ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰੱਬ ਨਾਲ ਸਾਂਝ
ਗੁਰੂ ਨਾਨਕ ਸਾਹਿਬ ਜੀ ਨੇ
ਮਨੁੱਖਤਾ ਨੂੰ ਸਰਲ ਤੇ ਸਿੱਧ ਪੱਧਰਾ ਜੀਵਨ ਜਿਉਣ ਲਈ ਕਹਿਆ ਹੈ ਪਰ ਮਨੁੱਖ ਨੇ ਪੁਜਾਰੀ ਦੇ ਕਹੇ ‘ਤੇ
ਆਪਣੇ ਆਪ ਲਈ ਕਈ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ। ਇਹਨਾਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦਾ
ਹੱਲ ਲੱਭਣ ਦੀ ਬਜਾਏ ਬੰਦਾ ਪੁਜਾਰੀ ਦੇ ਢਏ੍ਹ ਚੜ ਕੇ ਗਿਆ ਹੈ।
ਰੱਬੀ ਗੁਣਾਂ ਨਾਲ ਸਾਂਝ ਪਉਣ ਦੀ ਥਾਂ ‘ਤੇ ਰੱਬ ਜੀ ਨੂੰ ਲੱਭਣ ਲਈ ਕਈ ਪ੍ਰਕਾਰ ਦੀਆਂ ਧਾਰਮਕ
ਉਲਝਣਾਂ ਵਿਚ ਫਸ ਕੇ ਰਹਿ ਗਿਆ ਹੈ। ਰੱਬੀ ਨਿਯਮਾਵਲੀ ਨਾਲ ਸਾਂਝ ਪਉਣ ਦੀ ਥਾਂ ‘ਤੇ ਸਿੱਖ ਧਰਮ ਦੇ
ਅਨਿਆਈ ਵੀ ਬਿੱਪਰਵਾਦੀ ਕਰਮ ਕਾਂਡ ਨਿਭਾਹੁੰਣ ਨੂੰ ਰੱਬ ਦੀ ਪ੍ਰਾਪਤੀ ਗਿਣ ਰਹੇ ਹਨ ਓੱਥੇ ਧਰਮੀ ਹੋਣ
ਦਾ ਢੌਂਗ ਵੀ ਰਚ ਰਹੇ ਹਨ।
ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ॥
ਸਾਗਰੰ ਸੰਸਾਰਸੵ ਗੁਰ ਪਰਸਾਦੀ ਤਰਹਿ ਕੇ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ॥੨॥
ਅੱਖਰੀਂ ਅਰਥ--— ਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ
(ਮਨੁੱਖਾ) ਜਨਮ ਵਿਅਰਥ ਹੈ। (ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ
ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! (ਪਰਮਾਤਮਾ ਦਾ ਨਾਮ
ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ
ਦਾ ਮਾਲਕ ਹੈ। ਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ
ਵਿਚ ਹੀ (ਹਰੇਕ) ਸਬਬ ਹੈ।੨।
੧. ਜਿੰਨਾ ਚਿਰ ਮਨੁੱਖ ਰੱਬ ਜੀ ਨੂੰ ਸਮਝਣ ਲਈ ਤਿਆਰ ਨਹੀਂ ਓਨਾ ਚਿਰ ਇਸ ਦਾ ਜੀਵਨ ਵਿਅਰਥ ਵਿਚ
ਗਵਾਚਦਾ ਹੈ। ਰੱਬ ਜੀ ਨੂੰ ਸੌਖਾ ਸਮਝਣਾ ਹੋਵੇ ਤਾਂ ਕਹਿਆ ਜਾ ਸਕਦਾ ਹੈ—ਇਮਾਨਦਾਰੀ, ਵਫ਼ਾਦਾਰੀ ਤੇ
ਸਖਤ ਮਿਹਨਤ ਕਰਨੀ ਹੀ ਰੱਬ ਜੀ ਨੂੰ ਜਾਨਣਾ ਹੈ ਜੋ ਕਿ ਅਸਾਂ ਵਰਤਮਾਨ ਜੀਵਨ ਵਿਚ ਕਰਨਾ ਹੈ। ਅਸਲ
ਵਿਚ ਰੱਬ ਜੀ ਲੱਭਣਾ ਬੜਾ ਸੌਖਾ ਕੰਮ ਹੈ ਰੱਬ ਜੀ ਨੂੰ ਸਮਝ ਕੇ ਨਾਲ ਲੈ ਕੇ ਚਲਣਾ ਸਭ ਤੋਂ ਔਖਾ ਹੈ।
