ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲਿਓ! ਤੁਸੀਂ ਮੇਰਾ ਬਾਈਕਾਟ ਕਰੋ
ਜਿਵੇਂ ਕਿ ਮੈਂ ਆਪਣੇ ਪਿਛਲੇ ਲੇਖ ਵਿਚ, ਜਿਹੜਾ ਕਿ ਦਸੰਬਰ 16, 2018 ਨੂੰ ਛਪਿਆ ਸੀ ਉਸ ਵਿੱਚ
ਜ਼ਿਕਰ ਕੀਤਾ ਸੀ ਕਿ ਅਗਲਾ ਲੇਖ ਕੁੱਝ ਸਖਤ ਜਿਹਾ ਹੋਵੇਗਾ। ਉਹ ਲੇਖ ਹਾਜਰ ਹੈ। ਇਹ ਲੇਖ ਗੰਦੇ ਗ੍ਰੰਥ
ਅਤੇ ਗੁੰਡੇ ਸੰਤ ਬਾਰੇ ਹੈ। ਗੰਦਾ ਗ੍ਰੰਥ ਦਸਮ ਗ੍ਰੰਥ ਹੈ ਅਤੇ ਗੁੰਡਾ ਸੰਤ ਜਰਨੈਲ ਸਿੰਘ
ਭਿੰਡਰਾਂਵਾਲਾ ਹੈ। ਇਨ੍ਹਾਂ ਦੋਹਾਂ ਨਾਲ ਮੇਰਾ ਅਤੇ ਸਿੱਖ ਮਾਰਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਭਾਵ
ਕਿ ਇਨ੍ਹਾਂ ਦੋਹਾਂ ਦੀ ਸੋਚ ਇਨਸਾਨੀਅਤ ਦੀ ਦੁਸ਼ਮਣ ਹੈ। ਇਨਸਾਨੀਅਤ ਦੇ ਦੁਸ਼ਮਣਾ ਨਾਲ ਮੈਂ ਕੋਈ
ਸੰਬੰਧ ਨਹੀਂ ਰੱਖ ਸਕਦਾ ਅਤੇ ਨਾ ਹੀ ਇਨ੍ਹਾਂ ਦੋਹਾਂ ਨੂੰ ਠੀਕ ਕਹਿਣ ਵਾਲਿਆਂ ਦਾ ਮੇਰੇ ਨਾਲ ਅਤੇ
ਸਿੱਖ ਮਾਰਗ ਨਾਲ ਕੋਈ ਸੰਬੰਧ ਹੋਣਾ ਚਾਹੀਦਾ ਹੈ। ਅਗਲਾ ਪੈਰਾ ਮੈਂ ਆਪਣੇ ਪਿਛਲੇ ਇੱਕ ਲੇਖ ‘ਜੇ
ਕਰ ਇੱਕ ਵੀ ਵਿਦਵਾਨ ਐਸਾ ਹੋਵੇ’ ਵਿਚੋਂ ਕਾਪੀ ਪੇਸਟ ਕਰ ਰਿਹਾ ਹਾਂ ਜੋ ਕਿ ਇਸ ਲੇਖ ਨਾਲ
ਸੰਬੰਧ ਰੱਖਦਾ ਹੈ।
ਕਈਆਂ ਨੂੰ ਇਹ ਲੇਖ ਪੜ੍ਹ ਕੇ ਬੜੀ ਤਕਲੀਫ ਹੋਵੇਗੀ ਕਿ ਇਹ
ਸਾਡੇ ਮਹਾਂਪੁਰਸ਼, ਬ੍ਰਹਮਗਿਆਨੀ, ਮਹਾਨ ਸ਼ਹੀਦ ਯੋਧੇ ਨੂੰ ਗੁੰਡਾ ਸਾਧ ਕਿਉਂ ਕਹਿੰਦਾ ਹੈ। ਲਓ ਇਹ ਵੀ
ਸੁਣ ਲਓ ਹੁਣ। ਜਿਹੜਾ ਬੰਦਾ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਧਮਕੀਆਂ ਦੇਵੇ ਅਤੇ ਆਪਣੀ
ਗਲਤ ਗੱਲ ਵੀ ਜ਼ਬਰਦਸਤੀ ਮਨਾਉਣ ਦੀ ਕੋਸ਼ਿਸ਼ ਕਰੇ ਤਾਂ ਕੀ ਉਸ ਨੂੰ ਗੁਰਸਿੱਖ ਕਿਹਾ ਜਾ ਸਕਦਾ ਹੈ? ਕੀ
ਭਿੰਡਰਾਂਵਾਲਾ ਸਾਧ ਸਾਰੀ ਜਿੰਦਗੀ ਇਸ ਤਰ੍ਹਾਂ ਨਹੀਂ ਕਰਦਾ ਰਿਹਾ? ਕੀ ਉਸ ਦੇ ਸਾਥੀ ਜਾਂ ਪੈਰੋਕਾਰ
ਹੁਣ ਤੱਕ ਇਸ ਤਰ੍ਹਾਂ ਨਹੀਂ ਕਰਦੇ ਆ ਰਹੇ? ਹੁਣ ਤੱਕ ਕਿਤਨਿਆਂ ਨੂੰ ਧਮਕੀਆਂ ਦੇ ਚੁੱਕੇ ਹਨ, ਹਮਲੇ
ਕਰ ਚੁੱਕੇ ਹਨ ਅਤੇ ਕਤਲ ਵੀ ਕਰ ਚੁੱਕੇ ਹਨ? ਹੋਰ ਤਾਂ ਛੱਡੋ ਇੱਕ ਕਥਾ ਕਰਨ ਵਾਲਾ ਪਿੰਦਰਪਾਲ ਵਰਗਾ
ਵੀ ਇਹ ਕਈ ਵਾਰੀ ਕਹਿ ਚੁੱਕਾ ਹੈ ਕਿ ਬਾਬਾ ਜਰਨੈਲ ਸਿੰਘ ਦੇ ਹੁੰਦੇ ਕਿਸੇ ਦੀ ਜੁਅਰਤ ਨਹੀਂ ਪਈ ਦਸਮ
ਗ੍ਰੰਥ ਵਿਰੁੱਧ ਬੋਲਣ ਦੀ। ਜਿਸ ਦਾ ਸਾਫ ਮਤਲਬ ਹੈ ਕਿ ਉਹ ਗੁੰਡਿਆਂ ਦੀ ਤਰ੍ਹਾਂ ਧਮਕਾਉਂਦਾ ਸੀ।
ਹਾਲਾਂ ਕਿ ਇਹ ਸਰਾਸਰ ਝੂਠ ਹੈ, ਉਸ ਦੇ ਜਿਉਂਦੇ ਜੀਅ ਵੀ ਕਾਫੀ ਕੁੱਝ ਛਪਦਾ ਰਿਹਾ ਹੈ। ਇੰਟਰਨੈੱਟ
ਤੇ ਸਭ ਤੋਂ ਪਹਿਲਾਂ ਮੈਂ ਹੀ ਦਸਮ ਗ੍ਰੰਥ ਦਾ ਕੂੜ ਨੰਗਾ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਵੀ
ਅਸਿੱਧੇ ਤੌਰ ਤੇ ਧਮਕੀ ਭਰੀਆਂ ਈ-ਮੇਲਾਂ ਆਉਂਦੀਆਂ ਰਹੀਆਂ ਹਨ। ਦਸਮ ਗ੍ਰੰਥੀਏ ਲਾਂਬੇ ਦੇ ਮੁੰਡੇ ਨੇ
ਇੱਕ ਵਾਰੀ ਲਿਖਿਆ ਸੀ ਕਿ ਜੇ ਕਰ ਸਾਡਾ ਬਾਬਾ ਜਰਨੈਲ ਸਿੰਘ ਅੱਜ ਹੁੰਦਾ ਤਾਂ ਦੱਸਦਾ ਕਾਲੇ ਅਫਗਾਨੇ
ਵਰਗਿਆਂ ਨੂੰ ਤਾਂ ਉਸ ਵੇਲੇ ਵੀ ਮੈਂ ਉਸ ਦੇ ਉਤਰ ਵਿੱਚ ਇੱਕ ਲੇਖ ਲਿਖਿਆ ਸੀ ਕਿ ਕੀ ਕਰ ਸਕਦਾ ਸੀ
