. |
|
** ਸਿੱਖ ਦੇ ਘਰਾਂ, ਗੁਰਦੁਆਰਿਆਂ ਅਤੇ ਮੁੱਖ ਧਾਰਮਿੱਕ ਸਥਾਨਾਂ
ਵਿੱਚ ਹੋ ਰਹੀਆਂ ਮੰਨਮੱਤਾਂ।
ਕਿਸ਼ਤ ਨੰਬਰ 3
(ਲੜੀ ਜੋੜਨ ਲਈ ਕਿਸ਼ਤ ਨੰਬਰ 1 ਅਤੇ 2 ਪੜ੍ਹੋ ਜੀ।)
**
ਸਮੱਗਰ ਗੁਰਬਾਣੀ ਦੇ ਰਚਣਹਾਰੇ 35 ਮਹਾਂ-ਪੁਰਸ਼ਾਂ ਨੇ ਲੋਕਾਈ ਨੂੰ (ਬ੍ਰਾਹਮਣ, ਯੋਗੀ, ਕਾਜ਼ੀ) ਦੇ
ਲੋਕਾਂ ਨੂੰ ਲੁੱਟਣ ਲਈ ਬਣਾਏ ਬੇ-ਅਰਥੇ, ਬੇ-ਮਤਲਭੇ (ਵਹਿਮਾਂ, ਭਰਮਾਂ, ਪਾਖੰਡਾਂ, ਆਡੰਬਰਾਂ,
ਕਰਮਕਾਂਡਾਂ) ਵਿਚੋਂ ਜਾਗਰਤ ਕਰਨ ਲਈ ਬੇਬਾਕੀ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਬਾਬੇ ਨਾਨਕ ਦਾ ਆਸ਼ਾ
ਵੀ ਇਹੀ ਸੀ, ਲੋਕਾਈ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਗਰਤ ਕਰਨਾ। ਇਸ ਕੰਮ ਲਈ 10 ਗੁਰੂ
ਸਾਹਿਬਾਨਾਂ ਨੇ ਸਮੇਂ ਦੇ ਅਨੁਸਾਰੀ ਆਪਣੀ ਰਹਿਨੁਮਾਈ ਕੀਤੀ। ਲੋਕਾਈ ਨੂੰ ਜਾਗਰਤ ਕੀਤਾ, ਸਮਾਜ ਵਿੱਚ
ਪ੍ਰਤੱਖ ਬਦਲਾਅ ਵੀ ਆਇਆ।
** ਲੋਕਾਂ ਵਿੱਚ ਜਾਗਰਤੀ ਆਈ। ਇਸੇ ਲਈ ਲੋਕਾਈ ਨੇ ਲੱਖਾਂ ਦੀ ਗਿਣਤੀ ਵਿੱਚ
ਖੰਡੇ ਦੀ ਪਾਹੁਲ ਲੈਣਾ ਕੀਤਾ। ਆਪਣੇ ਆਪ ਨੂੰ ਬਾਬੇ ਨਾਨਕ ਦੇ ਦੱਸੇ ਰਾਹ ਉੱਪਰ ਚਲਣਾ-ਚਲਾਉਣਾ ਸੁਰੂ
ਕਰ ਸਿੱਖੀ-ਜੀਵਨ ਜਿਉਂਣਾ ਸੁਰੂ ਕੀਤਾ।
** ਪਰ,
ਸਮਾਂ ਬੀਤਣ ਦੇ ਨਾਲ-ਨਾਲ ਸਿੱਖ ਸਮਾਜ
ਨੇ ਉਹੀ ਪੁਰਾਣੀਆਂ ਬ੍ਰਾਹਮਣ ਦੀਆਂ ਚਲਾਈਆਂ-ਬਣਾਈਆਂ, ਰਸਮਾਂ, ਰੀਤੀ-ਰਿਵਾਜ਼ਾਂ ਮਾਨਤਾਵਾਂ,
ਮੰਨੱਮੱਤਾਂ ਨੂੰ ਅਪਨਾਉਣਾ ਸੁਰੂ ਕਰ ਲਿਆ ਹੈ।
ਬਲਕਿ ਅਪਨਾ ਹੀ ਲਿਆ ਹੈ।
** ਉਹ ਕਿਹੜਾ ਬ੍ਰਾਹਮਣੀ ਰੀਤੀ ਰਿਵਾਜ਼ ਹੈ, ਜਿਹੜਾ ਅੱਜ ਦਾ ਗੁਆਚਿਆ-ਭੁੱਲੜ
ਸਿੱਖ ਨਹੀਂ ਕਰਦਾ। ਹਰ ਸਿੱਖ ਅੱਜ ਬ੍ਰਾਹਮਣੀ ਕਰਮਕਾਂਡਾਂ ਵਿੱਚ ਗਲਤਾਨ ਨਜ਼ਰ ਆ ਰਿਹਾ ਹੈ।
** ਰਾਜਨੀਤਕ ਪਾਰਟੀਆਂ ਨੂੰ ਆਪਣੀਆਂ ਕੁਰਸੀਆਂ, ਚੌਧਰ ਦੀ ਖਾਤਰ ਲੋਕਾਂ ਦੀ
ਵੋਟ ਦੀ ਲੋੜ ਹੁੰਦੀ ਹੈ। ਵੋਟਾਂ ਦੀ ਖਾਤਰ ਇਹ ਰਾਜਨੀਤਰ ਪਾਰਟੀਆਂ ਕਿਸੇ ਵੀ ਹੱਦ ਤੱਕ ਥੱਲੇ ਡਿੱਗ
ਸਕਦੀਆਂ ਹਨ। (ਇਸ ਦਾ ਸਬੂਤ
ਪੰਜਾਬ ਦੀ ਅਕਾਲੀ ਪਾਰਟੀ ਹੈ)।
ਵੋਟਾਂ ਲੈਣ ਲਈ ਉਹ ਕਿਹੜਾ ਹੱਥਕੰਡਾ ਹੈ, ਜੋ ਇਹਨਾਂ ਅਕਾਲੀਆਂ ਅਤੇ ਹੋਰ ਰਾਜਨੀਤਰ ਪਾਰਟੀਆਂ ਨੇ
ਨਹੀਂ ਅਪਨਾਇਆ।
** ਕਿਸੇ ਵੀ ਸਮਾਜ ਦੇ ਧਾਰਮਿੱਕ ਸੰਸਕਾਰਾਂ/ਕੰਮਾਂਕਾਰਾਂ ਦੇ ਅਸੂਲ
ਘੜਣ-ਘੜਾਉਣ ਦੀ ਜਿੰਮੇਵਾਰੀ ਧਾਰਮਿੱਕ ਲੀਡਰਾਂ, ਧਾਰਮਿੱਕ ਕਮੇਟੀਆਂ ਦੀ ਹੁੰਦੀ ਹੈ। ਅੱਜ ਦੇ ਸਿੱਖ
ਸਮਾਜ ਦੇ ਸਾਰੇ ਧਾਰਮਿੱਕ ਲੀਡਰ, ਰਾਜ ਸੱਤਾ ਸੰਭਾਲ ਰਹੇ, ਰਾਜਨੀਤਕ ਲੀਡਰਾਂ ਦੇ ਝੋਲੀ ਚੁੱਕ ਬਣੇ
ਹੋਏ ਹਨ। ਇਹਨਾਂ ਧਾਰਮਿੱਕ ਲੀਡਰਾਂ ਨੂੰ ਚਮਾਗਿਰੀ ਕਰਨ ਤੋਂ ਹੀ ਵਿਹਲ ਨਹੀਂ ਮਿਲਦਾ, ਕੌਮ ਨੂੰ
ਸੁਚੱਜੀ ਸੇਧ ਇਹ ਲੋਕ ਕਦੋਂ ਦੇਣਗੇ? ? ?