੨. ਦਰ ਅਸਲ ਮਨੁੱਖ ਮੁਰਦਾ ਹੋ ਚੁੱਕੀਆਂ ਰਸਮਾਂ ਨਿਭਾਹੁੰਣ ਨੂੰ ਤਜੀਹ ਦੇਂਦਾ ਹੈ। ਧਰਮ ਦੇ ਨਾਂ
‘ਤੇ ਕੀਤੇ ਜਾਂਦੇ ਕਰਮ ਕਾਂਡ ਮਨੁੱਖ ਲਈ ਇਕ ਡੂੰਘੇ ਸੁਮੰਦਰ ਦੀ ਨਿਆਂਈਂ ਹਨ। ਦੂਸਰਾ ਪਰਵਾਰਕ ਮੋਹ,
ਨਿੱਜੀ ਲਾਲਚ ਜਿੱਥੇ ਜੀਵਨ ਵਿਚ ਨਿਖਾਰ ਨਹੀਂ ਆਉਣ ਦੇਂਦਾ ਓੱਥੇ ਇਕ ਭੈੜੇ ਐਬ ਦਲ਼ ਦਲ਼ ਦੀ ਨਿਆਂਈਂ
ਹਨ ਜਿੰਨ੍ਹਾਂ ਵਿਚ ਮਨੁੱਖ ਫਸ ਕੇ ਜੀਵਨ ਦੇ ਮਹੱਤਵ ਨੂੰ ਨਹੀਂ ਸਮਝ ਰਿਹਾ। ਗੁਰੂ ਸਾਹਿਬ ਜੀ ਨੇ ਇਸ
ਦਾ ਸਮਾਧਾਨ ਗੁਰ-ਗਿਆਨ ਵਿਚ ਰੱਖਿਆ ਹੈ ਤੇ ਸੱਚਾ ਗਿਆਨ ਸਾਰੀ ਦੁਨੀਆਂ ਦਾ ਸਾਂਝਾ ਹੈ।
੩. ਇਮਾਨਦਾਰੀ, ਵਫ਼ਾਦਾਰੀ ਤੇ ਮਿਹਨਤ ਵਰਗੇ ਨੁਕਤਿਆਂ ਦੀ ਮੁੜ ਮੁੜ ਵਿਚਾਰ ਕਰਨੀ ਹੀ ਪਰਮਾਤਮਾ ਦਾ
ਨਾਮ ਹੈ। ਅੱਖਰੀਂ ਅਰਥਾਂ ਤੋਂ ਸਮਝ ਆਉਂਦੀ ਹੈ ਕਿ ਰੱਬ ਜੀ ਸਾਰੀਆਂ ਤਾਕਤਾਂ ਦੇ ਮਾਲਕ ਹਨ ਤੇ ਉਹ
ਜਗਤ ਦੇ ਮੂਲ ਹਨ। ਏਨੇ ਕੁ ਅਰਥਾਂ ਨਾਲ ਸਮਾਜ ਤਰੱਕੀ ਦੀਆਂ ਲੀਹਾਂ ‘ਤੇ ਨਹੀਂ ਪੈ ਸਕਦਾ। ਇਸ ਨੁਕਤੇ
ਨੂੰ ਅਸਾਂ ਆਪਣੇ ਜੀਵਨ ਦੀ ਸ਼ੈਲੀ ਵਿਚ ਲੈ ਕੇ ਆਉਣਾ ਹੈ ਕਿ ਅਸੀਂ ਵੀ ਵਰਤਮਾਨ ਜੀਵਨ ਵਿਚ ਸਖਤ
ਮਿਹਨਤ ਕਰਕੇ ਅੱਗੇ ਵੱਧਣ ਦਾ ਯਤਨ ਕਰੀਏ। ਇਹ ਵਿਚਾਰ ਮਨੁੱਖ ਨੂੰ ਮਿਹਨਤ ਕਰਨ ਲਈ ਉਤਸ਼ਾਹਤ ਕਰਦੇ
ਹਨ।
੪. ਅੱਖਰੀਂ ਅਰਥ ਪਹਿਲੇ ਲਿਖ ਆਏ ਹਾਂ ਕਿ ਉਸ ਦੀ ਸਤ੍ਹਾ ਨੇ ਹੀ ਸਾਰੇ ਸੰਸਾਰ ਨੂੰ ਟਿਕਾਇਆ ਹੋਇਆ
ਹੈ। ਇਸ ਦਾ ਭਾਵ ਹੈ ਕਿ ਸਾਰਾ ਸੰਸਾਰ ਇਕ ਬੱਝਵੇਂ ਨਿਯਮ ਸਮੁੱਚੇ ਹੁਕਮ ਵਿਚ ਚੱਲ ਰਿਹਾ ਹੈ। ਇਹਨਾਂ
ਰੱਬੀ ਨਿਯਮਾਂ ਨੂੰ ਜਿਸ ਮਨੁੱਖ ਨੇ ਸਮਝਿਆ ਹੈ ਉਹ ਇਹਨਾਂ ਨਿਯਮਾਂ ਦੁਆਰਾ ਹੋਰ ਨਿਯਮਾਂ ਨੂੰ
ਨਿਯਮਬੰਦ ਕਰਕੇ ਮਨੁੱਖ ਦੇ ਸੁਖ ਲਈ ਸਾਧਨ ਪੈਦਾ ਕਰ ਦੇਂਦਾ ਹੈ। ਫਿਰ ਹਰੇਕ ਕਰਮ ਵੀ ਇਕ ਬੱਝਵੇਂ
ਨਿਯਮ ਵਿਚ ਹੀ ਚਲਦਾ ਹੈ।
੫ ਮਿਸਾਲ ਦੇ ਤੋਰ ‘ਤੇ ਰੱਬੀ ਨਿਯਮਾਵਲੀ ਵਿਚੋਂ ਵਿਗਿਆਨੀਆਂ ਨੇ ਟੈਲੀਫੂਨ ਦੀ ਕਾਢ ਕੱਢੀ ਹੈ ਪਰ
ਟੈਲੀਫੂਨ ਵੀ ਓਨਾ ਚਿਰ ਹੀ ਚੱਲੇਗਾ ਜਿੰਨ੍ਹਾ ਚਿਰ ਉਹ ਨਿਯਮ ਵਿਚ ਹੈ। ਇਹਨਾਂ ਤੁਕਾਂ ਤੋਂ ਮਨੁੱਖ
ਆਪੀਨੈੑ
ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਰਾਗ ਆਸ ਪੰਨਾ ੪੬੪