ਜਾਂਦਾ ਰਿਹਾ ਹੈ ਅਤੇ
ਕਿਹਾ ਜਾ ਰਿਹਾ ਹੈ।
ਸਭ ਤੋਂ ਵੱਡਾ ਝੂਠ ਜੋ ਕਿ ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਹਰ ਇੱਕ
ਸਿੱਖ ਵਲੋਂ ਬੋਲਿਆ ਜਾ ਰਿਹਾ ਹੈ ਉਹ ਇਹ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਸਭ ਤੋਂ
ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਅਕਾਲੀ ਵੀ ਵੋਟਾਂ ਲੈਣ
ਲਈ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਦੱਸ ਕੇ ਇਹ ਰਾਗ ਪਿਛਲੇ 34 ਸਾਲਾਂ ਤੋਂ ਲਗਾਤਾਰ ਅਲਾਪ ਰਹੇ
ਹਨ। ਟੈਕਾਂ ਤੋਪਾਂ ਦੀ ਗੱਲ ਤਾਂ ਠੀਕ ਹੈ। ਕੀ ਜੋ ਕੁੱਝ ਹੋਰ ਕਿਹਾ ਜਾ ਰਿਹਾ ਹੈ ਉਹ ਠੀਕ ਹੈ? ਕੀ
ਹਮਲਾ ਦਰਬਾਰ ਸਾਹਿਬ ਤੇ ਹੋਇਆ ਸੀ? ਕੀ ਸਰੋਵਰ ਦੇ ਵਿਚਕਾਰ ਬਣੀ ਇਮਾਰਤ ਦਾ ਨਾਮ ਦਰਬਾਰ ਸਾਹਿਬ ਹੈ
ਜਾਂ ਕਿ ਉਥੇ ਸਾਰੀਆਂ ਬਣੀਆਂ ਇਮਾਰਤਾਂ ਨੂੰ ਦਰਬਾਰ ਸਾਹਿਬ ਕਿਹਾ ਜਾਂਦਾ ਹੈ? ਜੇ ਕਰ ਸਰੋਵਰ ਦੇ
ਵਿਚਕਾਰ ਬਣੀ ਇਮਾਰਤ ਦਾ ਨਾਮ ਦਰਬਾਰ ਸਾਹਿਬ ਹੈ ਤਾਂ ਕੀ ਕੋਈ ਦੱਸ ਸਕਦਾ ਹੈ ਕਿ ਟੈਂਕਾਂ/ਤੋਪਾਂ ਦੇ
ਕਿਤਨੇ ਕੁ ਗੋਲੇ ਉਸ ਉਪਰ ਲੱਗੇ ਸਨ? ਜੇ ਕਰ ਇੰਦਰਾ ਗਾਂਧੀ ਨੇ ਪੰਜ ਸਦੀਆਂ ਦਾ ਵੈਰ ਕੱਢਣ ਲਈ
ਤੁਹਾਡਾ ਅਕਾਲ ਤਖ਼ਤ ਢਾਉਣਾ ਹੀ ਸੀ ਤਾਂ ਉਸ ਨੂੰ ਨਿਹੰਗ ਸੰਤਾ ਸਿੰਘ ਰਾਹੀਂ ਦੁਬਾਰਾ ਬਣਾਉਣ ਦੀ ਕੀ
ਲੋੜ ਸੀ? ਪਰ ਜੋ ਅਸਲੀਅਤ ਹੈ ਉਸ ਦਾ ਵੀ ਸਭ ਨੂੰ ਪਤਾ ਹੈ ਪਰ ਇਸ ਨੂੰ ਜਾਣ-ਬੁੱਝ ਕੇ ਛੁਪਾਇਆ ਜਾ
ਰਿਹਾ ਹੈ। ਜਿਹੜਾ ਬੰਦਾ ਉਥੇ ਲੁਕ ਕੇ ਬੈਠਾ ਤਬਾਹੀ ਕਰਵਾਉਣ ਦਾ ਕਾਰਨ ਬਣਿਆ ਉਸ ਨੂੰ ਝੂਠ ਬੋਲਣ
ਵਾਲੇ ਰਾਖਾ ਦੱਸ ਰਹੇ ਹਨ। ਪਰ ਇਹ ਨਹੀਂ ਦੱਸਦੇ ਕਿ ਰਾਖੀ ਕਿਹੜੀ ਚੀਜ ਦੀ ਕੀਤੀ ਸੀ? ਜੇ ਕਰ ਨਾ
ਕਰਦਾ ਤਾਂ ਸਰਕਾਰ ਨੇ ਲੁੱਟ ਲੈਣੀ ਸੀ ਜਾਂ ਤਬਾਹ ਕਰ ਦੇਣੀ ਸੀ?
