. |
|
ਇਹ ਬਿਧਿ ਸੁਨਿ ਕੈ ਜਾਟਰੋ …
ਭਾਗ-ਪੰਜਵਾਂ
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਲੜੀ ਜੋੜਣ ਲਈ ਇਸ ਤੋਂ ਪਹਿਲੇ ਇਸ ਆਂ ਚੁੱਕੇ ਦੇ ਚਾਰ ਭਾਗ ਜ਼ਰੂਰ ਪੜੋ ਜੀ)
ਇਸੇ ਤਰ੍ਹਾਂ ਗੁਰਬਾਣੀ ਖਜ਼ਾਨੇ `ਚੋਂ ਇਸ ਵਿਸ਼ੇ ਦੀ ਪ੍ਰੌੜਤਾ `ਚ ਹੋਰ ਵੀ
ਬੇਅੰਤ ਸ਼ਬਦ ਤੇ ਸਬੂਤ ਪ੍ਰਾਪਤ ਹਨ ਕਿ ਗੁਰਬਾਣੀ ਵਿੱਚਲੇ ਸਮੂਹ ਭਗਤ-ਜਨ ਜਨਮਾਂਦਰੂ ਸਫ਼ਲ
ਮਨੁੱਖਾ ਜਨਮ ਦੀ
"ਪੰਚਾ ਕਾ ਗੁਰੁ ਏਕੁ ਧਿਆਨੁ"
(ਬਾਣੀ ਜਪੁ) ਵਾਲੀ
ਸਰਬ ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਨਹੀਂ ਸਨ।
ਬਲਕਿ ਗੁਰਬਾਣੀ ਵਿੱਚਲੇ ਬਹੁਤੇ ਭਗਤ ਇਕ-ਦੂਜੇ ਦੇ ਸੰਪਰਕ `ਚ ਆ ਕੇ ਤੇ
ਆਪਸੀ ਮੇਲ-ਮਿਲਾਪ ਜਾਂ ਫ਼ਿਰ ਪ੍ਰਭੂ ਵੱਲੋਂ ਆਪਣੇ-ਆਪਣੇ ਨਿਜ ਦੇ ਜੀਵਨ `ਚ ਉਪਜੀ ਪ੍ਰਭੂ ਲਈ ਭਗਤੀ
ਭਾਵਨਾ ਕਾਰਣ ਘਾਲ-ਕਮਾਈ
ਰਾਹੀਂ ਸਫ਼ਲ
ਮਨੁੱਖਾ ਜਨਮ ਦੀ
"ਪੰਚਾ ਕਾ ਗੁਰੁ ਏਕੁ ਧਿਆਨੁ"
(ਬਾਣੀ ਜਪੁ) ਵਾਲੀ
ਸਰਬ ਉਤੱਮ
ਆਤਮਕ
ਅਵਸਥਾ
ਨੂੰ ਪ੍ਰਾਪਤ ਹੋਏ ਸਨ।
“ਜੋਲਾਹੇ ਘਰੁ ਅਪਨਾ ਚੀਨਾਂੑ, ਘਟ ਹੀ ਰਾਮੁ ਪਛਾਨਾਂ”- ਫ਼ਿਰ
ਇਤਨਾ ਹੀ ਨਹੀਂ, ਗੁਰਬਾਣੀ ਵਿੱਚਲੇ ਪੰਦਰਾਂ ਦੇ ਪੰਦਰਾਂ ਸੱਜਣ, ਜਿਨ੍ਹਾਂ ਨੂੰ ਗੁਰੂ ਪਾਤਸ਼ਤਹ ਨੇ
ਜਦੋਂ ਗੁਰਬਾਣੀ ਵਿਚਾਰਧਾਰਾ
ਆਧਾਰਤ ਭਗਤ
ਵਾਲੇ ਲਫ਼ਜ਼ ਨਾਲ ਸਨਮਾਨਿਤ ਕੀਤਾ
ਤਾਂ ਉਦੋਂ ਇਹ ਸਾਰੇ ਅਪਣੀ-ਆਪਣੀ ਕਿਰਤ ਵੀ ਕਰਦੇ
ਤੇ ਆਪਣੀਆਂ-ਆਪਣੀਆਂ ਪ੍ਰਵਾਰਿਕ ਜ਼ਿਮੇਵਾਰੀਆਂ ਨੂੰ ਵੀ ਨਿਭਾਅ ਰਹੇ ਸਨ ਅਤੇ ਜੀਵਨ ਭਰ ਇਹ ਲੋਕ
ਉਨ੍ਹਾਂ ਨੂੰ ਨਿਭਾਉਂਦੇ ਵੀ ਰਹੇ।
ਇਨ੍ਹਾਂ `ਚੋਂ ਕੋਈ ਇੱਕ ਵੀ ਮਹਾਪੁਰਸ਼
ਵਿਹਲੜ ਪ੍ਰਵਰਿਤੀ ਵਾਲਾ ਅਤੇ
ਆਪਣੇ ਘਰ-ਪ੍ਰਵਾਰ ਜਾਂ ਕਾਰ ਵਿਹਾਰ ਦਾ ਤਿਆਗ ਕਰਕੇ,
ਭਾਰਤ `ਚ ਲੰਮੇਂ ਸੇਮੇਂ ਤੋਂ ਪ੍ਰਚਲਤ ਕਿਸੇ ਪ੍ਰਕਾਰ ਦੇ
ਵੀ ਧਾਰਮਿਕ ਭੇਖਾਂ `ਚ ਗ੍ਰਸਿਆ ਹੋਇਆ ਨਹੀਂ ਸੀ।
ਇਨ੍ਹਾਂ `ਚੋਂ ਹੀ ਪੰਜ ਭਗਤਾਂ ਦੀ ਇਸ ਸੰਬੰਧ `ਚ ਪ੍ਰੌੜਤਾ ਤਾਂ ਖ਼ੁਦ
ਪੰਜਵੇਂ ਪਾਤਸ਼ਾਹ ਨੇ ਪੰ: ੪੮੭-੮੮
`ਤੇ
ਆਪਣੇ "ਆਸਾ ਰਾਗ" ਵਿੱਚਲੇ ਇੱਕ ਸ਼ਬਦ
"ਗੋਬਿੰਦ ਗੋਬਿੰਦ ਗੋਬਿੰਦ ਸੰਗਿ
ਨਾਮਦੇਉ ਮਨੁ ਲੀਣਾ. ." `ਚ
