. |
|
☬ ਸੂਹੀ
ਕੀ ਵਾਰ ਮਹਲਾ ੩ ☬
(ਪੰ: ੭੮੫ ਤੋਂ੭੯੨)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਇਕੱਤੀਵਾਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
ਪਉੜੀ ਨੰ: ੨੦ ਦਾ ਮੂਲ ਪਾਠ ਸਲੋਕਾਂ ਸਹਿਤ:-
ਸਲੋਕ ਮਃ ੨॥ ਕਿਸ ਹੀ ਕੋਈ ਕੋਇ, ਮੰਞੁ ਨਿਮਾਣੀ ਇਕੁ ਤੂ॥ ਕਿਉ ਨ ਮਰੀਜੈ
ਰੋਇ, ਜਾ ਲਗੁ ਚਿਤਿ ਨ ਆਵਹੀ॥ ੧ ॥
ਮਃ ੨॥ ਜਾਂ ਸੁਖੁ ਤਾ ਸਹੁ ਰਾਵਿਓ, ਦੁਖਿ ਭੀ ਸੰਮਾੑਲਿਓਇ॥ ਨਾਨਕੁ ਕਹੈ
ਸਿਆਣੀਏ, ਇਉ ਕੰਤ ਮਿਲਾਵਾ ਹੋਇ॥ ੨ ॥
ਪਉੜੀ॥ ਹਉ ਕਿਆ ਸਾਲਾਹੀ ਕਿਰਮ ਜੰਤੁ, ਵਡੀ ਤੇਰੀ ਵਡਿਆਈ॥ ਤੂ ਅਗਮ ਦਇਆਲੁ
ਅਗੰਮੁ ਹੈ, ਆਪਿ ਲੈਹਿ ਮਿਲਾਈ॥ ਮੈ ਤੁਝ ਬਿਨੁ ਬੇਲੀ ਕੋ ਨਹੀ, ਤੂ ਅੰਤਿ ਸਖਾਈ॥ ਜੋ ਤੇਰੀ
ਸਰਣਾਗਤੀ, ਤਿਨ ਲੈਹਿ ਛਡਾਈ॥ ਨਾਨਕ ਵੇਪਰਵਾਹੁ ਹੈ, ਤਿਸੁ ਤਿਲੁ ਨ ਤਮਾਈ॥ ੨੦ ॥
੧ ॥
(ਸਟੀਕ- ਪਉੜੀ ੨੦,
ਸਲੋਕਾਂ
ਅਤੇ
ਲੋੜੀਂਦੇ
‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)
ਸਲੋਕ ਮਃ ੨॥ ਕਿਸ ਹੀ ਕੋਈ ਕੋਇ, ਮੰਞੁ ਨਿਮਾਣੀ ਇਕੁ ਤੂ॥ ਕਿਉ ਨ ਮਰੀਜੈ
ਰੋਇ, ਜਾ ਲਗੁ ਚਿਤਿ ਨ ਆਵਹੀ॥ ੧॥
{ਪੰਨਾ ੭੯੧-੭੯੨}
ਪਦ ਅਰਥ :
— ਕਿਸ ਹੀ ਕੋਈ ਕੋਇ —ਹੇ
ਪ੍ਰਭੂ! ਹੋਰਨਾ ਨੂੰ ਤਾਂ ਸੰਸਾਰ ਤਲ ਦੇ ਆਸਰੇ ਭਾਵੇਂ ਕਿ ਉਹ ਸਾਰੇ ਆਸਰੇ
ਮਿਥਿਆ
ਹੀ
ਹੁੰਦੇ ਹਨ, ਤਾਂ ਵੀ ਬਹੁਤਿਆਂ ਨੇ
ਉਨ੍ਹਾਂ ਮਿਥਿਆ ਆਸਰਿਆਂ ਦੀ ਟੇਕ ਹੀ ਲਈ ਹੁੰਦੀ ਹੈ।