ਆਓ ਹੁਣ ਸਿੱਖਾਂ ਦੇ ਵਿਦਵਾਨਾਂ ਵਲੋਂ ਕੋਰਾ ਝੂਠ ਬੋਲਣ/ਲਿਖਣ ਬਾਰੇ ਵਿਚਾਰ
ਕਰੀਏ। ਇੱਥੇ ਵਿਦਵਾਨਾਂ ਤੋਂ ਮੇਰਾ ਮਤਲਬ ਉਹਨਾ ਵਿਦਵਾਨਾ ਤੋਂ ਹੈ ਜਿਹੜੇ ਕਿ ਦੇਸ਼-ਵਿਦੇਸ਼ਾਂ ਵਿੱਚ
ਜਾ ਕੇ ਪ੍ਰਚਾਰ ਕਰਦੇ ਹਨ ਅਤੇ ਸੈਮੀਨਰ ਵੀ ਕਰਦੇ ਹਨ। ਇਹ ਆਪਣੇ ਝੂਠ ਦੀਆਂ ਯੂ-ਟਿਊਬਾਂ ਵੀ ਬਣਾ ਕੇ
ਪਉਂਦੇ ਹਨ। ਅੱਗੋਂ ਇਹਨਾ ਦੇ ਪਿੱਛਲੱਗ ਇਹਨਾ ਦੇ ਝੂਠ ਨੂੰ ਸ਼ੋਸ਼ਲ ਮੀਡੀਏ ਅਤੇ ਹੋਰ ਸਾਧਨਾ ਰਾਹੀਂ
ਅੱਗੇ ਹੋਰ ਲੋਕਾਂ ਤੱਕ ਪਹੁੰਚਾਉਂਦੇ ਹਨ। ਓਪਰੇਸ਼ਨ ਬਲੂ ਸਟਾਰ ਅਸਲ ਕਹਾਣੀ, ਲੈਫ. ਜਨ. ਕੇ. ਐਸ.
ਬਰਾੜ ਲਿਖੀ ਹੋਈ ਇੱਕ ਕਿਤਾਬ ਹੈ ਜਿਹੜੀ ਕਿ 1993 ਵਿੱਚ ਪਹਿਲੀ ਵਾਰ ਛਪੀ ਸੀ। ਇਹ ਕਿਤਾਬ ਮੇਰੇ
ਕੋਲ ਹੈ ਅਤੇ ਮੈਂ ਉਸੇ ਸਾਲ ਮੰਗਵਾ ਕੇ ਪੜ੍ਹੀ ਸੀ। ਇਸ ਕਿਤਾਬ ਦੀਆਂ ਕਈ ਐਡੀਸ਼ਨਾ ਛਪ ਚੁੱਕੀਆਂ ਹਨ।
ਇਸ ਦੇ ਨਾਮ ਤੇ ਹੀ ਇੱਕ ਹੋਰ ਕਿਤਾਬ ਕਥਿਤ ਸਿੱਖ ਵਿਦਵਾਨਾਂ ਵਲੋਂ ਛਾਪੀ ਗਈ ਹੈ ਜਿਸ ਵਿੱਚ ਕਿ
ਭਿੰਡਰਾਂਵਾਲੇ ਸਾਧ ਦੀ ਵਡਿਆਈ ਕੇ. ਐਸ. ਬਰਾੜ ਦੇ ਮੂੰਹੋਂ ਕਰਵਾਈ ਗਈ ਹੈ। ਪਹਿਲਾਂ ਤਾਂ ਮੈਂ ਇਹ
ਸੋਚਦਾ ਸੀ ਕਿ ਇਹ ਕਿਤਾਬ ਨਕਲੀ ਹੈ। ਭਾਵ ਕਿ ਅਸਲ ਦੀ ਨਕਲ ਕਰਕੇ ਵਿੱਚ ਕਿਤੇ ਕਿਤੇ ਸਾਧ ਦੀ ਵਡਿਆਈ
ਵਾਲੀਆਂ ਗੱਲਾਂ ਐਡ ਕੀਤੀਆਂ ਹੋਣਗੀਆਂ। ਕਈ ਚਿਰ ਦਾ ਸੋਚਦਾ ਸੀ ਕਿ ਇਸ ਨੂੰ ਲੈ ਕੇ ਪੜ੍ਹਿਆ ਜਾਵੇ।
