. |
|
☬
ਰਾਮਕਲੀ ਕੀ ਵਾਰ ਮਹਲਾ ੩
☬
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਦਸਵੀਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ
੧ ਤੋਂ ਨਉਂ ਭਾਗ ਵੀ ਪੜੋ ਜੀ)
ਉਪ੍ਰੰਤ " ਰਾਮਕਲੀ
ਕੀ ਵਾਰ ਮਹਲਾ ੩"
ਸਲੋਕਾਂ ਸਹਿਤ:-
ਪਉੜੀ ਨੰ: ੧ ਦਾ ਮੂਲ ਪਾਠ ਸਲੋਕਾਂ ਸਹਿਤ:-
(ਉਪ੍ਰੰਤ
ਸਟੀਕ
ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’
ਸਹਿਤ)
ਸਲੋਕੁ ਮਃ ੩॥ ਸਤਿਗੁਰੁ ਸਹਜੈ ਦਾ ਖੇਤੁ ਹੈ, ਜਿਸ ਨੋ ਲਾਏ ਭਾਉ॥ ਨਾਉ ਬੀਜੇ
ਨਾਉ ਉਗਵੈ, ਨਾਮੇ ਰਹੈ ਸਮਾਇ॥ ਹਉਮੈ ਏਹੋ ਬੀਜੁ ਹੈ, ਸਹਸਾ ਗਇਆ ਵਿਲਾਇ॥ ਨਾ ਕਿਛੁ ਬੀਜੇ ਨ ਉਗਵੈ,
ਜੋ ਬਖਸੇ ਸੋ ਖਾਇ॥ ਅੰਭੈ
ਸੇਤੀ ਅੰਭੁ ਰਲਿਆ, ਬਹੁੜਿ ਨ ਨਿਕਸਿਆ ਜਾਇ॥
ਨਾਨਕ ਗੁਰਮੁਖਿ ਚਲਤੁ ਹੈ, ਵੇਖਹੁ
ਲੋਕਾ ਆਇ॥ ਲੋਕੁ ਕਿ ਵੇਖੈ ਬਪੁੜਾ, ਜਿਸ ਨੋ ਸੋਝੀ ਨਾਹਿ॥ ਜਿਸੁ ਵੇਖਾਲੇ ਸੋ ਵੇਖੈ, ਜਿਸੁ ਵਸਿਆ ਮਨ
ਮਾਹਿ॥ ੧ ॥
ਮਃ ੩॥ ਮਨਮੁਖੁ ਦੁਖ ਕਾ ਖੇਤੁ ਹੈ, ਦੁਖੁ ਬੀਜੇ ਦੁਖੁ ਖਾਇ॥ ਦੁਖ ਵਿਚਿ
ਜੰਮੈ ਦੁਖਿ ਮਰੈ, ਹਉਮੈ ਕਰਤ ਵਿਹਾਇ॥ ਆਵਣੁ ਜਾਣੁ ਨ ਸੁਝਈ, ਅੰਧਾ ਅੰਧੁ ਕਮਾਇ॥ ਜੋ ਦੇਵੈ ਤਿਸੈ ਨ
ਜਾਣਈ, ਦਿਤੇ ਕਉ ਲਪਟਾਇ॥ ਨਾਨਕ ਪੂਰਬਿ ਲਿਖਿਆ ਕਮਾਵਣਾ, ਅਵਰੁ ਨ ਕਰਣਾ ਜਾਇ॥ ੨ ॥
ਮਃ ੩॥ ਸਤਿਗੁਰਿ ਮਿਲਿਐ ਸਦਾ ਸੁਖੁ. ਜਿਸ ਨੋ ਆਪੇ ਮੇਲੇ ਸੋਇ॥ ਸੁਖੈ ਏਹੁ
ਬਿਬੇਕੁ ਹੈ, ਅੰਤਰੁ ਨਿਰਮਲੁ ਹੋਇ॥ ਅਗਿਆਨ ਕਾ ਭ੍ਰਮੁ ਕਟੀਐ, ਗਿਆਨੁ ਪਰਾਪਤਿ ਹੋਇ॥ ਨਾਨਕ ਏਕੋ
ਨਦਰੀ ਆਇਆ, ਜਹ ਦੇਖਾ ਤਹ ਸੋਇ॥ ੩ ॥
