. |
|
☬
ਰਾਮਕਲੀ ਕੀ ਵਾਰ ਮਹਲਾ ੩
☬
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਸਤਵੀਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਛੇ ਭਾਗ ਵੀ ਪੜੋ ਜੀ)
ਅਜੂਨੀ
-
"ਸਤਿਨਾਮੁ
ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ"
ੴ
ਦੇ
ਲੜੀਵਾਰ ਆ ਚੁਕੇ
ਪੰਜ ਵਿਸ਼ੇਸ਼ਨਾਂ
ਵਾਂਙ ਹੀ
ੴ
ਦਾ
ਵਿਸ਼ੇਸ਼ਨ
‘ਅਜੂਨੀ’
ਵੀ
"ਅ+ਜੂਨੀ"
ਦੋ ਅੱਖਰਾਂ ਦੇ
ਜੋੜ, ਸੰਧੀ
ਤੇ
ਮਿਲਾਪ
ਤੋਂ ਬਣਿਆ ਹੋਇਆ ਹੈ।
ਜਿਸ ਦਾ ਅਰਥ ਹੈ ਕਿ
ਪ੍ਰਭੂ ਦੀ ਸਮੂਚੀ ਰਚਨਾ
ਵਿੱਚਲੀ ਹਰੇਕ ਬਣਤਰ ਤੇ ਵਸਤੂ
"ਕੇਤੀਆ ਖਾਣੀ"
(ਬਾਣੀ
ਜਪੁ) ਅਥਵਾ "ਕਈ ਕੋਟਿ ਖਾਣੀ.
." (ਪੰ: ੨੭੬) ਭਾਵ ਪ੍ਰਭੂ ਦੀਆਂ ਅਨੰਤ
ਖਾਣੀਆਂ ਚੋਂ ਕਿਸੇ ਇੱਕ ਜਾਂ ਦੂਜੀ ਖਾਨੀ, ਜੂਨੀ, ਜਾਂ ਪ੍ਰਭੂ ਰਾਹੀਂ ਉਸ ਲਈ ਸਥਾਪਿਤ ਕਿਸੇ ਨਾ
ਕਿਸੇ ਉਤਪਤੀ ਦੇ ਢੰਗ ਨਾਲ ਹੀ ਹੋਂਦ `ਚ ਆਉਂਦੀ ਹੈ।
ਜਦਕਿ ਇਹ
ਕੇਵਲ ਤੇ ਕੇਵਲ
ਕਰਤਾ ਪ੍ਰਭੂ
ੴ
ਹੀ
ਇਕੋ-ਇਕ
ਅਜਿਹੀ
ਹੱਸਤੀ ਹੈ
ਜਿਹੜੀ
ਕਿਸੇ ਵੀ ਜੂਨ, ਖਾਣੀ, ਗਰਭ ਜਾਂ
ਕਿਸੇ ਵੀ ਉਤਪਤੀ ਦੇ ਢੰਗ ਰਾਹੀਂ
ਨਹੀਂ ਆਉਂਦੀ ਤੇ
"ਆਦਿ ਸਚੁ ਜੁਗਾਦਿ ਸਚੁ "ਭਾਵ
ਉਹ
ਆਪਣੇ ਆਪ ਤੋਂ ਹੀ ਹੈ।
ਯਥਾ:-
() "ਥਾਪਿਆ
ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ" (ਬਾਣੀ
ਜਪੁ)
()
"ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ"
(ਪੰ: ੪੭੩)
()
"ਤੁਝ ਬਿਨੁ ਦੂਜਾ ਅਵਰੁ ਨ ਕੋਈ, ਸਭੁ ਤੇਰਾ ਖੇਲੁ ਅਖਾੜਾ ਜੀਉ" (ਪੰ: ੧੦੩)
() " ਆਪੇ
ਥਾਪਿ ਉਥਾਪੇ ਆਪੇ॥ ਤੁਝ ਤੇ ਬਾਹਰਿ ਕਛੂ ਨ ਹੋਵੈ, ਤੂੰ ਆਪੇ ਕਾਰੈ ਲਾਵਣਿਆ"
(ਪੰ: ੧੨੫) ਆਦਿ
ਸੈਭੰ- ਉਪ੍ਰੰਤ
ੴ
ਦਾ
ਵਿਸ਼ੇਸ਼ਨ
ਸੈਭੰ
ਵੀ
ਸੈ+ਭੰ
ਦੋ ਅਖਰਾਂ ਦੀ ਸੰਧੀ,
ਸੁਮੇਲ,
ਜੋੜ
ਤੇ
ਮਿਲਾਪ
ਤੋਂ ਹੈ।
ੴ ਦਾ
ਵਿਸ਼ੇਸ਼ਨ "ਸੈਭੰ"
ਸੰਸਕ੍ਰਿਤ ਦੇ ਸ਼ਬਦ
ਸਯੰਭੂ
ਦਾ ਪੰਜਾਬੀ ਰੂਪ ਹੈ। ਸੈਭੰ
ਦੇ ਅਰਥ ਹਨ
ੴ
ਆਪਣੇ ਆਪ ਤੋਂ ਹੈ, ਭਾਵ ਕਰਤੇ
ੴ
ਦੀ ਹੋਂਦ
ਆਪਣੇ ਆਪ
ਤੋਂ ਅਤੇ
ਸੁਤੇ-ਸਿਧ