ਉਏ ਤੁਹਾਡਾ ਬਾਬਾ? ਇਹੀ ਕਰ ਸਕਦਾ ਸੀ ਕਿ ਗੁੰਡਿਆਂ ਤੋਂ ਮਰਵਾ ਦਿੰਦਾ ਜਾਂ ਹੋਰ ਕਿਸੇ ਤਰ੍ਹਾਂ ਦੀ
ਬੇਇਜ਼ਤੀ ਕਰਵਾ ਦਿੰਦਾ। ਇਸ ਤਰ੍ਹਾਂ ਕਰਨ ਨਾਲ ਸੱਚ ਨਹੀਂ ਮਰਦਾ ਹੁੰਦਾ।
ਸਿੱਖਾਂ ਦੇ ਬਹੁਤੇ ਵਿਦਵਾਨ ਝੂਠ ਬੋਲ-ਬੋਲ ਕੇ ਗੁਮਰਾਹ ਕਰਨਾ ਹੀ ਸਿੱਖੀ ਸਮਝਦੇ ਹਨ। ਬਹੁਤੇ
ਤਾਂ ਕੀ ਤਕਰੀਬਨ ਸਾਰੇ ਹੀ ਇਸ ਤਰ੍ਹਾਂ ਕਰਦੇ ਹਨ। ਸ਼ਾਇਦ ਹੀ ਕੋਈ ਐਸਾ ਹੋਵੇ ਕਿ ਜਿਹੜਾ ਸਾਰੀ
ਅਸਲੀਅਤ ਲੋਕਾਂ ਸਾਹਮਣੇ ਰੱਖਦਾ ਹੋਵੇ। ਕਈ ਵਾਰੀ ਪਤਾ ਵੀ ਹੁੰਦਾ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ
ਹੈ ਪਰ ਫਿਰ ਵੀ ਝੂਠ ਹੀ ਬੋਲੀ ਜਾਂਦੇ ਹਨ। ਝੂਠ ਬੋਲ ਕੇ ਜਾਂ ਦੋਗਲੀਆਂ ਜਿਹੀਆਂ ਗੱਲਾਂ ਕਰਕੇ ਫਿਰ
ਵੀ ਕਹਿਣਗੇ ਮੇਰੇ ਕੋਲੋਂ ਸੱਚੀ ਗੱਲ ਕਹਿ ਹੋ ਜਾਂਦੀ ਹੈ। ਇਸ ਦੀ ਇੱਕ ਮਿਸਾਲ ਹੈ ਡਾ: ਗੁਰਦਰਸ਼ਨ
ਸਿੰਘ ਢਿੱਲੋਂ। ਬਹੁਤੇ ਵਿਦਵਾਨਾਂ ਨਾਲੋਂ ਉਹ ਠੀਕ ਗੱਲ ਕਰਦੇ ਹਨ। ਪਰ ਜਦੋਂ ਗੱਲ 1984 ਦੀ ਅਤੇ
ਭਿੰਡਰਾਂਵਾਲੇ ਸਾਧ ਦੀ ਆਉਂਦੀ ਹੈ ਤਾਂ ਝੂਠ ਬੋਲ ਜਾਂਦੇ ਹਨ ਜਾਂ ਦੋਗਲੀ ਜਿਹੀ ਗੱਲ ਕਰ ਜਾਂਦੇ ਹਨ।
ਕਈ ਵਾਰੀ ਤਾਂ ਰਾਤ ਨੂੰ ਸੁਪਨਿਆਂ ਵਿੱਚ ਵੀ ਇਸ ਸਾਧ ਦੇ ਦਰਸ਼ਨ ਕਰਵਾ ਦਿੰਦੇ ਹਨ। ਉਂਜ ਪਤਾ ਵੀ
ਹੁੰਦਾ ਹੈ ਕਿ ਕੀ ਠੀਕ ਹੈ ਅਤੇ ਕੀ ਗਲਤ ਹੈ। ਮੋਰਚੇ ਲਉਣ ਦੀ ਗੱਲ ਨੂੰ ਉਹ ਕਈ ਵਾਰੀ ਗਲਤ ਕਹਿ
ਚੁੱਕੇ ਹਨ। ਉਸ ਦੀ ਇੱਕ ਰਾਕਾਰਡਿੰਗ ਜਿਹੜੀ ਕਿ ਤਿੰਨ ਹਫਤੇ ਪਹਿਲਾਂ ਦਸੰਬਰ 9 ਵਾਲੀ ਲਿਖਤ ਵਿੱਚ
ਇੱਥੇ ਪਾਈ ਸੀ ਉਸ ਵਿੱਚ ਵੀ ਉਹ ਮੋਰਚੇ ਲਉਣ ਨੂੰ ਗਲਤ ਕਹਿੰਦੇ ਸਨ ਅਤੇ ਪਹਿਲਾਂ ਵੀ ਕਈ ਵਾਰੀ ਕਹਿ
ਚੁੱਕੇ ਹਨ। ਇਹ ਤੁਸੀਂ ਯੂ-ਟਿਊਬ ਤੇ ਵੀ ਸੁਣ ਸਕਦੇ ਹੋ। ਪੰਜਾਬ ਦੀਆਂ ਹੱਕੀ ਮੰਗਾਂ ਲਈ ਉਨ੍ਹਾ ਦੀ
ਦਲੀਲ ਨਾਲ ਅਸੀਂ ਬਿੱਲਕੁੱਲ ਸਹਿਮਤ ਹਾਂ ਕਿ ਪੰਜਾਬ ਵਿਚੋਂ ਮੈਂਬਰ ਪਾਰਲੀਮੈਂਟ ਉਹ ਚੁਣ ਕੇ ਭੇਜੋ
ਜੋ ਉਥੇ ਜਾ ਕੇ ਦਲੀਲ ਨਾਲ ਗੱਲ ਕਰ ਸਕਣ। ਸਾਡੀ ਪਹਿਲਾਂ ਤੋਂ ਹੀ ਅਜਿਹੀ ਸੋਚਣੀ ਹੈ ਕਿ ਸਾਰੇ
ਹਿੰਦੋਸਤਾਨ ਵਿੱਚ ਸਾਰੇ ਲੋਕ ਅਜਿਹੇ ਨਹੀਂ ਹੋ ਸਕਦੇ ਜੋ ਕਿ ਸਿੱਖਾਂ ਨਾਲ ਨਫਰਤ ਕਰਦੇ ਹੋਣ, ਕੁੱਝ
ਚੰਗੇ ਵੀ ਹੋ ਸਕਦੇ ਹਨ। ਹਿੰਸਕ ਤਰੀਕੇ ਨਾਲ ਹੱਕ ਲੈਣ ਦੇ ਉਹ ਵਿਰੋਧੀ ਹਨ। ਇੱਕ ਥਾਂ ਤੇ ਉਹ ਇਹ ਵੀ
ਕਹਿੰਦੇ ਹਨ ਕਿ ਅਸੀਂ ਕੋਈ ਵੀ ਐਸਾ ਹਿੰਸਕ ਕੰਮ ਨਹੀਂ ਕਰਨਾ ਜਿਸ ਨਾਲ ਕਿ ਗੋਰਮਿੰਟ ਨੂੰ ਸਾਡੇ
ਬੱਚੇ ਮਾਰਨ ਦਾ ਬਹਾਨਾ ਮਿਲੇ। ਉਹਨਾ ਨੇ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਹੀ ਬਥੇਰੇ ਮਰਵਾ ਚੁੱਕੇ
ਹਾਂ। ਇਹ ਗੱਲ ਤਾਂ ਉਸ ਦੀ ਬਿੱਲਕੁੱਲ ਠੀਕ ਹੈ। ਪਰ ਜਿਸ ਸਾਧ ਨੇ ਦਰਬਾਰ ਸਾਹਿਬ ਦੇ ਅਹਾਤੇ
ਵਿੱਚ ਲੁਕ ਕੇ ਹਿੰਸਕ ਲਹਿਰ ਚਲਾਈ ਅਤੇ ਗੌਰਮਿੰਟ ਨੂੰ ਬੱਚੇ ਮਾਰਨ ਦਾ ਬਹਾਨਾ ਦਿੱਤਾ ਉਸ ਦੀਆਂ
ਝੂਠੀਆਂ ਸਿਫਤਾਂ ਵੀ ਕਰੀ ਜਾਂਦੇ ਹਨ। ਹੈ ਨਾ ਨਿਰੇ ਦੋਗਲੇ? ਇਸੇ ਤਰ੍ਹਾਂ ਹੀ ਸਪੋਕਸਮੈਨ ਵਾਲੇ ਅਤੇ
ਇੱਥੇ ਹੋਰ ਲਿਖਣ ਵਾਲੇ ਕਰਦੇ ਹਨ। ਨਿਮਰਤ ਕੌਰ ਜਿਹੜੀ ਕਿ ਆਪਣੀ ਸੰਪਾਦਕੀ ਵਿੱਚ ਹਰ ਇੱਕ ਦੇ ਵੱਟ