ਪਉੜੀ॥ ਸਚੈ ਤਖਤੁ ਰਚਾਇਆ, ਬੈਸਣ ਕਉ ਜਾਂਈ॥ ਸਭੁ ਕਿਛੁ ਆਪੇ ਆਪਿ ਹੈ, ਗੁਰ
ਸਬਦਿ ਸੁਣਾਈ॥ ਆਪੇ ਕੁਦਰਤਿ ਸਾਜੀਅਨੁ, ਕਰਿ ਮਹਲ ਸਰਾਈ॥ ਚੰਦੁ ਸੂਰਜੁ ਦੁਇ ਚਾਨਣੇ, ਪੂਰੀ ਬਣਤ
ਬਣਾਈ॥ ਆਪੇ ਵੇਖੈ ਸੁਣੇ ਆਪਿ, ਗੁਰ ਸਬਦਿ ਧਿਆਈ॥ ੧ ॥
(ਪਉੜੀ ਪਹਿਲੀ ਦੀ
ਸਟੀਕ
ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’
ਸਹਿਤ)
ਨੋਟ- ਇਸ ਪਉੜੀ ਦੇ
ਪਹਿਲੇ ਦੋ ਸਲੋਕਾਂ ਦੀ
ਵਿਚਾਰ ਕਿਸ਼ਤ ਨੰ: ੯ `ਚ ਦੇ ਚੁੱਕੇ ਹਾਂ, ਹੁਣ ਅੱਗੇ:-
ਮਃ ੩॥ ਸਤਿਗੁਰਿ ਮਿਲਿਐ ਸਦਾ ਸੁਖੁ, ਜਿਸ ਨੋ ਆਪੇ ਮੇਲੇ ਸੋਇ॥ ਸੁਖੈ ਏਹੁ
ਬਿਬੇਕੁ ਹੈ, ਅੰਤਰੁ ਨਿਰਮਲੁ ਹੋਇ॥ ਅਗਿਆਨ ਕਾ ਭ੍ਰਮੁ ਕਟੀਐ, ਗਿਆਨੁ ਪਰਾਪਤਿ ਹੋਇ॥ ਨਾਨਕ ਏਕੋ
ਨਦਰੀ ਆਇਆ, ਜਹ ਦੇਖਾ ਤਹ ਸੋਇ॥ ੩॥
{ਪੰਨਾ ੯੪੭}
ਪਦ ਅਰਥ :
—ਸੋਇ—ਉਹ
(ਪ੍ਰਭੂ)। ਸੁਖੈ—ਸੁਖ
ਦਾ। ਬਿਬੇਕੁ—ਪਰਖ,
ਪਛਾਣ। ਅੰਤਰੁ—ਆਤਮਕ
ਤਲ `ਤੇ। ਭ੍ਰਮੁ—ਵਹਿਮ
ਭਰਮ, ਭੁਲੇਖੇ, ਤੌਖਲੇ। ਏਕੋ—
ਕੇਵਲ ਤੇ ਕੇਵਲ, ਇੱਕੋ ਇੱਕ ਪ੍ਰਭੂ ਹੀ।
ਗਿਆਨੁ—ਪ੍ਰਭੂ
ਨਾਲ ਜਾਣ-ਪਛਾਣ, ਇਲਾਹੀ ਤੇ ਰੱਬੀ ਗਿਆਨ।
ਅਰਥ :
— "ਸਤਿਗੁਰਿ ਮਿਲਿਐ ਸਦਾ
ਸੁਖੁ, ਜਿਸ ਨੋ ਆਪੇ ਮੇਲੇ ਸੋਇ" -ਜੇ
ਸਤਿਗੁਰੂ ਮਿਲ ਪਏ ਤਾਂ ਮਨੁੱਖਾ ਜੀਵਨ `ਚ ਸਦਾ ਲਈ ਸੁਖ ਭਾਵ ਟਿਕਾਅ ਆ ਜਾਂਦਾ ਹੈ, ਪਰ ਸਤਿਗੁਰੂ
ਨਾਲ ਮਿਲਾਪ ਕੇਵਲ ਉਸ ਦਾ ਹੀ ਹੁੰਦਾ ਹੈ, ਜਿਸ `ਤੇ ਪ੍ਰਭੂ ਆਪ ਬਖ਼ਸ਼ਿਸ਼ ਕਰਕੇ ਉਸ ਦਾ ਸਤਿਗੁਰੂ ਨਾਲ
ਮਿਲਾਪ ਕਰਵਾਉਂਦਾ ਹੈ, ਨਾ ਕਿ ਕਿਸੇ ਮਨੁੱਖ ਦੇ ਆਪਣੇ ਉੱਦਮਾਂ ਨਾਲ।
ਯਥਾ:-
()
"ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ,