ਹੈ ਉਸ ਨੂੰ ਕਿਸੇ ਦੂਜੇ ਨੇ ਨਹੀਂ ਬਣਾਇਆ।
ਯਥਾ:-
() "ਆਪਣਾ ਆਪੁ ਉਪਾਇਓਨੁ, ਤਦਹੁ ਹੋਰੁ ਨ ਕੋਈ॥ ਮਤਾ ਮਸੂਰਤਿ ਆਪਿ ਕਰੇ, ਜੋ
ਕਰੇ ਸੁ ਹੋਈ॥ ਤਦਹੁ ਆਕਾਸੁ ਨ ਪਾਤਾਲੁ ਹੈ, ਨਾ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ, ਨਾ
ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ, ਤਿਸੁ ਬਿਨੁ ਅਵਰੁ ਨ ਕੋਈ"
(ਪੰ: ੫੦੯)
() "ਏਕੋ ਕਰਤਾ ਆਪੇ ਆਪ"
(ਪੰ: ੧੨੭੧)
() "ਆਪੇ ਆਪਿ ਨਿਰੰਜਨੁ ਸੋਈ॥ ਜਿਨਿ ਸਿਰਜੀ ਤਿਨਿ ਆਪੇ ਗੋਈ"
(ਪੰ: ੧੧੯)
() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ
ਆਸਣੁ ਡਿਠੋ ਚਾਉ" (ਪੰ: ੪੬੩)
() "ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ
ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ…"
(ਪੰ: ੧੦੩੫)
() "ਸਭੁ ਕਿਛੁ ਆਪੇ ਆਪਿ ਹੈ, ਦੂਜਾ ਅਵਰੁ ਨ ਕੋਇ॥ ਜਿਉ ਬੋਲਾਏ ਤਿਉ
ਬੋਲੀਐ, ਜਾ ਆਪਿ ਬੁਲਾਏ ਸੋਇ" (ਪੰ: ੩੯)
() "ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ
ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ"
(ਪੰ: ੧੨)
() "ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ, ਤੁਮ ਜੇਵਡ ਅਵਰੁ ਨ ਦਾਤੇ॥
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ, ਹਰਿ ਜਪੀਐ ਹਰਿ ਕਿਰਪਾ ਤੇ"
(ਪੰ: ੧੬੯)
() "ਸਭੁ ਆਪੇ ਆਪਿ ਵਰਤਦਾ, ਆਪੇ ਭਰਮਾਇਆ॥ ਗੁਰ ਕਿਰਪਾ ਤੇ ਬੂਝੀਐ ਸਭੁ
ਬ੍ਰਹਮੁ ਸਮਾਇਆ" (ਪੰ: ੨੨੯)
() "ਏਕੋ ਪਵਨੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ
ਵਰਤੈ, ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ, ਗੁਰ ਪਰਸਾਦੀ ਇਕੁ ਨਦਰੀ ਆਇਆ, ਹਉ ਸਤਿਗੁਰ ਵਿਟਹੁ
ਵਤਾਇਆ" (ਪੰ: ੯੬)
() "ਆਪੇ ਹਰਿ ਇੱਕ ਰੰਗੁ ਹੈ, ਆਪੇ ਬਹੁ ਰੰਗੀ॥ ਜੋ ਤਿਸੁ ਭਾਵੈ ਨਾਨਕਾ,
ਸਾਈ ਗਲ ਚੰਗੀ" (ਪੰ: ੭੨੭)
() "ਸਭੁ ਆਪੇ ਆਪਿ ਵਰਤੈ ਕਰਤਾ, ਜੋ ਭਾਵੈ ਸੋ ਨਾਇ ਲਾਇਆ" (ਪੰ: ੮੭)