ਮੰਞੁ—
ਮੈਨੂੰ। ਨਿਮਾਣੀ—ਪ੍ਰਭੂ
ਦੇ ਇਕੋ-ਇਕ ਦਰ ਨਾਲ ਮਨ ਤੇ ਸੁਰਤ ਕਰਕੇ ਜੁੜੀ ਹੋਈ ਜੀਵ ਇਸਤ੍ਰੀੰ
ਜਿਸ ਨੂੰ ਕਿਸੇ ਦੀ ਅਤੇ ਕਿਸੇ ਵੀ
ਸੰਸਾਰਕ ਆਸਰੇ ਵੱਲ ਝਾਕ ਨਾ ਹੋਵੇ ਤੇ ਉਸ ਪੱਖੋਂ ਨਿ-ਅਸਰਾ ਹੀ ਹੋਵੇ।
ਤੂ—
ਪ੍ਰਭੂ, ਅਕਾਲਪੁਰਖ। ਇਕੁ ਤੂ—ਹੇ
ਪ੍ਰਭੂ! ਤੇਰੇ ਸਿਵਾ, ਹੇ
ਕਰਤਾਪੁਰਖ! ਤੇਰੇ ਤੋਂ ਬਿਨਾ।
ਮੰਞੁ ਨਿਮਾਣੀ ਇਕੁ ਤੂ —
ਹੇ ਪ੍ਰਭੂ! ਸਿਵਾਏ ਤੇਰੇ ਮੈਨੂੰ ਹੋਰ ਕਿਸੇ ਦਾ ਵੀ ਆਸਰਾ ਤੇ ਟੇਕ ਨਹੀਂ, ਮੈਨੂੰ ਕੇਵਲ ਤੇਰੀ ਹੀ
ਟੇਕ ਤੇ ਅਸਰਾ ਹੈ। ਮਰੀਜੈ
ਰੋਇ— ਪ੍ਰਭੂ-ਪਤੀ ਦੇ ਵਿਯੋਗ
`ਚ ਅੰਤਾ ਦੀ ਬਹਿਬਲਤਾ, ਤੇ ਵਿਆਕੁਲਤਾ।
ਜਾ ਲਗੁ—
ਜਦੋਂ ਤੀਕ। ਚਿਤਿ ਨ ਆਵਹੀ —
ਹੇ ਪ੍ਰਭੂ! ਜਦੋਂ ਤੀਕ ਤੂੰ ਮੇਰੀ ਯਾਦ ਤੇ ਸੁਰਤੀ `ਚ ਨਾ ਵੱਸ ਜਾਵੇਂ।
ਅਰਥ :
— "ਕਿਸ ਹੀ ਕੋਈ ਕੋਇ, ਮੰਞੁ
ਨਿਮਾਣੀ ਇਕੁ ਤੂ" - ਬਹੁਤਾ
ਕਰਕੇ ਲੋਕਾਈ ਸੰਸਾਰ ਤਲ ਦੇ
ਪਦਾਰਥਕ ਤੇ ਮਾਨਵੀ,
ਫ਼ਿਰ ਭਾਵੇਂ ਇਹ ਵੀ ਸੱਚ ਹੈ ਕਿ ਉਹ
ਸਾਰੇ ਹੀ ਆਸਰੇ ਤੇ ਸਹਾਰੇ ਮਿਥਿਆ, ਨਾਸ਼ਵਾਨ ਤੇ ਬਿਨਸਣਹਾਰ ਹੀ ਹੁੰਦੇ ਹਨ; ਤਾਂ ਵੀ ਇੱਕ ਤੋਂ ਬਾਅਦ
ਦੂਜੇ, ਉਹ ਲੋਕ ਉਨ੍ਹਾਂ ਦੀ ਟੇਕ ਤੇ
ਸਹਾਰਾ
ਹੀ
ਲੈਂਦੇ ਤੇ ਉਨ੍ਹਾਂ ਤੋਂ ਟੁਟਦੇ ਵੀ
ਰਹਿੰਦੇ ਹਨ। ਜਦਕਿ ਇਸ
ਤਰ੍ਹਾਂ ਬਦਲੇ `ਚ ਅਜਿਹੇ ਲੋਕ
ਜੀਵਨ ਭਰ ਉਨ੍ਹਾਂ
ਮਿਥਿਆ ਤੇ ਬਿਨਸਣਹਾਰ
ਆਸਰਿਆਂ
ਪਿਛੇ ਲੱਗੇ ਰੰਿਹ ਕੇ ਦਿਨ ਤੇ ਰਾਤ
ਖੁਆਰ ਹੀ ਹੁੰਦੇ ਰਹਿੰਦੇ ਹਨ।
ਪਰ ਹੇ ਪ੍ਰਭੂ!