ਸੋ ਹਰਿਨਾਮੁ ਧਿਆਇ॥
ਗੁਰ ਸਬਦੀ ਹਰਿ ਪਾਈਐ,
ਹਰਿ ਪਾਰਿ ਲਘਾਇ" (ਪੰ: ੮੬)
()
"ਆਪੇ ਦਾਤਿ ਕਰੇ ਦਾਤਾਰੁ॥
ਪੂਰੇ ਸਤਿਗੁਰ ਸਿਉ ਲਗੈ ਪਿਆਰੁ॥
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ"
(ਪੰ: ੧੬੦)
() "ਅਬ ਢੂਢਨ ਕਤਹੁ ਨ ਜਾਈ॥
ਗੋਬਿਦ ਭੇਟੇ, ਗੁਰ ਗੋਸਾਈ॥
ਰਹਾਉ॥" (ਪੰ: ੫੨੧)
()
"ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ,
ਹਉ ਵਾਰਿ ਵਾਰਿ ਆਪਣੇ ਗੁਰੂ
ਕਉ ਜਾਸਾ" (ਪੰ: ੫੬੦)
"ਸੁਖੈ ਏਹੁ ਬਿਬੇਕੁ ਹੈ, ਅੰਤਰੁ ਨਿਰਮਲੁ ਹੋਇ" -
ਫਿਰ ਅਜਿਹੇ ਮਨੁੱਖਾ ਜੀਵਨ ਅੰਦਰ
ਉੱਤਪਨ ਹੋ ਚੁੱਕੇ ਆਤਮਕ-ਸੁਖ
ਦੀ ਇਹ ਪਛਾਣ ਹੈ ਕਿ ਉਸ
ਮਨੁੱਖ ਦਾ ਜੀਵਨ ਆਤਮਕ ਤਲ ਦੇ ਨਾਲ-ਨਾਲ
ਜੀਵਨ ਰਹਿਣੀ ਪੱਖੋਂ ਵੀ
ਨਿਰਮਲ ਤੇ ਪਵਿਤ੍ਰ ਹੋ ਜਾਂਦਾ ਹੈ।
ਯਥਾ:-
()
"ਤੁਧੁ ਭਾਵੈ ਤਾ ਸਤਿਗੁਰ ਮਇਆ॥
ਸਰਬ ਸੁਖਾ ਪ੍ਰਭ ਤੇਰੀ ਦਇਆ" (ਪੰ:
੧੮੦)
() "ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ"॥
(ਬਾਣੀ ਜਪੁ)
() ਧ੍ਰਿਗੁ ਜੀਵਣੁ
ਦੋਹਾਗਣੀ ਮੁਠੀ ਦੂਜੈ ਭਾਇ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ॥
ਬਿਨੁ ਸਬਦੈ ਸੁਖੁ ਨਾ ਥੀਐ,
ਪਿਰ ਬਿਨੁ
ਦੂਖੁ ਨ ਜਾਇ"
(ਪੰ: ੧੮) ਆਦਿ
"ਅਗਿਆਨ ਕਾ ਭ੍ਰਮੁ ਕਟੀਐ, ਗਿਆਨੁ ਪਰਾਪਤਿ ਹੋਇ" -
ਅਜਿਹੀ ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਜੀਵਨ ਅੰਦਰੋਂ ਅਗਿਆਨਤਾ ਦਾ ਹਨੇਰਾ ਤੇ
ਨਾ-ਸਮਝੀ ਭਰਿਆ ਆਪਹੁੱਦਰਾਪਣ ਦੂਰ ਹੋ ਜਾਂਦਾ ਹੈ,
ਜੀਵਨ ਅੰਦਰ ਆਤਮਕ ਪ੍ਰਕਾਸ਼ ਹੋ ਜਾਂਦਾ
ਹੈ। ਯਥਾ:-
