ਪਰੀਵਾਰਕ ਰਿਸ਼ਤਿਆਂ ਵਿੱਚ ਵੱਧਦੀ ਕੁੜੱਤਣ ਅਤੇ ਦੂਰੀਆਂ।
ਆਖਰੀ ਕਿਸ਼ਤ
(ਲੜੀ ਜੋੜਨ ਲਈ ਕਿਸ਼ਤ ਨੰਬਰ 1 ਅਤੇ ਕਿਸ਼ਤ ਨੰਬਰ 2 ਪੜ੍ਹੋ ਜੀ)
. . ਪਰੀਵਾਰਾਂ ਵਿੱਚ ਆਮ ਕਰਕੇ ਤੂੰ ਤੂੰ, ਮੈਂ ਮੈਂ ਦਾ ਕਲਹ-ਕਲੇਸ਼, ਘਰ ਦੀ
ਰਸੋਈ ਤੋਂ ਸੁਰੂ ਹੁੰਦਾ ਹੈ। ਨਵੀਂ ਆਈ ਨੂੰਹ ਰਾਣੀ ਨੂੰ ਰਸੋਈ ਵਿੱਚ ਖਾਣ ਸਮੱਗਰੀ ਬਨਾਉਣ ਬਾਰੇ
ਜਾਣਕਾਰੀ ਨਾ ਹੋਣਾ, ਰਾਸ਼ਨ-ਪਾਣੀ ਬਨਣ-ਬਨਾਉਣ ਬਾਰੇ ਪੂਰਾ ਗਿਆਨ ਨਾ ਹੋਣ ਕਰਕੇ ਖਾਣੇ ਵਿੱਚ
ਲੂਣ-ਸਲੂਣਾ, ਮਿੱਠਾ ਵੱਧ-ਘੱਟ ਹੋ ਜਾਂਦਾ ਹੈ ਤਾਂ ਖਾਣ ਵਾਲੇ ਨੇ ਆਪਣੇ ਸੁਆਦ ਨੂੰ ਪੂਰਾ ਕਰਨ ਲਈ
ਆਵਾਜ਼ ਤਾਂ ਮਾਰਨੀ ਹੋਈ। ਇਹੀ ਆਵਾਜ਼ ਦੇਣ ਦਾ ‘ਅੰਦਾਜ਼’ ਹੀ ਕਈ ਵਾਰ ਕੜਵਾਹਟ ਦਾ ਕਾਰਨ ਬਣ ਜਾਂਦਾ
ਹੈ।
. . ਇਹਨਾਂ ਹਾਲਤਾਂ ਵਿੱਚ ਦੋਨੋਂ ਧਿਰਾਂ ਵਲੋਂ ਸਿਆਣਪ ਵਰਤਣ ਦੀ ਲੋੜ ਹੈ,
ਨੂੰਹ ਰਾਣੀ ਆਪਣਾ ਫਰਜ਼ ਸਮਝਦੀ ਹੋਈ ਅਗਾਂਹ ਵਾਸਤੇ ਸਮਝਦਾਰੀ ਵਰਤੇ ਅਤੇ ਨਾਲ ਹੀ ਖਾਣ ਵਾਲੇ ਵੀ
ਹਲੀਮੀ, ਪਿਆਰ, ਸਬਰ, ਸੰਤੋਖ ਨਾਲ ਆਪਣੀ ਲੋੜ ਬਾਰੇ ਨਵੇਂ ਜੀਅ ਨੂੰ ਦੱਸਣਾ ਕਰਨ ਜਾਂ ਦੱਸ ਦੇਣ।
**** ਕੋਈ ਵੀ ਘਰ-ਪਰੀਵਾਰ, ਤੱਦ ਤੱਕ ਇੱਕ ਰਸ, ਇੱਕ ਤਾਲ ਵਿੱਚ ਨਹੀਂ ਚੱਲ
ਸਕਦਾ, ਜੱਦ ਤੱਕ ਪਰੀਵਾਰ ਦੇ ਸਾਰੇ ਜੀਆਂ ਵਿੱਚ ਏਕਤਾ, ਪਿਆਰ, ਥਪਾਕ ਨਹੀਂ ਹੋਏਗਾ।
. . ਵੱਡਿਆਂ ਨੂੰ ਬਣਦਾ ਆਦਰ ਮਾਣ ਸਤਿਕਾਰ ਦਿੱਤਾ ਜਾਵੇ।
. . ਪਰੀਵਾਰ ਦੇ ਸਾਰੇ ਵੱਡੇ ਛੋਟੇ ਮੈਂਬਰ ਆਪੋ ਆਪਣੇ ਫਰਜ਼ਾਂ ਨੂੰ ਸਮਝਦੇ
ਹੋਣ ਅਤੇ ਆਪਣੀ ਬਣਦੀ ਜਿੰਮੇਂਵਾਰੀ ਨੂੰ ਨਿਭਾਉਣਾ ਕਰਨ।
. . ਪਰੀਵਾਰ ਵਿੱਚ ਕੋਈ ਵੀ ਜੀਅ, ਕਿਸੇ ਦੂਸਰੇ ਮੈਂਬਰਾਂ ਨਾਲ ਕਿਸੇ ਤਰਾਂ
ਦਾ ਵਿਤਕਰਾ ਨਾ ਕਰੇ।
. . ਘਰ-ਪਰੀਵਾਰ ਵਿੱਚ ‘ਮਰਦ’ ਘਰ ਤੋਂ ਬਾਹਰਲਾ ਕੰਮ ਕਰਦੇ ਹਨ ਅਤੇ
‘ਔਰਤਾਂ’ ਘਰ-ਪਰੀਵਾਰ ਦੇ ਘਰਾਂ ਵਿੱਚ ਅੰਦਰਲੇ ਕੰਮ ਕਰਦੀਆਂ ਹਨ।
. . ਬਹੂ-ਬੇਟਾ ਜਵਾਨ ਹਨ। ਉਹਨਾਂ ਨੂੰ ਆਪਣੇ ਘਰ-ਪਰੀਵਾਰ ਦੇ ਖਰਚੇ ਵਾਸਤੇ
ਨੌਕਰੀ ਵੀ ਕਰਨੀ ਹੋਵੇਗੀ।
. .’ਮਾਂ-ਬਾਪ’ ਦੇ ਪ੍ਰਤੀ ਵੀ ਉਹਨਾਂ ਦੇ ਆਪਣੇ ਫਰਜ਼ ਹਨ।
. . ਇਹਨਾਂ ਸਾਰੀਆਂ ਸਥਿੱਤੀਆਂ, ਗੱਲਾਂ-ਬਾਤਾਂ, ਸੰਬੰਧਾਂ, ਰਿਸ਼ਤਿਆਂ ਦਾ
ਖਿਆਲ ਰੱਖਿਆ ਜਾਏ ਤਾਂ ਸਾਡੀ ਇਸੇ ਧਰਤੀ/ਜ਼ਮੀਂਨ ਉੱਪਰ ਸਾਡਾ ਘਰ
‘ਸਵੱਰਗ’
ਹੈ, ਵਰਨਾ ਉਹੀ ਘਰ ਕਿਸੇ
‘ਨਰਕ’
ਤੋਂ ਘੱਟ ਨਹੀਂ।
. . ਜਿਹਨਾਂ ਘਰਾਂ-ਪਰੀਵਾਰਾਂ ਦੇ ਮੈਂਬਰਾਂ/ਜੀਆਂ ਵਿੱਚ ਆਪਣੀ ਸਟੇਟਸ,
ਇਮੇਜ਼ ਦੀ ਈਗੋ,
. . ਆਪਣੀ ਉੱਚੀ ਪੜ੍ਹਾਈ ਦੀ ਈਗੋ,
. . ਆਪਣੇ ਅਮੀਰੀ ਦੀ ਈਗੋ,
. . ਆਪਣੀ ਵੱਡੀ ਕੋਠੀ ਦੀ ਈਗੋ,
. . ਇਹ ਈਗੋ, ਹੰਕਾਰ ਵਾਲੀ ਮਾਨਸਿੱਕਤਾ ਹੀ ਉਸ ਘਰ-ਪਰੀਵਾਰ ਵਿੱਚ
ਕਲਹ-ਕਲੇਸ਼ ਦੀ ਜਨਮ-ਦਾਤੀ ਹੈ। ਉਸ ਘਰ-ਪਰੀਵਾਰ ਵਿੱਚ ਤੂੰ-ਤੂੰ, ਮੈਂ-ਮੈਂ, ਕੜਵਾਹਟ, ਦੂਰੀਆਂ ਦਾ ਆ
ਜਾਣਾ ਬਹੁਤ ਸੁਭਾਵਿੱਕ ਹੈ।
. . ਜਿਆਦਾ ਝਮੇਲੇ ਔਰਤਾਂ ਦੇ ਘਰਾਂ ਦੇ ਅੰਦਰਲੇ ਕੰਮਾਂ ਦੀ ਜਿੰਮੇਂਵਾਰੀ
ਨਿਭਾਉਣ ਕਰਕੇ ਸਾਹਮਣੇ ਆਉਂਦੇ ਹਨ।
. . ਘਰਾਂ ਦੀ ਸਾਫ-ਸਫਾਈ, ਚੀਜ਼ਾ ਦੀ ਸਾਂਭ-ਸੰਭਾਲ।
. . ਲੀੜੇ ਕੱਪੜੇ ਧੋਣੇ, ਬਾਹਰ ਧੁੱਪੇ ਪਾਉਣੇ, ਇਕੱਠੇ ਕਰਨੇ, ਫਿਰ ਪਰੈਸ
ਕਰਨੇ।
. . ਘਰ-ਪਰੀਵਾਰ ਦੇ ਜੀਆਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਕਰਨਾ।
(ਇਥੇ ਕਈ ਵਾਰ ਹਰ ਜੀਅ ਆਪਣੀ ਆਪਣੀ ਪਸੰਦ ਦੀ ਮੰਗ ਕਰਦਾ ਹੈ।) ਤਾਂ ਕੰਮ ਵਿੱਚ ਹੋਰ ਵਧੇਰੇ ਵਾਧਾ
ਹੋ ਜਾਂਦਾ ਹੈ।
. . ਬੱਚਿਆਂ ਦੀ ਪਰਵਰਿਸ਼, ਉਹਨਾਂ ਦਾ ਖਾਣ-ਪੀਣ, ਉਹਨਾਂ ਦੀ ਸਕੂਲੀ ਵਰਦੀ
ਦੀ ਸਾਫ਼ ਸਫ਼ਾਈ, ਸਾਂਭ-ਸੰਭਾਲ। ਕਈ ਵਾਰ ਬੱਚੇ ਬੜੇ ‘ਫੱਸੀ’ ਹੋ ਜਾਂਦੇ ਹਨ, ਜਿੱਦੀ ਹੋ ਜਾਂਦੇ ਹਨ,
ਅੜੀਅਲ ਹੋ ਜਾਂਦੇ ਹਨ।।
. . ਆਏ ਪ੍ਰਾਹਉਣਿਆਂ ਦੀ ਖਾਤਰਦਾਰੀ ਲਈ ਵੀ ਘਰ ਦੀਆਂ ਔਰਤਾਂ ਨੂੰ ਹੀ
ਚਾਹ-ਪਾਣੀ ਦਾ ਬੰਦੋਬਸਤ, ਉਪਰਾਲਾ ਕਰਨਾ ਪੈਂਦਾ ਹੈ। ਮਰਦ ਤਾਂ ਆਏ ਪ੍ਰਾਹਾਉਣੇ ਕੋਲ ਬੈਠ ਜਾਂਦੇ
ਹਨ। ਗੱਪਾਂ ਛੱਪਾਂ ਮਾਰਨ ਵਿੱਚ ਮਸ਼ਗੂਲ ਹੋ ਜਾਂਦੇ ਹਨ।।
. . ਘਰ-ਪਰੀਵਾਰਾਂ ਵਿੱਚ ਹੋਰ ਵੀ ਅਨੇਕਾਂ ਕੰਮ ਹਨ, ਜੋ ਔਰਤਾਂ ਨੂੰ ਕਰਨੇ