** ਕੋਈ ਹੈ ਹੀ ਨਹੀਂ, ਜੋ ਕੌਮ ਦੀ ਨਿਸ਼ਕਾਮਤਾ ਨਾਲ ਸੁਚੱਜੀ ਅਗਵਾਈ ਕਰ
ਸਕੇ, ਸੇਧ ਦੇ ਸਕੇ।
** ‘ਧਰਮ’ ‘ਧੰਧਾ’ ਬਣ ਚੁੱਕਿਆ ਹੈ। ‘ਧੰਧਾ’ ਕਰਨ ਵਾਲਿਆ ਨੂੰ ਅਨਪੜ੍ਹ,
ਅਗਿਆਨੀ, ਬੇਵਕੂਫ ਜਨਤਾ ਦੀ ਲੋੜ ਹੁੰਦੀ ਹੈ। ਉਹ ਸਾਡੇ ਸਿੱਖ ਸਮਾਜ ਵਿੱਚ ਬਹੁਤ ਹਨ, ਲੋਕ ਬਣੇ ਹੋਏ
ਹਨ। ਵਿਹਲੜ ਸਾਧੜਿਆਂ ਦੇ ਧੰਧੇ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੇ ਹਨ। ਹਰ ਤਰਾਂ ਦਾ ਪਾਖੰਡ ਕਰਮ ਇਹ
ਵਿਹਲੜ ਸਾਧੜੇ ਆਮ ਲੋਕਾਈ ਤੋਂ ਕਰਵਾ ਰਹੇ ਹਨ।
** ਅੱਗਲੀ ਮੰਨਮੱਤ ਹੈ।
1……, ਚੁਪਹਿਰੇ, ਦੁਪਹਿਰੇ, ਚਾਲੀਹੇ ਕੱਟਣੇ।
** ਸਮੱਗਰ ਗੁਰਬਾਣੀ ਅੰਦਰ ਹਰ ਤਰਾਂ ਦੇ ਕਰਮਕਾਂਡ ਦੀਆਂ ਧੱਜੀਆਂ ਉਡਾਈਆਂ
ਗਈਆਂ ਹਨ।
** ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
** ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ ਪੜਿਆ ਮੁਕਤਿ ਨ ਹੋਈ॥
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ ਮ5॥ 747॥
** ਯੋਗ-ਮੱਤ ਵਿੱਚ ‘ਹੱਠ-ਯੋਗ’ ਨਾਲ ਕਰਮਕਾਂਡ ਕਰਨੇ ਆਮ ਪ੍ਰਚੱਲਤ ਹਨ।
ਯੋਗੀ ਸੁੰਨਸਾਨ ਰਾਤਾਂ ਨੂੰ ਸ਼ਮਸਾਨ-ਘਾਟਾਂ ਵਿੱਚ ਨਗਨ ਬੈਠ ਕਿ ਚਲੀਹੇ ਕੱਟਦੇ ਹਨ। ਭਾਵ ਚਾਲੀ ਦਿਨ
ਉਹ ਕਰਮਕਾਂਡ/ਅਡੰਬਰ ਕਰਦੇ ਹਨ।
** ਇਸ ਤਰਾਂ ਦਾ ਚਾਲੀਹੇ ਵਾਲਾ ਪਾਖੰਡ ਜਲਧਾਰਾ ਹੇਠ ਬੈਠ ਕੇ ਵੀ ਕੀਤਾ
ਜਾਂਦਾ ਹੈ। 40 ਦਿਨ ਪਾਣੀ ਹੇਠ ਬੈਠਣਾ। 6-7 ਫੁੱਟ ਉੱਚਾ ਇੱਕ ਲੱਕੜੀ ਦਾ ਸਟੈਂਡ ਬਣਾ ਕੇ ਉਸ ਉੱਪਰ
ਮਟਕਾ/ਘੜਾ ਰੱਖਿਆ ਜਾਂਦਾ ਹੈ। ਉਸ ਘੜੇ ਦੇ ਥੱਲੇ ਇੱਕ ਸੁਰਾਖ ਕੀਤਾ ਜਾਂਦਾ ਹੈ। ਸੁਰਾਖ ਰਾਂਹੀ
ਲਗਾਤਾਰ ਧਾਰ ਬਣਕੇ ਪਾਣੀ ਹੇਠਾਂ ਡਿੱਗਦਾ ਹੈ। ਉਸ ਧਾਰ ਥੱਲੇ ਪਾਖੰਡੀ ਯੋਗੀ ਬੈਠ ਜਾਂਦਾ ਹੈ। ਘੜੇ
ਨੂੰ ਚੇਲੇ-ਬਾਲਕੇ ਲਗਾਤਾਰ ਪਾਣੀ ਨਾਲ ਭਰਦੇ ਰਹਿੰਦੇ ਹਨ। ਇਹ ਹੱਠ-ਯੋਗ ਦੀ ਪ੍ਰਕਿਰਿਆ ਹੈ।
** ਹਠੁ ਕਰਿ ਮਰੈ ਨ ਲੇਖੈ ਪਾਵੈ॥ ਮ1॥ 226॥
** ਹਠੁ ਅਹੰਕਾਰ ਕਰੈ ਨਹੀ ਭਾਵੈ} ਮ1॥ 905॥
** ਸਿੱਖ ਸਮਾਜ ਦੇ ਅਗਿਆਨੀ ਅਨਪੜ੍ਹ ਵਿਹਲੜ ਸਾਧ ਲਾਣੇ ਨੇ ਯੋਗੀਆਂ ਦੇ
ਕਰਮਕਾਂਡ ਦੀ ਨਕਲ ਮਾਰ ਲਈ ਅਤੇ ਆਪਣੇ ਡੇਰਿਆਂ, ਠਾਠਾਂ, ਗੁਰਦੁਆਰਿਆਂ ਵਿੱਚ ਇਹ