ਮੈਨੂੰ ਕੇਵਲ ਤੇ ਕੇਵਲ ਤੇਰਾ ਹੀ ਆਸਰਾ
ਹੈ ਤੇ ਮੈਂ ਤੇਰੇ ਦਰ ਹੀ ਸੁਆਲੀ ਤੇ ਮਤਵਾਲੀ ਹਾਂ ਫ਼ਿਰ ਭਾਵੇਂ ਉਨ੍ਹਾਂ ਲੋਕਾਂ ਮੁਤਾਬਕ ਮੈਂ ਨਿ:
ਆਸਰੀ ਤੇ ਨਿਮਾਣੀ ਹੀ ਹਾਂ ਪਰ ਹੇ ਪ੍ਰਭੂ! ਮੈਨੂੰ ਉਨ੍ਹਾਂ ਮਿਥਿਆ-ਬਿਨਸਨਹਾਰ ਸਹਾਰਿਆਂ ਦੀ ਉੱਕਾ
ਹੀ ਲੋੜ ਨਹੀਂ; ਮੈਨੂੰ ਤਾਂ ਕੇਵਲ ਤੇ ਕੇਵਲ ਇੱਕ ਤੇਰੀ ਹੀ ਓਟ ਤੇ ਤੇਰਾ ਹੀ ਆਸਰਾ ਤੇ ਸਹਾਰਾ ਹੈ।
"ਕਿਉ ਨ ਮਰੀਜੈ ਰੋਇ, ਜਾ ਲਗੁ ਚਿਤਿ ਨ ਆਵਹੀ॥ ੧॥" -
ਇਸ ਲਈ ਹੇ ਕਰਤਾਪੁਰਖ! ਜਦੋਂ ਤਕ ਤੂੰ ਮੇਰੇ ਚਿੱਤ ਤੇ ਸੁਰਤ `ਚ ਆ ਕੇ ਵੱਸ ਹੀ ਨਾ ਜਾਵੇਂ, ਓਦੋ
ਤੀਕ ਮੈਂ ਕਿਵੇਂ ਤੇਰੇ ਦਰਸ਼ਨਾਂ ਦੀ ਉਡੀਕ ਖੁਨੋਂ ਵਿਆਕੁਲ ਨਾ ਰਵਾਂ ਤੇ ਰੋ ਰੋ ਕੇ ਕਿਉਂ ਨਾ ਮਰਦੀ
ਰਵਾਂ? ਬਿਹਬਲ ਨਾ ਰਵਾਂ? । ੧।
ਮਃ ੨॥ ਜਾਂ ਸੁਖੁ ਤਾ ਸਹੁ ਰਾਵਿਓ, ਦੁਖਿ ਭੀ ਸੰਮਾੑਲਿਓਇ॥ ਨਾਨਕੁ ਕਹੈ
ਸਿਆਣੀਏ, ਇਉ ਕੰਤ ਮਿਲਾਵਾ ਹੋਇ॥ ੨॥
{ਪੰਨਾ ੭੯੨}
ਪਦ ਅਰਥ :
— ਜਾਂ ਸੁਖ—
ਜੇ ਪ੍ਰਭੂ, ਸੁਖ ਦਿੰਦਾ ਹੈ।
ਸਹੁ— ਪ੍ਰਭੂ।
ਤਾ ਸਹੁ ਰਾਵਿਓ—ਪ੍ਰਭੂ
ਪਿਆਰੇ ਸਦਾ ਪ੍ਰਭੂ ਦੀ ਰਜ਼ਾ `ਚ ਹੀ ਖੁਸ਼ ਰਹਿੰਦੇ ਤੇ ਮਨ ਕਰਕੇ ਉਸੇ `ਚ ਸਮਾਏ ਰਹਿੰਦੇ ਹਨ।
ਦੁਖਿ ਭੀ—
ਦੁਖ `ਚ ਵੀ। ਸੰਮਾੑਲਿਓਇ—
ਪ੍ਰਭੂ ਨੂੰ ਚੇਤੇ ਕਰਦੇ ਹਨ, ਪ੍ਰਭੂ ਪਿਆਰੇ ਪ੍ਰਭੂ ਦੀ ਕਿਸੇ ਵੀ ਕਰਣੀ `ਤੇ ਕਿਉਂ ਕਿੰਤੂ ਨਹੀਂ
ਕਰਦੇ, ਉਹ ਪ੍ਰਭੂ ਨੂੰ ਕੋਈ ਉਲਾਹਣੇ ਵੀ ਨਹੀਂ ਦਿੰਦੇ।
ਸਿਆਣੀਏ — ਜਿਹੜੀਆਂ