ਪੈਂਦੇ ਹਨ। ਜਿਹਨਾਂ ਕੰਮਾਂ ਕਰਕੇ ਘਰ ਪਰੀਵਾਰ ਦੀਆਂ ਔਰਤਾਂ ਦਾ ਜੀਵਨ ਇੱਕ ਬੋਝ ਭਰਿਆ ਜੀਵਨ ਬਣ
ਜਾਂਦਾ ਹੈ।
. . ਅਗਰ ਤਾਂ ਘਰ-ਪਰੀਵਾਰ ਦੀ ਨੂੰਹ/ਬਹੂ ਸਮਝਦਾਰ, ਸਮਾਰਟ, ਫੁਰਤੀਲੀ ਹੈ,
ਰਸੋਈ ਵਿੱਚ ਵਿਚਰਨ ਦੀ, ਰਸੋਈ ਸੰਭਾਲਣ ਦੀ, ਖਾਣਾ ਬਨਾਉਣ ਦੀ ਉਸਨੂੰ ਪੂਰੀ ਜਾਣਕਾਰੀ ਹੈ, ਤਾਂ
ਜਵਾਨ, ਸਮਝਦਾਰ ਜਾਣਕਾਰ ਬੱਚਿਆਂ ਅੱਗੇ ਇਹ ਰਸੋਈ ਬਨਾਉਣ ਦਾ ਕੰਮ ਕੋਈ ਵੱਡਾ ਕੰਮ ਨਹੀਂ ਹੁੰਦਾ।
. . ਅਗਰ ਬੱਚੀ ਨੂੰ ਰਸੋਈ ਸੰਭਾਲਣ ਦੀ ਜਾਣਕਾਰੀ ਨਹੀਂ, ਤਾਂ ਸੱਸ-ਮਾਂ ਨੂੰ
ਜਿੰਮੇਂਵਾਰੀ ਲੈਣੀ ਪੈਂਦੀ ਹੈ। ਇੱਕ ਦੋ ਮਹੀਨੇ ਤਾਂ ਚਾਅ ਚਾਅ ਵਿੱਚ ਨਿਕਲ ਜਾਂਦੇ ਹਨ, ਪਰ ਸਮਾਂ
ਪੈਣ ਦੇ ਨਾਲ ਅਗਰ ਨੂੰਹ/ਬਹੂ ਨੇ ਘਰ ਪਰੀਵਾਰ ਦੇ ਕੰਮਾਂ ਵਿੱਚ ਮੁਹਾਰਤ ਹਾਸਿਲ ਨਾ ਕੀਤੀ, ਤਾਂ ਸੱਸ
ਮਾਂ ਦਾ ਮੂਡ ਖਰਾਬ ਹੋਣ ਲੱਗ ਪੈਂਦਾ ਹੈ। ਘਰ ਵਿੱਚ ਤੂੰ-ਤੂੰ, ਮੈਂ ਮੈਂ, ਸੁਰੂ ਹੋ ਜਾਂਦੀ ਹੈ,
ਨੂੰਹ/ਬਹੂ ਨੂੰ ਮੇਹਣੇ ਮਿਲਣੇ ਸੁਰੂ ਹੋ ਜਾਂਦੇ ਹਨ। ਤਾਂ ਮਹੋਲ ਵਿੱਚ ਕੜਵਾਹਟ ਭਰਨੀ ਸੁਰੂ ਹੋ
ਜਾਂਦੀ ਹੈ।
. . ਹੌਲੀ ਹੌਲੀ ਇਹੀ ਕੜਵਾਹਟ, ਕਲਹ-ਕਲੇਸ਼ ਦਾ ਕਾਰਨ ਬਣ ਜਾਂਦੀ ਹੈ।
. . ਕਲਹ-ਕਲੇਸ਼ ਕਰਕੇ ਹੀ ਘਰ-ਪਰੀਵਾਰ ਦੇ ਮੈਂਬਰਾਂ ਵਿੱਚ ਦੂਰੀਆਂ ਬਨਣੀਆਂ
ਸੁਰੂ ਹੋ ਜਾਂਦੀਆਂ ਹਨ।
. . ਪਾਰਟੀਆਂ ‘ਦੋ’ ਹੀ ਬਨਦੀਆਂ ਹਨ, ਇੱਕ ਪਾਸੇ ਬਜ਼ੁਰੱਗ ਮਾਂ-ਬਾਪ, ਦੂਜੇ
ਪਾਸੇ ਬੇਟਾ ਅਤੇ ਬਹੂ।
** ਮਾਪਿਆਂ ਦੀ ਹਾਲਤ:
. . ਕਿਸੇ ਵੀ ਘਰ-ਪਰੀਵਾਰ ਦੀ ਸੁਰੂਆਤ ਤਾਂ ਮਾਂ-ਬਾਪ ਕਰਕੇ ਹੀ ਹੁੰਦੀ ਹੈ।
. . ਜਿਹਨਾਂ ਨੇ ਬੱਚਿਆਂ ਨੂੰ ਜਨਮ ਦੇਣਾ ਕੀਤਾ। ਬਚਪਨ ਵਿੱਚ
ਲਾਡਾਂ-ਪਿਆਰਾਂ ਨਾਲ ਪਾਲਨਾ ਪੋਸਨਾ ਕੀਤੀ। ਪੜਾਇਆ ਲਿਖਾਇਆ, 5 ਹਿੰਦਸਿਆਂ ਵਾਲੀ ਤਨਖ਼ਾਹ ਕਮਾਉਣ ਦੇ
ਕਾਬਿਲ ਬਨਣ ਵਿੱਚ ਸਹਾਇਤਾ ਕੀਤੀ। ਆਪਣੇ ਆਪ, ਆਪਣੇ ਪੈਰਾਂ ਉੱਪਰ ਖੜੇ ਹੋਣ ਦੇ ਗੁਰ/ਨੁਕਤੇ
ਸਿਖਾਉਣੇ ਕੀਤੇ। ਇੱਕ ਕਾਮਯਾਬ ਮਨੁੱਖ/ਇਨਸਾਨ ਬਨਣ ਵਿੱਚ ਹਰ ਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ।
. . ਚਾਵਾਂ, ਲਾਡਾਂ, ਮਲਾਰਾਂ ਨਾਲ ਵਿਆਹ ਸ਼ਾਦੀਆਂ ਕੀਤੀਆਂ। ਮਾਂ-ਬਾਪ ਦੇ
ਮਨਾਂ ਵਿੱਚ ਬਹੁਤ ਸਾਰੇ ਚਾਅ, ਅਰਮਾਨ ਹੁੰਦੇ ਹਨ।
. . ਆਪਣੇ ਬੱਚਿਆਂ ਦੇ ਬੱਚੇ (ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ) ਨਾਲ
ਲਾਡ-ਪਿਆਰ ਕਰਨ ਦੀ, ਖੇਡਣ ਦੀ, ਮਨ ਵਿੱਚ ਉਮੰਗ, ਖੁਆਇਸ਼ ਹੁੰਦੀ ਹੈ।
. . ਘਰ ਪਰਵਿਾਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਨਣ ਦਾ ਹਰ ਮਾਂ-ਬਾਪ
ਦਾ ਸੁਪਨਾ ਹੁੰਦਾ ਹੈ।
. . ਜਿਵੇਂ ਜਿਵੇਂ ਮਨੁੱਖ ਉੱਮਰ ਦਰਾਜ਼ ਹੁੰਦਾ ਜਾਂਦਾ ਹੈ. ਤਿਵੇਂ ਤਿਵੇਂ
ਉਸ ਵਿੱਚ ਮਾਨਸਿੱਕ ਤੌਰ ਤੇ ਬਦਲਾਵ ਹੁੰਦਾ ਰਹਿੰਦਾ ਹੈ। ਆਦਤਾਂ, ਸੁਭਾਉ, ਖਾਣ-ਪੀਣ, ਰਹਿਣ-ਸਹਿਣ
ਵਿੱਚ ਬਹੁਤ ਬਦਲਾਅ ਆ ਜਾਂਦਾ ਹੈ।
. . ਸਰੀਰ ਵੀ ਢਲਣਾ ਸੁਰੂ ਹੋ ਜਾਂਦਾ ਹੈ। ਕਈ ਤਰਾਂ ਦੀਆਂ ਸਰੀਰਿੱਕ, ਅਤੇ
ਮਾਨਸਿੱਕ ਬੀਮਾਰੀਆਂ ਬਜ਼ੁਰੱਗ ਮਾਪਿਆਂ ਨੂੰ ਘੇਰ ਲੈਂਦੀਆ ਹਨ।
. . ਬੁੱਢਾਪੇ ਵਿੱਚ ਆਕੇ ਕਈ ਸਿਆਣੇ ਸਮਝਦਾਰ ਮਾਂ-ਬਾਪ ਤਾਂ ਬਹੁਤ ਨਿਮਰਤਾ
ਵਿੱਚ ਆ ਜਾਂਦੇ ਹਨ, ਆਪਣੇ ਆਪ ਵਿੱਚ ਬਹੁਤ ਬਦਲਾਅ ਲੈ ਆਉਂਦੇ ਹਨ।। ਘਰ ਪਰੀਵਾਰ ਵਿੱਚ ਖ਼ੁਸ਼ੀਆਂ
ਵਾਲਾ ਮਹੋਲ ਬਣਿਆ ਰਹਿੰਦਾ ਹੈ। ਹਰ ਪਾਸੇ ਰੌਣਕਾਂ ਹੀ ਰੌਣਕਾਂ ਬਣੀਆਂ ਰਹਿੰਦੀਆਂ ਹਨ।
. . ਇਸਦੇ ਉੱਲਟ ਕਈ (ਈਗੋਇਸਟਿਕ, ਹੰਕਾਰੀ, ਆਕੜ) ਵਾਲੀ ਬਿਰਤੀ ਦੇ
ਮਾਂ-ਬਾਪ ਆਪਣੀ ਈਗੋ, ਹੰਕਾਰੀ ਸੁਭਾੳੇ ਕਰਕੇ ਆਪਣੇ ਆਪ ਨੂੰ ਬਦਲ ਨਹੀਂ ਪਾਉਂਦੇ। ਪਰੀਵਾਰ ਵਿੱਚ
ਨੂੰਹ ਸੱਸ ਦੀ ਨੇੜਤਾ ਨਹੀਂ ਬਣ ਪਾਉਂਦੀ। ਬਾਪ ਬੇਟੇ ਦਾ, ਇੱਕ ਖੁਨ ਹੋਣ ਦੇ ਬਾਵਯੂਦ ਵੀ ਆਪਸੀ
ਨੇੜਤਾ/ਸਾਂਝ ਖਤਮ ਹੋ ਜਾਂਦੀ ਹੈ। ਘਰ ਪਰੀਵਾਰ ਵਿੱਚ ਮਹਾਂਭਾਰਤ ਚੱਲਦਾ ਰਹਿੰਦਾ ਹੈ। ਹਰ ਵਕਤ
ਕੁੜੱਤਣ, ਵੱਡੂ-ਖਾਉਂ ਵਾਲਾ ਮਹੌਲ ਬਣਿਆ ਰਹਿੰਦਾ ਹੈ। ਘਰ-ਪਰੀਵਾਰ ਦੀ ਸੁੱਖ ਸ਼ਾਤੀ ਤਾਂ ਖੰਭ ਲਾ ਕੇ
ਉੱਡ ਜਾਂਦੀ ਹੈ।
. . ਘਰਾਂ-ਪਰੀਵਾਰਾਂ ਵਿੱਚ ਇਸ ਤਰਾਂ ਦੀ ਕੁੜੱਤਣ ਅਤੇ ਨਫ਼ਰਤ ਦੇ ਹਾਲਾਤ
ਬਨਣ ਦੇ ਕਾਰਨ, ਹੋਰਨਾਂ ਲੋਕਾਂ ਕਰਕੇ ਕੋਈ ਬਾਹਰੋਂ ਨਹੀਂ ਬਣਦੇ, ਬਲਕਿ ਘਰ-ਪਰੀਵਾਰ ਦੇ ਜੀਆਂ ਦੇ
