ਨਿਗੁਰੇ ਬੇਈਮਾਨਾ ਦੀ ਸੰਗਤ
ਮੇਰੀਆਂ ਅੱਖਾਂ ਦੀ ਕੈਟਰਿਕ ਦੀ ਸਰਜ਼ਰੀ ਹੋਣ ਦੇ ਕਾਰਨ ਮੈਂ
ਚਾਰ ਹਫਤੇ, ਮਹੀਨਾ ਕੁ ਕੰਮ ਤੇ ਨਹੀਂ ਗਿਆ ਸੀ। ਇਸ ਸਮੇਂ ਦੁਰਾਨ ਮੈਂਨੂੰ ਯੂ-ਟਿਊਬ ਤੇ ਕਈ ਵੀਡੀਓ
ਦੇਖਣ/ਸੁਣਨ ਦਾ ਮੌਕਾ ਮਿਲਿਆ ਸੀ। ਉਂਜ ਕੰਮ ਕਰਦੇ ਸਮੇਂ, ਵੀਡੀਓ ਦੇਖਣ ਦਾ ਘੱਟ ਹੀ ਸਮਾ ਮਿਲਦਾ
ਹੈ। ਇਨ੍ਹਾਂ ਵਿੱਚ ਕੁੱਝ ਵੀਡੀਓ ਉਸ ਵਿਆਕਤੀ ਨਾਲ ਸੰਬੰਧਿਤ ਸਨ ਜਿਸ ਨੇ ਖੁਦ 1984 ਵਿਚ, ਬਲਿਊ
ਸਟਾਰ ਓਪਰੇਸ਼ਨ ਵਿੱਚ ਹਿੱਸਾ ਲਿਆ ਸੀ। ਇਹ ਵਿਆਕਤੀ ਸੀ ਬ੍ਰਗੇਡੀਅਰ ਓਂਕਾਰ ਸਿੰਘ ਗੋਰਾਇਆ। ਇਸ ਨੇ
1984 ਦੇ ਸਾਕੇ ਬਾਰੇ ਇੱਕ ਕਿਤਾਬ ਵੀ ਲਿਖੀ ਹੈ ਜਿਸ ਦੇ ਅਧਾਰ ਤੇ ਇਸ ਦੀਆਂ ਕਈ ਇੰਟਰਵੀਓ ਅਤੇ
ਵਿਚਾਰ ਚਰਚਾ ਨਾਲ ਸੰਬੰਧਿਤ ਵੀਡੀਓ, ਯੂ-ਟਿਊਬ ਤੇ ਉਪਲਬੱਧ ਹਨ। ਇਸ ਦਾ ਇੱਕ ਲਿੰਕ ਇਸ ਲੇਖ ਵਿੱਚ
ਪਾ ਰਿਹਾ ਹਾਂ। ਜਿਸ ਨੂੰ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖ ਖਾਸ ਕਰਕੇ ਭਿੰਡਰਾਂਵਾਲੇ
ਸਾਧ ਦੇ ਚੇਲੇ ਕਿਤਨੇ ਕਪਟੀ, ਝੂਠੇ ਅਤੇ ਬੇਈਮਾਨ ਲੋਕ ਹਨ।
ਪਿਛਲੇ ਸਾਲ ਵੀ ਮੈਂ ਇੱਕ ਲੇਖ ਲਿਖਿਆ ਸੀ ਜਿਹੜਾ ਕਿ, ਕੇ.
ਐੱਸ. ਬਰਾੜ ਦੀ ਅਸਲੀ ਕਿਤਾਬ ਦੇ ਨਾਮ ਤੇ ਇੱਕ ਨਕਲੀ ਅਤੇ ਸਰਾਸਰ ਜਾਹਲੀ ਕਿਤਾਬ ਬਾਰੇ ਸੀ। ਇਸ
ਜਾਹਲੀ ਕਿਤਾਬ ਵਿੱਚ ਤਕਰੀਬਨ 99% ਝੂਠ ਅਤੇ ਗੱਪਾਂ ਹਨ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ
ਸਿੱਖ ਇਸ ਜਾਹਲੀ ਕਿਤਾਬ ਨੂੰ ਹੀ ਸੱਚ ਮੰਨ ਕੇ ਇਸ ਵਿਚੋਂ ਹੀ ਹਵਾਲੇ ਦੇ ਕੇ ਸਿੱਖ ਅਤੇ ਹੋਰ ਲੋਕਾਂ
ਨੂੰ ਗੁਮਰਾਹ ਕਰਦੇ ਆ ਰਹੇ ਹਨ। ਜਿਸ ਵੀਡੀਓ ਦਾ ਮੈਂ ਲਿੰਕ ਪਾ ਰਿਹਾ ਹਾਂ ਇਹ ਵਿਆਕਤੀ ਵੀ ਉਸ
ਜਾਹਲੀ ਕਿਤਾਬ ਦੇ ਅਧਾਰ ਤੇ ਹੀ ਬ੍ਰਗੇਡੀਅਰ ਓਂਕਾਰ ਸਿੰਘ ਨੂੰ ਸਵਾਲ ਪੁੱਛ ਰਿਹਾ ਹੈ। ਜਿਸ ਤੋਂ
ਸਾਬਤ ਹੁੰਦਾ ਹੈ ਕਿ ਦਾੜੀ ਕੇਸਾਂ ਵਾਲਿਆਂ ਦੀ ਬਹੁ ਗਿਣਤੀ, ਕਪਟੀ ਝੂਠੇ ਅਤੇ ਬੇਈਮਾਨਾ ਦੀ ਹੈ।
ਜਿਹੜੇ ਲੋਕ ਬਿੱਲਕੁੱਲ ਅਨਪੜ ਹਨ ਜਾਂ ਉਨ੍ਹਾਂ ਨੇ ਕਦੀ ਵੀ ਇੰਟਰਨੈੱਟ ਨਹੀਂ ਵਰਤਿਆ, ਕਦੀ ਵੀ ਕੋਈ
ਕਿਤਾਬ ਨਹੀਂ ਪੜ੍ਹੀ ਅਤੇ ਨਾ ਹੀ ਕਦੀ ਯੂ-ਟਿਊਬ ਤੇ ਕੋਈ ਵੀਡੀਓ ਦੇਖੀ ਹੈ। ਉਨ੍ਹਾਂ ਬਾਰੇ ਤਾਂ ਕਹਿ
ਸਕਦੇ ਹਾਂ ਕਿ ਸ਼ਾਇਦ ਉਨ੍ਹਾਂ ਨੂੰ ਅਸਲੀ ਜਾਂ ਜਾਹਲੀ ਕਿਤਾਬ ਬਾਰੇ ਕੋਈ ਜਾਣਕਾਰੀ ਨਾ ਹੋਵੇ। ਪਰ
ਜਿਹੜੇ ਖੁਦ ਵੀਡੀਓ ਬਣਾ ਕੇ ਪਾ ਰਹੇ ਹਨ ਉਹ ਤਾਂ ਜਾਣ ਬੁੱਝ ਕੇ ਝੂਠ ਬੋਲ ਰਹੇ ਹਨ ਕਿਉਂਕਿ ਜਨਰਲ