() "ਆਪੇ ਧਰਤੀ ਆਪੇ ਹੈ ਰਾਹਕੁ, ਆਪਿ ਜੰਮਾਇ ਪੀਸਾਵੈ॥ ਆਪਿ ਪਕਾਵੈ, ਆਪਿ
ਭਾਂਡੇ ਦੇਇ ਪਰੋਸੇ, ਆਪੇ ਹੀ ਬਹਿ ਖਾਵੈ॥ ਆਪੇ ਜਲੁ, ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ॥ ਆਪੇ
ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ॥ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ"
(ਪੰ: ੫੫੦-੫੧)
() "ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥ ਕਬੀਰ ਕਰਮੁ ਕਰੀਮ ਕਾ
ਉਹੁ ਕਰੈ ਜਾਨੈ ਸੋਇ" (ਪ: ੭੨੭) ਆਦਿ
ਗੁਰਪ੍ਰਸਾਦਿ- ਜਿਸ
ੴ
`ਤੇ
"ਸਤਿਨਾਮੁ ਕਰਤਾਪੁਰਖੁ ਨਿਰਭਉ
ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ" ਵਰਗੇ ਵਿਸ਼ੇਸ਼
ਸਤੋਂ ਹੀ ਗੁਣ, ਨਿਵੇਕਲੀਆਂ ਸਿਫ਼ਤਾਂ ਤੇ ਵਿਸ਼ੇਸ਼ਨ ਲਾਗੂ ਹੁੰਦੇ ਹਨ,
ਉਹ ਕਰਤਾ ਪ੍ਰਭੂ
ੴ
ਆਪ ਹੀ ਕ੍ਰਿਪਾ ਤੇ ਬਖ਼ਸ਼ਿਸ਼ ਕਰਕੇ,
ਜੀਵ ਦੇ ਕਿਸੇ
ਮਨੁੱਖਾ ਜੂਨ
ਅਥਵਾ
ਜਨਮ ਤੇ ਜੀਵਨ ਦੌਰਾਨ
ਸ਼ਬਦ-ਗੁਰੂ
ਦੇ
ਰੂਪ `ਚ ਪ੍ਰਗਟ ਹੋ ਜਾਂਦਾ ਹੈ।
ਇਸੇ ਤੋਂ ਮਨੁੱਖ ਨੂੰ
ੴ ਪ੍ਰਭੂ
ਦੀ
ਜੀਦੇ ਜੀਅ
ਪ੍ਰਾਪਤੀ ਹੋ ਜਾਂਦੀ ਹੈ,
ਜੀਵ ਦਾ ਆਪਣੇ ਅਸਲੇ
ੴ
ਨਾਲ ਮਿਲਾਪ ਹੋ ਜਾਂਦਾ ਹੈ
ਅਤੇ
ਉਹ ਜੀਦੇ ਜੀਅ ਪ੍ਰਭੂ `ਚ ਹੀ ਸਮਾਅ
ਜਾਂਦਾ ਹੈ।
ਮਨੁੱਖ,
ਆਪਣੇ ਅਸਲੇ
ਪ੍ਰਭੂ ਤੋਂ
ਜਨਮਾਂ-ਜਨਮਾਤ੍ਰਾਂ ਤੋਂ ਚਲਦੇ ਆ ਰਹੇ
ਹਉਮੈ ਤੇ ਵਿਕਾਰਾਂ ਨਾਲ ਭਰਪੂਰ
ਮਨਮੁਖੀ
ਆਪਹੁੱਦਰੇ ਜੀਵਨ ਤੋਂ ਸਦਾ ਲਈ
ਛੁਟਕਾਰਾ ਪਾ ਲੈਂਦਾ ਅਤੇ
ਗੁਰਮੁਖੀ ਜੀਵਨ
ਨੂੰ ਪ੍ਰਾਪਤ ਹੋ ਜਾਂਦਾ ਹੈ।
ਇਸਤਰ੍ਹਾਂ ਉਸ ਜੀਵ ਦਾ ਚਲਦਾ ਆ ਰਿਹਾ
ਭਿੰਨ-ਭਿੰਨ ਜਨਮਾਂ ਤੇ ਜੂਨਾਂ ਵਾਲਾ ਗੇੜ ਸਦਾ ਲਈ ਸਮਾਪਤ ਖ਼ਤਮ ਹੋ ਜਾਂਦਾ ਹੈ।
ਯਥਾ:-
() "ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ
ਭ੍ਰਮੇ ਥਕਿ ਆਏ ਪ੍ਰਭ ਕੀ ਸਾਮ…" (ਪੰ: ੧੩੩)
() "ਸਤਿਗੁਰੁ ਪੁਰਖੁ ਅੰਮ੍ਰਿਤ ਸਰੁ, ਵਡਭਾਗੀ ਨਾਵਹਿ ਆਇ॥
ਉਨ ਜਨਮ ਜਨਮ ਕੀ ਮੈਲੁ ਉਤਰੈ, ਨਿਰਮਲ
ਨਾਮੁ ਦ੍ਰਿੜਾਇ॥ ਜਨ ਨਾਨਕ