**
ਚਲੀਹੇ, (ਚਾਲੀ ਦਿਨ ਕਿਸੇ ਇੱਕ ਬਾਣੀ ਦਾ ਪਾਠ ਕਰਨਾ।)
ਉਦਾਰਹਰਨ ਦੇ ਤੌਰ ਤੇ ਸਿੱਖ ਸਮਾਜ ਵਿੱਚ ਬਿਨਾਂ ਨਾਗਾ
ਸਿੱਖ-ਬੀਬੀਆਂ 40 ਦਿਨ ‘ਸੁਖਮਨੀ ਸਾਹਿਬ’ ਜਾਂ ਹੋਰ ਕਿਸੇ ਖਾਸ ਬਾਣੀ ਦੇ ਪਾਠ ਕਰਦੀਆਂ ਹਨ।
** ਚੁਪਹਿਰੇ, (ਚਾਰ ਪਹਿਰ ਕਿਸੇ ਇੱਕ ਬਾਣੀ ਦਾ ਰਟਣ ਕਰਨਾ)।
** ਦੁਪਹਿਰੇ (ਦਿਨ ਦੇ ਦੁਪਹਿਰ ਦੇ ਸਮੇਂ ਕਿਸੇ ਇੱਕ ਬਾਣੀ ਦਾ ਰਟਣ ਕਰਨਾ)।
** ਇਹ ਸਾਰੇ ਮੰਨਮੱਤੀ ਕਰਮ ‘ਧੰਧਾ’ ਕਰਨ ਵਾਲਿਆਂ ਦੀ ਦੇਣ ਹਨ। ਇਹ
ਚਾਲੀਹੇ, ਚੌਪਹਿਰੇ, ਦੁਪਹਿਰੇ ਮੰਨਣੇ ਮਨਾਉਣੇ, ਕਰਨੇ ਕਰਵਾਉਣੇ
ਵਿਹਲੜ ਸਾਧਾਂ ਦੀ ਕਾਢ
ਸੀ, ਜੋ ਅੱਜ ਹਰ ਸ਼ਹਿਰ ਦੇ ਹਰ ਗੁਰਦੁਆਰੇ ਵਿੱਚ ਹੋ ਰਹੇ
ਹਨ। ਵਿਹਲੜ ਬਾਬਿਆਂ ਦੀਆਂ ਸਰਧਾਲੂ ਭੇਡਾਂ ਨੇ, ਇਹ ਸਾਰੇ ਕਰਮਕਾਂਡ, ਮੰਨਮੱਤਾਂ ਬਾਬਿਆਂ ਦੇ
ਡੇਰਿਆਂ ਵਿਚੋਂ ਲਿਆ ਕੇ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਵੀ ਸੁਰੂ ਕਰਵਾ ਦਿੱਤੇ। ਜੋ ਅੱਜ ਕੱਲ
ਧੜਾਧੜ ਹਰ ਗੁਰਦੁਆਰੇ ਵਿੱਚ ਬੀਬੀਆਂ ਵਲੋਂ ਕੀਤੇ-ਕਰਵਾਏ ਜਾ ਰਹੇ ਹਨ। ‘ਗੁਰਮੱਤ’ ਦੇ ਨਾਮ ਉੱਪਰ ਇਹ
ਸਾਰੇ ਪਾਖੰਡ ਕਰਮਕਾਂਡ ਮੰਨਮੱਤਾਂ ਕੀਤੇ ਜਾਂਦੇ ਹਨ।
** ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਮ5॥ 747॥
** ਉਹ
ਧਾਰਮਿੱਕ ਕਰਮ, ਜੋ ਜੀਵਨ ਨੂੰ ਕੋਈ ਸਾਰਥਿੱਕ ਸੇਧ ਨਹੀਂ ਦਿੰਦਾ, ਬਲਕਿ ਪਾਖੰਡਾਂ ਵਾਲੇ ਪਾਸੇ ਲੈ
ਕੇ ਜਾ ਰਿਹਾ ਹੈ, ਉਸਦੇ ਕਰਨ ਕਰਾਉਣ ਦਾ ਕੋਈ ਲਾਹਾ ਨਹੀਂ ਹੈ। ਸਮੇਂ ਦੀ ਬਰਬਾਦੀ ਹੈ। ਆਪਣੇ
ਸਾਧਨਾਂ ਦੀ ਦੁਰਵਰਤੋਂ ਹੈ। ਆਪਣੇ ਸਰੀਰ ਨੂੰ ਕਸ਼ਟ ਦੇਣਾ ਹੈ।
** ‘ਗੁਰਮੱਤ-ਗਿਆਨ’ ‘ਗੁਰਬਾਣੀ’ ਪੜ੍ਹਕੇ, ਸੁਣਕੇ, ਮੰਨਕੇ ਵਿਚਾਰਨਾ ਹੈ
ਅਤੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਕਿਸੇ ਤਰਾਂ ਵੀ ਪਾਖੰਡ ਕਰਨਾ ‘ਗੁਰਮੱਤ; ਨਹੀਂ ਹੈ, ਕੇਵਲ
ਮੰਨਮੱਤ ਹੈ।
** ** ਕਰਮ ਕਰਤ ਬਧੇ ਅਹੰਮੇਵ॥ ਕਬੀਰ ਜੀ॥ 324॥
== ਅਗਿਆਨਤਾ ,
ਅਨਪੜ੍ਹਤਾ ਵਿੱਚ ਕਰਮ ਕਰਨ ਨਾਲ ਈਗੋ ਹੰਕਾਰ ਵਿੱਚ ਹੀ ਵਾਧਾ ਹੁੰਦਾ ਹੈ।
2… ਜਣੇ -ਖਣੇ
ਨੂੰ ‘ਸਿਰੋਪਾਉ’ ਦੇਈ ਜਾਣਾ ਕੋਰੀ
ਮਨਮੱਤ
ਹੈ।