ਬਰਾੜ ਦੀ ਇਸ ਜਾਹਲੀ ਕਿਤਾਬ ਬਾਰੇ ਇੱਕ ਵੀਡੀਓ ਯੂ-ਟਿਊਬ ਤੇ ਉਪਲਬੱਧ ਹੈ। ਇੱਕ ਗੱਲ ਇਸ ਵਿਆਕਤੀ ਦੀ
ਸਮਝਦਾਰੀ ਵਾਲੀ ਕਹੀ ਜਾ ਸਕਦੀ ਹੈ ਕਿ ਇਸ ਨੇ ਗਲਤ ਗੱਲਾਂ ਆਪਣੇ ਵਲੋਂ ਉਸ ਬ੍ਰਗੇਡੀਅਰ ਦੇ ਮੂੰਹ
ਵਿੱਚ ਪਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਬਹੁਤੇ ਪੱਤਰਕਾਰ ਕਰਦੇ ਹੁੰਦੇ ਹਨ। ਹੇਠਾਂ ਉਹ
ਵੀਡੀਓ ਦੇਖੋ ਜਿਸ ਵਿੱਚ 13-14 ਮਿੰਟ ਤੇ ਜਾ ਕੇ ਮਰਨ ਵਾਲੇ ਫੌਜੀਆਂ ਦੀ ਗਿਣਤੀ 75 ਦੇ ਕਰੀਬ ਦੱਸੀ
ਗਈ ਹੈ।
(ਨੋਟ:- ਅੱਜ ਅਗਸਤ 29,
2021 ਹੈ। ਕੁੱਝ ਦਿਨ ਪਹਿਲਾਂ ਇਸ ਵੀਡੀਓ ਦਾ ਲਿੰਕ ਹਟਾ ਦਿੱਤਾ ਗਿਆ ਹੈ ਜਾਂ ਪਰਾਈਵੇਟ ਕਰ ਦਿੱਤਾ
ਗਿਆ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਸ਼ਾਇਦ ਉਹ ਵਿਆਕਤੀ ਆਪਣਾ ਯੂ-ਟਿਊਬ ਚੈਨਲ ਬੰਦ ਕਰ ਗਿਆ
ਹੋਵੇਗਾ। ਪਰ ਅੱਜ ਜਦੋਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਸ ਇੰਟਰਵਿਊ ਦਾ ਦੂਸਰਾ ਹਿੱਸਾ ਯੂ-ਟਿਊਬ
ਤੇ ਮੌਜੂਦ ਹੈ। ਹੋਰ ਵੀ ਬਹੁਤ ਸਾਰੀਆਂ ਵੀਡੀਓ ਇਨ੍ਹਾਂ ਦੇ ਚੈਨਲ ਤੇ ਪਈਆਂ ਹਨ। ਪਰ ਪਹਿਲਾ ਹਿੱਸਾ
ਗਾਇਬ ਹੈ। ਇਹ ਪੀ: ਟੀ: ਐੱਨ: 24 ਨਾਲ ਸੰਬੰਧ ਰੱਖਦੇ ਹਨ। ਹੋ ਸਕਦਾ ਹੈ ਉਸ ਦਾ ਪਹਿਲਾ ਭਾਗ
ਇਨ੍ਹਾਂ ਨੇ ਆਪ ਹੀ ਹਟਾਇਆ ਹੋਵੇ ਜਾਂ ਫਿਰ ਕਿਸੇ ਦੇ ਕਹਿਣ ਤੇ ਹਟਾਇਆ ਹੋਵੇ। ਜੋ ਕੁੱਝ ਵੀ ਹੋਇਆ,
ਕੀਤਾ ਗਿਆ ਜਾਂ ਕਰਾਇਆ ਗਿਆ ਹੈ। ਉਸ ਤੋਂ ਇੱਕ ਗੱਲ ਤਾਂ ਸਾਫ ਸਾਬਤ ਹੋ ਜਾਂਦੀ ਹੈ ਕਿ
ਭਿੰਡਰਾਂਵਾਲੇ ਸਰਕਾਰੀ ਗੁੰਡੇ ਸਾਧ ਦੇ ਚੇਲੇ ਕਿਤਨੇ ਕਪਟੀ ਅਤੇ ਬੇਈਮਾਨ ਲੋਕ ਹਨ। ਜੋ ਕਿ ਸਚਾਈ
ਨੂੰ ਛਪਾ ਕੇ ਵੱਧ ਤੋਂ ਵੱਧ ਝੂਠ ਫੈਲਾਉਣ ਦੀਆਂ ਕਮੀਨੀਆਂ ਕਰਦੇ ਹਨ।)
ਬ੍ਰਗੇਡੀਅਰ ਓਂਕਾਰ ਸਿੰਘ ਗੁਰਾਇਆ ਉਹ ਫੌਜੀ ਅਫਸਰ ਸੀ
ਜਿਸ ਨੇ ਅਕਾਲੀ ਲੀਡਰਾਂ ਨੂੰ 1984 ਦੇ ਅਟੈਕ ਵੇਲੇ ਸਹੀ ਸਲਾਮਤ ਅੰਦਰੋਂ ਕੱਢਿਆ ਸੀ ਅਤੇ ਇਨ੍ਹਾਂ
ਦੀ ਇੰਨਟੈਰੋਗੇਸ਼ਨ ਵੀ ਕੀਤੀ ਸੀ। ਇਸ ਨੇ ਹੀ ਬਾਅਦ ਵਿੱਚ ਸਾਫ ਸਫਾਈ ਅਤੇ ਲਾਸ਼ਾਂ ਦੀ ਢੋਆ-ਢੋਆਈ ਵੀ
ਕਰਵਾਈ ਸੀ। ਭਾਵ ਕਿ ਇਹ ਬਹੁਤ ਸਾਰੀਆਂ ਗੱਲਾਂ ਦਾ ਅੱਖੀਂ ਡਿੱਠਾ ਗਵਾਹ ਹੈ। ਇਸ ਦੀਆਂ ਕਹੀਆਂ
ਹੋਈਆਂ ਗੱਲਾਂ ਸਚਾਈ ਦੇ ਬਹੁਤ ਹੀ ਨੇੜੇ ਹੋਣਗੀਆਂ। ਇਸ ਨੇ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ
ਮਰਨ ਵਾਲੇ ਫੌਜੀਆਂ ਦੀ ਗਿਣਤੀ 75 ਦੇ ਕਰੀਬ ਦੱਸੀ ਹੈ। ਇਸ ਨੇ ਇਹ ਵੀ ਦੱਸਿਆ ਹੈ ਕਿ ਜਨਰਲ ਬਰਾੜ
ਦੀ ਕਿਤਾਬ ਵਿੱਚ ਜੋ ਕੁੱਝ ਲਿਖਿਆ ਹੈ ਉਹ ਸਚਾਈ ਦੇ ਬਹੁਤ ਨੇੜੇ ਹੈ। ਜਨਰਲ ਬਰਾੜ ਨੇ ਮਰਨ ਵਾਲੇ
ਫੌਜੀਆਂ ਦੀ ਗਿਣਤੀ 83 ਲਿਖੀ ਹੈ। ਇਸ ਦੀ ਕਿਤਾਬ ਵਿਚੋਂ ਪੰਨਾਂ ਨੰ: 146-147 ਦੀ ਫੋਟੋ ਕਾਪੀ
ਤੁਸੀਂ ਖੁਦ ਹੀ ਇਸ ਲੇਖ ਵਿੱਚ ਦੇਖ ਸਕਦੇ ਹੋ ਅਤੇ ਨਾਲ ਹੀ ਜਾਹਲੀ ਕਿਤਾਬ ਦੀ ਗਿਣਤੀ ਨੋਟ ਕਰੋ ਜੋ
ਕਿ ਮਰਨ ਵਾਲੇ ਫੌਜੀਆਂ ਦੀ ਗਿਣਤੀ 15307 ਲਿਖੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਭਿੰਡਰਾਂਵਾਲੇ
ਗੁੰਡੇ ਸਾਧ ਦੇ ਚੇਲੇ ਆਮ ਵਿਆਕਤੀ ਨਾਲੋਂ 185 ਗੁਣਾਂ ਵੱਧ ਝੂਠੇ ਕਪਟੀ ਅਤੇ ਬੇਈਮਾਨ ਲੋਕ ਹਨ।
ਸੰਨ
1984 ਤੋਂ ਬਾਅਦ ਹੁਣ ਤੱਕ ਜੋ ਹੋਇਆ ਹੈ ਅਤੇ ਹੋ ਰਿਹਾ ਹੈ ਖਾਸ ਕਰਕੇ ਗੁਰਦੁਆਰਿਆਂ ਵਿਚ, ਉਸ ਤੋਂ
ਹੇਠ ਲਿਖੀਆਂ ਗੱਲਾਂ ਸਾਬਤ ਹੁੰਦੀਆਂ ਹਨ।
1- ਭਿੰਡਰਾਂਵਾਲੇ ਸਾਧ ਦੇ ਚੇਲੇ ਰੱਜ ਕੇ ਝੂਠੇ ਕਪਟੀ ਅਤੇ
ਬੇਈਮਾਨ ਲੋਕ ਹਨ।
2- 99% ਦਾੜੀਆਂ ਕੇਸਾਂ ਵਾਲੇ ਸਿੱਖ ਵੀ ਝੂਠੇ ਅਤੇ ਨਿਗੁਰੇ
ਹਨ। ਕਿਉਂਕਿ ਇਹ ਸਾਰੇ ਜਾਂ ਤਾਂ ਇਨ੍ਹਾਂ ਦੇ ਬੋਲੇ/ਕਹੇ ਝੂਠ ਵਿੱਚ ਸ਼ਾਮਲ ਹੁੰਦੇ ਹਨ ਅਤੇ ਜਾਂ ਫਿਰ
ਚੁੱਪ ਰਹਿੰਦੇ ਹਨ। ਜੇ ਕਰ ਨਹੀਂ ਚੁੱਪ ਰਹਿੰਦੇ ਤਾਂ ਦੱਸੋ?
3- ਤੁਸੀਂ ਭਾਵੇਂ ਜਿੰਨਾ ਮਰਜ਼ੀ ਪਾਠ ਕਰਦੇ ਹੋ, ਨਾਮ ਜਪਦੇ
ਹੋ, ਵੱਡੀਆਂ ਵੱਡੀਆਂ ਕਿਰਪਾਨਾ ਪਉਂਦੇ ਹੋ, ਵੱਡੇ ਵੱਡੇ ਦਾੜੇ ਰੱਖੇ ਹੋਏ ਹਨ, ਗੁਰਦੁਆਰਿਆਂ ਵਿੱਚ
ਪਾਠਾਂ ਦੀਆਂ ਲੜੀਆਂ ਚਲਾਉਂਦੇ ਹੋ ਅਤੇ ਹੋਰ ਵੀ ਧਰਮ ਦੇ ਨਾਮ ਤੇ ਸਾਰੇ ਧਰਮ ਕਰਮ ਕਰਦੇ ਹੋ, ਆਪਣੇ
ਵਲੋਂ ਕਥਾ ਕੀਰਤਨ ਅਤੇ ਹੋਰ ਪ੍ਰਚਾਰ ਵੀ ਕਰਦੇ ਹੋ ਪਰ ਹੋ ਸਾਰੇ ਨਿਗੁਰੇ ਹੀ। ਕਿਉਂਕਿ ਜਿਸ ਗੁਰੂ
ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ ਤੁਹਾਡੀਆਂ ਕਰਤੂਤਾਂ ਅਨੁਸਾਰ ਹੀ ਓਹੀ ਗੁਰੂ ਤੁਹਾਨੂੰ ਨਿਗੁਰੇ
ਕਹਿੰਦਾ ਹੈ:
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ॥ ਪਾਠੁ ਪੜੈ
ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ॥ ਪੰਨਾ 1013॥
ਹੁਣ ਤੁਸੀਂ ਸਾਰੇ ਦੱਸੋ ਕਿ ਉਪਰਲੀਆਂ ਪੰਗਤੀਆਂ ਤੁਹਾਡੇ ਸਾਰਿਆਂ ਤੇ ਠੀਕ ਨਹੀਂ ਢੁਕਦੀਆਂ? ਹੁਣ
ਤੱਕ ਤੁਸੀਂ ਕਿੰਨਾ ਪਾਠ ਕਰ ਚੁੱਕੇ ਹੋ ਅਤੇ ਕਿੰਨਾ ਝੂਠ ਬੋਲ ਚੁੱਕੇ ਹੋ?