ਪਰ ਹੋਰ ਰੁਝੇਵਿਆਂ ਦੇ ਕਾਰਨ ਇਹ ਨਾ ਕਰ ਸਕਿਆ। ਇਸ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਜਿਸ ਛੋਟੇ
ਜਿਹੇ ਸ਼ਹਿਰ ਵਿੱਚ ਮੈਂ ਰਹਿੰਦਾ ਹਾਂ ਇੱਥੋਂ ਤਾਂ ਇਸ ਦੀ ਹਾਰਡ ਕਾਪੀ ਮਿਲਣੀ ਨਹੀਂ ਸੀ। ਕਿਸੇ ਵੱਡੇ
ਸ਼ਹਿਰ ਵਿੱਚ ਮੈਂ ਕਦੀ ਕਤਾਂਈਂ ਹੀ ਜਾਂਦਾ ਹਾਂ। ਫਿਰ ਇੱਕ ਦਿਨ ਅਚਾਨਕ ਹੀ ਮਨ ਵਿੱਚ ਆਇਆ ਕਿ ਸ਼ਾਇਦ
ਇਸ ਦੀ ਸੌਫਟ ਕਾਪੀ ਕਿਤਿਉਂ ਮਿਲ ਜਾਵੇ। ਤਾਂ ਸਿੱਖ ਮਾਰਗ ਦੇ ਇੱਕ ਪਾਠਕ ਕੋਲੋਂ ਮਿਲ ਗਈ ਸੀ। ਜਦੋਂ
ਪੜ੍ਹਿਆ ਤਾਂ ਪਤਾ ਲੱਗਾ ਕਿ ਇਹ ਨਕਲੀ ਨਹੀਂ ਹੈ ਸਗੋਂ ਇੱਕ ਦਮ ਸਾਰੀ ਦੀ ਸਾਰੀ ਜਾਹਲੀ ਹੈ। ਅਸਲ
ਕਿਤਾਬ ਨਾਲ ਸ਼ਾਇਦ ਹੀ ਇਸ ਦੀ ਕੋਈ ਗੱਲ ਮਿਲਦੀ ਹੋਵੇ। ਇਸ ਜਾਹਲੀ ਕਿਤਾਬ ਦੀਆਂ 2009 ਤੱਕ 44600
ਕਾਪੀਆਂ ਛਪ ਚੁੱਕੀਆਂ ਹਨ। ਤਕਰੀਬਨ ਸਾਰੇ ਹੀ ਵਿਦਵਾਨ, ਕਥਾਕਾਰ, ਕੀਰਤਨੀਏ, ਰਾਗੀ ਢਾਡੀ, ਰੇਡੀਓ
ਹੋਸਟ, ਟੈਲੀਵੀਯਨ ਵਾਲੇ, ਵੈੱਬ ਸਾਈਟਾਂ ਅਤੇ ਹੋਰ ਪੱਤਰਕਾਰ ਇਸ ਜਾਹਲੀ ਕਿਤਾਬ ਦੇ ਹਵਾਲੇ ਹੀ
ਦਿੰਦੇ ਹਨ। ਤਕਰੀਬਨ 99% ਵਿਦਵਾਨ ਇਸ ਜਾਹਲੀ ਕਿਤਾਬ ਦੇ ਹਵਾਲੇ ਦੇ ਕੇ 100% ਝੂਠ ਬੋਲ/ਲਿਖ ਕੇ
ਲੋਕਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ। ਇਹ ਤਾਂ ਹੋ ਨਹੀਂ ਸਕਦਾ ਕਿ ਸਾਰਿਆਂ ਨੂੰ ਨਾ ਪਤਾ ਹੋਵੇ ਕਿ