ਕੱਢ ਕੇ ਰੱਖ ਦਿੰਦੀ ਹੈ ਪਰ ਜਦੋਂ ਗੱਲ 1984 ਦੀ ਅਤੇ ਭਿੰਡਰਾਂਵਾਲੇ ਸਾਧ ਦੀ ਆਉਂਦੀ ਹੈ ਤਾਂ ਸਾਰਾ
ਕਸੂਰ ਸਰਕਾਰ ਦਾ ਕੱਢ ਕੇ ਇੱਕ ਪਾਸੇ ਦੀ ਹੋ ਕੇ ਲੰਘ ਜਾਂਦੀ ਹੈ। ਇਹੀ ਹਾਲ ਹਰਚਰਨ ਸਿੰਘ ਦਾ ਅਤੇ
ਇੱਥੇ ਹੋਰ ਲਿਖਣ ਵਾਲਿਆਂ ਦਾ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਗੁੰਡੇ ਸਾਧ ਨੇ ਪੰਜਾਬ ਤੋਂ ਬਾਹਰ ਵਸਦੇ ਰਸਦੇ ਸਿੱਖਾਂ
ਨੂੰ ਰੋਲ ਕੇ ਰੱਖ ਦਿੱਤਾ ਉਸ ਨੂੰ ਭੇਖੀ, ਝੂਠੇ, ਕਪਟੀ ਅਤੇ ਗੁੰਡਾ ਸੋਚ ਵਾਲੇ ਲੋਕ ਮਹਾਨ ਸੰਤ ਕਹੀ
ਜਾਂਦੇ ਹਨ। ਕੁੱਝ ਦਿਨ ਪਹਿਲਾਂ ਬੀਬੀ ਹਰਸ਼ਿੰਦਰ ਕੌਰ ਦਾ ਇੱਕ ਲੇਖ ਸਪੋਕਸਮੈਨ ਵਿੱਚ ਛਪਿਆ ਸੀ ਜਿਸ
ਵਿੱਚ ਉਸ ਨੇ ਜ਼ਿਕਰ ਕੀਤਾ ਸੀ ਕਿ ਯੂ. ਐਨ. ਓ. ਦੀ ਇੱਕ ਸੰਸਥਾ ਵਿੱਚ ਕੰਮ ਕਰਨ ਵਾਲੇ ਇੱਕ ਵਿਆਕਤੀ
ਨੇ ਜ਼ਿਕਰ ਕੀਤਾ ਸੀ, ਜ਼ਿਕਰ ਕਾਹਦਾ ਕੀਤਾ ਸੀ ਇੱਕ ਕਿਸਮ ਦਾ ਮਿਹਣਾ ਮਾਰਿਆ ਸੀ ਕਿ ਤੁਸੀਂ ਸਿੱਖ ਲੋਕ
ਫੁਕਰੀਆਂ ਮਾਰਨ ਵਿੱਚ ਅਤੇ ਗੁਰਦੁਆਰਿਆਂ ਤੇ ਸੋਨਾ ਲਉਣ ਨੂੰ ਧਰਮ ਮੰਨੀ ਜਾਂਦੇ ਹੋ। ਤੁਹਾਨੂੰ ਪਤਾ
ਨਹੀਂ ਕਿ ਦਿੱਲੀ ਵਿੱਚ ਹਾਲੇ ਵੀ ਕਿੰਨੀਆਂ ਵਿਧਵਾਵਾਂ ਰੁਲ ਰਹੀਆਂ ਹਨ। ਉਸ ਲੇਖ ਦੀ ਲਿਖਤ ਮੁਤਾਬਕ
ਘੱਟੋ-ਘੱਟ ਦਰਜਨ ਦੇ ਕਰੀਬ ਐਸੀਆਂ ਵਿਧਵਾਵਾਂ ਹਨ ਜਿਹਨਾ ਦੇ ਪਤੀਆਂ ਨੂੰ ਜੀਂਉਂਦੇ ਸਾੜਿਆ ਗਿਆ ਸੀ
ਅਤੇ ਬਾਅਦ ਵਿੱਚ ਇਹਨਾ ਦੇ ਬਲਾਤਕਾਰ ਕੀਤੇ ਗਏ ਸਨ। ਜਿਨ੍ਹਾਂ ਨੇ ਇਨ੍ਹਾਂ ਬੀਬੀਆਂ ਦੇ ਬਲਾਤਕਾਰ
ਕੀਤੇ ਸਨ ਇਹ ਬੀਬੀਆਂ ਉਨ੍ਹਾਂ ਦੇ ਘਰਾਂ ਵਿੱਚ ਹੀ ਭਾਂਡੇ ਮਾਂਜ ਕੇ ਆਪਣਾ ਗੁਜਾਰਾ ਕਰਦੀਆਂ ਹਨ ਅਤੇ
ਮੌਤ ਦੇ ਦਿਨ ਦੀ ਉਡੀਕ ਕਰ ਰਹੀਆਂ ਹਨ। ਕੌਣ ਹੈ ਦੋਸ਼ੀ ਅਤੇ ਜਿੰਮੇਵਾਰ ਇਹਨਾ ਕਤਲਾਂ ਦਾ ਅਤੇ
ਬਲਾਤਕਾਰਾਂ ਦਾ? ਜਿੱਥੇ ਸਰਕਾਰੀ ਗੁੰਡੇ ਜਿੰਮੇਵਾਰ ਹਨ ਉਥੇ ਹੀ ਤੁਹਾਡਾ ਇਹ ਗੁੰਡਾ ਸਾਧ ਅਤੇ
ਤੁਸੀਂ ਖੁਦ ਵੀ ਜਿੰਮੇਵਾਰ ਹੋ ਜਿਹੜੇ ਕਿ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਲੁਕ ਕੇ ਬੈਠੇ ਸਾਧ ਦੀਆਂ
ਮੂੰਹ ਅੱਡ-ਅੱਡ ਕੇ ਅੱਗ ਲਉਣ ਵਾਲੀਆਂ ਫਿਰਕੂ ਤਕਰੀਰਾਂ ਨੂੰ ਵਰਜਣ ਦੀ ਬਿਜਾਏ ਹੱਲਾਸ਼ੇਰੀ ਦਿੰਦੇ
ਰਹੇ ਹੋ ਅਤੇ ਹਾਲੇ ਵੀ ਐਸਾ ਹੀ ਕਰੀ ਜਾ ਰਹੇ ਹੋ। ਜਿਸ ਨੇ ਗੁਰਦੁਆਰੇ ਢੁਆਏ ਉਸ ਨੂੰ ਝੂਠ ਬੋਲ-ਬੋਲ
ਕੇ ਰਾਖਾ ਬਣਾ ਕੇ ਪੇਸ਼ ਕਰ ਰਹੇ ਹੋ। ਲਾਹਣਤ ਹੈ ਤੁਹਾਡੀ ਅਜਿਹੀ ਝੂਠੀ ਅਤੇ ਕਪਟੀ ਸੋਚਣੀ ਦੇ।
ਭੇਖੀ ਅਤੇ ਕਪਟੀ ਕਿਸਮ ਦੇ ਲੋਕ ਜਾਹਲੀ ਕਿਤਾਬਾਂ ਛਪਵਾ ਕੇ ਉਸ ਵਿਚੋਂ ਹਵਾਲੇ ਦੇ-ਦੇ ਕੇ ਇਸ
ਗੁੰਡੇ ਸਾਧ ਦੀ ਝੂਠੀ ਵਡਿਆਈ ਕਰਕੇ ਹੋਰ ਗੁੰਡੇ ਪੈਦਾ ਕਰ ਰਹੇ ਹਨ। ਓਏ ਬੇਵਕੂਫੋ, ਗੁੰਡੇ ਤਾਂ ਉਹ
ਪਹਿਲਾਂ ਹੀ ਬਥੇਰੇ ਪੈਦਾ ਕਰ ਗਿਆ ਸੀ ਜਿਸ ਨੂੰ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਕਹਿੰਦੇ ਹੋ ਕਿ
ਇਤਨਿਆਂ ਨੂੰ ਉਸ ਨੇ ਅੰਮ੍ਰਿਤ ਛਕਾ ਦਿੱਤਾ ਸੀ। ਦੱਸੋ ਕੋਈ ਐਸਾ ਦੇਸ਼ ਹੈ ਜਿੱਥੇ ਇਨ੍ਹਾਂ ਗੁੰਡਿਆਂ
ਨੇ ਗੁਰਦੁਰਿਆਂ ਵਿੱਚ ਆਪਣੀ ਇਸ ਗੁੰਡਾ ਗਰਦੀ ਦੇ ਜੌਹਰ ਨਾ ਦਿਖਾਏ ਹੋਣ? ਕਿਤਨੇ ਪ੍ਰਚਾਰਕਾਂ ਤੇ ਇਹ