4- ਜਿਨ੍ਹਾਂ ਗੁਰਦੁਆਰਿਆਂ ਵਿੱਚ ਇਸ ਭਿੰਡਰਾਂ ਵਾਲੇ ਸਾਧ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ
ਉਥੇ ਦੇ ਪ੍ਰਬੰਧਕ ਅਤੇ ਸੰਗਤ ਬਹੁਤੀ ਕਰਕੇ ਝੂਠੇ, ਕਪਟੀ ਅਤੇ ਬੇਈਮਾਨਾ ਦੀ ਹੋਵੇਗੀ। ਤੁਸੀਂ ਉਥੇ
ਜਾ ਕੇ ਬੇਈਮਾਨਾ ਦੀ ਸੰਗਤ ਕਰਦੇ ਹੋ, ਭਾਵੇਂ ਮਜਬੂਰੀ ਵੱਸ ਹੀ ਸਹੀ।
5- ਜਿਹੜੇ ਘਰਾਂ ਵਿੱਚ ਵੀ ਇਸ ਸਾਧ ਦੀਆਂ ਫੋਟੋਆਂ ਲਾ ਕੇ ਬੈਠੇ ਹਨ ਉਹ ਵੀ ਬਹੁਤੇ ਕਰਕੇ ਇਸ
ਤਰ੍ਹਾਂ ਦੇ ਹੀ ਕਪਟੀ, ਬੇਈਮਾਨ, ਝੂਠੇ ਨਿਗੁਰੇ ਅਤੇ ਰੱਜ ਕੇ ਬੇਈਮਾਨ ਹੀ ਹੋਣਗੇ।
6- ਜਿਹੜੇ ਲੋਕ ਸ਼ੋਸ਼ਲ ਮੀਡੀਏ ਤੇ ਇਸ ਸਾਧ ਦੀਆਂ ਫੋਟੋਆਂ ਲਾ ਕੇ ਪ੍ਰਚਾਰ ਕਰਦੇ ਹਨ ਉਹ ਵੀ
ਝੂਠੇ, ਕਪਟੀ ਅਤੇ ਬੇਈਮਾਨ ਹੋਣਗੇ। ਜਿਹੜੇ ਦੂਸਰਿਆਂ ਨੂੰ ਧਮਕੀਆਂ ਦਿੰਦੇ ਹਨ ਉਹ ਝੂਠੇ ਕਪਟੀ ਅਤੇ
ਬੇਈਮਾਨ ਦੇ ਨਾਲ-ਨਾਲ ਗੁੰਡੇ ਵੀ ਹੋਣਗੇ।
7- ਇੱਥੇ ਸਿੱਖ ਮਾਰਗ ਤੇ ਵੀ ਪੜ੍ਹਨ/ਲਿਖਣ ਵਾਲੇ, ਕੁੱਝ ਇੱਕ ਨੂੰ ਛੱਡ ਕੇ ਬਹੁਤੇ ਝੂਠਿਆਂ ਦਾ
ਸਾਥ ਦੇਣ ਵਾਲੇ ਨਿਗੁਰੇ ਹੀ ਹਨ। ਜੇ ਕਰ ਨਹੀਂ ਤਾਂ ਤੁਸੀਂ ਦੱਸੋ ਕਿ ਹੁਣ ਤੱਕ ਇਸ ਭਿੰਡਰਾਂਵਾਲੇ
ਸਾਧ ਬਾਰੇ ਕਿੰਨਿਆਂ ਕੁ ਨੇ ਸੱਚ ਬੋਲਿਆ ਹੈ। ਸੱਚੀ ਗੱਲ ਪੁੱਛਣ ਤੇ ਵੀ ਬਹੁਤੇ ਗੁੰਗੇ ਬਣ ਕੇ ਮੋਨ
ਨਹੀਂ ਧਾਰ ਲੈਂਦੇ? ਜੇ ਕਰ ਮੇਰੀ ਇਹ ਗੱਲ ਗਲਤ ਹੈ ਤਾਂ ਦੱਸੋ ਕਿ ਸੈਂਕੜੇ ਲਿਖਣ ਵਾਲੇ ਅਤੇ ਹਜ਼ਾਰਾਂ
ਪੜ੍ਹਨ ਵਾਲਿਆਂ ਵਿਚੋਂ ਪੁੱਛਣ ਤੇ ਕਿਤਨੇ ਕੁ ਸੱਚ ਬੋਲਣ ਦਾ ਹੀਆ ਕਰਦੇ ਹਨ?
8- ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾਂ ਹਾਂ ਅਤੇ ਹੁਣ ਫਿਰ ਦੁਹਰਾਉਂਦਾ ਹਾਂ ਕਿ ਜਿੱਥੇ
99% ਤੋਂ ਜ਼ਿਆਦਾ ਲੋਕ ਝੂਠੇ, ਕਪਟੀ ਅਤੇ ਬੇਈਮਾਨ ਹੋਣ ਉਸ ਧਰਮ ਦੇ ਵਿੱਚ ਰਹਿ ਕੇ ਮੈਂ ਕੀ ਕਰਨਾ
ਹੈ? ਮੈਂਨੂੰ ਕਿਸੇ ਵੀ ਧਰਮ ਦੀ ਕੋਈ ਵੀ ਲੋੜ ਨਹੀਂ ਹੈ। ਗਿਣਤੀ ਦੇ ਕੁੱਝ ਲੇਖਕ ਸੱਚ ਬੋਲਣ ਵਾਲੇ
ਹੋਣ ਦੇ ਕਾਰਨ ਹੀ ਮੈਂ ਇਸ ਸਾਈਟ ਨੂੰ ਚਲਾ ਰਿਹਾ ਹਾਂ ਨਹੀਂ ਤਾਂ ਮੈਂ ਕਦੋਂ ਦਾ ਹੀ ਬੰਦ ਕਰ
ਦਿੰਦਾ।
9- ਮੇਰੀ ਤੁਹਾਨੂੰ ਸਾਰੇ ਪਾਠਕਾਂ/ਲੇਖਕਾਂ ਨੂੰ ਅਤੇ ਦੁਨੀਆ ਦੇ ਹੋਰ ਸਾਰੇ ਦੋ ਕਰੋੜ ਸਿੱਖਾਂ
ਨੂੰ ਜਾਂ ਜਿਤਨੇ ਵੀ ਹੋਣ ਖੁੱਲੀ ਚਣੌਤੀ ਹੈ ਕਿ ਕੋਈ ਇੱਕ ਵੀ ਵਿਦਵਾਨ, ਕਥਾਕਾਰ ਜਾਂ ਕੀਰਤਨੀਆਂ
ਦੱਸ ਦਿਓ ਜਿਸ ਨੇ 1984 ਤੋਂ ਲੈ ਕੇ ਹੁਣ ਤੱਕ ਸੱਚੋ ਸੱਚ ਬਿਆਨ ਕੀਤਾ ਹੋਵੇ। ਅਤੇ ਖਾਸ ਕਰਕੇ ਜਿਸ
