. |
|
ਤਿਥੈ ਘੜੀਐ
ਸੁਰਤਿ….
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
ਹੱਥਲੇ ਗੁਰਮੱਤ ਪਾਠ ਰਾਹੀਂ ਅਸੀਂ
"ਬਾਣੀ ਜਪੁ"
`ਚ ਮਨੁੱਖ ਮਾਤ੍ਰ ਨੂੰ
"ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ"
ਵਾਲੇ ਗੁਰਬਾਣੀ ਫ਼ੁਰਮਾਨ ਰਾਹੀਂ ਮਨੁੱਖਾ ਸਰੀਰ
ਵਿਚਲੇ ‘ਮਨ’
ਦੀ ਘਾੜਤ ਬਾਰੇ ਗੁਰਦੇਵ ਵੱਲੋਂ ਦਿੱਤੀ ਹੋਈ ਮਨੁੱਖ ਨੂੰ
ਚੇਤਾਵਣੀ ਤੇ ਉਸ ਦੇ ਆਧਾਰ `ਤੇ ਬਖ਼ਸ਼ੀ ਹੋਈ ਗੁਰਬਾਣੀ ਸੇਧ ਨੂੰ ਪਹਿਚਾਨਣ ਤੇ ਸਮਝਣ ਦਾ ਜਤਣ
ਕਰਾਂਗੇ।
ਤਾਂ ਤੇ ਸੰਬੰਧਤ ਵਿਸ਼ੇ ਨੂੰ ਅਸੀਂ ਕੇਵਲ ਤੇ ਕੇਵਲ ਉਪ੍ਰੋਕਤ ਗੁਰਬਾਣੀ
ਫ਼ੁਰਮਾਨ "ਤਿਥੈ ਘੜੀਐ ਸੁਰਤਿ
ਮਤਿ ਮਨਿ ਬੁਧਿ" ਦੇ ਦਾਇਰੇ `ਚ ਰਹਿੰਦੇ ਹੋਏ ਇਸ
ਵਿੱਚਲੀ ਗੁਰੂ ਪਾਤਸ਼ਾਹ ਅਨੁਸਾਰ ਬਖ਼ਸ਼ੀ ਹੋਈ ਤਰਤੀਬ ਦੀ ਅਸਲੀਅਤ ਤੇ ਮਨੁੱਖਾ ਜੀਵਨ’ ਚ ਇਸ ਦੀ ਵੱਡੀ
ਲੋੜ ਨੂੰ ਹੀ ਸਮਝਣ ਦਾ ਯਤਣ ਕਰਾਂਗੇ।
ਇਸ ਲਈ ਵਿਸ਼ੇ ਨਾਲ ਸੰਬੰਧਤ ਵਿਸ਼ੇਸ਼
ਲੜੀ `ਚ ਕੁੱਝ ਨੁੱਕਤੇ ਇਸ ਪ੍ਰਕਾਰ ਹਨ:-
੧. ਗੁਰਦੇਵ ਨੇ ‘ਬਾਣੀ
ਜਪੁ’ `ਚ ਪਉੜੀ ਨੰ: ੩੪ ਤੋਂ
੩੭’ ਚ ਮਨੁੱਖਾ ਜੀਵਨ ਦੇ ਪੰਜ ਖੰਡਾਂ ਅਥਵਾ ਉਸ
ਦੇ ਮਨ ਦੀਆਂ ਇੱਕ ਤੋਂ ਬਾਅਦ ਦੂਜੀ ਤਬਦੀਲੀ, ਜਿਹੜੀ ਕਿ ਹੋਣੀ ਹੀ ਚਾਹੀਦੀ ਹੈ ਉਨ੍ਹਾਂ ਲੋੜੀਂਦੀਆਂ
ਤਬਦੀਲ਼ੀਆਂ ਦਾ ਵੇਰਵਾ ਦਿੰਦੇ ਸਮੇਂ, ਉਸ ਬਾਣੀ ਦੇ ਨਿਰਣਾਇਕ ਪੱਖ
"ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ
ਪਾਲਿ" ਨੂੰ ਹੀ ਨਿਭਾਇਆ ਹੈ।
ਇਸ ਤਰ੍ਹਾਂ ਬਾਣੀ ਜਪੁ ਦੀ ਪਉੜੀ ਨੰ:
੩੬
ਭਾਵ
ਸਰਮ ਖੰਡ
`ਚ ਗੁਰਦੇਵ ਫ਼ੁਰਮਾਉਂਦੇ ਹਨ
"ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ"
ਜਿਸ ਦੇ ਅਰਥ ਭਾਵ ਹਨ ਕਿ ਮਨੁੱਖ ਨੇ ਇਸ ਬਾਣੀ
ਦੀਆਂ ਇਸ ਤੋਂ ਪਹਿਲਾਂ ਪਉੜੀ ਦਰ ਪਉੜੀ, ਆ ਚੁੱਕੀਆਂ ਤੇਤੀ ਪਉੜੀਆਂ ਦੇ ਆਧਾਰ `ਤੇ ਹੀ ਆਪਣੀ
‘ਸੁਰਤ’
ਨੂੰ ਘੜ੍ਹਣਾ ਹੈ।
ਇਸ ਆਧਾਰ `ਤੇ ਘੜ੍ਹੀ ਹੋਈ ਮਨੁੱਖ ਦੀ
‘ਸੁਰਤ’
ਦਾ ਨਤੀਜਾ ਹੋਵੇਗਾ ਕਿ, ਅਜਿਹੀ ਘੜ੍ਹੀ ਜਾ ਚੁੱਕੀ
‘ਸੁਰਤ’
ਦੀ ਨੀਂਵ ਉਪਰ ਜਦੋਂ ਮਨੁੱਖ ਦੀ
‘ਮੱਤ’,
ਉਪ੍ਰੰਤ ਉਸ ‘ਮੱਤ’
ਤੋਂ ਉਸ ਮਨੁੱਖ ਦਾ
‘ਮਨ’
ਉਪ੍ਰੰਤ
‘ਬੁਧ’
ਤਿਆਰ ਹੋਣਗੇ ਤਾਂ ਅਜਿਹੀ
‘ਬੁਧ’
ਤੋਂ
ਵਿਕਸਤ ‘ਸੁਬੁਧ’
ਹੀ
‘ਵਿਵੇਕ ਬੁਧ’
ਦਾ ਰੂਪ ਲੈ ਕੇ ਮਨੁੱਖਾ ਜੀਵਨ ਨੂੰ
‘ਸਚਿਆਰ'ੇ’
ਤੇ
"ਸਫ਼ਲ਼"
ਦੀ ਅਵਸਥਾ ਤੀਕ ਪਹੁੰਚਾ ਦੇਵੇਗੀ।
੨. ਗੁਰਬਾਣੀ ਦੀ ਸੰਭੰਦਤ
ਪੰਕਤੀ `ਚ ਮਨੁੱਖਾ ਸਰੀਰ ਵਿਚਲੇ
‘ਮਨ’
ਦੀ ਬਣਤਰ ਸੰਬੰਧੀ ਵਿਸ਼ੇਸ਼ ਤਰਤੀਬ ਦਾ ਜ਼ਿਕਰ ਕੀਤਾ ਹੋਇਆ ਹੈ
ਜਿਸਨੂੰ ਸਮਝਣ ਦੀ ਲੋੜ ਹੈ।
ਇਹ ਤਰਤੀਬ ਇਸ ਤਰ੍ਹਾਂ ਹੈ ਕਿ ਗੁਰਬਾਣੀ ਅਨੁਸਾਰ ਹੀ ਸਭ ਤੋਂ ਪਹਿਲਾਂ ਜੀਵ
ਅੰਦਰ "ਏ ਸਰੀਰਾ ਮੇਰਿਆ ਹਰਿ
ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ" ਪੰ:
੯੨੧) ਅਨੁਸਾਰ ਕਰਤੇ ਪ੍ਰਭੂ
ਦੇ ਨਿਜ ਅੰਸ਼ ਦੇ ਪ੍ਰਵੇਸ਼ ਦੇ ਨਾਲ ਨਾਲ ਹਰੇਕ ਜੂਨ
`ਚ ਕਰਤੇ ਪ੍ਰਭੂ ਵੱਲੋਂ ਮਿੱਟੀ `ਚ
‘ਸੁਰਤ’
ਦਾ ਪ੍ਰਵੇਸ਼ ਕੀਤਾ ਹੋਇਆ ਹੁੰਦਾ ਹੈ ਜਿਵੇਂ ਕਿ ਗੁਰਫ਼ੁਰਮਾਨ
ਹੈ:-
"ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥ ਅਨਦ ਬਿਨੋਦ ਚੋਜ
ਤਮਾਸੇ, ਤੁਧੁ ਭਾਵੈ ਸੋ ਹੋਣਾ ਜੀਉ" (ਪੰ:
੧੦੦)