ਆਪਸੀ ਤਾਲਮੇਲ ਦੀ ਘਾਟ ਕਰਕੇ ਹੀ ਇਹ ਨਫ਼ਰਤ, ਘਿਰਨਾ, ਕੁੜੱਤਣ, ਦੂਰੀਆਂ ਵਾਲੇ ਹਾਲਾਤ ਬਣਦੇ ਹਨ।
. . ਸਿਆਣੇ ਸਮਝਦਾਰ ਮਾਂ-ਬਾਪ ਅਤੇ ਬੱਚੇ ਵੀ ਇਸ ਤਰਾਂ ਦੇ ਹਾਲਾਤ ਨਾ ਪੈਦਾ
ਹੋਣ ਤੋਂ ਬਚ ਸਕਦੇ ਹਨ। ਬਸ਼ਰਤੇ ਸਾਰੇ ਆਪੋ-ਆਪਣੇ ਫਰਜ਼ਾਂ ਨੂੰ ਸਮਝਣ ਅਤੇ ਆਪਣੀਆਂ ਬਣਦੀਆਂ
ਜਿੰਮੇਂਵਾਰੀਆਂ ਨੂੰ ਨਿਭਾਉਣਾ ਕਰਨ। ਘਰਾਂ ਪਰੀਵਾਰਾਂ ਵਿੱਚ ਆਪਸੀ ਤਾਲਮੇਲ ਨੂੰ ਬਣਾ ਕੇ ਰੱਖਣ
ਵਾਸਤੇ ਆਪਸੀ ਗੱਲਬਾਤ ਦਾ ਲਿੰਕ ਹਮੇਂਸ਼ਾ ਬਣਿਆ ਰਹਿਣਾ ਚਾਹੀਦਾ ਹੈ। ਜਿਹਨਾਂ ਪਰੀਵਾਰਾਂ ਵਿੱਚ
ਪਰੀਵਾਰਕ ਜੀਆਂ ਦੇ ਕਿਸੇ ਪਰੀਵਾਰਕ ਮਸਲੇ ਲਈ ਵਿਚਾਰ ਸਾਂਝੇ ਨਹੀਂ ਹੁੰਦੇ ਤਾਂ ਕਿਸੇ ਵੀ ਵਿਸ਼ੇ
ਬਾਰੇ ਟਕਰਾਅ ਪੈਦਾ ਹੋ ਜਾਂਦਾ ਹੈ। ਆਪਸੀ ਗੱਲਬਾਤ ਰਾਂਹੀ ਹੀ ਟਕਰਾਅ ਦੂਰ ਕੀਤਾ ਜਾ ਸਕਦਾ ਹੈ।
. . ਅੱਜ ਦੇ ਮੌਡਰਨ ਯੁੱਗ ਵਿਚ, ਬੱਚਿਆਂ ਦਾ ਵਾਹ ਵਾਸਤਾ ਨਵੀਂ
ਟੈਕਨੌਲੋਜੀਨਾਲ ਨਾਲ ਬਣਦਾ ਹੈ। ਬੱਚੇ ਇਹਨਾਂ ਨਵੀਆਂ ਮਸ਼ੀਨਾਂ ਸਾਧਨਾਂ ਦੇ ਆਦੀ ਹੋ ਜਾਂਦੇ ਹਨ।
ਅਡਿੱਕਟ ਹੋ ਜਾਂਦੇ ਹਨ। ਆਡਿੱਕਸਨ ਹੋਣ ਕਰਕੇ ਘਰ ਪਰੀਵਾਰ ਦੇ ਕੰਮਾਂਕਾਰਾਂ ਤੇ ਅਸਰ ਪੈਂਦਾ ਹੈ।
ਕੰਮ ਲੇਟ ਹੋ ਜਾਂਦੇ ਹਨ। ਕਈ ਕੰਮ ਅਧੂਰੇ ਰਹਿ ਜਾਂਦੇ ਹਨ।
. . ਬੱਚਿਆਂ ਦੇ ਮਾਂ-ਬਾਪ ਪ੍ਰਤੀ ਫਰਜ਼ਾਂ ਵਿੱਚ ਢਿੱਲ ਆ ਜਾਂਦੀ ਹੈ।
. . ਦਵਾਈ ਬੂਟੀ ਲੇਟ-ਫੇਟ ਹੋਣ ਲੱਗ ਜਾਂਦੀ ਹੈ।
. . ਰੋਟੀ, ਚਾਹ-ਪਾਣੀ ਦਾ ਵੇਲਾ, ਕੁਵੇਲਾ ਹੋ ਜਾਣਾ ਤਾਂ ਆਮ ਹੀ ਜਾਂਦਾ
ਹੈ।
. . ਬੁਢਾਪੇ ਵਿੱਚ ਮਾਪਿਆਂ ਨੂੰ ਜਿਆਦਾਤਰ ਉਤਲੇ ਕੰਮਾਂ-ਕਾਰਾਂ ਲਈ ਵਰਤਿਆ
ਜਾਂਦਾ ਹੈ।
. . ਬੱਚਿਆਂ ਨੂੰ ਸਕੂਲ਼ ਛੱਡ ਆਉ, ਫਿਰ ਸ਼ਾਮ ਨੂੰ ਲੈਕੇ ਆਉ।
. . ਟਿਊਸ਼ਨ ਛੱਡਕੇ ਆਉ, ਫਿਰ ਲੈਕੈ ਆਉ।
. . ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਦ, ਬੁੱਢੇ ਬਾਪੂ ਤੋਂ ਸ਼ਬਜ਼ੀ ਭਾਜੀ
ਕੱਟਣ ਨੂੰ ਦੇ ਦਿਉ।
. . ਬੁੱਢੀ ਬੇਬੇ ਨੂੰ ਸਾਰੇ ਧੋਤੇ ਹੋਏ ਕੱਪੜਿਆਂ ਦੀਆਂ ਤੈਹਾਂ ਲਾਉਣ ਲਈ
ਕਹਿ ਦੇਵੋ।
. . ਘਰ ਪਰੀਵਾਰ ਵਿੱਚ ਕੋਈ ਆਇਆ ਹੋਵੇ ਤਾਂ ਛੋਟੇ ਜੁਆਕਾਂ ਦੀ ਸਾਂਭ ਸੰਭਾਲ
ਦਾ ਕੰਮ ਬੁੱਢੇ ਮਾਂ-ਬਾਪ ਨੂੰ ਦੇ ਦਿੱਤਾ ਜਾਂਦਾ ਹੈੋ।
. . ਬੁੱਢਾਪਾ ਹੋਣ ਕਾਰਨ ਮਾਂ-ਬਾਪ ਦਾ ਸਰੀਰ ਏਨੀ ਭੱਜ ਦੌੜ ਬਰਦਾਸ਼ਤ ਨਹੀਂ
ਕਰਦਾ।
. . ਮਾਂ-ਬਾਪ ਆਰਾਮ ਵੀ ਕਰਨ ਚਹੁੰਦੇ ਹਨ, ਪਰ ਆਰਾਮ ਕਰਨ ਲਈ ਉਹਨਾਂ ਨੂੰ
ਸਮਾਂ ਹੀ ਨਹੀਂ ਮਿਲਦਾ।
. . ਵੈਸੈ ਬੇਬੇ ਜੀ ਤੁਸੀਂ ਵਿਹਲੇ ਹੋ, ਤੁਸੀਂ ਕੋਈ ਹੋਰ ਕੰਮ ਨਹੀਂ ਕਰਨਾ,
ਬੱਸ ਆਹ ਥੌੜਾ ਜਿਹਾ ਕੰਮ ਕਰ ਦਿਉ, ਫਿਰ ਤੁਸੀਂ ਵਿਹਲੇ ਹੋ।
. . ਬਾਪੂ ਜੀ, ਤੁਸੀਂ ਫਿਰ ਵਿਹਲੇ ਹੋ, ਬੱਸ! ! ਆਹ ਦੋ ਬੋਤਲਾਂ ਦੁੱਧ
ਦੀਆਂ ਫੜ੍ਹ ਲਿਆਉ। ਫਿਰ ਤੁਸੀਂ ਵੇਹਲੇ ਹੋ, ਹੋਰ ਕੋਈ ਕੰਮ ਨਹੀਂ ਹੈ।
. . ਗੱਲ ਕੀ ਬੇਬੇ-ਬਾਪੂ ਨੂੰ ਸ਼ਾਮ ਤੱਕ ਚੰਗੀ ਤਰਾਂ ਨਿਚੋੜ ਲੈਂਦੇ ਹਨ,
ਅੱਕ ਕੱਲ ਦੇ ਪੜ੍ਹੇ-ਲਿਖੇ ਬੱਚੇ।
*** ਅੱਜਕੱਲ ਘਰ ਪਰੀਵਾਰ ਦੀਆਂ ਲੋੜਾਂ, ਜਰੂਰਤਾਂ, ਵਿੜੀਆਂ
(ਕਲ ਤੂੰ ਖੁਆਇਆ, ਅੱਜ ਮੈਂ ਖੁਆਊਂ,
ਕਲ ਤੂੰ ਮੇਰੇ ਆਇਆ ਅੱਜ ਮੈਂ ਤੇਰੇ ਆਊਂ), ਇਹ
ਰੁਝਾਣ ਤਾਂ ਏਨਾ ਵੱਧ ਗਿਆ ਹੈ ਕਿ ਜਵਾਨ ਬੱਚੇ ਤਾਂ ਖ਼ੂਬ ਰੱਜ਼ ਕੇ ਆਨੰਦ ਮਾਣਦੇ ਹਨ, ਪਰ ਬੁੱਢਿਆਂ
ਦੀ ਹਾਲਤ ਮਾੜੀ ਹੋ ਜਾਂਦੀ ਹੈ। ਪਾਰਟੀਆਂ ਵਿੱਚ ਖਾਣ ਪੀਣ ਨੂੰ ਬੱਸ ਉਹੀ ਪੀਜ਼ੇ, ਬਰਗਰ, ਕੋਕੇ
ਵਾਲੀਆਂ ਬੋਤਲਾਂ।
. . ਬਜ਼ੁਰੱਗਾਂ ਨੂੰ ਨਾ ਮੈਦੇ ਵਾਲੇ ਪੀਜ਼ੇ ਹਜ਼ਮ ਹੋਣ, ਨਾ ਹੀ ਸੂਗਰ ਵਾਲੇ
ਮਰੀਜ਼ਾਂ ਨੂੰ ਕੋਕੇ ਦੀਆਂ ਬੋਤਲਾਂ ਰਾਸ ਆਉਣ।
. . ਚਾਹੇ ਦੇਸ਼ ਹੋਵੇ ਜਾਂ ਬਿਦੇਸ਼, ਸਾਰਿਆਂ ਘਰਾਂ ਪਰੀਵਾਰਾਂ ਦਾ ਮਹੌਲ ਏਨਾ
ਘੁੱਟਣ ਭਰਿਆ ਬਣ ਗਿਆ ਹੈ, ਕਿ ਪਿਆਰ, ਸੁੱਖ ਸ਼ਾਂਤੀ, ਸਦ-ਭਾਵਨਾ ਵਾਲਾ ਮਹੋਲ ਤਾਂ ਕਿਸੇ ਘਰ ਵਿੱਚ
ਨਹੀਂ ਰਿਹਾ।
. . ਹਰ ਘਰ ਵਿੱਚ ਨਫਰਤ, ਕੁੜੱਤਣ, ਤੂੰ-ਤੂੰ, ਮੈਂ-ਮੈਂ ਹੀ ਪ੍ਰਧਾਨ ਹੈ।
. . ਇਸ ਨਫਰਤ, ਕੁੜੱਤਣ, ਤੂੰ ਤੂੰ, ਮੈਂ ਮੈਂ … ਦੇ ਕਾਰਨ ਬਹੁਤ ਸਾਰੇ ਹਨ।
. . ਕਾਰਨਾਂ ਦਾ ਵੱਡਾ ‘ਕਾਰਨ’ ਤਾਂ ਅਸੀਂ ‘ਖ਼ੁਦ’ ਆਪ ਹੀ ਘਰ ਪਰੀਵਾਰ ਦੇ