ਨੇ ਪਿਛਲੇ 26 ਸਾਲਾਂ ਵਿੱਚ ਜਦੋਂ ਦੀ ਕੇ. ਐੱਸ. ਬਰਾੜ ਦੇ ਨਾਮ ਤੇ ਜ਼ਾਹਲੀ ਕਿਤਾਬ ਛਾਪ ਕੇ ਵੰਡੀ
ਜਾ ਰਹੀ ਹੈ ਉਸ ਬਾਰੇ ਆਮ ਸੰਗਤਾਂ ਨੂੰ ਜਾਣੂੰ ਕਰਵਾਇਆ ਹੋਵੇ ਕਿ ਭਾਈ ਇਤਨਾ ਝੂਠ, ਕਪਟ ਤੇ
ਬੇਈਮਾਨੀ ਚੰਗੀ ਨਹੀਂ ਹੁੰਦੀ। ਇਹ ਧਰਮ ਨਹੀਂ ਅਧਰਮ ਹੁੰਦਾ ਹੈ। ਜੇ ਕਰ ਇਸ ਬਾਰੇ ਕਿਸੇ ਵਿਦਵਾਨ
ਜਾਂ ਕਥਾ-ਕੀਰਤਨੀਏ ਦੀ ਕੋਈ ਪੁਰਾਣੀ ਔਡੀਓ-ਵੀਡੀਓ ਹੋਵੇ ਤਾਂ ਜਰੂਰ ਦੱਸ ਪਉਂਣੀ। ਜੇ ਕਰ ਕਿਸੇ ਨੇ
ਵੀ ਇਸ ਤਰ੍ਹਾਂ ਨਹੀਂ ਕੀਤਾ ਤਾਂ ਸਾਬਤ ਹੁੰਦਾ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ 99% ਤੋਂ ਉਪਰ
ਲੋਕ ਕਪਟੀ, ਝੂਠੇ ਅਤੇ ਬੇਈਮਾਨ ਹਨ ਅਤੇ ਤੁਸੀਂ ਇਸ ਲੇਖ ਨੂੰ ਪੜ੍ਹਨ ਵਾਲੇ ਵੀ ਉਨ੍ਹਾਂ ਵਿਚੋਂ ਹੀ
ਇੱਕ ਹੋ। ਉਂਜ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਪਹਿਲਾਂ ਹੀ ਸਾਬਤ ਕਰ ਚੁੱਕੇ ਹੋ। ਤੁਹਾਡੇ
ਕਥਿਤ ਕਿਰਪਾਨਧਾਰੀ ਜਥੇਦਾਰਾਂ ਨੇ ਜਿਨ੍ਹਾਂ ਬਲਾਤਕਾਰੀ ਸਾਧਾਂ ਨੂੰ ਮੁਆਫੀ ਦਿੱਤੀ ਸੀ ਉਨ੍ਹਾਂ ਨੂੰ
ਘੋਨ-ਮੋਨ ਜੱਜਾਂ ਨੇ ਸੱਚ ਦੇ ਅਧਾਰ ਤੇ ਸਜਾ ਦੇ ਕੇ ਜੇਲਾਂ ਅੰਦਰ ਡੱਕਿਆ ਸੀ। ਸਾਧ ਧਨਵੰਤ ਸਿੰਘ
ਅਤੇ ਸਰਸੇ ਵਾਲੇ ਸਾਧ ਦੀ ਮਿਸਾਲ ਤੁਹਾਡੇ ਸਾਹਮਣੇ ਹੈ।
10- ਧਰਮ ਦੇ ਨਾਮ ਤੇ ਮਰਨਾ ਮਰਾਉਣਾ, ਇਸਲਾਮ ਵਿੱਚ ਸਭ ਤੋਂ ਵੱਧ ਹੈ ਅਤੇ ਦੂਸਰੇ ਨੰਬਰ ਤੇ ਕਹਿ
ਸਕਦੇ ਹਾਂ ਕਿ ਸਿੱਖਾਂ ਵਿੱਚ ਹੈ। ਪਰ ਇਹ ਕਿਥੋਂ ਦੀ ਸਿਆਣਪ ਹੈ ਕਿ ਮਾਰੇ ਗਏ ਲੋਕਾਂ ਬਾਰੇ ਨਿਰਾ
ਹੀ ਝੂਠ ਪ੍ਰਚਾਰ ਕੇ ਲੋਕਾਂ ਨੂੰ ਗੁਮਰਾਹ ਕਰੋ। ਫਿਰ ਇਸ ਝੂਠ ਦੀ ਲੋਕਾਂ ਤੇ ਧੌਂਸ ਜਮਾਓ। ਜੇ ਕਰ
ਕੋਈ ਤੁਹਾਡੇ ਇਸ ਝੂਠ ਨੂੰ ਨਾ ਮੰਨੇ ਤਾਂ ਤੁਸੀਂ ਉਸ ਨੂੰ ਧਮਕੀਆਂ ਦੇਵੋਂ।
11- ਭਿੰਡਰਾਂਵਾਲਾ ਸਾਧ ਜਿਸ ਡੇਰੇ ਨਾਲ ਸੰਬੰਧਿਤ ਸੀ ਉਸ ਦੀ ਇਕੋ ਇੱਕ ਹਾਂ ਪੱਖੀ ਦੇਣ ਇਹ ਹੈ
ਕਿ ਉਸ ਨੇ ਸ਼ੁੱਧ ਪਾਠ ਕਰਨ ਵਾਲੇ ਪਾਠੀ ਜਰੂਰ ਪੈਦਾ ਕੀਤੇ ਹਨ। ਦੁਨੀਆ ਦੇ ਬਹੁਤੇ ਗੁਰਦੁਆਰਿਆਂ
ਵਿੱਚ ਇਸੇ ਡੇਰੇ ਨਾਲ ਸੰਬੰਧਿਤ ਪਾਠੀ/ਗ੍ਰੰਥੀ ਹਨ। ਹੁਣ ਤੱਕ ਦੇ ਬਹੁਤੇ ਕਥਿਤ ਜਥੇਦਾਰ ਵੀ ਇਸੇ
ਡੇਰੇ ਨਾਲ ਸੰਬੰਧਿਤ ਰਹੇ ਹਨ। ਇਸ ਦਾ ਦੂਸਰਾ ਪੱਖ ਇਹ ਹੈ ਕਿ ਇਹ ਹੀ ਗੁਰਦੁਆਰਿਆਂ ਵਿੱਚ ਸਭ ਤੋਂ
ਵੱਧ ਮਨਮੱਤ ਅਤੇ ਕਰਮਕਾਂਡ ਕਰਦੇ ਹਨ। ਇਹ ਹੀ ਸਭ ਤੋਂ ਵੱਧ ਅਕਲ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ
ਕਰਦੇ ਹਨ। ਇਹ ਸਾਰੇ ਬਿਪਰਵਾਦੀ ਸੋਚ ਦੇ ਧਾਰਨੀ ਹੋਣ ਦੇ ਕਾਰਨ ਕਥਿਤ ਤੌਰ ਤੇ ਛੇਕ ਛਕਾਈ ਵੀ
ਇਨ੍ਹਾਂ ਨੇ ਹੀ ਕੀਤੀ ਹੈ। ਦਰਬਾਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਦੇ ਵੀ ਇਹੀ ਸਭ ਤੋਂ ਵੱਧ
ਵਿਰੋਧੀ ਹਨ। ਗੁਰੂ ਕੀ ਨਿੰਦਾ ਵਾਲੇ ਕੂੜ ਗ੍ਰੰਥਾਂ ਨੂੰ ਆਪ ਮੰਨਣਾ ਅਤੇ ਇਨ੍ਹਾਂ ਨੂੰ ਪ੍ਰਚਾਰਨਾ
ਵੀ ਸਭ ਤੋਂ ਵੱਧ ਇਨ੍ਹਾਂ ਦੇ ਹਿੱਸੇ ਹੀ ਆਇਆ ਹੈ। ਜੇ ਕਰ ਇਹ ਕਿਹਾ ਜਾਵੇ ਕਿ ਇਨ੍ਹਾਂ ਦੀ ਸੋਚਣੀ
ਸਦੀਆਂ ਪੁਰਾਣੀ ਅਤੇ ਮਨੁੱਖਤਾ ਵਿਰੋਧੀ ਹੈ ਤਾਂ ਗਲਤ ਨਹੀਂ ਹੋਵੇਗਾ। ਫੁਕਰੀਆਂ ਮਾਰ-ਮਾਰ ਕੇ ਇਤਨੇ
ਲੋਕ ਮਰਵਾ ਕੇ ਵੀ ਇਨ੍ਹਾਂ ਨੂੰ ਅਕਲ ਨਹੀਂ ਆਈ ਕਿ ਅਸੀਂ ਕੀ ਕਰ ਰਹੇ ਹਾਂ। ਅਕਲ ਆ ਵੀ ਕਿਸ ਤਰ੍ਹਾਂ
ਸਕਦੀ ਹੈ ਜਿਸ ਨੂੰ ਇਹ ਆਪਣਾ ਰਹਿਨੁਮਾ ਸਮਝਦੇ ਹਨ ਉਹ ਆਪ ਹੀ ਫੁਕਰੀਆਂ ਮਾਰ ਕੇ ਕਹਿੰਦਾ ਹੁੰਦਾ ਸੀ
ਕਿ ਲੱਖ ਦੋ ਲੱਖ ਤਾਂ ਛੱਡਦੇ ਨੀ ਗੇ। ਪਤਾ ਨਹੀਂ ਕੋਈ ਮਾਰਿਆ ਹੋਣ ਹੈ ਜਾਂ ਨਹੀਂ ਪਰ ਅਗਲਿਆਂ ਨੇ
ਜਿਨ੍ਹਾਂ ਕੋਲ ਜ਼ਿਆਦਾ ਤਾਕਤ ਸੀ ਉਨ੍ਹਾਂ ਨੇ ਖੁੱਡ ਵਿੱਚ ਲੁਕੇ ਹੋਏ ਨੂੰ ਬਾਹਰ ਕੱਢ ਕੇ ਮਾਰ
ਮੁਕਾਇਆ ਸੀ। ਪਰ ਜਿਨ੍ਹਾਂ ਕੋਲ ਝੂਠ, ਕਪਟ, ਤੇ ਬੇਈਮਾਨੀ ਹੋਵੇ ਉਹ ਗੁੰਡਾਗਰਦੀ ਦੀ ਧੌਂਸ ਨਾਲ
ਆਪਣਾ ਝੂਠ, ਕਪਟ ਤੇ ਗੰਦ ਦੂਸਰਿਆਂ ਤੇ ਥੋਪਣਾ ਚਾਹੁੰਦੇ ਹਨ। ਤੁਸੀਂ ਸਾਰੇ ਲੋਕ (ਕੁੱਝ ਇੱਕ ਨੂੰ
ਛੱਡ ਕੇ) ਜਾਂ ਤਾਂ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋ ਅਤੇ ਜਾਂ ਫਿਰ ਮੋਨ ਧਾਰ ਲੈਂਦੇ ਹੋ।
ਕੀ ਇਹ ਸਾਰਾ ਕੁੱਝ ਇਸ ਤਰ੍ਹਾਂ ਨਹੀਂ ਹੁੰਦਾ ਆ ਰਿਹਾ? ਕੀ ਤੁਸੀਂ ਆਪਣੀ ਆਤਮਾ ਦੀ ਅਵਾਜ਼ ਸੁਣ ਕੇ
ਦੱਸ ਸਕਦੇ ਹੋ ਕਿ ਤੁਹਾਡੇ ਅੰਦਰ ਕਿਤਨੁ ਕੁ ਸੱਚ ਹੈ ਜਾਂ ਸਿਰਫ ਬੇਈਮਾਨੀ ਅਤੇ ਕਪਟ ਨਾਲ ਹੀ ਅੰਦਰ
ਭਰਿਆ ਹੋਇਆ ਹੈ? ਇਤਨਾ ਚਿਰ ਬੇਈਮਾਨਾ ਦੀ ਸੰਗਤ ਕਰਕੇ ਕੀ ਤੁਸੀਂ ਵੀ ਸਾਰੇ ਇਨ੍ਹਾਂ ਵਰਗੇ ਕਪਟੀ
ਅਤੇ ਬੇਈਮਾਨ ਤਾਂ ਨਹੀਂ ਬਣ ਗਏ? ਪਿਛਲੇ 35 ਸਾਲਾਂ ਵਿੱਚ ਤੁਸੀਂ 1984 ਦੇ ਸਾਕੇ ਬਾਰੇ ਰੱਜ ਕੇ
ਝੂਠ ਬੋਲਿਆ ਹੈ ਅਤੇ ਵੱਧ ਤੋਂ ਵੱਧ ਬੇਈਮਾਨੀ ਕੀਤੀ ਹੈ। ਜੇ ਕਰ ਨਹੀਂ ਝੂਠ ਬੋਲਿਆ ਅਤੇ ਬੇਈਮਾਨੀ
ਨਹੀਂ ਕੀਤੀ ਤਾਂ ਦੱਸੋ? ਕਿਸੇ ਇੱਕ ਵੀ ਵਿਦਵਾਨ, ਕਥਾਕਾਰ ਜਾਂ ਰਾਗੀ ਢਾਢੀ ਹੋਰ ਕਿਸੇ ਨੇ ਵੀ ਅੱਜ