ਉਪ੍ਰੰਤ ਇਸੇ ਤੋਂ ਸਾਰੇ ਸੰਸਾਰ ਅੰਦਰ ਪ੍ਰਭੂ ਅਕਾਲਪੁਰਖ ਦੇ ਹੁਕਮ ਦੀ ਖੇਡ
`ਚ ਅਨੰਤ ਰੂਪਾਂ ਰੰਗਾਂ ਤੇ ਕਿਰਿਆਂਵਾਂ ਦਾ ਚਲਣ ਅਰੰਭ ਤੇ ਉਸਦਾ ਆਪਣੇ-ਆਪ ਪ੍ਰਗਟਾਵਾ ਵੀ ਹੋ
ਜਾਂਦਾ ਹੈ।
੩. ਦਰਅਸਲ
ਬਾਣੀ ਜਪੁ
ਦੀਆਂ ਪਹਿਲੀਆਂ ੩੩
ਪਉੜੀਆਂ `ਚ ਕੇਵਲ ਇਸ
‘ਸੁਰਤ’
ਨੂੰ
ਘੜਣ
ਲਈ ਹੀ ਪ੍ਰੇਰਣਾ ਤੇ ਜੀਵਨ ਰਾਹ `ਚ ਆਉਣ ਵਾਲੀਆਂ ਬੇਅੰਤ
ਰੁਕਾਵਟਾਂ ਅਥਵਾ "ਕੂੜ ਦੀ
ਪਾਲ" ਤੋਂ ਹੀ ਮਨੁੱਖ ਨੂੰ ਅਵਗਤ ਕਰਵਾਇਆ ਤੇ
ਸੁਚੇਤ ਵੀ ਕੀਤਾ ਹੋਇਆ ਹੈ। ਕਿਉਂਕਿ
ਬਾਣੀ ਜਪੁ
ਦਾ ਮੂਲ ਵਿਸ਼ਾ ਹੀ ਮਨੁੱਖ ਦੀ
‘ਸੁਰਤ’ ਨੂੰ
ਘੜਣਾ
ਤੇ ਮਨੁੱਖਾ ਜੀਵਨ ਨੂੰ
‘ਸਚਿਆਰਾ’ ਬਨਾਉਣਾ ਹੈ।
ਇਸ ਲਈ
"ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ"
ਅਨੁਸਾਰ ਸੰਬੰਧਤ ਸੀਮਾ ਵਿੱਚਲੇ ਹਰੇਕ ਪੱਖੌਂ
ਸਪਸ਼ਟ ਕੀਤਾ ਹੋਇਆ ਹੈ। ਇਸ ਤਰ੍ਹਾਂ ਗੁਰਦੇਵ ਨੇ ਉਥੇ
ਮਨੁੱਖੀ ‘ਸੁਰਤ’
ਵਾਲੇ ਇਕੋ-ਇਕ ਤੇ ਨਿਵੇਕਲੇ ਵਿਸ਼ੇ ਨੂੰ ਹੀ ਨਿਭਾਇਆਂ ਹੋਇਆ
ਹੈ, ਮਨੁੱਖੀ ਮਨ ਦੇ ਹੋਰ ਭਿੰਨ-ਭਿੰਨ ਅਨੇਕਾਂ ਪੱਖਾਂ ਨੂੰ ਨਹੀਂ। ਮਤਲਬ ਵਿਸ਼ੇਸ਼ਕਰ ਮਨੁੱਖੀ
‘ਸੁਰਤ’
ਦੇ ਕੇਵਲ ਤੇ ਕੇਵਲ ਉਸ ਪੱਖ ਨੂੰ ਹੀ ਨਿਭਾਇਆਂ ਹੋਇਆ ਹੈ
ਜਿਸ ਦੀ ਸੀਮਾ ਹੀ ਮਨੁੱਖ ਦੇ
ਜੀਵਨ ਨੂੰ ‘ਸਚਿਆਰੇ’
ਦੀ ਅਵਸਥਾ `ਚ ਪ੍ਰਗਟ ਕਰਨਾ ਹੈ। ਮਨੁੱਖ ਦੇ ਜਨਮ ਨੂੰ
ਸਫ਼ਲ ਮਨੁੱਖਾ ਜਨਮ
ਪ੍ਰਦਾਨ ਕਰਨਾ ਹੈ।
੪. ਉਪ੍ਰੰਤ ਜਦੋਂ ਉਥੇ
ਅਸੀਂ ਇਸ ਮਨੁੱਖੀ ‘ਮਨ’
ਵਾਲੇ ਵਿਸ਼ੇ ਨੂੰ ਲੈਂਦੇ ਹਾਂ ਤਾਂ ਸਾਨੂੰ
ਬਾਣੀ ਜਪੁ
ਦੀ ਪੰਕਤੀ "ਤਿਥੈ ਘੜੀਐ
ਸੁਰਤਿ ਮਤਿ ਮਨਿ ਬੁਧਿ" ਨੂੰ ਹੀ ਆਧਾਰ ਮੰਨ ਕੇ
ਗੁਰਬਾਣੀ `ਚੋਂ ਇਸ "ਸੁਰਤ,