ਹਮਲਾ ਕਰ ਚੁੱਕੇ ਹਨ ਅਤੇ ਧਮਕੀਆਂ ਦੇ ਚੁੱਕੇ ਹਨ। ਕੀ ਇਹ ਸਾਰਾ ਕੁੱਝ ਦਸਵੇਂ ਪਾਤਸ਼ਾਹ ਇਨ੍ਹਾਂ ਦੇ
ਡੇਰੇ ਨੂੰ ਇਸ ਤਰ੍ਹਾਂ ਕਰਨ ਲਈ ਕਹਿ ਕੇ ਗਏ ਸਨ? ਕਿ ਸਿੱਖੀ ਦਾ ਸਾਰਾ ਠੇਕਾ ਤੁਹਾਡੇ ਕੋਲ ਹੈ
ਜਿਹੜੀ ਵੀ ਗੱਲ ਤੁਹਾਡੀ ਬਿਪਰੀ ਸੋਚ ਨਾਲ ਮੇਲ ਨਾ ਖਾਂਦੀ ਹੋਵੇ ਉਸ ਦਾ ਵਿਰੋਧ ਕਰਕੇ ਆਪਣੇ ਗੁੰਡੇ
ਹੋਣ ਦਾ ਸਬੂਤ ਜਰੂਰ ਦਿਆ ਕਰੋ? ਕੀ ਇਹ ਸਾਰਾ ਕੁੱਝ ਪਿਛਲੇ ਤਕਰੀਬਨ 34 ਸਾਲਾਂ ਤੋਂ ਨਹੀਂ ਹੋ
ਰਿਹਾ? ਕੀ ਸ਼ੋਸ਼ਲ ਮੀਡੀਏ ਤੇ ਇਨ੍ਹਾਂ ਦਾ ਮੁੱਖ ਕੰਮ ਸਿਰਫ ਗਾਲ੍ਹਾਂ ਕੱਢਣ ਦਾ ਨਹੀਂ ਹੈ? ਯੂ-ਟਿਊਬ
ਤੇ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਗਾਲ੍ਹਾਂ ਕੱਢ ਕੇ ਉਨ੍ਹਾਂ ਦੀ ਧੀ-ਭੈਣ ਇੱਕ ਕਰ
ਦਿੰਦੇ ਹਨ। ਇਸ ਕਰਕੇ ਉਥੇ ਵੀਡੀਓ ਪਉਣ ਸਮੇਂ ਕਈਆਂ ਨੂੰ ਮਜਬੂਰੀ ਵੱਸ ਕੁਮਿੰਟਸ ਕਰਨ ਦੀ ਸੁਵਿਧਾ
ਬੰਦ ਕਰਕੇ ਰੱਖਣੀ ਪੈਂਦੀ ਹੈ।
ਇਨਸਾਨੀਅਤ ਤੋਂ ਗਿਰੇ ਹੋਏ ਲੋਕ ਦਸਮ ਗ੍ਰੰਥ ਨਾ ਦੀ ਇੱਕ ਗੰਦੀ ਜਿਹੀ ਕਿਤਾਬ ਨੂੰ ਦਸਵੇਂ ਗੁਰੂ
ਦੀ ਬਾਣੀ ਕਹਿ ਕੇ ਆਪਣੀ ਅਕਲ ਦਾ ਜਨਾਜਾ ਕੱਢ ਕੇ ਆਪਣੇ ਆਪ ਹੀ ਆਪਣੇ ਅਕ੍ਰਿਤਘਣ ਹੋਣ ਦਾ ਸਬੂਤ ਦੇ
ਰਹੇ ਹਨ। ਜਿਹੜੀਆਂ ਇਸਤਰੀਆਂ ਰਾਹੀਂ ਆਪ ਹੀ ਇਸ ਸੰਸਾਰ ਵਿੱਚ ਆਏ ਹਨ ਉਨ੍ਹਾਂ ਨੂੰ ਹੀ ਮੰਦਾ ਕਹਿਣ
ਵਿੱਚ ਇਨ੍ਹਾਂ ਢੀਠ ਕਿਸਮ ਦੇ ਲੋਕਾਂ ਨੂੰ ਸ਼ਰਮ ਮਹਿਸੂਸ ਕਿਉਂ ਨਹੀਂ ਹੁੰਦੀ? ਦੁਨੀਆ ਦੀ ਅੱਧੀ
ਵਸੋਂ ਨਾਲ ਨਫਰਤ ਕਰਨ ਵਾਲੇ ਵੀ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ। ਆਹ ਪਿੱਛੇ ਜਿਹੇ ਤਖਤ ਦਾ
ਇੱਕ ਜਥੇਦਾਰ ਅਸਤੀਫਾ ਦੇਣ ਸਮੇਂ ਕਹਿ ਕੇ ਗਿਆ ਸੀ ਕਿ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਕਈ
ਭੁੱਲਾਂ ਵੀ ਹੋਈਆਂ ਹੋਣਗੀਆਂ ਪਰ ਮੈਂ ਦਸਮ ਬਾਣੀ ਦੇ ਨਿੰਦਕਾਂ ਨੂੰ ਠੱਲ ਪਾਈ ਸੀ। ਇਸ ਕਮੀਨੇ ਨੂੰ
ਕੋਈ ਪੁੱਛਣ ਵਾਲਾ ਹੋਵੇ ਉਏ ਫੁਕਰਿਆ ਜਿਹਾ ਤੇਰੇ ਕਥਿਤ ਤੌਰ ਤੇ ਕਿਸੇ ਨੂੰ ਛੇਕਣ ਨਾਲ ਤੇਰੇ ਵਰਗੇ
ਕਮੀਨੇ ਜਿਹੇ ਬੰਦੇ ਤੋਂ ਡਰ ਕੇ ਕਿਹੜਾ ਕਿਸੇ ਨੇ ਇਸ ਕੂੜ ਗ੍ਰੰਥ ਦਾ ਵਿਰੋਧ ਕਰਨਾ ਛੱਡ ਦਿੱਤਾ ਸੀ।
ਤੂੰ ਜਰਾ ਦੱਸ ਤਾਂ ਸਹੀ ਕਿ ਤੈਨੂੰ ਤੇਰੀ ਮਾਂ ਨੇ ਨਹੀਂ ਸੀ ਜੰਮਿਆਂ? ਜੇ ਤੇਰੀ ਮਾਂ ਨਾ ਜੰਮਦੀ
ਤਾਂ ਤੂੰ ਕਿਥੋਂ ਜੰਮਣਾ ਸੀ? ਕੀ ਤੂੰ ਐਡਾ ਵੱਡਾ ਹੀ ਅਸਮਾਨ ਤੋਂ ਡਿੱਗਿਆ ਸੀ? ਜਿਸ ਨੂੰ ਤੁਸੀਂ
ਦਸਵੇਂ ਪਾਤਸ਼ਾਹ ਦੀ ਬਾਣੀ ਕਹਿੰਦੇ ਹੋ ਉਸ ਵਿੱਚ ਹੀ ਲਿਖਿਆ ਹੋਇਆ ਹੈ ਕਿ ਕਰਤਾਰ/ਰੱਬ ਵੀ ਇਸਤ੍ਰੀਆਂ
ਨੂੰ ਬਣਾ ਕੇ ਪਛਤਾਇਆ ਸੀ।
ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥
ਸਜਿ ਪਛੁਤਾਨ੍ਯੋ ਇਨ ਕਰਤਾਰਾ ॥੨੫॥ ਚਰਿਤ੍ਰ ੩੨੨ - ੨੫/ (੪) - ਦਸਮ ਗ੍ਰੰਥ
ਦਸਮ ਗ੍ਰੰਥ ਦਾ 65% ਤੋਂ ਉਪਰ ਹਿੱਸਾ ਇਸਤ੍ਰੀਆਂ ਦੀ ਨਿੰਦਾ ਕਰਨ ਨਾਲ ਭਰਿਆ ਪਿਆ ਹੈ ਜਿਸ ਨੂੰ
ਕਮੀਨੇ ਕਪਟੀ, ਪਖੰਡੀ ਅਤੇ ਭੇਖੀ ਕਿਸਮ ਦੇ ਲੋਕ ਬਾਣੀ ਕਹੀ ਜਾਂਦੇ ਹਨ। ਇਹ ਲੋਕ ਰੱਬ ਨੂੰ ਵੀ