** ਸਦਾ ਅਨੰਦੇ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ॥ ਮ5॥ 1073॥
** ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ ਮ5॥ 631॥
** ਭਗਤਿ ਸਿਰਪਾਉ ਕੀਉ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ॥ ਮ5॥ 631॥
** ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ॥ ਮ5॥ 811॥
** ਸਿਰੋਪਾਉ = ਸਿਰ ਤੋਂ ਪੈਰ ਤੱਕ ਦਾ ਪਹਿਰਾਵਾ। ਖ਼ਿੱਲਤ (ਸਨਮਾਨ ਵਿੱਚ
ਦਿੱਤੀ ਜਾਣ ਵਾਲੀ ਪੋਸ਼ਾਕ), ਦਸਤਾਰ ਜਾਂ ਸਾਫਾ॥
** ‘ਸਿਰੋਪਾਉ ,
ਸਰੋਪਾ’, ਸਿੱਖ ਸਮਾਜ ਵਿੱਚ ਗੁਰੂ ਘਰ ਵਲੋਂ ਜਾਂ
ਕਿਸੇ ਸੰਸਥਾ ਵਲੋਂ ਕਿਸੇ ਸਿੱਖ/ ਗੁਰਸਿੱਖ ਵੀਰ-ਭੈਣ
ਨੂੰ ਦਿੱਤਾ ਜਾਣ ਵਾਲਾ ਆਦਰ,
ਮਾਣ, ਸਤਿਕਾਰ ਹੈ।
** ਇਹ ‘ਸਿਰੋਪਾ’ ਦੇਣ ਦਾ ਕਾਰਨ ,
ਉਸ ਵੀਰ-ਭੈਣ ਦੇ ਵਲੋਂ,
ਮਨੁੱਖਾ ਸਮਾਜ ਲਈ ਕੋਈ ਵਿਸ਼ੇਸ਼ ਯੋਗਦਾਨ ਪਾਉਣਾ ਕੀਤਾ ਗਿਆ ਹੈ। ਬਿਨਾਂ ਕਿਸੇ ਨਿਜ਼ੀ-ਫਾਇਦੇ,
ਲਾਲਚ, ਸੁਆਰਥ,
ਦੇ ਵਿਸ਼ੇਸ ਯੋਗਦਾਨ ਪਾਉਣ ਕਰਕੇ,
ਉਹ ਵੀਰ-ਭੈਣ ਆਦਰ ਮਾਣ
ਸਨਮਾਨ ਦਾ ਪਾਤਰ ਬਣ ਜਾਂਦਾ ਹੈ। ਤਾਂ ਸਪੈਸ਼ਲੀ ਉਸ ਵੀਰ-ਭੈਣ
ਨੂੰ ‘ਸਬਦ ਗੁਰੂ ਗਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਦੇ ਸਾਹਮਣੇ ਉਸ ਵੀਰ ਭੈਣ ਨੂੰ
‘ਸਿਰੋਪਾਉ’ ਦਿੱਤਾ ਜਾਂਦਾ ਹੈ।
** ਤਾਂ ਤੇ ‘ਸਿਰੋਪਾਉ’ ਦੀ ਮਹੱਤਤਾ ਹੀ ਬਹੁਤ ਹੈ। ਗੁਰੁ ਦੀ ਹਜ਼ੂਰੀ ਵਿੱਚ
ਏਨਾ ਮਾਨ -ਸਨਮਾਨ ਸਾਰੀ
ਸੰਗਤ ਦੇ ਸਾਹਮਣੇ ਜਣੇ-ਖਣੇ
ਨੂੰ ਨਹੀਂ ਦਿੱਤਾ ਜਾ ਸਕਦਾ।
** ਨਾ ਹੀ ਇਹ ‘ਸਿਰੋਪਾਉ’ ਮੁੱਲ ਖ਼ਰੀਦ ਕੇ ਸਾਰੀ ਸੰਗਤ ਦੇ ਸਾਹਮਣੇ ਲਿਆ ਜਾ
ਸਕਦਾ ਹੈ।
** ਨਾ ਹੀ ਇਹ ‘ਸਿਰੋਪਾਉ’ ਕਿਸੇ ਦੀ ਸਫਾਰਸ਼ ਨਾਲ ਲਿਆ ਜਾ ਸਕਦਾ ਹੈ।
** ਨਾ ਹੀ ਇਹ ‘ਸਿਰੋਪਾਉ’ ਕਿਸੇ ਮਨੁੱਖ ,
ਵੀਰ-ਭੈਣ
ਦੀ ਚਾਪਲੂਸੀ,
ਜੀ-ਹਜ਼ੂਰੀ,
ਚਮਚਾਗਿਰੀ ਕਰਨ ਲਈ ਦਿੱਤਾ ਜਾ ਸਕਦਾ ਹੈ।
** ਪਰ
ਅੱਜ ਦੇ ਸਿੱਖ ਸਮਾਜ ਵਿੱਚ ਇਹ ਸਾਰਾ ਕੁੱਝ ਸ਼ਰੇਆਮ ਹੋ ਰਿਹਾ ਹੈ। ਆਮ ਗੁਰਦੁਆਰਿਆਂ ਵਿੱਚ ਇਹ
ਪਰਪਾਟੀਆਂ ਬਣ ਗਈਆਂ ਹਨ,
ਕਿ ਪ੍ਰਬੰਧਕ ਕਮੇਟੀਆਂ ਵਲੋਂ ਆਪਣਿਆਂ ਨੂੰ ਧੜਾਧੜ ਸਰੋਪਿਆਂ ਰਾਂਹੀ ਗੁਰੂ ਘਰਾਂ ਵਿੱਚ ਸਨਮਾਨਿੱਤ
ਕੀਤਾ ਜਾਂਦਾ ਹੈ।