() "ਜਿਉ ਅੰਧੇਰੈ ਦੀਪਕੁ ਬਾਲੀਅ,
ਤਿਉ ਗੁਰ ਗਿਆਨਿ ਅਗਿਆਨੁ ਤਜਾਇ"
(ਪੰ: ੩੯)
() "ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ,
ਹਰਿ ਰਤਨੁ ਪਦਾਰਥੁ ਲਾਧਾ॥
ਹਉਮੈ ਰੋਗ ਗਇਆ ਦੁਖੁ ਲਾਥਾ
ਆਪੁ ਆਪੈ ਗੁਰਮਤਿ ਖਾਧਾ"
(ਪੰ: ੭੮)
() "ਛਛੈ ਛਾਇਆ ਵਰਤੀ ਸਭ ਅੰਤਰਿ,
ਤੇਰਾ ਕੀਆ ਭਰਮੁ ਹੋਆ॥
ਭਰਮ ਉਪਾਇ ਭੁਲਾਇਨੁ,
ਆਪੇ ਤੇਰਾ ਕਰਮੁ ਹੋਆ,
ਤਿਨ ਗੁਰੂ ਮਿਲਿਆ ਆਪੇ"
(ਪੰ: ੪੩੩)
()
"ਲਿਖਿਆ ਆਇਆ ਪਕੜਿ ਚਲਾਇਆ,
ਮਨਮੁਖ ਸਦਾ ਦੁਹੇਲੇ॥ ਜਿਨੀ
ਪੂਰਾ ਸਤਿਗੁਰੁ ਸੇਵਿਆ, ਸੇ
ਦਰਗਹ ਸਦਾ ਸੁਹੇਲੇ" (ਪੰ: ੭੮)
"ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤਹ ਸੋਇ॥ ੩॥" -
ਤਾਂ ਤੇ ਹੇ ਨਾਨਕ! ਅਕਾਲਪੁਰਖ ਦੀ ਬਖ਼ਸ਼ਿਸ਼ ਸਦਕਾ ਅਜਿਹੀ ਸਰਬ ਉੱਤਮ ਆਤਮਕ ਤੇ ਬਿਬੇਕ ਅਵਸਥਾ ਨੂੰ
ਪ੍ਰਾਪਤ ਹੋ ਚੁੱਕੇ ਮਨੁੱਖ ਨੂੰ ਰਚਨਾ ਦੇ ਜ਼ਰੇ-ਜ਼ਰੇ ਤੇ ਹਰੇਕ ਅੰਗ `ਚੋਂ ਹਰ ਪਾਸੇ ਪ੍ਰਭੂ ਦੀ
ਸਰਵ-ਵਿਆਪਕਤਾ ਦੇ ਹੀ ਦਰਸ਼ਨ ਹੁੰਦੇ ਹਨ। ੩।
ਯਥਾ:-
()
"ਜਹ ਦੇਖਾ ਤਹ ਏਕੋ ਸੋਈ।
ਦੂਜੀ ਦੁਰਮਤਿ ਸਬਦੇ ਖੋਈ"
(ਪੰ: ੧੦੫੧)
() "ਨਾਰਾਇਣ ਸਭ ਮਾਹਿ ਨਿਵਾਸ॥ ਨਾਰਾਇਣ ਘਟਿ ਘਟਿ ਪਰਗਾਸ"
(ਪੰ: ੮੬੮)
()
"ਜੋ ਬ੍ਰਹਮੰਡੇ ਸੋਈ ਪਿੰਡੇ,
ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ, ਸਤਿਗੁਰੁ ਹੋਇ ਲਖਾਵੈ"
(ਪੰ: ੬੯੫)
() "ਸਦਾ ਧਨੁ ਅੰਤਰਿ ਨਾਮੁ ਸਮਾਲੇ॥
ਜੀਅ ਜੰਤ ਜਿਨਹਿ ਪ੍ਰਤਿਪਾਲੇ॥
ਮੁਕਤਿ ਪਦਾਰਥੁ ਤਿਨ ਕਉ ਪਾਏ॥
ਹਰਿ ਕੈ ਨਾਮਿ ਰਤੇ ਲਿਵ ਲਾਏ" (ਪੰ:
੬੬੪) ਆਦਿ