ਤੱਕ ਕਿਸੇ ਵੀ ਗੁਰਦੁਆਰੇ ਵਿਚ, 1984 ਦੇ ਸਾਕੇ ਬਾਰੇ ਅਤੇ ਉਸ ਤੋਂ ਪਹਿਲਾਂ ਭਿੰਡਰਾਂਵਾਲਾ ਸਾਧ
ਉਥੇ ਕੀ ਕਰਦਾ ਰਿਹਾ ਹੈ ਉਸ ਬਾਰੇ ਸੱਚੋ-ਸੱਚ ਬਿਆਨ ਕੀਤਾ ਹੋਵੇ? ਕੀ ਕਿਸੇ ਨੇ ਅੱਜ ਤੱਕ ਕਿਹਾ ਹੈ
ਕਿ ਭਿੰਡਰਾਂਵਾਲਾ ਉਹ ਨਿਰਦਈ ਜਿੰਨ ਸੀ ਜਿਹੜਾ ਕਿ ਆਪਣੇ ਸਾਹਮਣੇ ਬੀਬੀਆਂ ਦੇ ਗੁਪਤ ਅੰਗਾਂ ਵਿੱਚ
ਡੰਡੇ ਵੀ ਧਸਵਾਉਂਦਾ ਸੀ ਅਤੇ ਛਾਤੀਆਂ ਵੀ ਚਰਵਾਉਂਦਾ ਸੀ। ਕੀ ਬਲਜੀਤ ਕੌਰ ਦਾ ਕਤਲ ਇਸ ਤਰ੍ਹਾਂ
ਨਹੀਂ ਕੀਤਾ ਗਿਆ? ਕੀ ਕਿਸੇ ਵੀ ਸਭਿਅਕ ਦੇਸ਼ ਦੀ ਕੋਈ ਵੀ ਪੁਲੀਸ ਕਿਸੇ ਵੀ ਵੱਡੇ ਤੋਂ ਵੱਡੇ ਕਾਤਲ
ਨੂੰ ਇਸ ਤਰ੍ਹਾਂ ਦੇ ਤਸੀਹੇ ਦਿੰਦੀ ਹੈ? ਇੰਨੇ ਨੀਂਵੇ ਪੱਧਰ ਤੇ ਤਾਂ ਸ਼ਾਇਦ ਪੰਜਾਬ ਪੁਲੀਸ ਵੀ ਨਾ
ਗਿਰੀ ਹੋਵੇ ਜਿਤਨੇ ਪੱਧਰ ਤੇ ਤੁਹਾਡਾ ਇਹ ਧਰਮ ਦੇ ਨਾਮ ਤੇ ਗੰਦ ਪਉਣ ਵਾਲਾ ਗੰਦਾ ਸਾਧ ਗਿਰਿਆ ਹੋਇਆ
ਸੀ।
12- ਕੇ. ਐੱਸ. ਬਰਾੜ, ਸਰਕਾਰ ਦਾ ਇੱਕ ਨੁਮਾਇਦਾ ਸੀ ਅਤੇ ਸਰਕਾਰ ਨੇ ਉਸ ਨੂੰ ਜੋ ਹੁਕਮ ਕੀਤਾ
ਉਸ ਨੇ ਮੰਨਿਆ। ਉਸ ਨੇ ਸਾਕਾ ਨੀਲਾ ਤਾਰਾ ਦੀ ਕਾਰਵਾਈ ਕੀਤੀ ਅਤੇ ਉਸ ਕਾਰਵਾਈ ਤੋਂ ਬਾਅਦ ਉਸ ਬਾਰੇ
ਇੱਕ ਕਿਤਾਬ ਲਿਖੀ ਸੀ। ਮੰਨ ਲਓ ਨੇ ਕਿ ਉਸ ਕਿਤਾਬ ਵਿੱਚ ਸਰਕਾਰ ਦਾ ਅਤੇ ਆਪਣਾ ਪੱਖ ਹੀ ਰੱਖਿਆ ਸੀ
ਜਾਂ ਬਹੁਤ ਸਾਰੀ ਗਲਤ ਬਿਆਨੀ ਕੀਤੀ ਸੀ। ਸਾਧ ਦੇ ਚੇਲਿਆਂ ਦਾ ਫਰਜ਼ ਬਣਦਾ ਸੀ ਕਿ ਆਪਣਾ ਪੱਖ ਰੱਖ ਕੇ
ਉਸ ਦੀ ਕੀਤੀ ਹੋਈ ਗਲਤ ਬਿਆਨੀ ਨੂੰ ਨਕਾਰਦੇ। ਪਰ ਇਹ ਕਿੱਥੋਂ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਹੈ
ਕਿ ਆਪਣੇ ਵਲੋਂ 99% ਕੋਰਾ ਝੂਠ ਲਿਖ ਕੇ ਉਸ ਦੇ ਮੂੰਹ ਵਿੱਚ ਪਾਓ ਅਤੇ ਫਿਰ ਉਸ ਝੂਠ ਦੇ ਹਵਾਲੇ ਦੇ
ਕੇ ਲੋਕਾਂ ਨੂੰ ਗੁਮਰਾਹ ਕਰੋ। ਕੀ ਪਿਛਲੇ 26 ਸਾਲਾਂ ਤੋਂ ਇਸ ਤਰ੍ਹਾ ਨਹੀਂ ਹੁੰਦਾ ਆ ਰਿਹਾ? ਕੀ
99. 99% ਸਿੱਖਾਂ ਨੇ ਇਸ ਤਰ੍ਹਾਂ ਕਰਕੇ ਧਰਮ ਦੇ ਨਾਮ ਤੇ ਗੰਦ ਪਉਣ ਵਾਲੇ ਇੱਕ ਗੰਦੇ ਜਿਹੇ ਸਾਧ
ਨੂੰ ਮਹਾਨ ਦਰਸਾਉਣ ਲਈ ਲੋਕਾਈ ਦੇ ਮਨਾ ਵਿੱਚ ਇਹ ਝੂਠ ਦੀ ਜ਼ਹਿਰ ਨਹੀਂ ਭਰੀ? ਸਾਧ ਦੇ ਚੇਲਿਆਂ ਨੇ
ਹੁਣ ਤੱਕ ਜੋ ਵੀ ਹਵਾਲੇ ਦਿੱਤੇ ਹਨ ਉਹ ਤਕਰੀਬਨ ਸਾਰੇ ਹੀ ਉਸ ਜਾਹਲੀ ਕਿਤਾਬ ਵਿਚੋਂ ਹੀ ਦਿੱਤੇ ਹਨ
ਅਤੇ ਹਾਲੇ ਵੀ ਦੇ ਰਹੇ ਹਨ। ਕੀ ਕਿਸੇ ਇੱਕ ਵੀ ਵਿਦਵਾਨ ਪ੍ਰਚਾਰਕ ਨੇ ਕਿਸੇ ਵੀ ਗੁਰਦੁਆਰੇ ਦੀ ਸਟੇਜ
ਤੋਂ ਕਦੀ ਇਸ ਸਚਾਈ ਬਾਰੇ ਜਾਣੂ ਕਰਵਾਇਆ ਹੈ ਕਿ ਭਾਈ ਇਤਨੀ ਬੇਈਮਾਨੀ ਚੰਗੀ ਨਹੀਂ ਹੁੰਦੀ ਜੋ ਸੱਚ