** ਸਿੱਖਾਂ ਦੇ ਕੇਂਦਰੀ ਮੁੱਖ ਸਥਾਨ ਵਿੱਚ ਇਹ ਸਾਰਾ ਕੁੱਝ ਸ਼ਰੇਆਮ ਹਰ ਰੋਜ਼
ਵੇਖਿਆ ਜਾ ਸਕਦਾ ਹੈ।
** ਕੋਈ ਵੀ ਰਾਜਨੇਤਾ ਆਏ ,
ਗਲ ਵਿੱਚ ਸਰੋਪਾ ਪਾ ਦਿੱਤਾ ਜਾਂਦਾ ਹੈ। ਚਾਹੇ ਉਸਨੇ ਮਨੁੱਖਾ ਸਮਾਜ ਵਿੱਚ ਆਪਣਾ ਕੋਈ ਯੋਗਦਾਨ ਪਾਇਆ
ਹੈ ਜਾਂ ਨਹੀਂ। ਉਸਨੇ ਕੋਈ ਕੁਰਬਾਨੀ ਕੀਤੀ ਹੈ ਜਾਂ ਨਹੀਂ। ਬੱਸ ਚਾਪਲੂਸੀ,
ਜੀ-ਹਜ਼ੂਰੀ,
ਚਮਚਾਗਿਰੀ ਕਰਨ ਲਈ ਧੜਾਧੜ ਸਰੋਪਾ ਗਲ ਵਿੱਚ ਪਾ ਦਿੱਤਾ ਜਾਂਦਾ ਹੈ।
** ਕੋਈ ਸਰਧਾਲੂ ਜਾਂ ਪ੍ਰੇਮੀ 100 ਰੁਪਏ ਜਾਂ ਇਸ ਤੋਂ ਵੱਡਾ ਨੋਟ ਦੇਵੇ
ਉਸਨੂੰ ਸਿਰੋਪਾ ਫੜਾ ਦਿੱਤਾ ਜਾਂਦਾ ਹੈ।
** ਕੋਈ ਸਿੱਖ ਗੁਰਸਿੱਖ ਮਹਿੰਗੀ ਥਾਲੀ ਵਿੱਚ ‘ਪ੍ਰਸਾਦ’ ਲਿਆਵੇ ,
ਉਸਨੂੰ ਸਿਰੋਪਾ ਫੜਾ ਦਿੱਤਾ ਜਾਂਦਾ ਹੈ।
** ਹੋਰ ਤਾਂ ਹੋਰ ਇਹ ਸਾਰੇ ਸਿਰੋਪੇ ਦੇਣ ਵੇਲੇ ਸਬਦ ਗੁਰੂ ਸਾਹਿਬ ਜੀ ਦੇ
ਪੀੜ੍ਹੇ ਨਾਲ ਛੁਆ ਕੇ ਦੇਣਾ ਤਾਂ ਕੋਰੀ
ਮੰਨਮੱਤ
ਹੈ।
** ਕੀ ,
ਇਹ ਸਿਰੋਪਾ ਪੀੜ੍ਹੇ ਨਾਲ ਛੁਆ ਕੇ ਦੇਣ ਨਾਲ ਇਸ ਦੀ ਜਿਆਦਾ ਅਹਿਮੀਅਤ ਹੋ ਗਈ? ? ਇਹ ਸਿਰੋਪਾ,
ਪੀੜ੍ਹੇ ਨਾਲ ਛੁਆ ਕੇ ਦੇਣ ਦੀ ਪ੍ਰਿਤ,
ਰਿਵਾਜ਼,
ਰਸਮ ਇਹਨਾਂ ਕੇਸਾਧਾਰੀ ਪੂਜਾਰੀਆਂ ਦੀ ਹੀ ਕਾਢ ਹੈ।
** ਸਿੱਖ ਸੰਗਤਾਂ ਹਰ ਰੋਜ਼ ਪ੍ਰਤੱਖ ਅਤੇ ਟੀਵੀ ਉੱਪਰ ਵੀ ਵੇਖ ਸਕਦੇ ਹੋ ,
ਕਿ ਕਿਵੇਂ ਦਰਬਾਰ ਸਾਹਿਬ ਵਿਚ,
ਮੁੱਖ ਸੇਵਾਦਾਰ ਦੇ ਪਿੱਛਲੇ ਪਾਸੇ,
ਤੁਸੀਂ 100 ਰੁਪਏ ਜਾਂ ਵੱਡੇ ਨੋਟ ਨਾਲ ਮੱਥਾ ਟੇਕਣਾ ਕਰੋ ਤਾਂ ਤੁਹਾਨੂੰ ਫੱਟਾਫੱਟ ਇੱਕ ਸਿਰੋਪਾ ਦੇ
ਦਿੱਤਾ ਜਾਂਦਾ ਹੈ,
ਜਿਸ ਵਿੱਚ ਦੋ ਵੱਡੇ ਵੱਡੇ ਪਾਤਾਸ਼ੇ/ਬਤਾਸ਼ੇ ਲਪੇਟੇ ਹੁੰਦੇ ਹਨ। ਕਈ ਸ਼ਰਧਾ-ਉਲੂ
ਤਾਂ ਉਥੇ ਉਨ੍ਹਾਂ ਚਿਰ ਤੱਕ ਹੱਥ ਬੰਨਹ ਬੈਠੇ ਰਹਿੰਦੇ ਹਨ,
ਜਦ ਤੱਕ ਸੇਵਾਦਾਰ ਉਹਨਾਂ ਨੂੰ ਸਿਰੋਪਾ ਨਹੀਂ ਦੇ ਦਿੰਦਾ।
** ਵੱਡੇ ਨੋਟ ਦੇਣ ਵਾਲਿਆਂ ਸਾਰਿਆਂ ਸਰਧਾ -ਉਲੂਆਂ
ਨੂੰ ਪਤਾ ਹੈ ਕਿ ਆਪਾਂ ਵੱਡਾ ਨੋਟ ਦਿੱਤਾ ਹੈ ਤਾਂ ਆਪਾਂ ਇਹ ਸਿਰੋਪਾ ਲੈ ਕੇ ਜਾਣਾ ਹੈ,
ਆਪਣਾ ਹੱਕ ਹੈ।
**
3 .’ਸਬਦ
ਗੁਰੂ ਗਰੰਥ ਸਾਹਿਬ ਜੀ,
ਨੂੰ ਰੁਮਾਲਾ ਭੇਟ ਕਰਨਾ,
ਰੁਮਾਲਾ ਚੜਾਉਣਾ।
** ਸਲੋਕ ਮਹਲਾ 5॥ ਪ੍ਰੇਮ ਪੇਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥
ਦਾਨਾ ਬੀਨਾ ਸਾਈ ਮੈਢਾ ਨਾਨਕ ਸਾਰ ਨਾ ਜਾਣਾ ਤੇਰੀ॥ 520॥