ਉਤਮ ਪਦੁ ਪਾਇਆ, ਸਤਿਗੁਰ ਕੀ ਲਿਵ ਲਾਇ" (ਪੰ:
੪੦)
() "ਸਭੁ ਆਪੇ ਆਪਿ ਵਰਤਦਾ, ਆਪੇ ਭਰਮਾਇਆ॥
ਗੁਰ ਕਿਰਪਾ ਤੇ ਬੂਝੀਐ
ਸਭੁ ਬ੍ਰਹਮੁ ਸਮਾਇਆ" (ਪੰ:
੨੨੯)
()
"ਸੇਵੀ ਸਤਿਗੁਰੁ ਆਪਣਾ, ਹਰਿ ਸਿਮਰੀ ਦਿਨ ਸਭਿ ਰੈਣ॥
ਆਪੁ ਤਿਆਗਿ ਸਰਣੀ ਪਵਾਂ, ਮੁਖਿ ਬੋਲੀ
ਮਿਠੜੇ ਵੈਣ॥ ਜਨਮ ਜਨਮ
ਕਾ ਵਿਛੁੜਿਆ, ਹਰਿ ਮੇਲਹੁ
ਸਜਣੁ ਸੈਣ॥ ਜੋ ਜੀਅ ਹਰਿ ਤੇ
ਵਿਛੁੜੇ ਸੇ ਸੁਖਿ ਨ ਵਸਨਿ ਭੈਣ" (ਪੰ: ੧੩੬)
() "ਪ੍ਰਭ ਕਿਰਪਾ ਤੇ ਭਏ ਸੁਹੇਲੇ॥
ਜਨਮ ਜਨਮ
ਕੇ ਬਿਛੁਰੇ
ਮੇਲੇ"
(ਪੰ: ੧੯੧)
()
"ਗੁਰ ਪਰਸਾਦੀ ਸਾਗਰੁ ਤਰਿਆ॥
ਜਨਮ ਜਨਮ
ਕੇ ਕਿਲਵਿਖ ਸਭਿ ਹਿਰਿਆ॥ ੨ ॥
ਸੋਭਾ ਸੁਰਤਿ ਨਾਮਿ ਭਗਵੰਤੁ॥
ਪੂਰੇ ਗੁਰ ਕਾ ਨਿਰਮਲ ਮੰਤੁ"
(ਪੰ: ੧੯੭)
()
"ਕਰਿ ਕਿਰਪਾ ਪ੍ਰਭਿ ਰਾਖੇ॥ ਸਭਿ
ਜਨਮ ਜਨਮ
ਦੁਖ ਲਾਥੇ॥ ਨਿਰਭਉ ਨਾਮੁ
ਧਿਆਇਆ॥ ਅਟਲ ਸੁਖੁ ਨਾਨਕ
ਪਾਇਆ" (ਪੰ: ੬੨੨)
() "ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ,
ਗੁਰਿ ਹਾਥੁ ਧਰਿਓ ਮੇਰੈ ਮਾਥਾ॥
ਜਨਮ ਜਨਮ ਕੇ ਕਿਲਬਿਖ ਦੁਖ
ਉਤਰੇ,
ਗੁਰਿ ਨਾਮੁ ਦੀਓ ਰਿਨੁ ਲਾਥਾ)
(ਪੰ: ੬੯੬) ਆਦਿ
ਗੁਰਮੱਤ ਵਿਚਾਰ ਦਰਸ਼ਨ-
(ੳ)
"ਗੁਰੂ ਪਦ" -ਗੁਰਬਾਣੀ ਦੀ
ਕਸਵਟੀ `ਤੇ? -ਗੁਰਬਾਣੀ ਨੂੰ ਗਹੁ ਨਾਲ ਵਿਚਾਰੋ!
ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਗੁਰਬਾਣੀ ਦੀ ਕਸਵਟੀ `ਤੇ
‘ਗੁਰੂ’
ਪਦ ਕਿਸੇ ਮਨੁੱਖਾ ਸਰੀਰ ਲਈ ਨਹੀਂ।
ਗੁਰਬਾਣੀ ਨੇ ਮਨੁੱਖ ਮਾਤ੍ਰ ਨੂੰ ਜਿਸ
‘ਗੁਰੂ’
ਦੇ ਲੜ ਲਾਇਆ ਹੈ,
ਉਹ
‘ਗੁਰੂ’
ਪਦ
ਬਿਲਕੁਲ ਨਿਵੇਕਲੇ ਤੇ ਵਿਸ਼ੇਸ਼
ਅਰਥਾਂ `ਚ ਹੈ। ਉਹ ਗੁਰੂ
ਸਦੀਵੀ ਅਤੇ ਜਨਮ ਮਰਨ ਤੋਂ ਰਹਿਤ ਹੈ ਜਿਵੇਂ
"ਸਤਿਗੁਰੁ ਮੇਰਾ ਸਦਾ ਸਦਾ ਨਾ
ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ"
(ਪੰ: ੭੫੯) ਅਦਿ ਅਨੇਕਾਂ ਗੁਰ-ਫ਼ੁਰਮਾਣ।
ਇਸ ਲਈ ਪੁਰਾਤਨ ਸਮੇਂ ਤੋਂ ਦਿੱਤੇ ਤੇ ਵਰਤੇ ਜਾ ਰਹੇ ਲਫ਼ਜ਼
‘ਗੁਰੂ’
ਦੇ ਕੋਈ ਵੀ ਅਰਥ,
ਗੁਰਬਾਣੀ ਰਾਹੀਂ ਪ੍ਰਗਟ
‘ਗੁਰੂ’ ਅਥਵਾ "ਗੁਰਪ੍ਰਸਾਦਿ"
`ਤੇ ਲੇਸ਼ ਮਾਤ੍ਰ ਵੀ ਲਾਗੂ ਨਹੀਂ ਹੁੰਦੇ।