ਜੀਵ ਇਸਤ੍ਰੀਆਂ ਅਜਿਹੀ ਉੱਤਮ ਤੇ ਆਤਮਕ ਅਨੰਦ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੀਆਂ ਹੁੰਦੀਆਂ
ਹਨ, ਜਿਨ੍ਹਾਂ ਜੀਵ ਇਸਤ੍ਰਿਆਂ ਨੂੰ, ਮਨੁਖਾ ਜਨਮ ਦੀ ਅਸਲੀਅਤ ਨੂੰ ਪਹਿਚਾਣ ਆ ਚੁੱਕੀ ਤੇ ਮਨ ਕਰਕੇ
ਉਸ ਪ੍ਰਭੂ ਨਾਲ ਜੁੜ ਚੁੱਕੀਆਂ ਹੁੰਦੀਆਂ ਹਨ, ਦਰਅਸਲ ਮਨੁੱਖੀ ਤਲ `ਤੇ ਉਹੀ ਸਿਆਣੀਆਂ ਤੇ ਸਮਝਦਾਰ
ਜੀਵ-ਇਸਤ੍ਰੀਆਂ ਹੁੰਦੀਆਂ ਹਨ।
ਅਰਥ :
— "ਜਾਂ ਸੁਖੁ ਤਾ ਸਹੁ
ਰਾਵਿਓ, ਦੁਖਿ ਭੀ ਸੰਮਾੑਲਿਓਇ" -
ਜੇ ਪ੍ਰਭੂ ਸੁਖ ਦੇਵੇ ਤਾਂ ਵੀ
ਪ੍ਰਭੂ-ਪਤੀ ਦੀ ਯਾਦ ਨੂੰ ਆਪਣੇ ਮਨ `ਚ ਵਸਾਈ ਰਖੀਏ ਅਤੇ ਜੇ ਪ੍ਰਭੂ ਵਲੋਂ ਜੀਵਨ `ਚ ਕਿਸੇ ਦੁੱਖ ਦਾ
ਸਮਾਂ ਆਵੇ ਤਾਂ ਵੀ ਉਸ ਮਾਲਿਕ ਪ੍ਰਭੂ ਨੂੰ ਚੇਤੇ `ਚ ਰੱਖੀਏ ਅਤੇ ਇਹ ਵੀ ਕਿ ਕਿਸੇ ਵੀ ਹਾਲਤ `ਚ ਤੇ
ਕਦੇ ਵੀ ਉਹ ਜੀਵ-ਇਸਤ੍ਰੀਆਂ ਉਸ ਪ੍ਰਭੂ-ਪਤੀ ਨੂੰ ਮਨ `ਚੋਂ ਵਿਸਾਰਦੀਆਂ ਨਹੀਂ ਹਨ।
"ਨਾਨਕੁ ਕਹੈ ਸਿਆਣੀਏ, ਇਉ ਕੰਤ ਮਿਲਾਵਾ ਹੋਇ॥ ੨॥" -
ਨਾਨਕ ਆਖਦਾ ਹੈ ਕਿ ਹੇ ਸਿਆਣੀ ਜੀਵ-ਇਸਤ੍ਰੀਏ! ਤਾਂ ਤੇ, ਕੇਵਲ ਇਹੀ ਇਕੋਇਕ ਢੰਗ ਹੈ ਪ੍ਰਭੂ-ਪਤੀ
ਨੂੰ ਪਾਉਣ ਦਾ, ਭਾਵ ਮਨੁੱਖ
ਰਾਹੀਂ ਜੀਂਦੇ-ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਉਣ ਦਾ,
ਉਸ `ਚ ਅਭੇਦ ਹੋ ਜਾਣ ਅਤੇ ਆਪਣੇ
ਪ੍ਰਪਤ ਮਨੁੱਖਾ ਜਨਮ ਨੂੰ ਸਫ਼ਲ
ਕਰਣ ਲੈਣ ਦਾ। ੨।
ਨੋਟ:- ਸੰਸਾਰ
`ਚ ਬਹੁਤੇ ਲੋਕ ਅਜਿਹੇ ਹੀ ਹੁੰਦੇ ਹਨ
ਜਿਹੜੇ
ਨਿਗੁਰੇ
ਹੋਣ ਕਰਕੇ
ਮਨੁੱਖਾ ਜਨਮ ਦੇ ਪ੍ਰਭੂ ਪ੍ਰਾਪਤੀ ਵਾਲੇ ਇਕੋ ਇੱਕ ਮਕਸਦ ਤੋਂ ਅਣਜਾਨ ਤੇ ਉਸ ਵੱਲੋਂ ਅਵੇਸਲੇ ਹੀ