ਸਾਰੇ ਜੀਅ ਹੁੰਦੇ ਹਾਂ।
. . ਸਾਡੀਆਂ ਅਲੱਗ ਅਲੱਗ ਸਖਸ਼ੀਅਤਾਂ, ਵਯੂਦ,
. . ਅਲੱਗ ਅਲੱਗ ਸੋਚਾਂ, ਅਲੱਗ ਅਲੱਗ ਸੁਆਦ,
. . ਇੱਕ ਨਹੀਂ ਬਹੁਤ ਸਾਰੇ ਫੈਕਟਰ ਘਰ ਅਤੇ ਪਰੀਵਾਰ ਦੇ ਜੀਆਂ ਉੱਪਰ ਅਸਰ
ਕਰਦੇ ਹਨ।
. . ਬੱਚੇ, ਬੱਚਿਆਂ ਦੇ ਮਾਂ-ਬਾਪ, ਮਾਂ-ਬਾਪ ਦੇ ਮਾਂ-ਬਾਪ।
. . ਅਗਰ ਸਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ ‘ਹੱਕ, ਸੱਚ’ ਦੇ ਰਾਹ ਦਾ
ਪਾਂਧੀ ਬਣਾਇਆ ਜਾਵੇ, ਤਾਂ ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਪਤਾ ਲੱਗ ਜਾਵੇ ਕਿ:
. . ਕਿਵੇਂ ਇੱਕ ਪਰੀਵਾਰ ਵਿੱਚ ਆਪਸ ਵਿੱਚ ਰੱਲ ਮਿੱਲ ਕੇ ਰਹਿਣਾ ਹੈ,
. . ਕਿਵੇਂ ਪਰੀਵਾਰ ਵਿੱਚ ਵੱਡਿਆਂ ਦਾ ਆਦਰ ਮਾਣ ਸਤਿਕਾਰ ਕਰਨਾ ਹੈ,
. . ਕਿਵੇਂ ਆਪਣੀਆਂ ਜਿੰਮੇਂਵਾਰੀਆਂ, ਫਰਜ਼ਾਂ ਨੂੰ ਪਹਿਚਾਨਣਾ ਹੈ,
. . ਕਿਵੇਂ ਆਪਣੀਆਂ ਜਰੂਰਤਾਂ, ਲੋੜਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ
ਹੈ,
. . ਕਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਅਤੇ ਸੱਚੇ ਸੁੱਚੇ ਰਾਹ ਉੱਪਰ ਤੋਰਨਾ
ਹੈ,
. . ਕਿਵੇਂ ਸਮਾਜ ਵਿੱਚ ਹੋਰਨਾਂ ਘਰ ਪਰੀਵਾਰਾਂ ਨਾਲ ਵਰਤਨਾ ਹੈ,
. . ਕਿਵੇਂ ਘਰ ਪਰੀਵਾਰ ਵਿੱਚ ਵਿਆਹ ਸ਼ਾਦੀ ਕਰਕੇ ਨਵੇਂ ਜੀਅ ਦੇ ਆਉਣ ਨਾਲ
ਉਸ ਨਾਲ ਸਾਂਝ ਬਨਾਉਣੀ ਹੈ।
. . ਕਿਵੇਂ ਨਵੇਂ ਜੀਅ ਨੂੰ ਵੀ ਇਸ ਘਰ ਪਰੀਵਾਰ ਦੀਆਂ ਜਿੰਮੇਂਵਾਰੀਆਂ
ਸੌਪਣੀਆਂ ਹਨ।
*** ਤਾਂ ਬਚਪਨ ਵਿੱਚ ਹੀ ਸਾਨੂੰ ਇੱਕ ਚੰਗੇ ਪ੍ਰੀਵਾਰ ਦੀ ਨੀਂਹ ਕਿਵੇਂ
ਰੱਖਣੀ ਹੈ, ਬਾਰੇ ਜਾਣਕਾਰੀ ਮਿਲ ਸਕਦੀ ਹੈ।
**** ਕਈ ਘਰਾਂ-ਪਰੀਵਾਰਾਂ ਵਿੱਚ ਦਾਜ਼ ਦੇ ਲਾਲਚੀ ਲੋਕ, ਆਪਣੇ ਘਰਾਂ ਵਿੱਚ
ਆਪਣੀ ਲਾਲਚੀ ਬਿਰਤੀ ਕਰਕੇ ਆਪਣੇ ਘਰਾਂ ਦਾ ਮਹੌਲ ਖਰਾਬ ਕਰ ਲੈਂਦੇ ਹਨ। ਬੇਟੇ ਦਾ ਵਿਆਹ ਕਰਕੇ
ਚਹੁੰਦੇ ਹਨ, ਕਿ ਲੜਕੀ ਵਾਲੇ ਉਹਨਾਂ ਦੀਆਂ ਸਾਰੀਆਂ ਡੀਮਾਡਾਂ ਪੂਰੀਆਂ ਕਰਨ। ਜੋ ਸਾਰਿਆਂ ਲਈ
ਪੂਰੀਆਂ ਕਰਨੀਆਂ ਨਾ-ਮੁੰਮਕਿੰਨ ਹਨ, ਕਿਉਂਕਿ ਹਰ ਘਰ ਦੀ ਆਰਥਿੱਕ ਮਾਇਕ ਹਾਲਤ ਅਲੱਗ ਅਲੱਗ ਹੁੰਦੀ
ਹੈ।
ਪਰ ਲਾਲਚੀ ਲੋਕ ਆਪਣੀ ਜਿੱਦ ਤੇ ਅੜ ਜਾਂਦੇ ਹਨ। ਇਸੇ ਲਈ ਉਹਨਾਂ ਘਰਾਂ ਵਿੱਚ
ਹਾਲਾਤ ਬੜੇ ਖਰਾਬ ਹੋ ਜਾਂਦੇ ਹਨ। ਰਿਸਤਿਆਂ ਵਿੱਚ ਕੜਵਾਹਟ ਆ ਜਾਂਦੀ ਹੈ, ਦੂਰੀਆਂ ਵੱਧ ਜਾਂਦੀਆਂ
ਹਨ। ਸਿੱਟੇ ਬੜੇ ਗੰਭੀਰ ਨਿਕਲਦੇ ਹਨ।
{{***** ਬਹੁਤ ਸਾਰੇ ਮਨੁੱਖਾਂ ਵਿੱਚ ਲਾਲਚ ਦੀ ਬਿਰਤੀ ਬਹੁਤ ਜਿਆਦਾ
ਪ੍ਰਬੱਲ ਹੁੰਦੀ ਹੈ। ਉਹਨਾਂ ਦੇ ਦਿਮਾਗ਼ ਵਿੱਚ ਹਰ ਵਕਤ ਆਪਣਾ ਹੀ ਫਾਇਦਾ ਵਿਖਾਈ ਦਿੰਦਾ ਹੈ। ਉਹ ਘਰ
ਪਰੀਵਾਰ ਦੀ ਹਰ ਚੀਜ਼ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ ਚਾਹੁੰਦੇ ਹਨ। ਉਹ ਹੋਰ ਕਿਸੇ ਦੀ ਵੀ ਪ੍ਰਵਾਹ
ਨਹੀਂ ਕਰਦੇ। ਇਥੋਂ ਤੱਕ ਕੇ ਆਪਣੇ ਮਾਂ-ਬਾਪ, ਭੈਣਾਂ ਭਰਾਵਾਂ ਦੇ ਹੱਕਾਂ ਤੇ ਵੀ ਡਾਕਾ ਮਾਰਨ ਨੂੰ
ਤਿਆਰ ਰਹਿੰਦੇ ਹਨ। ਅਜੇਹੇ ਪ੍ਰੀਵਾਰਾਂ ਵਿੱਚ ਤਾਂ ਕੁੜੱਤਣ ਅਤੇ ਦੂਰੀਆਂ ਵਾਲਾ ਮਹੌਲ ਬਣ ਜਾਣਾ
ਬਹੁਤ ਹੀ ਸੁਭਾਵਿੱਕ ਹੈ।
. . ਕਈ ਬੇਟੇ ਆਪਣੇ ਮਾਂ-ਬਾਪ ਨਾਲ ਕਿਸ ਤਰਾਂ ਦਾ ਵਰਤਾਉ ਕਰਦੇ ਹਨ, ਇਸ ਦੀ
ਪ੍ਰਤੱਖ ਮਿਸਾਲ ਹੈ. . ਭਾਰਤ ਦਾ ਇੱਕ ਬਹੁਤ ਹੀ ਅਮੀਰ ਪਰੀਵਾਰ ‘ਸਿੰਘਾਨੀਆਂ-ਪਰੀਵਾਰ’। ਜਿਸ ਵਿੱਚ
ਵੱਧ ਰਹੀ ਕੁੜੱਤਣ ਅਤੇ ਦੂਰੀਆਂ ਇਸ ਲੇਖ ਦੀ ਸਚਾਈ ਨੂੰ ਹੋਰ ਜਿਆਦਾ ਪ੍ਰਗਟ ਕਰਦੀਆਂ ਹਨ। ਕਿਸ ਤਰਾਂ
ਇੱਕ ਬਾਪ ਆਪਣੇ ਦਰਦ ਦੀ ਕਹਾਣੀ ਬਿਆਨ ਕਰ ਰਿਹਾ ਹੈ।
. . ਇਸ ਲੇਖ ਦੇ ਆਖੀਰ ਵਿੱਚ ਯੂ-ਟਿਊਬ ਦੇ ਦੋ ਲਿੰਕ ਦਿੱਤੇ ਹਨ, ਇਹਨਾਂ
ਨੂੰ ਵੇਖ ਕੇ ਅੰਦਾਜ਼ਾ ਲਗਾ ਲੈਣਾ ਕਿ ਮਨੁੱਖ ਦੀ ਖ਼ੁਦਗਰਜ਼ੀ, ਲਾਲਚ, ਸੁਆਰਥ ਮਨੁੱਖ ਨੂੰ ਕਿੰਨਾਂ
ਨੀਵਾਣਾ ਵੱਲ ਧੱਕ ਸਕਦਾ ਹੈ।}}
**** ਰਾਹ, ਇਲਾਜ:
. . ਘਰ ਪਰੀਵਾਰਾਂ ਦੀ ਇਹ ਵੱਧਦੀ ਕੁੜੱਤਣ, ਕੜਵਾਹਟ, ਦੂਰੀਆਂ ਨੂੰ ਘਟਾਇਆ
ਜਾ ਸਕਦਾ ਹੈ,
. . ਬਸ਼ਰਤੇ ਇੱਕ ਨਵਾਂ ਘਰ ਪਰੀਵਾਰ ਨੂੰ ਬਨਾਉਣ-ਸਜਾਉਣ ਵਾਲੇ
‘ਮੀਆਂ-ਬੀਬੀ’, ‘ਮਾਂ-ਬਾਪ’ ਆਪ ਸੁਘੜ ਸਿਆਣੇ, ਸਮਝਦਾਰ ਹੋਣ,
. . ਉਹਨਾਂ ਕੋਲ ਚੰਗੇ ਸੰਸਕਾਰ ਹੋਣ,