ਜਿਹੜੇ ਕਿਸੇ ਮਨੁੱਖਾ ਸਰੀਰ ਜਾਂ ਕਿਸੇ ਕਿੱਤੇ ਦੇ ਉਸਤਾਦ ਆਦਿ ਨੂੰ
ਗੁਰੂ ਸਮਝਦੇ ਜਾਂ ਮੰਣਦੇ ਹਨ,
ਉਹ ਜੀਵਨ ਭਰ
‘ਸੱਚੇ’ ਤੇ
ਸਦਾ ਥਿਰ’
ਗੁਰੂ
ਅਥਵਾ
ਗੁਰਬਾਣੀ ਰਾਹੀਂ ਪ੍ਰਗਟ
‘ਸ਼ਬਦ-ਗੁਰੂ-ਸਤਿਗੁਰੂ’ ਤੋਂ ਵਾਂਝੇ
ਰਹਿ ਕੇ
ਆਪਣੇ ਪ੍ਰਾਪਤ
ਦੁਰਲਭ ਮਨੁੱਖਾ ਜਨਮ ਨੂੰ ਵੀ
ਅਸਫ਼ਲ ਤੇ ਬਿਰਥਾ ਕਰ ਕੇ ਜਾਂਦੇ ਹਨ।
ਗੁਰਬਾਣੀ ਦੇ ਮੰਗਲਾਚਰਣ `ਚ ਸਮਾਪਤੀ ਸਮੇਂ ਵਰਤੀ ਹੋਈ ਇਸ ਸ਼ਬਦਾਵਲੀ
"ਗੁਰਪ੍ਰਸਾਦਿ"
`ਚ ਗੁਰਬਾਣੀ ਰਾਹੀਂ ਪ੍ਰਗਟ
‘ਗੁਰੂ’,
ਮਨੁੱਖਾ ਜਨਮ ਦੀ ਸਫ਼ਲਤਾ ਲਈ,
ਅਕਾਲਪੁਰਖ ਦੇ ‘ਨਿਜ ਗੁਣ’ ਦਾ ਹੀ
ਪ੍ਰਗਟਾਵਾ ਤੇ ਲਖਾਇਕ ਹੈ ਉਸ ਤੋਂ ਭਿੰਨ ਨਹੀਂ।
ਗੁਰਬਾਣੀ `ਚ ਅਨੇਕਾਂ ਥਾਵੇਂ ਪ੍ਰਗਟ, ਮਨੁੱਖ ਮਾਤ੍ਰ ਲਈ ਇਸ
ਸਦੀਵੀ ਗੁਰੂ ਦੀ ਵਿਆਖਿਆ
ਕਰਦੇ ਹੋਏ ਪਾਤਸ਼ਾਹ ਨੇ ਅਕਾਲਪੁਰਖ ਨੂੰ ਹੀ ਆਪਣੇ ਅਤੇ ਨਾਲ-ਨਾਲ ਸਮੂਚੀ ਮਾਨਵਤਾ ਦੇ ਇਕੋ-ਇਕ
ਗੁਰੂ
ਦੀ ਗੱਲ ਹੀ ਕੀਤੀ ਤੇ ਬਿਆਣਿਆ ਹੈ। ਜਿਵੇਂ:-
"ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ
ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ:
੫੯੯) ਭਾਵ ਉਹ ਅਕਾਲ ਪੁਰਖ ਹੀ ਜਿਹੜਾ ਸੰਪੂਰਨ ਰਚਨਾ `ਚ ਵਿਆਪਕ, ਸਦਾ ਥਿਰ ਤੇ ਰਚਨਾ ਦਾ ਮੂਲ ਹੈ,
ਮੇਰਾ
‘ਗੁਰੂ’
ਹੈ।
ਇਥੋਂ ਤੀਕ ਕਿ
ਗੁਰੂ ਨਾਨਕ ਪਾਤਸ਼ਾਹ
ਨੂੰ ਜਦੋਂ ਸਿੱਧਾਂ ਨੇ ਸੁਆਲ ਕੀਤਾ ਕਿ ਐ ਨਾਨਕ!
"ਕਵਣ ਮੂਲੁ, ਕਵਣ ਮਤਿ ਵੇਲਾ॥ ਤੇਰਾ
ਕਵਣੁ ਗੁਰੂ, ਜਿਸ ਕਾ ਤੂ ਚੇਲਾ" (ਪੰ: ੯੪੨) ਤਾਂ
ਗੁਰੂ ਨਾਨਕ ਪਾਤਸ਼ਾਹ ਦਾ
ਉੱਤਰ ਸੀ:-
"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ"
(ਪੰ: ੯੪੨)।
ਭਾਵ ਐ ਜੋਗੀਓ! ਤੁਸਾਂ ਮੇਰੇ ਤੋਂ ਦੋਵੇਂ ਸੁਆਲ ਕੇਵਲ ਚਲਦੀ ਪ੍ਰੀਪਾਟੀ
ਅਨੁਸਾਰ ਕੀਤੇ ਹਨ। ਜਦਕਿ
‘ਮੇਰਾ ਗੁਰੂ ਤਦ ਤੋਂ ਮੌਜੂਦ ਹੈ ਜੱਦ ਤੋਂ ਮਨੁੱਖ ਦੇ ਸੁਆਸਾਂ ਦਾ ਅਰੰਭ ਹੋਇਆ ਹੈ
ਅਤੇ ਇਹ ਵੀ ਕਿ
ਮੇਰਾ ਗੁਰੂ ‘ਸ਼ਬਦ’
ਭਾਵ (ਇਲਾਹੀ
ਆਤਮਕ ਗਿਆਨ) ਹੈ,
ਸਰੀਰ ਨਹੀਂ।
ਦੂਜਾ, ਜੋ ਤੁਸਾਂ ਮੇਰੇ ਤੋਂ ਇਹ ਕੀਤਾ ਕਿ
"ਮੈਂ ਚੇਲਾ ਕਿਸ ਦਾ ਹਾਂ?"
