ਸ਼ਤਾਬਦੀਆਂ ਕਿਉਂ ਤੇ ਕਿੱਦਾਂ ਮਨਾਉ?
ਰਾਮ ਸਿੰਘ ਗ੍ਰੇਵਜ਼ੈਂਡ
ਸ਼ਤਾਬਦੀਆਂ, ਖਾਸ ਕਰਕੇ, ਗੁਰੂ
ਸਾਹਿਬਾਨ ਦੀਆਂ, ਦੁਨਿਆਵੀ ਵਿਅਕਤੀਆਂ ਤੇ ਅਨਮਤੀ ਅਵਤਾਰਾਂ ਤੋਂ ਬਿਲਕੁਲ ਨਿਆਰੇ ਹੋਣ ਅਤੇ ਨਿਆਰੇ
ਕੰਮ ਕਾਰਜ ਕਰਨ ਅਤੇ ਉਨ੍ਹਾਂ ਤੋਂ ਮਿਲਦੀ ਵੱਡਮੁੱਲੀ ਸਿੱਖਿਆ ਨੂੰ ਗ੍ਰਹਿਣ ਕਰਨ ਲਈ ਮਨਾਈਆਂ ਜਾਣ।
ਇਸ ਖਾਸ ਨੁਕਤੇ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਭੀ ਸ਼ਤਾਬਦੀ,
ਭਾਵੇਂ ਅਰਧ-ਸ਼ਤਾਬਦੀ ਹੋਵੇ ਤੇ ਭਾਵੇਂ ਸ਼ਤਾਬਦੀ ਹੋਵੇ, ਉਸ ਵਿੱਚ ਕਿਸੇ ਸ੍ਰਕਾਰ ਦਾ ਦਖਲ ਨਾ ਹੋਵੇ
ਅਤੇ ਨਾਂ ਹੀ ਕਿਸੇ ਸਰਕਾਰ ਵਲੋਂ ਮਨਾਉਣ ਦੀ ਪੇਸ਼ਕਸ਼ ਕੀਤੀ ਮੰਨਜ਼ੂਰ ਕੀਤੀ ਜਾਵੇ। ਭਲਾ ਕਿਉਂ? ਹਿੰਦੂ
ਲੀਡਰਸ਼ਿੱਪ ਦਸਾਂ ਗੁਰੂ ਸਾਹਿਬਾਨ ਤੇ ਗੁਰੂ ਦੇ ਸਿਰਲੱਥ ਗੁਰਸਿੱਖ ਦੁਲਾਰਿਆਂ ਦੇ ਬਹਾਦਰੀ ਭਰੇ
ਕਾਰਨਾਮਿਆਂ ਨੂੰ ਤਾਂ ਭਲੀਭਾਂਤ ਜਾਣਦੀ ਸੀ ਤੇ ਹੈ ਪਰ ਇਨ੍ਹਾਂ ਵਲੋਂ ਕਿਸੇ ਤਰ੍ਹਾਂ ਦੇ ਕੋਈ ਐਸੇ
ਆਪਣੇ ਕਾਰਨਾਮੇਂ ਨਾ ਹੋਣ ਕਰਕੇ ਇਹ ਪੂਰੀ ਸਿੱਖ ਕੌਮ ਨੂੰ ਈਰਖਾ ਭਰੀ ਦ੍ਰਿਸ਼ਟੀ ਨਾਲ ਤਾਂ ਚਿਰਾਂ
ਤੋਂ ਦੇਖ ਰਹੀ ਸੀ। ਆਜ਼ਾਦੀ ਤੋਂ ਬਾਅਦ ਇਨ੍ਹਾਂ ਨੂੰ ‘ਹਿੰਗ ਨਾ ਫਟਕੜੀ’ ਲਗੇ ਬਿਨਾਂ ‘ਗੋਹਟੇ ਨਾਲ
ਸਹਿਆ ਰੋੜ੍ਹਨ’ ਵਜੋਂ ਆਜ਼ਾਦੀ ਮਿਲ ਗਈ ਤਾਂ ਈਰਖਾ ਨੂੰ ਅਮਲੀ ਸ਼ਕਲ ਦੇ ਦਿੱਤੀ। ਹਿੰਦੂ ਲੀਡਰਸ਼ਿੱਪ
ਵਲੋਂ (ਹਜ਼ਾਰਾਂ ਝੂਠ ਬੋਲਣ ਵਾਲੇ ਤੇ ਕੱਟੜ ਫਿਰਕਾਪ੍ਰਸਤ ਮਿਸਟਰ ਗਾਂਧੀ ਨੂੰ ਮਹਾਤਮਾ ਅਤੇ ਗਿਆਨੀ
ਦਿੱਤ ਸਿੰਘ ਜੀ ਵਲੋਂ ਧਰਮ ਗੋਸ਼ਟੀ ਵਿੱਚ ਤਿੰਨ ਵਾਰ ਹਰਾਏ ਸ੍ਰੀ ਦਇਆ ਨੰਦ ਨੂੰ ਰਿਸ਼ੀ ਬਨਾਉਣ ਵਾਂਗ)
ਬਣਾਏ ਤੇ ਆਪੂੰ ਬਣੇ ਲੋਹ ਪੁਰਸ਼ ਗ੍ਰਹਿ ਮੰਤਰੀ ਮਿਸਟਰ ਪਟੇਲ ਨੇ ਆਪਾ ਵਾਰਨ ਤੇ ਸੱਭ ਦਾ ਭਲਾ ਮੰਗਣ
ਵਾਲੀ ਸਮੁੱਚੀ ਸਿੱਖ ਕੌਮ ਨੂੰ, ਈਰਖਾ ਵੱਸ ਹੋ ਕੇ ਜਰਾਇਮ ਪੇਸ਼ਾ ਦਾ ਖਿਤਾਬ ਦੇ ਕੇ ਦੇਸ ਦੇ ਹਰ
ਜ਼ਿਲ੍ਹਾ ਅਧਿਕਾਰੀ ਨੂੰ ਇਸ ਸੰਬੰਧੀ ਲਿਖਤੀ ਹੁਕਮਨਾਮਾ ਭੇਜ ਦਿੱਤਾ। ਇਸ ਨੇ ਸਮੁੱਚੇ ਹਿੰਦੂ ਵਰਗ
ਵਿੱਚ ਸਿੱਖਾਂ ਲਈ ਨਫਰਤ ਭਰ ਦਿੱਤੀ ਜੋ ਹਾਲੇ ਤੱਕ ਚਲੀ ਆ ਰਹੀ ਹੈ। ਜਦ ਇਹ ਹੁਕਮਨਾਮਾ ਸਿੱਖ
ਅਧਿਕਾਰੀ ਸਰਦਾਰ ਕਪੂਰ ਸਿੰਘ ਕੋਲ ਪੁੱਜਾ ਤਾਂ ਉਸ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਇਸ
ਬਾਰੇ ਸਿੱਖਾਂ ਨੂੰ ਜਾਣਕਾਰੀ ਦੇ ਦਿੱਤੀ, ਭਾਵੇਂ ਐਸਾ ਕਰਨ ਨਾਲ ਉਨ੍ਹਾਂ ਦੀ ਨੌਕਰੀ ਜਾਂਦੀ ਰਹੀ।
ਇਹ ਹੈ ਇਨ੍ਹਾਂ ਦੀਆਂ ਘਨਾਉਣੀਆਂ ਕਰਤੂਤਾਂ ਵਿੱਚੋਂ ਇਕ ਕਰਤੂਤ! ਇਸ ਕਰਕੇ ਸ਼ਤਾਬਦੀ ਮਨਾਉਣ ਸਮੇਂ