ਹੁੰਦੇ ਹਨ।
ਇਸ ਕਰਕੇ ਬਹੁਤੀ ਲੋਕਾਈ ਸੰਸਾਰ ਤਲ ਦੀਆਂ ਭਿੰਨ-ਭਿੰਨ ਪਦਾਰਥਕ ਪ੍ਰਾਪਤੀਆਂ
ਲਈ ਤੇ ੳਨ੍ਹਾਂ `ਚ ਹੀ ਉਲਝੀ ਰਹਿ ਕੇ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਹੀ ਸੰਸਾਰ ਤੋਂ
ਖਾਲੀ ਹੱਥ ਚਲੀ ਜਾਂਦੀ ਹੈ।
ਜਦਕਿ ਪ੍ਰਭੂ ਪਿਆਰੇ,
ਪ੍ਰਭੂ
ਉਨ੍ਹਾਂ ਦੇ ਜੀਵਨ ਨੂੰ ਜਿਵੇਂ
ਚਲਾਉਂਦਾ ਹੈ ਉਸੇ `ਚ ਖੁਸ਼ੀ
ਮਹਿਸੂਸ ਕਰਦੇ ਹਨ। ਪ੍ਰਭੂ ਦੇ ਕੀਤੇ `ਤੇ ਕਿਉਂ-ਕਿੰਤੂ ਨਹੀਂ ਕਰਦੇ ਤੇ ਨਾ ਪ੍ਰਭੂ ਨੂੰ ਉਲਾਹਣੇ ਹੀ
ਦਿੰਦੇ ਹਨ।
ਇਸ ਤਰ੍ਹਾਂ ਉਹ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਸੰਸਾਰ ਤੋਂ ਜਾਂਦੇ ਹਨ
ਤੇ ਪ੍ਰਭੂ ਵੱਲੋਂ
ਉਨ੍ਹਾਂ ਨੂੰ ਮੁੜ ਭਿੰਨ-ਭਿੰਨ
ਜੂਨਾਂ, ਜਨਮਾ ਤੇ ਗਰਭਾਂ ਦੇ ਗੇੜ `ਚ ਨਹੀਂ ਪਾਇਆ ਜਾਂਦਾ।
ਉਹ ਜੀਂਦੇ ਜੀਅ ਹੀ ਸਦਾ ਲਈ ਆਪਣੇ
ਅਸਲੇ ਪ੍ਰਭੂ `ਚ ਸਮਾਅ ਜਾਂਦੇ ਹਨ।
ਯਥਾ:-
() ਮਨ
ਮੇਰੇ ਸਦਾ ਹਰਿ ਵੇਖੁ ਹਦੂਰਿ॥
ਜਨਮ ਮਰਨ ਦੁਖੁ ਪਰਹਰੈ,
ਸਬਦਿ ਰਹਿਆ ਭਰਪੂਰਿ (ਪੰ: ੩੪)
()
"ਜਿਨਾ ਭਾਣੇ ਕਾ ਰਸੁ ਆਇਆ॥ ਤਿਨ ਵਿਚਹੁ ਭਰਮੁ ਚੁਕਾਇਆ॥
ਨਾਨਕ ਸਤਿਗੁਰੁ ਐਸਾ ਜਾਣੀਐ, ਜੋ ਸਭਸੈ
ਲਏ ਮਿਲਾਇ ਜੀਉ" (ਪੰ: ੭੨)
()
"ਜਹ ਬੈਸਾਲਹਿ ਤਹ ਬੈਸਾ ਸੁਆਮੀ
ਜਹ ਭੇਜਹਿ ਤਹ ਜਾਵਾ॥
ਸਭ ਨਗਰੀ ਮਹਿ ਏਕੋ ਰਾਜਾ,
ਸਭੇ ਪਵਿਤੁ ਹਹਿ ਥਾਵਾ"
(ਪੰ: ੯੯੩)
()
"ਮਨ ਕੀ ਮਤਿ ਤਿਆਗਹੁ ਹਰਿ ਜਨ
ਹੁਕਮੁ ਬੂਝਿ ਸੁਖੁ ਪਾਈਐ ਰੇ॥
ਜੋ ਪ੍ਰਭੁ ਕਰੈ ਸੋਈ ਭਲ