ਦਰਅਸਲ ਤੁਹਾਡਾ ਇਹ ਸੁਆਲ ਵੀ
ਮੇਰੇ ਸਰੀਰ ਦੀ ਸੀਮਾ ਤੀਕ ਹੀ ਸੀਮਤ
ਹੈ ਅਤੇ
ਮੂਲੋਂ ਹੀ ਗ਼ਲਤ ਹੈ।
ਸਮਝਣਾ ਤਾਂ ਇਹ ਹੈ ਕਿ ਜਦੋਂ ਤੀਕ
ਮਨੁੱਖ ਦੀ ‘ਸੁਰਤ’
ਦੀ
ਸਾਂਝਂ,
ਗੁਰੂ ਦੇ ਸ਼ਬਦ
ਭਾਵ
ਸ਼ਬਦ-ਗੁਰੂ
ਦੇ ਆਦੇਸ਼ਾਂ ਤੇ ਉਨ੍ਹਾਂ ਨੂੰ
ਅਮਲਾਉਣਾ ਨਹੀਂ ਤਦ ਤੀਕ ਕੋਈ ਵੀ
ਮਨੁੱਖ
"ਸ਼ਬਦ-ਗੁਰੂ"
ਦੇ
ਤਤ ਗਿਆਨ
ਨਾਲ
ਆਪਣੇ ਦੁਰਲਭ ਮਨੁੱਖਾ ਜਨਮ ਦੀ
ਸ਼ੰਭਾਲ ਨਹੀਂ ਕਰ ਸਕਦਾ।
ਤਾਂ ਤੇ ਐ ਜੋਗੀਓ!
ਗੁਰੂ
ਤੇ
ਚੇਲਾ,
ਦੋਵੇਂ ਵਿਸ਼ੇ ਮਨੁੱਖਾ ‘ਸਰੀਰ’ ਤੀਕ ਸੀਮਤ ਨਹੀਂ ਹਨ। ਬਲਕਿ
ਇਹ ਦੋਵੇਂ ਵਿਸ਼ੇ
ਇਲਾਹੀ ‘ਸ਼ਬਦ ਤੇ ਸੁਰਤ’
ਦੇ ਆਪਸੀ ਮਿਲਾਪ ਨਾਲ ਸੰਬੰਧਤ ਹਨ।
ਇਥੋਂ ਤੀਕ ਕਿ
"ੴ "ਤੋਂ
"ਤਨੁ ਮਨੁ ਥੀਵੈ ਹਰਿਆ ਤੀਕ"
ਸਮੂਚੀ ਗੁਰਬਾਣੀ `ਚ
ਖ਼ੁਦ ਗੁਰੂ ਹੱਸਤੀਆਂ ਨੇ ਵੀ
ਮਨੁੱਖ ਮਾਤ੍ਰ ਲਈ, ਜਦੋਂ ਵੀ ਤੇ
ਜਿੱਥੇ ਵੀ ਗੁਰੂ
ਦੀ ਗੱਲ ਕੀਤੀ ਹੈ,
ਤਾਂ "ਸ਼ਬਦ-ਗੁਰੂ
ਦਾ ਧੁਰੋਂ
ਪ੍ਰਗਟਾਵਾ"
ਆਪਣੇ ਅਤਿ ਸਤਿਕਾਰਜੋਗ ਗੁਰੂ-ਸਰੀਰਾਂ
ਨੂੰ ਵੀ ਉਸ ਤੋਂ ਲਾਂਭੇ ਤੇ ਅੱਡ ਰਖ ਕੇ ਹੀ ਕੀਤੀ
ਹੈ।
ਇਸੇ ਲਈ ਗੁਰਬਾਣੀ `ਚ ਬਹੁਤ ਵਾਰੀ
ਗੁਰੂ ਨਾਨਕ ਪਾਤਸ਼ਾਹ ਨੇ
ਕਰਤੇ ਨੂੰ ਹੀ
ਆਪਣਾ
ਤੇ ਸਮੂਚੀ ਮਾਨਵਤਾ ਦਾ ਵੀ
ਇਕੋ ਇੱਕ
‘ਗੁਰੂ’
ਦਸਿਆ ਤੇ ਬਿਆਣਿਆ ਹੈ,
ਸਰੀਰ ਨੂੰ ਨਹੀਂ।
ਗੁਰਬਾਣੀ ਅਨੁਸਾਰ
‘ਗੁਰੂ’
ਕੇਵਲ
ਸ਼੍ਰੋਮਣੀ-ਰੱਬੀ-ਇਲਾਹੀ ਤੇ ਕਰਤੇ
ਪ੍ਰਭੂ ਦਾ ਗਿਆਨ ਭਾਵ
‘ਵਿਵੇਕ ਬੁਧ’
ਹੀ ਹੈ ਜਿਹੜੀ ਮਨੁੱਖਾ ਜੀਵਨ ਨੂੰ ਮਨਮੁਖਤਾ,
ਅਗਿਆਨਤਾ, ਹਉਮੈ ਆਦਿ ਵਿਕਾਰਾਂ ਤੋਂ
ਮੁਕਤ ਕਰਕੇ ਉਸ ਨੂੰ
ਜੀਂਦੇ ਜੀਅ, ਉਸ ਦੇ ਅਸਲੇ ਪ੍ਰਭੂ `ਚ
ਅਭੇਦ ਕਰ ਦਿੰਦੀ ਹੈ।
ਮਨੁੱਖਾ ਜੀਵਨ ਅੰਦਰੋਂ ਉਸ ਰੱਬੀ ਇਲਾਹੀ ਤੇ ਤੱਤ ਗਿਆਨ ਦਾ ਪ੍ਰਗਟਾਵਾ ਕਰਦੀ
ਹੈ, ਜਿਸ ਦੀ
ਪ੍ਰਾਪਤੀ ਤੋਂ ਬਿਨਾ,
ਪ੍ਰਾਪਤ ਮਨੁੱਖਾ ਜਨਮ ਵੀ ਸਫ਼ਲ ਨਹੀਂ
ਹੁੰਦਾ।
ਗੁਰਬਾਣੀ `ਚ ਜੀਵਨ ਦੀ ਇਸੇ ਸਫ਼ਲਤਾ ਨੂੰ
ਜੀਵਨ ਮੁਕਤ, ਸਚਿਆਰਾ, ਵਡਭਾਗੀ,
ਗੁਰਮੁਖ ਆਦਿ ਵੀ ਕਿਹਾ ਹੈ ਭਾਵ
ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਣਾ
ਤੇ
ਜੀਵ ਦਾ ਮੁੜ ਭਿੰਨ-ਭਿੰਨ, ਜੂਨਾਂ ਤੇ
ਜਨਮਾਂ ਦੇ ਗੇੜ `ਚ ਨਾ ਆਉਣਾ। ਉਸਦਾ
"ਕਿਰਤਿ ਕਰਮ ਕੇ ਵੀਛੁੜੇ"
(ਪੰ: ੧੩੩) ਅਨੁਸਾਰ
ਪ੍ਰਭੂ ਤੋਂ ਚਲਦਾ ਆ ਰਿਹਾ ਵਿਛੋੜੇ ਦਾ
ਸਦਾ ਲਈ ਸਮਾਪਤ ਹੋ ਜਾਨਾ।
ਇਸ ਤਰ੍ਹਾਂ ਗੁਰਬਾਣੀ ਨੂੰ ਗਹੁ ਨਾਲ ਵਿਚਾਰੋ ਤਾਂ ਸਮਝਦੇ ਦੇਰ ਨਹੀਂ ਲਗਦੀ
ਕਿ ਗੁਰੂ ਨਾਨਕ ਪਾਤਸ਼ਾਹ,
ਮਨੁੱਖ ਮਾਤ੍ਰ ਨੂੰ
ਸੱਚ ਧਰਮ ਨਾਲ ਜੋੜਣ ਲਈ
ਉਸੇ ਇਲਾਹੀ
"ਸ਼ਬਦ ਗੁਰੂ"
ਦਾ ਹੀ ਸਰੀਰਕ ਪ੍ਰਗਟਾਵਾ ਸਨ ਅਤੇ ਉਸੇ ਤਰ੍ਹਾਂ ਉਨ੍ਹਾਂ
ਰਾਹੀਂ ਧਾਰਨ ਕੀਤੇ ਅਗ਼ਲੇ ਨੌ ਜਾਮੇ ਵੀ।
ਉਪ੍ਰੰਤ
ਉਨ੍ਹਾਂ ਰਾਹੀਂ ਆਪਣੇ ਦਸਵੇਂ ਜਾਮੇਂ
ਸਮੇਂ ਸਦੀਵ ਕਾਲ ਲਈ ਸਥਾਪਤ
"ਸ਼ਬਦ-ਗੁਰੂ" ਦਾ ਪ੍ਰਗਟਾਵਾ ਹਨ,
ਜੁਗੋ-ਜੁਗ ਅਟੱਲ
ਅੱਖਰ ਸਰੂਪ
"ਸਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ"।
(ਅ)
ਗੁਰਬਾਣੀ ਦੇ ਸੰਪੁਰਣ ਮੰਗਲਾਚਰਣ ਦੀ
ਵਿਸ਼ੇਸ਼ਤਾ-ਅਰੰਭ
‘ੴ ਨਾਲ
ਤੇ
ਸਮਾਪਤੀ
‘ਗੁਰਪ੍ਰਸਾਦਿ’
ਨਾਲ; ਗੁਰਬਾਣੀ ਦੇ ਸੰਪੂਰਣ ਮੰਗਲਾਚਰਣ ਵਿੱਚਕਾਰ ਗੁਰਦੇਵ
ਨੇ ਅਨੰਤ ਗੁਣਾਂ ਦੇ ਮਾਲਿਕ ੴ
ਲਈ
ਸੱਤ ਵਿਸ਼ੇਸ਼ਣ ਅਜਿਹੇ ਵਰਤੇ ਹਨ,
ਜਿਨ੍ਹਾਂ ਚੋਂ ਇੱਕ ਵਿਸ਼ੇਸ਼ਣ ਵੀ ਉਸ `ਤੇ ਲਾਗੂ ਨਹੀਂ ਹੁੰਦਾ ਜਿਸ ਨੇ ਇੱਕ ਵਾਰ ਵੀ ਜਨਮ ਲੈ ਲਿਆ
ਹੈ।
ਇਹ ਗੱਲ ਵੱਖਰੀ ਹੈ ਕਿ ਸੰਪੂਰਣ ਮੰਗਲਾਚਰਣ ਵਿੱਚਲੇ
"ਅਜੂਨੀ
ਤੇ
ਸੈਭੰ"
ੴ
ਦੇ ਅਜਿਹੇ ਦੋ
ਵਿਸ਼ੇਸ਼ਨ ਹਨ ਜਿਹੜੇ ਸਿੱਧੇ ਅਤੇ ਅਚਣਚੇਤ ਹੀ
ੴ ਪ੍ਰਤੀ ਇਸੇ ਸਚਾਈ ਨੂੰ ਹੀ ਪ੍ਰਗਟ ਕਰ ਰਹੇ ਹਨ।
(ੲ)
ਜੁਗੋ-ਜੁਗ ਅਟੱਲ, ਗੁਰੂ-ਸਤਿਗੁਰੂ
ਹਨ ਅੱਖਰ ਰੂਪ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" -
ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਅਜਿਹੇ ਸੱਚੇ
ਤੇ ਸਦੀਵੀ ਗਿਆਨ ਦਾ ਕੋਈ ਵੀ ਸੰਪੂਰਣ ਸਰੂਪ ਨਹੀਂ ਮਿਲਦਾ।
ਪਾਤਸ਼ਾਹ ਨੇ ਅਪਾਰ ਕ੍ਰਿਪਾਲਤਾ ਕਰਕੇ ਗੁਰਬਾਣੀ ਰਾਹੀਂ ਜਿਸ ਰੱਬੀ ਤੇ ਸਦੀਵੀ
ਗਿਆਨ ਨੂੰ ਸੰਸਾਰ `ਚ ਪ੍ਰਗਟ ਤੇ ਉਜਾਗਰ ਕੀਤਾ, ਉਸ ਨੂੰ " ਜੁਗੋ-ਜੁਗ