** ‘ਗੁਰਬਾਣੀ’ ਦੇ ਇਸ ਸਲੋਕ, ਜੋ ਪੰਜਵੇਂ ਗੁਰੂ ਸਾਹਿਬ ਜੀ ਦਾ ਉਚਾਰਿਆ
520 ਪੰਨੇ ਉੱਪਰ ਦਰਜ਼ ਹੈ, ਦੇ ਅਨਰਥ ਕਰਕੇ ਭਾਵ ਗਲਤ ਮਤਲਭ ਕਰਕੇ ਸਿੱਖ ਸਮਾਜ ਵਿੱਚ ਪ੍ਰਚਾਰਿਆ ਗਿਆ
ਹੈ। ਇਸ ਸਲੋਕ ਦਾ ਸੰਬੰਧ ‘ਸਬਦ ਗੁਰੂ ਗਰੰਥ’ ਸਹਿਬ ਜੀ ਉੱਪਰ ਦਿੱਤੇ ਜਾਂਦੇ ਰੁਮਾਲੇ ਨਾਲ ਜੋੜ
ਦਿੱਤਾ ਗਿਆ। ਜਦ ਕਿ ਐਸਾ ਬਿੱਲਕੁੱਲ ਵੀ ਨਹੀਂ ਹੈ।
** ‘ਸਬਦ ਗੁਰੁ ਗਰੰਥ ਸਾਹਿਬ ਜੀ’ ਦੀ ਸਮੱਗਰ ਬਾਣੀ ਲੋਕਾਂ ਦੀ ਬੋਲੀ ਅਤੇ
ਸਮੇਂ ਸਥਾਨ ਦੇ ਅਨੁਸਾਰ ਉਚਾਰਨ ਕੀਤੀ ਗਈ ਹੈ। ਸਾਰੀ ਬਾਣੀ ਸਮੇਂ, ਸਥਾਨ, ਬੋਲੀ ਦੇ ਅਨੁਸਾਰ ਹੋਣ
ਕਰਕੇ ਕਈ ਲਫਜ਼ ਸਿੱਖ ਸੰਗਤਾਂ ਦੇ ਸਮਝ ਤੋਂ ਪਰ੍ਹੇ ਹੋ ਜਾਂਦੇ ਹਨ।
**
ਮ5॥" ਪ੍ਰੇਮ ਪੇਟੋਲਾ ਤੈ ਸਹਿ ਦਿਤਾ ……… ਨਾਨਕ ਸਾਰ ਨਾ ਜਾਣਾ ਤੇਰੀ॥"
ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ‘ਅਕਾਲ-ਪੁਰਖ’ ਜੀ
ਨੂੰ ਸੰਬੋਧਨ ਹੋ ਕੇ ਜੋਦੜੀ ਕਰ ਰਹੇ ਹਨ, ਕਿ ਹੇ ਅਕਾਲ-ਪੁਰਖ ਜੀ, ਆਪ ਜੀ ਨੇ ਆਪਣਾ ਪ੍ਰੇਮ (ਪਿਆਰ)
ਰੂਪੀ ਪਟੋਲਾ (ਪਟ ਯਾਨੀ ਰੇਸ਼ਮ ਦੇ ਕੱਪੜਾ) ਵਰਗਾ ਮੈਨੂੰ ਮੇਰੀ ਲਾਜ਼-ਪਤ ਢਕਣ ਲਈ ਦੇਣਾ ਕੀਤਾ ਹੈ।
ਮੇਰਾ ਸਾਈ ਮਾਲਿਕ ਬਹੁਤ ਸੁਘੜ-ਸਿਆਣਾ, ਪਿਆਰ ਕਰਨ ਵਾਲਾ ਹੈ, ਪਰ ਮੈਂ ਨਾਨਕ ਤੇਰੀ ਸਾਰ ਨਹੀਂ ਜਾਣ
ਸਕਿਆ, ਤੇਰੀ ਥਾਹ ਨਹੀਂ ਪਾ ਸਕਿਆ।
** ਇਸ ਸਲੋਕ ਵਿੱਚ ਕਿਧਰੇ ਵੀ ਰੁਮਾਲਾ ਭੇਟ ਕਰਨ ਲਈ ਨਹੀਂ ਕਿਹਾ ਗਿਆ।
ਗੁਰੁ ਸਾਹਿਬ ਤਾਂ ਸਿਰਫ ਅਕਾਲ-ਪੁਰਖ ਜੀ ਨਾਲ ਉਸਦੇ ਨਾ ਖਤਮ ਹੋਣ ਵਾਲੇ ਪਿਆਰ ਦੀ ਗੱਲ ਕਰ ਰਹੇ ਹਨ।
** ਸਾਡੇ ਸਿੱਖ ਸਮਾਜ ਵਿੱਚ ਲਾਲਚੀ, ਮਤਲਭੀ, ਸੁਆਰਥੀ ਕੇਸਾਧਾਰੀ ਪੂਜਾਰੀਆਂ
ਨੇ ਆਪਣੇ ਸੁਆਰਥ ਦੀ ਪੂਰਤੀ ਦੀ ਖਾਤਿਰ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਕਰ ਦਿੱਤਾ। ਬ੍ਰਾਹਮਣੀ
ਰੀਤੀ ਰਿਵਾਜ਼ਾਂ ਦੀ ਅਨੁਸਾਰੀ ਇਹ ਪਰਪਾਟੀਆਂ ਚਲਾ ਦਿੱਤੀਆਂ ਗਈਆਂ ਕਿ:
- ਹਰ ਆਮ ਅਤੇ ਖਾਸ ਭੋਗ ਦੇ ਸਮੇਂ ਸਰਧਾ ਪ੍ਰੇਮੀ ‘ਸਰਧਾ-ਉਲੂਆਂ’ ਵਲੋਂ
ਰੁਮਾਲਾ ਭੇਟ ਕਰਨਾ ਜਰੂਰੀ
ਹੈ।
ਜਦ ਵੀ ਗੁਰੂ ਜੀ ਦੇ ਦਰਸਨ ਕਰਨ ਜਾਉ ਤਾਂ
ਰੁਮਾਲਾ ਭੇਟ ਕਰੋ।