ਮਤ, ਮਨ ਅਤੇ
ਬੁਧ" ਵਾਲੀ ਤਰਤੀਬ ਨੂੰ ਪਛਾਨਣ ਦੀ ਵਧੇਰੇ ਲੋੜ
ਹੈ। ਕਿਉਂਕਿ ਉਸ ਤੋਂ ਬਿਨਾ ਅਸੀਂ ਮਨੁੱਖੀ
ਮਨ
ਵਾਲੇ ਇਸ ਮੂਲ ਤੇ ਵਿਚਾਰਅਧੀਨ ਵਿਸ਼ੇ ਨੂੰ ਸਮਝ ਹੀ ਨਹੀਂ ਸਕਾਂਗੇ।
੫. ਇਸ ਲਈ ਜੇਕਰ
"ਸੁਰਤ, ਮਤ, ਮਨ
ਅਤੇ
ਬੁਧ" ਸੰਬੰਧੀ ਪੂਰੇ ਵੇਰਵੇ ਅਤੇ ਵਿਆਖਿਆ `ਚ ਨਾ
ਵੀ ਜਾਇਆ ਜਾਵੇ ਤਾਂ ਵੀ ਸੰਬੰਧਤ ਵਿਸ਼ੇ ਬਾਰ ਸੰਖੇਪ ਜਿਹੀ ਵਿਚਾਰ ਕਰ ਲੈਣੀ ਬਹੁਤ ਜ਼ਰੂਰੀ ਹੈ।
ਕਿਉਂਕਿ ਮਨੁੱਖਾ ਜੂਨ ਸਮੇਤ ਹਰੇਕ ਜੂਨ `ਚ ਜੀਵਨ ਦਾ ਅਰੰਭ
‘ਪ੍ਰਭੂ ਅੰਸ਼’
ਦੇ ਨਾਲ ਨਾਲ
"ਮਾਟੀ ਅੰਧੀ ਸੁਰਤਿ ਸਮਾਈ"
ਤੋਂ ਹੀ ਹੁੰਦਾ ਹੈ। ਇਸ ਤਰ੍ਹਾਂ ਉਸ ਦੀ
‘ਸੁਰਤ’
ਤੋਂ ਅਰੰਭ ਹੋਈ
ਹਰੇਕ ਜੂਨ
ਦੀ ਮਿੱਟੀ `ਚ ਹਿੱਲਜੁਲ, ਫ਼ਿਰ ਉਹੀ ਹਰੇਕ ਜੀਵ ਅੰਦਰ
‘ਮੱਤ’
ਦਾ ਰੂਪ ਧਾਰਨ ਕਰਦੀ ਹੈ। ਉਂਜ ਜੀਵ ਦੀ ਉਸੇ
ਮਤ
ਨੂੰ ਸਾਧਾਰਣ ਬੋਲੀ `ਚ ਵੀ
ਸੁਰਤ, ਲਿਵ, ਧਿਆਨ ਆਦਿ ਵੀ ਕਹਿੰਦੇ ਹਨ।
ਇਸ ਤਰ੍ਹਾਂ ਉਸੇ
‘ਮੱਤ’
ਦਾ,
ਸ਼ਬਦ-ਗੁਰੂ
ਦੇ ਗਿਆਨ ਦੀ ਕਮਾਈ ਨਾਲ ਘੜਿਆ
ਜਾਣਾ ਹੀ ਕਿਸੇ ਸੁਭਾਗੇ ਮਨੁੱਖ ਦਾ
‘ਸਚਿਆਰ'ੇ’
ਜੀਵਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਹੁੰਦਾ ਹੈ। ਇਹੀ
ਹੈ ‘ਸੁਰਤ ਦਾ ਘੜੇ ਜਾਣਾ’
ਅਥਵਾ
"ਤਿਥੈ
ਘੜੀਐ ਸੁਰਤਿ"।
ਸਪਸ਼ਟ ਹੈ
"ਮਾਟੀ ਅੰਧੀ ਸੁਰਤਿ ਸਮਾਈ"
ਅਨੁਸਾਰ
‘ਸੁਰਤ’
ਦਾ ਪ੍ਰਵੇਸ਼ ਹੀ ਮਨੁੱਖਾ ਜੂਨ ਸਮੇਤ ਹਰੇਕ
ਜੀਵ
ਤੇ ਹਰੇਕ
ਜੂਨ
ਦੇ ਜੀਵਨ ਦਾ ਅਰੰਭ ਹੁੰਦਾ ਹੈ। ਅਜਿਹੀ ਸੁਰਤ ਤੋਂ ਬਿਨਾ
ਕਿਸੇ ਵੀ ਜੂਨ ਵਿਚਲੇ ਜੀਵਨ ਦਾ ਅਰੰਭ ਹੋ ਹੀ ਨਹੀਂ ਸਕਦਾ।
੬. ਉਪ੍ਰੰਤ
‘ਸੁਰਤ’
ਦੇ ਪ੍ਰਵੇਸ਼ ਤੋਂ ਤਿਆਰ ਹੋਈ ਇਸ