ਸਰਕਾਰੀ ਨੁਮਾਇੰਦੇ ਸਿਰਫ ਮਹਿਮਾਨ ਦੇ ਤੌਰ ਤੇ ਹੀ ਸੱਦੇ ਜਾਣ।
ਆਉ ਦੇਖੀਏ ਕਿ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਤੇ ਸਿੱਖ ਕੌਮ ਦੇ ਖਾਸ ਦਿਹਾੜੇ ਹੁਣ ਤੱਕ ਕਿੱਦਾਂ
ਮਨਾਏ ਗਏ? ਗੁਰੂ ਨਾਨਕ ਸਾਹਿਬ ਦੀ ਪੰਜ ਸੌ ਸਾਲਾ ਸ਼ਤਾਬਦੀ (੧੯੬੯) ਸ਼੍ਰੋਮਣੀ ਗੁ. ਪ੍ਰ. ਕਮੇਟੀ,
ਜਦੋਂ ਸੁਆਰਥੀ ਅਤੇ ਸਿਆਸੀ ਬੰਦਿਆਂ ਤੋਂ ਰਹਿਤ ਸੀ, ਬੜੇ ਖਾਲਸਈ ਜਾਹੋ ਜਲਾਲ ਨਾਲ ਮਨਾਈ ਗਈ। ਇਸ ਦੇ
ਸਬੂਤ ਉਸ ਸਮੇਂ ਦੇ ਗੁਰਮਤਿ ਪਰਕਾਸ਼ ਅਤੇ ਗੁਰਦੁਆਰਾ ਗਜ਼ਟ ਵਿੱਚ ਛਪੇ ਲੇਖਾਂ ਤੋਂ ਭਲੀ ਭਾਂਤ ਮਿਲ
ਜਾਂਦੇ ਹਨ। ਇਸ ਤੋਂ ਬਾਅਦ ਜਦ ਮਿਸਟਰ ਪ੍ਰਕਾਸ਼ ਸਿਉਂ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ
ਬੋਲ ਬਾਲਾ ਹੋਣਾ ਸ਼ੁਰੂ ਹੋਇਆ ਤਾਂ ਉਸ ਨੇ ਗੁਰੂ ਤੋਂ ਮੁਖ ਮੋੜ ਕੇ ਦੁਨਿਅਵੀ ਸ਼ਕਤੀ, ਜੋ ਉਨ੍ਹਾਂ
ਕੱਟੜ ਹਿੰਦੂਤਵੀ ਹੁਕਮਰਾਨਾਂ ਦੇ ਹੱਥ ਵਿੱਚ ਸੀ ਤੇ ਜੋ ਸਿੱਖਾਂ ਨੂੰ ਹਿੰਦੂ ਕਹਿੰਦੇ ਆ ਰਹੇ ਹਨ,
ਦੀ ਓਟ ਕਬੂਲਣੀ ਸ਼ੁਰੂ ਕਰ ਦਿੱਤੀ ਤਾਂ ਗੁਰਮਤਿ ਦੀਆਂ ਧੱਜੀਆਂ ਉਡਣੀਆਂ ਸ਼ੁਰੂ ਹੋ ਗਈਆਂ। ਇਸ ਦਾ
ਸਬੂਤ ਖਾਲਸ ਪੰਥ ਦਾ ਤਿੰਨ ਸੌ ਸਾਲਾ ਸਾਜਨਾ ਦਿਵਸ (੧੯੯੯) ਹੈ ਜਦ ਸ਼੍ਰੋ. ਗੁ. ਪ੍ਰ ਕਮੇਟੀ ਦੇ
ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੀ ਸਲਾਹ ਤੋਂ ਬਿਨਾਂ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਸ੍ਰੀ
ਅਕਾਲ ਤਖਤ ਦੀ ਜਥੇਦਾਰੀ ਤੋਂ ਲਾਹ ਮਾਰਿਆ। ਉਹ ਇਸ ਲਈ ਕਿ ਉਹ ਸ਼੍ਰੋਮਣੀ ਕਮੇਟੀ ਰਾਹੀਂ ਇਹ ਖਾਸ
ਦਿਹਾੜਾ ਬੜੇ ਜਾਹੋ ਜਲਾਲ ਨਾਲ ਮਨਾਉਣਾ ਚਾਹੁੰਦਾ ਸੀ। ਪਰ ਮਿਸਟਰ ਬਾਦਲ, ਆਪਣੇ ਦੁਨਿਆਵੀ ਆਕਾਵਾਂ
ਦੀ ਖੁਸ਼ੀ ਲੈਣਾ ਤੇ ਆਪਣੀ ਕੁਰਸੀ ਸੁਰੱਖਿਅਤ ਰੱਖਣੀ ਚਾਹੁੰਦਾ ਸੀ, ਜਿਵੇਂ ਦੇਸ ਦੀ ਵੰਡ ਸਮੇਂ
ਬਲਦੇਵ ਸਿੰਘ ਨੇ ਬੰਗਾਲ ਵਿੱਚ ਆਪਣਾ ਕਾਰੋਬਾਰ ਸੁਰੱਖਿਤ ਰੱਖਣ ਲਈ ਸਿੱਖਾਂ ਨੂੰ ਆਪਣਾ ਜੁਦਾ ਰਾਜ
ਮਿਲਦਾ ਠੁਕਰਾ ਕੇ ਸਿੱਖਾਂ ਨੂੰ ਗੁਲਾਮਾਂ ਦਾ ਗੁਲਾਮ ਬਣਾ ਕੇ ਇਨ੍ਹਾਂ ਈਰਖਾਲੂਆਂ ਦੇ ਤਸ਼ੱਦਦ ਦੇ
ਸ਼ਿਕਾਰ ਬਣਾ ਦਿੱਤਾ। ਇਸ ਲਈ ਉਸ ਨੇ ਪ੍ਰਧਾਨ ਮੰਤਰੀ ਬਾਜਪਾਈ ਨੂੰ ਇਹ ਖਾਸ ਦਿਨ ਮਨਾਉਣ ਲਈ ਸੱਭ
ਅਖਤਿਆਰ ਦੇ ਦਿੱਤੇ। ਉਸ ਨੇ ਇਸ ਪੁਰਬ ਤੇ ਖਰਚ ਕਰਨ ਦੇ ਨਾਲ ਨਾਲ ਆਰ. ਐਸ. ਐਸ., ਕੱਟੜ ਹਿੰਦੂਤਵੀ
ਸੰਸਥਾ ਨੂੰ ਕਾਫੀ ਪੈਸਾ ਦਿੱਤਾ ਤਾਕਿ ਉਹ ਸਿਖਾਂ ਨੂੰ ਹਿੰਦੂ ਸਾਬਤ ਕਰਨ ਲਈ ਵੱਧ ਤੋਂ ਵੱਧ ਕਤਾਬਚੇ