ਬੇ-ਸਮਝ ਬਣਾਈ ਜਾ ਰਹੇ ਹਨ। ਕੁੱਝ ਇਸਤ੍ਰੀਆਂ ਵੀ ਮਾੜੀਆਂ ਹੋ ਸਕਦੀਆਂ ਹਨ ਅਤੇ ਬੰਦੇ ਵੀ। ਨਾ ਤਾਂ
ਬੰਦੇ ਸਾਰੇ ਚੰਗੇ ਹੋ ਸਕਦੇ ਹਨ ਅਤੇ ਨਾ ਹੀ ਇਸਤ੍ਰੀਆਂ। ਪਰ ਜਿਸ ਤਰ੍ਹਾਂ ਇਸ ਗ੍ਰੰਥ ਵਿੱਚ ਕੁੱਝ
ਇੱਕ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਚਰਿੱਤ੍ਰ ਇਸਤ੍ਰੀਆਂ ਨੂੰ ਹੀ ਗਲਤ ਅਤੇ ਬੁਰੇ ਕੰਮ ਕਰਨ
ਵਾਲੀਆਂ ਦਰਸਾਇਆ ਗਿਆ ਹੈ ਉਹ ਕਦਾਚਿੱਤ ਵੀ ਮੰਨਣਯੋਗ ਨਹੀਂ ਹੋ ਸਕਦਾ। ਗੱਲ ਸਰੀਰਕ ਸੰਬੰਧਾਂ ਅਤੇ
ਭੋਗ ਕਰਨ ਦੀ ਨਹੀਂ ਹੈ, ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਕਰਨ ਲਈ ਸਾਰਾ ਦੋਸ਼ ਸਿਰਫ ਇਸਤ੍ਰੀਆਂ ਦੇ
ਸਿਰ ਹੀ ਮੜਿਆ ਜਾ ਰਿਹਾ ਹੈ। ਪਰ ਸਚਾਈ ਇਸ ਦੇ ਬਿੱਲਕੁੱਲ ਉਲਟ ਹੈ। ਸੰਸਾਰ ਤੇ ਜੋ ਕੁੱਝ ਵਾਪਰ
ਰਿਹਾ ਹੈ ਉਹ ਤਾਂ ਬਿੱਲਕੁੱਲ ਹੀ ਉਲਟਾ ਵਾਪਰ ਰਿਹਾ ਹੈ। ਜਿਸ ਬੰਦੇ ਨੂੰ ਕੰਧ ਤੇ ਸਾਫ-ਸਾਫ ਲਿਖਿਆ
ਪੜ੍ਹਨਾ ਨਹੀਂ ਆਉਂਦਾ ਤਾਂ ਦੱਸੋ ਕਿ ਉਸ ਨੂੰ ਕਿਤਨਾ ਕੁ ਅਕਲਮੰਦ ਮੰਨਿਆ ਜਾ ਸਕਦਾ ਹੈ ਅਤੇ ਉਸ
ਦੀਆਂ ਦਲੀਲਾਂ ਵਿੱਚ ਕਿਤਨੀ ਕੁ ਸਚਾਈ ਹੋ ਸਕਦੀ ਹੈ? ਕਿਸੇ ਵੀ ਦੇਸ਼ ਦਾ ਕੋਈ ਵੀ ਅੰਕੜਾ ਲੈ ਲਓ ਅਤੇ
ਦੇਖੋ ਕਿ ਕਿਤਨੇ ਬਲਾਤਕਾਰੀ ਬੰਦੇ ਜੇਲਾਂ ਵਿੱਚ ਬੰਦ ਹਨ ਅਤੇ ਕਿਤਨੀਆਂ ਇਸਤ੍ਰੀਆਂ?
ਛੋਟੀਆਂ-ਛੋਟੀਆਂ ਬੱਚੀਆਂ ਨੂੰ ਕੋਣ ਬਲਾਤਕਾਰ ਕਰਕੇ ਕਤਲ ਕਰਦਾ ਹੈ, ਬੰਦੇ ਜਾਂ ਇਸਤ੍ਰੀਆਂ? ਸ਼ਾਇਦ
ਹੀ ਕੋਈ ਦਿਨ ਐਸਾ ਹੋਵੇ ਜਿਸ ਦਿਨ ਇਨ੍ਹਾਂ ਬਲਾਤਕਾਰੀਆਂ ਦੀਆਂ ਖ਼ਬਰਾਂ ਮੀਡੀਏ ਵਿੱਚ ਨਾ ਛਪਦੀਆਂ
ਹੋਣ। 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਲਾਤਕਾਰ ਬੰਦਿਆਂ ਨੇ ਕੀਤੇ ਸਨ ਜਾਂ
ਇਸਤ੍ਰੀਆਂ ਨੇ? ਕੰਮਾਂ-ਕਾਰਾਂ ਅਤੇ ਹੋਰ ਥਾਵਾਂ ਤੇ ਛੇੜ-ਛਾੜ ਦੇ ਦੋਸ਼ ਕਿਸ ਤੇ ਲਗਦੇ ਹਨ? ਬੰਦਿਆਂ
ਤੇ ਜਾਂ ਇਸਤ੍ਰੀਆਂ ਤੇ? ਸਾਡੇ ਇੱਥੇ ਕਨੇਡਾ ਦੀ ਪੁਲੀਸ ਜਿਸ ਨੂੰ ਕਿ ਆਰ. ਸੀ. ਐੱਮ. ਪੀ. ਭਾਵ ਕਿ
ਰੌਆਇਲ ਕਨੇਡੀਅਨ ਮਾਂਉਂਟਡ ਪੁਲੀਸ ਕਿਹਾ ਜਾਂਦਾ ਹੈ, ਉਹ ਦੁਨੀਆਂ ਵਿੱਚ ਸਭ ਤੋਂ ਵਧੀਆ ਮੰਨੀ ਜਾਂਦੀ
ਹੈ। ਅਤੇ ਇਸ ਦੇ ਅਫਸਰ ਕਈ ਵਾਰੀ ਹੋਰ ਦੇਸ਼ਾਂ ਵਿੱਚ ਵੀ ਸਿਖਲਾਈ ਦੇ ਕੇ ਆਉਂਦੇ ਹਨ। ਇਸ ਵਿੱਚ ਕੰਮ
ਕਰਦੀਆਂ ਇਸਤ੍ਰੀਆਂ ਨੇ ਆਪਣੇ ਨਾਲ ਹੁੰਦੀਆਂ ਵਧੀਕੀਆ ਅਤੇ ਛੇੜ-ਛਾੜ ਦੇ ਦੋਸ਼ ਲਾਏ ਸਨ। ਹੁਣ ਇਨ੍ਹਾਂ
ਇਸਤ੍ਰੀਆਂ ਨੂੰ ਇਵਜਾਨੇ ਵਜੋਂ ਲੱਖਾਂ ਹੀ ਡਾਲਰ ਦੇਣੇ ਪੈ ਰਹੇ ਹਨ। ਮਿਲਟਰੀ ਵਿੱਚ ਵੀ ਇਸ ਤਰ੍ਹਾਂ
ਦੀਆਂ ਵਧੀਕੀਆਂ ਹੁੰਦੀਆਂ ਹਨ। ਫਿਲਮਾਂ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਬੰਦਿਆਂ ਤੇ ਹੁਣ ਤੱਕ
ਕਿਤਨੇ ਦੋਸ਼ ਲੱਗੇ ਹਨ ਅਤੇ ਕੇਸ ਚੱਲੇ ਹਨ? ਸ਼ੋਸ਼ਲ ਮੀਡੀਏ ਤੇ ਚੱਲੀ ਮੀ ਟੂ ਵਾਲੀ ਲਹਿਰ ਤਕਰੀਬਨ
ਸਾਰੀ ਦੁਨੀਆਂ ਵਿੱਚ ਫੈਲ ਗਈ ਹੈ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਸਾਹਮਣੇ ਸਾਰੀ ਦੁਨੀਆਂ ਵਿੱਚ ਜੋ