ਪਉੜੀ॥ ਸਚੈ ਤਖਤੁ ਰਚਾਇਆ, ਬੈਸਣ ਕਉ ਜਾਂਈ॥ ਸਭੁ ਕਿਛੁ ਆਪੇ ਆਪਿ ਹੈ, ਗੁਰ
ਸਬਦਿ ਸੁਣਾਈ॥ ਆਪੇ ਕੁਦਰਤਿ ਸਾਜੀਅਨੁ, ਕਰਿ ਮਹਲ ਸਰਾਈ॥ ਚੰਦੁ ਸੂਰਜੁ ਦੁਇ ਚਾਨਣੇ, ਪੂਰੀ ਬਣਤ
ਬਣਾਈ॥ ਆਪੇ ਵੇਖੈ ਸੁਣੇ ਆਪਿ, ਗੁਰ ਸਬਦਿ ਧਿਆਈ॥ ੧॥
{ਪੰਨਾ ੯੪੭}
ਪਦ ਅਰਥ :
—ਸਚੈ—ਸਦਾ
ਕਾਇਮ ਰਹਿਣ ਵਾਲੇ ਪ੍ਰਭੂ ਨੇ।
ਬੈਸਣ ਕਉ—ਆਪਣੇ
ਨਿਵਾਸ ਲਈ। ਜਾਂਈ—ਥਾਂ।
ਸਬਦਿ—ਸ਼ਬਦ-ਗੁਰੂ
ਰਾਹੀਂ। ਸੁਣਾਈ—ਦੱਸੀ
ਹੈ। ਸਾਜੀਅਨੁ—
ਉਸ ਪ੍ਰਭੂ ਨੇ ਆਪ ਪੈਦਾ ਕੀਤੀ ਤੇ ਬਣਾਈ ਹੋਈ ਹੈ।
ਪੂਰੀ—ਮੁਕੰਮਲ,
ਜੋ ਕਿਸੇ ਪੱਖੋਂ ਵੀ ਅਧੂਰੀ ਨਹੀਂ।
ਗੁਰ ਸਬਦਿ—ਸ਼ਬਦ-ਗੁਰੂ
ਦੇ ਗਿਆਨ ਭਰਪੂਰ ਜੀਵਨ ਰਾਹੀਂ।
ਅਰਥ :
— "ਸਚੈ ਤਖਤੁ ਰਚਾਇਆ,
ਬੈਸਣ ਕਉ ਜਾਂਈ" -ਸਦਾ
ਕਾਇਮ ਰਹਿਣ ਵਾਲੇ ਪ੍ਰਭੂ-ਪ੍ਰਮਾਤਮਾ ਨੇ ਇਹ ਜਗਤ-ਰੂਪ ਤਖ਼ਤ ਮਾਨੋ ਆਪਣੇ ਬੈਠਣ ਲਈ ਹੀ ਥਾਂ ਬਣਾਇਆ
ਹੋਇਆ ਹੈ। ਯਥਾ:-
() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ
ਚਾਉ" (ਪੰ: ੪੬੩) ਆਦਿ
"ਸਭੁ ਕਿਛੁ ਆਪੇ ਆਪਿ ਹੈ, ਗੁਰ ਸਬਦਿ ਸੁਣਾਈ" - ਇਸ
ਜਗਤ `ਚ ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਤੇ ਪ੍ਰਗਟਾਵ ਹੈ—ਜਦਕਿ
ਇਹ ਸਚਾਈ ਵੀ ਸਤਿਗੁਰੂ ਦੇ ਸ਼ਬਦ ਰਾਹੀ ਹੀ ਪ੍ਰਕਟ ਹੁੰਦੀ ਹੈ
ਭਾਵ
ਪ੍ਰਭੂ ਦੀ ਅਨੰਤ ਰਚਨਾ ਬਾਰੇ
ਇਸ ਸੱਚ ਦੀ ਸੌਝੀ ਵੀ ਕੇਵਲ ਤੇ ਕੇਵਲ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਹੁੰਦੀ ਹੈ, ਉਸ ਤੋਂ ਬਿਨਾ
ਨਹੀਂ। ਯਥਾ:-
() "…
ਸਗਲ ਸਮਿਗ੍ਰੀ ਏਕਸੁ ਘਟ ਮਾਹਿ॥ ਅਨਿਕ ਰੰਗ ਨਾਨਾ ਦ੍ਰਿਸਟਾਹਿ॥ ਨਉ ਨਿਧਿ ਅੰਮ੍ਰਿਤੁ ਪ੍ਰਭ ਕਾ
ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮੁ॥ ਸੁੰਨ ਸਮਾਧਿ ਅਨਹਤ ਤਹ ਨਾਦ॥ ਕਹਨੁ ਨ ਜਾਈ ਅਚਰਜ ਬਿਸਮਾਦ॥
ਤਿਨਿ ਦੇਖਿਆ ਜਿਸੁ ਆਪਿ ਦਿਖਾਏ॥ ਨਾਨਕ ਤਿਸੁ ਜਨ ਸੋਝੀ ਪਾਏ॥ ੧ ॥
ਸੋ ਅੰਤਰਿ ਸੋ ਬਾਹਰਿ ਅਨੰਤ॥ ਘਟਿ ਘਟਿ ਬਿਆਪਿ ਰਹਿਆ ਭਗਵੰਤ॥ ਧਰਨਿ ਮਾਹਿ ਆਕਾਸ ਪਇਆਲ॥ ਸਰਬ ਲੋਕ
ਪੂਰਨ ਪ੍ਰਤਿਪਾਲ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥ ਜੈਸੀ ਆਗਿਆ ਤੈਸਾ ਕਰਮੁ॥ ਪਉਣ ਪਾਣੀ ਬੈਸੰਤਰ
ਮਾਹਿ॥ ਚਾਰਿ ਕੁੰਟ ਦਹ ਦਿਸੇ ਸਮਾਹਿ॥ ਤਿਸ ਤੇ ਭਿੰਨ ਨਹੀ ਕੋ ਠਾਉ॥
ਗੁਰ ਪ੍ਰਸਾਦਿ ਨਾਨਕ ਸੁਖੁ ਪਾਉ"
(ਪੰ: ੨੯੩-੯੪)
()
ਹਰਿ ਆਪੇ ਜੋਗੀ ਡੰਡਾਧਾਰੀ॥ ਹਰਿ ਆਪੇ ਰਵਿ ਰਹਿਆ ਬਨਵਾਰੀ॥ ਹਰਿ ਆਪੇ ਤਪੁ ਤਾਪੈ ਲਾਇ ਤਾਰੀ॥ ੧॥
ਐਸਾ ਮੇਰਾ ਰਾਮੁ ਰਹਿਆ ਭਰਪੂਰਿ॥ ਨਿਕਟਿ ਵਸੈ ਨਾਹੀ ਹਰਿ ਦੂਰਿ॥ ੧॥ ਰਹਾਉ॥ ਹਰਿ ਆਪੇ ਸਬਦੁ ਸੁਰਤਿ
ਧੁਨਿ ਆਪੇ॥ ਹਰਿ ਆਪੇ ਵੇਖੈ ਵਿਗਸੈ ਆਪੇ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ॥ ੨॥ ਹਰਿ ਆਪੇ ਸਾਰਿੰਗ
ਅੰਮ੍ਰਿਤਧਾਰਾ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ॥ ਹਰਿ ਆਪਿ ਕਰੇ ਆਪੇ ਨਿਸਤਾਰਾ॥ ੩॥ ਹਰਿ ਆਪੇ
ਬੇੜੀ ਤੁਲਹਾ ਤਾਰਾ॥ ਹਰਿ ਆਪੇ ਗੁਰਮਤੀ ਨਿਸਤਾਰਾ॥ ਹਰਿ ਆਪੇ ਨਾਨਕ ਪਾਵੈ ਪਾਰਾ॥ ੪॥ ੬॥ ੪੪॥ {ਪੰਨਾ
੧੬੫} ਆਦਿ
"ਆਪੇ ਕੁਦਰਤਿ ਸਾਜੀਅਨੁ, ਕਰਿ ਮਹਲ ਸਰਾਈ" - ਇਹ
ਸਾਰੀ ਕੁਦਰਤਿ ਉਸ ਪ੍ਰਭੂ ਦੀ ਆਪਣੀ ਪੈਦਾ ਕੀਤੀ ਹੋਈ ਹੈ ਅਤੇ ਇਸ ਕੁਦਰਤਿ ਵਿਚਾਲੇ ਸਾਰੇ ਰੁੱਖ,