ਮਾਨਹੁ
ਸੁਖਿ ਦੁਖਿ
ਓਹੀ ਧਿਆਈਐ ਰੇ" (ਪੰ: ੨੦੯) ਆਦਿ
ਪਉੜੀ॥ ਹਉ ਕਿਆ ਸਾਲਾਹੀ ਕਿਰਮ ਜੰਤੁ, ਵਡੀ ਤੇਰੀ ਵਡਿਆਈ॥ ਤੂ ਅਗਮ ਦਇਆਲੁ
ਅਗੰਮੁ ਹੈ, ਆਪਿ ਲੈਹਿ ਮਿਲਾਈ॥ ਮੈ ਤੁਝ ਬਿਨੁ ਬੇਲੀ ਕੋ ਨਹੀ, ਤੂ ਅੰਤਿ ਸਖਾਈ॥ ਜੋ ਤੇਰੀ
ਸਰਣਾਗਤੀ, ਤਿਨ ਲੈਹਿ ਛਡਾਈ॥ ਨਾਨਕ ਵੇਪਰਵਾਹੁ ਹੈ, ਤਿਸੁ ਤਿਲੁ ਨ ਤਮਾਈ॥ ੨੦॥ ੧॥
ਪਦ ਅਰਥ :
— ਕਿਆ ਸਾਲਾਹੀ—
ਮੈਂ ਤੇਰੀ ਕੀ ਸਿਫ਼ਤ ਸਲਾਹ ਸਕਦਾ ਹਾਂ? , ਮੇਰੇ ਲਈ ਤਾਂ ਇਹ ਸੰਭਵ ਹੀ ਨਹੀਂ।
ਕਿਰਮ ਜੰਤ—ਇਕ
ਮਾਮੂਲੀ ਜਿਹਾ ਕੀੜਾ। ਵਡੀ
ਤੇਰੀ ਵਡਿਆਈ —ਪ੍ਰਭੂ! ਤੂੰ
ਸਿਫ਼ਤਾਂ ਦਾ ਭੰਡਾਰ ਹੈਂ ਤੇਰੀਆਂ ਸਿਫ਼ਤਾਂ ਦਾ ਅੰਤ ਪਾਰਾਵਾਰ ਨਹੀਂ।
ਅਗੰਮ —
ਅਪਹੁੰਚ, ਮਨੁੱਖ ਦੇ ਕਰਮ ਤੇ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ, ਜਿਸ ਤੀਕ ਮਨੁੱਖ ਦੇ ਕਰਮ ਤੇ
ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀੇਂ।
ਆਪਿ ਲੈਹਿ ਮਿਲਾਈ—
ਪ੍ਰਭੂ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਬੇਲੀ —ਰਾਖਾ।
ਸਖਾਈ—ਸਖਾ
ਤੇ ਮਿਤ੍ਰ ਰੂਪ `ਚ ਮਦਦ ਕਰਣ ਵਾਲਾ।
ਅਰਥ :
— "ਹਉ ਕਿਆ ਸਾਲਾਹੀ ਕਿਰਮ
ਜੰਤੁ, ਵਡੀ ਤੇਰੀ ਵਡਿਆਈ" -ਹੇ
ਪ੍ਰਭੂ! ਤੇਰੀ ਮਹਾਨ ਹਸਤੀ ਸਾਹਮਣੇ ਮੈਂ ਤਾਂ ਕੇਵਲ ਇੱਕ ਬਹੁਤ ਨਿੱਕਾ ਜਿਹਾ ਕੀੜਾ ਹੀ ਹਾਂ। ਜਦਕਿ
ਤੂੰ ਅਨੰਤ ਸਿਫ਼ਤਾਂ ਦਾ ਭੰਡਾਰ ਹੈਂ ਇਸ ਲਈ ਮੈਂ ਤੇਰੇ ਕਿਹੜੇ-ਕਿਹੜੇ ਗੁਣਾਂ ਨੂੰ ਬਿਆਨ ਕਰਾਂ?