ਕੀਤੀ ਹੋਈ ਹੈ। ਉਪ੍ਰੰਤ ਇਸ
ਬਾਰੇ ਭਗਤ ਨਾਮਦੇਵ ਜੀ ਨੇ ਆਪਣੇ ਇੱਕ ਸ਼ਬਦ ਅਤੇ
ਭਗਤ ਕਬੀਰ ਸਾਹਿਬ ਨੇ ਵੀ ਆਪਣੇ ਕੁੱਝ ਸਲੋਕਾਂ ਤੇ ਸ਼ਬਦਾਂ `ਚ ਆਪਣੇ ਆਪ ਨੂੰ
ਜੁਲਾਹਾ
ਤੇ ਉਨ੍ਹਾਂ ਨੇ ਹੀ
ਭਗਤ ਤਿਲੋਚਨ ਜੀ ਅਤੇ ਨਾਮਦੇਵ ਜੀ
ਵਿਚਾਲੇ ਆਪਸੀ ਵਾਰਤਾਲਾਪ
ਦਾ ਜ਼ਿਕਰ ਵੀ ਇਸੇ ਲੜੀ
`ਚ
ਸੀ ਜਦਕਿ ਉਸ ਸਭ ਦਾ ਅਰਥਾਂ ਸਹਿਤ ਜ਼ਿਕਰ ਅਸੀਂ ਕਰ ਵੀ ਆਏ ਹਾਂ।
ਫ਼ਿਰ ਗੁਰਮੱਤ ਪਾਠ ਦੀ ਇਸ ਲੜੀ `ਚ ਇਸ ਸੱਚ ਦੀ ਪ੍ਰੌੜਤਾ, ਇੱਥੇ ਅਸੀਂ ਭਗਤ
ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੇ ਆਪਣੇ-ਆਪਣੇ ਇਕ-ਇਕ ਸ਼ਬਦ ਰਾਹੀਂ ਵੀ ਕਰ ਰਹੇ ਹਾਂ। ਉਸ ਤੋਂ ਵੀ
ਸਪਸ਼ਟ ਹੋ ਜਾਵੇਗਾ ਇਹ ਸਾਰੇ ਭਗਤ-ਜਨ ਬਾਕਇਦਾ ਕਿਰਤੀ ਤੇ ਆਪਣੀਆਂ-ਆਪਣੀਆਂ ਪ੍ਰਵਾਰਿਕ ਜ਼ਿਮੇਵਾਰੀਆਂ
ਨੂੰ ਵੀ ਜੀਵਨ ਭਰ ਨਿਭਾਉਂਦੇ ਰਹੇ ਸਨ। ਤਾਂ ਤੇ ਗੁਰਬਾਣੀ ਖਜ਼ਾਨੇ `ਚੋਂ ਇਨ੍ਹਾਂ ਦੋਨਾਂ ਭਗਤਾਂ ਦੇ
ਵਾਰੀ ਵਾਰੀ ਅਰਥਾਂ ਸਹਿਤ ਉਹ ਦੋ ਸ਼ਬਦ ਇਸ ਪ੍ਰਕਾਰ ਹਨ :-
(੧) ਇਸ ਸੰਬੰਧ `ਚ
ਪਹਿਲਾਂ ਅਸੀਂ ਭਗਤ ਕਬੀਰ ਜੀ ਦਾ
ਆਸਾ ਰਾਗ `ਚੋਂ
ਇੱਕ ਸ਼ਬਦ ਲੈ ਰਹੇ ਹਾਂ ਅਤੇ ਉਹ ਸ਼ਬਦ ਹੈ:-
"ਆਸਾ॥ ਕੋਰੀ ਕੋ, ਕਾਹੂ ਮਰਮੁ ਨ ਜਾਨਾਂ॥ ਸਭੁ ਜਗੁ ਆਨਿ ਤਨਾਇਓ ਤਾਨਾਂ॥ ੧॥
ਰਹਾਉ॥ ਤੁਮ ਸੁਨਿ ਲੇ ਬੇਦ
ਪੁਰਾਨਾਂ॥ ਤਬ ਹਮ ਇਤਨ ਕੁ ਪਸਰਿਓ ਤਾਨਾਂ॥ ੧॥
ਧਰਨਿ ਅਕਾਸ ਕੀ ਕਰਗਹ ਬਨਾਈ॥ ਚੰਦੁ ਸੂਰਜੁ ਦੁਇ ਸਾਥ ਚਲਾਈ॥ ੨॥
ਬਾਤ ਇੱਕ ਕੀਨੀ, ਤਹ ਤਾਂਤੀ ਮਨੁ ਮਾਨਾਂ॥
ਜੋਲਾਹੇ ਘਰੁ ਅਪਨਾ ਚੀਨਾਂੑ ਘਟ ਹੀ ਰਾਮੁ ਪਛਾਨਾਂ॥ ੩॥
ਕਬੀਰੁ ਕਾਰਗਹ ਤੋਰੀ॥ ਸੂਤੈ ਸੂਤ ਮਿਲਾਏ ਕੋਰੀ॥ ੪॥ ੩॥ ੩੬॥"
(ਪੰ: ੪੮੪) ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਇਸ
ਸ਼ਬਦ ਦੇ ਅਰਥ ਇਸ ਪ੍ਰਕਾਰ ਹਨ:--
ਅਰਥ-
"(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀਂ ਵੇਦ ਪੁਰਾਣ ਸੁਣਦੇ ਰਹੇ, ਮੈਂ ਉਤਨਾ ਚਿਰ ਥੋੜ੍ਹਾ ਜਿਹਾ
ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ
ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਕਮਾਉਣ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ
ਹਾਂ, ਦੋਹਾਂ ਵਿੱਚ ਕੋਈ ਫ਼ਰਕ ਨਾਹ ਪਿਆ। ਤਾਂ ਫਿਰ ਤੁਹਾਡਾ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ
ਮਾਣ ਤਾਂ ਕੂੜਾ ਹੀ ਹੈ)। ੧।
(ਤੁਸੀਂ ਸਾਰੇ ਮੈਨੂੰ ‘ਜੁਲਾਹ ਜੁਲਾਹ’ ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ,
ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹ ਹੀ ਹੈ)। ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ
ਨਹੀਂ ਪਾਇਆ, ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ। ੧। ਰਹਾਉ।
(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ, ਚੰਦ
ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ। ੨।
ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ
(ਜਗਤ ਦੀ ਜਨਮ-ਮਰਨ ਦੀ)
ਖੇਡ ਰਚ
ਦਿੱਤੀ ਹੈ।
ਇਸ ਲਈ ਮੈਂ ਜੁਲਾਹੇ ਦਾ ਮਨ ਉਸ
ਜੁਲਾਹ-ਪ੍ਰਭੂ ਵਿੱਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।
ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ
ਚਰਨਾਂ ਵਿੱਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿੱਚ ਹੀ ਉਸ ਪਰਮਾਤਮਾ
ਨੂੰ (ਬੈਠਾ) ਪਛਾਣ ਲਿਆ ਹੈ। ੩।
ਕਬੀਰ ਆਖਦਾ ਹੈ—ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ
ਤਾਂ ਸੂਤਰ ਵਿੱਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ)"।
੪। ੩। ੩੬।
ਨੋਟ :
—ਕਬੀਰ ਜੀ ਬਨਾਰਸ ਦੇ ਰਹਿਣ
ਵਾਲੇ ਸਨ, ਜਾਤ ਦੇ ਜੁਲਾਹ। ਬ੍ਰਾਹਮਣ ਦੀ ਨਜ਼ਰ ਵਿੱਚ ਉਹ ਇੱਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ
ਕਰਨ ਦੀ ਆਗਿਆ ਨਹੀਂ ਦੇਂਦੇ। ਫਿਰ, ਉਹ ਲੋਕ ਤਾਂ ਡੁੱਬੇ ਪਏ ਸਨ ਮੂਰਤੀ ਪੂਜਾ-ਵਿਚ, ਤੇ
ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿੱਚ
ਮਗਨ। ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ?
ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ
ਜੀ ਨੂੰ ‘ਜੁਲਾਹ, ਜੁਲਾਹ’ ਆਖ ਆਖ ਕੇ ਆਪਣੇ ਦਿਲ ਦਾ ਸਾੜਾ ਕੱਢਣ।
ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ
ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ।
ਹੋਰ: — ਇਸੇ
ਤਰ੍ਹਾਂ ਕਬੀਰ ਸਾਹਿਬ ਨੇ ਆਪਣੇ ਸਲੋਕਾਂ `ਚ ਵੀ
ਬਨਾਰਸ ਦੇ ਉਨ੍ਹਾਂ ਉਨ੍ਹਾਂ ਵੱਡੇ ਵੱਡੇ ਵਿਦਵਾਨ ਤੇ ਵਿਦਿਆ ਮਾਰਤੰਡ ਅਖਵਾਉਣ ਵਾਲੇ ਪਰ ਆਪਣੀ ਕਰਣੀ
ਤੇ ਸੁਰਤ `ਚੋਂ ਪ੍ਰਭੂ ਨੂੰ ਵਿਸਾਰੀ ਬੈਠੇ ਬਨਾਰਸ ਦੇ ਪੰਡਿਤਾਂ ਨੂੰ ਇਹੀ ਉਲ੍ਹਾਮਾ ਦਿੱਤਾ ਹੈ।
ਜਦਕਿ ਇਧਰ ਦੂਜੇ ਪਾਸੇ ਗ਼ਰੀਬ ਜੋਲਾਹਾ ਹੋਣ ਦੇ ਬਾਵਜੂਦ ਸੁਆਸ-ਸੁਆ ਆਪਣੇ ਮਨ ਅੰਦਰ ਚੱਲ ਰਹੀ ਪ੍ਰਭੂ
ਦੀ ਯਾਦ ਓਤ-ਪ੍ਰੋਤ ਜੀਵਨ ਨੂੰ ਹੀ ਮਨੁੱਖਾ ਜੀਵਨ ਦੀ ਇਕੋ ਇੱਕ ਪ੍ਰਾਪਤੀ ਬਿਆਣਿਆ ਹੈ।
(੨) ਇਸ ਤੋਂ ਬਾਅਦ ਇਸ ਲੜੀ `ਚ ਅਸੀਂ ਲੈ ਰਹੇ
ਭਗਤ ਰਵਿਦਾਸ ਜੀ
ਦਾ ਰਾਗ ਸੋਰਠ ਚੋਂ ਇੱਕ ਸ਼ਬਦ
"ਚਮਰਟਾ ਗਾਠਿ ਨ ਜਨਈ…"।
ਤਾਂ ਤੇ ਭਗਤ ਰਵਿਦਾਸ ਜੀ ਦਾ ਉਹ ਸ਼ਬਦ ਹੈ:-
ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ੧॥ ਰਹਾਉ॥
ਆਰ ਨਹੀ ਜਿਹ ਤੋਪਉ॥ ਨਹੀ ਰਾਂਬੀ ਠਾਉ ਰੋਪਉ॥ ੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ॥ ਹਉ ਬਿਨੁ ਗਾਂਠੇ ਜਾਇ ਪਹੂਚਾ॥ ੨॥
ਰਵਿਦਾਸੁ ਜਪੈ ਰਾਮ ਨਾਮਾ॥ ਮੋਹਿ ਜਮ ਸਿਉ ਨਾਹੀ ਕਾਮਾ"॥
੩॥ ੭॥ (ਪੰ: ੬੫੯)
ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਰਾਹੀਂ ਇਸ ਸ਼ਬਦ ਦੇ ਅਰਥ ਤੇ ਸ਼ਬਦ ਸਬੰਧੀ
ਦਿੱਤਾ ਹੋਇਆ ਨੋਟ ਵੀ ਇਸ ਪ੍ਰਕਾਰ ਹੈ:-
"ਅਰਥ :
—ਮੈਂ ਗ਼ਰੀਬ ਚਮਿਆਰ
(ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਹੀ
ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿੱਚ ਲੱਗ ਰਹੇ ਹਨ। ੧।
ਰਹਾਉ।
ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ
ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿੱਚ ਹੀ ਟਿਕੀ ਰਹੇ)। ਮੇਰੇ ਪਾਸ ਰੰਬੀ
ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ
ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ)। ੧।
ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ
ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ); ਮੈਂ ਗੰਢਣ ਦਾ ਕੰਮ ਛੱਡ
ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿੱਚ ਜਾ ਅੱਪੜਿਆ
ਹਾਂ। ੨।
ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ
ਬੈਠਾ ਹੈ; ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ। ੩। ੭।"
ਸ਼ਬਦ ਦਾ ਭਾਵ :
—ਸਰੀਰਕ ਮੋਹ ਖ਼ੁਆਰ ਕਰਦਾ ਹੈ।
ਨੋਟ :
—ਰਵਿਦਾਸ ਜੀ ਬਨਾਰਸ ਦੇ
ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ
ਅਗਵਾਈ ਵਿੱਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ। ਇੱਕ ਪਾਸੇ ਉੱਚੀ ਕੁਲ ਦੇ
ਵਿਦਵਾਨ ਲੋਕ ਮੰਦਰਾਂ ਵਿੱਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇੱਕ ਬੜੀ ਨੀਵੀਂ ਜਾਤ ਦਾ
ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ—ਇਹ ਇੱਕ ਅਜੀਬ ਜਹੀ ਖੇਡ ਬਨਾਰਸ
`ਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ
ਨੂੰ ਮਖ਼ੌਲ ਕਰਨਾ ਭੀ ਇੱਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿੱਚ ਵੇਖੀ
ਜਾ ਰਹੀ ਹੈ।
ਇਸ ਸ਼ਬਦ ਵਿੱਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਤੇ,
ਕਹਿੰਦੇ ਹਨ ਕਿ:- ਮੈਂ ਤਾਂ
ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਹ ਜਿਸਮ,
ਮਾਨੋ, ਇੱਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ
ਦੇ ਜਾਏ।
ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ
ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿੱਚ ਜੁੱਟੇ ਰਹਿੰਦੇ ਹਨ, ਤੇ
ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ।
ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ
ਸਦਾ ਚੰਗੀਆਂ ਖ਼ੁਰਾਕਾਂ ਪੁਸ਼ਾਕਾਂ ਤੇ ਦਵਾਈਆਂ ਆਦਿਕ ਦੇ ਗਾਂਢੇ ਤ੍ਰੋਪੇ ਲਾਉਂਦਾ ਰਹਿੰਦਾ ਹੈ।
ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ।
ਪਰ, ਰਵਿਦਾਸ ਜੀ ਆਖਦੇ ਹਨ,
ਮੈਂ ਮੋਹ ਮੁਕਾ ਕੇ ਸਰੀਰ ਨੂੰ
ਗਾਂਢੇ-ਤੋਪੇ ਲਾਉਣੇ ਛੱਡ ਬੈਠਾ ਹਾਂ, ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿੱਚ ਨਹੀਂ
ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ-ਧਰਮ ਬਣਾਇਆ ਹੈ, ਤਾਹੀਏਂ ਮੈਨੂੰ ਕਿਸੇ ਜਮ
ਆਦਿਕ ਦਾ ਡਰ ਨਹੀਂ ਰਿਹਾ।"
(ਇਥੇ ਵੀ ਦੇਖਣ ਤੇ ਸਮਝਣ ਦੀ ਖਾਸ ਗੱਲ ਇਹ ਹੈ ਕਿ ਰਵੀਦਾਸ ਜੀ ਵੀ ਆਪਣੇ
ਚਮਾਰ ਵਾਲੇ ਪੇਸ਼ੇ ਤੇ ਪ੍ਰਵਾਰ ਆਦਿ ਨੂੰ ਤਿਆਗ ਕੇ ਪ੍ਰਭੂ ਭਗਤੀ ਤੇ ਪ੍ਰਭੂ ਦਾ ਸਿਮਰਨ ਨਹੀਂ ਕਹਿ
ਰਹੇ।
ਬਲਕਿ ਇਥੇ ਵੀ ਗੱਲ
"ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ
ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ"
(ਪੰ: ੧੩੭੫) ਵਾਲੀ ਹੀ ਹੈ ਉਸ ਤੋਂ ਭਿੰਨ ਨਹੀਂ।
ਸਮਝਣ ਦਾ ਵਿਸ਼ਾ
ਹੈ ਕਿ ਜਿਸ ਸਮੇਂ ਨਾਲ ਭਗਤ
ਜੀ ਦੀ ਇਹ ਰਚਨਾ ਸਬੰਧਤ ਹੈ,
ਕਬੀਰ ਜੀ ਵੀ ਆਪਣਾ ਕਾਰ ਰੁਜ਼ਗਾਰ ਕਰਦੇ ਹਨ।
ਉਪ੍ਰੰਤ ਇਸ ਕਾਰ ਵਿਹਾਰ ਕਾਰਨ ਹੀ
ਉਨ੍ਹਾਂ ਦੀ ਸੁਰਤ ਵੀ ਇਤਨੀ ਉੱਚੀ ਹੋ ਚੁੱਕੀ ਹੋਈ ਸੀ
ਕਿ ਉਨ੍ਹਾਂ ਨੂੰ ਆਪਣੇ ਕਾਰ ਰੁਜ਼ਗਾਰ
`ਚੌਂ ਵੀ ਕਾਦਿਰ ਦੇ ਦਰਸ਼ਨ ਵੀ ਹੋ ਰਹੇ ਸਨ। ਜਦਕਿ ਇਸ ਨਾਲ ਹੀ ਉਹ ਮਾਇਕ ਪ੍ਰਭਾਵਾਂ ਤੋਂ ਵੀ ਬਹੁਤ
ਉਪਰ ਉਠੇ ਹੋਏ ਸਨ।
ਉਂਝ ਵੀ ਗੁਰਦੇਵ ਨੇ
ਗੁਰਬਾਣੀ `ਚ ਪ੍ਰਵਾਣਤ ਇਨ੍ਹਾਂ ਪੰਦਰਾਂ ਮਹਪੁਰਸ਼ਾਂ ਲਈ
ਭਗਤ ਰਵਿਦਾਸ ਜੀ
ਭਗਤ ਕਬੀਰ ਜੀ
ਜਾਂ
ਭਗਤ ਨਾਮਦੇਵ ਜੀ
ਉਪ੍ਰੰਤ
"ਬਾਣੀ ਭਗਤਾਂ ਕੀ"
ਆਦਿ ਵਿਸ਼ੇਸ਼ ਸਤਿਕਾਰਤ ਸ਼ਬਦਾਵਲੀ ਵਰਤੀ ਤੇ ਇਨ੍ਹਾਂ ਭਗਤਾਂ
ਨੂੰ ਜਿਵੇਂ ਭਰਵਾਂ ਸਨਮਾਨਿਤ ਵੀ ਕੀਤਾ ਹੈ।
ਨਾ ਕਿ ਅਜਿਹਾ ਉਨ੍ਹਾਂ ਅਖੌਤੀ ਭਗਤਾਂ ਲਈ
ਜਿਨ੍ਹਾਂ ਨੂੰ ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਕੇਵਲ ਕਿਸੇ
ਵਿਸ਼ੇਸ਼ ਪਹਿਰਾਵੇ ਜਾਂ ਵਿਸ਼ੇਸ਼ ਕੈਟੇਗਰੀ ਦੇ ਲੋਕ ਜਿਵੇਂ ਦੇਵੀ ਦਰਸ਼ਨਾਂ ਨੂੰ ਜਾਣ ਵਾਲੇ ਸਾਰੇ ਲੋਕਾਂ