ਛਾਪ ਕੇ ਸਿੱਖਾਂ ਵਿੱਚ ਵੰਡੇ, ਜੋ ਉਨ੍ਹਾਂ ਨੇ ਕੀਤਾ ਤੇ ਮਿਸਟਰ ਬਾਦਲ ਨੇ ਉਨ੍ਹਾਂ ਦਾ ਹੱਥਟੋਕਾ ਹੋ
ਕੇ ਕਰਵਾਇਆ। ਪਰ ਇਹ ਸੱਭ ਕੁੱਛ ਇਹ ਭੁੱਲ ਕੇ ਕੀਤਾ ਕਿ ਸਦਾ ਰਹਿਣ ਵਾਲਾ ਖਾਲਸ ਪੰਥ ਜ਼ੁਲਮ ਦੇ
ਵਿਰੁੱਧ ਡਟਣ ਤੇ ਲੋੜ ਪੈਣ ਤੇ ਲੜਨ ਲਈ ਸਾਜਿਆ ਗਿਆ ਸੀ, ਜਿਸ ਦੀਆਂ ਮਿਸਾਲਾਂ ਪਹਾੜੀ ਹਿੰਦੂ
ਰਾਜਿਆਂ ਤੇ ਮੁਗਲ ਫੌਜਾਂ ਨਾਲ ਖਾਲਸੇ ਪੰਥ ਦੀਆਂ ਲੜਾਈਆਂ ਸੂਰਜ ਵਾਂਗ ਚਮਕਦੀਆਂ ਨਜ਼ਰ ਆਉਂਦੀਆਂ ਹਨ।
ਇੱਥੇ ਮਿਸਟਰ ਬਾਦਲ ਨੇ ਆਪਣੀ ਕੁਰਸੀ ਪੱਕੀ ਰੱਖਣ ਅਤੇ ਫਖਰੇ-ਖੌਮ ਦਾ ਖਿਤਾਬ ਹਾਸਲ ਕਰਨ ਦਾ ਰਾਹ
ਖੋਲ ਲਿਆ, ਜਦਕਿ ਉਸ ਦੇ ਐਸੇ ਕੰਮਾਂ ਕਰਕੇ ਹੋਣਾ ਚਾਹੀਦਾ ਹੈ ‘ਗੱਦਾਰੇ-ਕੌਮ’ ਦਾ ਖਿਤਾਬ, ਜੋ ਇਸ
ਨੇ (੨੦੦੭-੨੦੧੭) ਆਪਣੀ ਸਰਕਾਰ ਸਮੇਂ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਕੇ ਕੀਤਾ।
ਜਦ ਬੰਦਾ ਸਿੰਘ ਬਹਾਦਰ ਦੇ ਸਬੰਧ ਵਿੱਚ ਫਤਿਹ ਦਿਵਸ ਮਨਾਇਆ ਗਿਆ ਤਾਂ ਉਸ ਦੇ ਨਾਲ ਰਾਜ ਦਿਵਸ ਜੋ
ਬੰਦਾ ਸਿੰਘ ਬਹਾਦਰ ਦੀ ਖਾਸ ਪ੍ਰਪਤੀ ਹੈ, ਉਸ ਨੂੰ ਜਾਣ ਬੁੱਝ ਕੇ ਅੱਖੋਂ ਓਹਲੇ ਕੀਤਾ ਗਿਆ ਤਾਕਿ
ਸਿੱਖਾਂ ਵਿੱਚ ਰਾਜ ਕਰਨ ਦੇ ਜਜ਼ਬਾਤ ਨਾ ਪੈਦਾ ਹੋ ਸਕਣ। ਇਹ ਸੱਭ ਕੁੱਛ ਸ਼੍ਰੋਮਣੀ ਅਕਾਲੀ ਦਲ ਦੇ
ਪੰਜਾਬ ਅਤੇ ਦਿੱਲੀ ਬੈਠੇ ਲੀਡਰਾਂ ਨੇ ਆਪ ਕਰਵਾਇਆ। ਕੱਟੜ ਹਿੰਦੂਤਵੀ ਸਫਾਂ ਵਿੱਚ ਬੈਠੇ ਕੁੱਛ ਲੋਕ
ਬੰਦਾ ਸਿੰਘ ਬਹਾਦਰ ਨੂੰ ਖਾਲਸਾ ਸਜਣ ਤੋਂ ਬਾਅਦ ਭੀ ‘ਬੰਦਾ ਬੈਰਾਗੀ’ ਕਹਿਣ ਦੀ ਹਿਮਾਕਤ ਕਰੀ ਜਾਂਦੇ
ਹਨ. ਇਹ ਭੁੱਲ ਕੇ ਕਿ ਜਦ ਬੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਕਈ ਨਾਵਾਂ ਦੇ
ਨਾਲ ਜਾਣਿਆਂ ਜਾਂਦਾ ਰਿਹਾ ਤਾਂ ਉਸ ਦੇ ਮਨ ਵਿੱਚ ਕੀ ਕਦੇ ਇਹ ਆਇਆ ਸੀ ਕਿ ਮੁਗਲ ਜ਼ੁਲਮ ਕਰ ਰਹੇ ਹਨ,
ਉਨ੍ਹਾਂ ਖਿਲਾਫ ਕਦਮ ਚੁੱਕੇ ਜਾਣ ਜੋ ਉਸ ਨੇ ਖਾਲਸਾ ਬਣ ਕੇ ਕੀਤਾ ਤੇ ਕਸ਼ਟਾਂ ਭਰੀ ਸ਼ਹੀਦੀ ਪਰਵਾਨ ਕਰ
ਲਈ ਜੋ ਉਸ ਸਮੇਂ ਕਿਸੇ ਹਿੰਦੂ ਲਡਿਰ ਦੇ ਮਨ ਵਿੱਚ ਭੀ ਨਹੀਂ ਆਇਆ ਸੀ? ਇਸ ਹੀ ਤਰ੍ਹਾਂ ਇਹ ਗੁਰੂ
ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ
ਹਿੰਦੂ ਕਹਿੰਦੇ ਆ ਰਹੇ ਹਨ ਜਦਕਿ ਇਹ ਕੁਰਬਾਨੀ ਉਨ੍ਹਾਂ ਨੇ ਗੁਰੂ ਘਰ ਨਾਲ ਜੁੜ ਕੇ ਤੇ ਸਿੱਖ ਬਣ ਕੇ
ਕੀਤੀ। ਗੱਲ ਕੀ ਇਹ ਲੋਕ ਸਿੱਖਾਂ ਦੀ ਬੜੀ ਤੋਂ ਬੜੀ ਪ੍ਰਾਪਤੀ ਤੇ ਕੁਰਬਾਨੀ ਨੂੰ ਕੱਟੜ ਹਿੰਦੂਤਵੀ
ਐਨਕ ਨਾਲ ਹੀ ਦੇਖਦੇ ਹਨ ਜਾਂ ਉਸ ਨੂੰ ਦਬਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਆ ਰਹੇ ਹਨ। ਇਹ ਇਸ