ਬਿਰਖ, ਮਹਲ ਮਾੜੀਆਂ ਆਦਿ ਵੀ ਉਸ ਕਰਤੇ ਪ੍ਰਭੂ ਨੇ ਆਪ ਹੀ ਬਣਾਏ ਹੋਏ ਹਨ।
ਯਥਾ:-
() "ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ
ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ ਕੁਦਰਤਿ
ਖਾਣਾ ਪੀਣਾ ਪੈਨੑਣੁ ਕੁਦਰਤਿ ਸਰਬ ਪਿਆਰੁ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ
ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ" (ਪੰ:
੪੬੪) ਆਦਿ
"ਚੰਦੁ ਸੂਰਜੁ ਦੁਇ ਚਾਨਣੇ, ਪੂਰੀ ਬਣਤ ਬਣਾਈ" -
ਇਹ ਵੀ ਕਿ, ਇਨ੍ਹਾਂ ਰੁੱਖਾਂ, ਬਿਰਖਾਂ, ਮਹਲ, ਮਾੜੀਆਂ ਆਦਿ ਵਿਚਾਲੇ ਚੰਦ ਤੇ ਸੂਰਜ ਮਾਨੋ ਉਸ
ਪ੍ਰਭੂ ਦੇ ਜਗਾਏ ਹੋਏ ਇਹ ਦੋਵੇਂ ਦੀਵੇ ਹਨ।
ਕੁਲ ਮਿਲਾ ਕੇ, ਪ੍ਰਭੂ ਨੇ ਕੁਦਰਤਿ ਦੀ ਸਾਰੀ ਬਣਤਰ ਹਰ ਪੱਖੋਂ ਮੁਕੰਮਲ
ਬਣਾਈ ਹੋਈ ਹੈ ਅਤੇ ਇਹ ਕਿਸੇ ਪਾਸਿਓਂ ਵੀ ਘੱਟ ਜਾਂ ਊਨੀ ਨਹੀਂ। ਯਥਾ:-
()
"ਪੂਰੇ ਕਾ ਕੀਆ ਸਭ ਕਿਛੁ ਪੂਰਾ,
ਘਟਿ ਵਧਿ ਕਿਛੁ ਨਾਹੀ॥
ਨਾਨਕ ਗੁਰਮੁਖਿ ਐਸਾ ਜਾਣੈ,
ਪੂਰੇ ਮਾਂਹਿ ਸਮਾਂਹੀ"
(ਪੰ: ੧੪੧੨)
() "ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ
ਬਿਸਨੁ ਮਹੇਸੁ ਉਪਾਏ, ਮਾਇਆ ਮੋਹੁ ਵਧਾਇਦਾ॥ ੧੪॥
ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ
ਕਰਿ ਦੇਖੇ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ,
ਗੁਪਤੁਹ ਪਰਗਟੀ ਆਇਦਾ"
(ਪੰ: ੧੦੩੬)
"ਆਪੇ ਵੇਖੈ ਸੁਣੇ ਆਪਿ, ਗੁਰ ਸਬਦਿ ਧਿਆਈ"॥ ੧॥ -
ਹੋਰ ਤਾਂ ਹੋਰ, ਆਪਣੀ