‘ਮੱਤ’
ਤੋਂ ਹੀ ਹਰੇਕ ਜੀਵ ਦੇ ਜੀਵਨ `ਚ ਉਸ ਦੀ
ਮਤ
ਦੋ
ਵਿਰੋਧੀ ਪੱਖ ਤਿਆਰ ਹੁੰਦੇ ਹਨ। ਉਹ ਪੱਖ ਹਨ
‘ਸੁਮਤ’
ਤੇ
‘ਕੁਮਤ’।
ਉਹੀ ‘ਸੁਮਤ’
ਤੇ
‘ਕੁਮਤ’
ਜਿਸ ਬਾਰੇ ਗੁਰਬਾਣੀ `ਚ:-
"ਮਤਿ ਪੰਖੇਰੁ, ਕਿਰਤੁ ਸਾਥਿ, ਕਬ
ਉਤਮ
ਕਬ
ਨੀਚ॥
ਕਬ ਚੰਦਨਿ, ਕਬ
ਆਕਿ ਡਾਲਿ,
ਕਬ ਉਚੀ ਪਰੀਤਿ॥
ਨਾਨਕ ਹੁਕਮਿ ਚਲਾਈਐ, ਸਾਹਿਬ ਲਗੀ
ਰੀਤਿ" ਆਦਿ
ਇਸ ਤਰ੍ਹਾਂ ਬੇਅੰਤ
ਗੁਰਫ਼ੁਰਮਾਨਾਂ
ਰਾਹੀ ਕੀਤੇ ਕਰਮਾਂ ਤੋਂ ਤਿਆਰ ਹੋਏ ਮਨੁੱਖਾ ਜੂਨ ਸਮੇ ਹਰੇਕ ਮਨੁੱਖ ਵਿੱਚਲੇ ਆਪਸੀ ਤੌਰ ਜੀਵਨਾਂ
ਵਿਚਾਲੇ ਭਿੰਨਤਾ ਨੂੰ ਵੀ ਬਿਆਣਿਆ ਤੇ ਦੇਖਿਆ ਜਾਂਦਾ ਹੈ।
੭. ਇਹ ਵੀ ਕਿ ਮਨੁੱਖਾ
ਜੂਨ ਤੋਂ ਇਲਾਵਾ ਕਰਤੇ ਦੀਆਂ
ਬਾਕੀ ਸਮੂਹ ਅਰਬਾਂ, ਖਰਬਾਂ ਤੇ ਅਨੰਤ ਜੂਨਾਂ,
ਕਰਤੇ ਦੇ ਨਿਯਮ `ਚ ਹੀ ‘ਮੱਤ’
ਤੱਕ ਰੋਕ ਦਿੱਤੀਆਂ ਜਾਂਦੀਆਂ ਹਨ।
ਜਦਕਿ ਇਨ੍ਹਾਂ ਚੋਂ ਕੇਵਲ ਮਨੱਖਾ ਜੂਨ ਹੀ ਹੈ ਜਿਸ ਦੀ
‘ਮੱਤ’
ਦਾ ਵਿਕਾਸ
‘ਮਨ’
ਦੇ ਰੂਪ `ਚ ਵੀ ਹੁੰਦਾ ਹੈ ਜਿਹੜਾ ਕਿ ਆਪਣੇ ਆਪ `ਚ
ਵਿਚਾਰਾਂ, ਕਰਮਾਂ, ਸੰਸਕਾਰਾਂ
ਦਾ
ਸਮੂਹ ਹੁੰਦਾ ਹੈ।
੮. ਇਸ ਤਰ੍ਹਾਂ ਜਦੋਂ
ਮਨੁੱਖਾ ਸਰੀਰ ਦਾ ਅੰਤ ਹੋ ਜਾਂਦਾ ਹੈ। ਉਸ ਸਮੇਂ ਤੱਕ ਉਸ ਦੀ
ਹਉਮੈ
ਆਧਾਰਤ, ਉਸ ਦੇ ਮਨ `ਚ ਇਕੱਠੇ ਹੋਏ ਉਨ੍ਹਾਂ
ਕਰਮਾਂ ਤੇ ਸੰਸਕਾਰਾਂ
ਕਾਰਣ ਹੀ ਇਸ ਦੇ
‘ਮਨ’
ਦੀ ਹੋਂਦ ਨਹੀਂ ਮੁੱਕਦੀ, ਉਹ ਕਾਇਮ ਰਹਿੰਦਾ ਹੈ।
ਉਪ੍ਰੰਤ ਮਨੁੱਖ ਦੈ ਉਸੇ
ਮਨ
ਦੀ ਹੋਂਦ ਤੋਂ
ਗੁਰਬਾਣੀ ਅਨੁਸਾਰ
ਪ੍ਰਭੂ ਵੱਲੌ
ਜੀਵ ਦਾ
ਮੁੜ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਗੇੜ ਚਾਲੂ ਹੋ ਜਾਂਦੇ ਹਨ। ਜਿਵੇਂ:-
() "ਹਉਮੈ