ਅਟੱਲ" ‘ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸਥਾਪਤ ਵੀ ਆਪ ਹੀ
ਆਪਣੇ ਦਸਵੇਂ ਜਾਮੇ `ਚ ਕਰ ਦਿੱਤਾ।
ਉਂਝ, ਗੁਰਦੇਵ ਨੇ
"ਗੁਰਬਾਣੀ ਦੇ ਗੁਰੂ ਹੋਣ ਵਾਲਾ
ਸਿਧਾਂਤ ਵੀ" ਆਪਣੇ ਪਹਿਲੇ ਜਾਮੇ ਤੋਂ ਹੀ
ਗੁਰਬਾਣੀ `ਚ
ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੰਬੰਧ `ਚ ਵੀ
ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਪ੍ਰਾਪਤ ਹਨ।
(ਸ)
ਅਰੰਭ ੴ
ਅਤੇ
ਸਮਾਪਤੀ
‘ਗੁਰਪ੍ਰਸਾਦਿ’
ਨਾਲ-
ਗੁਰਬਾਣੀ ਦੇ ਮੰਗਲਾਚਰਣ ਵਿੱਚਲੇ ਚਾਰਾਂ
ਸਰੂਪਾਂ `ਚ, ਪਾਤਸ਼ਾਹ ਨੇ ਮੰਗਲਾਚਰਣ (ਮੂਲਮੰਤਰ) ਨੂੰ ਭਾਵੇਂ ਕਿਤਨਾ ਵੀ ਭਾਵ
"ੴ ਸਤਿ ਗੁਰਪ੍ਰਸਾਦਿ"
ਤੀਕ ਸੰਕੋਚ ਦਿੱਤਾ ਪਰ
ੴ
ਤੇ ‘ਗੁਰਪ੍ਰਸਾਦਿ’
ਦੀ ਸਾਂਝ ਨੂੰ ਕਾਇਮ ਰਖਿਆ ਤੇ ਤੋੜ ਨਿਭਾਇਆ।
ਇੱਥੇ ਇਹ ਵਿਸ਼ਾ ਵੀ ਵਿਸ਼ੇਸ਼ ਧਿਆਨ ਮੰਗਦਾ ਹੈ। ਦਰਅਸਲ ਇਸ ਤਰ੍ਹਾਂ ਗੁਰਦੇਵ
ਨੇ ਸਪਸ਼ਟ ਕਰ ਦਿੱਤਾ ਕਿ ੴ
ਦੀ ਪ੍ਰਾਪਤੀ
"ੴ"
ਤੋਂ
"ਤਨੁ ਮਨੁ ਥੀਵੈ ਹਰਿਆ"
ਤੀਕ
"ਗੁਰੂ-ਗੁਰਬਾਣੀ"
ਤੋਂ ਜੀਵਨ-ਜਾਚ ਅਤੇ ਉਸ ਤੋਂ ਪ੍ਰਾਪਤ ਆਦੇਸ਼ਾਂ ਨੂੰ ਜੀਵਨ
`ਚ ਅਮਲਾਉਣ ਤੋਂ ਬਿਨਾ ਕਿਸੇ ਰਾਹੀਂ
‘ਗੁਰਪ੍ਰਸਾਦਿ’
ਦਾ ਹੱਕਦਾਰ ਹੋ ਜਾਣਾ ਸੰਭਵ ਹੀ ਨਹੀਂ।
(ਚਲਦਾ)
#Instt.P.1-7th.v.. Ramkali ki vaar
M.-3-02.19-P00#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਰਾਮਕਲੀ
ਕੀ ਵਾਰ ਮਹਲਾ ੩
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਸਤਵੀਂ)
For all the Self Learning Gurmat Lessons ( Excluding
Books) written by ‘Principal Giani
Surjit Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails-
[email protected] &
[email protected]
web sites-
www.gurbaniguru.org
theuniqeguru-gurbani.com
gurmateducationcentre.com
|
. |