ਕੁੱਝ ਹੋ ਰਿਹਾ ਹੈ, ਜੋ ਸੱਚ ਵਾਪਰ ਰਿਹਾ ਹੈ, ਉਸ ਦੇ ਉਲਟ ਜੋ ਝੂਠ ਦਸਮ ਗ੍ਰੰਥ ਵਿੱਚ ਦਰਜ ਹੈ ਜਿਸ
ਨੂੰ ਗਿਰੇ ਹੋਏ ਲੋਕ ਗੁਰੂ ਕੀ ਬਾਣੀ ਕਹੀ ਜਾਂਦੇ ਹਨ। ਉਹ ਲਿਖਤ ਜਿਹੜੀ ਇਨ੍ਹਾਂ ਝੂਠ ਕਹਾਣੀਆਂ ਦਾ
ਹੀ ਹਿੱਸਾ ਹੈ ਉਸ ਤੇ ਹੀ ਇਨ੍ਹਾਂ ਦੀ ਸਾਰੀ ਸਿੱਖੀ ਟਿਕੀ ਹੋਈ ਹੈ। ਜਦੋਂ ਗਿਆਨੀ ਭਾਗ ਸਿੰਘ ਨੂੰ
ਕਥਿਤ ਤੌਰ ਤੇ ਛੇਕਿਆ ਸੀ ਤਾਂ ਉਸ ਵੇਲੇ ਵੀ ਇਹੀ ਕਿਹਾ ਗਿਆ ਸੀ ਕਿ ਚੌਪਈ ਸਿੱਖੀ ਦਾ ਥੰਮ ਹੈ। ਭਾਵ
ਕਿ ਸਾਰਾ ਸਿੱਖੀ ਦਾ ਭਾਰ ਇਸ ਚੌਪਈ, ਚਾਰ ਬੰਦਾਂ/ਟੰਗਾਂ ਵਾਲੀ ਨੇ ਹੀ ਚੁੱਕਿਆ ਹੋਇਆ ਹੈ। ਜੇ ਕਰ
ਇਹ ਨਾ ਹੋਵੇ ਤਾਂ ਇਨ੍ਹਾਂ ਦੀ ਸਿੱਖੀ ਡਿੱਗ ਪੈਣੀ ਹੈ। ਇਸੇ ਕਰਕੇ ਹਾਲੇ ਵੀ ਕਈ ਵਾਰੀ ਕਿਸੇ ਭੀੜ
ਵੇਲੇ ਇਸੇ ਚੌਪਈ ਦਾ ਹੀ ਰਟਣ ਕਰਨ ਲਈ ਕਿਹਾ ਜਾਂਦਾ ਹੈ।
ਇਸ ਦਸਮ ਗ੍ਰੰਥ ਦੀਆਂ ਝੂਠ/ਕੂੜ ਕਹਾਣੀਆਂ ਵਿੱਚ ਚੌਪਈ ਦੀ ਤਰ੍ਹਾਂ ਇੱਕ ਹੋਰ ਰਚਨਾ ਵੀ ਮਸ਼ਹੂਰ
ਹੈ ਜਿਹੜੀ ਕਿ ਵਿਆਹ ਸ਼ਾਦੀਆਂ ਸਮੇਂ ਕਈ ਵਾਰੀ ਪੜ੍ਹੀ ਜਾਂਦੀ ਹੈ। ਉਹ ਹੈ ਨਿਜ ਨਾਰੀ ਕੇ ਸਾਥ ਵਾਲੀ।
ਇਹ ਉਸ ਚਰਿੱਤ੍ਰ ਦਾ ਹਿੱਸਾ ਹੈ ਜਿਸ ਵਿੱਚ ਪਾਤਰ (ਕਈ ਦਸਮ ਗ੍ਰੰਥੀਆਂ ਅਨੁਸਾਰ ਦਸਮ ਗੁਰੂ) ਰਾਤ
ਨੂੰ ਪਹਿਲਾਂ ਤਾਂ ਭੇਸ ਵਟਾ ਕਿ ਇੱਕ ਪਰਾਈ ਇਸਤ੍ਰੀ ਕੋਲ ਕੋਈ ਮੰਤ੍ਰ ਲੈਣ ਜਾਂਦਾ ਹੈ। ਫਿਰ ਉਸ ਦੀ
ਸੇਜ ਤੇ ਬੈਠ ਕੇ ਹੀ ਇਹ ਗੱਲ ਕਹਿੰਦਾ ਹੈ ਕਿ ਭੁੱਲ ਕੇ ਵੀ ਕਿਸੇ ਪਰਾਈ ਇਸਤ੍ਰੀ ਦੀ ਸੇਜ ਤੇ ਨਹੀਂ
ਜਾਣਾ। ਭਾਵ ਕਿ ਦੋਗਲੀ ਗੱਲ ਕਰਦਾ ਹੈ। ਪਹਿਲਾਂ ਆਪੇ ਹੀ ਰਾਤ ਨੂੰ ਭੇਸ ਬਦਲ ਕੇ ਜਾਂਦਾ ਹੈ ਅਤੇ
ਆਪੇ ਹੀ ਫਿਰ ਉਲਟੀ ਗੱਲ ਕਰਦਾ ਹੈ। ਜਿਸ ਤਰ੍ਹਾਂ ਕਈ ਦਸਮ ਗ੍ਰਥੀਏ ਇਸ ਕਹਾਣੀ ਨੂੰ ਗੁਰੂ ਜੀ ਦੀ
ਹੱਡ ਬੀਤੀ ਕਹਿੰਦੇ ਹਨ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਨੂੰ ਵੀ ਗੁਰੂ ਜੀ ਦੀ ਹੱਡਬੀਤੀ ਦੱਸਦੇ ਹਨ।
ਜਿਸ ਵਿੱਚ ਕਿ ਧਾਰਮਿਕ ਸਥਾਨ ਲਾਗੇ ਪਿਸ਼ਾਬ ਕਰਨ ਵਾਲਿਆਂ ਦੀਆਂ ਪੱਗਾਂ ਲਾਹ ਕੇ ਸਿੱਖਾਂ ਨੂੰ
ਸਿਰੋਪੇ ਦੇਣ ਦੀ ਗੱਲ ਹੈ ਅਤੇ ਬਾਕੀ ਬਚੀਆਂ ਪੱਗਾਂ ਨੂੰ ਬਜ਼ਾਰ ਵਿੱਚ ਵੇਚਣ ਦੀ। ਕੀ ਕਿਸੇ ਧਰਮ
ਦੀ ਸਿੱਖਿਆ ਇਹੋ ਜਿਹੀ ਹੁੰਦੀ ਹੈ ਕਿ ਜਬਰਦਸਤੀ ਕਿਸੇ ਦੇ ਕੱਪੜੇ ਲਾਹ ਕੇ ਵੇਚ ਦਿਓ?
ਕੁੱਝ ਹੋਰ ਗੱਲਾਂ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨਾਲ ਵੀ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਤੁਸੀਂ ਆਪਣੇ ਵਿਚਾਰ ਦਿਓ ਕਿ ਤੁਸੀਂ ਸਿੱਖ ਮਾਰਗ ਨੂੰ ਕਿਉਂ ਪੜ੍ਹਦੇ ਹੋ? ਇੱਥੇ ਕਿਉਂ ਲਿਖਦੇ ਹੋ?
ਸਮਾਜ ਨੂੰ ਚੰਗਾ ਬਣਾਉਣ ਵਿੱਚ ਯੋਗਦਾਨ ਪਉਣ ਲਈ ਜਾਂ ਆਪਣਾ ਸਮਾ ਪਾਸ ਕਰਨ ਲਈ? ਕੀ ਤੁਸੀਂ ਕਿਸੇ
ਧਰਮ ਨੂੰ ਮੰਨਦੇ ਹੋ? ਉਹ ਧਰਮ ਕਿਹੜਾ ਹੈ ਜਿਸ ਨੂੰ ਤੁਸੀਂ ਮੰਨਦੇ ਹੋ? ਉਸ ਧਰਮ ਦੀ ਕੀ ਪ੍ਰੀਭਾਸ਼ਾ
ਹੈ? ਕੀ ਧਰਮ ਤੇ ਨਾਮ ਤੇ ਗੁੰਡਾ ਗਰਦੀ ਕਰਨੀ ਧਰਮ ਹੁੰਦਾ ਹੈ? ਕੀ ਤੁਹਾਡੇ ਸਾਹਮਣੇ ਇਹ ਸਾਰਾ ਕੁੱਝ
ਨਹੀਂ ਵਾਪਰ ਰਿਹਾ? ਤੁਸੀਂ ਦੱਸੋ ਕਿ ਅੱਜ ਤੱਕ ਗੁੰਡਾ ਗਰਦੀ ਵਿਰੁੱਧ ਤੁਸੀਂ ਕੋਈ ਅਵਾਜ਼ ਉਠਾਈ ਹੈ?