ਘਰੇ ਸਹਿਜ ਪਾਠ ਜਾਂ ਅਖੰਡਪਾਠ ਕਰਾਉ ਤਾਂ
ਰੁਮਾਲਾ ਭੇਟ ਕਰੋ।
ਆਨੰਦ-ਕਾਰਜ ਕਰਾਉ ਤਾਂ
ਰੁਮਾਲਾ ਭੇਟ ਕਰੋ।
ਨਵੇਂ ਪੈਦਾ ਹੋਏ ਬੱਚੇ ਨੂੰ ਗੁਰਦੁਆਰੇ ਮੱਥਾ ਟਕਾਉਣ ਲੈ ਜਾਉ
ਰੁਮਾਲਾ ਭੇਟ ਕਰੋ।
ਬੱਚਾ ਪੜਾਈ ਵਿਚੋਂ ਪਾਸ ਹੋ ਗਿਆ ਹੈ
ਰੁਮਾਲਾ ਭੇਟ ਕਰੋ।
ਨੌਕਰੀ ਲੱਗ ਗਈ ਹੈ
ਰੁਮਾਲਾ ਭੇਟ ਕਰੋ।
ਮੁੰਡਾ ਕੁੜੀ ਬਾਹਰਲੇ ਦੇਸ਼ ਚਲੇ ਗਏ
ਰੁਮਾਲਾ ਭੇਟ ਕਰੋ।
ਆਪਣਾ ਮਕਾਨ ਲੈ ਲਿਆ ਹੈ
ਰੁਮਾਲਾ ਭੇਟ ਕਰੋ।
** ਗੱਲ ਕੀ ਪੂਜਾਰੀ ਲਾਣੇ ਨੇ ਸਿੱਖਾਂ ਨੂੰ ਐਸਾ ਖੋਤਾ ਬਣਾਇਆ ਹੈ ਕਿ
ਗੁਰਦੁਆਰੇ ਰੁਮਾਲਿਆਂ ਦੇ ਢੇਰ ਲੱਗ ਜਾਂਦੇ ਹਨ। ਗੁਰਦੁਆਰਾ ਕਮੇਟੀਆਂ ਨੂੰ ਸਮਝ ਨਹੀਂ ਆਉਂਦਾ ਕਿ
ਇਹਨਾਂ ਰੁਮਾਲਿਆਂ ਦਾ ਕੀ ਕੀਤਾ ਜਾਵੇ। ਰੁਮਾਲਿਆਂ ਦੀ ਹੁੰਦੀ ਬੇਅਦਬੀ ਬਾਰੇ ਹੋਰ ਵਧੇਰੇ ਜਾਣਕਾਰੀ
ਲਈ ਇਸ ਲਿੰਕ ਤੇ ਕਲਿੱਕ ਕਰੋ ਜੀ:
http://www.sikhmarg.com/2018/0311-rumaley.html
** ਢੇਰਾਂ ਦੇ ਢੇਰ ਰੁਮਾਲਿਆਂ ਨੂੰ ਜਦ ਸੰਭਾਲਣ ਦੀ ਨੌਬਤ ਆਉਂਦੀ ਹੈ ਤਾਂ
ਗੁਰਦੁਆਰਾ ਕਮੇਟੀਆਂ ਕੋਲ ਰੁਮਾਲੇ ਸੰਭਾਲਣ ਨੂੰ ਜਗਹ ਨਹੀਂ ਹੁੰਦੀ। ਤਾਂ ਫਿਰ ਇਹਨਾਂ ਰੁਮਾਲਿਆਂ
ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਹ ਰੁਮਾਲੇ ਆਮ ਲੋੜਵੰਦ ਦੁਨੀਆਵੀ ਪਰੀਵਾਰਾਂ ਨੂੰ ਵਰਤਣ ਵਾਸਤੇ
ਵੀ ਨਹੀਂ ਦਿੱਤੇ ਜਾਂਦੇ, ਕਿਉਂਕਿ ਪੂਜਾਰੀ ਲਾਣੇ ਦਾ ਵਿਸ਼ਵਾਸ ਹੇ ਕਿ ਇਹ ਰੁਮਾਲੇ ਗੁਰੂ ਸਾਹਿਬ ਜੀ
ਦੇ ਹਨ, ਇਹ ਸੰਸਾਰੀ ਲੋਕਾਂ ਦੀ ਵਰਤੋਂ ਵਾਸਤੇ ਕਿਵੇਂ ਦਿੱਤੇ ਜਾ ਸਕਦੇ ਹਨ? ? ? ਹੇਠ ਦਿੱਤੇ
ਲਿੰਕਾਂ ਤੇ ਕਲਿੱਕ ਕਰਕੇ ਰੁਮਾਲਿਆਂ ਦੀ ਹੁੰਦੀ ਦੁਰਦੱਸ਼ਾ ਵੇਖੀ ਜਾ ਸਕਦੀ ਹੈ।
https://www.youtube.com/watch?v=qCxeDHH4Ag0
https://www.youtube.com/watch?v=isT8EKc6Ogc
https://www.youtube.com/watch?v=fe3g7eghwV0
** ਕਿਤੇ ਅੱਗ ਲਾਈ ਜਾ ਰਹੀ ਹੈ। ਕਿਤੇ ਗਾਰਬੇਜ਼ ਬਿਨਾਂ ਵਿੱਚ ਸੁੱਟੇ ਜਾ
ਰਹੇ ਹਨ।
**
ਕਿੱਡੀ ਵੱਡੀ ਮੰਨਮੱਤ ਹੈ, ਅੱਗ ਲਾ ਕੇ ਸਾੜਨਾ, ਗਾਰਬੇਜ਼ ਬਿਨਾਂ ਵਿੱਚ ਸੁੱਟਣਾ ਤਾਂ ਮੰਨਜ਼ੂਰ ਹੈ,
ਪਰ ਲੋੜਵੰਦ ਪਰੀਵਾਰਾਂ ਨੂੰ ਇਹ ਕੱਪੜੇ, ਬਸਤਰ, ਰੁਮਾਲੇ ਨਹੀਂ ਦਿੱਤੇ ਜਾ ਸਕਦੇ।
