.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਇੱਕਤੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

31. ਇੱਕਤੀਵਾਂ ਸਲੋਕ -

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥

ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥31॥

ਤੂੰ ਰੱਬੀ ਗੁਣਾਂ ਨੂੰ ਲੈਂਦਾ ਨਹੀਂ ਅਤੇ ਮਾਇਆ ਦੇ ਹੰਕਾਰ ਵਿਚ ਅੰਨਾ ਹੋਇਆ ਹੈਂ। ਜੇ ਤੂੰ ਇਹ ਮਨ ਦਾ ਕਾਜ ਸੰਵਾਰਦਾ ਨਹੀਂ ਹੈਂ ਤਾਂ ਹੰਕਾਰ ਰੂਪੀ ਜਮ ਦੇ ਫੰਧੇ ਤੋਂ ਛੁੱਟ ਨਹੀਂ ਪਾਏਂਗਾ। ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥ (464) ਜਿਸ ਇਨਸਾਨ ਨੂੰ ਇਹ ਸਮਝ ਆ ਜਾਏਗੀ ਕਿ ਮੈਂ ਵੱਡਾ ਦੁਨੀਦਾਰ ਨਹੀਂ ਬਣਨਾ, ਮੈਂ ਆਪਣੇ ਗਲ ਵਿਚ ਫੰਧਾ ਨਹੀਂ ਪੁਆਣਾ, ਉਹ ਸਤਿਗੁਰ ਦੀ ਮਤ ਲੈ ਕੇ ਹੰਕਾਰ ਦਾ ਫੰਧਾ ਕੱਟ ਲਏਗਾ। ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ (595) ਉਸਨੂੰ ਆਪੇ ਹੀ ਵੱਡਾ-ਵੱਡਾ ਬਣਨ ਦਾ ਚਾਹ ਰਹੇਗਾ ਹੀ ਨਹੀਂ। ਉਸਦੀ ਜੜ੍ਹ ਹੀ ਵੱਡ ਦਿੱਤੀ। ਜਿਤਨਾ ਜ਼ਿਆਦਾ ਵੱਡਾ ਹੋਵੇਗਾ ਉਤਨੇ ਜ਼ਿਆਦਾ ਉਸਨੂੰ ਵਿਆਹ ਸ਼ਾਦੀ ਤੇ ਜਾਣ ਦੇ ਸੱਦੇ ਆਉਣਗੇ ਅਤੇ ਜ਼ਿਆਦਾ ਵਿਖਾਵਾ ਕਰਨਾ ਪੈਂਦਾ ਹੈ। ਅੱਜ ਤੇ ਮਿਰਤਕ ਪ੍ਰੋਗ੍ਰਾਮਾਂ ਤੇ ਵੀ ਕੀਤੇ ਵਿਖਾਵੇ ਨੂੰ ਮੈਂ ਵੇਖਕੇ ਹੈਰਾਨ ਰਹਿ ਜਾਂਦਾ ਹਾਂ। ਸਾਨੂੰ ਸਤਿਗੁਰ ਦੀ ਮਤ ਲੈ ਕੇ ਵਿਖਾਵੇ ਤੋਂ, ਹੰਕਾਰ ਤੋਂ ਛੁਟਣਾ ਹੈ ਨਹੀਂ ਤਾਂ ਇਹ ਫਾਹੀ ਪਈ ਰਹੇਗੀ ਅਤੇ ਸੁੱਖ ਨਹੀਂ ਮਿਲੇਗਾ।




.