ਸੂਰਜ ਵਾਂਗ ਚਮਕਦੇ ਸੱਚ ਤੋਂ ਇਨਕਾਰੀ ਹਨ ਕਿ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਵਲੋਂ ਵਰੋਸਾਏ ਸਿੱਖ
ਉਵੇਂ ਹੀ ਸਿੱਖ ਹਨ ਜਿਵੇਂ ‘ਜੀਸਸ’ ਯਹੂਦੀਆਂ ਵਿੱਚੋਂ ਬਣਿਆਂ ਕਰਿਸਚੀਅਨ ਹੈ ਤੇ ਉਸ ਦੇ ਪੈਰੋਕਾਰ
ਕਰਿਸਚੀਅਨ ਹਨ ਯਹੂਦੀ ਨਹੀਂ ਅਤੇ ਭਾਰਤ ਵਿੱਚ ਹਿੰਦੂਆਂ ਤੋਂ ਬਣੇ ਮੁਸਲਮਾਨ, ਮੁਸਲਮਾਨ ਹਨ ਹਿੰਦੂ
ਨਹੀਂ। ਪਰ ਇਹ ਕਿੱਟੜ ਹੰਦੂਤਵੀ ਲੋਕ ਸਿੱਖਾਂ ਮਗਰ ਲੱਕ ਬੰਨ੍ਹ ਕੇ ਕਿਉਂ ਪਏ ਹੋਏ ਹਨ, ਕਿ ਸਿੱਖ,
ਜਿਨ੍ਹਾਂ ਦਾ ਸਿਧਾਂਤ, ਸਭਿਅਤਾ ਅਤੇ ਹਰ ਧਾਰਮਿਕ ਕਾਰ ਵਿਹਾਰ ਹਿੰਦੂਆਂ ਨਾਲੋਂ ਬਿਲਕੁੱਲ ਵੱਖਰਾ
ਹੈ, ਹਿੰਦੂ ਹਨ। ੧੯੪੭ ਤੋਂ ਬਾਅਦ ਮਿਲੀ ਰਾਜ ਸ਼ਕਤੀ ਦੇ ਬਲ ਬੂਤੇ ਸਿਖਾਂ ਪ੍ਰਤਿ ਇਨ੍ਹਾਂ ਦੀ
ਸਿੱਖਾਂ ਨੂੰ ਬੜੀ ਰੋਹ ਭਰੀ ਚਿਤਾਵਨੀ ਹੈ ਕਿ ਜਾਂ ਤਾਂ ਦੇਸ ਵਿੱਚ ਕੇਸਾਧਾਰੀ ਹਿੰਦੂ ਬਣ ਕੇ ਰਹੋ
ਨਹੀਂ ਤਾਂ ਹਿਟਲਰ ਵਲੋਂ ਯਹੂਦੀਆਂ ਨਾਲ ਕੀਤੇ ਸਲੂਕ ਲਈ ਤਿਆਰ ਰਹੋ। ਇਹ ਇਨ੍ਹਾਂ ਨੇ ਦੇਸ ਦੀ ਵੰਡ
ਸਮੇਂ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ ਜਦ ਸਿੱਖਾਂ ਦਾ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਦਾ ਘੁੱਗ
ਵਸਦਾ ਉਪਜਾਊ ਇਲਾਕਾ ਅਤੇ ਲਾਹੌਰ ਪਾਕਿਸਤਾਨ ਨੂੰ ਦੇ ਕੇ ਸਿੱਖਾਂ ਦਾ ਹੱਦੋਂ ਵੱਧ ਜਾਨੀ ਤੇ ਮਾਲੀ
ਨੁਕਸਾਨ ਕਰਵਾਇਆ। ਇਨ੍ਹਾਂ ਰਾਹੀਂ ਸਿੱਖ ਸ਼ਤਾਬਦੀਆਂ ਮਨਾਉਣ ਨੂੰ ਤਾਂ ਇਹ ਆਪਣਾ ਮਸਲਾ ਹੱਲ ਹੋਇਆ
ਸਮਝਦੇ ਹਨ। ਇੱਥੇ ਇਹ ਬੜੀ ਭੁੱਲ ਕਰਹੇ ਹਨ, ਆਪਣੀ ਸ਼ਕਤੀ, ਪੈਸਾ ਆਦਿ ਜੋ ਦੇਸ ਦੀ ਭਲਾਈ ਵਿੱਚ ਲੱਗ
ਸਕਦਾ ਹੈ, ਇਹ ਉਸ ਖਾਲਸੇ ਦਾ ਵੱਧ ਤੋਂ ਵੱਧ ਨੁਕਸਾਨ ਕਰਦੇ ਹੋਏ ਬਹੁਤ ਬੜਾ ਪਾਪ ਕਮਾ ਰਹੇ ਹਨ, ਜੋ
ਖਾਲਸਾ ਪਰਮਾਤਮਾ ਦੀ ਮੌਜ ਨਾਲ ਸਦਾ ਲਈ ਪ੍ਰਗਟ ਹੋਇਆ ਹੈ ਤੇ ਕਦੇ ਖਤਮ ਨਹੀਂ ਕੀਤਾ ਜਾ ਸਕਦਾ। ਪਰ
ਸਿੱਖਾਂ ਮਗਰ ਇਹ ਉਸ ਤਰ੍ਹਾਂ ਪਏ ਹੋਏ ਹਨ ਜਿਵਂ ਡਾ. ਸੰਗਤ ਸਿੰਘ ਅਨੁਸਾਰ ‘ਗਾਂਧੀ ਨੇ ਸਿੱਖ ਧਰਮ
ਨੂੰ ਠੀਕ ਅਰਥਾਂ ਵਿੱਚ ਸਮਝਣ ਦਾ ਕਦੇ ਯਤਨ ਹੀ ਨਾ ਕੀਤਾ। ਠੀਕ ਸ਼ੁਰੂ ਤੋਂ ਹੀ ਉਹ ਸਿੱਖ ਧਰਮ ਦਾ
ਵੈਰੀ ਸੀ ਅਤੇ ਸਿੱਖ ਪਛਾਣ ਨੂੰ ਕਮਜ਼ੋਰ ਕਰਨ ਲਈ ਉਹ ਪਾਗਲਾਨਾ ਢੰਗ ਨਾਲ ਯਤਨ ਕਰਦਾ ਰਿਹਾ ਸੀ’
(ਇਤਿਹਾਸ ‘ਚ ਸਿੱਖ-ਮੁੱਢਲੇ ਸ਼ਬਦ ਪੰਨਾ xiv)
। ਇਹ ਲੋਕ ਗਾਂਧੀ ਨੂੰ ਆਪਣਾ ਬਾਪੂ ਕਹਿਣ ਵਾਲੇ ਭੀ ਉਸ ਦੇ ਕਦਮਾਂ ਤੇ ਚੱਲ ਰਹੇ ਹਨ, ਜੋ ਠੀਕ
ਨਹੀਂ।
ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਤਾਂ ਦੱਸ ਆਏ ਹਾਂ। ਜਦ ਗੁਰੂ ਗੋਬਿੰਦ ਸਿੰਘ ਜੀ ਦਾ ਸਾਢੇ
ਤਿੰਨ ਸੌ (੩੫੦) ਸਾਲਾ ਗੁਰਪੁਰਬ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਤਾਂ ਮਿਸਟਰ ਬਾਦਲ ਨੇ ਇਹ ਪੁਰਬ
ਮਨਾਉਣ ਦੇ ਸਾਰੇ ਇਖਤਿਆਰ ਪਰਧਾਨ ਮੰਤਰੀ ਮੋਦੀ ਨੂੰ ਦੇ ਦਿੱਤੇ। ਮਿਸਟਰ ਮੋਦੀ ਨੇ ਮਿਸਟਰ ਬਾਜਪਾਈ
ਵਾਂਗ ਆਰ. ਐਸ. ਐਸ. ਨੂੰ ਕਾਫੀ ਪੈਸਾ ਦਿੱਤਾ ਤਾਕਿ ਗੁਰੂ ਸਾਹਿਬ ਨੂੰ ਇਕ ਸਾਧਰਨ ਵਿਅਕਤੀ ਦੇ ਤੌਰ
ਤੇ ਹਿੰਦੂ ਨਾਇਕ ਹੁੰਦੇ ਹੋਏ ਹਿੰਦੋਸਤਾਨ ਤੇ ਹਿੰਦੂਆਂ ਦੀ ਰੱਖਿਆ ਕਰਦਾ ਦਿਖਾਇਆ ਜਾਵੇ। ਉਨ੍ਹਾਂ
ਨੇ ਕਿਤਾਬਚੇ ਛਾਪ ਕੇ ਇਹ ਸੱਭ ਕੁੱਛ ਕੀਤਾ ਅਤੇ ਗੁਰੂ ਸਾਹਿਬ ਦਾ ਬੜਾ ਸਾਰਾ ਬੁੱਤ ਪਟਨਾ ਸਾਹਿਬ
ਵਿਖੇ ਸਥਾਪਤ ਕਰਕੇ ਅਤੇ ਬੜੇ ਬੜੇ ਪਤਰਿਆਂ ਤੇ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਮਿਸਟਰ ਮੋਦੀ ਦੀ
ਫੋਟੋ ਗੁਰੂ ਸਾਹਿਬ ਦੀ ਫੋਟੋ ਤੋਂ ਉਪਰ ਬਣਾ ਕੇ ਕਈ ਥਾਵਾਂ ਤੇ ਲਾਈ ਗਈ। ਕਿੱਥੇ ਇਕ ਸਾਧਾਰਨ ਤੇ
ਪੈਰ ਪੈਰ ਤੇ ਝੂਠ ਬੋਲਣ ਵਾਲਾ ਬੰਦਾ ਮਿਸਟਰ ਮੋਦੀ ਤੇ ਕਿੱਥੇ ਗੁਰੂ ਨਾਨਕ ਦੀ ਦਸਵੀਂ ਨਿਰੰਕਾਰੀ
ਜੋਤ ਗੁਰੂ ਗੋਬਿੰਦ ਸਿੰਘ ਜੀ! ਪਰ ਹੱਥ ਆਈ ਤਾਕਤ ਦੇ ਨਸ਼ੇ ਵਿੱਚ ਇਹ ਸੱਭ ਕੁੱਛ ਕੀਤਾ ਜਾ ਸਕਦਾ ਹੈ
ਤੇ ਇਹ ਲੋਕ ਸਿੱਖਾਂ ਨਾਲ ਇਸ ਲਈ ਕਰ ਰਹੇ ਹਨ, ਕਿਉਂਕਿ ਸਿੱਖੀ ਤੋਂ ਮੋਹ ਮੋੜੀ ਇਹ ਬਾਦਲ ਜੁੰਡਲੀ
ਕਰਵਾ ਰਹੀ ਹੈ। ਉਪਰ ਦੱਸ ਆਏ ਹਾਂ ਕਿ ਖਾਲਸਾ ਕਿਸੇ ਇਕ ਖਾਸ ਕੌਮ ਜਾ ਫਿਰਕੇ ਦੀ ਰੱਖਿਆ ਲਈ ਨਹੀਂ
ਸਾਜਿਆ ਗਿਆ ਸੀ, ਆਪਣੇ ਜਾਂ ਹੋਰ ਕਿਸੇ ਤੇ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਤੇ ਲੋੜ ਪੈਣ ਤੇ
ਉਸ ਵਿਰੁੱਧ ਡਟਣ ਲਈ ਸਾਜਿਆ ਗਿਆ ਸੀ। ਇਹ ਜਾਨਣਾ ਭੀ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ
ਸਮੇਂ ਜੋ ਹੁਣ ਮਹਾਂਉੱਪ- ਦੀਪ ਭਾਰਤ (ਜੋ ਅੰਗ੍ਰੇਜ਼ਾਂ ਨੇ ਆਪਣੇ ਨਿਜ਼ਾਮ (ਸ਼ਾਸ਼ਨ) ਨੂੰ ਬੱਝਵੇਂ ਰੂਪ
ਵਿੱਚ ਚਲਾਉਣ ਲਈ ਕਈ ਦੇਸਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਕੀਤਾ ਸੀ) ਦੇ ਨਾਮ ਨਾਲ ਜਾਣਿਆਂ ਜਾ
ਰਿਹਾ ਹੈ, ਇਸ ਤਰ੍ਹਾਂ ਹੀ ਗੁਰੂ ਜੀ ਦੇ ਕਹਿਣ ਅਨੁਸਾਰ ਕਈ ਦੇਸਾਂ ਰੁਹੇਲਖੰਡ, ਬੰਦੇਲਖੰਡ, ਬੰਗਾਲ
ਆਦਿ ਵਜੋਂ ਜਾਣਿਆਂ ਜਾਂਦਾ ਸੀ ਜਿਵੇਂ ਫਰੰਗੀਆਂ ਦਾ ਤੇ ਦਿੱਲੀ ਆਦਿ ਦੇਸ। ਸੋ ਗੁਰੂ ਸਾਹਿਬ ਦੀ
ਅਗਲੀ (੩੫੨ ਵੀਂ ) ਸ਼ਤਾਬਦੀ ਕਿਸੇ ਸਰਕਾਰ ਜਾ ਬੰਦੇ ਦੇ ਹੱਥ ਦੇ ਕੇ ਨਹੀਂ ਮਨਾਉਣੀ ਚਾਹਦਿੀ।