ਏਈ ਬੰਧਨਾ ਫਿਰਿ
ਫਿਰਿ ਜੋਨੀ ਪਾਹਿ" (ਪੰ: ੪੬੬)
()
"ਜਬ ਇਹ ਜਾਨੈ ਮੈ
ਕਿਛੁ ਕਰਤਾ॥
ਤਬ ਲਗੁ
ਗਰਭ ਜੋਨਿ
ਮਹਿ ਫਿਰਤਾ"
(ਪੰ: ੨੭੮)
()
"ਕੋਟਿ ਕਰਮ ਕਰੈ
ਹਉ ਧਾਰੇ॥
ਸ੍ਰਮੁ ਪਾਵੈ ਸਗਲੇ ਬਿਰਥਾਰੇ॥
ਅਨਿਕ ਤਪਸਿਆ ਕਰੇ ਅਹੰਕਾਰ॥
ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮)
ਅਤੇ
()
"ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ"
(ਬਾਣੀ ਜਪੁ)
ਆਦਿ
ਉਪ੍ਰੰਤ ਉਸ ਤਰ੍ਹਾਂ ਮਨੁੱਖ ਦਾ ਇਹੀ
‘ਮਨ’
ਜੇਕਰ
"ਗੁਰੂ ਗਿਆਨ ਦੀ ਕਮਾਈ"
ਨਾਲ ਜੀਊਂਦੇ ਜੀਅ
‘ਹਉਮੈ ਰਹਿਤ’
ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਤਾਂ ਇਹ ਜੀਂਦੇ-ਜੀਅ
ਵਾਪਿਸ ਆਪਣੇ ਅਸਲੇ ਪ੍ਰਭੂ `ਚ ਹੀ ਸਦਾ ਲਈ ਸਮਾਅ ਜਾਂਦਾ ਹੈ। ਇਸ ਦੀ ਪ੍ਰਭੂ ਤੋਂ ਆਪਣੀ ਵੱਖਰੀ ਤੇ
ਅੱਡਰੀ ਹੋਂਦ ਤੇ ਵਿਛੋੜਾ ਜੀਂਦੇ ਜੀਅ ਸਮਾਪਤ ਹੋ, ਜਾਂਦਾ ਹੈ ਜੀਵ ਮੁੜ ਜਨਮ-ਗਰਭਾਂ ਦੇ ਗੇੜ `ਚ
ਨਹੀਂ ਪੈਂਦਾ।
੯. ਇਸ ਤਰ੍ਹਾਂ ਜਿਵੇਂ
ਹਰੇਕ ਜੀਵ ਅੰਦਰ ‘ਮੱਤ’
ਤੋਂ ਦੋ ਵਿਰੋਧੀ ਪੱਖ
‘ਸੁਮੱਤ’
ਤੇ
‘ਕੁਮੱਤ’
ਵਿਕਸਤ ਹੁੰਦੇ ਹਨ। ਉਸੇ ਤਰ੍ਹਾਂ ਮਨੁੱਖਾ ਜੀਵਨ ਸਮੇਂ
ਵਿਚਾਰਾਂ, ਕਰਮਾਂ, ਸੰਸਕਾਰਾਂ
ਦੇ ਸਮੂਹ ਇਸ
‘ਮਨ’
ਤੋਂ ਮਨੁਖ ਦੇ ਦੋ ਵਿਰੋਧੀ ਸੁਭਾਅ ਤਿਆਰ ਤੇ ਵਿਕਸਤ ਹੁੰਦੇ
ਹਨ। ਇਨ੍ਹਾਂ ਨੂੰ ਹੀ ਗੁਰਬਾਣੀ `ਚ
‘ਸੁਬੁਧ’
ਤੇ
‘ਕਬੁਧ’
ਕਿਹਾ ਹੈ ਤੇ ਇਨ੍ਹਾਂ ਦਾ ਬਾਣੀ `ਚ ਬੇਅੰਤ ਵਾਰ ਜ਼ਿਕਰ ਵੀ
ਆਇਆ ਹੈ।
੧੦. ਉਪ੍ਰੰਤ ਮਨੁੱਖ ਦੀ
‘ਕੁਬੁਧ’
ਤਾਂ ਨਹੀਂ ਪਰ ਉਹੀ
‘ਸੁਬੁਧ’
ਜਦੋਂ
ਸ਼ਬਦ-ਗੁਰੂ ਦੀ ਕਮਾਈ ਨਾਲ
‘ਹਉਮੈ ਰਹਿਤ’
ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਹੈ ਤਾਂ
ਗੁਰਬਾਣੀ `ਚ
ਇਸੇ ਨੂੰ
‘ਵਿਵੇਕ ਬੁਧ’
ਬਲਕਿ ਮਨੁੱਖੀ ਮਨ ਦੀ
ਸਹਿਜ ਅਵਸਥਾ
ਤੇ ਤੁਰੀਅ ਅਵਸਥਾ
ਆਦਿ ਵੀ ਕਿਹਾ ਹੈ
ਇਸ ਤਰ੍ਹਾਂ ਜੀਵਨ `ਚ ਇਸ
‘ਵਿਵੇਕ ਬੁਧ’
ਦੀ ਪ੍ਰਾਪਤੀ ਹੀ ਮਨੁੱਖਾ ਜੀਵਨ ਦੌਰਾਨ
‘ਸਚਿਆਰ’
ਦੀ ਅਵਸਥਾ ਨੂੰ ਪ੍ਰਾਪਤ ਹੋਣਾ ਹੈ। ਅਸਲ `ਚ ਇਸ ਬਾਰੇ
ਵਰਤੇ ਜਾ ਚੁੱਕੇ "ਮਤਿ
ਪੰਖੇਰੁ, ਕਿਰਤੁ ਸਾਥਿ" ਵਾਲੇ ਸਲੋਕ ਨੂੰ ਵੀ
‘ਮੱਤ’
ਤੋਂ ਆਰੰਭ ਕਰਕੇ
"ਕਬ ਉਚੀ ਪਰੀਤਿ"
ਵਾਲੀ ਸ਼ਬਦਾਵਲੀ ਨਾਲ
‘ਸਚਿਆਰ'ੇ’
ਜੀਵਨ ਦੀ ਅਵਸਥਾ ਨੂੰ ਹੀ ਬਿਆਣਿਆ ਹੋਇਆ ਹੈ।
ਇਥੌਂ ਤੀਕ ਕਿ
ਬਾਣੀ ਜਪੁ
ਦੀ ਸਮਾਪਤੀ `ਤੇ ਗੁਰਦੇਵ ਨੇ
"ਘੜੀਐ ਸਬਦੁ ਸਚੀ ਟਕਸਾਲ॥
ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ"
ਵਾਲੀ ਸ਼ਬਦਾਵਲੀ ਨਾਲ ਇਸ ਨੂੰ ਕੇਵਲ ਬਿਆਣਿਆ ਹੀ ਨਹੀਂ
ਬਲਕਿ ਇਸ ਦੀ ਅਸੀਮਤਾ ਨੂੰ
ਵੀ ਸਪਸ਼ਟ ਕੀਤਾ ਹੋਇਆ ਹੈ।
੧੧. ਇਸ ਤੋਂ ਬਾਅਦ ਇਹ
ਗੱਲ `ਤੇ ਵੀ ਧਿਆਨ ਦੇਣਾ ਹੈ ਕਿ ਉਸ ਪਉੜੀ ਤੇ ਖਾਸਕਰ ਚਲਦੇ ਗੁਰਬਣੀ ਵਿੱਚਲੇ ਸਲੋਕ
"ਤੁਮੀ ਤੁਮਾ ਵਿਸੁ, ਅਕੁ ਧਤੂਰਾ ਨਿਮੁ
ਫਲੁ" ਦਾ ਤਾਂ ਵਿਸ਼ਾ ਵੀ
‘ਸੁਰਤ’
ਉਪ੍ਰੰਤ
‘ਮੱਤ’
ਤੋਂ ਤਿਆਰ ਹੋਏ
‘ਮਨ’
ਨਾਲ ਹੀ ਸੰਬੰਧਤ ਹੈ ਬਲਕਿ ਉਸ ਸਲੋਕ `ਚ ਵੀ ਵਿਸ਼ਾ ਹੀ
ਮਨਮੁਖੀ
ਤੇ
ਗੁਰਮੁਖੀ
ਜੀਵਨ ਦਾ ਹੀ ਹੈ।
੧੨. ਫ਼ਿਰ ਇਹ ਵੀ ਕਿ ਇਸੇ
‘ਮਨ’
ਤੋਂ
‘ਸੁਬੁਧ’
ਤਿਆਰ ਹੋਵੇ ਜਾਂ
‘ਕੁਬੁਧ’,
ਜੇ ਉਨ੍ਹਾਂ ਤੋਂ ਮਨੁੱਖ ਦੇ
ਕਰਮ ਤੇ ਸੰਸਕਾਰ ਹਉਮੈ ਅਧੀਨ
ਤਿਆਰ ਹੋਣਗੇ ਤਾਂ ਜੀਵਨ ਵੀ
ਮਨਮੁਖੀ ਹੀ
ਹੋਵੇਗਾ।