ਇਹ ਜਾਹਲੀ ਹੈ। ਜਦੋਂ ਕਾਲਖ ਨਾਲ ਭਰੇ ਮਨ ਵਿੱਚ ਇਹ ਹੋਵੇ ਕਿ ਦਸਮ ਗ੍ਰੰਥੀਏ ਗੁੰਡੇ ਸਾਧ ਦੀ ਝੂਠ
ਬੋਲ-ਬੋਲ ਕੇ ਝੂਠੀ ਵਡਿਆਈ ਕਰਨੀ ਹੀ ਕਰਨੀ ਹੈ ਤਾਂ ਕਰਮ-ਧਰਮ ਸਭ ਪਖੰਡ ਬਣ ਕੇ ਰਹਿ ਜਾਂਦਾ ਹੈ। ਇਹ
ਗੱਲ ਭਾਵੇਂ ਤੁਹਾਨੂੰ ਹਜਮ ਹੋਵੇ ਤੇ ਭਾਵੇਂ ਨਾ ਪਰ ਮੈਨੁੰ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ
ਸਿੱਖਾਂ ਦੇ ਬਹੁਤੇ ਗੁਰਦੁਆਰੇ ਖਾਸ ਕਰਕੇ ਉਹ ਜਿੱਥੇ ਇਸ ਭਿੰਡਰਾਂਵਾਲੇ ਗੁੰਡੇ ਸਾਧ ਦੀ ਫੋਟੋ ਲੱਗੀ
ਹੋਈ ਹੋਵੇ ਉਹ ਸਾਰੇ ਝੂਠ ਅਤੇ ਗੁੰਡਾਗਰਦੀ ਦੇ ਅੱਡੇ ਬਣ ਚੁੱਕੇ ਹਨ। ਇਹਨਾ ਦਾ ਝੂਠ ਤਾਂ ਉਦੋਂ ਹੀ
ਸ਼ੁਰੂ ਹੋ ਜਾਂਦਾ ਹੈ ਜਦੋਂ ਗੁਰਦੁਆਰੇ ਢੁਆਉਣ ਦਾ ਕਾਰਨ ਬਣੇ ਨੂੰ ਰਾਖਾ ਬਣਾ ਕੇ ਪੇਸ਼ ਕਰ ਦਿੰਦੇ
ਹਨ। ਅਜਿਹੇ ਝੂਠਿਆਂ ਨੇ ਤਾਂ ਪਿਛਲਾ ਸਾਰਾ ਸਿੱਖ ਇਤਿਹਾਸ ਹੀ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ।
ਕਿਉਂਕਿ ਇਹਨਾ ਵਰਗੇ ਝੂਠੇ ਤੇ ਗੱਪੀ ਪਹਿਲਾਂ ਕਿਹੜੇ ਨਹੀਂ ਹੋਣਗੇ।
ਕਪਟੀ ਸਿੱਖਾਂ ਵਲੋਂ ਛਪਵਾਈ ਜਾਹਲੀ ਕਿਤਾਬ ਵਿਚੋਂ ਜੋ ਹਵਾਲੇ ਆਮ ਦਿੱਤੇ
ਜਾਂਦੇ ਹਨ ਉਹਨਾ ਵਿਚੋਂ ਕੁੱਝ ਹੇਠ ਲਿਖੇ ਹਨ ਜੋ ਕਿ ਅਸਲੀ ਕਿਤਾਬ ਵਿੱਚ ਬਿੱਲਕੁੱਲ ਨਹੀਂ ਹਨ।
ਇੱਕ ਅਰਬ ਅਮਰੀਕੀ ਡਾਲਰ ਦੀ ਪੇਸ਼ਕਸ਼ ਅਤੇ ਨਾਲ ਹੀ ਕਿਸੇ ਯੂਰਪ ਦੇ ਦੇਸ਼ ਵਿੱਚ
ਵਸਾਉਣਾ, ਪੰਜਾਬ ਦੇ ਮੁੱਖ ਮੰਤਰੀ ਦੀ ਪੇਸ਼ਕਸ਼, ਕੇ. ਐੱਸ. ਬਰਾੜ ਨੂੰ ਟੱਟੀਆ ਲੱਗਣੀਆਂ, 58 ਕਿਲੋ