ਪਿਛਲੇ ਸਾਲ ਗੁਰੂ ਜੀ ਦਾ (੩੫੧ ਵਾਂ) ਪਰਕਾਸ਼ ਦਿਹਾੜਾ ਮਨਾਉਣ ਸਮੇਂ ਪੰਜਾਬੀ ਯੂਨੀਵਰਸਟੀ ਪਟਿਆਲਾ
ਵਿੱਖੇ ਸੱਦੇ ਗਏ ਪੰਜਾਬ ਦੇ ਗਵਰਨਰ ਸ੍ਰੀ ਬਦਨੌਰ ਨੇ ਗੁਰੂ ਜੀ ਦੀ ਤੁਲਨਾ ਰਾਣਾ ਪਰਤਾਪ ਤੇ ਸ਼ਿਵਾ
ਜੀ ਨਾਲ ਇਹ ਭੁੱਲਕੇ ਕੀਤੀ ਕਿ ਰਾਣਾ ਪਰਤਾਪ ਅਤੇ ਸ਼ਿਵਾ ਜੀ ਸਿਰਫ ਆਪਣੇ ਰਾਜ ਦੇ ਇਲਾਕੇ ਵਾਪਸ ਲੈਣ
ਲਈ ਲੜ ਰਹੇ ਸਨ, ਜਦਕਿ ਗੁਰੂ ਜੀ ਆਪਣੇ ਕਿਸੇ ਸਵਾਰਥ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਉੱਪਰ ਹੋ
ਰਹੇ ਜ਼ੁਲਮ ਵਿਰੁੱਧ ਉੱਸੇ ਤਰ੍ਹਾਂ ਲੜੇ ਤੇ ਲੜ ਰਹੇ ਸਨ, ਜਿਵੇਂ ਉਨ੍ਹਾਂ ਦੇ ਪਿਤਾ ਜੀ ਸ੍ਰੀ ਗੁਰੂ
ਤੇਗ ਬਹਾਦਰ ਜੀ ਨੇ ਆਪਣੇ ਕਿਸੇ ਸਵਾਰਥ ਲਈ ਨਹੀਂ ਸਗਲ ਧਰਮਾਂ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ।
ਇੱਥੇ ਤਾਂ ਗੁਰੂ ਸਾਹਿਬ ਜੀ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਨਾਲੋਂ ਭੀ ਇਸ ਕਰਕੇ
ਨਿਆਰੇ ਹੋ ਨਿਬੜਦੇ ਹਨ ਕਿ ਉਹ ਭੀ ਆਪਣੇ ਆਪਣੇ ਸੁਆਰਥ ਲਈ ਲੜੇ ਅਤੇ ਉਸ ਵਿੱਚ ਭੀ ਦਗਾ ਅਤੇ ਝੂਠ
ਤੱਕ ਦਾ ਭੀ ਸਹਾਰਾ ਲਿਆ ਗਿਆ, ਜਦਕਿ ਗੁਰੂ ਜੀ ਨੇ ਨੌ ਸਾਲ ਦੀ ਉਮਰ ਵਿੱਚ ਪਹਿਲਾਂ ਆਪਣੇ ਗੁਰੂ
ਪਿਤਾ, ਸ੍ਰੀ ਗੁਰੂ ਤੇਗ ਗਹਾਦਰ ਜੀ ਨੂੰ ਆਪਣੇ ਨਾਲੋਂ ਹੋਰ ਕਿਸੇ ਦੇ ਧਰਮ ਉੱਤੇ ਹੋ ਰਹੇ ਜ਼ੁਲਮ ਨੂੰ
ਠੱਲ੍ਹ ਪਾਉਣ ਲਈ ਕਿਸੇ ਦੀ ਫਰਿਆਦ ਕਰਨ ਤੇ ਕੁਰਬਾਨੀ ਦੇਣ ਲਈ ਭੇਜਣ ਵਿੱਚ ਸੰਕੋਚ ਨਾਂਹ ਕੀਤੀ ਅਤੇ
ਫਿਰ ਆਪਣੇ ਅਤੇ ਲੁਕਾਈ ਉਪਰ ਹੋ ਰਹੇ ਜ਼ੁਲਮ ਵਿਰੁੱਧ ਡੱਟ ਕੇ ਸਾਰੇ ਸਰਬੰਸ ਦੀ ਕੁਰਬਾਨੀ ਦੇ ਦਿੱਤੀ।
ਇਹ ਸੱਭ ਕੁੱਛ ਕੌਣ ਕਰ ਸਕਦਾ ਹੈ? ਜਿੱਸ ਦਾ ਸਿਧਾਂਤ ਦਇਆ ਤੇ ਪਿਆਰ ਦੀਆਂ ਨੀਹਾਂ ਤੇ ਉਸਾਰਿਆ ਗਿਆ
ਹੋਵੇ। ਸ੍ਰੀ ਗੁਰੂ ਨਾਨਕ ਸਾਹਿਬ ਨੇ ਧਰਮ ਦੀ ਨੀਂਹ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ’
ਰਾਹੀਂ, ਦਇਆ ਤੇ ਐਸੀ ਰੱਖੀ ਕਿ ਜਿਵੇਂ ਉਹ ਆਪਣੇ ਪ੍ਰੇਮ ਦੇ ਸਿਧਾਂਤ ਨੂੰ ਪ੍ਰਚਾਰਨ ਲਈ ਸਿਰ ਤੇ ਇਕ
ਕਿਸਮ ਦਾ ਕੱਫਣ ਬੰਨ੍ਹ ਕੇ ਤੁਰੇ ਸਨ ਉਵੇਂ ਹੀ ਉਨ੍ਹਾਂ ਵਲੋਂ ਦਰਸਾਏ ਪ੍ਰੇਮ ਦੇ ਰਾਹ ਤੇ ਚੱਲਣ
ਵਾਲਿਆ ਨੂੰ ਅਣਖ ਨਾਲ ਜੀਉਣ ਲਈ ਸਿਰ ਤਲੀ ਤੇ ਰੱਖ ਕੇ ਚੱਲਣ ਲਈ ਜਾਗਦੀ ਜ਼ਮੀਰ ਰਾਹੀਂ ਦ੍ਰਿੜਤਾ
ਵਰਤਣ ਦੀ ਵੰਗਾਰ ਪਾਈ। ਇੱਥੇ ਪਿਆਰ ਰੱਬ ਜੀ ਦੀ ਸ਼ਕਲ ਧਾਰ ਗਿਆ। ਸੋ ਸਮੇਂ ਸਮੇਂ ਇਸ ਦਇਆ ਤੇ ਪਿਆਰ