. . ਉਹਨਾਂ ਨੂੰ ਚੰਗੇ ਸੰਸਕਾਰ ਮਿਲੇ ਹੋਣ,
. . ਉਹਨਾਂ ਵਿੱਚ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਇੱਛਾ ਹੋਵੇ,
ਬਿਰਤੀ ਹੋਵੇ, ਲਗਨ ਹੋਵੇ, ਚਾਅ ਹੋਵੇ।
. . ਬੱਚਿਆਂ ਦੇ ਬਚਪਨ ਵਿੱਚ ਹੀ ਮੀਆਂ-ਬੀਬੀ ਦਾ ਆਪਣਾ ਜੀਵਨ ਉਹਨਾਂ ਦੇ
ਆਪਣੇ ਬੱਚਿਆਂ ਲਈ ਚਾਨਣ-ਮੁਨਾਰਾ ਬਣੇ।
. . ਬੱਚਿਆਂ ਦਾ ਪਾਲਣ ਪੋਸ਼ਣ ਕਿਸੇ ਡਰ ਭਉ ਪਰੈਸ਼ਰ ਥੱਲੇ ਨਾ ਕੀਤਾ ਕਰਾਇਆ
ਜਾਵੇ।
. . ਬੱਚਿਆਂ ਨਾਲ ਇੱਕ ਸੁਹਿਰਦ ਦੋਸਤ ਵਾਂਗ ਵਿਚਰਿਆ ਜਾਵੇ, ਤਾਂ ਜੋ ਬੱਚੇ
ਆਪਣੇ ਦਿਲ ਦੀ ਗੱਲ ਮਾਂ-ਬਾਪ ਨਾਲ ਸਾਂਝੀ ਕਰ ਸਕਣ।
. . ਬੱਚੇ, ਬੁੱਢਾਪੇ ਵਿੱਚ ਮਾਂ-ਬਾਪ ਦੀਆਂ ਸਾਰੀਆਂ ਲੋੜਾਂ ਨੂੰ ਸਮਝਦੇ
ਹੋਣ, ਉਹਨਾਂ ਦੀ ਪੂਰੀ ਦੇਖਭਾਲ ਕਰਨ।
. . ਘਰ ਵਿੱਚ ਸਾਰੇ ਪਰੀਵਾਰ ਦੇ ਮੈਂਬਰਾਂ ਦਾ ਇੱਕ ਗੂੜਾ ਅਟੁੱਟ ਰਿਸ਼ਤਾ
ਬਣਿਆ ਰਹੇ।
. . ਇਕੱਠੇ ਸਾਰੇ ਘਰ ਪਰੀਵਾਰ ਦੀਆ ਖ਼ੁਸ਼ੀਆਂ ਦੇ ਆਨੰਦ ਮਾਨਣ। ਇਕੱਠੇ
ਖਾਣ-ਪੀਣ।
. . ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਣ।
. . ਮਨਾਂ ਵਿਚੋਂ ਲਾਲਚ, ਈਰਖਾ, ਦਵੈਤ ਦੀ ਭਾਵਨਾ ਨੂੰ ਖਤਮ ਕੀਤਾ ਜਾਵੇ।
. . ਮਨੁੱਖਾ ਸਮਾਜ ਵਿਚੋਂ ਦਾਜ਼ ਦੀ ਲਾਜਨੱਤ ਨੂੰ ਜੜ੍ਹ ਤੋਂ ਖਤਮ ਕਰ ਦੇਣਾ
ਚਾਹੀਦਾ ਹੈ।
ਤਾਂ
. . ਤੂੰ ਤੂੰ, ਮੈਂ ਮੈਂ, ਕੁੜੱਤਣ, ਦੂਰੀਆਂ, ਨਫ਼ਰਤ ਨੂੰ ਖਤਮ ਕੀਤਾ ਜਾ
ਸਕਦਾ ਹੈ।
******* ਭਾਰਤੀ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ, ਜੋ ਪਰੀਵਾਰਕ ਝਗੜਿਆਂ
ਨੂੰ ਸੁਲਝਾਉਣ ਵਾਲੀ ਕੋਰਟ ਵਿੱਚ ਪਰੀਵਾਰਕ ਝਗੜਿਆਂ ਦੇ ਫੈਸਲੇ ਕਰਦਾ ਸੀ, ਦੇ ਆਪਣੇ ਖ਼ੁਦ ਦੇ
ਵਿਚਾਰ, ਜੋ ਆਪ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।।
. . ਜੱਜ ਸਾਹਿਬ ਨੇ ਹਜ਼ਾਰਾਂ ਹੀ ਪਰੀਵਾਰਾਂ ਦੇ ਪ੍ਰਵਿਾਰਕ ਝਗੜਿਆਂ ਦੇ
ਕਾਰਨਾਂ ਨੂੰ ਜਾਨਣਾ ਕੀਤਾ ਅਤੇ ਫੈਸਲੇ ਦਿੱਤੇ। ਪਰੀਵਾਰਕ ਝਗੜਿਆਂ ਨੂੰ ਸੁਲਝਾਉਣਾ ਕੀਤਾ। ਪਰੀਵਾਰਕ
ਮੈਂਬਰਾਂ ਨੂੰ ਸਮਝਾਉਣਾ ਕੀਤਾ।
. . ਹਰ ਪਰੀਵਾਰ ਦੀ ਕਹਾਣੀ ਅਲੱਗ ਅਲੱਗ ਹੋ ਸਕਦੀ ਹੈ। ਪਰ ਹਰ ਪਰੀਵਾਰਕ
ਝਗੜੇ ਵਿੱਚ ਜੱਜ ਦੇ ਸਾਹਮਣੇ ਪਾਰਟੀਆਂ ਦੋ ਹੀ ਆਉਂਦੀਆਂ ਸਨ,
. . ਇੱਕ ਪਾਰਟੀ, ਬਜ਼ੁਰੱਗ ਮਾਂ-ਬਾਪ,
. . ਦੂਜੀ ਪਾਰਟੀ, ਬੇਟਾ-ਬਹੂ।
. . ਆਪਣੀ ਜੱਜ ਸਾਹਿਬ ਵਾਲੀ ਨੌਕਰੀ ਤੋਂ ਰੀਟਾਇਰ ਹੋ ਕੇ, ਉਹਨਾਂ ਨੇ ਉਸ
ਤਾਜ਼ੁਰਬੇ ਨੂੰ ਲਿਖਤ ਵਿੱਚ ਲਿਆਉਂਣਾ ਕੀਤਾ।
. . ਆਪਣੇ ਨੌਕਰੀ ਦੌਰਾਨ ਹੋਏ ਤਾਜ਼ੁਰਬੇ ਦੇ ਅਨੁਸਾਰ, ਜੱਜ ਸਾਹਿਬ ਨੇ
ਬਜ਼ੁਰੱਗ ਹੋ ਚੁੱਕੇ ਮਾਂ-ਬਾਪ, ਜੋ ਆਪਣੇ ਵਿਆਹੇ ਹੋਏ ਬੱਚਿਆਂ ਦੇ ਨਾਲ ਉਹਨਾਂ ਦੇ ਪਰੀਵਾਰਾਂ ਵਿੱਚ
ਹੀ ਰਹਿੰਦੇ ਹਨ, ਉਹਨਾਂ ਨਾਲ ਆਪਣੀਆਂ 10 ਨੇਕ ਸਲਾਹਾਂ ਸਾਂਝੀਆਂ ਕੀਤੀਆਂ ਹਨ।
. . ਇਹ ਸਲਾਹਾਂ ਹਿੰਦੀ ਭਾਸ਼ਾ ਵਿੱਚ ਹਨ। ਇਹਨਾਂ ਦਾ ਅਨੁਵਾਦ ਪੰਜਾਬੀ ਵਿੱਚ
ਕੀਤਾ ਗਿਆ ਹੈ। ਜੱਜ ਸਾਹਿਬ ਦੀ ਅਸਲ ਹਿੰਦੀ ਲਿਖਤ ਇਸ ਅਨੁਵਾਦ ਦੇ ਅਖੀਰ ਵਿੱਚ ਦਰਜ਼ ਹੈ।
** 1
.
ਆਪਣੇ ਪੁੱਤਰ ਅਤੇ ਨੂੰਹ ਨੂੰ ਵਿਆਹ ਤੋਂ ਬਾਅਦ ਆਪਣੇ ਨਾਲ ਰਹਿਣ ਲਈ ਉਤਸਾਹਿਤ
ਨਾ ਕਰੋ।
. . ਚੰਗਾ ਹੈ, ਉਹਨਾਂ ਨੂੰ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਕਹੋ।
. . ਅਲੱਗ ਘਰ ਲੱਭਣਾ ਉਹਨਾਂ ਦੀ ਪਰੇਸ਼ਾਨੀ ਹੈ।
. . ਤੁਹਾਡੇ ਅਤੇ ਬੱਚਿਆਂ ਦੇ ਘਰ ਦੀ ਦੂਰੀ, ਤੁਹਾਡੇ ਸੰਬੰਧ ਚੰਗੇ ਬਨਾਉਣ
ਵਿੱਚ ਸਹਾਈ
ਹੋਵੇਗੀ।
** 2.
ਆਪਣੀ ਨੂੰਹ ਨਾਲ, ਆਪਣੇ ਪੁੱਤਰ ਦੀ
ਪਤਨੀ, ਦੀ ਤਰਾਂ ਵਰਤਨਾ ਕਰੋ,
ਨਾ ਕਿ ਆਪਣੀ ਬੇਟੀ ਦੀ ਤਰਾਂ।
. . ਤੁਸੀਂ ਦੋਸਤਾਂ ਦੀ ਤਰਾਂ ਤਾਂ ਵਰਤ ਸਕਦੇ ਹੋ।
. . ਤੁਹਾਡਾ ਬੇਟਾ ਹਮੇਂਸ਼ਾ ਤੁਹਾਡੇ ਤੋਂ ਛੋਟਾ ਰਹੇਗਾ, ਪਰ ਉਸਦੀ ਪਤਨੀ
ਨਹੀਂ।
. . ਅਗਰ ਇੱਕ ਵਾਰ ਵੀ ਤੁਸੀਂ ਉਸਨੂੰ (ਨੂੰਹ/ਬਹੂ ਨੂੰ) ਡਾਂਟ ਦਿੱਤਾ ਜਾਂ
ਘੂਰ ਦਿੱਤਾ, ਤਾਂ
ਨੂੰਹ/ਬਹੂ ਸਾਰੀ ਉੱਮਰ ਉਸ ਡਾਂਟ ਨੂੰ ਯਾਦ ਰੱਖੇਗੀ।
. . ਅਸਲ ਵਿੱਚ ਕੇਵਲ ਨੂੰਹ ਦੀ ਮਾਂ ਹੀ ਉਸਨੂੰ ਡਾਂਟਣ/ਘੁਰਨ ਜਾਂ ਸੁਧਾਰਨ
ਦਾ ਹੱਕ ਰਾਂਖਵਾਂ
ਰੱਖਦੀ ਹੈ.
. . ਤੁਸੀਂ ਨਹੀਂ।
** 3
.