ਹੈ ਨਾ ਸਾਡੀ ਬੇਅਕਲੀ।
- ਅਗਰ! ! ਲੋੜ ਤੋਂ ਜਿਆਦਾ ਰੁਮਾਲੇ ਗੁਰੂ ਘਰ ਵਿੱਚ ਲਏ ਹੀ ਨਾ ਜਾਣ ਤਾਂ ਰੁਮਾਲਿਆਂ ਦਾ
ਸਟਾਕ ਜਮਾਂ ਨਹੀਂ ਹੋਵੇਗਾ।
- ਹਰ ਗੁਰੂ-ਘਰ ਵਿੱਚ ਗੁਰਦੁਆਰਾ ਕਮੇਟੀਆਂ ਵਲੋਂ ਸੰਗਤਾਂ ਲਗਾਤਾਰ ਜਾਗਰਤ ਕਰਨਾ ਚਾਹੀਦਾ
ਹੈ, ਕਿ ਗੁਰੁ ਘਰ ਵਿੱਚ ਰੁਮਾਲਿਆਂ ਦੀ ਲੋੜ ਨਹੀਂ ਹੈ।
- ਅਗਰ ਕੋਈ ਸਰਧਾਵਾਨ ਚਹੁੰਦਾ ਹੈ ਕਿ ਉਸਨੇ ਰੁਮਾਲਾ ਦੀ ਹੀ ਸੇਵਾ ਕਰਨੀ ਹੈ ਤਾਂ ਉਸ ਤੋਂ
ਰੁਮਾਲੇ ਦੀ ਕੀਮਤ ਲੈ ਕੇ ਗੁਰੁ ਘਰ ਵਿਚੋਂ ਹੀ ਰੁਮਾਲਾ ਦੇ ਦਿੱਤਾ ਜਾਏ।
- ਸੰਗਤਾਂ ਨੂੰ ਆਪ ਖ਼ੁਦ ਇਸ ਤਰਾਂ ਦੀਆਂ ਮੰਨਮੱਤਾਂ ਤੋਂ ਜਾਗਰੂਕ ਹੋਣ ਦੀ ਲੋੜ ਹੈ।
- ਸਿੱਖ ਦਾ ‘ਗੁਰੁ-ਗਿਆਨ’ ਹੈ, ਕੋਈ ਦੇਹ ਨਹੀਂ, ਜਿਸਨੂੰ ਕਿਸੇ ਬਸਤਰ/ਕੱਪੜੈ ਜਾਂ ਰੁਮਾਲੇ
ਦੀ ਲੋੜ ਹੈ।
- ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਹੈ’। ਇਹੀ ਰੁਮਾਲੇ ਉੱਪਰ ਕੀਤਾ ਖਰਚਾ ਕਿਸੇ ਲੋੜਵੰਦ
ਪਰੀਵਾਰ ਦੇ ਬੱਚਿਆਂ ਦੀ ਪੜਾਈ ਤੇ ਖਰਚ ਕੀਤੇ ਜਾ ਸਕਦੇ ਹਨ। ਜਾਂ ਹੋਰਨਾਂ ਲੋੜਵੰਦ ਪਰੀਵਾਰਾਂ
ਦੀ ਮਦਦ ਕੀਤੀ ਜਾ ਸਕਦੀ ਹੈ।
- ਸਿਰਫ ਗੁਰਦੁਆਰੇ ਰੁਮਾਲਾ ਚੜਾਉਣਾ ਕੋਰੀ
ਮੰਨਮੱਤ
ਹੈ।
ਸਾਡੇ ਗੁਰੁ ਘਰਾਂ ਦੇ ਸੇਵਾਦਾਰਾਂ ਨੂੰ ਵੀ ਜਾਗਰਤ ਹੋਣ ਦੀ ਲੋੜ ਹੈ।
ਗੁਰਦੁਆਰਾ ਕਮੇਟੀਆਂ ਵਿੱਚ ਜਾਗਰਤ ਨੌਜਵਾਨ ਅੱਗੇ ਆਉਣ ਤਾਂ ਜੋ ਗੁਰੁ ਘਰਾਂ ਵਿੱਚ ਗੁਰਮੱਤ
ਗਿਆਨ ਦੇ ਅਨੁਸਾਰੀ ਫੈਸਲੇ ਲਾਗੂ ਕੀਤੇ ਜਾਣ।
ਸਬਦ ਗੁਰੂ ਗਰੰਥ ਸਾਹਿਬ ਜੀ ਦੀ ਸੁਚੱਜੀ ਦੇਖਭਾਲ ਜਰੂਰੀ ਹੈ। ਸਾਫ਼ ਸੁਥਰੇ ਰੁਮਾਲੇ
ਚਾਹੀਦੇ ਹਨ। ਸਰਧਾ ਨੂੰ ਸੱਟ ਵੱਜੇਗੀ। ਐਸਾ/ਇਸ ਤਰਾਂ ਸਿੱਖ ਸਮਾਜ ਵਿੱਚ ਸੋਚਿਆ ਜਾਂਦਾ ਹੈ।
ਜਿਸ ਕਰਕੇ ਗੁਰੁ ਘਰਾਂ ਵਿੱਚ ਰੁਮਾਲਿਆ ਦੇ ਢੇਰ ਲੱਗ ਜਾਂਦੇ ਹਨ। ਪਰ ਐਸਾ ਕਰਨਾ ਸਰਾਸਰ ਗਲਤ
ਹੈ, ਸਿੱਖ ਸੰਗਤਾਂ ਨਾਲ ਇਹਨਾਂ ਮੁੱਦਿਆਂ ਬਾਰੇ ਵਿਚਾਰ ਕਰਨਾ ਜਰੂਰੀ ਹੈ। ਗੁਰਦੁਆਰਾ ਕਮੇਟੀਆਂ
ਦੇ ਮੈਂਬਰਾਂ ਨੂੰ ਕੋਈ ਨਿਜ਼ੀ ਲਾਭ ਲੈਣ ਦੀ ਬਜਾਏ, ਸਿੱਖ ਸੰਗਤਾਂ ਨੂੰ ਜਾਗਰਤ ਕਰਨ ਦੇ ਵਸੀਲੇ
ਕਰਨੇ ਚਾਹੀਦੇ ਹਨ।
……………… ਚੱਲਦਾ।
ਧੰਨਵਾਧ
ਇੰਜ ਦਰਸਨ ਸਿੰਘ ਖਾਲਸਾ
ਸਿਡਨੀ ,
ਅਸਟਰੇਲੀਆ।
13 ਅਪ੍ਰੇਲ 2019
|
. |