ਇਸ ਬਾਅਦ ਇਹ ਵੀ ਕਿ
‘ਕੁਬੁਧ’
ਤੋਂ ਤਾਂ ਉੱਕਾ ਹੀ ਨਹੀਂ
ਪਰ
ਸ਼ਬਦ-ਗੁਰੂ ਦੀ ਕਮਾਈ ਤੋਂ
‘ਹਉਮੈ ਰਹਿਤ’
ਤਿਆਰ ਹੋਈ
ਸੁਬੁਧ’
ਤੋਂ
‘ਵਿਵੇਕ ਬੁਧ’
ਤਿਆਰ ਹੁੰਦੀ ਹੈ। ਇਸ ਤਰਾਂ ਇਸ
‘ਵਿਵੇਕ ਬੁਧ’
ਤੋਂ ਹੀ ਤਿਆਰ ਹੁੰਦਾ ਹੈ
‘ਸਚਿਆਰਾ’
ਤੇ
ਸਫ਼ਲ ਮਨੁੱਖਾ ਜੀਵਨ।
੧੩. ਇਹ ਵੀ ਕਿ ਉਪ੍ਰੌਕਤ
ਪ੍ਰਮਾਣ ਵਜੋਂ ਵਰਤੇ ਜਾ ਚੁੱਕੇ ਗੁਰਬਾਣੀ ਦੇ ਸਲੋਕ
"ਮਤਿ ਪੰਖੇਰੁ, ਕਿਰਤੁ ਸਾਥਿ, ਕਬ ਉਤਮ
ਕਬ ਨੀਚ" `ਚ ਸ਼ਬਦਾਵਲੀ ਦੀ ਸੀਮਾਂ ਬੇਸ਼ੱਕ
‘ਮੱਤ’
ਤੱਕ ਹੀ ਸੀਮਤ ਹੈ ਪਰ ਪ੍ਰਕਰਣ ਅਨੁਸਾਰ ਇਥੇ ਵੀ ਉਸ ਸਲੋਕ
ਦਾ ਸੰਬੰਧ ਕੇਵਲ ਤੇ ਕੇਵਲ ਮਨੁੱਖਾ ਜੂਨ ਤੇ ਜਨਮ ਨਾਲ ਹੀ ਹੈ। ਜਦਕਿ ਬਾਕੀ ਅਰਬਾਂ-ਖਰਬਾਂ ਜੂਨਾਂ
`ਚੋ ਹੋਰ ਕਿਸੇ ਵੀ ਜੂਨ ਨਾਲ ਨਹੀਂ।
੧੪.
ਤਾਂ ਤੇ ਇਸ ਪਉੜੀ ਦੀ ਵਿਚਾਰਅਧੀਨ
"ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ"
ਪੰਕਤੀ ਵਿੱਚਲੇ ਅਸਲ ਤੇ ਮੂਲ
ਵਿਸ਼ੇ ਨੂੰ ਸਮਝਣ ਤੇ ਪਹਿਚਾਨਣ ਲਈ ਚਲਦੀ ਆ ਰਹੀ ਲੜੀਵਾਰ
ਨੁੱਕਤਾ ਨੰ: ੧.
ਤੋਂ
੧੪.
ਵਿੱਚਲੀ ਵਰਤੀ ਗਈ ਸ਼ੰਬੰਧਤ ਸ਼ਬਦਾਵਲੀ:-
(ੳ)
‘ਸੁਰਤ’ ‘ਮੱਤ’ ‘ਮਨ’ ‘ਬੁਧ’ ਉਪ੍ਰੰਤ
(ਅ)
‘ਹਉਮੈ ਰਹਿਤ’ ‘ਸੁਬੁਧ’
ਤੋਂ ਵਿਕਸਤ ਹੋਣ ਵਾਲੀ
‘ਵਿਵੇਕ ਬੁਧ’
ਭਾਵ
‘ਸਚਿਆਰਾ
ਅਥਵਾ
ਸਫ਼ਲ ਮਨੁੱਖਾ ਜਨਮ।
(ੲ) ਵਿਸ਼ਾ
‘ਸੁਮਤ’ ਅਤੇ
‘ਕੁਮਤ’
ਤੋਂ ਨੰਬਰ ਵਾਰ
‘ਸੁਬੁਧ’
ਤੇ
‘ਕੁਬੁਧ’
ਅੱਤ
ਸੁਮੱਤ
ਤੋਂ ਹੀ
ਸੁਬੁਧ
ਤੋਂ
‘ਵਿਵੇਕ ਬੁਧ’
ਆਦਿ ਸਬੰਧੀ ਦਿੱਤੇ ਵੇਰਵਿਆਂ ਵੱਲ
ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
##401-11.18 ssgec##
|
. |