ਜੇ ਕਰ ਨਹੀਂ ਉਠਾਈ ਤਾਂ ਕਿਉਂ ਨਹੀਂ ਉਠਾਈ? ਕੀ ਤੁਸੀਂ ਰੋਜਾਨਾ ਬਾਣੀ ਪੜਦੇ ਹੋ, ਜੇ ਕਰ ਪੜ੍ਹਦੇ
ਹੋ ਤਾਂ ਕਿਉਂ? ਕੀ ਤੁਸੀਂ ਕਿਸੇ ਕਥਿਤ ਅਗਲੇ ਜਨਮ ਨੂੰ ਸੰਵਾਰਨ ਲਈ ਪੜ੍ਹਦੇ ਹੋ? ਕੀ ਤੁਹਾਨੂੰ
ਕਿਸੇ ਨਰਕ ਦਾ ਡਰ ਹੈ ਜਾਂ ਕਿਸੇ ਸਵਰਗ ਦੇ ਲਾਲਚ ਵਿੱਚ ਪੜ੍ਹਦੇ ਹੋ? ਜੇ ਕਰ ਨਹੀਂ ਪੜ੍ਹਦੇ ਤਾਂ
ਆਪਣੀਆਂ ਲਿਖਤਾਂ ਵਿੱਚ ਗੁਰਬਾਣੀ ਦੇ ਹਵਾਲੇ ਕਿਉਂ ਦਿੰਦੇ ਹੋ? ਕੀ ਤੁਸੀਂ ਗੁਰਦੁਆਰੇ ਜਾਂਦੇ ਹੋ?
ਜੇ ਕਰ ਜਾਂਦੇ ਹੋ ਤਾਂ ਕੀ ਕਰਨ? ਕੁੱਝ ਸਿੱਖਣ ਜਾਂ ਸਿਖਾਉਣ ਲਈ? ਆਪਣਾ ਸਮਾ ਪਾਸ ਕਰਨ ਲਈ? ਸਮਾਜਿਕ
ਭਾਈਚਾਰੇ ਵਿੱਚ ਰਸਮਾਂ ਪੂਰੀਆਂ ਕਰਨ ਲਈ ਜਾਂ ਹੋਰ ਕਿਸੇ ਕਾਰਨ? ਇਹ ਸਾਰੇ ਸਵਾਲ ਜਿਹੜੇ ਮੈਂ
ਤੁਹਾਨੂੰ ਪੁੱਛ ਰਿਹਾ ਹਾਂ ਇਹ ਸਾਰੇ ਮੇਰੇ ਤੇ ਵੀ ਉਤਨੇ ਹੀ ਢੁਕਦੇ ਹਨ ਜਿਤਨੇ ਕਿਸੇ ਹੋਰ ਤੇ। ਇਹ
ਵੀ ਜਰੂਰੀ ਨਹੀਂ ਕਿ ਤੁਸੀਂ ਸਾਰੇ ਇਨ੍ਹਾਂ ਗੱਲਾਂ ਦੇ ਜਵਾਬ ਦਿਓ। ਪਰ ਆਪਣੇ ਆਪ ਵਿੱਚ ਇਨ੍ਹਾਂ ਦੀ
ਵਿਚਾਰ ਤਾਂ ਹੋਣੀ ਚਾਹੀਦੀ ਹੈ ਅਤੇ ਜੇ ਕਰ ਕੋਈ ਜਿਤਨੇ ਵੀ ਜਵਾਬ ਦੇ ਸਕਦਾ ਹੈ ਦੇਣ ਦੀ ਖੇਚਲ ਕਰੇ।
ਅਖੀਰ ਤੇ ਮੈਂ
ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਰਲ ਕੇ ਮੇਰਾ ਬਾਈਕਾਟ
ਕਰਨ, ਮੈਨੂੰ ਆਪਣੇ ਭਾਈਚਾਰੇ ਤੋਂ ਬੁਰੀ ਤਰ੍ਹਾਂ ਅਲੱਗ-ਥਲੱਗ ਕਰ ਦੇਣ ਜਿਹੜੇ ਕਿ ਭਿੰਡਰਾਂਵਾਲੇ
ਗੁੰਡੇ ਸੰਤ ਨੂੰ ਅਤੇ ਦਸਮ ਗ੍ਰੰਥ ਨਾਮ ਦੇ ਗੰਦੇ ਗ੍ਰੰਥ ਨੂੰ ਠੀਕ ਕਹਿੰਦੇ ਹਨ। ਮੈਂ ਅਜਿਹੇ ਗਿਰੇ
ਹੋਏ ਲੋਕਾਂ ਦੀ ਸ਼ਕਲ ਨਹੀਂ ਦੇਖਣੀ ਮੰਗਦਾ। ਭਾਂਵੇਂ ਕਿ ਮੇਰੀ ਇਹ ਸ਼ਬਦਾਵਲੀ ਇਤਨੀ
ਚੰਗੀ ਨਹੀਂ ਪਰ ਭਗਤ ਨਾਮ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਕੁੱਝ ਇਸ ਤਰ੍ਹਾ ਦੀ ਵਰਤੀ ਹੈ। ਪਤਾ
ਨਹੀਂ ਉਹ ਕਿਸ ਮੌਜ ਵਿੱਚ ਵਰਤੀ ਹੋਵੇਗੀ। ਉਹ ਕਹਿੰਦੇ ਹਨ:
ਜੋ ਨ ਭਜੰਤੇ ਨਾਰਾਇਣਾ॥ ਤਿਨ ਕਾ ਮੈ ਨ ਕਰਉ ਦਰਸਨਾ॥ ਪੰਨਾ
1163॥
ਇਸ ਤਰ੍ਹਾਂ ਦੇ ਇਨਸਾਨੀਅਤ ਤੋਂ ਗਿਰੇ ਹੋਏ ਕਿਸੇ ਵੀ ਵਿਆਕਤੀ ਦੀ ਕੋਈ ਵੀ ਈ-ਮੇਲ ਮੈਨੂੰ ਨਹੀਂ
ਆਉਣੀ ਚਾਹੀਦੀ, ਕੋਈ ਵੀ ਛਪਣ ਲਈ ਲਿਖਤ ਨਹੀਂ ਆਉਣੀ ਚਾਹੀਦੀ, ਕਿਸੇ ਦਾ ਵੀ ਕੋਈ ਵੀ ਫੂਨ ਨਹੀਂ
ਆਉਣਾ ਚਾਹੀਦਾ ਅਤੇ ਨਾ ਹੀ ਮੇਰੇ ਘਰੇ ਆਉਣਾ ਚਾਹੀਦਾ ਹੈ। ਇੱਕ ਹਫਤੇ ਬਾਅਦ ਉਹਨਾ ਦੀ ਈਮੇਲ ਬਲੌਕ
ਕਰਨੀ ਸ਼ੁਰੂ ਕਰ ਦੇਣੀ ਹੈ ਜਿਹੜੇ ਕਿ ਇਨ੍ਹਾਂ ਦੋਹਾਂ ਨੂੰ ਠੀਕ ਮੰਨਦੇ ਹਨ। ਸਭ ਤੋਂ ਪਹਿਲਾਂ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਈ-ਮੇਲ ਬਲੌਕ ਕਰਾਂਗਾ ਜਿਹੜੇ ਕਿ ਬੰਤੇ ਵਰਗੇ ਦਸਮ ਗ੍ਰੰਥੀਆਂ ਨੂੰ
ਸੱਦ ਕੇ ਕੂੜ ਪ੍ਰਚਾਰ ਕਰਵਾਉਂਦੇ ਹਨ। ਇਨ੍ਹਾਂ ਨੂੰ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਆਪਣੀ ਲਿਸਟ
ਵਿਚੋਂ ਮੇਰਾ ਈ-ਮੇਲ ਕੱਢ ਦਿਓ ਪਰ ਇਨ੍ਹਾਂ ਨੇ ਨਹੀਂ ਕੱਢਿਆ। ਅਜਿਹੇ ਕਿਸੇ ਵੀ ਵਿਆਕਤੀ ਨੂੰ ਸਿੱਖ
ਮਾਰਗ ਵੀ ਨਹੀਂ ਪੜ੍ਹਨਾ ਚਾਹੀਦਾ। ਦਸਮ ਗ੍ਰੰਥ ਦੀ ਮੈਂ ਕਿਸੇ ਵੀ ਲਿਖਤ ਨੂੰ ਗੁਰੂ ਦੀ ਲਿਖਤ ਜਾਣ
ਕੇ ਨਹੀਂ ਪੜ੍ਹਦਾ ਅਤੇ ਨਾ ਹੀ ਕਈ ਸਾਲਾਂ ਤੋਂ ਇਸ ਗ੍ਰੰਥ ਦੀ ਕਿਸੇ ਲਿਖਤ ਦਾ ਕੋਈ ਪਾਠ ਕਰਦਾ ਹਾਂ।