ਲਈ ਵੀ ਲਫ਼ਜ਼ ਭਗਤ ਹੀ ਵਰਤਿਆ ਜਾਂਦਾ ਹੈ।
ਉਪ੍ਰੰਤ ਜਿਨ੍ਹਾਂ ਬਹੁਤਿਆਂ ਨੂੰ ਭਾਰਤ `ਚ ਇੱਕ ਲੰਮੇ ਸਮੇਂ ਤੋਂ ਭਗਤ
ਮੰਨਿਆ ਜਾਂਦਾ ਤੇ ਭਗਤ ਕਹਿਕੇ ਸੰਬੋਧਨ ਕੀਤਾ ਬਲਕਿ ਪ੍ਰਚਾਰਿਆ ਵੀ ਜਾਂਦਾ ਸੀ ਤੇ ਅੱਜ ਵੀ ਉਹੀ ਹੋ
ਰਿਹਾ ਹੈ।। ਇਸ ਤਰ੍ਹਾਂ ਜਿਨ੍ਹਾਂ ਅਖੌਤੀ ਬਹੁਤੇ ਭਗਤਾਂ ਬਾਰੇ ਜ਼ਿਕਰ ਅਸ਼ੀਂ ਇਸ ਹੱਥਲੇ ਗੁਰਮੱਤ ਪਾਠ
ਦੇ ਅਰੰਭ
`ਚ ਕਰ ਵੀ ਆਏ ਹਾਂ ਤੇ ਜਿਨ੍ਹਾਂ ਨਿੱਤ ਪ੍ਰਚਾਰੇ ਜਾ ਰਹੇ ਪਰ ਮੂਲੋਂ ਅਖੌਤੀ ਭਗਤਾਂ ਦੀ ਜੀਵਨ
ਪੱਧਤੀ ਸੰਬੰਧੀ ਗੁਰਬਾਣੀ ਫ਼ੁਰਮਾਨ ਹਨ:-
"ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ"
ਅਤੇ ਉਸੇ ਦਾ ਨਤੀਜਾ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ
"ਨਾਨਕ ਕਰਮਾ ਬਾਹਰੇ ਦਰਿ ਢੋਅ
ਨ ਲਹਨੀੑ ਧਾਵਦੇ" (ਪੰ: ੪੬੫) ਆਦਿ। ਫ਼ਿਰ ਇਹੀ
ਨਹੀਂ ਗੁਰਬਾਣੀ ਖਜ਼ਾਨੇ `ਚ ਅਜਿਹੇ ਪ੍ਰਚਲਤ ਭਗਤਾਂ ਬੇਅੰਤ ਗੁਰਬਾਣੀ ਫ਼ੁਰਮਾਨ ਹਨ।
ਇਸ ਲਈ ਗੁਰਬਾਣੀ ਵਿੱਚਲੇ ਭਗਤਾਂ ਦੀ ਪ੍ਰੌੜਤਾ `ਚ ਜੇ ਹੋਰ ਸਬੂਤਾਂ ਦੀ ਲੋੜ
ਹੋਵੇ ਤਾਂ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਦੀਆਂ
ਦੋ ਰਚਨਾਵਾਂ
‘ਗੁਰਬਾਣੀ ਦਾ ਇਤਿਹਾਸ’
ਤੇ
‘ਆਦਿ ਬੀੜ ਬਾਰੇ’
ਦਾ ਲਾਭ ਵੀ ਲਿਆ ਜਾ ਸਕਦਾ ਹੈ।
ਉਪ੍ਰੰਤ ਇਸੇ ਲੜੀ `ਚ ਕਿ ਗੁਰਬਾਣੀ ਵਿੱਚਲੇ ਸਮੂਹ ਭਗਤ-ਜਨ ਜੀਵਨ ਭਰ ਆਪਣਾੀ
ਕਿਰਤ ਕਮਾਈ ਕਰਣ ਵਾਲੇ ਤੇ ਆਪਣੀਆਂ-ਆਪਣੀਆਂ ਪ੍ਰਵਾਰਿਕ ਜ਼ਿਮੇਵਾਰੀਆਂ `ਚ ਸੰਲਗਨ ਵੀ ਸਨ।
ਇਸਤਰ੍ਹਾਂ ਉਨ੍ਹਾਂ ਹੀ ਭਗਤਾਂ `ਚੌ ਅਸੀਂ ਭਗਤ ਰਵੀਦਾਸ ਜੀ ਦੇ ਇੱਕ ਹੋਰ
ਸ਼ਬਦ ਵਿੱਚਲਾ ਇੱਕ ਬੰਦ ਵੀ ਲੈਣਾ ਚਾਹਾਂਗੇ ਜੋ ਆਪਣੇ ਆਪ `ਚ ਇਸਦਾ ਵੱਡਾ ਸਬੂਤ ਹੈ ਕਿ ਜਦੋਂ ਗੁਰੂ
ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆ ਦੌਰਾਨ, ਇਨ੍ਹਾਂ ਭਗਤਾਂ ਦੀ ਬਾਣੀ ਨੂੰ ਸੰਭਾਲਿਆ ਤਾਂ ਉਸ
ਸਮੇਂ ਇਨ੍ਹਾਂ ਭਗਤਾਂ ਦੇ ਜੀਵਨ ਦੀ ਅਤਮਕ ਅਵਸਥਾ ਕਿੱਤਨੀ ਉੱਚੀ ਹੋ ਚੁੱਕੀ ਹੋਈ ਸੀ।
ਤਾਂ ਤੇ ਭਗਤ ਰਵੀਦਾਸ ਜੀ ਉਸ ਸਮੇਂ ਦੇ ਸਫ਼ਲ ਮਨੁੱਖਾ ਜਨਮ ਦੀ ਉੱਚਤਾ ਨੂੰ
ਦਰਸਾਉਂਦੇ ਹੋਏ ਗੁਰਬਾਣੀ ਵਿੱਚਲੇ ਉਨ੍ਹਾਂ ਦੇ ਉਸ ਸ਼ਬਦ ਦਾ ਕੇਵਲ ਇੱਕ ਬੰਦ ਜਿਹੜਾ ਕਿ ਇਸ ਤਰ੍ਹਾਂ
ਹੈ; -
"ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥
ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ"
(ਪੰ: ੧੧੬੭)
ਇਥੇ ਜੇਕਰ ਇਸ ਪੂਰੇ
ਸ਼ਬਦ ਦੇ ਵੀ ਅਰਥਾਂ ਸਹਿਤ ਦਰਸ਼ਨ ਕਰ ਲਏ ਜਾਣ ਤਾਂ ਵਿਸ਼ਾ ਹੋਰ ਵੀ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ।
ਜਦਕਿ ਸੰਬੰਧਤ ਸ਼ਬਦ ਦੀ ਇਸ ਪੰਕਤੀ `ਚ ਵੀ ਭਗਤ ਜੀ ਇਹੀ ਕਹਿ ਰਹੇ ਹਨ ਕਿ
ਜਿਵੇਂ ਕਿਸੇ ਪੌਦੇ ਨੂੰ ਫੁਲ ਲਗਦੇ ਹਨ। ਉਪ੍ਰੰਤ ਉਹੀ ਫੁਲ ਜਦੋਂ ਫਲਾਂ `ਚ ਤਬਦੀਲ ਹੋ ਜਾਂਦੇ ਹਨ
ਤਾਂ ਉਹ ਫੁਲ ਨਹੀਂ ਰਹਿ ਜਾਂਦੇ ਬਲਕਿ ਉਹੀ ਫੁਲ਼ ਹੁਣ ਫਲਾਂ ਦਾ ਰੂਪ ਲੈ ਚੁੱਕੇ ਹੁੰਦੇ ਹਨ।
ਇਸੇ ਤਰ੍ਹਾਂ ਮਨੁੱਖ ਕਾਰ ਵਿਹਾਰ ਕਰਦਾ ਤਾਂ ਹੈ, ਆਪਣੀ ਰੋਜ਼ੀ-ਰੋਟੀ ਤੇ
ਜੀਵਨ ਦੇ ਗੁਜ਼ਾਰੇ ਲਈ।
ਫ਼ਿਰ ਉਸ ਕਾਰ ਵਿਹਾਰ `ਚੌਂ ਉਸ ਨੂੰ, ਉਸ ਕਾਰ-ਰੁਜ਼ਗਾਰ ਕਾਰਨ ਜਦੋਂ ਰੁਜ਼ਗਾਰ
ਤੇ ਪ੍ਰਵਾਰ ਆਦਿ ਦੇਣ ਵਾਲੇ ਅਤੇ ਉਨ੍ਹਾਂ ਦਾਤਾਂ ਨੂੰ ਬਖ਼ਸ਼ਨ ਵਾਲੇ ਦਾਤੇ ਦੇ ਦਰਸ਼ਨ ਹੋਣ ਲਗ ਜਾਂਦੇ
ਹਨ ਤਾਂ:-
ਇਹ ਕਾਰ ਰੁਜ਼ਗਾਰ ਹੀ ਉਸ ਲਈ ਕਾਰ ਰੁਜ਼ਗਾਰ ਨਹੀਂ ਰਹਿ ਜਾਂਦਾ
ਬਲਕਿ ਪ੍ਰਭੂ ਮਿਲਾਪ ਦਾ ਸਾਧਨ ਹੋ
ਨਿਬੜਦਾ ਹੈ। (ਚਲਦਾ)
##432-Vv.-,11.18 ssgec##
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
All Rights Reserved Self Learning Topic-wise Gurmat Lesson
No. 432-V
"ਇਹ ਬਿਧਿ ਸੁਨਿ ਕੈ ਜਾਟਰੋ …
ਭਾਗ-ਪੰਜਵਾਂ
For all the Self Learning GuvWrmat Lessons written by
‘Principal Giani Surjit Singh’ Sikh Missionary, Delhi-All the rights are
reserved with the writer himself; but easily available in proper Deluxe Covers
for
(1) Further Distributions within the ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails-
[email protected] &
[email protected]
web sites-
www.gurbaniguru.org
theuniqeguru-gurbani.com
gurmateducationcentre.com
|
. |