ਤੁਹਾਡੀ ਨੂੰਹ ਦੀ ਕੋਈ ਵੀ ਆਦਤ ਜਾਂ ਉਸਦਾ ਕਿਰਦਾਰ,
. . ਰੰਗ-ਢੰਗ, ਕਿਸੀ ਭੀ ਹਾਲਤ ਵਿਚ, ਤੁਹਾਡੀ ਜਿੰਮੇਂਵਾਰੀ ਨਹੀਂ,
. . ਬਲਕਿ ਤੁਹਾਡੇ ਪੁੱਤਰ ਦੀ ਹੈ,
. . ਕਿਉਂਕਿ, ਪੁੱਤਰ ਹੁਣ ਵਿਆਹਿਆ-ਵਰਿਆ ਗ੍ਰਹਿਸਤੀ ਨੌਜਵਾਨ ਹੈ।
** 4.
ਇਕੱਠੇ ਇਕੋ ਘਰ
ਵਿੱਚ ਰਹਿੰਦੇ ਹੋਏ ਵੀ ਆਪਣੀਆਂ ਆਪਣੀਆਂ ਜਿੰਮੇਂਵਾਰੀਆਂ
ਸ਼ਪੱਸਟ ਰੱਖੋ।
. . ਉਹਨਾਂ ਦੇ ਕਪੜੇ ਨਾ ਧੋਉ, ਖਾਣਾ ਨਾ ਬਣਾਉ, ਨੋਕਰਾਂ ਵਾਲੇ ਕੰਮ ਨਾ
ਕਰ, ਜਦੋਂ ਤੱਕ
ਬਹੂ/ਨੂੰਹ ਰਾਣੀ ਤੁਹਾਨੂੰ ਉਹ ਕੰਮ ਕਰਨ ਲਈ ਬੇਨਤੀ ਨਾ ਕਰੇ,
. . ਅਤੇ ਬਸ਼ਰਤੇ ਤੁਸੀਂ ਉਹ ਕੰਮ ਕਰਨ ਦੇ ਯੋਗ ਹੋ, ਭਾਵ ਕਰ ਸਕਦੇ ਹੋ ਅਤੇ
ਬਦਲੇ ਵਿਚ
ਕਿਸੇ ਤਰਾਂ ਦਾ ਕੋਈ ਵਡਿਆਈ ਵੀ ਨਹੀਂ ਚਹੁੰਦੇ।
. . (ਜਰੂਰੀ) ਆਪਣੇ ਪੁੱਤਰ ਦੀਆਂ ਪਰੇਸ਼ਾਨੀਆਂ ਨੂੰ ਆਪਣੀਆਂ ਪਰੇਸ਼ਾਨੀਆਂ ਨਾ
ਬਣਾਉ,
. . ਆਪਣੇ ਪੁੱਤਰ ਨੂੰ ਖ਼ੁਦ ਆਪਣੀਆਂ ਪਰੇਸ਼ਾਨੀਆਂ ਨੂੰ ਸੁਲਝਾਉਣ ਦਿਉ।
** 5.
ਜਦੋਂ ਉਹ (ਨੂੰਹ-ਪੁੱਤ) ਲੜ ਰਹੇ ਹੋਣ,
ਤਾਂ ਤੁਸੀ ਗੂੰਗੇ ਅਤੇ ਬਹਰੇ ਬਣ ਜਾਉ।
. . ਇਹ ਸਧਾਰਨ ਮਨੁੱਖਾ ਸੁਭਾਉ ਹੈ ਕਿ ਪਤੀ-ਪਤਨੀ ਆਪਣੇ ਝਗੜੇ ਵਿੱਚ ਆਪਣੇ
ਵੱਡਿਆਂ
ਦੀ ਦਖ਼ਲ-ਅੰਦਾਜ਼ੀ ਪਸੰਦ ਨਹੀਂ ਕਰਦੇ।
** 6.
ਤੁਹਾਡੇ ਪੋਤੇ-ਪੋਤੀਆਂ ਕੇਵਲ ਤੁਹਾਡੇ
ਪੁੱਤਰ ਅਤੇ ਨੂੰਹ ਦੇ ਬੱਚੇ ਹਨ।
. . ਉਹ ਉਹਨਾਂ ਨੂੰ ਜਿਸ ਤਰਾਂ ਦੇ ਵੀ ਬਨਾਉਣਾ ਚਹੁੰਦੇ ਹੋਣ, ਬਨਣ-ਬਨਾਉਣ
ਦਿਉ।
. . ਬੱਚਿਆਂ ਦੀ ਚੰਗਿਆਈ ਜਾਂ ਬੁਰਿਆਈ ਲਈ ਉਹ (ਨੂੰਹ-ਪੁੱਤ) ਖ਼ੁਦ
ਜਿੰਮੇਂਵਾਰ
ਹੋਣਗੇ।
** 7.
ਤੁਹਾਡੀ ਨੂੰਹ ਲਈ, ਤੁਹਾਡਾ ਆਦਰ,
ਮਾਣ, ਸੇਵਾ ਕਰਨੀ ਜਰੂਰੀ ਨਹੀਂ।
. . ਇਹ ਤੁਹਾਡੇ ਬੇਟੇ ਦੀ ਜਿੰਮੇਂਵਾਰੀ ਹੈ।
. . ਤੁਹਾਨੂੰ ਆਪਣੇ ਬੇਟੇ ਨੂੰ ਅਜੇਹੀ ਸਿੱਖਿਆ-ਮੱਤ ਦੇਣ ਦੀ ਲੋੜ ਹੈ, ਕਿ
ਉਹ ਇੱਕ ਚੰਗਾ
ਇਨਸਾਨ ਬਣੇ।
. . ਜਿਸ ਕਰਕੇ ਤੁਹਾਡੇ ਅਤੇ ਤੁਹਾਡੇ (ਬੇਟੇ-ਨੂੰਹ) ਨਾਲ ਚੰਗੇ ਸੰਬੰਧ
ਬਨਣ।
** 8.
ਆਪਣੀ ਰੀਟਾਇਰਮਿੰਟ ਵਾਲੇ ਸਮੇਂ ਨੂੰ
ਯੋਜਨਾਬੱਧ ਬਨਾਉਣਾ ਕਰੋ।
. . ਆਪਣੇ ਬੱਚਿਆਂ ਤੋਂ ਉਸ ਵਿੱਚ ਜਿਆਦਾ ਸਹਿਯੋਗ ਦੀ ਉਮੀਦ ਨਾ ਕਰੋ।
. . ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੰਜ਼ਿਲਾਂ ਤਹਿ ਕਰ ਚੁੱਕੇ ਹੋ,
. . ਪਰ ਅਜੇ ਵੀ ਜੀਵਨ ਵਿੱਚ ਬਹੁਤ ਕੁੱਝ ਸਿੱਖਣਾ ਬਾਕੀ ਹੈ।
** 9.
ਤੁਹਾਡੇ ਹਿੱਤ ਵਿੱਚ ਇਹ ਹੈ ਕਿ ਤੁਸੀਂ
ਆਪਣੀ ਰੀਟਾਇਰਮੈਂਟ ਜਿੰਦਗੀ ਦੇ ਸਾਲਾਂ ਦਾ
ਪੂਰਾ ਲੁਤਫ਼/ਮਜ਼ਾ ਲਉ।
. . ਚੰਗਾ ਇਹ ਹੈ ਤੁਸੀਂ ਆਪਣੀ ਮੌਤ ਤੋਂ ਪਹਿਲਾਂ ਇਹਨਾਂ ਸਾਲਾਂ ਨੂੰ ਪੂਰਾ
ਇੰਨਜੁਆਏ
ਕਰੋ, ਆਨੰਦ ਮਾਣੋ, ਖ਼ਾਸ਼ੀਆਂ ਮਾਣੋ।
. . ਜੋ ਪੈਸਾ ਤੁਸੀਂ ਜਿੰਦਗੀ ਭਰ ਮੇਹਨਤ ਕਰਕੇ ਕਮਾਇਆ ਹੈ।
. . ਆਪਣੀ ਜਿੰਦਗੀ ਭਰ ਦੀ ਕਮਾਈ ਨੂੰ ਬੇਕਾਰ ਨਾ ਪਈ ਰਹਿਣ ਦਿਉ।
** 10
.
ਤੁਹਾਡੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਤੁਹਾਡੇ ਪਰੀਵਾਰ ਦਾ ਹਿੱਸਾ ਨਹੀਂ ਹਨ।
. . ਉਹ ਅੱਗੇ ਤੁਹਾਡੇ ਬੱਚਿਆਂ ਦੇ ਬੱਚੇ ਹਨ।
. . ਬੱਚਿਆਂ ਦੀ ਦੇਖਭਾਲ ਦੀ ਜਿੰਮੇਂਵਾਰੀ ਉਹਨਾਂ ਦੇ ਮਾਤਾ ਪਿਤਾ ਦੀ ਹੈ।
{{{{{{{ उच्चतम् न्यायालय के न्यायाधीश, जो परिवारिक झगडे़
सुलझाने वाले न्यायालय से सम्बंधित थे, उन की 10 सलाहें।
1. अपने बेटे और पुत्र वधु को विवाह उपरांत अपने साथ रहने के
लिए उत्साहित न करें, उत्तम है उन्हें अलग, यहां तक कि किरायेे के मकान में भी रहने
को कहें, अलग घर ढूूँढना उनकी परेशानी है। आप और बच्चों के घरों की अधिक दूरी आप के
सम्बंधों को वेहतर बनायेगी।
2. अपनी पुत्र वधु से अपने पुत्र की पत्नी कि तरह व्यवहार करें,
न की अपनी बेटी की तरह, आप मित्रवत् हो सकते हैं। आप का पुत्र सदैव आप से छोटा
रहेगा, किन्तु उस की पत्नी नहीं, अगर एक बार भी उसे डांट देंगें तो वह सदैव याद
रखेगी
वास्तविकता में केवल उस की माँ ही उसे डाँटने या सुधारने का
एकाधिकार रखती है आप नहीं।
3. आपकी पुत्रवधु की कोई भी आदत या उस का चरित्र किसी भी अवस्था
मैं आप की नहीं, आप के पुत्र की परेशानी है, क्योंकि पुत्र व्यस्क है।
4. ईकट्ठे रहते हुए भी अपनी अपनी जिम्मेदारियाँ स्पष्ट रखें,
उनके कपड़े न धोयें, खाना न पकायें या आया का काम न करें, जब तक पुत्रवधू उसके लिए
आप से प्रार्थना न करे, और अगर आप ये करने में सक्षम हैं, एवम् प्रति उपकार भी नहीं
चाहते तो। बिशेषतः अपने पुत्र की परेशानियों को अपनी परेशानियां न बनाए, उसे स्वयं
हल करने देंं।
5. जब वह लड़ रहे हों, गूंगे एवम् बैहरे बने रहें। यह स्वभाविक
है कि छोटी उमर के पति पत्नी अपने झगड़े में अविभावकों का हस्तक्षेप नहीं चाहते।
6. आपके पोती पोते केवल आप के पुत्र एवम् पुत्रवधू के हैं, वह
उन्हें जैसा बनाना चाहते हैं बनाने दें, अच्छाई या बुराई के लिए वह स्वयं जिम्मेदार
होंगे।
7. आप की पुत्रवधु को आप का सम्मान या सेवा करना जरुरी नहीं है,
यह आप के बेटे का दायित्व है।आप को अपने बेटे को ऐसी शिक्षा देनी चाहिए कि वह एक
अच्छा ईन्सान बने जिस से आपके और आप की पुत्रवधु के सम्बंध अच्छे रहें।
8. अपनी रिटायरमेंट को सूनियोजित करें, अपने बच्चों से उस में
ज्यादा सहयोग की उम्मीद न करें। आप बहुत से पडाव अपनी जीवन यात्रा में तय कर चुके
हैं पर अभी भी जीवन यात्रा में बहुत कुछ सीखना है।
9. यह आप के हित में है आप अपने रिटायरमेंट सालों आनन्द लें,
वेहतर है अगर आप अपनी मृत्यु से पूर्व उसका भरपूर आनन्द लें जो आप ने जीवन पर्यंत
मेहनत करके बचाया है। अपनी कमाई को अपने लिए महत्त्वहीन न होने दें।
10. आपके नाती पोते आपके परिवार का हिस्सा नहीं हैं, वह अपने
अभिभावकों धरोहर हैं।
कृपया ध्यान् दें …
यह संदेश सिर्फ़ आप के लिए नहीं है, इसे मित्रों, अभिभावकों,
ससुरालियों, चाचा चाची एवम् ताऊ ताई पति एवम् पत्नी सभी, शान्ति एवम् समर्द्धी के
लिए शेअर करें क्योंकि यह उच्चतम् न्यायालय के न्यायाधीश, जो परिवारिक झगडे़
सुलझाते रहे हैं, उनके तजुर्बे पर आधारित हैं।}}}}}
**** ਜੱਜ ਸਾਹਿਬ ਜੀ ਨੇ ਉੱਪਰ ਜੋ ਵੀ ਸਾਲਾਹਾਂ ਦਿੱਤੀਆਂ ਹਨ, ਉਹ ਉਹਨਾਂ
ਦਾ ਨਿਜ਼ੀ ਤਾਜੁਰਬਾ ਹੈ, ਜੋ ਉਹਨਾਂ ਦੇ ਜੱਜ ਸਾਹਿਬ ਦੀ ਕੁਰਸੀ ਉੱਪਰ ਬੈਠਣ ਕਰਕੇ ਉਹਨਾਂ ਦੇ
ਸਾਹਮਣੇ ਆਇਆ, ਉਹਨਾਂ ਨੇ ਜਾਨਣਾ ਕੀਤਾ, ਮਹਿਸੂਸ ਕੀਤਾ। ਬਜ਼ੁੱਰਗ ਹੋ ਚੁੱਕੇ ਮਾਪਿਆਂ ਨੂੰ ਇੱਕ ਰਾਹ
ਵਿਖਾਇਆ ਹੈ, ਕਿ ਕਿਵੇਂ ਬੁਢਾਪਾ ਸੌਖਾ ਬਣਾਇਆ, ਬਤਾਇਆ ਜਾ ਸਕਦਾ ਹੈ।
. . ਕੀ ਸੱਚ-ਮੁੱਚ ਐਸਾ ਹੋ ਸਕਦਾ ਹੈ? ?