ਭਾਰਾ ਰਾਕਟ ਜਿਹੜਾ 90 ਟਨ ਭਾਰੇ ਟੈਂਕ ਨੂੰ 21 ਫੁੱਟ ਹਵਾ ਚੁੱਕ ਕੇ ਮੂਧਾ ਮਾਰ ਦਿੰਦਾ ਹੈ, ਗੱਡੀ
ਰੂੰ ਵਾਂਗ ਹਵਾ ਵਿੱਚ ਉਡਦੀ ਸਰੋਵਰ ਦੇ ਕਿਨਾਰੇ ਤੋਂ 61 ਫੁੱਟ ਅੱਗੇ ਜਾ ਡਿਗੀ, ਜਨਰਲ ਵੈਦਿਆ ਨੇ
ਕਿਹਾ ਕਿ ਹੁਣ ਗੌਰਮਿੰਟ ਨੂੰ ਇੱਕ ਐਟਮ ਬੰਬ ਅੰਮ੍ਰਿਤਸਰ ਪਰਖ ਕੇ ਦੇਖਣਾ ਚਾਹੀਦਾ ਹੈ, ਜਹਾਜ਼ ਇੱਕ
ਮਿੰਟ ਵਿੱਚ 15000 ਗੋਲੀਆਂ ਚਲਾ ਰਹੇ ਸਨ, 48% ਫੌਜੀ ਨੌਕਰੀ ਛੱਡਣ ਲਈ ਤਿਆਰ, ਕੇ. ਐੱਸ. ਬਰਾੜ. ਦੇ ਇਕਲੌਤੇ
ਲੜਕੇ ਦਾ ਐਕਸੀਡੈਂਟ ਨਾਲ ਮਰਨਾ ਅਤੇ ਲਾਸ਼ ਦਾ ਗਰਮੀ ਨਾਲ ਖਰਾਬ ਹੋਣਾ, ਇਹ ਅਤੇ ਇਸ ਤਰ੍ਹਾਂ ਦੇ ਹੋਰ ਸੈਂਕੜੇ ਝੂਠ ਜਾਹਲੀ
ਕਿਤਾਬ ਵਿੱਚ ਛਪੇ ਹੋਏ ਹਨ ਜੋ ਕਿ ਅਸਲੀ ਕਿਤਾਬ ਵਿੱਚ ਬਿੱਲਕੁੱਲ ਨਹੀਂ ਹਨ।
ਸੱਜੇ ਪਾਸੇ ਮੈਂ ਅਸਲੀ ਕਿਤਾਬ ਵਿਚੋਂ ਅਤੇ ਖੱਬੇ ਪਾਸੇ ਜਾਹਲੀ ਕਿਤਾਬ
ਵਿਚੋਂ ਕੁੱਝ ਹਵਾਲੇ ਪੋਸਟ ਕਰ ਰਿਹਾ ਹਾਂ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਗੁੰਡੇ
ਸਾਧ ਦੇ ਕਪਟੀ ਚੇਲੇ ਕਿੰਨਾ ਕੁ ਝੂਠ ਬੋਲਣ ਵਿੱਚ ਮਾਹਰ ਹਨ। ਕੇ. ਐਸ. ਬਰਾੜ ਦੀ ਅਸਲੀ ਕਿਤਾਬ ਦੇ
ਪੰਨਾ ਨੰ: 146-147 ਤੇ ਫੌਜ ਦੇ ਅਫਸਰਾਂ ਦੇ ਮਰਨ ਦੀ ਕੁੱਲ ਗਿਣਤੀ 83 ਲਿਖੀ ਹੋਈ ਹੈ। ਇਸ ਦੇ ਨਾਮ