ਹੈ ਉਹੀ ਦੱਸਣਾ ਚਾਹੀਦਾ ਹੈ? ਕੀ ਇਹ ਇਤਿਹਾਸ ਦਾ ਰੇਪ ਜਾਂ ਵਿਗਾੜ ਨਹੀਂ ਹੈ? ਇਨ੍ਹਾਂ ਵਿੱਚ ਇੱਕ
ਤਾਂ ਉਹ ਹਨ ਜੋ ਮੂਹਰੇ ਹੋ ਕੇ ਜਾਹਲੀ ਕਿਤਾਬ ਦੇ ਝੂਠ ਨੂੰ ਪ੍ਰਚਾਰਦੇ ਹਨ। ਦੂਸਰੇ ਉਹ ਹਨ ਜਿਹੜੇ
ਇਸ ਝੂਠ ਨਾਲ ਦਿਲੋਂ ਹਰਮਦਰਦੀ ਰੱਖਦੇ ਹਨ ਪਰ ਆਪ ਨਹੀਂ ਪ੍ਰਚਾਰਦੇ। ਤੀਸਰੇ ਉਹ ਹਨ ਜਿਨ੍ਹਾਂ ਨੂੰ
ਪਤਾ ਹੈ ਕਿ ਇਹ ਝੂਠ ਹੈ ਪਰ ਉਹ ਮੂੰਹ ਖੋਲਣ ਲਈ ਤਿਆਰ ਨਹੀਂ ਹਨ। ਭਾਵ ਕਿ ਸਾਰਾ ਕੁੱਝ ਜਾਣਦੇ ਹੋਏ
ਵੀ ਚੁੱਪ ਹਨ ਅਤੇ ਇਹ ਵੀ ਉਤਨੇ ਹੀ ਦੋਸ਼ੀ ਹਨ। ਇਸ ਲਈ ਮੈਂਨੂੰ ਕਹਿਣਾ ਪੈ ਰਿਹਾ ਹੈ ਕਿ ਸਿੱਖ 99.
99% ਬੇਈਮਾਨ ਲੋਕ ਹਨ। ਜਿਤਨੇ ਇਨ੍ਹਾਂ ਦੇ ਸਿਰ ਤੇ ਵਾਲ ਹਨ ਉਤਨੀ ਇਨ੍ਹਾਂ ਵਿੱਚ ਬੇਈਮਾਨੀ ਭਰੀ
ਹੋਈ ਹੈ। ਗਿਣਤੀ ਦੇ ਕੁੱਝ ਇੱਕ ਨੂੰ ਛੱਡ ਕੇ ਤੁਸੀਂ ਸਾਰੇ ਪੜ੍ਹਨ ਵਾਲੇ ਵੀ ਇਨ੍ਹਾਂ ਵਿਚੋਂ ਹੀ
ਹੋ। ਜੇ ਕਰ ਨਹੀਂ ਹੋ ਤਾਂ ਦੱਸੋ? ਮੈਂ ਥੋੜੇ ਜਿਹੇ ਲੇਖ ਹੋਰ ਲਿਖਣੇ ਹਨ ਉਸ ਤੋਂ ਬਾਅਦ ਸ਼ਾਇਦ ਮੇਰੀ
ਸਾਰਿਆਂ ਨਾਲ ਹੀ ਸਾਂਝ ਭਿਆਲੀ ਖਤਮ ਹੋ ਜਾਵੇ। ਕਿਉਂਕਿ ਜਿੱਥੇ ਧਰਮ ਦੇ ਨਾਮ ਤੇ ਨਿਰਾ ਝੂਠ, ਕਪਟ,
ਬੇਈਮਾਨੀ ਅਤੇ ਗੁੰਡਾਗਰਦੀ ਹੀ ਪ੍ਰਧਾਨ ਹੋਵੇ ਅਤੇ ਇਸ ਨੂੰ ਹੀ ਧਰਮ ਦਾ ਨਾਮ ਦਿੱਤਾ ਜਾਂਦਾ ਹੋਵੇ
ਤਾਂ ਫਿਰ ਅਧਰਮ ਕਿਸ ਨੂੰ ਕਿਹਾ ਜਾਵੇ? ਇਹ ਠੀਕ ਹੈ ਕਿ ਇੱਥੇ ਸਿੱਖ ਮਾਰਗ ਤੇ ਲਿਖਣ ਵਾਲੇ ਸਾਰੇ ਇਸ
ਤਰ੍ਹਾਂ ਦੇ ਨਹੀਂ ਹਨ ਪਰ ਫਿਰ ਵੀ ਇਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਬੇਈਮਾਨਾ ਅਤੇ ਗੁੰਡਿਆਂ ਨਾਲ
ਹਮਦਰਦੀ ਰੱਖਦੇ ਹਨ ਅਤੇ ਜਾਂ ਫਿਰ ਉਨ੍ਹਾਂ ਨਾਲ ਚੁੱਪ ਦੀ ਸਹਿਮਤੀ ਜਿਤਾਉਂਦੇ ਹਨ।
ਮੱਖਣ ਸਿੰਘ ਪੁਰੇਵਾਲ,
ਜੁਲਾਈ 21, 2019.
(ਨੋਟ:- ਇਸ ਲੇਖ ਬਾਰੇ ਕੁਮਿੰਟਸ ਕਰਨ ਤੋਂ
ਪਹਿਲਾਂ ਇਹ ਜਰੂਰੀ ਹੈ ਕਿ ਤੁਸੀਂ ਦੂਸਰੇ ਦੋ ਲੇਖ ਵੀ ਪੜ੍ਹੇ ਹੋਣ ਜੋ ਕਿ ਇਸ ਲੇਖ ਨਾਲ ਹੀ
ਸੰਬੰਧਿਤ ਹਨ। ਪਿਛਲੇ ਦੋ ਹਫਤਿਆਂ ਦੇ ਉਹ ਦੋ ਲੇਖਾਂ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ)
1- ਪਹਿਲਾ ਲੇਖ, ਦੋ
ਸਰਕਾਰੀ ਜਿੰਨ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।
2- ਦੂਸਰਾ ਲੇਖ,
ਸਰਕਾਰੀ ਏਜੰਸੀਆਂ ਦੇ ਬੰਦੇ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।