. . ਕੀ ਬਜ਼ੁਰਗ ਮਾਂ-ਬਾਪ ਆਪਣੇ ਆਪ ਵਿੱਚ ਐਸਾ ਫੈਸਲਾ ਕਰ ਸਕਣਗੇ? ?
. .
ਕਿ ਘਰ ਆਈ ਨੂੰਹ ਨਾਲ ਆਪਣੀ ਬੇਟੀ ਜੈਸਾ ਵਿਵਹਾਰ ਨਾ ਕਰਨ? ? ?
. . ਸਾਰਿਆਂ ਪਰੀਵਾਰਾਂ ਲਈ ਵਿਚਾਰਨ ਦਾ ਵਿਸ਼ਾ ਹੈ। ਸਾਰਿਆਂ ਪਰੀਵਾਰਾਂ
ਵਿੱਚ ਸਥਿੱਤੀ ਅਲੱਗ ਅਲ਼ੱਗ ਹੋ ਸਕਦੀ ਹੈ। ਅੱਜ ਹਰ ਘਰ ਪਰੀਵਾਰ ਵਿਚ, ਦੇਸ਼-ਵਿਦੇਸ਼ ਵਿੱਚ ਅਜੇਹੀਆਂ
ਸਥਿੱਤੀਆਂ ਘਟਨਾਵਾਂ ਵੇਖਣ ਸੁਨਣ ਨੂੰ ਮਿਲ ਰਹੀਆਂ ਹਨ।
. . ਘਰ ਪਰੀਵਾਰ ਦੇ ਮੈਂਬਰਾਂ/ਜੀਆਂ ਦੇ ਰਿਸ਼ਤਿਆਂ ਵਿੱਚ ਤੂੰ ਤੂੰ, ਮੈਂ
ਮੈਂ, ਕੁੜੱਤਣ, ਕੜਵਾਹਟ, ਦੂਰੀਆਂ ਘੱਟ ਕਰਨ ਕਰਾਉਣ ਦਾ ਕੀ ਇਹ ਤਰੀਕਾ ਕਾਰਗਾਰ ਹੋ ਸਕਦਾ ਹੈ? ?
. . ਤਰੀਕਾ ਤਾਂ ਇਕੋ ਹੀ ਹੈ, ਉਹ ਹੈ, ਪਿਆਰ ਵਾਲਾ, ਸਤਿਕਾਰ ਵਾਲਾ, ਸਬਰ,
ਸੰਤੋਖ, ਹਲੀਮੀ ਵਾਲਾ, ਸਾਰੇ ਘਰ ਪਰੀਵਾਰ ਦੇ ਮੈਂਬਰ, ਆਪਣੇ ਬਣਦੇ ਫਰਜ਼ਾਂ ਦੀ ਪਹਿਚਾਣ ਕਰਕੇ ਉਹਨਾਂ
ਫਰਜ਼ਾਂ ਨੂੰ ਨਿਭਾਉਣਾ ਕਰਨ।
. . ਹਰ ਵੱਡੇ ਛੋਟੇ ਪਰੀਵਾਰਕ ਮੈਂਬਰ ਨੂੰ ਉਸਦਾ ਬਣਦਾ ਯੋਗ ਆਦਰ, ਮਾਣ,
ਸਤਿਕਾਰ ਦਿੱਤਾ ਜਾਵੇ, ਕੀਤਾ ਜਾਵੇ।
. . ਵਿਆਹ ਕੇ ਘਰ ਆਈ ਬੇਟੀ ਨਾਲ ਵੀ ਕਿਸੇ ਤਰਾਂ ਦਾ ਕੋਈ ਵਿਤਕਰਾ ਨਾ ਕੀਤਾ
ਜਾਏ।
. . ਕਿਸੇ ਵੀ ਘਰ ਪਰੀਵਾਰ ਵਿੱਚ ਬੇਟੇ ਦੇ ਵਿਆਹ ਤੋਂ ਬਾਦ ਵਿੱਚ ਨਵਾਂ ਜੀਅ
ਤਾਂ ਕੇਵਲ ‘ਨੂੰਹ ਰਾਣੀ’ ਹੀ ਹੁੰਦੀ ਹੈ। ਬਾਕੀ ਜੀਅ ਤਾਂ ਇਸੇ ਪਰੀਵਾਰ ਦੇ ਹਨ, ਉਹਨਾਂ ਵਿੱਚ
ਤਾਲਮੇਲ ਬਣਿਆ ਹੁੰਦਾ ਹੈ। ਇਹ ਸਾਰੇ ਇੱਕ ਦੂਜੇ ਨੂੰ ਬੁਰਾ ਭਲਾ ਕਹਿਕੇ ਵੀ ਬਰਦਾਸ਼ਤ ਕਰ ਲੈਂਦੇ ਹਨ,
ਪਰ ‘ਨੂੰਹ ਰਾਣੀ’ ਨਾਲ ਐਸਾ ਨਹੀਂ ਹੋ ਪਾਉਂਦਾ। ਨੂੰਹ ਲਈ ਸਾਰਿਆਂ ਪਰੀਵਾਰਕ ਮੈਂਬਰਾਂ ਦੇ ਸੁਭਾਓ
ਅਤੇ ਵਰਤਾਰਿਆਂ ਨੂੰ ਸਮਝਣ ਲਈ, ਜਾਨਣ ਲਈ ਸਮਾਂ ਲਗੇਗਾ।
. . ਕਿਸੇ ਵੀ ਘਰ ਪਰੀਵਾਰ ਦੀ ਸੁੱਖ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਘਰ
ਪਰੀਵਾਰ ਵਿੱਚ ‘
ਨੂੰਹ-ਸੱਸ-ਨਨਾਣਾਂ’
ਦਾ ਆਪਸੀ ਤਾਲਮੇਲ ਬਨਣਾ ਬਹੁਤ
ਹੀ ਜਰੂਰੀ ਹੁੰਦਾ ਹੈ।
. . ਅਗਰ ਇਸ ਤਿਕੜੀ ਦੇ ਤਾਲਮੇਲ/ਇੱਕਸਾਰਤਾ ਵਿੱਚ ਰੱਤੀ ਭਰ ਵੀ ਬੇਰੱਸੀ-
ਬੇਤਾਲਤਾ ਹੋਈ ਤਾਂ ਉਸ ਘਰ ਦਾ ਮਹੌਲ ਕੀ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਭਲੀਭਾਂਤ ਹੀ ਲਾਇਆ ਜਾ
ਸਕਦਾ ਹੈ।
. . ਇਸ ਤਿਕੜੀ ਦੇ ਤਾਲਮੇਲ ਬਨਣ ਬਨਾਉਣ ਵਿੱਚ ਵੀ
‘ਸੱਸ-ਮਾਂ’
ਦਾ ਮੇਨ ਰੋਲ ਹੁੰਦਾ ਹੈ। ਅਗਰ
‘ਸੱਸ-ਮਾਂ’ ਆਪਣੀ ਦੂਰ-ਅੰਦੇਸ਼ਤਾ ਅਤੇ ਸਿਆਣਪ ਅਤੇ ਤਾਜ਼ੁਰਬੇ ਤੋਂ ਕੰਮ ਲਵੇ ਤਾਂ ਘਰ ਪਰੀਵਾਰ ਵਿੱਚ
ਬਹੁਤ ਹੀ ਪਿਆਰ-ਸਤਿਕਾਰ ਵਾਲਾ ਮਹੌਲ ਸਿਰਜਿਆ ਜਾ ਸਕਦਾ ਹੈ। ਅਗਰ ‘ਸੱਸ-ਮਾਂ’ ਹੀ ਬੱਲਦੀ ਤੇ ਤੇਲ
ਪਾਉਣ ਵਾਲੀ ਹੈ ਤਾਂ ਉਸ ਘਰ ਦਾ ‘ਰੱਬ’ ਹੀ ਰਾਖਾ ਹੋ ਸਕਦਾ ਹੈ।
. . ਸਦ-ਭਾਵਨਾ ਬਣ ਸਕਦੀ ਹੈ। ਤਾਲਮੇਲ ਬਣਾਇਆ ਜਾ ਸਕਦਾ ਹੈ। ਸਾਰਿਆਂ ਜੀਆਂ
ਵਿੱਚ ਉਹਨਾਂ ਦਾ ਬਣਦਾ ਆਦਰ ਮਾਣ ਸਤਿਕਾਰ ਬਰਕਰਾਰ ਰੱਖਿਆ ਜਾ ਸਕਦਾ ਹੈ।
. . ਘਰ ਵਿੱਚ ਨਵੇਂ ਆਏ ਮੈਂਬਰ (ਨੂੰਹ) ਦੀ ਵੀ ਪਰੀਵਾਰ ਦੇ ਹਰ ਫੈਸਲੇ
ਵਿੱਚ ਬਰਾਬਰ ਸਾਲਾਹ/ਰਾਏ ਲਈ ਜਾਵੇ।
ਸੱਸ ਮਾਂ ਨੂੰ ਇਸ ਵਿੱਚ ਪਹਿਲ ਕਰਨੀ
ਚਾਹੀਦੀ ਹੈ ਕਿ ਆਪਣੀ ਨੂੰਹ ਲਈ ਉਸਦੇ ਹਰ ਹੱਕ ਦੀ ਰਾਖੀ ਕਰੇ।
. . ਵਿਆਹ ਕੇ ਆਈ ਬੇਟੀ ਨੂੰ ਵੀ ਆਪਣੀ ਸਿਆਣਪ, ਸਮਝਦਾਰੀ ਤੋਂ ਕੰਮ ਲੈਣਾ
ਚਾਹੀਦਾ ਹੈ, ਕਿ ਨਵੇਂ ਘਰ ਵਿਚ, ਨਵੇਂ ਜੀਆਂ ਨਾਲ ਵਾਹ-ਵਾਸਤਾ ਬਨਣਾ ਹੈ, ਪੈਣਾ ਹੈ।
. .’ਸੱਸ-ਮਾਂ’ ਕੋਲੋਂ ਪਿਆਰ ਸਤਿਕਾਰ ਨਾਲ ਪਰੀਵਾਰ ਦੇ ਸਾਰੇ ਮੈਂਬਰਾਂ ਦੇ
ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਕਿ ਕਿਹੜਾ ਜੀਅ ਕਿਸ ਸੁਭਾੳੇ ਦਾ ਮਾਲਿਕ ਹੈ। ਕਿਹੜਾ ਕੀ
ਪਸੰਦ ਕਰਦਾ ਹੈ।
. . ਕਿਉਂਕਿ ਘਰ ਪਰੀਵਾਰ ਦੇ ਮੈਂਬਰ ਚਾਹੇ ਦੋ ਹਨ ਜਾਂ ਚਾਰ ਹਨ ਜਾਂ ਅੱਠ,
ਪਸੰਦ ਸਾਰਿਆਂ ਦੀ ਅਲੱਗ ਅਲੱਗ ਹੀ ਹੋਣੀ ਹੈ। ਅਗਰ ਇਹ ਜਾਣਕਾਰੀ, ਨਵੇਂ ਘਰ ਪਰੀਵਾਰ ਵਿੱਚ ਕੰਮਕਾਜ
ਸੁਰੂ ਕਰਨ ਦੇ ਨਾਲ ਨਾਲ ‘ਨੂੰਹ ਰਾਣੀ’ ਲੈਣੀ ਕਰ ਲਵੈ ਤਾਂ ਬਹੁਤ ਕੁੱਝ ਕੰਟਰੋਲ ਕੀਤਾ ਜਾ ਸਕਦਾ
ਹੈ। ਨਵੇਂ ਘਰ ਦੀ ਜਾਣਕਾਰੀ ਲੈਣੀ ਅਗਰ ਨੂੰਹ ਦਾ ਫ਼ਰਜ ਹੈ ਤਾਂ ਆਪਣੇ ਘਰ ਦੀ ਜਾਣਕਾਰੀ ਦੇਣਾ ‘ਸੱਸ’
ਦਾ ਵੀ ਫਰਜ਼ ਬਣਦਾ ਹੈ।
. .’