ਨੇ ਖਾਸ ਅਮਲੀ ਕਾਰਨਾਮੇਂ ਭੀ ਕੀਤੇ, ਸੰਖੇਪ ਵਿੱਚ, ਜਿਵੇਂ ਵੀਹ ਰੁਪਇਆਂ ਦਾ ਲੰਗਰ ਐਸਾ ਅਰੰਭ ਹੋਇਆ
ਕਿ ਅੱਜ ਦੁਨੀਆਂ ਦੇ ਕਿਸੇ ਭੀ ਮੁਸੀਬਤ ਭਰੇ ਹਿੱਸੇ ਵਿੱਚ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਆ ਰਿਹਾ
ਹੈ, ਗੁਰੂ ਹਰਿ ਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਦੇ ਨਾ ਬਾਹਰ ਆਉਣ ਵਾਲੇ ਹਿੰਦੂ
ਰਾਜਿਆਂ ਨੂੰ ਆਜ਼ਾਦ ਕਰਵਾਇਆ ਅਤੇ ਆਪਣੀ ਫੌਜ ਵਿੱਚ ਲੜਨ ਵਾਲੇ ਮੁਸਲਮਾਨਾਂ ਲਈ ਨਮਾਜ਼ ਪੜ੍ਹਨ ਲਈ
ਮਸਜਿਦਾਂ ਬਣਾ ਕੇ ਦਿੱਤੀਆਂ। ਬੰਦਾ ਬਹਾਦਰ ਦੇ ਰਾਜ ਸਮੇਂ ਬੰਦੇ ਦੇ ਹੁਕਮ ਅਨੁਸਾਰ ਕਿਸੇ ਧਰਮ (ਖਾਸ
ਕਰਕੇ ਮੁਸਲਮਾਨਾਂ, ਜਿਨ੍ਹਾਂ ਦੇ ਹੁਕਮਰਾਨ ਬੰਦਿਆਂ ਨੇ ਸਿੱਖਾਂ ਤੇ ਅਕਹਿ ਤੇ ਅਸਹਿ ਜ਼ੁਲਮ ਢਾਏ ਸਨ)
ਦੀਆਂ ਮਸਜਿਦਾਂ ਅਤੇ ਕਬਰਾਂ ਤੱਕ ਤੇ ਨਾ ਢਾਈਆਂ ਗਈਆਂ। ਮਾਹਾਰਾਜਾ ਰਣਜੀਤ ਸਿੰਘ ਨੇ ਤਾਂ ਮਸਜਿਦਾਂ
ਤੇ ਮੰਦਰ ਬਣਾ ਕੇ ਹੀ ਨਹੀਂ ਦਿੱਤੇ ੳਨ੍ਹਾਂ ਨੂੰ ਜਾਗੀਰਾਂ ਆਦਿ ਭੀ ਦਿੱਤੀਆਂ । ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ‘ਨ ਹਮ ਹਿੰਦੂ ਨ ਮੁਸਲਮਾਨ’ ਬਾਣੀ ਵਿੱਚ
ਲਿਖ ਕੇ ‘ਅਸੀਂ ਹਿੰਦੂ ਨਹੀਂ’ ਤੇ ਮੁਹਰ ਲਾਈ ਸੀ, ਤਿਵੇਂ ਹੀ ਬਾਣੀ ਰਾਹੀਂ ਇਸ ਤੇ ਸਦੀਵੀ ਮੁਹਰ ਲਾ
ਦਿੱਤੀ। ਸੋ ਐਸੇ ਬਹੁ-ਪੱਖੀ ਗੁਣਾਂ ਤੇ ਸ਼ਕਤੀਆਂ ਦੇ ਮਾਲਿਕ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ
(੫-੧-੨੦੧੯ ) ਨੂੰ ਆਉਣ ਵਾਲੇ ਪਰਕਾਸ਼ ਦਿਹਾੜੇ ਨੂੰ ਗੁਰੂ ਜੀ ਦੀ ਅਦੁੱਤੀ ਵਡਿਆਈ ਤੇ ਸਮੁੱਚੇ
ਖਾਨਦਾਨ ਦੀ ਕੁਬਾਨੀ ਨੂੰ ਮੁੱਖ ਰੱਖ ਕੇ ਕਿਸੇ ਸਰਕਾਰ ਦੀ ਦਖਲ-ਅੰਦਾਜ਼ੀ ਤੋਂ ਬਿਨਾਂ ਮਨਾਉਣਾ
ਚਾਹੀਦਾ ਹੈ, ਤਾਕਿ ਸਮੁੱਚਾ ਸਿੱਖ ਜਗਤ ਗੁਰੂ ਜੀ ਦੇ ਹਰ ਕਾਰਨਾਮੇ ਨੂੰ ਸਹੀ ਅਰਥਾਂ ਵਿੱਚ ਸਮਝ ਸਕੇ
ਅਤੇ ਉਸ ਤੋਂ ਸਿੱਖਿਆ ਲੈ ਕੇ ਗੁਰੂ ਜੀ ਦੇ ਬਚਨਾਂ ਨੂੰ ਪੱਲੇ ਬੰਨ੍ਹ ਕੇ ਆਪਣਾ ਜੀਵਨ ਸਫਲ ਕਰ ਸਕੇ।
ਅੰਤ ਵਿੱਚ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਭੱਦਰ ਪੁਰਸ਼ਾਂ ਦੇ ਸਿਧਾਂਤ ਤੇ ਨਜ਼ਰ ਪਾਉਣੀ ਭੀ ਜ਼ਰੂਰੀ
ਹੈ। ਇਨਹਾਂ ਵਿੱਚ ਕਿੰਨਾਂ ਕੁ ਮਨੁੱਖਤਾ ਲਈ ਦਇਆ ਤੇ ਪਿਆਰ ਹੈ, ਕੁੱਛ ਮਿਸਾਲਾਂ ਪੇਸ਼ ਹਨ। ਬਹੁਤ
ਪਹਿਲਾਂ ਜਦ ਇਨ੍ਹਾਂ ਦੇ ਵਡੇਰਿਆ ਦਾ ਰਾਜ ਸੀ, ਜਿੱਸ ਨੂੰ ਮਿਸਟਰ ਜਿਨਾਹ ਚੰਗੀ ਤਰ੍ਹਾਂ ਜਾਣਦਾ ਸੀ
ਤੇ ਉਸ ਨੇ ਉਸ ਬਾਰੇ ਸਿੱਖਾਂ ਨੂੰ ਚੌਕੰਨੇ ਕਰਨ ਦੀ ਕੋਸ਼ਿਸ਼ ਕੀਤੀ, ਉੱਸ ਸਮੇਂ ੳਨ੍ਹਾਂ ਨੇ ਬੁੱਧ