ਕਿਸੇ ਭਗੌਤੀ ਦੇਵੀ ਨੂੰ ਵੀ ਨਹੀਂ ਸਿਮਰਦਾ। ਸੁਖਮਨੀ ਸਾਹਿਬ ਅਤੇ ਆਸਾ ਕੀ ਵਾਰ ਮੈਨੂੰ ਪਿਛਲੇ 30
ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਬਾਨੀ ਯਾਦ ਹਨ। ਜਿਤਨਾ ਕੁ ਸਮਾ ਮਿਲੇ ਇਹ ਪੜ੍ਹ ਲੈਂਦਾ ਹਾਂ,
ਜਪੁਜੀ ਅਨੰਦ ਤੋਂ ਬਿਨਾ ਹੋਰ ਸ਼ਬਦ ਪੜ੍ਹ ਲੈਂਦਾ ਹਾਂ। ਅੱਜ 30 ਦਸੰਬਰ 2018 ਤੋਂ ਬਾਅਦ ਇੱਕ ਮਹੀਨੇ
ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਕਰਨਾ। ਇਸ ਲੇਖ ਵਿਚਲੀਆਂ ਗੱਲਾਂ ਤੇ ਵਿਚਾਰ ਕਰਨੀ ਹੈ। ਇਹ ਵਿਚਾਰ
ਸਿਰਫ ਰੈਗੂਲਰ ਪਾਠਕਾਂ/ਲੇਖਕਾਂ ਵਿਚਕਾਰ ਹੀ ਹੋਵੇਗੀ। ਕਿਰਪਾ ਕਰਕੇ ਇਨਸਾਨੀਅਤ ਤੋਂ ਗਿਰਿਆ ਹੋਇਆ
ਇਹਨਾ ਦੋਹਾਂ ਨੂੰ ਠੀਕ ਕਹਿਣ ਵਾਲਾ ਇਥੇ ਕੋਈ ਵੀ ਵਿਚਾਰ ਨਾ ਦੇਵੇ।
ਅੰਗ੍ਰੇਜ਼ੀ ਦਾ ਇੱਕ ਟੋਟਕਾ ਬੜਾ ਮਸ਼ਹੂਰ ਹੈ ਕਿ ਚੰਗੀ ਗੱਲ ਦੀ ਆਸ ਰੱਖੋ ਅਤੇ ਮਾੜੀ ਲਈ ਵੀ ਤਿਆਰੀ
ਰੱਖੋ। ਮੈਂ ਆਸ ਕਰਦਾ ਹਾਂ ਕਿ ਦੋ-ਚਾਰ ਤਾਂ ਐਸੇ ਹੋਣਗੇ ਹੀ ਜੋ ਕਿ ਮੇਰੀਆਂ ਗੱਲਾਂ ਨਾਲ ਸਹਿਮਤ
ਹੋਣਗੇ। ਪਰ ਜੇ ਕਰ ਕੋਈ ਵੀ ਨਾ ਹੋਇਆ ਤਾਂ ਵੀ ਕੋਈ ਗੱਲ ਨਹੀਂ ਹੈ, ਰਹਿਣ ਦਿਓ ਮੈਨੂੰ ਇਕੱਲੇ ਨੂੰ
ਹੀ, ਉਸ ਲਈ ਵੀ ਮੇਰੀ ਤਿਆਰੀ ਹੈ। ਪਰ ਗੁੰਡਾ ਅਤੇ ਗੰਦੀ ਸੋਚ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ।
ਪ੍ਰਚਾਰਕਾਂ ਦੀ ਮਜ਼ਬੂਰੀ ਨੂੰ ਮੁੱਖ ਰੱਖ ਕੇ ਇੱਕ ਗੱਲ ਦੀ ਛੋਟ ਹੋ ਸਕਦੀ ਹੈ ਕਿ ਦਸਮ
ਗ੍ਰੰਥ ਵਿਚਲੀਆਂ ਲਿਖਤਾਂ ਨੂੰ ਜੇ ਕਰ ਉਹ ਸਿਰਫ ਕਿਸੇ ਕਥਿਤ ਪੰਥਕ ਏਕਤਾ ਦੀ ਕਿਸੇ ਮਜਬੂਰੀ ਵਸ
ਪੜ੍ਹਦੇ ਹਨ ਪਰ ਇਨ੍ਹਾਂ ਨੂੰ ਦਸਮ ਗੁਰੂ ਦੀ ਲਿਖਤ ਨਹੀਂ ਮੰਨਦੇ ਤਾਂ ਉਨ੍ਹਾਂ ਦੀਆਂ ਲਿਖਤਾਂ ਇੱਥੇ
ਛਪ ਸਕਦੀਆਂ ਹਨ ਨਹੀਂ ਤਾਂ ਬਿੱਲਕੁੱਲ ਨਹੀਂ। ਜੇ ਕਰ ਦੋ-ਚਾਰ ਕੁ ਲੇਖਕ ਮੇਰੀਆਂ ਇਨ੍ਹਾ ਗੱਲਾਂ ਨਾਲ
ਸਹਿਮਤ ਹੋਣਗੇ ਤਾਂ ਜਦੋਂ ਪੰਜ ਕੁ ਲੇਖ ਛਪਣ ਵਾਲੇ ਹੋ ਜਾਇਆ ਕਰਨਗੇ ਤਾਂ ‘ਸਿੱਖ ਮਾਰਗ’ ਅੱਪਡੇਟ ਕਰ
ਦਿੱਤਾ ਜਾਇਆ ਕਰੇਗਾ ਨਹੀਂ ਤਾਂ ਕੋਈ ਲੋੜ ਹੀ ਨਹੀਂ ਰਹਿਣੀ। ਇੱਥੇ ਨਾਲ ਹੀ ਮੈਂ ਇਹ ਵੀ ਦੱਸ ਦੇਣਾ
ਚਾਹੁੰਦਾ ਹਾਂ ਕਿ ਮੈਂ ਕਿਸੇ ਪੰਥ ਦੀ ਕੋਈ ਸੇਵਾ ਕਰਨ ਲਈ ਇਸ ਸਾਈਟ ਨੂੰ ਨਹੀਂ ਚਲਾਉਂਦਾ। ਸਾਧਾਂ
ਦੇ ਪਖੰਡ ਨੰਗੇ ਕਰਕੇ ਇਨਸਾਨੀਅਤ ਦੇ ਨਾਤੇ ਲੋਕਾਈ ਨੂੰ ਮਾਨਸਿਕ ਗੁਲਾਮੀ ਤੋਂ ਬਾਹਰ ਨਿਕਲਣ ਲਈ
ਕੁੱਝ ਯੋਗਦਾਨ ਜਰੂਰ ਪਾ ਰਿਹਾ ਹਾਂ।
ਹੁਣ ਇੱਕ ਮਹੀਨੇ ਦੀ ਵਿਚਾਰ ਤੋਂ ਬਾਅਦ ਫਿਰ ਸੋਚਾਂਗੇ ਕਿ ਅਗਾਂਹ ਕੀ ਕਰਨਾ ਹੈ। ਹਾਂ, ਜੇ ਕਰ
ਮੇਰੇ ਇਸ ਲੇਖ ਨਾਲ ਕਿਸੇ ਨੂੰ ਬਹੁਤੀ ਤਕਲੀਫ ਹੁੰਦੀ ਦਿਸੇ ਤਾਂ ਉਹ ਇੱਥੇ ਪਹਿਲਾਂ ਆਪਣੀਆਂ ਛਪ
ਚੁੱਕੀਆਂ ਲਿਖਤਾਂ ਨੂੰ ਹਟਾਉਣ ਲਈ ਕਹਿ ਸਕਦਾ ਹੈ ਪਰ ਮੈਂ ਆਪਣੇ ਆਪ ਬਿਨਾ ਕਿਸੇ ਖਾਸ ਕਾਰਨ ਦੇ
ਨਹੀਂ ਹਟਾਉਂਦਾ। ਇਸ ਲੇਖ ਨੂੰ ਪੜ੍ਹ ਕੇ ਜੇ ਕਰ ਤੁਹਾਡੀ ਕੋਈ ਮਾੜੀ ਮੋਟੀ ਜ਼ਮੀਰ ਜਾਗੀ ਹੈ ਤਾਂ
ਜਾਗੀ ਹੋਈ ਜਮੀਰ ਵਿਚੋਂ ਕੁੱਝ ਸੱਚ ਲਿਖਣ ਦੀ ਝਲਕ ਜਰੂਰ ਦਿਸਣੀ ਚਾਹੀਦੀ ਹੈ। ਤੁਹਾਡੇ ਵਿਚਾਰਾਂ,
ਦਲੀਲਾਂ, ਸਹਿਮਤੀ, ਅਸਹਿਮਤੀ, ਸੁਝਾਓ ਅਤੇ ਹੋਰ ਟਿੱਪਣੀਆਂ ਦੀ ਆਸ ਵਿਚ।
ਮੱਖਣ ਸਿੰਘ ਪੁਰੇਵਾਲ,
ਦਸੰਬਰ 30, 2018.