ਨੂੰਹ-ਸੱਸ’
ਦਾ ਇਹ ਰਿਸ਼ਤਾ, ਅਗਰ
‘ਮਾਂ-ਧੀ’ ਵਾਲਾ ਰਿਸ਼ਤਾ ਬਣ ਪਾਏ ਤਾਂ, ਉਹ ਘਰ …… ਸਵਰੱਗ, ਬਹਿਸ਼ਤ, ਬਾਗ ਦੀ ਤਰਾਂ ਖਿੱੜ ਖਿੜਾਏਗਾ,
…… ਨਹੀਂ ਤਾਂ
ਨਰਕ, ਕਲਹ-ਕਲੇਸ਼, ਲੜਾਈ-ਭੜਾਈ, ਗਾਲੀ ਗਲੌਚ, ਯੁੱਧ ਦਾ
ਮੈਦਾਨ ਬਣਿਆ ਹੋਵੇਗਾ।
. . ਬਾਪ ਬੇਟੇ ਦਾ ਰਿਸ਼ਤਾ ਹੈ ਤਾਂ ਅਟੁੱਟ, ਦੋਵਾਂ ਦਾ ਖੁਨ ਇੱਕ ਹੈ। ਪਰ
ਵਿਚਾਰਾਂ ਦੀ ਭਿੰਨਤਾ ਕਰਕੇ ਇਸ ਰਿਸ਼ਤੇ ਵਿੱਚ ਵੀ ਖਟਾਸ ਆ ਜਾਂਦੀ ਹੈ। ਆਦਰ ਮਾਣ ਸਤਿਕਾਰ ਘੱਟ
ਜਾਂਦਾ ਹੈ। ਲਾਲਚ ਭਾਰੂ ਹੋ ਜਾਂਦਾ ਹੈ। ਦੂਰੀਆਂ ਅਤੇ ਕੁੜਤਣ ਵੱਧਣ ਲੱਗ ਜਾਂਦੀ ਹੈ।
** ਹਰ ਮਾਂ-ਬਾਪ ਜਿਹਨਾਂ ਨੇ ਆਪਣੀਆਂ ਬੇਟੇ ਬੇਟੀਆਂ ਦੀਆਂ ਸ਼ਾਦੀਆਂ ਕਰਨੀਆਂ
ਹਨ, ਉਹਨਾਂ ਨੂੰ ਚਾਹੀਦਾ ਹੈ, ਬੱਚਿਆਂ ਨੂੰ ਪਹਿਲਾਂ ਤੋਂ ਹੀ ਉਸ ਤਰਾਂ ਦੀ ਸਿੱਖਿਆ ਦਿੱਖਿਆ ਦਿੱਤੀ
ਜਾਵੇ ਤਾਂ ਜੋ ਬੇਟਾ ਘਰ ਵਿੱਚ ਆਪਣੀਆਂ ਬਣਦੀਆਂ ਜਿੰਮੇਂਵਾਰੀਆਂ ਨੂੰ ਸਮਝੇ ਅਤੇ ਪੂਰਾ ਕਰੇ। ਬੇਟੀ
ਸਹੁਰੇ ਘਰ ਵਿੱਚ ਜਾਕੇ ਆਪਣੀਆਂ ਬਣਦੀਆਂ ਜਿੰਮੇਂਵਾਰੀਆਂ ਨੂੰ ਸਮਝੇ ਅਤੇ ਸੰਭਾਲੇ।
. . ਦੂਸਰੇ ਘਰ ਵਿੱਚ ਜਾਕੇ ਐਡਜਸਟਮਿੰਟ ਕਰਨ ਨੂੰ ਸਮਾਂ ਲੱਗਦਾ ਹੈ। ਅਗਰ
ਲੜਕੀ ਸਮਝਦਾਰ ਅਤੇ ਸਿਆਣੀ ਹੈ ਤਾਂ ਹਰ ਸਥਿੱਤੀ ਨੂੰ ਪਿਆਰ ਨਾਲ ਕੰਟਰੋਲ ਕਰ ਸਕਦੀ ਹੈ। ਸੱਸ-ਮਾਂ
ਅਤੇ ਨਣਦਾਂ, ਦਿਉਰਾਂ ਨਾਲ ਕਿਵੇਂ ਵਰਤਣਾ ਹੈ ਇਸ ਦੀ ਜਾਣਕਾਰੀ ਵੀ ਲੜਕੀਆਂ ਦੇ ਮਾਪਿਆਂ ਨੂੰ
ਆਪਣੀਆਂ ਬੇਟੀਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
**** ਜਿਸ ਤਰਾਂ ਮੈਂ ਇਸ ਲੇਖ ਦੇ ਸੁਰੂਆਤ ਵਿੱਚ ਲਿਖਿਆ ਸੀ, ਕਿ ਆਤਮ ਗਿਆਨ
ਤੋਂ ਬਿਨਾਂ ਆਪਾਂ ਇਨਸਾਨਾਂ/ਮਨੁੱਖਾਂ ਵਿੱਚ ਸਹਿਜਤਾ, ਠਰੰਮਾ, ਨਿਮਰਤਾ, ਮੁਆਫ਼ ਕਰਨ ਵਾਲਾ ਮਾਦਾ
ਪੈਦਾ ਨਹੀਂ ਹੋ ਸਕਦਾ। ਗਿਆਨ ਹੀ ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ।
**
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਮ5॥ 293॥
. . ਆਪਾਂ ਸਾਰੇ ਦੂਸਰੇ ਇਨਸਾਨਾਂ/ਮਨੁੱਖਾਂ ਨੂੰ ਸਮਝ ਹੀ ਤਾਂ ਪਾਵਾਂਗੇ,
ਜਦ ਅਸੀਂ ਆਪਣੇ ਆਪ ਨੂੰ ਸਮਝਾਂਗੇ। ਆਪਣੇ ਆਪ ਨੂੰ ਸਮਝਣਾ ਬਹੁਤ ਹੀ ਲਾਜ਼ਮ ਹੈ।
. . ਆਤਮ-ਗਿਆਨ, ਗੁਰਬਾਣੀ ਗਿਆਨ ਸਾਨੂੰ ਆਪਣੇ ਪਰੀਵਾਰਾਂ ਵਿੱਚ ਸ਼ੁੱਖ
ਸ਼ਾਂਤੀ ਨੂੰ ਬਹਾਲ ਰੱਖਣ ਵਿੱਚ ਬਹੁਤ ਹੀ ਸਹਾਈ ਹੋ ਸਕਦਾ ਹੈ, ਬਾਸ਼ਰਤੇ ਇਸ ਆਤਮ-ਗਿਆਨ ਨੂੰ ਅਸੀਂ
ਆਪਣੇ ਪਰੈਕਟੀਕਲ ਮਨੁੱਖਾ ਜੀਵਨ ਲਾਗੂ ਕਰੀਏ।
. . ਹਰ ਮਨੁੱਖ ਨੂੰ ਇਸ ਆਤਮ ਗਿਆਨ ਦੀ ਜਰੂਰਤ ਹੈ, ਚਾਹੇ ਉਹ ਮਾਂ-ਬਾਪ
ਦੀਆਂ ਜਿੰਮੇਂਵਾਰੀਆਂ ਨਿਭਾ ਰਿਹਾ ਹੈ ਜਾਂ ਇੱਕ ਬੇਟੇ ਅਤੇ ਨੂੰਹ ਦੀਆਂ, ਜਾਂ ਚਾਹੇ ਕਿਸੇ ਹੋਰ
ਰਿਸ਼ਤੇ ਵਿੱਚ ਹੋਵੇ।
{{{{{. . ਅਗਰ ਘਰ-ਪਰੀਵਾਰ ਦੀਆਂ ਔਰਤਾਂ ‘ਨੂੰਹ-ਸੱਸ’ ਦਾ ਜਾਂ ਬਾਪ
ਬੇਟੇ ਦਾ, ਆਪਸੀ ਤਾਲਮੇਲ ਇੱਕ ਰਸ, ਸੁਖਾਵਾਂ ਨਹੀਂ ਬਣ ਪਾ ਰਿਹਾ, ਤਾਂ ਉੱਪਰ ਦਿੱਤੀਆਂ ‘ਜੱਜ
ਸਾਹਿਬ’ ਦੀ ਸਾਲਾਹਾਂ ਨੂੰ ਮੰਨ ਲੈਣ ਵਿੱਚ ਹੀ ਬੇਹਤਰੀ ਹੋਵੇਗੀ। ਘੱਟ ਤੋਂ ਘੱਟ ਦੋਨੋਂ ਪਾਰਟੀਆਂ
ਆਪਣੀ ਆਪਣੀ ਜਗਹ ਸੁੱਖ ਸ਼ਾਂਤੀ ਨਾਲ ਤਾਂ ਰਹਿ ਸਕਣਗੀਆਂ।}}}}}
ਯੂ-ਟਿਊਬ ਲਿੰਕ:
https://www.youtube.com/watch?v=R4R1aPgnjLM
https://www.youtube.com/watch?v=PGC6LsLRIp4
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਸਿੱਡਨੀ ਅਸਟਰੇਲੀਆਸ
14 ਸਤੰਬਰ 2018