ਮਤ, ਜੋ ਉਸ ਸਮੇਂ ਦੇ ਆਮ ਲੋਕਾਂ ਵਿੱਚ ਬਹੁਤ ਮਕਬੂਲ ਹੋਇਆ, ਬੋਧੀਆਂ ਦੇ ਹਿੰਸਕ ਢੰਗਾਂ ਨਾਲ ਮੱਠ
ਢਾਏ, ਯੂਨੀਵਰਟੀ ਤੇ ਪੁਸਤਕਾਲੇ ਸਾੜ ਸੁਟੇ, ਤੇ ਬੋਧੀਆਂ ਦੀ ਇਤਨੀ ਕਤਲੋਗਾਰਤ ਕੀਤੀ ਕਿ ਉਹ ਮੁਲਕ
ਛੱਡ ਕੇ ਹੋਰਨਾਂ ਮੁਲਕਾਂ ਨੂੰ ਜਾਣ ਲਈ ਮਜਬੂਰ ਹੋਏ। ਆਪਣੇ ਉਸ ਸਿਧਾਂਤ ਤੇ ਚਲਦਿਆਂ ਨੇ ਜੋ ਮੁਲਕ
ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨਾਲ ਕੀਤਾ ਤੇ ਕਰ ਰਹੇ ਹਨ, ਲਿਖਣ ਦੀ ਲੋੜ ਨਹੀਂ। ਹੋਰਨਾਂ ਦੇ ਪੂਜਾ
ਅਸਥਾਨ ਢਾੳੇਣੇ ਤਾਂ ਜਿਵੇਂ ਇਨ੍ਹਾਂ ਦਾ ਅਸਲੀ ਸਿਧਾਂਤ ਹੀ ਹੈ। ਬੋਧੀਆਂ ਦੇ ਮਠਾਂ ਵਾਂਗ ਸਿੱਖਾਂ
ਦੇ ਗੁਰਦੁਆਰੇ, ਮੁਸਲਮਾਨਾਂ ਦੀਆਂ ਮਸਜਿਦਾਂ, ੲਸਿਾਈਆਂ ਦੇ ਚਰਚ ਆਦਿ ਇਸ ਸਭਿਅਕ ਜ਼ਮਾਨੇ ਵਿੱਚ ਢਾਏ
ਗਏ। ੧੯੮੪ ਦੇ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਨ ਭੇਂਟ ਕਰਨਾ ਤੇ ਪੁਰਾਣੀਆਂ ਗੁਰੂ
ਸਾਹਿਬਾਨ ਦੇ ਸਮੇਂ ਦੀਆਂ ਹੱਥ ਲਿਖਤਾਂ ਆਦਿ ਚੁਰਾ ਕੇ ਲੈ ਜਾਣਾ ਅਤੇ ਹੋਰ ਚਾਲੀ ਗੁਰਦੁਆਰਿਆਾਂ ਤੇ
ਹਮਲਾ ਕਰਕੇ ਨਸਲ-ਕੁਸ਼ੀ ਕਰਨਾ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਬਣੇ ‘ਗਿਆਨ
ਗੋਦੜੀ’, ਡਾਂਗ ਮਾਰ’ ਆਦਿ ਕਈ ਗੁਰਦੁਆਰੇ ਢਾਉਣਾ। ਸੋ ਚਾਹੀਦਾ ਹੈ ਕਿ ਸਾਰੀਆਂ ਘੱਟ-ਗਿਣਤੀਆਂ
ਇੱਕਮੁੱਠ ਹੋ ਕੇ ਇਨ੍ਹਾਂ ਦੀ ਇਸ ਮਨੁੱਖਤਾ ਵਿਰੁੱਧ ਸੋਚ ਤੇ ਗਤੀਵਿਧੀ ਨੂੰ ਨੱਥ ਪਾਉਣ ਦਾ ਉਪਾਉ
ਕਰਨ। ਕਿਉਂਕਿ ਡ. ਸੰਗਤ ਸਿੰਘ ਅਨੁਸਾਰ ‘ਹਿੰਦੂਆਂ ਨੇ ਇਤਿਹਾਸ ਤੋਂ ਇਕ ਗੱਲ ਸਿੱਖੀ ਹੈ ਕਿ ਉਹ
ਕੁੱਝ ਭੀ ਨਹੀਂ ਸਿੱਖ ਸਕਦੇ’ (ਉਹ ਹੀ ਪੰਨਾ ੧੧)
ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦਾ (੫੫੦ ਵਾਂ) ਪਰਕਾਸ਼ ਦਿਹਾੜਾ ਆ ਰਿਹਾ ਹੈ। ਪੰਜਾਬ ਸਰਕਾਰ ਆਪ ਭੀ
ਮਨਾਉਣ ਦੇ ਉਪਰਾਲੇ ਕਰ ਰਹੀ ਹੈ। ਕਿੰਨਾਂ ਚੰਗਾ ਹੋਵੇ ਜੇ ਸਰਕਾਰ ਇਹ ਦਿਹਾੜਾ ਸਿੱਖੀ ਨੂੰ ਪ੍ਰਨਾਏ
ਵਿਦਵਾਨਾਂ ਤੇ ਬੁੱਧੀਜੀਵੀਆਂ ਰਾਹੀਂ ਲੈਕਚਰਾਂ ਅਤੇ ਨਾਲ ਲੱਗਦੇ ਸਿੱਖੀ ਬਾਰੇ ਕੈਂਪ ਲਗਾ ਕੇ
ਮਨਾਵੇ। ਕੇਂਦਰ ਸਰਕਾਰ ਦੇ ਬੰਦੇ ਸਿਰਫ ਮਹਿਮਾਨ ਵਜੋਂ ਹੀ ਸੱਦੇ ਜਾਣ। ਸਿੱਖ ਗੁ. ਪ੍ਰ. ਕਮੇਟੀ ਭੀ
ਇੱਹ ਮਹਾਨ ਪੁਰਬ ਪੰਜਾਬ ਸਰਕਾਰ ਸਬੰਧੀ ਲਿਖੇ ਪਰੋਗ੍ਰਾਮ ਅਨੁਸਾਰ ਜਾਂ ਪੰਜਾਬ ਸਰਕਾਰ ਨਾਲ ਮਿਲ ਕੇ
ਇਹ ਦਿਹਾੜਾ ਇਸ ਤਰ੍ਹਾਂ ਮਨਾਉਣ ਜਿਵੇਂ ਗੁਰੂ ਸਾਹਿਬ ਦਾ (੫੦੦ ਵਾਂ ) ਪਰਕਾਸ਼ ਦਿਹਾੜਾ ੧੯੬੯ ਵਿੱਚ
ਮਨਾਇਆ ਗਿਆ ਸੀ ਅਤੇ ਕੇਂਦਰ ਸਰਕਾਰ ਦੀ ਇਸ ਵਿੱਚ ਕੋਈ ਦਖਲ-ਅੰਦਾਜ਼ੀ ਨਾ ਹੋਵੇ।