ਯਥਾ:-
() "ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ ਕੀਮਤਿ ਪਾਇ ਨ
ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥ ੧ ॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ੧ ॥
ਰਹਾਉ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ ਸਭ ਕੀਮਤਿ ਮਿਲਿ ਕੀਮਤਿ ਪਾਈ॥ ਗਿਆਨੀ ਧਿਆਨੀ ਗੁਰ
ਗੁਰਹਾਈ॥ ਕਹਣੁ ਨ ਜਾਈ ਤੇਰੀ
ਤਿਲੁ ਵਡਿਆਈ" (ਪੰ: ੯)
() ਅੰਤੁ ਨ
ਸਿਫਤੀ ਕਹਣਿ ਨ ਅੰਤੁ॥ ਅੰਤੁ ਨ ਕਰਣੈ
ਦੇਣਿ ਨ ਅੰਤੁ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ॥ ਅੰਤੁ ਨ ਜਾਪੈ ਕਿਆ ਮਨਿ ਮੰਤੁ॥ ਅੰਤੁ ਨ ਜਾਪੈ
ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ॥ ਅੰਤ ਕਾਰਣਿ ਕੇਤੇ ਬਿਲਲਾਹਿ॥ ਤਾ ਕੇ ਅੰਤ ਨ ਪਾਏ ਜਾਹਿ॥
ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥
ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜੇਵਡੁ ਆਪਿ ਜਾਣੈ ਆਪਿ ਆਪਿ॥ ਨਾਨਕ ਨਦਰੀ ਕਰਮੀ
ਦਾਤਿ॥ ੨੪ ॥
(ਬਾਣੀ ਜਪੁ) ਆਦਿ
"ਤੂ ਅਗਮ ਦਇਆਲੁ ਅਗੰਮੁ ਹੈ, ਆਪਿ ਲੈਹਿ ਮਿਲਾਈ" -
ਹੇ ਪ੍ਰਭੂ! ਤੂੰ ਬੜਾ ਹੀ ਦਿਆਲੂ ਸੁਭਾਅ ਦਾ ਅਤੇ ਮਨੁੱਖ ਦੇ ਗਿਆਨ ਤੇ ਕਰਮ ਇੰਦ੍ਰਿਆਂ ਦੀ ਪਹੁੰਚ
ਤੋਂ ਵੀ ਪਰੇ ਹੈ ਜਦਕਿ ਇਸ ਜੀਵ ਨੂੰ ਤੂੰ ਆਪ ਹੀ ਆਪਣੇ ਨਾਲ ਮਿਲਾਅ ਵੀ ਲੈਂਦਾ ਤੇ ਆਪਣੇ ਅੰਦਰ
ਅਭੇਦ ਵੀ ਕਰ ਲੈਂਦਾ ਹੈਂ।
"ਮੈ ਤੁਝ ਬਿਨੁ ਬੇਲੀ ਕੋ ਨਹੀ, ਤੂ ਅੰਤਿ ਸਖਾਈ" -
ਹੇ ਪ੍ਰਭੂ! ਤੇਰੇ ਤੋਂ ਵੱਡਾ ਮੇਰਾ ਹੋਰ ਕੋਈ ਵੀ ਰਖਵਾਲਾ ਹੈ ਹੀ ਨਹੀਂ। ਤਾਂ ਤੇ ਜਦੋਂ ਤੂੰ ਆਪ ਹੀ
ਸਹਾਇਤਾ ਕਰਦਾ ਹੈਂ ਤਾਂ ਇਹ ਜੀਵ ਓਦੋਂ ਹੀ ਵਾਪਿਸ ਤੇਰੇ ਅੰਦਰ ਸਮਾਅ ਸਕਦਾ ਹੈ ਅਤੇ ਇਸ ਦਾ ਮਨੁੱਖਾ
ਜਨਮ ਸਫ਼ਲ ਹੋ ਜਾਂਦਾ ਹੈ।
"ਜੋ ਤੇਰੀ ਸਰਣਾਗਤੀ, ਤਿਨ ਲੈਹਿ ਛਡਾਈ" - ਜਦਕਿ
ਉਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਜਦੋਂ ਜੀਵ ਆਪਣਾ-ਆਪ ਮਿਟਾ ਕੇ ਪੂਰਨ ਸਮ੍ਰਪਣ ਦੀ ਭਾਵਨਾ ਨਾਲ
ਤੇਰੀ ਸ਼ਰਣ `ਚ ਆ ਜਾਂਦਾ ਹੈ।
ਹੇ ਪ੍ਰਭੂ! ਤੂੰ ਆਪ ਹੀ ਜੀਵ ਨੂੰ ਸੰਸਾਰਕ ਮੋਹ-ਮਇਆ ਦੇ ਬੰਧਨਾ ਤੇ ਹਉਮੈ
ਆਦਿ ਵਿਕਾਰਾਂ ਦੀ ਮਾਰ ਤੇ ਪਕੜ ‘ਤੋਂ ਮੁਕਤ ਕਰ ਲੈੰਦਾ ਹੈਂ।
"ਨਾਨਕ ਵੇਪਰਵਾਹੁ ਹੈ, ਤਿਸੁ ਤਿਲੁ ਨ ਤਮਾਈ॥ ੨੦॥ ੧॥" - ਹੇ
ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ ਅਤੇ ਉਸ ਨੂੰ ਰਤਾ ਭਰ ਵੀ ਕਿਸੇ ਪ੍ਰਂਕਾਰ ਦਾ ਕੋਈ ਲਾਲਚ ਨਹੀਂ।
੨੦। ੧। ਯਥਾ:-
() "ਬਹੁਤਾ ਕਰਮੁ ਲਿਖਿਆ ਨਾ ਜਾਇ॥ ਵਡਾ ਦਾਤਾ
ਤਿਲੁ ਨ ਤਮਾਇ"
(ਬਾਣੀ ਜਪੁ)
ਵਿਸ਼ੇਸ਼ ਨੋਟ:- ਵਾਰ
ਦੀ ਸਮਾਪਤੀ `ਤੇ ਪੰਜਵੇਂ ਪਾਤਸ਼ਾਹ ਵੱਲੋਂ ਅੰਕ। ੨੦। ੧। ਰਾਹੀਂ ਵਿਸ਼ੇਸ਼ ਸੂਚਨਾ ਦਿੱਤੀ ਹੋਈ ਹੈ ਕਿ
ਹੱਥਲੀ ਚੱਲ ਰਹੀ ਵਾਰ "ਸੂਹੀ
ਕੀ ਵਾਰ-ਮ: ੩" ਇਨ੍ਹਾਂ ੨੦
ਪਉੜੀਆਂ ਨਾਲ ਸੰਪੂਰਨ ਹੋ ਚੁੱਕੀ ਹੈ।
ਫ਼ਿਰ ਇਹ ਵੀ ਕਿ ਅੰਤ `ਚ ਅੰਕ ੧ ਦਾ ਅਰਥ ਹੈ ਕਿ ਵੀਹ ਪਉੜੀਆਂ ਨਾਲ ਇਹ ਇੱਕ
ਸੰਪੂਰਣ ਵਾਰ ਹੈ ਭਾਵ ਇਹ ਇੱਕ
ਵਾਰ ਦੇ ਰੂਪ `ਚ ਸੰਪੂਰਣ ਹੋ ਚੁੱਕੀ ਹੈ।
ਸਮਾਪਤ-#Instt.P20-31st.--Suhi
ki.Vaar M.3--03.18#v.
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਸੂਹੀ ਕੀ ਵਾਰ ਮਹਲਾ ੩
(ਪੰ: ੭੮੫ ਤੋਂ੭੯੨)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਇਕੱਤੀਵੀਂ)
For all the Self Learning Gurmat Lessons ( Excluding
Books) written by ‘Principal Giani Surjit Singh’ Sikh
Missionary, Delhi-All the rights are reserved with the writer himself; but
easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails- [email protected]
& [email protected]
web sites-
www.gurbaniguru.org
theuniqeguru-gurbani.com
gurmateducationcentre.com
|
. |