ਸਿਰਜੀ ਹੋਈ ਇਸ ਸਾਰੀ ਕੁਦਰਤ ਦੇ ਜ਼ਰੇ-ਜ਼ਰੇ ਵਿਚਾਲੇ ਪ੍ਰਭੂ ਆਪ ਬੈਠ ਕੇ, ਇਸ ਦੀ ਪੂਰੀ ਸੰਭਾਲ ਵੀ
ਪ੍ਰਭੂ ਆਪ ਹੀ ਕਰਦਾ ਤੇ ਇਸ ਦੀ ਨਿਗਰਾਨੀ ਵੀ ਆਪ ਹੀ ਕਰ ਰਿਹਾ ਅਤੇ ਆਪ ਹੀ ਹਰੇਕ ਦੀਆਂ ਅਰਜ਼ੋਈਆਂ
ਸੁਣ ਵੀ ਰਿਹਾ ਹੈ। ਯਥਾ:-
() "ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ
ਉਥਾਪਿ॥ ਕਿਸ ਨੋ ਕਹੀਐ ਨਾਨਕਾ
ਸਭੁ ਕਿਛੁ ਆਪੇ ਆਪਿ" (ਪੰ:
੪੭੫) ਆਦਿ
ਇਥੌਂ ਤੀਕ ਕਿ ਪ੍ਰਭੂ ਦੀ ਇਸ ਸਮੂਚੀ ਰਚਨਾ `ਚੋਂ ਉਸ ਕਰਤੇ ਪ੍ਰਭੂ ਨੂੰ,
ਸਤਿਗੁਰੂ ਦੀ ਸ਼ਰਣ `ਚ ਆ ਕੇ
ਅਤੇ ਸ਼ਬਦ-ਗੁਰੂ ਦੀ ਕਮਾਈ
ਰਾਹੀਂ
ਧਿਆਇਆ ਹੀ
ਉਸ ਕਰਤੇ ਪ੍ਰਭੂ ਨਾਲ ਸਾਂਝ ਪਾਈ ਜਾ ਸਕਦੀ ਹੈ ਅਤੇ ਉਸ ਪ੍ਰਭੂ ਦੀ ਸਿਫ਼ਤ ਸਲਾਹ `ਚ ਆਪਣੀ ਸੁਰਤ
ਟਿਕਾਈ ਜਾ ਸਕਦੀ ਹੈ। ੧।
(ਚਲਦਾ) #Instt.P.1-10th.v Ramkali ki vaar M.-3-02.19-P1#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਰਾਮਕਲੀ
ਕੀ ਵਾਰ ਮਹਲਾ ੩
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਦਸਵੀਂ)
For all the Self Learning Gurmat Lessons ( Excluding
Books) written by ‘Principal Giani Surjit Singh’ Sikh
Missionary, Delhi-All the rights are reserved with the writer himself; but
easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails- [email protected]
& [email protected]
web sites-
www.gurbaniguru.org
theuniqeguru-gurbani.com
gurmateducationcentre.com
|
. |