ਤੇ ਛਪਵਾਈ ਗਈ ਜਾਹਲੀ ਕਿਤਾਬ ਵਿੱਚ ਪੰਨਾ 90 ਤੇ ਜੋ ਲਿਖਿਆ ਹੋਇਆ ਹੈ ਉਹ ਤੁਸੀਂ ਖੁਦ ਹੀ ਪੜ੍ਹ
ਸਕਦੇ ਹੋ। ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਕਿ ਇਸ ਕਮੀਨੇ ਅਤੇ ਝੂਠੇ ਸਾਧ ਦੇ ਚੇਲੇ ਕਮੀਨਗੀ
ਕਰਨ ਲਈ ਕਿੱਥੋਂ ਤੱਕ ਗਿਰਕ ਸਕਦੇ ਹਨ। ਕੀ ਇਸ
ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ ਨੂੰ ਤੁਸੀਂ ਮਹਾਨ ਸਿੱਖ ਗਿਣਦੇ ਹੋ ਜਾਂ ਕਪਟੀ, ਕਮੀਨੇ,
ਭੇਖੀ, ਪਖੰਡੀ ਅਤੇ ਸਿਰੇ ਦੇ ਝੂਠੇ? ਜੇ ਕਰ ਮੇਰੀ ਇਹ ਸ਼ਬਦਾਵਲੀ ਠੀਕ ਨਹੀਂ ਤਾਂ ਤੁਸੀਂ ਦੱਸੋ ਕਿ
ਇਸ ਤਰ੍ਹਾਂ ਦੇ ਲੋਕਾਂ ਬਾਰੇ ਠੀਕ ਕਿਹੜੀ ਹੋ ਸਕਦੀ ਹੈ? ਹੈਰਾਨੀ ਦੀ ਗੱਲ ਇਹ ਹੈ ਕਿ
ਇਸ ਤਰ੍ਹਾਂ ਦੇ ਝੂਠ ਬਾਰੇ ਅੱਜ ਤੱਕ ਇੱਕ ਵੀ ਵਿਦਵਾਨ ਖੁੱਲ ਕੇ ਬੋਲਦਾ ਮੈਂ ਨਹੀਂ ਸੁਣਿਆਂ ਜਾਂ
ਦੇਖਿਆ ਬਈ ਇਤਨਾ ਝੂਠ ਤਾਂ ਠੀਕ ਨਹੀਂ ਹੁੰਦਾ ਕਿਉਂਕਿ ਕਿਸੇ ਨਾ ਕਿਸੇ ਦਿਨ ਇਸ ਨੇ ਨੰਗਾ ਹੋ ਹੀ
ਜਾਣਾ ਹੁੰਦਾ ਹੈ। ਜੇ ਕਰ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਓ ਕਿ ਤੁਸੀਂ ਜਾਂ ਹੋਰ
ਕੋਈ ਇਸ ਝੂਠ ਬਾਰੇ ਬੋਲਿਆ ਹੋਵੇ। ਜਿਸ ਤੋਂ ਸਿੱਧ ਹੁੰਦਾ ਹੈ ਕਿ ਹੇਠ ਲਿਖੀਆਂ ਗੁਰਬਾਣੀ ਦੀਆਂ
ਪੰਗਤੀਆਂ ਕਿਰਪਾਨਧਾਰੀ ਪਾਂਡਿਆਂ ਤੇ ਵੀ ਪੂਰੀਆਂ ਢੁਕਦੀਆਂ ਹਨ। ਇਹਨਾ ਵਿਚੋਂ ਕਈ ਤਾਂ ਲੱਤਾਂ
ਨੰਗੀਆਂ ਰੱਖ ਕੇ ਧਰਮੀ ਹੋਣ ਦਾ ਪਖੰਡ ਵੀ ਕਰਦੇ ਹਨ।